ਨੀ ਜਾਂ ਤਾਂ ਹੋ ਜਾ ਸਾਡੇ ਵੱਲ ਦੀਜਾਂ ਹੱਸਿਆ ਨਾ ਕਰ ਨੀਪੀਂਘ ਪਿਆਰ ਦੀ ਜੇ ਹੋਵੇ ਝੂਟਣੀਫਿਰ ਮੰਨੀਏ ਨਾ ਡਰ ਨੀਤੇਰੀ ਗਲੀ ਵਿੱਚ ਦੇ-ਦੇ ਗੇੜਾਨੀਵਾਂ ਕਰ ਤਾ ਦਰ ਨੀਜੇ ਤੂੰ ਸਾਡੀ ਏ,ਦਿਲ ਤੇ ਦਸਤਖਤ ਕਰ ਨੀਜੇ ਤੂੰ ਸਾਡੀ ਏ ,,,
Munde Vallo Boliyan
ਸੱਥ ਵਿੱਚ ਬੈਹ ਕੇ ਬੀਨ ਬਜਾਉਦੇ,
ਚੁਟਕੀ ਚੁਟਕੀ ਲਿਆਈਆਂ,
ਆਹ ਲੈ ਫੜ ਮਿੱਤਰਾਂ,ਬੰਗਾ ਮੇਚ ਨਾ ਆਈਆਂ,
ਆਹ ਲੈ …….,
ਕੋਠੇ ਤੇ ਤਾਰ ਪਈ
ਕੋਠੇ ਤੇ ਤਾਰ ਪਈ
ਫੁੱਲ ਵੇ ਗੁਲਾਬ ਦਿਆ ,ਰਾਤੀ ਤੇਰੇ ਪਿੱਛੇ ਮਾਰ ਪਈ
ਫੁੱਲ ਵੇ ਗੁਲਾਬ ਦਿਆ ,ਰਾਤੀ ਤੇਰੇ ਪਿੱਛੇ ਮਾਰ ਪਈ
ਕੋਠੇ ਤੇ ਰੱਸੀਆਂ ਨੇ
ਕੋਠੇ ਤੇ ਰੱਸੀਆਂ ਨੇ
ਕੱਚੀਏ ਕਰਾਰਾ ਦੀਏ ,ਗਲ਼ਾਂ ਘਰੇ ਜਾ ਕੇ ਦੱਸਿਆ ਨੇ
ਕੱਚੀਏ ਕਰਾਰਾ ਦੀਏ ,ਗਲ਼ਾਂ ਘਰੇ ਜਾ ਕੇ ਦੱਸਿਆ ਨੇ
ਦੋ ਤਾਰਾ ਲਿਸ਼ਕਦਿਆਂ
ਦੋ ਤਾਰਾ ਲਿਸ਼ਕਦਿਆਂ …..
ਮੈਂ ਤੇਰੀ ਨਬਜ਼ ਵੇਖੀ ,ਤੈਨੂੰ ਮਰਜ਼ਾਂ ਇਸ਼ਕ ਦਿਆਂ
ਮੈਂ ਤੇਰੀ ਨਬਜ਼ ਵੇਖੀ ,ਤੈਨੂੰ ਮਰਜ਼ਾਂ ਇਸ਼ਕ ਦਿਆਂ
ਬਈ ਪੁੱਤ ਜੱਟਾਂ ਦਾ ਬਣ ਚਾਦਰਾ
ਮੁੱਛਾਂ ਰੱਖਦਾ ਖੜੀਆਂ
ਬਈ ਦਸਾ ਪਿੰਡਾਂ ਦੇ ਵੈਲੀ ਬੰਦੇ
ਬਈ ਦਸਾ ਪਿੰਡਾਂ ਦੇ ਵੈਲੀ ਬੰਦੇ ਸਾਰੇ ਉਸਦੇ ਹਾਣੀ
ਖੀਸੇ ਦੇ ਵਿਚ ਰੱਖਦਾ ਨਾਗਣੀ
ਖਾਂਦਾ ਮਾੜੀ ਮਾੜੀ
ਬਈ ਪੱਟ ਲਈ ਨਾਂਗ ਵਰਗੀ
ਬਈ ਪੱਟ ਲਈ ਨਾਂਗ ਵਰਗੀ , ਇੱਡਾ ਜੱਟ ਜਗਾੜੀ
ਬਈ ਪੱਟ ਲਈ ਨਾਂਗ ਵਰਗੀ , ਇੱਡਾ ਜੱਟ ਜਗਾੜੀ
ਮੇਰੀ ਸੂਹੀ ਸੂਹੀ ਪੱਗ , ਤੇਰਾ ਸਰੂ ਜੇਹਾ ਕੱਦ
ਮੇਰੀ ਸੂਹੀ ਸੂਹੀ ਪੱਗ , ਤੇਰਾ ਸਰੂ ਜੇਹਾ ਕੱਦ
ਮੇਰੀ ਤਿੱਲੇ ਵਾਲੀ ਜੁੱਤੀ ਸ਼ੂਕ ਸ਼ੂਕ ਪੱਟਦੀ….
