ਰਤਨ ਸਿੰਘ ਇੱਕ ਅੱਤ ਜ਼ਰੂਰੀ ਕੰਮ ਲਈ ਜਾਣ ਵਾਸਤੇ ਤਿਆਰ ਹੋ ਰਿਹਾ ਸੀ। ਉਸ ਨੂੰ ਆਸ ਸੀ ਕਿ ਉਸ ਦਾ ਦੋਸਤ, ਉਸ ਨੂੰ ਕਦੇ ਵੀ ਨਿਰਾਸ਼ ਨਹੀਂ ਮੋੜੇਗਾ। ਉਸ ਨੇ ਅੱਜ ਤੱਕ ਕਦੇ ਉਸ ਨੂੰ ਕੋਈ ਸਵਾਲ ਨਹੀਂ ਪਾਇਆ ਸੀ ਅਤੇ ਉਸ ਲਈ ਇਹ ਕੋਈ ਵੱਡਾ ਕੰਮ ਵੀ ਨਹੀਂ ਸੀ। ਉਹ ਹਾਲੀ ਘਰ ਤੋਂ ਬਾਹਰ ਹੀ ਨਹੀਂ ਨਿਕਲਿਆ ਸੀ ਕਿ ਉਸ ਦੀ ਵੱਡੀ ਨੂੰਹ ਨੇ…
Punjabi Virsa
-
-
ਕੰਵਲਜੀਤ ਨੂੰ ਬਹੁਤ ਡਰ ਲੱਗ ਰਿਹਾ ਸੀ। ਉਹ ਘਰ ਵਿੱਚ ਇਕੱਲੀ ਔਰਤ ਸੀ। ਉਨ੍ਹਾਂ ਦਾ ਘਰ ਪਿੰਡ ਤੋਂ ਦੂਰ ਖੇਤਾਂ ਵਿੱਚ ਸੀ ਅਤੇ ਆਸੇ ਪਾਸੇ ਕੋਈ ਹੋਰ ਘਰ ਵੀ ਨਹੀਂ ਸੀ। ਉਸ ਦੇ ਪਤੀ ਨੂੰ ਹਾਲੀ ਵੀ ਭਲਵਾਨੀ ਦਾ ਸ਼ੌਕ ਸੀ। ਉਹ ਘੁਲਣ ਲਈ ਮਾਝੇ ਵਿੱਚ ਗਿਆ ਹੋਇਆ ਸੀ। ਉਸ ਦਾ ਛੋਟਾ ਦਿਉਰ- ਜਿਸ ਦਾ ਉਸ ਨੂੰ ਖਾਸ ਸਹਾਰਾ ਸੀ- ਉਹ ਵੀ ਹਾਕੀ ਚੁੱਕ ਕੇ…
-
ਪਤਾ ਨਹੀਂ ਕਿਸੇ ਮਨੁੱਖੀ ਸੋਚ ਦਾ ਨਤੀਜਾ ਸੀ ਜਾਂ ਕੁਦਰਤ ਦੀ ਰਚੀ ਕੋਈ ਲੀਲਾ। ਕ੍ਰਿਸ਼ਨ ਗੋਪਾਲ ਲੀਡਰ ਦਾ ਚੰਗਾ ਧੰਦਾ ਚਲਦਾ ਸੀ, ਪਰ ਸਮਾ ਪਾ ਕੇ ਉਸ ਦਾ ਵਧੇਰੇ ਧਿਆਨ, ਨੇੜੇ ਦੇ ਪਿੰਡ ਵਿਦੇਸ਼ੀ ਗਊਆਂ ਦੀ ਡੇਅਰੀ ਵੱਲ ਹੋ ਗਿਆ ਸੀ। ਉਸ ਨੇ ਹਰ ਇੱਕ ਗਊ ਦਾ ਪਿਆਰਾ ਜਿਹਾ ਨਾਮ ਰੱਖਿਆ ਹੋਇਆ ਸੀ। ਆਪਣੀ ਪਤਨੀ ਦਾ ਨਵਾਂ ਨਾਮ ਰਾਧਾ ਰੱਖਕੇ ਉਸ ਨੂੰ ਵੀ ਸਖੀਆਂ ਨਾਲ…
-
