ਅਖੀਰ ਇਕ ਦਿਨ ਮੈਂ ਉਨ੍ਹਾਂ ਨੂੰ ਪੁੱਛ ਹੀ ਲਿਆ, ਕੀ ਗੱਲ ਅੱਜ ਕੱਲ ਤੁਸੀਂ ਬੜੀ ਪੀਣ ਲੱਗ ਪਏ ਹੋ? ਕੀ ਕਰਾਂ?’ ਉਨ੍ਹਾਂ ਨੇ ਆਪਣੀ ਥੱਕੀ ਹੋਈ ਅਵਾਜ਼ ਨੂੰ ਲੜਖੜਾਉਣ ਤੋਂ ਰੋਕਦਿਆਂ ਹੋਇਆਂ ਕਿਹਾ, ਜਦ ਦੀ ਪਾਰਟੀ ਨੇ ਨਸ਼ਾਬੰਦੀ ਅਭਿਯਾਨ ਦੀ ਜ਼ਿੰਮੇਵਾਰੀ ਮੈਨੂੰ ਸੌਂਪੀ ਹੈ, ਤਦ ਤੋਂ ਦਿਨ ਰਾਤ ਕੰਮ ਕਰ-ਕਰ ਕੇ ਥੱਕ-ਟੁੱਟ ਜਾਈਦਾ ਐ। ਬਸ ਥਕੌਣ ਮਿਟਾਉਣ ਲਈ ਹੀ ਦੋ ਘੁੱਟ ਲਾ ਲਈਦੀ ਹੈ, ਹੋਰ…
Short Stories
-
-
ਉਹ ਮੰਦਰ ਚ ਉਤਰੇ ਹਰਦੁਆਰ ਵਾਲੇ ਜੋਤਸ਼ੀ ਤੋਂ ਪੁੱਛ ਲੈਣ ਗਈ ਕਿਉਂਕਿ ਕਈ ਦਿਨਾਂ ਤੋਂ ਉਸ ਦੇ ਪਤੀ ਦੇਵ ਨੂੰ ‘ਕੁੱਝ’ ਬਣਿਆ ਨਹੀਂ ਸੀ ਭਾਵ ਦਫਤਰ `ਚ ਕੋਈ ਚੰਗੀ ਅਸਾਮੀ ਨਹੀਂ ਸੀ ਫਸੀ। ਜੋਤਸ਼ੀ ਨੇ ਪੁੱਛ ਵੀ ਦਿੱਤੀ ਤੇ ਹੱਥ ਵੀ ਦੇਖਿਆ। ਆਦਤ ਅਨੁਸਾਰ ਘਰ ਵੀ ਪੂਰਾ ਕਰ ਦਿੱਤਾ। ਉਸ ’ਚੋਂ ਆਉਂਦੀਆਂ ਅਮੀਰੀ ਲਪਟਾਂ ਸੁੰਘ ਕੇ ਲਟਬੌਰਾ ਹੋਇਆ ਜੋਤਸ਼ੀ ਚਾਹੁੰਦਾ ਹੋਇਆ ਵੀ ਆਪਣੇ ਸਟੈਂਡਰਡ ਰੇਟ…
-
ਸ਼ਹਿਰ ਦੇ ਵੱਡੇ ਸ਼ਾਹੂਕਾਰ ਦੇ ਗੁਪਤ ਗੁਦਾਮਾਂ ਵਿਚ ਚੋਰੀ ਹੋ ਗਈ ਸੀ, ਪਰ ਚੋਰ ਨਹੀਂ ਸੀ ਮਿਲ ਰਿਹਾ। ਚੋਰੀ ਤੂੰ ਕੀਤੀ ਏ? ਮਾਈ ਬਾਪ, ਮੇਰਾ ਕੋਈ ਕਸੂਰ ਨਹੀਂ। ਥਾਣੇ ਤੋਂ ਬਾਹਰ ਪਾਟੀ ਕਮੀਜ਼ ਗੁੱਛਾ ਮੁੱਛਾ ਹੋ ਕੇ ਬੈਠਾ ਦਿਹਾੜੀਦਾਰ ਕਾਮਾ ਰੋਣੀ ਆਵਾਜ਼ ਵਿਚ ਸਹਿਕਿਆ। ਮਾਂਈ ਕੀ ਓਏ, ਗੋਰੇ ਤਾਂ ਚਲੇ ਗਏ। ਅਫਸਰ ਦੀ ਆਕੜੀ ਵਰਦੀ ਗਰਜੀ। ਤੁਸੀਂ ਸਾਡੇ ਲਈ ਗੋਰੇ ਹੀ ਹੋ, ਮਾਈ ਬਾਪ
