ਬਾਰੀ ਬਰਸੀ ਖੱਟਣ ਗਿਆ ਸੀਖੱਟ ਕੇ ਲਿਆਦਾ ਤਾਰਾਗਿੱਧੇ ਚ ਤੇਰੀ ਨਾਰ ਨੱਚਦੀਮਾਰ ਮੁੰਡਿਆ ਲਲਕਾਰਾ………
punjabi tapp
ਗੋਰਾ ਰੰਗ ਸ਼ਰਬਤੀ ਅੱਖੀਆ
ਹਿਰਨੀ ਵਰਗੀਏ ਨਾਰੇ
ਚੰਦਨ ਵਾਂਗੂ ਰੂਪ ਮਹਿਕ ਦਾ
ਹੁਸਨ ਦੀਏ ਸਰਕਾਰੇ
ਸਾਡੇ ਦਿਲ ਵਿਚ ਨੀ
ਵਸਦੀ ਤੂੰ ਮੁਟਿਆਰੇ……….
ਹੋਰਾਂ ਦੇ ਜੀਜੇ ਖੁੰਢਾ ਤੇ ਬਹਿੰਦੇਮੇਰਾ ਜੀਜਾ ਸੱਥ ਵਿੱਚ ਨੀਨਾਲਾ ਟੁੱਟਿਆਂ ਪਜਾਮਾ ਹੱਥ ਵਿੱਚ ਨੀ…
ਪਰਸੋ ਦਾ ਉਹ ਗੁੰਮ ਸੁੰਮ ਬੈਠਾਭੇਦ ਨਾ ਦਿਲ ਦਾ ਖੋਲੇਟੇਡੀ ਤੱਕਣੀ ਦੇ ਨਾਲ ਤੱਕੇਸ਼ੱਕ ਦੀ ਨਿਗਾਹ ਨਾਲ ਤੋਲੇਦੇਖ ਕੇ ਉਹ ਦੀਆ ਗਹਿਰੀਆ ਅੱਖਾਨਰਮ ਕਾਲਜਾ ਡੋਲੇਪੀ ਕੇ ਰੂੜੀ ਮਾਰਕਾਟੁੱਟ ਪੈਣਾ ਅੰਗਰੇਜੀ ਬੋਲੇਪੀ ਕੇ ਰੂੜੀ ਮਾਰਕਾ ,,,,
ਮਾਂ ਕਹਿੰਦੀ ਕੁੜੀ 20 ਸਾਲ ਦੀਨਾ ਰੱਖਿਆ ਏ ਰਾਣੀਚੁੱਲ੍ਹਾ ਚੌਂਕਾ ਆਪੇ ਈਂ ਕਰਲੂਅਜੇ ਆ ਉਮਰ ਨਿਆਂਣੀਸਬਜੀ ਧਰਦੀ ਨੇ ਭਿੰਡੀਆਂ ਚ’ ਪਾਤਾ ਪਾਣੀ……
ਬਹੁਤਾ ਰੋਅਬ ਨਾ ਦਿਖਾਵੀਂਹੁਣ ਸਾਨੂੰ ਨਾ ਬੁਲਾਵੀਂਬਹੁਤੀ ਕਰ ਨਾ ਸ਼ੈਤਾਨੀਂਚੁੱਕ ਆਪਣੀ ਨਿਸ਼ਾਨੀਸਾਡਾ ਫੁੱਲਾਂ ਵਾਲਾਮੋੜਦੇ ਰੁਮਾਲ ਸੋਹਣਿਆਹੁਣ ਤੇਰੀ ਸਾਡੀਸਤਿ ਸ੍ਰੀ ਅਕਾਲ ਸੋਹਣਿਆ………….
