ਮੇਰੀ ਸੂਹੀ ਸੂਹੀ ਪੱਗ , ਤੇਰਾ ਸਰੂ ਜੇਹਾ ਕੱਦ
ਮੇਰੀ ਸੂਹੀ ਸੂਹੀ ਪੱਗ , ਤੇਰਾ ਸਰੂ ਜੇਹਾ ਕੱਦ
ਮੇਰੀ ਤਿੱਲੇ ਵਾਲੀ ਜੁੱਤੀ ਸ਼ੂਕ ਸ਼ੂਕ ਪੱਟਦੀ….
ਹਾਏ ! ਮੈਂ ਜਿਊਣ ਜੋਗੀ ਛੱਡੀ ਨਾ ਕੁੜੀ ਜੱਟ ਦੀ
ਹਾਏ ! ਮੈਂ ਜਿਊਣ ਜੋਗੀ ਛੱਡੀ ਨਾ ਕੁੜੀ ਜੱਟ ਦੀ
Jasmeet Kaur
ਸਾਡੀ ਗ਼ਲੀ ਇੱਕ ਛੜਾ ਸੁਣੀਂਦਾ , ਨਾਂ ਉਸਦਾ ਜਗਤਾਰੀ
ਸਾਡੀ ਗ਼ਲੀ ਇੱਕ ਛੜਾ ਸੁਣੀਂਦਾ , ਨਾਂ ਉਸਦਾ ਜਗਤਾਰੀ
ਇੱਕ ਦਿਨ ਮੈਥੋਂ ਦਾਲ ਲੈ ਗਿਆ , ਕਹਿੰਦਾ ਬੜੀ ਕਰਾਰੀ
ਇੱਕ ਦਿਨ ਮੈਥੋਂ ਦਾਲ ਲੈ ਗਿਆ , ਕਹਿੰਦਾ ਬੜੀ ਕਰਾਰੀ
ਨਿ ਚੰਦਰੇ ਨੇ ਦਾਲ ਹੋਰ ਮੰਗ ਲਈ , ਮੈਂ ਕੜਛੀ ਵਗਾਹ ਕੇ ਮਾਰੀ …..
ਨਿ ਚੰਦਰੇ ਨੇ ਦਾਲ ਹੋਰ ਮੰਗ ਲਈ , ਮੈਂ ਕੜਛੀ ਵਗਾਹ ਕੇ ਮਾਰੀ |
ਇੱਕ ਬੇਔਲਾਦ ਔਰਤ ਦੇ ਮਨ ਦੀ ਅਵਸਥਾ ਨੂੰ ਉਹੀ ਸਮਝ ਸਕਦੇ ਜੋ ਖੁਦ ਇਹ ਦਰਦ ਹੰਢਾ ਰਿਹਾ ਹੋਵੇ ਜਾਂ ਹੰਢਾ ਚੁੱਕਿਆ ਹੋਵੇ, ਇੱਕ ਛੋਟੇ ਜਹੇ ਬੱਚੇ ਦੀ ਰੀਝ ਹੀ ਓਸ ਲਈ ਕੁੱਲ ਜਹਾਨ ਹੋ ਨਿੱਬੜਦੀ ਏ, ਇੱਕ ਛੋਟੇ ਜਹੇ ਬੱਚੇ ਲਈ ਤੜਪਣ ਉਹਦੇ ਹਰ ਖਿਆਲ ਚ ਸ਼ੁਮਾਰ ਹੋ ਜਾਂਦੀ ਏ, ਕਿਸੇ ਦੇ ਬੱਚੇ ਨੂੰ ਗੋਦ ਲੈ ਜਦ ਉਹ ਖਿਡਾਉਂਦੀ ਹੋਵੇਗੀ ਤਾਂ ਉਹਦਾ ਮਨ ,ਉਹਨੂੰ ਹਰ ਘੜੀ ਖਿਆਲ ਵੀ ਬੱਚਿਆਂ ਦੇ ਹੀ ਆਉਣਗੇ ਤੇ ਕਿਸ ਤਰਾਂ ਅੰਦਰੋਂ-ਅੰਦਰ ਕਿੰਨਾ ਦਰਦ ਕਿੰਨੀ ਪੀੜਾ ਉਹ ਝੱਲਦੀ ਹੋਵੇਗੀ, ਉੱਪਰੋਂ ਸੱਸ-ਨਨਾਣ ਜਾਂ ਜੇਠਾਣੀ ਦੇ ਤਾਹਨੇ-ਮਹਿਣੇ ਉਹਨੂੰ ਕਿੰਨੀ ਬੁਰੀ ਤਰਾਂ ਤੋੜ ਦਿੰਦੇ ਹੋਣਗੇ, ਉਸਤੋਂ ਵੀ ਵੱਧ ਜਦੋਂ ਘਰ ਚ ਮੁੰਡੇ ਦੇ ਦੂਜੇ ਵਿਆਹ ਦੀ ਚਰਚਾ ਚੱਲਣ ਲੱਗੇ ਫੇਰ ਇਸ ਹਾਲਤ ਵਿੱਚ ਜਦੋਂ ਉਹਨੂੰ ਕੋਈ ਹਲਕਾ ਜਿਹਾ ਆਸਰਾ ਜਾਂ ਝੂਠੀ ਉਮੀਦ ਦਿਖੇ ਤਾਂ ਉਹ ਝੱਟ ਭੱਜ ਤੁਰੇਗੀ ਚਾਹੇ ਉਹ ਰਾਹ ਕੰਡਿਆਂ ਭਰਿਆ ਹੀ ਕਿਉਂ ਨਾਂ ਹੋਵੇ, ਫੇਰ ਭਾਵੇਂ ਕਿਸੇ ਸਾਧ ਕੋਲੋਂ ਲਾਚੀ ਖਾਣੀ ਹੋਵੇ, ਕੋਈ ਸੁੱਖਣਾ ਜਾਂ ਕਿਤੇ ਚੌਂਕੀਆਂ ਭਰਨੀਆਂ ਹੋਣ, ਸਾਨੂੰ ਦੂਰ ਤੋਂ ਇਹ ਵਰਤਾਰਾ ਬਹੁਤ ਬੁਰਾ ਬਹੁਤ ਅੰਧਵਿਸ਼ਵਾਸੀ ਲੱਗੇਗਾ ਪਰ ਉਹਦੀ ਮਾਨਸਿਕ ਅਵਸਥਾ….? ਉਹਦਾ ਦਰਦ ਸਮਝਣਾ ਬਹੁਤ ਔਖੇ, ਜਿਵੇਂ ਇੱਕ ਜੇਲ ਬੈਠਾ ਬੰਦਾ ਹਰ ਵਕਤ ਆਜ਼ਾਦੀ ਬਾਰੇ ਬਾਹਰ ਜਾਣ ਬਾਰੇ ਸੋਚਦੇ, ਸਾਡੇ ਲਈ ਇਹ ਗੱਲ ਮਾਮੂਲੀ ਏ ਪਰ ਜਿਸਨੇ ਖੁਦ ਜੇਲ ਕੱਟੀ ਹੋਵੇ ਉਹਨੂੰ ਪਤੇ ਇਸ ਆਜ਼ਾਦੀ ਦੀ ਕੀਮਤ, ਪਰ ਬਿਨਾਂ ਦੂਜਾ ਪੱਖ ਦੇਖੇ ਉਂਗਲ ਚੁੱਕਣ ਵਾਲਿਆਂ ਤੇ ਹੈਰਾਨੀ ਹੁੰਦੀ ਏ, ਇਹ ਨਹੀਂ ਕੇ ਉਹ ਕਿਸਮਤ ਮਾਰੀਆਂ ਔਰਤਾਂ ਸਹੀ ਨੇ ਪਰ ਉਹਨਾਂ ਨੂੰ ਪਿਆਰ ਦੀ ਸਨੇਹ ਦੀ ਸਹੀ ਸੇਧ ਦੀ ਲੋੜ ਏ ਨਾਂ ਕਿ ਤ੍ਰਿਸਕਾਰ ਦੀ, ਸਾਡੇ ਪੰਜਾਬੀਆਂ ਦੀ ਬਾਹਰ ਜਾਣ ਦੀ ਜੋ ਤਾਂਘ ਹੁੰਦੀ ਏ ਮੈਂ ਉਸ ਨੂੰ ਉਸੇ ਬੇਬੱਸ ਤੇ ਲਾਚਾਰ ਔਰਤ ਨਾਲ ਮਿਲਾਕੇ ਦੇਖਦਾਂ, ਅਸੀਂ ਕਿੰਨੇ ਅਗਾਂਹਵਧੂ ਹੋਕੇ ਵੀ ਏਜੇਂਟਾਂ ਕੋਲ ਜਾਂਦੇ ਹਾਂ, ਭਲੀ ਭਾਂਤ ਸਭ ਕੁਝ ਪਤਾ ਹੋਣ ਦੇ ਬਾਵਜੂਦ ਵੀ ਅਸੀਂ ਠੱਗੇ ਜਾਂਦੇ ਹਾਂ, ਇਹ ਨਹੀਂ ਕੇ ਠੱਗੇ ਜਾਣ ਵਾਲੇ ਮੂਰਖ ਨੇ ਬਲਕਿ ਕੈਨੇਡਾ-ਅਮਰੀਕਾ ਵੱਸ ਜਾਣ ਦੀ ਤਾਂਘ ਹੀ ਇੰਨੀ ਪ੍ਰਬਲ ਹੁੰਦੀ ਏ ਅਸੀਂ ਬਾਰ-ਬਾਰ ਧੋਖਾ ਖਾਂਦੇ ਹਾਂ, ਚਾਹੇ ਮਾਲਟਾ ਹੋਵੇ ਚਾਹੇ ਮੈਕਸੀਕੋ ਅਸੀਂ ਹਰ ਤਰਾਂ ਦੇ ਜੋਖਿਮ ਲਈ ਤਿਆਰ ਹਾਂ…!
ਇੱਦਾਂ ਹੀ ਹੋਰ ਮੁਸ਼ਕਿਲਾਂ ਵਿੱਚ ਘਿਰੇ ਇਨਸਾਨ ਨੂੰ ਨਾਂ ਸਿਰਫ ਸਹੀ ਸੇਧ ਦੀ ਲੋੜ ਏ ਬਲਕਿ ਤੁਹਾਡੇ ਸਾਥ ਤੇ ਹੌਂਸਲੇ ਦੀ ਵੀ ਬਹੁਤ ਲੋੜ ਹੁੰਦੀ ਏ, ਨਹੀਂ ਆਪਣੇ ਆਸੇ ਪਾਸੇ ਨਜ਼ਰ ਮਾਰਿਓ ਕਿੰਨੇ ਪਰਿਵਾਰ ਟੁੱਟਦੇ ਤੇ ਟੁੱਟ ਚੁੱਕੇ ਦਿਖਾਈ ਦੇਣਗੇ, ਬਹੁਤ ਮਜ਼ਬੂਰ ਤੇ ਟੁੱਟਿਆ ਹੋਇਆ ਬੰਦਾ ਹੀ ਆਤਮ-ਹੱਤਿਆ ਜਾਂ ਜੁਰਮ ਵੱਲ ਵਧਦੇ, ਸੋ ਆਓ ਸਾਰੇ ਰਲ-ਮਿਲਕੇ ਇਹਨਾਂ ਨੂੰ ਪਿਆਰ ਤੇ ਅਪਣੱਤ ਨਾਲ ਗਲੇ ਲਾਈਏ…!!!
ਇਕਨਾਂ ਦੇ ਘਰ ਪੁੱਤ, ਪੁੱਤਾਂ ਘਰ ਪੋਤਰੇ,
ਇਕਨਾਂ ਦੇ ਘਰ ਧੀਆਂ, ਧੀਆਂ ਘਰ ਦੋਹਤਰੇ,
ਇਕਨਾਂ ਦੇ ਘਰ ਇੱਕ, ਤੇ ਉਹ ਵੀ ਜਾਏ ਮਰ,
“ਵਜੀਦਾ” ਕੌਣ ਆਖੇ ਸਾਹਿਬ ਨੂੰ,
ਇੰਝ ਨਹੀਂ ਇੰਝ ਕਰ…!!!
