507
ਰੇਡੀਓ ਚੰਨ ਪ੍ਰਦੇਸੀ ਵੱਲੋਂ ਇੱਕ ਸੱਚੇ ਮਨੁੱਖ ਨੂੰ ਸ਼ਰਧਾਂਜਲੀ
ਦਿਲਾਂ ਨੂੰ ਜਿੱਤਣ ਵਾਲਾ ਪੰਜਾਬ ਰੋਡਵੇਜ਼ ਦਾ ਡਰਾਈਵਰ ਸ ਰਣਜੀਤ ਸਿੰਘ ਬਰਾੜ ਸੇਵੇਵਾਲਾ ਜ਼ਿੰਦਗੀ ਦੀ ਲੜਾਈ ਹਾਰ ਗਿਆ । ਰਣਜੀਤ ਜਿਸ ਰੂਟ ਤੇ ਵੀ ਚੱਲਿਆ ਆਪਣੇ ਮਿੱਠੇ ਬੋਲਾਂ ਨਾਲ ਸਵਾਰੀਆਂ ਦੇ ਦਿਲਾਂ ਚ ਉਤਰਦਾ ਚਲਾ ਗਿਆ ।ਹਾਈ ਕੋਰਟ ਦੇ ਜੱਜਾਂ ਤੱਕ ਉਸ ਦੇ ਮੁਰੀਦ ਸਨ । ਉਸ ਦੀ ਬੱਸ ਉਸ ਲਈ ਪੂਜਣਯੋਗ ਸੀ ਜਿਸ ਤੇ ਆਪਣੀ ਜੇਬ੍ਹ ਚੋਂ 75000 ਰੁ ਖਰਚ ਕੇ ਸ਼ਿੰਗਾਰਿਆ , ਮਹਿਕਮੇ ਨੇ ਕਹਿੰਦੇ ਐ ਚਾਰ ਮਹੀਨੇ ਸਸਪੈਂਡ ਰੱਖਿਆ ਕਿ ਬੱਸ ਦੇ ਰੰਗ ਚ ਤਬਦੀਲੀ ਕਿਉਂ ਕੀਤੀ । ਤਿੰਨ ਕੁ ਸਾਲਾਂ ਤੋਂ ਮੁਕਤਸਰ ਜੈਤੋ ਰੂਟ ਤੇ ਚੱਲ ਰਿਹਾ ਸੀ , ਜਿੱਥੇ ਵੀ ਸਵਾਰੀ ਕਹਿੰਦੀ ਓਥੇ ਹੀ ਉਤਰ ਦਿੰਦਾ ਅਤੇ ਬੱਸ ਚ ਚੜ੍ਹਾ ਲੈਂਦਾ ਸੀ , ਜਿਵੇਂ ਉਹ ਆਪਣੀ ਚੰਗਿਆਈ ਵੰਡ ਰਿਹਾ ਸੀ ਕਿ ਅੰਤ ਆ ਰਿਹਾ ਹੈ । ਉਸਦੇ ਪਿਤਾ ਸ ਗੁਰਮੇਲ ਸਿੰਘ ਬਰਾੜ ਸੇਵੇਵਾਲਾ ਨੂੰ ਹੌਸਲਾ ਦੇਣ ਨੂੰ ਸ਼ਬਦਾਂ ਦੀ ਤੋਟ ਪੈ ਗਈ ਹੈ , ਉਸ ਦੇ ਵੀਹ ਸਾਲਾਂ ਦੇ ਪੁੱਤਰ ਦੇ ਸਿਰ ਤੋਂ ਪਿਤਾ ਦਾ ਸਾਇਆ ਨਹੀਂ ਰਿਹਾ , ਮਾਂ ਦਾ ਚੰਦ ਓਹਲੇ ਹੋ ਗਿਆ ਹੈ । ਇੱਕ ਰਣਜੀਤ ਨੇ ਪੰਜਾਬ ਤੇ ਰਾਜ ਕੀਤਾ ਪਰ ਤੂੰ ਦਿਲਾਂ ਤੇ ਰਾਜ ਕੀਤਾ । ਤੇਰੀਆਂ ਸਵਾਰੀਆਂ ਤਾਅ ਜ਼ਿੰਦਗੀ ਤੇਰਾ ਜ਼ਿਕਰ ਕਰਨਗੀਆਂ । ਮੈਂ ਰੇਡੀਓ ਤੇ ਤੈਨੂੰ ਲਿਆਉਣ ਬਾਰੇ ਸਕੀਮਾਂ ਹੀ ਬਣਾ ਰਿਹਾ ਸੀ ਕਿ ਤੂੰ ਚਲਾ ਗਿਆ । ਬੱਸ ਅੱਜ ਕੇਵਲ ਆਹ ਸ਼ਰਧਾਂਜਲੀ ਹੀ ਬਚੀ ਹੈ ਤੇਰੇ ਲਈ !!!!
ਅਗਿਆਤ