• Daily Hukamnama
  • Shop
  • Quiz
Punjabi Stories
  • All Kahaniyan
    • General
    • Religious
    • Motivational
    • Sad Stories
    • Funny Punjabi Stories
    • Kids Stories
    • Long Stories
    • Love Stories
    • Punjabi Virsa
    • Mix
  • Punjabi Status
    • Attitude Status in Punjabi
    • Motivational Status Punjabi
    • Wallpapers – Image Status
    • Punjabi Love status
    • Punjabi Love Shayari
    • Punjabi Whatsapp Status
    • Punjabi Status for Boys
    • Punjabi Status for Girls
    • Punjabi Status Yaari
    • Ajj Da Vichar
    • Sad Status Punjabi
    • Punjabi Song Status
    • Sachian Gallan
    • Punjabi Dharmik Status
    • Shayari
    • Punjabi Status Sardari
    • Funny punjabi status
  • Blog
  • Punjabi Boliyan
    • Bhangra Boliyan
    • Desi Boliyan
    • Dadka Mail
    • Nanka Mail
    • Munde Vallo Boliyan
    • Bari Barsi Boliyan
    • Kudi Vallo Boliyan
    • Jeeja Saali
    • Jeth Bhabhi
    • Maa Dhee
    • Nanaan Bharjayi
    • Nooh Sass
    • Punjabi Tappe
    • Deor Bharjayii
    • Funny Punjabi Boliyan
    • Giddha Boliyan
    • Munde Vallo Boliyan
  • Wishes
    • Birthday Wishes
      • Birthday Wishes for Brother
      • Birthday Wishes for Sister
      • Birthday Wishes for Friend
      • Birthday Wishes for Father
      • Birthday Wishes for Mother
      • Birthday Wishes for Wife
      • Birthday Wishes for Husband
      • Birthday Wishes for Son
      • Birthday Wishes for Daughter
    • Festival Wishes
      • Baisakhi Wishes
  • Wallpapers
    • Sad Status Images
    • Love Status Images
    • Motivational Status Images
    • Gurbani Status Images
    • Sachian Gallan Status
    • Funny Status Images
    • Ajj Da Vichar
    • Image Status
  • Punjabi Shayari
  • 0




Authors: Others

ਸ਼ਹਿਦ ਨਾਲੋਂ ਵੀ ਮਿੱਠੀ ਚਾਹ

by Bachiter Singh June 13, 2020

ਉਹ ਦੋਵੇਂ ਉਸ ਵੇਲੇ ਤਕਰੀਬਨ ਸੱਤਰ ਕੂ ਸਾਲ ਦੇ ਗੇੜ ਵਿਚ ਹੋਣਗੇ.. ਬੇਔਲਾਦੇ ਸਨ..ਦੱਸਦੇ ਇੱਕ ਨੂੰ ਗੋਦ ਵੀ ਲਿਆ ਸੀ ਪਰ ਉਹ ਵੀ ਅੱਧਵਿਚਾਲੇ ਦਗਾ ਦੇ ਗਿਆ..
ਸਾਰਾ ਪਿੰਡ “ਚਾਚਾ ਚਾਚੀ” ਆਖ ਬੁਲਾਉਂਦਾ ਸੀ..! ਹਰ ਰੋਜ ਨਾਸ਼ਤੇ ਮਗਰੋਂ ਬਾਹਰ ਗਲੀ ਵਿਚ ਡਿਉੜੀ ਲਾਗੇ ਮੰਜਾ ਡਠ ਜਾਂਦਾ..
ਫੇਰ ਹਰੇਕ ਲੰਘਦੇ ਆਉਂਦੇ ਤੇ ਆਥਣ ਵੇਲੇ ਤੱਕ ਖੁਸ਼ੀਆਂ ਖੇੜਿਆਂ ਦੀ ਵਾਛੜ ਪੈਂਦੀ ਰਹਿੰਦੀ…!
ਦੋਵੇਂ ਕੋਲੋਂ ਲੰਘਦੇ ਨੂੰ ਧੱਕੇ ਨਾਲ ਹੀ ਕੋਲ ਬਿਠਾ ਲਿਆ ਕਰਦੇ..
ਫੇਰ ਹਾਲ ਚਾਲ ਮਗਰੋਂ ਕਿੰਨੀ ਦੇਰ ਗੱਲਾਂ ਦਾ ਕਾਫਲਾ ਰਵਾਂ ਰਵੀਂ ਤੁਰਿਆ ਰਹਿੰਦਾ..ਅਗਲਾ ਵੀ ਘੜੀਆਂ ਪਲਾਂ ਵਿਚ ਆਪਣਾ ਢਿਡ੍ਹ ਫਰੋਲ ਆਪਣੇ ਅੰਦਰ ਡੱਕਿਆ ਕਿੰਨਾ ਸਾਰਾ ਗੁਬਾਰ ਕੱਢ ਫੁੱਲਾਂ ਵਾਂਙ ਹੌਲਾ ਹੋ ਕੇ ਆਪਣੇ ਰਾਹੇ ਪੈਂਦਾ! ਇੱਕ ਵਾਰ ਇੰਝ ਹੀ ਮੈਨੂੰ ਕੋਲੋਂ ਲੰਘਦੇ ਜਾਂਦੇ ਨੂੰ ਚਾਚੇ ਹੁਰਾਂ ਵਾਜ ਮਾਰ ਕੋਲ ਬਿਠਾ ਲਿਆ..
ਨਾਲ ਹੀ ਚੁੱਲੇ ਅੱਗੇ ਬੈਠੀ ਚਾਚੀ ਨੂੰ ਗੁੜ ਸੌਂਫ ਤੇ ਅਦਰਕ ਵਾਲੀ ਚਾਹ ਦੇ ਦੋ ਕੱਪ ਬਣਾਉਣ ਲਈ ਆਖ ਦਿੱਤਾ..
ਫੇਰ ਗੱਲਾਂ ਨੇ ਐਸਾ ਰੰਗ ਬੰਨਿਆ ਕੇ ਟਾਈਮ ਦਾ ਪਤਾ ਹੀ ਨਾ ਲੱਗਾ..
ਕੁਝ ਚਿਰ ਮਗਰੋਂ ਮੁਕੁਰਾਹਟਾਂ ਖਿਲਾਰਦੀ ਚਾਚੀ ਚਾਹ ਦੇ ਦੋ ਕੱਪ ਫੜੀ ਕੋਲ ਆ ਗਈ..
ਹੈਂਡਲ ਵਾਲਾ ਕੱਪ ਮੈਨੂੰ ਫੜਾ ਦਿੱਤਾ ਤੇ ਟੁੱਟੇ ਹੈਂਡਲ ਵਾਲਾ ਚਾਚੇ ਵੱਲ ਨੂੰ ਕਰ ਦਿੱਤਾ..ਚਾਚੇ ਹੁਰਾਂ ਨੂੰ ਸ਼ਾਇਦ ਥੋੜੀ ਠੰਡੀ ਕਰ ਕੇ ਪੀਣ ਦੀ ਆਦਤ ਸੀ..ਸੋ ਓਹਨਾ ਆਪਣੇ ਵਾਲਾ ਕੱਪ ਪਾਸੇ ਰੱਖ ਦਿੱਤਾ ਤੇ ਗੱਲਾਂ ਵਾਲਾ ਸਿਲਸਿਲਾ ਮੁੜ ਅੱਗੇ ਤੋਰ ਲਿਆ..! ਮੈਨੂੰ ਪਹਿਲਾ ਘੁੱਟ ਭਰਦਿਆਂ ਹੀ ਸੁੱਝ ਗਈ ਕੇ ਚਾਚੀ ਚਾਹ ਵਿਚ ਗੁੜ ਪਾਉਣਾ ਭੁੱਲ ਗਈ ਸੀ ਪਰ ਜਾਣ ਕੇ ਹੀ ਦੜ ਜਿਹੀ ਵੱਟੀ ਰੱਖੀ ਤੇ ਹੌਲੀ ਹੌਲੀ ਫਿੱਕੀ ਚਾਹ ਦੇ ਘੁੱਟ ਭਰਦਾ ਹੋਇਆ ਦੋਨਾਂ ਦੀਆਂ ਆਪਸ ਵਿਚ ਹੁੰਦੀਆਂ ਗੱਲਾਂ ਸੁਣਦਾ ਰਿਹਾ !

ਘੜੀ ਕੂ ਮਗਰੋਂ ਚਾਚੇ ਨੇ ਆਪਣੇ ਵਾਲੀ ਦਾ ਪਹਿਲਾ ਘੁੱਟ ਭਰਿਆ..ਗੱਲਾਂ ਤੇ ਲਾਲੀ ਜਿਹੀ ਛਾ ਗਈ ਤੇ ਨਾਲ ਹੀ ਉੱਚੀ ਸਾਰੀ ਬੋਲ ਉਠਿਆ..”ਵਾਹ ਬੀ ਵਾਹ ਰੇਸ਼ਮ ਕੁਰੇ ਕਮਾਲ ਹੀ ਕਰ ਤੀ..ਸ਼ਹਿਦ ਨਾਲੋਂ ਵੀ ਮਿੱਠੀ ਚਾਹ ਬਣਾਈ ਏ ਅੱਜ..ਧਰਮ ਨਾਲ ਸੁਆਦ ਹੀ ਆ ਗਿਆ..ਜਿਉਂਦੀ ਵੱਸਦੀ ਰਹੇਂ ਰੱਬ ਲੰਮੀਆਂ ਉਮਰਾਂ ਕਰੇ ”

ਮੈਂ ਕੋਲ ਬੈਠਾ ਫਿੱਕੀ ਚਾਹ ਦੇ ਘੁੱਟ ਭਰਦਾ ਹੋਇਆ ਸੋਚੀ ਜਾ ਰਿਹਾ ਸਾਂ ਕੇ ਇੱਕੋ ਪਤੀਲੇ ਵਿਚ ਬਣੀ ਹੋਈ ਚਾਹ ਦੇ ਦੋ ਵੱਖੋ ਵੱਖ ਕੱਪ..ਇੱਕ ਵਿਚ ਫਿੱਕਾ ਸ਼ਰਬਲ ਪਾਣੀ ਤੇ ਦੂਜੀ ਵਿਚ ਸ਼ਹਿਦ ਨਾਲੋਂ ਵੀ ਮਿੱਠੀ ਚਾਹ..ਇਹ ਕੌਤਕ ਕਿੱਦਾਂ ਵਰਤ ਗਿਆ?

ਫੇਰ ਦੂਜੇ ਹੀ ਪਲ ਖਿਆਲ ਆਇਆ ਕੇ ਚੁੱਲੇ ਕੋਲੋਂ ਦੋ ਕੱਪ ਲੈ ਕੇ ਸਾਡੇ ਵੱਲ ਨੂੰ ਤੁਰੀ ਆਉਂਦੀ ਚਾਚੀ ਦੀ ਇੱਕ ਉਂਗਲ ਚਾਚੇ ਵਾਲੇ ਕੱਪ ਵਿਚ ਡੁੱਬੀ ਹੋਈ ਸੀ..”ਸ਼ਹਿਦ ਵਰਗੀ ਮਿਠਾਸ” ਸ਼ਾਇਦ ਓਸੇ ਉਗਲ ਦੇ ਪੋਟੇ ਰਾਹੀਂ ਕੱਪ ਵਿਚ ਘੁਲ ਗਈ ਹੋਵੇਗੀ! ਦੋਸਤੋ ਇਹ ਓਹਨਾ ਵੇਲਿਆਂ ਦੀ ਗੱਲ ਏ ਜਦੋਂ ਕਿਸੇ ਦੀ ਸਿਫਤ ਭਰੀ ਸਭਾ ਵਿਚ ਖਲੋ ਕੇ ਕਿੰਨੇ ਬੰਦਿਆਂ ਸਾਹਵੇਂ ਉਚੀ ਵਾਜ ਵਿਚ ਕੀਤੀ ਜਾਂਦੀ ਸੀ ਤੇ ਕਿਸੇ ਦਾ ਨੁਕਸ ਗਿਣਾਉਣ ਵੇਲੇ ਉਸਨੂੰ ਭੀੜ ਤੋਂ ਵੱਖ ਕਰ ਅੰਦਰ ਵਾੜ ਅੰਦਰੋਂ ਕੁੰਡਾ ਮਾਰ ਲਿਆ ਜਾਂਦਾ ਸੀ..ਤਾਂ ਕੇ ਹੁੰਦੀ ਗੱਲਬਾਤ ਕਿਸੇ ਤੀਜੇ ਦੇ ਕੰਨੀ ਨਾ ਪੈ ਜਾਵੇ..!

