• Daily Hukamnama
  • Shop
  • Quiz
Punjabi Stories
  • All Kahaniyan
    • General
    • Religious
    • Motivational
    • Sad Stories
    • Funny Punjabi Stories
    • Kids Stories
    • Long Stories
    • Love Stories
    • Punjabi Virsa
    • Mix
  • Punjabi Status
    • Attitude Status in Punjabi
    • Motivational Status Punjabi
    • Wallpapers – Image Status
    • Punjabi Love status
    • Punjabi Love Shayari
    • Punjabi Whatsapp Status
    • Punjabi Status for Boys
    • Punjabi Status for Girls
    • Punjabi Status Yaari
    • Ajj Da Vichar
    • Sad Status Punjabi
    • Punjabi Song Status
    • Sachian Gallan
    • Punjabi Dharmik Status
    • Shayari
    • Punjabi Status Sardari
    • Funny punjabi status
  • Blog
  • Punjabi Boliyan
    • Bhangra Boliyan
    • Desi Boliyan
    • Dadka Mail
    • Nanka Mail
    • Munde Vallo Boliyan
    • Bari Barsi Boliyan
    • Kudi Vallo Boliyan
    • Jeeja Saali
    • Jeth Bhabhi
    • Maa Dhee
    • Nanaan Bharjayi
    • Nooh Sass
    • Punjabi Tappe
    • Deor Bharjayii
    • Funny Punjabi Boliyan
    • Giddha Boliyan
    • Munde Vallo Boliyan
  • Wishes
    • Birthday Wishes
      • Birthday Wishes for Brother
      • Birthday Wishes for Sister
      • Birthday Wishes for Friend
      • Birthday Wishes for Father
      • Birthday Wishes for Mother
      • Birthday Wishes for Wife
      • Birthday Wishes for Husband
      • Birthday Wishes for Son
      • Birthday Wishes for Daughter
    • Festival Wishes
      • Baisakhi Wishes
  • Wallpapers
    • Sad Status Images
    • Love Status Images
    • Motivational Status Images
    • Gurbani Status Images
    • Sachian Gallan Status
    • Funny Status Images
    • Ajj Da Vichar
    • Image Status
  • Punjabi Shayari
  • 0




Authors: Others

ਅਕਲਮੰਦ ਹੰਸ-ਪੰਚਤੰਤਰ

by Sandeep Kaur April 23, 2021

ਇੱਕ ਬਹੁਤ ਵੱਡਾ ਵਿਸ਼ਾਲ ਰੁੱਖ ਸੀ । ਉਸ ਤੇ ਦਰਜਨਾਂ ਹੰਸ ਰਹਿੰਦੇ ਸਨ । ਉਨ੍ਹਾਂ ਵਿੱਚ ਇੱਕ ਬਹੁਤ ਸਿਆਣਾ ਹੰਸ ਸੀ, ਸੂਝਵਾਨ ਅਤੇ ਬਹੁਤ ਦੂਰਦਰਸ਼ੀ । ਸਭ ਉਸਨੂੰ ਇੱਜ਼ਤ ਨਾਲ ‘ਤਾਇਆ’ ਕਹਿਕੇ ਬੁਲਾਉਂਦੇ ਸਨ। ਇੱਕ ਦਿਨ ਉਸਨੇ ਇੱਕ ਛੋਟੀ–ਜਿਹੀ ਵੇਲ ਨੂੰ ਰੁੱਖ ਦੇ ਤਣੇ ਤੇ ਬਹੁਤ ਹੇਠਾਂ ਚਿੰਮੜਿਆ ਪਾਇਆ। ਤਾਏ ਨੇ ਦੂਜੇ ਹੰਸਾਂ ਨੂੰ ਸੱਦ ਕੇ ਕਿਹਾ “ਵੇਖੋ, ਇਸ ਵੇਲ ਨੂੰ ਨਸ਼ਟ ਕਰ ਦੇਵੋ। ਇੱਕ ਦਿਨ ਇਹ ਵੇਲ ਸਾਨੂੰ ਸਾਰਿਆਂ ਨੂੰ ਮੌਤ ਦੇ ਮੂੰਹ ਵਿੱਚ ਲੈ ਜਾਵੇਗੀ ।”

ਇੱਕ ਜਵਾਨ ਹੰਸ ਹੱਸਦੇ ਹੋਏ ਬੋਲਿਆ “ਤਾਇਆ, ਇਹ ਛੋਟੀ–ਜਿਹੀ ਵੇਲ ਸਾਨੂੰ ਕਿਵੇਂ ਮੌਤ ਦੇ ਮੂੰਹ ਵਿੱਚ ਲੈ ਜਾਵੇਗੀ ?”

ਸਿਆਣੇ ਹੰਸ ਨੇ ਸਮਝਾਇਆ “ਅੱਜ ਇਹ ਤੈਨੂੰ ਛੋਟੀ ਜਿਹੀ ਲੱਗ ਰਹੀ ਹੈ। ਹੌਲ਼ੀ–ਹੌਲ਼ੀ ਇਹ ਰੁੱਖ ਦੇ ਸਾਰੇ ਤਣੇ ਨੂੰ ਲਪੇਟਾ ਮਾਰਕੇ ਉਪਰ ਤੱਕ ਆ ਜਾਵੇਗੀ। ਫਿਰ ਵੇਲ ਦਾ ਤਣਾ ਮੋਟਾ ਹੋਣ ਲੱਗੇਗਾ ਅਤੇ ਰੁੱਖ ਨਾਲ ਚਿਪਕ ਜਾਵੇਗਾ, ਤਦ ਹੇਠੋਂ ਉਪਰ ਤਕ ਰੁੱਖ ਤੇ ਚੜ੍ਹਣ ਲਈ ਪੌੜੀ ਬਣ ਜਾਵੇਗੀ। ਕੋਈ ਵੀ ਸ਼ਿਕਾਰੀ ਪੌੜੀ ਦੇ ਸਹਾਰੇ ਚੜ੍ਹ ਕੇ ਸਾਡੇ ਤੱਕ ਪਹੁੰਚ ਜਾਏਗਾ ਅਤੇ ਅਸੀਂ ਸਾਰੇ ਮਾਰੇ ਜਾਵਾਂਗੇ।”

ਦੂਜੇ ਹੰਸ ਨੂੰ ਭਰੋਸਾ ਨਹੀਂ ਆਇਆ, “ਇੱਕ ਛੋਟੀ ਜਿਹੀ ਵੇਲ ਕਿਵੇਂ ਪੌੜੀ ਬਣੇਗੀ ?”

