ਗਰੀਬ ਪਰਿਵਾਰ ਵਿੱਚ ਮੈਂ ਪੈਦਾ ਹੋਈ, ਪੜ੍ਹਨ ਦਾ ਬਹੁਤ ਸ਼ੌਂਕ ਸੀ ਮੈਨੂੰ ਪਰ ਘਰ ਦਾ ਖਰਚਾ ਹੀ ਮੁਸ਼ਕਲ ਨਾਲ ਚੱਲਦਾ ਸੀ ਪਰ ਪਿਤਾ ਜੀ ਆਪਣੇ ਹਿੱਸੇ ਦੀ ਆਉਂਦੀ ਜਮੀਨ ਵੇਚ ਮੈਨੂੰ ਵਕੀਲੀ ਦਾ ਕੋਰਸ ਕਰਵਾ ਦਿੱਤਾ ਸੋਚਿਆ ਕੇ ਕੋਰਸ ਤੋਂ ਬਾਅਦ ਆਪਣਾ ਲੱਗਾ ਪੈਸੇ ਕਮਾ ਕੇ ਬਾਪੂ ਨੂੰ ਪੈਸੇ ਵਾਪਿਸ ਕਰ ਦੇਵਾਂਗੀ ਪਰ ਇਸ ਤਰਾਂ ਹੋਇਆ ਨਹੀਂ,! ਇਕ ਦਿਨ ਘਰੇ ਆਈ ਗੁਆਂਢ ਤੋਂ ਤਾਈ ਚਰਣੀ…
Lakhwinder Singh
-
-
…………………ਰੱਖੜੀ (ਕਹਾਣੀ)…………. ਹਰ ਇਨਸਾਨ ਦੀ ਜਿੰਦਗੀ ਵਿੱਚ ਇੱਕ ਅਜਿਹਾ ਵਕਤ ਅਉਦਾ, ਜਦੋ ਦੁਨੀਆਂ ਸਤਰੰਗੀ ਜਿਹੀ ਲੱਗਦੀ ਹੈ। ਆਪਣਾ ਆਪ ਸੋਹਣਾ ਜਿਹਾ ਲੱਗਦਾ ਅਤੇ ਕੋਈ ਗੈਰ ਆਪਣਿਆਂ ਤੋ ਵੀ ਨੇੜੇ ਹੋ ਜਾਂਦਾਂ ਹੈ। ਮੈਂ ਵੀ ਇਸ ਦੌਰ ਵਿੱਚੋ ਗੁਜਰੀ ਸੀ। ਕੋਈ 20 ਕੁ ਸਾਲ ਦੀ ਸੀ ਮੈਂ ਉਦੋ। ਮੇਰੇ ਹੀ ਕਾਲਜ ਪੜ੍ਹਦਾ ਮੁੰਡਾ, ਮੇਰਾ ਰੱਬ ਬਣ ਗਿਆ ਸੀ। ਉਹਨੂੰ ਤੱਕਣਾ ਹੀ ਰੱਬ ਦੀ ਇਬਾਦਤ ਲੱਗਦਾ ਸੀ।…
-
ਅਸਲੀ ਕਾਰਾਮਾਤ । ਕਰਾਮਾਤੀ ਬਾਬੇ ਦੇ ਚਰਚੇ , ਦਿਨੋ ਦਿਨ ਵਧਦੇ ਜਾ ਰਹੇ ਸੀ। ਮੇਰੀ ਵੀ ਮੰਨਤ ਸੀ। ਮੈਨੂੰ ਸਾਈਕਲ ਤੇ ਫੁੱਟਬਾਲ ਮਿਲੇ। ਮੇਰਾ ਡੈਡੀ ਦਿਹਾੜੀ ਲਗਾਉਂਦਾ ਸੀ ਜ਼ਿਮੀਦਾਰਾਂ ਦੇ । ਪਰ ਮੇਰੀ ਜ਼ਿੱਦ ਕਰਕੇ ਮੰਮੀ ਦੀ ਹਾਮੀ ਨਾਲ ਮੈਂਨੂੰ ਸਾਈਕਲ ਮਿਲ ਗਿਆ। ਜਦ ਸਾਈਕਲ ਘਰ ਆਇਆ ਮੰਮੀ ਨੇ ਅੰਦਰ ਆਉਂਦਿਆਂ ਹੀ ਬੂਹੇ ਅੱਗੇ ਤੇਲ ਚੋਇਆ। ਮੈਂ ਵੀ ਇਨਾਂ ਖੁਸ਼ ਸੀ ਕਿ ਇੱਕ ਹਫਤਾ ਤਾਂ…