ਫੋਟੋ: ਰਵਨ ਖੋਸਾ

ਬੰਦੂਕ ਦੀ ਮਾਰ

by Bachiter Singh June 12, 2020

ਇੱਕ ਬੰਦਾ ਗੰਨ ਹਾਊਸ ਤੇ ਗਿਆ …
ਜਾ ਕੇ ਕਹਿੰਦਾ : ਵਧੀਆ ਬੰਦੂਕ ਦਿਖਾ
ਦੁਕਾਨਦਾਰ ਨੇ ਕਈ ਚੰਗੀਆਂ ਬੰਦੂਕਾਂ ਕੱਢਕੇ ਕਾਊਂਟਰ ਤੇ ਰੱਖ ਦਿੱਤੀਆਂ
ਗਾਹਕ ਦੇਖੀ ਗਿਆ । ਇਕ ਵਧੀਆ ਗੰਨ ਪਸੰਦ ਆ ਗਈ ,

ਦੁਕਾਨਦਾਰ ਨੂੰ ਕਹਿੰਦਾ ” ਇਸ ਦੀ ਮਾਰ ਕਿੰਨੀ ਐ ?”
ਦੁਕਾਨਦਾਰ ” ਅੱਗੇ ਨੂੰ ਇਕ ਕਿੱਲਾ , ਪਿੱਛੇ ਨੂੰ ਦਸ ਕਿੱਲੇ ”

ਗਾਹਕ ” ਉਹ ਕਿਵੇਂ ?”
ਦੁਕਾਨਦਾਰ ” ਇਕ ਕਿੱਲੇ ਤੱਕ ਬੰਦਾ ਨੀ ਛੱਡਦੀ,
ਚਲਾਉਣ ਵਾਲੇ ਦੇ ਦਸ ਕਿੱਲੇ ਨੀ ਛੱਡਦੀ॥

ਸਾਡਾ ਬਿਨਾ ਇੱਕ ਦੂਜੇ ਨੂੰ ਵੇਖਿਆ ਹੀ ਰਿਸ਼ਤਾ ਹੋ ਗਿਆ ਸੀ

by Bachiter Singh June 11, 2020

ਸਾਡਾ ਬਿਨਾ ਇੱਕ ਦੂਜੇ ਨੂੰ ਵੇਖਿਆ ਹੀ ਰਿਸ਼ਤਾ ਹੋ ਗਿਆ ਸੀ..
ਫੇਰ ਵੀ ਇਹ ਮੈਨੂੰ ਖੂਹ ਚੋ ਪਾਣੀ ਕੱਢਦੀ ਹੋਈ ਨੂੰ ਚੋਰੀ ਚੋਰੀ ਝਾਤੀ ਮਾਰ ਹੀ ਗਏ ਸਨ..ਗੁੜ ਵੇਚਣ ਵਾਲਾ ਬਣਕੇ..ਇਹਨਾਂ ਮੈਨੂੰ ਵਿਆਹ ਮਗਰੋਂ ਦੱਸਿਆ!

ਜੰਝ ਟਾਂਗਿਆਂ ਤੇ ਆਈ..ਦੋ ਰਾਤਾਂ ਰਹੀ ਸੀ..ਸਾਰੇ ਪਿੰਡ ਵਿਚ ਬੰਦੋਬਸਤ ਕੀਤਾ ਸੀ..ਲਾਵਾਂ ਫੇਰੇ ਵੀ ਲੰਮਾਂ ਸਾਰਾ ਘੁੰਡ ਕਢਵਾ ਕੇ ਹੋਏ ਸਨ..! ਜਦੋਂ ਵਿਆਹ ਕੇ ਤੁਰਨ ਲੱਗੇ ਤਾਂ ਸੂਬੇਦਾਰ ਚਾਚਾ ਥੋੜੀ ਅਡਵਾਂਸ ਸੋਚ ਦਾ ਮਾਲਕ..ਧੱਕੇ ਨਾਲ ਆਖਣ ਲੱਗਾ ਦੋਹਾਂ ਨੂੰ ਇਕੱਠਿਆਂ ਬਿਠਾ ਚਾਹ ਪਿਆਉਣੀ ਏ!
ਕਈਆਂ ਮੂੰਹ ਅੱਗੇ ਹੱਥ ਰੱਖ ਲਏ..ਇੰਝ ਕਿੱਦਾਂ ਹੋ ਸਕਦਾ?
ਆਪਣੇ ਘਰੇ ਖੜ ਜਿੱਦਾਂ ਮਰਜੀ ਪਿਆਇਓ ਪਰ ਪੇਕੇ ਘਰ ਇੰਝ ਨੀ ਹੋਣ ਦੇਣਾ..ਦੋ ਨਿੱਕੀਆਂ ਵੀ ਹੈਣ..ਉਹ ਵੀ ਅਖੀਰ ਵਿਔਣੀਆਂ! ਪਰ ਚਾਚੇ ਦੀ ਜਿੱਦ ਅੱਗੇ ਕਿਸੇ ਦੀ ਨਾ ਚੱਲੀ..!
ਕੰਬਦੇ ਹੱਥਾਂ ਨਾਲ ਕੱਪ ਫੜਿਆ..ਘੁੱਟ ਭਰਨ ਲਈ ਨਾਲਦੀ ਨੇ ਘੁੰਡ ਉਤਾਂਹ ਚੁੱਕਿਆ..ਲੁਕਵੀਂਆਂ ਨਜਰਾਂ ਨਾਲ ਇਹਨਾਂ ਵੱਲ ਵੇਖਿਆ..ਇਹਨਾਂ ਦੀ ਟੇਢੀ ਨਜਰ ਵੀ ਮੇਰੇ ਤੇ ਸੀ..ਏਨੀ ਹੋਸ਼ ਵੀ ਨਹੀਂ ਸੀ ਕੀ ਨਾਲਦੀਆਂ ਜਾਣ ਬੁਝ ਚਾਹ ਵਿਚ ਮਿੱਠਾ ਨਹੀਂ ਸੀ ਪਾਇਆ..! ਅਜੇ ਪਾਣੀ ਵਾਰ ਸਹੁਰੇ ਘਰ ਲਿਆਂਦੀ ਨੂੰ ਮਹੀਨਾ ਵੀ ਨਹੀਂ ਸੀ ਹੋਇਆ ਕੇ ਇਹਨਾਂ ਨੂੰ ਸਕੂਲੇ ਕੱਚੀ ਨੌਕਰੀ ਮਿਲ ਗਈ..ਫੇਰ ਛੇਤੀ ਮਗਰੋਂ ਹੀ ਡਾਕੀਏ ਨੇ ਪੱਕੇ ਹੋਣ ਵਾਲੀ ਖਬਰ ਵੀ ਲਿਆ ਫੜਾਈ..ਇਹ ਆਖਣ ਮੇਰੇ ਘਰ ਕਰਮਾਂ ਵਾਲੀ ਦੇ ਪੈਰ ਪਏ ਤਾਂ ਹੀ ਇਹ ਕਰਾਮਾਤ ਹੋ ਸਕੀ..! ਫੇਰ ਸਾਰੀ ਜਿੰਦਗੀ ਇਹ ਅਸੂਲ ਬਣਿਆ ਰਿਹਾ..
ਬਾਰ ਤੇ ਇਹਨਾਂ ਦੇ ਸਾਈਕਲ ਦੀ ਘੰਟੀ ਵੱਜਦੀ ਤੇ ਨਾਲ ਹੀ ਚੁੱਲੇ ਤੇ ਧਰੀ ਚਾਹ ਦੀ ਪਤੀਲੀ ਉਬਾਲੇ ਮਾਰਨ ਲੱਗ ਜਾਂਦੀ..!
ਮੀਂਹ ਜਾਵੇ ਤੇ ਭਾਵੇਂ ਹਨੇਰੀ ਜਾਵੇ..ਅਸੀਂ ਚਾਹ ਇਕੱਠਿਆਂ ਬੈਠ ਪੀਣੀ ਹੀ ਹੁੰਦੀ ਸੀ..!
ਵਾਂਢੇ ਗਏ ਵੀ ਆਪਣਾ ਕੱਪ ਚੁੱਕ ਮੇਰੇ ਕੋਲ ਆ ਜਾਇਆ ਕਰਦੇ..
ਕਈ ਮਖੌਲ ਵੀ ਕਰਿਆ ਕਰਦੇ ਪਰ ਇਹਨਾਂ ਨੂੰ ਕੋਈ ਪ੍ਰਵਾਹ ਨਾ ਹੁੰਦੀ..!
ਚਾਹ ਦੀਆਂ ਚੁਸਕੀਆਂ ਭਰਦੇ ਹੋਏ ਇਹ ਕਿੰਨਾ ਚਿਰ ਸਕੂਲੇ ਸਾਰਾ ਦਿਨ ਵਾਪਰੀਆਂ ਹੋਈਆਂ ਦੱਸਦੇ ਰਹਿੰਦੇ ਤੇ ਮੈਂ ਵੀ ਅੱਗੋਂ ਆਂਢ ਗਵਾਂਢ ਵਿਚ ਹਰ ਹੋਈ ਬੀਤੀ ਅੰਦਰੋਂ ਕੱਢ ਹੌਲੀ ਜਿਹੀ ਹੋ ਜਾਇਆ ਕਰਦੀ..ਘੜੀ ਦੀਆਂ ਸੂਈਆਂ ਪੁੱਛ ਕੇ ਅਗਾਂਹ ਵਧਿਆ ਕਰਦੀਆਂ ਤੇ ਸੂਰਜ ਵੀ ਸਾਡੇ ਇਸ਼ਾਰਿਆਂ ਤੇ ਨੱਚਦਾ ਹੋਇਆ ਪ੍ਰਤੀਤ ਹੋਇਆ ਕਰਦਾ! ਅੱਜ ਏਨੇ ਵਰ੍ਹਿਆਂ ਬਾਅਦ ਠੰਡੇ ਮੁਲਖ ਦੇ ਇਸ ਵੱਡੇ ਸਾਰੇ ਘਰ ਵਿਚ ਪੋਤਰੇ ਨੂੰ ਆਪਣੀ ਬੁੱਕਲ ਵਿਚ ਬਿਠਾਈ ਸੁਵੇਰ ਤੋਂ ਆਪਣੇ ਚਾਰੇ ਪਾਸੇ ਮਚੀ ਹੋਈ ਹਾਹਾਕਾਰ ਵੇਖ ਓਹੀ ਪੂਰਾਣੇ ਦਿਨ ਚੇਤੇ ਆ ਗਏ ਨੇ..
ਮਾਰੋ ਮਾਰ ਕਰਦਾ ਹੋਇਆ ਕੋਈ ਬਾਹਰ ਨੂੰ ਜਾ ਰਿਹਾ..ਤੇ ਸੈੱਲ ਫੋਨ ਤੇ ਉਂਗਲਾਂ ਮਾਰਦਾ ਕੋਈ ਬਰੂਹਾਂ ਟੱਪ ਅੰਦਰ ਆ ਰਿਹਾ..ਜੇ ਪਹਿਲਾ ਘਰੇ ਹੈ ਤਾਂ ਦੂਜਾਂ ਕੰਮ ਤੇ..ਤੇ ਜੇ ਦੂਜਾ ਘਰੇ ਹੈ ਤਾਂ ਪਹਿਲਾਂ ਬਿੱਲ ਬੱਤੀਆਂ ਜੋਗੇ ਬਣਾਉਣ ਦੀ ਦੌੜ ਵਿਚ ਲਗਿਆ ਹੋਇਆ ਹੈ..ਕਿਸੇ ਨੂੰ ਇਹ ਜੀਵਨ ਸ਼ੈਲੀ ਹੈਰਾਨ ਵੀ ਨਹੀਂ ਕਰਦੀ..ਪੂਰਾਣੇ ਟਾਈਮ ਜੂ ਨਹੀਂ ਵੇਖੇ ਕਿਸੇ ਨੇ..! ਇਕੱਠਿਆਂ ਚਾਹ ਵਾਲੀ ਸਾਡੀ ਆਦਤ ਕਨੇਡਾ ਤੱਕ ਵੀ ਬਰਕਰਾਰ ਰਹੀ..ਪਰ ਇਹਨਾਂ ਦੇ ਤੁਰ ਜਾਣ ਮਗਰੋਂ ਐਸਾ ਦਿੱਲ ਟੁੱਟਾ ਕੇ ਚਾਹ ਦਾ ਕੋਈ ਪੱਕਾ ਟਾਈਮ ਰਿਹਾ ਹੀ ਨਹੀਂ..ਜਦੋਂ ਜੀ ਕਰਦਾ ਪਤੀਲੀ ਧਰ ਲੈਂਦੀ ਹਾਂ..!

ਸਾਰਾ ਕੁਝ ਹੁੰਦਿਆਂ ਹੋਇਆ ਵੀ ਨਿੱਕੀ ਨਿੱਕੀ ਗੱਲ ਤੋਂ ਖਿਜ੍ਹ ਖਿਜਾਈ..ਗੁੱਸੇ ਗਿੱਲੇ..ਹਰ ਵੇਲੇ ਦੀ ਭੱਜ ਦੌੜ..ਉਹ ਮੈਥੋਂ ਵੱਡਾ..ਉਸਦੀ ਮੇਂਹਗੀ ਮੇਰੀ ਸਸਤੀ..ਉਹ ਮੇਰੇ ਕਮਰੇ ਵਿਚ ਬਿਨਾ ਇਜਾਜਤ ਕਿਓਂ ਆਇਆ..ਇਹੀ ਗੁੰਝਲਾਂ.. ਇਹੀ ਝਮੇਲੇ..
ਸੋਚ ਸੋਚ ਦਿਮਾਗ ਫਟਣ ਤੇ ਆ ਜਾਂਦਾ.. ਅਖੀਰ ਇਥੇ ਆ ਮੁੱਕਦੀ ਏ ਕੇ ਦੌੜ ਭੱਜ ਵਾਲੇ ਇਸ ਮਾਹੌਲ ਵਿਚ “ਫੁਰਸਤ” ਨਾਮ ਦੀ ਚੀਜ ਹੀ ਮਹਿੰਗੀ ਹੋ ਗਈ ਏ ਵਰਨਾ ‘ਸਕੂਨ’ ਤੇ ਕਿਸੇ ਵੇਲੇ ਏਨਾ ਸਸਤਾ ਸੀ ਕੇ ਚਾਹ ਦੀ ਇੱਕ ਪਿਆਲੀ ਨਾਲ ਹੀ ਮਿਲ ਜਾਇਆ ਕਰਦਾ!