ਤੀਜਾ ਹੰਸ ਬੋਲਿਆ, “ਤਾਇਆ, ਤੂੰ ਤਾਂ ਇੱਕ ਛੋਟੀ ਜਿਹੀ ਵੇਲ ਨੂੰ ਖਿੱਚ ਕੇ ਜ਼ਿਆਦਾ ਹੀ ਲੰਬਾ ਕਰ ਰਿਹਾ ਹੈਂ।”

ਇੱਕ ਹੰਸ ਬੁੜਬੁੜਾਇਆ, “ਇਹ ਤਾਇਆ ਆਪਣੀ ਅਕਲ ਦਾ ਰੋਹਬ ਪਾਉਣ ਲਈ ਅੰਟ-ਸ਼ੰਟ ਕਹਾਣੀ ਬਣਾ ਰਿਹਾ ਹੈ।”

ਇਸ ਪ੍ਰਕਾਰ ਕਿਸੇ ਵੀ ਹੰਸ ਨੇ ਤਾਏ ਦੀ ਗੱਲ ਨੂੰ ਗੰਭੀਰਤਾ ਨਾਲ ਨਹੀਂ ਲਿਆ। ਇੰਨੀ ਦੂਰ ਤੱਕ ਵੇਖ ਸਕਣ ਦੀ ਉਨ੍ਹਾਂ ਵਿੱਚ ਅਕਲ ਕਿੱਥੇ ਸੀ ?

ਸਮਾਂ ਗੁਜ਼ਰਦਾ ਰਿਹਾ। ਵੇਲ ਚਿੰਮੜਦੇ-ਲਿਪਟਦੇ ਉਪਰ ਸ਼ਾਖਾਵਾਂ ਤੱਕ ਪਹੁੰਚ ਗਈ। ਵੇਲ ਦਾ ਤਣਾ ਮੋਟਾ ਹੋਣਾ ਸ਼ੁਰੂ ਹੋਇਆ ਅਤੇ ਸਚਮੁੱਚ ਹੀ ਰੁੱਖ ਦੇ ਤਣੇ ਤੇ ਪੌੜੀ ਬਣ ਗਈ। ਜਿਸ ਤੇ ਸੌਖ ਨਾਲ ਚੜਿਆ ਜਾ ਸਕਦਾ ਸੀ। ਸਾਰਿਆਂ ਨੂੰ ਤਾਏ ਦੀ ਗੱਲ ਦੀ ਸੱਚਾਈ ਸਾਹਮਣੇ ਨਜ਼ਰ ਆਉਣ ਲੱਗੀ। ਪਰ ਹੁਣ ਕੁੱਝ ਨਹੀਂ ਕੀਤਾ ਜਾ ਸਕਦਾ ਸੀ ਕਿਉਂਕਿ ਵੇਲ ਇੰਨੀ ਮਜਬੂਤ ਹੋ ਗਈ ਸੀ ਕਿ ਉਸਨੂੰ ਨਸ਼ਟ ਕਰਨਾ ਹੰਸਾਂ ਦੇ ਵੱਸ ਦੀ ਗੱਲ ਨਹੀਂ ਸੀ । ਇੱਕ ਦਿਨ ਜਦੋਂ ਸਾਰੇ ਹੰਸ ਦਾਣਾ ਚੁਗਣ ਬਾਹਰ ਗਏ ਹੋਏ ਸਨ ਤਦ ਇੱਕ ਚਿੜੀਮਾਰ ਉਧਰ ਆ ਨਿਕਲਿਆ। ਰੁੱਖ ਤੇ ਬਣੀ ਪੌੜੀ ਨੂੰ ਵੇਖਦੇ ਹੀ ਉਸਨੇ ਰੁੱਖ ਤੇ ਚੜ੍ਹ ਕੇ ਜਾਲ ਵਿਛਾਇਆ ਅਤੇ ਚਲਾ ਗਿਆ। ਸਾਂਝ ਨੂੰ ਸਾਰੇ ਹੰਸ ਪਰਤ ਆਏ ਅਤੇ ਰੁੱਖ ਤੇ ਉੱਤਰੇ ਤਾਂ ਚਿੜੀਮਾਰ ਦੇ ਜਾਲ ਵਿੱਚ ਬੁਰੀ ਤਰ੍ਹਾਂ ਫਸ ਗਏ। ਜਦੋਂ ਉਹ ਜਾਲ ਵਿੱਚ ਫਸ ਗਏ ਅਤੇ ਫੜਫੜਾਉਣ ਲੱਗੇ, ਤਦ ਉਨ੍ਹਾਂ ਨੂੰ ਤਾਏ ਦੀ ਅਕਲਮੰਦੀ ਅਤੇ ਦੂਰ-ਦ੍ਰਿਸ਼ਟੀ ਦਾ ਪਤਾ ਲਗਾ । ਸਭ ਤਾਏ ਦੀ ਗੱਲ ਨਾ ਮੰਨਣ ਲਈ ਸ਼ਰਮਿੰਦਾ ਸਨ ਅਤੇ ਆਪਣੇ ਆਪ ਨੂੰ ਕੋਸ ਰਹੇ ਸਨ । ਤਾਇਆ ਸਭ ਨਾਲ ਰੁਸ਼ਟ ਸੀ ਅਤੇ ਚੁਪ ਬੈਠਾ ਹੋਇਆ ਸੀ ।

ਇੱਕ ਹੰਸ ਨੇ ਹਿੰਮਤ ਕਰਕੇ ਕਿਹਾ “ਤਾਇਆ, ਅਸੀਂ ਮੂਰਖ ਹਾਂ, ਲੇਕਿਨ ਹੁਣ ਸਾਡੇ ਤੋਂ ਮੂੰਹ ਨਾ ਫੇਰੋ।”

 

ਦੂਜਾ ਹੰਸ ਬੋਲਿਆ, “ਇਸ ਸੰਕਟ ਵਿੱਚੋਂ ਨਿਕਲਣ ਦੀ ਤਰਕੀਬ ਤੁਸੀਂ ਹੀ ਸਾਨੂੰ ਦੱਸ ਸਕਦੇ ਹੋ। ਅੱਗੇ ਤੋਂ ਅਸੀਂ ਤੁਹਾਡੀ ਕੋਈ ਗੱਲ ਨਹੀਂ ਟਾਲਾਂਗੇ।” ਸਾਰੇ ਹੰਸਾਂ ਨੇ ਹਾਮੀ ਭਰੀ ਤਦ ਤਾਏ ਨੇ ਉਨ੍ਹਾਂ ਨੂੰ ਦੱਸਿਆ “ਮੇਰੀ ਗੱਲ ਧਿਆਨ ਨਾਲ ਸੁਣੋ । ਸਵੇਰੇ ਜਦੋਂ ਚਿੜੀਮਾਰ ਆਵੇਗਾ, ਤਦ ਮੁਰਦਾ ਹੋਣ ਦਾ ਡਰਾਮਾ ਕਰਨਾ । ਚਿੜੀਮਾਰ ਥੋਨੂੰ ਮੁਰਦਾ ਸਮਝ ਕੇ ਜਾਲ ਤੋਂ ਕੱਢ ਜ਼ਮੀਨ ਤੇ ਰਖਦਾ ਜਾਵੇਗਾ । ਉੱਥੇ ਵੀ ਮਰਿਆਂ ਵਾਂਗ ਪਏ ਰਹਿਣਾ । ਜਿਵੇਂ ਹੀ ਉਹ ਅਖੀਰਲੇ ਹੰਸ ਨੂੰ ਹੇਠਾਂ ਰੱਖੇਗਾ, ਮੈਂ ਸੀਟੀ ਬਜਾਊਂਗਾ । ਮੇਰੀ ਸੀਟੀ ਸੁਣਦੇ ਹੀ ਸਭਨਾਂ ਨੇ ਉੱਡ ਜਾਣਾ ।”

