ਪਿਤਾ

by admin

ਜ਼ਿੰਦਗੀ ਤੁਰਦੇ ਫਿਰਦੇ ਹੀ ਬੜਾ ਕੁੱਝ ਦਿਖਾ ਸਮਝਾ ਜਾਦੀ ਏ। ਕੁੱਝ ਦਿਨ ਹੋਏ ਬਾਜਾਰ ਗੲੀ ਸਾ ਕੁੱਝ ਘਰੇਲੂ ਸਮਾਨ ਲੈਣਾ ਸੀ।ਕਾਊਟਰ ਤੇ ਬਿਲ ਪੈ ਕਰ ਕੇ ਫੋਨ ਅਟੈਂਡ ਕਰ ਰਹੀ ਸਾਂ। ਅਚਾਨਕ ਬੱਚਿਆਂ ਦੀ ਆਵਾਜ਼ ਕੰਨੀ ਪਈ।ਪਾਪਾ ਆ ਤਾ ਲੈ ਲੈਣ ਦਿਓ । ਤੁਸੀਂ ਹਮੇਸ਼ਾ ਇਸ ਤਰ੍ਹਾਂ ਕਰਦੇ ਹੋ । ਤੁਸੀਂ ਪਰੋਮਿਸ ਕੀਤਾ ਸੀ।ਪਾਪਾ ਨੇ ਸਮਾਇਲ ਪਾਸ ਕੀਤਾ ਤੇ ਕਿਹਾ ਨੈਕਸਟ ਟਾਇਮ। ਮਾਂ ਦੇ ਚੇਹਰੇ ਤੇ ਵੀ ਪੂਰਾ ਗੁੱਸਾ ਸੀ ।ਪਿਤਾ ਨੇ ਉਸ ਵੱਲ ਵੀ ਦੇਖ ਸਮਾਇਲ ਦੇ ਦਿੱਤੀ ਤੇ ਬਿੱਲ ਪੈ ਕਰ ਦਿੱਤਾ।ਚੇਹਰੇ ਤੇ ਉਦਾਸੀ ਤੇ ਚਿੰਤਾਂ ਸਾਫ਼ ਚਲਕ ਰਹੇ ਸਨ।ਮੱਧ ਵਰਗੀ ਪਰਿਵਾਰ ਸੀ ਜੋ ਸ਼ਾਇਦ ਸਾਪਿੰਗ ਕਰਨ ਆਇਆ ਸੀ। ।ਮੇਰੇ ਕੋਲੋ ਉਹਨਾਂ ਦਾ ਪਿਤਾ ਜਦੋਂ ਲੰਘਿਆ ਤਾਂ ਪਰਸ ਵਿੱਚ ਬਿੱਲ ਪਾ ਰਿਹਾ ਸੀ। ਅਚਾਨਕ ਪਰਸ ਹੱਥੋਂ ਡਿੱਗ ਪਿਆ।ਪਰਸ ਵਿਚੋਂ ਦੋ ਦਸਾ ਦੇ ਨੋਟ ਤੇ ਇੱਕ ਪੰਜਾਹ ਦਾ ਨੋਟ ਸੀ।ਜੋ ਉਸ ਦੀ ਚਿੰਤਾਂ ਬਾਰੇ ਸਾਫ਼ ਦੱਸ ਰਹੇ ਸਨ। ਚੁੱਕ ਵਾਪਿਸ ਜਾ ਰਹੇ ਪਰਿਵਾਰ ਪਿੱਛੇ ਹੋ ਤੁਰਿਆ।ਰਾਹ ਮੇਰਾ ਵੀ ਓਹੀ ਸੀ ਸੋ ਮੈਂ ਵੀ ਫੋਨ ਸੁਣ ਲਿਫਟ ਵੱਲ ਉਹਨਾਂ ਦੇ ਪਿੱਛੇ ਹੋ ਤੁਰੀ। ਬੱਚੇ ਮਾਂ ਨੂੰ ਘੁੱਟ ਕੇ ਜੱਫੀ ਪਾ ਕਹਿ ਰਹੇ ਸਨ ਆਈ ਲਵ ਜੂ ਮਾ ਮਾ ਤੁਸੀਂ ਡਰੈਸ ਵੀ ਲੈ ਦਿੱਤਾ , ਤੁਸੀਂ ਛੂ ਵੀ ਲੈ ਦਿੱਤੇ।