-
ਪ੍ਰੇਮ ਦੀ ਭਾਵਨਾ ਸਵੇਰੇ ਸੁਵੱਖਤੇ ਇੱਕ ਬਜ਼ੁਰਗ ਦਰਵਾਜ਼ੇ ਦੀ ਘੰਟੀ ਵਜਾਉਣ ਲੱਗਾ। ਮੈਂ ਸੋਚਿਆ ਕਿ ਇੰਨੀ ਸਵੇਰ ਕੌਣ ਹੋ ਸਕਦਾ ਹੈ। ਮੈਂ ਉੱਠ ਕੇ ਦਰਵਾਜ਼ਾ ਖੋਲ੍ਹਿਆ, ਬਜ਼ੁਰਗ ਇਨਸਾਨ ਨੂੰ ਵੇਖ ਕੇ ਪੁੱਛਿਆ ਕਿ ਇੰਨੀ ਸਵੇਰੇ ? ਉਸ ਨੇ ਆਪਣਾ ਹੱਥ ਮੇਰੇ ਅੱਗੇ ਕਰ ਦਿੱਤਾ ਤੇ ਕਿਹਾ ਕਿ ਟਾਂਕੇ ਕਟਵਾਉਣ ਲਈ ਤੁਹਾਡੇ ਕੋਲ ਆਇਆ ਹਾਂ। ਮੈਂ ਕਿਹਾ ਕਿ ਇੰਨੀ ਸਵੇਰੇ, ਕਹਿਣ ਲੱਗਾ ਕਿ ਸਾਢੇ ਅੱਠ ਵਜੇ…
-
ਮਕਾਨ ਕੇ ਘਰ ਮੇਰਾ ਘਰ ਬਹੁਤ ਕਰਮਾ ਵਾਲਾ ਹੈ, ਪਿਛਲੇ ਕੁਝ ਕੋ ਸਾਲਾ ਤੋਂ ਏਸੇ ਰੁੱਤੇ ਚਿੱੜੀਆਂ ਆਲਣਾ ਪਾਉਦੀਆ ਨੇ ਤੇ ਫੇਰ ਆਡੇ ਦੇ ਕੇ ਬੱਚੇ ਪਾਲ ਕੇ ਉੱਡ ਜਾਂਦੀਆਂ ਨੇ । ਪੰਜਾਬ ਚ ਪੱਖਿਆਂ ਨਾਲ ਪਤਾ ਨਹੀਂ ਕਿੰਨੀਆਂ ਕੋ ਚਿੱੜੀਆਂ ਤੇ ਚਿੱੜੇ ਮਾਰ ਦਿੱਤੇ । ਹੁਣ ਕਦੇ ਕਦੇ ਸੋਚਦੀ ਹਾਂ ਜੇ ਮੇਜ਼ ਤਾਂ ਰੱਖਣ ਵਾਲੇ ਪੱਖਿਆਂ ਦੇ ਆਸੇ ਪਾਸੇ ਜੰਗਲ਼ਾ ਲੱਗ ਸਕਦਾ ਸੀ ਆਪਣੇ…
-
ਪਿੰਡਾਂ ਵਾਲਿਆਂ ਦੀ ਫੀਲਿੰਗ ਬਾਟੀ ਵਿੱਚ ਚਾਹ ਤਾਂ ਬਹੁਤ ਪੀਤੀ ਆ…ਪਰ,ਕੀ ਕਦੇ ਬਾਟੀ ਚ’ ਕੋਕਾ ਕੋਲਾ ਪੀਤਾ? ਚਾਹ ਦੀ ਤਰਾਂ ਸੂੜਕੇ ਮਾਰ ਮਾਰ ਕੇ…ਮੈਂ ਤਾਂ ਬਹੁਤ ਪੀਤਾ । ਅਸੀਂ ਉਦੋਂ ਕੋਲੇ ਦਾ ਪੂਰਾ ਨਾਂ ਲਈ ਦਾ ਸੀ ….ਆਹੋ ਜੀ ਕੋਕਾ ਕੋਲਾਦੂਰ ਦਰਸ਼ਨ ਟੀ ਵੀ ਦੀਆਂ ਮਸ਼ਹੂਰੀਆਂ ਦਾ ਪੂਰਾ ਪੂਰਾ ਅਸਰ ਸੀ । ਕੋਕਾ ਕੋਲਾ ਜਦ ਕਦੇ ਭੁੱਲ ਭੁਲੇਖੇ ਘਰ ਆ ਜਾਂਦਾ ਸੀ..ਫਿਰ ਪਤਾ ਨੀ ਕਿਉਂ…
-
