ਵਿਸਾਖੀ ਸਿਰ ਤੇ ਸੀ ਕਣਕਾਂ ਲਗਭਗ ਪੱਕੀਆਂ ਖੜੀਆਂ ਸਨ। ਲੌਢੇ ਵੇਲੇ ਦੀ ਚਾਹ ਪੀ ਕੇ ਓਹਨੇ ਟੋਕੇਆਣੀ ਚੋ ਦੋਵੇਂ ਖੂੰਢੀਆਂ ਦਾਤਰੀਆਂ ਫੜ ਕੇ ਸਾਈਕਲ ਦੇ ਹੈਂਡਲ ਚ ਫਸਾ ਲਈਆਂ ਤੇ ਤੁਰ ਪਿਆ ਅਲਗੋਂ_ਕੋਠੀ ਆਲੇ ਅੱਡੇ ਤੋਂ ਦੰਦੇ ਕੱਢਵਾਉਣ। ਪਿੰਡੋਂ ਨਿਕਲਦਿਆਂ ਓਹਨੇ ਸੜਕੋ ਦੂਰ ਆਪਣੇ ਖੇਤ ਵੱਲ ਨਜ਼ਰ ਮਾਰੀ ਤੇ ਹੌਕਾ ਜਿਹਾ ਲੈ ਕੇ ਕਿਸੇ ਬੀਤੇ ਤੇ ਮਨ ਹੀ ਮਨ ਪਛਤਾਵਾ ਜਿਹਾ ਕੀਤਾ, ਕਿਉਂਕਿ ਉਹਦੀ ਜੱਦੀ …
Kahaniyan
Read Best Punjabi Kahanian, Motivational kahanian, Baal Kahanian, Punjabi Love Stories, Emotional Punjabi Stories, Punjabi short and long stories, Religious Stories by Famous Punjabi writers daily online.
-
-
ਕਰਮਜੀਤ ਦਾ ਮੂਡ ਅੱਜ ਬੜਾ ਵਧੀਆ ਸੀ । ਉਹ ਆਪਣਾ ਮਨਪਸੰਦ ਗੀਤ ਗੁਣ ਗੁਣਾ ਰਿਹਾ ਸੀ । ਮੋਰਚਾ ਹੀ ਵੱਡਾ ਫਤਿਹ ਕੀਤਾ ਸੀ । ਭਾਈ ਕੇ ਪਿੰਡ ਵਿੱਚ ਸ਼ਾਹੂਕਾਰ ਵੱਲੋਂ ਲਿਆਂਦੀ ਕੁਰਕੀ ਨੂੰ ਵੱਡੇ ਸੰਘਰਸ਼ ਬਾਅਦ ਨਾ ਕੇਵਲ ਅਸਫਲ ਬਣਾਇਆ ਸੀ , ਸਗੋਂ ਦੋਹਾਂ ਧਿਰਾਂ ਵਿੱਚ ਸਮਝੋਤਾ ਵੀ ਕਰਵਾ ਦਿੱਤਾ ਸੀ । ਨਹਾ ਕੇ ਉਹ ਟੀ.ਵੀ. ਮੂਹਰੇ ਆ ਬੈਠਿਆ ।ਕਾਕਾ ਗੀਤ ਸੁਣੀ ਜਾਂਦਾ ਸੀ । …
-
