Authors: Others
ਨਾਂ- ਮਾਇਕਲ ਫੈਲਪਸ
4 ਓਲੰਪਿਕ ਵਿਚ ਕੁੱਲ 28 ਮੈਡਲ ਜਿਸ ਵਿਚ 23 ਗੋਲਡ ਤੇ ਸਾਡੇ ਪੂਰੇ ਭਾਰਤ ਨੇ 24 ਓਲੰਪਿਕ ਵਿੱਚ 28 ਮੈਡਲ ਜਿੱਤੇ। ਸਭ ਤੋਂ ਵੱਧ ਸੋਨੇ ਦੇ ਮੈਡਲਾਂ ਨਾਲ਼ ਸਜਿਆ ਹੋਇਆ ਇਹ ਦੁਨੀਆ ਦਾ ਇਕਲੌਤਾ ਖਿਡਾਰੀ 1972 ਵਿੱਚ ਮਾਰਕ ਸਪਿਟਜ਼ ਇੱਕ ਹੀ ਸਾਲ ਵਿਚ ਹਰ ਫਾਰਮੈਟ ਵਿੱਚ 7 ਗੋਲਡ ਮੈਡਲ ਜਿੱਤ ਗਿਆ ਸੀ। ਸਭ ਨੇ ਮੰਨ ਲਿਆ ਕਿ ਇਹ ਰਿਕਾਰਡ ਤੋੜਨਾ ਨਾਮੁਮਕਿਨ ਹੈ ਲੇਕਿਨ ਫੇਲਪਸ ਨੇ ਘੋਸ਼ਣਾ ਕਰ ਦਿੱਤੀ ਕਿ ਇਸ ਬੀਜਿੰਗ ਓਲੰਪਿਕ ਵਿਚ ਮੈਂ ਤੋੜਾਂਗਾ ਤੇ ਤੋੜਿਆ ਵੀ.. ਲੇਕਿਨ ਐਨਾ ਆਸਾਨ ਨਹੀਂ ਸੀ ਇਸਦਾ ਜੀਵਨ . ਰੋਜ ਮਾਤਾ ਪਿਤਾ ਦੇ ਝਗੜੇ ਦੇਖਦਾ ਤੇ ਨੌ ਸਾਲ ਦੀ ਉਮਰ ਵਿੱਚ ਓਹਨਾ ਦਾ ਤਲਾਕ ਹੋ ਗਿਆ।ਲੇਕਿਨ ਉਸ ਦਰਦ ਭਰੇ ਵਕਤ ਰੋੰਦੇ ਰੋਂਦੇ ਇਸਨੇ ਸ਼ਰਨ ਲਈ ਸਵੀਮਿੰਗ ਪੂਲ ਦੀ, ਖੁਦ ਨੂੰ ਝੋਂਕ ਦਿੱਤਾ ਕਿ ਹੁਣ ਲਕਸ਼ ਬਸ ਇਹੀ ਹੈ . ਉਸੀ ਸਮੇਂ ਇਸਨੂੰ attention deficient disorder ਵਰਗੀ ਭਯਾਨਕ ਬਿਮਾਰੀ ਨੇ ਜਕੜ ਲਿਆ ਜਿਸ ਵਿਚ ਬੱਚੇ ਦਾ ਧਿਆਨ ਕਿਧਰੇ ਪੜਾਈ, ਗੱਲਾਂ, ਖੇਲ ਵਿੱਚ ਕਿਤੇ ਨੀ ਲੱਗਦਾ,ਉਸ ਵੇਲੇ ਇਸਦੀ ਮਾਂ ਨੇ ਇਸਨੂੰ ਸੰਭਾਲਿਆ ਤੇ ਕੋਚ ਨੇ ਕਿਹਾ ਕਿ ਪੁੱਤਰਾ ਤੇਰੇ ਚ ਦਮ ਹੈ ,ਤੂੰ ਦੁਨੀਆ ਦੇ ਰਿਕਾਰਡ ਤੋੜੇਗਾ. ਮਾਰਕ ਸਪੀਟਜ਼ ਵਾਲ਼ੀ ਘੋਸ਼ਣਾ ਤੋਂ ਬਾਅਦ ਇਸਦਾ ਬੜਾ ਮਜਾਕ ਉਡਾਇਆ ਗਿਆ ਲੇਕਿਨ ਇਹ ਕਹਿੰਦਾ ਸੀ ਕਿ ਇਹ ਤਾਂ ਮੇਰੀ ਊਰਜਾ ਵਧਾਉਣ ਲਈ ਪੈਟਰੋਲ ਦੀ ਤਰਾਂ ਕੰਮ ਕਰ ਰਿਹੈ.. ਇਸਨੇ ਬੇਹੱਦ ਕਠਿਨ ਤੇ ਤੜਪਾਉਣ ਵਾਲ਼ਾ ਰੁਟੀਨ ਬਣਾ ਕੇ ਮਾਰਕ ਸਪਿਤਜ਼ ਦੇ ਰੋਜਾਨਾ ਅੱਠ ਘੰਟੇ ਅਭਿਆਸ ਦੀ ਬਜਾਏ ਰੋਜਾਨਾ ਬਾਰਾ ਘੰਟੇ ਅਭਿਆਸ ਕੀਤਾ, ਲੇਕਿਨ ਇੱਕ ਦਿਨ ਇੱਕ ਦੁਰਘਟਨਾ ਵਿੱਚ ਇਸਦੇ ਸੱਜੇ ਗੁੱਟ ਦੀਆਂ ਹੱਡੀਆਂ ਅਲਗ ਹੋ ਗਈਆਂ,, ਡਾਕਟਰ ਕਹਿੰਦੇ ਬੀਜਿੰਗ ਓਲਪਿਕ ਭੁੱਲ ਜਾ।ਅਗਲੇ ਚ ਭਾਗ ਲੈ ਲਵੀਂ।
ਇਹ ਦੇਖੋ ਕਿਡਾ ਜੁਨੂਨੀ,ਸਕਾਰਾਤਮਕ ਤੇ ਪਾਗਲ,ਕਹਿੰਦਾ ਰਿਕਾਰਡ ਤਾਂ ਐਸੇ ਓਲੰਪਿਕ ਚ ਤੋੜਨਾ, ਹੱਥ ਖਤਮ ਹੋ ਗਿਆ ਸੀ ਲੇਕਿਨ ਇੱਕ ਸਾਲ ਤੱਕ ਲੱਤਾਂ ਨਾਲ਼ ਹੀ ਅਭ੍ਯਾਸ ਕਰੀ ਗਿਆ ਕਿਉਂਕਿ ਉਸ ਤਰਾਂ ਥੋੜਾ ਹੱਥ ਵੀ ਚੱਲਦਾ ਸੀ। ਟੁੱਟੇ ਹੱਥ ਨਾਲ਼ ਹੀ ਬੀਜਿੰਗ ਓਲੰਪਿਕ ਚ ਉੱਤਰਿਆ ਤੇ ਉਸ ਲੱਤਾਂ ਦੇ ਅਭਿਆਸ ਦਾ ਇੰਨਾ ਫਾਇਦਾ ਹੋਇਆ ਕਿ ਇੱਕ ਤੋਂ ਬਾਦ ਇਕ ਗੋਲਡ ਜਿੱਤਦਾ ਚਲਾ ਗਿਆ, ਤੇ ਜਦੋਂ ੨੦੦ ਮੀਟਰ ਬਟਰਫਲਾਈ ਈਵੈਂਟ ਚ ਉੱਤਰਿਆ ਤੇ ਰੇਸ ਵਿੱਚ ਹੀ ਪਾਣੀ ਵਾਲ਼ੀ ਐਨਕ ਟੁੱਟ ਗਈ। ਰੁਕ ਸਕਦਾ ਨਹੀਂ ਸੀ, ਉਥੇ ਵੀ ਅਭਿਆਸ ਨੇ ਇੰਨਾ ਫਾਇਦਾ ਦਿੱਤਾ,,ਇਸਨੇ ਗਿਣਿਆ ਵਾ ਸੀ ਕਿ ਵੀਹ ਸੈਕਿੰਡ ਚ ਇੱਕ ਬ੍ਰੈੱਥ ਪਾਰ ਕਰਨੀ। ਜਦੋਂ ਆਖਰੀ ਬ੍ਰੀਥ ਪਾਰ ਕਰਕੇ ਰੁਕਿਆ ਤੇ ਉੱਤੇ ਦੇਖਿਆ, ਸਕ੍ਰੀਨ ਤੇ ਲਿਖਿਆ ਸੀ ਵਰਲਡ ਰਿਕਾਰਡ। ਇਸਦੀ ਅੱਖ ਵਿੱਚ ਜੋ ਹੰਝੂ ਆਇਆ ਓਹ ਦੁਨੀਆ ਨੇ ਦੇਖਿਆ ਕਿਉਂਕਿ ਰੇਸ ਵਿਚ ਇਸਨੂੰ ਕੁੱਝ ਦਿੱਖ ਤੱਕ ਨਹੀਂ ਰਿਹਾ ਸੀ,, ਲੇਕਿਨ ਅੱਠਵਾਂ ਗੋਲਡ ਜਿੱਤ ਕੇ ਸਾਰੇ ਮਜਾਕ ਉਡਾਉਣ ਵਾਲਿਆਂ ਦੇ ਮੂੰਹ ਤੇ ਚਪੇੜ ਮਾਰੀ ਤੇ ਆਪਣੀ ਡਿਕਸ਼ਨਰੀ ਚੋਂ ਨਾਮੁਮਕਿਨ ਸ਼ਬਦ ਖਤਮ ਕਰਕੇ ਦਿਖਾਇਆ।
ਬਾਪੂ ਜੀ ਓਹਨਾ ਵੇਲਿਆਂ ਦੀ ਗੱਲ ਸੁਣਾਇਆ ਕਰਦੇ..
ਜੱਟਾਂ ਦੇ ਪੁੱਤਾਂ ਕੋਲ ਸਿਰਫ ਦੋ ਹੀ ਰਾਹ ਹੋਇਆ ਕਰਦੇ..ਫੌਜ ਤੇ ਜਾ ਫੇਰ ਵਾਹੀ..!
ਨਿੱਕਾ ਚਾਚਾ ਜੀ ਫੌਜ ਵਿਚ ਸੀ..ਪੈਂਠ ਦੀ ਜੰਗ ਵੇਲੇ ਇੱਕ ਵਾਰ ਪਿੰਡ ਆਇਆ..ਉਹ ਵੀ ਅਚਾਨਕ..ਘੜੀ ਦੀ ਘੜੀ ਮਿਲ ਵਾਪਿਸ ਮੁੜਨ ਲੱਗਾ..ਬਾਡਰ ਵੱਲ ਇਸ਼ਾਰਾ ਕਰ ਆਖਣ ਲੱਗਾ ਜੰਗ ਅਜੇ ਜਾਰੀ ਏ..ਮੁੱਕਦੀ ਏ ਤਾਂ ਆਵਾਂਗਾ..ਪਰ ਉਹ ਕਦੀ ਨਹੀਂ ਆਇਆ!
ਅੱਜ ਪੂਰੇ ਪੰਜ ਦਿਨਾਂ ਮਗਰੋਂ ਨਿੱਕੇ ਦਾ ਹਸਪਤਾਲੋਂ ਫੋਨ ਆਇਆ..
ਆਖਣ ਲੱਗਾ ਘੜੀ ਦੀ ਘੜੀ ਆਵਾਂਗਾ..ਮੈਂ ਉਸਦੀ ਮਨਪਸੰਦ ਖੀਰ ਬਣਾਈ..
ਨਿੱਕਾ ਪੋਤਰਾ ਸਵਖਤੇ ਦਾ ਉੱਠ ਬਾਰੀ ਨਾਲ ਲੱਗ ਪਿਓ ਦਾ ਇੰਤਜਾਰ ਕਰ ਰਿਹਾ ਸੀ..
ਨੂੰਹ ਅਜੀਬ ਜਿਹੀ ਕਸ਼ਮਕਸ਼ ਵਿਚ ਸੀ..ਕਦੀ ਖੁਸ਼ ਹੁੰਦੀ ਤੇ ਕਦੀ ਉਦਾਸ..ਕਦੀ ਆਪਣੇ ਆਪ ਨਾਲ ਗੱਲਾਂ..! ਪਰ ਉਹ ਅੱਜ ਵੀ ਮਿੱਥੇ ਸਮੇਂ ਤੇ ਨਾ ਆਇਆ.. ਫੋਨ ਵੀ ਬੰਦ..ਅਸੀ ਆਸ ਲਾਹ ਦਿੱਤੀ..ਫੇਰ ਅਚਾਨਕ ਬਿੜਕ ਹੋਈ..ਬਾਹਰਲਾ ਗੇਟ ਖੜਕਿਆ..ਉਹ ਭੱਜ ਕੇ ਬਾਹਰ ਨੂੰ ਗਈ..ਗੇਟੋਂ ਬਾਹਰ ਬੇਂਚ ਤੇ ਬੈਠੇ ਨੇ ਉਸਨੂੰ ਓਥੇ ਹੀ ਰੋਕ ਦਿੱਤਾ..ਫੇਰ ਹੱਸਦਾ ਹੋਇਆ ਦੂਰੋਂ ਹੀ ਕਿੰਨਾ ਚਿਰ ਗੱਲੀ ਲੱਗਾ ਰਿਹਾ..
ਪੁੱਛਿਆ ਅੰਦਰ ਨਹੀਂ ਆਉਣਾ..!
ਕਹਿੰਦਾ ਨਹੀਂ ਬੱਸ ਇਥੋਂ ਹੀ ਮੁੜ ਜਾਣਾ..ਨਾਲਦੀ ਔੜ ਦੇ ਫੁਲ ਵਾਂਙ ਮੁਰਝਾ ਗਈ..!
ਫੇਰ ਬਾਹਰ ਬੈਠੇ ਨੇ ਹੀ ਦੋ ਕੂ ਚਮਚੇ ਖੀਰ ਦੇ ਖਾਦੇ..ਰਾਜਮਾਂਹ ਚੌਲਾਂ ਦਾ ਸਵਾਦ ਚੱਖਿਆ..!
ਪੁੱਤ ਨੂੰ ਫਲਾਇੰਗ ਕਿੱਸ ਕੀਤੀ..ਨਾਲਦੀ ਵੱਲ ਨਜਰ ਭਰ ਵੇਖਿਆ ਤੇ ਫੇਰ ਚਿੱਟਾ ਕੋਟ ਪਾਈ ਹਸਪਤਾਲ ਵੱਲ ਇਸ਼ਾਰਾ ਕਰਦਾ ਹੋਇਆ ਇੰਨੀ ਗੱਲ ਆਖ ਤੁਰਦਾ ਬਣਿਆ ਕੇ ਜੰਗ ਜੇ ਜਾਰੀ ਹੈ..ਮੁੱਕੀ ਤਾਂ ਫੇਰ ਆਵਾਂਗਾ..” ਦੋਸਤੋ ਕੌਣ ਆਖਦਾ ਕੇ ਜੰਗ ਸਿਰਫ ਬਾਡਰਾਂ ਤੇ ਹੀ ਲੜੀ ਜਾਂਦੀ ਏ..
ਕੁਝ ਜੰਗਾਂ ਆਪਣੇ ਆਪ ਨਾਲ ਵੀ ਹੁੰਦੀਆਂ..ਆਪਣੇ ਜਜਬਾਤਾਂ ਨਾਲ..ਪਰ ਇਹਨਾਂ ਜੰਗਾਂ ਵਿਚ ਹੁੰਦੇ ਧਮਾਕੇ ਸਿਰਫ ਆਪਣੇ ਆਪ ਨੂੰ ਹੀ ਸੁਣਾਈ ਦਿੰਦੇ ਨੇ..!
ਉਸਨੇ ਹੱਥ ਪੂੰਝਦੀ ਹੋਈ ਨੇ ਬਾਹਰ ਆ ਕੇ ਦਸਿਆ ਕੇ “ਮੁੰਡਾ” ਹੀ ਏ ਪਰ ਸਖਤੀ ਕਾਰਨ ਕੋਈ ਲਿਖਤੀ ਰਿਪੋਰਟ ਨਹੀਂ ਦੇ ਸਕਦੀ..
ਏਨੀ ਗੱਲ ਸੁਣਦਿਆਂ ਹੀ ਸਾਰੇ ਪਰਿਵਾਰ ਵਿਚ ਖੁਸ਼ੀ ਦੀ ਲਹਿਰ ਦੌੜ ਗਈ..
ਹਸਪਤਾਲ ਦੇ ਬਰਾਮਦੇ ਵਿਚ ਹੀ ਵਧਾਈਆਂ ਅਤੇ ਮਿਠਿਆਈਆਂ ਦੀ ਸੁਨਾਮੀ ਜਿਹੀ ਵਗ ਤੁਰੀ.. ਠੀਕ ਛੇ ਮਹੀਨਿਆਂ ਮਗਰੋਂ ਉਸਨੇ ਓਸੇ ਹਸਪਤਾਲ ਵਿਚ ਇੱਕ ਧੀ ਨੂੰ ਜਨਮ ਦਿੱਤਾ..
