ਬਾਲਾ ਪ੍ਰੀਤਮ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ

by admin

ਸਿੱਖ ਧਰਮ ਵਿਚ ਸਭ ਤੋਂ ਛੋਟੀ ਉਮਰ ਦੇ ਸਤਗੁਰ, ਅਸ਼ਟਮ ਬਲਬੀਰਾ, ਬਾਲਾ ਪ੍ਰੀਤਮ, ਅੱਠਵੇਂ ਪਾਤਸ਼ਾਹ ਧੰਨ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦਾ ਪ੍ਰਕਾਸ਼ ਸ੍ਰੀ ਗੁਰੂ ਹਰਿਰਾਇ ਸਾਹਿਬ ਜੀ ਦੇ ਘਰ ਮਾਤਾ ਕ੍ਰਿਸ਼ਨ ਕੌਰ ਜੀ ਦੀ ਕੁੱਖੋਂ ੭ ਜੁਲਾਈ ੧੬੫੬ ਈ. ਨੂੰ ਮਾਉਬਾਦ ਜੁਲਫੀਕਰ ਅਰਦਾਸਤਾਨੀ ਜੀ ਦੀ ਕਿਤਾਬ ਦਾਬਿਸਤਾਨ-ਏ-ਮਜਾਹਿਬ ਅਨੁਸਾਰ ਪਿੰਡ ਥਾਪਲਪੁਰ ਜਿਲ੍ਹਾ ਅੰਬਾਲਾ ਵਿਖੇ ਹੋਈਆ।
ਆਪ ਦੇ ਵੱਡੇ ਭਰਾ ਰਾਮ ਰਾਏ ਨੇ ਅੌਰੰਗਜੇ਼ਬ ਦੇ ਅਸਰ ਰਸੂਖ ਵਿਚ ਆ ਕੇ ਗੁਰੂ ਨਾਨਕ ਦੀ ਬਾਣੀ ਬਦਲ ਦਿੱਤੀ । ਇਸ ਲਈ ਉਸਨੂੰ ਗੁਰਆਈ ਨਹੀਂ ਮਿਲੀ। ਆਪ ਦੇ ਪਿਤਾ ਨੇ ਆਪ ਨੂੰ ਗੁਰਗੱਦੀ ਦਾ ਵਾਰਸ ੫ ਸਾਲ ਦੀ ਉਮਰ ਵਿਚ ਅਕਤੂਬਰ ੧੬੬੧ ਈ. ਨੂੰ ਥਾਪ ਦਿੱਤਾ ।
ਗੁਰੂ ਜੀ ਦੀ ਛੋਟੀ ਉਮਰ ਦਾ ਫਾਇਦਾ ਚੁੱਕ ਕੇ ਰਾਮ ਰਾਏ ਨੇ ਅਪਣੇ ਆਪ ਨੂੰ ਗੁਰੂ ਪ੍ਰਗਟ ਕੀਤਾ। ਪਹਿਲਾਂ ਕੁਝ ਕਾਮਯਾਬੀਆਂ ਮਿਲਿਆਂ ਪਰ ਬਹੁਤ ਦੇਰ ਨਾ ਚੱਲ ਸਕਿਆਂ।  ਉਸ ਨੇ ਗੁਰੂ ਜੀ ਵਿਰੁੱਧ ਜਾਤੀਵਾਦ ਦੀ ਮੁਹਿੰਮ ਜਾਰੀ ਕੀਤੀ । ਉਹ ਗੁਰੂ ਜੀ ਨੂੰ “ਮਾਤਾ ਦਾ ਮਾਲ” ਕਹਿਣ ਲੱਗਾ। ਸਿੱਖਾਂ ਨੇ ਸਖਤ ਰੋਸ ਪ੍ਰਗਟ ਕੀਤਾ।
ਗੁਰੂ ਜੀ ਦੀ ਪਰੀਖਿਆ ਲੈਣ ਲਈ ਰਾਮ ਰਾਏ ਨੇ ਪੰਡਤ ਵੀ ਭੇਜੇ । ਪਿੰਡ ਪੰਜੋਖਰਾ(ਅੰਬਾਲਾ) ਵਿਖੇ ਜਦ ਇੱਕ ਪੰਡਤ ਨੇ ਕਿਹਾ ਕਿ ਤੁਹਾਡਾ ਨਾਮ ਹਰਕ੍ਰਿਸ਼ਨ ਹੈ – ਤੁਸੀ ਗੀਤਾ ਦੇ ਅਰਥ ਕਰੋ। ਉਸ ਸਮੇਂ ਗੁਰੂ ਸਾਹਿਬ ਨੇ ਗੁੰਗੇ ਭਾਈ ਛੱਜੂ ਝਿਵਰ ਵੱਲ ਅਮ੍ਰਿਤ ਦ੍ਰਿਸ਼ਟੀ ਕਰ ਕੇ ਅਰਥ ਸਮਝਾਉਣ ਨੂੰ ਕਿਹਾ। ਭਾਈ ਛੱਜੂ ਨੇ ਦੱਸਿਆ ਕਿ ਗੀਤਾ ਦਾ ਗਿਆਨ ਹੈ, ਆਤਮਾ ਅਮਰ ਹੈ …….. । ਫਿਰ ਪੰਡਤ ਨੇ ਗੁਰੂ ਜੀ ਅੱਗੇ ਸਿਰ ਨਿਵਾਇਆ ।