 

ਸਵੇਰੇ ਚਿੜੀਮਾਰ ਆਇਆ । ਹੰਸਾਂ ਨੇ ਉਵੇਂ ਹੀ ਕੀਤਾ ਜਿਵੇਂ ਤਾਏ ਨੇ ਸਮਝਾਇਆ ਸੀ । ਸਚਮੁੱਚ ਚਿੜੀਮਾਰ ਹੰਸਾਂ ਨੂੰ ਮੁਰਦਾ ਸਮਝ ਕੇ ਜ਼ਮੀਨ ਤੇ ਪਟਕਦਾ ਗਿਆ । ਸੀਟੀ ਦੀ ਅਵਾਜ ਦੇ ਨਾਲ ਹੀ ਸਾਰੇ ਹੰਸ ਉੱਡ ਗਏ । ਚਿੜੀਮਾਰ ਅਵਾਕ ਹੋਕੇ ਵੇਖਦਾ ਰਹਿ ਗਿਆ ।

ਸ਼ੇਰ ਨੂੰ ਜਿਉਂਦਾ ਕਰਨ ਵਾਲੇ ਚਾਰ ਦੋਸਤ-ਪੰਚਤੰਤਰ

by Sandeep Kaur April 20, 2021

ਕਿਸੇ ਸ਼ਹਿਰ ਵਿੱਚ ਚਾਰ ਦੋਸਤ ਰਹਿੰਦੇ ਸਨ । ਉਹ ਹਮੇਸ਼ਾ ਇਕੱਠੇ ਹੀ ਰਹਿੰਦੇ । ਉਨ੍ਹਾਂ ਵਿਚੋਂ ਤਿੰਨ ਬਹੁਤ ਗਿਆਨੀ ਸਨ । ਚੌਥਾ ਦੋਸਤ ਇੰਨਾ ਗਿਆਨੀ ਤਾਂ ਨਹੀਂ ਸੀ ਪਰ ਫਿਰ ਵੀ ਉਹ ਦੁਨੀਆਂਦਾਰੀ ਦੀਆਂ ਗੱਲਾਂ ਬਹੁਤ ਚੰਗੀ ਤਰ੍ਹਾਂ ਜਾਣਦਾ ਸੀ ।

ਇੱਕ ਦਿਨ ਉਨ੍ਹਾਂ ਨੇ ਫੈਸਲਾ ਕੀਤਾ ਕਿ ਕਿਉਂ ਨਾ ਦੂਰ-ਦੂਰ ਦੇਸ਼ਾਂ ਵਿੱਚ ਘੁੰਮ-ਘੁੰਮਕੇ ਉਹਨਾਂ ਨੂੰ ਵੇਖਿਆ ਜਾਵੇ ਤੇ ਨਾਲ ਹੀ ਦੌਲਤ ਕਮਾਈ ਜਾਵੇ। ਉਹ ਘਰੋਂ ਟੁਰ ਪਏ ਤੇ ਛੇਤੀ ਹੀ ਇੱਕ ਸੰਘਣੇ ਜੰਗਲ ਵਿੱਚ ਪੁੱਜ ਗਏ । ਰਾਹ ਵਿੱਚ ਉਨ੍ਹਾਂ ਨੇ ਕਿਸੇ ਜਾਨਵਰ ਦੀਆਂ ਹੱਡੀਆਂ ਜ਼ਮੀਨ ਉੱਤੇ ਖਿੰਡੀਆਂ ਹੋਈਆਂ ਵੇਖੀਆਂ । ਇੱਕ ਗਿਆਨੀ ਬੋਲਿਆ , ”ਸਾਨੂੰ ਆਪਣਾ ਗਿਆਨ ਪਰਖਣ ਦਾ ਮੌਕਾ ਮਿਲ ਗਿਆ ਹੈ। ਇਹ ਹੱਡੀਆਂ ਕਿਸੇ ਮਰੇ ਹੋਏ ਜਾਨਵਰ ਦੀਆਂ ਹਨ। ਮੈਂ ਉਨ੍ਹਾਂ ਨੂੰ ਦੁਬਾਰਾ ਜੋੜ ਦੇਵਾਂਗਾ ਕਿਉਂਕਿ ਮੈਨੂੰ ਪਤਾ ਹੈ ਕਿ ਇਨ੍ਹਾਂ ਹੱਡੀਆਂ ਨੂੰ ਕਿਵੇਂ ਜੋੜਿਆ ਜਾ ਸਕਦਾ ਹੈ।”

ਦੂਜੇ ਦੋਸਤ ਨੇ ਕਿਹਾ, ”ਮੈਂ ਇਸ ਜਾਨਵਰ ਉੱਤੇ ਮਾਸ ਅਤੇ ਖੱਲ ਚੜ੍ਹਾ ਦੇਵਾਂਗਾ ਤੇ ਨਾਲ ਹੀ ਖੂਨ ਪਾ ਦੇਵਾਂਗਾ।”

ਤੀਜੇ ਦੋਸਤ ਨੇ ਕਿਹਾ, ”ਮੈਂ ਆਪਣੇ ਅਮੁੱਲ ਗਿਆਨ ਨਾਲ ਇਸ ਜਾਨਵਰ ਨੂੰ ਜਿੰਦਾ ਕਰ ਦੇਵਾਂਗਾ।”

ਪਹਿਲੇ ਗਿਆਨੀ ਜਵਾਨ ਨੇ ਉਸ ਜਾਨਵਰ ਦੀਆਂ ਹੱਡੀਆਂ ਸਹੀ-ਸਹੀ ਜੋੜ ਦਿੱਤੀਆਂ ਅਤੇ ਦੂਜੇ ਨੇ ਉਸ ਉੱਤੇ ਮਾਸ ਅਤੇ ਖੱਲ ਚੜ੍ਹਾ ਦਿੱਤੀ ਅਤੇ ਖੂਨ ਪਾ ਦਿੱਤਾ।

