ਅਪ੍ਰੇਸ਼ਨ ਤੋਂ ਬਾਅਦ ਨਵਤੇਜ ਦਾ ਰਵੱਈਆ ਬਦਲਨਾ ਸ਼ੁਰੂ ਹੋ ਗਿਆ, ਪਹਿਲਾਂ ਗੱਲ-ਬਾਤ ਤੇ ਮਿਲਣਾ ਗਿਲਣਾ ਘੱਟ ਹੋਇਆ, ਫਿਰ ਬਹਾਨੇ ਬਣਾਕੇ ਦੂਰ ਹੋਣਾ ਸ਼ੁਰੂ ਕੀਤਾ ਤੇ ਆਖਰ ਇਕ ਦਿਨ ਅੰਦਰਲਾ ਕੌੜਾ ਸੱਚ ਜ਼ੁਬਾਨ ਤੇ ਆ ਗਿਆ ‘ ਤੇਰੇ ਨਾਲ ਵਿਆਹ ਕਰਕੇ ਉਮਰ ਭਰ ਬੇਔਲਾਦ ਰਹਿਣ ਤੋਂ ਬਿਨਾਂ ਹੋਰ ਕੀ ਮਿਲਣਾ ਮੈਨੂੰ, …. ਮੈ ਸਾਰੀ ਉਮਰ ਬੇਔਲਾਦ ਨੀ ਰਹਿਣਾ ਚਹੁੰਦਾ ‘ …. ਆਖਕੇ ਉਹ ਸਦਾ ਲਈ ਨੀਤੂ ਦੀ ਜ਼ਿੰਦਗੀ ਵਿਚੋਂ ਦੂਰ ਹੋ ਗਿਆ। ਹੁਣ ਤੱਕ ਨੀਤੂ ਨੇ ਅਨਾਥ ਹੋਣ ਦਾ ਦੁੱਖ ਭੋਗਿਆ ਸੀ, ਹੁਣ ਬੇਔਲਾਦ ਹੋਣ ਦੀ ਪੀੜ ਨਾਲ ਭਰੀ ਜ਼ਿੰਦਗੀ ਸਾਹਮਣੇ ਸੀ। ਨੀਤੂ ਅੱਜ ਤੱਕ ਕਦੇ ਵੀ ਇਸ ਤਰਾਂ ਦੁਖੀ ਨਹੀਂ ਸੀ ਹੋਈ ਜਿਵੇਂ ਨਵਤੇਜ ਦੇ ਜਾਣ ਤੋਂ ਪਿੱਛੋਂ ਰਹਿਣ ਲੱਗੀ। ਉਹ ਜਿਵੇਂ ਕਿਸੇ ਡੂੰਘੀ ਹਨੇਰੀ ਖੱਡ ਵਿੱਚ ਜਾ ਡਿਗੀ ਹੋਵੇ, …ਦੁਨੀਆ ਤੋਂ ਬੇਖ਼ਬਰ,…ਅਪਣੇ ਆਪ ਤੋਂ ਬੇਖ਼ਬਰ। ਫ਼ੌਜੀ ਮਾਮੇ ਨੂੰ ਫਿਕਰ ਲੱਗ ਗਿਆ ……ਇਸ ਤਰਾਂ ਤਾਂ ਕੁੜੀ ਪਾਗਲ ਹੋ ਜਾਏਗੀ, ਉਸਨੇ ਨੀਤੂ ਨੂੰ ਇਸ ਹਾਲਤ ਵਿੱਚੋਂ ਕੱਢਣ ਲਈ ਹਰ ਹੀਲਾ ਵਰਤਿਆ, ਉਸਨੂੰ ਚੰਗੇ ਸਾਹਿਤ ਨਾਲ ਜੋੜਿਆ,…. ਧਰਮ- ਕਰਮ ਵੱਲ ਮੋੜਿਆ,… ਉਸਨੂੰ ਦੁਬਾਰਾ ਨੌਕਰੀ ਤੇ ਜਾਣਾ ਸ਼ੁਰੂ ਕਰਵਾਇਆ, ….. ਉਹ ਨੀਤੂ ਨੂੰ ਜ਼ਿੰਦਗੀ ਜਿਉਣ ਲਈ ਪ੍ਰੇਰਦਾ, ਕੁਝ ਕਰਨ ਲਈ ਪ੍ਰੇਰਦਾ, ਹਰ ਵਕਤ ਹੌਸਲਾ ਦਿੰਦਾ ਰਹਿੰਦਾ।ਆਖਰ ਉਸਦੀ ਮਿਹਨਤ ਨੇ ਰੰਗ ਦਿਖਾਇਆ, ਨੀਤੂ ਨੇ ਅਪਣੀ ਜ਼ਿੰਦਗੀ ਅਨਾਥਾਂ ਬੇਸਹਾਰਿਆਂ ਨੂੰ ਸਮਰਪਿਤ ਕਰਨ ਦਾ ਫੈਸਲਾ ਕਰ ਲਿਆ, ਸਰਕਾਰੀ ਨੌਕਰੀ ਛੱਡ ਦਿੱਤੀ, ਅਪਣੇ ਮਾਤਾ ਪਿਤਾ ਦੇ ਨਾਮ ਨਾਲ ਇਕ ਗ਼ੈਰ ਸਰਕਾਰੀ ਸੰਸਥਾ ਸ਼ੁਰੂ ਕੀਤੀ ਤੇ ਅਪਣੇ ਸ਼ਹਿਰ ਤੋਂ ਦੂਰ ਹਿਮਾਚਲ ਨਾਲ ਲੱਗਦੇ ਪਹਾੜੀ ਇਲਾਕੇ ਵਿੱਚ ਅਨਾਥ ਆਸ਼ਰਮ ਸਥਾਪਿਤ ਕਰ ਲਿਆ। ਬੇਔਲਾਦ ਜੋੜੇ ਅਕਸਰ ਬੱਚਾ ਗੋਦ ਲੈਣ ਲਈ ਆਉਂਦੇ, ਕਿੰਨੀਆਂ ਹੀ ਦਰਦ ਕਹਾਣੀਆਂ ਸੁਣਦੀ ਨੀਤੂ ਨੂੰ ਅਪਣਾ ਦਰਦ ਮਾਮੂਲੀ ਜਿਹਾ ਲੱਗਦਾ। ਇਸ ਤਰਾਂ ਹੀ ਅੱਜ ਇਕ ਬੇਔਲਾਦ ਜੋੜਾ ਬੱਚਾ ਗੋਦ ਲੈਣ ਲਈ ਆ ਰਿਹਾ ਸੀ, ਉਨ੍ਹਾਂ ਦੇ ਆਉਣ ਦਾ ਖਿਆਲ ਕਰਦਿਆਂ ਨੀਤੂ ਪਾਰਕ ਚੋਂ ਉਠ ਅਪਣੇ ਦਫਤਰ ਵੱਲ ਚੱਲ ਪਈ।
ਨੀਤੂ ਅਪਣੀ ਅਰਾਮ ਕੁਰਸੀ ਤੇ ਖਿੜਕੀ ਦੇ ਸਾਹਮਣੇ ਬੈਠੀ ਸੀ, ਇਥੋਂ ਹਰ ਕੋਈ ਆਉਂਦਾ ਜਾਂਦਾ ਅਸਾਨੀ ਨਾਲ ਨਜ਼ਰ ਆਉਂਦਾ ਸੀ….. ਕਰੀਬ ਅੱਧਾ- ਪੌਣਾ ਘੰਟਾ ਬੀਤ ਜਾਣ ਪਿੱਛੋਂ ਇਕ ਕਾਰ ਆ ਕੇ ਰੁਕੀ। ਭਾਵੇਂ ਉਹ ਇੰਨੀ ਦੂਰ ਸੀ ਕਿ ਪਛਾਣਨਾ ਔਖਾ ਸੀ, ਪਰ ਉਸਦੀ ਡੀਲ ਡੌਲ ਤੋਂ, ਖੜਨ ਤੇ ਤੁਰਨ ਦੇ ਤਰੀਕੇ ਤੋਂ ਨੀਤੂ ਨੇ ਪਛਾਣ ਲਿਆ ਸੀ, ਇਹ ਉਹੀ ਨਵਤੇਜ ਸੀ।
ਕੁਝ ਸੋਚਕੇ ਨੀਤੂ ਨੇ ਫਾਈਲ ਚੁੱਕੀ ਤੇ ਬਾਹਰ ਸੇਵਾਦਾਰ ਨੂੰ ਕਿਹਾ ਜਦੋਂ ਵੀ ਇਹ ਆਉਣ ਤਾਂ ਪਹਿਲਾਂ ਪਤਨੀ ਨੂੰ ਅੰਦਰ ਭੇਜਣਾ,….. ਆਪ ਉਹ ਵਾਪਸ ਅਪਣੇ ਦਫਤਰ ਵਿੱਚ ਆ ਬੈਠੀ, …..ਕੁਝ ਮਿੰਟਾਂ ਦੀ ਉਡੀਕ ਪਿੱਛੋਂ ਰਮਨ ਦਫਤਰ ਵਿੱਚ ਦਾਖਲ ਹੋਈ। ਕੁਝ ਕਾਗ਼ਜ਼ੀ ਕਾਰਵਾਈ ਹੋਣੀ ਸੀ ਤੇ ਕੁਝ ਸਵਾਲ ਜਵਾਬ ਸੀ ਜੋ ਕਿ ਬੱਚਾ ਗੋਦ ਲੈਣ ਵਾਲੇ ਹਰ ਵਿਅਕਤੀ ਲਈ ਲਾਜ਼ਮੀ ਸੀ, ਨੀਤੂ ਨੂੰ ਪਤਾ ਸੀ ਕਿ ਨਵਤੇਜ ਸਵਾਲਾਂ ਦੇ ਜਵਾਬ ਦੇਣ ਵੇਲੇ ਉਸਦੇ ਸਾਹਮਣੇ ਅਸਹਿਜ ਮਹਿਸੂਸ ਕਰੇਗਾ ਤਾਂ ਉਸਨੇ ਇਕੱਲੀ ਰਮਨ ਨੂੰ ਪਹਿਲਾਂ ਅੰਦਰ ਬੁਲਾਉਣ ਵਾਲਾ ਰਾਹ ਚੁਣਿਆਂ। ਜਿੱਥੇ- ਜਿੱਥੇ ਰਮਨ ਦੇ ਦਸਤਖ਼ਤ ਹੋਣੇ ਸਨ ਨੀਤੂ ਕਰਵਾਉਂਦੀ ਗਈ ਤੇ ਨਾਲ਼ – ਨਾਲ਼ ਸਵਾਲ ਜਵਾਬ ਵੀ ਹੁੰਦੇ ਰਹੇ, ਰਮਨ ਨੇ ਦੱਸਿਆ ਕਿ ਵਿਆਹ ਦੇ ਸੱਤ ਸਾਲ ਬੀਤ ਜਾਣ ਤੇ ਵੀ ਬੱਚਾ ਨਾ ਹੋਣ ਕਰਕੇ ਡਾਕਟਰੀ ਸਲਾਹਾਂ ਲੈਣੀਆਂ ਸ਼ੁਰੂ ਕੀਤੀਆਂ ਤਾਂ ਪਤਾ ਲੱਗਿਆ ਕਿ ਨਵਤੇਜ ਨੂੰ ਜਨਮ ਤੋਂ ਹੀ ਇਸ ਤਰਾਂ ਦਾ ਨੁਕਸ ਏ ਕਿ ਉਹ ਭਾਵੇਂ ਕੋਈ ਇਲਾਜ ਕਰਾਵੇ ਪਰ ਬੱਚਾ ਪੈਦਾ ਨਹੀਂ ਕਰ ਸਕਦਾ, …..ਡਾਕਟਰਾਂ ਨੇ ਹੋਰ ਕਈ ਤਰੀਕੇ ਸੁਝਾਏ ਪਰ ਉਨ੍ਹਾਂ ਨੇ ਬੱਚਾ ਗੋਦ ਲੈਣ ਨੂੰ ਹੀ ਤਰਜੀਹ ਦਿੱਤੀ।
ਕੁਝ ਚਿਰ ਪਿੱਛੋਂ ਨਵਤੇਜ ਨੂੰ ਵੀ ਅੰਦਰ ਬੁਲਾਇਆ ਗਿਆ, ਸਾਹਮਣੇ ਨੀਤੂ ਨੂੰ ਦੇਖ ਉਸਦਾ ਸ਼ਰੀਰ ਸਿਰ ਤੋਂ ਪੈਰਾਂ ਤੱਕ ਬਰਫ਼ ਹੋ ਗਿਆ, ਜ਼ਿੰਦਗੀ ਦੇ ਇਸ ਮੋੜ ਤੇ ਨੀਤੂ ਨਾਲ ਸਾਹਮਣਾ ਹੋਵੇਗਾ ਉਸਨੇ ਕਦੇ ਸੁਪਨੇ ਵਿੱਚ ਵੀ ਨਹੀਂ ਸੀ ਸੋਚਿਆ। ਨੀਤੂ ਨੂੰ ਸੱਤ ਸ਼੍ਰੀ ਅਕਾਲ ਆਖ ਉਸਨੇ ਹੱਥ ਜੋੜੇ ਪਰ ਇਸ ਤਰਾਂ ਜੋੜੇ ਜਿਵੇਂ ਕੋਈ ਅਪਰਾਧੀ ਜੱਜ ਸਾਹਮਣੇ ਸਜ਼ਾ ਸੁਣਨ ਤੋਂ ਪਹਿਲਾਂ ਰਹਿਮ ਦੀ ਅਪੀਲ ਕਰ ਰਿਹਾ ਹੋਵੇ। ਨੀਤੂ ਨੇ ਬੜੀ ਸਾਦਗੀ ਤੇ ਠਰੰਮੇ ਨਾਲ ਫਾਈਲ ਉਸਦੇ ਅੱਗੇ ਕਰਦਿਆਂ ਕਿਹਾ ‘ਤੁਹਾਡੀ ਪਤਨੀ ਦੇ ਦਸਤਖ਼ਤ ਹੋ ਚੁੱਕੇ ਹਨ ਬੱਸ ਤੁਹਾਡੇ ਬਾਕੀ ਹਨ’ …. ਜਿੱਥੇ – ਜਿੱਥੇ ਦਸਤਖ਼ਤ ਕਰਨ ਨੂੰ ਕਿਹਾ ਗਿਆ ਨਵਤੇਜ ਚਾਬੀ ਦਿੱਤੇ ਖਿਡੌਣੇ ਵਾਂਗ ਕਰਦਾ ਰਿਹਾ। ਬਾਕੀ ਦੀ ਕਾਰਵਾਈ ਆਸ਼ਰਮ ਵਿੱਚ ਕਰ ਲਵਾਂਗੇ…. ਆਓ ਚੱਲੀਏ’ ਕਹਿੰਦਿਆਂ ਨੀਤੂ ਨੇ ਫਾਈਲ ਚੁੱਕ ਲਈ। ਹੁਣ ਤੱਕ ਬੁੱਤ ਬਣੇ ਹੋਏ ਨਵਤੇਜ ਨੇ ਨੀਤੂ ਵੱਲ ਦੇਖਕੇ ਫੇਰ ਹੱਥ ਜੋੜੇ…. ਬੜੀ ਮੁਸ਼ਕਿਲ ਨਾਲ਼ ਮੂੰਹੋਂ ਬੋਲ ਕੱਢਿਆ…. ਮ…. ਮੈਂ…… ਮੇਰੀ….. ਮੇਰੀ ਬਦਨਸੀਬੀ ਅੱਜ ਮੈਨੂੰ ਇਥੇ ਲੈ ਆਈ। ਨੀਤੂ ਨੇ ਉਸਦੀ ਗੱਲ ਨੂੰ ਟੋਕਿਆ, ‘ਬਦਨਸੀਬ ਤਾਂ ਉਹ ਹੁੰਦੇ ਨੇ ਨਵਤੇਜ ਸਿੰਘ ਜੀ ਜਿਨ੍ਹਾਂ ਨੂੰ ਬਿਪਤਾ ਪਈ ਤੇ ਉਨ੍ਹਾਂ ਦਾ ਰੱਬ ਵੀ ਕੱਲਿਆਂ ਛੱਡ ਜਾਂਦਾ, ਤੁਸੀਂ ਤਾਂ ਬੜੇ ਖੁਸ਼ਨਸੀਬ ਹੋ ਕਿ ਤੁਹਾਡੀ ਪਤਨੀ ਨੇ ਇਸ ਹਾਲਤ ਵਿੱਚ ਵੀ ਤੁਹਾਡਾ ਸਾਥ ਦਿੱਤਾ‘ । ਨਵਤੇਜ ਨੂੰ ਦੇਣ ਲਈ ਪਾਣੀ ਦਾ ਗਿਲਾਸ ਨੀਤੂ ਨੇ ਰਮਨ ਨੂੰ ਫੜਾਉਂਦਿਆਂ ਕਿਹਾ ਜਦੋਂ ਇਹ ਠੀਕ ਮਹਿਸੂਸ ਕਰਨ ਤਾਂ ਆਪਾਂ ਚੱਲਾਂਗੇ ਮੈ ਬਾਹਰ ਉਡੀਕ ਕਰਦੀ ਹਾਂ।
ਕੁਝ ਚਿਰ ਪਿੱਛੋਂ ਸਵੈਮਾਣ ਨਾਲ਼ ਭਰੀ ਨੀਤੂ ਅਨਾਥ ਆਸ਼ਰਮ ਦੇ ਵਰਾਂਡੇ ਵਿੱਚ ਤੁਰੀ ਜਾ ਰਹੀ ਸੀ, ਪਿੱਛੇ – ਪਿੱਛੇ ਨਵਤੇਜ ਅਪਣੀ ਪਤਨੀ ਨਾਲ਼ ਸਿਰ ਸੁੱਟੀ ਤੁਰਿਆ ਆ ਰਿਹਾ ਸੀ, ਉਸਦੇ ਅਪਣੇ ਬੋਲ ਉਸਦੇ ਸਿਰ ਵਿੱਚ ਹਥੌੜੇ ਵਾਂਗ ਵੱਜ ਰਹੇ ਸੀ ‘ਮੈ ਸਾਰੀ ਉਮਰ ਬੇਔਲਾਦ ਨੀ ਰਹਿਣਾ ਚਹੁੰਦਾ’।
✍️ ਲੱਕੀ ਲਖਵੀਰ
Authors: Others
ਸਵਰਗੀ ਮਾਮਾ ਗੱਲ ਸੁਣਾਇਆ ਕਰਦਾ ਸੀ । ਇੱਕ ਵਿਗੜੈਲ਼ ਮੁੰਡਾ ਤੀਜੇ ਕੁ ਦਿਨ ਕੋਠੇ ਤੇ ਚੜ੍ਹਕੇ ਪਿਓ ਨੂੰ ਧਮਕਾਇਆ ਕਰੇ , ਅਖੇ ਮੈਂ ਲੱਗਾਂ ਛਾਲ਼ ਮਾਰਨ , ਮੈਂ ਲੱਗਾਂ ਮਰਨ ।
ਬਾਪ ਵਿਚਾਰਾ ਹੱਥ ਬੰਨ੍ਹ ਕੇ ਮਿੰਨਤਾਂ ਕਰਿਆ ਕਰੇ ਕਿ ਨਾ ਮੇਰਾ ਛਿੰਦਾ , ਨਾ ਮੇਰਾ ਹੀਰਾ , ਇੰਜ ਨਾ ਕਰੀਂ !
ਇੱਕ ਦਿਨ ਏਹੀ ਨੌਟੰਕੀ ਚੱਲ ਰਹੀ ਸੀ ਕਿ ਮਾਮੇ ਦੀ ਨਿਗਾ ਪੈ ਗਈ , ਕਹਿੰਦਾ ਮੈਂ ਜਾ ਕੇ ਓਹਦੇ ਪਿਓ ਨੂੰ ਕਿਹਾ ਕਿ ਤੂੰ ਫੱਟੀਆਂ ਦਾ ਇੰਤਜ਼ਾਮ ਕਰ , ਮੈੰ ਏਹਨੂੰ ਕੋਠੇ ਤੇ ਚੜ੍ਹਕੇ ਧੱਕਾ ਦੇਨਾ , ਫਿਰ ਆਪਾਂ ਏਹਦੀਆਂ ਲੱਤਾਂ ਬਾਹਾਂ ਬੰਨ੍ਹਾਂਗੇ , ਟੁੱਟਣੀਆਂ ਤਾਂ ਹੈ ਈ ਨੇ ।
ਏਹ ਸੁਣਕੇ ਮੁੰਡਾ ਬੋਲਿਆ ਕਿ ਜਾਹ ਭਾਊ , ਸਾਡੀ ਪਿਓ ਪੁੱਤਾਂ ਦੀ ਗੱਲ ਏ , ਤੂੰ ਆਪਣਾ ਕੰਮ ਕਰ , ਤੈਨੂੰ ਕਿਸੇ ਨਹੀਂ ਬੁਲਾਇਆ !
ਮਾਮਾ ਬੋਲਿਆ ਕਿ ਤੇਰਾ ਨਿੱਤ ਦਾ ਡਰਾਮਾ ਵੇਖਕੇ ਅੱਕਿਆ ਪਿਆਂ , ਪਿਓ ਤੇਰਾ ਭਲਾ ਆਦਮੀ ਏ , ਤੰਗ ਨਾ ਕਰ ਜੇ ਹੁਣ ਏਹ ਕੁਝ ਕੀਤਾ ਤਾਂ ਫੜ੍ਹਕੇ ਖੂਹ ਚ ਲਮਕਾਊਂ !
ਓਸ ਦਿਨ ਤੋਂ ਬਾਦ ਓਹ ਸੀਨ ਫਿਰ ਨਹੀਂ ਦਿਸਿਆ ।
ਮੇਰਾ ਇੱਕ ਮਿੱਤਰ ਏ , ਹੁਣ ਇੰਸਪੈਕਟਰ ਏ ਪੁਲਸ ਚ। ਓਦੋਂ ਛੋਟਾ ਥਾਣੇਦਾਰ ਸੀ , ਕਿਸੇ ਰਿਸ਼ਤੇ ਦਾਰ ਦੇ ਪੈਸੇ ਕਢਵਾਉਣ ਲਈ ਕਿਸੇ ਬੰਦੇ ਨੂੰ ਵਰਦੀ ਪਾ ਕੇ ਦਬਕਾ ਮਾਰਨ ਚਲਾ ਗਿਆ । ਅੱਗੋਂ ਬੰਦਾ ਵੀ ਖਰਲ ਕੀਤਾ ਹੋਇਆ । ਕਹਿੰਦਾ ਦੱਸੋ ਸਰਦਾਰ ਜੀ, ਕੀ ਹੁਕਮ ਆ !
