ਰਿਸ਼ਤੇ ਨੂੰ ਪੈਸਿਆਂ ਦੇ ਤੱਕੜੀ ਵਿੱਚ ਨਾ ਤੋਲੋ

by admin

ਰਿਸ਼ਤੇ ਤੱਕੜੀ ਵਿੱਚ ਨਹੀਂ ਤੁਲਦੇ…
(ਮੈਂ ਪਹਿਲਾਂ ਮੁਆਫੀ ਮੰਗ ਲਵਾਂ ਨੂੰਹਾਂ ਧੀਆਂ ਕੋਈ ਵਸਤੂ ਨਹੀਂ ਜਿੰਨ੍ਹਾਂ ਦੇ ਮੁੱਲ ਵੱਟੇ ਜਾਣ, ਕੇਵਲ ਮੂਰਖ ਲੋਕਾਂ ਨੂੰ ਸਮਝਾਉਣ ਖਾਤਰ ਜੋ ਨੂੰਹਾਂ ਧੀਆਂ ਦੇ ਪਵਿੱਤਰ ਰਿਸ਼ਤਿਆਂ ਨੂੰ ਪੈਸਿਆਂ ਦੇ ਤਰਾਜ਼ੂ ਵਿੱਚ ਤੋਲਦੇ ਨੇ …. ਇਹ ਟੂਕ ਮਾਤਰ ਵਰਤੀ ਹੈ… )
ਇੱਕ ਦਿਨ ਇੱਕ ਬੰਦਾ ਕਿਸੇ ਕਾਰ ਏਜੰਸੀ ਵਿੱਚ ਕਾਰ ਖ੍ਰੀਦਨ ਵਾਸਤੇ ਜਾਂਦਾ ਹੈ ਤੇ ਵੇਖਦਾ ਕੀ ਹੈ ਕਿ ਉਸ ਏਜੰਸੀ ਦਾ ਮਾਲਕ ਉਹੀ ਵਿਅਕਤੀ ਹੈ ਜਿਸ ਦੇ ਪੁੱਤਰ ਨਾਲ ਉਸਦੇ ਕਿਸੇ ਪਿਆਰੇ ਦੋਸਤ ਦੀ ਧੀ ਦੀ ਵਿਆਹ ਸੰਬੰਧੀ ਗੱਲਬਾਤ ਸਿਰਫ਼ ਦਾਜ ਦੀ ਜਿਆਦਾ ਮੰਗ ਨੂੰ ਲੈ ਕੇ ਟੁੱਟ ਗਈ ਸੀ, ਤਾਂ ਉਸਨੇ ਏਜੰਸੀ ਮਾਲਕ ਨੂੰ ਸਬਕ ਸਿਖਾਉਣ ਦਾ ਮਨ ਬਣਾ ਲਿਆ….
ਉਹ ਵਿਅਕਤੀ ਏਜੰਸੀ ਮਾਲਕ ਨੂੰ ਕਹਿੰਦਾ ਇਹ ਕਾਰ ਲੈਣੀ ਹੈ, ਮਾਲਕ ਉਸਦੀਆਂ ਖੁਬੀਆਂ ਦੱਸਣ ਲਗ ਗਿਆ ਤਾਂ ਖ੍ਰੀਦਾਰ ਕਹਿਣ ਲੱਗਾ ਜਨਾਬ ਜੇ ਮੈਂ ਇਹ ਕਾਰ ਲੈ ਲਵਾਂ ਤਾਂ ਤੁਸੀ ਮੈਨੂੰ ਕਿੰਨੇ ਪੈਸੇ ਹੱਥੋਂ ਦਿਉਗੇ? ਮਾਲਕ ਕਹਿੰਦਾ ਤੁਸੀ ਕਾਰ ਲੈਣ ਆਏ ਹੋ ਪੈਸੇ ਤਾਂ ਤੁਹਾਨੂੰ ਦੇਣੇ ਪੈਣੇ ਨੇ….
ਖ੍ਰੀਦਾਰ- ਜੀ ਕਾਹਦੇ ਪੈਸੇ ਇੱਕ ਤਾਂ ਮੈਂ ਤੁਹਾਡੀ ਕਾਰ ਖ੍ਰੀਦਣ ਆਇਅਾ ਹਾਂ ਪੈਸੇ ਵੀ ਤੇ ਤੁਹਾਨੂੰ ਹੀ ਦੇਣੇ ਬਣਦੇ ਨੇ…