ਦਾਦੀ ਚੁੱਪ ਸੀ..ਬਾਪ ਉਸਨੂੰ ਹੱਥਾਂ ਵਿਚ ਚੁੱਕੀ ਟਿਕਟਿਕੀ ਲਗਾ ਕੇ ਵੇਖੀ ਜਾ ਰਿਹਾ ਸੀ.. ਤੇ ਉਸਨੇ ਮੰਜੀ ਤੇ ਪਈ ਹੋਈ ਨੇ ਓਹਲੇ ਜਿਹੇ ਨਾਲ ਉਸਦਾ ਹੱਥ ਫੜ ਲਿਆ ਤੇ ਆਖਣ ਲੱਗੀ..
“ਮੈਡਮ ਸ਼ੁਕਰੀਆ..ਤੁਹਾਡੇ ਕਾਰਨ ਮੇਰੀ ਮਲੂਕੜੀ ਦੀ ਜਾਨ ਬਚ ਗਈ..ਜੇ ਤੁਹਾਨੂੰ ਉਸ ਦਿਨ ਟੈਸਟ ਕਰਨ ਲਗਿਆ ਗਲਤੀ ਨਾ ਲੱਗ ਗਈ ਹੁੰਦੀ ਤਾਂ ਅੱਜ ਇਸ ਕਰਮਾਂ ਵਾਲੀ ਦਾ ਮੂੰਹ ਵੇਖਣਾ ਨਸੀਬ ਨਾ ਹੁੰਦਾ..” “ਮੈਨੂੰ ਕਦੇ ਗਲਤੀ ਨਹੀਂ ਲੱਗਦੀ ਪਰ ਹਾਂ ਕਦੇ ਕਦੇ ਝੂਠ ਜਰੂਰ ਬੋਲ ਲੈਂਦੀ ਹਾਂ”
ਏਨੀ ਗੱਲ ਆਖ ਉਹ ਮੁਸ੍ਕੁਰਾਉਂਦੀ ਹੋਈ ਤੁਰੀ ਜਾ ਰਹੀ ਸੀ! ਪਰ ਪੀੜਾਂ ਦੀ ਭੰਨੀ ਹੋਈ ਨੂੰ ਹੁਣ ਇੰਝ ਮਹਿਸੂਸ ਹੋ ਰਿਹਾ ਸੀ ਜਿਦਾਂ ਅਰਸ਼ੋਂ ਉੱਤਰਿਆ ਰੱਬ ਇੱਕ ਬੇਹੱਦ ਕੀਮਤੀ ਤੋਹਫ਼ਾ ਖੁਦ ਉਸਦੀ ਝੋਲੀ ਪਾ ਵਾਪਿਸ ਮੁੜ ਰਿਹਾ ਸੀ
ਅਗਿਆਤ
ਫੋਟੋ: ਰਵਨ ਖੋਸਾ
ਮੈਂ ਤੀਸਰੀ ਕਲਾਸ ਵਿੱਚ ਦਾਖਲਾ ਲਿਆ ਸੀ ਉਸ ਸਕੂਲ ਵਿਚ, ਬਚਪਨ ਦੇ ਦਿਨ ਸੀ ਦੁਨੀਆਂਦਾਰੀ ਦਾ ਬਹੁਤਾ ਪਤਾ ਨਹੀਂ ਸੀ ਪੜ੍ਹਦੇ ਪੜ੍ਹਦੇ 6ਵੀਂ ਕਲਾਸ ਵਿੱਚ ਆ ਗਏ ਹੈਗਾ ਅਜੇ ਵੀ ਬਚਪਨ ਸੀ ਪਰ ਦੁਨੀਆਂਦਾਰੀ ਨੂੰ ਥੋੜ੍ਹਾ-ਬਹੁਤ ਸਮਝਣ ਲੱਗ ਪਏ ਸੀ। ਬਹੁਤੇ ਯਾਰ ਬੇਲੀ ਨਹੀਂ ਸੀ ਮੇਰੇ, ਆਪਣੀ ਮਸਤੀ ਵਿਚ ਮਸਤ ਰਹਿਣ ਵਾਲਾ ਸੀ। ਜਦੋਂ ਮੈਂ ਛੇਵੀਂ ਕਲਾਸ ਵਿੱਚ ਆਇਆ ਮੇਰਾ ਸੈਕਸ਼ਨ ਬਦਲ ਦਿੱਤਾ ਗਿਆ। ਉਸ ਕਲਾਸ ਵਿਚ ਮੇਰੀ ਜਾਣ-ਪਛਾਣ ਵਾਲਾ ਕੋਈ ਨਹੀਂ ਸੀ ਮੈਂ ਬਹੁਤ ਸਹਿਮਿਆ ਹੋਇਆ ਸੀ ਤਾਂ ਅਚਾਨਕ ਪੰਜਾਬੀ ਵਾਲੀ ਮੈਡਮ ਮੈਨੂੰ ਬੁਲਾਉਂਦੀ ਤੇ ਕਵਿਤਾ ਪੜ੍ਹਨ ਨੂੰ ਕਹਿੰਦੀ ਪਹਿਲਾਂ ਤਾਂ ਮੈਂ ਬਹੁਤ ਡਰ ਗਿਆ ਸੀ ਕਿਉਂਕਿ ਉਸ ਕਲਾਸ ਵਿੱਚ ਕੁੜੀਆਂ ਦੀ ਗਿਣਤੀ ਮੁੰਡਿਆਂ ਜਿੰਨੀ ਹੀ ਸੀ ਮੈਂ ਕਵਿਤਾ ਪੜ੍ਹਨੀ ਸ਼ੁਰੂ ਕਰ ਦਿੱਤੀ ਤਾਂ ਅਚਾਨਕ ਮੇਰਾ ਧਿਆਨ ਇਕ ਦਮ ਇਕ ਕੁੜੀ ਵੱਲ ਗਿਆ ਉਸ ਦੇ ਚਿਹਰੇ ਤੇ ਮਾਸੂਮੀਅਤ ਬੱਚੇ ਵਰਗੀ ਸੀ ਉਸ ਨੂੰ ਮੇਕ-ਅੱਪ ਜਾਂ ਫਿਲਟਰ ਲਾਉਣ ਦੀ ਜ਼ਰੂਰਤ ਹੀ ਨਹੀਂ ਪੈਂਦੀ ਹੋਣੀ ਕਿਉਂਕਿ ਉਹ ਚੰਗੀ ਹੀ ਐਨੀ ਸੀ ਕੀ ਸੋਹਣਾ ਪਣ ਉਹਦੇ ਮੂਹਰੇ ਬਹੁਤ ਛੋਟਾ ਰਹਿ ਜਾਂਦਾ ਉਸ ਸਮੇਂ ਮੈਂ ਪਹਿਲੀ ਵਾਰ ਉਸ ਨੂੰ ਦੇਖਿਆ ਉਸ ਦਾ ਧਿਆਨ ਮੇਰੇ ਵਲ ਨਹੀਂ ਗਿਆ ਉਹ ਆਪਣੀ ਪੜ੍ਹਾਈ ਵਿੱਚ ਰੁੱਝੀ ਹੋਈ ਸੀ ਕੁਝ ਮਹੀਨਿਆਂ ਤਕ ਉਸਨੂੰ ਦੇਖਦਾ ਰਿਹਾ ਪਰ ਉਸ ਨੂੰ ਕਦੀ ਬੁਲਾਇਆ ਨਹੀਂ ਸੀ ਉਸ ਨਾਲ ਗੱਲ ਕਰਨ ਦੀ ਹਿੰਮਤ ਹੀ ਨਹੀਂ ਸੀ ਪੈਂਦੀ। ਇੱਕ ਵਾਰ ਮੈਂ ਸਕੂਲ ਦਾ ਕੰਮ ਪੂਰਾ ਕਰ ਕੇ ਨਹੀਂ ਗਿਆ ਤਾਂ ਮੈਨੂੰ ਮੈਡਮ ਨੇ ਕਿਸੇ ਕੁੜੀ ਦੀ ਕਾਪੀ ਤੋਂ ਕੰਮ ਕਰਨ ਲਈ ਕਿਹਾ ਮੈਂ ਬਹੁਤ ਖੁਸ਼ ਹੋਇਆ ਕੀ ਅੱਜ ਉਸ ਕੋਲੋਂ ਕਾਪੀ ਲੈ ਲਵਾਂਗਾ ਇਸੇ ਬਹਾਨੇ ਉਸ ਨਾਲ ਬੋਲਚਾਲ ਤਾਂ ਹੋਵੇਗਾ ਮੈਂ ਹੌਲੀ-ਹੌਲੀ ਉਸ ਵੱਲ ਵਧਿਆ ਮੇਰਾ ਦਿਲ ਤਾਂ ਇੰਝ ਧੜਕ ਰਿਹਾ ਸੀ ਜਿਵੇਂ ਕਿਸੇ ਕੁੜੀ ਨੂੰ ਪ੍ਰਪੋਜ਼ ਕਰਨ ਲਈ ਜਾ ਰਿਹਾ ਹੋਵਾਂ ਤਾਂ ਮੇਰੇ ਅਵਾਜ਼ ਦੇਣ ਤੇ ਜਦੋਂ ਉਸ ਨੇ ਪਲਟ ਕੇ ਦੇਖਿਆ ਤਾਂ ਇੱਕ ਪਲ ਮੈਨੂੰ ਏਦਾਂ ਲੱਗਾ ਜਿਵੇਂ ਦੁਨੀਆਂ ਦਾ ਸਵਰਗ ਕਸ਼ਮੀਰ ਮੇਰੇ ਵਿਚ ਸਮਾਂ ਗਿਆ ਹੋਵੇ ਤਾਂ ਅੱਗੋ ਉਸ ਨੇ ਮਿੱਠੀ ਜਿਹੀ ਆਵਾਜ਼ ਵਿੱਚ ਮੈਨੂੰ ਕਾਪੀ ਦੇਣ ਤੋਂ ਇਨਕਾਰ ਕਰ ਦਿੱਤਾ ਮੈਂ ਆਪਣਾ ਮੁਰਝਾਇਆ ਚਿਹਰਾ ਲੈ ਕੇ ਵਾਪਸ ਆ ਗਿਆ ਮੈਨੂੰ ਬੁਰਾ ਵੀ ਬਹੁਤ ਲੱਗ ਰਿਹਾ ਸੀ ਪਰ ਇਕ ਪਾਸੇ ਖੁਸ਼ੀ ਵੀ ਬਹੁਤ ਹੋ ਰਹੀ ਸੀ ਕਿ ਉਸ ਨੂੰ ਬੁਲਾਇਆ ਤਾਂ ਹੈ…
ਦੇਖਦਿਆਂ ਕਰਦਿਆਂ ਦੋ ਸਾਲ ਬੀਤ ਗਏ। ਉਸ ਨੂੰ ਦੇਖਣਾ ਹੀ ਏਨਾ ਚੰਗਾ ਲਗਦਾ ਸੀ ਕਿ ਮੈਂ ਮਨ ਹੀ ਮਨ ਉਸ ਨਾਲ ਕਈ ਗੱਲਾਂ ਕਰ ਲੈਂਦਾ ਉਹ ਸਾਰਿਆਂ ਨਾਲੋਂ ਵੱਖ ਸੀ, ਚੁੰਨੀ ਹਮੇਸ਼ਾਂ ਉਸ ਦੇ ਸਿਰ ਤੇ ਰਹਿੰਦੀ ਸੀ ਤੇ ਹੱਥ ਵਿੱਚ ਇੱਕ ਸਿਮਰਨ ਪਾਇਆ ਹੋਇਆ ਸੀ। ਮੈਂ ਉਸ ਦੀ ਪਸੰਦ-ਨਾਪਸੰਦ ਹਰ ਚੰਗੀ ਮਾੜੀ ਆਦਤ ਜਾਦ ਰੱਖੀ ਹੋਈ ਸੀ ਉਹ ਹਮੇਸ਼ਾ ਕੱਲੇ ਬੈਠੇ ਹੋਏ ਮੂੰਹ ਵਿੱਚ ਕੁਝ ਗੁਣ ਗਣਾਉਂਦੀ ਰਹਿੰਦੀ ਸੀ।
ਮੈਂ ਹੁਣ ਅੱਠਵੀਂ ਕਲਾਸ ਵਿਚ ਸੀ ਉਹ ਕਈ ਵਾਰ ਸਕੂਲ ਵਿੱਚ ਸਵੇਰ ਵੇਲੇ ਹੋਣ ਵਾਲੇ ਭਜਨ ਕੀਰਤਨ ਵਿੱਚ ਹਿੱਸਾ ਲੈਂਦੀ ਉਸ ਨੂੰ ਗਾ ਕੇ ਭਜਨ ਕੀਰਤਨ ਕਰਨਾ ਥੋੜ੍ਹਾ ਬਹੁਤ ਪਸੰਦ ਸੀ ਤਾਂ ਮੈਂ ਉਸ ਸਮੇਂ ਹਰਮੋਨੀਅਮ ਸਿੱਖਣਾ ਸ਼ੁਰੂ ਕਰ ਦਿੱਤਾ ਪਤਾ ਨਹੀਂ ਕਿਉਂ ਮੈਨੂੰ ਨਹੀਂ ਸੀ ਪਤਾ… ਮੇਰਾ ਇੱਕ ਬਹੁਤ ਹੀ ਪੱਕਾ ਦੋਸਤ ਬਣ ਚੁੱਕਾ ਸੀ ਜੋ ਕਿ ਉਸ ਦੇ ਪਿੰਡ ਦਾ ਸੀ ਘਰ ਵੀ ਉਹਨਾਂ ਦਾ ਲਾਗੋ ਲਾਗ ਸੀ ਮੈਂ ਕਈ ਵਾਰ ਉਸ ਬਾਰੇ ਉਸ ਮਿੱਤਰ ਕੋਲੋਂ ਪੁੱਛਦਾ ਰਹਿੰਦਾ। ਮੈਂ ਕਲਾਸ ਵਿਚ ਜ਼ਿਆਦਾਤਰ ਉਸ ਦੇ ਸਾਈਡ ਵਾਲੇ ਸਾਹਮਣੇ ਬੈਂਚ ਤੇ ਬੈਠਣਾ ਪਸੰਦ ਕਰਦਾ ਸੀ ਇਸ ਤਰ੍ਹਾਂ ਕਰਨ ਨਾਲ ਮੈਨੂੰ ਇਕ ਵੱਖਰੀ ਹੀ ਖੁਸ਼ੀ ਮਿਲਦੀ ਸੀ। ਤਾਂ ਪਹਿਲਾਂ ਦੀ ਤਰਾਂ ਟੀਚਰ ਦੇ ਕਹਿਣ ਤੇ ਇਕ ਵਾਰ ਫਿਰ ਉਸ ਕੋਲੋਂ ਕਾਪੀ ਲੈਣ ਗਿਆ ਮਨ ਵਿਚ ਫਿਰ ਬਹੁਤ ਡਰ ਸੀ ਹੋਰ ਵੀ ਕਲਾਸ ਵਿੱਚ ਕੁੜੀਆਂ ਹੈਗੀਅਾਂ ਸੀ ਪਰ ਉਸ ਨਾਲ ਗੱਲ ਕਰਨ ਤੇ ਪਤਾ ਨਹੀਂ ਕਿਉਂ ਮਨ ਘਬਰਾ ਜਾਂਦਾ ਸੀ ਜਦੋਂ ਮੈਂ ਉਸ ਕੋਲੋਂ ਕਾਪੀ ਲੈਣ ਲਈ ਗਿਆ ਤਾਂ ਉਹ ਬਹੁਤ ਹੀ ਮਿੱਠੀ ਆਵਾਜ ਵਿੱਚ ਬੋਲੀ ਦੱਸੋ ਕਿਹੜੀ ਕਾਪੀ ਚਾਹੀਦੀ ਹੈ ਤਾਂ ਮੈਨੂੰ ਜੋ ਕਾਪੀ ਚਾਹੀਦੀ ਸੀ ਉਹ ਲੈ ਕੇ ਵਾਪਸ ਆ ਗਿਆ ਉਸ ਸਮੇਂ ਮੈਨੂੰ ਐਨੀ ਕ ਜ਼ਿਆਦਾ ਖੁਸ਼ੀ ਸੀ ਕੀ ਮੈਂ ਬਿਆਨ ਨਹੀਂ ਕਰ ਸਕਦਾ, ਇਸ ਤਰ੍ਹਾਂ ਕਾਪੀ ਦੇਣ ਦੇ ਬਹਾਨੇ ਵੀ ਉਸ ਨਾਲ ਗੱਲ ਕਰਕੇ ਆਇਆ। ਉਸ ਦਿਨ ਮੇਰੇ ਮਨ ਵਿਚੋਂ ਥੋੜਾ ਬਹੁਤ ਡਰ ਦੂਰ ਹੋ ਚੁੱਕਾ ਸੀ ਸਾਡੀ ਬਹੁਤੀ ਜ਼ਿਆਦਾ ਤਾਂ ਗੱਲ ਨਹੀਂ ਸੀ ਹੁੰਦੀ ਬਸ ਸਕੂਲ ਦਾ ਕੰਮ ਪੁੱਛ ਲੈਣਾ ਕੋਈ ਕਾਪੀ ਲੈ ਲੈਣੀ ਅਜਿਹੀਆਂ ਹੀ ਗੱਲਾਂ ਹੁੰਦੀਆਂ ਸੀ ਪਰ ਫਿਰ ਵੀ ਮਨ ਨੂੰ ਇਕ ਹੋਂਸਲਾ ਸੀ ਕੀ ਗੱਲ ਹੁੰਦੀ ਤਾਂ ਹੈ… ਉਹਨੂੰ ਛੁਣਾ ਤੇ ਦੂਰ ਦੀ ਗੱਲ ਕਦੀ ਉਸ ਦੀਆਂ ਅੱਖਾਂ ਵਿੱਚ ਅੱਖਾਂ ਪਾ ਕੇ ਗੱਲ ਨਹੀਂ ਸੀ ਕੀਤੀ ਏਨਾਂ ਜਲਾਲ ਸੀ ਉਸ ਦੀਆਂ ਅੱਖਾਂ ਵਿਚ।