ਦੋਸਤ ਕਹਿੰਦਾ ਕਿ ਤੂੰ ਪੈਸੇ ਦੇ ਦੇ , ਨਹੀਂ ਤੇ ਥਾਣੇ ਚੱਲ। ਬੰਦਾ ਕਹਿੰਦਾ ਪੈਸਾ ਤੇ ਜ਼ਹਿਰ ਖਾਣ ਨੂੰ ਵੀ ਹੈਨੀ ਸਰਦਾਰਾ , ਤੂੰ ਮੈਨੂੰ ਥਾਣੇ ਈ ਲੈ ਚੱਲ । ਥਾਣੇਦਾਰ ਕਹਿੰਦਾ ਕਿ ਮੈਂ ਫਿਰ ਆਊਂ , ਤੂੰ ਪੈਸੇ ਦਾ ਇੰਤਜ਼ਾਮ ਕਰ ਲਾ । ਬੰਦਾ ਬਾਹਲ਼ਾ ਢੀਠ ਹੋ ਗਿਆ ਕਿ ਪੈਸੇ ਨਾ ਅੱਜ ਤੇ ਨਾ ਬਾਦ ਚ , ਤੂੰ ਜਿੱਥੇ ਬੰਦ ਕਰਨਾ ਕਰ ਲਾ । ਏਨਾ ਕਹਿ ਕੇ ਘੜੀ ਤੇ ਬਟੂਆ ਘਰਵਾਲ਼ੀ ਨੂੰ ਫੜਾ ਤਾ ਕਿ ਮੈਂ ਚੱਲਿਆ ਥਾਣੇ , ਸਰਦਾਰ ਸਾਹਬ ਲੈਣ ਆਏ ਆ । ਪਰਨਾ ਬੰਨ੍ਹ ਕੇ ਬਦੋ ਬਦੀ ਮੋਟਰ ਸੈਕਲ ਤੇ ਬਹਿੰਦਾ ਜਾਵੇ ਕਿ ਮੈਂ ਤਾਂ ਬਸ ਥਾਣੇ ਈ ਜਾਣਾ ਹੁਣ । ਅਖੀਰ ਦੀ ਬਾਕੀ , ਥਾਣੇਦਾਰ ਨੂੰ ਹੱਥ ਜੋੜ ਕੇ ਖਹਿੜਾ ਛੁਡਾਉਣਾ ਪਿਆ ਕਿ ਗਲ਼ੋਂ ਲੱਥ ਯਾਰ , ਮੈਂ ਨਹੀਂ ਕਿਸੇ ਗੱਲ-ਬਾਤ ਚ ਆਉਂਦਾ ।
ਦੁਨੀਆਂ ਭੱਜਦੇ ਨੂੰ ਭਜਾਉਂਦੀ ਏ ,ਡਰਦੇ ਨੂੰ ਡਰਾਉਂਦੀ ਏ, ਰੋਂਦੇ ਨੂੰ ਰੁਔਂਦੀ ਏ , ਝੁਕਦੇ ਨੂੰ ਝੁਕੌਂਦੀ ਏ । ਜੇ ਕੋਈ ਜਰਕਦਾ ਏ ਤਾਂ ਜਰਕਾਉਂਦੀ ਏ , ਪੈਰ ਗੱਡ ਕੇ ਖੜ ਜਾਓ ਤਾਂ ਆਪ ਜਰਕਦੀ ਏ ।ਅਵਾਰਾ ਕੁੱਤੇ ਚੱਲਦੀ ਗੱਡੀ ਮਗਰ ਦੌੜ ਕੇ ਡਰਾਉਣ ਦਾ ਭਰਮ ਪਾਲ਼ ਲੈਂਦੇ ਨੇ , ਪਰ ਰੁਕ ਜਾਓ ਤਾਂ ਛਿੱਥੇ ਜਿਹੇ ਪੈ ਕੇ ਮੁੜ ਜਾਂਦੇ ਨੇ ।
ਮੁਸ਼ਕਲਾਂ ਵੀ ਇਵੇਂ ਈ ਵਰਤਾਉ ਕਰਦੀਆਂ ਨੇ ਇਨਸਾਨ ਨਾਲ, ਜੇਕਰ ਢਹਿ ਗਿਆ ਤਾਂ ਮਾਰ ਸੁੱਟਦੀਆਂ ਨੇ , ਜੇ ਡਟ ਗਿਆ ਤਾਂ ਮੂੰਹ ਮੋੜ ਲੈਂਦੀਆਂ ਨੇ ਆਖਰ ਨੂੰ , ਕਿ ਕਿਸ ਢੀਠ ਨਾਲ ਪਾਲ਼ਾ ਪੈ ਗਿਆ ।
✍️ਦਵਿੰਦਰ ਜੌਹਲ
ਜੁਗਤੀ ਤਾਇਆ
ਤਾਇਆ ਪ੍ਰੀਤਮ ਸਿੰਘ ਬਹੁਤ ਤੇਜ਼ ਤਰਾਰ ਬੰਦੇ ਹਨ।ਘਰਾਂ ਵਿੱਚੋਂ ਲੱਗਦਾ ਇਹ ਤਾਇਆ ਹਰ ਤਰ੍ਹਾਂ ਦੇ ਵਹਿਮਾਂ ਭਰਮਾਂ ਤੋਂ ਦੂਰ ਹਰ ਗੱਲ ਨੂੰ ਤਰਕ ਨਾਲ ਕਰਨ ਵਾਲਾ ਬੰਦਾ ਹੈ। ਉਸ ਦੀ ਹਰ ਗੱਲ ਵਿੱਚ ਸਿਆਣਪ ਅਤੇ ਰਾਜ਼ ਛੁਪਿਆ ਹੁੰਦਾ ਹੈ। ਪਿੰਡ ਦੇ ਬਹੁਤ ਸਾਰੇ ਲੋਕ ਉਸ ਨਾਲ ਸਲਾਹ ਮਸ਼ਵਰਾ ਕਰਨ ਆਉਂਦੇ ਹਨ। ਘਰੇ ਮੇਲਾ ਲੱਗਿਆ ਰਹਿੰਦਾ ਹੈ ਤਾਈ ਵੀ ਤਾਏ ਵਰਗੀ ਹੀ ਹੈ ।ਉਹ ਘਰ ਆਏ ਸਾਰਿਆਂ ਨੂੰ ਜਲ ਪਾਣੀ ਛਕਾਉਦੀ ਤੇ ਮੱਥੇ ਵੱਟ ਨਹੀਂ ਪਾਉਂਦੀ। ਸਗੋਂ ਉਸ ਨੇ ਤਾਂ ਆਪਣੀ ਨੂੰਹੁਆ ਨੂੰ ਵੀ ਆਪਣੇ ਵਰਗਾ ਹੀ ਬਣਾ ਲਿਆ ਹੈ ।
ਤਾਏ ਕੋਲ ਚੰਗੀ ਜ਼ਮੀਨ ਹੈ ਤੇ ਉਹ ਸਾਰੀ ਖੇਤੀ ਖ਼ੁਦ ਹੀ ਕਰਵਾਉਂਦਾ ਹੈ ।ਤਾਏ ਦਾ ਇੱਕ ਮੁੰਡਾ ਤਾਂ ਨੌਕਰੀ ਕਰਦਾ ਹੈ। ਤਾਏ ਨੇ ਆਪਣੇ ਛੋਟੇ ਮੁੰਡੇ ਨੂੰ ਆਪਣੇ ਨਾਲ ਹੀ ਲਾਇਆ ਹੋਇਆ ਹੈ ।ਜ਼ਮੀਨ ਖੁੱਲ੍ਹੀ ਹੋਣ ਕਰਕੇ ਤਿੰਨ ਚਾਰ ਸੀਰੀ ਨਾਲ ਕੰਮ ਕਰਦੇ ਹਨ।ਪਹਿਲਾਂ ਤਾਏ ਕੇ ਸੀਰੀ ਹਰ ਸਾਲ ਬਦਲ ਜਾਂਦੇ ਸਨ। ਤਾਇਆ ਨਵੇਂ ਬੰਦਿਆਂ ਨੂੰ ਲੱਭ ਕੇ ਕੰਮ ਕਰਵਾਉਂਦਾ ਹੈ ਪਰ ਅਗਲੇ ਸਾਲ ਉਹ ਕਿਸੇ ਹੋਰ ਨਾਲ ਜਾ ਕੰਮ ਲੱਗਦੇ।
ਤਾਇਆ ਵੀ ਇਸ ਗੱਲ ਦੀ ਬੜੀ ਚਿੰਤਾ ਕਰਦਾ ਕਿ ਹਰ ਵਾਰੀ ਨਵੇਂ ਬੰਦਿਆਂ ਨਾਲ ਵਾਹ ਪੈ ਜਾਂਦਾ ਹੈ ।ਫਿਰ ਅਚਾਨਕ ਤਾਏ ਕੇ ਸੀਰੀ ਸਾਰੇ ਕੰਮ ਕਰਨ ਵਾਲੇ ਬੰਦੇ ਲਗਾਤਾਰ ਹੀ ਕਈ ਕਈ ਸਾਲ ਤਾਏ ਕਿਆਂ ਨਾਲ ਰਲੇ ਰਹਿ ਜਾਦੇ। ਜਿਹੜੀ ਕਿ ਸਾਰਿਆਂ ਲਈ ਹੈਰਾਨੀ ਭਰੀ ਗੱਲ ਸੀ ।ਅਸੀਂ ਵੀ ਤਾਏ ਤੋਂ ਇਸ ਦਾ ਰਾਜ਼ ਪੁੱਛਦੇ ਤਾਂ ਉਹ ਹੱਸ ਕੇ ਟਾਲ ਜਾਂਦਾ। ਕਈ ਸਾਲਾਂ ਤੱਕ ਇਸ ਗੱਲ ਦਾ ਭੇਦ ਬਣਿਆ ਰਿਹਾ।
ਵਿਸਾਖ ਦਾ ਦਿਨ ਸੀ ਕਣਕਾਂ ਵੱਡੀਆਂ ਜਾ ਚੁੱਕੀਆਂ ਸਨ। ਬਾਪੂ ਨਾਲ ਤਾਏ ਨੇ ਜਾਣਾ ਸੀ।ਮੈਂ ਤਾਏ ਨੂੰ ਬੁਲਾਉਣ ਉਨ੍ਹਾਂ ਦੇ ਘਰ ਚਲਾ ਗਿਆ ਮੈਂ ਦੇਖਿਆ ਦਰਵਾਜ਼ੇ ਵਿੱਚ ਚਾਰੇ ਨੌਕਰ ਬੈਠੇ ਸਨ। ਇਸ ਵਾਰੀ ਵੀ ਦੋ ਨਵੇਂ ਬੰਦੇ ਤਾਏ ਨਾਲ ਬਤੌਰ ਸੀਰੀ ਕੰਮ ਕਰਨ ਲਈ ਆਏ ਸਨ ।ਦੋ ਬੰਦੇ ਪੁਰਾਣੇ ਸਨ। ਜਦੋਂ ਮੈਂ ਗਿਆ ਤਾਂ ਦੇਖਿਆ ਕਿ ਤਾਇਆ ਤਵੀਤਾਂ ਵਿੱਚ ਕਾਗਜ਼ ਤੇ ਕੁਝ ਲਿਖ ਕੇ ਉਨ੍ਹਾਂ ਨੂੰ ਭਰ ਰਿਹਾ ਸੀ ।ਮੈਂ ਤਾਂ ਇਹ ਦੇਖ ਕੇ ਹੈਰਾਨ ਰਹਿ ਗਿਆ ਕੇ ਵਹਿਮਾਂ ਭਰਮਾਂ ਦੇ ਖਿਲਾਫ ਬੋਲਣ ਵਾਲਾ ਬੰਦਾ ਕੀ ਕਰ ਰਿਹਾ ਹੈ। ਮੈਨੂੰ ਉਸ ਦੇ ਇਸ ਦੋਹਰੇ ਵਰਤਾਵ ਤੇ ਗੁੱਸਾ ਵੀ ਆਇਆ।ਮੈਂ ਤਾਏ ਨੂੰ ਪੁੱਛਿਆ ,”ਤੁਸੀਂ ਤਾਂ ਇਨ੍ਹਾਂ ਸਭ ਚੀਜ਼ਾਂ ਦੇ ਖਿਲਾਫ ਹੋ ਤੋਂ ,ਫਿਰ ਵੀ ਅੱਜ ਖੁਦ ਹੀ ਤਵੀਤ ਲੈ ਕੇ ਉਸ ਵਿੱਚ ਕੁਝ ਲਿਖ ਕੇ ਪਾ ਰਹੇ ਹੋ।”
ਤਾਇਆ ਮੁਸਕਰਾ ਪਿਆ ਤੇ ਬੋਲਿਆ,” ਤੂੰ ਬੈਠ ,ਮੈਂ ਤੈਨੂੰ ਦਿਖਾਉਣਾ ਕੋਤਕ।”
ਮੈਂ ਉਸ ਨੂੰ ਬਾਪੂ ਦੇ ਨਾਲ ਜਾਣ ਦਾ ਸੁਨੇਹਾ ਦਿੱਤਾ। ਉਹ ਬੋਲਿਆ,ਦਸ ਕੁ ਮਿੰਟ ਰੁਕ ਜਾ ਆਪਾਂ ਚੱਲਦੇ ਹਾ, ਤਾਈਂ ਮੇਰੇ ਲਈ ਚਾਹ ਲੈ ਆਈ। ਮੇਰੇ ਚਾਹ ਪੀਂਦੇ ਸਮੇਂ ਤਾਏ ਨੇ ਨਵੇਂ ਸੀਰੀ ਨੂੰ ਬੁਲਾ ਲਿਆ ਤੇ ਬੋਲਿਆ,” ਲੈ ਵੀ ਜਵਾਨਾਂ ਤੇਰੇ ਲਈ ਮੈਂ ਇਹ ਖਾਸ ਤੌਰ ਤੇ ਵੱਡੇ ਡੇਰੇ ਚੋਂ ਤਵੀਤ ਲਿਆਂਦਾ ਹੈ ,ਇਹ ਤਵੀਤ ਪਾਉਣ ਤੋਂ ਬਾਅਦ ਤੈਨੂੰ ਕਿਸੇ ਕਿਸਮ ਦਾ ਡਰ ਨਹੀਂ ਆਵੇਗਾ, ਭੂਤ ਪ੍ਰੇਤ ਤਾਂ ਕੀ ਵੱਡੀ ਤੋਂ ਵੱਡੀ ਸ਼ੈਅ ਵੀ ਤੈਥੋਂ ਦੋ ਮੀਲ ਦੀ ਦੂਰੀ ਤੇ ਲੰਘੂ, ਬੱਸ ਤੂੰ ਇਸ ਤਰ੍ਹਾਂ ਕਰੀਂ ਇਸਨੂੰ ਆਪਣੇ ਡੌਲੇ ਨਾਲ ਬੰਨ੍ਹਣਾ ਹੈ ,ਮੇਰੇ ਸਾਹਮਣੇ ਹੀ ਬੰਨ੍ਹ ਲੈ ਤੇ ਇਸ ਬਾਰੇ ਕਿਸੇ ਕੋਲ ਜ਼ਿਕਰ ਨਹੀਂ ਕਰਨਾ, ਕਿਸੇ ਨੂੰ ਇਸ ਦਾ ਭੇਦ ਨਹੀਂ ਪਤਾ ਲੱਗ ਗਿਆ ਨਹੀਂ ਤਾਂ ਇਸ ਦਾ ਅਸਰ ਖ਼ਤਮ ਹੋ ਜਾਵੇਗਾ।”
ਸੀਰੀ ਖੁਸ਼ ਹੋ ਕੇ ਕੇ ਚਲਾ ਗਿਆ ।ਮੈਂ ਸਾਰਾ ਕੌਤਕ ਅਚੰਭੇ ਨਾਲ ਦੇਖ ਰਿਹਾ ਸੀ ਮੈਂ ਤਾਏ ਤੋਂ ਦੁਬਾਰਾ ਉਹੀ ਸਵਾਲ ਪੁੱਛਿਆ ਤਾਂ ਤਾਇਆ ਬੋਲਿਆ ,”ਪੁੱਤ ਜਿਵੇਂ ਲੋਹੇ ਨੂੰ ਲੋਹਾ ਕੱਟਦਾ ਹੈ, ਉਸੇ ਤਰ੍ਹਾਂ ਡਰ ,ਅੰਧ ਵਿਸ਼ਵਾਸ ਨੂੰ ਅੰਧ ਵਿਸ਼ਵਾਸ ਨਾਲ ਹੀ ਕੱਟਿਆ ਜਾ ਸਕਦਾ ਹੈ, ਤੈਨੂੰ ਪਤਾ ਹੀ ਹੈ, ਕੁਝ ਸਾਲ ਪਹਿਲਾਂ ਆਪਣੇ ਕੋਈ ਸੀਰੀ ਟਿਕਦਾ ਨਹੀਂ ਸੀ , ਮੈਂ ਇਸ ਗੱਲ ਦਾ ਪਤਾ ਕੀਤਾ, ਪਤਾ ਲੱਗਿਆ ਕਿ ਸ਼ਰਾਰਤੀ ਬੰਦਿਆਂ ਨੇ ਭੂਤਾਂ ਪ੍ਰੇਤਾਂ ਅਤੇ ਬਾਬੇ ਸ਼ਹੀਦ ਦੀਆਂ ਅਫ਼ਵਾਹਾਂ ਫੈਲਾਅ ਰੱਖੀਆਂ ਹਨ। ਤੈਨੂੰ ਪਤਾ ਹੀ ਹੈ ਕਿ ਆਪਣੇ ਪਿੰਡ ਵਿੱਚ ਦੂਜੇ ਦੀ ਤਰੱਕੀ ਘੱਟ ਹੀ ਜਰੀ ਜਾਂਦੀ ਹੈ , ਜਿਸ ਕਰਕੇ ਸੀਰੀ ਰਾਤ ਪਾਣੀ ਲਾਉਣ ਤੋਂ ਡਰਦੇ ਸਨ, ਇੱਕ ਸਾਲ ਤੋਂ ਉਹ ਔਖੇ ਸੌਖੇ ਲੰਘਾ ਲੈਂਦੇ , ਪਰ ਅਗਲੇ ਸਾਲ ਨਹੀਂ ਖੜ੍ਹਦੇ ਸ਼ੀ,ਮੈਂ ਸਮੱਸਿਆ ਨੂੰ ਜੜੋਂ ਹੀ ਖਤਮ ਕਰ ਦੇਣਾ ਚਾਹੁੰਦਾ ਸੀ ਇਸ ਲਈ ਅਗਲੇ ਸਾਲ ਮੈਂ ਨਵੇਂ ਸੀਰੀਆਂ ਨੂੰ ਤਰਕ ਤੇ ਤਰਕਸ਼ੀਲਤਾ ਦੀਆਂ ਗੱਲਾਂ ਦੱਸਦੇ ਹੋਏ ਭੂਤ ਪ੍ਰੇਤਾਂ ਦੀ ਹੋਂਦ ਨਾ ਹੋਣ ਸਬੰਧੀ ਪ੍ਰੇਰਿਆ, ਪਰ ਸਾਲ ਖਤਮ ਹੁੰਦੇ ਹੀ ਉਹ ਪੱਤਰਾ ਵਾਚ ਗਏ ,ਫਿਰ ਇਸ ਦਾ ਹੱਲ ਮੈਂ ਇਹੀ ਕੱਢਿਆ ਕਿ ਬਾਜ਼ਾਰੋਂ ਖਾਲੀ ਤਵੀਤ ਲੈ ਆਉਂਦਾ , ਅਤੇ ਉਸ ਉੱਪਰ ਟੇਡੀਆਂ ਵਿੰਗੀਆਂ ਲਾਈਨਾਂ ਮਾਰ ਕੇ ਉਨ੍ਹਾਂ ਨੂੰ ਦਿਖਾ ਦਿੰਦਾ ਹਾਂ ਕਿ ਇਹੀ ਮੰਤਰ ਹਨ । ਉਨ੍ਹਾਂ ਦੇ ਸਾਹਮਣੇ ਉਨ੍ਹਾਂ ਨੂੰ ਦਿਖਾ ਕੇ ਕਾਗ਼ਜ਼ ਤਵੀਤ ਵਿੱਚ ਪਾ ਕੇ ਮਕਿਸੇ ਦੇ ਡੌਲੇ ਓਪਰ ਕਿਸੇ ਦੇ ਗਿੱਟੇ ਉੱਪਰ ਬੰਨ੍ਹ ਦਿੰਦਾ ਹਾਂ। ਉਹ ਮਾਨਸਿਕ ਤੌਰ ਤੇ ਤਕੜੇ ਹੋ ਜਾਂਦੇ ਹਨ ।ਜਿਸ ਕਰਕੇ ਉਹਨਾ ਨੂੰ ਡਰ ਲੱਗਣਾ ਬੰਦ ਹੋ ਜਾਂਦਾ ।ਹੁਣ ਤਾ ਕਈ ਬੰਦੇ ਤਾਂ ਕਈ ਕਈ ਸਾਲ ਨਾਲ ਕੱਢ ਜਾਂਦੇ ਹਨ।
ਦੂਜੇ ਤਵੀਤਾਂ ਨੂੰ ਅਲਮਾਰੀ ਵਿੱਚ ਸੰਭਾਲਦਾ ਤਾਇਆ ਬੋਲਿਆ ,”ਸਾਰਿਆਂ ਨੂੰ ਵੱਖ ਵੱਖ ਤੌਰ ਤੇ ਤੇਰੀ ਵੰਡਾਂਗਾ,ਤਾਂ ਜੋ ਭਾਂਡਾ ਵੀ ਨਾ ਭੱਜੇ ਅਤੇ ਬੰਦੇ ਵੀ ਤਕੜੇ ਰਹਿਣ ।”
ਮੈਂ ਸੋਚ ਰਿਹਾ ਸੀ ਕੀ ਅੰਧ ਵਿਸ਼ਵਾਸ ਨੂੰ ਅੰਧਵਿਸ਼ਵਾਸ ਨਾਲ ਕੱਟਣਾ ਠੀਕ ਹੈ ।ਪਰ ਤਾਏ ਦੀ ਜੁਗਤ ਨੇ ਕਾਇਲ ਕਰ ਦਿੱਤਾ ਸੀ
ਭੁਪਿੰਦਰ ਸਿੰਘ ਮਾਨ