ਫ਼ਿਲਮਾਂ ਬਾਰੇ – ਭਾਗ ਦੂਜਾ

by admin May 30, 2020

ਪਿਛਲੀ ਪੋਸਟ

ਜ਼ਿੰਦਗੀ ਦੇ ਕਈ ਵਰਤਾਰਿਆਂ ਪ੍ਰਤੀ ਸਾਡਾ ਸੂਖ਼ਮ ਹੋਣਾ ਅਤਿ-ਜ਼ਰੂਰੀ ਹੈ । ਪੜ੍ਹਨਾ ਵੀ ਜ਼ਰੂਰੀ ਹੈ । ਹਰ ਕ੍ਰਿਆ ਨੂੰ ਨਵੀਂ ਅੱਖ ਨਾਲ਼ ਦੇਖਣਾ ਪੈਣਾ । ਵਰਤਮਾਨ ਦੀ , ਇਤਿਹਾਸ ਦੀ ਅਤੇ ਆਉਣ ਵਾਲ਼ੇ ਵਕਤ ਦੀ ਇੱਕ ਜ਼ਾਤੀ-ਸਮਝ ਵੀ ਜ਼ਰੂਰੀ ਹੈ । ਨਹੀਂ ਤਾਂ ਇਸ ਤਰ੍ਹਾਂ ਦੀਆਂ ਫ਼ਿਲਮਾਂ ਸਾਡੀ ‘ਵਕਤ-ਬਰਬਾਦੀ’ ਹੀ ਹੋਣਗੀਆਂ । ਜ਼ਰੂਰੀ ਨਹੀਂ ਕਿ ਕਿਸੇ ਗੰਭੀਰ ਵਿਸ਼ੇ ‘ਤੇ ਬਣੀ ਫ਼ਿਲਮ ਹੀ ਚੰਗੀ ਹੋ ਸਕਦੀ ਹੈ । ਫ਼ਿਲਮ ਦੇ ਚੰਗੇ ਜਾਂ ਮਿਆਰੀ ਹੋਣ ਦੇ ਪੈਮਾਨੇ ਹੋਰ ਵੀ ਬਹੁਤ ਨੇ । ਪਰ ਇੱਥੇ ਮੈਂ ਗੱਲ ਥੋੜ੍ਹੀਆਂ ਗਹਿਰ-ਗੰਭੀਰ ਫ਼ਿਲਮਾਂ ਦੀ ਜਾਂ ਸਹਿਜ-ਸੁਭਾਵੀ ਕਿਸੇ ਸਾਦੇ ਵਰਤਾਰੇ ‘ਤੇ ਬਣੀਆਂ ਫਿਲਮਾਂ ਦੀ ਛੇੜ ਰਿਹਾਂ । ਫ਼ਿਲਮ ਦਾ ਪਟਕਥਾ-ਲੇਖਕ, ਨਿਰਦੇਸ਼ਕ ਕੁਝ ਪਰਤਾਂ ਤੁਹਾਡੇ ਫਰੋਲਣ ਲਈ ਵੀ ਛੱਡ ਕੇ ਜਾਂਦਾ । ਜਦੋਂ ਸਾਨੂੰ ਲਗਦੈ ਕਿ ਫ਼ਿਲਮ ‘ਚ ਤਾਂ ਡਾਇਲਗ ਹੀ ਬਾਹਲੇ ਘੱਟ ਨੇ, ਦਰਅਸਲ ਉਸ ਵਕਤ ਫ਼ਿਲਮ ਦਾ ਨਿਰਦੇਸ਼ਕ ਤੁਹਾਡੇ ਨਾਲ਼ ਗੱਲ ਕਰਨੀ ਚਾਹ ਰਿਹਾ ਹੁੰਦਾ । ਤੁਹਾਡੇ ਅੰਦਲੀਆਂ ਗੁੱਝੀਆਂ ਤੇ ਬਰੀਕ ਭਾਵਨਾਵਾਂ ਨੂੰ ਆਵਾਜ਼ ਵੀ ਦੇਣੀ ਚਾਹ ਰਿਹਾ ਹੁੰਦੈ । ਪਰ ਅਸੀਂ ਹਰ ਫ਼ਿਲਮ ਵਿੱਚ ਵਲੇਵੇਂਦਾਰ ਰੋਮਾਂਚ ਦੇਖਣ ਦੇ ਆਦੀ ਹੋ ਚੁੱਕੇ ਹਾਂ । ਇਸੇ ਲਈ ਸਾਨੂੰ ਲਗਦੈ ਕਿ ਫ਼ਿਲਮ ਦੀ ਤਾਂ ਕੋਈ ਕਹਾਣੀ ਹੀ ਨਹੀਂ ਬਣ ਰਹੀ । ਫ਼ਿਲਮ ਦੇ ਅਦਾਕਾਰ ਆਪਣੇ ਹਾਵ-ਭਾਵ ਨਾਲ਼ ਪਤਾ ਨਹੀਂ ਕਿੰਨੀਆਂ ਹੀ ਰਮਜ਼ਾਂ ਤੇ ਕਿੰਨੇ ਹੀ ਇਸ਼ਾਰੇ ਸਾਡੇ ਲਈ ਛੱਡ ਜਾਂਦੇ ਨੇ । ਫ਼ਿਲਮ ‘ਚ ਸਿਰਜਿਆ ਆਲ਼ਾ-ਦੁਆਲ਼ਾ ਵੀ ਬੋਲਦਾ ਹੁੰਦੈ ।
ਹੁਣ ਜੇ ਗੀਤਾਂ ਵਾਲ਼ੇ ਪਾਸੇ ਹੋਈਏ ਤਾਂ ਇੱਕ ਗੱਲ ਇਹ ਵੀ ਹੈ ਕਿ ਸਾਡੀਆਂ ਪੰਜਾਬੀ ਫ਼ਿਲਮਾਂ ‘ਚ ਅੱਜਕੱਲ੍ਹ Single-Track ਟਾਈਪ ਗੀਤ ਹੀ ਪਾ ਲਏ ਜਾਂਦੇ ਨੇ ਕਿਉਂ ਜੋ ਕਲਾਕਾਰ ਨੇ ਸ਼ੋਅ ਵੀ ਤਾਂ ਲਾਉਣੇ ਨੇ ਭਾਈ ।
ਬੱਸ, ਫ਼ਿਲਹਾਲ ਇੰਨੀ ਕੁ ਹੀ ਗੱਲ ਕਰਨੀ ਸੀ ।

– ਹਰਮਨਜੀਤ ਸਿੰਘ

ਫ਼ਿਲਮਾਂ ਬਾਰੇ – ਭਾਗ ਪਹਿਲਾ

by admin May 29, 2020

ਵੈਸੇ ਇਹ ਵੀ ਕੈਸੀ ਗੱਲ ਹੈ ਨਾ ਕਿ ਕਿਸੇ ਬੀਤੇ ਵਕਤ ਵਿੱਚ ਧਰਤੀ ਦੇ ਕਿਸੇ ਟੁਕੜੇ ‘ਤੇ ਵਾਪਰਿਆ ਕੋਈ ਵੱਡਾ ਦੁਖਾਂਤ ( ਵਿਅਕਤੀਗਤ ਜਾਂ ਬਹੁ-ਗਿਣਤੀ ਦਾ ਸਾਂਝਾ ) , ਲੈਪਟਾਪ ਦੇ ਉੱਤੇ Netflix ਜਾਂ ਕਿਸੇ ਹੋਰ ਮਾਧਿਅਮ ਦੇ ਜ਼ਰੀਏ ਤੁਹਾਡੇ ਸਾਹਮਣੇ ਹਜ਼ਾਰਾਂ ਫ਼ਿਲਮਾਂ ‘ਚ ਆਪਣੀ ਇੱਕ ਜਗ੍ਹਾ ਬਣਾਈ ਬੈਠਾ, ਮਹਿਜ਼ ਇੱਕ ਫ਼ਿਲਮ ਦਾ ਪੋਸਟਰ ਬਣ ਕੇ ਟਿਕਿਆ ਪਿਆ ਹੁੰਦੈ ਤੇ ਮਾਨਵ-ਜਾਤ ਹੁੰਦੇ ਹੋਏ ਵੀ ਸਾਨੂੰ ਉਸ ਦੁਖਾਂਤ ਦੀ ਕੋਈ ਸਾਰ ਨਹੀਂ ਹੁੰਦੀ ।  ਉਦਾਹਰਣ ਕੋਈ ਵੀ ਲੈ ਲਵੋ : ਯਹੂਦੀ ਲੋਕਾਂ ‘ਤੇ ਹੋਏ ਅਣ-ਮਨੁੱਖੀ ਅੱਤਿਆਚਾਰ ਜਾਂ ਫਿਰ ਅਫ਼ਰੀਕਾ ‘ਚੋਂ ਚੁਣ-ਚੁਣ ਕੇ ਲਿਆਂਦੇ ਹੱਟੇ-ਕੱਟੇ ਗੱਭਰੂਆਂ ਨੂੰ ਅਮਰੀਕਾ ‘ਚ ਲਿਆ ਕੇ ਗ਼ੁਲਾਮ ਬਣਾ ਲੈਣ ਦੀ ਵਿੱਥਿਆ ਜਾਂ ਹੋਰ ਵੀ ਬੇਅੰਤ ਦਰਦਾਂ ਦੇ ਕਿੱਸੇ ।

ਖ਼ੈਰ ! ਗੱਲ ਮੈਂ ਇਹ ਕਰਨੀ ਸੀ ਕਿ ਅਕਸਰ ਜਦੋਂ ਅਸੀਂ ਵਿਹਲੇ ਹੁੰਦੇ ਹਾਂ ਤਾਂ ਅਸੀਂ ‘ ਟਾਈਮ-ਪਾਸ ‘ ( ਵੈਸੇ ਮੈਨੂੰ ਇਹ ਸ਼ਬਦ ਬਿਲਕੁਲ ਚੰਗਾ ਨਹੀਂ ਲੱਗਦਾ )  ਵੀ ਕਰਨਾ ਹੋਇਆ । ਸੋ, Netflix ਖੋਲ੍ਹਦੇ ਹਾਂ । ਸਕਰੀਨ ‘ਤੇ ਦਿਸ ਰਹੀਆਂ ਫਿਲਮਾਂ ‘ਤੇ ਵਾਰੀ-ਵਾਰੀ ਕਲਿੱਕ ਕਰ-ਕਰ ਦੇਖਦੇ ਹਾਂ, scroll ਕਰਦੇ ਜਾਂਦੇ ਹਾਂ ਤੇ ਅਚਾਨਕ ਐਸੇ ਹੀ ਕਿਸੇ ਦੁਖਾਂਤ ‘ਤੇ ਜਾਂ ਕਿਸੇ ਹੋਰ ਗੰਭੀਰ ਮੁੱਦੇ ‘ਤੇ ਬਣੀ ਫ਼ਿਲਮ ਨੂੰ ਬੁੱਕਲ ‘ਚ ਸਿਰਹਾਣਾ ਤੇ ਹੱਥਾਂ ‘ਚ ਗਰਮ-ਗਰਮ ਚਾਹ ਦਾ ਕੱਪ ਲੈ ਕੇ ਵੇਖਣੀ ਸ਼ੁਰੂ ਕਰ ਲੈਂਦੇ ਹਾਂ । ਦਸ-ਪੰਦਰਾਂ ਮਿੰਟ ਜਾਂ ਅੱਧਾ-ਘੰਟਾ ਦੇਖ ਕੇ ਅਕਸਰ ਛੱਡ ਦਿੰਦੇ ਹਾਂ ਜਾਂ ਕਈ ਵਾਰੀ ਫ਼ਿਲਮ ਪੂਰੀ ਵੀ ਕਰ ਲੈਂਦੇ ਹਾਂ । ਫਿਰ ਕਿਸੇ ਦਿਨ ਕਿਸੇ ਦੋਸਤ-ਮਿੱਤਰ ਦਾ ਫ਼ੋਨ ਆਉਂਦਾ । ਫ਼ਿਲਮਾਂ ਬਾਰੇ ਗੱਲਾਂ ਚਲਦੀਆਂ : ਓ ਯਰ ਮੈਂ ਦੇਖੀ ਸੀ ਉਹ ਫ਼ਿਲਮ । ਮੈਨੂੰ ਤਾਂ ਸਮਝ ਨੀਂ ਲੱਗੀ ਕੁਝ । ਨਾ ਕੋਈ ਕਹਾਣੀ ਬਣਦੀ ਸੀ ਫ਼ਿਲਮ ਦੀ । ਨਾ ਕੋਈ ਗੀਤ ਸੀ । ਅੱਧੀ ਫ਼ਿਲਮ ‘ਚ ਤਾਂ ਕੋਈ ਬੋਲਿਆ ਈ ਨੀਂ । ਪਤਾ ਨੀਂ Oscar ਕਿਵੇਂ ਦੇਤਾ ਇਹਨੂੰ ।
ਹੁਣ ਅਗਲੀ ਗੱਲ । ਜਦੋਂ ਇਸ ਤਰ੍ਹਾਂ ਦੇ ਮੁੱਦੇ ‘ਤੇ ਕੋਈ ਟੀਮ ਫ਼ਿਲਮ ਬਣਾਉਂਦੀ ਹੈ ਤਾਂ ਉਹਦੇ ਵਿੱਚ ਕਿੰਨਾ ਹੀ ਕੁਝ ਦੇਖਣ ਵਾਲਿਆਂ ਲਈ ਵੀ ਛੱਡਿਆ ਹੁੰਦੈ । ਮੇਰਾ ਕਹਿਣ ਦਾ ਮਤਲਬ ਕਿ ਇੱਕ ਫ਼ਿਲਮ, ਦੇਖਣ ਵਾਲਿਆਂ ਦੀਆਂ ਨਜ਼ਰਾਂ ਅਤੇ ਉਹਨਾਂ ਦੀ ਸਮਝ ਨੇ ਹੀ ਪੂਰੀ ਕਰਨੀ ਹੁੰਦੀ ਹੈ । ਨਿਰਦੇਸ਼ਕ ਹੀ ਨਹੀਂ, ਦਰਸ਼ਕ ਵੀ ਉਸ ਫਿਲਮ ਨੂੰ ਬਣਾਉਂਦਾ ਹੈ । ਫ਼ਿਲਮ ਨੂੰ ਫ਼ਿਲਮ ਦੇ ਅਸਲੀ ਮਕਸਦ ‘ਤੇ ਕੇਵਲ ਇੱਕ ਨਿਰਦੇਸ਼ਕ ਹੀ ਨਹੀਂ, ਸਗੋਂ ਫ਼ਿਲਮ ਨੂੰ ਦੇਖਣ ਵਾਲ਼ਾ ਵੀ ਪਹੁੰਚਾਉਂਦੈ । ਕੀ ਮੈਂ ਆਪਣਾ ਪੱਖ ਸਮਝਾ ਰਿਹਾਂ ??

ਬਾਕੀ ਦੂਸਰੇ ਭਾਗ ਵਿੱਚ 

ਪਾਖੰਡੀ ਕੱਟਦੇ ਸੀ ਦੁਖ ਜਿਹੜੇ ਬਾਬੇ ਬਣਕੇ

by admin May 28, 2020

ਪਾਖੰਡੀ ਕੱਟਦੇ ਸੀ ਦੁਖ ਜਿਹੜੇ ਬਾਬੇ ਬਣਕੇ,
ਪਈ ਬਿਪਤਾ ਇਕਾਂਤਵਾਸ ਭੋਰਿਆਂ ‘ਚ ਹੋ ਕੇ ਗਏ

ਜਿਹੜੇ ਦੁਨਿਆਵੀ ਬ੍ਰਹਮ ਗਿਆਨੀ ਆਖਦੇ ਹਨ ਕਿ ਉਹ ਦੁਨੀਆਂ ਦਾ ਪਾਰ ਉਤਾਰਾ ਕਰਨ ਲਈ ਆਏ ਹਨ ਫੇਰ ਅੱਜ ਉਹ ਆਪ ਕਿਉਂ ਗੁਫ਼ਾਵਾਂ ਡੇਰਿਆਂ ਵਿਚ ਬੈਠੇ ਹਨ? ਜਾਂ ਸਿਰਫ ਇਹ ਉਨ੍ਹਾਂ ਦਾ ਇਕ ਗੋਰਖ ਧੰਦਾ ਹੈ।

ਜਿਹੜੇ ਆਪਣੇ ਆਪ ਨੂੰ ਬ੍ਰਹਮ ਗਿਆਨੀ ਅਖਵਾਉਂਦੇ ਸਨ ਤੇ ਟੈਲੀਵਿਜ਼ਨਾਂ ਰਾਹੀਂ ਤੇ ਦੀਵਾਨਾਂ ਵਿਚ ਆਖਦੇ ਸਨ ਕਿ ਭਾਈ ਬ੍ਰਹਮ ਗਿਆਨੀ ਦੁਨੀਆਂ ਦਾ ਪਾਰ ਉਤਾਰਾ ਕਰਨ ਆਉਂਦੇ ਹਨ ਉਨ੍ਹਾਂ ਪਤੰਦਰਾਂ ਨੂੰ ਹੁਣ ਕਰੋਨਾ ਲੱਭ ਰਿਹੈ, ਉਹ ਨਾ ਹੁਣ ਕੋਰੋਨਾ ਨੂੰ ਲੱਭ ਰਹੇ ਹਨ ਤੇ ਨਾਂ ਸੰਗਤ ਨੂੰ…

ਗੌਰਤਲਬ ਹੈ ਕਿ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਸ੍ਰੀ ਗੁਰੂ ਗੋਬਿੰਦ ਸਿੰਘ ਤੱਕ ਗੁਰੂ ਸਾਹਿਬ ਨੇ ਕਿਸੇ ਵੀ ਗੁਰਮੁਖ ਪਿਆਰੇ ਦੇ ਨਾਮ ਅੱਗੇ ਬ੍ਰਹਮਗਿਆਨੀ ਸੰਤ ਸ਼ਬਦ ਦਾ ਪ੍ਰਯੋਗ ਨਹੀਂ ਕੀਤਾ। ਬਾਬਾ ਬੁੱਢਾ ਜੀ ਬਹੁਤ ਗਿਆਨਵਾਨ ਗੁਰਮੁੱਖ ਪਿਆਰੇ ਸਨ ਉਨ੍ਹਾਂ ਦੇ ਨਾਮ ਅੱਗੇ ਵੀ ਸਤਿਕਾਰ ਨਾਲ ਬਾਬਾ ਲਿਖਿਆ ਮਿਲਦਾ ਹੈ।ਹੋਰ ਵੀ ਅਨੇਕਾਂ ਉਦਾਹਰਨਾਂ ਹਨ ਸਮਝਣ ਲਈ ਇਹੀ ਕਾਫ਼ੀ ਹੈ।ਕੀ ਗੁਰਬਾਣੀ ਵਿੱਚ ਬ੍ਰਹਮ ਗਿਆਨੀ ਸ਼ਬਦ ਵਰਤਣ ਵਾਲੇ ਗੁਰੂ ਸਾਹਿਬਾਨਾਂ ਨੇ ਬ੍ਰਹਮ ਗਿਆਨੀ ਕਿਸੇ ਦੁਨਿਆਵੀ ਮਨੁੱਖ ਲਈ ਨਹੀਂ ਵਰਤਿਆ ਤਾਂ ਅਸੀਂ ਕਿਉਂ ਦੁਨਿਆਵੀ ਲੋਕਾਂ ਨੂੰ ਰੱਬ (ਬ੍ਰਹਮ ਗਿਆਨੀ ) ਬਣਾ ਛੱਡਿਆ।
ਅੱਜ ਜਦੋਂ ਦੁਨੀਆਂ ਨੂੰ ਇਸ ਮਹਾਂਮਾਰੀ ਤੋਂ ਬਚਾਉਣ ਦੀ ਜ਼ਰੂਰਤ ਹੈ ਤਾਂ ਇਹ ਆਪਣੇ ਡੇਰਿਆਂ, ਘੋਰਿਆਂ ਜਾਂ ਗੁਫ਼ਾਵਾਂ ਵਿੱਚ ਲੁਕੇ ਬੈਠੇ ਹਨ।

“ਬ੍ਰਹਮ ਗਿਆਨੀ ਸਭ ਸ੍ਰਿਸ਼ਟਿ ਕਾ ਕਰਤਾ ॥
ਬ੍ਰਹਮ ਗਿਆਨੀ ਸਦ ਜੀਵੈ ਨਹੀ ਮਰਤਾ ॥
ਬ੍ਰਹਮ ਗਿਆਨੀ ਮੁਕਤਿ ਜੁਗਤਿ ਜੀਅ ਕਾ ਦਾਤਾ ॥
ਬ੍ਰਹਮ ਗਿਆਨੀ ਪੂਰਨ ਪੁਰਖੁ ਬਿਧਾਤਾ ॥
ਬ੍ਰਹਮ ਗਿਆਨੀ ਅਨਾਥ ਕਾ ਨਾਥੁ ॥
ਬ੍ਰਹਮ ਗਿਆਨੀ ਕਾ ਸਭ ਊਪਰਿ ਹਾਥੁ”॥ (ਸੁਖਮਨੀ ਸਾਹਿਬ)

ਜਿਹੜੇ ਇਹ ਦੁਨਿਆਵੀ ਜਾਂ ਬ੍ਰਹਮ ਗਿਆਨੀ ਆਪਣੇ ਆਪ ਨੂੰ ਸ੍ਰਿਸ਼ਟੀ ਦਾ ਕਰਤਾ ਭਾਵ ਰਚਨਹਾਰਾ ਸਮਝਦੇ ਹਨ ਫਿਰ ਉਹ ਹੁਣ ਸੰਸਾਰਿਕ ਬਿਪਤਾ ਸਮੇਂ ਡੇਰੇ ਵਿੱਚ ਜਾਂ ਗੁਫ਼ਾ ਵਿੱਚ ਕਿਉਂ ਰਹਿ ਰਹੇ ਹਨ ਸਗੋ ਰਹਿਣਾ ਸ੍ਰਿਸ਼ਟੀ ਵਿੱਚ ਚਾਹੀਦੈ ਜੋ ਕਰੋਨਾ ਨਾਲ ਭੈਭੀਤ ਹੋ ਚੁੱਕੀ ਹੈ।ਭੋਲੇ ਭਾਲੇ ਲੋਕ ਇਨ੍ਹਾਂ ਦੀ ਉਸਤਤ ਗਾਉਂਦੇ ਕਹਿੰਦੇ ਹਨ ਕੀ ਸਾਡੇ ਬਾਬੇ ਨੇ ਅਰਦਾਸ ਕਰਕੇ ਫਲਾਣੀ ਬਿਪਤਾ ਟਾਲ ਦਿੱਤੀ, ਵੱਡੀ ਆਫ਼ਤ ਟਾਲ ਦਿੱਤੀ ਵਗੈਰਾ ਵਗੈਰਾ।
ਅਸਲ ਚ ਇਹ ਆਪ ਕਾਦਰ ਦੀ ਕੁਦਰਤ ਦੀ ਵਿਸ਼ਾਲਤਾ ਤੋਂ ਅਣਜਾਣ ਹਨ, ਕੁਦਰਤ ਤਾਂ ਦੂਰ ਦੀ ਗੱਲ ਹੈ,ਇਹ ਤਾਂ ਇਨ੍ਹਾਂ ਲਾਇਨਾਂ ਦੇ ਘੇਰੇ ਚ ਹੀ ਘਿਰ ਜਾਂਦੇ ਹਨ ਕਿ

1.ਸੱਚ ਖੰਡ ਦੇ ਰਾਹਾਂ ਦਾ ਖੋਜੀ,
ਓ ਕਚਹਿਰੀਆਂ ਦਾ ਰਾਹ ਪੁੱਛਦਾ।
2.ਸਾਨੂੰ ਆਖਦੇ ਨੇ ਰਾਮ-ਨਾਮ ਲੁੱਟਲੋ,
ਤੇ ਆਪ ਬਾਬੇ ਮੌਜਾਂ ਲੁੱਟਦੇ। (ਜਗਸੀਰ ਜੀਦਾ)

ਜਦੋਂ ਇਹ ਆਖਦੇ ਹਨ ਕਿ ਸੰਗਤ ਵਿੱਚ ਹੀ ਪ੍ਰਮਾਤਮਾ ਦਾ ਵਾਸਾ ਹੁੰਦਾ ਹੈ, ਸੰਗਤਾਂ ਦੇ ਦਰਸ਼ਨ ਕਰਨ ਵੱਡੀ ਸਕਿਉਰਿਟੀ ਗੰਨਮੈਨਾਂ ਤੇ ਕਾਰਾਂ ਦੇ ਕਾਫ਼ਲੇ ਚ ਜਾਂਦੇ ਹਨ, ਕਾਫਲਾ ਵੇਖਕੇ ਸਮਝ ਨਹੀਂ ਆਉਂਦੀ ਕਿ ਸੰਗਤਾਂ ਦੇ ਦਰਸ਼ਨ ਕਰਨ ਚੱਲਿਓ ਜਾਂ ਕਬਜ਼ਾ ਲੈਣ ਅਖੇ
‘ਬਾਬੇ ਚੱਲ ਪਏ ਬੰਦੂਕਾਂ ਲੈ ਕੇ,
ਓ ਸੰਗਤਾਂ ਦੇ ਦਰਸ਼ਨ ਲਈ।

ਸੰਗਤ ਦਾ ਪੈਸਾ ਤੇ ਗੁਰੂ ਘਰ ਦਾ ਅੰਨ ਇਨ੍ਹਾਂ ਦੇ ਦਿਮਾਗ਼ ਵਿੱਚ ਐਸਾ ਚੜ੍ਹ ਜਾਂਦਾ ਕਿ ਇਨ੍ਹਾਂ ਦੀ ਬੁੱਧੀ ਭ੍ਰਿਸ਼ਟ ਹੋ ਜਾਂਦੀ ਹੈ ਜਿਸ ਨਾਲ ਇਨ੍ਹਾਂ ਦੀ ਵਿਵੇਕ, ਬੁੱਧੀ, ਦਲੀਲ, ਤਰਕ, ਫਲਸਫਾ ਤੇ ਸਿਧਾਂਤ ਤਾਂ ਉੱਕਾ ਹੀ ਮਰ ਜਾਂਦਾ ਹੈ ਫਿਰ ਇਹ ਦੇ ਸ਼ਰਧਾਲੂ ਇਨ੍ਹਾਂ ਦੀਆਂ ਬੇਤੁਕੀਆਂ ਗੱਲਾਂ ਨੂੰ ਪ੍ਰਵਚਨ ਮੰਨ ਕੇ ਉਸ ਤੇ ਕੱਟੜਤਾ ਨਾਲ ਪਹਿਰਾ ਦਿੰਦੇ ਹਨ ਜਿਸ ਦੀ ਇਹਨਾਂ ਨੂੰ ਲੋੜ ਹੁੰਦੀ ਹੈ।ਅੱਜ ਭਾਰਤ ਅੰਦਰ ਖਾਸ ਕਰਕੇ ਪੰਜਾਬ ਵਿੱਚ ਡੇਰਾਵਾਦ ਬੜੀ ਗੰਭੀਰ ਸਮੱਸਿਆ ਬਣ ਚੁੱਕਿਆ ਹੈ।ਸਾਨੂੰ ਅਜਿਹੇ ਬਾਬਿਆਂ ਤੋਂ ਬਚਣਾ ਚਾਹੀਦਾ ਹੈ, ਇਨ੍ਹਾਂ ਦੀ ਮੰਦਬੁੱਧੀ ਨੂੰ ਅਪਣਾਉਣ ਦੀ ਬਜਾਏ ਸਾਨੂੰ ਆਪਣੀ ਬੁੱਧੀ ਦਾ ਪ੍ਰਯੋਗ ਕਰਨਾ ਚਾਹੀਦਾ ਹੈ ਸਹੀ ਜਾਂ ਗਲਤ ਦਾ ਫੈਸਲਾ ਸਾਨੂੰ ਖ਼ੁਦ ਕਰਨਾ ਚਾਹੀਦਾ ਹੈ ਤਾਂ ਹੀ ਅਸੀਂ ਚੰਗਾ ਪਰਿਵਾਰ ਤੇ ਉਸਾਰੂ ਸਮਾਜ ਸਿਰਜਣ ਵਿੱਚ ਆਪਣਾ ਯੋਗਦਾਨ ਪਾ ਸਕਦੇ ਹਾਂ।

