ਕੇਲੇ ਕੇਲੇ ਕੇਲੇਨੀ ਡੋਲੀ ਤੂੰ ਚੜਗੀਰੋਂਦਾ ਛੱਡਤਾ ਯਾਰ ਵਿੱਚ ਬੇਲੇਨੀ ਖੁਸ਼ੀ ਚੜੀ ਤੈਨੂੰ ਵਿਆਹ ਦੀਮੇਰੇ ਵੱਜਣ ਹਿਜਰ ਦੇ ਸੇਲੇਕਾਟੋ ਮਿੱਤਰਾਂ ਦੀਕਿਸੇ ਹੋਰ ਦੀ ਕਿੱਕਰ ਤੇ ਮੇਲੇਕਾਟੋ ਮਿੱਤਰਾਂ ਦੀ……….
Munde Vallo Boliyan
ਪੈਣ ਗਲ੍ਹਾਂ ਵਿਚ ਟੋਏ
ਠੋਡੀ ਉਤੇ ਤਿੱਲ ਕਾਲਾ
ਲੰਬੀ ਧੌਣ ਸੁਰਾਹੀ
ਗਲ ਮੋਤੀਆਂ ਦੀ ਮਾਲਾ
ਨੈਣੀ ਸੁਰਮਾ ਕਹਿਰ ਗੁਜਾਰੇ
ਨੀ ਦਿਲ ਉਤੇ ਪੈਣ
ਤੇਰੇ ਕੋਕੇ ਦੇ ਲਿਸ਼ਕਾਰੇ………
ਬਾਰਾ ਵੱਜੇ ਤੱਕ ਦਾਤਣ ਕਰਦੀ ਦੋ ਵੱਜੇ ਤੱਕ ਨ੍ਹਾਓਂਦੀ
ਚਾਰ ਵੱਜੇ ਤੱਕ ਖੜ ਕੇ ਮੋੜ ਤੇ ਰਹਿੰਦੀ ਵਾਲ ਸੁਕਾਉਂਦੀ
ਨੀ ਪਿੰਡ ਦਿਆਂ ਮੁੰਡਿਆਂ ਦੀ ਜਾਨ ਮੁੱਠੀ ਵਿਚ ਆਉਂਦੀ ……
ਝਾਵਾਂ…ਝਾਵਾਂ…ਝਾਵਾਂ
ਵੇ ਬਾਬਾ ਬਣ ਮਿੱਤਰਾ,
ਤੇਰੀ ਦੱਸ ਲੋਕਾਂ ਨੂੰ ਪਾਵਾਂ।
ਡੇਰਾ ਪਾਕੇ ਬਹਿਜਾ ਸੋਹਣਿਆਂ!
ਨੰਗੇ ਪੈਰੀ ਦਰਸਨਾਂ ਆਵਾਂ।
ਲੋਕ ਨੇ ਵਧੇਰੇ ਕਮਲੇ,
ਪੰਜ-ਸੱਤ ਨੂੰ ਨਾਲ ਲਿਆਵਾਂ।
ਵੇ ਦਿਨਾਂ ਵਿਚ ਗੱਲ ਬੱਣਜੂ,
ਤੈਨੂੰ ਹੱਥੀ ਕਰਨਗੇ ਛਾਵਾਂ।
ਤੂੰ ਐਸ ਕਰੀ ਉਹਨਾਂ ਦੇ ਸਿਰ ਤੇ,
ਮੈਂ ਫਿਰ ਤੇਰੇ ਸਿਰ ਤੇ ਐਸ਼ ਉਡਾਵਾਂ।
ਤੂੰ ਗੱਲ ਮੰਨ ਮੇਰੀ ਮਿੱਤਰਾ!
ਮੇਰੀ ਮਿੱਤਰਾ!
