ਡੈਡੀ ਹੁਰਾਂ ਨੇ ਦਾਦੇ ਜੀ ਨੂੰ ਕਦੀ ਵੀ ਡੀਜਲ ਇੰਜਣ ਦੀ ਗਰਾਰੀ ਨਹੀਂ ਸੀ ਘੁਮਾਉਣ ਦਿੱਤੀ.. ਆਖਦੇ ਹਾਰਟ ਦੀ ਕਸਰ ਏ..ਜ਼ੋਰ ਪੈਂਦਾ ਏ..! ਫੇਰ ਡੈਡੀ ਅਚਾਨਕ ਰਵਾਨਗੀ ਪਾ ਗਏ..ਇੱਕ ਦਿੰਨ ਓਹਨਾ ਮੈਨੂੰ ਦਸਾਂ ਸਾਲਾਂ ਦੀ ਨੂੰ ਉਂਗਲ ਲਾ ਪੈਲੀਆਂ ਵੱਲ ਨੂੰ ਤੋਰ ਲਿਆ.. ਨਿੱਕਾ ਵੀਰ ਮਗਰੇ ਦੌੜਿਆ ਆਇਆ..ਦਾਦੇ ਹੁਰਾਂ ਉਸ ਨੂੰ ਵੀ ਕੁੱਛੜ ਚੁੱਕ ਲਿਆ! ਉਸ ਵੇਲੇ ਮੈਨੂੰ ਤੁਰੀ ਜਾਂਦੀ ਨੂੰ ਇਹ ਇਹਸਾਸ ਨਹੀਂ ਸੀ …
Kahaniyan
Read Best Punjabi Kahanian, Motivational kahanian, Baal Kahanian, Punjabi Love Stories, Emotional Punjabi Stories, Punjabi short and long stories, Religious Stories by Famous Punjabi writers daily online.
-
-
ਖੇਤਾਂ ਵਿੱਚ ਰਹਿੰਦੇ ਇੱਕ ਜ਼ਿਮੀਂਦਾਰ ਨੇ ਬਿਹਾਰੀ ਕਾਮਾ ਰੱਖ ਲਿਆ ਕੰਮ ਵਾਸਤੇ । ਕਾਮਾ ਬੰਦਾ ਤਾਂ ਚੰਗਾ ਸੀ , ਪਰ ਪੰਜਾਬੀ ਨਾ ਬੋਲਣੀ ਆਵੇ ਓਹਨੂੰ। ਜੱਟ ਨੇ ਵੀ ਪੰਜ ਛੇ ਪੜ੍ਹੀਆਂ ਸੀ ਪੁਰਾਣੀਆਂ , ਮਾੜਾ ਮੋਟਾ ਹਿੰਦੀ ਨੂੰ ਮੂੰਹ ਮਾਰ ਲੈਂਦਾ ਸੀ ਓਹ, ਬਸ ਫਿਰ ਹੋ ਗਿਆ ਸ਼ੁਰੂ ਗਲਤ ਮਲਤ ਹਿੰਦੀ ਘੋਟਣ । “ਅਰੇ ਭਈਆ, ਧਿਆਨ ਸੇ ਕੰਮ ਕਰਨਾ, ਕਹੀਂ ਵੱਟ ਸੇ ਨਾ ਡਿੱਗ ਪੜੀਂ! …
-
ਇਹ ਗੱਲ 1919 ਦੀ ਹੈ ਭਾਈ ਸਾਹਿਬ, ਜਦੋਂ ਰੋਲਟ ਐਕਟ ਖ਼ਿਲਾਫ਼ ਸਾਰੇ ਪੰਜਾਬ ਵਿੱਚ ਐਜੀਟੇਸ਼ਨ ਚੱਲ ਰਹੀ ਸੀ…। ਮੈਂ ਅੰਮ੍ਰਿਤਸਰ ਦੀ ਗੱਲ ਕਰ ਰਿਹਾ ਹਾਂ…। ਸਰ ਮਾਈਕਲ ਤੇ ਡਿਫੈਂਸ ਆਫ਼ ਇੰਡੀਆ ਰੂਲਜ਼ ਤਹਿਤ ਗਾਂਧੀ ਜੀ ਦੀ ਪੰਜਾਬ ਵਿੱਚ ਆਮਦ ‘ਤੇ ਰੋਕ ਲਾ ਦਿੱਤੀ ਗਈ ਸੀ…। ਉਹ ਆ ਰਹੇ ਸਨ ਕਿ ਪਲਵਲ ਦੇ ਕੋਲ ਉਨ੍ਹਾਂ ਨੂੰ ਰੋਕ ਲਿਆ ਗਿਆ ਅਤੇ ਗ੍ਰਿਫ਼ਤਾਰ ਕਰਕੇ ਵਾਪਸ ਬੰਬਈ ਭੇਜ ਦਿੱਤਾ …
