Punjabi Status for Girls

Father Daughter Quotes in Punjabi

Express the beautiful bond between father and daughter with our latest collection of Father Daughter Quotes in Punjabi . it is perfect for girls to share their love and emotions on WhatsApp, Instagram, and Facebook.

ਇੱਕ ਧੀ ਲਈ ਪਿਤਾ ਕਿ ਹੁੰਦਾ ਹੈ

ਇਹ ਸਿਰਫ ਇੱਕ ਧੀ ਹੀ ਸਮਝ ਸਕਦੀ ਹੈ

ਪਿਓ ਉਹ ਇਨਸਾਨ ਹੈ

ਜਿਸਦੇ ਸਾਏ ਵਿੱਚ ਇੱਕ ਧੀ ਰਾਜ ਕਰਦੀ ਹੈ

ਸ਼ਰਤ ਲੱਗੀ ਸੀ ਖੁਸ਼ੀਆਂ ਨੂੰ ਦੋ ਸ਼ਬਦ ਵਿੱਚ ਲਿਖਣ ਦੀ

ਲੋਕ ਕਿਤਾਬਾਂ ਲੱਭਦੇ ਰਹਿ ਗਏ ਤੇ ਧੀ ਨੇਂ ਆਪਣੇ ‘ਪਿਤਾ ਦਾ ਘਰ’ ਲਿੱਖ ਦਿੱਤਾ

ਵਾਹਿਗੁਰੂ ਸਲਾਮਤ ਤੇ ਹਮੇਸ਼ਾ ਖੁਸ਼ ਰੱਖੀਂ ਮੇਰੇ ਬਾਪੂ ਨੂੰ

ਮੇਰੇ ਨਖਰੇ ਤੇ ਲਾਡ ਚੁੱਕਣ ਵਾਲਾ ਹੋਰ ਕੋਈ ਨਹੀਂ

ਹਰ ਇੱਕ ਗੱਲ ਤੇ ਨਖਰੇ ਹਰ ਇੱਕ ਗੱਲ ਤੇ ਜ਼ਿੱਦ

ਇਹ ਸਭ ਓਦੋਂ ਤੱਕ ਹੈ ਜਦੋਂ ਤੱਕ ਮੈਂ ਆਪਣੇ ਪਾਪਾ ਦੇ ਘਰ ਹਾਂ

ਧੀ ਦੇ ਨਖਰੇ ਸਿਰਫ ਬਾਪ ਹੀ ਚੁੱਕਦਾ ਹੈ

ਬਾਕੀ ਤਾਂ ਉਂਗਲਾਂ ਹੀ ਚੁੱਕਦੇ ਨੇਂ

ਮੈਨੂੰ ਮੇਰੇ ਹੱਥਾਂ ਦੀਆਂ ਸਾਰੀਆਂ ਰੇਖਾਵਾਂ ਨਾਲ ਪਿਆਰ ਹੈ

ਪਤਾ ਨਹੀਂ ਮੇਰੇ ਪਿਤਾ ਜੀ ਨੇ ਕਿਹੜੀ ਉਂਗਲ ਫੜ ਕੇ ਮੈਨੂੰ ਤੁਰਨਾ ਸਿਖਾਇਆ ਸੀ

ਪਾਪਾ ਹਰ ਹਾਲਤ ਵਿੱਚ ਮੇਰਾ ਸਾਥ ਦਿੰਦੇ ਸਨ

ਉਹ ਕਦੇ ਵੀ ਮੈਨੂੰ ਆਪਣੇ ਤੋਂ ਦੂਰ ਨਹੀਂ ਕਰਦੇ ਸਨ

ਹਰ ਮਹਾਨ ਧੀ ਦੇ ਪਿੱਛੇ