ਮਾ- ਮਾ ਤੁਹਾਡਾ ਸੂਟ ਵੀ ਬਹੁਤ ਸੋਹਣਾ ਪਰ ਪਾਪਾ ਤੁਸੀਂ ਮਾ-ਮਾ ਨੂੰ ਸੈਂਡਲ ਨਹੀਂ ਲੈਣ ਦਿੱਤੇ।ਤੁਹਾਡੇ ਮਾ -ਮਾ ਕੋਲ ਹੈ ਨੇ ਨਵੇ ਸੈਂਡਲ ਪਿਛਲੇ ਮਹੀਨੇ ਲਏ ਸੀ ਮੰਮਾ ਨੇ ਬਹੁਤ ਸੋਹਣੇ ਨੇ ਉਹ ।ਪਾਪਾ ਮਾ- ਮਾ ਨੇ ਇੱਕ ਹੋਰ ਸੂਟ ਵੀ ਲੈਣਾ ਸੀ ਪਰ ਤੁਸੀਂ ਉਹ ਵੀ ਨਹੀਂ ਲੈਣ ਦਿੱਤਾ।ਤੁਹਾਡੇ ਲਈ ਸ਼ਰਟ ਵੀ ਪਸੰਦ ਕੀਤੀ ਸੀ ਤੁਸੀਂ ਕਿਓ ਨਹੀ ਲਈ।ਪਾਪਾ ਬਸ ਹੱਸ ਹੀ ਸੱਕਿਆ ਇਹ ਸੁਣ ਕੇ ਤੇ ਫਿਰ ਆਖਦੈ…. ਮੇਰੇ ਕੋਲ ਅਜੇ ਹੈ ਨੇ ਕਪੜੇ ਉਹ ਹੀ ਪੈ ਜਾਣੇ ਨੇ ਫ਼ਗਸ਼ਨ ਤੇ। ਉਹਨਾਂ ਕੋਲ ਘਰ ਦਾ ਬਾਕੀ ਕਾਫੀ ਹੋਰ ਸਮਾਨ ਵੀ ਸੀ ਜੋ ਸਾਰਾ ਸਾਇਦ ਪਿਤਾ ਨੇ ਫੜਿਆ ਸੀ।ਕਿਸੇ ਨੇ ਪਿਤਾ ਦੀ ਮਜਬੂਰੀ ਨਹੀਂ ਸਮਝੀ ਏਨੇ ਛੋਟੇ ਵੀ ਨਹੀਂ ਸੀ ਬੱਚੇ । ਨੌਵੀ ਦਸਵੀਂ ਕਲਾਸ ਵਿੱਚ ਤਾਂ ਜ਼ਰੂਰ ਹੋਣਗੇ ਪਿਤਾ ਤੇ ਪਤੀ ਦੇ ਸਿਰ ਤੇ ਕਿੰਨੀ ਅੈਸ਼ ਕਰੀਦੀ ਹੈ ਮੈਂ ਮਹਿਸੂਸ ਕਰ ਰਹੀ ਸੀ ।ਉਸ ਇਨਸਾਨ ਨੇ ਬੱਚਿਆਂ ਦੀ ਔਰਤ ਦੀ ਜ਼ਰੂਰਤ ਦਾ ਸਾਮਾਨ ਸਭ ਲੈ ਦਿੱਤਾ ਪਰ ਅਪਣੀ ਜੇਬ ਦੀ ਮਜਬੂਰੀ ਨੂੰ ਵੀ ਉਜਾਗਰ ਨਹੀਂ ਹੋਣ ਦਿੱਤਾ। ਤਕਰੀਬਨ ਹਰ ਮਰਦ ਘਰ ਗ੍ਰਹਿਸਥੀ ਚਲਾਉਣ ਲਈ ਸਾਰਾ ਦਿਨ ਮੇਹਨਤ ਕਰਦਾ ਹੈਂ।