ਵਲੋਂ :ਜਗਜੀਤ ਸਿੰਘ ਪੰਜੋਲੀ,
ਰਿਸਰਚ ਸਕਾਲਰ, ਪੰਜਾਬੀ ਯੂਨੀਵਰਸਿਟੀ (ਪਟਿਆਲਾ)

ਮੇਰੇ ਹਿਸਾਬ ਨਾਲ ਸਰਵੋਤਮ 50 ਪੁਸਤਕਾਂ ਦੀ ਸੂਚੀ

by admin May 26, 2020

 ਦੇਖੋ ਤੁਸੀਂ ਕਿੰਨੀਆਂ ਪੜੀਆਂ ਨੇ ਇਹਨਾਂ ਵਿੱਚੋਂ

1.) ਮੇਰਾ ਦਾਗਿਸਤਾਨ – ਰਸੂਲ ਹਮਜ਼ਾਤੋਵ
2.) ਮਾਂ – ਮੈਕਸਿਮ ਗੋਰਕੀ
3.) ਅਸਲੀ ਇਨਸਾਨ ਦੀ ਕਹਾਣੀ – ਬੋਰਿਸ ਪੋਲੇਵਈ
4.) ਮੇਰਾ ਪਿੰਡ – ਗਿਆਨੀ ਗੁਰਦਿੱਤ ਸਿੰਘ
5.) ਹੀਰ – ਵਾਰਿਸ ਸ਼ਾਹ
6.) ਮੜੀ ਦਾ ਦੀਵਾ – ਗੁਰਦਿਆਲ ਸਿੰਘ
7.) ਹਵਾ ਵਿਚ ਲਿਖੇ ਹਰਫ਼ – ਸੁਰਜੀਤ ਪਾਤਰ
8.) ਬੁੱਢਾ ਤੇ ਸਮੁੰਦਰ – ਅਰਨੈਸਟ ਹੈਮਿੰਗਵੇ
9.) …ਤੇ ਦੇਵ ਪੁਰਸ਼ ਹਾਰ ਗਏ – ਡਾ. ਅਬਰਾਹਮ ਟੀ. ਕਾਵੂਰ
10.) ਕਬਹੂ ਨਾ ਛਾਡੈ ਖੇਤ – ਨਿਕੋਲਾਈ ਆਸਤਰੋਵਸਕੀ
11.) ਰਾਤ ਬਾਕੀ ਹੈ – ਜਸਵੰਤ ਸਿੰਘ ਕੰਵਲ
12.) ਏਹੁ ਹਮਾਰਾ ਜੀਵਣਾ – ਦਲੀਪ ਕੌਰ ਟਿਵਾਣਾ
13.) ਲੂਣਾ – ਸ਼ਿਵ ਕੁਮਾਰ ਬਟਾਲਵੀ
14.) ਸਾਡੇ ਸਮਿਆਂ ਵਿੱਚ – ਪਾਸ਼
15.) ਪਰਸਾ – ਪ੍ਰੋ. ਗੁਰਦਿਆਲ ਸਿੰਘ
16.) ਅੱਗ ਦਾ ਦਰਿਆ – ਕੁਰਤਉਲ ਐਨ ਹੈਦਰ
17.) ਡਾਨ ਵਹਿੰਦਾ ਰਿਹਾ – ਸ਼ੋਲੋਖੋਵ
18.) ਕੋਠੇ ਖੜਕ ਸਿੰਘ – ਰਾਮ ਸਰੂਪ ਅਣਖੀ
19.) ਅਣਹੋਏ – ਪ੍ਰੋ. ਗੁਰਦਿਆਲ ਸਿੰਘ
20.) ਵੋਲਗਾ ਤੋਂ ਗੰਗਾ ਤੱਕ – ਰਾਹੁਲ ਸੰਕਰਾਤਾਇਨ
21.) ਲਹੂ ਦੀ ਲੋਅ – ਜਸਵੰਤ ਸਿੰਘ ਕੰਵਲ
22.) ਚਿੱਟਾ ਲਹੂ – ਨਾਨਕ ਸਿੰਘ
23.) ਸੁਨਹਿਰਾ ਗੁਲਾਬ – ਕੇ. ਪੋਸਤੋਵਸਕੀ
24.) ਰੰਗਾਂ ਦੀ ਗਾਗਰ – ਐੱਸ ਐੱਸ ਜੌਹਲ
25.) ਰਾਗ ਦਰਬਾਰੀ – ਸ੍ਰੀ ਲਾਲ ਸ਼ੁਕਲ
26.) ਮੰਟੋ ਦੀਆਂ ਕਹਾਣੀਆਂ – ਸਾਅਦਤ ਹਸਨ ਮੰਟੋ
27.) ਚੋਣਵੀਆਂ ਕਹਾਣੀਆਂ – ਕੁਲਵੰਤ ਸਿੰਘ ਵਿਰਕ
28.) ਸਾਵੇ ਪੱਤਰ – ਮੋਹਨ ਸਿੰਘ
29.) ਪੈਗੰਬਰ – ਖਲੀਲ ਜ਼ਿਬਰਾਨ
30.) ਅਫ਼ਲਾਤੂਨ ਤੋਂ ਲੈਨਿਨ ਤੱਕ – ਓ ਯਾਕੂਤ
31.) ਪੂਰਨਮਾਸ਼ੀ – ਜਸਵੰਤ ਸਿੰਘ ਕੰਵਲ
32.) ਕੌਰਵ ਸਭਾ – ਮਿੱਤਰ ਸੈਨ ਮੀਤ
33.) ਪਹਿਲਾਂ ਅਧਿਆਪਕ – ਚੰਗੇਜ਼ ਆਈਤਮਾਤੋਵ
34.) ਜੰਗ ਤੇ ਅਮਨ – ਲਿਓ ਟਾਲਸਟਾਏ
35.) ਸਵੈ ਵਿਕਾਸ ਦਾ ਮਾਰਗ – ਲਾਲਾ ਹਰਦਿਆਲ
36.) ਭੁੱਬਲ – ਫ਼ਰਜੰਦ ਅਲੀ
37.) ਪਵਿੱਤਰ ਪਾਪੀ – ਨਾਨਕ ਸਿੰਘ
38.) ਪਰਬਤੋਂ ਭਾਰੀ ਮੌਤ – ਅਨਿਲ ਬਰਵੇ
39.) ਫਾਂਸੀ ਦੇ ਤਖ਼ਤੇ ਤੋਂ – ਜੂਲੀਅਸ ਫਿਊਚਕ
40.) ਮੇਰਾ ਪਾਕਿਸਤਾਨੀ ਸਫ਼ਰਨਾਮਾ – ਬਲਰਾਜ ਸਾਹਨੀ
41.) ਪਾਕਿਸਤਾਨ ਮੇਲ – ਖੁਸ਼ਵੰਤ ਸਿੰਘ
42.) ਤੂਤਾਂ ਵਾਲਾ ਖੂਹ – ਸੋਹਣ ਸਿੰਘ ਸ਼ੀਤਲ
43.) ਯੁੱਧ ਨਾਦ – ਮਨਮੋਹਨ ਬਾਵਾ
44.) ਦਸ ਦਿਨ ਜਿਨ੍ਹਾਂ ਦੁਨੀਆਂ ਹਿਲਾ ਦਿੱਤੀ – ਜਾਨ ਰੀਡ
45.) ਬੱਚਿਆਂ ਨੂੰ ਦਿਆਂ ਦਿਲ ਆਪਣਾ ਮੈਂ – ਵ. ਸੁਖੋਮਿਲੰਸਕੀ
46.) ਲੀਲਾ – ਨਵਤੇਜ ਭਾਰਤੀ
47.) ਲਾਲ ਬੱਤੀ – ਬਲਦੇਵ ਸਿੰਘ
48.) ਮਾਲਾ ਮਣਕੇ – ਨਰਿੰਦਰ ਸਿੰਘ ਕਪੂਰ
49.) ਜੰਗਲਨਾਮਾ – ਸਤਨਾਮ
50.) ਅੰਨਦਾਤਾ – ਬਲਦੇਵ ਸਿੰਘ

ਅਗਿਆਤ

ਬੀਬੀ ਆਲਮਾ

by admin May 26, 2020

ਬੀਬੀ ਆਲਮਾ ਸਾਡੇ ਪਿੰਡ ਹਰਪੁਰਾ ਦੀ ਉਹ ਮੁਸਲਮ ਔਰਤ ਸੀ ਜਿਸਨੂੰ ਸਾਰੇ ਹੀ ਪਿੰਡ ਵਾਲੇ ਬੇਹੱਦ ਪਿਆਰ ਤੇ ਸਤਿਕਾਰ ਦਿੰਦੇ ਸਨ। ਹਾਲਾਂਕਿ ਬੀਬੀ ਆਲਮਾ ਦਾ ਅਸਲੀ ਨਾਮ ਨਬਾਬ ਬੀਬੀ ਸੀ ਪਰ ਪਿੰਡ ਦੇ ਲੋਕ ਅਤੇ ਉਸਦੇ ਪਰਵਿਾਰ ਵਾਲੇ ਸਾਰੇ ਹੀ ਉਸ ਨੂੰ ਬੀਬੀ ਆਲਮਾ ਕਹਿੰਦੇ ਸਨ। ਬੀਬੀ ਆਲਮਾ ਪਿੰਡ ਵਿੱਚ ਦਾਈ ਦਾ ਕੰਮ ਕਰਦੀ ਸੀ। ਮੇਰੇ ਸਮੇਤ ਮੇਰੇ ਸਾਰੇ ਹਾਣੀਆਂ ਜਾਂ ਸਾਥੋਂ ਵੱਡਿਆਂ ਦੇ ਜਨਮ ਸਮੇਂ ਬੀਬੀ ਆਲਮਾ ਨੇ ਹੀ ਦਾਈ ਮਾਂ ਵਜੋਂ ਸੇਵਾਵਾਂ ਨਿਭਾਈਆਂ ਸਨ। ਕਹਿੰਦੇ ਹਨ ਕਿ ਜਨਮ ਦੇਣ ਵਾਲੀ ਮਾਂ ਵਾਂਗ ਦਾਈ ਮਾਂ ਦਾ ਵੀ ਬਹੁਤ ਉੱਚਾ ਸਥਾਨ ਹੁੰਦਾ ਹੈ ਅਤੇ ਦਾਈ ਨੂੰ ਵੀ ਮਾਂ ਵਾਂਗ ਹੀ ਸਤਿਕਾਰਿਆ ਜਾਂਦਾ ਹੈ। ਸੋ ਮੇਰੇ ਦਿਲ ਵਿੱਚ ਬੀਬੀ ਆਲਮਾ ਪ੍ਰਤੀ ਸਤਿਕਾਰ ਹੋਣਾ ਸੁਭਾਵਿਕ ਹੈ।

