ਹੁਣ ਪੈ ਗਈਆਂ ਤਕਾਲਾਂ ਵੇ
ਹੁਣ ਪੈ ਗਈਆਂ ਤਕਾਲਾਂ ਵੇ
ਵਿੱਚੋ ਤੇਰੀ ਸੁੱਖ ਮੰਗਦੀ ,ਕੱਢਾਂ ਉੱਤੋਂ ਉੱਤੋਂ ਗਾਲਾ ਵੇ
ਵਿੱਚੋ ਤੇਰੀ ਸੁੱਖ ਮੰਗਦੀ ,ਕੱਢਾਂ ਉੱਤੋਂ ਉੱਤੋਂ ਗਾਲਾ ਵੇ
ਹੁਣ ਪੈ ਗਈਆਂ ਤਕਾਲਾਂ ਵੇ
ਹੁਣ ਪੈ ਗਈਆਂ ਤਕਾਲਾਂ ਵੇ
ਵਿੱਚੋ ਤੇਰੀ ਸੁੱਖ ਮੰਗਦੀ ,ਕੱਢਾਂ ਉੱਤੋਂ ਉੱਤੋਂ ਗਾਲਾ ਵੇ
ਵਿੱਚੋ ਤੇਰੀ ਸੁੱਖ ਮੰਗਦੀ ,ਕੱਢਾਂ ਉੱਤੋਂ ਉੱਤੋਂ ਗਾਲਾ ਵੇ
ਬਾਗੇ ਵਿਚ ਪਿੱਤਲ ਪਿਆ
ਬਾਗੇ ਵਿਚ ਪਿੱਤਲ ਪਿਆ
ਮਾਹੀਏ ਮੈਨੂੰ ਅੱਖ ਮਾਰੀ ,ਮੇਰਾ ਹਾਸਾ ਨਿਕਲ ਗਿਆ
ਮਾਹੀਏ ਮੈਨੂੰ ਅੱਖ ਮਾਰੀ ,ਮੇਰਾ ਹਾਸਾ ਨਿਕਲ ਗਿਆ
ਵਾਰੀ ਵਰਸੀ ਖੱਟਣ ਗਿਆ ਸੀ, ਖੱਟ ਕੇ ਲਿਆਉਂਦੇ ਪੇੜੇ…
ਵਾਰੀ ਵਰਸੀ ਖੱਟਣ ਗਿਆ ਸੀ, ਖੱਟ ਕੇ ਲਿਆਉਂਦੇ ਪੇੜੇ..
ਵੇ ਤੈਨੂੰ ਛਿੱਤਰਾਂ ਦੀ ਘਾਟ ਲੱਗਦੀ,ਤਾਈਓਂ ਸਾਡੀ ਗਲੀ ਚ ਮਾਰਦਾ ਗੇੜੇ….
ਵੇ ਤੈਨੂੰ ਛਿੱਤਰਾਂ ਦੀ ਘਾਟ ਲੱਗਦੀ,ਤਾਈਓਂ ਸਾਡੀ ਗਲੀ ਚ ਮਾਰਦਾ ਗੇੜੇ….
ਵਾਰੀ ਵਰਸੀ ਖੱਟਣ ਗਿਆ ਸੀ, ਖੱਟ ਕੇ ਲਿਆਉਂਦੀ ਰੂੰ…
ਵਾਰੀ ਵਰਸੀ ਖੱਟਣ ਗਿਆ ਸੀ, ਖੱਟ ਕੇ ਲਿਆਉਂਦੀ ਰੂੰ…
ਥੋੜੀ – ਥੋੜੀ ਮੈਂ ਵਿਗੜੀ , ਬਹੁਤ ਵਿਗੜਿਆ ਤੂੰ…
ਥੋੜੀ – ਥੋੜੀ ਮੈਂ ਵਿਗੜੀ , ਬਹੁਤ ਵਿਗੜਿਆ ਤੂੰ…
ਸਾਡੀ ਗ਼ਲੀ ਇੱਕ ਛੜਾ ਸੁਣੀਂਦਾ , ਨਾਂ ਉਸਦਾ ਜਗਤਾਰੀ
ਸਾਡੀ ਗ਼ਲੀ ਇੱਕ ਛੜਾ ਸੁਣੀਂਦਾ , ਨਾਂ ਉਸਦਾ ਜਗਤਾਰੀ
ਇੱਕ ਦਿਨ ਮੈਥੋਂ ਦਾਲ ਲੈ ਗਿਆ , ਕਹਿੰਦਾ ਬੜੀ ਕਰਾਰੀ
ਇੱਕ ਦਿਨ ਮੈਥੋਂ ਦਾਲ ਲੈ ਗਿਆ , ਕਹਿੰਦਾ ਬੜੀ ਕਰਾਰੀ
ਨਿ ਚੰਦਰੇ ਨੇ ਦਾਲ ਹੋਰ ਮੰਗ ਲਈ , ਮੈਂ ਕੜਛੀ ਵਗਾਹ ਕੇ ਮਾਰੀ …..