ਹਾਏ ! ਮੈਂ ਜਿਊਣ ਜੋਗੀ ਛੱਡੀ ਨਾ ਕੁੜੀ ਜੱਟ ਦੀ
ਹਾਏ ! ਮੈਂ ਜਿਊਣ ਜੋਗੀ ਛੱਡੀ ਨਾ ਕੁੜੀ ਜੱਟ ਦੀ
ਆ ਕੁੜੀਏ ਤੈਨੂੰ ਨੱਚਣਾ ਸਿਖਾਵਾਂ …
ਕਿਉਂ ਖਾਨੀ ਐ ਠੇਡੇ |
ਨੀ ਸਾਡੀ ਤਾ ਏ ਚੜੀ ਜਵਾਨੀ …
ਨਾਲ ਮੌਤ ਦੇ ਖੇਡੇ |
ਟੌਰ ਸ਼ੁਕੀਨਾ ਦੀ , ਤੂੰ ਕਿ ਜਾਣਦੀ ਭੇਡੇ |
ਟੌਰ ਸ਼ੁਕੀਨਾ ਦੀ , ਤੂੰ ਕਿ ਜਾਣਦੀ ਭੇਡੇ |
ਮਾਂ ਕਹਿੰਦੀ ਕੁੜੀ ੨੦ ਸਾਲ ਦੀ,
ਨਾਂ ਰੱਖਿਆ ਹੈਂ ਮਾਣੀ
ਚੂਲਾ-ਚੌਂਕਾ ਆਪੇ ਕਰਲੀ…
ਚੂਲਾ-ਚੌਂਕਾ ਆਪੇ ਕਰਲੀ…
ਹਾਲੇ ਉਮਰ ਨਿਆਣੀ
ਸਬਜ਼ੀ ਧਰਦੀ ਨੇ ,ਭਿੰਡੀਆਂ ੱਚ ਪਾਤਾ ਪਾਣੀ
ਸਬਜ਼ੀ ਧਰਦੀ ਨੇ ,ਭਿੰਡੀਆਂ ੱਚ ਪਾਤਾ ਪਾਣੀ …..|
ਛੜੇ ਛੜੇ ਨਾ ਆਖੋ ਲੋਕੋ, ਛੜੇ ਬੜ੍ਹੇ ਗੁਣਕਾਰੀ …
ਨਾ ਛੜਿਆਂ ਦੇ ਫੋੜੇ ਫਿਨਸੀਆਂ
ਨਾ ਕੋਈ ਬਿਮਾਰੀ
ਦੇਸੀ ਘਿਓ ਦੇ ਖਾਣ ਪਰਾਂਠੇ
ਦੇਸੀ ਘਿਓ ਦੇ ਖਾਣ ਪਰਾਂਠੇ…
ਨਾਲ ਮੁਰਗੇ ਦੀ ਤਰਕਾਰੀ
ਸਾਡੀ ਛੜਿਆਂ ਦੀ , ਦੁਨੀਆਂ ਤੇ ਸਰਦਾਰੀ…|
ਸਾਡੀ ਛੜਿਆਂ ਦੀ , ਦੁਨੀਆਂ ਤੇ ਸਰਦਾਰੀ…|
ਪਿੰਡਾਂ ਵਿੱਚੋ ਪਿੰਡਾਂ ਸੁਣੀਦਾ ਪਿੰਡਾਂ ਸੁਣੀਦਾ ਤੁੰਗਵਾਲੀ ,
ਪਿਓ ਨੇ ਮੁੰਡਾ ਪੜਣ ਭੇਜਿਆ , ਪੜ ਕੇ ਲਗੂ ਪਟਵਾਰੀ ,
ਪਿੰਡ ਵਿੱਚੋ ਦੀ ਲੱਗਦੀ ਸੀ ਇਕ ਰੋੜਵੇਸ ਦੀ ਲਾਰੀ,
ਉਰਲੇ ਪਿੰਡੋ ਉਹ ਸੀ ਚੜ੍ਹਦਾ ….. ਬੱਲੇ ਬੱਲੇ ਬੱਲੇ …..ਪਰਲੇ ਪਿੰਡੋ ਕੁੜੀ ਕੁਵਾਰੀ
ਮੁੰਡੇ ਨੇ ਫਿਰ ਪੜਨਾ ਕੀ ਸੀ , ਲੱਗ ਗਈ ਇਸ਼ਕ ਬਿਮਾਰੀ
ਫੇਲ ਕਰਾ ਤਾ ਨੀ ਬਾਪੂ ਦਾ ਪਟਵਾਰੀ
ਫੇਲ ਕਰਾ ਤਾ ਨੀ ਬਾਪੂ ਦਾ ਪਟਵਾਰੀ …..|
ਬਾਰੀ ਬਰਸੀ ਖਟਣ ਗਿਆ ਸੀ …
ਖਟ-ਖਟ ਕੇ ਲਿਆਂਦੀ ਰੂੰ
ਨਿ ਦਿਲ ਮੇਰਾ ਡੌਲ ਗਿਆ
ਵਿਚ ਵੱਸ ਗਈ ਤੂੰ …
ਨਿ ਦਿਲ ਮੇਰਾ ਡੌਲ ਗਿਆ…