ਬੀਬੀ ਆਲਮਾ ਹਰ ਕਿਸੇ ਦਾ ਸੁੱਖ ਮੰਗਦੀ ਅਤੇ ਆਪਣੇ ਹੱਥੀਂ ਪਿੰਡ ਦੇ ਜੰਮੇ ਬਾਲ-ਬਾਲੜੀਆਂ ਦਾ ਉਹ ਪੂਰਾ ਮੋਹ ਕਰਦੀ। ਬੀਬੀ ਆਲਮਾ ਦਾ ਚਿਹਰਾ ਮੈਨੂੰ ਅੱਜ ਵੀ ਯਾਦ ਹੈ, ਜਦੋਂ ਉਹ ਸਾਡੇ ਘਰ ਆਉਂਦੀ ਤਾਂ ਮੇਰੀ ਦਾਦੀ ਨੇ ਉਸਦੀ ਬੜੀ ਦੀਦ ਕਰਨੀ। ਬੀਬੀ ਆਲਮਾ ਨੇ ਮੈਨੂੰ ਅਤੇ ਮੇਰੇ ਭਰਾਵਾਂ ਨੂੰ ਕੁੱਛੜ ਚੁੱਕ ਲੈਣਾ ਅਤੇ ਬੜੇ ਲਾਡ ਲਡਾਉਣੇ। ਮੈਂ ਪੰਜ ਕੁ ਸਾਲ ਦਾ ਹੋਵਾਂਗਾ ਜਦੋਂ ਉਹ ਬਜ਼ੁਰਗ ਬੀਬੀ ਆਲਮਾ ਇਸ ਜਹਾਨ ਤੋਂ ਰੁਖ਼ਸਤ ਹੋ ਗਈ ਸੀ। ਭਾਂਵੇ ਮੈਂ ਉਸ ਸਮੇਂ ਛੋਟਾ ਸੀ ਪਰ ਬੀਬੀ ਆਲਮਾ ਦਾ ਉਹ ਪਿਆਰਾ ਜਿਹਾ ਚਿਹਰਾ ਅਤੇ ਉਸਦਾ ਪਿਆਰ ਮੈਨੂੰ ਅੱਜ ਵੀ ਯਾਦ ਹੈ। ਬੀਬੀ ਆਲਮਾ ਕਾਹਰੇ ਜਿਹੇ ਸਰੀਰ ਦੀ ਬਜ਼ੁਰਗ ਔਰਤ ਸੀ, ਜਿਸਦੇ ਚਿਹਰੇ ’ਤੇ ਮੁਸਕਾਨ ਤੇ ਪ੍ਰਸੰਨਤਾ ਹਰ ਸਮੇਂ ਬਣੀ ਰਹਿੰਦੀ ਸੀ। ਹਰ ਕਿਸੇ ਨੂੰ ਦੁਆਵਾਂ ਦੇਣੀਆਂ ਅਤੇ ਖੈਰ ਮੰਗਣੀ ਉਸਦੇ ਸੁਭਾਅ ਦਾ ਹਿੱਸਾ ਸੀ।

ਬੀਬੀ ਆਲਮਾ ਦੇ ਖਾਵੰਦ ਦਾ ਨਾਮ ਨਬੀ ਬਖ਼ਸ਼ ਉਰਫ਼ ਨੱਬੋ ਸੀ। ਨਬੀ ਬਖਸ਼ ਜਾਤ ਦਾ ਮੁਸਲਿਮ ਜੁਲਾਹਾ ਸੀ। ਉਸਦੇ ਤਿੰਨ ਪੁੱਤਰ ਨਸੀਬ ਅਲੀ ਉਰਫ਼ ਪੰਨਾ, ਰੂੜ ਮੁਹੰਮਦ (ਰੂੜਾ), ਬਸ਼ੀਰ ਮੁਹੰਮਦ (ਛੀਰਾ) ਸਨ ਅਤੇ ਤਿੰਨ ਧੀਆਂ ਸਨ। ਪਿੰਡ ਦੇ ਬਜ਼ੁਰਗ ਦੱਸਦੇ ਹਨ ਕਿ ਨਬੀ ਬਖਸ਼ ਅੱਖਾਂ ਤੋਂ ਅੰਨਾ ਸੀ ਅਤੇ ਉਹ ਪਿੰਡ ਵਿੱਚ ਹੀ ਆਪਣੀ ਖੱਡੀ ਉੱਪਰ ਦਰੀਆਂ, ਚਾਦਰਾਂ ਦੀ ਬੁਣਤੀ ਕਰਦਾ ਸੀ। ਪਿੰਡ ਦੇ ਲੋਕਾਂ ਨਾਲ ਉਸਦਾ ਅੰਤਾਂ ਦਾ ਮੋਹ ਸੀ।

ਸੰਨ 1947 ਤੋਂ ਪਹਿਲਾਂ ਸਾਡੇ ਪਿੰਡ ਹਰਪੁਰਾ ਵਿੱਚ ਬਹੁਤ ਸਾਰੇ ਮੁਸਲਿਮ ਪਰਿਵਾਰ ਰਹਿੰਦੇ ਸਨ। ਪਿੰਡ ਦੀ ਇੱਕ ਪੱਤੀ ਮੀਆਂਵਾਲ ਵਿੱਚ ਬਹੁ-ਗਿਣਤੀ ਮੁਸਲਿਮ ਵਸੋਂ ਦੀ ਹੁੰਦੀ ਸੀ। ਅੱਜ ਵੀ ਇਸ ਪੱਤੀ ਦਾ ਨਾਮ ਮੀਆਂਵਾਲ ਹੀ ਚੱਲ ਰਿਹਾ ਹੈ। ਜਦੋਂ ਸੰਨ 1947 ਵਿੱਚ ਭਾਰਤ-ਪਾਕਿਸਤਾਨ ਦੀ ਵੰਡ ਹੋਈ ਤਾਂ ਸਾਡੇ ਪਿੰਡ ਦੇ ਸਾਰੇ ਮੁਸਲਮਾਨ ਪਾਕਿਸਤਾਨ ਨੂੰ ਹਿਜ਼ਰਤ ਕਰ ਗਏ। ਪਿੰਡ ਵਿੱਚ ਨਬੀ ਬਖ਼ਸ਼ ਅਤੇ ਬੀਬੀ ਆਲਮਾ ਦਾ ਇੱਕੋ ਇੱਕ ਮੁਸਲਿਮ ਪਰਿਵਾਰ ਹੀ ਪਿੱਛੇ ਰਹਿ ਗਿਆ। ਨਬੀ ਬਖਸ਼ ਦੇ ਭਰਾ ਵੀ ਪਾਕਿਸਤਾਨ ਚਲੇ ਗਏ। ਹਾਲਾਂਕਿ ਉਨ੍ਹਾਂ ਨਬੀ ਬਖਸ਼ ਨੂੰ ਬਥੇਰਾ ਜੋਰ ਲਗਾਇਆ ਕਿ ਉਹ ਵੀ ਉਨ੍ਹਾਂ ਨਾਲ ਪਾਕਿਸਤਾਨ ਨੂੰ ਚਲਾ ਜਾਵੇ। ਨਬੀ ਬਖਸ਼ ਜੋ ਅੱਖੋਂ ਅੰਨਾ ਸੀ ਆਖਰ ਏਨੀ ਵੱਡ-ਫੱਟ ਅਤੇ ਕਹਿਰ ਵਿੱਚ ਕਿਵੇਂ ਪਾਕਿਸਤਾਨ ਜਾਂਦਾ। ਖੈਰ ਪਿੰਡ ਦੇ ਕੁਝ ਸਿੱਖ ਪਰਿਵਾਰਾਂ ਨੇ ਨਬੀ ਬਖਸ਼ ਨੂੰ ਕਿਹਾ ਕਿ ਉਹ ਪਾਕਿਸਤਾਨ ਨਾ ਜਾਵੇ ਪਿੰਡ ਵਾਲੇ ਉਸਦੀ ਅਤੇ ਉਸਦੇ ਪਰਿਵਾਰ ਦੀ ਪੂਰੀ ਹਿਫ਼ਾਜ਼ਤ ਕਰਨਗੇ। ਪਿੰਡ ਦੇ ਸਾਰੇ ਲੋਕਾਂ ਨੇ ਨਬੀ ਬਖ਼ਸ਼ ਦਾ ਪੂਰਾ ਸਾਥ ਦਿੱਤਾ ਅਤੇ ਉਹ ਆਪਣੇ ਪਿੰਡ ਹਰਪੁਰੇ ਹੀ ਰਿਹਾ ਅਤੇ ਅੱਜ ਵੀ ਉਸਦਾ ਪਰਿਵਾਰ ਇਸ ਪਿੰਡ ਵਿੱਚ ਅਬਾਦ ਹੈ। ਨਬੀ ਬਖ਼ਸ਼ ਅਤੇ ਬੀਬੀ ਆਲਮਾ ਭਾਂਵੇ ਮੁਸਲਮਾਨ ਸਨ ਪਰ ਸਾਡੇ ਪਿੰਡ ਵਾਲਿਆਂ ਨੇ ਕਦੀ ਉਨ੍ਹਾਂ ਨਾਲ ਦੂਜ-ਦਵੈਸ਼ ਨਹੀਂ ਕੀਤਾ।

ਸੰਨ 1947 ਦੇ ਬਟਵਾਰੇ ਤੋਂ ਬਾਅਦ ਨਬੀ ਬਖਸ਼ ਅਤੇ ਬੀਬੀ ਆਲਮਾ ਆਪਣੇ ਜੀਆ-ਜੰਤ ਨਾਲ ਪਿੰਡ ਹਰਪੁਰਾ ਹੀ ਰਹਿਣ ਲੱਗ ਪਏ। ਬੀਬੀ ਆਲਮਾ ਨੇ ਦਾਈਪੁਣੇ ਦਾ ਕੰਮ ਸਿੱਖਿਆ ਹੋਇਆ ਸੀ ਅਤੇ ਉਸ ਸਮੇਂ ਡਾਕਟਰਾਂ ਦੀ ਘਾਟ ਹੋਣ ਕਾਰਨ ਜਦੋਂ ਕਿਸੇ ਦੇ ਘਰ ਬੱਚੇ ਨੇ ਜਨਮ ਲੈਣਾ ਤਾਂ ਉਸ ਸਮੇਂ ਬੀਬੀ ਆਲਮਾ ਹੀ ਸਭ ਕੁਝ ਹੁੰਦੀ ਸੀ। ਬੀਬੀ ਆਲਮਾ ਭਾਂਵੇ ਗਰੀਬ ਸੀ ਪਰ ਉਹ ਰੂਹ ਦੀ ਪੂਰੀ ਰੱਜ਼ੀ ਹੋਈ ਸੀ। ਜਦੋਂ ਬੀਬੀ ਆਲਮਾ ਨੇ ਕਿਸੇ ਬੱਚੇ ਦੇ ਜਨਮ ਵੇਲੇ ਦਾਈ ਵਜੋਂ ਆਪਣੀਆਂ ਸੇਵਾਵਾਂ ਦੇਣੀਆਂ ਤਾਂ ਉਸਨੇ ਮੂੰਹੋਂ ਕੋਈ ਪੈਸਾ ਨਾ ਮੰਗਣਾ, ਜੋ ਕਿਸੇ ਨੇ ਸਰਦਾ ਬਣਦਾ ਦੇਣਾ ਬੀਬੀ ਆਲਮਾ ਨੇ ਖੁਸ਼ੀ-ਖੁਸ਼ੀ ਲੈ ਲੈਣਾ। ਬੀਬੀ ਆਲਮਾ ਨੇ ਪੂਰਾ ਸਵਾ ਮਹੀਨਾਂ ਉਸ ਘਰ ਵਿੱਚ ਜੱਚੇ-ਬੱਚੇ ਦੀ ਪੂਰੀ ਸੇਵਾ ਕਰਨੀ ਅਤੇ ਬਦਲੇ ਵਿੱਚ ਕੁਝ ਵੀ ਵਿਸ਼ੇਸ਼ ਨਾ ਮੰਗਣਾ। ਪਿੰਡ ਦੀਆਂ ਔਰਤਾਂ ਵਿੱਚ ਬੀਬੀ ਆਲਮਾ ਦਾ ਬਹੁਤ ਸਤਿਕਾਰ ਦੀ ਅਤੇ ਸਾਰੇ ਹੀ ਲੋਕ ਉਸਨੂੰ ਆਪਣੇ ਪਰਿਵਾਰ ਦਾ ਅੰਗ ਸਮਝਦੇ ਸਨ।

ਭਾਂਵੇ ਕਿ ਅੱਜ ਦੇ ਸਾਇੰਸ ਯੁੱਗ ਵਿੱਚ ਸਾਰੇ ਹੀ ਬੱਚੇ ਛੋਟੇ ਹਸਪਤਾਲਾਂ ਤੋਂ ਲੈ ਕੇ ਵੱਡੇ-ਵੱਡੇ ਸੁਪਰ-ਸਪੈਸ਼ਲਿਟੀ ਹਸਪਤਾਲਾਂ ਵਿੱਚ ਪੈਦਾ ਹੁੰਦੇ ਹਨ ਜੋ ਕਿ ਇੱਕ ਲਿਹਾਜ ਨਾਲ ਚੰਗਾ ਵੀ ਹੈ। ਪਰ ਅੱਜ ਦੇ ਡਾਕਟਰ ਤੇ ਟਰੇਂਡ ਦਾਈਆਂ ਦੀ ਫੀਸ ਇੱਕ ਵਾਰ ਤਾਂ ਦੰਦਾਂ ਹੇਠ ਉਂਗਲ ਦਬਾਉਣ ਨੂੰ ਮਜ਼ਬੂਰ ਕਰ ਦਿੰਦੀ ਹੈ। ਮੈਂ ਜਦੋਂ ਆਪਣੀ ਦਾਈ ਮਾਂ ਬੀਬੀ ਆਲਮਾ ਬਾਰੇ ਸੋਚਦਾ ਹਾਂ ਸਿਰ ਸਤਿਕਾਰ ਨਾਲ ਝੁਕ ਜਾਂਦਾ ਹੈ ਕਿ ਕਈ ਦਰਵੇਸ਼ੀ ਰੂਹਾਂ ਧੁਰੋਂ ਹੀ ਕਿੰਨੀਆਂ ਸੰਤੋਖੀਆਂ ਹੁੰਦੀਆਂ ਹਨ। ਭਾਂਵੇ ਕਿ ਬੀਬੀ ਆਲਮਾ ਦੇ ਖਾਵੰਦ ਨਬੀ ਬਖਸ਼ ਨੂੰ ਅੱਖਾਂ ਤੋਂ ਨਹੀਂ ਸੀ ਦਿਸਦਾ ਅਤੇ ਖੱਡੀ ਉੱਪਰ ਕੰਮ ਕਰਨਾ ਤਾਂ ਉਸ ਲਈ ਸਿਰਫ਼ ਡੰਗ ਟਪਾਉਣ ਦਾ ਸਾਧਨ ਸੀ। ਬੀਬੀ ਆਲਮਾ ਨੇ ਬੇਹੱਦ ਗੁਰਬਤ ਵਾਲਾ ਜੀਵਨ ਬਤੀਤ ਕੀਤਾ ਅਤੇ ਆਪਣੀ ਮਿਹਨਤ ਨਾਲ ਆਪਣੇ 6 ਧੀਆਂ ਪੁੱਤਰਾਂ ਦਾ ਪਾਲਣ-ਪੋਸਣ ਕੀਤਾ, ਪਰ ਉਸਨੇ ਕਦੀ ਵੀ ਕਿਸੇ ਅੱਗੇ ਹੱਥ ਨਹੀਂ ਸੀ ਅੱਡਿਆ।