ਕਿਸੇ ਸਮੇਂ ਜੰਟੀ ਪਿੰਡ ਦਾ ਿੲੱਕ ਸਧਾਰਨ ਜਿਹਾ ਬੰਦਾ ਹੁੰਦਾ ਸੀ। ੳੁਸ ਦਾ ਨਾਂ ਤਾਂ ਗੁਰਜੰਟ ਸਿੰਘ ਸੀ ਪਰ ਪਿੰਡ ਵਾਲੇ ੳੁਸ ਨੂੰ ਜੰਟੀ ਕਹਿੰਦੇ ਸਨ। ਉਸ ਦੀ ਨਾਲ਼ਦੇ ਸ਼ਹਿਰ ਵਿੱਚ ਫ਼ਲਾਂ ਦੀ ਦੁਕਾਨ ਸੀ। ਉਹਨਾਂ ਦਾ ਸੋਹਣਾ ਰੋਟੀ-ਪਾਣੀ ਚੱਲਦਾ ਸੀ। ਇੱਕ ਦਿਨ ਉਸ ਦੀ ਦੁਕਾਨ ‘ਚ ਦੋ ਬੰਦੇ ਆਏ, ਜੂਸ ਪੀਣ ਦੇ ਬਹਾਨੇ ਉਥੇ ਬੈਠ ਗਏ। ਉਹਨਾਂ ਕੋਲ ਕੱਪੜੇ ਦਾ ਬਣਿਆ ਹੋਇਆ ਇੱਕ ਮੈਲਾ ਜਿਹਾ ਝੋਲਾ ਸੀ। ਉਹ ਕੁੱਝ ਦੇਰ ਉੱਥੇ ਬੈਠੇ ਤੇ ਫਿਰ ਉਹਨਾਂ ਦਾ ਸੈੱਲ ਫੋਨ ਵਜਦਾ ਹੈ। ਫੋਨ ਤੇ ਗੱਲ ਕਰਕੇ, ਉਹ ਗੁਰਜੰਟ ਸਿੰਘ ਕੋਲ ਆਏ, ਕਹਿੰਦੇ, “ਅਸੀਂ ਕਿਸੇ ਰਿਸ਼ਤੇਦਾਰ ਦਾ ਇੰਤਜ਼ਾਰ ਕਰ ਰਹੇ ਸੀ’ ਉਸਨੂੰ ਥੋੜੀ ਦੇਰੀ ਹੋ ਗਈ ਪਰ ਸਾਡੀ ਬਸ ਦਾ ਸਮਾਂ ਹੋ ਗਿਆ ਹੈ, ਕਿਤੇ ਲੰਗ ਹੀ ਨਾ ਜਾਵੇ। ਸਾਨੂੰ ਜਾਣਾ ਪਵੇਗਾ ਪਰ ਜੇ ਤੂੰ ਇਹ ਝੋਲਾ ਕੁਝ ਦੇਰ ਅਪਣੇ ਕੋਲ ਰੱਖ ਲਵੇਂ ਤਾਂ ਬਹੁਤ ਮਿਹਰਬਾਨੀ ਹੋਵੇਗੀ। ਉਹ ਹੁਣੇ ਛੇਤੀ ਆ ਕੇ ਤੇਰੇ ਕੋਲੋਂ ਲੈ ਲਵੇਗਾ।” ਗੁਰਜੰਟ ਸਿੰਘ ਕਹਿੰਦਾ, “ਕੋਈ ਨਾ, ਇਸ ਵਿੱਚ ਮੈਨੂੰ ਕੋਈ ਦਿੱਕਤ ਨਹੀਂ। ਤੁਸੀਂ ਇਥੇ ਰੱਖਦੋ।” ਬੱਸ ਅੱਡੇ ਚ’ ਦੁਕਾਨ ਹੋਣ ਕਰਕੇ ਅਕਸਰ ਕਈ ਲੋਕ ਅਪਣਾ ਬਜ਼ਾਰੋਂ ਖ਼ਰੀਦਿਆ ਸਮਾਨ ਉਸ ਕੋਲ ਰੱਖ ਜਾਂਦੇ ਸਨ।ਉਹਨਾਂ ਗੁਰਜੰਟ ਨੂੰ ਜੂਸ ਦੇ ਬਣਦੇ ਪੈਸਿਆਂ ਤੋਂ ਕੁਝ ਵੱਧ ਪੈਸੇ ਦਿੱਤੇ ਤੇ ਝੋਲ਼ਾ ਫੜਾ ਕੇ ਉਹ ਦੋਵੇਂ ਦੁਕਾਨ ਚੋਂ ਬਾਹਰ ਚਲੇ ਗਏ ਤੇ ਨਾਲ਼ ਹੀ ਫੋਨ ਤੇ ਗੱਲ ਕਰਦੇ ਹੋਏ ਦੁਕਾਨ ਤੋਂ ਥੋੜਾ ਇੱਕ ਪਾਸੇ ਜਾ ਕੇ ਖੜਗੇ। ਪਰ ਉਹਨਾਂ ਦੀ ਅੱਖ ਉਧਰ ਹੀ ਸੀ। ਐਨੇ ਨੂੰ ਇੱਕ ਹੋਰ ਬੰਦਾ ਆਇਆ ਤੇ ਉਹ ਝੋਲ਼ਾ ਲੈ ਗਿਆ।
ਕੁਝ ਦਿਨਾਂ ਬਾਅਦ ਫਿਰ ਉਹ ਦੋਨੋਂ ਅਜ਼ਨਬੀ ਗੁਰਜੰਟ ਦੀ ਦੁਕਾਨ ਤੇ ਆਏ ਤੇ ਜੂਸ ਪੀ ਕੇ ਉਸ ਨੂੰ ਇੱਕ ਬੈਗ ਰੱਖਣ ਲਈ ਪੁੱਛਣ ਲੱਗੇ। ਗੁਰਜੰਟ ਨੂੰ ਉਹਨਾਂ ਦੁਅਰਾ ਜੂਸ ਦੇ ਵੱਧ ਦਿੱਤੇ ਪੈਸਿਆਂ ਦੇ ਲ਼ਿਹਾਜ ਨਾਲ਼ ਫਿਰ ਉਹਨਾਂ ਦਾ ਬੈਗ ਫੜ ਲਿਆ। ਉਹ ਜਾਂਦੇ ਹੋਇਆਂ ਨੂੰ ਪਿਛੋਂ ਦੇਖ ਰਿਹਾ ਸੀ ਜਿਵੇਂ ਹੀ ਉਹ ਅੱਖੋਂ ਉਹਲੇ ਹੋਏ ਗੁਰਜੰਟ ਨੇ ਬੈਗ ਵੱਲ ਮੂੰਹ ਘੁੰਮਾਇਆ ਤਾਂ ਇੱਕ ਹੋਰ ਨੋਜਵਾਨ ਖੜਾ, ਬੈਗ ਲੈਣ ਲਈ ਤੇ ਉਹ ਬੈਗ ਲੈ ਗਿਆ। ਪਰ ਇਸ ਵਾਰ ਗੁਰਜੰਟ ਦਾ ਮੱਥਾ ਠਣਕ ਰਿਹਾ ਸੀ ਕਿ ਕੋਈ ਤਾਂ ਗੱਲ ਹੈ। ਦੋ ਕੁ ਦਿਨਾਂ ਬਾਅਦ ਫਿਰ ਉਹਨਾਂ ਚੋਂ ਇੱਕ ਬੰਦਾ ਗੁਰਜੰਟ ਦੀ ਦੁਕਾਨ ਤੇ ਆਇਆ, ਜੂਸ ਪਿਆ ਤੇ ਜੂਸ ਦੇ ਕੁਝ ਵੱਧ ਪੈਸੇ ਦਿੱਤੇ। ਉਸ ਦੇ ਕੁਝ ਬੋਲਣ ਤੋਂ ਪਹਿਲਾਂ ਗੁਰਜੰਟ ਨੇ ਆਪ ਹੀ ਉਸ ਨੂੰ ਪੁੱਛ ਲਿਆ, ” ਕੀ ਗੱਲ ਜੀ, ਅੱਜ ਫਿਰ ਤੁਹਡਾ ਬੰਦਾ ਲੇਟ ਹੋ ਗਿਆ? ਉਹ ਨੇੜੇ ਜੇ ਹੋਕੇ ਕਹਿੰਦਾ,”ਹਾਂ ਜੇ ਤੈਨੂੰ ਕੋਈ ਇਤਰਾਜ਼ ਨਾ ਹੋਵੇ।” “ਨਾ ਜੀ ਨਾ ਮੈਨੂੰ ਕਾਹਦਾ ਇਤਰਾਜ਼ । ਮੈਂ ਤਾਂ ਕਹਿੰਦਾ ਕਿ ਤੁਹਾਡਾ ਬੰਦਾ ਹਰ ਰੋਜ਼ ਲੇਟ ਹੋਵੇ”, ਗੁਰਜੰਟ ਮੁਸ਼ਕਰਾਉਂਦਾ ਹੋਇਆ ਉਸ ਨੂੰ ਕਹਿੰਦਾ ਹੈ।
“ਕੀ ਮਤਲ਼ਬ ਤੇਰਾ?” ਗਾਹਕ ਨੇ ਪੁੱਛਿਆ।
“ਮਤਲ਼ਬ ਇਹੋ ਜੀ ਕਿ ਤੁਸੀਂ ਮੇਰੀ ਦੁਕਾਨ ਤੇ ਆਉਂਦੇ ਰਹੋਂ, ਜੂਸ ਪੀਂਦੇ ਰਹੋਂ। ਇਸ ਤਰ੍ਹਾਂ ਮੇਰਾ ਮੁਨਾਫ਼ਾ ਹੋਵੇਗਾ,” ਗੁਰਜੰਟ ਨੇ ਗੱਲ ਟਾਲ਼ਦਿਆਂ ਕਿਹਾ।
“ਮੁਨਾਫ਼ਾ ਤਾਂ ਤੇਰਾ ਹੋਰ ਵੀ ਕਰਾਂ ਸਕਦੇਆਂ ਜੇ ਤੂੰ ਕਹੇਂ”, ਗਾਹਕ ਨੇ ਉਸਨੂੰ ਲਾਲਚ ਦੇਣਾ ਚਾਹਿਆ।
“ਉਹ ਕਿਵੇਂ?” ਗੁਰਜੰਟ ਨੇ ਕਾਹਲ਼ੀ ਨਾਲ਼ ਪੁੱਛਿਆ।
“ਬਸ ਐਵੇਂ ਹੀ, ਤੂੰ ਸਾਨੂੰ ਜੂਸ ਪਿਲਾਉਂਦਾ ਰਹਿ ਤੇ ਅਸੀਂ ਤੇਰੇ ਪੱਕੇ ਗਾਹਕ ਬਣੇ ਰਹਾਂਗੇ”, ਗਾਹਕ ਗੁਰਜੰਟ ਨੂੰ ਅਜਮਾਉਂਣਾ ਚਾਹੁੰਦਾ ਸੀ।
“ਆਹ ਜੀ! ਕੀ ਗੱਲ ਕਰਦੇ ਹੋ? ਤੂਸੀਂ ਅਪਣੀ ਹੀ ਦੁਕਾਨ ਸਮਝੋ, ਜਦੋਂ ਮਰਜੀ ਆਓ।” ਗੁਰਜੰਟ ਨੂੰ ਦਾਲ਼ ਚ’ ਕੁੱਝ ਕਾਲ਼ਾ ਲੱਗ ਰਿਹਾ ਸੀ ਪਰ ਉਸ ਦਾ ਲਾਲਚ ਜਾਗ ਰਿਹਾ ਸੀ ਉਹਨਾਂ ਨੂੰ ਨਾਹ ਨਾ ਕਰ ਸਕਿਆ।
ਇਸ ਤਰ੍ਹਾਂ ਉਹਨਾਂ ਦਾ ਦੁਕਾਨ ਤੇ ਆਉਣਾ ਜਾਣਾ ਆਮ ਹੋ ਗਿਆ।
ਹੁਣ ਨਾ ਗੁਰਜੰਟ ਉਹਨਾਂ ਤੋਂ ਪੇਸੈ ਮੰਗਦਾ ਸੀ ਤੇ ਨਾਹ ਹੀ ਉਹ ਗੁਰਜੰਟ ਨੂੰ ਪੁੱਛਦੇ ਕਿ ਕਿੰਨੇ ਪੇਸੈ ਹੋ ਗਏ , ਉਹ ਕਈ ਦਿਨਾਂ ਬਾਅਦ ਗੁਰਜੰਟ ਨੂੰ ਚੋਖੇ ਪੇਸੈ ਦੇ ਜਾਂਦੇ। ਉਹਨਾਂ ਨੇ ਗੁਰਜੰਟ ਨੂੰ ਪੁਰੀ ਤਰ੍ਹਾਂ ਭਰੋਸੇ ਚ’ ਲੈ ਲਿਆ। ਹੁਣ ਕਈ ਵਾਰ ਗੁਰਜੰਟ ਉਹਨਾਂ ਦਾ ਸਮਾਨ ਅੱਗੇ ਜਾ ਕੇ ਆਪ ਵੀ ਦੇ ਕੇ ਆਉਣ ਲੱਗਿਆ।
ਸਮਾਨ ਫੜ੍ਹਾਉਣ ਦੇ ਵੀ ਉਸ ਨੂੰ ਕਾਫੀ ਪੈਸੇ ਮਿਲ ਜਾਂਦੇ। ਹੋਲੀ ਹੋਲੀ ਉਸਦਾ ਦੁਕਾਨ ਵੱਲ ਧਿਆਨ ਘੱਟਣ ਲੱਗਿਆ। ਹੁਣ ਫਲਾਂ ਦੀ ਦੁਕਾਨ ਘੱਟ ਤੇ ਡਰੱਗ ਸਪਲਾਈ ਦਾ ਅੱਡਾ ਜਿਆਦਾ ਸੀ।
ਗੁਰਜੰਟ ਸੋਖੇ ਪੇਸੈ ਬਣਾਉਣ ਦੇ ਲਾਲਚ ਵੱਸ ਆਕੇ ਡਰੱਗ ਸਪਲਾਈ ਦੇ ਧੰਦੇ ਚ’ ਪੂਰੀ ਤਰ੍ਹਾਂ ਫੱਸ ਚੁੱਕਾ ਸੀ। ਉਹ ਇਨਸਾਨੀਅਤ ਭੁੱਲ ਚੁੱਕਾ ਸੀ। ਉਸ ਨੇ ਇਲਾਕੇ ਵਿੱਚ ਨਸ਼ੇ ਦਾ ਹੜ੍ਹ ਲਿਆਤਾ, ਪਰ ਇਸ ਵਿੱਚ ਰੁੜ੍ਹਦੀ ਹੋਈ ਜਵਾਨੀ ਕਦੇ ਵੀ ਦਿਖਾਈ ਨਾ ਦਿੱਤੀ ਉਸ ਨੂੰ ਤਾਂ ਸਿਰਫ ਹੜ੍ਹ ਵਾਂਗ ਆਉਦਾ ਪੈਸਾ ਹੀ ਪੈਸਾ ਦਿੱਖਦਾ ਸੀ।
ਹੁਣ ੳੁਹ ‘ਸਰਦਾਰ ਗੁਰਜੰਟ ਸਿੰਘ’ ਨਾਂ ਨਾਲ ਪੂਰੇ ਿੲਲਾਕੇ ਵਿੱਚ ਮਸ਼ਹੂਰ ਸੀ। ਪਿੰਡ ਵਾਲਾ ਛੋਟਾ ਜਿਹਾ ਘਰ ਛੱਡ ਕੇ ਖੇਤਾਂ ਵਿੱਚ ਬਹੁਤ ਵੱਡੀ ਕੋਠੀ ਤਾਂ ਬਣਾ ਲੲੀ ਸੀ ਪਰ ਉਸ ਦੇ ਪਰਿਵਰ ਦੀਆਂ ਸਾਰੀਆਂ ਖੁਸ਼ੀਆਂ ਵੀ ਉੱਥੇ ਹੀ ਰਹਿ ਗਈਆਂ ਸਨ। ੳੁਸ ਨੇ ਅਪਣੀ ਧੀ ਰੂਬੀ ਨੂੰ ਸ਼ੁਰੂ ਤੋਂ ਹੀ ਹੋਸਟਲ ਪਾ ਦਿੱਤਾ ਸੀ ਤਾਂ ਜੋ ੳੁਸ ਤੇ ਉਸਦੇ ਕਾਲ਼ੇ ਧੰਦੇ ਦਾ ਪਰਛਾਵਾਂ ਨਾ ਪੈ ਸਕੇ।
ਇਸ ਵਾਰ ਜਦੋਂ ਰੂਬੀ ਹੋਸਟਲ ਤੋਂ ਛੁੱਟੀਆਂ ਆਈ ਸੀ, ਉਸ ਦੀ ਮਾਂ ਦਾ ਰੋ-ਰੋ ਕੇ ਬੂਰਾ ਹਾਲ ਸੀ। ੳੁਸ ਤੋਂ ਅਪਣੀ ਮਾਂ ਦਾ ਹਾਲ ਦੇਖਿਅਾ ਨਹੀ ਗਿਆ। “ਪੁੱਤ! ਮੈਂ ਤੇਰੇ ਪਾਪਾ ਨੂੰ ਸਮਝਾ ਕੇ ਥੱਕ ਚੁੱਕੀ ਹਾਂ, ਹੁਣ ਹੋਰ ਬਰਦਾਸਤ ਨਹੀਂ ਹੁੰਦਾ ਮੇਥੋਂ।”, ਿੲੱਕ ਵੇਬਸ ਮਾਂ ਧੀ ਕੋਲ਼ ਫਰਿਅਾਦ ਲਾ ਰਹੀ ਸੀ। ਰੂਬੀ ਮਾਂ ਨੂੰ ਗ਼ਲ ਲਾਕੇ, ” ਮਾਂ! ਤੂੰ ਰੋ ਨਾ, ਤੈਨੂੰ ਤਾਂ ਪਤਾ ਤੇਰੇ ਬਿਨ੍ਹਾ ਮੇਰਾ ਕੋੲੀ ਨੀ, ਪਾਪਾ ਤਾਂ ਅਪਣੀ ਹੋਰ ਦੁਨੀਆਂ ਚ’ ਰਹਿੰਦੇ ਨੇ। ੳੁਸ ਨੂੰ ਤਾਂ ਅਪਣੀ ਕੋੲੀ ਫਿਕਰ ਨੀ। ਮੂੰਹ ਮੰਗੇ ਪੈਸੇ ਤਾਂ ਭਾਵੇਂ ਦਿੰਦੇ ਨੇ ਪਰ ਪੈਸਾ ਹੀ ਸਭ ਕੁਝ ਨਹੀਂ ਹੁੰਦਾ। ਮਾਂ! ਘਬਰਾ ਨਾ , ਹੁਣ ਮੈਂ ਗੱਲ ਕਰਾਂਗੀ ਪਾਪਾ ਨਾਲ਼।
ਿੲੱਕ ਦਿਨ ਸਰਦਾਰ ਗੁਰਜੰਟ ਸਿੰਘ ਦੇ ਖ਼ਾਸ ਬੰਦਾ ਟੋਨੀ ਫੋਨ ਕਰਕੇ ਪੁੱਛਦਾ ਹੈ,”ਸਰਦਾਰ ਜੀ! ਸਮਾਨ ਚਾਹੀਦਾ।”
ਸਰਦਾਰ ਮਜ਼ਾਕੀੲੇ ਲਹਿਜੇ ਚ’ ਟੋਨੀ ਨੂੰ ਪੁੱਛਦਾ,” ਕਿਹੜਾ ਸਮਾਨ? ਚਿੱਟਾ ਸਮਾਨ ਜਾਂ ਕਾਲ਼ਾ?
” ਮਾਲਕੋ! ਚਿੱਟਾ।”,ਟੋਨੀ ਦਬਵੀਂ ਜੀ ਅਵਾਜ਼ ਚ’ ਬੋਲਦਾ।
“ਕੰਜਰਾ! ਚਿੱਟਾ ਕਹਿ ਫਿਰ, ਡਰਦਾ ਕਿਉਂ ਅਾ ? ਪੂਰੇ ੲੇਰੀੲੇ ਚ ਨਾਂ ਚਲਦਾ ਤੇਰੇ ਸਰਦਾਰ ਦਾ।” ਗੁਰਜੰਟ ਸਿੰਘ ਮੁੱਛ ਚਾੜਦਾ ਹੋਇਆ ਬੋਲਦਾ।
“ਸਰਦਾਰ ਜੀ! ਹੁਣੇ ਚਾਹੀਦਾ।”
“ਹੁਣ ਤਾਂ ਅੈਨਾ ਹੈਨੀ ਕੋਲ, ਕੱਲ ਲੈਜੀਂ ਜਿੰਨਾ ਮਰਜੀ।”
ਟੋਨੀ ਕਹਿੰਦਾ, ” ਸਰਦਾਰ ਜੀ ਕੋੲੀ ਕੁੜੀ ਅਾ, ੳੁਸ ਨੂੰ ਅੱਜ ਹੀ ਚਾਹੀਦਾ ਬਲਕਿ ਹੁਣੇ ਚਾਹੀਦਾ।”
“ਅੱਛਾ, ਕੁੜੀ ਅਾ? ਫਿਰ ਤਾਂ ਲੈਜਾ। ਕੰਜਰਾ! ਨਵੇਂ ਨਵੇਂ ਸ਼ਿਕਾਰ ਫ਼ਸਾੲੀ ਜਾਨਾ। ਹਾਹਾਹਾ” ਗੁਰਜੰਟ ਹੱਸਦਾ ਹੋਇਆ ਫੋਨ ਕੱਟ ਦਿੰਦਾ ਤੇ ਫਿਰ ਕੱਲਾ ਹੀ ਬੋਲਦਾ ਹੈ,” ਲੈ ਦੇਖੋ, ਪੜ੍ਹਾੲੀ-ਲਿਖਾੲੀ ਚ’ ਤਾਂ ਸੁਣਦੇ ਸੀ ਕਿ ਕੁੜੀਆਂ ਘੱਟ ਨੀਂ ਮੁੰਡਿਅਾ ਤੋਂ , ਅੱਜਕਲ ਤਾਂ ਇਥੇ ਵੀ ਘੱਟ ਨੀਂ ਬੲੀ।” ੳੁਸ ਨੂੰ ਬਿਲਕੁਲ ਯਾਦ ਚੇਤੇ ਨਹੀਂ ਸੀ ਕਿ ੳੁਹ ਵੀ ਇੱਕ ਧੀ ਦਾ ਬਾਪ ਹੈ। ਬਸ ੳੁਸ ਨੂੰ ਤਾਂ ਸਿਰਫ ਮੋਟੀ ਕਮਾਈ ਦਿਖਦੀ ਸੀ , ਚਾਹੇ ਕਿਸੇ ਦਾ ਪੁੱਤ ਨਸ਼ਾ ਖਾਵੇ ਚਾਹੇ ਕਿਸੇ ਦੀ ਧੀ ਖਾਵੇ। ਇਸੇ ਤਰਾਂ ੳੁਸ ਨੂੰ ਫੋਨ ਆੳੁਂਦੇ ਰਹਿੰਦੇ ਤੇ ੳੁਸ ਦਾ ਸਮਾਨ ਵਿਕਦਾ ਰਹਿੰਦਾ।ਪਤਾ ਨਹੀਂ ੳੁਸਨੇ ਕਿੰਨੇ ਹੀ ਨੌਜਵਾਨ ਨਸ਼ੇ ਤੇ ਲਾਕੇ ੳੁਹਨਾਂ ਦੀਆਂ ਜਿੰਦਗੀਅਾਂ ਬਰਬਾਦ ਕੀਤੀਅਾਂ। ਪਹਿਲਾਂ ਪਹਿਲਾਂ ਤਾਂ ਇਹ ਕਹਿ ਕੇ ੳੁਹ ਅਗਲੇ ਨੂੰ ਮੁਫਤ ਵਿੱਚ ਵੀ ਦੇ ਦਿੰਦਾਂ ਸੀ ਕਿ ਇਹ ਤਾਂ ਇਨਵੈਸਟਮੈਂਟ ਹੈ।
ਫਿਰ ੳੁਸ ਕੁੜੀ ਦਾ ਟੋਨੀ ਨੂੰ ਕੲੀ ਵਾਰ ਫੋਨ ਆਇਆ ਤੇ ਗੁਰਜੰਟ ਸਿੰਘ ਖੁਸ਼ੀ ਖੁਸ਼ੀ ਨਸ਼ਾ ਭੇਜ ਦਿਅਾ ਕਰੇ। ਇੱਕ ਦਿਨ ਹੈਰਾਨ ਹੋ ਕੇ ਟੋਨੀ ਨੂੰ ਪੁਛਿਆ,”ਕੌਣ ਆ ਇਹ ਕੁੜੀ? ਜੋ ਇਨ੍ਹਾਂ ਸਮਾਨ ਲੈਂਦੀ ਆ। ਇਸ ਨੇ ਤਾਂ ਅਪਣਾ ਧੰਦਾ ਹੋਰ ਵਧਾ ਤਾ।”
ਟੋਨੀ ਕਹਿੰਦਾ,” ਸਰਦਾਰ ਜੀ! ਮੈਂ ਤਾਂ ੳੁਸ ਕਦੇ ਦੇਖਿਆ ਨੀ, ੳੁਸ ਨੇ ਅਪਣਾ ਮੂੰਹ ਚੁੰਨੀ ਨਾਲ਼ ਲਕੋਇਆ ਹੁੰਦਾ, ਸ਼ਾਇਦ ਕੁੜੀ ਹੋਣ ਕਰਕੇ ਸਾਹਮਣੇ ਨੀ ਆੳੁਣਾ ਚਾਹੁੰਦੀ। ਮੈਂ ਵੀ ੳੁਸ ਨੂੰ ਕਦੇ ਪੁਛਿਆ ਨੀ। ਆਪਾਂ ਨੂੰ ਕੀ?”