ਪਿੰਕੀ ਦਾ ਮਨ ਉਡੂ ਉਡੂ ਕਰ ਰਿਹਾ ਸੀ । ਉਹ ਰਾਣੀ ਕੇ ਘਰ ਨੂੰ ਭੱਜੀ ਜਾ ਰਹੀ ਸੀ । ਉਹ ਖੁਸ਼ ਹੁੰਦੀ ਆਪ ਮੁਹਾਰੇ ਬੋਲਦੀ ਜਾਂਦੀ ਸੀ, “ ਆਹ ਤਾਂ ਗੱਲ ਬਣ ਗਈ, ਆਹ ਤਾਂ ਗੱਲ ਬਣ ਗਈ।” ਉਹਨੇ ਭੱਜ ਕੇ ਰਾਣੀ ਦਾ ਦਰਵਾਜਾ ਖੋਲਿਆ ਤਾਂ ਰਾਣੀ ਦੀ ਦਾਦੀ ਨਾਲ ਉਹ ਟਕਰਾਂਉਦੀ ਟਕਰਾਂਉਦੀ ਬਚੀ । “ ਧਿਆਨ ਨਾਲ ਤੁਰ ਕਮਲੀਏ।” ਰਾਣੀ ਦੀ ਦਾਦੀ ਨੇ ਕਿਹਾ …
-
ਮਿੰਨੀ ਬੱਸ ਕਈ ਪਿੰਡਾਂ ਚੋਂ ਗੇੜੇ ਖਾਂਦੀ ਮਹਿਮੇ ਪਿੰਡ ਦੇ ਪਿੱਪਲ ਵਾਲੇ ਅੱਡੇ ਆ ਰੁਕੀ ,,,,,,ਥੱਲੇ ਉੱਤਰ ਛੋਟਾ ਝੋਲਾ ਵੱਡੇ ਮੁੰਡੇ ਨੂੰ ਫੜਾ ਸਿੰਦਰ ,,, ਆਪ ਬੱਸ ਚੋਂ ਬਾਰੀ ਕੋਲ ਬੈਠੀ ਸਵਾਰੀ ਤੋਂ ਮੁਸੰਮੀਆਂ ਆਲਾ ਗੱਟਾ ਫੜ੍ਹ ਸਿੱਧਾ ਸਿਰ ਤੇ ਰੱਖ ,,, ਛੋਟੇੇ ਮੁੰਡੇ ਨੂੰ ਊਂਗਲ ਲਾ ਵੱਡੀ ਵੀਹੀ ਹੋ ਤੁਰੀ ,,,,,,, ਸਿੰਦਰ ਇਕਲੌਤੇ ਵੱਡੇ ਭਰਾ ਜੰਗੇ ਤੋਂ ਦੋ ਸਾਲ ਹੀ ਛੋਟੀ ਸੀ ,,, ਸਿੰਦਰ …
-
“ਕ੍ਰਿਸ਼ਨ ਨੇ ਰਾਧਾ ਤੋਂ ਪੁੱਛਿਆ, “ਦਸੋ ਮੈਂ ਕਿੱਥੇ ਨਹੀਂ ਹਾਂ …. ਰਾਧਾ ਨੇ ਕਿਹਾ, ਮੇਰੇ ਨਸੀਬਾਂ ਚ ਨਹੀਂ ਹੋ ਉਹ ਕਿਵੇਂ …ਰਾਧਾ ? ਪ੍ਰਭੂ ਨੇ ਅਨਜਾਣ ਬਣਦੇ ਹੋਏ ਪੁੱਛਿਆ । ਤੁਸੀਂ ਮੇਰੇ ਨਾਲ ਵਿਆਹ ਕਿਉਂ ਨਹੀਂ ਕੀਤਾ । ਕ੍ਰਿਸ਼ਨ ਮੁਸਕਰਾਉਂਦੇ ਬੋਲੇ… ਵਿਆਹ ਤਾਂ ਦੋ ਲੋਕਾਂ ਦਾ ਜ਼ਰੂਰੀ ਹੁੰਦਾ ਹੈ, ਅਸੀਂ ਤਾਂ ਇੱਕ ਹਾਂ …. .ਮੰਦਰ ਚ ਨਵੇਂ ਆਏ ਪੰਡਤ ਕਥਾ ਕਰ ਰਹੇ ਸਨ ।ਦੇਵ ਨਾਮ …
-
ਨਰਮਾ ਚੁੱਗ ਕੇ ਥੱਕੀ ਹਾਰੀ ਤੁਰੀ ਆਉਂਦੀ ਰਾਮੀ ਦੇ ਪੈਰਾਂ ਹੇਠੋ ਜਮੀਨ ਨਿਕਲ ਗਈ , ਜਦੋਂ ਉਸ ਨੇ ਦੇਖਿਆ ਕਿ ਗੁਆਂਢ ਘਰ ਵਾਲਿਆ ਦਾ ਦੀਪਾ ਕੋਠੇ ਤੇ ਖੜਾ ਭਾਡੇ ਮਾਂਜ ਰਹੀ ਕਰਮੀ ਵੱਲ ਦੇਖ ਕੇ ਮੁੱਛਾਂ ਨੁੰ ਵੱਟ ਚਾੜ ਰਿਹਾ ਸੀ।ਸਿਰੇ ਦਾ ਨਸ਼ਈ ਦੀਪਾ ਸਾਰਾ ਦਿਨ ਆਸ਼ਕੀ ਤੇ ਗਲੀਆਂ ਕਛਣ ਤੋ ਬਿਨਾ ਹੋਰ ਕੁਝ ਕਰਦਾ ਵੀ ਨਹੀਂ ਸੀ।।ਕਰਮੀ ਵੀ ਉਸ ਨੂੰ ਮੁਸਕਰਾਉਂਦੀ ਪ੍ਰਤੀਤ ਹੋਈ । …
