ਆਜ਼ਾਦੀ ਦਿਵਸ ਧੂਮ ਧੜਕੇ ਨਾਲ ਮਨਾਇਆ ਜਾ ਰਿਹਾ ਸੀ ਕੌਮੀ ਝੰਡਾ ਸ਼ਾਨ ਨਾਲ ਝੂਲ ਰਿਹਾ ਸੀ ।ਦੋਵੇ ਪ੍ਰੇਮੀ ਪ੍ਰੇਡ ਦਾ ਅਨੰਦ ਮਾਣ ਰਹੇ ਸੀ ਮੁੰਡੇ ਦੇ ਚਿਹਰੇ ਤੇ ਬੇਫਿਕਰੀ ਸੀ ਪਰ ਕੁੜੀ ਥੋੜੀ ਪ੍ਰੇਸ਼ਾਨੀ ਵਿਚ ਸੀ ਕਿਉਂਕਿ ਕਈ ਨਜ਼ਰਾਂ ਉਹਨਾ ਨੂੰ ਵਿੰਨ੍ਹ ਰਹੀਆਂ ਸਨ।ਉਸ ਨੇ ਝੰਡੇ ਨੂੰ ਨੀਝ ਨਾਲ ਦੇਖਿਆ। ਜਿਉਂ ਹੀ ਪ੍ਰੇਡ ਖ਼ਤਮ ਹੋਈ ਉਹ ਖੜੀ ਹੋ ਗਈ। ਮੁੰਡੇ ਨੇ ਉਸ ਵਲ ਸਵਾਲੀਆ ਨਜ਼ਰਾਂ …
General
-
-
” ਗੱਲ ਉਦੋਂ ਦੀ ਹੈ ਜਦੋਂ ਮੋਬਾਈਲ ਫੋਨ ਨਹੀਂ ਸੀ ਹੁੰਦੇ।” ਹੁਣ ਉਹ ਇੱਕ ਡੇਰੇ ਤੇ ਜਾਣ ਲੱਗ ਪਿਆ ਸੀ। ਡੇਰੇ ਦੇ ਮੁਖੀ ਨਾਲ ਆਪਣੀ ਜਾਣ-ਪਹਿਚਾਣ ਵਧਾਉਣ ਲਈ ਉਹ ਇੱਕ ਡੇਰੇ ਦੇ ਸੇਵਦਾਰ ਨੂੰ ਮਿਲਿਆ ਤੇ ਆਖਿਆ, “ਵੈਸੇ ਤਾਂ ਮੈਨੂੰ ਵੀ ਪਤਾ ਆਪਣੇ ਡੇਰੇ ਪੈਸਿਆਂ ਦਾ ਚੜਾਵਾ ਨਹੀਂ ਚੜਦਾ, ਪਰ ਜੇ ਸ਼ਰਧਾ ਭਾਵਨਾ ਨਾਲ ਕੁਝ ਪੈਸੇ ਦੇਣੇ ਹੋਣ ਤਾਂ ਕਿਸਨੂੰ ਮਿਲੀਏ?” “ਆ ਜਾਓ ਤੁਹਾਨੂੰ ਕੈਸ਼ੀਅਰ …
-
ਮੋਟਰਸਾਈਕਲ ਦਾ ਸਟੈਡ ਲਾ ਕੇ ਜਦੋ ਮੈਂ ਦੁਕਾਨ ਤੇ ਗਿਆ ਤਾ ਸਾਹਮਣੇ ਪਿੰਕੀ ਮਿਲ ਗਈ।ਪਿੰਕੀ ਮੇਰੀ ਹੁਸਿਆਰ ਵਿਦਿਆਰਥਣ ਹੈ।ਉਸਨੇ ਹੱਥ ਜੋੜ ਕੇ ਨਮਸਤੇ ਕੀਤੀ ਤੇ ਮੈ ਉਸਦਾ ਹਾਲ ਚਾਲ ਪੁੱਛਿਆ।