ਇੱਕ ਸੱਚਮੁੱਚ ਅਦਭੁਤ ਪਿਤਾ ਹੈ

ਮੈਂ ਰਾਜਕੁਮਾਰੀ ਹਾਂ ਇਸ ਲਈ ਨਹੀਂ ਕਿ ਮੇਰੇ ਕੋਲ ਇੱਕ ਰਾਜਕੁਮਾਰ ਹੈ

ਪਰ ਕਿਉਂਕਿ ਮੇਰੇ ਪਿਤਾ ਰਾਜਾ ਹਨ

ਮੇਰਾ ਪਿਓ

ਮੇਰਾ ਰੱਬ ਮੇਰਾ ਨਸੀਬ ਹੈ

ਧੀਏ ਕਈ ਵਾਰ ਚੁੱਪ ਰਹਿਣਾ ਬੁਜਦਿਲੀ ਨਹੀਂ ਹੁੰਦੀ

ਸਮਝਦਾਰੀ ਤੇ ਵਕ਼ਤ ਦਾ ਤਕਾਜ਼ਾ ਹੁੰਦਾ ਹੈ

ਬਾਬਲ ਦੇ ਵੇਹੜੇ ਹੁੰਦੀ ਏ

ਧੀਆਂ ਦੀ ਸਰਦਾਰੀ

ਸਿਆਣੇ ਲੋਕ ਸੱਚ ਕਹਿੰਦੇ ਆ

ਧੀ ਹੱਸਦੀ ਆ ਤਾਂ ਰੱਬ ਹੱਸਦਾ

ਧੁੱਪਾਂ,ਤੱਤੀਆਂ ਵਾਵਾਂ ਠਾਰਾਂ ਵੀ ਠਰਦੇ ਰਹਿਣਗੇ

ਬਾਬਲ ਪੱਗਾ ਦੀਆਂ ਛਾਂਵਾਂ ਧੀਆਂ ‘ਤੇ ਕਰਦੇ ਰਹਿਣਗੇ

ਧੀਆਂ ਮਿੱਠੇ ਮੇਵੇ

ਰੱਬ ਸਭ ਨੂੰ ਦੇਵੇ

ਹਾਸਾ ਰਹੇ ਸਦਾ ਹੀ ਚਿਹਰੇ ਤੇ ਨਾ ਆਕੇ ਦੁੱਖ ਕੋਲ ਖੁਲੋਵੇ

ਮੈ ਚਾਹੁੰਦਾ ਹਾਂ ਧੀ ਮੇਰੀ,ਮੇਰੀ ਮਾਂ ਵਰਗੀ ਹੀ ਹੋਵੇ

ਕੱਢ ਕੇ ਜਿਸਮ ਚੋਂ ਆਪਣੀ ਜਾਣ ਦਿੰਦਾ ਹੈ

ਬੜਾ ਹੀ ਮਜਬੂਤ ਹੈ ਉਹ ਪਿਓ ਜੋ ਆਪਣੀ ਧੀ ਦਿੰਦਾ ਹੈ

ਤੇਰੇ ਹੁੰਦੇ ਵੇ ਬਾਬਲਾ ਤੇਰੀ ਧੀ ਸੀ ਮੌਂਜਾਂ ਕਰਦੀ

ਅੱਜ ਤੇਰੀ ਕਮਲੀ ਤੇਰੀ ਯਾਦ ਵਿੱਚ ਪਲ ਪਲ ਹੈ ਮਰਦੀ

ਮੇਰੇ ਬਾਬੂ ਨੂੰ ਕਿਸੇ ਨੇ ਕਿਹਾ ਧੀ ਵੱਡੀ ਹੋ ਗਈ ਹੈ ਲਗਾਮ ਖਿੱਚ ਕੇ ਰੱਖਿਓ

ਮੇਰੇ ਬਾਬੂ ਨੇਂ ਓਹਨੂੰ ਕਿਹਾ ਲਗਾਮ ਤਾਂ ਘੋੜੀਆਂ ਦੀ ਖਿੱਚਣੀ ਪੈਂਦੀ ਆ ਸ਼ੇਰਨੀਆਂ ਦੀ ਨਹੀਂ

ਜਿੰਨੀ ਜਿੰਮੇਵਾਰੀ ਇੱਕ ਪਿਓ ਨਿਭਾ ਲੈਂਦਾ ਓਹਨੀ ਕੋਈ ਨਹੀਂ ਨਿਭਾ ਸਕਦਾ

ਜਿੰਨਾ ਪਿਆਰ ਇੱਕ ਪਿਓ ਧੀ ਨੂੰ ਕਰਦਾ ਓਹਨਾ ਕੋਈ ਨਹੀਂ ਕਰ ਸਕਦਾ

 

