ਅਸੀਂ ਦੋ ਜੋੜੇ ਭਰਾ ਤੇ ਚਾਚੇ ਦੀ ਇੱਕੋ ਇੱਕੋ ਧੀ.. ਨਿੱਕੇ ਹੁੰਦਿਆਂ ਸੁਣਦੇ ਸਾਂ ਕੇ ਚਾਚੀ ਦੇ ਅੰਦਰ ਕੋਈ ਨੁਕਸ ਪੈ ਗਿਆ..ਕੋਈ ਹੋਰ ਔਲਾਦ ਨਾ ਜੰਮ ਸਕੀ! ਤਿੰਨੋਂ ਇਕੱਠੇ ਸਕੂਲੇ ਜਾਂਦੇ..ਪ੍ਰਾਇਮਰੀ ਮਗਰੋਂ ਮਿਡਲ ਸਕੂਲ ਦਾਖਲਾ ਲੈ ਲਿਆ ਤਾਂ ਉਸਨੂੰ ਸਕੂਲੇ ਖੜਨਾ ਤੇ ਵਾਪਿਸ ਲਿਆਉਣਾ ਸਾਡੀ ਜੁੰਮੇਵਾਰੀ ਹੋਇਆ ਕਰਦੀ ਸੀ..! ਇੱਕ ਦਿਨ ਉਸਨੂੰ ਮੈਂ ਆਪਣੇ ਪਿੱਛੇ ਬਿਠਾਉਂਦਾ ਤੇ ਦੂਜੇ ਦਿਨ ਉਹ ਨਿੱਕੇ ਮਗਰ ਬੈਠਦੀ..! ਨਿੱਕੇ ਨੇ …
General
-
-
ਜਿੰਦਗੀ ਦਾ ਸਫਰ ਬੜਾ ਅਜੀਬ ਏ , ਬੜਾ ਪਿਆਰਾ ਹੁੰਦਾ ਏ ਕਦੀ ਤੇ ਕਦੀ ਬਹੁਤ ਉਦਾਸ । ਬੇਸ਼ੱਕ ਇਨਸਾਨ ਸਾਰੀ ਉਮਰ ਖਵਾਹਿਸ਼ਾਂ ਦੇ ਪਰਛਾਵੇਂ ਫੜ੍ਹਦਾ ਰਹਿੰਦਾ ਏ ਪਰ ਬਿਲਕੁਲ ਬਰੀਕੀ ਨਾਲ ਵੇਖਿਆ ਜਾਵੇ ਤਾਂ ਇਨਸਾਨ ਹਮੇਸ਼ਾਂ ਦਿਲੀ ਖ਼ੁਸ਼ੀ ਦੀ ਤਲਾਸ਼ ਵਿੱਚ ਰਹਿੰਦਾ ਏ , ਸਕੂਨ ਦੀ ਭਾਲ ਵਿੱਚ ਰਹਿੰਦਾ ਏ ।ਬਹਾਨਾ ਬੇਸ਼ੱਕ ਰੇੜ੍ਹੀ ਤੋਂ ਅਮਰੂਦ ਖਰੀਦਣ ਦਾ ਹੋਵੇ ਜਾਂ ਸਮੁੰਦਰੀ ਜਹਾਜ ਤੇ ਬੈਠ ਕੇ ਕੌਫੀ …
-
ਹਰ ਮਨੁੱਖ ਵਿੱਚ ਕੁਝ ਆਦਤਾਂ ਹੁੰਦੀਆਂ ਨੇ ਚੰਗੀਆਂ ਜਾਂ ਬੁਰੀਆਂ । ਅਗਰ ਚੰਗੀਆਂ ਆਦਤਾਂ ਦੀ ਬਹੁਤਾਤ ਹੋਵੇ ਤਾਂ ਇਨਸਾਨ ਦਾ ਕਿਰਦਾਰ ਸੋਹਣਾ ਬਣ ਜਾਂਦਾ ਏ ਪਰ ਜੇਕਰ ਘਟੀਆ ਆਦਤਾਂ ਦੀ ਭਰਮਾਰ ਹੋਵੇ ਤਾਂ ਇਨਸਾਨ ਤੇ ਘਟੀਆ ਹੋਣ ਦੀ ਮੋਹਰ ਲੱਗ ਜਾਂਦੀ ਏ । ਪਰ ਮੁਸ਼ਕਿਲ ਏਹ ਹੁੰਦੀ ਏ ਕਿ ਇਨਸਾਨ ਨੂੰ ਖ਼ੁਦ ਨੂੰ ਏਹ ਨਹੀ ਪਤਾ ਲੱਗਦਾ ਕਿ ਓਹਦੀ ਕੋਈ ਖ਼ਾਸ ਆਦਤ ਉਸਦਾ ਇੱਜਤ , …