(ਰਾਜਿੰਦਰ ਸਿੰਘ ਗੋਲਡੀ)
ਅਧਿਆਪਕ ਹੋਣਾ ਕੀ ਹੁੰਦਾ ਹੈ… ਅਧਿਆਪਕ ਹੋਣਾ ਮਾਂ ਹੋਣਾ ਹੁੰਦਾ ਹੈ…ਜਿਸ ਅਧਿਆਪਕ ਵਿਚ ਮਮਤਾ ਨਹੀਂ ਉਹ ਹੋਰ ਕੁਝ ਵੀ ਹੋ ਸਕਦਾ ਹੈ, ਅਧਿਆਪਕ ਨਹੀਂ ਹੋ ਸਕਦਾ… ਅਧਿਆਪਕ ਹੋਣਾ ਮਧੂਮੱਖੀ ਹੋਣਾ ਹੁੰਦਾ ਹੈ ਜੋ ਬਹੁਤ ਸੋਮਿਆਂ ਤੋਂ ਸ਼ਹਿਦ ਇਕੱਠਾ ਕਰਦੀ ਹੈ, ਸਾਂਭਦੀ ਹੈ ਤੇ ਦੂਜਿਆਂ ਦੇ ਵਰਤਣ ਲਈ ਛੱਡ ਕੇ ਮੁੜ ਇਸੇ ਕੰਮ ਤੇ ਲੱਗ ਜਾਂਦੀ ਹੈ… ਅਧਿਆਪਕ ਹੋਣਾ ਮਾਲੀ ਹੋਣਾ ਹੁੰਦਾ ਹੈ, ਜੋ ਬੂਟੇ ਲਾਉਂਦਾ ਵੀ ਹੈ ਤੇ ਸਾਂਭਦਾ ਵੀ ਹੈ..ਲੋੜ ਪਈ ਤੋਂ ਛਾਂਗਦਾ ਵੀ ਹੈ…ਤੇ ਜਦ ਉਹ ਬੂਟੇ ਵੱਡੇ ਹੋ ਜਾਂਦੇ ਹਨ ਤਾਂ ਉਹਨਾਂ ਨੂੰ ਥਾਪੜਾ ਦੇ ਨਵੀਂ ਨਰਸਰੀ ਦੀ ਤਿਆਰੀ ਕਰਨ ਲਗਦਾ ਹੈ… ਅਧਿਆਪਕ ਹੋਣਾ ਦੋਸਤ ਹੋਣਾ ਵੀ ਹੁੰਦਾ ਹੈ, ਜੋ ਆਪਣੇ ਬੱਚਿਆਂ ਦੇ ਹਰ ਰਾਜ ਦਾ ਰਾਜਦਾਰ ਹੁੰਦਾ ਹੈ..ਜਿਸ ਕੋਲ ਕੋਈ ਵੀ ਬੱਚਾ ਆਪਣੀ ਗੱਲ ਕਰਨ ਤੋਂ ਝਿਜਕਦਾ ਨਹੀਂ, ਬਲਕਿ ਸਭ ਤੋਂ ਪਹਿਲਾਂ ਉਸ ਨੂੰ ਹੀ ਦੱਸਣ ਲਈ ਭਜਿਆ ਆਉਂਦਾ ਹੈ..ਜੋ ਬੱਚਿਆਂ ਨਾਲ ਖੇਡਦਾ ਵੀ ਹੈ ਤੇ ਲੋੜ ਪੈਣ ਤੇ ਉਹਨਾਂ ਨੂੰ ਸਿਆਣੇ ਦੋਸਤਾਂ ਵਾਂਗ ਵਰਜਦਾ ਵੀ ਹੈ… ਅਧਿਆਪਕ ਹੋਣਾ ਕੁੰਭਕਾਰ ਹੋਣਾ ਵੀ ਹੁੰਦਾ ਹੈ ਜੋ ਬਾਲ ਰੂਪੀ ਮਿੱਟੀ ਨੂੰ ਕੁਟਦਾ, ਭਿਉਂਦਾ, ਗੁੰਨਦਾ, ਪਰੁੰਨਦਾ, ਚੱਕ ਤੇ ਚਾੜ੍ਹਕੇ ਵੱਖ ਵੱਖ ਆਕਾਰ ਦਿੰਦਾ ਹੈ..