ਭਾਂਵੇ ਕਿ ਬੀਬੀ ਆਲਮਾ ਨੂੰ ਜਹਾਨ ਤੋਂ ਰੁਖਸਤ ਹੋਇਆਂ 3 ਦਹਾਕਿਆਂ ਤੋਂ ਵੱਧ ਦਾ ਸਮਾਂ ਹੋ ਗਿਆ ਹੈ ਪਰ ਮੇਰਿਆਂ ਚੇਤਿਆਂ ਵਿੱਚ ਅੱਜ ਵੀ ਬੀਬੀ ਆਲਮਾ ਉਵੇਂ ਹੀ ਵੱਸੀ ਹੋਈ ਹੈ। ਅੱਜ ਵੀ ਜਦੋਂ ਆਪਣੇ ਪਿੰਡ ਹਰਪੁਰੇ ਬੀਬੀ ਆਲਮਾ ਦੇ ਘਰ ਅੱਗੋਂ ਲੰਗਦਾ ਹਾਂ ਤਾਂ ਇਵੇਂ ਲੱਗਦਾ ਹੈ ਕਿ ਹੁਣੇ ਹੀ ਬੀਬੀ ਆਲਮਾ ਆ ਮਿਲੇਗੀ ਅਤੇ ਲਾਡ ਲਡਾਉਂਦੀ ਹੋਈ ਢੇਰ ਸਾਰੀਆਂ ਅਸੀਸਾਂ ਅਤੇ ਦੁਵਾਵਾਂ ਨਾਲ ਝੋਲੀ ਭਰ ਦੇਵੇਗੀ।

– ਇੰਦਰਜੀਤ ਸਿੰਘ ਬਾਜਵਾ,
ਪਿੰਡ – ਹਰਪੁਰਾ,
ਤਹਿਸੀਲ ਬਟਾਲਾ, ਜ਼ਿਲ੍ਹਾ ਗੁਰਦਾਸਪੁਰ।
98155-77574

ਇਥੇ ਪਿਆਰ ਦੀ ਪੁੱਛ ਕੋਈ ਨਾ

by Lakhwinder Singh May 26, 2020

ਇਥੇ ਪਿਆਰ ਦੀ ਪੁੱਛ ਕੋਈ ਨਾ

ਇਥੇ ਪਿਆਰ ਦੀ ਪੁੱਛ ਕੋਈ ਨਾ

ਤੇਰੇ ਨਾਲ ਨਹੀਓਂ ਬੋਲਣਾ ,ਤੇਰੇ ਮੂੰਹ ਤੇ ਮੁੱਛ ਕੋਈ ਨਾ

ਤੇਰੇ ਨਾਲ ਨਹੀਓਂ ਬੋਲਣਾ ,ਤੇਰੇ ਮੂੰਹ ਤੇ ਮੁੱਛ ਕੋਈ ਨਾ

 

 

ਇੱਕ ਹੀ ਕਾਫੀ – ਹੋਰ ਤੋਂ ਮੁਆਫੀ

by admin May 25, 2020

ਦਿੱਲੀ ਕੰਮ ਕਰਨ ਦੇ ਦੌਰਾਨ ਇੱਕ ਅਫਸਰ ਨਾਲ ਗੱਲ ਹੋਈ, ਮੈਂ ਸੁਭਾਵਿਕ ਜਿਹਾ ਪੁੱਛਿਆ ਕਿ “ਸਿਸਟਮ ਨੂੰ ਸਿੱਖਾਂ ਤੋਂ ਕੀ ਤਕਲੀਫ ਹੈ? ਉਹ ਤਾਂ ਮੁਲਕ ਦੀ ਤਰੱਕੀ ‘ਚ ਹਿੱਸਾ ਹੀ ਪਾ ਰਹੇ ਨੇ, ਅੰਨ ਉਗਾਉਂਦੇ ਨੇ, ਫੌਜ ‘ਚ ਨੌਕਰੀ ਕਰਦਿਆਂ ਜਾਨਾਂ ਦਿੰਦੇ ਨੇ. ਨਾਲੇ ਪੁੰਨ ਦਾਨ ਕਰਕੇ ਗਰੀਬਾਂ ਲਈ ਲੰਗਰ ਵੀ ਲਾਉਂਦੇ ਨੇ, ਹਰ ਔਖੇ ਸੌਖੇ ਸਮੇਂ ਮਦਦ ਲਈ ਬਹੁੜਦੇ ਨੇ ਅਤੇ ਕਰਾਈਮ ਰੇਟ ਵੀ ਸਿੱਖਾਂ ‘ਚ ਸਭ ਤੋਂ ਘੱਟ ਐ.” ਉਹਨੇ ਜਵਾਬ ਦਿੱਤਾ, “ਇਹ ਗੱਲ ਨੀ! ਭਾਰਤੀ ਸਿਸਟਮ ਵਾਸਤੇ ਸਿੱਖਾਂ ਨੂੰ ਦਬਾਅ ‘ਚ ਰੱਖਣਾ ਜਰੂਰੀ ਹੈ, ਇੰਜ ਨਾ ਕੀਤਾ ਜਾਵੇ ਤਾਂ ਇਹ ਆਪਣੇ ਆਪ ਨੂੰ ਮਹਾਰਾਜੇ ਸਮਝਣ ਲੱਗ ਜਾਂਦੇ ਨੇ, ਦੂਜੀਆਂ ਕੌਮਾਂ ਇਹਨਾਂ ਤੋਂ ਊਈਂ ਭੈਅ ਖਾਂਦੀਆਂ ਨੇ, ਇਹਨਾਂ ਦੀ ਸਿਰ ‘ਤੇ ਪੱਗੜ ਵਾਲੀ ਵੱਖਰੀ ਜਿਹੀ ਪਹਿਚਾਣ ਐ, ਬਾਦਸ਼ਾਹਤ ਇਹਨਾਂ ਦੇ ਖੂਨ ‘ਚ ਐ, ਇਹਨਾਂ ਦਾ ਕੋਈ ਪਤਾ ਨਹੀਂ ਕਦੋ ਦਿੱਲੀ ‘ਤੇ ਆ ਕਬਜਾ ਕਰਨ. ਇਹਨਾਂ ਦੇ ਕੁਦਰਤੀ ਹਾਸੇ ਤੋਂ ਵੀ ਐਂ ਲੱਗਦੈ ਜਿਵੇਂ ਇਹ ਸਾਨੂੰ ਮਜਾਕ ਕਰ ਰਹੇ ਹੋਣ.”

ਉਸ ਅਫਸਰ ਨਾਲ ਲੰਮੀ ਗਲਬਾਤ ਹੋਈ, ਦੁਪਹਿਰ ਦੀ ਰੋਟੀ ਦੇ ਟਾਈਮ ਅਕਸਰ ਹੁੰਦੀ ਸੀ, ਆਲ ਇੰਡੀਆ ਰੇਡੀਓ ਦੇ ਸਾਹਮਣੇ ਯੋਜਨਾ ਭਵਨ ‘ਚ ਬੈਠਦਾ ਸੀ ਉਹ. ਇਸੇ ਗਲਬਾਤ ਦੇ ਅਗਲੇ ਪੜਾਅ ‘ਚ ਉਹ ਕਹਿੰਦਾ ਕਿ ਪੰਜਾਬ ‘ਚ “ਦੋ ਹੀ ਕਾਫੀ – ਹੋਰ ਤੋਂ ਮੁਆਫੀ” ਦਾ ਨਾਅਰਾ ਕਾਮਯਾਬ ਕਰਨ ਲਈ ਇੱਕ ਖਾਸ ਅਤੇ ਵੱਡਾ ਬਜਟ ਖਰਚਿਆ ਗਿਆ ਸੀ. ਜਿਸ ਨੂੰ 35 ਸਾਲ ਲਗਾਤਾਰ ਪ੍ਰਚਾਰਿਆ ਗਿਆ. ਇਹ ਨਾਅਰਾ ਇੰਨੇ ਜ਼ਬਰਦਸਤ ਤਰੀਕੇ ਪ੍ਰਚਾਰਿਆ ਗਿਆ ਕਿ “ਦੋ ਹੀ ਕਾਫੀ…” ਦੀ ਥਾਂਵੇਂ ਸਿੱਖ “ਇੱਕ ਹੀ ਕਾਫੀ – ਹੋਰ ਤੋਂ ਮੁਆਫੀ” ‘ਤੇ ਆ ਗਏ. ਹੁਣ ਉਹ ਆਪਣੇ “ਇੱਕ” ਬੱਚੇ ਨੂੰ ਬਚਾਉਣ ਲਈ ਸਾਰੀ ਉਮਰ ਤਰਲੋ ਮੱਛੀ ਹੁੰਦੇ ਰਹਿੰਦੇ ਹਨ ਅਤੇ “ਡਿਫੈਂਸਿਵ” ਹੋ ਕੇ ਵਿਚਰਦੇ ਹਨ. ਇਹ ਕਹਿੰਦਿਆਂ ਉਸਦੇ ਚਿਹਰੇ ‘ਤੇ ਜੇਤੂ ਜਿਹੀ ਮੁਸਕਰਾਹਟ ਖੇਡ ਰਹੀ ਸੀ.

ਅਫਸਰ ਦੀ ਗੱਲ ‘ਚ ਕਾਫੀ ਦਮ ਸੀ. 1991 ਦੀ ਮਰਦਮ ਸ਼ੁਮਾਰੀ ‘ਚ ਪੰਜਾਬ ਦੇ 14 ਸਾਲ ਦੀ ਉਮਰ ਤੋਂ ਲੈ ਕੇ 28 ਸਾਲ ਦੀ ਉਮਰ ਤੱਕ ਦੇ ਨੌਜਵਾਨਾਂ ਦੀ ਗਿਣਤੀ 41 ਲੱਖ 54 ਹਜ਼ਾਰ ਸੀ ਜਿਹੜੀ 2001 ਦੇ ਅੰਕੜਿਆਂ ਮੁਤਾਬਕ 13 ਲੱਖ ਘਟ ਕੇ 28 ਲੱਖ 81 ਹਜ਼ਾਰ ਰਹਿ ਗਈ ਸੀ. 2021 ਦੀ ਮਰਦਮ ਸ਼ੁਮਾਰੀ ਦੌਰਾਨ ਇਹ ਗਿਣਤੀ 20 ਲੱਖ ਤੋਂ ਵੀ ਘਟ ਜਾਣ ਦਾ ਖਦਸ਼ਾ ਹੈ… ਅਤੇ ਹੋਰ ਵੀਹ ਸਾਲਾਂ ਬਾਅਦ ਕੀ ਹੋਊਗਾ? ਤੁਸੀਂ ਆਪ ਹੀ ਸੋਚ ਲਵੋ!

– ਸੁਰਿੰਦਰ ਸਿੰਘ, ਟਾਕਿੰਗ ਪੰਜਾਬ

ਬੋੜ

by Harjot singh May 14, 2020
  1. ਬੋੜ

ਪਿੰਡ ਬੁਲਾਰਾ ਜੋ ਕੀ ਲੁਧਿਆਣਾ ਸ਼ਹਿਰ ਵਿੱਚ ਵਿੱਚ ਹੈ | ਓਸ ਪਿੰਡ ਵਿੱਚ ਸਰਦਾਰ ਮਗਰ ਸਿੰਘ ਗਿੱਲ ਰਹਿੰਦਾ ਸੀ | ਮਗਰ ਸਿੰਘ ਦੇ ਪੁੱਤ ਦਾ ਨਾਂ ਹਰਬਖਸ਼ ਸਿੰਘ ਗਿੱਲ ਸੀ | ਓ ਉਸ ਦੇ ਬਚਪਨ ਵਿੱਚ ਉਸ ਨੂੰ ਖਿਡਾਉਣ ਲਈ ਪਿੰਡ ਦੇ ਬੋੜ ਤੇ ਟੰਗੀ ਹੋਈ ਪੀਂਗ ਤੇ ਖਿਡਾਉਣ ਲੈ ਜਾਂਦਾ| ਮਗਰ ਸਿੰਘ ਦੇ ਪੁੱਤ ਦਾ ਬਚਪਨ ਓਸੇ ਬੋੜ ਦੀ ਪੀਂਗ ਤੇ ਬੀਤਿਆ | ਮਗਰ ਸਿੰਘ ਦਾ ਇਕੋ ਇੱਕ ਪੁੱਤ ਸੀ ਉਸ ਦਾ ਪੁੱਤ ਜੋ ਵੀ ਮੰਗ ਰੱਖਦਾ ਓ ਪਹਿਲੇ ਬੋਲ ਪੂਰੀ ਕਰ ਦਿੰਦਾ |
ਹਰਬਖਸ਼ ਸਿੰਘ ਤੇ ਜਵਾਨੀ ਚੜ ਰਹੀ ਸੀ | ਸਿਆਣੇ ਕਹਿੰਦੇ ਨੇ ਕੇ ਚੜਦੀ ਜਵਾਨੀ ਚ ਜੇ ਮਾੜੀ ਸੰਗਤ ਨਾਲ ਮੇਲ ਹੋ ਜਾਵੇ ਤਾਂ ਬੰਦੇ ਦੀ ਜ਼ਿੰਦਕੀ ਤਬਾਹ ਹੋ ਜਾਂਦੀ ਹੈ
ਇਹਦਾਂ ਹੀ ਹਰਬਖਸ਼ ਸਿੰਘ ਨਾਲ ਹੋਇਆ ਓ ਮਾਪੇਆ ਦਾ ਲਾਡਲਾ ਪੁੱਤ ਸੀ ਓਸ ਨੂੰ ਪੈਸੇ ਘਰੋਂ ਮਿਲਦੇ ਰਹਿੰਦੇ.