ਕਦੀ ਅਪਣੇ ਫਰਜ਼ਾਂ ਤੋਂ ਪਿੱਛੋਂ ਨਹੀਂ ਹੂੰਦਾ।ਔਰਤ ਸਾਇਦ ਸਿਰ ਦਰਦ ਵੀ ਹੋਵੇ ਜਰੂਰ ਦੱਸੇਗੀ ਪਰ ਆਦਮੀ ਵੱਡੇ ਤੋਂ ਵੱਡਾ ਦੁੱਖ ਤਕਲੀਫ ਅਪਣੇਅੰਦਰ ਲੁਕਾ ਲੈਂਦਾ ਕੇ ਮੇਰਾ ਪਰਿਵਾਰ ਨਾ ਪ੍ਰੇਸ਼ਾਨ ਹੋਵੇ।ਔਰਤ ਵੀ ਕੲੀ ਵਾਰ ਪਤੀ ਨੂੰ ਉਸ ਦੀ ਮਜਬੂਰੀ ਨੂੰ ਨਹੀਂ ਸਮਝ ਪਾਉਂਦੀ। ਅਸੀਂ ਔਰਤਾਂ ਬਾਰੇ ਮਾਂ ਬਾਰੇ ਬਹੁਤ ਲਿਖਦੇ ਹਾਂ ਪੜਦੇ ਹਾਂ। ਉਹਨਾਂ ਦੇ ਹੱਕ ਵਿੱਚ ਖੜਦੇ ਹਾਂ ਪਰ ਪਿਤਾ ਦਾ ਤਿਆਗ ਪਿਤਾ ਦੀ ਮਜਬੂਰੀ ਬਾਰੇ ਕਿਓ ਅਵੇਸਲੇ ਹੋ ਜਾਦੇ ਹਾਂ।
ਖੂਦ ਭੁੱਖ ਸਹਾਰ ਕੇ ਜੋ ਤੁਹਾਡੇ ਲਈ ਕਮਾਉਂਦੈ ਉਹ ਹੈ ਪਿਤਾ ਅਪਣੇ ਪਾਟ ਰਹੇ ਕਪੜਿਆ ਦੀ ਕੋਈ ਚਿੰਤਾ ਨਹੀਂ ਜੋ ਤੁਹਾਡੀਆਂ ਖ਼ਾਹਿਸ਼ਾਂ ਪੂਰੀਆਂ ਕਰਦੇ ਉਹ ਹੈ ਪਿਤਾ।ਚਾਹੇ ਅਪਣੀ ਜੁੱਤੀ ਦਾ ਤਲਾ ਘੱਸ ਅੰਗੂਠਾ ਜ਼ਖ਼ਮੀ ਹੋ ਜਾਵੇ ਪਰ ਤੁਹਾਡੀ ਜੁੱਤੀ ਸਾਫ ਤੇ ਚਮਕਦੀ ਹੋਵੇ ਦੀ ਫਿਕਰ ਕਰਦੇ ਉਹ ਹੈ ਪਿਤਾ
ਜੋ ਸੁਪਨੇ ਤੁਸੀਂ ਵੇਖੇ ਨੇ ਉਹਨਾਂ ਨੂੰ ਪੂਰੇ ਕਰਨ ਲਈ ਆਪਣੀਆਂ ਖੁਸ਼ੀਆਂ ਦਾਅ ਤੇ ਜੋ ਲਾਵੇ ਉਹ ਹੈ ਪਿਤਾ।ਪਿਤਾ ਦੇ ਬੋਲ ਜੇ ਕੋੜੇ ਤੇ ਰੁੱਖੇ ਹੂੰਦੇ ਨੇ ਤਾਂਕਿ ਤੁਸੀਂ ਕਾਬਿਲ ਬਣ ਸਕੋ।