ਪੜ੍ਹਾਈ ਦੇ ਨਾਲ ਨਾਲ ਮੈਂ ਹਰਮੋਨੀਅਮ ਵੀ ਸਿੱਖਦਾ ਸੀ ਮੇਰੇ ਮਨ ਵਿੱਚ ਇਕੋ ਹੀ ਇਰਾਦਾ ਸੀ ਕੀ ਜੋ ਸਵੇਰ ਵੇਲੇ ਬਾਰਵੀਂ ਕਲਾਸ ਦੇ ਵਿਦਿਆਰਥੀ ਹਰਮੋਨੀਅਮ ਵਜਾ ਕੇ ਕਿਰਤਨ ਭਜਨ ਕਰਦੇ ਹਨ ਕਿਸੇ ਦਿਨ ਨੂੰ ਮੈਂ ਉਸ ਜਗ੍ਹਾ ਤੇ ਜਾ ਕੇ ਉਹਨਾਂ ਦੀ ਤਰ੍ਹਾਂ ਹਰਮੋਨੀਅਮ ਵਜਾਵਾਂ ਤੇ ਉਹ ਮੇਰੇ ਲਾਗੇ ਖਲੋਕੇ ਭਜਨ ਕੀਰਤਨ ਗਾਵੇ। 8ਵੀ ਕਲਾਸ ਦਾ ਵੀ ਸਾਲ ਇਸ ਤਰ੍ਹਾਂ ਹੀ ਬੀਤ ਚੁੱਕਾ ਸੀ।
ਨੌਵੀਂ ਕਲਾਸ ਵਿੱਚ ਪੜ੍ਹਾਈ ਦੇ ਨਾਲ ਨਾਲ ਮਿਊਜ਼ਕ ਰੂਮ ਵਿੱਚ ਵੀ ਜਾਣਾ ਮੈਂ ਸ਼ੁਰੂ ਕਰ ਦਿੱਤਾ ਆਪਣੇ ਮਨ ਵਿਚੋਂ ਡਰ ਕੱਢਣ ਲਈ ਸਕੂਲ ਵਿੱਚ ਹਰਮੋਨੀਅਮ ਵਜਾਉਣ ਦਾ ਇਰਾਦਾ ਬਣਾਇਆ ਉਸ ਸਮੇਂ ਉਹ ਵੀ ਕਦੀ ਕਦੀ ਭਜਨ ਕੀਰਤਨ ਦਾ ਅਭਿਆਸ ਕਰਨ ਲਈ ਆਇਆ ਕਰਦੀ ਸੀ ਤੇ ਏਦਾਂ ਸਾਡਾ ਬੋਲ ਚਾਲ ਥੋੜਾ ਬਹੁਤ ਵੱਧ ਗਿਆ। ਉਹਨਾਂ ਦੇ ਹੀ ਪਿੰਡ ਹਰ ਸਾਲ ਨਗਰ ਕੀਰਤਨ ਕੱਢਿਆ ਜਾਂਦਾ ਸੀ ਤੇ ਹਰ ਸਾਲ ਸਕੂਲ ਵਿੱਚੋਂ ਸਾਡੇ ਸਕੂਲ ਦੇ ਸੀਨੀਅਰ ਵਿਦਿਆਰਥੀ ਇਸ ਨਗਰ ਕੀਰਤਨ ਵਿਚ ਜਾਇਆ ਕਰਦੇ ਸੀ ਤੇ ਇਸ ਵਾਰ ਸਾਡੀ ਕਲਾਸ ਦੇ ਬੱਚੇ ਲੈ ਕੇ ਜਾਣੇ ਸੀ ਤੇ ਹਰਮੋਨੀਅਮ ਵਜਾਉਣ ਦੀ ਅਨੁਮਤੀ ਮੈਨੂੰ ਦਿੱਤੀ ਹੋਈ ਸੀ ਸਾਡਾ ਅਭਿਆਸ ਕਰਵਾਉਣ ਲਈ ਅੱਧੀ ਛੁੱਟੀ ਤੋਂ ਬਾਅਦ ਵਾਲਾ ਸਮਾਂ ਰੱਖਿਆ ਗਿਆ ਸੀ। ਸਾਡੇ ਗਰੁੱਪ ਵਿੱਚ ਟੋਟਲ 7-8 ਵਿਦਿਆਰਥੀ ਹੋਣਗੇ ਜਿਨ੍ਹਾਂ ਵਿਚੋਂ ਉਹ ਇੱਕ ਸੀ, ਇਸੇ ਤਰ੍ਹਾਂ ਸਾਡਾ ਅਭਿਆਸ ਸ਼ੁਰੂ ਹੋ ਚੁੱਕਾ ਸੀ ਬਹੁਤਾ ਟਾਈਮ ਸਾਡਾ ਅਭਿਆਸ ਕਰਵਾਇਆ ਜਾਂਦਾ ਸੀ ਜਿਸ ਨਾਲ ਸਾਡਾ ਬੋਲਚਾਲ ਹੋਰ ਜਿਆਦਾ ਵਧ ਚੁਕਾ ਸੀ। ਮੇਰੇ ਮਨ ਵਿੱਚ ਉਸ ਪ੍ਰਤੀ ਕੁਝ ਗਲਤ ਨਹੀਂ ਸੀ ਬੱਸ ਮੇਰੀ ਸੋਚ ਇਹ ਸੀ ਕਿ ਉਸ ਨਾਲ ਗੱਲਾਂ ਕਰ ਸਕਾਂ ਤੇ ਓਦਾਂ ਹੀ ਹੋ ਰਿਹਾ ਸੀ। ਅਸੀਂ ਦਿਨ ਪਰ ਦਿਨ ਬਹੁਤ ਗੱਲਾਂ ਕਰਨ ਲੱਗੇ। ਨਗਰ ਕੀਰਤਨ ਦਾ ਦਿਨ ਆ ਚੁੱਕਾ ਸੀ ਉਹ ਵੀ ਬਹੁਤ ਖੁਸ਼ ਸੀ ਕਿਉਂਕਿ ਆਖ਼ਿਰਕਾਰ ਉਨ੍ਹਾਂ ਦੇ ਪਿੰਡ ਜੂ ਜਾਣਾ ਸੀ, ਮੈਂ ਵੀ ਬਹੁਤ ਖੁਸ਼ ਸੀ ਕਿਉਂਕਿ ਮੈਂ ਵੀ ਉਸ ਦੇ ਨਾਲ ਉਸ ਦੇ ਪਿੰਡ ਜਾਣਾ ਸੀ ਇਸ ਤਰ੍ਹਾਂ ਸਾਡਾ ਬੋਲਬਾਲਾ ਕਾਫੀ ਹੱਦ ਤੱਕ ਵਧ ਗਿਆ, ਮੈਂ ਉਸ ਦੀ ਦਿਨੋਂ ਦਿਨ ਬਹੁਤ ਜਿਆਦਾ ਫਿਕਰ ਕਰਨ ਲੱਗਾ ਪਤਾ ਨਹੀਂ ਕਿਉਂ ਸ਼ਾਇਦ ਮੈਨੂੰ ਆਪ ਨੂੰ ਹੀ ਚੰਗਾ ਲਗਦਾ ਸੀ….. ਜਦੋਂ ਵੀ ਉਹ ਅੱਖਾਂ ਤੋਂ ਓਹਲੇ ਹੁੰਦੀ ਤਾਂ ਮੇਰੀਆਂ ਅੱਖਾਂ ਉਸ ਨੂੰ ਲੱਭਦੀਆਂ ਰਹਿੰਦੀਆਂ ਜਿਵੇਂ ਕੁੱਝ ਖੋ ਗਿਆ ਹੁੰਦਾ ਹੈ,
ਮੈਨੂੰ ਅੱਜ ਵੀ ਚੇਤਾ ਹੈ ਕੀ ਉਹਨਾਂ ਦੇ ਪਹਿਲੇ ਪੜਾਅ ਤੇ ਪਕੌੜਿਆਂ ਦਾ ਲੰਗਰ ਲਗਦਾ ਸੀ…
ਕਰਦੇ ਕਰਾਉਂਦੇ ਕਾਫੀ ਸਮਾਂ ਲੰਘ ਚੁੱਕਾ ਸੀ ਤਾਂ ਅਚਾਨਕ ਮੈਂ ਰਸਤੇ ਵਿਚ ਦੇਖਦਾ ਹਾਂ ਕਿ ਸਾਰੇ ਗਰੁੱਪ ਵਿੱਚ ਉਹ ਕਿਤੇ ਦਿਖਾਈ ਨਹੀਂ ਦੇ ਰਹੀ ਉਸ ਸਮੇਂ ਬਹੁਤ ਜ਼ਿਆਦਾ ਭੀੜ ਸੀ ਮੈਂ ਗਰੁੱਪ ਵਿਚੋਂ ਬਾਹਰ ਆ ਕੇ ਉਸ ਦੀ ਤਲਾਸ਼ ਕਰਨ ਲੱਗਾ ਬੇਸ਼ੱਕ ਉਹ ਉਸ ਦਾ ਹੀ ਪਿੰਡ ਸੀ ਪਰ ਫਿਰ ਵੀ ਮੈਨੂੰ ਲੱਗ ਰਿਹਾ ਸੀ ਕਿ ਉਹ ਕਿਤੇ ਖੋ ਨਾ ਜਾਵੇ, ਤਾਂ ਮੈਂ ਦੁਬਾਰਾ ਪਿਛੇ ਨੂੰ ਵਾਪਸ ਆਉਂਦਾ ਹਾਂ ਤੇ ਰਸਤੇ ਵਿਚ ਦੇਖਦਾ ਕਿ ਉਹ ਖੜ੍ਹੀ ਹੈ ਮੈਂ ਉਸ ਨੂੰ ਦੇਖ ਕੇ ਦੂਰੋਂ ਹੀ ਅਵਾਜ਼ ਦਿੰਦਾ ਹਾਂ ਤੇ ਕਹਿੰਦਾ ਹਾਂ ਕਿ ਚੱਲ ਚੱਲੀਏ ਇਕੱਲੀ ਰਹਿ ਗਈ! ਇੰਨਾਂ ਕਹਿਣ ਤੇ ਮੈਨੂੰ ਪਤਾ ਲੱਗਦਾ ਹੈ ਕੀ ਉਸ ਦੇ ਮੰਮੀ ਉਸ ਨਾਲ ਕੋਈ ਗੱਲ ਕਰ ਰਹੇ ਹੁੰਦੇ, ਤਾਂ ਮੈਂ ਡਰਦਾ ਹੋਇਆ ਓਥੋਂ ਹੌਲੀ ਜਹੀ ਪਾਸਾ ਵੱਟ ਕੇ ਚਲਾ ਜਾਂਦਾ ਹਾਂ ਮੈਂ ਬਹੁਤ ਸਹਿਮ ਗਿਆ ਸੀ, ਉਸ ਨਾਲ ਓਦੇ ਮੰਮੀ ਸੀ ਓ ਮੇਰੇ ਬਾਰੇ ਕੀ ਸੋਚਣਗੇ! ਫਿਰ ਉਸ ਦਿਨ ਮੈਂ ਦੁਬਾਰਾ ਉਸ ਨਾਲ ਗੱਲ ਨਾ ਕਰ ਪਾਇਆ,
ਅਗਲੇ ਦਿਨ ਜਦੋਂ ਉਹ ਸਕੂਲ ਆਉਂਦੀ ਹੈ ਤਾਂ ਹਲਕੀ ਜਿਹੀ ਮੁਸਕਰਾ ਕੇ ਤੇ ਹਾਲ ਚਾਲ ਪੁੱਛ ਕੇ ਕਲਾਸ ਵਲ ਨੂੰ ਚਲੀ ਜਾਂਦੀ ਹੈ ਬਹੁਤ ਚੰਗਾ ਲੱਗਦਾ ਸੀ ਜਦੋਂ ਉਹ ਆਪ ਹਾਲ ਚਾਲ ਪੁੱਛ ਕੇ ਜਾਂਦੀ ਸੀ, ਤਾਂ ਜਦੋਂ ਸਵੇਰ ਦਾ ਭਜਨ ਕੀਰਤਨ ਕਰਨ ਤੋਂ ਬਾਅਦ ਕਲਾਸ ਵੱਲ ਨੂੰ ਜਾ ਰਹੇ ਸੀ ਤਾਂ ਉਸ ਨੇ ਮੈਨੂੰ ਬੁਲਾ ਕੇ ਕਿਹਾ ਕੱਲ੍ਹ ਜਦੋਂ ਤੁਸੀਂ ਮੈਨੂੰ ਅਵਾਜ ਮਾਰੀ ਸੀ ਫਿਰ ਓਥੋਂ ਚਲੇ ਕਿਓ ਗਏ ਸੀ ਮੇਰੇ ਮੰਮੀ ਜੀ ਖੜ੍ਹੇ ਸੀ ਉਹ ਤਾਂ ਕਹਿ ਰਹੇ ਸੀ ਕਿ ਬਾਕੀ ਸਾਰੇ ਚਲੇ ਗਏ ਇਹ ਮੁੰਡਾ ਤੈਨੂੰ ਵਾਪਸ ਲੈਣ ਲਈ ਆਇਆ ਕਿੰਨਾ ਚੰਗਾ ਮੁੰਡਾ ਆ…
ਤਾਂ ਅੰਦਰ ਹੀ ਅੰਦਰ ਇਕ ਵੱਖਰੀ ਹੀ ਖੁਸ਼ੀ ਮਿਲੀ… ਇਸ ਤੋਂ ਬਾਅਦ ਅਸੀਂ ਬਹੁਤ ਵਧੀਆ ਦੋਸਤ ਬਣ ਗਏ ਸੀ ਮੈਂ ਉਸ ਨੂੰ ਕਦੀ ਬੇਗਾਨਿਆ ਵਾਂਗ ਸਮਝਿਆ ਹੀ ਨਹੀਂ ਸੀ ਇੰਝ ਲੱਗਦਾ ਸੀ ਜਿਵੇਂ ਉਹ ਪਰਿਵਾਰ ਦਾ ਹੀ ਹਿੱਸਾ ਹੋਵੇ, ਇੱਦਾਂ ਹੀ ਸਾਡੀ ਨੌਵੀ ਕਲਾਸ ਦਾ ਸਾਲ ਬੀਤ ਚੁੱਕਾ ਸੀ ਹੁਣ ਤੇ ਪਤਾ ਹੀ ਨਹੀਂ ਲੱਗਦਾ ਸੀ ਕਿ ਕਦੋਂ ਸਮਾਂ ਲੰਘਦਾ ਜਾ ਰਿਹਾ ਹੈ ਪਰ ਕਦੀ ਮੇਰੇ ਦਿਲ ਵਿਚ ਉਹਦੇ ਬਾਰੇ ਕੋਈ ਇਹੋ ਜਿਹੇ ਵਿਚਾਰ ਨਹੀਂ ਸੀ ਆਏ ਕੀ ਮੈਂ ਜਾ ਕੇ ਉਸ ਨੂੰ ਪ੍ਰਪੋਜ਼ ਕਰਾਂ ਉਸ ਨਾਲ ਕੋਈ ਹੋਰ ਸਬੰਧ ਰੱਖਾਂ ਮੈਨੂੰ ਬਸ ਓਹਦੇ ਨਾਲ ਗੱਲਾਂ ਕਰਨੀਆਂ ਚੰਗੀਆਂ ਲੱਗਦੀਆਂ ਸੀ ਤੇ ਉਹਦੇ ਨਾਲ ਜਿੰਨਾਂ ਵੀ ਸਮਾਂ ਲੰਘਦਾ ਸੀ ਬਹੁਤ ਹੀ ਵਧੀਆ ਲੰਘਦਾ ਸੀ।
