ਉਹ ਕਿਸੇ ਕੰਮ ਬੈੰਕ ਆਈ.. ਡਰਾਈਵਰ ਨੂੰ ਵਾਪਿਸ ਘੱਲ ਦਿੱਤਾ ਕੇ ਕੰਮ ਮੁਕਾ ਕੇ ਫੋਨ ਕਰੂੰ.. ਥੋੜੇ ਚਿਰ ਮਗਰੋਂ ਬਾਹਰ ਨਿਕਲੀ..ਵੇਖਿਆ ਫੋਨ ਦੀ ਬੈਟਰੀ ਡੈਡ ਸੀ..ਨੰਬਰ ਵੀ ਕੋਈ ਯਾਦ ਨਹੀਂ..ਹੁਣ ਕੀ ਕੀਤਾ ਜਾਵੇ? ਅੱਧੇ ਕਿਲੋਮੀਟਰ ਦੀ ਵਾਟ..ਦੋ ਪੈਰ ਪੁੱਟੇ..ਜੂਨ ਮਹੀਨਾ..ਅੱਤ ਦੀ ਗਰਮੀ..ਛੇਤੀ ਨਾਲ ਫੇਰ ਛਾਵੇਂ ਵਾਪਿਸ ਮੁੜ ਆਈ.. ਕੋਲ ਹੀ ਇੱਕ ਰਿਕਸ਼ੇ ਵਾਲੇ ਨੂੰ ਵਾਜ ਮਾਰੀ… “ਅਗਲੇ ਮੋੜ ਤੇ ਸੱਜੇ ਮੁੜ ਦੂਜੀ ਕੋਠੀ..ਕਿੰਨੇ ਪੈਸੇ? “ਦਸ …
General
-
-
ਇੰਗਲੈਂਡ ਦੀਆਂ ਗਰਮੀਆਂ ਦੀ ਸੁਹਾਵਣੀ ਸਵੇਰ , ਐਤਵਾਰ ਦਾ ਦਿਨ ਹੋਣ ਕਰਕੇ ਜ਼ਰਾ ਦੇਰ ਤੱਕ ਸੁਸਤਾਉਣ ਦਾ ਸੋਚਿਆ ਸੀ ਕਿ ਫ਼ੋਨ ਦੀ ਬੈੱਲ ਵੱਜਦੀ ਏ, ਵਟਸਐਪ ਕਾਲ ਏ ਪੰਜਾਬ ਤੋਂ , ਅਜ਼ੀਜ਼ ਦੋਸਤ ਦੀ । ਏਧਰ ਓਧਰ ਦੀਆਂ ਗੱਲਾਂ ਕਰਕੇ ਹੁਣੇ ਜਿਹੇ ਖਤਮ ਹੋਏ ਇੱਕ ਰੌਲੇ ਦਾ ਜ਼ਿਕਰ ਚੱਲ ਪਿਆ , ਸੱਚ ਕੀ ਹੁੰਦਾ ਏ, ਤੇ ਅਸੀਂ ਇੱਕੋ ਪੱਖ ਵੇਖਕੇ ਕਿਵੇ ਧਰਤੀ ਮੂਧੀ ਕਰਨ ਤੱਕ …
-
ਲਾਲਚ ਇਨਸਾਨ ਨੂੰ ਇਨਸਾਨ ਰਹਿਣ ਈ ਨਹੀ ਦਿੰਦਾ । ਇਨਸਾਨ ਨੇ ਰੱਬ ਨੂੰ ਵੀ ਆਪਣੇ ਵਰਗਾ ਈ , ਲੈ ਦੇ ਕੇ ਕੰਮ ਕਰਨ ਵਾਲਾ ਸਮਝ ਛੱਡਿਆ , ਜਿਵੇ ਰੱਬ ਨਾ ਹੋਵੇ , ਕਿਸੇ ਦਫਤਰ ਵਿੱਚ ਬੈਠਾ ਰਿਸ਼ਵਤਖ਼ੋਰ ਅਧਿਕਾਰੀ ਹੋਵੇ । ਮਜੀਠੇ ਕੋਲ ਬਾਬੇ ਰੋਡੇ ਦੀ ਯਗਾ ਏ, ਲੋਕੀਂ ਆਪਣੇ ਜਾਇਜ਼ ਨਾਜਾਇਜ਼ ਕੰਮਾਂ ਲਈ ਸ਼ਰਾਬ ਦੀ ਸੁੱਖਣਾ ਸੁੱਖਦੇ ਨੇ ਓਥੇ । ਕਈ ਨਾਜਾਇਜ ਸ਼ਰਾਬ ਕੱਢਣ ਵਾਲੇ …
