ਰੇਲਵੇ ਸਟੇਸ਼ਨ ਦੇ ਪਲੇਟ-ਫਾਰਮ ਦੇ ਇੱਕ ਬੈਂਚ ਤੇ ਬੈਠੇ ਤਿੰਨ ਨੌਜਵਾਨ ਗੱਡੀ ਦੀ ਉਡੀਕ ਕਰ ਰਹੇ ਸਨ। ਉਨ੍ਹਾਂ ਦੇ ਸਾਹਮਣਿਓਂ ਇੱਕ ਅਜੀਬ ਕਿਸਮ ਦਾ ਵਿਅਕਤੀ ਲੰਘਿਆ। ਜਿਸ ਦਾ ਪਹਿਰਾਵਾ ਧਾਰਮਿਕ ਸੀ। ਉਸ ਦਾ ਉੱਚਾ ਲੰਮਾ ਕੱਦ, ਮੋਟਾ ਡਾਹਢਾ ਸਰੀਰ, ਸਰੀਰ ਉਪਰ ਵੱਡਾ ਉੱਚਾ ਪੱਗੜ, ਪੱਗੜ ਉਪਰ ਲੋਹੇ ਦੇ ਚੱਕ, ਲੋਹੇ ਦੀਆਂ ਜੰਜੀਰਾਂ, ਪਾਈਆਂ ਹੋਈਆਂ ਸਨ। ਗਲ ਵਿਚ ਅਨੇਕਾਂ ਲੋਹੇ ਦੇ ਅਸਤਰ ਸ਼ਸ਼ਤਰ, ਹੱਥਾਂ ਵਿਚ ਦੋ…
Moments
-
-
ਵਿਦੇਸ਼ ਤੋਂ ਕਈ ਸਾਲਾਂ ਬਾਅਦ ਕਮਾਈ ਕਰਕੇ ਮੁੜੇ ਸੁੱਚਾ ਸਿੰਘ ਨੂੰ ਪਿੰਡ ਨਾਲੋਂ ਜਿਆਦਾ ਆਪਣੇ ਆਪ ਵਿਚ ਆਈ ਤਬਦੀਲੀ ਦਾ ਅਹਿਸਾਸ ਹੋ ਰਿਹਾ ਸੀ। ਏਨਾ ਅਰਸਾ ਮਾਂਬਾਪ ਤੇ ਸਕੇ ਸੰਬੰਧੀਆਂ ਤੋਂ ਦੂਰ ਰਹਿਣ ਨਾਲ ਉਸ ਦਾ ਉਨ੍ਹਾਂ ਪ੍ਰਤੀ ਮੋਹ ਕਈ ਗੁਣਾ ਵਧ ਗਿਆ ਸੀ। ਸੀਰੀ ਰੱਖੇ ਭੱਈਏ ਜਿਸ ਨੂੰ ਹਰ ਗੱਲ ‘ਤੇ ਝਿੜਕ ਦਿਆ ਕਰਦਾ ਸੀ ਅਤੇ ਥੋੜ੍ਹਾ ਬਹੁਤਾ ਵੀ ਗਲਤ ਕੰਮ ਕਰਨ ਤੇ ਚਾਰ…
-
ਸ਼ਾਮ ਦੀ ਰੋਟੀ ਸਾਰਾ ਪਰਿਵਾਰ ਰਸੋਈ ਦੇ ਸਾਹਮਣੇ ਵੱਡੇ ਕਮਰੇ ਵਿਚ ਬੈਠ ਕੇ ਖਾਂਦਾ ਹੈ ਜਿੱਥੇ ਟੀ.ਵੀ. ਰੱਖਿਆ ਹੋਇਆ ਹੈ। ਨੂੰਹ ਤੇ ਪੁੱਤ ਆਪੋ ਆਪਣੇ ਦਫਤਰ ਤੋਂ ਆ ਕੇ ਅਰਾਮ ਕਰਨ ਲੱਗ ਜਾਂਦੇ ਹਨ। ਮਾਂ ਉਨ੍ਹਾਂ ਦੀ ਲੋੜ ਮੁਤਾਬਕ ਪਾਣੀ, ਚਾਹ ਕਦੇ ਦੁੱਧ ਗਰਮ ਕਰਦੀ ਹੈ। ਕਦੇ ਪੋਤਾ-ਪੋਤੀ ਆਪਣੀ ਪਸੰਦ ਦੀਆਂ ਚੀਜ਼ਾਂ ਬਣਵਾਉਂਦੇ ਹਨ। ਮਾਂ ਦਾ ਕੰਮ ਸਾਰਾ ਦਿਨ ਨਹੀਂ ਮੁੱਕਦਾ। ਨੌਕਰ ਰੱਖਣ ਦਾ ਰਿਵਾਜ…