ਏਜੰਸੀ ਮਾਲਕ- ਆਪਣੀ ਤਰਫੌਂ ਸਮਝਾਉਣ ਦੀ ਕੋਸ਼ਿਸ਼ ਕਰਦਾ ਹੈ….. ਜਨਾਬ ਤੁਹਾਨੂੰ ਵਸਤੂ ਚਾਹੀਦੀ ਹੈ ਪੈਸੇ ਵੀ ਤੇ ਤੁਸੀ ਦਿਉਗੇ ਨਾ ਕੰਪਨੀ ਨੇ ਇੰਨਾ ਪੈਸਾ ਖਰਚਿਆ ਕਾਰ ਨੂੰ ਬਨਾਇਆ ਕਰਮਚਾਰੀਆਂ ਨੂੰ ਤਨਖਾਹ ਦਿੱਤੀ ਪਹਿਲਾਂ ਸਾਡੇ ਤੱਕ ਤੇ ਹੁਣ ਤੁਹਾਡੇ ਤੱਕ ਇਸਨੂੰ ਪਹੁੰਚਾਇਅਾ ਜਾ ਰਿਹਾ ਏ ਤਾਂ ਪੈਸੇ ਤੇ ਕਾਰ ਲੈਣ ਵਾਲੇ ਨੂੰ ਹੀ ਦੇਣੇ ਬਣਦੇ ਨੇ…..ਨਾ
ਜਿਸਨੇ ਅਸਲ ਵਿੱਚਈਸ ਕਾਰ ਤੋਂ ਫ਼ਾਇਦੇ ਲੈਣੇ ਹਨ ਉਹੀਉ ਇਸਦੀ ਕੀਮਤ ਅਦਾ ਕਰੇ…..
ਕਰਦਿਆਂ ਕਰਦਿਆਂ ਸਾਰੇ ਨੌਕਰ ਚਾਕਰ ਤੇ ਹੋਰ ਗ੍ਰਾਹਕ ਵੀ ਉੱਥੇ ਇਕੱਠੇ ਹੋ ਗਏ….. ਸਾਰੇ ਪੁੱਛਣ ਲੱਗ ਪਏ…
ਕੀ ਹੋਇਆ ..
ਕੀ ਹੋਇਆ …
ਗ੍ਰਾਹਕ- ਮੈਂ ਸਮਝਾਉਂਦਾ ਹਾਂ ਮੈਂ ਕਾਰ ਲੈਣ ਆਇਆਂ ਨਵੀਂ , ਠੀਕ ਹੈ ਕੰਪਨੀ ਨੇ ਖਰਚਾ ਕੀਤਾ ਬਣਾਇਆ …. ਇਹਨਾਂ ਨੂੰ ਹੁਣ ਜਰੂਰਤ ਨਹੀਂ ਮੈਨੂੰ ਚਾਹੀਦੀ ਹੈ ਇਹ ਮੈਨੂੰ ਹੱਥੋਂ ਪੈਸੇ ਦੇਣ ਮੈਂ ਇਹਨਾਂ ਦੀ ਕਾਰ ਦੀ ਦੇਖ ਭਾਲ ਕਰਨੀ ਹੈ …
ਸਾਰੇ ਕਹਿਣ ਲਗ ਗਏ ਨਹੀਂ ਜੀ ਕਾਰ ਦੇ ਪੈਸੇ ਤਾਂ ਖ੍ਰੀਦਾਰ ਜਾਂ ਵਰਤਣ ਵਾਲੇ (End User) ਨੂੰ ਹੀ ਦੇਣੇ ਪੈਂਦੇ ਨੇ….
ਗ੍ਰਾਹਕ- ਜੇ ਇਹ ਗੱਲ ਹੈ ਤਾਂ ਫਿਰ ਮੈਂ ਵੀ ਇਹੀ ਗਲ ਇਹਨਾਂ ਜਨਾਬ ਜੀ ਨੂੰ ਸਮਝਾਉਣ ਲੱਗਾ ਹੋਇਆ ਹਾਂ ….
ਦਰਅਸਲ ਕੁਝ ਸਮਾਂ ਪਹਿਲਾਂ ਇਹਨਾਂ ਮੇਰੇ ਕਿਸੇ ਅਜ਼ੀਜ਼ ਦੋਸਤ ਦੀ ਡਾਕਟਰ ਧੀ ਦਾ ਰਿਸ਼ਤਾ ਦਹੇਜ਼ ਦੀ ਮੰਗ ਪੂਰੀ ਨਾ ਕਰ ਪਾਉਣ ਕਾਰਨ ਤੋੜ ਦਿੱਤਾ ਸੀ, ਹੁਣ ਬੰਦਾ ਇਹਨਾਂ ਨੂੰ ਪੁੱਛੇ…
ਅਗਲੇ ਨੇ ਪਹਿਲਾਂ ਧੀ ਨੂੰ ਜਨਮ ਦੀ ਪੀੜ ਸਹੀ,
ਦੁੱਖਾਂ ਤਕਲੀਫਾਂ ਨਾਲ ਉਸਨੂੰ ਪਾਲਿਆ….