ਹਾਹੋ, ਆਪਾਂ ਨੂੰ ਕੀ, ਜੋ ਮਰਜੀ ਹੋਵੇ ਅਪਣਾ ਤਾਂ ਮਾਲ ਸਪਲਾੲੀ ਹੋਣਾ ਚਾਹੀਦਾ। ਚਲ ਅੈਂ ਕਰੀਂ ਜਦੋਂ ੳੁਸ ਦਾ ਫਿਰ ਫੋਨ ਅਾੳੁ ਤਾਂ ਮੇਰੀ ਗੱਲ ਕਰਾੲੀ । ਚਿਹਰਾ ਨਹੀਂ ਤਾਂ ਅਵਾਜ ਹੀ ਸੁਣ ਲੲੀੲੇ ੳੁਸਦੀ।”,ਗੁਰਜੰਟ ਸਿੰਘ ਮੁਸਕਰਾੳੁਂਦੇ ਹੋਏ ਬੋਲਿਆ ।
ੳੁਹਨਾਂ ਦੇ ਗਲ ਕਰਦੇ ਕਰਦੇ ਹੀ ੳੁਸ ਦਾ ਫੋਨ ਆਗਿਆ।
“ਲਓ ਜੀ ਆਗਿਆ ਫੋਨ, ਤੁਸੀਂ ਹੀ ਚੁਕੋ।”, ਟੋਨੀ ਨੇ ਅਪਣਾ ਮੋਬਾਈਲ ਫ਼ੋਨ ਗੁਰਜੰਟ ਸਿੰਘ ਨੂੰ ਫੜ੍ਹਾੳੁਂਦੇ ਹੋੲੇ ਕਿਹਾ।
ਹੈਲੋ! ਗੁਰਜੰਟ ਨੇ ਫੋਨ ਤੇ ਕਿਹਾ।
ਅਗੋਂ ਥੋੜੀ ਰੁਕ ਕੇ ੳੁਦਾਸ ਜਿਹੀ ਅਵਾਜ਼ ਆੲੀ,” ਹੈਲੋ!
ਗੁਰਜੰਟ ਸਿੰਘ ਇੱਕ ਪਲ ਲਈ ਰੁਕ ਕੇ ਅਵਾਜ ਨੂੰ ਪਛਾਣਨ ਦੀ ਕੋਸ਼ਿਸ ਕਰਦਾ ਤੇ ਪੁੱਛਦਾ, “ਹਾਂਜੀ !ਕੌਣ?
ਅੱਗੋਂ ਅਵਾਜ਼ ਆਉਂਦੀ ਹੈ, “ਜੀ ਮੈਂ ਰੂਬੀ, ਮੈਨੂੰ ਸਮਾਨ ਚਾਹੀਦਾ।
ਪਹਿਲਾਂ ਹੈਲੋ ਸੁਣਕੇ ਤਾਂ ਉਹ ਸਹਿਮ ਜੇ ਗਿਆ ਸੀ ਪਰ ਹੁਣ ਨਾਮ ਸੁਣ ਕੇ ਤਾਂ ਉਸ ਦੇ ਪੈਰਾਂ ਹੇਠੋਂ ਜ਼ਮੀਨ ਨਿੱਕਲਗੀ। ਉਹ ਐਨਾ ਘਬਰਾ ਗਿਆ ਕਿ ਉਹ ਅੱਗੇ ਕੁੱਝ ਬੋਲ ਹੀ ਨਾ ਸਕਿਆ ਤੇ ਫੋਨ ਕਟਦਾ ਹੈ।
ਟੋਨੀ ਮਸ਼ਕਰੀ ਕਰਦਾ ਹੈ,”ਕਿਵੇਂ ਲੱਗੀ ਅਵਾਜ਼? ਸਰਦਾਰ ਜੀ!,”
ਗੁਰਜੰਟ ਸਿੰਘ ਟੋਨੀ ਦੇ ਮੂੰਹ ਤੇ ਇੱਕ ਜੋਰ ਦੀ ਥੱਪੜ ਮਾਰਦਾ ਤੇ ਗੁੱਸੇ ‘ਚ ਅੱਗ ਬਬੂਲਾ ਹੋ ਜਾਂਦਾ ਹੈ। ਬਹੁਤ ਕਾਹਲ਼ੀ ਕਾਹਲ਼ੀ ਕੋਠੀ ‘ਚ ਆਉਂਦਾ ਹੈ ਤੇ “ਰੂਬੀ… ਰੂਬੀ…” ਪੁਕਾਰਦਾ। ਰੂਬੀ ਦੀ ਮਾਂ ਨੇ ਪੁੱਛਿਆ, “ ਕੀ ਹੋਇਆ? ਸਰਦਾਰ ਜੀ ! ਤੂਸੀਂ ਐਨਾ ਕਿਉਂ ਘਬਰਾਏ ਹੋਏ ਓ ?” ਉਹ ਕੋਈ ਜਵਾਬ ਨਹੀਂ ਦਿੰਦਾ ਸਿੱਧਾ ਰੂਬੀ ਦੇ ਕਮਰੇ ‘ਚ ਜਾਂਦਾ। ਉੱਥੇ ਰੂਬੀ ਨੂੰ ਦੇਖਕੇ ਉਸਦੇ ਸਾਂਹ ਚ’ ਸਾਂਹ ਆਉਂਦਾ ਹੈ, ਉਹ ਲੰਬਾ ਸਾਂਹ ਲੈਂਦਾ ਹੈ ਤੇ ਮੁਸ਼ਕਰਾਉੰਦਾ ਹੈ। ਕਹਿੰਦਾ, “ ਸ਼ੁਕਰ ਹੈ ਮੇਰੀ ਧੀ ਇੱਥੇ ਹੈ।”
ਰੂਬੀ ਪਹਿਲਾਂ ਕੁਝ ਪਲ ਚੁੱਪ-ਚਾਪ ਦੇਖਦੀ ਰਹੀ ਫਿਰ ਉਸ ਨੇ ਚੁੱਪ ਤੋੜੀ, “ਪਾਪਾ! ਕੀ ਗੱਲ? ਉਹ ਰੂਬੀ ਨਹੀਂ ਕਿਸੇ ਦੀ ਧੀ?”
ਗੁਰਜੰਟ ਸਿੰਘ ਫਿਰ ਘਬਰਾਹ ਜਾਂਦਾ ਹੈ। ਕਹਿੰਦਾ, “ਰੂਬੀ?
“ਹਾਂ ਪਾਪਾ ਉਹ ਫ਼ੋਨ ਮੈਂ ਹੀ ਕੀਤਾ ਸੀ।” ਰੂਬੀ ਨੇ ਸਪਸ਼ਟ ਕੀਤਾ।
ਗੁਰਜੰਟ ਦੀ ਹਾਲਤ ਹੁਣ ਤਰਸਯੋਗ ਸੀ। ਉਹ ਸ਼ਰਮਸਾਰ ਹੁੰਦਾ ਹੈ ਤੇ ਪਛਤਾਉਂਦਾ ਹੈ। ਰੋਂਦਾਂ ਹੋਇਆ ਪੁੱਛਦਾ, “ ਰੂਬੀ ਧੀਏ? ਤੂੰ ਇਹ ਕੀ ਕੀਤਾ?
ਪਾਪਾ! ਇਹ ਤਾਂ ਮੈਂ ਤੁਹਾਨੂੰ ਪੁੱਛਦੀ ਹਾਂ ਕਿ ਇਹ ਤੂਸੀਂ ਕੀ ਕਰ ਰਹੇ ਓ?
ਗੁਰਜੰਟ ਦੀ ਹਾਲਤ ਪਾਗਲਾਂ ਵਰਗੀ ਹੋ ਜਾਂਦੀ ਹੈ, “ ਨਹੀਂ, ਰੂਬੀ! ਤੂੰ ਇਹ ਨਹੀਂ ਕਰ ਸਕਦੀ। ਨਹੀਂ, ਮੇਰੀ ਧੀ ਕੋਈ ਨਸ਼ਾ ਨਹੀੰ ਕਰ ਸਕਦੀ।
ਪਾਪਾ! ਜੇ ਤੁਹਾਡੀ ਧੀ ਨਸ਼ਾ ਨਹੀਂ ਕਰ ਸਕਦੀ ਤਾਂ ਕਿਸੇ ਹੋਰ ਦੇ ਧੀ ਪੁੱਤ ਕਿਉਂ ਕਰਨ?
ਗੁਰਜੰਟ ਅਪਣੇ ਆਪ ਨੂੰ ਪਿੱਟ ਰਿਹਾ ਸੀ। “ਧੀਏ! ਮੈਂ ਤੇਰਾ ਕਸੂਰਵਾਰ ਹਾਂ, ਮੈਂਨੂੰ ਜਿਉਂਣ ਦਾ ਕੋਈ ਹੱਕ ਨਹੀਂ।”
ਇਸ ਤੋਂ ਪਹਿਲਾਂ ਕਿ ਉਹ ਅਪਣੇ ਆਪ ਨੂੰ ਕੁੱਝ ਕਰਦਾ, ਰੂਬੀ ਨੇ ਅਲਮਾਰੀ ਚੋਂ ਇੱਕ ਬੈਗ ਕੱਢਿਆ ਤੇ ਗੁਰਜੰਟ ਦੇ ਅੱਗੇ ਰੱਖ ਦਿੱਤਾ। ਉਹ ਕਾਹਲ਼ੀ ਨਾਲ਼ ਬੈਗ ਖੋਲਦਾ। ਉਸ ਦੀਆਂ ਅੱਖਾਂ ਅੱਡੀਆਂ ਰਹਿ ਜਾੰਦੀਆਂ ਉਹ ਦੇਖਦਾ ਕਿ ਬੈਗ ਚ’ ਕਿੰਨੇ ਹੀ ਚਿੱਟੇ ਦੇ ਪੈੱਕਟ ਹਨ।
ਰੂਬੀ ਨੇ ਕਿਹਾ, “ ਪਾਪਾ! ਚੰਗੀ ਤਰ੍ਹਾਂ ਗਿਣ ਲਓ ਕਿ ਪੂਰੇ ਨੇ।”
ਗੁਰਜੰਟ ਹੈਰਾਨੀ ਨਾਲ਼ ਰੂਬੀ ਵੱਲ ਦੇਖਦਾ ਹੈ। ਉਸਦੀ ਹਾਲਤ ਹਜੇ ਵੀ ਖ਼ਰਾਬ ਸੀ।
ਰੂਬੀ ਉਸ ਨੂੰ ਦੱਸਦੀ ਹੈ, “ ਹਾਂ, ਪਾਪਾ! ਇਹ ਜੋ ਨਸ਼ਾ ਤੂਸੀਂ ਖ਼ੁਦ ਸਪਲਾਈ ਕਰ ਰਹੇ ਸੀ, ਉਹ ਤੁਹਾਡੇ ਹੀ ਘਰ ਆ ਰਿਹਾ ਸੀ। ਪਰ ਪਾਪਾ! ਸੰਭਲ਼ ਜਾਓ। ਇਹ ਸਾਰਾ ਪੂਰਾ ਹੈ ਜੋ ਤੂਹਡੇ ਤੋਂ ਖ਼ਰੀਦਿਆ ਸੀ, ਕਿਉਂਕਿ ਇਹ ਮੈਂ ਨਸ਼ਾ ਕਰਨ ਵਾਸਤੇ ਨਹੀਂ ਖ਼ਰੀਦਿਆ ਸੀ ਬਲਕਿ ਮੈਂ ਤਾਂ ਤੁਹਾਨੂੰ ਇਹ ਅਹਿਸਾਸ ਕਰਾਉਣਾ ਚਾਹੁੰਦੀ ਸੀ ਕਿ ਹਰ ਮਾਂ- ਬਾਪ ਨੂੰ ਕਿੰਨਾ ਦੁੱਖ ਹੁੰਦਾ, ਜਿੰਨ੍ਹਾ ਦੀ ਔਲ਼ਾਦ ਨਸ਼ੇ ਵਿੱਚ ਡੁੱਬ ਜਾਂਦੀ ਆ। ਤੁਹਾਡੀ ਤਰ੍ਹਾਂ ਕੋਈ ਵੀ ਮਾਂ -ਬਾਪ ਇਹ ਨਹੀਂ ਚਾਹੁੰਦਾ ਕਿ ਉਹਨਾਂ ਦੀ ਔਲ਼ਾਦ ਨਸ਼ੇ ਵਿੱਚ ਬਰਬਾਦ ਹੋਵੇ।”
ਗੁਰਜੰਟ ਦੋਵੇਂ ਹੱਥ ਜੋੜਕੇ ਮਿੰਨਤ ਕਰਦਾ, “ ਬੱਸ, ਧੀਏ! ਬੱਸ, ਮੈਂਨੂੰ ਹੋਰ ਸ਼ਰਮਿੰਦਾ ਨਾ ਕਰ । ਤੂੰ ਤਾਂ ਮੈਂਨੂੰ ਝੰਜੋੜ ਕੇ ਰੱਖ ਦਿੱਤਾ। ਮੈਂ ਦੋਲਤ ਦੇ ਵੱਸ ਵਿੱਚ ਆਕੇ ਪਤਾ ਨਹੀਂ ਕਿੰਨੇ ਹੀ ਨੌਜਾਵਾਨਾਂ ਨੂੰ ਬਰਬਾਦ ਕਰ ਦਿੱਤਾ। ਮੈਂਨੂੰ ਮਾਫ਼ ਕਰਦੇ, ਰੂਬੀ ਪੁੱਤ! ਮੈਂਨੂੰ ਅਹਿਸਾਸ ਹੋਗਿਆ ਹੈ ਅਪਣੇ ਪਾਪਾਂ ਦਾ। ਮੈਂ ਵਾਅਦਾ ਕਰਦਾ, ਹੁਣ ਮੈਂ ਨਸ਼ੇ ਚ’ ਰੁੜ੍ਹ ਰਹੇ ਨੌਜਵਾਨਾਂ ਨੂੰ ਬਚਾਉਣ ਦੀ ਕੋਸ਼ਿਸ਼ ਕਰਾਂਗਾ।”
🖋ਗੁਰਜੀਤ ਕੌਰ।
ਮੈਂ ਅੱਜ ਸਕੂਲ ਤੋਂ ਵਾਪਸ ਆ ਰਿਹਾ ਸੀ ਤਾਂ ਚਾਚਾ ਜੀ ਦੇ ਘਰ ਦੇ ਬਾਹਰ ਫੁਲਵਾੜੀ ਨੇੜਿਓਂ ਲੰਘਣ ਲੱਗਾ ਤਾਂ ਅਚਾਨਕ ਗੇਂਦੇ ਦੇ ਬੂਟੇ ਜੋਰ ਨਾਲ ਹਿੱਲੇ ਤੇ ਮੈਂ ਤ੍ਰਭਕ ਗਿਆ । ਇਸਤੋਂ ਪਹਿਲਾਂ ਕਿ ਮੈਂ ਕੋਈ ਅੰਦਾਜਾ ਲਗਾਉਂਦਾ ਇੱਕ ਚਿੱਟੇ ਭੂਰੇ ਰੰਗ ਦਾ ਕਤੂਰਾ ਮੂੰਹ ਬਾਹਰ ਕੱਢ ਕੇ ਦੇਖਣ ਲੱਗਾ ਤੇ ਮੈਨੂੰ ਦੇਖਦੇ ਹੀ ਫਿਰ ਲੁੱਕ ਗਿਆ । ਉਹ ਬਹੁਤ ਸੋਹਣਾ ਸੀ , ਚਿੱਟੇ ਭੂਰੇ ਡੱਬ ਸਨ , ਅੱਖਾਂ ਵਿੱਚ ਚਮਕ ਸੀ , ਮਾਸੂਮੀਅਤ ਜੇਹੀ ਉਸਦੇ ਚੇਹਰੇ ਤੇ ਸੀ । ਮੈਂ ਉਸਨੂੰ ਪੁਚਕਾਰਿਆ ਪਰ ਉਹ ਬਾਹਰ ਨਾ ਆਇਆ । ਇੰਨੇ ਨੂੰ ਚਾਚੀ ਜੀ ਬਾਹਰ ਆਏ ਤੇ ਬੋਲੇ “ਅੱਛਾ ਤੂੰ ਇਥੇ ਵੜਿਆ ਏ , ਜਿੰਮੀ ਚੱਲ ਅੰਦਰ”। ਜਿੰਮੀ ਨੇ ਫੁੱਲਾਂ ਚੋਂ ਨਿਕਲ ਕੇ ਸ਼ੂਟ ਵੱਟੀ ਤੇ ਅੰਦਰ ਚਲਾ ਗਿਆ। “ਚਾਚੀ ਜੀ ਤੁਸੀਂ ਵੀ ਕੁੱਤਾ ਰੱਖ ਲਿਆ” ਮੈਂ ਪੁੱਛਿਆ । “ਹਾਂ ਪੁੱਤ ਤੈਨੂੰ ਤਾਂ ਪਤਾ ਕੁੱਤੇ ਦੀ ਬਿੜਕ ਬੜੀ ਹੁੰਦੀ । ਰਾਤ ਬਰਾਤੇ ਨਾ ਕਰੇ ਕੋਈ ਡੰਗਰ ਵੱਛਾ ਖੁਲ ਜੇ ਭੌਂਕ ਤਾਂ ਪੈਂਦਾ, ਨਾਲੇ ਅੱਜਕਲ ਚੋਰੀਆਂ ਚਕਾਰੀਆਂ ਵੀ ਬੜੀਆਂ ਹੋ ਰਹੀਆਂ । ਤੇਰੇ ਚਾਚਾ ਜੀ ਦੇ ਕੰਮ ਦਾ ਤੈਨੂੰ ਪਤਾ ਹੀ ਹੈ ਕਈ ਵਾਰ 3-3 ਦਿਨ ਘਰ ਨਹੀਂ ਆ ਹੁੰਦਾ, ਮੈਂ ਕਿਹਾ ਕਿ ਕੁੱਤਾ ਜਰੂਰ ਰੱਖੋ ਤੇ ਉਹ ਲੈ ਆਏ ਜਿੰਮੀ” ਉਹਨਾਂ ਨੇ ਜਵਾਬ ਦਿੱਤਾ। ਮੈਂ ਕਿਹਾ ਵਧੀਆ ਗੱਲ ਏ ਬਹੁਤ ਸੋਹਣਾ ਏ ਤੁਹਾਡਾ ਜਿੰਮੀ ਤੇ ਮੈਂ ਆਪਣੇ ਘਰ ਆ ਗਿਆ। ਹੁਣ ਜਦੋਂ ਵੀ ਮੈਂ ਸਕੂਲ ਜਾਂਦਾ ਜਾਂ ਵਾਪਿਸ ਆਉਂਦਾ ਮੇਰਾ ਖਿਆਲ ਜਿੰਮੀ ਵੱਲ ਹੀ ਹੁੰਦਾ । ਉਹ ਆਉਂਦੇ ਜਾਂਦੇ ਅਕਸਰ ਮੇਰੀ ਨਜ਼ਰੇ ਪੈ ਜਾਂਦਾ । ਮੈਂ ਉਸ ਨੂੰ ਰੋਜ ਪੁਚਕਾਰ ਕੇ ਲੰਘਦਾ, ਹੌਲ਼ੀ ਹੌਲੀ ਉਹ ਵੀ ਮੇਰਾ ਭੇਤੀ ਹੋ ਗਿਆ ਤੇ ਸਾਡੀ ਜਿਵੇਂ ਦੋਸਤੀ ਹੋ ਗਈ । ਜਦੋਂ ਵੀ ਸ਼ਾਮ ਨੂੰ ਮੈਂ ਆਉਂਦਾ ਤਾਂ ਉਹ ਮੇਰੇ ਪੈਰਾਂ ਚ ਆ ਕੇ ਲੇਟਣ ਲੱਗ ਪੈਂਦਾ ਜਿਵੇ ਕਹਿ ਰਿਹਾ ਹੋਵੇ ਚੱਲ ਖੇਡੀਏ । ਮੈਂ ਪੈਰ ਦਾ ਛੜੱਪਾ ਮਾਰ ਕੇ ਹੁਛ ਕਹਿੰਦਾ ਉਹ ਅਗਲੇ ਪੰਜੇ ਨਿਵੇ ਕਰ ਕੇ ਰੁਕ ਰੁਕ ਕੇ ਦੌੜਦਾ ਜਿਵੇ ਕਹਿ ਰਿਹਾ ਹੋਵੇ ਚੱਲ ਛੂਹ ਮੈਨੂੰ । ਉਹ ਅਕਸਰ ਸਾਡੇ ਘਰ ਵੀ ਆ ਜਾਂਦਾ । ਮੰਮੀ ਜੀ ਨੇ ਚਾਹ ਨਾਲ ਬਿਸਕੁਟ ਦੇਣੇ ਤੇ ਮੈਂ ਚੋਰੀ ਚੋਰੀ ਉਸਨੂੰ ਖਿਲਾ ਦੇਣੇ । 2 ਕੁ ਮਹੀਨੇ ਲੰਘੇ ਹੀ ਸੀ ਕਿ ਜਿੰਮੀ ਦੇ ਗਲ ਸੰਗਲੀ ਪੈ ਗਈ । ਸਾਰਾ ਦਿਨ ਬੱਝਾ ਰਹਿੰਦਾ । ਸਾਰੇ ਦਿਨ ਦੀ ਗੁਲਾਮੀ ਰਾਤ ਨੂੰ ਖਤਮ ਹੁੰਦੀ । ਮੈਂ ਹੁਣ ਉਸਨੂੰ ਰੋਜ ਨਹੀਂ ਸੀ ਦੇਖਦਾ , ਬਸ ਸਵੇਰੇ ਜਦ ਚਾਚੀ ਜੀ ਉਸਨੂੰ ਬਾਹਰ ਘੁਮਾਉਂਦੇ ਤਾਂ ਨਜ਼ਰੀਂ ਪੈ ਜਾਂਦਾ। ਉਸਦੇ ਗਲ ਦੀ ਸੰਗਲੀ ਉਸਨੂੰ ਇਜਾਜਤ ਨਹੀਂ ਸੀ ਦੇਂਦੀ ਕਿ ਉਹ ਗੇਂਦੇ ਦੇ ਫੁੱਲਾਂ ਵਿਚੋਂ ਭੱਜਦਾ ਹੋਇਆ ਫੁੱਲਾਂ ਦੀ ਮਹਿਕ ਨੂੰ ਹਵਾ ਚ ਖਿਲਾਰਦਾ ਹੋਇਆ , ਭੱਜਦਾ ਨੱਸਦਾ ਜਿੰਦਗੀ ਦੀ ਮੌਜ ਮਾਣ ਸਕੇ । ਵੱਡਾ ਹੋ ਗਿਆ ਸੀ ਸ਼ਾਇਦ ਜਿੰਮੇਵਾਰੀ ਆ ਪਈ ਸੀ ਉਸ ਸਿਰ ਜਿਸ ਲਈ ਉਸਨੂੰ ਲਿਆਂਦਾ ਗਿਆ ਸੀ । ਜਦੋਂ ਵੀ ਚਾਚੀ ਜੀ ਘਰ ਆਉਂਦੇ ਜਿੰਮੀ ਦੀਆਂ ਸਿਫ਼ਤਾਂ ਕਰਦੇ ਨਾ ਥੱਕਦੇ “ਸਾਡਾ ਜਿੰਮੀ ਤਾਂ ਬਿੱਲੀ ਨੂੰ ਵੀ ਕੰਧ ਟੱਪ ਕੇ ਅੰਦਰ ਨਹੀਂ ਆਉਣ ਦਿੰਦਾ । ਜੇ ਕਿਤੇ ਰਾਤ ਨੂੰ ਮੱਝ ਖੁਲਜੇ ਉਸੇ ਵੇਲੇ ਭੌਂਕਣ ਲੱਗ ਪੈਂਦਾ । ਰਾਤ ਨੂੰ ਜਦੋਂ ਖੋਲੀਦਾ ਬੇਸ਼ਕ ਜੂਠੇ ਭਾਂਡੇ ਵੀ ਪਏ ਹੋਣ ਮੂੰਹ ਨਹੀਂ ਮਾਰਿਆ ਕਦੇ। ਬਸ ਇੱਕ ਵਾਰ ਕਹੋ ਜਿੰਮੀ ਚੱਲ ਡਿਊੜੀ ਬੈਠ ਜਾ ਕੇ , ਚੁਪ ਕਰਕੇ ਬੈਠ ਜਾਂਦਾ, ਗੱਲ ਨੂੰ ਸਮਝ ਲੈਂਦਾ , ਬੜਾ ਸਿਆਣਾ ਕੁੱਤਾ ਏ” । ਜਿੰਮੀ ਨੂੰ ਆਪਣੀ ਵਫ਼ਾਦਾਰੀ ਨਿਭਾਉਂਦਿਆਂ ਸਾਲ ਹੋ ਗਿਆ ਸੀ । 