-
ਸਲੀਮਾ ਦਾ ਜਦੋਂ ਵਿਆਹ ਹੋਇਆ ਸੀ, ਉਹ ਇੱਕੀ ਸਾਲ ਦੀ ਸੀ। ਪੰਜ ਸਾਲ ਬੀਤ ਗਏ ਸਨ, ਪਰ ਉਸਦੇ ਕੋਈ ਬਾਲ-ਬੱਚਾ ਨਹੀਂ ਸੀ ਹੋਇਆ। ਉਸਦੀ ਮਾਂ ਤੇ ਸੱਸ ਨੂੰ ਇਸ ਗੱਲ ਦੀ ਬੜੀ ਚਿੰਤਾ ਲੱਗੀ। ਮਾਂ ਕੁਝ ਵਧੇਰੇ ਹੀ ਪ੍ਰੇਸ਼ਾਨ ਸੀ ਕਿਉਂਕਿ ਉਹ ਸੋਚਦੀ ਸੀ ਕਿ ਸਲੀਮਾ ਦਾ ਪਤੀ ਨਜ਼ੀਬ ਕਿਤੇ ਦੂਜਾ ਵਿਆਹ ਹੀ ਨਾ ਕਰਵਾ ਲਏ। ਕਈ ਡਾਕਟਰਾਂ ਨੂੰ ਦਿਖਾਇਆ ਗਿਆ, ਪਰ ਕੋਈ ਗੱਲ ਨਹੀਂ …
-
ਮੇਰੀ ਜ਼ਿੰਦਗੀ ਵਿਚ ਤਿੰਨ ਵੱਡੀਆਂ ਘਟਨਾਵਾਂ ਵਾਪਰੀਆਂ ਹਨ-ਪਹਿਲੀ ਮੇਰੇ ਜਨਮ ਦੀ, ਦੂਜੀ ਮੇਰੀ ਸ਼ਾਦੀ ਦੀ ਅਤੇ ਤੀਜੀ ਮੇਰੇ ਕਹਾਣੀਕਾਰ ਬਣ ਜਾਣ ਦੀ। ਲੇਖਕ ਵਜੋਂ ਰਾਜਨੀਤੀ ਵਿਚ ਮੇਰੀ ਕੋਈ ਦਿਲਚਸਪੀ ਨਹੀਂ ਹੈ। ਲੀਡਰਾਂ ਅਤੇ ਦਵਾਈਆਂ ਵੇਚਣ ਵਾਲਿਆਂ ਨੂੰ ਮੈਂ ਇਕ ਹੀ ਨਜ਼ਰ ਨਾਲ ਦੇਖਦਾ ਹਾਂ। ਲੀਡਰੀ ਅਤੇ ਦਵਾਈਆਂ ਵੇਚਣਾ ਦੋਵੇਂ ਧੰਦੇ ਹਨ। ਰਾਜਨੀਤੀ ਵਿਚ ਮੈਨੂੰ ਓਨੀ ਹੀ ਦਿਲਚਸਪੀ ਹੈ, ਜਿੰਨੀ ਗਾਂਧੀ ਜੀ ਨੂੰ ਸਿਨਮੇ ਨਾਲ ਸੀ। …
-
ਅੰਮ੍ਰਿਤਸਰ ਵਿੱਚ ਅਲੀ ਮੁਹੰਮਦ ਦੀ ਮੁਨਿਆਰੀ ਦੀ ਦੁਕਾਨ ਸੀ। ਬੇਸ਼ਕ ਛੋਟੀ ਸੀ, ਪਰ ਉਸ ਵਿੱਚ ਹਰ ਪ੍ਰਕਾਰ ਦਾ ਸੌਦਾ ਸੀ। ਉਸ ਨੇ ਉਸ ਨੂੰ ਇਸ ਤਰੀਕੇ ਨਾਲ ਰਖਿਆ ਹੋਇਆ ਸੀ ਕਿ ਉਹ ਉਪਰ ਤੀਕਰ ਭਰੀ ਹੋਈ ਮਹਿਸੂਸ ਨਹੀਂ ਸੀ ਹੁੰਦੀ। ਅੰਮ੍ਰਿਤਸਰ ਵਿੱਚ ਦੂਸਰੇ ਦੁਕਾਨਦਾਰ ਬਲੈਕ ਕਰਦੇ ਸਨ। ਪਰੰਤੂ ਅਲੀ ਮੁਹੰਮਦ ਠੀਕ ਭਾਅ ਨਾਲ ਸੌਦਾ ਵੇਚਿਆ ਕਰਦਾ ਸੀ। ਇਹੋ ਕਾਰਨ ਸੀ ਕਿ ਲੋਕ ਦੂਰ ਦੂਰ ਤੋਂ …