-
ਸਰਦੀਆਂ ਦੇ ਅਰੰਭ ਤੋਂ ਹੀ ਇੱਕ ਨਵੀਂ ਰਜਾਈ ਬਣਾਉਣ ਦਾ ਮਸਲਾ ਘਰ ਵਿੱਚ ਚਲ ਰਿਹਾ ਸੀ। ਗਰੀਬੂ ਦੀ ਦਿਹਾੜੀ ਅਤੇ ਬਚਨੀ ਦੀ ਲੋਕਾਂ ਦੇ ਘਰ ਕੀਤੀ ਮਿਹਨਤ ਨਾਲ ਘਰ ਦਾ ਗੁਜਾਰਾ ਮਸਾਂ ਹੀ ਚਲਦਾ ਸੀ। ਕੁੜੀ ਭਰ ਜਵਾਨ ਹੋ ਗਈ ਸੀ, ਉਸ ਦੇ ਵਿਆਹ ਲਈ ਵੀ ਕੁਝ ਬਚਾਉਣਾ ਜਰੂਰੀ ਸੀ। ਘਰ ਵਿੱਚ ਕੇਵਲ ਚਾਰ ਹੀ ਰਜਾਈਆਂ ਸਨ। ਸਭ ਤੋਂ ਮਾੜੀਆਂ ਦੋ ਰਜਾਈਆਂ ਮਾਪਿਆਂ ਨੇ ਆਪਣੇ…
-
ਦੀਵਾਲੀ ਦੀ ਰਾਤ ਸੀ। ਦੀਵੇ ਬੁੱਝ ਚੁੱਕੇ ਸਨ। ਸਾਹਿਤਕਾਰ ਦੋਸਤਾਂ ਦੀ ਇੱਕ ਪਾਰਟੀ, ਫਿੱਟ ਛੱਟ ਮੂੰਹ ਲਾਕੇ, ਜੂਏ ਦੀ ਰਸਮ ਪੂਰੀ ਕਰਨ ਵਿੱਚ ਰੁੱਝੀ ਹੋਈ ਸੀ। ਖੇਡ ਪੂਰੇ ਜੋਬਨ ਉੱਤੇ ਸੀ, ਦਾਅ ਉਤੇ ਦਾਅ ਲੱਗ ਰਹੇ ਸਨ। ਹਾਰਾਂ ਜਿੱਤਾਂ ਹੋ ਰਹੀਆਂ ਸਨ। ਇੱਕ ਸਰੇਸ਼ਟ ਬੁੱਧੀਜੀਵੀ ਲਗਾਤਾਰ ਹਾਰ ਰਿਹਾ ਸੀ। ਉਹ ਦੁਖੀ ਹੋਣ ਦੇ ਨਾਲ ਨਾਲ ਉਦਾਸ ਅਤੇ ਚਿੰਤਾਤੁਰ ਵੀ ਸੀ। ਉਹ ਕਰ ਕੁਝ ਨਹੀਂ ਸੀ…
-
ਇਕ ਮਾਂ ਦੇ ਦੋ ਪੁੱਤਰ ਸਨ। ਵੱਡਾ ਪੁੱਤਰ ਅੱਠ ਸਾਲ ਦਾ ਸੀ ਤੇ ਛੋਟਾ ਛੇ ਸਾਲ ਦਾ। ਦੋਨੋਂ ਹੀ ਚੰਗੇ ਤੇ ਆਗਿਆਕਾਰੀ ਬੱਚੇ ਸਨ। ਇਸ ਲਈ ਉਹਨਾਂ ਦੀ ਮਾਂ ਉਹਨਾਂ ਨੂੰ ਬਹੁਤ ਪਿਆਰ ਕਰਦੀ ਸੀ। ਇਕ ਦਿਨ ਛੋਟਾ ਬੇਟਾ ਆਪਣੀ ਮਾਂ ਨੂੰ ਬੋਲਿਆ, “ਮੇਰੀ ਪਿਆਰੀ ਅੰਮਾਂ, ਤੂੰ ਮੈਨੂੰ ਓਨਾ ਪਿਆਰ ਨਹੀਂ ਕਰ ਸਕਦੀ, ਜਿੰਨਾਂ ਮੈਂ ਤੈਨੂੰ ਕਰਦਾ ਹਾਂ।” “ਤੂੰ ਅਜਿਹਾ ਕਿਉਂ ਸੋਚਦਾ ਹੈਂ, ਮੇਰੇ ਪਿਆਰੇ…
-
