ਆਪਣੇ ਆਪ ਨੂੰ ਵੱਧਦੀ ਉਮਰ ਦੇ ਨਾਲ ਸਵੀਕਾਰ ਕਰਨਾ ਵੀ ਤਨਾਵ ਰਹਿਤ ਜੀਵਨ ਦਿੰਦਾ ਹੈ! ਹਰ ਉਮਰ ਇੱਕ ਅਲੱਗ ਤਰ੍ਹਾਂ ਦੀ ਖੂਬਸੂਰਤੀ ਲੈ ਕੇ ਆਉਂਦੀ ਹੈ, ਉਸ ਦਾ ਆਨੰਦ ਲਵੋ! ਵਾਲ ਰੰਗਣੇ ਹਨ ਤਾਂ ਰੰਗੋ, ਵਜ਼ਨ ਘੱਟ ਰਖਣਾ ਹੈ ਤਾਂ ਰਖੋ। ਮਨਚਾਹੇ ਕਪੜੇ ਪਾਉਣੇ ਹਨ ਤਾਂ ਪਾਵੋ, ਬੱਚਿਆਂ ਤਰ੍ਹਾਂ ਖਿੜਖਿੜਾ ਕੇ ਹਸਨਾ ਹੈ ਤਾਂ ਹਸੋ। ਚੰਗਾ ਸੋਚੋ। ਚੰਗਾ ਮਾਹੌਲ ਰਖੋ। ਸ਼ੀਸ਼ੇ ਵਿੱਚ ਦੇਖ ਕੇ ਆਪਣੇ …
General
-
-
ਦੋ ਚਾਰ ਬੂਟੇ ਅਜਿਹੇ ਹੁੰਦੇ ਨੇ ਜੋ ਪਾਣੀ ਵਿੱਚ ਵੀ ਜੜ੍ਹਾਂ ਤੇ ਪੱਤਰ ਕੱਢ ਲੈਂਦੇ ਨੇ। ਇੱਕ ਤਾਂ ਕਿਰਮਚੀ… ਅਸਲ ਨਾਂ ਦਾ ਮੈਨੂੰ ਪਤਾ ਨਹੀਂ, ਸਗੋਂ ਵਧੇਰੇ ਮਾਲੀ ਵੀ ਉਹਨੂੰ ਕਿਰਮਚੀ ਕਹਿ ਕੇ ਈ ਸੱਦਦੇ ਨੇ। ਉਹੀ ਜਾਮੁਣੂ ਜਿਹੇ ਲਮੂਤਰੇ ਪੱਤਰਾਂ ਵਾਲਾ ਗੰਦਲਦਾਰ ਬੂਟਾ। ਇਹਦੀ ਟਾਹਣੀ ਨੂੰ ਪਾਣੀ ਦੀ ਬੋਤਲ ਵਿੱਚ ਲਾ ਦਿਓ, ਦੋ-ਚਹੁੰ ਦਿਨਾਂ ਨੂੰ ਪੁਰਾਣੇ ਝਾੜ ਕੇ ਨਵੇਂ ਪੱਤਰ ਕੱਢ ਲੈਂਦਾ ਏ ਪਰ …
-
ਲੋਕ ਕਿਉਂ ਬਦਲ ਜਾਂਦੇ ਹਨ ?ਇਸ ਗੱਲ ਦਾ ਵਿਸ਼ਲੇਸ਼ਣ ਕਰਨਾ ਬੇਹੱਦ ਮੁਸ਼ਕਿਲ ਹੈ। ਹਰ ਸਥਿੱਤੀ ਤੇ ਹਰ ਮਨੁੱਖ ਬੇਹੱਦ ਗੁੰਝਲਦਾਰ ਹੈ, ਲੱਖਾਂ ਅਣਜਾਣੇ ਭਾਵਾਂ ਤੇ ਜਜ਼ਬਿਆਂ ਦੀਆਂ ਪਰਤਲਾਂ। ਇਹ ਸੰਸਕਾਰ ਪੀੜ੍ਹੀ ਦਰ ਪੀੜ੍ਹੀ ਤੁਰੇ ਆਉਂਦੇ ਨੇ ਤੇ ਮਨੁੱਖ ਉਹੀ ਰੂਪ ਧਾਰ ਲੈਂਦੇ ਹਨ…ਪੌਦਿਆਂ ਵਾਂਗ ਜੋ ਨਿਯਮਬੱਧ ਇੱਕ ਖ਼ਾਸ ਸਮੇਂ ਉੱਤੇ ਇੱਕਦਮ ਫ਼ੈਸਲਾ ਕਰਦੇ ਹਨ ਕਿ ਹੁਣ ਫੁੱਲ ਵਿੱਚ ਫੁੱਟ ਪਈਏ।ਜੱਦੀ ਜਜ਼ਬੇ ਤੇ ਮਾਨਸਿਕ ਉਲਾਰ ਏਸੇ …