 

Mother daughter status in punjabi

Express the beautiful bond between mother and daughter by using our collection of Mother daughter status in Punjabi

ਔਖੇ ਵੇਲੇ ਦੁਨੀਆਂ ਤਾਂ ਬੱਸ ਪਿੱਠ ਵਿਖਾਉਦੀ ਏ,

ਜਿਉਂਦੀ ਰਹੇ “ਮਾਂ” ਮੇਰੀ ਜੋ ਚੁੰਨੀ ਪਾੜ ਕੇ ਮੱਲਮ ਲਾਉਂਦੀ ਏ

ਦੇ ਦੇ ਅੰਮੜੀਏ ਇੱਕ ਲੋਰੀ ਨੀ ਇਸ ਜੱਗ ਤੋਂ ਚੋਰੀ ਚੋਰੀ ਨੀ

ਤੇਰੀ ਨਿੱਘੀ ਸਭ ਤੋਂ ਗੋਦ ਹੈ ਤੇਰੇ ਕਰਕੇ ਅੱਜ ਮੇਰੀ ਹੋਂਦ ਹੈ

ਮਾਵਾਂ ਬਿਨਾ ਧੀਆਂ ਪੁੱਤਾਂ ਦੇ ਚਾਅ ਅਧੂਰੇ ਰਹਿ ਜਾਂਦੇ ਨੇਂ

ਮਾਂ ਦਾ ਕਰਜ਼ਾ ਉਤਾਰਨ ਲਈ ਸੱਤ ਜਨਮ ਵੀ ਥੋੜੇ ਪੈ ਜਾਂਦੇ ਨੇਂ

ਜੋ ਮੇਰੇ ਨਾਲ ਨਾਲ ਰਹਿੰਦੀਆਂ ਨੇਂ

ਉਹ ਮੇਰੀ ਮਾਂ ਦੀਆਂ ਦੁਆਵਾਂ ਨੇਂ

ਨਸਾਂ ਵਿੱਚ ਜ਼ਹਿਰ ਭਰ ਗਿਆ ਖੂਨ ਹੋ ਗਏ ਗੰਧਲੇ ਮਾਂ

ਸਾਰੇ ਰਿਸ਼ਤੇ ਬਦਲ ਜਾਂਦੇ ਨੇਂ ਫਿਰ ਤੂੰ ਕਿਉਂ ਨਾਂ ਬਦਲੇਂ ਮਾਂ

ਮਾਂ! ਆਪਣੀਆਂ ਖੁਸ਼ੀਆਂ ਦੱਬ ਕੇ ਵੀ ਖੁਸ਼ ਰੱਖਦੀ ਜੀਆਂ ਨੂੰ

ਆਪਣਾ ਗਹਿਣਾ ਗੱਟਾ ਵੀ ਪਾ ਦਿੰਦੀ ਧੀਆਂ ਨੂੰ

ਫਿਕਰਾਂ ਦੀ ਪੀੜੀ ਤੇ ਬੈਠੀ ਮੇਰੀ ਮਾਂ ਦੀਆਂ ਅੱਖਾਂ ‘ਚ’