ਪਹਿਲਾਂ ਮਹਿੰਗੇ ਸਕੂਲਾਂ ਵਿੱਚ ਪੜ੍ਹਾਇਆ ਬਹੁਤ ਸਾਰੇ ਪੈਸੇ ਖਰਚੇ … ਧੀ ਨੇ ਦਿਨ ਰਾਤ ਮਿਹਨਤ ਕੀਤੀ ਤਾਂ ਜਾ ਕੇ ਡਾਕਟਰੀ ਦੀ ਪੜ੍ਹਾਈ ਵਾਸਤੇ ਸਿਲੈਕਟ ਹੋਈ….
ਡਾਕਟਰੀ ਦੀ ਪੜ੍ਹਾਈ ਤੇ ਉਹਨਾਂ ਦਾ 70 ਲੱਖ ਦੇ ਕਰੀਬ ਖਰਚਾ ਆਇਆ…… ਮਿਹਨਤ ਦਾ ਤੇ ਮੁੱਲ ਹੀ ਕੋਈ ਨਹੀਂ ਉਹ ਅਲੱਗ ਤੋਂ ਜੇ ਜੋੜਨਾ ਚਾਹੋ ਜੋੜ ਲਵੋ …..
ਕੁੜੀ ਆਪਣੇ ਪੈਰਾਂ ਸਿਰ ਖੜੀ ਹੈ ਕਮਾਉਂਦੀ ਹੈ……
ਲਗਾ ਲਵੋ ਜੋੜ ਅਗਲਿਆਂ ਕਿੰਨਾ ਪੈਸਾ ਤੇ ਹੋਰ ਕੁਝ ਖਰਚਿਆ ਹੈ ਜਿਸ ਦਾ ਕੋਈ ਮੁੱਲ ਤਾਰ ਹੀ ਨਹੀਂ ਸਕਦਾ……
ਇਕ ਤਾਂ ਇਹਨਾਂ ਆਪਣੇ ਪੁੱਤਰ ਵਾਸਤੇ ਅਗਲਿਆਂ ਦੀ ਪਲੀ ਪਲਾਈ ਸਿੱਖਿਅਤ ਧੀ ਲੈ ਕੇ ਆਉਂਣਾ ਚਾਹੁੰਦੇ ਨੇ ਦੂਜਾ ਉਸਦੇ ਰਹਿਣ ਸਹਿਣ ਖਾਣ ਪੀਣ ਪਹਿਨਣ ਦਾ ਖਰਚਾ ਵੀ ਉਸਦੇ ਬਾਪ ਤੋਂ ਮੰਗਦੇ ਪਏ ਨੇ ਦਾਜ਼ ਦੀ ਸ਼ਕਲ ਵਿੱਚ ਹੁਣ ਤੁਸੀ ਇਹੀ ਗੱਲ ਇਹਨਾਂ ਨੂੰ ਸਮਝਾਉ….
ਏਜੰਸੀ ਮਾਲਕ ਦੇ ਤਾਂ ਜਿਵੇਂ ਪੈਰਾਂ ਵਿਚੋਂ ਜ਼ਮੀਨ ਖਿਸਕ ਗਈ ਹੋਵੇ ਜਦ ਸਾਰੇ ਪਰੇ ਵਿੱਚ ਉਸਦੀ ਲਾਹ ਪਾਹ ਹੋ ਗਈ….
ਏਜੰਸੀ ਮਾਲਕ ਨੂੰ ਆਪਣੀ ਗਲਤੀ ਦਾ ਅਹਿਸਾਸ ਹੋ ਗਿਆ ਤੇ ਉਸਨੇ ਆਪਣੀ ਗਲਤੀ ਸੁਧਾਰਨ ਲਈ ਸਭ ਦੇ ਸਾਹਮਣੇ ਪ੍ਰਣ ਕਰ ਲਿਆ …..
ਕਾਸ਼ ਸਾਡੇ ਵਰਗੇ ਵੀ ਸਮਝਣ ਇਸ ਪਵਿੱਤਰ ਰਿਸ਼ਤੇ ਨੂੰ ਪੈਸਿਆਂ ਦੇ ਤੱਕੜੀ ਵਿੱਚ ਰੱਖ ਨਾ ਤੋਲਨ , ਅਤੇ ਨਾ ਹੀ ਪੈਸਿਆਂ ਦੀ ਗੂੰਦ ਨਾਲ ਜੋੜਨ ਦੀ ਕੋਸ਼ਿਸ਼ ਕਰਨ ਤਾਂ ਜੋ ਧੀਆਂ ਦੇ ਮਾਪਿਆਂ ਨੂੰ ਉਹ ਅਜਿਹਾ ਬੋਝ ਨਾ ਲੱਗਣ ਜੋ ਉਹਨਾਂ ਨੂੰ ਚੁੱਕਣਾ ਮੁਸ਼ਕਿਲ ਹੋਵੇ….

ਜਸਵਿੰਦਰ ਸਿੰਘ

jaswinder Singh

You may also like