-
ਸਾਡੇ ਪਿੰਡ ਇੱਕ ਟੂ ਵ੍ਹੀਲਰ ਮਕੈਨਿਕ ਦੀ ਦੁਕਾਨ ਸੀ.. ! ਹੌਲ਼ੀ ਹੌਲ਼ੀ ਦੋਸਤ ਬਣ ਗਏ.. ! ਕੇਰਾਂ ਕਿਸੇ ਦੀ ਲੂਨਾ ਦਾ ਇੰਜਣ ਹੋਣ ਆਲ਼ਾ ਸੀ.. ! ਸਿਆਲ਼ਾਂ ਦੇ ਦਿਨਾਂ ਚ ਅਸੀਂ ਸ਼ਾਮ ਨੂੰ ਲੂਨਾਂ ਦਾ ਸਮਾਨ ਲੈਣ ..ਸਹਿਕਦੀ ਲੂਨਾ ਤੇ ਹੀ ਲੁਧਿਆਣੇ ਨੂੰ ਚਾਲੇ ਪਾਤੇ..! ਡਰ ਪ੍ਰਤੱਖ ਹੋ ਕੇ ਸੱਚ ਹੋ ਨਿਬੜਿਆ.. ! ਦੋਲੋਂ ਕਲਾਂ ਕੋਲ ਪਹੁੰਚਦਿਆਂ ਇਜੰਣ ਸਰੀਰ ਤਿਆਗ ਗਿਆ..! ਨੇਰ੍ਹਾ ਹੋਣ ਨੂੰ ਸੀ …
-
ਨਾਨੀ ਨੂੰ ਪੂਰੇ ਹੋਇਆ 4 ਮਹੀਨੇ ਹੋ ਗਏ ! ਮਾਵਾਂ ਬਿਨਾ ਕਿਸੇ ਹੋਰ ਨਾਲ ਢਿੱਡ ਨਹੀ ਫੋਲਿਆ ਜਾਦਾ , ਮਾਂ ਨੂੰ ਲੁਕ ਲੁਕ ਬੜਾ ਰੋਦਿਆ ਦੇਖਿਆ। ਸ਼ਾਇਦ ਮਾਂ ਨਾ ਹੋਣ ਦਾ ਦੁੱਖ ਮੇਰੀ ਮਾਂ ਮੇਰੇ ਨਾਲੋ ਜਿਆਦਾ ਜਾਣਦੀ ਆ! ਸਿਆਣਿਆ ਸੱਚ ਹੀ ਕਿਹਾ ਕਿ ਪੇਕੇ ਹੁੰਦੇ ਮਾਵਾਂ ਨਾਲ। ਤਿੰਨੋ ਮਾਮੇ , ਮਾਮੀਆ ਤੇ ਭਰਾ ਭਰਜਾਈਆ ਨੇ ਮਾਂ ਦੇ ਆਏ ਤੇ ਬੜਾ ਮੋਹ ਕਰਨਾ ਪਰ ਫਿਰ …
-
ਪਹਿਲਾਂ ਰਿਸ਼ਤੇਦਾਰ ਕਈ ਕਈ ਦਿਨ ਰਹਿੰਦੇ ਸਨ ਤੇ ਉਹਨਾਂ ਦੇ ਜਾਣ ਲੱਗਿਆ ਘਰਦਿਆਂ ਨੂੰ ਬਹੁਤ ਦੁੱਖ ਹੁੰਦਾ ਸੀ ਤੇ ਰਿਸ਼ਤੇਦਾਰ ਹੁਣ ਇੱਕ ਦਿਨ ਲਈ ਆਉਂਦੇ ਨੇ ਤੇ ਘਰਦਿਆਂ ਦੀ ਜਾਨ ਤੇ ਬਣੀ ਹੁੰਦੀ ਹੈ ਸੋਚਦੇ ਨੇ ਕਦੋਂ ਜਾਣ ਤੇ ਕਦੋਂ ਸਾਡੀ ਜਾਨ ਛੁੱਟੇ।ਅਸਲ ਵਿੱਚ ਹੁਣ ਫਾਰਮੈਲਟੀਆਂ ਜਿਆਦਾ ਕਰਨੀਆਂ ਪੈਂਦੀਆਂ ਪਹਿਲਾਂ ਏਦਾਂ ਨਹੀਂ ਸੀ।ਸੋਚਣ ਵਾਲੀ ਗੱਲ ਤਾਂ ਇਹ ਹੈ ਅਸੀਂ ਕਿਸੇ ਘਰ ਜਾ ਕੇ ਉਹਨਾਂ ਨੂੰ …