ਅੱਜ ਵੀ ਮੇਰਾ ਬਚਪਨ ਦਿਸਦਾ ਹੈ ਮੈਨੂੰ

ਪੱਤਾ ਪੱਤਾ ਜੋੜ ਕੇ ਰੁੱਖਾਂ ਦੀ ਸੰਘਣੀ ਛਾਂ ਹੋ ਗਈ

ਅੱਜ ਮੈਨੂੰ ਚੱੜ ਗਈ ਜਵਾਨੀ ਤੇ ਬੁੱਢੀ ਮੇਰੀ ਮਾਂ ਹੋ ਗਈ

ਹਰ ਗ਼ਲਤੀ ਤੇ ਪਰਦਾ ਸਿਰਫ ਮਾਂ ਹੀ ਪਾ ਸਕਦੀ ਏ

ਬਾਕੀ ਤਾਂ ਸਿਰਫ ਉਛਾਲਣਾ ਹੀ ਜਾਣਦੇ ਨੇਂ

ਮਾਂ ਜਿਹਾ ਨਾਂ ਨਾਤਾ ਜੱਗ ਤੇ ਨਾ ਮਾਂ ਜਿਹੀ ਕੋਈ ਹਮਦਰਦੀ

ਬੱਚਿਆਂ ਲਈ ਖੁਸ਼ੀਆਂ ਲੋੜਦੀ ਰਹੇ ਨਿੱਤ ਅਰਦਾਸਾਂ ਕਰਦੀ

ਜੋ ਕੁੱਝ ਵੀ ਹੋਇਆ ਮੇਰੇ ਲੇਖੇ ਨੇਂ

ਮੈਂ ਜਾਣਾ ਜਾਂ ਮੇਰੀ ਮਾਂ ਜਾਣੇ ਅਸੀਂ ਕਿੱਥੇ ਕਿੱਥੇ ਮੱਥੇ ਟੇਕੇ ਨੇਂ

ਮੱਥਾ ਕਲਾ ਹੀ ਸਹੀ

ਮਾਂ ਵਾਰ ਵਾਰ ਚੁੰਮਦੀ ਹੈ

ਜਦ ਵੀ ਫਿਕਰਾਂ ਦੀ ਗੱਲ ਹੋਈ ਹੈ

ਮੈਨੂੰ ਮੇਰੀ ਮਾਂ ਦਾ ਚੇਤਾ ਆਇਆ ਹੈ

ਮਾਏਂ ਨੀ ਕਿਹੜਾ ਭੁੱਲੀ ਆਂ ਜੋ ਤੈਨੂੰ ਯਾਦ ਕਰਾਂ

ਅਗਲੇ ਜਨਮ ਵੀ ਤੇਰੀ ਧੀ ਹੋਵਾਂ ਬਸ ਇਹੀਓ ਅਰਦਾਸ ਕਰਾਂ

ਮੇਰੀ ਮਾਂ ਨੂੰ

ਹਮੇਸ਼ਾ ਖੁਸ਼ ਰੱਖੇ ਕਰਤਾਰ

ਮੇਰੀ ਮਾਂ ਨੂੰ ਸਦਾ ਸਲਾਮਤ ਰੱਖੀ ਰੱਬਾ

ਮੈਨੂੰ ਤਾਂ ਸਲਾਮਤ ਓਹਦੀਆਂ ਦੁਆਵਾਂ ਨੇਂ ਰੱਖਣਾ ਹੈ

ਖੁਸ਼ ਹੋ ਜਾਂਦੀ ਆ ਮੇਰੀ ਮਾਂ

ਮੈਨੂੰ ਖੁਸ਼ ਦੇਖ ਕੇ

ਕਰਜ਼ ਇਹਨਾਂ ਦਾ ਕੌਣ ਉਤਾਰੇ

ਰੱਬ ਤੋਂ ਵੱਡੀਆਂ ਮਾਵਾਂ ਹੁੰਦੀਆਂ

ਤੇਰੀਆਂ ਦੁਆਵਾਂ ਮਾਏ ਦੀਵੇ ਵਾਂਗ ਜਗੀਆਂ

ਇੱਕ ਵਾਰੀ ਦਿੱਤੀਆਂ ਤੇ ਸੌ ਵਾਰੀ ਲੱਗੀਆਂ