ਤੈਨੂ ਕਮਾਈ ਵਾਲੇ ਰਸਤੇ ਪਾਵਾਂ
ਤੂੰ ਗੱਲ ਮੰਨ ………..।
ਕਾਨਾ–ਕਾਨਾ–ਕਾਨਾ
ਨੀ ਚੱਕਵੀ ਜੀ ਤੋਰ ਵਾਲੀਏ
ਹੁੰਦਾ ਚੌਹ ਪੈਸਿਆ ਦਾ ਆਨਾ
ਜਿਹੜੀ ਸਾਥੋ ਘੁੰਡ ਕੱਢਦੀ
ਉਹਨੂੰ ਭਰਨਾ ਪਉ ਹਰਜਾਨਾ
ਗੱਲਾਬਾਤਾ ਮਾਰ ਮਿੱਠੀਆ
ਮੁੰਡਾ ਦੇਖ ਜਾਉ ਮੁਸਾਫਾਰ ਖਾਨਾ…
ਇੱਕ ਤਾ ਮੇਲਣ ਚੁੱਪ ਚੁਪੀਤੀ
ਇੱਕ ਅੱਖਾਂ ਤੋ ਟੀਰੀ
ਓਹਨੂੰ ਤਾ ਮੈ ਕੁਝ ਨੀ ਬੋਲਿਆ
ਜਹਿੜੀ ਸੁਬਾਅ ਦੀ ਧੀਰੀ
ਕਦੇ ਉਹ ਖਾਂਦੀ ਦੁੱਧ ਮਲਾੲੀਆਂ
ਖਾਂਦੀ ਕਦੇ ਪੰਜੀਰੀ
ਦਸਦੀ ਲੋਕਾਂ ਨੂੰ
ਮੁੰਡਾ ਰਲਾ ਲਿਆ ਸੀਰੀ
ਦਸਦੀ ਲੋਕਾਂ ਨੂੰ
ਮੁੰਡਾ ਰਲਾ ਲਿਆ ਸੀਰੀ,,,,,
ਪੈਣ ਗਲ੍ਹਾਂ ਵਿਚ ਟੋਏ
ਠੋਡੀ ਉਤੇ ਤਿੱਲ ਕਾਲਾ
ਲੰਬੀ ਧੌਣ ਸੁਰਾਹੀ
ਗਲ ਮੋਤੀਆਂ ਦੀ ਮਾਲਾ
ਨੈਣੀ ਸੁਰਮਾ ਕਹਿਰ ਗੁਜਾਰੇ
ਨੀ ਦਿਲ ਉਤੇ ਪੈਣ
ਤੇਰੇ ਕੋਕੇ ਦੇ ਲਿਸ਼ਕਾਰੇ………
ਆਰੀ, ਆਰੀ, ਆਰੀ ….
ਨੀ ਕਾਹਦਾ ਬਿੱਲੋ ਤੂੰ ਰੁੱਸ ਗਈ, ਲੱਗੇ ਰੁੱਸ ਗਈ “ਪੰਡੋਰੀ” ਸਾਰੀ….
ਨੀ ਜਾਗਦੀ ਤੂੰ ਗੱਲ ਨਾ ਕਰੇ, ਸੁੱਤੀ ਪਈ ਨੂੰ ਪੱਖੀ ਦੀ ਝੱਲ ਮਾਰੀ…..
ਨੀ ਮੰਨ ਜਾ “ਬਿਸ਼ਨ ਕੁੜੇ”, ਨਹੀਂ ਤਾਂ ਰੁਲ ਜੂ ਜਵਾਨੀ ਸਾਰੀ….
ਨੀ ਮੰਨ ਜਾ “ਬਿਸ਼ਨ ਕੁੜੇ”, ਨਹੀਂ ਤਾਂ ਰੁਲ ਜੂ ਜਵਾਨੀ ਸਾਰੀ….
ਗੋਰਾ ਰੰਗ ਸ਼ਰਬਤੀ ਅੱਖੀਆ
ਹਿਰਨੀ ਵਰਗੀਏ ਨਾਰੇ
ਚੰਦਨ ਵਾਂਗੂ ਰੂਪ ਮਹਿਕ ਦਾ
ਹੁਸਨ ਦੀਏ ਸਰਕਾਰੇ
ਸਾਡੇ ਦਿਲ ਵਿਚ ਨੀ
ਵਸਦੀ ਤੂੰ ਮੁਟਿਆਰੇ……….