ਨਿੱਕੀ ਹੁੰਦੀ ਨੂੰ ਪੈ ਗਏ ਮਾਮਲੇਬਾਬਲ ਕਾਜ ਰਚਾਏਆਖਣ ਸਖੀਆਂ ਮਾਹੀ ਤੇਰਾਜਿਓਂ ਖਿੱਦੋ ਰਿੜਦਾ ਆਵੇਰੋਜ ਰਾਤ ਨੂੰ ਮੈਗੀ ਮੰਗਦਾਦਾਲ ਰੋਟੀ ਨਾ ਖਾਏਕਸੂਤੀ ਮੈਂ ਫਸ ਗਈ,ਕਿਹੜਾ ਜਾਨ ਛੁਡਾਏਕਸੂਤੀ ਮੈਂ ਫਸ ਗਈ …
ਸੁਣ ਨੀ ਕੁੜੀਏ ਨੱਚਣ ਵਾਲੀਏ ਗਿੱਧਾ ਖੂਬ ਰਚਾਈਏਚੰਦਰੇ ਜੱਗ ਦੀਆਂ ਨਜ਼ਰਾਂ ਬੁਰੀਆਂ ਨਜ਼ਰਾਂ ਤੋਂ ਬਚ ਜਾਈਏਨਾ ਕਿਸੇ ਨੂੰ ਮੰਦੜਾ ਬੋਲੀਏ ਨਾ ਬੁਰਾ ਅਖਵਾਈਏਮੇਲੇ ਖੁਸ਼ੀਆਂ ਦੇ ਰਲਕੇ ਬੋਲੀਆਂ ਪਾਈਏ…..
ਸੁਣ ਨੀ ਕੁੜੀਏ ਨੱਚਣ ਵਾਲ਼ੀਏਤੂੰ ਤਾਂ ਲੱਗਦੀ ਪਿਆਰੀਭੈਣ ਤੇਰੀ ਨਾਲ ਵਿਆਹ ਕਰਾਵਾਂਤੈਨੂੰ ਬਣਾਵਾਂ ਸਾਲ਼ੀਆਪਾਂ ਦੋਵੇਂ ਚੱਲ ਚੱਲੀਏਬਾਹਰ ਬੋਤੀ ਝਾਂਜਰਾਂ ਵਾਲ਼ੀਬੋਤੀ ਨੇ ਛਾਲ ਚੱਕਲੀਜੁੱਤੀ ਗਿਰਗੀ ਸਿਤਾਰਿਆਂ ਵਾਲ਼ੀਗਿਰਦੀ ਨੂੰ ਗਿਰ ਲੈਣ ਦੇਪਿੰਡ ਚੱਲ ਕੇ ਕਰਾ ਦੂੰ ਚਾਲ਼ੀਨਿੰਮ ਨਾਲ਼ ਝੂਟਦੀਏਲਾ ਮਿੱਤਰਾਂ ਨਾਲ਼ ਯਾਰੀ…..
ਨੀ ਜਾਂ ਤਾਂ ਹੋ ਜਾ ਸਾਡੇ ਵੱਲ ਦੀਜਾਂ ਹੱਸਿਆ ਨਾ ਕਰ ਨੀਪੀਂਘ ਪਿਆਰ ਦੀ ਜੇ ਹੋਵੇ ਝੂਟਣੀਫਿਰ ਮੰਨੀਏ ਨਾ ਡਰ ਨੀਤੇਰੀ ਗਲੀ ਵਿੱਚ ਦੇ-ਦੇ ਗੇੜਾਨੀਵਾਂ ਕਰ ਤਾ ਦਰ ਨੀਜੇ ਤੂੰ ਸਾਡੀ ਏ,ਦਿਲ ਤੇ ਦਸਤਖਤ ਕਰ ਨੀਜੇ ਤੂੰ ਸਾਡੀ ਏ ,,,
ਸੱਥ ਵਿੱਚ ਬੈਹ ਕੇ ਬੀਨ ਬਜਾਉਦੇ,
ਚੁਟਕੀ ਚੁਟਕੀ ਲਿਆਈਆਂ,
ਆਹ ਲੈ ਫੜ ਮਿੱਤਰਾਂ,ਬੰਗਾ ਮੇਚ ਨਾ ਆਈਆਂ,
ਆਹ ਲੈ …….,