ਹੁਣ ਦਸਵੀਂ ਕਲਾਸ ਵਿੱਚ ਆ ਗਏ ਸੀ ਸਕੂਲ ਵਿੱਚ ਜ਼ਿਆਦਾਤਰ ਵਿਦਿਆਰਥੀ ਮੈਨੂੰ ਜਾਨਣ ਲੱਗ ਗਏ ਸੀ ਕਿਉਂਕਿ ਹੁਣ ਮੈਂ ਅਕਸਰ ਹੀ ਸਟੇਜ ਤੇ ਚੜ੍ਹਦਾ ਰਹਿੰਦਾ ਸੀ ਸਾਡੀ ਦੋਸਤੀ ਇੰਨੀ ਪੱਕੀ ਹੋ ਚੁੱਕੀ ਸੀ ਕਿ ਕਈ ਤਾਂ ਦੇਖ ਕੇ ਬਹੁਤ ਸੜਦੇ ਸੀ, ਹੁਣ ਸਕੂਲ ਵਿਚ ਸੀਨੀਅਰ ਕਲਾਸ ਦੇ ਵਿਦਿਆਰਥੀ ਉਸ ਵੱਲ ਗਲਤ ਨਿਗਾਹ ਨਾਲ ਦੇਖਦੇ ਸੀ ਜੋ ਕਿ ਮੈਨੂੰ ਬਹੁਤ ਬੁਰਾ ਲਗਦਾ ਸੀ ਤੇ ਕਈ ਵਾਰ ਮੁੰਡਿਆਂ ਨੇ ਮੈਨੂੰ ਰਸਤੇ ਵਿੱਚ ਘੇਰਕੇ ਕਹਿਣਾ ਕੀ ਉਸ ਨਾਲ ਜ਼ਿਆਦਾ ਨਾ ਰਿਹਾ ਕਰ ਹੁਣ ਭਲਾ ਰੱਬ ਵਰਗਾ ਦੋਸਤ ਕੌਣ ਛੱਡ ਸਕਦਾ ਹੈ ਮੈਂ ਕਦੀ ਕਿਸੇ ਦੀ ਗੱਲ ਤੇ ਅਸਰ ਨਹੀਂ ਸੀ ਕੀਤਾ ਮੈਂ ਉਸ ਨਾਲ ਬਹੁਤ ਹੀ ਪਿਆਰ ਨਾਲ ਰਹਿੰਦਾ ਸੀ, ਇਕ ਵਾਰ ਮੈਂ ਉਸ ਨੂੰ ਇਕ ਛੋਟੀ ਜਿਹੀ ਰੁੱਖ ਦੀ ਟਾਹਣੀ ਦਿੱਤੀ ਸੀ ਤੇ ਮੈਂ ਉਸ ਨੂੰ ਕਿਹਾ ਸੀ ਕੀ ਇਸ ਨੂੰ ਸੰਭਾਲ ਕੇ ਰੱਖੀ ਕਦੀ ਉਹ ਟਾਹਣੀ ਉਸ ਨੇ ਆਪਣੀ ਕਾਪੀ ਵਿਚ ਰੱਖ ਲੈਣੀ ਤੇ ਕਦੀ ਮੈਂ ਆਪਣੀ ਕਾਪੀ ਵਿੱਚ ਰੱਖ ਲੈਣੀ ਇਸ ਗੱਲ ਦਾ ਕੋਈ ਮਤਲਬ ਤਾਂ ਨਹੀਂ ਹੈ ਪਰ ਸਾਡੀ ਜ਼ਿੰਦਗੀ ਦੀਆਂ ਘਟਨਾ ਵਿਚੋਂ ਇਹ ਘਟਨਾ ਦਿਲ ਦੇ ਬਹੁਤ ਕਰੀਬ ਸੀ ਇਸ ਗੱਲ ਦਾ ਅੱਜ ਵੀ ਉਸ ਨੂੰ ਚੇਤਾ ਹੈ, ਪਰ ਉਹ ਟਾਹਣੀ ਜ਼ਿਆਦਾ ਸਮਾਂ ਸਾਡੇ ਕੋਲ ਨਹੀਂ ਰਹੀ ਉਸ ਦੀ ਕਾਪੀ ਵਿੱਚੋ ਉਹ ਕਿਤੇ ਗੁੰਮ ਹੋ ਚੁੱਕੀ ਸੀ।
ਜਿੰਦਗੀ ਬਹੁਤ ਵਧੀਆ ਲੰਘ ਰਹੀ ਸੀ ਕਦੀ ਕਿਸੇ ਗੱਲ ਦਾ ਕੋਈ ਫਿਕਰ ਨਹੀਂ ਸੀ ਏਦਾਂ ਹੀ ਦਸਵੀਂ ਕਲਾਸ ਦਾ ਸਮਾਂ ਬੀਤਦਾ ਗਿਆ।
ਹੁਣ ਗਿਆਰਵੀਂ ਕਲਾਸ ਵਿਚ ਉਸ ਨੇ ਤੇ ਨਾਨ ਮੈਡੀਕਲ ਸਬਜੈਕਟ ਰੱਖ ਲਿਆ ਤੇ ਮੈਂ ਅਜੇ ਸੋਚਾਂ ਵਿਚ ਹੀ ਸੀ ਕਿ ਕਿਹੜਾ ਸਬਜੈਕਟ ਰੱਖਿਆ ਜਾਵੇ ਮੇਰਾ ਸ਼ੌਕ ਕੰਪਿਊਟਰ ਵਿੱਚ ਸੀ ਤੇ ਮੈਂ ਕਮਰਸ ਰੱਖਣਾ ਚਾਹੁੰਦਾ ਸੀ ਤੇ ਦਿਲ ਮੇਰਾ ਕਹਿ ਰਿਹਾ ਸੀ ਨਾਨ-ਮੈਡੀਕਲ ਵਿੱਚ ਬੈਠ ਜਾਵਾਂ ਫਿਰ ਮੈਂ ਪਹਿਲਾਂ ਤਾਂ ਨਾਨ ਮੈਡੀਕਲ ਵਿੱਚ ਬੈਠਦਾ ਰਿਹਾ ਪਰ ਫਿਰ ਮੈਂ ਸੋਚਿਆ ਕਿ ਮੈਨੂੰ ਸਹੀ ਕਦਮ ਚੁੱਕਣਾ ਚਾਹੀਦਾ ਹੈ ਥੋੜੇ-ਬਹੁਤੇ ਦਿਨ ਨਾਨ-ਮੈਡੀਕਲ ਵਿੱਚ ਲਾ ਕੇ ਕਮਰਸ ਵਿੱਚ ਆ ਗਿਆ ਸਾਡੀਆ ਕਲਾਸਾਂ ਬਦਲ ਗਈਆਂ ਬਹੁਤ ਬੁਰਾ ਲੱਗ ਰਿਹਾ ਸੀ ਪਰ ਮੈਂ ਅਕਸਰ ਹੀ ਉਸ ਦੀ ਕਲਾਸ ਵਿੱਚ ਜਾਂਦਾ ਰਹਿੰਦਾ ਸੀ ਤੇ ਉਸ ਨੂੰ ਮਿਲਦਾ ਰਹਿੰਦਾ ਸੀ, ਪਰ ਜਦੋਂ ਵੀ ਮੈਂ ਉਸਦੀ ਕਲਾਸ ਅੱਗੋਂ ਲੰਘਦਾ ਸੀ ਤਾਂ ਬੜਾ ਅਜੀਬ ਜਿਹਾ ਲਗਦਾ ਰਹਿੰਦਾ ਸੀ ਹੁਣ ਗਿਆਰਵੀਂ ਕਲਾਸ ਦੇ ਨਾਲ-ਨਾਲ ਬਾਰਵੀਂ ਕਲਾਸ ਦਾ ਸਮਾਂ ਵੀ ਏਦਾਂ ਲੰਘਦਾ ਜਾ ਰਿਹਾ ਸੀ ਪਹਿਲਾ ਵਰਗੀ ਖੁਸ਼ੀ ਮਹਿਸੂਸ ਨਹੀਂ ਸੀ ਹੁੰਦੀ ਕਿਉਂਕਿ ਪਹਿਲਾਂ ਉਹ ਮੇਰੀ ਕਲਾਸ ਵਿੱਚ ਅੱਖਾਂ ਦੇ ਸਾਹਮਣੇ ਹੁੰਦੀ ਸੀ ਹੁਣ ਉਸ ਦੀ ਫਿਕਰ ਰਹਿੰਦੀ ਸੀ। ਬਾਰਵੀਂ ਕਲਾਸ ਦੇ ਇਮਤਿਹਾਨ ਨੇੜੇ ਆ ਚੁੱਕੇ ਸੀ ਤੇ ਸਾਰਿਆਂ ਨੇ ਵੱਖ ਵੱਖ ਹੋ ਜਾਣਾ ਸੀ ਦਿਲ ਬਹੁਤ ਡਰਦਾ ਰਹਿੰਦਾ ਸੀ, ਤਾਂ ਉਸ ਨੇ ਕਿਹਾ ਕਿ ਮੈਂ ਜਦੋਂ ਮੋਬਾਈਲ ਲਿਆ ਤਾਂ ਮੈਸਿਜ ਕਰਾਂਗੀ ਦਿਲ ਨੂੰ ਦਿਲਾਸਾ ਜਿਹਾ ਮਿਲ ਗਿਆ ਹੁਣ ਇਮਤਿਹਾਨ ਸ਼ੁਰੂ ਹੋ ਚੁੱਕੇ ਸੀ ਤੇ ਕਿਸੇ ਨੂੰ ਮਿਲਣ ਦਾ ਬਹੁਤਾ ਸਮਾਂ ਨਹੀਂ ਸੀ ਹੁੰਦਾ ਤੇ ਆਖਿਰਕਾਰ ਇਮਤਿਹਾਨ ਸਮਾਪਤ ਹੋ ਚੁੱਕੇ ਹੁਣ ਕੇਵਲ ਉਸ ਦੇ ਮੈਸਜ ਦੀ ਉਡੀਕ ਸੀ ਦਿਨ ਲੰਘਦੇ ਜਾ ਰਹੇ ਸੀ ਦਿਨਾਂ ਤੋਂ ਮਹੀਨੇ ਹੋ ਗਏ ਤੇ ਮਹੀਨਿਆਂ ਤੋਂ ਸਾਲ ਹੋ ਗਿਆ ਉਸ ਦੇ ਮੈਸਜ ਦੀ ਉਡੀਕ ਵਿਚ ਆਖਿਰਕਾਰ ਇਕ ਸਾਲ ਬਾਅਦ ਇੱਕ ਨੰਬਰ ਤੋਂ ਮੈਸੇਜ ਆਉਂਦਾ ਹੈ ਤਾਂ ਮੇਰੇ ਪੁੱਛਣ ਤੇ ਉਸ ਨੇ ਆਪਣਾ ਨਾਮ ਦੱਸਿਆ ਖ਼ੂਸ਼ੀ ਐਨੀ ਹੋਈ ਕਿ ਜਿਵੇਂ ਰੱਬ ਨੇ ਸਾਹਮਣੇ ਖਲੋ ਕੇ ਮੂੰਹ ਮੰਗੀ ਗੱਲ ਪੂਰੀ ਕੀਤੀ ਹੋਵੇ।
ਹੁਣ ਤਾਂ ਮੋਬਾਈਲ ਨੂੰ ਦੂਰ ਰੱਖਣ ਦਾ ਦਿਲ ਹੀ ਨਹੀਂ ਸੀ ਕਰਦਾ ਮੈਂਨੂੰ ਮੈਸੇਜ ਵਿੱਚ ਗੱਲ ਕਰਨ ਤੇ ਵੀ ਏਦਾਂ ਲਗਦਾ ਸੀ ਜਿਵੇਂ ਉਹ ਮੇਰੇ ਸਾਹਮਣੇ ਬੈਠ ਕੇ ਗੱਲ ਕਰ ਰਹੀ ਹੋਵੇ ਪਹਿਲਾਂ ਤਾਂ ਅਸੀਂ ਪੁਰਾਣੀਆਂ ਗੱਲਾਂ ਬਹੁਤ ਯਾਦ ਕੀਤੀਆਂ ਤੇ ਬਾਅਦ ਵਿਚ ਮੈਂ ਉਸ ਨੂੰ ਪੁਛਿਆ ਕਿ ਇਕ ਸਾਲ ਵਿਚ ਤੁਸੀਂ ਕੀ ਕਰਦੇ ਰਹੇ ਤਾਂ ਉਸਨੇ ਕਿਹਾ ਮੈਂ ਆਈਲੈਟਸ ਕਰ ਰਹੀ ਸੀ ਤੇ ਹੁਣ ਪੂਰੀ ਹੋ ਚੁੱਕੀ ਹੈ, ਤਾਂ ਮੈਨੂੰ ਇਕ ਦੱਮ ਬਹੁਤ ਅਜੀਬ ਜਿਹਾ ਮਹਿਸੂਸ ਹੋਇਆ ਮੈਂ ਸੋਚ ਰਿਹਾ ਸੀ ਕੀ ਹੁਣ ਇਸਨੇ ਵਿਦੇਸ਼ ਚਲੇ ਜਾਣਾ ਹੈ। ਫਿਰ ਕੁਝ ਦਿਨਾਂ ਤੱਕ ਅਸੀਂ ਏਦਾਂ ਹੀ ਮੋਬਾਈਲ ਤੇ ਗੱਲ ਕਰਦੇ ਰਹੇ ਮੇਰੀ ਸਵੇਰ ਦੀ ਸ਼ੁਰੂਆਤ ਵੀ ਉਸ ਦੇ ਮੈਸੇਜ ਤੇ ਹੁੰਦੀ ਸੀ ਤੇ ਸੌਣ ਵੇਲੇ ਆਖੀਰਲਾ ਮੈਸੇਜ ਵੀ ਓਸ ਤੇ ਹੁੰਦਾ ਸੀ, ਜਿਵੇਂ ਹੋਰ ਸਭ ਕੁਝ ਮੈਂ ਭੁਲ ਚੁੱਕਾ ਹੋਵਾਂ। ਜ਼ਿੰਦਗੀ ਵਿਚ ਬੇਸ਼ਕ ਕਿੰਨਾ ਕੂ ਜਰੂਰੀ ਕੰਮ ਕਰ ਰਿਹਾ ਹੋਵਾਂ ਪਰ ਉਸ ਦੇ ਮੈਸੇਜ ਦਾ ਜਵਾਬ ਜ਼ਰੂਰ ਦਿੰਦਾ ਸੀ, ਹਿਸਾਬ ਲਾ ਸਕਦੇ ਹੋ ਕਿ ਮੇਰੇ ਸਕੇ ਭਰਾ ਦਾ ਅਨੰਦ ਕਾਰਜ ਹੋ ਰਿਹਾ ਸੀ ਪਰ ਮੈਂ ਉਸ ਨਾਲ ਗੱਲ ਕਰ ਰਿਹਾ ਸੀ, ਰਾਤ ਨੂੰ ਸਾਰੇ ਵਿਆਹ ਦੀ ਖੁਸ਼ੀ ਵਿੱਚ ਭੰਗੜਾ ਪਾ ਰਹੇ ਸੀ ਪਰ ਮੈਂ ਕਮਰੇ ਵਿਚ ਬੈਠ ਕੇ ਉਸ ਨਾਲ ਗੱਲ ਕਰ ਰਿਹਾ ਸੀ। ਇੰਨਾ ਜ਼ਿਆਦਾ ਚੰਗਾ ਲੱਗਦਾ ਸੀ ਉਸ ਨਾਲ ਗੱਲ ਕਰਨਾ…
ਉਹ ਮੈਨੂੰ ਅਕਸਰ ਹੀ ਕਹਿੰਦੀ ਰਹਿੰਦੀ ਸੀ ਕੀ ਮੇਰੀ ਮੰਮੀ ਕਹਿੰਦੇ ਹਨ ਕੀ ਮੈਂ ਬਹੁਤ ਚੰਗਾ ਮੁੰਡਾ ਹਾਂ ਤੇ ਉਹ ਮੇਰੇ ਨਾਲ ਗੱਲ ਕਰਨਾ ਚਾਹੁੰਦੇ ਹਨ ਪਰ ਮੈਨੂੰ ਲਗਦਾ ਸੀ ਉਹ ਇਹ ਸਭ ਕੁਝ ਝੂਠ ਬੋਲ ਰਹੀ ਹੈ ਕਿਉਂਕਿ ਮੈਂ ਉਸ ਦੇ ਮੰਮੀ ਨੂੰ ਕਦੇ ਮਿਲਿਆ ਵੀ ਨਹੀਂ ਸੀ।