ਚੰਨ ਵਰਗੀ ਭਰਜਾਈ, ਮੇਰਾ ਵੀਰ ਵਿਆਹ ਕੇ ਲਿਆਇਆ..
ਚੰਨ ਵਰਗੀ ਭਰਜਾਈ, ਮੇਰਾ ਵੀਰ ਵਿਆਹ ਕੇ ਲਿਆਇਆ
ਹੱਥੀ ਓਹਦੇ ਛਾਂਪਾ ਛੱਲੇ, ਮੱਥੇ ਟਿੱਕਾ ਲਾਇਆ
ਗਿੱਧੇ ਵਿੱਚ ਨੱਚ ਭਾਬੋ, ਦਿਨ ਸੱਗਨਾਂ ਦਾ ਆਇਆ…
ਚੰਨ ਵਰਗੀ ਭਰਜਾਈ, ਮੇਰਾ ਵੀਰ ਵਿਆਹ ਕੇ ਲਿਆਇਆ…
ਚੰਨ ਵਰਗੀ ਭਰਜਾਈ, ਮੇਰਾ ਵੀਰ ਵਿਆਹ ਕੇ ਲਿਆਇਆ
ਹੱਥੀ ਓਹਦੇ ਛਾਂਪਾ ਛੱਲੇ, ਪੈਰੀ ਝਾਂਜਰਾਂ ਪਾਈਆਂ
ਗਿੱਧੇ ਵਿੱਚ ਨੱਚਦੀ ਦਾ ਦੇਵੇ ਰੂਪ ਦੁਹਾਈਆਂ
ਗਿੱਧੇ ਵਿੱਚ ਨੱਚਦੀ ਦਾ ਦੇਵੇ ਰੂਪ ਦੁਹਾਈਆਂ
ਸੁਣ ਨੀ ਕੁੜੀਏ ਨੱਚਣ ਵਾਲੀਏ ਗਿੱਧਾ ਖੂਬ ਰਚਾਈਏਚੰਦਰੇ ਜੱਗ ਦੀਆਂ ਨਜ਼ਰਾਂ ਬੁਰੀਆਂ ਨਜ਼ਰਾਂ ਤੋਂ ਬਚ ਜਾਈਏਨਾ ਕਿਸੇ ਨੂੰ ਮੰਦੜਾ ਬੋਲੀਏ ਨਾ ਬੁਰਾ ਅਖਵਾਈਏਮੇਲੇ ਖੁਸ਼ੀਆਂ ਦੇ ਰਲਕੇ ਬੋਲੀਆਂ ਪਾਈਏ…..
ਸੁਣ ਨੀ ਕੁੜੀਏ ਨੱਚਣ ਵਾਲ਼ੀਏਤੂੰ ਤਾਂ ਲੱਗਦੀ ਪਿਆਰੀਭੈਣ ਤੇਰੀ ਨਾਲ ਵਿਆਹ ਕਰਾਵਾਂਤੈਨੂੰ ਬਣਾਵਾਂ ਸਾਲ਼ੀਆਪਾਂ ਦੋਵੇਂ ਚੱਲ ਚੱਲੀਏਬਾਹਰ ਬੋਤੀ ਝਾਂਜਰਾਂ ਵਾਲ਼ੀਬੋਤੀ ਨੇ ਛਾਲ ਚੱਕਲੀਜੁੱਤੀ ਗਿਰਗੀ ਸਿਤਾਰਿਆਂ ਵਾਲ਼ੀਗਿਰਦੀ ਨੂੰ ਗਿਰ ਲੈਣ ਦੇਪਿੰਡ ਚੱਲ ਕੇ ਕਰਾ ਦੂੰ ਚਾਲ਼ੀਨਿੰਮ ਨਾਲ਼ ਝੂਟਦੀਏਲਾ ਮਿੱਤਰਾਂ ਨਾਲ਼ ਯਾਰੀ…..