ਇਸ਼ਕ ਇਸ਼ਕ ਨਾ ਕਰਿਆ ਕਰ ਨੀਂ, ਵੇਖ ਇਸ਼ਕ ਦੇ ਕਾਰੇਨੀਂ ਇਸ ਇਸ਼ਕ ਨੇ ਜੋਬਨ ਰੁੱਤੇ , ਕਈ ਲੁੱਟੇ ਕਈ ਮਾਰੇਨਾਭੇ ਸ਼ਹਿਰ ਦੀ ਮਰਗੀ ਕੰਜਰੀ ਰੌਣਕ ਲੈ ਗਈ ਨਾਲੇਜਲ ਤੇ ਫੁੱਲ ਤਰਦਾ ਚੱਕ ਲੈ ਪਤਲੀਏ ਨਾਰੇ………………
punjabi desi boliyan
ਕੋਰੇ ਕੋਰੇ ਕੂੰਢੇ ਵਿੱਚ ਮਿਰਚਾ ਮੈ ਰਗੜਾਂਕੋਲੇ ਬਹਿ ਕੇ ਲੜਦਾ ਨੀਉਹ ਦਾ ਚਿੱਤ ਚਟਨੀ ਨੂੰ ਕਰਦਾ ਨੀਉਹ ਦਾ ਚਿੱਤ ……..,
ਪਿੰਡਾਂ ਵਿੱਚੋਂ ਪਿੰਡ ਸੁਣੀਦਾ ਪਿੰਡ ਸੁਣੀਦਾ ਰਣੀਆਂਅੱਧੀ ਰਾਤੀਂ ਬੱਦਲ ਚੜਿਆ ਲਹਿ ਪਈਂਆਂ ਨੇ ਕਣੀਆਂਭਿੱਜ ਗੲੀ ਕੁੜਤੀ ਰੰਗ-ਬਰੰਗੀ,ਜਿੰਦ ਨੂੰ ਭਾਦੀਆਂ ਬਣੀਆਂਨੀ ਮੁੱਖ ਤੇਰਾ ਅੜੀਏ, ਦੰਦ ਚੰਬੇ ਦੀਆਂ ਕਲੀਆਂ….ਨੀ ਮੁੱਖ ਤੇਰਾ ਚੰਨ ਅੜੀਏ, ਦੰਦ ਚੰਬੇ ਦੀਆਂ ਕਲੀਆਂ…….ਮੁੱਖ ਤੇਰਾ ਚੰਨ ਅੜੀਏ……
ਰੀਸੋ ਰੀਸੀ ਲਹਿੰਗਾ ਪਾ ਲਿਆਭਾਰ ਮੇਰੇ ਤੋਂ ਭਾਰੀਨਾਲ ਪਸੀਨੇ ਚੋਲੀ ਭਿੱਝ ਗਈਗਰਮੀ ਨੇ ਮੱਤ ਮਾਰੀਸ਼ਰਮ ਦੀ ਮਾਰੀ ਕੁਝ ਨਾ ਬੋਲੀਡਿੱਗੀ ਗਸ਼ੀਆਂ ਖਾ ਕੇਨੀ ਮਰਜਾਣੇ ਛੜੇ ਜੇਠ ਨੇ,ਬੋਚ ਲੀ ਅੱਖ ਬਚਾਅ ਕੇ,ਨੀ ਮਰ ਜਾਣੇ ਛੜੇ ਜੇਠ ਨੇ………………….
ਕੋਠੇ ਉੱਤੇ ਘੁੱਗੀਆਂਬਨੇਰੇ ਉੱਤੇ ਕਾ ਮੁੰਡਿਆਂਵੇ ਮੈਂ ਪੇਕੇ ਚੱਲੀਨਿੱਤ ਲੜ ਦੀ ਏ ਭੈੜੀ ਤੇਰੀ ਮਾਂ ਮੁੰਡਿਆਂ .
ਝਾਵਾਂ—ਝਾਵਾਂ—ਝਾਵਾਂਰੇਲ ਚੜ੍ਹਦੇ ਨੂੰ ਭੱਜ ਕੇ ਰੁਮਾਲ ਫੜਾਵਾਂਕਾਹਨੂੰ ਲੈ ’ਲਈਆਂ ਨੌਕਰ ਨਾਲ ਲਾਵਾਂਚੜ੍ਹ ਗਿਆ ਰਾਤ ਦੀ ਗੱਡੀਮੈਂ ਵਿੱਛੜੀ ਕੂੰਜ ਕੁਰਲਾਵਾਂਤੇਰੀਆਂ ਉਡੀਕਾਂ ਸੱਜਣਾਂਤਾਰੇ ਗਿਣ-ਗਿਣ ਰਾਤ ਲੰਘਾਵਾਂਕੋਇਲਾਂ ਕੂਕਦੀਆਂਕਿਤੇ ਬੋਲ ਵੇ ਚੰਦਰਿਆ ਕਾਵਾਂ…….
ਬਾਗ਼ਾਂ ਦੇ ਵਿੱਚ ਮੋਰ ਬੋਲਦੇ
ਘੁੱਗੀ ਕਰੇ ਘੂੰ-ਘੂੰ
ਮੈਂ ਸਾਂ ਖੂਹ ’ਤੇ ਪਾਣੀ ਭਰਦੀ
ਕੋਲ਼ ਦੀ ਲੰਘ ਗਿਆ ਤੂੰ
ਕਾਲ਼ਜਾ ਮੱਚ ਗਿਆ ਵੇ
ਬਾਹਰ ਨਾ ਨਿਕਲ਼ਿਆ ਧੂੰ……..