ਕੁਝ ਦਿਨਾਂ ਤੱਕ ਚਿਹਰੇ ਤੇ ਬਹੁਤ ਮੁਸਕਰਾਹਟ ਰਹੀ, ਪਰ ਕੁਝ ਦਿਨਾਂ ਬਾਅਦ ਉਸ ਦਾ ਮੈਸੇਜ ਆਉਂਦਾ ਤੇ ਉਸ ਨੇ ਕਿਹਾ ਮੈਨੂੰ ਰਿਸ਼ਤਾ ਆਇਆ ਹੈ ਮੈਨੂੰ ਫਿਰ ਇੱਦਾਂ ਲੱਗਾ ਕਿ ਜਿਵੇਂ ਉਸ ਨੇ ਝੂਠ ਬੋਲਿਆ ਹੋਵੇ ਪਰ ਚੰਗਾ ਜਾਂ ਮਹਿਸੂਸ ਨਹੀਂ ਸੀ ਹੋ ਰਿਹਾ। ਫਿਰ ਕੁੱਝ ਦਿਨਾਂ ਬਾਅਦ ਉਸ ਦਾ ਕੋਈ ਮੈਸੇਜ ਨਹੀਂ ਆਉਂਦਾ ਸਾਰਾ ਦਿਨ ਮੈਸਜ ਦੀ ਉਡੀਕ ਵਿਚ ਸੀ, ਦਿਨ ਤੋਂ ਕੰਮ ਦਿਨਾਂ ਵਿਚ ਚਲਾ ਗਿਆ ਉਸ ਦਾ ਕੋਈ ਮੈਸੇਜ ਨਹੀਂ ਆਇਆ ਉਸਦਾ ਫੋਨ ਨੰਬਰ ਵੀ ਬਦਲ ਗਿਆ ਸੀ। ਦਿਨਾਂ ਤੋਂ ਮਹੀਨਾ ਲੰਘ ਗਿਆ ਕੋਈ ਪਤਾ ਨਹੀਂ ਸੀ ਉਸ ਬਾਰੇ, ਦਿਮਾਗ ਵਿਚ ਇਹੀ ਖਿਆਲ ਸੀ ਕੀ ਉਸ ਨੇ ਆਈਲੈਟਸ ਕੀਤੀ ਹੈ ਤੇ ਉਸਦੇ ਘਰਦਿਆਂ ਨੇ ਵਿਦੇਸ਼ ਭੇਜਣ ਲਈ ਕਿਸੇ ਪੈਸੇ ਵਾਲੇ ਨਾਲ ਰਿਸ਼ਤਾ ਕਰ ਦਿੱਤਾ ਹੋਵੇਗਾ ਪਰ ਇਹ ਮੇਰੀ ਸੋਚ ਸੀ ਕਿਉਂਕਿ ਮੈਨੂੰ ਕੁਝ ਵੀ ਨਹੀਂ ਸੀ ਪਤਾ ਉਸ ਬਾਰੇ ਉਸ ਦੇ ਘਰ ਕੀ ਚੱਲ ਰਿਹਾ।
ਇਕ ਦਿਨ ਉਸ ਦੇ ਹੀ ਪਿੰਡ ਦਾ ਜੋ ਮੇਰਾ ਮਿੱਤਰ ਸੀ ਉਸ ਨੇ ਮੈਨੂੰ ਕਿਹਾ ਉਸ ਦੀ ਵੇਖ-ਵਿਖਾਈ ਭਾਵ ਉਸ ਦਾ ਰਿਸ਼ਤਾ ਹੋ ਚੁੱਕਾ ਹੈ ਤਾਂ ਇੱਕ ਪਲ ਸਰੀਰ ਸੁੰਨ ਹੋ ਚੁੱਕਾ ਸੀ ਦੁੱਖ ਇਸ ਗੱਲ ਦਾ ਨਹੀਂ ਕਿ ਉਸ ਦੀ ਵੇਖ ਵਖਾਈ ਹੋ ਚੁੱਕੀ ਹੈ ਦੁੱਖ ਇਸ ਗੱਲ ਦਾ ਸੀ ਕਿ ਉਸ ਨੇ ਮੈਨੂੰ ਇਕ ਵਾਰ ਵੀ ਦੱਸਣਾ ਜ਼ਰੂਰੀ ਨਹੀਂ ਸਮਝਿਆ ਮੈਨੂੰ ਕੁਝ ਸਮਝ ਨਹੀਂ ਆ ਰਹੀ ਸੀ, ਅੰਦਰੋਂ ਅੰਦਰ ਟੁੱਟ ਜਾ ਗਿਆ ਸੀ।
ਕਾਫੀ ਸਮੇਂ ਬਾਅਦ ਮੈਂ ਆਪਣੀ ਕਲਾਸ ਵਿੱਚ ਪੜਨ ਵਾਲੀ ਕੁੜੀ ਕੋਲੋਂ ਉਸ ਦਾ ਨਵਾਂ ਨੰਬਰ ਲਿਆ ਜਦੋਂ ਅਚਾਨਕ ਬੇਵਕਤ ਓਹਦੀ ਯਾਦ ਆ ਜਾਂਦੀ ਸੀ ਤਾਂ ਸੋਚਦਾ ਸੀ ਹਾਲ ਚਾਲ ਪੁੱਛ ਲਵਾਂ ਮੋਬਾਈਲ ਵਿਚੋਂ ਨੰਬਰ ਵੀ ਕੱਢ ਲੈਂਦਾ ਸੀ ਪਰ ਫਿਰ ਯਾਦ ਆਉਂਦਾ ਉਹ ਤਾਂ ਕਿਸੇ ਹੋਰ ਦੀ ਹੋ ਗਈ।
ਪਰ ਨੰਬਰ ਕੋਲ ਹੋਣ ਦੇ ਬਾਵਜੂਦ ਮੈਂ ਕਿੰਨੇ ਕ ਦਿਨ ਕੱਢ ਸਕਦਾ ਸੀ ਕੀ ਉਸ ਨੂੰ ਮੈਸਜ ਨਾ ਕਰਾਂ ਆਖਿਰ ਇਕ ਦਿਨ ਮੈਸਜ ਕਰ ਦਿੱਤਾ ਹੁਣ ਪਹਿਲਾਂ ਵਾਲੀ ਗੱਲ ਨਹੀਂ ਸੀ ਰਹੀ ਮੈਂ ਉਸਦਾ ਹਾਲ ਚਾਲ ਪੁੱਛਿਆ ਪਰ ਉਸ ਨੇ ਮੈਨੂੰ ਰਿਸ਼ਤੇ ਬਾਰੇ ਅਜੇ ਵੀ ਨਹੀਂ ਸੀ ਦੱਸਿਆ, ਫਿਰ ਮੈਂ ਉਸ ਨੂੰ ਵਧਾਈ ਦਿੱਤੀ ਉਸ ਨੇ ਅੱਗੋਂ ਭੋਲੇ ਜਿਹੇ ਬੱਣ ਕੇ ਪੁੱਛਿਆ ਕਿਸ ਚੀਜ਼ ਦੀ ਵਧਾਈ ਜਿਵੇਂ ਕੁਝ ਹੋਇਆ ਹੀ ਨਹੀਂ ਹੁੰਦਾ ਫੇਰ ਮੈਂ ਅੱਗੋਂ ਕਿਹਾ ਤੁਹਾਡਾ ਰਿਸ਼ਤਾ ਹੋ ਗਿਆ ਉਸ ਲਈ ਵਧਾਈ ਦੇ ਰਿਹਾ ਹਾਂ ਉਸ ਨੇ ਅੱਗੋਂ ਧੰਨਵਾਦ ਤਾਂ ਇਸ ਤਰ੍ਹਾਂ ਕੀਤਾ ਜਿਵੇਂ ਕਿਸੇ ਅਣਜਾਣ ਬੰਦੇ ਨੂੰ ਕੀਤਾ ਹੋਵੇ। ਇਕ ਦਿਨ ਉਹ ਮੈਨੂੰ ਕਹਿ ਰਹੀ ਸੀ ਕਿ ਮੇਰੇ ਮੰਮੀ ਤੁਹਾਡੇ ਨਾਲ ਗੱਲ ਕਰਨਾ ਚਾਹੁੰਦੇ ਹਨ ਇਹ ਗੱਲ ਉਹ ਪਹਿਲਾਂ ਵੀ ਕਈ ਵਾਰ ਕਹਿ ਚੁੱਕੀ ਸੀ ਪਰ ਉਸ ਦਿਨ ਉਸ ਦਾ ਫੋਨ ਆ ਰਿਹਾ ਸੀ ਤਾਂ ਉਸ ਦਿਨ ਪਹਲੀ ਵਾਰ ਮੈਂ ਉਸਦੇ ਮੰਮੀ ਜੀ ਨਾਲ ਗੱਲ ਕੀਤੀ ਤਾਂ ਉਹਦੇ ਮੰਮੀ ਉਹਦੇ ਵਾਂਗ ਹੀ ਬਹੁਤ ਪਿਆਰ ਨਾਲ ਬੋਲੇ ਉਹਨਾਂ ਦਾ ਕਹਿਣਾ ਸੀ ਕਿ ਪੁੱਤ ਮੈਨੂੰ ਤੂੰ ਬਹੁਤ ਚੰਗਾ ਲਗਦਾ ਏ ਤਾਂ ਉਸ ਸਮੇਂ ਇਕ ਵਾਰ ਦਿਲ ਚੋਂ ਰੋਣ ਨਿਕਲ ਰਿਹਾ ਸੀ ਉਹ ਪਰਿਵਾਰ ਹੀ ਇੰਨਾ ਚੰਗਾ ਸੀ ਕਈ ਗੱਲਾਂ ਮੇਰੇ ਮਨ ਵਿਚ ਆ ਰਹੀਆਂ ਸੀ ਜਿਨ੍ਹਾਂ ਨੂੰ ਮੈਂ ਇਸ ਵਿੱਚ ਬਿਆਨ ਨਹੀਂ ਕਰ ਸਕਦਾ ਉਸ ਦਿਨ ਲਗਭਗ ਉਹਨਾਂ ਨਾਲ 30 ਮਿੰਟ ਗੱਲ ਹੋਈ ਖੁਸ਼ੀ ਵੀ ਮਹਿਸੂਸ ਹੋਈ ਸੀ ਪਰ ਜਦੋਂ ਵੀ ਹੁਣ ਉਸ ਨਾਲ ਗੱਲ ਕਰਦਾ ਸੀ ਬਹੁਤ ਦਿਲ ਦੁਖਦਾ ਸੀ। ਪਹਿਲਾਂ ਤਾਂ ਸਾਡੇ ਵਿਚ ਗੱਲਾਂ ਹੋਇਆ ਕਰਦੀਆਂ ਸੀ ਪਰ ਹੁਣ ਸਿਰਫ ਗੱਲ ਹੁੰਦੀ ਸੀ ਜੋ ਗੱਲ ਪੁੱਛਦਾ ਸੀ ਬੱਸ ਉਸਦਾ ਜਵਾਬ ਆਉਂਦਾ ਸੀ। ਕੁੱਝ ਸਮੇਂ ਦਾ ਫਾਂਸਲਾ ਉਸ ਨੇ ਇੱਦਾਂ ਬਣਾ ਦਿੱਤਾ ਸੀ ਜਿਵੇਂ ਕਈ ਸਾਲਾਂ ਦਾ ਹੋਵੇ।
ਹਾਂ ਇਹ ਵੀ ਸੱਚ ਹੈ ਕਿ ਉਸਨੇ ਮੈਨੂੰ ਕਦੇ ਕੁਝ ਨਹੀਂ ਕਿਹਾ, ਹਾਂ ਇਹ ਵੀ ਸੱਚ ਹੈ ਉਸ ਕੋਲੋਂ ਕਦੀ ਲੁਕਿਆ ਵੀ ਕੁੱਝ ਨਹੀਂ ਸੀ, ਹੁਣ ਉਹ ਮੇਰੇ ਹੀ ਕਿਸੇ ਦੋਸਤ ਦੀ ਮਨਖੁਆ ਏ, ਮੈਂ ਪਲਟ ਜਾਂਦਾ ਪਰ ਪਿੱਛੇ ਕੁਝ ਬਚਿਆ ਹੀ ਨਹੀਂ ਸੀ।
ਹੁਣ ਇਹ ਵਕਤ ਵੀ ਜਿਆਦਾ ਚਿਰ ਨਹੀਂ ਰਿਹਾ ਦੂਰੀਆਂ ਦਿਨੋਂ ਦਿਨ ਵਧਦੀਆਂ ਹੀ ਜਾ ਰਹੀਆਂ ਸੀ ਆਖਿਰਕਾਰ ਉਸਦੇ ਕੈਨੇਡਾ ਜਾਣ ਦਾ ਸੁਪਨਾ ਪੂਰਾ ਹੋਣਾਂ ਸੀ। ਰਹਿੰਦੀ ਖੂੰਦੀ ਕਸਰ ਉਸ ਦਿਨ ਨਿਕਲ ਗਈ ਜਦੋਂ ਉਹ ਬੱਸ ਵਿੱਚ ਜਾ ਰਹੀ ਸੀ ਤਾਂ ਮੈਂ ਅੱਗੇ ਅੱਡੇ ਤੇ ਜਾ ਰਿਹਾ ਸੀ ਤਾਂ ਉਸ ਨੇ ਮੈਨੂੰ ਦੇਖ ਕੇ ਆਪਣਾ ਮੂੰਹ ਦੂਜੇ ਪਾਸੇ ਕਰ ਲਿਆ ਉਸ ਤੋਂ ਬਾਅਦ ਕੋਈ ਮੈਸੇਜ ਕੋਈ ਫ਼ੋਨ ਨਹੀਂ ਆਇਆ, ਜਿਵੇਂ ਮੇਰੀ ਦੁਨੀਆਂ ਹੀ ਬਦਲ ਗਈ ਹੋਵੇ ਉਸਨੇ ਹੁਣ ਆਪਣਾ ਨੰਬਰ ਵੀ ਬਦਲ ਲਿਆ ਹੈ ਹੁਣ ਮੈਨੂੰ ਕੁਝ ਨਹੀਂ ਪਤਾ ਕੀ ਉਹ ਪਰਦੇਸ ਜਾ ਚੁੱਕੀ ਹੈ ਜਾਂ ਇਥੇ ਹੀ ਹੈ, ਯਾਦਾਂ ਦੇ ਸਿਵਾ ਕੁਝ ਨਹੀਂ ਰਿਹਾ ਹੁਣ
ਪਾਣੀ ਉਹਨਾਂ ਦਰਖ਼ਤਾਂ ਨੂੰ ਵੀ ਪਾਉਣਾ ਪੈਂਦਾ ਜੋ ਫਲ ਤੇ ਛਾਵਾਂ ਨਹੀਂ ਦਿੰਦੇ ਦਿਲ ਵਿੱਚ ਉਨ੍ਹਾਂ ਨੂੰ ਵੀ ਰੱਖਣਾਂ ਪੈਂਦਾ ਜੋ ਦਿਲ ਵਿਚ ਰਹਿਣ ਲਈ ਥਾਵਾਂ ਨਹੀਂ ਦਿੰਦੇ ਅਸੀਂ ਤੇਰੇ ਸ਼ਹਿਰ ਤੇ ਆਉਣਾ ਚਾਹੁੰਦੇ ਹਾਂ ਪਰ ਕੁਝ ਲੋਕ ਜ਼ਮਾਨੇ ਵਾਲੇ ਸਾਨੂੰ ਰਾਵਾਂ ਨਹੀਂ ਦਿੰਦੇ ਤੂੰ ਕਰਵਾਇਆ ਜਾ ਹੋਗਿਆ ਉਹ ਮਰਜੀ ਤੇਰੀ ਸੀ ਪਰ ਤੇਰੇ ਸੁਪਣੇ ਸਾਨੂੰ ਲੈਣ ਕਿਸੇ ਨਾਲ ਲਾਵਾਂ ਨੀ ਦਿੰਦੇ। M.N️
ਨਿਸ਼ਾਨ ਸਿੰਘ ਗਿੱਲ
ਉਹ ਅੱਗੋਂ ਹੋਰ ਪੜਨਾ ਚਾਹੁੰਦੀ ਸੀ ਪਰ “ਜਮਾਨੇ ਦੀ ਖਰਾਬ ਹਵਾ” ਦਾ ਹਵਾਲਾ ਦੇ ਕੇ ਵਿਆਹ ਦਿੱਤੀ ਗਈ..
ਅਗਲੇ ਘਰ ਵੀ “ਜਮਾਨੇ ਦੀ ਖਰਾਬ ਹਵਾ” ਦਾ ਹਵਾਲਾ ਦੇ ਕੇ ਕੋਈ ਛੋਟੀ-ਮੋਟੀ ਨੌਕਰੀ ਤੱਕ ਵੀ ਨਹੀਂ ਕਰਨ ਦਿੱਤੀ ਗਈ..
ਉਸਨੂੰ ਖਰਚ ਵਾਸਤੇ ਹਰ ਮਹੀਨੇ ਦੋ ਹਜਾਰ ਦੇ ਦਿੱਤੇ ਜਾਂਦੇ ਸਨ..ਨਿਆਣਿਆਂ ਦੀਆਂ ਫੀਸਾਂ ਅਤੇ ਸਬਜੀਆਂ ਦਾਲਾਂ ਮੁੱਲ ਲੈਣੀਆਂ ਉਸ ਦੀ ਜੁਮੇਂਵਾਰੀ ਹੁੰਦੀ ਸੀ..!