ਅੰਦਰੋਂ ਸਹਾਰਾ ਦਿੰਦਾ ਹੈ ਤੇ ਬਾਹਰੋਂ ਥਾਪੀ ਨਾਲ ਹਲਕਾ ਹਲਕਾ ਕੁਟਦਾ ਹੈ..ਤੇ ਇੰਝ ਉਸ ਮਿੱਟੀ ਨੂੰ ਕਦੇ ਗਾਗਰ ਬਣਾ ਦਿੰਦਾ ਹੈ, ਕਦੇ ਮਸ਼ਾਲ ਤੇ ਕਦੇ ਹੋਰ ਕੁਝ… ਅਧਿਆਪਕ ਹੋਣਾ ਮਨੋਵਿਗਿਆਨੀ ਹੋਣਾ ਵੀ ਹੁੰਦਾ ਹੈ, ਜੋ ਬੱਚਿਆਂ ਦੀ ਅੱਖ ਵੀ ਪਛਾਣਦਾ ਹੈ ਅਤੇ ਹੱਥ ਵੀ ਪਛਾਣਦਾ ਹੈ..ਉਹ ਮੱਛੀ ਨੂੰ ਕਦੇ ਵੀ ਰੁੱਖ ਤੇ ਚੜ੍ਹਨ ਲਈ ਤੇ ਬਾਂਦਰ ਨੂੰ ਪਾਣੀ ‘ਚ ਤਰਨ ਲਈ ਨਹੀਂ ਕਹਿੰਦਾ…ਬਲਕਿ ਬੱਚੇ ਨੂੰ ਬਿਨਾ ਦੱਸੇ ਨਿਰਖਦਾ, ਪਰਖਦਾ ਤੇ ਜੋਹੰਦਾ ਰਹਿੰਦਾ ਹੈ…ਅਤੇ ਸਹੀ ਸਮੇਂ ਸਮੇਂ ਤੇ ਉਸ ਨੂੰ ਉਹ ਰਾਹ ਤੋਰ ਦਿੰਦਾ ਹੈ,
ਜਿਸ ਰਾਹ ਉਸ ਨੂੰ ਤੁਰਨਾ ਚਾਹੀਦਾ ਹੈ.. ਅਧਿਆਪਕ ਹੋਣਾ ਕਲਾਕਾਰ ਹੋਣਾ ਵੀ ਹੁੰਦਾ ਹੈ ਜੋ ਗਿਆਨ ਨੂੰ ਕੁਨੀਨ ਵਾਂਗ ਨਹੀਂ ਦਿੰਦਾ ਬਲਕਿ ਉਸ ਨੂੰ ਏਨਾ ਸਹਿਜ ਤੇ ਸਰਲ ਬਣਾ ਦਿੰਦਾ ਹੈ ਕਿ ਵਿਦਿਆਰਥੀ ਉਸ ਨੂੰ ਗ੍ਰਹਿਣ ਵੀ ਕਰ ਲਏ ਪਰ ਉਸ ਤੇ ਕਿਸੇ ਪ੍ਰਕਾਰ ਦਾ ਬੋਝ ਵੀ ਨਾ ਪਵੇ…ਉਹ ਬੱਚਿਆਂ ਦੀ ਅੱਖ ਨਾਲ ਦੇਖਦਾ ਹੈ, ਬੱਚਿਆਂ ਦੇ ਪਰਾਂ ਨਾਲ ਉੱਡਦਾ ਹੈ, ਬੱਚਿਆਂ ਦੇ ਹੱਥਾਂ-ਪੈਰਾਂ ਨਾਲ ਖੇਡਦਾ ਹੈ, ਬੱਚਿਆਂ ਦੀਆਂ ਸ਼ਰਾਰਤਾਂ ਵਿੱਚੋਂ ਜੀਵਨ ਦੇ ਤੱਤ ਤਲਾਸ਼ ਲੈਂਦਾ ਹੈ…ਬੱਚੇ ਦੀ ਤੋਤਲੀਆਂ ਨੂੰ ਜ਼ੁਬਾਨ ਦਿੰਦਾ ਹੈ.. ਅਧਿਆਪਕ ਹੋਣਾ ਦੀਵਾ ਹੋਣਾ ਹੁੰਦਾ ਹੈ, ਜੋ ਸੂਰਜ ਤਾਂ ਭਾਵੇਂ ਨਹੀਂ ਹੁੰਦਾ, ਪਰ ਫਿਰ ਵੀ ਬੁੱਝਣ ਤੱਕ ਬਲਦਾ ਹੈ, ਖੁਦ ਜਲ ਕੇ ਹਨੇਰੇ ਨੂੰ ਦੂਰ ਕਰਦਾ ਹੈ ਤੇ ਹਨੇਰੇ ਖੂੰਜਿਆਂ ਨੂੰ ਚਾਨਣ ਨਾਲ ਭਰਦਾ ਹੈ… ਅਧਿਆਪਕ ਹੋਣਾ ਬੋਹੜ ਹੋਣਾ ਹੁੰਦਾ ਹੈ, ਜਿਸ ਦੇ ਟਾਹਣਿਆਂ ਤੇ ਕਿੰਨੇ ਹੀ ਬਾਲ ਰੁਪੀ ਪੰਛੀ ਝੂਟਦੇ ਨੇ, ਚਹਿਚਹਾਉਂਦੇ ਨੇ…ਆਉਂਦੇ ਨੇ, ਅਠਖੇਲੀਆਂ ਕਰਦੇ ਨੇ ਤੇ ਤੁਰ ਜਾਂਦੇ ਨੇ…ਇਹ ਉਹਨਾਂ ਨੂੰ ਆਸਰਾ ਵੀ ਦਿੰਦਾ ਹੈ ਤੇ ਸੰਘਣੀ ਛਾਂ ਵੀ ਦਿੰਦਾ ਹੈ.. ਅਧਿਆਪਕ ਹੋਣਾ ਆਸ, ਧਰਵਾਸ ਤੇ ਵਿਸ਼ਵਾਸ ਹੋਣਾ ਹੁੰਦਾ ਹੈ, ਬੱਚਿਆਂ ਲਈ ਵੀ ਤੇ ਉਹਨਾਂ ਦੇ ਮਾਪਿਆਂ ਦੇ ਲਈ ਵੀ….ਇਸੇ ਲਈ ਹਰ ਮਾਂ ਬਾਪ ਆਪਣੇ ਜਵਾਨ ਜਹਾਨ ਬੱਚਿਆਂ ਨੂੰ ਵੀ ਬਿਨਾ ਕਸੇ ਡਰ ਭਉ ਦੇ ਅਧਿਆਪਕ ਕੋਲ ਭੇਜ ਦਿੰਦੇ ਨੇ..ਉਂਝ ਉਹ ਪਿੰਡ ਦੇ ਵਿਚਕਾਰ ਬਣੀਂ ਹੱਟੀ ਤੇ ਵੀ ਨਹੀਂ ਤੋਰਦੇ…
ਅਧਿਆਪਕ ਹੋਣਾ ਦਰਿਆ ਹੋਣਾ ਹੁੰਦਾ ਹੈ, ਜੋ ਆਪਣੇ ਸ਼ਾਗਿਰਦਾਂ ਦੇ ਦਿਲਾਂ ਤੇ ਦਿਮਾਗਾਂ ਵਿਚ ਵਗਦਾ ਹੈ…ਇਹ ਨਾ ਆਪ ਸੁਕਦਾ ਹੈ ਤੇ ਨਾ ਇਹਨਾਂ ਨਿੱਕੇ ਖਾਲਾਂ, ਸੂਇਆਂ ਤੇ ਨਦੀਆਂ ਨੂੰ ਸੁੱਕਣ ਦਿੰਦਾ ਹੈ…ਜਦ ਨੂੰ ਇਹ ਦਰਿਆ ਸੁਕਦਾ ਹੈ ਤਦ ਤਕ ਇਹ ਖਾਲ, ਸੂਏ ਤੇ ਨਦੀਆਂ ਖੁਦ ਦਰਿਆ ਬਣ ਜਾਂਦੀਆਂ ਹਨ…ਤੇ ਇਹ ਸਿਲਸਿਲਾ ਮੁਸਲਸਲ ਚਲਦਾ ਰਹਿੰਦਾ ਹੈ…
ਅਧਿਆਪਕ ਹੋਣਾ ਜਰਨੈਲੀ ਸੜਕ ਹੁੰਦਾ ਹੈ, ਜ਼ਿੰਦਗੀ ਦੀ ਤਲਾਸ਼ ਵਿਚ ਤੁਰੇ ਹਰ ਬਸ਼ਰ ਦਾ ਇਸ ਜਰਨੈਲੀ ਸੜਕ ਤੋਂ ਬਿਨਾ ਗੁਜਾਰ ਨਹੀਂ..ਹਰ ਬੰਦਾ ਜ਼ਿੰਦਗੀ ਦੀ ਤੰਗ ਗਲੀਆਂ ਵਿੱਚੋਂ ਗੁਜਰਦਾ ਹੋਇਆ ਇਸ ਜਰਨੈਲੀ ਮਾਰਗ ਤੇ ਚੜ੍ਹਦਾ ਹੈ ਤੇ ਆਪਣੀਆਂ ਮੰਜਿਲਾਂ ਸਰ ਕਰਦਾ ਹੈ…