ਨਿ ਚੰਦਰੇ ਨੇ ਦਾਲ ਹੋਰ ਮੰਗ ਲਈ , ਮੈਂ ਕੜਛੀ ਵਗਾਹ ਕੇ ਮਾਰੀ |
ਛੋਲੇ ਛੋਲੇ ਛੋਲੇ …
ਵੇ ਇਕ ਤੈਨੂੰ ਗੱਲ ਦੱਸਣੀ ,
ਜੱਗ ਦੀ ਨਜ਼ਰ ਤੋਂ ਓਹਲੇ |
ਦਿਲ ਦਾ ਮਹਿਰਮ ਉਹ ,
ਜੋ ਭੇਦ ਨਾ ਕਿਸੇ ਦਾ ਖੋਲ੍ਹੇ |
ਆਹ ਲੈ ਫੜ ਮੁੰਦਰੀ ,
ਮੇਰਾ ਦਿਲ ਤੇਰੇ ਤੇ ਡੋਲੇ |
ਤੇਰੇ ਕੋਲ ਕਰ ਜਿਗਰਾ ,
ਮੈਂ ਦੁੱਖ ਹਿਜਰਾਂ ਦੇ ਫੋਲੇ |
ਨਰਮ ਕੁਵਾਰੀ ਦਾ ,
ਦਿਲ ਖਾਵੇ ਹਿਚਕੋਲੇ …
ਦਿਲ ਖਾਵੇ ਹਿਚਕੋਲੇ …|
ਆਪ ਤਾਂ ਪੀਂਦਾ ਨਿੱਤ ਸ਼ਰਾਬਾਂ…
ਆਪ ਤਾਂ ਪੀਂਦਾ ਨਿੱਤ ਸ਼ਰਾਬਾਂ,
ਮੈਂ ਤੋਂ ਢੁਲ ਗਈ ਦਾਲ,,,
ਵੇ ਜੈਤੋਂ ਦਾ ਕਿੱਲਾ ਟਪਾ ਦੁ…ਜੇ ਕੱਢੀ ਮਾਂ ਦੀ ਗਾਲ
ਵੇ ਜੈਤੋਂ ਦਾ ਕਿੱਲਾ ਟਪਾ ਦੁ…ਜੇ ਕੱਢੀ ਮਾਂ ਦੀ ਗਾਲ
ਜੇ ਮੁੰਡਿਆਂ ਵੇ ਸਾਡੀ ਤੌਰ ਤੂੰ ਵੇਖਣੀ…ਜੇ ਮੁੰਡਿਆਂ ਵੇ ਸਾਡੀ ਤੌਰ ਤੂੰ ਵੇਖਣੀਜੁੱਤੀ ਲੈ ਦੇ ਤਾਰਾ ਦੀ , ਵੇ ਮੈਂ ਧੀ ਵਡਿਆ ਸਰਦਾਰਾਂ ਦੀ…ਜੁੱਤੀ ਲੈ ਦੇ ਤਾਰਾ ਦੀ , ਵੇ ਮੈਂ ਧੀ ਵਡਿਆ ਸਰਦਾਰਾਂ ਦੀ |
ਪਿੰਡਾਂ ਵਿੱਚੋ ਪਿੰਡ ਸੁਣੀਦਾ , ਪਿੰਡ ਸੁਣੀਦਾ ਕੈਰੇ …
ਏਸੇ ਪਿੰਡ ਦੇ ਮੁੰਡੇ ਸੁਣੀਦੇ ਹਧੋ ਵਧ ਨੇ ਭੈੜ੍ਹੇ ….
ਹਾਂ! ਕਰਵਾ ਕੇ ਹਟਦੇ ਮੇਲਣੇ, ਪੈ ਜਾਂਦੇ ਜੇ ਖਹਿੜੇ…
ਕਿਹੜੇ ਪਿੰਡ ਦੀ ,ਘਰ ਲਭ ਲਾਂਗੇ ਮਾਰ ਮਾਰ ਕੇ ਗੇੜੇ…
ਬਚ ਕੇ ਰਹਿ ਬੀਬਾ ਬੜੇ ਜਮਾਨੇ ਭੈੜ੍ਹੇ
ਬਚ ਕੇ ਰਹਿ ਬੀਬਾ ਬੜੇ ਜਮਾਨੇ ਭੈੜ੍ਹੇ | 2
ਲੋਕਾਂ ਦੇ ਮਾਹੀਏ ਲੰਮ ਸਲੰਮੇ
ਮੇਰਾ ਮਾਹੀਆ ਗਿਠ ਮੁਠੀਆ
ਨੀ ਜਿਵੇ ਸੜਕ ਤੇ ਜਾਂਦਾ ਫਿਟਫਿਟਿਆਂ
ਵੇਖ ਮੇਰਾ ਗਿੱਧਾ ਲੋਕੀ ਹੋਏ ਮਗਰੂਰ ਵੇ,
ਜਟਾਂ ਦੀਆਂ ਢਾਣੀਆਂ ਨੂੰ ਆ ਗਿਆ ਸਰੂਰ ਵੇ,
ਜਦੋਂ ਨੈਣਾਂ ਵਿੱਚੋਂ ਥੋੜੀ ਜੀ ਪਿਲਾਈ ਰਾਤ ਨੂੰ,
ਵੇ ਅੱਗ ਪਾਣੀਆਂ ਚ ਹਾਣੀਆਂ ਮੈਂ ਲਾਈ ਰਾਤ ਨੂੰ
-ਰਮਨ ਕਲੇਰ
ਨੱਚਾਂ ਨੱਚਾਂ ਨੱਚਾਂ…
ਨਿ ਮੈਂ ਅੱਗ ਵਾਂਗੂੰ ਮੱਚਾ
ਨੱਚਾਂ ਨੱਚਾਂ ਨੱਚਾਂ…
ਨਿ ਮੈਂ ਅੱਗ ਵਾਂਗੂੰ ਮੱਚਾ
ਮੇਰੀ ਨੱਚਦੀ ਦੀ ਝਾਂਜਰ ਛਣਕੇ ਨੀ
ਨਿ ਮੈਂ ਨੱਚਣਾ ਪਟੋਲਾ ਬਣਕੇ ਨੀ
ਨਿ ਮੈਂ ਨੱਚਣਾ ਪਟੋਲਾ ਬਣਕੇ ਨੀ।