-
ਸ਼ੋਏਬ ਅਖਤਰ..ਦੁਨੀਆਂ ਦਾ ਬੇਹਤਰੀਨ ਤੇਜ ਗੇਂਦ-ਬਾਜ.. ਦੱਸਦਾ ਏ ਕੇ ਸੰਘਰਸ਼ ਵਾਲੇ ਮੁਢਲੇ ਦਿਨਾਂ ਵਿਚ ਇੱਕ ਵਾਰ ਟਰਾਇਲ ਦੇਣ ਰਾਵਲਪਿੰਡੀ ਤੋਂ ਬਿਨਾ ਟਿਕਟ ਸਫ਼ਰ ਕਰ ਲਾਹੌਰ ਪਹੁੰਚਿਆ ਤਾਂ ਅੱਗੋਂ ਰਾਤ ਪੈ ਗਈ ਸੀ.. ਬੋਝੇ ਵਿਚ ਸਿਰਫ ਬਾਰਾਂ ਰੁਪਈਏ..ਫੁੱਟਪਾਥ ਤੇ ਸੁੱਤੇ ਪਏ ਅਜੀਜ ਖ਼ਾਨ ਨਾਮ ਦੇ ਟਾਂਗੇ ਵਾਲੇ ਨੂੰ ਗੁਜਾਰਿਸ਼ ਕੀਤੀ ਕੇ ਭਰਾਵਾਂ ਰੋਟੀ ਅਤੇ ਰਾਤ ਰਹਿਣ ਦਾ ਮਸਲਾ ਏ ਕੋਈ ਮਦਤ ਕਰ ਸਕਦਾ ਏ ਤਾ ਕਰ …
-
ਇੱਕ ਸਿੱਧ ਪੱਧਰਾ ਜੱਟ ਸੀ , ਸ਼ਿਵ ਜੀ ਦਾ ਭਗਤ ਬਣ ਗਿਆ , ਜੈ ਸ਼ਿਵ ਸ਼ੰਕਰ ਦਾ ਜਾਪ ਕਰਨ ਲੱਗ ਪਿਆ ਦਿਨ ਰਾਤ, ਹਰ ਵਕਤ । ਦਿਲ ਦਾ ਸਾਫ ਸੀ , ਮਿਹਨਤੀ ਤੇ ਇਮਾਨਦਾਰ ਵੀ ਪੁੱਜ ਕੇ , ਪਰ ਇੱਕੋ ਬੁਰਾਈ ਸੀ , ਸੁਭਾਅ ਦਾ ਬੜਾ ਕਾਹਲਾ ਤੇ ਜ਼ਬਾਨ ਦਾ ਕੁਰੱਖਤ, ਬੋਲਣ ਤੋ ਪਹਿਲਾਂ ਜ਼ਰਾ ਵੀ ਨਹੀਂ ਸੀ ਸੋਚਦਾ । ਇੱਕ ਦਿਨ ਓਹ ਗੁੜ ਬਣਾ …
-
ਤਪਦੀਆਂ ਦੁਪਾਹਿਰਾਂ ਚ ਉੱਚੇ – ਉੱਚੇ ਟਿੱਬਿਆਂ ਵਾਲੇ ਰਾਹ ਖੇਤ ਚ ਕੰਮ ਕਰਦੇ ਬਾਪੂ ਦੀ ਰੋਟੀ ਦੇਣ ਜਾਂਦੀ ਸਾਂ ਨਿਆਣੀਂ ਹੁੰਦੀ । ਅੰਮੀਂ ਆਖਿਆ ਕਰਦੀ ਸੀ ਸਕੂਲੋਂ ਆਉਂਦੀ ਨੂੰ ਹੀ ” ਜਾ ਮੇਰੀ ਧੀ ਰੋਟੀ ਬਾਅਦ ਚ ਖਾ ਲਵੀਂ , ਪਹਿਲਾਂ ਆਪਣੇਂ ਬਾਪੂ ਦੀ ਰੋਟੀ ਫੜਾਕੇ ਆ ਖੇਤ, ਉਹ ਵੇਖ ਪਰਛਾਵਾਂ ਤੂੜੀ ਵਾਲੇ ਕੋਠੇ ਦੀ ਕੰਧ ਨਾਲ ਆ ਗਿਆ ਏ , ਰੋਟੀ ਵੇਲੇ ਸਿਰ ਨਾਂ …
-