ਚੌਥਾ ਜਵਾਨ ਜ਼ੋਰ-ਜ਼ੋਰ ਦੀ ਰੌਲਾ ਪਾਉਣ ਲੱਗਾ, ”ਰੁਕ ਜਾਓ ! ਇਸ ਜਾਨਵਰ ਵਿੱਚ ਜਾਨ ਨਾ ਪਾਇਓ, ਇਹ ਤਾਂ ਸ਼ੇਰ ਹੈ ।”

ਪਰ ਗਿਆਨੀ ਦੋਸਤਾਂ ਨੇ ਉਸਦੀ ਗੱਲ ਨਾ ਸੁਣੀ। ਉਨ੍ਹਾਂ ਨੇ ਉਸ ਨੂੰ ਜਿਉਂਦਾ ਕਰਨ ਦੀ ਪੱਕੀ ਧਾਰੀ ਹੋਈ ਸੀ। ਦੁਨੀਆਂਦਾਰੀ ਜਾਣਨ ਵਾਲਾ ਦੋਸਤ ਕਾਹਲੀ ਨਾਲ ਲਾਗਲੇ ਰੁੱਖ ਉੱਤੇ ਚੜ੍ਹ ਗਿਆ ਅਤੇ ਵੇਖਣ ਲਗਾ। ਤੀਜੇ ਦੋਸਤ ਨੇ ਸ਼ੇਰ ਵਿੱਚ ਜਾਨ ਪਾ ਦਿੱਤੀ । ਸ਼ੇਰ ਜਿਉਂਦਾ ਹੁੰਦਿਆਂ ਹੀ ਦਹਾੜਨ ਲੱਗਾ ਅਤੇ ਤਿੰਨੇ ਗਿਆਨੀਆਂ ਉੱਤੇ ਝਪਟਿਆ । ਚੌਥੇ ਦੋਸਤ ਦੇ ਵਿੰਹਦਿਆਂ-ਵਿੰਹਦਿਆਂ ਹੀ ਸ਼ੇਰ ਨੇ ਉਹਨਾਂ ਨੂੰ ਮਾਰ ਦਿੱਤਾ । ਚੌਥੇ ਦੋਸਤ ਨੂੰ ਦੁੱਖ ਤਾਂ ਬੜਾ ਹੋਇਆ ਪਰ ਉਹ ਕੀ ਕਰ ਸਕਦਾ ਸੀ।

ਸਿੱਖਿਆ :- ਅਕਲ ਤੋਂ ਬਿਨਾਂ ਗਿਆਨ ਮਾਰੂ ਹੋ ਸਕਦਾ ਹੈ ।

ਸਕਰਾਤਮਿਕ ਸੋਚ – ਪੌਜਿਟਿਵ ਐਟੀਟਿਊਡ

by admin April 17, 2021

ਸਾਡੇ ਜੀਵਨ ਵਿੱਚ ਜਿਵੇਂ-ਜਿਵੇਂ ਭੌਤਿਕ ਸੁਵਿਧਾਵਾਂ ਵਧਦੀਆਂ ਜਾ ਰਹੀਆਂ ਹਨ, ਉਵੇਂ-ਉਵੇਂ ਨਕਰਾਤਮਿਕ ਸੋਚ ਅਤੇ ਵਿਚਾਰਾਂ ਦੀ ਗਿਣਤੀ ਵਧਦੀ ਜਾ ਰਹੀ ਹੈ। ਨਿਗੈਟਿਵ ਥਿੰਕਿੰਗ ਦਾ ਹੀ ਨਤੀਜਾ ਹੈ ਕਿ ਹਰ ਪਾਸੇ ਨਿਰਾਸ਼ਾ, ਹਿੰਸਾ ਦਾ ਵਾਤਾਵਰਨ ਬਣਦਾ ਜਾ ਰਿਹਾ ਹੈ।
ਰਿਸਰਚ ਦੇ ਅਨੁਸਾਰ, ਸਕਰਾਤਮਿਕ ਸੋਚਣ ਵਾਲਿਆਂ ਦੇ ਉਮਰ ਵੀ ਜਿਆਦਾ ਹੁੰਦੀ ਹੈ। ਕੁੱਲ ਮਿਲਾ ਕੇ ਸਕਰਾਤਮਿਕ ਸੋਚ ‘ਹੈਪੀ ਲੌਂਗ ਲਾਈਫ’ ਦੀ ਕੁੰਜੀ ਹੈ। ਜੌਬ ਲਈ ਵੀ ਜਦੋਂ ਤੁਸੀਂ ਜਾਂਦੇ ਹੋ ਤਾਂ ਤੁਹਾਡੇ ਪੌਜਿਟਿਵ ਐਟੀਟਿਊਡ ਨੂੰ ਨੋਟ ਕੀਤਾ ਜਾਂਦਾ ਹੈ।

ਇੱਕ ਵਾਰ ਇਹਨਾਂ ਨੂੰ ਜਰੂਰ ਅਪਣਾਉ :
ਸਕਰਾਤਮਿਕ ਲੋਕਾਂ ਨਾਲ ਰਹੋ – ਸਭ ਤੋਂ ਜਿਆਦਾ ਜਰੂਰੀ ਹੈ ਤੁਹਾਡੇ ਆਸ-ਪਾਸ ਦੇ ਲੋਕ ਸਕਰਾਤਮਿਕ ਸੋਚ ਵਾਲੇ ਹੋਣ।
ਦਿਆਲੂ – ਇਸਦੀ ਸ਼ੁਰੂਆਤ ਵੀ ਤੁਸੀਂ ਆਪਣੇ ਆਪ ਤੋਂ ਕਰੋ। ਆਪਣੇ ਪ੍ਰਤੀ ਦਿਆਲੂ ਰਹੋ, ਤੁਹਾਡੀ ਸੋਚ ਪੌਜਿਟਿਵ ਹੋ ਜਾਵੇਗੀ।
ਵਿਸ਼ਵਾਸ – ਫਰੇਬ ਦੀ ਇਸ ਦੁਨੀਆ ਵਿੱਚ ਵਿਸ਼ਵਾਸ ਨਾਲ ਚੱਲੋ। ਤੁਹਾਡਾ ਵਿਸ਼ਵਾਸ ਤੁਹਾਨੂੰ ਦਿਸ਼ਾ ਦਵੇਗਾ।
ਪ੍ਰੇਰਣਾ – ਜਿਸ ਵਿਅਕਤੀ ਦਾ ਕੰਮ ਚੰਗਾ ਲੱਗੇ, ਉਸ ਤੋਂ ਪ੍ਰੇਰਣਾ ਲਉ। ਅਖ਼ਬਾਰ ਦੇ ਇਲਾਵਾ ਕਿਤਾਬਾਂ ਪੜ੍ਹਨ ਦੀ ਆਦਤ ਪਾਉ।
ਸਮਾਈਲ – ਸਭ ਤੋਂ ਜਿਆਦਾ ਜਰੂਰੀ ਹੈ ਤੁਹਾਡਾ ਮੁਸਕੁਰਾਉਣਾ।

