ਤੁਸੀਂ ਕਾਹਲੇ-ਕਾਹਲੇ ਹੋ
ਤੁਸੀਂ ਕਾਹਲੇ-ਕਾਹਲੇ ਹੋ
ਕੁੱਛ ਤੇ ਸ਼ਰਮ ਕਰੋ ,ਧੀਆਂ-ਪੁੱਤਰਾਂ ਵਾਲੇ ਹੋ
ਕੁੱਛ ਤੇ ਸ਼ਰਮ ਕਰੋ ,ਧੀਆਂ-ਪੁੱਤਰਾਂ ਵਾਲੇ ਹੋ
ਤੁਸੀਂ ਕਾਹਲੇ-ਕਾਹਲੇ ਹੋ
ਤੁਸੀਂ ਕਾਹਲੇ-ਕਾਹਲੇ ਹੋ
ਕੁੱਛ ਤੇ ਸ਼ਰਮ ਕਰੋ ,ਧੀਆਂ-ਪੁੱਤਰਾਂ ਵਾਲੇ ਹੋ
ਕੁੱਛ ਤੇ ਸ਼ਰਮ ਕਰੋ ,ਧੀਆਂ-ਪੁੱਤਰਾਂ ਵਾਲੇ ਹੋ
ਕੀ ਲੈਣਾ ਹੈ ਮਿਤਰਾਂ ਤੋਂ
ਕੀ ਲੈਣਾ ਹੈ ਮਿਤਰਾਂ ਤੋਂ
ਮਿਲਣ ਤੇ ਆ ਜਾਵਾਂ ,ਡਰ ਲਗਦਾ ਹੈ ਛਿੱਤਰਾਂ ਤੋਂ
ਮਿਲਣ ਤੇ ਆ ਜਾਵਾਂ ,ਡਰ ਲਗਦਾ ਹੈ ਛਿੱਤਰਾਂ ਤੋਂ
ਕੋਠੇ ਤੇ ਆ ਮਾਹੀਆ
ਕੋਠੇ ਤੇ ਆ ਮਾਹੀਆ
ਮਿਲਣਾ ਤਾਂ ਮਿਲ ਆਕੇ ,ਨਹੀਂ ਤਾਂ ਖਸਮਾਂ ਨੂੰ ਖਾ ਮਾਹੀਆ
ਮਿਲਣਾ ਤਾਂ ਮਿਲ ਆਕੇ ,ਨਹੀਂ ਤਾਂ ਖਸਮਾਂ ਨੂੰ ਖਾ ਮਾਹੀਆ
ਕੰਡਾ ਟੁੱਟ ਗਿਆ ਥਾਲੀ ਦਾ
ਕੰਡਾ ਟੁੱਟ ਗਿਆ ਥਾਲੀ ਦਾ
ਪਤਲਾ ਪਤੰਗ ਮਾਹੀਆ ,ਕਿਸੀ ਕਰਮਾ ਵਾਲੀ ਦਾ
ਪਤਲਾ ਪਤੰਗ ਮਾਹੀਆ ,ਕਿਸੀ ਕਰਮਾ ਵਾਲੀ ਦਾ
ਹੁਣ ਪੈ ਗਈਆਂ ਤਕਾਲਾਂ ਵੇ
ਹੁਣ ਪੈ ਗਈਆਂ ਤਕਾਲਾਂ ਵੇ
ਵਿੱਚੋ ਤੇਰੀ ਸੁੱਖ ਮੰਗਦੀ ,ਕੱਢਾਂ ਉੱਤੋਂ ਉੱਤੋਂ ਗਾਲਾ ਵੇ
ਵਿੱਚੋ ਤੇਰੀ ਸੁੱਖ ਮੰਗਦੀ ,ਕੱਢਾਂ ਉੱਤੋਂ ਉੱਤੋਂ ਗਾਲਾ ਵੇ
ਬਾਗੇ ਵਿਚ ਪਿੱਤਲ ਪਿਆ
ਬਾਗੇ ਵਿਚ ਪਿੱਤਲ ਪਿਆ
ਮਾਹੀਏ ਮੈਨੂੰ ਅੱਖ ਮਾਰੀ ,ਮੇਰਾ ਹਾਸਾ ਨਿਕਲ ਗਿਆ
ਮਾਹੀਏ ਮੈਨੂੰ ਅੱਖ ਮਾਰੀ ,ਮੇਰਾ ਹਾਸਾ ਨਿਕਲ ਗਿਆ
ਕੋਠੇ ਤੇ ਤਾਰ ਪਈ
ਕੋਠੇ ਤੇ ਤਾਰ ਪਈ
ਫੁੱਲ ਵੇ ਗੁਲਾਬ ਦਿਆ ,ਰਾਤੀ ਤੇਰੇ ਪਿੱਛੇ ਮਾਰ ਪਈ
ਫੁੱਲ ਵੇ ਗੁਲਾਬ ਦਿਆ ,ਰਾਤੀ ਤੇਰੇ ਪਿੱਛੇ ਮਾਰ ਪਈ
ਕੋਠੇ ਤੇ ਰੱਸੀਆਂ ਨੇ
ਕੋਠੇ ਤੇ ਰੱਸੀਆਂ ਨੇ
ਕੱਚੀਏ ਕਰਾਰਾ ਦੀਏ ,ਗਲ਼ਾਂ ਘਰੇ ਜਾ ਕੇ ਦੱਸਿਆ ਨੇ
ਕੱਚੀਏ ਕਰਾਰਾ ਦੀਏ ,ਗਲ਼ਾਂ ਘਰੇ ਜਾ ਕੇ ਦੱਸਿਆ ਨੇ
ਘੜਾ ਖੂਹ ਤੇ ਛੋੜ ਆਈਆ
ਘੜਾ ਖੂਹ ਤੇ ਛੋੜ ਆਈਆ
ਅੱਜ ਦਿਲ ਖ਼ਫ਼ਾ ਖ਼ਫ਼ਾ ,ਮਾਹੀਏ ਨੂੰ ਤੋਰ ਆਈਆ
ਅੱਜ ਦਿਲ ਖ਼ਫ਼ਾ ਖ਼ਫ਼ਾ ,ਮਾਹੀਏ ਨੂੰ ਤੋਰ ਆਈਆ
ਦੋ ਤਾਰਾ ਲਿਸ਼ਕਦਿਆਂ
ਦੋ ਤਾਰਾ ਲਿਸ਼ਕਦਿਆਂ …..
ਮੈਂ ਤੇਰੀ ਨਬਜ਼ ਵੇਖੀ ,ਤੈਨੂੰ ਮਰਜ਼ਾਂ ਇਸ਼ਕ ਦਿਆਂ
ਮੈਂ ਤੇਰੀ ਨਬਜ਼ ਵੇਖੀ ,ਤੈਨੂੰ ਮਰਜ਼ਾਂ ਇਸ਼ਕ ਦਿਆਂ