-
ਮੈਨੂੰ ਪੈਦਾ ਹੋਏ ਅਜੇ ਤਿੰਨ ਹੀ ਦਿਨ ਹੋਏ ਸਨ ਅਤੇ ਮੈਂ ਰੇਸ਼ਮੀ ਝੂਲੇ ਵਿੱਚ ਪਿਆ ਆਪਣੇ ਆਸਪਾਸ ਦੇ ਸੰਸਾਰ ਨੂੰ ਵੱਡੀਆਂ ਅਚਰਜ ਭਰੀਆਂ ਨਿਗਾਹਾਂ ਨਾਲ ਵੇਖ ਰਿਹਾ ਸੀ । ਉਦੋਂ ਮੇਰੀ ਮਾਂ ਨੇ ਆਯਾ ਤੋਂ ਪੁੱਛਿਆ, “ਕਿਵੇਂ ਹੈ ਮੇਰਾ ਬੱਚਾ ?” ਆਯਾ ਨੇ ਜਵਾਬ ਦਿੱਤਾ, “ਉਹ ਖ਼ੂਬ ਮਜ਼ੇ ਵਿੱਚ ਹੈ । ਮੈਂ ਉਸਨੂੰ ਹੁਣ ਤੱਕ ਤਿੰਨ ਵਾਰ ਦੁੱਧ ਪਿਆਲ ਚੁੱਕੀ ਹਾਂ । ਮੈਂ ਇੰਨਾ ਖੁਸ਼ਦਿਲ …
-
ਅੱਸੀ ਰੁਪਏ ਤਨਖ਼ਾਹ, ਮਹਿੰਗਾਈ ਭੱਤਾ, ਇਮਤਿਹਾਨ ਦੀ ਫੀਸ ਰਲਾ-ਮਿਲਾ ਕੇ ਗੁਜ਼ਾਰਾ ਹੋ ਰਿਹਾ ਸੀ…ਬਸ, ਕੁਝ ਬਚਦਾ ਨਹੀਂ ਸੀ। ਪਰ ਕਰਜਾ ਇਕ ਮਹੀਨੇ ਤੋਂ ਦੂਜੇ ਮਹੀਨੇ ਨੂੰ ਰਿਸਕਦਾ ਜਾਂਦਾ। ਨਸੀਮ ਦੀ ਪੈਦਾਇਸ਼ ‘ਤੇ ਵੀ ਖਿੱਚ-ਧੂ ਕੇ ਪੂਰਾ ਪੈ ਜਾਂਦਾ, ਜੇ ਹਾਜਰਾ ਦਾ ਬੁਖ਼ਾਰ ਜੀਅ ਦਾ ਜੰਜਾਲ ਨਾ ਬਣ ਗਿਆ ਹੁੰਦਾ ਤਾਂ ਝੂਮਕੀਆਂ ਵੇਚਣ ਦੀ ਨੌਬਤ ਨਾ ਆਉਂਦੀ। ਕਿੰਨੀ ਰੀਝ ਨਾਲ ਬਣਵਾਈਆਂ ਸਨ ਝੁਮਕੀਆਂ! ਬੜਾ ਦੁੱਖ ਹੋਇਆ। …
-
ਅੱਜ ਮੈਂ ਆਪਣੇ ਬੱਚਿਆਂ ਦੀ ਅਧਿਆਪਕਾ ਯੂਲੀਆ ਵਾਸਿਲਯੇਵਨਾ ਦਾ ਹਿਸਾਬ ਕਰਨਾ ਚਾਹੁੰਦਾ ਸੀ | “ਬੈਠੋ, ਯੂਲੀਆ ਵਾਸਿਲਯੇਵਨਾ” ਮੈਂ ਉਸਨੂੰ ਕਿਹਾ, “ਤੇਰਾ ਹਿਸਾਬ ਕਿਤਾਬ ਕਰ ਦਿੰਨੇ ਹਾਂ | ਹਾਂ ਤੇ ਆਪਣੇ ਦਰਮਿਆਨ ਇਕ ਮਹੀਨੇ ਦੇ ਤੀਹ ਰੂਬਲ ਦੇਣ ਦੀ ਗੱਲ ਤੈਅ ਹੋਈ ਸੀ ਨਾ?” “ਨਹੀਂ, ਚਾਲੀ।” “ਨਹੀਂ , ਤੀਹ | ਤੂੰ ਸਾਡੇ ਕੋਲ ਦੋ ਮਹੀਨੇਂ ਰਹੀਂ ਐਨਾ।” “ਦੋ ਮਹੀਨੇ ਪੰਜ ਦਿਨ |” “ਪੂਰੇ ਦੋ ਮਹੀਨੇ ਹੀ …