-
ਕੁਝ ਚਿਰ ਹੋਇਆ, ਨਵਾਬ ਛਤਾਰੀ ਦੀ ਧੀ ਤਸਨਾਮ (ਸ੍ਰੀਮਤੀ ਤਸਨੀਮ ਸਲੀਮ) ਨੇ ਮੈਨੂੰ ਇਕ ਖਤ ਲਿਖਿਆ ਸੀ, “ਆਪਣੇ ਭਣਵੱਈਏ ਦੇ ਬਾਰੇ ਤੁਹਾਡਾ ਕੀ ਵਿਚਾਰ ਏ? ਤੁਹਾਡੇ ਕੋਲੋਂ ਆਉਂਦੇ ਹੋਏ ਉਹ ਜੋ ਅੰਦਾਜ਼ਾ ਲਾ ਕੇ ਆਏ ਨੇ, ਮੈਨੂੰ ਡਰ ਏ ਕਿਧਰੇ ਮੈਂ ਖੁਸ਼ੀ ਨਾਲ ਮਰ ਈ ਨਾ ਜਾਵਾਂ! ਤੁਹਾਨੂੰ ਦੱਸ ਦਿਆਂ ਕਿ ਇਹ ਸੱਜਣ ਮੈਨੂੰ ਤੁਹਾਡਾ ਨਾਂ ਲੈ ਕੇ ਛੇੜਦੇ ਹੁੰਦੇ ਸਨ…ਉਨ੍ਹਾਂ ਨਰਗਿਸ ਦਾ ਜ਼ਿਕਰ ਜਾਣ …
-
ਸੰਨ 1971 ਦੀ ਘਟਨਾ ਹੈ, ਜਨਰਲ ਜਗਜੀਤ ਸਿੰਘ ਅਰੋੜਾ ਨੇ ਬੰਗਲਾ ਦੇਸ਼ ਆਜ਼ਾਦ ਕਰਵਾਇਆ ਸੀ।ਤਾਂ ਉਸ ਵਕਤ ਦੁਸ਼ਮਣ ਦੀਆਂ ਫੌਜਾਂ ਕੋਲੋਂ ਹਥਿਆਰ ਸੁਟਵਾ ਕੇ ਉਨ੍ਹਾਂ ਨੂੰ ਕੈਦੀ ਬਣਾ ਲਿਆ ਸੀ ਤੇ ਮੋਰਚਿਆਂ ਵਿੱਚੋਂ ਕੁਝ ਲੜਕੀਆਂ ਮਿਲੀਆਂਜਿਨ੍ਹਾਂ ਦੇ ਸਰੀਰ ਨਗਨ ਅਵਸਥਾ ਵਿੱਚ ਸਨ, ਜੋ ਖਰੋਚ ਖਰੋਚ ਕੇ ਜ਼ਖਮੀ ਕੀਤੇ ਹੋਏ ਸਨਤਮਾਮ ਲੜਕੀਆਂ ਅਰੋੜਾ ਜੀ ਕੋਲ ਭੱਜੀਆਂ ਆਈਆਂ ਤੇ ਪੁਕਾਰਾਂ ਕਰਨ ਲੱਗੀਆਂ ਕਿ ਸਾਨੂੰ ਬਚਾ ਲਵੋ, ਜੀਸਰਦਾਰ …
-
ਹਨੇਰੇ ਵਿੱਚ ਕੋਈ ਰੰਗ ਦਿਖਾਈ ਨਹੀ ਪੈਂਦਾ , ਸਭ ਰੰਗ ਰੋਸ਼ਨੀ ਵਿੱਚ ਈ ਦਿਸਦੇ ਨੇ । ਵਿਗਿਆਨ ਦੱਸਦਾ ਏ ਕਿ ਸੂਰਜ ਦੀ ਰੋਸ਼ਨੀ ਸੱਤ ਰੰਗਾਂ ਦਾ ਸਮੂਹ ਏ ਤੇ ਇਹਨਾਂ ਰੰਗਾਂ ਦੀ ਵਜ੍ਹਾ ਕਾਰਨ ਸਾਨੂੰ ਵਸਤੂਆਂ ਦੇ ਵੱਖ ਵੱਖ ਰੰਗ ਦਿਖਾਈ ਦਿੰਦੇ ਨੇ । ਜਦੋਂ ਸੂਰਜ ਦੀ ਰੋਸ਼ਨੀ ਕਿਸੇ ਵਸਤੂ ਨੂੰ ਪਰਕਾਸ਼ਿਤ ਕਰਦੀ ਐ ਤਾਂ ਉਹ ਵਸਤੂ ਸੱਤ ਰੰਗਾਂ ਚੋਂ ਜਿਹੜੇ ਰੰਗਾਂ ਨੂੰ ਸੋਖ ਲਵੇ, …
