ਘਰ ਦੀਆਂ ਸਭ ਚੁਗਾਠਾਂ ਖਾਂਦੀ, ਸਿਉਂਕ ਨਾ ਉਸ ਨੂੰ ਨਜ਼ਰ ਪਵੇ।
ਘਰ ਦਾ ਮਾਲਿਕ ਪਰ ਰਾਖੀ ਦਾ ਪੂਰਾ ਦਾਅਵਾ ਕਰਦਾ ਹੈ।
Punjabi Shayari
ਉਹਦੀ ਸੀਰਤ ਬੜੀ ਹੈ ਕੰਡਿਆਲੀ
ਉਹਦੀ ਸੂਰਤ ਗੁਲਾਬ ਵਰਗੀ ਏ
ਦਿਲ ਨੂੰ ਰੱਖਦੀ ਰਾਤ ਦਿਨ ਮਦਹੋਸ਼
ਯਾਦ ਉਹਦੀ ਸ਼ਰਾਬ ਵਰਗੀ ਏਡਾ. ਸਾਧੂ ਸਿੰਘ ਹਮਦਰਦ
ਅਸੀਂ ਔਰਤ ਨੂੰ ਗੌਤਮ ਵਾਂਗਰਾਂ ਠੁਕਰਾਣ ਵਾਲੇ ਨਹੀਂ।
ਉਹਨੂੰ ਸੁੱਤੀ ਨੂੰ ਛੱਡ ਕੇ ਜੰਗਲਾਂ ਵੱਲ ਜਾਣ ਵਾਲੇ ਨਹੀਂ।ਅਜਾਇਬ ਕਮਲ
ਉਮਰ ਭਰ ਤਾਂਘਦੇ ਰਹੇ ਦੋਵੇਂ,
ਫਾਸਿਲਾ ਸੀ ਕਿ ਮੇਟਿਆ ਨਾ ਗਿਆ
ਮੈਂ ਤੈਨੂੰ ਦੌੜ ਕੇ ਨਾ ਮਿਲ ਸਕਿਆ
ਤੈਥੋਂ ਰੁਕਿਆ ਉਡੀਕਿਆ ਨਾ ਗਿਆਵਿਜੇ ਵਿਵੇਕ
ਅਸੀਂ ਤਾਂ ਜਨਮ ਜਨਮ ਦੇ ਪਿੰਗਲੇ, ਪਿੰਗਲੀ ਮਾਂ ਦੇ ਜਾਏ।
ਪੌਣਾਂ ਪੁਣ ਕੇ ਸਾਗਰ ਕੱਢ ਕੇ, ਕੋਹੜ ਕਮਾਵਣ ਆਏ।ਨਿਰੰਜਣ ਸਿੰਘ ਨੂਰ
ਲੱਗੀ ਅੱਗ ਫਿਰਾਕ ਦੀ, ਵਿਚ ਸੀਨੇ
ਉੱਤੇ ਲੱਗੀ ਝੜੀ ਚਸ਼ਮੇ ਨਮ ਦੀ ਏ
ਦਿਲੀ ਸੋਜ ਅੰਦਰ, ਆਹੇ ਸਰਦ ਉਪਰ
ਵੇਖੋ ਅੰਗ ਉੱਤੇ ‘ ਬਰਫ਼ ਜੰਮਦੀ ਏਵਜੀਰ ਚੰਦ ਉਲਫ਼ਤ’ ਲਾਹੌਰੀ
ਪਾਣੀ ਤੋਂ ਹੰਝੂ ਬਣਨ ਦੀ ਦਾਸਤਾਂ ਲਿਖੋ,
ਕੁਫ਼ਰ ਦੀ ਛਾਤੀ ‘ਤੇ ਮੇਰਾ ਵੀ ਵਾਕਿਆ ਲਿਖੋ।ਨਿਰਪਾਲ ਕੌਰ ਜੋਸਨ
ਕੀ ਮਾਰੀ ਬੇਤੁੱਕੀ ਜਾਨੈਂ, ਗੱਲਾਂ ਕਰ ਕਰ ਟੁੱਕੀ ਜਾਨੈਂ
ਹੌਲਾ ਹੋਨਾਂ ਏ ਵਿਚ ਦੁਨੀਆ ਭਾਰੀਆਂ ਪੰਡਾਂ ਚੁੱਕੀ ਜਾਨੈਂਡਾ. ਫ਼ਕੀਰ ਮੁਹੰਮਦ ਫ਼ਕੀਰ
ਝਰਨੇ, ਨਦੀਆਂ, ਬੱਦਲਾਂ ਨੂੰ ਭਾਲ ਜਿਸ ਦੀ ਹੈ ਸਦਾ,
ਹੋ ਗਿਆ ਹਿਰਦੇ ਸਮੁੰਦਰ ਫੇਰ ਵੀ ਪਿਆਸੀ ਰਹਾਂ।ਅਮਰਜੀਤ ਕੌਰ ਹਿਰਦੇ
ਘਰ ਤੇਰੇ ਵਲ ਨਾ ਜਾਵਣ ਦਾ, ਕਈ ਵੇਰਾਂ ਮਨ ਅਹਿਦ ਕਰੇ
ਫਿਰ ਆਪੇ ਕੋਈ ਕੰਮ ਕਢ ਲੈਂਦਾ ਉਸ ਦੇ ਕੂਚੇ ਜਾਣ ਲਈਗੁਰਮੁਖ ਸਿੰਘ ਮੁਸਾਫ਼ਰ
ਕੇਡਾ ਚੰਗਾ ਹੁੰਦਾ ਜੇ ਇਹ ਕਣਕ ਦੇ ਦਾਣੇ ਹੁੰਦੇ,
ਕੂੜਾ ਫੋਲਣ ’ਤੇ ਨਿੱਕਲੇ ਨੇ ਜਿਹੜੇ ਹੀਰੇ ਪੰਨੇ।ਪਾਲ ਗੁਰਦਾਸਪੁਰੀ
ਕਿਸੇ ਨੂੰ ਫੁੱਲ ਤੇ ਕਲੀਆਂ ਕਿਸੇ ਨੂੰ ਹਾਰ ਦੇਂਦੇ ਓ
ਖ਼ਤਾ ਮੈਥੋਂ ਹੋਈ ਕਿਹੜੀ ਜੋ ਮੈਨੂੰ ਖਾਰ ਦੇਂਦੇ ਓਫਰੋਜ਼ਦੀਨ ਸ਼ਰਫ਼