ਮਾਵਾਂ ਤੋਂ ਬਿਨਾ ਕੌਣ ਸਮਝਦਾ ਏ ਧੀਆਂ ਦੇ ਡਾਢੇ ਦੁੱਖ ਨੀ ਮਾਏ

ਇੱਕ ਤੇਰੀ ਅਣਹੋਂਦ ਕਰਕੇ ਫਿੱਕੇ ਸਾਰੇ ਸੁੱਖ ਨੀ ਮਾਏ

ਬੇਸ਼ੱਕ ਮੈਂ ਅੰਮੀ ਅਖਵਾਵਾਂ ,ਪਰ ਅਜੇ ਅੰਮੀ ਕਹਿਣ ਦੀ ਮੈਨੂੰ ਭੁੱਖ ਨੀਂ ਮਾਏ

 

 

 

 

Collection of best ਉਮੀਦ ਪੰਜਾਬੀ ਸਟੇਟਸ for Whatsapp, Instagram and Facebook.

 

ਤੂੰ ਭੁਲਾ ਦੇਵੇ ਮੈਨੂੰ ਇਹ ਤੇਰੀ ਆਪਣੀ ਹਿੰਮਤ ਹੈ ਪਰ

ਮੈਂ ਤੈਨੂੰ ਭੁੱਲ ਜਾਂ ਇਹ ਉਮੀਦ ਮੇਰੇ ਤੋਂ ਜਿੰਦਗੀ ਭਰ ਨਾਂ ਰੱਖੀਂ

 

ਉਹ ਗੁੱਸੇ ਵਿਚ ਬੋਲਿਆ ਕਿ

ਆਖਿਰ ਤੈਨੂੰ ਸਾਰੀਆਂ ਸ਼ਿਕਾਇਤਾਂ ਮੇਰੇ ਤੋਂ ਹੀ ਆ ਨਾ

ਮੈਂ ਵੀ ਸਿਰ ਝੁਕਾ ਕੇ ਕਹਿਤਾ ਕਿ ਆਖਿਰ

ਮੈਨੂੰ ਸਾਰੀਆਂ ਉਮੀਦਾਂ ਵੀ ਤਾਂ ਤੇਰੇ ਤੋਂ ਹੀ ਆ

 

ਜੀਵਨ ਵਿਚ ਕਦੇ ਵੀ ਉਮੀਦ ਨਾ ਛੱਡੋ

ਕਿਉਂਕਿ ਤੁਸੀਂ ਇਹ ਕਦੇ ਨਹੀਂ ਜਾਣ ਸਕਦੇ ਕਿ

ਆਉਣ ਵਾਲਾ ਕੱਲ ਤੁਹਾਡੇ ਲਈ ਕੀ ਲੈ ਕੇ ਆਉਣ ਵਾਲਾ ਹੈ

 

ਬਾਜ਼ੀ ਜਿੱਤਣ ਦੀ ਉਮੀਦ ‘ਚ ਜ਼ਿੰਦਗੀ ਹਾਰ ਬੈਠੇ ਹਾਂ

ਨਾ ਨਾ ਕਰਦੇ ਅਸੀਂ ਤੈਨੂੰ ਪਿਆਰ ਕਰ ਬੈਠੇ ਹਾਂ

 

ਕਿਸੇ ਤੋਂ ਕੋਈ ਵੀ ਉਮੀਦ ਨਾਂ ਰੱਖਿਉ ਕਿਉਂਕਿ

ਜਦੋਂ ਉਮੀਦ ਟੁੱਟਦੀ ਆ ਤਾਂ ਤਕਲੀਫ ਬਹੁਤ ਹੁੰਦੀ ਆ

 

ਇੱਕਲੇ ਰਹਿਣ ਵਿੱਚ ਵੀ ਇੱਕ ਅਲੱਗ ਹੀ ਸਕੂਨ ਹੈ

ਨਾ ਕਿਸੇ ਦੇ ਵਾਪਸ ਆਉਣ ਦੀ ਉਮੀਦ

ਨਾ ਹੀ ਕਿਸੇ ਦੇ ਛੱਡ ਕੇ ਜਾਣ ਦਾ ਡਰ

 