ਮੈ ਆਪਣਾ ਸਮਾਨ ਲੈਣ ਵਿੱਚ ਰੁੱਝ ਗਿਆ ਤੇ ਜਦੋ ਵਾਪਿਸ ਮੁੜਿਆ ਤਾ ਉਹ ਮੇਰੇ ਮੋਟਰਸਾਈਕਲ ਕੋਲ ਖੜੀ ਸੀ।ਮੈ ਉਸ ਵੱਲ ਸਵਾਲੀਆ ਨਜਰ ਨਾਲ ਦੇਖਿਆ ਤਾ ਉਸਨੇ ਕਿਹਾ, “ਸਰ ਮੈਨੂੰ ਅਗਲੀ ਗਲੀ ਤੱਕ ਛੱਡ ਦਿਉਗੇ ,.ਨਹੀ ਤਾ …
-
ਅੱਜ ਏਅਰਪੋਰਟ ਦੇ ਅੰਦਰੋਂ ਜਦੋਂ ਰਾਣੋਂ ਨੇ ਕੱਚ ਦੀਆਂ ਦੀਵਾਰਾਂ ਵਿੱਚੋਂ ਬਾਹਰ ਝਾਤੀ ਮਾਰੀ ਤਾਂ ਉਸ ਨੂੰ ਬਾਹਰ ਖੜੀ ਆਪਣੀ ਮਾਂ ਬੀਰੋ ਨਜ਼ਰ ਪਈ। ਅੱਜ ਜਿੰਨੀ ਇਕੱਲੀ, ਬੇਬਸ, ਕਮਜ਼ੋਰ, ਉਸ ਨੇ ਆਪਣੀ ਮਾਂ ਨੂੰ ਕਦੇ ਨਹੀਂ ਸੀ ਦੇਖਿਆ। ਉਹ ਜਿਵੇਂ ਜਿਵੇਂ ਅੱਗੇ ਕਦਮ ਧਰਦੀ ਸੀ, ਯਾਦਾਂ ਉਸ ਨੂੰ ਹੋਰ ਪਿੱਛੇ ਲੈਕੇ ਜਾ ਰਹੀਆਂ ਸਨ। ਉਸ ਨੂੰ ਯਾਦ ਆ ਰਿਹਾ ਸੀ ਕਿਵੇਂ ਉਸ ਦੀ ਮਾਂ ਨੇ …
-
“ਜੀਤ ਮੈਂ ਤੇਰੇ ਬਿਨਾ ਮਰ ਜਾਵਾਂਗੀ” ਸਿਮਰਨ ਨੇ ਤਰਲਾ ਜਿਹਾ ਕਰਦੀ ਨੇ ਕਿਹਾ। ” ਤੇ ਮੈਂ ਕਿਹੜਾ ਜੀ ਸਕਦਾ ” ਜੀਤ ਨੇ ਭਾਵੁਕ ਹੁੰਦੇ ਕਿਹਾ। ਤੂੰ ਬਸ ਮੇਰੇ ਤੇ ਛੱਡ ਦੇ, ਮੈਂ ਆਪੇ ਮਨਾ ਲਉਂ ਸਾਰਿਆਂ ਨੂੰ ,ਬਸ ਤੂੰ ਯਕੀਨ ਰਖ ਮੇਰੇ ਤੇ “ਆਖਕੇ ਜੀਤ ਨੇ ਸਿਮਰਨ ਤੋਂ ਵਿਦਾ ਲਈ। ਘਰ ਆਕੇ ਜੀਤ ਨੇ ਸੋਚਿਆ ਬਈ ਕੋਈ ਸਕੀਮ ਤਾਂ ਲਾਉਣੀ ਹੀ ਪੈਣੀ,ਘਰਦਿਆਂ ਨੇ ਅੈਂਵੇ ਤਾਂ …