-
ਕਦੇ ਖਾਲੀ ਟਾਇਮ ਮਿਲਿਆ ਤਾਂ ਸੋਚਿਓ ਅਸੀਂ ਦੂਜਿਆਂ ਦੇ ਗੁਣਾਂਂ ਦੀ ਪ੍ਰਸੰਸਾ (ਤਾਰੀਫ) ਕਰਨ ਵਿੱਚ ਕਿੰਨੀ ਕੰਜੂਸੀ ਕਰ ਲੈਨੇ , ਅਗਲੇ ਦੇ ਔਗੁਣ ਦੱਸਣ ‘ਚ (ਅਗਲੇ ਦੀ ਗਲਤੀ) ਮਿੰਟ ਨੀਂ ਆਪਾਂ ਲਾਈਦਾ | ਆਪਣੀਆ ਆਪ ਦੀਆਂ ਕੀਤੀਆਂ ਗਲਤੀਆਂ ਜਾਂ ਆਪਣੇ ਔਗੁਣਾ ਤੇ ਪਰਦਾ ਪਾਉਣ ਲਈ ਕਿਸੀ ਵੀ ਹੱਦ ਤੱਕ ਗਿਰ ਜਾਨੇ ਆ | ਦੂਜੇ ਬੰਦੇ ਨੂੰ ਨੀਵਾਂ ਦਿਖਾ ਕੇ, ਉਸਦੀ ਨਿੰਦਿਆ ਕਰਕੇ (ਚੁੱਗਲੀ ਕਰਕੇ), ਉਸ …
-
ਸੀਰਤ ਨੇ ਚਾਈਂ ਚਾਈਂ ਆਪਣੀ ਪਲੇਠੀ ਕਿਤਾਬ ਆਪਣੇ ਸਹੁਰਾ ਸਾਬ ਜੋਕਿ ਇੱਕ ਰਿਟਾਇਰਡ ਸਰਕਾਰੀ ਅਫਸਰ ਸਨ, ਸਰਦਾਰ ਮਹਿੰਦਰ ਸਿੰਘ ਨੂੰ ਫੜਾਉਂਦਿਆਂ ਆਖਿਆ “ਦੇਖੋ ਪਾਪਾ ਮੇਰੀ ਕਿਤਾਬ ਛਪ ਕੇ ਆ ਗਈ ਹੈ”। ਸੀਰਤ ਦੇ ਹੱਥੋਂ ਕਿਤਾਬ ਫੜਕੇ ਉਸਦੇ ਸਿਰ ਤੇ ਹੱਥ ਰੱਖਦਿਆਂ ਬੋਲਿਆ “ਮੈਂਨੂੰ ਤੇਰੇ ਤੇ ਮਾਣ ਐ ਧੀਏ ਤੂੰ ਸਾਡੇ ਖਾਨਦਾਨ ਦੇ ਨਾਂ ਨੂੰ ਚਾਰ ਚੰਨ ਲਾਏ ਨੇ;ਮੈਂ ਹੁਣ ਔਰਤ ਦਿਵਸ ਸੰਬੰਧੀ ਹੋ ਰਹੇ ਸਮਾਗਮ …
-
ਦੋਸਤੋ ਜਿੰਦਗੀ ਦੀ ਕਿਤਾਬ ਦੇ ਪੰਨੇ ਪਲਟ ਕੇ ਦੇਖਦੇ ਹਾਂ ਤਾਂ ਦਿਸਦਾ ਹੈ…….ਕਿ ਕਿੰਨੇ੍ ਮਜ਼ਬੂਤ ਰਿਸ਼ਤੇ ਸੀ ਕੁਝ ਕਮਜ਼ੋਰ ਲੋਕਾਂ ਨਾਲ……..!!!!! ਅੱਜ ਹਰ ਰਿਸ਼ਤਾ ਖੁਦਗਰਜ਼ੀਆਂ ਦੀ ਭੇਟ ਚੜਦਾ ਜਾ ਰਿਹਾ, ਪਦਾਰਥਾਂ ਦੀ ਜ਼ਬਰਦਸਤ ਦੌੜ ਚ ਤੇ ਜਿਹਨਾਂ ਨੂੰ ਬਿਨਾਂ ਗਰਜ਼ਾਂ ਤੋਂ ਪਿਆਰ ਕਰਦੇ ਆਂ ਉਹ ਸਮਝਣ ਦੇ ਕਾਬਲ ਈ ਨਹੀਂ ਇਨ੍ਹਾਂ ਅਹਿਸਾਸਾਂ ਨੂੰ ਕਈ ਵਾਰ ਜਿਆਦਾ ਸਤਿਕਾਰ ਤੇ ਪਿਆਰ ਦੇਣ ਲਈ ਜਦੋਂ ਝੁਕੀਦਾ ਤੇ ਸਾਹਮਣੇ …