ਜਦੋਂ ਸਾਡੇ ਪਿੰਡ ਵਿੱਚ ਬਿਜਲੀ ਆਈ1967 ਸੀ ਸ਼ਾਇਦ, ਤੀਜੀ ‘ਚ ਪੜ੍ਹਦਾ ਹੋਵਾਂਗਾ । ਪੰਜਾਬ ਵਿੱਚ ਲਛਮਣ ਸਿੰਘ ਗਿੱਲ ਦੀ ਸਰਕਾਰ ਸੀ। ਜਿਸਨੇ ਅਕਾਲੀਆਂ ‘ਚੋਂ ਨਿੱਕਲ ਕੇ ਕਾਂਗਰਸ ਦੀ ਹਮਾਇਤ ਨਾਲ ਸਰਕਾਰ ਬਣਾ ਲਈ ਸੀ।ਮਹੰਤ ਰਾਮ ਪ੍ਰਕਾਸ਼ ਮੰਤਰੀ ਸੀ। ਉਹ ਸਾਡੇ ਪਿੰਡ ਪ੍ਰਾਇਮਰੀ ਹੈਲਥ ਸੈਂਟਰ ਦਾ ਨੀਂਹ ਪੱਥਰ ਰੱਖਣ ਆਇਆ ਸੀ। ਮੰਤਰੀ ਦੇ ਸੁਆਗਤ ਲਈ ਸਮਾਗਮ ਰੱਖਿਆ ਗਿਆ ਸੀ। ਅਸੀ ਵੀ ਉਹ ਦੇਖਣ ਗਏ। ਪਰ ਸਾਡਾ…
-
ਭਾਵੇਂ ਅਸੀਂ ਮਜਬੂਰੀ ਕਾਰਨ ਸ਼ਹਿਰ ਯਾ ਬਾਹਰਲੇ ਮੁਲਕਾਂ ਵਿੱਚ ਜਾ ਵੱਸੀਏ ਫਿਰ ਵੀ ਸਾਡਾ ਮਨ ਚੰਦਰਾ ਸਾਨੂੰ ਬਚਪਨ ਤੋਂ ਲੈਕੇ ਵੱਡੇ ਹੁੰਦਿਆਂ ਤੱਕ ਮਾਂ ਬਾਪ ਦੇ ਹੁੰਦਿਆਂ ਲਾ-ਪ੍ਰਵਾਹੀਆਂ ਵਾਲੀ ਜਿਉਂਈਂ ਜ਼ਿੰਦਗੀ ਦੇ ਮੋੜ ਤੇ ਲਿਆ ਖੜ੍ਹਾ ਕਰ ਦੇਂਦਾ ਹੈ।ਭਾਵੇਂ ਅੰਦਰੋਂ ਆਵਾਜ ਆਉਂਦੀ ਹੈ ਕਿ ਹੁਣ ਤਾਂ ਰਿਟਾਇਰ ਹੋ ਗਏ ਹੋ ਹੁਣ ਕੋਈ ਮਜਬੂਰੀ ਨਹੀਂ ਤੁਸੀਂ ਪਤੀ-ਪਤਨੀ ਦੋਵੇਂ ਕਿਉਂ ਨੀ ਉਸੇ ਮੋਹ ਭਰੇ ਪੇਂਡੂ ਮਾਹੌਲ ਵਿੱਚ…
-
ਗੱਲ 1999 ਦੇ ਆਸ ਪਾਸ ਦੀ ਆ ਉਦੋਂ ਚਿੱਟੇ ਟੀਵੀ ਹੁੰਦੇ ਸੀ ਘਰਾਂ ਚ ਤੇ ਕੱਲਾ ਡੀ ਡੀ ਨੈਸ਼ਨਲ ਚੱਲਦਾ ਸੀ ਜੇਕਰ ਐਂਟੀਨਾ ਲਾ ਲੈਂਦੇ ਸੀ ਤਾ ਡੀ ਡੀ ਮੈਟਰੋ ਜਾਂ ਪਾਕਿਸਤਾਨੀ ਚੈਨਲ ਪੀ ਟੀਵੀ ਚੱਲ ਪੈਂਦਾ ਸੀ ਉਦੋਂ ਸ਼ਨੀਵਾਰ ਨੂੰ 4 ਵਜੇ ਪੰਜਾਬੀ ਫਿਲਮ ਤੇ ਐਤਵਾਰ ਨੂੰ 4 ਵਜੇ ਹਿੰਦੀ ਫਿਲਮ ਚੱਲਦੀ ਸੀ ਜਦੋਂ ਫਿਲਮ ਆਉਂਦੀ ਸੀ ਤਾਂ ਉਦੋਂ ਘਰ ਹੀ ਸਿਨੇਮੇ ਵਰਗਾ ਲੱਗਦਾ…