ਰਿਲੈਕਸਡ ਰਹੋ – ਪੂਰੇ ਦਿਨ ਵਿੱਚ ਪੰਜਾਹ ਅਜਿਹੇ ਕਾਰਨ ਸਾਹਮਣੇ ਆਉਂਦੇ ਹਨ, ਜਿਹਨਾਂ ਨਾਲ ਮਨ ‘ਚ ਖਿਝ ਆਉਂਦੀ ਹੈ, ਸਿਹਤਮੰਦ ਰਹਿਣ ਲਈ ਬਿਹਤਰ ਹੈ ਕਿ ਇਹ ਖਿਝ ਤੁਹਾਡੇ ਨਾਲ ਪਲ ਭਰ ਹੀ ਰਹੇ। ਤੁਰੰਤ ਨਿਯੰਤਰਣ ਪਾਉਣ ਦੀ ਕੋਸ਼ਿਸ਼ ਕਰੋ।
ਧਿਆਨ ਵੰਡੋ – ਜੋ ਗੱਲ ਤੁਹਾਨੂੰ ਜਿਆਦਾ ਪਰੇਸ਼ਾਨ ਕਰ ਰਹੀ ਹੋਵੇ, ਉਸ ਤੋਂ ਆਪਣਾ ਧਿਆਨ ਹਟਾ ਕੇ ਉਹਨਾਂ ਗੱਲਾਂ ਵੱਲ ਧਿਆਨ ਦਿਉ, ਜੋ ਤੁਹਾਨੂੰ ਚੰਗੀਆਂ ਲੱਗਦੀਆਂ ਹਨ।

ਪਿਆਰ ਦੇ ਬਾਰੇ ਸੋਚੋ – ਅਸੀਂ ਸਭ ਆਪਣੇ ਜੀਵਨ ਵਿੱਚ ਇੱਕ ਵਾਰ ਜਰੂਰ ਪਿਆਰ ਕਰਦੇ ਹਾਂ। ਸਿਹਤਮੰਦ ਰਹਿਣ ਲਈ ਵਿਗਿਆਨਕਾਂ ਨੇ ਸਿੱਧ ਕੀਤਾ ਹੈ, ਪਿਆਰ ਦੀਆਂ ਮਧੁਰ ਯਾਦਾਂ ਤੁਹਾਨੂੰ ਤਾਕਤ ਦਿੰਦੀਆਂ ਹਨ। ਯਾਦ ਰਹੇ, ਪਿਆਰ ਦੀਆਂ ਚੰਗੀਆਂ ਅਤੇ ਸੁਖੀ ਗੱਲਾਂ ਹੀ ਸੋਚੋ ਨਾ ਕਿ ਤਕਲੀਫ ਦੇਣ ਵਾਲੀਆਂ ਗੱਲਾਂ।

ਚਾਰ ਢੇਰੀਆਂ – ਡੂੰਗੀ ਗੱਲ

by admin April 15, 2021
ਇਕ ਰਾਜੇ ਦੇ ਘਰ ਕੋਈ ਔਲਾਦ ਨਹੀਂ ਸੀ । ਉਸਨੇ ਜੋਤਸ਼ੀ ਬੁਲਾਏ । ਜੋਤਸ਼ੀਆਂ ਨੇ ਕਿਹਾ ਜੱਗ ਕਰੋ ਤਾਂ ਔਲਾਦ ਹੋ ਜਾਵੇਗੀ । ਜੱਗ ਕਰਵਾਏ ਗਏ ਪਰ ਔਲਾਦ ਨਾ ਹੋਈ। ਫਿਰ ਪੁੱਛਿਆ ਗਿਆ ਤਾਂ ਓਹਨਾ ਨੇ ਕਿਹਾ ਕਿ ਮਾਂ ਪਿਓ ਦਾ ਇਕਲੋਤਾ ਪੁੱਤਰ ਹੋਵੇ ਤੇ ਓਹ ਉਸਨੂੰ ਖੁਸ਼ੀ ਨਾਲ਼ ਦੇ ਦੇਣ, ਉਸ ਲੜਕੇ ਦੀ ਬਲੀ ਦਿੱਤੀ ਜਾਵੇ ਤਾਂ ਔਲਾਦ ਹੋ ਜਾਏਗੀ । ਰਾਜੇ ਨੇ ਆਪਣੇ ਰਾਜ ਵਿੱਚ ਐਲਾਨ ਕਰਵਾ ਦਿੱਤਾ ਕਿ ਜੋ ਅਪਣਾ ਇਕਲੌਤਾ ਪੁੱਤਰ ਬਲੀ ਵਾਸਤੇ ਦੇਵੇਗਾ ਉਸਨੂੰ ਮੂੰਹ ਮੰਗਿਆ ਧੰਨ ਦਿੱਤਾ ਜਾਵੇਗਾ । ਇੱਕ ਗਰੀਬ ਪਰਿਵਾਰ ਸੀ ਓਹਨਾ ਨੇ ਆਪਣੇ ਲੜਕੇ ਦਾ ਨਾਮ ਜੜ੍ਹ ਰਖਿਆ ਹੋਇਆ ਸੀ ਕਿਉਂਕਿ ਓਹ ਆਪਣੀਆਂ ਹੀ ਸੋਚਾਂ ਵਿੱਚ ਲੀਨ ਰਹਿੰਦਾ ਸੀ । ਓਹਨਾ ਨੇ ਸੋਚਿਆ ਇਹ ਸਾਡੇ ਕਿਸੇ ਕੰਮ ਦਾ ਨਹੀਂ ਹੈ । ਜੇ ਰਾਜੇ ਨੂੰ ਦੇ ਦਈਏ ਤਾਂ ਬੁਹਤ ਧੰਨ ਮਿਲੇਗਾ । ਉਹਨਾ ਨੇ ਜੜ੍ਹ ਨੂੰ ਰਾਜੇ ਅੱਗੇ ਪੇਸ਼ ਕਰ ਦਿੱਤਾ ਤੇ ਧੰਨ ਲੈ ਲਿਆ । ਲੜਕੇ ਨੂੰ ਇਸ਼ਨਾਨ ਕਰਵਾਉਣ ਲਈ ਦਰਿਆ ਤੇ ਲਜਾਇਆ ਗਿਆ । ਲੜਕੇ ਨੇ ਵਾਪਸੀ ਸਮੇਂ ਚਾਰ ਢੇਰੀਆਂ ਮਿੱਟੀ ਦੀਆਂ ਬਣਾਈਆਂ । ਤਿੰਨ ਢੇਰੀਆਂ ਨੂੰ ਮੱਥਾ ਟੇਕਿਆ ਤੇ ਢਾਹ ਦਿੱਤੀਆਂ । ਚੌਥੀ ਢੇਰੀ ਨੂੰ ਸਲਾਮ ਕੀਤਾ ਤੇ ਢਾਈ ਨਹੀਂ ।
ਸਿਪਾਹੀਆਂ ਨੇ ਸਾਰੀ ਗੱਲ ਰਾਜੇ ਨੂੰ ਦੱਸੀ ਤਾਂ ਰਾਜੇ ਨੇ ਇਸਦਾ ਮਤਲਬ ਪੁੱਛਿਆ ਕਿ ਕਿਉਂ ਕੀਤਾ । ਜੜ੍ਹ ਨੇ ਉੱਤਰ ਦਿੱਤਾ ਪਹਿਲੀ ਢੇਰੀ ਮੇਰੇ ਮਾਂ ਪਿਓ ਦੀ ਸੀ । ਓਹਨਾ ਨੇ ਲਾਲਚ ਵਿੱਚ ਆ ਕੇ ਮੈਨੂੰ ਬਲੀ ਲਈ ਦੇ ਦਿੱਤਾ । ਦੂਜੀ ਢੇਰੀ ਮੇਰੇ ਰਿਸ਼ਤੇਦਾਰਾਂ , ਦੋਸਤਾਂ ਦੀ ਸੀ ਓਹਨਾ ਨੇ ਵੀ ਕਿਸੇ ਨੇ ਮੇਰੀ ਸਹਾਇਤਾ ਨਹੀਂ ਕੀਤੀ । ਤੀਜੀ ਢੇਰੀ ਰਾਜੇ ਦੀ ਸੀ । ਜਿਸਦਾ ਫਰਜ ਹੁੰਦਾ ਹੈ ਆਪਣੀ ਪਰਜਾ ਦੀ ਹਿਫਾਜਤ ਕਰੇ । ਪਰ ਓਹ ਆਪਣੀ ਖਾਤਿਰ ਆਪਣੀ ਪਰਜਾ ਦੀ ਬਲੀ ਦੇ ਰਿਹਾ ਹੈ । ਚੌਥੀ ਢੇਰੀ ਮੇਰੇ ਖੁਦਾ ਮਾਲਿਕ ਦੀ ਹੈ । ਜਿਸ ਤੇ ਮੈਨੂੰ ਹਾਲੇ ਵੀ ਆਸ ਹੈ ਕਿ ੳੁਹ ਮੇਰੀ ਮਦਦ ਜਰੂਰ ਕਰੇਗਾ ਇਸ ਲਈ ਮੈਂ ਓਹ ਢੇਰੀ ਨਹੀਂ ਢਾਹੀ ।
ਰਾਜੇ ਨੂੰ ਸੋਝੀ ਆ ਗੲੀ। ਉਸ ਨੇ ਸੋਚਿਆ ਜੇ ਬਲੀ ਦੇਕੇ ਵੀ ਔਲਾਦ ਨਾ ਹੋਈ ਤਾਂ ਓਹ ਕਿਤੇ ਦਾ ਵੀ ਨਹੀਂ ਰਹੇਗਾ। ਕਿਉਂ ਨਾ ਇਸ ਨੂੰ ਹੀ ਆਪਣਾ ਪੁੱਤਰ ਬਣਾ ਲਵਾਂ। ਰਾਜੇ ਨੇ ਉਸ ਨੂੰ ਗੋਦ ਲੈਕੇ ਆਪਣਾ ਪੁੱਤਰ ਐਲਾਨ ਦਿੱਤਾ। ਅੱਗੇ ਜਾਕੇ ਉਸਨੇ ਲੰਮਾ ਸਮਾਂ ਰਾਜ ਕੀਤਾ।