-
ਪੂਰਾਣੀ ਕਥਾ ਏ.. ਇਕ ਵਾਰ ਇੱਕ ਕੰਪਨੀ ਵਿਚ ਜਰੂਰੀ ਮਸ਼ੀਨ ਖਰਾਬ ਹੋ ਗਈ.. ਸਾਰੇ ਇੰਜੀਨਿਅਰ ਜ਼ੋਰ ਲਾ-ਲਾ ਕਮਲੇ ਹੋ ਗਏ ਕਿਸੇ ਤੋਂ ਠੀਕ ਨਾ ਹੋਈ..ਅਖੀਰ ਇੱਕ ਪੂਰਾਣੇ ਕਾਰੀਗਰ ਦੀ ਦੱਸ ਪਈ.. ਉਹ ਮਿਥੇ ਸਮੇ ਔਜਾਰਾਂ ਦਾ ਝੋਲਾ ਲੈ ਕੇ ਹਾਜਿਰ ਹੋ ਗਿਆ..ਖਰਾਬ ਮਸ਼ੀਨ ਦੁਆਲੇ ਦੋ ਚੱਕਰ ਕੱਢੇ.. ਟੂਲ-ਬਾਕਸ ਚੋਂ ਵੱਡਾ ਸਾਰਾ ਹਥੌੜਾ ਕੱਢਿਆ ਤੇ ਇੱਕ ਖਾਸ ਜਗਾ ਤੇ ਇਕ ਨਿਯਮਿਤ ਸਪੀਡ ਨਾਲ ਗਿਣ-ਮਿਥ ਕੇ ਐਸੀ …
-
ਮਿੱਟੀ ਦੇ ਬਣੇ ਭਾਂਡਿਆਂ ਤੋਂ ਸਟੀਲ ਅਤੇ ਪਲਾਸਟਿਕ ਦੇ ਭਾਂਡਿਆਂ ਤੱਕ ਅਤੇ ਫ਼ਿਰ ਕੈਂਸਰ ਦੇ ਡਰੋਂ ਮੁੜ ਮਿੱਟੀ ਦੇ ਭਾਂਡਿਆਂ ਤੱਕ ਆ ਜਾਣਾ ਅੰਗੂਠਾ ਛਾਪ ਤੋਂ ਦਸਤਖ਼ਤ ਅਤੇ ਫਿਰ ਥੰਬ ਇੰਪਰੈਸ਼ਨ ਦੇ ਨਾਮ ਤੇ ਅੰਗੂਠਾ ਛਾਪ ਬਣ ਜਾਣਾ ਸਾਦਾ ਅਤੇ ਫਟੇ ਹੋਏ ਕੱਪੜਿਆਂ ਤੋਂ ਪ੍ਰੈਸ ਕੀਤੇ ਕੱਪੜਿਆਂ ਤੋਂ ਫੈਸ਼ਨ ਦੇ ਨਾਂ ਤੇ ਫਿਰ ਫਟੀਆਂ ਜੀਨਾਂ ਪੌਣ ਤੱਕ ਜਿਆਦਾ ਮਿਹਨਤ ਵਾਲੀ ਜਿੰਦਗੀ ਤੋਂ ਪੜ੍ਹਾਈ ਕਰਕੇ ਆਰਾਮਦਾਇਕ …
-
ਅੱਜ ਦਾ ਦਿਨ ਮੇਰੀ ਮਾਂ ਲਈ ਬਹੁਤ ਖੁਸ਼ੀ ਦਾ ਦਿਨ ਸੀ। ਅੱਜ ਸਾਡੇ ਘਰ ਪਾਣੀ ਵਾਲਾ ਫਿਲਟਰ ਲੱਗਿਆ ਸੀ। ਮੇਰੀ ਮਾਂ ਨੂੰ ਡਾਕਟਰ ਨੇ ਸਲਾਹ ਦਿੱਤੀ ਸੀ, “ਮਾਂ ਜੀ, ਤੁਸੀਂ ਹੁਣ ਫਿਲਟਰ ਵਾਲਾ ਪਾਣੀ ਹੀ ਪੀਆ ਕਰੋ, ਇਹ ਤੁਹਾਡੇ ਲਈ ਬਹੁਤ ਜ਼ਰੂਰੀ ਆ।”… … ਤੇ ਅੱਜ ਫਿਲਟਰ ਲੱਗਣ ਦੀ ਖੁਸ਼ੀ ਵਿਚ ਮੇਰੀ ਮਾਂ ਨੇ ਲੱਡੂ ਵੰਡੇ; ਇਸ ਦੇ ਨਾਲ ਹੀ ਮੈਨੂੰ ਆਖੀ ਜਾਵੇ, “ਚੱਲ ਪੁੱਤ, …