ਵਫਾਦਾਰੀ

by admin

ਸਾਡੇ ਗੁਆਂਢ ਇੱਕ ਬਜ਼ੁਰਗ ਜੋੜਾ ਰਹਿੰਦੈ….ਨੂੰਹ-ਪੁੱਤ ਸਹਿਰ ਰਹਿੰਦੇ ਨੇ ਕਈ ਸਾਲਾਂ ਤੋਂ….ਪਿਓ-ਪੁੱਤ ਖੇਤੀ ਕਰ ਲੈਂਦੇ ਨੇ ਮਿਲ-ਜੁਲ ਕੇ….ਪੁੱਤ ਪਿੰਡ ਅਕਸਰ ਆਉਂਦਾ ਈ ਰਹਿੰਦੈ…
ਦੋਵੇਂ ਜੀਅ ਮਿਲਕੇ ਆਪਣੀ ਵਧੀਆ ਕਿਰਿਆ ਸੋਧ ਰਹੇ ਸੀ….ਡੰਗਰ ਵੀ ਰੱਖੇ ਹੋਏ ਸੀ…ਸਮਾਂ ਲੰਘ ਜਾਂਦੈ…ਕਹਿੰਦੇ ਆਹਰ ਲੱਗੇ ਰਹਿਨੇ ਆਂ ਹੋਰ ਸਾਰਾ ਦਿਨ ਵਿਹਲੇ ਕੀ ਕਰੀਏ …ਇੱਕ ਕੁੱਤੇ ਨੂੰ ਹਮੇਸ਼ਾ ਉਹਨਾਂ ਦੇ ਦਰਵਾਜ਼ੇ ਮੂਹਰੇ ਬੈਠਾ ਦੇਖਿਐ….ਜਿੱਧਰ ਜਿੱਧਰ ਬਾਬਾ ਜਾਂਦਾ,ਉਹ ਮਗਰ ਮਗਰ ਰਹਿੰਦਾ……ਪਾਲਤੂ ਤਾਂ ਨਹੀਂ ਸੀ,ਪਰ ਰਹਿੰਦਾ ਉਹਨਾਂ ਦੇ ਨਾਲ ਈ ਸੀ,ਜਿਸ ਘਰ ਰੋਟੀ ਖਾਂਦੇ ਨੇ; ਜਾਨਵਰ ਤਾਂ ਵਫਾਦਾਰੀ ਮਰਦੇ ਦਮ ਤੱਕ ਨਿਭਾਉਂਦੇ ਨੇ।
ਮਾਤਾ ਦੇ ਗੋਡੇ ਜਵਾਬ ਦੇ ਗਏ ਸਨ ਦੂਜਾ ਸ਼ਰੀਕਾਂ ਨਾਲ ਜ਼ਮੀਨ ਪਿੱਛੇ ਲੜਾਈ ਹੋਣ ਕਾਰਨ ਬਾਬੇ ਦੇ ਕਾਫੀ ਸੱਟਾਂ ਲੱਗੀਆਂ ਹੋਣ ਕਰਕੇ ਹਫਤਾ ਦਸ ਦਿਨ ਹਸਪਤਾਲ ਕੱਟ ਕੇ ਆਇਆ …ਡੰਗਰ ਪਸ਼ੂ ਵੇਚ ਕੇ ਨੂੰਹ ਪੁੱਤ ਉਹਨਾਂ ਨੂੰ ਆਪਣੇ ਨਾਲ ਲੈ ਗਏ….ਕੁੱਤਾ ਗਲੀਆਂ ਚ ਫਿਰਦਾ ਕੱਲਾ ਰਹਿ ਗਿਆ …..
ਕੁੱਝ ਦਿਨ ਇਧਰ ਉਧਰ ਫਿਰਦਾ ਰਿਹਾ…..ਫੇਰ ਪਤਾ ਨਹੀਂ ਤਾਂ ਹੋਰ ਕੁੱਤਿਆਂ ਨੇ ਵੱਢ ਲਿਆ ਜਾਂ ਬਿਮਾਰ ਹੋਣ ਕਰਕੇ ਕੀੜੇ ਪੈ ਗਏ ਸਨ ਉਹਦੇ…..ਅੱਜ ਜਦੋਂ ਸਵੇਰੇ ਮੈਂ ਸਵੇਰੇ ਸੈਰ ਤੋਂ ਵਾਪਿਸ ਆ ਰਹੀ ਸੀ ਤਾਂ ਪਿੰਡ ਦੀ ਫਿਰਨੀ ਤੇ ਮਰਿਆ ਪਿਆ ਸੀ….ਅੱਖਾਂ ਖੁੱਲੀਆਂ ਸਨ ਜਿਵੇਂ ਮਾਲਕ ਨੂੰ ਉਡੀਕ ਰਹੀਆਂ ਹੋਣ ਤੇ ਕਹਿ ਰਹੀਆਂ ਹੋਣ…..ਮਾਲਕਾ!ਮੈਂ ਤਾਂ ਜਿਉਂਦੇ ਜੀਅ ਤੇਰਾ ਸਾਥ ਨਹੀਂ ਛੱਡਿਆ …..ਤੂੰ ਈ ਮੈਨੂੰ ਛੱਡ ਗਿਆ।

ਹਰਿੰਦਰ ਕੌਰ ਸਿੱਧੂੂ

You may also like