ਰੜਕੇ ਰੜਕੇ ਰੜਕੇ
ਕੇਸਰ ਵਾਲੇ ਪਿੰਡ ਹੋਕਾ ਆਗਿਆ,
ਆਗਿਆ ਪਹਿਰ ਦੇ ਤੜਕੇ।
ਸੁਣ ਲਓ ਵੀ ਲੋਕੋ,
ਜਰਾ ਸੁਣ ਲਓ ਕੰਨ ਧਰ ਕੇ।
ਅੱਜ ਨਾ ਕੋਈ ਬਾਹਰ ਪਿਓ,
ਪੈ ਜਾਣਾ ਅੰਦਰ ਵੜ ਕੇ।
ਪਿੰਡ ਗੁਆਂਢੀ ਗੁੱਤਾਂ ਮੁੱਨਤੀਆਂ,
ਮੁੰਨ ਦਿੱਤੀਆਂ ਜੜ੍ਹੋਂ ਫੜ੍ਹਕੇ ।
ਅਕਲ ਇਨ੍ਹਾਂ ਲੋਕਾਂ ਦੀ ,
ਕਦੋਂ ਮੁਡੁ ਘਾਹ ਚਰ ਕੇ—–।
ਪੈਣ ਗਲ੍ਹਾਂ ਵਿਚ ਟੋਏ
ਠੋਡੀ ਉਤੇ ਤਿੱਲ ਕਾਲਾ
ਲੰਬੀ ਧੌਣ ਸੁਰਾਹੀ
ਗਲ ਮੋਤੀਆਂ ਦੀ ਮਾਲਾ
ਨੈਣੀ ਸੁਰਮਾ ਕਹਿਰ ਗੁਜਾਰੇ
ਨੀ ਦਿਲ ਉਤੇ ਪੈਣ
ਤੇਰੇ ਕੋਕੇ ਦੇ ਲਿਸ਼ਕਾਰੇ………
ਬਾਰਾ ਵੱਜੇ ਤੱਕ ਦਾਤਣ ਕਰਦੀ ਦੋ ਵੱਜੇ ਤੱਕ ਨ੍ਹਾਓਂਦੀ
ਚਾਰ ਵੱਜੇ ਤੱਕ ਖੜ ਕੇ ਮੋੜ ਤੇ ਰਹਿੰਦੀ ਵਾਲ ਸੁਕਾਉਂਦੀ
ਨੀ ਪਿੰਡ ਦਿਆਂ ਮੁੰਡਿਆਂ ਦੀ ਜਾਨ ਮੁੱਠੀ ਵਿਚ ਆਉਂਦੀ ……
ਝਾਵਾਂ…ਝਾਵਾਂ…ਝਾਵਾਂ
ਵੇ ਬਾਬਾ ਬਣ ਮਿੱਤਰਾ,
ਤੇਰੀ ਦੱਸ ਲੋਕਾਂ ਨੂੰ ਪਾਵਾਂ।
ਡੇਰਾ ਪਾਕੇ ਬਹਿਜਾ ਸੋਹਣਿਆਂ!
ਨੰਗੇ ਪੈਰੀ ਦਰਸਨਾਂ ਆਵਾਂ।
ਲੋਕ ਨੇ ਵਧੇਰੇ ਕਮਲੇ,
ਪੰਜ-ਸੱਤ ਨੂੰ ਨਾਲ ਲਿਆਵਾਂ।
ਵੇ ਦਿਨਾਂ ਵਿਚ ਗੱਲ ਬੱਣਜੂ,
ਤੈਨੂੰ ਹੱਥੀ ਕਰਨਗੇ ਛਾਵਾਂ।
ਤੂੰ ਐਸ ਕਰੀ ਉਹਨਾਂ ਦੇ ਸਿਰ ਤੇ,
ਮੈਂ ਫਿਰ ਤੇਰੇ ਸਿਰ ਤੇ ਐਸ਼ ਉਡਾਵਾਂ।
ਤੂੰ ਗੱਲ ਮੰਨ ਮੇਰੀ ਮਿੱਤਰਾ!
ਮੇਰੀ ਮਿੱਤਰਾ!
ਤੈਨੂ ਕਮਾਈ ਵਾਲੇ ਰਸਤੇ ਪਾਵਾਂ
ਤੂੰ ਗੱਲ ਮੰਨ ………..।
ਕਾਨਾ–ਕਾਨਾ–ਕਾਨਾ
ਨੀ ਚੱਕਵੀ ਜੀ ਤੋਰ ਵਾਲੀਏ
ਹੁੰਦਾ ਚੌਹ ਪੈਸਿਆ ਦਾ ਆਨਾ
ਜਿਹੜੀ ਸਾਥੋ ਘੁੰਡ ਕੱਢਦੀ
ਉਹਨੂੰ ਭਰਨਾ ਪਉ ਹਰਜਾਨਾ
ਗੱਲਾਬਾਤਾ ਮਾਰ ਮਿੱਠੀਆ
ਮੁੰਡਾ ਦੇਖ ਜਾਉ ਮੁਸਾਫਾਰ ਖਾਨਾ…