ਜੋ ਪਿਤਾ ਨੂੰ ਉਸ ਦੇ ਸ਼ਬਦਾਂ ਨੂੰ ਸੁਣ ਲੈਦਾ ਸਮਝ ਲੈਦਾ ਫਿਰ ਉਸ ਨੂੰ ਜ਼ਿੰਦਗੀ ਦੇ ਔਖ਼ੇ ਪੰਥ ਪਾਰ ਕਰਨੇ ਹੀ ਨਹੀ ਪੈਂਦੇ ਨਹੀਂ ਤਾਂ ਜਦੋਂ ਜ਼ਿੰਦਗੀ ਇਮਤਿਹਾਨ ਲੈਂਦੀ ਏ ਸੁਖਾਲੇ ਹੀ ਪਾਸ ਕਰ ਲਈ ਦੇ ਨੇ ,ਅਜਿਹੇ ਇਮਤਿਹਾਨ।ਪਿਤਾ ਦਾ ਸੰਮਾਨ ਕਰੋਗੇ ਤਾਂ ਤੁਹਾਡੀ ਉਲਾਦ ਤੁਹਾਡਾ ਸਨਮਾਨ ਕਰੇਗੀ। ਪਿਤਾ ਨੂੰ ਰੱਬ ਦੀ ਤਰ੍ਹਾਂ ਸਮਝੋ ।ਰੱਬ ਦਾ ਦੂਜਾ ਨਾਂ ਪਿਤਾ ਹੀ ਹੈ।ਜੋ ਬਿਨਾਂ ਤੁਹਾਡੇ ਕਹੇ ਤੁਹਾਡੀ ਅਣਕਹੀ ਗੱਲ ਵੀ ਮਹਿਸੂਸ ਕਰ ਪੂਰੀ ਕਰਦੈ।ਪਿਤਾ ਤਾਂ ਅਨੁਭਵਾਂ ਦੀ ਇੱਕ ਕਿਤਾਬ ਨੇ ਜਿਸ ਨੂੰ ਪੜ ਸਮਝ ਤੁਸੀਂ ਅੱਗੇ ਹੋਰ ਅੱਗੇ ਨਿਕਲ ਦੁਨੀਆਂ ਚ ਨਾਂ ਬਣਾ ਸਕਦੇ ਹੋ।ਪਿਤਾ ਕੋਲ ਬੇਸ਼ਕੀਮਤੀ ਤਜਰਬਿਆਂ ਦਾ ਨਿਚੋੜ ਰੂਪੀ ਖਜ਼ਾਨਾ ਹੂੰਦਾ।ਤੁਹਾਡੀ ਨਜਰ ਪਿਤਾ ਦੇ ਕਦਮਾਂ ਤੱਕ ਹੀ ਰਹੇ ਤਾਂ ਜੋ ਤੁਸੀਂ ਆਸ਼ੀਰਵਾਦ ਲੈ ਅੱਗੇ ਵੱਧ ਸਕੋ।ਪਿਤਾ ਦੀ ਇੱਜਤ ਕਰਿਆ ਕਰੋ ਤਾਂਕਿ ਦੁਨੀਆਂ ਤੁਹਾਡੀ ਸੋਚ ਦੀ ਇੱਜ਼ਤ ਕਰੇ।ਯਾਦ ਰੱਖਿਓ ਕਦੀ ਪਿਤਾ ਦੀ ਅੱਖ ਚੋਂ ਤੁਹਾਡੇ ਕਰਕੇ ਅੱਥਰੂ ਨਾ ਡਿੱਗੇ ਇਸ ਦਾ ਭੁਗਤਾਨ ਕਈ ਰੂਪਾਂ ਵਿੱਚ ਕਰਨਾ ਪੈਂਦਾ।ਪਿਤਾ ਤਾ ਖੁਸ਼ਹਾਲੀ ਦਾ ਰਾਹ ਹੈ ।ਸੂਰਜ ਦੀ ਤਰ੍ਹਾਂ ਗਰਮ ਜ਼ਰੂਰ ਹੈ ਪਰ ਜਦੋਂ ਛਿਪ ਜਾਂਦੈ ਚਾਰਾ ਪਾਸੇ ਹਨੇਰਾ ਛਾ ਜਾਂਦੇ ।

ਅਗਿਆਤ

Unknown

You may also like