ਕਿਸੇ ਤੋ ਉਮੀਦ ਕੀਤੇ ਬਿਨਾ ਉਸਦਾ ਚੰਗਾ ਕਰੋ ਕਿਉੰਕਿ

ਕਿਸੇ ਨੇ ਸੱਚ ਕਿਹਾ ਹੈ ਜਿਹੜੇ ਲੋਕ ਫੁੱਲ ਵੇਚਦੇ ਹਨ

ਉਹਨਾਂ ਦੇ ਹੱਥਾਂ ‘ਚ ਅਕਸਰ ਖੁਸ਼ਬੂ ਰਹਿ ਜਾਂਦੀ ਹੈ

 

ਅੱਧੇ ਦੁੱਖ ਗਲਤ ਲੋਕਾਂ ਤੋਂ ਉਮੀਦ ਰੱਖਣ ਨਾਲ ਹੁੰਦੇ ਨੇ

ਅਤੇ ਬਾਕੀ ਅੱਧੇ ਸੱਚੇ ਲੋਕਾਂ ਤੇ ਸ਼ੱਕ ਕਰਨ ਨਾਲ

 

ਹਾਸਿਲ ਕਰਕੇ ਤਾਂ ਕੋਈ ਵੀ ਪਿਆਰ ਕਰ ਸਕਦਾ ਕਿਸੇ ਨੂੰ

ਨਾ ਮਿਲਣ ਦੀ ਉਮੀਦ ‘ਚ ਵੀ ਚਾਹੁੰਦੇ ਰਹਿਨਾ ਅਸਲੀ ਪਿਆਰ ਹੈ

 

ਹਾਲੇ ਦਮ ਹੈ ਸ਼ਰੀਰ ‘ਚ ਮਰਦੇ ਨਹੀਂ ਆਪਾਂ

ਜੰਗ ਹਾਰੇ ਹਾਂ ਜ਼ਮੀਰ ਤੋਂ ਹਰਦੇ ਨਹੀਂ ਆਪਾਂ

ਉਮੀਦ ਹੁਣ ਰੱਖਿਓ ਰੁੱਤ ਬਦਲਣ ਦੀ ਯਾਰੋ

ਰਾਹਦੇ ਕਿੱਦਾਂ ਜੇਕਰ ਲੜਦੇ ਨਹੀਂ ਆਪਾਂ

 

ਡਰ ਬਿਨ੍ਹਾਂ ਉਮੀਦ ਦੇ ਨਹੀਂ ਹੋ ਸਕਦਾ

ਅਤੇ ਉਮੀਦ ਬਿਨ੍ਹਾਂ ਡਰ ਦੇ

 

ਜਿਸ ਕੋਲ ਉਮੀਦ ਹੈ

ਉਹ ਨਾਂ ਵਾਰ-ਵਾਰ ਹਾਰ ਕੇ ਵੀ ਨਹੀਂ ਹਾਰਦਾ

 

ਖੁਸ਼ ਰਹਿਣ ਦਾ ਸਿੱਧਾ ਜਿਹਾ ਇੱਕੋ ਮੰਤਰ ਹੈ ਕਿ

ਉਮੀਦ ਖੁਦ ਤੋਂ ਰੱਖੋ ਕਿਸੇ ਹੋਰ ਤੋਂ ਨਹੀਂ

 

ਉਮੀਦ ਕਰਦੇ ਹਾਂ ਤੁਹਾਡਾ ਦਿਨ ਪਿਆਰ ਨਾਲ ਸ਼ੁਰੂ ਹੋਵੇ

ਅਤੇ ਖੂਬਸੂਰਤ ਯਾਦਾਂ ਨਾਲ ਖਤਮ ਹੋਵੇ

 