ਅੱਜ ਉਸ ਨੇ ਪਹਿਲੀ ਤਰੀਕ ਨੂੰ ਅਗਲੇ ਮਹੀਨੇ ਲਈ ਦੋ ਹਜਾਰ ਮੰਗ ਲਏ..ਕਲੇਸ਼ ਪੈ ਗਿਆ ਤੇ ਨਾਲਦੇ ਨੇ ਪਿਛਲੇ ਦੋ ਮਹੀਨਿਆਂ ਦਾ ਹਿਸਾਬ ਮੰਗ ਲਿਆ..!
ਉਸਨੇ ਕਾਗਤ ਤੇ ਲਿਖੀ ਇੱਕ ਇੱਕ ਚੀਜ ਵਿਖਾ ਦਿੱਤੀ..ਸਿਰਫ ਤੇਤੀ ਸੌ ਹੀ ਖਰਚ ਹੋਇਆ ਤੇ ਸੱਤ ਸੌ ਬਚ ਗਏ ਸਨ..!
ਨਾਲਦੇ ਨੇ ਓਸੇ ਵੇਲੇ ਬਚੇ ਹੋਏ ਸੱਤ ਸੌ ਵੀ ਪਰਸ ਵਿਚੋਂ ਕਢਵਾ ਲਏ ਤੇ ਆਪਣੇ ਕੋਲੋਂ ਤੇਰਾਂ ਸੌ ਹੋਰ ਪਾ ਇਸ ਮਹੀਨੇ ਦੇ ਦੋ ਹਜਾਰ ਪੂਰੇ ਕਰ ਦਿੱਤੇ ਤੇ ਆਪਣੇ ਰਾਹ ਪਿਆ!
ਉਸਨੂੰ ਆਪਣਾ ਆਪ ਠੱਗਿਆ ਜਿਹਾ ਮਹਿਸੂਸ ਹੋ ਰਿਹਾ ਸੀ ਤੇ ਉਹ ਥੱਲੇ ਤੁਰੇ ਜਾਂਦੇ ਨਾਲਦੇ ਨੂੰ ਪਿੱਛਿਓਂ ਦੇਖ ਹੀ ਰਹੀ ਸੀ ਕੇ ਉਸਦਾ ਧਿਆਨ ਸੜਕ ਤੇ ਜਾ ਪਿਆ.. ਸੜਕ ਕੰਢੇ ਬੈਠਾ ਮੰਗਤਾ ਆਪਣੀ ਸਾਰੇ ਦਿਨ ਦੀ ਕਮਾਈ ਵਿਚੋਂ ਥੋੜਾ ਜਿਹਾ ਮੁੱਲ ਖਰੀਦਿਆਂ ਹੋਇਆ ਦੁੱਧ ਕੋਲ ਬੈਠੇ ਨਿੱਕੇ ਜਿਹੇ ਕਤੂਰੇ ਨੂੰ ਪਿਆ ਰਿਹਾ ਸੀ..!
ਅੱਜ ਉਹ ਆਪਣੇ ਆਪ ਨੂੰ ਉਸ ਮੰਗਤੇ ਤੋਂ ਵੀ ਕਾਫੀ ਗਰੀਬ ਜਿਹਾ ਮਹਿਸੂਸ ਕਰ ਰਹੀ ਸੀ! ਸੋ ਦੋਸਤੋ ਧੀਆਂ ਪੁੱਤਾਂ ਨੂੰ ਵੇਹੜੇ ਦੀਆਂ ਧਰੇਕਾਂ ਅਤੇ ਕਮਜ਼ੋਰ ਕਿੱਕਰ ਹੀ ਨਾ ਸਮਝੀ ਜਾਈਏ..ਇਹਨਾਂ ਦੀਆਂ ਜੜਾਂ ਨੂੰ ਪਾਤਾਲ ਵਿਚ ਏਨੀਆਂ ਕੂ ਡੂੰਗੀਆਂ ਹੋ ਜਾਣ ਦਿੱਤਾ ਜਾਵੇ ਕੇ ਇਹ ਆਪਣੇ ਆਪ ਨੂੰ ਕਿਸੇ ਮਜਬੂਤ ਬੋਹੜ ਤੋਂ ਘੱਟ ਨਾ ਸਮਝ ਲੈਣ!
ਖਾਸ ਕਰਕੇ ਧੀਆਂ ਨੂੰ ਡਿਗਰੀਆਂ,ਕਾਬਲੀਅਤ,ਪੈਸੇ ਧੇਲੇ ਅਤੇ ਆਤਮ ਵਿਸ਼ਵਾਸ਼ ਪੱਖੋਂ ਏਨਾ ਕੂ ਆਤਮ ਨਿਰਭਰ ਬਣਾ ਦਿਓ ਕੇ ਕੋਈ ਖੱਬੀ ਖ਼ਾਨ “ਦਾਜ” ਨਾਮ ਦੇ ਸ਼ਬਦ ਨੂੰ ਮੂਹੋਂ ਕੱਢਣ ਤੋਂ ਪਹਿਲਾਂ ਹਜਾਰ ਵਾਰ ਸੋਚੇ!
ਜਦੋਂ ਵੀ ਹੌਲ ਜਿਹਾ ਉੱਠਦਾ ਤਾਂ ਆਖ ਦੀਆ ਕਰਦੀ..ਸਾਡੇ ਔਲਾਦ ਨਹੀਂ ਏ..ਕਿੱਦਾਂ ਚੱਲੂ ਅੱਗੇ ਚੱਲ ਕੇ..?
ਅੱਗੋਂ ਹਾਸੇ ਜਿਹੇ ਨਾਲ ਝਿੜਕ ਦਿਆ ਕਰਦੇ..”ਤੂੰ ਤੇ ਠਾਣੇਦਾਰਨੀ ਏ ਠਾਣੇਦਾਰਨੀ..ਤੇ ਜਿਹਨਾਂ ਦੇ ਮੈਂ ਕੰਮ ਕੀਤੇ ਤੇ ਕਰਦਾ ਹਾਂ ਉਹ ਨੇ ਸਾਰੇ ਤੇਰੇ ਮੁਨਸ਼ੀ..ਅੱਧੀ ਜ਼ੁਬਾਨੇ ਵਾਜ ਦੇਵੇਂਗੀ ਤਾਂ ਨੱਸੇ ਆਉਣਗੇ..”
ਕਈ ਵਾਰ ਗਿਲਾ ਕਰਦੀ ਕੇ ਸਾਰੇ ਸਿਲਸਿਲੇ ਤੁਸਾਂ ਆਪ ਹੀ ਸਹੇੜ ਰੱਖੇ ਨੇ..ਕਦੀ ਮੈਨੂੰ ਵੀ ਦੱਸ ਦਿਆ ਕਰੋ ਥੋੜਾ ਬਹੁਤ..ਫਲਾਣਾ ਕੰਮ ਕਿੱਦਾਂ ਕਰਨਾ..ਕਿਹੜਾ ਕੁਰਾ ਕਿਥੇ ਏ..ਕਿਸਦੇ ਨਾਲ ਲੈਣ ਦੇਣ ਏ ਆਪਣਾ..? ਹਰ ਵਾਰ ਅੱਗੋਂ ਏਨੀ ਗੱਲ ਆਖ ਚੁੱਪ ਕਰਵਾ ਛੱਡਦੇ..”ਲੈ ਦੱਸ ਥਾਣੇਦਾਰ ਆਪ ਥੋੜੀ ਕਰਦਾ ਕੁਝ..ਬਾਕੀਆਂ ਤੋਂ ਕਰਵਾਉਂਦਾ ਹੁੰਦਾ ਏ..ਮੈਂ ਹਾਂ ਨਾ ਤੇਰਾ ਲਾਣੇਦਾਰ..ਤੂੰ ਮੈਨੂੰ ਦਸਿਆ ਕਰ..ਕੋਈ ਕੰਮ ਹੋਵੇ ਤਾਂ..” ਗਿਆਂ ਨੂੰ ਅੱਜ ਪੂਰੇ ਦੋ ਮਹੀਨੇ ਹੋ ਗਏ ਨੇ..ਆਪੇ ਸਿਰਜਿਆ ਥਾਣਾ ਸੁੰਝਾਂ ਜਿਹਾ ਹੋ ਗਿਆ..ਕਿਸੇ ਵੇਲੇ ਅੱਧੀ ਅਵਾਜ ਤੇ ਵਾਹੋ-ਦਾਹੀ ਨੱਸੇ ਆਉਂਦੇ ਵਰਦੀ ਵਾਲੇ ਸਾਰੇ ਮੁਨਸ਼ੀ ਗਾਇਬ ਨੇ ਤੇ ਭਰ ਗਰਮੀਂ ਵਿਚ ਅਧਾਰ ਕਾਰਡ ਦੀ ਕਾਪੀ ਕਢਾਉਣ ਲਾਈਨ ਵਿਚ ਲੱਗੀ ਹੋਈ ਕੱਲੀ ਕਾਰੀ ਠਾਣੇਦਾਰਨੀ ਆਪਣੇ ਦੂਰ ਤੁਰ ਗਏ ਲਾਣੇਦਾਰ ਨੂੰ ਚੇਤੇ ਕਰੀ ਜਾਂਦੀ ਏ..! ਸੋ ਦੋਸਤੋ ਦੁਨੀਆ ਦਾ ਦਸਤੂਰ ਬੜਾ ਨਿਰਾਲਾ ਏ..ਚੜ੍ਹਦੇ ਸੂਰਜ ਨੂੰ ਸਲਾਮ ਠੋਕਦੀ ਏ..
ਆਪਣੀਆਂ ਨਾਲਦੀਆਂ ਅਤੇ ਆਪਣੇ ਜੁਆਕਾਂ ਨੂੰ ਹਰ ਕੰਮ ਸਿਖਾਓ ਤੇ ਹਰ ਔਖੀ ਭਾਰੀ ਦਾ ਮੁਕਾਬਲਾ ਕਰਨ ਦੇ ਕਾਬਿਲ ਬਣਾਓ..ਕਿਓੰਕੇ ਲੋਕ ਅਕਸਰ ਸਮਸ਼ਾਨ ਘਾਟ ਵਿਚ ਖਲੋਤੇ ਵੀ ਏਹੀ ਸੋਚੀ ਜਾਂਦੇ ਕਦੋਂ ਕੰਮ ਮੁੱਕੇ ਤੇ ਕਦੋਂ ਆਪਣੇ-ਆਪਣੇ ਧੰਦੇ ਲੱਗੀਏ!
ਅਗਿਆਤ
ਦਿਲ ਦੀ ਮਰੀਜ ਨਾਲਦੀ ਅਕਸਰ ਹੀ ਉਚੀ ਅਵਾਜ ਤੋਂ ਤ੍ਰਭਕ ਜਾਇਆ ਕਰਦੀ..ਜੇ ਕੋਈ ਉਚੀ ਹਾਰਨ ਮਾਰ ਜਾਂਦਾ ਤਾਂ ਡਰ ਕੇ ਓਥੇ ਹੀ ਬੈਠ ਜਾਂਦੀ..”ਮਿੱਠੂ”..ਕੱਲਾ ਕੱਲਾ ਪੁੱਤ..ਜਦੋਂ ਦੀ ਉਸਨੇ ਬਾਹਰ ਗੋਰੀ ਨਾਲ ਕੋਰਟ ਮੈਰਿਜ ਕਰਵਾ ਲਈ ਸੀ..ਇਹ ਹੋਰ ਵੀ ਚੁੱਪ ਰਹਿਣ ਲੱਗੀ! ਮਿੱਟੀ ਨਾਲ ਲਿੱਬੜੇ ਨਿੱਕੇ ਹੁੰਦੇ ਦੇ ਜਦੋਂ ਨੁਹਾਉਂਦਿਆਂ ਹੋਇਆ ਮੂੰਹ ਤੇ ਸਾਬਣ ਮਲਦੀ ਤਾਂ ਉਹ ਆਕੜ ਜਾਂਦਾ ਕੇ ਅੱਖਾਂ ਵਿਚ ਪੈਂਦਾ ਏ..ਤੇ ਇਹ ਧੱਕੇ ਨਾਲ ਮਲਦੀ ਹੋਈ ਆਖੀ ਜਾਇਆ ਕਰਦੀ..”ਮੇਰਾ ਮਿੱਠੂ ਜਦੋਂ ਘੋੜੀ ਚੜੂ ਤਾਂ ਫੇਰ ਸੋਹਣੀ ਜਿਹੀ ਵਹੁਟੀ ਲਿਆਉ”..
ਸੁਣਨ ਵਾਲੇ ਮਜਾਕਾਂ ਕਰਦੇ ਕੇ ਰੇਸ਼ਮ ਕੁਰੇ ਅੱਗੋਂ ਪਤਾ ਨੀ ਕਿਹੋ ਜਿਹਾ ਜ਼ਮਾਨਾ ਆਉਣਾ..ਐਵੇਂ ਬਹੁਤੇ ਸੁਫ਼ਨੇ ਨਾ ਬੁਣਿਆ ਕਰ”..ਤੇ ਇਹ ਅੱਗੋਂ ਗੁੱਸਾ ਕਰ ਆਪਣਾ ਮੂੰਹ ਦੂਸਰੇ ਬੰਨੇ ਕਰ ਲਿਆ ਕਰਦੀ..! ਅੱਜ ਕੱਲ ਨਾਲਦੀ ਵੱਡੀ ਕੋਠੀ ਵਿਚ ਜੰਝ ਘਰ ਬਣ ਗਿਆ ਸੀ..
ਵਿਆਹਾਂ ਦੇ ਸੀਜਨ ਵਿਚ ਪਤਾ ਰਾਤੀ ਕਿੰਨੀ ਕਿੰਨੀ ਦੇਰ ਤੱਕ ਡੀ.ਜੀ ਵੱਜਦਾ ਰਹਿੰਦਾ!
ਇਸਨੂੰ ਨੀਂਦ ਨਾ ਆਇਆ ਕਰਦੀ..ਸੁਵੇਰੇ ਉਨੀਂਦਰੇ ਦੀ ਮਾਰੀ ਮੇਰੇ ਨਾਲ ਲੜ ਪੈਂਦੀ..ਕਦੀ ਆਖਦੀ ਮਕਾਨ ਵੇਚ ਕੇ ਕਿਤੇ ਹੋਰ ਚਲੇ ਜਾਈਏ..ਮੈਂ ਬੂਹੇ ਬਾਰੀਆਂ ਬੰਦ ਕਰਨ ਤੇ ਹੀ ਰਹਿੰਦਾ..ਅੰਦਰੋਂ ਅੰਦਰੀ ਅਰਦਾਸ ਕਰਦਾ ਕੇ ਇਹਨਾਂ ਦੀ ਬੁਕਿੰਗ ਹੀ ਨਾ ਹੋਵੇ..ਪਰ ਦਿਨੋਂ ਦਿਨ ਹੋਰ ਰਸ਼ ਪਈ ਜਾਂਦਾ! ਇੱਕ ਦਿਨ ਦੁਪਹਿਰੇ ਬਾਹਰ ਬੂਹੇ ਤੇ ਬਿੜਕ ਹੋਈ..