-
ਮਾਘ ਮਹੀਨੇ ਦੀ ਸੰਗਰਾਂਦ ਵਾਲੇ ਦਿਨ ਲਾਲਾ ਦੇਵਕੀ ਨੰਦਨ, ਆਪਣੇ ਸਰਕਾਰੀ ਰਾਸ਼ਨ ਦੇ ਡੀਪੂ ਅੱਗੇ ਪੁੰਨਦਾਨ ਕਰ ਰਿਹਾ ਸੀ। ਸਬਜ਼ੀਆਂ ਤੇ ਹਲਵਾ ਤਿਆਰ ਹੋ ਚੁੱਕਾ ਸੀ, ਪੂਰੀਆਂ ਪੱਕ ਰਹੀਆਂ ਸਨ। ਗੁਰੀਬ ਬੱਚੇ ਬੁੱਢੇ ਨੌਜਵਾਨ ਨਰ ਅਤੇ ਨਾਰੀ, ਪਵਿੱਤਰ-ਭੋਜਨ’ ਦਾ ਆਨੰਦ ਮਾਣਕੇ ਲਾਲਾ ਜੀ ਨੂੰ ਅਸੀਸਾਂ ਦੇ ਰਹੇ ਸਨ। ਐਨੇ ਨੂੰ ਦੁਰਗਾ ਹਲਵਾਈ ਆਇਆ। ਉਹ ਜ਼ਰਾ ਕੁ ਮੁਸਕਾ ਕੇ ਮਿੱਠਾ ਜਿਹਾ ਬਣ ਕਹਿਣ ਲੱਗਾ, ਲਾਲਾ ਜੀ।…
-
ਪਾਰੋ ਸਿਰ ਉਤਲਾ ਘੜਾ ਥੱਲੇ ਰੱਖਦੀ ਹੋਈ ਪਤੀ ਦੇਵ ਵੱਲ ਵਧੀ। ਬਾਂਹ ਪਕੜੀ। ਨਬਜ਼ ਬਹੁਤ ਤੇਜ਼ ਚੱਲ ਰਹੀ ਸੀ। ਹੁਣ ਤਾਂ ਡਾਕਟਰ ਦੀ ਦਿੱਤੀ ਹੋਈ ਦਵਾਈ ਵੀ ਖਤਮ ਹੋ ਚੁੱਕੀ ਸੀ। ਉਸਨੂੰ ਆਪਣਾ ਤੇ ਬੱਚਿਆਂ ਦਾ ਭਵਿੱਖ ਧੁੰਦਲਾ ਧੁੰਦਲਾ ਵਿਖਾਈ ਦੇਣ ਲੱਗਾ ਕਿਉਂਕਿ ਰੋਜ਼ੀ ਕਮਾਉਣ ਦਾ ਇੱਕੋ ਇੱਕ ਸਾਧਨ ਉਸ ਦਾ ਪਤੀ ਹੀ ਸੀ ਜੋ ਕਿ ਮੰਜੇ ਤੇ ਪਿਆ ਮੌਤ ਨਾਲ ਸੰਘਰਸ਼ ਕਰ ਰਿਹਾ ਸੀ।…
-
ਨਖਲਿਸਤਾਨ ਦੀ ਸੰਸਦ ਦਾ ਸਮਾਗਮ ਚਲ ਰਿਹਾ ਸੀ। ਅੱਜ ਦੇਸ਼ ਦੇ ਚਾਚਾ ਦੇ ਜਨਮ ਦਿਨ ਵੀ ਸਮਾਗਮ ਬਲਾਉਣਾ ਪਿਆ ਸੀ। ਕਾਨੂੰਨ ਬਹੁਤ ਸਾਰੇ ਵਿਚਾਰ ਅਧੀਨ ਪਏ ਸਨ। ਵਕਤ ਬੜਾ ਘੱਟ ਸੀ। ਵਕਤ ਨਾ ਮਿਲਣ ਕਰਕੇ ਦੋ ਵਿਰੋਧੀ ਪਾਰਟੀਆਂ ਦੇ ਵਿਧਾਇਕ ਸਦਨ ਵਿੱਚੋਂ ਵਾਕ ਆਊਟ ਕਰ ਗਏ ਸਨ। ਬਕਵਾਸ? ਆਨਰੇਬਲ ਮੈਂਬਰਜ਼, ਰਾਜ ਮੰਤਰੀ ਨੇ ਬਕਵਾਸ ਦਾ ਸ਼ਬਦ ਵਰਤਿਆ ਏ। ਹੈ, ਬਕਵਾਸ ਦਾ ਸ਼ਬਦ ਵਰਤਿਆ ਏ? ਸਾਨੂੰ…