ਵਾਰ-ਵਾਰ ਰਫੂ ਕਰਦਾ ਹਾਂ ਜਿੰਦਗੀ ਦੀ ਜੇਬ ਨੂੰ

ਉਮੀਦ ਹੈ ਕਿ ਕਦੇ ਨਾ ਕਦੇ ਖ਼ੁਸ਼ੀ ਦੇ ਪਲ ਰੁੱਕ ਜਾਣਗੇ

 

ਹਰ ਦਿਨ ਨੂੰ ਨਵੀਂ ਉਮੀਦ ਦੇ ਤੌਰ ਤੇ ਦੇਖੋ

ਬੁਰੀਆਂ ਯਾਦਾਂ ਨੂੰ ਪਿੱਛੇ ਛੱਡ ਦਿਓ ਅਤੇ

ਆਉਣ ਵਾਲੇ ਚੰਗੇ ਕੱਲ ਵਿੱਚ ਵਿਸ਼ਵਾਸ ਰੱਖੋ

 

ਮੇਰੇ ਜਿਊਣ ਦਾ ਤਰੀਕਾ ਥੋੜਾ ਵੱਖਰਾ ਹੈ

ਮੈਂ ਉਮੀਦ ਤੇ ਨਹੀਂ ਜ਼ਿੱਦ ਤੇ ਜਿਊਂਦਾ ਹਾਂ

 

ਸਭ ਕੁਝ ਛੱਡ ਦੇਣਾ ਪਰ ਮੁਸਕੁਰਾਉਣਾ ਤੇ

ਉਮੀਦ ਕਦੇ ਨਾ ਛੱਡਣਾ

 

ਨਾ ਮੈਂ ਡਿੱਗਿਆ ਨਾ ਉਮੀਦਾ ਦੇ ਮੀਨਾਰ ਡਿੱਗੇ

ਲੋਕੀ ਮੈਨੂੰ ਗਿਰਾਉਣ ਲਈ ਕਈ ਕਈ ਵਾਰ ਡਿੱਗੇ

 

ਕਿਸੇ ਤੋਂ ਉਮੀਦ ਲਗਾਉਗੇ ਤਾਂ ਖ਼ੁਦ ਵੀ ਟੁੱਟ ਜਾਵੋਗੇ

ਇਕ ਦਿਨ ਉਮੀਦ ਦੇ ਨਾਲ

 

ਜਦੋਂ ਵੀ ਤੈਨੂੰ ਮਿਲਣ ਦੀ ਉਮੀਦ ਨਜਰ ਆਈ

ਮੈਨੂੰ ਆਪਣੇ ਪੈਰਾਂ ਵਿੱਚ ਪਈ ਜਮੀਨ ਨਜਰ ਆਈ

ਤੇਰੀ ਯਾਦ ਵਿੱਚ ਨਿਕਲ ਪਏ ਮੇਰੇ ਅੱਥਰੂ

ਤੇ ਹਰ ਅੱਥਰੂ ‘ਚ ਤੇਰੀ ਤਸਵੀਰ ਨਜਰ ਆਈ

 

ਇੱਜਤ ਬਹੁਤ ਮਹਿੰਗੀ ਚੀਜ਼ ਆ ਤੇ

ਸਸਤੇ ਲੋਕਾਂ ਤੋਂ ਇਸਦੀ ਉਮੀਦ ਨੀ ਰੱਖਣੀ ਚਾਹੀਦੀ

 

ਇਮਾਨਦਾਰੀ ਬਹੁਤ ਮਹਿੰਗਾ ਤੋਹਫਾ ਹੈ

ਇਸ ਦੀ ਉਮੀਦ ਸਸਤੇ ਲੋਕਾਂ ਤੋਂ ਨਾ ਕਰੋ

 

ਅੱਜ ਰੋਸ਼ਨੀ ਦੀ ਕਿਰਣ ਨਵੀਂ ਉਮੀਦ ਬਣਕੇ ਆਈ ਹੈ

ਸਭ ਦੇ ਦਿਲਾਂ ਵਿੱਚ ਕੁਝ ਨਵਾਂ ਹੋਣ ਦੀ ਆਸ ਛਾਈ ਹੈ

ਉਦਾਸ ਨਾ ਹੋਵੇ ਕਿਉਂਕਿ ਅੱਜ ਦੀਵਾਲੀ ਆਈ ਹੈ

 

