ਨੌਕਰ ਕੀ ਅਤੇ ਨਖਰਾ ਕੀ

by Bachiter Singh

ਬੜਾ ਮਸ਼ਹੂਰ ਅਖਾਣ ਹੈ ਕਿ “ਨੌਕਰ ਕੀ ਅਤੇ ਨਖਰਾ ਕੀ”। ਨੌਕਰੀ ਕੋਈ ਵੀ ਹੋਵੇ ਕਦੇ ਆਸਾਨ ਨਹੀਂ ਹੁੰਦੀਂ। ਕਿਉਂਕਿ ਤੁਹਾਡੇ ਉੱਪਰ ਵਾਲੇ ਅਹੁਦੇ ਤੇ ਕੋਈ ਨਾ ਕੋਈ ਜ਼ਰੂਰ ਹੁੰਦਾ ਹੈ ਜਿਸਦੇ ਤੁਸੀਂ ਨੌਕਰ ਬਣਦੇ ਹੋ ਅਤੇ ਉਸਦੇ ਨਿਰਦੇਸ਼ਾਂ ਅਨੁਸਾਰ ਕੱਮ ਕਰਦੇ ਹੋ। ਬੇਸ਼ਕ ਇਹ ਜ਼ਿੰਦਗੀ ਨੂੰ ਚਲਾਉਣ ਦੀ ਮਜਬੂਰੀ ਹੁੰਦੀਂ ਹੈ ਨਹੀਂ ਤਾਂ ਨੌਕਰ ਕੌਣ ਬਣਨਾ ਚਾਹੁੰਦਾ ਹੈ। ਜ਼ਿੰਦਗੀ ਦੇ ਖਰਚੇ ਚਲਾਉਣ ਲਈ ਅਸੀਂ ਆਪਣਾ ਵਕਤ ਵੇਚ ਦਿੰਦੇ ਹਾਂ ਜੋ ਖਰੀਦਣ ਵਾਲੇ ਦਾ ਹੋ ਜਾਂਦਾ ਹੈ ਅਤੇ ਉਹ ਉਸ ਵਕਤ ਵਿੱਚ ਸਾਡੇ ਤੋਂ ਆਪਣੇ ਕੱਮ ਕਰਵਾਉਂਦਾ ਹੈ।

ਇਸੇ ਤਰਾਂ ਇੱਕ ਵਾਰ ਕਿਸੇ ਬੰਦੇ ਨੇ ਆਪਣੇ ਸਾਥੀ ਨੂੰ ਕਿਹਾ ਕਿ ਯਾਰ ਤੇਰੀਆਂ ਤਾਂ ਮੌਜਾਂ ਨੇ, ਤੇਰੀ ਨੌਕਰੀ ਬਹੁਤ ਵਧੀਆ ਹੈ ਤੇਰੀ ਜ਼ਿੰਦਗੀ ਤਾਂ ਸੈੱਟ ਹੈ।
ਅਗਿਓ ਉਹ ਬੰਦਾ ਅੰਦਰੋਂ ਅੰਦਰੀ ਸਤਿਆ ਹੋਇਆ ਹੋਰ ਤਾਂ ਕੁਝ ਨਾ ਬੋਲਿਆ ਪਰ ਇੱਕ ਕਹਾਣੀ ਸੁਣਾਉਣ ਲੱਗ ਪਿਆ।