-
ਮੇਰੀ ਭਾਬੀ ਸੁਖਰਾਜ ਵੀਰ ਜੀ ਦੀ ਨਿੱਜੀ ਪਸੰਦ ਸੀ.. ਤਾਂ ਹੀ ਸ਼ਾਇਦ ਮਾਂ ਹਰ ਵੇਲੇ ਘੁੱਟੀ ਵੱਟੀ ਜਿਹੀ ਰਿਹਾ ਕਰਦੀ.. ਉੱਪਰੋਂ ਉਪਰੋਂ ਤੇ ਕੁਝ ਪਤਾ ਨਾ ਲੱਗਣ ਦਿੰਦੀ ਪਰ ਅੰਦਰੋਂ ਇੰਝ ਲੱਗਦਾ ਜਿੰਦਾ ਕੋਈ ਵੱਡੀ ਜੰਗ ਹਾਰ ਗਈ ਹੋਵੇ.. ਅਕਸਰ ਹੀ ਉਸਦੇ ਮੂਹੋਂ ਬੱਸ ਏਹੀ ਸੁਣਦੀ ਆਈ ਸਾਂ ਕੇ “ਆਪਣੇ ਪੁੱਤ ਜੋਗਾ ਸਮੁੰਦਰ ਵਿਚੋਂ ਕੋਈ ਐਸਾ ਮੋਤੀ ਚੁਣ ਕੇ ਲਿਆਊਂ..ਲੋਕ ਅੱਡੀਆਂ ਚੁੱਕ ਚੁੱਕ ਵੇਖਿਆ ਕਰਨਗੇ..” …
-
ਲੁੱਟ-ਖਸੁੱਟ ਦਾ ਬਾਜ਼ਾਰ ਗਰਮ ਸੀ। ਉਸ ਗਰਮੀ ਵਿੱਚ ਵਾਧਾ ਹੋ ਗਿਆ, ਜਦੋਂ ਚਾਰੇ ਪਾਸੇ ਅੱਗ ਭੜਕਣ ਲੱਗੀ। ਇੱਕ ਆਦਮੀ ਹਾਰਮੋਨੀਅਮ ਦੀ ਪੇਟੀ ਚੁੱਕੀ ਖ਼ੁਸ਼ੀ-ਖ਼ੁਸ਼ੀ ਗਾਉਂਦਾ ਜਾ ਰਿਹਾ ਸੀ: ਜਬ ਤੁਮ ਹੀ ਗਏ ਪਰਦੇਸ, ਲਗਾ ਕੇ ਠੇਸ, ਓ ਪ੍ਰੀਤਮ ਪਿਆਰਾ ਦੁਨੀਆਂ ਮੇਂ ਕੌਨ ਹਮਾਰਾ…” ਇੱਕ ਛੋਟੀ ਉਮਰ ਦਾ ਮੁੰਡਾ ਝੋਲੀ ‘ਚ ਪਾਪੜਾਂ ਦਾ ਅੰਬਾਰ ਪਾਈ ਭੱਜਿਆ ਜਾ ਰਿਹਾ ਸੀ। ਠੁੱਡਾ ਵੱਜਿਆ ਤਾਂ ਪਾਪੜਾਂ ਦੀ ਇੱਕ ਗੱਡੀ …
-
ਜ਼ਿੰਦਗੀ ਤੁਰਦੇ ਫਿਰਦੇ ਹੀ ਬੜਾ ਕੁੱਝ ਦਿਖਾ ਸਮਝਾ ਜਾਦੀ ਏ। ਕੁੱਝ ਦਿਨ ਹੋਏ ਬਾਜਾਰ ਗੲੀ ਸਾ ਕੁੱਝ ਘਰੇਲੂ ਸਮਾਨ ਲੈਣਾ ਸੀ।ਕਾਊਟਰ ਤੇ ਬਿਲ ਪੈ ਕਰ ਕੇ ਫੋਨ ਅਟੈਂਡ ਕਰ ਰਹੀ ਸਾਂ। ਅਚਾਨਕ ਬੱਚਿਆਂ ਦੀ ਆਵਾਜ਼ ਕੰਨੀ ਪਈ।ਪਾਪਾ ਆ ਤਾ ਲੈ ਲੈਣ ਦਿਓ । ਤੁਸੀਂ ਹਮੇਸ਼ਾ ਇਸ ਤਰ੍ਹਾਂ ਕਰਦੇ ਹੋ । ਤੁਸੀਂ ਪਰੋਮਿਸ ਕੀਤਾ ਸੀ।ਪਾਪਾ ਨੇ ਸਮਾਇਲ ਪਾਸ ਕੀਤਾ ਤੇ ਕਿਹਾ ਨੈਕਸਟ ਟਾਇਮ। ਮਾਂ ਦੇ ਚੇਹਰੇ …