-
ਜਗਤਾਰ ਤੇ ਸਤਨਾਮ ਸਕੇ ਭਰਾ ਸਨ। ਜਗਤਾਰ ਵੱਡਾ ਤੇ ਸਤਨਾਮ ਛੋਟਾ…..ਬਾਪੂ ਦੇ ਗੁਜ਼ਰਨ ਤੋਂ ਬਾਅਦ ਛੋਟੀ ਉਮਰ ਚ ਜ਼ਿੰਮੇਵਾਰੀਆਂ ਦੇ ਭਾਰ ਨੇ ਜਗਤਾਰ ਨੂੰ ਸਿਆਣਾ ਤੇ ਗੰਭੀਰ ਇਨਸਾਨ ਬਣਾ ਦਿੱਤਾ ਸੀ।ਜਗਤਾਰ ਨੇ ਲਾਣੇਦਾਰੀ ਤੇ ਕਬੀਲਦਾਰੀ ਬੜੀ ਚੰਗੀ ਤਰ੍ਹਾਂ ਸੰਭਾਲੀ ਹੋਈ ਸੀ। ਉਹ ਬੋਲਦਾ ਭਾਵੇਂ ਘੱਟ ਈ ਸੀ,ਪਰ ਟੱਬਰ ਤੇ ਉਹਦਾ ਰੋਅਬ ਪੂਰਾ ਸੀ। ਪਿੰਡ, ਰਿਸ਼ਤੇਦਾਰੀਆਂ ਤੇ ਇਲਾਕੇ ਦੇ ਲੋਕਾਂ ਚ ਉਸਦਾ ਬਹੁਤ ਰਸੂਖ ਸੀਂ। ਸਤਨਾਮ …
-
ਹੁਸ਼ਿਆਰੋ ਸੱਚੀਂ ਬੜੀ ਹੁਸ਼ਿਆਰ ਸੀ…..ਨਰਮਾ ਦੋ ਮਣ ਪੱਕਾ ਚੁਗ ਦਿੰਦੀ ਸੀ। ਜਦੋਂ ਸਾਡੇ ਖੇਤ ਆਉਂਦੀ, ਤਾਂ ਜੇ ਮੈਂ ਸਬੱਬ ਨਾਲ ਖੇਤ ਹੋਣਾ ਤਾਂ ਮੈਂ ਓਹਦੀਆਂ ਗੱਲਾਂ ਬੜੇ ਧਿਆਨ ਨਾਲ ਸੁਣਨੀਆਂ ….. ਓਹਨੇ ਨਾਲ ਵਾਲੀਆਂ ਆਵਦੀਆਂ ਸਾਥਣਾਂ ਨੂੰ ਬੜੇ ਉਪਦੇਸ਼ ਦੇਣੇ ਤੇ ਕਹਿਣਾ, “ਜਾਓ ਨੀ ਪ੍ਰੇਹ,ਸਰ ਗਿਆ ਥੋਡਾ ਤਾਂ, ਉਸ ਨੇ ਚਾਹ ਪੀਣ ਵੇਲੇ ਰੋਟੀਆਂ ਵਾਲੇ ਪੋਣੇ ਖੋਲਦੀਆਂ ਦੀਆਂ ਰੋਟੀਆਂ ਦੇਖ ਲੈਣੀਆਂ ਤੇ ਕਹਿਣਾ ਸ਼ੁਰੂ ਕਰ …
-