-
ਕਣਕ ਵੱਲ ਦੇਖ ਸਾਰਾ ਪਰਿਵਾਰ ਵੀ ਖੁਸ਼ ਸੀ। ਰੂਹ ਖੁਸ਼ ਹੋ ਜਾਂਦੀ ਸੀ ਝੂਮਦੀ ਹੋਈ ਫਸਲ ਵਲ ਦੇਖ। ਇਸ ਫ਼ਸਲ ‘ਤੇ ਉਸਨੇ ਘਰ ਦੇ ਸਾਰੇ ਜੀਆਂ ਨੂੰ ਉਹਨਾਂ ਦੀ ਮਨ-ਮਰਜ਼ੀ ਦੇ ਕੱਪੜੇ ਲੈ ਦੇਣ ਦਾ ਲਾਰਾ ਲਾਇਆ ਹੋਇਆ ਸੀ। ਸਾਰੇ ਪਰਿਵਾਰ ਨੇ ਚਾਈਂ ਚਾਈਂ ਵਾਢੀ ਕੀਤੀ, ਗਹਾਈ ਕੀਤੀ ਤੇ ਦਾਣੇ ਕੱਢੇ। ਪਰ ਖਾਦ ਤੇ ਦੁਆਈਆਂ ਦੇ ਦਾਣੇ ਕੱਟ ਕਟਾ, ਹੱਟੀਆਂ ਦੇ ਉਧਾਰ ਦਾ ਹਿਸਾਬ ਲਾ…
-
ਸਖਤ ਪਹਿਰੇ ਹੇਠ ਰਹਿ-ਰਹਿ ਕੇ ਉਹ ਅੱਕ ਗਿਆ ਸੀ, ਉਹ ਦੁਖੀ ਹੋ ਕੇ ਕਹਿ ਉੱਠਦਾ- ਹੇ! ਸੱਚੇ ਪਾਤਸ਼ਾਹਾ ਕਿਸੇ ਨੂੰ ਪੁਲੀਸ ਅਫਸਰ ਦੀ ਉਲਾਦ ਨਾ ਬਣਾਈਂ, ਗਰੀਬ-ਗੁਰਬੇ ਦੀ ਭਵੇਂ ਬਣਾ ਦਈਂ। ਦੂਰ ਪਰੇ ਕੱਚੇ ਕੋਠੇ ਵਿਚ ਟੁੱਟੀ ਮੰਜੀ ਉਤੇ ਬੈਠਾ ਬਜ਼ੁਰਗ ਅਰਦਾਸ ਕਰਦਾ ਹੇ! ਸੱਚੇ ਪਾਹਾ ਕਿਸੇ ਨੂੰ ਐਹੋ ਜਹੀ ਨਰਕ ਵਾਲੀ ਜ਼ਿੰਦਗੀ ਨਾ ਦਈਂ।
-
ਪੱਖੀ- ਤੁਸੀਂ ਮੈਨੂੰ ਕਿਉਂ ਵੱਢ ਰਹੇ ਹੋ? ਮੈਂ ਭਾਵੇਂ ਸੁੱਕ ਗਿਆ ਹਾਂ ਪਰ ਬਸੰਤ ’ਚ ਫੇ ਰ ਹਰਾ ਹੋ ਸਕਦਾ ਹਾਂ ਪ੍ਰਤੀ-ਪੱਖੀ-ਸੁੱਕੀ ਹੋਈ ਚੀਜ਼ ਕਦੀ ਹਰੀ ਹੁੰਦੀ ਐ- ਨਹੀਂ, ਕਦੇ ਨਹੀਂ ਪੱਖੀ- ਜੇ ਕਰ ਉਸ ਨੂੰ ਕੁੱਝ ਦੇਰ ਉਸ ਦੀ ਖੁਰਾਕ ਦਿੱਤੀ ਜਾਵੇ। ਪ੍ਰਤੀ-ਪੱਖੀ- ਇਸ ਵਿਅਕਤੀ ਵਾਦੀ ਯੁੱਗ ’ਚ ਦੂਜੇ ਨੂੰ ਖੁਰਾਕ ਦੇਣਾ ਮਨਾਂ ਹੈ। ਪੱਖੀ- ਮੈਂ ਆਪਣੇ ਆਪ ਹਰਾ ਹੋ ਜਾਵਾਗਾ ਪਰ ਤੁਸੀਂ ਮੇਰੀਆਂ…
-