ਇੱਕ ਵਾਰ ਇੱਕ ਬੱਚਾ ਸਕੂਲ ਜਾਣ ਤੋਂ ਡਰਦਾ ਉੱਚੀ ਉੱਚੀ ਰੋ ਰਿਹਾ ਸੀ, ਓਹਦਾ ਬਾਪ ਓਹਨੂੰ ਧੱਕੋ ਜੋਰੀ ਸਕੂਲ ਛੱਡਣ ਜਾ ਰਿਹਾ ਸੀ , ਰਾਹ ਵਿੱਚ ਇੱਕ ਕਸਾਈ ਇੱਕ ਲੇਲੇ ਨੂੰ ਟੋਕਰੇ ਵਿੱਚ ਬੰਨ੍ਹ ਕੇ ਲਿਜਾ ਰਿਹਾ ਸੀ , ਜੋ ਸਾਈਕਲ ਮਗਰ ਬੰਨ੍ਹਿਆਂ ਹੋਇਆ ਸੀ । ਲੇਲਾ ਸੰਭਾਵੀ ਮੌਤ ਤੇ ਸਰੀਰਕ ਜਕੜ ਤੋਂ ਘਬਰਾ ਕੇ ਕੁਰਲਾ ਰਿਹਾ ਸੀ । ਓਹਦੀ ਕੁਰਲਾਹਟ ਸੁਣਕੇ ਬੱਚਾ ਆਪਣਾ ਰੋਣਾ …
-
ਜੋਗਿੰਦਰ ਸਿੰਘ ਦੀਆਂ ਕਹਾਣੀਆਂ ਜਦੋਂ ਲੋਕਪ੍ਰਿਅ ਹੋਣ ਲੱਗੀਆਂ ਤਾਂ ਉਹਦੇ ਮਨ ਵਿਚ ਇਹ ਇੱਛਾ ਪੈਦਾ ਹੋਈ ਕਿ ਉਹ ਉਘੇ ਸਾਹਿਤਕਾਰਾਂ ਅਤੇ ਸ਼ਾਇਰਾਂ ਨੂੰ ਆਪਣੇ ਘਰ ਬੁਲਾਏ ਅਤੇ ਉਨ੍ਹਾਂ ਦੀ ਦਾਅਵਤ ਕਰੇ। ਉਹਦਾ ਖਿਆਲ ਸੀ ਕਿ ਉਹਦੀ ਸ਼ੁਹਰਤ ਤੇ ਲੋਕਪ੍ਰਿਅਤਾ ਹੋਰ ਵੀ ਵਧੇਰੇ ਹੋ ਜਾਵੇਗੀ। ਜੋਗਿੰਦਰ ਸਿੰਘ ਨੂੰ ਆਪਣੀ ਰਚਨਾ ਬਾਰੇ ਬੜੀ ਖੁਸ਼ਫਹਿਮੀ ਸੀ। ਮਸ਼ਹੂਰ ਸਾਹਿਤਕਾਰਾਂ ਤੇ ਸ਼ਾਇਰਾਂ ਨੂੰ ਆਪਣੇ ਘਰ ਬੁਲਾ ਕੇ ਅਤੇ ਉਨ੍ਹਾਂ ਦੀ …
-
ਡੈਡੀ ਹੁਰਾਂ ਨੇ ਦਾਦੇ ਜੀ ਨੂੰ ਕਦੀ ਵੀ ਡੀਜਲ ਇੰਜਣ ਦੀ ਗਰਾਰੀ ਨਹੀਂ ਸੀ ਘੁਮਾਉਣ ਦਿੱਤੀ.. ਆਖਦੇ ਹਾਰਟ ਦੀ ਕਸਰ ਏ..ਜ਼ੋਰ ਪੈਂਦਾ ਏ..! ਫੇਰ ਡੈਡੀ ਅਚਾਨਕ ਰਵਾਨਗੀ ਪਾ ਗਏ..ਇੱਕ ਦਿੰਨ ਓਹਨਾ ਮੈਨੂੰ ਦਸਾਂ ਸਾਲਾਂ ਦੀ ਨੂੰ ਉਂਗਲ ਲਾ ਪੈਲੀਆਂ ਵੱਲ ਨੂੰ ਤੋਰ ਲਿਆ.. ਨਿੱਕਾ ਵੀਰ ਮਗਰੇ ਦੌੜਿਆ ਆਇਆ..ਦਾਦੇ ਹੁਰਾਂ ਉਸ ਨੂੰ ਵੀ ਕੁੱਛੜ ਚੁੱਕ ਲਿਆ! ਉਸ ਵੇਲੇ ਮੈਨੂੰ ਤੁਰੀ ਜਾਂਦੀ ਨੂੰ ਇਹ ਇਹਸਾਸ ਨਹੀਂ ਸੀ …