-
ਪੰਜਾਬੀ ਦਾ ਇੱਕ ਸ਼ਬਦ ਸਭ ਨੇ ਈ ਸੁਣਿਆ ਹੋਵੇਗਾ,”ਹਊ ਪਰ੍ਹੇ” ਕਰਨਾ । ਮਾਝੇ ਦੇ ਪੁਰਾਣੇ ਬਜ਼ੁਰਗ ਆਮ ਤੌਰ ਤੇ ਇਹ ਸ਼ਬਦ ਵਰਤਦੇ ਸਨ ਕਿਸੇ ਨੂੰ ਹੌਸਲਾ ਦੇਣ ਲਈ , ਜਦ ਉਸਨੂੰ ਕਿਸੇ ਨੇ ਦੁੱਖ ਦਿੱਤਾ ਹੋਵੇ, ਧੋਖਾ ਦਿੱਤਾ ਹੋਵੇ । ਇਸਦਾ ਭਾਵ ਇਹ ਹੁੰਦਾ ਸੀ ਕਿ ਭਾਈ ਤੂੰ ਦਿਲ ਵੱਡਾ ਕਰਕੇ ਇਸ ਗੱਲ ਦੀ ਯਾਦ ਨੂੰ ਮਨੋਂ ਕੱਢ ਦੇ ਤੇ ਆਪਣੇ ਕੰਮ ਤੇ ਧਿਆਨ ਦੇਹ, …
-
“ਤੁਸੀਂ ਯਕੀਨ ਨਹੀਂ ਕਰੋਗੇ। ਮਗਰ ਇਹ ਵਾਕਿਆ ਜੋ ਮੈਂ ਤੁਹਾਨੂੰ ਸੁਨਾਣ ਵਾਲਾ ਹਾਂ, ਬਿਲਕੁਲ ਠੀਕ ਹੈ।” ਇਹ ਕਹਿ ਕੇ ਸ਼ੇਖ ਸਾਹਿਬ ਨੇ ਬੀੜੀ ਸੁਲਗਾਈ। ਦੋ ਤਿੰਨ ਜ਼ੋਰ ਦੇ ਕਸ਼ ਲਾ ਕੇ ਉਸਨੂੰ ਸੁੱਟ ਦਿੱਤਾ ਅਤੇ ਆਪਣੀ ਦਾਸਤਾਨ ਸੁਣਾਉਣੀ ਸ਼ੁਰੂ ਕੀਤੀ। ਸ਼ੇਖ ਸਾਹਿਬ ਦੇ ਸੁਭਾ ਤੋਂ ਅਸੀਂ ਵਾਕਿਫ ਸਾਂ, ਇਸ ਲਈ ਅਸੀਂ ਖ਼ਾਮੋਸ਼ੀ ਨਾਲ ਸੁਣਦੇ ਰਹੇ। ਦਰਮਿਆਨ ਵਿੱਚ ਉਨ੍ਹਾਂ ਨੂੰ ਕਿਤੇ ਵੀ ਨਹੀਂ ਟੋਕਿਆ। ਆਪ ਨੇ …
-
ਅਨੋਖਾ_ਤਲਾਕ ਅਨੁਵਾਦਕ ਕਹਾਣੀ ਤੇ ਸਿਖਿਆਦਾਇਕ ਜ਼ਿੰਦਗੀ ਵਿੱਚ ਕਿਸੇ ਤੀਜੇ ਜਾਂ ਰਿਸ਼ਤੇਦਾਰਾਂ ਦਾ ਦਖ਼ਲ ਅੰਦਾਜ਼ੀ ਨਾ ਝੱਲੋ !! ਹੋਇਆ ਐਦਾਂ ਕਿ ਪਤੀ ਨੇ ਪਤਨੀ ਦੇ ਕਿਸੇ ਗੱਲ ਕਰਕੇ ਥੱਪੜ ਮਾਰ ਦਿੱਤਾ ਤੇ ਪਤਨੀ ਨੇ ਵੀ ਜਵਾਬ ਵਿੱਚ ਆਪਣਾ ਸੈਂਡਲ ਪਤੀ ਵੱਲ ਵਗਾਹ ਕੇ ਮਾਰਿਆ ਜੋ ਕਿ ਉਹਦੇ ਸਿਰ ਨੂੰ ਲੱਗਦਾ ਨਿੱਕਲ ਗਿਆ । ਮਾਮਲਾ ਰਫਾ ਦਫਾ ਹੋ ਵੀ ਜਾਂਦਾ । ਪਰ ਪਤੀ ਨੇ ਤਾਂ ਇਹਨੂੰ ਬਹੁਤ …