ਇੱਕ ਮੁੰਡਾ ਖਲੋਤਾ ਸੀ..ਸਤਿ ਸ੍ਰੀ ਅਕਾਲ ਬੁਲਾ ਅੰਦਰ ਲੰਘ ਆਇਆ..ਪੈਰਾਂ ਨੂੰ ਹੱਥ ਲਾਉਂਦਾ ਹੋਇਆ ਆਖਣ ਲੱਗਾ ਜੀ ਮੈਂ “ਦਲਜੀਤ ਸਿੰਘ”..ਨਾਲਦੇ ਜੰਝ ਘਰ ਦਾ ਮਾਲਕ ਹਾਂ..ਡ੍ਰਾਈ ਫਰੂਟ ਦਾ ਇੱਕ ਵੱਡਾ ਸਾਰਾ ਡੱਬਾ ਅਤੇ ਵਿਆਹ ਦਾ ਕਾਰਡ ਟੇਬਲ ਤੇ ਰੱਖਦਾ ਹੋਇਆ ਆਖਣ ਲੱਗਾ ਕੇ “ਅਗਲੇ ਹਫਤੇ ਮੇਰਾ ਖੁਦ ਦਾ ਵਿਆਹ ਏ..ਸੋਚਿਆ ਆਸ ਪਾਸ ਦੇ ਗਵਾਂਢੀਆਂ ਨੂੰ ਵੀ ਸੱਦਾ ਦੇ ਆਵਾਂ..” ਸਾਡੇ ਦੋਹਾਂ ਦੇ ਰੰਗ ਉੱਡੇ ਹੋਏ ਸਨ..ਅਖੀਰ ਉਸਨੂੰ ਬੈਠਣ ਦਾ ਇਸ਼ਾਰਾ ਕਰਦੇ ਹੋਏ ਨੇ ਮੈਂ ਗੱਲ ਅਗਾਂਹ ਤੋਰੀ..”ਕੇ ਬੇਟਾ ਸਾਰੀ ਰਾਤ ਵੱਜਦੇ ਡੀ.ਜੇ ਦੀ ਅਵਾਜ ਸੌਣ ਨੀ ਦਿੰਦੀ..ਆਂਟੀ ਤੇਰੀ ਦਿਲ ਦੀਂ ਮਰੀਜ ਏ ਅਤੇ ਮੈਂ ਖੁਦ ਵੀ ਬਿਮਾਰ ਹੀ ਰਹਿੰਦਾ ਹਾਂ..” ਮੇਰੀ ਗੱਲ ਅਜੇ ਪੂਰੀ ਵੀ ਨਹੀਂ ਸੀ ਹੋਈ ਕੇ ਮੇਰੇ ਪੈਰੀ ਪੈ ਗਿਆ
ਕਿੰਨੀਆਂ ਸਾਰੀਆਂ ਮੁਆਫ਼ੀਆਂ ਮੰਗਦਾ ਹੋਇਆ ਆਖਣ ਲੱਗਾ ਕੇ ਅੰਕਲ ਜੀ ਇਹ ਗਲਤੀ ਦੁਬਾਰਾ ਕਦੀ ਨਹੀਂ ਹੋਵੇਗੀ..ਇਹ ਮੇਰਾ ਵਾਹਦਾ ਰਿਹਾ..ਤੇ ਜਦੋਂ ਕਦੀ ਵੀ ਲੋੜ ਪਵੇ..ਬਿਨਾ ਝਿਜਕ ਇਸ ਨੰਬਰ ਤੇ ਕਾਲ ਕਰ ਦੇਣੀ..ਭਾਵੇਂ ਅੱਧੀ ਰਾਤ ਹੋਵੇ..ਜਰੂਰ ਹਾਜਿਰ ਹੋਵਾਂਗਾ”
ਅੱਧਾ ਘੰਟਾ ਬੈਠਾ ਗੱਲਾਂ ਮਾਰਦਾ ਰਿਹਾ..ਪਹਿਲੀ ਵਾਰ ਚੁੱਪ ਦੇ ਜੰਗਲ ਵਿਚ ਰੌਣਕਾਂ ਲੱਗੀਆਂ ਪਈਆਂ ਸਨ..ਨਾਲਦੀ ਪਤਾ ਨਹੀਂ ਕਿੰਨੇ ਅਰਸੇ ਮਗਰੋਂ ਪਹਿਲੀ ਵਾਰ ਏਨੀ ਜਿਆਦਾ ਵਾਰ ਹੱਸੀ..
ਉਹ ਵੀ ਵਾਰ ਵਾਰ ਪੱਕੀਆਂ ਕਰਦਾ ਰਿਹਾ ਕੇ ਵਿਆਹ ਦੇ ਸਾਰੇ ਫ਼ੰਕਸ਼ਨਾਂ ਵਿਚ ਹਾਜਰੀ ਲਵਾਉਣੀ ਏ..ਜਾਂਦਾ ਹੋਇਆ ਇੱਕ ਵਾਰ ਫੇਰ ਦੋਹਾਂ ਨੂੰ ਜੱਫੀ ਪਾ ਕੇ ਘੁੱਟ ਕੇ ਮਿਲਿਆ..! ਉਸ ਰਾਤ ਨਾਲਦੇ ਪਾਸੇ ਵੱਜਦੇ ਡੀ.ਜੇ ਦੀਂ ਅਵਾਜ ਬਹੁਤ ਹੀ ਘੱਟ ਸੀ..
ਨਾਲਦੀ ਸਾਰੀ ਰਾਤ ਘੂਕ ਸੁੱਤੀ ਰਹੀ..ਫੇਰ ਅਗਲੇ ਦਿਨ ਉਠਦਿਆਂ ਹੀ ਘਰ ਦੀ ਝਾੜ ਪੂੰਝ ਤੇ ਲੱਗ ਗਈ..ਫੇਰ ਅਗਲਾ ਸਾਰਾ ਹਫਤਾਵਿਆਹ ਦੀ ਤਿਆਰੀ ਵਿਚ ਇੰਝ ਰੁੱਝੀ ਰਹੀ ਜਿੱਦਾਂ ਡੀ.ਜੇ ਵਾਲਾ ਦਲਜੀਤ ਸਿੰਘ ਨਹੀਂ ਸੀ ਵਿਆਹਿਆ ਜਾ ਰਿਹਾ ਸਗੋਂ ਆਪਣਾ “ਮਿੱਠੂ” ਚੰਨ ਵਰਗੀ ਵਹੁਟੀ ਘਰੇ ਲਿਆ ਰਿਹਾ ਸੀ! ਸੋ ਦੋਸਤੋ ਇਨਸਾਨ ਦੀ ਜਿੰਦਗੀ ਵਿਚ ਉਮੀਦ ਅਤੇ ਹਮਦਰਦੀ ਨਾਮ ਦੇ ਦੋ ਐਸੇ ਥੰਮ ਹੋਇਆ ਕਰਦੇ ਨੇ ਜਿਹਨਾਂ ਆਸਰੇ ਉਸਦੇ ਵਜੂਦ ਵਾਲਾ ਚੁਬਾਰਾ ਅਡੋਲ ਟਿਕਿਆ ਰਹਿੰਦਾ ਏ..ਪਰ ਜਦੋਂ ਕਦੀ ਕਿਸੇ ਕਾਰਨ ਇਹ ਦੋਵੇਂ ਥੰਮ “ਤਿੜਕ” ਜਾਂਦੇ ਨੇ ਤਾਂ ਫੇਰ ਵੱਡੇ ਵੱਡੇ ਮਜਬੂਤ ਸਮਝੇ ਜਾਂਦੇ ਕਈ ਕਿਲੇ ਵੀ ਘੜੀਆਂ ਪਲਾਂ ਵਿਚ ਹੀ ਤਾਸ਼ ਦੇ ਪੱਤਿਆਂ ਵਾਂਙ ਖਿੱਲਰ-ਪੁੱਲਰ ਜਾਂਦੇ ਨੇ!
ਅਗਿਆਤ
ਫੋਟੋ: ਰਵਨ ਖੋਸਾ
ਉਹ ਲੱਗਦੀ ਤਾਂ ਮੇਰੀ ਸਕੀ ਭੂਆ ਸੀ ਪਰ ਉਸਦਾ ਇਸ ਤਰਾਂ ਬਿਨਾ ਦਸਿਆ ਸਾਡੇ ਘਰੇ ਆਉਣਾ ਮੈਨੂੰ ਕਦੇ ਵੀ ਚੰਗਾ ਨਾ ਲੱਗਦਾ..
ਉਹ ਰੋਹਬ ਦਿਖਾਉਣ ਉਚੇਚਾ ਅੰਬੈਸਡਰ ਕਾਰ ਤੇ ਆਇਆ ਕਰਦੀ..
ਫੇਰ ਘਰ ਦੀ ਹਰ ਨੁੱਕਰ ਦਾ ਮੁਆਇਨਾ ਕਰਦੀ..ਵੇਹੜੇ ਵਿਚ ਗੋਹਾ ਫੇਰਦੀ ਮਾਂ ਨੂੰ ਸਾਰਾ ਕੁਝ ਵਿਚ ਵਿਚਾਲੇ ਛੱਡ ਉਸਦੀ ਖਾਤਿਰ-ਦਾਰੀ ਵਿਚ ਰੁੱਝਣਾ ਪੈਂਦਾ..ਉਹ ਢੇਰ ਸਾਰੀਆਂ ਗੱਲਾਂ ਕਰਦੀ/ਪੁੱਛਦੀ ਫੇਰ ਥੋੜੀ ਦੇਰ ਬਾਅਦ ਗੱਲਬਾਤ ਦਾ ਕੇਂਦਰ ਬਿੰਦੂ ਮੇਰੇ ਵੱਲ ਮੁੜ ਜਾਂਦਾ..!
ਉਹ ਕਦੀ ਮੇਰੇ ਕੱਪੜਿਆਂ ਅਤੇ ਕਦੀ ਮੇਰੇ ਕਦ ਤੇ ਬੇਲੋੜੀ ਟਿੱਪਣੀ ਕਰਦੀ ਅਤੇ ਕਦੇ ਮੇਰੇ ਆਏ ਹੋਏ ਨੰਬਰ ਉਸਨੂੰ ਘੱਟ ਲੱਗਦੇ..ਫੇਰ ਬਹਾਨੇ ਜਿਹੇ ਨਾਲ ਆਪਣੇ ਫੌਜ ਵਿਚ ਅਫਸਰ ਮੁੰਡੇ ਦਾ ਜਿਕਰ ਛੇੜ ਲੈਂਦੀ..ਫੇਰ ਘੜੀ ਕੂ ਮਗਰੋਂ ਆਪਣੀ ਕਨੇਡਾ ਵਿਆਹੀ ਧੀ ਦੀਆਂ ਗੱਲਾਂ ਦੱਸਣੀਆਂ ਸ਼ੁਰੂ ਕਰ ਲੈਂਦੀ.. ਏਨੇ ਨੂੰ ਮੇਰਾ ਬਾਪ ਬਾਹਰੋਂ ਖੇਤਾਂ ਵਿਚੋਂ ਮਿੱਟੀਓਂ ਮਿੱਟੀ ਹੋਇਆ ਘਰ ਆਉਂਦਾ ਤਾਂ ਆਖਦੀ ਗੁਰਮੁਖ ਤੂੰ ਵੀ ਆਪਣੀ ਧੀ ਬਾਹਰ ਵਿਆਹ ਦੇ..ਮੁੜ ਇਹ ਸਾਰਾ ਟੱਬਰ ਕੋਲ ਬੁਲਾ ਲਊ ਤੇ ਤੁਹਾਡੀ ਵੀ ਇਹ ਜੂਨ ਕੱਟੀ ਜਾਊ..ਮੈਨੂੰ ਇੰਝ ਲੱਗਦਾ ਸਲਾਹ ਨਹੀਂ ਸਾਡਾ ਮਜਾਕ ਉਡਾ ਰਹੀ ਹੁੰਦੀ..ਇਹ ਸਾਰਾ ਕੁਝ ਸੁਣ ਮਾਂ ਚੁੱਪ ਰਹਿੰਦੀ..ਤੇ ਬਾਪ ਹੱਸਦਾ ਰਹਿੰਦਾ..ਉਸਨੂੰ ਕਦੀ ਗੁੱਸਾ ਨਹੀਂ ਸੀ ਲੱਗਾ..ਵੱਡੀ ਭੈਣ ਜੂ ਸੀ ਉਸਦੀ..! ਉਹ ਵਾਵਰੋਲੇ ਵਾਂਙ ਆਉਂਦੀ ਤੇ ਮੁੜ ਢੇਰ ਸਾਰੀਆਂ ਖ਼ਾਤਰਾਂਂ ਕਰਵਾ ਵਾਪਿਸ ਚਲੀ ਜਾਂਦੀ..ਮਗਰੋਂ ਸਾਡੇ ਕਲੇਸ਼ ਪੈ ਜਾਂਦਾ..ਕਿਸੇ ਗੱਲ ਤੋਂ ਮਾਂ ਬਾਪ ਆਪਸ ਵਿਚ ਲੜ ਪੈਂਦੇ..ਮਾਂ ਆਖਦੀ ਮੈਂ ਨਹੀਂ ਵਿਆਉਣੀ ਅਜੇ ਤੇ ਬਾਪ ਆਖ ਦਿੰਦਾ ਕੇ ਜੇ ਰਿਸ਼ਤਾ ਚੰਗਾ ਹੋਵੇ ਤਾਂ ਹਰਜ ਵੀ ਕੀ ਏ..ਮੈਨੂੰ ਚੰਗੀ ਤਰਾਂ ਪਤਾ ਸੀ ਕੇ ਜੇ ਮੇਰਾ ਰਿਸ਼ਤਾ ਇਸ ਔਰਤ ਦੇ ਰਾਹੀ ਹੋਇਆ ਤਾਂ ਮੈਨੂੰ ਸਾਰੀ ਉਮਰ ਇਸਦੀ ਗੁਲਾਮੀ ਕਰਨੀ ਪੈਣੀ ਏ.. ਫੇਰ ਕੁਝ ਦਿਨਾਂ ਮਗਰੋਂ ਰਿਸ਼ਤੇ ਵਾਸਤੇ ਫੋਟੋ ਘੱਲ ਦਿਆ ਕਰਦੀ..ਨਾਲ ਆਖ ਦਿੰਦੀ ਕੇ ਉਮਰ ਅਤੇ ਸ਼ਕਲ ਤੇ ਨਾ ਜਾਇਓ..ਮੁੰਡੇ ਦਾ ਲੱਖਾਂ ਦਾ ਕਾਰੋਬਾਰ ਏ..ਮੈਂ ਫੋਟੋ ਵੇਖਦੀ ਤਾਂ ਉਹ ਮੈਨੂੰ ਆਪਣੇ ਬਾਪ ਦੀ ਉਮਰ ਦਾ ਲੱਗਦਾ..ਮੈਂ ਮਾਂ ਨਾਲ ਦਿਲ ਫਰੋਲਦੀ..ਸਾਡੇ ਘਰ ਫੇਰ ਕਲੇਸ਼ ਪੈਂਦਾ..ਆਪਸੀ ਬੋਲਚਾਲ ਬੰਦ ਰਹਿੰਦੀ..ਉੱਤੋਂ ਉਹ ਸੁਨੇਹੇ ਤੇ ਸੁਨੇਹਾ ਘੱਲਦੀ ਰਹਿੰਦੀ..ਕੇ ਕੋਈ ਜੁਆਬ ਦੇਵੋ!
ਮਾਂ ਹਮੇਸ਼ਾਂ ਮੇਰਾ ਪੱਖ ਪੂਰਿਆ ਕਰਦੀ..ਆਖਦੀ ਤੂੰ ਬੱਸ ਪੜਾਈ ਵੱਲ ਧਿਆਨ ਦੇ..ਮੈਨੂੰ ਆਪਣੀ ਮਾਂ ਬੜੀ ਚੰਗੀ ਲੱਗਦੀ..ਸੰਘਣੇ ਬੋਹੜ ਦੀ ਛਾਂ ਵਰਗੀ.. ਫੇਰ ਚੰਗੀ ਭਲੀ ਤੁਰੀ ਜਾਂਦੀ ਸਾਡੀ ਜਿੰਦਗੀ ਤੇ ਅਚਾਨਕ ਆਸਮਾਨੀ ਬਿਜਲੀ ਆਣ ਪਈ..ਧਾਰਾਂ ਚੋਣ ਗਈ ਮਾਂ ਨੂੰ ਕਰੰਟ ਲੱਗ ਗਿਆ..ਉਹ ਓਥੇ ਹੀ ਮੁੱਕ ਗਈ..ਸੰਸਕਾਰ ਮਗਰੋਂ ਕਿੰਨੇ ਦਿਨ ਯਕੀਨ ਹੀ ਨਹੀਂ ਹੋਇਆ ਕੇ ਉਹ ਹੈ ਨਹੀਂ..
ਕਿੰਨੀ ਵਾਰ ਭੁਲੇਖੇ ਪੈਂਦੇ..ਕਿੰਨੀ ਵਾਰ ਕੰਸੋਵਾਂ ਹੁੰਦੀਆਂ ਕੇ ਉਹ ਲਾਗੇ ਹੀ ਹੈ ਪਰ ਮੈਂ ਜਿਆਦਾ ਨਾ ਰੋਂਦੀ ਕਿਓੰਕੇ ਦੋ ਨਿੱਕੇ ਭੈਣ ਭਾਈ ਵੀ ਸਨ..ਉਹ ਵੀ ਨਾਲ ਹੀ ਸ਼ੁਰੂ ਹੋ ਜਾਇਆ ਕਰਦੇ.. ਮੇਰੀ ਜੁੰਮੇਵਾਰੀ ਵੱਧ ਗਈ..ਪਰ ਨਾਲ ਨਾਲ ਭੂਆ ਦਾ ਸਾਡੇ ਘਰ ਤੇ ਦਖਲ ਵੀ..ਫੇਰ ਉਸਨੇ ਇੱਕ ਰਿਸ਼ਤੇ ਦੀ ਦੱਸ ਪਾਈ..ਮੁੰਡਾ ਇੰਗਲੈਂਡ ਪੜਾਈ ਕਰਨ ਗਿਆ ਸੀ..ਭੂਆ ਦੇ ਸਹੁਰਿਆਂ ਵੱਲ ਦੀ ਰਿਸ਼ਤੇਦਾਰੀ ਵਿਚੋਂ ਸੀ.
