ਸੱਸੜੀਏ ਸਮਝਾ ਲੈ ਪੁੱਤ ਨੂੰ,
Nooh Sass
-
-
ਜਿੱਥੇ ਕੁੜੀਓ ਆਪਾਂ ਖੜ੍ਹੀਆਂ
ਉਥੇ ਹੋਰ ਕੋਈ ਨਾ -
ਲੰਮੀ ਲੰਮੀ ਕਿੱਕਰ ਕੁੜੀਓ
ਵਿੱਚ ਵੱਜ ਕੋਈ ਨਾ -
-
ਅੱਟੀਆਂ-ਅੱਟੀਆਂ-ਅੱਟੀਆਂ,
ਤੇਰਾ ਮੇਰਾ ਇਕ ਮਨ ਸੀ, -
ਸੱਸਾਂ-ਸੱਸਾਂ ਹਰ ਕੋਈ ਕਹਿੰਦਾ
ਰੀਸ ਨਾ ਹੁੰਦੀ ਮਾਵਾਂ ਦੀ -
ਸੱਸੇ ਨੀ ਸਮਝਾ ਲੈ ਪੁੱਤ ਨੂੰ,
ਨਿੱਤ ਜਾ ਬਹਿੰਦਾ ਠੇਕੇ। -
ਤਾਵੇ-ਤਾਵੇ-ਤਾਵੇ
ਸੱਸ ਦੀ ਦੁਖੱਲੀ ਜੁੱਤੀ ਲਈ
ਸਹੁਰਾ ਨਿੱਤ ਪਟਿਆਲੇ ਜਾਵੇ -
ਇੱਕ ਦਿਨ ਬੁੜ੍ਹਾ ਦਲੀਲਾਂ ਕਰਦਾ
ਟੱਬਰਾਂ ਬਾਝ ਨਾ ਸਰਦਾ -
ਸੱਸੇ ਨੀ ਸਮਝਾ ਲੈ ਪੁੱਤ ਤੂੰ
ਨਿੱਤ ਤੇਲਣ ਦੇ ਜਾਂਦਾ -
ਸੱਸੇ ਨੀ ਸੋਮਝਾ ਲੈ ਪੁੱਤ ਨੂੰ
ਨਿੱਤ ਜਾ ਬਹਿੰਦਾ ਠੇਕੇ -
ਇੱਕ ਲੱਡੂਆ ਕੋਈ ਦੋ ਲੱਡੂਆ
ਲੱਡੂਆਂ ਦੀ ਝੋਲੀ ਭਰ ਗਿਆ