ਜੇ ਤੁਸੀਂ ਇਹ ਸਭ ਹੋ ਤਾਂ ਸਲਾਮ…ਨਹੀਂ ਤਾਂ ਆਓ ਅਜਿਹੇ ਬਣਨ ਦੀ ਕੋਸ਼ਿਸ਼ ਕਰੀਏ…
ਡਾ. ਕੁਲਦੀਪ ਸਿੰਘ ਦੀਪ
ਆ ਕੁੜੀਏ ਤੈਨੂੰ ਨੱਚਣਾ ਸਿਖਾਵਾਂ …
ਕਿਉਂ ਖਾਨੀ ਐ ਠੇਡੇ |
ਨੀ ਸਾਡੀ ਤਾ ਏ ਚੜੀ ਜਵਾਨੀ …
ਨਾਲ ਮੌਤ ਦੇ ਖੇਡੇ |
ਟੌਰ ਸ਼ੁਕੀਨਾ ਦੀ , ਤੂੰ ਕਿ ਜਾਣਦੀ ਭੇਡੇ |
ਟੌਰ ਸ਼ੁਕੀਨਾ ਦੀ , ਤੂੰ ਕਿ ਜਾਣਦੀ ਭੇਡੇ |
ਮਾਂ ਕਹਿੰਦੀ ਕੁੜੀ ੨੦ ਸਾਲ ਦੀ,
ਨਾਂ ਰੱਖਿਆ ਹੈਂ ਮਾਣੀ
ਚੂਲਾ-ਚੌਂਕਾ ਆਪੇ ਕਰਲੀ…
ਚੂਲਾ-ਚੌਂਕਾ ਆਪੇ ਕਰਲੀ…
ਹਾਲੇ ਉਮਰ ਨਿਆਣੀ
ਸਬਜ਼ੀ ਧਰਦੀ ਨੇ ,ਭਿੰਡੀਆਂ ੱਚ ਪਾਤਾ ਪਾਣੀ
ਸਬਜ਼ੀ ਧਰਦੀ ਨੇ ,ਭਿੰਡੀਆਂ ੱਚ ਪਾਤਾ ਪਾਣੀ …..|
ਛੜੇ ਛੜੇ ਨਾ ਆਖੋ ਲੋਕੋ, ਛੜੇ ਬੜ੍ਹੇ ਗੁਣਕਾਰੀ …
ਨਾ ਛੜਿਆਂ ਦੇ ਫੋੜੇ ਫਿਨਸੀਆਂ
ਨਾ ਕੋਈ ਬਿਮਾਰੀ
ਦੇਸੀ ਘਿਓ ਦੇ ਖਾਣ ਪਰਾਂਠੇ
ਦੇਸੀ ਘਿਓ ਦੇ ਖਾਣ ਪਰਾਂਠੇ…
ਨਾਲ ਮੁਰਗੇ ਦੀ ਤਰਕਾਰੀ
ਸਾਡੀ ਛੜਿਆਂ ਦੀ , ਦੁਨੀਆਂ ਤੇ ਸਰਦਾਰੀ…|
ਸਾਡੀ ਛੜਿਆਂ ਦੀ , ਦੁਨੀਆਂ ਤੇ ਸਰਦਾਰੀ…|
ਛੋਲੇ ਛੋਲੇ ਛੋਲੇ …
ਵੇ ਇਕ ਤੈਨੂੰ ਗੱਲ ਦੱਸਣੀ ,
ਜੱਗ ਦੀ ਨਜ਼ਰ ਤੋਂ ਓਹਲੇ |
ਦਿਲ ਦਾ ਮਹਿਰਮ ਉਹ ,
ਜੋ ਭੇਦ ਨਾ ਕਿਸੇ ਦਾ ਖੋਲ੍ਹੇ |
ਆਹ ਲੈ ਫੜ ਮੁੰਦਰੀ ,
ਮੇਰਾ ਦਿਲ ਤੇਰੇ ਤੇ ਡੋਲੇ |