ਇਕ ਵਾਰ ਦੀ ਗੱਲ ਹੈ ਕਹਿੰਦੇ ਇਕ ਬੜਾ ਹੀ ਨੇਕਦਿਲ ਰਾਜਾ ਸੀ, ਘੋੜੇ ਚੜਿਆਂ ਕਿਤੇ ਜਾ ਰਿਹਾ ਸੀ ਕਿ ਉਸਦੀ ਨਜਰ ਇਕ ਬਹੁਤ ਹੀ ਗਰੀਬ ਪਰਿਵਾਰ ਦੀ ਸੁੰਦਰ ਲੜਕੀ ਤੇ ਪਈ ਤੇ ਉਸਨੂੰ ਪਹਿਲੀ ਨਜਰ ਹੀ ਉਹ ਜਚ ਗਈ, ਲੜਕੀ ਬਹੁਤ ਸੁੰਦਰ ਸੀ, ਨੈਣ ਨਕਸ਼ ਬਹੁਤ ਸੁੰਦਰ, ਕੱਦ ਕਾਠ ਉੱਚਾ ਲੰਬਾ, ਸਿਰਫ਼ ਰੰਗ ਥੋੜ੍ਹਾ ਸਾਵਲਾ ਸੀ…. ਰਾਜੇ ਨੇ ਸੋਚਿਆ ਬਈ ਜੇ ਇਹ ਲੜਕੀ ਉਸਦੀ ਪਤਨੀ …
-
ਸੁਖਵਿੰਦਰ ਕੌਰ ਸੁਭਾਅ ਦੀ ਮਿੱਠੀ ਪਰ ਅੰਦਰੋਂ ਖੋਟੀ ਕਿਸਮ ਦੀ ਔਰਤ ਸੀ। ਸਾਂਝੇ ਪਰਿਵਾਰ ਤੇ ਉਸਦੀ ਤੜੀ ਚੱਲਦੀ ਸੀ। ਪੁਰਾਣੇ ਸਮਿਆਂ ਦੀ ਬੀ:ਏ: ਪਾਸ ਹੋਣ ਕਰਕੇ ਸਭ ਨੂੰ ਟਿੱਚ ਜਾਣਦੀ ਸੀ। ਉਹਦੇ ਘਰ ਵਾਲਾ ਤੇ ਜੇਠ ਟੱਬਰ ਦੀ ਇੱਜ਼ਤ-ਵੁੱਕਤ ਦੇ ਮੱਦੇਨਜ਼ਰ ਉਹਨੂੰ ਅਣਗੌਲਿਆਂ ਕਰ ਛੱਡਦੇ। ਸੱਸ-ਸਹਰੇ ਦੇ ਗੁਜ਼ਰਨ ਤੋਂ ਬਾਅਦ ਉਹਦੀਆਂ ਵਧੀਕੀਆਂ ਸਹਿਣ ਨੂੰ ਰਹਿ ਗਈ ਸੀ ਤਾਂ ਬੱਸ…. ਉਹਦੀ ਜੇਠਾਣੀ। ਸਮਾਂ ਲੰਘਦਾ ਗਿਆ….ਬੱਚੇ ਵੀ …
-
ਮਹਿਮਾਨ ਚਾਹ ਨਾਲ ਮਿਠਾਈ ਅਤੇ ਪਕੌੜਿਆਂ ਨੂੰ ਚਟਖ਼ਾਰੇ ਲੈ ਕੇ ਖ਼ਾ ਰਹੇ ਸਨ। ਛੋਟਾ ਭਰਾ ਕਾਜੂ ਬਦਾਮਾਂ ਦੀਆਂ ਪਲੇਟਾਂ ਚੁੱਕ ਚੁੱਕ ਮਹਿਮਾਨਾ ਅਗੇ ਕਰ ਰਿਹਾ ਸੀ।ਮੰਮੀ ਨਵੀ ਮੰਗਵਾਈ ਕਰੋਕਰੀ ਵਿਚ ਚਾਹ ਵਰਤਾ ਰਹੇ ਸੀ।