-
ਮੇਰੀ ਦਾਦੀ ਅਨਪੜ ਸੀ, ਗੁਰਮੁੱਖੀ ਪੜ ਨਹੀ ਸਕਦੀ ਸੀ ।ਸੁਣ ਸੁਣ ਕੇ ੳਸਨੂੰ ਗੁਰਬਾਣੀ ਦੀਆ ਕੁਝ ਸਤਰਾ ਯਾਦ ਸਨ। ਉਹ ਜਪੁਜੀ ਸਾਹਿਬ ਪੜਦੀ ਪੜਦੀ, ਜਾਪੁ ਸਾਹਿਬ ਸੁਰੂ ਕਰ ਦਿੰਦੀ ਤੇ ਜਾਪੁ ਸਾਹਿਬ ਤੋ ਹਨੂੰਮਾਨ ਚਲੀਸਾ ਤੇ ਹਨੂੰਮਾਨ ਚਲੀਸਾ ਤੋ ਤਾਤੀ ਬਾ ਨਾ ਲਗਈ ਕਹਿੰਦੀ ਰਾਮ ਰਾਮ ਸ਼ੁਰੂ ਕਰ ਦਿੰਦੀ । ਕੀ ਮੇਰੀ ਦਾਦੀ ਨੂੰ ਸ਼ੁੱਧ ਬਾਣੀ ਨਾ ਪੜਣ ਦੀ ਸਜਾ ਮਿਲਣੀ ਚਾਹੀਦੀ ਸੀ? ਕਿਉਕੀ ਸ਼ੁੱਧ …
-
ਉਸਦਾ ਨਾਂ ਮਿਸੇਜ਼ ਸਟੈਲਾ ਸੀ, ਪਰ ਸਾਰੇ ਉਸਨੂੰ ਮੰਮੀ ਕਹਿੰਦੇ ਸਨ। ਦਰਮਿਆਨੇ ਕੱਦ ਤੇ ਪੱਕੀ ਉਮਰ ਦੀ ਔਰਤ ਸੀ ਉਹ। ਉਸਦਾ ਪਤੀ ਜੈਕਸਨ ਪਹਿਲੇ ਮਹਾ-ਯੁੱਧ ਵਿਚ ਮਾਰਿਆ ਗਿਆ ਸੀ। ਜਿਸਦੀ ਪੈਨਸ਼ਨ ਸਟੈਲਾ ਨੂੰ ਲਗਭਗ ਦਸ ਸਾਲ ਤੋਂ ਮਿਲ ਰਹੀ ਸੀ। ਉਹ ਪੂਨੇ ਵਿਚ ਕਿੰਜ ਆਈ, ਕਦੋਂ ਦੀ ਉੱਥੇ ਹੈ, ਇਸ ਬਾਰੇ ਮੈਨੂੰ ਕੁਝ ਵੀ ਨਹੀਂ ਸੀ ਪਤਾ। ਅਸਲ ਵਿਚ ਮੈਂ ਇਸ ਬਾਰੇ ਜਾਣਨ ਦੀ ਕਦੀ …
-
ਰਿਸ਼ਤੇ ਤੱਕੜੀ ਵਿੱਚ ਨਹੀਂ ਤੁਲਦੇ… (ਮੈਂ ਪਹਿਲਾਂ ਮੁਆਫੀ ਮੰਗ ਲਵਾਂ ਨੂੰਹਾਂ ਧੀਆਂ ਕੋਈ ਵਸਤੂ ਨਹੀਂ ਜਿੰਨ੍ਹਾਂ ਦੇ ਮੁੱਲ ਵੱਟੇ ਜਾਣ, ਕੇਵਲ ਮੂਰਖ ਲੋਕਾਂ ਨੂੰ ਸਮਝਾਉਣ ਖਾਤਰ ਜੋ ਨੂੰਹਾਂ ਧੀਆਂ ਦੇ ਪਵਿੱਤਰ ਰਿਸ਼ਤਿਆਂ ਨੂੰ ਪੈਸਿਆਂ ਦੇ ਤਰਾਜ਼ੂ ਵਿੱਚ ਤੋਲਦੇ ਨੇ …. ਇਹ ਟੂਕ ਮਾਤਰ ਵਰਤੀ ਹੈ… ) ਇੱਕ ਦਿਨ ਇੱਕ ਬੰਦਾ ਕਿਸੇ ਕਾਰ ਏਜੰਸੀ ਵਿੱਚ ਕਾਰ ਖ੍ਰੀਦਨ ਵਾਸਤੇ ਜਾਂਦਾ ਹੈ ਤੇ ਵੇਖਦਾ ਕੀ ਹੈ ਕਿ ਉਸ …