ਤੇਰੇ ਕੋਲ ਕਰ ਜਿਗਰਾ ,
ਮੈਂ ਦੁੱਖ ਹਿਜਰਾਂ ਦੇ ਫੋਲੇ |
ਨਰਮ ਕੁਵਾਰੀ ਦਾ ,
ਦਿਲ ਖਾਵੇ ਹਿਚਕੋਲੇ …
ਦਿਲ ਖਾਵੇ ਹਿਚਕੋਲੇ …|
ਪਿੰਡਾਂ ਵਿੱਚੋ ਪਿੰਡਾਂ ਸੁਣੀਦਾ ਪਿੰਡਾਂ ਸੁਣੀਦਾ ਤੁੰਗਵਾਲੀ ,
ਪਿਓ ਨੇ ਮੁੰਡਾ ਪੜਣ ਭੇਜਿਆ , ਪੜ ਕੇ ਲਗੂ ਪਟਵਾਰੀ ,
ਪਿੰਡ ਵਿੱਚੋ ਦੀ ਲੱਗਦੀ ਸੀ ਇਕ ਰੋੜਵੇਸ ਦੀ ਲਾਰੀ,
ਉਰਲੇ ਪਿੰਡੋ ਉਹ ਸੀ ਚੜ੍ਹਦਾ ….. ਬੱਲੇ ਬੱਲੇ ਬੱਲੇ …..ਪਰਲੇ ਪਿੰਡੋ ਕੁੜੀ ਕੁਵਾਰੀ
ਮੁੰਡੇ ਨੇ ਫਿਰ ਪੜਨਾ ਕੀ ਸੀ , ਲੱਗ ਗਈ ਇਸ਼ਕ ਬਿਮਾਰੀ
ਫੇਲ ਕਰਾ ਤਾ ਨੀ ਬਾਪੂ ਦਾ ਪਟਵਾਰੀ
ਫੇਲ ਕਰਾ ਤਾ ਨੀ ਬਾਪੂ ਦਾ ਪਟਵਾਰੀ …..|
ਇਧਰ ਕਣਕਾਂ ਉਧਰ ਕਣਕਾਂ
ਇਧਰ ਕਣਕਾਂ ਉਧਰ ਕਣਕਾਂ
ਵਿਚ ਕਣਕਾਂ ਦੇ ਛੋਲੇ,,,
ਨਿ ਅਜ ਮੇਰੇ ਵੀਰੇ ਦੇ ਕੌਣ ਬਰਾਬਰ ਬੋਲ਼ੇ…
ਨਿ ਅਜ ਮੇਰੇ ਵੀਰੇ ਦੇ ਕੌਣ ਬਰਾਬਰ ਬੋਲ਼ੇ|
ਆਪ ਤਾਂ ਪੀਂਦਾ ਨਿੱਤ ਸ਼ਰਾਬਾਂ…
ਆਪ ਤਾਂ ਪੀਂਦਾ ਨਿੱਤ ਸ਼ਰਾਬਾਂ,
ਮੈਂ ਤੋਂ ਢੁਲ ਗਈ ਦਾਲ,,,
ਵੇ ਜੈਤੋਂ ਦਾ ਕਿੱਲਾ ਟਪਾ ਦੁ…ਜੇ ਕੱਢੀ ਮਾਂ ਦੀ ਗਾਲ
ਵੇ ਜੈਤੋਂ ਦਾ ਕਿੱਲਾ ਟਪਾ ਦੁ…ਜੇ ਕੱਢੀ ਮਾਂ ਦੀ ਗਾਲ
ਜੇ ਮੁੰਡਿਆਂ ਵੇ ਸਾਡੀ ਤੌਰ ਤੂੰ ਵੇਖਣੀ…ਜੇ ਮੁੰਡਿਆਂ ਵੇ ਸਾਡੀ ਤੌਰ ਤੂੰ ਵੇਖਣੀਜੁੱਤੀ ਲੈ ਦੇ ਤਾਰਾ ਦੀ , ਵੇ ਮੈਂ ਧੀ ਵਡਿਆ ਸਰਦਾਰਾਂ ਦੀ…ਜੁੱਤੀ ਲੈ ਦੇ ਤਾਰਾ ਦੀ , ਵੇ ਮੈਂ ਧੀ ਵਡਿਆ ਸਰਦਾਰਾਂ ਦੀ |