ਨੂੰਹ ਤਾਂ ਗਈ ਸੀ ਇੱਕ ਦਿਨ ਪੇਕੇ, ਸੱਸ ਘਰੇ ਸੀ ਕੱਲੀ,
ਬਈ…ਬਾਪੂ ਜੀ ਤੋਂ ਅੱਖ ਬਚਾ ਕੇ, Make up ਵੱਲ ਹੋ ਚੱਲੀ,
ਬਈ, ਸੁਰਖੀ ਬਿੰਦੀ ਪਾਊਡਰ ਲਾ ਕੇ, ਨੇਤਰ ਕਰਲੇ ਟੇਡੇ,
ਪੱਟ ਤੀ ਫੈਸ਼ਨ ਨੇ ਸੱਤਰ ਸਾਲ ਦੀ ਬੇਬੇ..
ਪੱਟ ਤੀ ਫੈਸ਼ਨ ਨੇ ਸੱਤਰ ਸਾਲ ਦੀ ਬੇਬੇ…
Desi Boliyan
ਨਿੱਕੀ ਹੁੰਦੀ ਨੂੰ ਪੈ ਗਏ ਮਾਮਲੇਬਾਬਲ ਕਾਜ ਰਚਾਏਆਖਣ ਸਖੀਆਂ ਮਾਹੀ ਤੇਰਾਜਿਓਂ ਖਿੱਦੋ ਰਿੜਦਾ ਆਵੇਰੋਜ ਰਾਤ ਨੂੰ ਮੈਗੀ ਮੰਗਦਾਦਾਲ ਰੋਟੀ ਨਾ ਖਾਏਕਸੂਤੀ ਮੈਂ ਫਸ ਗਈ,ਕਿਹੜਾ ਜਾਨ ਛੁਡਾਏਕਸੂਤੀ ਮੈਂ ਫਸ ਗਈ …
ਹੋ ਬਾਰੀ ਬਰਸੀ ਖੱਟਣ ਗਏ ਸੀ,
ਹੋ ਬਾਰੀ ਬਰਸੀ ਖੱਟਣ ਗਏ ਸੀ,
ਖੱਟ ਕੇ ਲਿਆਂਦੇ ਟਾਂਡੇ,
ਬਈਂ ਵਿਆਹੇ ਮਾਰਨ ਚੁੱਲ੍ਹੇ ਚ’ ਫੂਕਾਂ, ਛੜੇ ਗੈਸ ਤੇ ਊਬਾਂਲਣ ਆਂਡੇ,
ਸੋਹਣੀਆਂ ਰੰਨਾਂ ਦੇ ਖਸਮ ਮਾਂਜਦੇ ਭਾਂਡੇ.. ਸੋਹਣੀਆਂ ਰੰਨਾਂ ਦੇ ਖਸਮ ਮਾਂਜਦੇ ਭਾਂਡੇ
ਆਜਾ ਦਿਉਰਾ ਬਹਿ ਜਾ ਪਲੰਗ ਤੇ ਕਾਹਤੋ ਮਾਰਦਾ ਗੇੜੇ………
ਵੇ ਪਾਸਾ ਵੱਟ ਕੇ ਲੱਗਦਾਂ ਕਾਹਤੋ ਗੱਲ ਸੁਣ ਹੋ ਕੇ ਨੇੜੇ ……..
ਵੇ ਪੇਕੇਆਂ ਤੋਂ ਤੇਨੂੰ ਸਾਕ ਲਿਆਂਦੂ ਹੋ………
ਪੇਕੇਆਂ ਤੋਂ ਤੇਨੂੰ ਸਾਕ ਲਿਆਂਦੂ ਬੱਨ ਸਗਨਾਂ ਦੇ ਸੇਹਰੇ
ਵੇ ਪਤਲੀ ਪੰਤਗ ਜੱਟੀ ਦੇ ਨਾਲ ਕਰਾਂਦੂ ਫੇਰੇ ਵੇ ਪਤਲੀ ਪੰਤਗ ਜੱਟੀ ਦੇ….