ਇਕ ਵਾਰ ਭਗਵਾਨ ਬੁੱਧ ਆਪਣੇ ਪੈਰੋਕਾਰਾਂ ਨਾਲ ਇਕ ਪਿੰਡ ਵਿਚ ਪ੍ਰਚਾਰ ਕਰਨ ਜਾ ਰਹੇ ਸਨ। ਉਸ ਪਿੰਡ ਤੋਂ ਪਹਿਲਾਂ ਰਸਤੇ ਵਿਚ, ਉਨ੍ਹਾਂ ਨੂੰ ਕਈ ਥਾਵਾਂ ‘ਤੇ ਬਹੁਤ ਸਾਰੇ ਟੋਏ ਪੁੱਟੇ ਹੋਏ ਮਿਲੇ। ਉਨ੍ਹਾਂ ਟੋਇਆਂ ਨੂੰ ਵੇਖ ਕੇ ਬੁੱਧ ਦੇ ਇੱਕ ਚੇਲੇ ਨੇ ਆਪਣੀ ਉਤਸੁਕਤਾ ਜ਼ਾਹਰ ਕੀਤੀ ਅਤੇ ਪੁੱਛਿਆ ਕਿ ਆਖਿਰ ਇਹਨਾਂ ਟੋਇਆਂ ਦੇ ਇਸ ਤਰਾਂ ਪੱਟਣ ਦਾ ਕੀ ਮਤਲਬ ਹੈ? ਬੁੱਧ ਨੇ ਕਿਹਾ, ਪਾਣੀ ਦੀ…
-
ਬਾਪੂ, ਓਹ ਸ਼ਖਸ ਜਿਸਨੇ ਮੇਰੇ ਪੈਦਾ ਹੋਣ ਤੇ, ਸਮਾਜ ਦੇ ਗੰਦੇ ਵਿਤਕਰੇ ਵਾਲੇ ਮਾਹੌਲ ਵਿਚ ਮੇਰੇ ਜਨਮ ਦੀ ਖੁਸ਼ੀ ਵਿੱਚ ਜਸ਼ਨ ਮਨਾਇਆ। ਜੇਠੂ ਲਾਲ ਮੇਰਾ ਬਾਪੂ ਅੱਜ ਵੀ ਮੈਨੂੰ ਇਸੇ ਨਾਮ ਨਾਲ ਬਲਾਓਦਾ ਏ। ਗਲਤੀਆਂ ਕਰਨ ਤੋ ਸਖ਼ਤਾਈ ਵੀ ਕੀਤੀ ਅਤੇ ਮੌਜ ਵੀ ਬਹੁਤ ਕਰਵਾਈ। ਜਿੰਨਾ ਸਮਿਆਂ ਵਿੱਚ ਕੁਝ ਅਮੀਰ ਰਿਸ਼ਤੇਦਾਰਾਂ ਦੇ ਜਵਾਕਾਂ ਨੇ ਵਧੀਆ ਵਧੀਆ ਕੱਪੜੇ ਪਾ ਕੇ ਵਿਆਹ-ਸ਼ਾਦੀਆ ਜਾ ਹੋਰ ਪ੍ਰੋਗਰਾਮਾਂ ਤੇ ਆਓਣਾ,ਮੈ…
-
ਪਾਰਕ ਚ ਗੱਲਾਂ ਕਰਦੇ ਦੋ ਬੱਚੇ ਪਹਿਲਾ , “ਅੱਜ ਤੁਸੀ ਡਿਨਰ ਚ ਕੀ ਬਣਾਉਣਗੇ ਘਰੇ?” ਦੂਜਾ , “ਜੇ ਘਰ ਆਟਾ ਹੋਇਆਂ, ਤਾ ਰੋਟੀ। ਜੇ ਆਟਾ ਨਾ ਹੋਇਆਂ ਤਾ ਗਲੀ-ਮੁਹੱਲੇ ਚੋ ਮੰਗ ਲਵਾਂਗੇ, ਜੇ ਗਲੀ ਮੁਹੱਲੇ ਚੋ ਵੀ ਨਾ ਮਿਲੀ ਤਾ ਮੰਦਰ ਜਾ ਗੁਰਦੁਆਰੇ ਚੋ ਮਿਲ ਜਾਵੇਗੀ, ਜੇ ਉੱਥੋਂ ਵੀ ਨਾ ਮਿਲੀ ਤਾ ਭੁੱਖੇ ਸੌ ਜਾਵਾਂਗੇ, ਇੱਕ ਡੰਗ ਨਾਲ ਮਰਨ ਥੋੜਾ ਲੱਗੇ ਆ?” ਪਹਿਲਾ- “ਵਾੳ !…
-