ਮੈਂ ਨਾਂਹ ਕਰਨ ਦੀ ਸਥਿਤੀ ਵਿਚ ਨਹੀਂ ਸਾਂ..ਇੱਕ ਗੱਲ ਜਿਹੜੀ ਮੈਨੂੰ ਦਿਲਾਸਾ ਦਿੰਦੀ ਸੀ ਕੇ ਮੁੰਡਾ ਵੱਡੀ ਉਮਰ ਦਾ ਨਹੀਂ ਸੀ..ਡੋਲੀ ਤੁਰਨ ਵੇਲੇ ਦੋਵੇਂ ਨਿੱਕੇ ਬੜਾ ਰੋਏ..ਦਿਲਾਸਾ ਦਿੱਤਾ ਕੇ ਫਿਕਰ ਨਾ ਕਰਿਓ..! ਫੇਰ ਇੱਕ ਹੋਰ ਵਾਪਰੀ ਨੇ ਰਹਿ ਗਿਆ ਸਾਹ ਸੱਤ ਵੀ ਕੱਢ ਲਿਆ..
ਵਿਆਹੀ ਨੂੰ ਅਜੇ ਮਹੀਨਾ ਵੀ ਨਹੀਂ ਸੀ ਹੋਇਆ ਕੇ ਭੂਆ ਨੇ ਮੇਰੇ ਬਾਪ ਦਾ ਦੂਜਾ ਵਿਆਹ ਕਰ ਦਿੱਤਾ..ਮੈਂ ਬੁਰੀ ਤਰਾਂ ਠੱਗਿਆ ਹੋਇਆ ਮਹਿਸੂਸ ਕੀਤਾ..ਮੇਰੇ ਵਿਆਹ ਦੀ ਅਸਲ ਕਹਾਣੀ ਮੇਰੇ ਜ਼ਿਹਨ ਵਿਚ ਘੁੰਮ ਗਈ..ਮੈਨੂੰ ਇਸੇ ਲਈ ਹੀ ਵਿਆਹਿਆ ਗਿਆ ਸੀ ਕੇ ਕੋਈ ਅੜਿੱਕਾ ਨਾ ਡਾਹਵੇ..ਇਸ ਮਗਰੋਂ ਚਾਰੇ ਪਾਸਿਓਂ ਚੁਣੌਤੀਆਂ ਦੀ ਸੁਨਾਮੀ ਜਿਹੀ ਆ ਗਈ..ਬੜਾ ਕੁਝ ਹੋਇਆ..ਮੇਰਾ ਤਲਾਕ..ਮੇਰੀ ਨਿੱਕੀ ਭੈਣ ਦਾ ਤਲਾਕ ਅਤੇ ਫੇਰ ਨਿੱਕੇ ਵੀਰ ਦਾ ਵਿਆਹ ਮਗਰੋਂ ਸਾਥੋਂ ਮੂੰਹ ਮੋੜ ਜਾਣਾ..ਫੇਰ ਇੱਕ ਦਿਨ ਮੇਰਾ ਬਾਪ ਵੀ ਚਲਾ ਗਿਆ..ਚੰਗਾ ਸੀ ਤੇ ਭਾਵੇਂ ਮਾੜਾ ਪਰ ਜਦੋਂ ਉਸਦੀ ਖਬਰ ਸੁਣੀ ਤਾਂ ਬੜਾ ਰੋਈ..ਮਾਂ ਵੀ ਬੜਾ ਚੇਤੇ ਆਈ..! ਹੁਣ ਅਕਸਰ ਹੀ ਨਵੀਂ ਮਾਂ ਅਤੇ ਮੇਰੇ ਵੀਰ ਵਿਚ ਚੱਲਦੇ ਜਾਇਦਾਤ ਦੀ ਝਗੜੇ ਦੀਆਂ ਪੈਂਦੀਆਂ ਲੰਮੀਆਂ ਤਰੀਕਾਂ ਤੇ ਜਾਣਾ ਪੈ ਜਾਂਦਾ ਏ..ਕਦੀ ਕਦੀ ਸਬੱਬ ਨਾਲ ਉਸ ਵੇਹੜੇ ਦਾ ਚੱਕਰ ਵੀ ਲੱਗ ਹੀ ਜਾਂਦਾ ਜਿਥੇ ਕਿਸੇ ਵੇਲੇ ਮੇਰੀ ਮਾਂ ਗੋਹਾ ਫੇਰਿਆ ਕਰਦੀ ਹੁੰਦੀ ਸੀ.. ਅਖੀਰ ਵਿਚ ਦੋ ਗੱਲਾਂ ਆਖਣਾ ਚਾਹੁੰਦੀ ਹਾਂ
ਪਹਿਲੀ ਇਹ ਕੇ ਜਰੂਰੀ ਨਹੀਂ ਜਿੰਦਗੀ ਵਿਰਾਸਤ ਵਿਚ ਹਮੇਸ਼ਾਂ ਸੋਨਾ ਚਾਂਦੀ ਅਤੇ ਵੱਡਿਆਂ ਜਾਇਦਾਤਾਂ ਹੀ ਭੇਂਟ ਕਰੇ..ਕਈ ਵਾਰ ਮੁਫ਼ਤ ਵਿਚ ਮਿਲੀਆਂ ਅਣਕਿਆਸੀ ਜੁੰਮੇਵਾਰੀ ਦੀਆਂ ਵੱਡੀਆਂ-ਵੱਡੀਆਂ ਪੰਡਾ ਵੀ ਚੁੱਕਣੀਆਂ ਪੈ ਜਾਂਦੀਆਂ ਨੇ..
ਦੂਜਾ ਧੀਆਂ ਵਾਸਤੇ ਮਾਂ ਦਾ ਅਖੀਰ ਵੇਲੇ ਤੱਕ ਕੋਲ ਹੋਣਾ ਏਨਾ ਹੀ ਜਰੂਰੀ ਏ ਜਿੰਨਾ ਸਾਹਾਂ ਦੀ ਡੋਰ ਚੱਲਦੀ ਰੱਖਣ ਲਈ ਹਵਾ ਦਾ..!
(ਕਿਸੇ ਵੱਲੋਂ ਭੇਜੇ ਇਸ ਸੱਚੇ ਬਿਰਤਾਂਤ ਦਾ ਮਕਸਦ ਭੂਆ ਦੇ ਰਿਸ਼ਤੇ ਨੂੰ ਭੰਡਣਾ ਹਰਗਿਜ ਨਹੀਂ)
ਬੜਾ ਮਸ਼ਹੂਰ ਅਖਾਣ ਹੈ ਕਿ “ਨੌਕਰ ਕੀ ਅਤੇ ਨਖਰਾ ਕੀ”। ਨੌਕਰੀ ਕੋਈ ਵੀ ਹੋਵੇ ਕਦੇ ਆਸਾਨ ਨਹੀਂ ਹੁੰਦੀਂ। ਕਿਉਂਕਿ ਤੁਹਾਡੇ ਉੱਪਰ ਵਾਲੇ ਅਹੁਦੇ ਤੇ ਕੋਈ ਨਾ ਕੋਈ ਜ਼ਰੂਰ ਹੁੰਦਾ ਹੈ ਜਿਸਦੇ ਤੁਸੀਂ ਨੌਕਰ ਬਣਦੇ ਹੋ ਅਤੇ ਉਸਦੇ ਨਿਰਦੇਸ਼ਾਂ ਅਨੁਸਾਰ ਕੱਮ ਕਰਦੇ ਹੋ। ਬੇਸ਼ਕ ਇਹ ਜ਼ਿੰਦਗੀ ਨੂੰ ਚਲਾਉਣ ਦੀ ਮਜਬੂਰੀ ਹੁੰਦੀਂ ਹੈ ਨਹੀਂ ਤਾਂ ਨੌਕਰ ਕੌਣ ਬਣਨਾ ਚਾਹੁੰਦਾ ਹੈ। ਜ਼ਿੰਦਗੀ ਦੇ ਖਰਚੇ ਚਲਾਉਣ ਲਈ ਅਸੀਂ ਆਪਣਾ ਵਕਤ ਵੇਚ ਦਿੰਦੇ ਹਾਂ ਜੋ ਖਰੀਦਣ ਵਾਲੇ ਦਾ ਹੋ ਜਾਂਦਾ ਹੈ ਅਤੇ ਉਹ ਉਸ ਵਕਤ ਵਿੱਚ ਸਾਡੇ ਤੋਂ ਆਪਣੇ ਕੱਮ ਕਰਵਾਉਂਦਾ ਹੈ।
ਇਸੇ ਤਰਾਂ ਇੱਕ ਵਾਰ ਕਿਸੇ ਬੰਦੇ ਨੇ ਆਪਣੇ ਸਾਥੀ ਨੂੰ ਕਿਹਾ ਕਿ ਯਾਰ ਤੇਰੀਆਂ ਤਾਂ ਮੌਜਾਂ ਨੇ, ਤੇਰੀ ਨੌਕਰੀ ਬਹੁਤ ਵਧੀਆ ਹੈ ਤੇਰੀ ਜ਼ਿੰਦਗੀ ਤਾਂ ਸੈੱਟ ਹੈ।
ਅਗਿਓ ਉਹ ਬੰਦਾ ਅੰਦਰੋਂ ਅੰਦਰੀ ਸਤਿਆ ਹੋਇਆ ਹੋਰ ਤਾਂ ਕੁਝ ਨਾ ਬੋਲਿਆ ਪਰ ਇੱਕ ਕਹਾਣੀ ਸੁਣਾਉਣ ਲੱਗ ਪਿਆ।
ਕਹਿੰਦਾ ਇੱਕ ਵਾਰ ਕਿਸੇ ਵੱਡੇ ਕਰਿਆਨੇ ਦੇ ਸਟੋਰ ਤੇ ਇੱਕ ਬਹੁਤ ਸੋਹਣਾ ਕੁੱਤਾ ਆਇਆ ਜਿਸ ਦੇ ਮੂੰਹ ਵਿੱਚ ਇੱਕ ਝੋਲਾ ਫੜਿਆ ਹੋਇਆ ਸੀ। ਝੋਲੇ ਵਿੱਚ ਇੱਕ ਲਿਸਟ ਸੀ ਜਿਸ ਉੱਤੇ ਜੋ ਸਮਾਨ ਲੈਣਾ ਸੀ ਉਹ ਲਿਖਿਆ ਸੀ। ਨਾਲ ਕੁਝ ਪੈਸੇ ਵੀ ਸਨ। ਸਟੋਰ ਦਾ ਮਾਲਿਕ ਬੜਾ ਹੈਰਾਨ ਹੋਇਆ ਕਿ ਵਾਹ ਐਨਾ ਸੋਹਣਾ ਅਤੇ ਸਿਆਣਾ ਕੁੱਤਾ ਜੋ ਆਪਣੇ ਮਾਲਿਕ ਲਈ ਸਮਾਨ ਲੈਣ ਆਇਆ ਹੈ। ਉਸਨੇ ਲਿਸਟ ਤੇ ਲਿਖਿਆ ਸਮਾਨ ਝੋਲੇ ਵਿੱਚ ਪਾ ਦਿੱਤਾ ਅਤੇ ਆਪਣੇ ਪੈਸੇ ਕੱਟ ਕੇ ਬਾਕੀ ਪੈਸੇ ਵੀ ਝੋਲੇ ਵਿੱਚ ਪਾ ਦਿੱਤੇ। ਕੁੱਤਾ ਸਮਾਨ ਲੈ ਕੇ ਸਟੋਰ ਤੋਂ ਚੱਲ ਪਿਆ। ਸਟੋਰ ਮਾਲਿਕ ਦੇ ਮਨ ਵਿੱਚ ਵਿਚਾਰ ਆਇਆ ਕਿ ਕੁੱਤਾ ਐਨਾ ਸਿਆਣਾ ਹੈ ਮੈਨੂੰ ਚੱਲ ਕੇ ਦੇਖਣਾ ਚਾਹੀਦਾ ਹੈ ਕਿ ਇਹ ਆਖਿਰ ਹੈ ਕਿਸਦਾ।
ਸਟੋਰ ਦਾ ਮਾਲਿਕ ਕੁੱਤੇ ਦੇ ਪਿੱਛੇ ਚੱਲ ਪਿਆ। ਅੱਗੇ ਜਾ ਕੇ ਕੁੱਤਾ ਇੱਕ ਬੱਸ ਵਿਚ ਚੜ੍ਹ ਗਿਆ ਅਤੇ ਕੰਡਕਟਰ ਨੇ ਉਸਦੇ ਗਲ ਵਿੱਚ ਪਾਏ ਪਟੇ ਨਾਲ ਲੱਗੀ ਇੱਕ ਪਰਚੀ ਤੋਂ ਕੁੱਤੇ ਦਾ ਐਡਰੈੱਸ ਪੜ੍ਹ ਕੇ ਉਸਨੂੰ ਟਿਕਟ ਦੇ ਦਿੱਤੀ ਅਤੇ ਝੋਲੇ ਵਿੱਚੋਂ ਪੈਸੇ ਲੈ ਕੇ ਕਿਰਾਇਆ ਕੱਟ ਕੇ ਬਾਕੀ ਪੈਸੇ ਝੋਲੇ ਵਿੱਚ ਪਾ ਦਿੱਤੇ।
ਬਸ ਵਿੱਚ ਵੀ ਸਭ ਕੁੱਤੇ ਦੀ ਸਿਆਣਪ ਦੇਖ ਕੇ ਹੈਰਾਨ ਹੋ ਰਹੇ ਸਨ ਅਤੇ ਵਾਹ ਵਾਹ ਕਰ ਰਹੇ ਸਨ। ਜਦੋਂ ਕੁੱਤੇ ਦਾ ਅੱਡਾ ਆਇਆ ਤਾਂ ਉਹ ਉੱਤਰ ਕੇ ਆਪਣੇ ਘਰ ਵੱਲ ਚੱਲ ਪਿਆ। ਘਰ ਪਹੁੰਚ ਕੇ ਕੁੱਤੇ ਨੇ ਗੇਟ ਤੇ ਪੰਜੇ ਮਾਰਨੇ ਸ਼ੁਰੂ ਕੀਤੇ। ਗੇਟ ਖੜਕਦਾ ਸੁਣ ਕੇ ਅੰਦਰੋਂ ਮਲਿਕ ਆਇਆ ਅਤੇ ਗੇਟ ਖੋਲਦੇ ਸਾਰ ਕੁੱਤੇ ਦੇ 5-7 ਚਪੇੜਾਂ ਛੱਡੀਆਂ। ਕੁੱਤਾ ਚੁੰ ਚੂੰ ਕਰਦਾ ਅੰਦਰ ਚਲਾ ਗਿਆ। ਇਹ ਸਭ ਦੇਖ ਕੇ ਕੁੱਤੇ ਦਾ ਪਿੱਛਾ ਕਰ ਰਹੇ ਸਟੋਰ ਦੇ ਮਾਲਿਕ ਨੇ ਕੁੱਤੇ ਦੇ ਮਾਲਿਕ ਨੂੰ ਪੁੱਛਿਆ ਕਿ ਐਨਾ ਸਿਆਣਾ ਅਤੇ ਵਫ਼ਾਦਾਰ ਕੁੱਤਾ ਹੈ ਤੁਸੀਂ ਸਮਾਨ ਲੈ ਕੇ ਆਏ ਨੂੰ ਮਾਰਿਆ ਕਿਉਂ? ਅੱਗਿਓਂ ਮਲਿਕ ਬੋਲਿਆ : ਸੁਆਹ ਸਿਆਣਾ, ਗੇਟ ਖੜਕਾ ਕੇ ਮੇਰੀ ਨੀਂਦ ਖਰਾਬ ਕਰਤੀ। ਚੁਪ ਚਾਪ ਬੈਠ ਕੇ ਉਡੀਕ ਵੀ ਤਾਂ ਸਕਦਾ ਸੀ। ਮੁੱਕਦੀ ਗੱਲ ਕਿ ਨੌਕਰ ਆਖਿਰ ਨੌਕਰ ਹੀ ਹੁੰਦਾ ਅਤੇ ਮਲਿਕ ਦੀਆਂ ਉਮੀਦਾਂ ਦਾ ਕੋਈ ਅੰਤ ਨਹੀਂ ਹੈ। ਤੁਸੀਂ ਸਾਰੀਆਂ ਉਮੀਦਾਂ ਤੇ ਕਦੇ ਖਰੇ ਨਹੀਂ ਉੱਤਰ ਸਕਦੇ।
ਲੋਕਾਂ ਨੂੰ ਤੁਸੀਂ ਕਿੰਨੇ ਵੀ ਸੌਖੇ ਅਤੇ ਸਿਆਣੇ ਲੱਗੋ ਪਰ ਆਪਣੇ ਮਲਿਕ ਲਈ ਤੁਸੀਂ ਇੱਕ ਨੌਕਰ ਹੀ ਰਹਿੰਦੇ ਹੋ ਅਤੇ ਉਹ ਆਪਣਾ ਕੰਮ ਨਿਕਲਦਾ ਅਤੇ ਆਪਣਾ ਫਾਇਦਾ ਹੀ