ਦਾੜ੍ਹੀ ਵਾਲੇ ਫਰਿਸ਼ਤੇ

by admin April 13, 2021
ਸੜਕਾਂ ਤੋਂ ਲਿਫਾਫੇ, ਗੱਤੇ, ਬੋਤਲਾਂ, ਕੱਚ ਚੁਗਣ ਵਾਲਾ 10 -12 ਸਾਲ ਦਾ ਬੱਚਾ ਜਦੋਂ ਦੇਰ ਨਾਲ ਆਪਣੀ ਝੌਂਪੜੀ ਵਿੱਚ ਆਇਆ ਤਾਂ ਮਾਂ ਫ਼ਿਕਰ ਕਰਦੀ ਪਈ ਸੀ …ਦੇਖਦੇ ਹੀ ਬੋਲੀ
….ਕਿੱਥੇ ਰਹਿ ਗਿਆ ਸੀ ਬੰਸੀ ???
ਮੈਂ ਕਿੰਨੇ ਚਿਰ ਦੀ ਫ਼ਿਕਰ ਕਰ ਰਹੀ ਸਾਂ ਅੱਗੇ ਤੇ ਕਦੀ ਇਨ੍ਹੀਂ ਦੇਰ ਨਾ ਨ੍ਹੀਂ ਆਇਆ,ਆ ਸਿਰ ਤੇ ਕੀ ਬੰਨਿਆ ਏ..??
.ਤੇ ਨਾਲੇ ਆ ਜੈਕੇਟ ਕਿੱਥੋਂ ਆਈ??*
…ਬੰਸੀ …ਮਾਂ ਸ਼ਹਿਰ ਵਿੱਚ ਤਾਂ ਜਿਵੇਂ ਸਿੱਖਾਂ ਦਾ ਸੈਲਾਬ ਆਇਆ ਏ …ਅੱਗੇ ਤਾਂ ਕਦੀ ਕੋਈ ਵਿਰਲਾ ਟਾਵਾਂ ਸਰਦਾਰ ਦਿਸ ਦਾ ਸੀ..ਹੁਣ ਸਾਰੇ ਸਰਦਾਰ ਨੇ ਬਹੁਤੇ ਚਿੱਟੀਆਂ ਦਾੜ੍ਹੀਆਂ ਵਾਲੇ ਨੇ…ਤੇ ਮਾਂ ਹੈ ਵੀ ਬਹੁਤ ਚੰਗੇ ਨੇ ..ਮੈਨੂੰ ਨਾਲ ਬਿਠਾ ਕੇ ਖਾਣਾ ਖੁਆਇਆ,,ਮੈਨੂੰ ਠਰਦੇ ਨੂੰ ਵੇਖ ਮੇਰੇ ਸਿਰ ਦੇ ਉੱਤੇ ਕੱਪੜਾ ਬੰਨ੍ਹ ਦਿੱਤਾ ਉਹਨਾ ਦਾ ਹੀ ਇਕ ਬੱਚਾ ਆਪਣੇ ਬੈਗ ਚੋਂ ਲਿਆ ਕੇ ਮੈਨੂੰ ਆਪਨੀ ਜੈਕੇਟ ਵੀ ਦੇ ਗਿਆ….ਮਾਂ ਇਹ ਕੌਣ ਨੇ……?
ਏਨੀ ਵੱਡੀ ਸੰਖਿਆ ਵਿਚ ਕਿਉਂ ਆਏ ਨੇ..??
ਕੀ ਇਹ ਸਿਰ ਉੱਤੇ ਕੱਪੜਾ ਠੰਢ ਤੋਂ ਬਚਣ ਲਈ ਬਣਦੇ ਨੇ.??
ਸੜਕਾਂ ਤੇ ਭੁੰਜੇ ਹੀ ਸੁੱਤੇ ਨੇ ਕੀ ਇਨ੍ਹਾਂ ਕੋਲ ਸਾਡੇ ਵਰਗਾ ਵੀ ਘਰ ਨਹੀਂ ???
……ਇੱਕੋ ਸਾਹੇ ਬੰਸੀ ਕਈ ਸਵਾਲ ਕਰ ਗਿਆ…!!!
ਟੁੱਟੀ ਜਿਹੀ ਮੰਜੀ ਤੇ ਜੂੱਲਾ ਵਿਛਾ ਮਾਂ ਬੰਸੀ ਨੂੰ ਲੰਮੇ ਪਾ ਉੱਤੇ ਪਾਟਾ ਜਿਹਾ ਕੰਬਲ ਦੂਹਰਾ ਕਰ ਦੇਂਦੀ ਤੇ ਨਾਲ ਪੈਂਦੀ ਹੋਈ ਬੋਲੀ ਨਾ ਪੁੱਤਰਾ ਨਾ ਸਿਰ ਤੇ ਕੱਪੜਾ ਨਹੀਂ ਹੈ ਦਸਤਾਰ ਪਗੜੀ ਏ ਜੋ ਇਨ੍ਹਾਂ ਦੇ ਵਡੇਰਿਆਂ ਨੇ ਕਮਾਈ ਤੇ ਇਨ੍ਹਾਂ ਨੇ ਬਚਾਈ ਏ ਇਹੀ ਇਨ੍ਹਾਂ ਨੂੰ ਪੂਰੀ ਦੁਨੀਆਂ ਵਿੱਚ ਵਿਲੱਖਣ ਪਹਿਚਾਣ ਦੇਂਦੀ ਏ…
