ਤਕਨੌਲਜੀ

by admin

ਮਿੱਟੀ ਦੇ ਬਣੇ ਭਾਂਡਿਆਂ ਤੋਂ ਸਟੀਲ ਅਤੇ ਪਲਾਸਟਿਕ ਦੇ ਭਾਂਡਿਆਂ ਤੱਕ ਅਤੇ ਫ਼ਿਰ ਕੈਂਸਰ ਦੇ ਡਰੋਂ ਮੁੜ ਮਿੱਟੀ ਦੇ ਭਾਂਡਿਆਂ ਤੱਕ ਆ ਜਾਣਾ

ਅੰਗੂਠਾ ਛਾਪ ਤੋਂ ਦਸਤਖ਼ਤ ਅਤੇ ਫਿਰ ਥੰਬ ਇੰਪਰੈਸ਼ਨ ਦੇ ਨਾਮ ਤੇ ਅੰਗੂਠਾ ਛਾਪ ਬਣ ਜਾਣਾ

ਸਾਦਾ ਅਤੇ ਫਟੇ ਹੋਏ ਕੱਪੜਿਆਂ ਤੋਂ ਪ੍ਰੈਸ ਕੀਤੇ ਕੱਪੜਿਆਂ ਤੋਂ ਫੈਸ਼ਨ ਦੇ ਨਾਂ ਤੇ ਫਿਰ ਫਟੀਆਂ ਜੀਨਾਂ ਪੌਣ ਤੱਕ

ਜਿਆਦਾ ਮਿਹਨਤ ਵਾਲੀ ਜਿੰਦਗੀ ਤੋਂ ਪੜ੍ਹਾਈ ਕਰਕੇ ਆਰਾਮਦਾਇਕ ਨੌਕਰੀਆਂ ਤੱਕ ਅਤੇ ਫਿਰ ਸਰੀਰ ਨੂੰ ਤੰਦਰੁਸਤ ਰੱਖਣ ਲਈ ਜਿਮ ਜਾ ਕੇ ਜਾਂ ਵਾਕਿੰਗ ਟ੍ਰੈਕ ਤੇ ਪਸੀਨਾਂ ਵਹਾਉਣ ਤੱਕ

ਕੁਦਰਤੀ ਭੋਜਨ ਤਿਆਗ ਕੇ ਡੱਬਾ ਬੰਦ ਭੋਜਨ ਖਾਣ ਤੱਕ ਫਿਰ ਬਿਮਾਰੀਆਂ ਤੋਂ ਬਚਣ ਲਈ ਦੁਬਾਰਾ ਕੁਦਰਤੀ ਜਾ ਕਹਿ ਲਓ ਔਰਗੈਨਿਕ ਫੂਡ ਤੱਕ ਆ ਜਾਣਾ

ਪੁਰਾਣੀਆਂ ਦੇਸੀ ਚੀਜਾਂ ਇਸਤੇਮਾਲ ਨਾਂ ਕਰ ਕੇ ਬ੍ਰਾਂਡੇਡ ਚੀਜਾਂ ਅਪਣਾਉਣੀਆ ਅਤੇ ਫਿਰ ਜੀ ਭਰ ਜਾਣ ਦੇ ਨਾਮ ਤੇ ਐਂਟੀਕ ਕਹਿ ਕੇ ਓਹਨਾਂ ਹੀ ਪੁਰਾਣੀਆਂ ਚੀਜਾਂ ਨੂੰ ਵਰਤਣ ਤੱਕ

ਬੱਚਿਆਂ ਨੂੰ ਇਨਫੈਕਸ਼ਨ ਦੇ ਡਰੋਂ ਮਿੱਟੀ ਵਿੱਚ ਖੇਲਣ ਤੋਂ ਰੋਕ ਕੇ ਘਰ ਵਿੱਚ ਤਾੜੀ ਰੱਖ ਕੇ ਕਮਜ਼ੋਰ ਬਣੋਨ ਤੋਂ ਫਿਰ ਇਮੁਨਿਟੀ ਵਧਾਉਣ ਦੇ ਨਾਮ ਤੇ ਦੁਬਾਰਾ ਮਿੱਟੀ ਵਿੱਚ ਖੇਡਣ ਲਾਉਣ ਤੱਕ

ਅਗਰ ਇਸ ਸਭ ਦੀ ਜਾਂਚ ਪੜ੍ਹਤਾਲ ਕੀਤੀ ਜਾਵੇ ਤਾਂ ਇਹੀ ਨਤੀਜਾ ਨਿਕਲੇਗਾ ਕਿ ਤਕਨੌਲਜੀ ਨੇ ਜੋ ਸਾਨੂੰ ਦਿੱਤਾ ਉਹ ਸਭ ਕੁਦਰਤ ਨੇ ਪਹਿਲਾਂ ਤੋਂ ਹੀ ਸਾਨੂੰ ਦਿੱਤਾ ਹੋਇਆ ਹੈ……. ਆਗਿਆਤ

Unknown

You may also like