ਸਾਡੇ ਤਿਉਹਾਰ-ਕਿੰਨੇ ਅਰਥਪੂਰਨ,ਕਿੰਨੇ ਬਨਾਵਟੀ

by admin
ਭਾਰਤ ਤਿਉਹਾਰਾਂ ਦਾ ਦੇਸ਼ ਹੈ। ਅਸੀਂ ਕਈਂ ਤਿਉਹਾਰ ਮਨਾਉੰਦੇ ਹਾਂ। ਜਿਨ੍ਹਾਂ ਵਿਚੋਂ ਕਈਂ ਇਤਿਹਾਸ ਨਾਲ , ਕਈਂ ਮੌਸਮ ਨਾਲ ਤੇ ਕੋਈਂ ਵਹਿਮਾਂ-ਭਰਮਾ ਨਾਲ ਸੰਬੰਧਿਤ ਹੁੰਦੇ ਹਨ।
ਜੇ ਮੈਂ ਪਹਿਲਾਂ ਹੋਲੀ ਦੀ ਗੱਲ ਕਰ੍ਹਾ ਤੇ ਹਰ ਇੱਕ ਮਨੁੱਖ ਜਹਿਰ ਰੂਪੀ ਰੰਗ ਇਸਤਿਮਾਲ ਕਰਕੇ ਅਪਣੇ ਹੀ ਸ਼ਰੀਰ ਨੂੰ ਰੋਗੀ ਬਣਾਉੰਦੇ ਹਨ। ਸਿਰਫ ਜਹਿਰ ਰੂਪੀ ਰੰਗ ਹੀ ਨਹੀਂ ਭਾਰਤ ਦੇ ਕਈਂ ਖੇਤਰਾਂ ਵਿਚ ਤੇ ਕੀਚੜ ਨਾਲ ਹੋਲੀ ਖੇਡੀ ਜਾਂਦੀ ਹੈ। ਜੇ ਅਸੀਂ ਭਗਤ ਪ੍ਰਹਿਲਾਦ ਦਾ ਜੀਵਨ ਪੜ੍ਹੀਏ ਤੇ  ਸਾਨੂੰ ਰੱਬ ਦੀ ਬੰਦਗੀ ਦਾ ਉਦੇਸ਼ ਮਿਲਦਾ ਹੈ ਪਰ ਅੱਜਕਲ ਅਸੀਂ ਨਕਲੀ ਰੰਗਾਂ ਦੀ ਮਸਤੀ ਵਿਚ ਰੱਬ ਨੂੰ ਭੁੱਲੇ ਬੈਠੇ ਹਾਂ।
ਦੀਵਾਲੀ ਤੇ ਸਾਨੂੰ ਕੈਂਡਲਾਂ, ਦੀਵੇ, ਲਾਈਟਾਂ ਲਗਾਣੀਆਂ ਅਤੇ ਪਟਾਕੇ ਫੋੜਣੇ ਤੇ ਯਾਦ ਰਹਿੰਦੇ ਹੈ। ਜਿਸ ਨਾਲ ਪ੍ਰਦੂਸ਼ਣ ਫੈਲਦਾ ਹੈ ਅਤੇ ਸਾਡਾ ਸਮਾਂ ਤੇ ਪੈਸਾ ਦੋਨੋ ਫਾਲਤੂ ਜਾਂਦੇ ਹਨ। ਇਹ ਸਭ ਤੇ ਸਾਨੂੰ  ਕੁਝ ਸਮੇਂ ਲਈ ਅਨੰਦ ਦਿੰਦੇ ਹਨ ਪਰ ਪਾਠ-ਪੂਜਾ ਸਾਨੂੰ ਸਦਾ ਲਈ ਅਨੰਦ ਦਿੰਦੀ ਹੈ।
ਦੁਸ਼ਹਿਰਾ ਤੇ ਅਸੀਂ ਲੱਕੜੀ ਅਤੇ ਕਾਗਜ ਦੇ ਬਣੇ ਰਾਵਨ ਨੂੰ ਜਲਾਣ ਤਕ ਸੀਮਿਤ ਨਹੀਂ ਰਹਿਣਾ ਚਾਹੀਦਾ ਪਰ ਨਾਲ-ਨਾਲ ਸਾਨੂੰ ਆਪਣੇ ਮਨ ਦੇ ਰਾਵਨ/ਅਪਣੀਆਂ ਬੁਰਾਈਆਂ ਨੂੰ ਜਲਾਣਾ ਚਾਹੀਦਾ ਹੈ।
ਵਿਸਾਖੀ ਅਤੇ ਗੁਰਪੁਰਬਾਂ ਤੇ ਅਸੀਂ ਸਿਰਫ ਗੁਰਧਾਮਾਂ ਦੀ ਯਾਤਰਾ ਤਕ ਹੀ ਸੀਮਿਤ ਰਹਿ ਜਾਂਦੇ ਹਾਂ ਪਰ ਜਿਹੜੇ ਗੁਰੂਆਂ, ਭਗਤਾਂ ਤੇ ਪੀਰਾਂ ਦੇ ਦਿਨ ਮਨਾਉਣਦੇ ਹਾਂ, ਅਸਲ ਉਨ੍ਹਾਂ ਨੂੰ ਭੁੱਲ ਜਾਂਦੇ ਹਾਂ। ਸਾਨੂੰ ਉਨ੍ਹਾਂ ਦੇ ਜੀਵਨ ਤੋਂ ਸੇਧ ਲੈਣੀ ਚਾਹੀਦੀ ਹੈ ਪਰ ਅਸੀਂ ਉਹ ਅਨਮੋਲ ਪਲ ਮਸਤੀ ‘ਚ ਹੀ ਗੁਜਾਰ ਦਿੰਦੇ ਹਾਂ।
ਜਿਹੜੇ ਤਿਉਹਾਰ ਵਹਿਮ-ਭਰਮ ਨਾਲ ਸੰਬੰਧਿਤ ਹਨ, ਸਾਨੂੰ ਉਨ੍ਹਾਂ ਨੂੰ ਭੁੱਲ ਜਾਣਾ ਚਾਹੀਦਾ ਹੈ। ਕੁੱਲ ਮਿਲਾ ਕੇ ਸਾਡੇ ਅਰਥਪੂਰਨ ਤਿਉਹਾਰ ਬਨਾਵਟੀ ਬਣੇ ਜਾ ਰਹੇ ਹਨ। ਸਾਨੂੰ ਆਪਸ ਵਿਚ ਮਿਲ-ਜੁਲ ਕੇ ਤਿਉਹਾਰ ਬਣਾਉਣੇ ਚਾਹੀਦੇ ਹਨ।

Amanjot Singh Sadhaura

You may also like