ਹੌਲੀ ਹੌਲੀ ਸਿਰ ਥਾਪੜਦੀ ਮਾਂ ਪੁੱਤਰਾਂ ਘਰ ਦੀ ਗੱਲ ਕਰਦਾ ਏਂ ਇਹ ਕੋੌਮ ਬਾਦਸ਼ਾਹਾ ਦੀ ਏ ਨੇ ਇਨ੍ਹਾਂ ਵਿੱਚੋਂ ਬਹੁਤੇ ਕਰੋੜਾਂਪਤੀ ਹੋਣਗੇ ,ਵਧੀਆ ਘਰ ਕੋਠੀਆਂ ਮਹਿਲ ਵੀ ਹੋਣਗੇ ਪਰ ਹੱਕ ਦੀ ਸੱਚ ਦੀ ਲੜਾਈ ਲਈ ਖੁੱਲ੍ਹੇ ਅਸਮਾਨ ਥੱਲੇ ਪੈਣੋਂ ਵੀ ਗੁਰੇਜ਼ ਨਹੀਂ ਕਰਦੇ….!!!
ਬੰਸੀ… ਹੱਕ ….ਕੀ ਚਾਹੁੰਦੇ ਨੇ ਇਨ੍ਹਾਂ ਦੀ ਮੰਗ ਕੀ ਹੈ… ਹੱਕ ਮੰਗਣ ਆਏ ਵੀ ਕੁਝ ਨਾ ਕੁਝ ਵੰਡੀ ਜਾ ਰਹੇ ਨੇ… ਕੀ ਇਹ ਸਾਡੇ ਸ਼ਹਿਰ ਲਈ ਖ਼ਤਰਾ ਨੇ…????
….ਨਹੀਂ ਪੁੱਤਰਾ ਇਹ ਸ਼ਹਿਰ ਲਈ ਖ਼ਤਰਾ ਨਹੀਂ ਬਲਕਿ ਜਿੰਨਾ ਚਿਰ ਸ਼ਹਿਰ ਚ ਰਹਿਣਗੇ ਸ਼ਹਿਰ ਨੂੰ ਕੋਈ ਖ਼ਤਰਾ ਨਹੀਂ …!!
ਵੇਖੀਂ ਇਨ੍ਹਾਂ ਸਾਹਮਣੇ ਕੋਈ ਕਿਸੇ ਨਾਲ ਧੱਕਾ ਨਹੀਂ ਕਰ ਸਕੇਗਾ…… ਜਿੰਨਾ ਚਿਰ ਇਹ ਇੱਥੇ ਨੇ ਕੋਈ ਸ਼ਹਿਰ ਵਾਸੀ ਭੁੱਖਾ ਨਹੀਂ ਸੌਂਵੇਗਾ ….ਇਨ੍ਹਾਂ ਦੇ ਹੁੰਦਿਆਂ ਕੋਈ ਵੀ ਧੀ ਕੋਈ ਵੀ ਬੇਟੀ ਭਾਵੇਂ ਕਿਸੇ ਵੀ ਧਰਮ ਦੀ ਹੋਵੇ ਬੇਪੱਤ ਨਹੀਂ ਹੋਵੇਗੀ…!!!
ਬਸ ਤੂੰ ਇਨ੍ਹਾਂ ਸਮਝ ਲੈ ਪੁੱਤਰਾ
.ਕਿ ਜੇ ਇਹ ਵਧੀਕੀ ਕਰਦੇ ਨਹੀਂ
…..ਤਾਂ ਹੋਇਆ ਵਾਧਾ ਜਰਦੇ ਵੀ ਨਹੀਂ ..!!!
….ਇਹਨਾਂ ਦਾ ਇੰਨੀ ਵੱਡੀ ਗਿਣਤੀ ਵਿਚ ਸਾਡੇ ਸ਼ਹਿਰ ਆਉਣਾ ਮਜਬੂਰੀ ਹੈ ਕਿਉਂਕਿ ਗੰਦੇ ਹਾਕਮਾਂ ਨੇ ਜੋ ਫੁਰਮਾਨ ਜਾਰੀ ਕੀਤੇ ਨੇ ਜੇ ਉਹ ਲਾਗੂ ਹੋ ਗਏ ਤਾਂ ਇਹ ਹਮੇਸ਼ਾ ਵੰਡਣ ਵਾਲੀ ਕੌਮ ਕਿਤੇ ਮੰਗਣ ਤੇ ਮਜਬੂਰ ਨਾ ਜਾਵੇ ਮੰਗਣ ਤੇ ਮਜਬੂਰ ਨਾ ਹੋ ਜਾਵੇ …
ਭਰੇ ਜਿਹੇ ਮਨ ਨਾਲ ਮਾਂ ਨੇ ਬੰਸੀ ਵੱਲ ਤੱਕਿਆ ਤਾਂ ਉਹ ਕਦੋਂ ਦਾ ਸੁੱਤਾ ਨੀਂਦ ਵਿੱਚ ਬੁੜਬੁੜਾ ਰਿਹਾ ਸੀ !!!
“””ਦਾੜ੍ਹੀ ਵਾਲੇ ਫਰਿਸ਼ਤੇ””””” ਦਾੜ੍ਹੀ ਵਾਲੇ ਫਰਿਸ਼ਤੇ”””
ਹਰਦੀਪ ਸ਼ੁੱਭ ਗੋਇੰਦਵਾਲ ਸਾਹਿਬ