ਰਿਸ਼ਤੇ ਤੇ ਉਹ ਹੁੰਦੇ ਨੇ ਜਿਨ੍ਹਾਂ ‘ਚ ਲਫ਼ਜ਼ ਘੱਟ ਤੇ ਸਮਝ ਜ਼ਿਆਦਾ ਹੋਵੇ

ਜਿਹਦੇ ‘ਚ ਤਕਰਾਰ ਘੱਟ ਤੇ ਪਿਆਰ ਜ਼ਿਆਦਾ ਹੋਵੇ

ਜਿਹਦੇ ‘ਚ ਉਮੀਦ ਘੱਟ ਤੇ ਵਿਸ਼ਵਾਸ ਜਿਆਦਾ ਹੋਵੇ

 

ਤੂੰ ਜਿੱਦਾਂ ਚੱਲਣਾਂ ਹੈ ਉਦਾਂ ਹੀ ਚੱਲ “ਮੇਰੀ ਜਿੰਦਗੀ”

ਮੈਂ ਤਾਂ ਹੁਣ ਤੇਰੇ ਤੋਂ ਉਮੀਦ ਹੀ ਛੱਡ ਦਿੱਤੀ

 

ਹਰ ਪਲ ਦੀ ਅਪਣੀ ਕੀਮਤ

ਸਵੇਰ ਨਵੀਂ ਉਮੀਦ ਲਿਆਵੇ

ਸ਼ਾਮ ਲਿਆਂਦੀ ਪਿਆਰ

ਰਾਤ ਲਿਆਵੇ ਸੁਪਨੇ ਤੇ

ਨੀਂਦ ਲਿਆਵੇ ਉਮੀਦ

 

ਮੁਹੱਬਤ ਤਾਂ ਅੱਜ ਵੀ ਉਹਨੀ ਹੀ ਹੈ ਤੇਰੇ ਨਾਲ

ਬੱਸ ਉਮੀਦ ਕੁਝ ਨਹੀਂ

 

ਉਮੀਦ ਕਰਦੇ ਹਾਂ ਕਿ ਤੁਹਾਡਾ ਨਵਾਂ ਸਾਲ

ਸਫਲਤਾ,ਸਿਹਤ,ਸੰਪੂਰਨਤਾ ਅਤੇ ਖੁਸ਼ਹਾਲੀ ਨਾਲ ਭਰਿਆ ਹੋਇਆ ਹੋਵੇ

 

ਸਭ ਤੋਂ ਬੁਰਾ ਹੈ ਉਮੀਦ ਦਾ ਮਰ ਜਾਣਾ ਤੇ

ਉਸ ਤੋਂ ਵੀ ਬੁਰਾ ਹੈ ਝੂਠੀ ਉਮੀਦ ਦਾ ਜ਼ਿੰਦਾ ਰਹਿਣਾ

 

ਜੇਕਰ ਕੁਝ ਛੱਡਣਾ ਹੈ ਤਾਂ

ਦੂਜਿਆਂ ਤੋਂ ਉਮੀਦ ਕਰਨਾ ਛੱਡ ਦਿਓ

 

ਮੁਸ਼ਕਿਲਾਂ ਦੀ ਪਤਝੜ ਦੇ ਬਿਨਾਂ

ਉਮੀਦ ਦੀਆਂ ਟਾਹਣੀਆਂ ਤੇ ਨਵੇਂ ਪੱਤੇ ਨਹੀਂ ਲੱਗਦੇ

 

ਕਿਸੇ ਦਾ ਦਿਲ ਦੁਖਾ ਕੇ

ਆਪਣੇ ਲਈ ਕਦੇ ਵੀ ਖੁਸ਼ੀਆਂ ਦੀ ਉਮੀਦ ਨਾ ਰੱਖੋ