2 ਵੇਲੇ ਦੀ ਰੋਟੀ ਖਾ ਕੇ ਉਹ ਵੀ ਮਾਲਕ ਦੇ ਪਸੰਦ ਦੀ , ਉਸ ਨੇ ਆਪਣੀ ਜਿੰਮੇਵਾਰੀ ਬਾਖੂਬੀ ਨਿਭਾਈ ਸੀ। ਅੱਜ ਥੋੜੀ ਥੋੜੀ ਠੰਡ ਸੀ ਤੇ ਗੇਂਦੇ ਦੇ ਫੁੱਲ ਪੂਰੀ ਮਸਤੀ ਵਿਚ ਸਨ । ਚਾਚੀ ਦੇ ਘਰ ਮਿਸਤਰੀ ਲੱਗੇ ਹੋਏ ਸਨ । ਇੱਕ ਮਜਦੂਰ ਗੇਂਦੇ ਦੇ ਫੁੱਲਾਂ ਨੂੰ ਦਾਤਰੀ ਫੇਰੀ ਜਾਵੇ ਲਾਗੇ ਚਾਚਾ ਜੀ ਵੀ ਖੜੋਤੇ ਸਨ । ਮੈਂ ਸਕੂਲ ਜਾਂਦੇ ਜਾਂਦੇ ਨੇ ਪੁੱਛਿਆ ਚਾਚਾ ਜੀ ਕੀ ਗੱਲ ਇੰਨੇ ਸੋਹਣੇ ਫੁੱਲ ਖਿੜੇ ਸਨ ਤੁਸੀਂ ਵਢਾ ਕਿਉਂ ਰਹੇ ਹੋ । “ਪੁੱਤ ਡੰਗਰਾਂ ਦਾ ਸ਼ੈੱਡ ਬਣਾਉਣਾ ਤੇ ਇਹ ਜਗ੍ਹਾ ਵਿਚ ਆਉਂਦੀ ਏ ਤਾਂ ਕਰਕੇ ਵੱਢਣੇ ਪੈਣੇ” ਉਹਨਾਂ ਜਵਾਬ ਦਿੱਤਾ । ਤਿੰਨ ਚਾਰ ਦਿਨ ਬਾਅਦ ਐਤਵਾਰ ਸ਼ਾਮ ਨੂੰ ਮੈਂ ਦੇਖਿਆ ਜਿੰਮੀ ਗੇਂਦੇ ਦੇ ਸੁੱਕੇ ਫੁੱਲਾਂ ਦੇ ਢੇਰ ਉਪਰ ਲੇਟਿਆ ਪਿਆ ਸੀ ਤੇ ਹੌਲ਼ੀ ਹੌਲੀ ਘੁਰਾ ਰਿਹਾ ਸੀ ਜਿਵੇ ਉਸਨੂੰ ਕੋਈ ਤਕਲੀਫ ਹੋਵੇ । ਮੈਂ ਅਵਾਜ ਮਾਰੀ ਜਿੰਮੀ ਜਿੰਮੀ ਉਸਨੇ ਕੋਈ ਜਵਾਬ ਨਾ ਦਿੱਤਾ । ਮੈਂ ਚਾਚੀ ਜੀ ਨੂੰ ਆਵਾਜ਼ ਮਾਰੀ “ ਚਾਚੀ ਜੀ ਆਹ ਵੇਖੋ ਤੁਹਾਡੇ ਜਿੰਮੀ ਨੂੰ ਕੀ ਹੋਇਆ”। ਚਾਚੀ ਜੀ ਕਹਿੰਦੇ ਆਹੋ ਇਹ ਕਿੰਨੇ ਦਿਨਾਂ ਤੋਂ ਬਿਮਾਰ ਆ ਇੰਞ ਹੀ ਠੰਡ ਲਵਾ ਲਈ ਲੱਗਦਾ। ਅੰਦਰ ਡਿਊੜੀ ਚ ਗੰਦ ਪਾਈ ਜਾਂਦਾ ਸੀ ਬਾਹਰ ਕੱਢਿਆ ਹੁਣ ਨਾਖੱਟੇ ਨੂੰ । ਮੈਂ ਕਿਹਾ ਚਾਚੀ ਜੀ ਠੰਡ ਲੱਗ ਗਈ ਸੀ ਤਾਂ ਡਾਕਟਰ ਤੋਂ ਦਵਾਈ ਲੈ ਦਿੰਦੇ ਇਲਾਜ ਤਾਂ ਕਰਵਾਉਂਦੇ ਇਸਦਾ। ਚਾਚੀ ਜੀ ਕਹਿੰਦੇ “ ਆਹੋ ਇਲਾਜ ਕਰਵਾਉਣਾ ਇੰਨੇ ਵੀ ਨਹੀਂ ਨੋਟ ਧਰੇ ਕੁੱਤਿਆਂ ਦੀ ਦਵਾਈ ਕਰਾਉਂਦੇ ਰਹੀਏ ਆਪਣੀਆਂ ਦਵਾਈਆਂ ਆ ਜਾਣ ਥੋੜੀਆਂ” । ਮੈਂ ਸੋਚ ਰਿਹਾ ਸੀ ਕਿ ਜਿੰਮੀ ਅੱਜ ਕੁੱਤਾ ਕਿਵ਼ੇਂ ਹੋ ਗਿਆ। ਮੈਂ ਕਿਹਾ ਚਾਚੀ ਜੀ ਇੰਨੇ ਮਰ ਜਾਣਾ ਲੱਗਦਾ। “ਮਰ ਜਾਏ ! ਗਲੋਂ ਲੱਥੇ ਅਸੀਂ ਕੀ ਕਰਨ ਇਸਨੂੰ, ਚਾਚੇ ਤੇਰੇ ਨੇ ਲੋਹੇ ਦੀਆਂ ਗ੍ਰਿਲਾਂ ਲਵਾ ਦਿੱਤੀਆਂ ਨੇ ਹੁਣ ਅਸੀਂ ਕੁੱਤਾ ਵੈਸੇ ਵੀ ਨਹੀਂ ਰੱਖਣਾ। ਰਾਤ ਦੇ ਕੋਈ 8 ਵਜੇ ਸਨ ਠੰਡ ਵੀ ਕਾਫੀ ਸੀ ਮੈਂ ਦਹੀਂ ਜਮਾਉਣ ਵਾਲੀ ਭੜੋਲੀ ਚੋਂ ਚੁਪ ਕਰਕੇ ਬੋਰੀ ਕੱਢੀ ਤੇ ਜਿੰਮੀ ਦੇ ਉੱਤੇ ਪਾ ਕੇ ਉਸਨੂੰ ਢੱਕ ਦਿੱਤਾ । ਮੈਂ ਅਗਲੇ ਦਿਨ ਸਵੇਰੇ ਜਲਦੀ ਉਠਿਆ ਮੈਂ ਸੋਚਿਆ ਮੰਮੀ ਨੇ ਜੇ ਸਵੇਰੇ ਵੇਖਿਆ ਕਿ ਭੜੋਲੀ ਚ ਬੋਰੀ ਨਹੀਂ ਏ ਤਾਂ ਗੁੱਸੇ ਹੋਣਗੇ। ਮੈਂ ਜਾ ਕੇ ਜਿੰਮੀ ਕੋਲ ਖਲੋਤਾ, ਕੋਈ ਹਿਲਜੁਲ ਨਹੀਂ ਸੀ , ਮੈਂ ਬੋਰੀ ਲਾਹੀ, ਉਹ ਮਰ ਚੁਕਿਆ ਸੀ । ਉਸਦਾ ਸਰੀਰ ਆਕੜ ਚੁਕਿਆ ਸੀ ਅਗਲੇ ਦੋਵੇਂ ਪੰਜੇ ਇੰਜ ਜੋੜੇ ਹੋਏ ਸਨ ਜਿਵੇਂ ਰੱਬ ਤੋਂ ਪੁੱਛ ਰਿਹਾ ਹੋਵੇ ਦੱਸ ਮੇਰੀ ਵਫ਼ਾਦਾਰੀ ਚ ਕੋਈ ਕਮੀ ਤਾਂ ਨਹੀਂ ਸੀ ਰਹਿ ਗਈ । ਮੈਂ ਕਦੇ ਉਸ ਵੱਲ ਵੇਖਦਾ ਕਦੇ ਸੁੱਕੇ ਫ਼ੁੱਲਾਂ ਵੱਲ ਤੇ ਕਦੇ ਲੋਹੇ ਦੀਆਂ ਗ੍ਰਿਲਾਂ ਵੱਲ ਤੇ ਮੇਰੀ ਅੱਖ ਵਿਚੋਂ ਹੰਝੂ ਵਹਿ ਤੁਰੇ ।
ਮਹਿਤਾਬ ਸਿੰਘ
ਸਿਮਰਨ ਇੱਕ ਕੰਮਕਾਜੀ ਗ੍ਰਹਿਣੀ ਸੀ ਉਸਦੇ ਦੋ ਬੇਟੇ ਸਨ ਉਹ ਸਕੂਲ ਵਿੱਚ ਅਧਿਆਪਕਾ ਸੀ ਇਹ ਤਾਂ ਆਪਾਂ ਸਾਰੇ ਜਾਣਦੇ ਹੀ ਹਾਂ ਕਿ ਸਵੇਰੇ ਸਵੇਰੇ ਜਦੋਂ ਸਾਰਿਆਂ ਨੇ ਜਾਣਾ ਹੋਵੇ ਤਾਂ ਇੰਨੀ ਭੱਜ ਨੱਠ ਹੁੰਦੀ ਹੈ ਕਿ ਰਹੇ ਰੱਬ ਦਾ ਨਾਂ ,,,,,,ਅਤੇ ਇਸ ਵੇਲੇ ਸਭ ਤੋਂ ਜ਼ਿਆਦਾ ਰੋਲ ਨਿਭਾਉਣਾ ਪੈਂਦਾ ਹੈ ਮਾਂ ਨੂੰ ਕਿਉਂਕਿ ਸਾਰੇ ਕੰਮ ਮਾਂ ਨੇ ਹੀ ਤਾਂ ਕਰਨੇ ਹੁੰਦੇ ਹਨ ।
ਸਿਮਰਨ ਦੇ ਪਤੀ ਦੇਵ ਉਸ ਨਾਲ ਕੰਮ ਵਿੱਚ ਬਿਲਕੁਲ ਵੀ ਹੱਥ ਨਾ ਵਟਾਉਂਦੇ ਉਸ ਨੂੰ ਇਕੱਲੀ ਨੂੰ ਹੀ ਸਾਰਾ ਕੰਮ ਕਰਨਾ ਪੈਂਦਾ,,,,,
ਅੱਜ ਸਵੇਰੇ ਉਹ ਅੱਧਾ ਘੰਟਾ ਲੇਟ ਉੱਠੀ ਕਿਉਂਕਿ ਪਿਛਲੀ ਰਾਤ ਉਸ ਦਾ ਸਿਰ ਦੁਖਦਾ ਰਿਹਾ ਜਿਸ ਕਾਰਨ ਉਸਦੀ ਨੀਂਦ ਨਾ ਪੂਰੀ ਹੋਈ ਉਸ ਨੇ ਫਟਾਫਟ ਸਾਰਿਆਂ ਦੇ ਟਿਫਨ ਪੈਕ ਕੀਤੇ ਅਤੇ ਬੱਚਿਆਂ ਨੂੰ ਉਠਾ ਕੇ ਤਿਆਰ ਕੀਤਾ ਉਹ ਬਹੁਤ ਹੀ ਤੇਜ਼ੀ ਨਾਲ ਕੰਮ ਕਰ ਰਹੀ ਸੀ ਸਾਰਿਆਂ ਨੂੰ ਨਾਸ਼ਤਾ ਕਰਵਾ ਕੇ ਉਸ ਨੇ ਬੱਚਿਆਂ ਨੂੰ ਸਕੂਲ ਤੋਰ ਦਿੱਤਾ ਅਤੇ ਫਟਾ ਫੱਟ ਇੱਕ ਰੋਟੀ ਖਾਧੀ ਅਤੇ ਸਕੂਲ ਲਈ ਤਿਆਰ ਹੋ ਗਈ ।
ਜਦੋਂ ਉਸ ਨੇ ਟਾਈਮ ਦੇਖਿਆ ਤਾਂ ਉਹ ਪਰੇਸ਼ਾਨ ਹੋ ਗਈ ਕਿਉਂਕਿ ਬਹੁਤ ਘੱਟ ਸਮਾਂ ਬਚਿਆ ਸੀ
ਉਹ ਕਾਹਲੀ ਨਾਲ ਬੱਸ ਸਟੈਂਡ ਪਹੁੰਚੀ ਉਸ ਨੇ ਸੁੱਖ ਦਾ ਸਾਹ ਲਿਆ ਕਿਉਂਕਿ ਬੱਸ ਅਜੇ ਲੰਘੀ ਨਹੀਂ ਸੀ ਉਹ ਜਾ ਕੇ ਬੱਸ ਵਿੱਚ ਬੈਠ ਗਈ ਜਦੋਂ ਉਹ ਤਸੱਲੀ ਨਾਲ ਬੈਠ ਗਈ ਤਾਂ ਉਸ ਦਾ ਧਿਆਨ ਆਪਣੇ ਪੈਰਾਂ ਵੱਲ ਗਿਆ ਹਾਏ ਓਏ ਰੱਬਾ ਇਹ ਕੀ ਉਹ ਤਾਂ ਕਾਹਲੀ ਕਾਹਲੀ ਵਿੱਚ ਬਾਥਰੂਮ ਚੱਪਲ ਹੀ ਪਾ ਕੇ ਆ ਗਈ ਸੀ ਉਸ ਨੂੰ ਸਮਝ ਨਹੀਂ ਸੀ ਆ ਰਿਹਾ ਕਿ ਉਹ ਹੱਸੇ ਜਾਂ ਰੋਵੇ ਹੁਣ ਕੁਝ ਵੀ ਨਹੀਂ ਸੀ ਹੋ ਸਕਦਾ ਕਿਉਂਕਿ ਬੱਸ ਚੱਲ ਪਈ ਸੀ ਨਾ ਹੀ ਉਹ ਬੱਸ ਤੋਂ ਉੱਤਰ ਸਕਦੀ ਸੀ ਇਸ ਲਈ ਉਸ ਨੇ ਸੋਚਿਆ ਕਿ ਹੁਣ ਕੀ ਕੀਤਾ ਜਾਵੇ ਕਿਉਂਕਿ ਉਹ ਬਾਥਰੂਮ ਚੱਪਲ ਪਾ ਕੇ ਸਕੂਲ ਨਹੀਂ ਜਾ ਸਕਦੀ ਉਸ ਦੀਆਂ ਕੁਲੀਗਜ ਤਾਂ ਉਸ ਦਾ ਬਹੁਤ ਮਜ਼ਾਕ ਉਡਾਉਣਗੀਆਂ ਕਿਉਂਕਿ ਜ਼ਿਆਦਾਤਰ ਤਾਂ ਉਹ ਚੰਡੀਗੜ੍ਹ ਦੀਆਂ ਫੈਸ਼ਨੇਬਲ ਮੈਡਮਾਂ ਹਨ ਅਤੇ ਉਹ ਵਿਚਾਰੀ ਸਿੱਧੀ ਸਾਦੀ ਅਤੇ ਕਲਾਸਾਂ ਦੇ ਬੱਚੇ ਵੀ ਤਾਂ ਉਸ ਵੱਲ ਦੇਖ ਦੇਖ ਹੱਸਣਗੇ ਕਿ ਮੈਡਮ ਚੱਪਲਾਂ ਪਾ ਕੇ ਹੀ ਸਕੂਲ ਆ ਗਏ ।
ਹੁਣ ਇਸ ਮੁਸ਼ਕਿਲ ਦਾ ਹੱਲ ਤਾਂ ਲੱਭਣਾ ਹੀ ਪੈਣਾ ਸੀ ਇਸ ਲਈ ਉਸ ਦੇ ਦਿਮਾਗ ਨੇ ਇਕ ਤਰਕੀਬ ਲੜਾਈ ਉਸ ਨੇ ਪ੍ਰਿੰਸੀਪਲ ਸਰ ਨੂੰ ਫੋਨ ਕਰਕੇ ਇੱਕ ਤਿਹਾਈ ਛੁੱਟੀ ਭਰਨ ਦਾ ਕਹਿ ਦਿੱਤਾ ਕਿ ਉਸ ਨੂੰ ਜ਼ਰੂਰੀ ਕੰਮ ਹੈ ਇਸ ਲਈ ਉਹ ਥੋੜ੍ਹਾ ਲੇਟ ਆਵੇਗੀ ਅਤੇ ਉਹ ਸਕੂਲ ਜਾਣ ਦੀ ਬਜਾਏ ਬਸ ਸਟੈਂਡ ਹੀ ਉੱਤਰ ਗਈ ਬੱਸ ਸਟੈਂਡ ਕੋਲ ਕਾਫੀ ਸਾਰੀਆਂ ਦੁਕਾਨਾਂ ਸਨ ਉੱਥੇ ਜਾ ਕੇ ਉਸ ਨੇ ਸੋਹਣੇ ਜਿਹੇ ਸੈਂਡਲ ਖਰੀਦੇ ਅਤੇ ਪੈਰਾਂ ਵਿੱਚ ਪਾ ਲਏ ।
ਫਿਰ ਉਸ ਦੇ ਮਨ ਵਿੱਚ ਆਇਆ ਕਿ ਰੱਬ ਜੋ ਵੀ ਕਰਦਾ ਹੈ ਠੀਕ ਹੀ ਕਰਦਾ ਹੈ ਉਹ ਕਿੰਨੇ ਦਿਨਾਂ ਤੋਂ ਨਵੇਂ ਸੈਂਡਲ ਖਰੀਦਣ ਬਾਰੇ ਸੋਚ ਰਹੀ ਸੀ ਪਰ ਆਪਣੇ ਮਨ ਨੂੰ ਕੋਈ ਨਾ ਕੋਈ ਬਹਾਨਾ ਲਾ ਕੇ ਸਮਝਾ ਲੈਂਦੀ ਸੀ ਕਿ ਫੇਰ ਲੈ ਲਵਾਂਗੀ ਪਰ ਅੱਜ ਅਜਿਹਾ ਸਬੱਬ ਬਣਿਆ ਕਿ ਉਸ ਨੂੰ ਨਵੇਂ ਸੈਂਡਲ ਲੈਣੇ ਹੀ ਪਵੇ ਇਸ ਲਈ ਕਦੇ ਕਦੇ ਰੱਬ ਜੋ ਕਰਦਾ ਹੈ ਉਹ ਠੀਕ ਕਰਦਾ ਹੈ ਅਤੇ ਅਸੀਂ ਉਂਝ ਹੀ ਰੋਂਦੇ ਰਹਿੰਦੇ ਹਾਂ ਕਿ ਹਾਏ !ਹਾਏ! ਰੱਬਾ ਇਹ ਕੀ ਹੋ ਗਿਆ ਜਦ ਕਿ ਭਵਿੱਖ ਵਿੱਚ ਕੁਝ ਵਧੀਆ ਹੋਣ ਜਾ ਰਿਹਾ ਹੁੰਦਾ ਹੈ। ਹੁਣ ਉਹ ਸਭ ਕੁਝ ਭੁਲਾ ਕੇ ਖੁਸ਼ ਸੀ ਅਤੇ ਚਾਈਂ ਚਾਈਂ ਸਕੂਲ ਪਹੁੰਚ ਗਈ ।
✍️ ਮਨਪ੍ਰੀਤ ਕੌਰ ਮਿਨਹਾਸ
ਸੱਜ ਵਿਆਹੀ ਕੁੜੀ ਵਕੀਲ ਦੇ ਚੈਂਬਰ ਵਿੱਚ ਬੈਠੀ ਵਕੀਲ ਦਾ ਇੰਤਜਾਰ ਕਰ ਰਹੀ ਸੀ। ਵਕੀਲ ਦੇ ਆਉਂਦੇ ਹੀ ਉਹ ਹੱਥ ਜੋੜ ਕੇ ਖੜੀ ਹੋ ਗਈ ਅਤੇ ਮਿਠਾਈ ਵਾਲਾ ਡੱਬਾ ਅੱਗੇ ਕਰਦੀ ਕਹਿੰਦੀ ,“ਸਰ ਮੈਂ ਤੁਹਾਡਾ ਧੰਨਵਾਦ ਕਰਨ ਆਈ ਹਾਂ।” ਵਕੀਲ ਲਖਣਪਾਲ ਹੈਰਾਨੀ ਨਾਲ਼ ਵੇਖਦਾ ਕਹਿਣ ਲੱਗਾ,“ਧੰਨਵਾਦ ! ਕਿਸ ਗੱਲ ਦਾ। ਮੈਂ ਤੁਹਾਨੂੰ ਪਹਿਚਾਣ ਨਹੀਂ ਸਕਿਆ।” ਸਿਮਰਨ ਕਹਿਣ ਲੱਗੀ, “ਸਰ, ਤੁਹਾਨੂੰ ਯਾਦ ਨਹੀਂ । ਮੈਂ ਆਈ ਪਹਿਲਾਂ ਵੀ ਇੱਕ ਵਾਰ ਤੁਹਾਡੇ ਕੋਲ। ਕੋਰਟ ਮੈਰਿਜ ਕਰਵਾਉਣ ਲਈ।” ਵਕੀਲ ਕੁਝ ਸੋਚਣ ਲੱਗਾ। ਉਸਨੂੰ ਇੱਕ ਪੁਰਾਣੀ ਘਟਨਾ ਯਾਦ ਆਉਣ ਲੱਗੀ।