ਅੱਧੀ ਰਾਤ ਨਾਲ ਜਦੋਂ ਕੁਕੜ ਨੇ ਬਾਂਗ ਦਿੱਤੀ, ਤਾਂ ਉਸ ਦੇ ਕੋਲ ਬੈਠੀ ਕੁਕੜੀ, ਜਿਸ ਨੂੰ ਮਾਲਕ ਨੇ ਅਜੇ ਕੱਲ ਹੀ ਖੀਦਿਆ ਸੀ, ਨੇ ਕੁਕੜ ਨੂੰ ਇਸ ਵੇਲੇ ਬਾਂਗ ਦੇਣ ਦਾ ਕਾਰਨ ਪੁੱਛਿਆ। ਕੁੱਕੜ ਨੇ ਕਿਹਾ, ਦਰਅਸਲ ਰੋਜ਼ ਐਸ ਵੇਲੇ ਇਕ ਬਿੱਲਾ ਉਹਨੂੰ ਖਾਣ ਆਉਂਦਾ ਹੈ। ਪਰ ਇਸ ਨਾਲ ਬਾਂਗ ਦਾ ਕੀ ਸਬੰਧ? ਕੁਕੜੀ ਨੇ ਉਤਸੁਕਤਾ ਨਾਲ ਪੁੱਛਿਆ। ਤਾਂ ਕਿ ਉਸ ਨੂੰ ਪਤਾ ਲੱਗ ਜਾਏ,…
-
ਅਨੰਦ ਕਾਰਜ ਦੀ ਰਸਮ ਖਤਮ ਹੁੰਦਿਆਂ ਹੀ ਸੱਜ ਵਿਆਹੀ ਜੋੜੀ ਪਵਿੱਤਰ ਮੈਰਿਜ ਪੈਲਸ ਵਿੱਚ ਪਹੁੰਚ ਗਈ ਸੀ। ਖਚਾ ਖਚ ਭਰੇ ਹਾਲ ਵਿੱਚ ਸਭਿਆਚਾਰਕ ਪ੍ਰੋਗਰਾਮ ਸ਼ੁਰੂ ਹੋ ਚੁੱਕਿਆ ਸੀ।ਧਾਰਮਿਕ ਗੀਤ ਸਮਾਪਤ ਹੋਣ ਤੋਂ ਪਹਿਲਾਂ ਹੀ ਸ਼ਰਾਬ ਨਾਲ ਭਰੇ ਗਲਾਸ ਵੰਡਣੇ ਸ਼ੁਰੂ ਹੋ ਚੁੱਕੇ ਸਨ। ਉੱਚੀ ਪੱਧਰ ਦੇ ਗੀਤ, ਨੀਵੀਂ ਸੁਰ ਦੇ ਸੰਗੀਤ ਨਾਲ ਦਿਲ ਦਿਮਾਗ ਨੂੰ ਟੁੰਬ ਰਹੇ ਸਨ। ਨੌਜਵਾਨਾਂ ਵਿੱਚ ਜਿਉਂ ਜਿਉਂ ਸ਼ਰਾਬ ਦਾ ਸਰੂਰ…
-
ਅਸੀਂ ਰਾਤ ਦੇ ਹਨੇਰੇ ਵਿਚ ਮੰਦਿਰ ਵੱਲ ਨੂੰ ਚੜ੍ਹ ਰਹੇ ਸਾਂ। ਸਾਡੇ ਥੱਲੇ ਵੱਲ ਤੇ ਸਾਡੇ ਉਪਰ ਵੱਲ ‘‘ਜੈ ਮਾਤਾ ਦੀ।’’ ਦੀਆਂ ਆਵਾਜ਼ਾਂ ਪਹਾੜੀਆਂ ਦੇ ਪੱਥਰਾਂ ਨਾਲ ਟਕਰਾ ਕੇ ਗੂੰਜ ਰਹੀਆਂ ਸਨ। ਅਸੀਂ ਗਿਆਰਾਂ ਵਜੇ, ਪਹਾੜੀ ਦੀ ਟੀਸੀ ‘ਤੇ ਵੱਸਦੇ ਸ਼ਹਿਰ ਦੀਆਂ ਗਲੀਆਂ ਵਿਚ ਵੇਸ਼ ਹੋ ਕੇ ਮੰਦਿਰ ਵੱਲ ਨੂੰ ਤੁਰ ਪਏ। ਚਾਰ ਵਜੇ ਮੰਦਿਰ ਦੇ ਦੁਆਰ ਖੁੱਲੇ-ਧੱਕਾ ਵੱਜਣ ਲੱਗਿਆ। ਕਈ ਵਾਰੀ ਤਾਂ ਕਈ, ਕਈ…
- 1
- 2