ਸਾਰਾ ਟੱਬਰ ਉਨ੍ਹਾਂ ਸਾਹਮਣੇ ਵਿਛਿਆ ਪਿਆ ਸੀ। ਸੰਦੀਪ ਨੀਵੀਂ ਪਾਈ ਸੋਚ ਰਹੀ ਸੀ ਕਿ ਪੰਜਾਬ ਵਿੱਚ ਆਹ ਪਿਛਲੀ ਸਦੀ ਦਾ ਰਿਵਾਜ਼ ਹੀ ਚਲਦਾ ਰਹੂ।ਇੱਕਵੀਂ ਸਦੀ ਵਿੱਚ ਅਧਿਆਪਕ ਦੀ ਨੌਕਰੀ ਅਤੇ ਉੱਚ ਡਿਗਰੀਆਂ …
-
ਪਹਾੜ ਵਾਲੇ ਤੀਰਥ ਦੀ ਯਾਤਰਾ ਤੋਂ ਵਾਪਿਸ ਆਉਂਦੀ ਸੰਗਤ ਬੜੀ ਪ੍ਰਸੰਨ ਸੀ। ਪਿੰਡ ਦੇ ਸਧਾਰਨ ਬੰਦਿਆਂ-ਬੁੜੀਆਂ ਲਈ ਇਹ ਯਾਤਰਾ ਘੱਟ ਤੇ ਸੈਰ ਸਪਾਟਾ ਜਿਆਦਾ ਸੀ। ਸਰਪੰਚ ਦਾ ਮੁੰਡਾ ਛਿੰਦਾ ਸਭ ਦੀ ਅਗਵਾਈ ਕਰ ਰਿਹਾ ਸੀ।ਜਦੋ ਸਰਕਾਰ ਨੇ ਪਿੰਡਾਂ ਵਿਚ ਕਲੱਬ ਬਣਾਏ ਤਾ ਸਰਪੰਚ ਨੇ ਉਸਨੂੰ ਕਲੱਬ ਦਾ ਪ੍ਰਧਾਨ ਬਣਾ ਦਿੱਤਾ ਸੀ।ਲੀਡਰੀ ਚਮਕਾਉਣ ਵਾਲੇ ਸਾਰੇ ਵਿੰਗ ਵੱਲ ਵਿਰਾਸਤ ਵਿਚ ਹੀ ਉਸ ਨੂੰ ਮਿਲ ਗਏ ਸਨ। ਅਚਾਨਕ …
-
ਸ਼ਹਿਰ ਵਿੱਚ ਖੁੱਲ੍ਹੇ ਨਵੇਂ ਮਾਲ ਦੀ ਬੜੀ ਚਰਚਾ ਸੀ। ਛੁੱਟੀ ਵਾਲੇ ਦਿਨ ਘਰ ਵਾਲੀ ਦੀ ਫਰਮਾਇਸ਼ ਤੇ ਅਸੀਂ ਵੀ ਉੱਥੇ ਜਾ ਪਹੁੰਚੇ ।ਅਸੀਂ ਅੱਧੇ ਘੰਟੇ ਵਿੱਚ ਤੁਰਦੇ ਫਿਰਦੇ ਇੱਕ ਜੁੱਤਿਆਂ ਦੇ ਮਸ਼ਹੂਰ ਬਰਾਂਡ ਵਾਲੀ ਦੁਕਾਨ ਤੇ ਪਹੁੰਚ ਗਏ।ਬਾਹਰ ਕਾਫ਼ੀ ਵੱਡੀ ਛੋਟ ਵਾਲੀ ਸੇਲ ਦਾ ਬੋਰਡ ਲੱਗਿਆ ਹੋਇਆ ਸੀ |ਉੱਥੇ ਕਾਫੀ ਭੀੜ ਸੀ ਤੇ ਜਦੋਂ ਮੈਂ ਅੰਦਰ ਪਹੁੰਚਿਆ ਤਾਂ ਮੇਰੀ ਨਜ਼ਰ ਸਾਹਮਣੇ ਬੈਠੀ ਰਾਜਵਿੰਦਰ ਤੇ ਪਈ।ਉਹ …