-
ਲੈ ਪੁੱਤ ਆਪਣੀ ਤਾਈ ਨੂੰ ਵੀ ਦੇ ਆ ਭੋਰਾ ਸਾਗ, ਤਾਂ ਪੋਤਰੇ ਨੇ ਝੱਟ ਦਾਦੀ ਨੂੰ ਜਵਾਬ ਦਿੱਤਾ ਨਹੀਂ ਦਾਦੀ ਮੈਂ ਨਹੀਂ ਜਾਂਦਾ ਕਿਸੇ ਦੇ ਘਰ ਸਾਗ ਸੂਗ ਲੈ ਕੇ,, ਨਾਲ ਹੀ ਵਿੰਗਾ ਜਿਹਾ ਮੂੰਹ ਕਰਕੇ ਕਹਿੰਦਾ ਇਹ ਕਿੰਨੇ ਆਦਤ ਪਾਈ ਤੁਹਾਨੂੰ ਸਾਗ ਵੰਡਣ ਦੀ.. ਤਾਂ ਪ੍ਰੀਤਮ ਕੌਰ ਨੇ ਆਪਣੇ ਪੋਤਰੇ ਨੂੰ ਸਮਜਾਇਆ ਕੇ ਬੇਟਾ ਸਾਨੂੰ ਉਹ ਦਿਨ ਵੀ ਚੇਤੇ ਆ ਜਦੋਂ ਅਸੀਂ ਸਾਰੇ ਇੱਕੋ…
-
ਦੋ ਮੰਜੀਆਂ ਨੂੰ ਜੋੜ ਸਪੀਕਰ ਲੱਗਣੇ ਨੀ ਜਿਹੜੇ ਵਾਜੇ ਵੱਜਗੇ ਮੁੜਕੇ ਵੱਜਣੇ ਨੀ ਪੁਰਾਣੇ ਸਮੇਂ ਕਦੀ ਮੁੜ ਕੇ ਨਹੀਂ ਆਉਣੇ, ਜਦੋਂ ਬਰਾਤਾਂ ਦੋ ਦੋ ਰਾਤਾਂ ਵੀ ਠਹਿਰਦੀਆਂ ਸਨ । ਓਸ ਵੇਲੇ ਆਵਾਜਾਈ ਦੇ ਸਾਧਨ ਵੀ ਨਹੀਂ ਸੀ ਹੁੰਦੇ ਬੋਤਿਆਂ ਅਤੇ ਘੋੜੀਆਂ ਤੇ ਬਰਾਤਾਂ ਜਾਂਦੀਆਂ ਸਨ । ਫੇਰ ਸਮਾਂ ਬਦਲ ਗਿਆ ਬਰਾਤਾਂ ਇੱਕ ਰਾਤ ਰਹਿਣ ਲੱਗ ਪਈਆਂ , ਆਵਾਜਾਈ ਦੇ ਸਾਧਨ ਵੀ ਬੱਸਾਂ ਆਦਿ ਚੱਲ ਪਏ…
-
ਪਿੰਡ ਦੀ ਜੂਹ ਵਿੱਚ ਵੜ੍ਹਦੇ ਹੀ ਸਰੀਰ ਵਿੱਚ ਰੂਹ ਆ ਗਈ ਅੱਡੇ ਤੇ ਉੱਤਰਦੇ ਹੀ ਹਵਾ ਦੇ ਵਰੋਲੇ ਨਾਲ ਅੱਖਾਂ ਵਿੱਚ ਓਹੀ ਮਿੱਟੀ ਪਈ ਜਿਹਦੇ ਵਿੱਚ ਖੇਡਿਆ ਸੀ ਕਦੇ ਮਿੱਟੀ ਮੇਰੇ ਨਾਲ ਗੱਲਾਂ ਕਰਦੀ ਜਾਪੀ ਕਹਿੰਦੀ ਕੋਈ ਨਾ ਰੱਚ ਜਾਵੇਗਾ ਹੌਲੀ ਹੌਲੀ ਫੇਰ ਮੇਰੇ ਵਿੱਚ -ਕਦੇ ਨਹੁੰਆਂ ਨਾਲੋ ਵੀ ਮਾਸ ਅੱਡ ਹੋਏ ਆਂ ਰਾਹ ਵਿੱਚ ਵੱਡੇ ਛੋਟੇ ਟੱਕਰੇ ਮਿਲੇ ਤਾਂ ਆਪਣੇਪਨ ਤੇ ਆਵਦੀ ਮਿੱਟੀ ਦੀ…