-
ਮਾਂ ਬੜੇ ਹੀ ਠੰਡੇ ਸੁਬਾਹ ਦੀ ਹੋਇਆ ਕਰਦੀ ਪਰ ਉਸ ਤੋਂ ਪੇਕਿਆਂ ਖਿਲਾਫ ਕੋਈ ਵੀ ਗੱਲ ਜਰੀ ਨਾ ਜਾਂਦੀ..! ਅਸੀ ਕਿੰਨੀਆਂ ਸਾਰੀਆਂ ਕੁੜੀਆਂ ਦਾ ਜੁੱਟ..ਸਾਰੀ ਦਿਹਾੜੀ ਬੱਸ ਲੋਕਾਂ ਦੇ ਕੰਧਾਂ-ਕੋਠੇ ਟੱਪਦਿਆਂ ਹੀ ਲੰਘ ਜਾਇਆ ਕਰਦੀ..ਸਾਉਣ-ਭਾਦਰੋਂ ਦੀਆਂ ਲੰਮੀਆਂ ਸਿਖਰ ਦੁਪਹਿਰਾਂ ਵਿਚ ਕਦੇ ਲੁਕਣ-ਮੀਚੀ ਤੇ ਕਦੀ ਗੁੱਡੀਆਂ ਪਟੋਲੇ..ਘਰੇ ਸਿਰਫ ਖਾਣ ਪੀਣ ਨੂੰ ਹੀ ਆਉਂਦੀਆਂ! ਮਾਂ ਨੇ ਚੋਪੜੇ ਹੋਏ ਫੁਲਕੇ ਪੋਣੇ ਵਿਚ ਲਪੇਟ ਕੇ ਰੱਖੇ ਹੁੰਦੇ.. ਆਪ ਹਰ …
-
‘ਇਹ ਨਾ ਕਹੋ ਕਿ ਇਕ ਲੱਖ ਹਿੰਦੂ ਤੇ ਇਕ ਲੱਖ ਮੁਸਲਮਾਨ ਮਰੇ ਨੇ—ਇਹ ਕਹੋ ਕਿ ਦੋ ਲੱਖ ਇਨਸਾਨ ਮਰੇ ਨੇ।…ਤੇ ਇਹ ਏਡੀ ਵੱਡੀ ਟ੍ਰੇਜ਼ਡੀ ਨਹੀਂ ਕਿ ਦੋ ਲੱਖ ਇਨਸਾਨ ਮਰੇ ਨੇ; ਟ੍ਰੇਜ਼ਡੀ ਤਾਂ ਅਸਲ ਵਿਚ ਇਹ ਹੈ ਕਿ ਮਾਰਨ ਤੇ ਮਰਨ ਵਾਲੇ ਕਿਸੇ ਵੀ ਖਾਤੇ ਵਿਚ ਨਹੀਂ ਗਏ। ਲੱਖ ਹਿੰਦੂ ਮਾਰ ਕੇ ਮੁਸਲਮਾਨਾਂ ਨੇ ਇਹ ਸਮਝਿਆ ਹੋਏਗਾ ਕਿ ਹਿੰਦੂ ਧਰਮ ਮਰ ਗਿਆ ਹੈ, ਪਰ ਉਹ …
-
ਪਿਛਲੀ ਸਦੀ ਦੇ ਲਗਭਗ ਅਠਵੇਂ ਦਹਾਕੇ ਦੀ ਗੱਲ , ਦੂਰ ਦਰਾਜ਼ , ਸਰਹੱਦੀ ਇਲਾਕੇ ਦਾ ਇੱਕ ਕਸਬਾ , ਓਥੇ ਬਣਿਆਂ ਸੈਕੰਡਰੀ ਸਕੂਲ , ਜਿੱਥੇ ਲਾਗਲੇ ਪਿੰਡਾਂ ਤੋਂ ਵਿਦਿਆਰਥੀ ਪੜ੍ਹਨ ਆਉਂਦੇ ਸਨ । ਸਰਕਾਰੀ ਸਕੂਲ ਜਿਸ ਵਿੱਚ ਸਿਰਫ ਗਰੀਬ ਘਰਾਂ ਦੇ ਬੱਚੇ ਈ ਪੜ੍ਹਦੇ ਸਨ , ਪਰਾਈਵੇਟ ਸਕੂਲਾਂ ਦੀਆਂ ਫ਼ੀਸਾਂ ਭਰਨ ਤੋਂ ਆਤੁਰ ਲੋਕ ਅਪਣੇ ਬੱਚੇ ਭੇਜਦੇ ਸਨ ਏਥੇ ,ਇਸ ਆਸ ਨਾਲ ਕਿ ਸ਼ਾਇਦ, ਘਾਹੀਆਂ ਦੇ …