ਇਕ ਦਿਨ ਇੱਕ ਅੱਲ੍ਹੜ ਜਿਹੀ ਉਮਰ ਦੀ ਮੁਟਿਆਰ , ਇਕ ਇਕਹਿਰੇ ਜਿਹੇ ਸਰੀਰ ਵਾਲੇ ਲੜਕੇ ਨਾਲ ਉਸਦੇ ਚੈਂਬਰ ਵਿੱਚ ਆਈ ਸੀ। ਉਹਨਾਂ ਦੇ ਚਿਹਰੇ ਤੇ ਫਿਕਰ ਅਤੇ ਡਰ ਸਾਫ ਵਿਖਾਈ ਦੇ ਰਿਹਾ ਸੀ। ਉਸ ਨੇ ਦੋਹਾਂ ਨੂੰ ਅਰਾਮ ਨਾਲ ਬੈਠਣ ਦਾ ਇਸ਼ਾਰਾ ਕਰਦੇ ਕਿਹਾ,“ਡਰੋ ਨਾ, ਤੁਸੀਂ ਇੱਥੇ ਸੁਰੱਖਿਅਤ ਹੋ।” ਉਸ ਨੇ ਆਉਣ ਦਾ ਮਕਸਦ ਪਤਾ ਕਰਨ ਲਈ ਉਨ੍ਹਾਂ ਨਾਲ ਗੱਲਬਾਤ ਕੀਤੀ ਤਾਂ ਪਹਿਲੀ ਗੱਲ ਤੋਂ ਹੀ ਸਮਝ ਗਿਆ ਕਿ ਇਹ ਕੋਰਟ ਮੈਰਿਜ ਕਰਵਾਉਣ ਆਏ ਹਨ। ਉਹ ਵੇਖ ਰਿਹਾ ਸੀ ਕਿ ਕੁੜੀ ਵੱਧ ਪੜ੍ਹੀ ਲਿਖੀ ਅਤੇ ਚੰਗੇ ਖਾਨਦਾਨ ਦੀ ਹੈ ਅਤੇ ਲੜਕਾ ਘੱਟ ਪੜ੍ਹਿਆ-ਲਿਖਿਆ ਹੈ ਅਤੇ ਵੇਖਣ ਤੋਂ ਵੀ ਠੀਕ ਨਹੀ ਲੱਗਦਾ। ਉਸਨੇ ਸਾਰੀ ਗੱਲਬਾਤ ਕਰਕੇ ਕੁਝ ਕਾਗਜ ਅਤੇ ਜਰੂਰੀ ਫਾਰਮ ਦੀਆਂ ਕਾਪੀਆਂ ਕਰਵਾਉਣ ਲਈ ਲੜਕੇ ਨੂੰ ਭੇਜ ਦਿੱਤਾ, ਅਤੇ ਆਪ ਲੜਕੀ ਨਾਲ ਗੱਲ ਕਰਨ ਲੱਗ ਪਿਆ। ਉਸਨੇ ਗੱਲਬਾਤ ਸ਼ੁਰੂ ਕਰਦੇ ਕਿਹਾ,“ਸਿਮਰਨ ਜੀ, ਤੁਸੀ ਲੜਕੇ ਨੂੰ ਕਦੋਂ ਤੋਂ ਜਾਣਦੇ ਹੋ। ਮੇਰਾ ਮਤਲਬ ਇਸਦਾ ਸੁਭਾਅ, ਕਰੈਕਟਰ ਆਦਿ ਦਾ ਪਤਾ ਹੈ?” ਸਿਮਰਨ ਕਹਿਣ ਲੱਗੀ,“ ਹਾਂ ਜੀ , ਮੈਂ ਇਸ ਨੂੰ ਇੱਕ ਸਾਲ ਤੋਂ ਜਾਣਦੀ ਹਾਂ। ਮੈਨੂੰ ਬਹੁਤ ਪਿਆਰ ਕਰਦਾ। ਇਹਦੇ ਪਿਛੋਕੜ ਜਾ ਪਰਿਵਾਰ ਤੋਂ ਮੈਨੂੰ ਕੀ ਲੈਣਾ-ਦੇਣਾ।” ਵਕੀਲ ਕਹਿਣ ਲੱਗਾ,“ਲੈਣਾ-ਦੇਣਾ ਤਾਂ ਹੁੰਦਾ ਬੀਬਾ। ਮੇਰਾ ਤਜਰਬਾ ਦੱਸਦਾ ਮੈਨੂੰ ਲੱਗਦਾ ਇਹ ਲੜਕਾ ਤੁਹਾਡੇ ਲਈ ਠੀਕ ਨਹੀਂ।” ਸਿਮਰਨ ਗੁੱਸੇ ਨਾਲ ਕਹਿਣ ਲੱਗੀ,“ਤੁਸੀ ਸਾਡੀ ਕੋਰਟ ਮੈਰਿਜ ਕਰਵਾਉਣੀ ਹੈ ਜਾਂ ਨਹੀ। ਦੱਸੋ। ਪਰ ਤੁਹਾਨੂੰ ਇਹ ਕਹਿਣ ਦਾ ਹੱਕ ਨਹੀ।” ਅੱਗੇ ਵਕੀਲ ਨੇ ਕਿਹਾ ,“ਬੀਬਾ ਮੇਰੀ ਗੱਲ ਧਿਆਨ ਨਾਲ ਸੁਣ। ਇਹ ਲੜਕਾ ਨਸ਼ੇ ਦਾ ਆਦੀ ਹੈ। ਕੰਮ-ਕਾਰ ਤੋ ਵਿਹਲਾ। ਕੀ ਤੂੰ ਇਸਦਾ ਖਰਚ ਪੂਰਾ ਕਰ ਸਕੇਂਗੀ? ।” ਸਿਮਰਨ ਨੂੰ ਵਕੀਲ ਲਖਣਪਾਲ ਦੀ ਗੱਲ ਇਕਦਮ ਸੱਚੀ ਜਾਪਣ ਲੱਗੀ। ਉਸਨੂੰ ਆਪਣੇ-ਆਪ ਨੂੰ ਪਿਛਲੀਆਂ ਘਟਨਾਵਾਂ ਯਾਦ ਕਰਕੇ ਸਭ ਕੁਝ ਸਹੀ ਜਾਪਣ ਲੱਗਾ।ਉਹ ਕੁਝ ਸੋਚ ਕੇ ਕਹਿਣ ਲੱਗੀ, ਫਿਰ ਮੈਂ ਕੀ ਕਰ ਸਕਦੀ ਹਾਂ। ਉਸਨੇ ਕਿਹਾ,“ਤੁਸੀਂ ਵਿਆਹ ਤੋਂ ਟਾਲ ਕਰੋ। ਬਾਕੀ ਮੈਂ ਸੰਭਾਲ ਲਵਾਂਗਾ।” ਗੱਲਾਂ ਕਰਦੇ-ਕਰਦੇ ਲੜਕਾ “ਸੰਦੀਪ” ਵੀ ਕਾਗਜ ਲੈ ਕੇ ਆ ਗਿਆ। ਉਹ ਕਾਗਜ ਵਕੀਲ ਨੂੰ ਫੜਾ ਕੇ ਬੈਠ ਗਿਆ। ਏਨੇ ਵਿੱਚ ਹੀ ਸਿਮਰਨ ਨੇ ਕਿਹਾ,“ਸੰਦੀਪ ਜੇ ਆਪਾਂ ਇੰਝ ਕਰੀਏ ਕਿ ਮੇਰੀ ਬੀ.ਏ. ਪੂਰੀ ਹੋਣ ਤੱਕ ਵਿਆਹ ਨੂੰ ਰੋਕ ਲਈਏ। ਆਹ ਚਾਰ ਮਹੀਨਿਆਂ ਦੀ ਤਾਂ ਗੱਲ ਆ।” ਉਸ ਨੇ ਵੀ ਇਹ ਗੱਲ ਲਈ ਸਹੀ ਪਾ ਦਿੱਤੀ। ਸੰਦੀਪ ਉਸ ਵੱਲ ਵੇਖਦਾ ਕਹਿਣ ਲੱਗਾ,“ ਜਿਵੇਂ ਤੇਰੀ ਖੁਸ਼ੀ।” ਉਹ ਦੋਵੇ ਚੈਂਬਰ ਵਿੱਚੋ ਬਾਹਰ ਆ ਗਏ। ਇਸ ਘਟਨਾ ਤੋਂ ਕੁਝ ਦਿਨਾਂ ਬਾਅਦ ਉਹੀ ਲੜਕਾ ਨਸ਼ੇ ਦੀ ਸਪਲਾਈ ਕਰਨ ਦੇ ਕੇਸ ਵਿੱਚ ਜੇਲ੍ਹ ਚਲਾ ਗਿਆ। ਵਕੀਲ ਨੂੰ ਇਹ ਸਾਰੀ ਘਟਨਾ ਯਾਦ ਆ ਗਈ। ਉਹ ਸਿਮਰਨ ਵੱਲ ਵੇਖ ਕੇ ਕਹਿਣ ਲੱਗਾ,“ਸੰਦੀਪ ਨੂੰ ਤਾਂ ਸਜਾ ਹੋ ਗਈ ਸੀ ਤੇ ਤੁਸੀਂ ?” ਸਿਮਰਨ ਹੱਸਕੇ ਕਹਿਣ ਲੱਗੀ, “ਹਾਂ ਜੀ। ਇਸੇ ਕਰਕੇ ਤੁਹਾਡਾ ਧੰਨਵਾਦ ਕਰਨ ਆਈ ਹਾਂ। ਤੁਹਾਡੀ ਨੇਕ ਸਲਾਹ ਮੰਨ ਕੇ ਮੈਂ ਆਪਣੇ ਪਤੀ ਨਾਲ ਵਿਦੇਸ਼ ਜਾ ਰਹੀ ਹਾਂ।।”
ਭੁਪਿੰਦਰ ਤੱਗੜ
ਮੇਰੀ 14 ਸਾਲ ਦੀ ਬੇਟੀ ਨੇ ਰਾਮਾਇਣ ਅਤੇ ਮਹਾਂਭਾਰਤ ਦੇਖ ਕੇ ਮੈਨੂੰ ਪੁੱਛਿਆ ਕਿ ਪਾਪਾ ਪੁਰਾਣੇ ਜ਼ਮਾਨੇ ਵਿਚ ਜਦੋਂ ਕੋਈ ਕਿਸੇ ਤੋਂ ਦੁਖੀ ਹੁੰਦਾ ਸੀ ਤਾਂ ਉਹ ਉਸ ਨੂੰ ਸ਼ਰਾਪ ਦੇ ਦਿੰਦਾ ਸੀ ਤੇ ਜਦੋਂ ਖੁਸ਼ ਹੁੰਦਾ ਸੀ, ਵਰਦਾਨ ਦੇ ਦਿੰਦਾ ਸੀ, ਕੀ ਇਹ ਸਭ ਕੁਝ ਅੱਜ ਵੀ ਹੋ ਸਕਦਾ ਹੈ? ਤਾਂ ਮੈਂ ਉਸ ਦੇ ਸਵਾਲ ਦਾ ਜਵਾਬ ਆਪਣੇ ਪਰਿਵਾਰ ਦੀ ਇਕ ਹੱਡਬੀਤੀ ਘਟਨਾ ਰਾਹੀਂ ਦਿੱਤਾ।
ਮੇਰੇ ਡੈਡੀ ਜੀ ਦੀ ਭੂਆ ਦੇ ਜਵਾਈ ਨੇ ਆਪਣੀ ਸੱਸ ਕੋਲੋਂ ਜ਼ਮੀਨ ਦੇ ਕਾਗਜਾਤ ਲੈ ਲਏ ਅਤੇ ਧੋਖੇ ਨਾਲ ਜਮੀਨ ਆਪਣੇ ਨਾਮ ਕਰਵਾ ਲਈ। ਭੂਆ ਨੇ ਜਵਾਈ ਅੱਗੇ ਤਰਲਾ ਮਿੰਨਤ ਕੀਤੀ ਕੇ ਪੁੱਤ ਮੇਰੀ ਜ਼ਮੀਨ ਮੈਨੂੰ ਵਾਪਸ ਕਰਦੇ , ਮੇਰੇ ਕੋਲ ਇਸ ਜ਼ਮੀਨ ਤੋਂ ਸਿਵਾ ਹੋਰ ਕੁਝ ਨਹੀਂ ਹੈਗਾ, ਮੈਂ ਤੇਰੇ ਤੇ ਵਿਸ਼ਵਾਸ ਕਰਕੇ ਤੈਨੂੰ ਪੇਪਰ ਦਿੱਤੇ ਸੀ, ਜੇ ਬਗੀਚਾ ( ਭੂਆ ਦਾ ਮੁੰਡਾ) ਮੈਨੂੰ ਰੋਟੀ ਦਿੰਦਾ ਤਾਂ ਮੈਂ ਤੈਥੋਂ ਜਮੀਨ ਨਾ ਮੰਗਦੀ, ਪਰ ਜਵਾਈ ਨੇ ਭੂਆ ਦੀ ਗੱਲ ਵੱਲ ਕੋਈ ਧਿਆਨ ਨਾ ਦਿੱਤਾ। ਜਦੋਂ ਰੋ ਰੋ ਕੇ ਭੂਆ ਨੇ ਆਪਣੇ ਜਵਾਈ ਦੇ ਤਰਲੇ ਕੱਢੇ ਤਾਂ ਜਵਾਈ ਨੇ ਆਪਣੀ ਰੋਂਦੀ ਹੋਈ ਸੱਸ ਦਾ ਮਜਾਕ ਉਡਾਉਂਦੇ ਹੋਏ ਕਿਹਾ,
“ਵੇਖ ਕਿਵੇਂ ਚਿੜੀ ਚੂਕਦੀ ਫਿਰਦੀ ਆ !”
ਜਦੋਂ ਭੂਆ ਨੂੰ ਕੋਈ ਹੋਰ ਰਸਤਾ ਨਾ ਨਜ਼ਰ ਆਇਆ ਤਾਂ ਉਸ ਨੇ ਮੁਸ਼ਕਿਲ ਸਮੇ ਤੇ ਰੱਬ ਨੂੰ ਯਾਦ ਕਰਦੇ ਹੋਏ ਕਿਹਾ,
” ਜਾ ! ਜਿਨ੍ਹਾਂ ਦੇ ਲਈ ਤੂੰ ਮੇਰੇ ਨਾਲ ਧੋਖਾ ਕੀਤਾ ਹੈ ਉਹੀ ਤੈਨੂੰ ਇਕ ਦਿਨ ਇਸੇ ਜਮੀਨ ਵਿਚ ਵੱਢਣਗੇ। ”
ਭੂਆ ਦਾ ਤਾਂ ਪਤਾ ਨਹੀਂ ਕੀ ਹੋਇਆ ਪਰ ਇਕ ਗੱਲ ਜੋ ਭੂਆ ਕਹਿ ਗਈ ਸੀ ਉਹ ਇਕ ਸ਼ਰਾਪ ਹੀ ਸੀ। ਕੁਝ ਸਾਲਾਂ ਬਾਅਦ ਉਹੀ ਹੋਇਆ ਜੋ ਭੂਆ ਦੇ ਮੁੱਖੋਂ ਨਿਕਲਿਆ ਸੀ।
ਜਵਾਈ ਦੇ ਮੁੰਡਿਆਂ ਨੇ ਜ਼ਮੀਨ ਦੀ ਖਾਤਰ ਆਪਣੇ ਪਿਓ ਨੂੰ ਉਸੇ ਜਮੀਨ ਵਿਚ ਵੱਢਿਆ ਸੀ…
” ਕਬੀਰ ਜੋਰੁ ਕੀਆ ਸੋ ਜੁਲਮੁ ਹੈ ਲੇਹਿ ਜਬਾਬ ਖੁਦਾਇ ”
ਲਖਵਿੰਦਰ ਸਿੰਘ
ਸੁੱਖੀ ਬਹੁਤ ਹੀ ਸੋਹਣੀ ਕੁੜੀ ਸੀ। ਲੰਮਾ ਲੰਝਾ ਕੱਦ ਕਾਠ, ਹੰਸੂ ਹੰਸੂ ਕਰਦਾ ਚਿਹਰਾ ਹਰ ਇਕ ਦਾ ਮਨ ਲੁਭਾ ਲੈਂਦਾ ਸੀ। ਗੁਰਵਿੰਦਰ ਉਸ ਦੇ ਨਾਲ ਹੀ ਇਕੋ ਕਲਾਸ ਵਿਚ ਪੜ੍ਹਦਾ ਸੀ। ਦੋਵੇਂ ਇਕੱਠੇ ਹੀ ਬੈਠਦੇ ਤੇ ਪੜ੍ਹਾਈ ਵੀ ਇਕੱਠੇ ਹੀ ਕਰਦੇ। ਦੋਨੋ ਹੀ ਕਲਾਸ ਵਿਚ ਹੁਸਿ਼ਆਰ ਅਤੇ ਪਹਿਲੇ ਨੰਬਰ ਤੇ ਆਉਣ ਵਾਲੇ ਵਿਦਿਆਰਥੀਆਂ ਵਿਚੋਂ ਸਨ। ਦੋਵਾਂ ਦਾ ਸਾਥ ਪੜ੍ਹਾਈ ਵਿਚ ਹੁਸਿ਼ਆਰ ਹੋਣ ਕਰਕੇ ਪੂਰੇ ਹੀ ਕਾਲਜ ਵਿਚ ਮਸ਼ਹੂਰ ਸੀ। ਗੁਰਵਿੰਦਰ ਤੇ ਸੁੱਖੀ ਇਕ ਦੂਜੇ ਨੂੰੰ ਪਸੰਦ ਵੀ ਬਹੁਤ ਕਰਦੇ ਸਨ। ਦੋਵਾਂ ਦੀ ਨੇੜਤਾ ਸਮਾਂ ਪਾ ਕੇ ਮੋਹੱਬਤ ਵਿਚ ਬਦਲ ਗਈ। ਦੋਵੇਂ ਇਕ ਦੂਜੇ ਨੂੰ ਪਿਆਰ ਕਰਨ ਲੱਗ ਪਏ। ਕਹਿੰਦੇ ਨੇ ਪਿਆਰ ਦੀ ਦੁਨੀਆ ਵਿਚ ਖੋ ਕੇ ਸਮੇਂ ਦਾ ਪਤਾ ਹੀ ਨਹੀਂ ਲੱਗਦਾ। ਦੋਵਾਂ ਦੀ ਪੜ੍ਹਾਈ ਪੂਰੀ ਹੋ ਗਈ। ਗੁਰਵਿੰਦਰ ਅਗਲੇਰੀ ਪੜ੍ਹਾਈ ਲਈ ਚੰਡੀਗੜ੍ਹ ਚਲਾ ਗਿਆ ਪਰ ਸੁੱਖੀ ਘਰ ਹੀ ਰਹੀ। ਉਸ ਦੇ ਘਰਦਿਆਂ ਨੇ ਉਸ ਲਈ ਰਿਸ਼ਤਾ ਲੱਭਣਾ ਸ਼ੁਰੂ ਕਰ ਦਿੱਤਾ। ਜਿ਼ਆਦਾ ਸੁਨੱਖੀ ਹੋਣ ਕਰਕੇ ਸੁੱਖੀ ਦਾ ਰਿਸ਼ਤਾ ਬਾਹਰ ਕੈਨੇਡਾ ਰਹਿੰਦੇ ਇਕ ਮੁੰਡੇ ਨਾਲ ਹੋ ਗਿਆ ਤੇ ਉਹ ਵਿਆਹ ਕਰਵਾ ਕੇ ਕੈਨੇਡਾ ਚਲੀ ਗਈ। ਘਰਦਿਆਂ ਦੀਆਂ ਖੁਸ਼ੀਆਂ ਅੱਗੇ ਸੁੱਖੀ ਨੇ ਆਪਣਾ ਪਿਆਰ ਸ਼ਾਇਦ ਕੁਰਬਾਨ ਕਰਨਾ ਚੰਗਾ ਸਮਝ ਲਿਆ ਹੋਵੇ ਪਰ ਗੁਰਵਿੰਦਰ ਕਦੇ ਇਹ ਗੱਲ ਸਮਝ ਨਾ ਪਾਇਆ ਕਿ ਸੁੱਖੀ ਨੇ ਅਜਿਹਾ ਕਿਉਂ ਕੀਤਾ।
ਪੜ੍ਹਾਈ ਪੂਰੀ ਕਰਕੇ ਜਦੋਂ ਗੁਰਵਿੰਦਰ ਪਿੰਡ ਵਾਪਸ ਆਇਆ ਤਾਂ ਉਸ ਨੂੰ ਸੁੱਖੀ ਦੇ ਰਿਸ਼ਤੇ ਬਾਰੇ ਪਤਾ ਲੱਗਿਆ। ਗੁਰਵਿੰਦਰ ਇਹ ਗ਼ਮ ਸਹਾਰ ਨਾ ਸਕਿਆ ਤੇ ਸ਼ਰਾਬ ਵਿਚ ਡੁੱਬ ਗਿਆ। ਇਕ ਦਿਨ ਉਹ ਮੈਖਾਨੇ ਵਿਚ ਬੈਠਾ ਸ਼ਰਾਬ ਪੀ ਰਿਹਾ ਸੀ ਕਿ ਇਕ ਹੋਰ ਸ਼ਰਾਬੀ ਸ਼ੇਅਰ ਗੁਣਗੁਣਾਉਂਦਾ ਹੋਇਆ ਉਸ ਕੋਲ ਆਇਆ ਤੇ ਉਸ ਨੂੰ ਪੁੱਛਣ ਲੱਗਿਆ। “ਓਏ ਮੁੰਡਿਆ…ਐਨੀ ਕੱਚੀ ਜਵਾਨੀ ਵਿਚ ਐਡੇ ਐਡੇ ਸ਼ਰਾਬ ਦੇ ਪਿਆਲੇ ਹਿੱਕ ਵਿਚ ਸੁੱਟ ਕੇ ਹਿੱਕ ਠਾਰ ਰਿਹੈਂ… ਬੱਲੇ…ਤੂੰ ਕਦੇ ਪਿਆਰ ਤਾਂ ਨੀ ਕਰ ਬੈਠਾ…ਸਾਨੂੰ ਵੀ ਦੱਸ…ਕੀਤਾ ਕਦੇ ਪਿਆਰ ਕਿ ਨਹੀਂ….ਹਾਹਾਹਾ…।
ਗੁਰਵਿੰਦਰ — “ਪਿਆਰ ਤਾਂ ਕੀਤਾ ਬਾਈ…ਪਰ….ਇਕ ਤਰਫਾ…”
ਉਹ ਆਦਮੀ ਇਹ ਗੱਲ ਸੁਣ ਕੇ ਕਦੇ ਆਪਣੇ ਜ਼ਾਮ ਅਤੇ ਕਦੇ ਗੁਰਵਿੰਦਰ ਦੇ ਜਾਮ ਵੱਲ ਵੇਖ ਰਿਹਾ ਸੀ। ਸ਼ਾਇਦ ਉਸ ਨੂੰ ਦੋਵੇਂ ਜਾਮ ਇਕ ਦੂਜੇ ਦੇ ਹਾਣ ਦੇ ਲੱਗੇ।
ਲੇਖਕ — ਭੁਪਿੰਦਰ ਤੱਗੜ
ਪੰਦਰਾਂ ਰੁਪਏ
ਨੰਗਲ ਟਾਊਨਸਿਪ ਸ਼ਹਿਰ ਵਿੱਚ ਆਈ. ਟੀ ਆਈ. ਕਰਦੇ ਵਕਤ ਮੇਰੇ ਨਾਲ ਮੇਰੇ ਪਿੰਡਾਂ ਵੱਲ ਦਾ ਹੀ ਇੱਕ ਮੁੰਡਾ ਸਾਡਾ ਕਲਾਸ ਫੈਲੋ ਸੀ, ਜਿਸ ਦਾ ਨਾਂ ਗੋਪਾਲ ਸੀ l ਪਰ ਸਾਰੇ ਮੁੰਡੇ ਉਸ ਨੂੰ ਪਾਲੀ ਕਹਿ ਕੇ ਬੁਲਾਓਂਦੇ ਸਨ l ਇੱਕ ਵਾਰ ਉਹ ਸਾਈਕਲ ਤੇ ਅਨੰਦਪੁਰ ਸਾਹਿਬ ਦੇ ਨੇੜੇ ਅੰਗਮਪੁਰ ਪਿੰਡ ਕਿਸੇ ਕੰਮ ਲਈ ਗਿਆ, ਕਿਤੇ ਮੋੜ ਮੁੜਦੇ ਵਕਤ ਉਸ ਦਾ ਸਾਈਕਲ ਕਿਸੇ ਕੁੜੀ ਦੇ ਸਾਈਕਲ ਨਾਲ ਟਕਰਾ ਗਿਆ l ਦੋਨੋ ਡਿੱਗ ਪਏ l ਕੁੜੀ ਦੇ ਸਾਈਕਲ ਦਾ ਅਗਲਾ ਰਿਮ ਵਿੰਗਾ ਹੋ ਗਿਆ l ਕੁੜੀ ਲੱਗ ਪਈ ਪਾਲੀ ਨੂੰ ਗਾਲਾਂ ਕੱਢਣ ” ਢਹਿ ਜਾਣਿਆ, ਰੁੜ ਜਾਣਿਆ, ਅੱਖਾਂ ਤੋਂ ਅੰਨਿਆ, ਦੇਖ ਕੇ ਨੀ ਸਾਈਕਲ ਚਲਾ ਹੁੰਦਾ l ” ਪਾਲੀ ਫੁਰਤੀ ਨਾਲ ਉੱਠਿਆ, ਆਪਣੇ ਸਾਈਕਲ ਤੇ ਚੜ੍ਹ ਕੇ, ਸਾਈਕਲ ਦੀ ਰੇਲ ਬਣਾ ਦਿੱਤੀ l ਪਿੱਛਿਓਂ ਕੁੜੀ ਗਾਲਾਂ ਕੱਢਦੀ ਰਹਿ ਗਈ l