“ਛੋਲੀਆ ਕੀ ਭਾਅ ਲਾਇਆ ਹੈ।” “ਚਾਲੀ ਰੁਪਏ ਪਾਈਆ।” “ਪੰਜਾਹ ਦਾ ਦੇ ਦਿਓਂ।” ਤੇ ਮੈਂ ਪੰਜਾਹ ਦਾ ਨੋਟ ਪਕੜਾ ਦਿੱਤਾ। ਉਸਨੇ ਛੋਲੀਆ ਤੋਲ ਦਿੱਤਾ। ਪਰ ਨੋਟ ਪਕੜ ਕੇ ਨਾਲ ਦਿਆਂ ਕੋਲੋਂ ਸ਼ਾਇਦ ਪੈਸੇ ਖੁੱਲ੍ਹੇ ਲੈਣ ਚਲੀ ਗਈ। “ਖੁੱਲ੍ਹੇ ਪੈਸੇ ਕਿਓੰ?” “ਤੁਸੀਂ ਮੈਨੂੰ ਸੋ ਦਾ ਨੋਟ ਦਿੱਤਾ ਹੈ ਤੇਂ ਤੁਹਾਨੂੰ ਅੱਸੀ ਮੋੜਨੇ ਹਨ।” ਉਸ ਨੇ ਕਿਹਾ। “ਅੱਸੀ ਕਿਓੰ?” ਮੈਂ ਪੁੱਛਿਆ। “ਵੀਹ ਦਾ ਛੋਲੂਆ ਦਿੱਤਾ ਹੈ ਨਾ ਤੁਹਾਨੂੰ।” …
-
ਢਾਬੇ ਤੇ ਬੈਠੇ 3 ਦੋਸਤਾ ਨੇ ਖਾਣਾ ਆਰਡਰ ਕੀਤਾ । ਵੇਟਰ ਖਾਣਾ ਦੇ ਗਿਆ । ਖਾਂਦੇ – ਖਾਂਦੇ ਇੱਕ ਦੋਸਤ ਹੱਥੋ ਰੋਟੀ ਖਾਣ ਵੇਲੇ ਮੇਜ ਉੱਪਰ ਡਿੱਗ ਗਈ । ਉਸਨੇ ਰੋਟੀ ਚੁੱਕੀ ਤੇ ਲਾਗਲੇ ਕੂੜੇਦਾਨ ਵਿੱਚ ਸੁੱਟ ਦਿੱਤੀ । ਦੂਜਾ ਦੋਸਤ ਉੱਠਿਆ ਉਸਨੇ ਰੋਟੀ ਕੂੜੇਦਾਨ ਵਿੱਚੋ ਕੱਢੀ ਤੇ ਉਹਨਾਂ ਦੇ ਮੇਜ ਤੋਂ ਥੋੜੀ ਦੂਰ ਬੈਠੇ ਕਤੂਰਿਆਂ ਨੂੰ ਪਾ ਦਿੱਤੀ । ਕਤੂਰੇ ਰੋਟੀ ਖਾਣ ਲੱਗੇ ਅਤੇ…
-
ਪੁਰਾਣੇ ਟਾਇਮ ਵਿੱਚ ਦੁਕਾਨਦਾਰਾਂ ਦੀ ਇੱਕ ਰਵਾਇਤ ਹੁੰਦੀ ਸੀ ਕੀ ਸਵੇਰੇ ਦੁਕਾਨ ਖੋਲਦੇ ਹੀ ਇੱਕ ਛੋਟੀ ਕੁਰਸੀ ਦੁਕਾਨ ਦੇ ਬਾਹਰ ਰੱਖ ਦਿੰਦੇ ਸੀ। ਤੇ ਜਿਵੇ ਹੀ ਦੁਕਾਨ ਵਿੱਚ ਪਹਿਲਾ ਗ੍ਰਾਹਕ ਆਉਂਦਾ , ਦੁਕਾਨਦਾਰ ਕੁਰਸੀ ਚੁੱਕ ਕੇ ਅੰਦਰ ਰੱਖ ਲੈਂਦਾ ਸੀ। ਪਰ ਜਦੋਂ ਦੁਜਾ ਗ੍ਰਾਹਕ ਆਉਂਦਾ ਦੁਕਾਨਦਾਰ ਇੱਕ ਨਜ਼ਰ ਬਾਹਰ ਬਜ਼ਾਰ ਤੇ ਮਾਰਦਾ ਅਤੇ ਵੇਖਦਾ ਸੀ ਕੀ ਜਿਸ ਦੁਕਾਨ ਦੇ ਬਾਹਰ ਹਾਲੇ ਵੀ ਕੁਰਸੀ ਪਈ ਏ …