-
ਸਟੋਰ ‘ਚ ਕੰਮ ਕਰਨ ਵਾਲ਼ੇ ਬਾਕੀ ਸਹਿਕਰਮੀਆਂ ਦੇ ਮੁਕਾਬਲੇ ਉਸਦੀ ਉਮਰ ਕੁਛ ਜਿਆਦਾ ਹੀ ਵੱਡੀ ਸੀ। ਭਲਾ ਇਸ ਔਰਤ ਨੂੰ ਇਸ ਉਮਰੇ ਕੰਮ ਕਰਨ ਦੀ ਕੀ ਲੋੜ? ਕਈਆਂ ਦੇ ਮਨ ‘ਚ ਸਵਾਲ ਆਏ। ਮੈਨੇਜਰ ਨੇ ਸੰਖੇਪ ‘ਚ ਸਭਨੂੰ ਬੱਸ ਐਨਾ ਹੀ ਦੱਸਿਆ ਸੀ ਕਿ ਉਹ ਰਿਟਾਇਰਡ ਹੈ, ਪਰ ਕੰਮ ਕਰਨ ਦੀ ਇੱਛੁਕ ਹੈ। ਰਿਟਾਇਰਮੈਂਟ ਤੋਂ ਬਾਅਦ ਵੀ ਕਿਉਂ ਕੰਮ ਕਰ ਰਹੀ ਹੈ? ਕੀ ਮਜਬੂਰੀ ਹੋਵੇਗੀ? …
-
ਰਾਤ ਨੂਡਲਜ਼ ਬਣਾਏ ਸੀ, ਕਾਫੀ ਜ਼ਿਆਦਾ ਬਣ ਗਏ ਸੀ ਤਾਂ ਬਚ ਗਏ।ਸਵੇਰੇ ਮੈਨੂੰ ਉਠਦੇ ਸਾਰ ਮੇਰੀ ਹਮਸਫਰ ਆਨਹਦੀ ਵੀ ਨੂਡਲਜ਼ ਕਿਸੇ ਲੋੜਵੰਦ ਨੂੰ ਦੇ ਆਉ, ਕੋਈ ਖਾ ਲਵੇਗਾ… ਚਲੋ ਉਸਨੇ ਨੂਡਲਜ਼ ਦੀ ਅਲਗ ਅਲਗ ਪੈਕਿੰਗ ਬਣਾ ਕੇ ਦੇ ਦਿਤੀ, ਜਦ ਮੈਂ ਘਰੋਂ ਲੈ ਕੇ ਨਿਕਲਣ ਲੱਗਾ ਤਾਂ ਆਖਣ ਲੱਗੀ ਵੀ ਕਿਸੇ ਲੋੜਵੰਦ ਨੂੰ ਹੀ ਦੇ ਕੇ ਆਣਾ ਐਵੇ ਨਾ ਕਿਸੇ ਜਾਨਵਰ ਨੂੰ ਪਾ ਆਉਣਾ। ਨਿਕਲਦੇ …
-
ਦੋ ਮੰਜੀਆਂ ਨੂੰ ਜੋੜ ਸਪੀਕਰ ਲੱਗਣੇ ਨੀ ਜਿਹੜੇ ਵਾਜੇ ਵੱਜਗੇ ਮੁੜਕੇ ਵੱਜਣੇ ਨੀ ਪੁਰਾਣੇ ਸਮੇਂ ਕਦੀ ਮੁੜ ਕੇ ਨਹੀਂ ਆਉਣੇ, ਜਦੋਂ ਬਰਾਤਾਂ ਦੋ ਦੋ ਰਾਤਾਂ ਵੀ ਠਹਿਰਦੀਆਂ ਸਨ । ਓਸ ਵੇਲੇ ਆਵਾਜਾਈ ਦੇ ਸਾਧਨ ਵੀ ਨਹੀਂ ਸੀ ਹੁੰਦੇ ਬੋਤਿਆਂ ਅਤੇ ਘੋੜੀਆਂ ਤੇ ਬਰਾਤਾਂ ਜਾਂਦੀਆਂ ਸਨ । ਫੇਰ ਸਮਾਂ ਬਦਲ ਗਿਆ ਬਰਾਤਾਂ ਇੱਕ ਰਾਤ ਰਹਿਣ ਲੱਗ ਪਈਆਂ , ਆਵਾਜਾਈ ਦੇ ਸਾਧਨ ਵੀ ਬੱਸਾਂ ਆਦਿ ਚੱਲ ਪਏ …