ਜੇ ਜੱਟੀਏ ਜੱਟ ਕੁੱਟਣਾ ਹੋਵੇ, ਕੁੱਟੀਏ ਸੰਦੂਕਾਂ ਓਹਲੇ…
ਪਹਿਲਾਂ ਤਾਂ ਜੱਟ ਤੋਂ ਦਾਲ ਦਲਾਈਏ, ਫੇਰ ਦਲਾਈਏ ਛੋਲੇ…
ਜੱਟੀਏ ਦੇ ਦਬਕਾ, ਜੱਟ ਨਾ ਬਰਾਬਰ ਬੋਲੇ…
ਜੱਟੀਏ ਦੇ ਦਬਕਾ, ਜੱਟ ਨਾ ਬਰਾਬਰ ਬੋਲੇ…
ਚਿੱਟੀ ਕਣਕ ਦੇ ਮੰਡੇ ਪਕਾਵਾਂ,
ਨਾਲੇ ਤੜਕਾ ਵੜੀਆਂ ਗਿੱਦਾ ਸੌਣ ਦਾ ਮਾਰੇ ਹਾਕਾਂ,
ਮੈ ਕੰਮਾ ਵਿਚ ਵੜੀ ਆਂ ਪੱਟੀ ਆਂ ਕਬੀਲਦਾਰੀ ਨੇ,
ਤਾਅਨੇ ਦਿੰਦਿਆ ਖੜ੍ਹੀਆ ਮੇਰੇ ਹਾਣ ਦੀਆਂ ਪਾ ਗਿੱਦਾ ਘਰ ਮੁੜੀਆਂ
Collection of Bari Barsi Boliyan for marriage function in Punjab, Best Punjabi Bari Barsi Boliyan Written for Girls and Boys for Giddha and other festivals. Modern Boliyan for Boys and Girls.
ਬਾਰੀ ਬਰਸੀ ਖੱਟਣ ਗਿਆ ਸੀ
ਬਾਰੀ ਬਰਸੀ ਖੱਟਣ ਗਿਆ ਸੀ …
ਖੱਟ ਕੇ ਲਿਆਂਦੀ ਥਾਲੀ..
ਨੀ ਛੜਿਆਂ ਦਾ ਦੁੱਧ ਉੱਬਲੇ ਛਿੱਟਾ ਦੇ ਗਈ ਝਾਂਜਰਾਂ ਵਾਲੀ
ਨੀ ਛੜਿਆਂ ਦਾ ਦੁੱਧ ਉੱਬਲੇ ਛਿੱਟਾ ਦੇ ਗਈ ਝਾਂਜਰਾਂ ਵਾਲੀ
ਬਾਰੀ ਬਰਸੀ ਖੱਟਣ ਗਿਆ ਸੀ
ਬਾਰੀ ਬਰਸੀ ਖੱਟਣ ਗਿਆ ਸੀ…
ਖੱਟ ਕੇ ਲਿਆਂਦੇ ਛੋਲੇ
ਨੀ ਮੈਂ ਸੱਸ ਕੁੱਟਣੀ, ਕੁੱਟਣੀ ਸੰਦੂਕਾਂ ਓਹਲੇ
ਨੀ ਮੈਂ ਸੱਸ ਕੁੱਟਣੀ, ਕੁੱਟਣੀ ਸੰਦੂਕਾਂ ਓਹਲੇ…..
ਬਾਰੀ ਬਰਸੀ ਖੱਟਣ ਗਿਆ ਸੀ
ਬਾਰੀ ਬਰਸੀ ਖੱਟਣ ਗਿਆ ਸੀ..
ਖੱਟ ਕੇ ਲਿਆਂਦੀ “ਲੋਈ”
ਨੀ ਆਵਾਂ ਜਾਵਾਂ ਤੇਰੇ ਕਰਕੇ .. ਮੇਰਾ ਕੰਮ ਨਾ ਗਲੀ ਦੇ ਵਿੱਚ ਕੋਈ..
ਨੀ ਆਵਾਂ ਜਾਵਾਂ ਤੇਰੇ ਕਰਕੇ .. ਮੇਰਾ ਕੰਮ ਨਾ ਗਲੀ ਦੇ ਵਿੱਚ ਕੋਈ..
ਬਾਰੀ ਬਰਸੀ ਖੱਟਣ ਗਿਆ ਸੀ
ਬਾਰੀ ਬਰਸੀ ਖੱਟਣ ਗਿਆ ਸੀ..
ਖੱਟ ਕੇ ਲਿਆਂਦੀ “ਮੇਖਾਂ”
ਬੁੜੀਆਂ ਤਾਂ ਤਰਸਦੀਆਂ ਹੁਣ ਕਿਹੜੇ ਬੁੜ੍ਹੇ ਨੂੰ ਦੇਖਾਂ
ਬੁੜੀਆਂ ਤਾਂ ਤਰਸਦੀਆਂ ਹੁਣ ਕਿਹੜੇ ਬੁੜ੍ਹੇ ਨੂੰ ਦੇਖਾਂ….
ਬਾਰੀ ਬਰਸੀ ਖੱਟਣ ਗਿਆ ਸੀ
ਬਾਰੀ ਬਰਸੀ ਖੱਟਣ ਗਿਆ ਸੀ..
ਖੱਟ ਕੇ ਲਿਆਂਦੇ “ਪਰਾਉਣੇ ”
ਓ ਲੁੱਟ ਲੋ ਨਜਾਰੇ ਮਿੱਤਰੋਂ ਆ ਦਿਨ ਮੁੜਕੇ ਨੀ ਆਉਣੇ….
ਓ ਲੁੱਟ ਲੋ ਨਜਾਰੇ ਮਿੱਤਰੋਂ ਆ ਦਿਨ ਮੁੜਕੇ ਨੀ ਆਉਣੇ….
ਬਾਰੀ ਬਰਸੀ ਖੱਟਣ ਗਿਆ ਸੀ
ਬਾਰੀ ਬਰਸੀ ਖੱਟਣ ਗਿਆ ਸੀ….
ਖੱਟ ਕੇ ਲਿਆਂਦਾ “ਰਾਇਆ”
ਮੈਂ ਤਿੰਨ ਦਿਨ ਰਹਿ ਗਈ ਲੱਭਦੀ ਲੌਂਗ ਜੇਠ ਦੀ ਮੁੱਛਾਂ ਚੋਂ ਥਿਆਂਇਆ….
ਮੈਂ ਤਿੰਨ ਦਿਨ ਰਹਿ ਗਈ ਲੱਭਦੀ ਲੌਂਗ ਜੇਠ ਦੀ ਮੁੱਛਾਂ ਚੋਂ ਥਿਆਂਇਆ….
ਬਾਰੀ ਬਰਸੀ ਖੱਟਣ ਗਿਆ ਸੀ…
ਬਾਰੀ ਬਰਸੀ ਖੱਟਣ ਗਿਆ ਸੀ…
ਖੱਟ ਕੇ ਲਿਆਂਦਾ ਫੀਤਾ
ਨੀ ਮਾਹੀ ਮੇਰਾ ਨਿੱਕਾ ਜਿਹਾ ਨੀ ਮੈਂ ਖਿੱਚ ਕੇ ਬਰੋਬਰ ਕੀਤਾ…
ਨੀ ਮਾਹੀ ਮੇਰਾ ਨਿੱਕਾ ਜਿਹਾ ਨੀ ਮੈਂ ਖਿੱਚ ਕੇ ਬਰੋਬਰ ਕੀਤਾ…
ਬਾਰੀ ਬਰਸੀ ਖੱਟਣ ਗਿਆ ਸੀ,
ਬਾਰੀ ਬਰਸੀ ਖੱਟਣ ਗਿਆ ਸੀ
ਖੱਟ ਕੇ ਲਿਆਂਦੀ ਚਾਂਦੀ,
ਵੇ ਛੱਤਰੀ ਦੀ ਛਾਂ ਕਰਦੇ ਵੇ ਮੈ ਅੰਬ ਚੂਪਦੀ ਜਾਂਦੀ
ਵੇ ਛੱਤਰੀ ਦੀ ਛਾਂ ਕਰਦੇ ਵੇ ਮੈੰ ਅੰਬ ਚੂਪਦੀ ਜਾਂਦੀ
ਬਾਰੀ ਬਰਸੀ ਖੱਟਣ ਗਿਆ ਸੀ ਖੱਟ ਕੇ ਲਿਆਂਦਾ ਟਾਂਗਾ…
ਬਾਰੀ ਬਰਸੀ ਖੱਟਣ ਗਿਆ ਸੀ
ਖੱਟ ਕੇ ਲਿਆਂਦਾ ਟਾਂਗਾ…
ਬਾਰੀ ਬਰਸੀ ਖੱਟਣ ਗਿਆ ਸੀ ਖੱਟ ਕੇ ਲਿਆਂਦਾ ਟਾਂਗਾ…
ਅੱਗੇ ਕੀ…
ਅੱਗੇ ਘੋੜਾ….ਹੋਰ ਕੀ..