ਤਬਦੀਲੀ 10 ਸਾਲ ਦੋ ਨੰਬਰ ਚ ਇੰਗਲੈਂਡ ਲਾਕੇ, ਆਖਰ ਨੂੰ ਜੀਤਾ, ਡਿਪੋਰਟ ਹੋਕੇ ਇੰਡੀਆ ਪਹੁੰਚ ਚੁੱਕਾ ਸੀ। ਵਿਆਹ ਦੀ ਉਮਰ ਵੀ ਲੰਘ ਰਹੀ ਸੀ। 38 ਸਾਲ ਉਮਰ ਸੀ ਜੀਤੇ ਦੀ, ਜਦ ਉਹ ਇੰਡੀਆ ਵਾਪਸ ਆਇਆ। ਘਰਦਿਆਂ ਨੇ ਵੀ ਉਸਨੂੰ ਵਿਆਹ ਕਰਵਾਉਣ ਲਈ ਜ਼ੋਰ ਪਾਉਣਾ ਸ਼ੁਰੂ ਕਰ ਦਿੱਤਾ। ਪਰ ਉਹ ਹੱਲੇ ਕੁਝ ਹੋਰ ਸਮਾਂ ਮੰਗ ਰਿਹਾ ਸੀ ਘਰਦਿਆਂ ਕੋਲੋਂ। ਉਸਦਾ ਵੱਡਾ ਭਰਾ ਬਲਦੇਵ ਵੀ ਕੁਵੈਤ ਵਿਚੋਂ…
-
ਓਪਰਾ ਘਰ “ਜਿਹੜਾ ਧੀ-ਪੁੱਤ ਜੁਆਨ ਜਹਾਨ, ਖਾਣੋਂ ਪਹਿਨਣੋਂ ਬੰਜਾ ਜਾਏ, ਉਹਦੀ ਸੁਤਾ ਮਗਰੇ ਪਈ ਰਹਿੰਦੀ ਏ ਬਹੂ ਰਾਣੀਏਂ!” ਬੋਬੀ ਨੰਤੀ ਨੇ ਖ਼ਚਰੀ ਅੱਖ ਨਾਲ਼ ਸਵਿਤਰੀ ਵੱਲ ਤੱਕਿਆ ਤੇ ਆਪਣੀ ਕਥ-ਕਲਾ ਦਾ ਅਸਰ ਹੁੰਦਾ ਵੇਖ ਕੇ ਉਹਦੀਆਂ ਵਰਾਛਾਂ ਦੀਆਂ ਬਰੀਕ ਝੁਰੜੀਆਂ ਕੰਬਣ ਲੱਗ ਪਈਆਂ। “ਨਾਲ਼ੇ ਬੱਚੇ ਜਿਹੜੇ ਧੀ-ਪੁੱਤ ਦੀ ਸੁਤਾ ਜਿਊਂਦੇ ਜੀ, ਸਭ ਕੁਸ਼ ਹੁੰਦਿਆਂ-ਸੁੰਦਿਆਂ ਖਾਣ-ਪਹਿਨਣੋਂ ਤੜਫ਼ਦੀ ਰਹੀ, ਉਹਨੇ ਤਾਂ ਭਟਕਣਾ ਈ ਹੋਇਆ”, ਬੋਬੀ ਨੇ ਵਲ਼ੇਵੇਂ…
-
ਸਕੀਮੀ ਤਾਇਆ ਕਰਤਾਰ ਕੁੜੇ ਆਹ ਮਾਲ੍ਹ ਪੂੜੇ ਤੇ ਖੀਰ ਲਿਆਈ ਸੀ। ਮਖਿਆ ਡੀਸੀ ਖੁਸ਼ ਹੋਕੇ ਖਾਂਦਾ ਹੈ। ਗੁਆਂਢਣ ਤਾਈ ਜੀਤੋ ਨੇ ਮੇਰੀ ਮਾਂ ਨੂੰ ਕਿਹਾ। ਤੁਸੀਂ ਵਾਹਵਾ ਇੰਨੀ ਹੁੰਮਸ ਵਿੱਚ ਮਾਲ੍ਹ ਪੂੜੇ ਬਣਾ ਲਏ ਮੈਥੋਂ ਤਾਂ ਚਾਹ ਨਹੀਂ ਬਣਦੀ। ਗਿੱਲੇ ਬਾਲਣ ਨਾਲ। ਮੇਰੀ ਮਾਂ ਨੇ ਦਿਲ ਦੀ ਗੱਲ ਆਖੀ। ਣੀ ਕਾਹਨੂੰ ਕਰਤਾਰੋ ਮੈਥੋਂ ਵੀ ਕਾਹਨੂੰ ਇਹ ਯੱਭ ਹੁੰਦਾ ਹੈ। ਇਹ ਤਾਂ ਕੱਲ੍ਹ ਵੱਡੇ ਬਾਪੂ ਜੀ…