ਜਦ ਰਾਮ ਰਾਏ ਦੀ ਗੱਲ ਨਾ ਬਣੀ ਤਾਂ ਉਸ ਨੇ ਔਰੰਗਜ਼ੇਬ ਅੱਗੇ ਅਪਣੀ ਫਰਿਆਦ ਰੱਖੀ ਕਿ ਵੱਡਾ ਪੁੱਤਰ ਹੋਣ ਤੇ ਗੁਰ ਗੱਦੀ ਤੇ ਉਸ ਦਾ ਹੱਕ ਹੈ। ਉਸ ਨੂੰ ਇਨਸਾਫ਼ ਦਿਲਵਾਉਣ ਲਈ ਅੌਰੰਗਜੇ਼ਬ ਨੇ ਦਿੱਲੀ ਲਈ ਗੁਰੂ ਜੀ ਨੂੰ ਸੱਦਾ ਭੇਜਿਆ। ਗੁਰੂ ਸਾਹਿਬ ਨੇ ਅੌਰੰਗਜੇ਼ਬ ਨੂੰ ਮਨ੍ਹਾ ਕਰ ਦਿੱਤਾ। ਆਖਿਰ ਰਾਜਾ ਜੈ ਸਿੰਘ ਨੂੰ ਇਹ ਕਿਹਾ ਕਿ ਉਹ ਅੌਰੰਗਜੇ਼ਬ ਨੂੰ ਨਾ ਮਿਲਣ ਪਰ ਉਸ ਦੇ ਬੰਗਲੇ ਵਿਚ ਆ ਜਾਣ। ਰਾਜੇ ਨੇ ਦਿਵਾਨ ਧਰਮ ਰਾਮ ਨੂੰ ਭੇਜਿਆ ਕਿ ਆਦਰ ਨਾਲ ਗੁਰੂ ਜੀ ਨੂੰ ਦਿੱਲੀ ਲਿਆਂਦਾ ਜਾਵੇ ।
ਗੁਰੂ ਜੀ ਨੇ ਅਪਣੇ ਨਾਲ ਮਾਤਾ ਕ੍ਰਿਸ਼ਨ ਕੌਰ ਜੀ ਤੇ ਕੁਝ ਚੋਣਵੇਂ ਸਿੱਖ ਰੱਖੇ। ਉਹਨਾਂ ਨੇ  ਰਾਹ ਵਿਚ ਸੰਗਤਾਂ ਨੂੰ ਦਰਸ਼ਨ ਦਿੱਤੇ ਜੱਦ ਉਹ ਦਿੱਲੀ ਪਹੁੰਚੇ ਤਾਂ ਉਹਨਾਂ ਨੇ ਰਾਜਾ ਜੈ ਸਿੰਘ ਦੇ ਮਹਿਲ ਵਿਚ ਵਿਸ਼ਰਾਮ ਕੀਤਾ । ਅੌਰੰਗਜੇ਼ਬ ਤੇ ਜੈ ਸਿੰਘ ਆਏ ਦਿਨ ਉਹਨਾਂ ਦੀ ਪਰੀਖਿਆ ਲੈਂਦੇ ਰਹੇ । ਆਪ ਨੇ  ਦਿੱਲੀ ਵਿੱਚ ਧਰਮ ਪ੍ਰਚਾਰ ਕੀਤਾ। ਉਹ ਰੋਜ਼ ਦੀਵਾਨ ਲਗਾਉਂਦੇ ਸਨ ਤੇ ਜਿਹੜੀ ਮਾਇਆ ਇਕੱਠੀ ਹੁੰਦੀ ਸੀ , ਉਸ ਨਾਲ ਲੋਕਾਂ ਦੇ ਰੋਗ ਦੂਰ ਕਰਦੇ ਸਨ।
ਜਦ ਉਹ ਦਿੱਲੀ ਤੋਂ ਚੱਲਣ ਲੱਗੇ ਤਾਂ ਉਹਨਾਂ ਨੂੰ ਬਿਮਾਰੀ ਲੱਗ ਗਈ ਜਿਸ ਤੋਂ ਚੇਚਕ ਦੀ ਬਿਮਾਰੀ ਨਿਕਲ ਗਈ । ਅੰਤ ਗੁਰੂ ਸਾਹਿਬ ‘ਬਾਬਾ ਬੈਠਾ ਬਕਾਲੇ’ ਕਹਿ ਕਿ ੩੦ ਮਾਰਚ ੧੬੬੪ ਨੂੰ ਜੋਤੀ ਜੋਤਿ ਸਮਾ ਗਏ।

Amanjot Singh Sadhaura

You may also like