ਸੰਨ 1988 ਦੇ ਕਰੀਬ ਪਾਲੀ ਫੌਜ ਵਿੱਚ ਭਰਤੀ ਹੋ ਗਿਆ l ਪਾਲੀ ਦੇ ਘਰਦਿਆਂ ਨੇ ਪਾਲੀ ਦਾ ਵਿਆਹ ਕਰਨ ਲਈ ਰਿਸ਼ਤਾ ਲੱਭਣਾ ਸ਼ੁਰੂ ਕਰ ਦਿੱਤਾ l ਇੱਕ ਜਗਹ ਰਿਸ਼ਤੇ ਦੀ ਗੱਲ ਹੋ ਗਈ l ਪਾਲੀ ਦੇ ਘਰ ਵਾਲੇ ਤੇ ਕੁੜੀ ਦੇ ਘਰ ਵਾਲੇ ਰਿਸ਼ਤੇ ਲਈ ਸਹਿਮਤ ਹੋ ਗਏ l ਅੱਗੇ ਇਹ ਸਲਾਹ ਬਣੀ ਕਿ ਇੱਕ ਵਾਰ ਮੁੰਡਾ ਕੁੜੀ ਇੱਕ ਦੂਜੇ ਨੂੰ ਦੇਖ ਲੈਣ, ਤੇ ਮੁੰਡੇ, ਕੁੜੀ ਦੀ ਸਹਿਮਿਤੀ ਤੋਂ ਬਾਦ ਗੱਲ ਪੱਕੀ ਕਰ ਲਈ ਜਾਵੇਗੀ l
ਕੁੱਝ ਦਿਨਾਂ ਬਾਦ ਪਾਲੀ ਫੌਜ ਤੌਂ ਛੁੱਟੀ ਤੇ ਆਇਆ ਤਾਂ ਉਸ ਦੇ ਘਰਦਿਆਂ ਨੇ ਕੁੜੀ ਦੇ ਘਰਦਿਆਂ ਨਾਲ ਗੱਲ ਕਰਕੇ ਮੁੰਡੇ -ਕੁੜੀ ਦੀ ਮੁਲਾਕਾਤ ਲਈ ਇੱਕ ਦਿਨ ਰੱਖ ਲਿਆ l ਮੁੰਡੇ ਕੁੜੀ ਨੇ ਮੁਲਾਕਾਤ ਗੰਗੂਵਾਲ ਪਿੰਡ ਕਿਸੇ ਰਿਸਤੇਦਾਰ ਦੇ ਘਰ ਕਰਨੀ ਸੀ l ਮਿਥੇ ਦਿਨ ਪਾਲੀ ਆਪਣੇ ਘਰਦਿਆਂ ਨਾਲ ਗੰਗੂਵਾਲ ਪਿੰਡ ਪੁਹੰਚ ਗਿਆ ਤੇ ਪਾਲੀ ਨੂੰ ਅਲੱਗ ਇੱਕ ਕਮਰੇ ਵਿੱਚ ਬਿਠਾ ਦਿੱਤਾ l ਓਧਰ ਕੁੜੀ ਵਾਲਿਆਂ ਨੇ ਵੀ ਆਪਣੀ ਕੁੜੀ ਨੂੰ ਉਸ ਪਾਲੀ ਵਾਲੇ ਕਮਰੇ ਵਿੱਚ ਭੇਜ ਦਿੱਤਾ l
ਲੇਕਿਨ ਕੁੱਝ ਟਾਈਮ ਬਾਦ ਬਾਹਰ ਬੈਠੇ ਕੁੜੀ ਤੇ ਮੁੰਡੇ ਦੇ ਘਰ ਵਾਲਿਆਂ ਨੂੰ ਅੰਦਰ ਲੜਾਈ ਦੀਆਂ ਆਵਾਜਾਂ ਸੁਣਾਈ ਦੇਣ ਲੱਗੀਆਂ l ਕੁੜੀ ਤੇ ਮੁੰਡੇ ਦੇ ਘਰ ਦੇ ਫਟਾ -ਫਟ ਮੁਲਾਕਾਤ ਵਾਲੇ ਕਮਰੇ ਵੱਲ ਦੌੜ ਪਏ ਤਾਂ ਅੰਦਰ ਜਾ ਕੇ ਦੇਖਿਆ ਕੇ ਕੁੜੀ ਨੇ ਪਾਲੀ ਨੂੰ ਵਾਲਾਂ ਤੌਂ ਫੜਿਆ ਹੋਇਆ ਸੀ ਤੇ ਬੜੀ ਗੁਸੇ ਵਿੱਚ ਬੋਲ ਰਹੀ ਸੀ ” ਐਨੇ ਦਿਨਾਂ ਬਾਦ ਤੂੰ ਅੱਜ ਕਾਬੂ ਆਇਆ, ਓਦਣ ਸਾਈਕਲ ਵਿੱਚ ਸਾਈਕਲ ਮਾਰ ਕੇ ਕਿਦਾਂ ਦੌੜ ਗਿਆ ਸੀ, ਢਹਿ ਜਾਣਿਆ, ਕੰਜਰਾ, ਸਾਈਕਲ ਨੂੰ ਠੀਕ ਕਰਾਉਣ ਤੇ ਪੰਦਰਾਂ ਰੁਪਏ ਖਰਚਾ ਆਇਆ, ਕੱਢ ਪੰਦਰਾਂ ਰੁਪਏ, ਨਹੀਂ ਤਾਂ ਤੈਨੂੰ ਅੱਜ ਮੈਂ ਸੁੱਕਾ ਨੀ ਜਾਣ ਦੇਣਾ l ”
ਸੋ ਕੁੱਛ ਟਾਈਮ ਬਾਦ ਕੁੜੀ ਤੇ ਮੁੰਡੇ ਵਾਲਿਆਂ ਨੂੰ ਕਹਾਣੀ ਸਮਝ ਲੱਗੀ ਕਿ ਮਾਜਰਾ ਕੀ ਹੈ l ਕੁੜੀ ਵਾਲੇ, ਕੁੜੀ ਨੂੰ ਬਾਹਰ ਆਣ ਲਈ ਕਹਿਣ, ਪਰ ਕੁੜੀ ਕਹਿਣ ਲੱਗੀ ਕਿ ” ਨਹੀਂ ਪਹਿਲਾਂ ਸਾਈਕਲ ਮੂਰੰਮਤ ਦੇ ਪੰਦਰਾਂ ਰੁਪਏ ਲੈਣੇ, ਫਿਰ ਇਹਨੂੰ ਛੱਡਣਾ l ” ਕੁੜੀ ਦੇ ਘਰਦੇ ਕਹਿਣ ਛੱਡ ਹੁਣ, ਪਰ ਕੁੜੀ ਕਹਿਵੇ ” ਨਾ ਜੀ ਨਾ, ਅੱਜ ਬੜੀ ਮੁਸ਼ਕਿਲ ਨਾਲ ਐਨੀ ਦੇਰ ਬਾਦ ਕਾਬੂ ਆਇਆ, ਪੰਦਰਾਂ ਰੁਪਏ ਲਏ ਵਗੈਰ ਨੀ ਮੈਂ ਇਹਨੂੰ ਛੱਡਦੀ ! ”
ਆਖਰ ਨੂੰ ਪਾਲੀ ਨੇ ਕੁੜੀ ਨੂੰ ਪੰਦਰਾਂ ਰੁਪਏ ਦਿੱਤੇ ਤੇ ਮੁੰਡਾ ਕੁੜੀ ਦੇ ਘਰਦੇ ਮੂੰਹ ਮਸੋਸੇ ਜਿਹੇ ਲੈ ਕੇ ਆਪਣੇ ਆਪਣੇ ਘਰਾਂ ਨੂੰ ਆ ਗਏ l
*ਤਰਸੇਮ ਸਹਿਗਲ *
ਨਿੱਕੂ ਅਤੇ ਸੁੱਖੀ ਦੋਵੇਂ ਭੈਣ-ਭਰਾ ਅੱਜ ਗੁਰਦੁਆਰਾ ਸਾਹਿਬ ਬੈਠੇ ਸਨ। ਅੱਜ ਤਾਂ ਦੋਵੇਂ ਪਹਿਲਾਂ ਹੀ ਮਿੱਥ ਕੇ ਆਏ ਸਨ ਕਿ ਅੱਜ ਤਾਂ ਉਹ ਜਿਆਦਾ ਦੇਰ ਆਪਣੇ ਗੁਰੂ ਜੀ ਨਾਲ ਬੈਠਣਗੇ ਜਿਵੇਂ ਬਹੁਤ ਸਾਰੀਆਂ ਗੱਲਾਂ ਸਾਂਝੀਆਂ ਕਰਨੀਆਂ ਹੋਣ …ਨਹੀਂ ਤਾਂ ਰੋਜ਼ ਹੀ ਮੱਥਾ ਟੇਕਣ ਜਿੰਨਾ ਕੁ ਸਮਾਂ ਲੈਕੇ ਗੁਰੂ ਘਰ ਪੁੱਜਦੇ। ਥੋੜ੍ਹੇ ਕੁ ਸਮੇਂ ਬਾਅਦ ਹੀ ਇੱਕ ਛੋਟੀ ਜਿਹੀ ਬੱਚੀ ਗੁਰੂ ਸਾਹਿਬ ਵੱਲ ਮੱਥਾ ਟੇਕਣ ਲਈ ਝੁਕਦੀ ਹੈ ਤਾਂ ਅਚਾਨਕ ਹੀ ਉਹ ਡਿੱਗਣ ਹੀ ਲੱਗਦੀ ਹੈ। ਕਿ ਪਿੱਛੋਂ ਉਸਦੇ ਮਾਤਾ ਜੀ ਉਸਨੂੰ ਫੜ ਲੈਂਦੇ ਹਨ …..ਤਾਂ ਸੁੱਖੀ ਨੂੰ ਉਹ ਗੱਲ ਸੱਚ ਜਾਪਦੀ ਹੈ ਕਿ ਰੱਬ ਜੀ ਹਰ ਜਗ੍ਹਾ ਸਾਨੂੰ ਬਚਾਉਣ ਲਈ ਨਹੀਂ ਪਹੁੰਚ ਸਕਦੇ ਤਾਂ ਹੀ ਗੁਰੂ ਜੀ ਨੇ ਸਾਨੂੰ ਮਾਂ ਦਿੱਤੀ।…
ਇਹੋ ਸੋਚ ਕੇ ਹੀ ਉਸਦੀ ਅੱਖਾਂ ਭਰਨ ਹੀ ਲੱਗਦੀਆਂ ਹਨ ਕਿ ਇਕਦਮ ਹੀ ਉਹ ਆਪਣੀਆਂ ਅੱਖਾਂ ਘੁੱਟ ਕੇ ਬੰਦ ਕਰ ਲੈਂਦੀ ਹੈ ਅਤੇ ਵਾਹਿਗੁਰੂ ਵਾਹਿਗੁਰੂ ਜਾਪ ਕਰਨਾ ਸ਼ੁਰੂ ਕਰ ਦਿੰਦੀ ਹੈ …ਪਰ ਦੋ-ਤਿੰਨ ਕੁ ਮਿੰਟਾਂ ਬਾਅਦ ਉਹ ਫਿਰ ਉਹ ਬੱਚੀ ਬਾਰੇ ਸੋਚਣ ਲੱਗ ਪੈਂਦੀ ਹੈ ਅਤੇ ਫਿਰ ਉਹ ਇੱਕ ਡੂੰਘੀ ਸੋਚ ‘ਚ ਗੁੰਮ ਹੋ ਜਾਂਦੀ ਹੈ ਅਤੇ ਆਪਣੀ ਮਾਂ ਨੂੰ ਆਏ ਸੁਪਨੇ ਨੂੰ ਯਾਦ ਕਰਨ ਲੱਗ ਪੈਂਦੀ ਹੈ। ਬਹੁਤ ਸਾਲ ਪਹਿਲਾਂ ਜਦੋਂ ਨਿੱਕੂ ਕੁਝ ਦੋ-ਤਿੰਨ ਕੁ ਵਰ੍ਹਿਆਂ ਦਾ ਹੀ ਸੀ ਤਾਂ ਉਸਦੀ ਮਾਂ ਨੂੰ ਇਕ ਸੁਪਨਾ ਆਂਦਾ ।ਅਗਲੇ ਦਿਨ ਉਸ ਦੀ ਮਾਂ ਸਾਰੇ ਪਰਿਵਾਰ ਨੂੰ ਉਸ ਸੁਪਨੇ ਬਾਰੇ ਦੱਸਦੀ ਹੈ ਕਿ ਉਹਨਾਂ ਨੇ ਦੇਖਿਆ ਕਿ ਉਹਨਾਂ ਦੀ ਉਮਰ ਬਹੁਤ ਘੱਟ ਹੈ ਅਤੇ ਕਿੰਝ ਮਾਂ ਨਿੱਕੂ ਨੂੰ ਬੁੱਕਲ ‘ਚ ਲੈਂਦੇ ਹੋਏ ਸਾਰਾ ਕੁਝ ਬਿਆਨ ਕਰ ਰਹੇ ਸਨ …
ਸੁੱਖੀ ਦੇ ਬਾਪੂ ਨੇ ਉਸਨੂੰ ਇਕ ਬੁਰਾ ਸੁਪਨਾ ਸਮਝ ਕੇ ਭੁੱਲ ਜਾਣ ਲਈ ਕਿਹਾ …ਉਨ੍ਹਾਂ ਨੇ ਇਹ ਵੀ ਦੱਸਿਆ ਕਿ ਕਿੰਝ ਉਨ੍ਹਾਂ ਨੇ ਉਸ ਤੋਂ ਬਾਅਦ ਗੁਰੂ ਜੀ ਅੱਗੇ ਏਨੀ ਕੁ ਬੇਨਤੀ ਕੀਤੀ ਕਿ ਮਾਲਕਾ ਮੇਰੇ ਬੱਚੇ ਬਹੁਤ ਛੋਟੇ ਨੇ…ਬਸ ਮੈਨੂੰ ਏਨੀ ਕੁ ਉਮਰ ਬਖਸ਼ ਦੇ ਕਿ ਮੈਂ ਆਪਣੇ ਬੱਚੇ ਪਾਲ ਸਕਾਂ।ਸੁੱਖੀ ਨੂੰ ਚੰਗੀ ਤਰ੍ਹਾਂ ਯਾਦ ਸੀ ਕਿ ਉਸਦੀ ਮਾਂ ਕੋਲ ਰੋਟੀ ਖਾਣ ਲਈ ਸਮਾਂ ਹੋਵੇ ਜਾਂ ਨਾ ਹੋਵੇ …ਪਰ ਉਹ ਕਦੇ ਵੀ ਬਾਣੀ ਪੜ੍ਹਨ ਤੋਂ ਪਿਛੇ ਨਹੀਂ ਰਹਿੰਦੇ ਸਨ । ਜਿਵੇਂ ਗੁਰੂ ਜੀ ਨਾਲ ਪਹਿਲਾਂ ਤੋਂ ਹੀ ਬਹੁਤ ਮੋਹ ਸੀ ਅਤੇ ਹਰ ਸਮੇਂ ਬੱਚਿਆਂ ਨੂੰ ਬਾਣੀ ਪੜ੍ਹਨ ਲਈ ਪ੍ਰੇਰਿਤ ਕਰਦੇ। ਪਰ ਜਦੋਂ ਉਹਨਾਂ ਨੇ ਸੁਪਨਾ ਵੇਖਿਆ ਸੀ ਤਾਂ ਉਨ੍ਹਾਂ ਨੂੰ ਆਪਣੀ ਤਾਂ ਬਿਲਕੁਲ ਵੀ ਪਰਵਾਹ ਨਹੀਂ ਸੀ ਬਸ ਆਪਣੇ ਬੱਚਿਆਂ ਬਾਰੇ ਹੀ ਸੋਚਿਆ ….ਆਖਰ ਰੱਬ ਰੂਪੀ ਮਾਂ ਦੀ ਗੱਲ ਰੱਬ ਵੀ ਕਿਵੇਂ ਟਾਲ ਸਕਦਾ ਸੀ ।ਸੱਚ ਹੀ ਕਿਹਾ ਜਾਂਦਾ ਹੈ ਕਿ ਅਰਦਾਸ ਸੋਚ ਸਮਝ ਕੇ ਕਰਨੀ ਚਾਹੀਦੀ ਹੈ ਕਈ ਵਾਰ ਕੁਦਰਤ ਨੇੜੇ ਹੋ ਕੇ ਸੁਣਦੀ ਹੈ । ਸੁੱਖੀ ਦੇ ਮਨ ‘ਚ ਸਾਰੀਆਂ ਗੱਲਾਂ ਘੁੰਮਣ ਲੱਗ ਪਈਆਂ …ਅਤੇ ਸੋਚਣ ਲੱਗੀ ਕਿ ਕਿੰਝ ਉਨ੍ਹਾਂ ਦੀ ਮਾਂ ਨੂੰ ਸਿਰਫ ਇਹੋ ਚਿੰਤਾ ਸੀ …ਆਪਣੇ ਬੱਚਿਆਂ ਦੀ।ਉਹ ਇਹ ਸੋਚ ਕੇ ਖੁਸ਼ ਵੀ ਸੀ ਤੇ ਹੈਰਾਨ ਵੀ….ਮਾਂਵਾ ਨੂੰ ਭਾਵੇਂ ਸੂਲ ਵੀ ਚੁੱਭ ਜਾਵੇ ਤਾਂ ਵੀ ਉਹ ਆਪਣੇ ਤੋਂ ਪਹਿਲਾਂ ਆਪਣੇ ਬੱਚਿਆਂ ਦਾ ਹੀ ਸੋਚਦੀਆਂ ਹਨ।ਇਹੋ ਸੋਚ ਕੇ ਉਸਦੀਆਂ ਅੱਖਾਂ ਹੰਝੂ ਨਾਲ ਭਰ ਜਾਂਦੀਆਂ ਹਨ ਅਤੇ ਫਿਰ ਉਹ ਇੱਕ ਸਵਾਲ ਆਪਣੇ ਗੁਰੂ ਜੀ ਨੂੰ ਪੁੱਛਦੀ ਹੈ ਜੇਕਰ ਮਾਂ ਨੂੰ ਰੱਬ ਦਾ ਦੂਜਾ ਰੂਪ ਕਿਹਾ ਜਾਂਦੇ..ਤਾਂ ਬੱਚੇ ਵੀ ਤਾਂ ਉਸਦਾ ਰੂਪ ਹਨ…ਤਾਂ ਕਿਉਂ ਗੁਰੂ ਜੀ ਨੇ ਸਿਰਫ ਮਾਂ ਦੀ ਅਰਦਾਸ ਸੁਣੀ ਬੱਚਿਆਂ ਦੀ ਕਿਉਂ ਨਹੀਂ????
ਅਚਾਨਕ ਉਸਦੇ ਮੋਢੇ ਕੋਈ ਹੱਥ ਰੱਖਦਾ ਹੈ ਉਸਨੂੰ ਜਾਪਦਾ ਹੈ ਕਿ ਅੱਜ ਤਾਂ ਉਸਨੂੰ ਉਹਦੀਆਂ ਗੱਲਾਂ ਦਾ ਮਿਲ ਹੀ ਜਾਵੇਗਾ ਕਿ ਅੱਖਾਂ ਖੋਲ ਕੇ ਵੇਖਦੀ ਹਾਂ ਤਾਂ ਉਸਦਾ ਛੋਟਾ ਵੀਰ ਨਿੱਕੂ ਘਰ ਜਾਣ ਬਾਰੇ ਪੁੱਛਦਾ ਹੈ । ਸੁੱਖੀ ਫਿਰ ਤੋਂ ਉਹੀ ਸਵਾਲਾਂ ਨਾਲ ਘਿਰਿਆ ਮਹਿਸੂਸ ਕਰਦੀ ਹੈ ਅਤੇ ਆਪਣੇ ਛੋਟੇ ਭਰਾ ਨੂੰ ਇੰਤਜ਼ਾਰ ਕਰਨ ਲਈ ਆਖਦੀ ਹੈ …ਅਸਲ ਵਿਚ ਜਦੋਂ ਨਿੱਕੂ 14-15 ਕੁ ਵਰ੍ਹਿਆਂ ਦਾ ਹੀ ਸੀ ਤਾਂ ਉਨ੍ਹਾਂ ਦੀ ਮਾਂ ਬਿਮਾਰ ਰਹਿਣ ਲੱਗ ਪੈਂਦੀ ਹੈ ਤੇ ਕੁਝ ਮਹੀਨਿਆਂ ਮਗਰੋਂ ਉਨ੍ਹਾਂ ਦਾ ਦਿਹਾਂਤ ਹੋ ਜਾਂਦਾ ਹੈ ।
ਫਿਰ ਸੁੱਖੀ ਨੂੰ ਜਾਪਦਾ ਹੈ ਕਿ ਸ਼ਾਇਦ ਅੱਜ ਵੀ ਮੇਰੀ ਮਾਂ ਮੇਰੇ ਨਾਲ ਹੀ ਹੈ ।
ਜਦੋਂ ਬਿਨ੍ਹਾਂ ਕਹੇ ਮੇਰਾ ਬਾਪੂ ਮੇਰੀਆਂ ਲੋੜਾਂ ਪੂਰੀਆਂ ਕਰਦਾ …ਪਿਤਾ ਦੇ ਰੂਪ ‘ਚ ।
ਜਦੋਂ ਮੇਰੀ ਵੱਡੀ ਭੈਣ ਮੇਰੇ ਕੰਨ ਨੂੰ ਮਰੋੜ ਕੇ ਮੇਰੀਆਂ ਗਲਤੀਆਂ ਦੱਸਦੇ ਹਨ….ਭੈਣ ਦੇ ਰੂਪ ‘ਚ
ਜਦੋਂ ਮੇਰਾ ਵੀਰ ਮੈਂ ਉਦਾਸ ਹੁੰਦੀ ਹਾਂ ਤਾਂ ਸਭ ਤੋਂ ਪਹਿਲਾਂ ਹਸਾਉਣ ਲਈ ਅੱਗੇ ਵਧਦਾ ਹੈ ….ਵੀਰ ਦੇ ਰੂਪ ‘ਚ ।
ਅੱਜ ਬੇਝਿਜਕ ਹੋ ਕੇ ਜਿਸ ਨਾਲ ਗੱਲਾਂ ਸਾਂਝੀਆਂ ਕਰ ਰਹੀ ਹਾਂ …ਗੁਰੂ ਦੇ ਰੂਪ ‘ਚ ………..