ਬਾਰੀ ਬਰਸੀ ਖੱਟਣ ਗਿਆ ਸੀ
ਬਾਰੀ ਬਰਸੀ ਖੱਟਣ ਗਿਆ ਸੀ
ਖੰਡ ਕੇ ਲਿਆਂਦਾ ਪਤਾਸਾ
ਨੀ ਸਹੁਰੇ ਕੋਲੋਂ ਘੁੰਡ ਕੱਢਦੀ ਨੰਗਾ ਰੱਖਦੀ ਕਲਿੱਪ ਵਾਲਾ ਪਾਸਾ..
ਬਾਹਰੀ ਬਰਸੀ ਖੱਟਨ ਗਿਆ ਸੀ,
ਖੱਟ-ਖੱਟ ਕੇ ਲਿਆਂਦਾ ਪਜਾਮਾਂ
ਜਿਹੜਾ ਭੰਗੜਾ ਨਾਂ ਪਾਵੇ ਉਹ ਆਪਣੀ ਮਸ਼ੂਕ ਦੇ ਮੁੰਡੇ ਦਾ ਮਾਮਾ,
ਕੁੜੀਉ ਤੁਸੀਂ ਵੀ ਸੁਣ ਲਉ, ਬਹੁਤੇ ਦੰਦ ਨਾਂ ਕੱਢੋ
ਬਾਹਰੀ ਬਰਸੀ ਖੱਟਨ ਗਿਆ ਸੀ,
ਖੱਟ-ਖੱਟ ਕੇ ਲਿਆਂਦਾ ਸੁਆ
ਜਿਹੜੀ ਗਿੱਧਾ ਨਾ ਪਾਵੇ, ਉਹ ਆਪਣੇਂ ਆਸ਼ਿਕ ਦੇ ਮੁੰਡੇ ਦੀ ਭੂਆ
ਬਾਰੀ ਬਰਸੀ ਖੱਟਣ ਗਿਆ ਸੀ..
ਬਾਰੀ ਬਰਸੀ ਖੱਟਣ ਗਿਆ ਸੀ….
ਖੱਟ ਕੇ ਲਿਆਂਦਾ “ ਡੱਬਾ
ਸਾਇਕਲ ਤੇ ਚੜ੍ਹਦੇ ਦਾ ਚੈਨ ‘ਚ ਫਸ ਗਿਆ ਝੱਗਾ
ਸਾਇਕਲ ਤੇ ਚੜ੍ਹਦੇ ਦਾ ਚੈਨ ‘ਚ ਫਸ ਗਿਆ ਲੱਗਾ…
ਓ ਬਾਰੀ ਬਰਸੀ ਖੱਟਣ ਗਿਆ ਸੀ
ਓ ਬਾਰੀ ਬਰਸੀ ਖੱਟਣ ਗਿਆ ਸੀ..