-
ਜ਼ਿੰਦਗੀ ਇੱਕ ਗੇਮ ਦੀ ਤਰਾਂ ਏ , ਅਜੀਬ ਤਰਾਂ ਦੀ ਗੇਮ , ਜਿਸ ਵਿੱਚ ਇਨਸਾਨ ਬੈਟ ਫੜ੍ਹ ਕੇ ਖੜਾ ਏ ਕ੍ਰੀਜ਼ ਤੇ ,ਕੋਈ ਵਿਕਟ ਕੀਪਰ ਨਹੀ , ਕੋਈ ਫੀਲਡਰ ਨਹੀਂ , ਪਰ ਕੁਦਰਤ ਰੁਕ ਰੁਕ ਕੇ ਗੇਂਦ ਸੁੱਟ ਰਹੀ ਏ , ਮੌਕਿਆਂ ਦੇ ਰੂਪ ਵਿੱਚ । ਪਰ ਇਹ ਇਨਸਾਨ ਤੇ ਨਿਰਭਰ ਏ ਕਿ ਉਹ ਗੇਂਦ ਦੀ ਕਿੰਨੀ ਕੁ ਰੀਝ ਨਾਲ ਉਡੀਕ ਕਰਦਾ ਏ ਤੇ ਕਿੰਨੇ …
-
ਇੱਕ ਸੁਚੱਜੇ ਇਨਸਾਨ ਦਾ ਜੀਵਨ ਬੜੇ ਸਲੀਕੇ ਨਾਲ ਨਿਯਮਿਤ ਹੁੰਦਾ ਏ । ਉਸਦਾ ਸਵੇਰੇ ਜਾਗਣਾ, ਸਰੀਰ ਦੀ ਸਾਫ ਸਫਾਈ, ਖਾਣ ਪੀਣ , ਕਾਰ ਵਿਹਾਰ ਲੈਅ ਬੱਧ ਹੁੰਦਾ ਏ । ਹਰ ਕੰਮ ਵਿੱਚ ਸਲੀਕਾ , ਸਬਰ , ਹੌਸਲਾ,ਦਿਸਦਾ ਏ । ਇਹੀ ਗੱਲਾਂ ਨੇ ਜੋ ਰਲ ਮਿਲ ਕੇ ਸਮੁੱਚੀ ਜ਼ਿੰਦਗੀ ਨੂੰ ਸੁਹਾਵਣਾ ਬਣਾਉਦੀਆਂ ਨੇ । ਜਦ ਬਹੁਤ ਸਾਰੇ ਸੁਚੱਜੇ ਲੋਕ ਰਲ ਮਿਲ ਕੇ ਰਹਿਣ ਤਾਂ ਸੋਹਣਾ ਸਮਾਜ …
-
ਇਸ਼ਕ ਮੁਹੱਬਤ ਦੇ ਬਾਰੇ ਵਿੱਚ ਅਖ਼ਲਾਕ ਦਾ ਨਜ਼ਰੀਆ ਉਹੀ ਸੀ ਜੋ ਅਕਸਰ ਆਸ਼ਿਕਾਂ ਅਤੇ ਮੁਹੱਬਤ ਕਰਨ ਵਾਲਿਆਂ ਦਾ ਹੁੰਦਾ ਹੈ। ਉਹ ਰਾਂਝੇ ਪੀਰ ਦਾ ਚੇਲਾ ਸੀ। ਇਸ਼ਕ ਵਿੱਚ ਮਰ ਜਾਣਾ ਉਸਦੇ ਨਜ਼ਦੀਕ ਇੱਕ ਮਹਾਨ ਅਤੇ ਸ਼ਾਨ ਦੀ ਮੌਤ ਮਰਨਾ ਸੀ। ਅਖ਼ਲਾਕ ਤੀਹ ਸਾਲ ਦਾ ਹੋ ਗਿਆ। ਮਗਰ ਬਾਵਜੂਦ ਕੋਸ਼ਿਸ਼ਾਂ ਦੇ ਉਸ ਨੂੰ ਕਿਸੇ ਨਾਲ ਇਸ਼ਕ ਨਹੀਂ ਹੋਇਆ ਲੇਕਿਨ ਇੱਕ ਦਿਨ ਇੰਗਰਿਡ ਬਰਗਮੈਨ ਦੀ ਪਿਕਚਰ “ਫ਼ੌਰ …