ਅਰਦਾਸ ਕਰਨ ਉਪਰੰਤ ਉਹ ਮੱਥਾ ਟੇਕ ਕੇ ਕਹਿੰਦੀ ਹੈ ਨਜ਼ਰੀਆ ਹੋਣਾ ਚਾਹੀਦਾ ਮਾਂ ਤਾਂ ਅੱਜ ਵੀ ਮੇਰੇ ਅੰਦਰ ਹੈ…। ਫਿਰ ਇਹ ਕਹਿ ਕੇ ਫਤਿਹ ਬੁਲਾ ਕੇ ਗੁਰੂ ਜੀ ਅੱਗੋਂ ਵਿਦਾ ਲੈਂਦੀ ਹੈ ਅਤੇ ਆਪਣੇ ਛੋਟੇ ਵੀਰ ਦਾ ਹੱਥ ਫੜ ਕੇ ਘਰ ਵੱਲ ਨੂੰ ਤੁਰ ਪੈਂਦੀ ਹੈ ।
ਗੁਰਦੀਪ ਕੌਰ
ਸਰਗੁਣ ਕੌਰ ਅੱਜ ਸਮੇਂ ਤੋਂ ਪਹਿਲਾਂ ਹੀ ਤਿਆਰ ਹੋ ਗਈ …
ਇੰਨੇ ਨੂੰ ਦੋਵੇਂ ਬੱਚੇ ਮਾਂ ਸਾਹਮਣੇ ਆ ਕੇ ਲੜਨ ਲੱਗ ਪੈਂਦੇ ਹਨ ਅਤੇ ਆਖਦੇ ਹਨ ਮਾਂ ਹੁਣ ਤੁਸੀਂ ਹੀ ਦੱਸੋ ਕਿ ਤੁਹਾਡੇ ਨਾਲ ਕੌਣ ਜਾਵੇਗਾ …?? ਦੀਦੀ ਕਹਿ ਰਹੇ ਹਨ ਕਿ ਤੁਸੀਂ ਉਹਨਾਂ ਨੂੰ ਲੈ ਕੇ ਜਾਣਾ ….ਪਰ ਜੇ ਉਹ ਜਾਣਗੇ ਤਾਂ ਮੈਂ ਵੀ ਜਾਵਾਂਗਾ …..ਸਰਗੁਣ ਕੌਰ(ਮਾਂ) ਜਵਾਬ ਦੇਣ ਹੀ ਲੱਗਦੀ ਹੈ ਕਿ …ਅੰਦਰੋਂ ਬਾਪੂ ਦੀ ਅਵਾਜ਼ ਸੁਣਦੇ ਸਾਰ ਹੀ ਬੱਚੇ ਉਨ੍ਹਾਂ ਦੇ ਆਲੇ ਦੁਆਲੇ ਘੁੰਮਣ ਲੱਗ ਪੈਂਦੇ ਹਨ ਅਤੇ ਜਿੱਦ ਕਰਦੇ ਹਨ ਤੁਸੀਂ ਹੀ ਦੱਸੋ ਬਾਪੂ ਜੀ ਕੌਣ ਜਾਵੇਗਾ ..ਸਰਗੁਣ ਅਵਾਜ਼ ਦਿੰਦੀ ਹੈ ਕਿ ਤੁਹਾਡੇ ਦੋਵਾਂ ‘ਚੋਂ ਕੋਈ ਵੀ ਨਹੀਂ ਜਾਵੇਗਾ …ਅਤੇ ਹੁਣ ਤੁਸੀਂ ਲੜਨਾ ਬੰਦ ਕਰੋ .ਤੁਸੀਂ ਹੁਣ ਛੋਟੇ ਨਹੀਂ ਰਹੇ ਸਗੋਂ ਕਾਲਜ ਵਿੱਚ ਪੜ੍ਹਦੇ ਹੋ…ਤੁਸੀਂ ਤਾਂ ਜਾਂਦੇ ਰਹਿੰਦੇ ਹੋ।ਪਰ ਅੱਜ ਦਾ ਦਿਨ ਤਾਂ ਬਹੁਤ ਖਾਸ ਹੈ ਬੱਚੇ ਬੋਲਣ ਲੱਗ ਪੈਂਦੇ ਹਨ । ਬਾਪੂ ਬੱਚਿਆਂ ਨੂੰ ਆਖਦੇ ..ਮੈਨੂੰ ਪਤਾ ਤੁਹਾਡੀ ਮਾਂ ਤੁਹਾਨੂੰ ਕਿਉਂ ਨਹੀਂ ਲੈ ਕੇ ਜਾਣਾ ਚਾਹੁੰਦੀ ..ਕਿਉਂਕਿ ਅੱਜ ਉਹ ਮੈਨੂੰ ਲੈ ਕੇ ਜਾਵੇਗੀ। ਇਹ ਸੁਣ ਕੇ ਸਰਗੁਣ ਜਵਾਬ ਦਿੰਦੀ ਹੈ ਮੈਨੂੰ ਪਤਾ ਹੈ ਕਿ ਅੱਜ ਦਾ ਦਿਨ ਬਹੁਤ ਖਾਸ ਹੈ ਪਰ ਅੱਜ ਮੇਰੇ ਨਾਲ ਤੁਹਾਡੇ ‘ਚੋਂ ਕੋਈ ਵੀ ਨਹੀਂ ਜਾਵੇਗਾ …ਬੱਚੇ ਨਰਾਜ਼ ਹੋ ਕੇ ਪੁੱਛਦੇ ਹਨ ਫਿਰ ਕੌਣ ਜਾਵੇਗਾ??
ਸਰਗੁਣ ਜਵਾਬ ਦਿੰਦੀ ਹੈ ਤੁਹਾਡੇ ਨਾਨਾ ਜੀ…।
ਇਹ ਸੁਣ ਕੇ ਸਾਰੇ ਹੈਰਾਨ ਰਹਿ ਜਾਂਦੇ ਹਨ । ਸਰਗੁਣ ਕੌਰ ਪਿਆਰ ਨਾਲ ਆਖਦੀ ਹੈ ਕਿ ਮੈਂ ਹੁਣ ਤਾਂ ਕੁਝ ਵੀ ਨਹੀਂ ਦੱਸ ਸਕਦੀ ਪਰ ਤੁਹਾਨੂੰ ਆ ਕੇ ਦੱਸਾਂਗੀ ਕਿ ਕਿਉਂ ..ਅਤੇ ਉਥੇ ਦੀ ਸਾਰੀ ਵੀਡੀਓ ਰਿਕਾਰਡਿੰਗ ਜਰੂਰ ਭੇਜਾਂਗੀ….ਇਹ ਕਹਿੰਦੇ ਹੋਏ ਗੱਡੀ ਵਿਚ ਬੈਠ ਕੇ ਆਪਣੇ ਪਿਤਾ ਜੀ ਦੇ ਘਰ ਵੱਲ ਨੂੰ ਤੁਰ ਪੈਂਦੀ ਹੈ ।
ਰਸਤੇ ਵਿੱਚ ਹੀ ਸਰਗੁਣ ਬਾਪੂ ਜੀ ਨੂੰ ਫੋਨ ਕਰਕੇ ਪੁੱਛਦੀ ਹੈ ਕਿ ਤੁਸੀਂ ਤਿਆਰ ਹੋ??…ਮੈਂ ਪਹੁੰਚਣ ਵਾਲੀ ਆਂ ਵੀਹ ਕੁ ਮਿੰਟਾਂ ‘ਚ
ਬਾਪੂ ਜੀ ਆਖਦੇ ਹਨ ਇੰਨੇ ਨੂੰ ਮੈਂ ਤਿਆਰ ਹੋ ਜਾਣਾ …ਪਰ ਤੂੰ ਮੈਨੂੰ ਅਜੇ ਤੱਕ ਦੱਸਿਆ ਨਹੀਂ ਕਿ ਆਪਾਂ ਜਾ ਕਿੱਧਰ ਰਹੇ ਹਾਂ??
ਸਰਗੁਣ ਜਵਾਬ ਦਿੰਦੀ ਹੈ ਕਿ ਬਸ ਥੋੜ੍ਹੇ ਕੁ ਸਮੇਂ ‘ਚ ਪਤਾ ਲੱਗ ਜਾਵੇਗਾ ਤੁਹਾਨੂੰ ਬਾਪੂ ਜੀ ਅਤੇ ਵੀਹ ਕੁ ਮਿੰਟਾਂ ਬਾਅਦ ਉਹ ਘਰ ਪੁੱਜ ਜਾਂਦੀ ਹੈ । ਗੱਡੀ ਘਰ ਅੱਗੇ ਖੜ੍ਹੀ ਕਰਕੇ ਹਾਰਨ ਵਜਾਉਂਦੇ ਹੋਏ ਬਾਪੂ ਜੀ ਨੂੰ ਅੰਦਰੋਂ ਅਵਾਜ਼ ਦਿੰਦੀ ਹੈ …
ਬਾਪੂ ਜੀ ਆਖਦੇ ਹਨ …ਕੀ ਗੱਲ ਅੱਜ ਤੂੰ ਅੰਦਰ ਨਹੀਂ ਆਉਣਾ???
ਸਰਗੁਣ ਜਵਾਬ ਦਿੰਦੀ ਹੈ …ਬਾਪੂ ਜੀ ਅਸੀਂ ਲੇਟ ਹੋ ਜਾਣਾ …ਆਉਂਦੇ ਹੋਏ ਅਰਾਮ ਨਾਲ ਗੱਲਾਂ ਸਾਂਝੀਆਂ ਕਰਾਂਗੇ । ਇਹ ਸੁਣ ਕੇ ਬਾਪੂ ਜੀ ਗੱਡੀ ਵਿਚ ਬੈਠ ਜਾਂਦੇ ਹਨ । ਰਸਤੇ ਵਿੱਚ ਬਾਪੂ ਜੀ ਫਿਰ ਸਵਾਲ ਕਰਦੇ ਹਨ …ਕਿਸੇ ਦੇ ਘਰ ਕੋਈ ਸਮਾਰੋਹ ਹੈ??
ਸਰਗੁਣ ਆਖਦੀ ਹੈ ..ਬਾਪੂ ਜੀ ਬਸ ਥੋੜ੍ਹੇ ਕੁ ਸਮੇਂ ‘ਚ ਪੁੱਜ ਜਾਵਾਂਗੇ ..ਤੁਹਾਨੂੰ ਸਭ ਕੁਝ ਦੱਸਾਂਗੀ ..।
ਸਰਗੁਣ ਗੱਡੀ ਰੋਕਦੇ ਹੋਏ ਆਖਦੀ ਹੈ ਕਿ ਪੁੱਜ ਗਏ ਆਪਾਂ ਆਪਣੀ ਮੰਜ਼ਿਲ ‘ਤੇ ।
ਬਾਪੂ ਜੀ ਹੈਰਾਨ ਹੋ ਕੇ ਆਖਦੇ ਹਨ ਇਹ ਤਾਂ ਤੇਰਾ ਕਾਲਜ ਹੈ..ਜਿਥੇ ਤੂੰ ਗ੍ਰੈਜੂਏਸ਼ਨ ਕੀਤੀ ਸੀ..।
ਸਰਗੁਣ ਜਵਾਬ ਦਿੰਦੀ ਹੈ ..ਹਾਂ ਬਾਪੂ ਜੀ
ਬਾਪੂ ਜੀ ਗੱਡੀ ‘ਚੋਂ ਉਤਰਦੇ ਹੋਏ ਆਖਦੇ ਹਨ …ਕਿ ਇਥੇ ਤਾਂ ਕੋਈ ਸਮਾਰੋਹ ਜਾਪਦਾ ਹੈ ..।
ਸਰਗੁਣ ਜਵਾਬ ਦਿੰਦੀ ਹੈ ..ਹਾਂ ਜੀ ਇਥੇ ਡਿਗਰੀ ਵੰਡ ਸਮਾਰੋਹ ਹੈ .
ਅੱਜ ਮੈਨੂੰ ਇੰਨਾਂ ਨੇ ਮੁੱਖ ਮਹਿਮਾਨ ਵਜੋਂ ਸੱਦਿਆ ਹੈ।
ਬਾਪੂ ਜੀ ਆਖਦੇ ਹਨ …ਫਿਰ ਤੂੰ ਮੈਨੂੰ ਕਿਉਂ ਲੈਕੇ ਆਈ ਹੈ???ਮੈਂ ਤਾਂ ਤੇਰੇ ਕਾਲਜ ਕਦੇ ਦਾਖਲਾ ਕਰਵਾਉਣ ਵੀ ਨਹੀਂ ਆਇਆ …ਫਿਰ ਅੱਜ??
ਸਰਗੁਣ ਬਹੁਤ ਪਿਆਰ ਨਾਲ ਆਖਦੀ ਹੈ ਕਿ ਤਾਂ ਹੀ ਤਾਂ ਅੱਜ ਲੈ ਕੇ ਆਈ ਹਾਂ ।
ਦੋਵੇਂ ਕਾਲਜ ਅੰਦਰ ਜਾਂਦੇ ਹਨ ਅਤੇ ਸਾਰੇ ਉਨ੍ਹਾਂ ਦਾ ਨਿੱਘਾ ਸਵਾਗਤ ਕਰਦੇ ਹਨ ,ਉਨ੍ਹਾਂ ਨੂੰ ਫੁੱਲਾਂ ਦਾ ਗੁਲਦਸਤਾ ਦਿੰਦੇ ਹਨ…। ਉਸ ਤੋਂ ਬਾਅਦ ਡਿਗਰੀ ਵੰਡ ਸਮਾਰੋਹ ਦੇ ਹਾਲ ਵੱਲ ਨੂੰ ਤੁਰ ਪੈਂਦੇ ਹਨ।
ਸਰਗੁਣ ਨੂੰ ਸਟੇਜ ਉੱਤੇ ਬੁਲਾਇਆ ਜਾਂਦਾ ਹੈ ਅਤੇ ਉਨ੍ਹਾਂ ਦੇ ਬਾਪੂ ਜੀ ਸਟੇਜ ਦੇ ਸਾਹਮਣੇ ਕੁਰਸੀ ਉੱਤੇ ਬਾਕੀ ਸਟਾਫ ਨਾਲ ਬੈਠ ਜਾਂਦੇ ਹਨ । ਡਿਗਰੀ ਵੰਡ ਸਮਾਰੋਹ ਸ਼ੁਰੂ ਹੋ ਜਾਂਦਾ ਹੈ ਇੱਕ ਇੱਕ ਕਰਕੇ ਸਾਰੇ ਬੱਚਿਆਂ ਨੂੰ ਡਿਗਰੀ ਵੰਡੀਆਂ ਜਾਂਦੀਆਂ ਹਨ ਅਤੇ ਸਰਗੁਣ ਬੱਚਿਆਂ ਨੂੰ ਹੱਥ ਮਿਲਾ ਕੇ ਆਉਣ ਵਾਲੇ ਸਮੇਂ ਲਈ ਸ਼ੁਭਕਾਮਨਾਵਾਂ ਦਿੰਦੀ ਹੈ ।
ਅੰਤ ਵਿਚ ਵਾਰੀ ਆਉਂਦੀ ਹੈ …ਸਰਗੁਣ ਕੌਰ ਦੇ ਭਾਸ਼ਣ ਦੀ।
ਸਰਗੁਣ ਆਪਣੇ ਬਾਪੂ ਜੀ ਵੱਲ ਦੇਖਦੇ ਹੋਏ ਭਾਸ਼ਣ ਸ਼ੁਰੂ ਕਰਦੀ ਹੈ । ਅੱਜ ਮੈਂ ਪੂਰੇ ਸਾਢੇ ਤੈਤੀ ਸਾਲਾਂ ਬਾਅਦ ਇਸ ਸਟੇਜ ਉੱਪਰ ਖੜ੍ਹੀ ਆ….ਅਤੇ ਵਿਸ਼ਵਾਸ ਕਰਨਾ ਇਹ ਸਫਰ ਮੈਨੂੰ ਇਸ ਤੋਂ ਵੀ ਕਿਤੇ ਵਧੇਰੇ ਲੰਮਾ ਲੱਗਿਆ …ਇਸ ਦਿਨ ਦਾ ਇੰਤਜ਼ਾਰ ਮੈਨੂੰ ਬੇਸਬਰੀ ਨਾਲ ਸੀ…ਕਈ ਵਾਰ ਸੋਚਦੀ ਸੀ ਕਦੇ ਪੂਰਾ ਵੀ ਹੋਵੇਗਾ ਇਹ ਸੁਪਨਾ …।ਪਰ ਇਹ ਸੁਪਨਾ ਕੁਝ ਕੁ ਸਮੇਂ ‘ਚ ਪੂਰਾ ਹੋਣ ਜਾ ਰਿਹਾ ਹੈ । ਸਾਰੇ ਬਹੁਤ ਉਤਸੁਕਤਾ ਨਾਲ ਉਨ੍ਹਾਂ ਦੀ ਗੱਲਾਂ ਸੁਣ ਰਹੇ ਸਨ …ਸਰਗੁਣ ਸਟੇਜ ਤੋਂ ਉਤਰਦੇ ਹੋਏ ਪੌੜੀਆਂ ਦੀ ਗਿਣਤੀ ਸ਼ੁਰੂ ਕਰ ਦਿੰਦੀ ਹੈ …ਇੱਕ …ਦੋ…ਤਿੰਨ …………..ਅਖੀਰ ਚ ਆਖਦੀ ਹੈ ਅੱਠ ।
ਤੁਸੀਂ ਸਾਰੇ ਸੋਚਦੇ ਹੋਵੋਗੇ ਕਿ ਮੈਂ ਇਹ ਕਿਉਂ ਗਿਣ ਰਹੀ ਹਾਂ …ਤੁਹਾਨੂੰ ਪਤਾ ਇੰਨਾਂ ਦੀ ਗਿਣਤੀ ਸਿਰਫ ਅੱਠ ਸੀ ਪਰ ਇਹਨਾਂ ਨੂੰ ਚੜ੍ਹਨ ਲਈ ਸਾਢੇ ਤੈਤੀ ਸਾਲ ਲੱਗ ਗਏ ..। ਇੰਨੇ ਸਾਲ ਪਹਿਲਾਂ ਮੈਂ ਡਿਗਰੀ ਲੈਣ ਲਈ ਚੜ੍ਹੀ ਸੀ ਅਤੇ ਅੱਜ ਦੇਣ ਲਈ । ਕਿਸੇ ਖਾਸ ਰੂਹ ਨੇ ਸਮਝਾਇਆ ਕਿ ਸੁਪਨੇ ਵੱਡੇ-ਛੋਟੇ ਨਹੀਂ ਹੁੰਦੇ ਅਤੇ ਕਦੇ ਵੀ ਇਹਨਾਂ ਨੂੰ ਪੂਰਾ ਕਰਨ ਲਈ ਜੇਬ ਵੱਲ ਨਹੀਂ ਸਗੋਂ ਆਪਣੇ ਜਜ਼ਬੇ ਵੱਲ ਦੇਖਣ ਦੀ ਲੋੜ ਹੁੰਦੀ ਹੈ ਅੱਜ ਉਸ ਖਾਸ ਰੂਹ ਨੂੰ ਸਿਜਦਾ ਕਰਨਾ ਚਾਹੁੰਦੀ ਹਾਂ..ਅਤੇ ਆਪਣੇ ਬਾਪੂ ਜੀ ਦੇ ਪੈਰਾਂ ਨੂੰ ਛੋਹ ਲੈਂਦੀ ਹੈ ।ਸਰਗੁਣ ਆਪਣੇ ਬਾਪੂ ਜੀ ਦਾ ਹੱਥ ਫੜ ਕੇ ਸਟੇਜ ਵੱਲ ਨੂੰ ਤੁਰ ਪੈਂਦੀ ਹੈ ਅਤੇ ਆਖਦੀ ਹੈ ਜੋ ਇੰਨੇ ਸਾਲ ਪਹਿਲਾਂ ਮੈਨੂੰ ਇਸ ਸਟੇਜ ਉੱਪਰ ਖੜ੍ਹ ਕੇ ਮਹਿਸੂਸ ਹੋਇਆ ਸੀ ਅੱਜ ਉਹ ਖੁਸ਼ੀ ਮੈਂ ਆਪਣੇ ਬਾਪੂ ਜੀ ਦੇ ਚਿਹਰੇ ਉੱਪਰ ਵੇਖਣਾ ਚਾਹੁੰਦੀ ਹਾਂ ..
ਸਰਗੁਣ ਸਾਰੇ ਸਟਾਫ ਦੀ ਆਗਿਆ ਮੰਗਦੇ ਹੋਏ ਆਪਣੇ ਪਿਤਾ ਜੀ ਨੂੰ ਗਾਊਨ ਪਹਿਨਾ ਦਿੰਦੀ ਹੈ ਅਤੇ ਆਪਣੀ ਗ੍ਰੈਜੂਏਸ਼ਨ ਦੀ ਡਿਗਰੀ ਆਪਣੇ ਬਾਪੂ ਜੀ ਨੂੰ ਦਿੰਦੀ ਹੈ ..ਇੱਕ ਟਰਾਫੀ ਦਿੰਦੀ ਹੈ ਸਾਰੇ ਹਾਲ ਵਿੱਚ ਤਾੜੀਆਂ ਦੀ ਗੂੰਜ ਉੱਠਦੀ ਹੈ …। ਬਾਪੂ ਜੀ ਦੇ ਚਿਹਰੇ ਉੱਪਰ ਇੱਕ ਖਾਸ ਖੁਸ਼ੀ ਜਾਪਦੀ ਹੈ । ਅੰਤ ‘ਚ ਸਰਗੁਣ ਆਖਦੀ ਹੈ ਕਿ ਹੁਣ ਮੇਰਾ ਉਹ ਸੁਪਨਾ ਪੂਰਾ ਹੋ ਗਿਆ …ਅਤੇ ਅਖੀਰ ਵਿੱਚ ਗੱਲ ਕਹਿਣਾ ਚਾਹਾਂਗੀ ਕਿ ਮਾਤਾ ਪਿਤਾ ਨੂੰ ਆਪਣੀ ਜਿੰਦਗੀ ‘ਚ ਅਗਰ ਕੋਈ ਮੌਕਾ ਨਹੀਂ ਮਿਲਿਆ ਹੁੰਦਾ ਤਾਂ ਉਹ ਆਪਣੇ ਬੱਚਿਆਂ ਦੇ ਸੁਪਨਿਆਂ ਨੂੰ ਪੂਰਾ ਕਰਨ ਲਈ ਤਾਂ ਆਪਣੀ ਪੂਰੀ ਜਿੰਦ ਲਗਾ ਦਿੰਦੇ ਹਨ…ਕਿ ਸਾਡੇ ਬੱਚਿਆਂ ਨੂੰ ਕਦੇ ਕੋਈ ਕਮੀ ਨਾ ਆਵੇ …। ਪਰ ਮੈਂ ਸੋਚਦੀ ਹਾਂ ਕਿ ਆਉਣ ਵਾਲੇ ਆਧੁਨਿਕ ਸਮੇਂ ‘ਚ ਮੇਰੇ ਬੱਚਿਆਂ ਕੋਲ ਬਹੁਤ ਸਾਰੀਆਂ ਸਹੂਲਤਾਂ ਹੋਣਗੀਆਂ …ਉਨ੍ਹਾਂ ਨੂੰ ਬਹੁਤ ਮੌਕੇ ਮਿਲ ਜਾਣਗੇ…ਬਾਕੀ ਅਸੀਂ ਉਨ੍ਹਾਂ ਨਾਲ ਹਮੇਸ਼ਾ ਹੋਵਾਂਗੇ …ਇਸ ਕਰਕੇ ਸਾਰੀਆਂ ਰੀਝਾਂ ਆਪਣੇ ਬੱਚਿਆਂ ਲਈ ਹੀ ਨਹੀਂ ਸਗੋਂ ਕੁਝ ਕੁ ਮਾਤਾ ਪਿਤਾ ਲਈ ਵੀ ਰੱਖੋ ਕਿਉਂਕਿ ਉਹਨਾਂ ਨੇ ਸਾਡੀਆਂ ਰੀਝਾਂ ਨੂੰ ਪੂਰਾ ਕਰਨ ਲਈ ਆਪਣੀ ਕਿੰਨੀਆਂ ਹੀ ਅਧੂਰੀਆਂ ਛੱਡ ਦਿੱਤੀਆਂ ਹਨ ।
ਇਹ ਸੁਣ ਕੇ ਬਾਪੂ ਜੀ ਆਖਦੇ ਹਨ ਕਿ ਸੱਚ ਹੀ ਕਿਹਾ ਕਰਦੀ ਸੀ ਤੇਰੀ ਮਾਂ ਕਿ ਤੂੰ ਤਾਂ “ਗੁਣਾਂ ਦਾ ਸਰ” ਹੈ ….ਮੇਰੀ ਧੀ ‘ਸਰਗੁਣ’…।
ਇੱਕ ਧੀ ਦਾ ਆਪਣੇ ਪਿਤਾ ਲਈ ਸੁਪਨਾ।
~ਗੁਰਦੀਪ ਕੌਰ ।