ਖੱਟ ਕੇ ਲਿਆਂਦੀਆਂ ਧਾਈਆਂ ਨੀਂ
ਲੰਘ ਗਈ ਤੂੰ ਪੈਰ ਦੱਬ ਕੇ ….ਕਿਹੜੇ ਕੰਮ ਨੂੰ ਝਾਂਜਰਾਂ ਪਾਈਆਂ
ਨੀਂ ਲੰਘ ਗਈ ਤੂੰ ਪੈਰ ਦੱਬ ਕੇ …..ਕਿਹੜੇ ਕੰਮ ਨੂੰ ਝਾਂਜਰਾਂ ਪਾਈਆਂ
ਸੱਥ ਵਿੱਚ ਬੈਹ ਕੇ ਬੀਨ ਬਜਾਉਦੇ,
ਚੁਟਕੀ ਚੁਟਕੀ ਲਿਆਈਆਂ,
ਆਹ ਲੈ ਫੜ ਮਿੱਤਰਾਂ,ਬੰਗਾ ਮੇਚ ਨਾ ਆਈਆਂ,
ਆਹ ਲੈ …….,
ਤੁਸੀਂ ਕਾਹਲੇ-ਕਾਹਲੇ ਹੋ
ਤੁਸੀਂ ਕਾਹਲੇ-ਕਾਹਲੇ ਹੋ
ਕੁੱਛ ਤੇ ਸ਼ਰਮ ਕਰੋ ,ਧੀਆਂ-ਪੁੱਤਰਾਂ ਵਾਲੇ ਹੋ
ਕੁੱਛ ਤੇ ਸ਼ਰਮ ਕਰੋ ,ਧੀਆਂ-ਪੁੱਤਰਾਂ ਵਾਲੇ ਹੋ
ਘੜਾ ਖੂਹ ਤੇ ਛੋੜ ਆਈਆ
ਘੜਾ ਖੂਹ ਤੇ ਛੋੜ ਆਈਆ
ਅੱਜ ਦਿਲ ਖ਼ਫ਼ਾ ਖ਼ਫ਼ਾ ,ਮਾਹੀਏ ਨੂੰ ਤੋਰ ਆਈਆ
ਅੱਜ ਦਿਲ ਖ਼ਫ਼ਾ ਖ਼ਫ਼ਾ ,ਮਾਹੀਏ ਨੂੰ ਤੋਰ ਆਈਆ
ਇਧਰ ਕਣਕਾਂ ਉਧਰ ਕਣਕਾਂ
ਇਧਰ ਕਣਕਾਂ ਉਧਰ ਕਣਕਾਂ
ਵਿਚ ਕਣਕਾਂ ਦੇ ਛੋਲੇ,,,
ਨਿ ਅਜ ਮੇਰੇ ਵੀਰੇ ਦੇ ਕੌਣ ਬਰਾਬਰ ਬੋਲ਼ੇ…
ਨਿ ਅਜ ਮੇਰੇ ਵੀਰੇ ਦੇ ਕੌਣ ਬਰਾਬਰ ਬੋਲ਼ੇ|
ਛੜੇ ਛੜੇ ਨਾ ਆਖੋ ਲੋਕੋ,ਛੜੇ ਬੜੇ ਗੁਣਕਾਰੀ
ਨਾ ਛੜਿਆਂ ਦੇ ਫੋੜੇ ਫਿਨਚੀਆਂ
ਨਾ ਹੀ ਕੋਈ ਬਿਮਾਰੀ
ਦੇਸੀ ਘਿਓ ਦੇ ਖਾਣ ਪਰਾਂਠੇ
ਦੇਸੀ ਘਿਓ ਦੇ ਖਾਣ ਪਰਾਂਠੇ
ਨਾਲ ਮੁਰਗੇ ਦੀ ਤਰਕਾਰੀ
ਸਾਡੀ ਛੜਿਆਂ ਦੀ
ਦੁਨੀਆਂ ਤੇ ਸਰਦਾਰੀ