ਕਹਿੰਦਾ ਇੱਕ ਵਾਰ ਕਿਸੇ ਵੱਡੇ ਕਰਿਆਨੇ ਦੇ ਸਟੋਰ ਤੇ ਇੱਕ ਬਹੁਤ ਸੋਹਣਾ ਕੁੱਤਾ ਆਇਆ ਜਿਸ ਦੇ ਮੂੰਹ ਵਿੱਚ ਇੱਕ ਝੋਲਾ ਫੜਿਆ ਹੋਇਆ ਸੀ। ਝੋਲੇ ਵਿੱਚ ਇੱਕ ਲਿਸਟ ਸੀ ਜਿਸ ਉੱਤੇ ਜੋ ਸਮਾਨ ਲੈਣਾ ਸੀ ਉਹ ਲਿਖਿਆ ਸੀ। ਨਾਲ ਕੁਝ ਪੈਸੇ ਵੀ ਸਨ। ਸਟੋਰ ਦਾ ਮਾਲਿਕ ਬੜਾ ਹੈਰਾਨ ਹੋਇਆ ਕਿ ਵਾਹ ਐਨਾ ਸੋਹਣਾ ਅਤੇ ਸਿਆਣਾ ਕੁੱਤਾ ਜੋ ਆਪਣੇ ਮਾਲਿਕ ਲਈ ਸਮਾਨ ਲੈਣ ਆਇਆ ਹੈ। ਉਸਨੇ ਲਿਸਟ ਤੇ ਲਿਖਿਆ ਸਮਾਨ ਝੋਲੇ ਵਿੱਚ ਪਾ ਦਿੱਤਾ ਅਤੇ ਆਪਣੇ ਪੈਸੇ ਕੱਟ ਕੇ ਬਾਕੀ ਪੈਸੇ ਵੀ ਝੋਲੇ ਵਿੱਚ ਪਾ ਦਿੱਤੇ। ਕੁੱਤਾ ਸਮਾਨ ਲੈ ਕੇ ਸਟੋਰ ਤੋਂ ਚੱਲ ਪਿਆ। ਸਟੋਰ ਮਾਲਿਕ ਦੇ ਮਨ ਵਿੱਚ ਵਿਚਾਰ ਆਇਆ ਕਿ ਕੁੱਤਾ ਐਨਾ ਸਿਆਣਾ ਹੈ ਮੈਨੂੰ ਚੱਲ ਕੇ ਦੇਖਣਾ ਚਾਹੀਦਾ ਹੈ ਕਿ ਇਹ ਆਖਿਰ ਹੈ ਕਿਸਦਾ।
ਸਟੋਰ ਦਾ ਮਾਲਿਕ ਕੁੱਤੇ ਦੇ ਪਿੱਛੇ ਚੱਲ ਪਿਆ। ਅੱਗੇ ਜਾ ਕੇ ਕੁੱਤਾ ਇੱਕ ਬੱਸ ਵਿਚ ਚੜ੍ਹ ਗਿਆ ਅਤੇ ਕੰਡਕਟਰ ਨੇ ਉਸਦੇ ਗਲ ਵਿੱਚ ਪਾਏ ਪਟੇ ਨਾਲ ਲੱਗੀ ਇੱਕ ਪਰਚੀ ਤੋਂ ਕੁੱਤੇ ਦਾ ਐਡਰੈੱਸ ਪੜ੍ਹ ਕੇ ਉਸਨੂੰ ਟਿਕਟ ਦੇ ਦਿੱਤੀ ਅਤੇ ਝੋਲੇ ਵਿੱਚੋਂ ਪੈਸੇ ਲੈ ਕੇ ਕਿਰਾਇਆ ਕੱਟ ਕੇ ਬਾਕੀ ਪੈਸੇ ਝੋਲੇ ਵਿੱਚ ਪਾ ਦਿੱਤੇ।
ਬਸ ਵਿੱਚ ਵੀ ਸਭ ਕੁੱਤੇ ਦੀ ਸਿਆਣਪ ਦੇਖ ਕੇ ਹੈਰਾਨ ਹੋ ਰਹੇ ਸਨ ਅਤੇ ਵਾਹ ਵਾਹ ਕਰ ਰਹੇ ਸਨ। ਜਦੋਂ ਕੁੱਤੇ ਦਾ ਅੱਡਾ ਆਇਆ ਤਾਂ ਉਹ ਉੱਤਰ ਕੇ ਆਪਣੇ ਘਰ ਵੱਲ ਚੱਲ ਪਿਆ। ਘਰ ਪਹੁੰਚ ਕੇ ਕੁੱਤੇ ਨੇ ਗੇਟ ਤੇ ਪੰਜੇ ਮਾਰਨੇ ਸ਼ੁਰੂ ਕੀਤੇ। ਗੇਟ ਖੜਕਦਾ ਸੁਣ ਕੇ ਅੰਦਰੋਂ ਮਲਿਕ ਆਇਆ ਅਤੇ ਗੇਟ ਖੋਲਦੇ ਸਾਰ ਕੁੱਤੇ ਦੇ 5-7 ਚਪੇੜਾਂ ਛੱਡੀਆਂ। ਕੁੱਤਾ ਚੁੰ ਚੂੰ ਕਰਦਾ ਅੰਦਰ ਚਲਾ ਗਿਆ। ਇਹ ਸਭ ਦੇਖ ਕੇ ਕੁੱਤੇ ਦਾ ਪਿੱਛਾ ਕਰ ਰਹੇ ਸਟੋਰ ਦੇ ਮਾਲਿਕ ਨੇ ਕੁੱਤੇ ਦੇ ਮਾਲਿਕ ਨੂੰ ਪੁੱਛਿਆ ਕਿ ਐਨਾ ਸਿਆਣਾ ਅਤੇ ਵਫ਼ਾਦਾਰ ਕੁੱਤਾ ਹੈ ਤੁਸੀਂ ਸਮਾਨ ਲੈ ਕੇ ਆਏ ਨੂੰ ਮਾਰਿਆ ਕਿਉਂ? ਅੱਗਿਓਂ ਮਲਿਕ ਬੋਲਿਆ : ਸੁਆਹ ਸਿਆਣਾ, ਗੇਟ ਖੜਕਾ ਕੇ ਮੇਰੀ ਨੀਂਦ ਖਰਾਬ ਕਰਤੀ। ਚੁਪ ਚਾਪ ਬੈਠ ਕੇ ਉਡੀਕ ਵੀ ਤਾਂ ਸਕਦਾ ਸੀ। ਮੁੱਕਦੀ ਗੱਲ ਕਿ ਨੌਕਰ ਆਖਿਰ ਨੌਕਰ ਹੀ ਹੁੰਦਾ ਅਤੇ ਮਲਿਕ ਦੀਆਂ ਉਮੀਦਾਂ ਦਾ ਕੋਈ ਅੰਤ ਨਹੀਂ ਹੈ। ਤੁਸੀਂ ਸਾਰੀਆਂ ਉਮੀਦਾਂ ਤੇ ਕਦੇ ਖਰੇ ਨਹੀਂ ਉੱਤਰ ਸਕਦੇ।

ਲੋਕਾਂ ਨੂੰ ਤੁਸੀਂ ਕਿੰਨੇ ਵੀ ਸੌਖੇ ਅਤੇ ਸਿਆਣੇ ਲੱਗੋ ਪਰ ਆਪਣੇ ਮਲਿਕ ਲਈ ਤੁਸੀਂ ਇੱਕ ਨੌਕਰ ਹੀ ਰਹਿੰਦੇ ਹੋ ਅਤੇ ਉਹ ਆਪਣਾ ਕੰਮ ਨਿਕਲਦਾ ਅਤੇ ਆਪਣਾ ਫਾਇਦਾ ਹੀ

ਅਗਿਆਤ

You may also like