ਵੇਹਲਾ ਮਨ ਸ਼ੈਤਾਨ ਦਾ ਘਰ

ਓਸ ਨੇ ਆਪਣੇ ਯਾਰਾਂ ਨਾਲ ਮਿਲ ਕੇ ਪਹਿਲੀ ਵਾਰ ਸਿਗਰੇਟ ਪੀਤੀ ਓਸ ਨੂੰ ਨਸ਼ਾ ਕਰਕੇ ਇਹਦਾ ਲਗਦਾ ਜਿਵੇੰ ਕੀ ਉਹਨੂੰ ਸਵਰਗ ਮਿਲ ਗਿਆ ਹੋਵੇ | ਓਸ ਦਾ ਹੌਲੀ ਹੌਲੀ ਪ੍ਰਮੋਸ਼ਨ ਹੁੰਦਾ ਰਿਹਾ ਓਸ ਨੇ ਇੱਕ ਦਿਨ ਚਿੱਟੇ ਦਾ ਟਿੱਕਾ ਲਾਇਆ ਓ ਇੱਕ ਦਿਨ ਵਿੱਚ ਚਾਰ ਤੋਂ ਪੰਜ ਹਜਾਰ ਦਾ ਨਸ਼ਾ ਖਾਣ ਲਗ ਗਿਆ
ਓ ਘਰਦਿਆਂ ਦਾ ਇਹਡਾ ਵੀ ਲਾਡਲਾ ਨਈਂ ਸੀ ਕੇ ਓ ਹਰਬਖਸ਼ ਸਿੰਘ ਨੂੰ ਇੱਕ ਦਿਨ ਵਿੱਚ ਚਾਰ ਪੰਜ ਹਜਾਰ ਰੁਪਏ ਦੇ ਦੇਣ | ਹਰਬਖਸ਼ ਸਿੰਘ ਨੇ ਘਰ ਦਾ ਸਮਾਨ ਵੇਚਣਾ ਸ਼ੁਰੂ ਕਰ ਦਿੱਤਾ ਓਸ ਦੇ ਘਰਦੇ ਹਲਾਤ ਬਓਤ ਜਿਆਦਾ ਖਰਾਬ ਹੋ ਗਏ ਸੀ | ਓਸ ਦੇ ਵਿੱਚ ਪਿਆਰ ਨਾਮ ਦੀ ਚੀਜ਼ ਮੁਕ ਗਈ ਸੀ ਮਾਂ ਦੇ ਚਿੱਟੇ ਪੁੱਤ ਨੂੰ ਚਿੱਟੇ ਨੇ ਤਬਾਹ ਕਰਤਾ
ਓਸ ਨੇ ਆਪਣੀ ਮਾਂ ਤੋਂ ਪੈਸੇ ਮੰਗੇ ਓਸ ਨੇ ਕਿਆ ਪੁੱਤ ਮੇਰੇ ਕੋਲ ਹੈਨੀ ਤਾਂ ਓਹਨੇ ਗੁਸੇ ਵਿੱਚ ਆਪਣੀ ਮਾਂ ਨੂੰ
ਇਹੋ ਹੱਦ ਤੱਕ ਕੁੱਟੇਆ ਕੀ ਉਸ ਦੀ ਮਾਂ ਦੀਆਂ ਪਸਲੀਆਂ ਬੈਠ ਗਈਆ ਸਮਾਂ ਠੰਡ ਦਾ ਸੀ ਜਿਹੜੀ ਚੀਸਾ ਦਾ ਦਰਦ ਹਰਬਖਸ਼ ਸਿੰਘ ਦੀ ਮਾਂ ਨੇ ਸਿਆ ਉਸ ਨੂੰ ਬਿਆਨ ਨੀਂ ਕਰ ਸਕਦੇ

ਮਾਂ ਨੇ ਕਿਆ ਪੁੱਤ ਤੇਰੇ ਪਿਓ ਦੀ ਜਵਾਨੀ ਨੇ ਮੇਰੀ ਜ਼ਿੰਦਕੀ ਸ਼ਰਾਬ ਨੇ ਖਰਾਬ ਕਰਤੀ
ਬੁੱਢਾਪੇ ਵਿੱਚ ਤੇਰੇ ਚਿੱਟੇ ਨੇ ਜ਼ਿੰਦਕੀ ਤਬਾਹ ਕਰਤੀ

ਓਹਨਾ ਦੇ ਘਰ ਦੇ ਚੁੱਲ੍ਹੇ ਵਿੱਚ ਰੋਟੀ ਪਕਣੋਂ ਵੀ ਰੁਕ ਗਈ ਸੀ ਓਸ ਦੇ ਘਰ ਦੇ ਇਹੋ ਹੱਦ ਤੱਕ ਹਲਾਤ ਖਰਾਬ ਹੁੰਦੇ ਗਏ ਜੋ ਸਰੋਂ ਦੇ ਸਾਗ ਨਾਲ ਰੋਟੀ ਖਾਂਦੇ ਸੀ ਅੱਜ ਓਹਨਾ ਨੂੰ ਰੁਖੀ ਰੋਟੀ ਵੀ ਨਸੀਬ ਨਈਂ ਹੋ ਰਹੀ ਸੀ | ਓਸ ਦੇ ਬਾਪੂ ਤੇ ਕਰਜੇ ਦਾ ਭਾਰ ਬਓਤ ਵਧ ਗਿਆ ਸੀ ਮਗਰ ਸਿੰਘ ਨੇ ਨਸ਼ੇੜੀ ਪੁੱਤ ਕਰਕੇ ਪਿੰਡ ਦੇ ਓਸੇ ਬੋੜ ਤੇ ਫਾਇਆ ਲੈ ਲਿਆ ਜਿਸ ਤੇ ਓ ਆਪਣੇ ਪੁੱਤ ਨੂੰ ਖਡਾਉਦਾਂ ਸੀ

ਪੁੱਤ ਨੂੰ ਬੋੜ ਤੇ ਪੀਂਗ ਨਾਲ ਖਿਡਾਉਂਦਾ ਸੀ

ਨਸ਼ੇ ਨੇ ਮਾਪੇਆ ਦੇ ਸੋਨੇ ਜੇਹੇ ਪੁੱਤ ਨੂੰ ਕੱਖ ਦੇ ਭਾਅ ਕਰਤਾ

ਹਰਜੋਤ 

ਰੱਖੋ ਮਾਂ ਬੋਲੀ ਨੂੰ ਸਦਾ ਉੱਤੇ

by admin May 14, 2020

ਰੱਖੋ ਮਾਂ ਬੋਲੀ ਨੂੰ ਸਦਾ ਉੱਤੇ ਕਿਤੇ ਨੀਵੀਂ ਰਹਿ ਜਾਵੇ ਨਾਂ,
ਸਾਂਭਲੋ ਵਿਰਾਸਤ ਪੰਜਾਬੀਓ ਕਿਤੇ ਪੀੜੀ ਬਹਿ ਜਾਵੇ ਨਾਂ।
ਪਾਇਆ ਹੋਰਾਂ ਭਾਸ਼ਾਵਾਂ ਨੇ ਦਾਬ ਜਾਂਦੀ ਮਾਂ ਬੋਲੀ ਦਿਨੋ-ਦਿਨ ਦੱਬਦੀ ਏ,
ਪੰਜਾਬੀ ਠੇਠ ਬੋਲੀ ਦੀ ਨਾਂ ਹੁਣ ਪੈੜ ਆਸ-ਪਾਸ ਕਿਧਰੇ ਲੱਭਦੀ ਏ।
ਤਵਾਰੀਖ ਦੀ ਗੱਲ ਜੇ ਚੱਲਦੀ ਸਭ ਉੱਤੋਂ-ਉੱਤੋਂ ਪਏ ਕਰਦੇ ਨੇ,
ਪਹਿਲ ਦਿੰਦੇ ਹੋਰ ਭਾਸ਼ਾਵਾਂ ਨੂੰ ਪੰਜਾਬੀ ਪਿੱਛੇ ਪਏ ਕਰਦੇ ਨੇ।

✍ਦੀਪ ਰਟੈਂਡੀਆ

  • 1
  • …
  • 16
  • 17
  • 18
  • 19
  • 20
  • …
  • 45

Punjabi Status

  • Ajj Da Vichar
  • Attitude Status in Punjabi
  • Funny punjabi status
  • Motivational Status Punjabi
  • Punjabi Dharmik Status
  • Punjabi Love status
  • Punjabi Song Status
  • Punjabi Status for Boys
  • Punjabi Status for Girls
  • Punjabi Status Sardari
  • Punjabi Status Yaari

Punjabi Boliyan

  • Punjabi Boliyan
  • Bari Barsi Boliyan
  • Bhangra Boliyan
  • Dadka Mail
  • Deor Bharjayii
  • Desi Boliyan
  • Funny Punjabi Boliyan
  • Giddha Boliyan
  • Jeeja Saali
  • Jeth Bhabhi
  • Kudi Vallo Boliyan
  • Maa Dhee
  • Munde Vallo Boliyan
  • Nanaan Bharjayi
  • Nanka Mail
  • Nooh Sass
  • Punjabi Tappe

Punjabi Stories

  • Funny Punjabi Stories
  • Sad Stories
  • General
  • Kids Stories
  • Long Stories
  • Mix
  • Moments
  • Motivational
  • Punjabi Virsa
  • Religious
  • Short Stories
  • Social Evils
  • Spirtual

Wallpapers

  • Ajj Da Vichar
  • Attitude Status in Punjabi
  • Funny punjabi status
  • Motivational Status Punjabi
  • Punjabi Dharmik Status
  • Punjabi Love status
  • Punjabi Song Status
  • Punjabi Status for Boys
  • Punjabi Status for Girls
  • Punjabi Status Sardari
  • Punjabi Status Yaari

About Us

Punjabi stories is providing hand picked and unique punjabi stories for the users all around the world. We also publish stories send by our users related to different categories such as motivational, religious, spirtual, emotional, love and of general.

Download Application

download punjabi stories app

download punjabi stories app
  • Facebook
  • Instagram
  • Pinterest
  • Youtube
  • Quiz
  • Sachian Gallan
  • Punjabi Status
  • Punjabi Kids Stories
  • Punjabi Motivational Kahanian
  • Punjabi Short Stories
  • Shop
  • Punjabi Wallpapers
  • Refund and Cancellation Policy
  • Terms and conditions
  • Refund policy
  • About
  • Contact Us
  • Privacy Policy

@2021 - All Right Reserved. Designed and Developed by PunjabiStories

Punjabi Stories
  • All Kahaniyan
    • General
    • Religious
    • Motivational
    • Sad Stories
    • Funny Punjabi Stories
    • Kids Stories
    • Long Stories
    • Love Stories
    • Punjabi Virsa
    • Mix
  • Punjabi Status
    • Attitude Status in Punjabi
    • Motivational Status Punjabi
    • Wallpapers – Image Status
    • Punjabi Love status
    • Punjabi Love Shayari
    • Punjabi Whatsapp Status
    • Punjabi Status for Boys
    • Punjabi Status for Girls
    • Punjabi Status Yaari
    • Ajj Da Vichar
    • Sad Status Punjabi
    • Punjabi Song Status
    • Sachian Gallan
    • Punjabi Dharmik Status
    • Shayari
    • Punjabi Status Sardari
    • Funny punjabi status
  • Blog
  • Punjabi Boliyan
    • Bhangra Boliyan
    • Desi Boliyan
    • Dadka Mail
    • Nanka Mail
    • Munde Vallo Boliyan
    • Bari Barsi Boliyan
    • Kudi Vallo Boliyan
    • Jeeja Saali
    • Jeth Bhabhi
    • Maa Dhee
    • Nanaan Bharjayi
    • Nooh Sass
    • Punjabi Tappe
    • Deor Bharjayii
    • Funny Punjabi Boliyan
    • Giddha Boliyan
    • Munde Vallo Boliyan
  • Wishes
    • Birthday Wishes
      • Birthday Wishes for Brother
      • Birthday Wishes for Sister
      • Birthday Wishes for Friend
      • Birthday Wishes for Father
      • Birthday Wishes for Mother
      • Birthday Wishes for Wife
      • Birthday Wishes for Husband
      • Birthday Wishes for Son
      • Birthday Wishes for Daughter
    • Festival Wishes
      • Baisakhi Wishes
  • Wallpapers
    • Sad Status Images
    • Love Status Images
    • Motivational Status Images
    • Gurbani Status Images
    • Sachian Gallan Status
    • Funny Status Images
    • Ajj Da Vichar
    • Image Status
  • Punjabi Shayari

Shopping Cart

Close

No products in the cart.

Close