-
ਕਰਮ ਸਿੰਘ ਗੁਰੂ ਘਰੋਂ ਮੁੜਿਆ ਤਾਂ ਉਸਨੂੰ ਗਲੀ ਵਿੱਚ ਚਹਿਲ ਪਹਿਲ ਨਜਰ ਆਈ। ਉਸਨੇ ਨਜਰ ਮਾਰੀ ਤਾਂ ਦਰਜੀਆਂ ਦੇ ਜੰਗ ਸਿੰਘ ਦੇ ਖਾਲੀ ਘਰ ਸਾਹਮਣੇ ਟਰੱਕ ਖੜਾ ਸੀ ਤੇ ਉਸ ਵਿੱਚੋ ਸਮਾਨ ਉਤਾਰਿਆ ਜਾ ਰਿਹਾ ਸੀ। ਕਈ ਸਾਲਾਂ ਤੋ ਖਾਲ੍ਹੀ ਪਏ ਘਰ ਵਿੱਚ ਕੋਈ ਰਹਿਣ ਆ ਗਿਆ ਸੀ। ਇਹ ਸੋਚ ਕੇ ਉਸਦੇ ਹੱਥ ਅਕਾਸ ਵੱਲ ਜੁੜ ਗਏ, “ ਚਲੋ ਚੰਗਾ ਹੋਇਆ ਗੁਆਂਢ ਵਸ ਗਿਆ, ਨਹੀ…
-
ਅੱਜ ਜਦ ਕਲਮ ਚੁੱਕੀ ਪਤਾ ਨਹੀਂ ਕਿਵੇਂ ਇੱਕ ਦਮ ਦਿਮਾਗ ਵਿੱਚ ਓਹਦਾ ਨਾਮ ਆਇਆ “ਰੋਡਾ ਖੂਹ “….ਰੋਡਾ ਖੂਹ ਓਹਨੂੰ ਇਸ ਲਈ ਕਹਿੰਦੇ ਸੀ ਕਿਉਂਕਿ ਓਹਦੇ ਮੌਣ ਨਹੀਂ ਸੀ, ਅੱਜ ਦੇ ਜਵਾਕਾਂ ਨੇ ਦੇਖਣਾ ਤਾਂ ਦੂਰ ਦੀ ਗੱਲ ਇਹਦਾ ਨਾਮ ਵੀ ਨਹੀਂ ਸੁਣਿਆ ਹੋਣਾ, ,ਪਿੰਡ ਦੇ ਵਿਚਕਾਰ ਗੁਰਦੁਆਰੇ ਕੋਲ, ਖੁੱਲੀ ਜਗਾਹ ਵਿੱਚ, ਪਿਪਲ ਦੇ ਦਰੱਖਤ ਕੋਲ ਉਹ ਖੂਹ ਸਾਰੇ ਪਿੰਡ ਦੀ ਜਾਨ ਸੀ, ਜਾਨ ਇਸ ਲਈ…
-
ਸੁਰਜੀਤ ਰੋਜ਼ ਦੀ ਤਰਾਂ ਅੱਜ ਵੀ ਗੁਰੂਦੁਆਰਾ ਸਾਹਿਬ ਮੱਥਾ ਟੇਕ ਕੇ ਘਰ ਜਾ ਰਹੀ ਸੀ। ਰਾਹ ਵਿੱਚ ਮਿਲੀ ਗੁਆਂਢਣ ਦੇ ਪੁੱਛਣ ਤੇ ਉਹ ਆਪਣੀ ਭਤੀਜੀ ਦੇ ਵਿਆਹ ਬਾਰੇ ਦੱਸਣ ਲੱਗੀ। ਸੁਰਜੀਤ ਬੜੇ ਮਾਣ ਨਾਲ ਗੁਆਂਢਣ ਨੂੰ ਦੱਸਣ ਲੱਗੀ ਕਿ ਉਹਨਾਂ ਨੇ ਵਿਆਹ ਤੇ ਰੱਖੇ ਅਖੰਡ ਪਾਠ ਦਾ ਭੋਗ ਬੜੇ ਸਾਦੇ ਤਰੀਕੇ ਨਾਲ ਪਾਇਆ। ਪੰਗਤ ‘ਚ ਬਿਠਾ ਕੇ ਸਭ ਨੂੰ ਲੰਗਰ ਛਕਾਇਆ ਤੇ ਜਿਸ ਨਾਲ ਕਿਸੇ…
- 1
- 2