ਬੱਲੇ ਬੱਲੇ ਬਈ ਸਾਰਾ ਪਿੰਡ ਵੈਰ ਪੈ ਗਿਆ 

by admin April 11, 2021

ਕੁੜੀਆਂ :-
ਬੱਲੇ ਬੱਲੇ ਬਈ ਸਾਰਾ ਪਿੰਡ ਵੈਰ ਪੈ ਗਿਆ
ਬੱਲੇ ਬੱਲੇ ਬਈ ਸਾਰਾ ਪਿੰਡ ਵੈਰ ਪੈ ਗਿਆ
ਗੋਰਾ ਰੰਗ ਨਾ ਕਿਸੇ ਨੂੰ ਰੱਬ ਦੇਵੇ ਸਾਰਾ ਪਿੰਡ ਵੈਰ ਪੈ ਗਿਆ
ਗੋਰਾ ਰੰਗ ਨਾ ਕਿਸੇ ਨੂੰ ਰੱਬ ਦੇਵੇ ਸਾਰਾ ਪਿੰਡ ਵੈਰ ਪੈ ਗਿਆ 
ਗੋਰਾ ਰੰਗ ਨਾ ਕਿਸੇ ਨੂੰ ਰੱਬ ਦੇਵੇ ਸਾਰਾ ਪਿੰਡ ਵੈਰ ਪੈ ਗਿਆ

ਮੁੰਡੇ :-
ਬੱਲੇ ਬੱਲੇ ਨੀ ਅੱਖ ਨਾਲ ਗੱਲ ਕਰ ਗਈ
ਬੱਲੇ ਬੱਲੇ ਨੀ ਅੱਖ ਨਾਲ ਗੱਲ ਕਰ ਗਈ
ਗੋਰੇ ਰੰਗ ਨੇ ਮਜਾਜਣ ਕੀਤੀ ,
ਅੱਖ ਨਾਲ ਗੱਲ ਕਰ ਗਈ….
ਗੋਰੇ ਰੰਗ ਨੇ ਮਜਾਜਣ ਕੀਤੀ ,ਅੱਖ ਨਾਲ ਗੱਲ ਕਰ ਗਈ….
ਗੋਰੇ ਰੰਗ ਨੇ ਮਜਾਜਣ ਕੀਤੀ ,ਅੱਖ ਨਾਲ ਗੱਲ ਕਰ ਗਈ….
ਗੋਰੇ ਰੰਗ ਨੇ ਮਜਾਜਣ ਕੀਤੀ ,ਅੱਖ ਨਾਲ ਗੱਲ ਕਰ ਗਈ….

ਅੰਗੂਰ ਨਾਲ ਸਰੀਰ ਨੂੰ ਹੋਣ ਵਾਲੇ ਫਾਇਦੇ

by admin April 9, 2021

ਅੰਗੂਰ ਇਕ ਕੁਦਰਤੀ ਫਲ ਹੈ। ਇਹ ਖਾਣ ‘ਚ ਕਾਫੀ ਮਿੱਠਾ ਅਤੇ ਸੁਆਦ ਹੁੰਦਾ ਹੈ। ਅੰਗੂਰ ‘ਚ ਕਈ ਕਿਸਮਾਂ ਪਾਈਆ ਜਾਂਦੀਆਂ ਹਨ। ਜਿਵੇਂ, ਕਾਲੇ ਅੰਗੂਰ, ਛੋਟੇ ਅੰਗੂਰ, ਆਦਿ। ਇਸ ‘ਚ ਵਿਟਾਮਿਨ-ਸੀ, ਈ, ਫਾਈਬਰ ਅਤੇ ਕੈਲੋਰੀ ਭਰਪੂਰ ਮਾਤਰਾ ‘ਚ ਮੌਜੂਦ ਹੁੰਦੇ ਹਨ ਜੋ ਦਿਲ ਦੇ ਦੌਰੇ ਅਤੇ ਸ਼ੂਗਰ ਵਰਗੀਆਂ ਬੀਮਾਰੀਆਂ ਨਾਲ ਲੜ੍ਹਣ ‘ਚ ਮਦਦ ਕਰਦੇ ਹਨ। ਆਓ ਜਾਣਦੇ ਹਾਂ ਅੰਗੂਰ ਨਾਲ ਸਰੀਰ ਨੂੰ ਹੋਣ ਵਾਲੇ ਫਾਇਦਿਆਂ ਬਾਰੇ…
1. ਸ਼ੂਗਰ
ਜੇਕਰ ਤੁਸੀਂ ਸ਼ੂਗਰ ਦੇ ਮਰੀਜ਼ ਹੋ ਤਾਂ ਤੁਹਾਡੇ ਲਈ ਅੰਗੂਰ ਖਾਣੇ ਬਹੁਤ ਫਾਇਦੇਮੰਦ ਹੈ। ਅੰਗੂਰ ਸਰੀਰ ‘ਚ ਸ਼ੂਗਰ ਦੀ ਮਾਤਰਾ ਘੱਟ ਕਰਦਾ ਹੈ।
2. ਦਿਲ ਦਾ ਦੌਰਾ
ਦਿਲ ਦੇ ਦੌਰੇ ਤੋਂ ਬਚਣ ਲਈ ਅੰਗੂਰ ਦਾ ਜੂਸ ਸਭ ਤੋਂ ਵਧੀਆ ਹੈ।
3. ਖੂਨ ਦੀ ਕਮੀ
ਕਾਲੇ ਅੰਗੂਰ ਸਰੀਰ ‘ਚ ਖੂਨ ਦੀ ਕਮੀ ਨੂੰ ਵੀ ਪੂਰਾ ਕਰਦੇ ਹਨ। ਰੋਜ਼ਾਨਾਂ ਦਿਨ ‘ਚ ਅੰਗੂਰ ਦੇ ਜੂਸ ‘ਚ 2 ਚੱਮਚ ਸ਼ਹਿਦ ਮਿਲਾਕੇ ਪੀਓ।
4. ਦਾਗ ਧੱਬੇ ਅਤੇ ਝੁਰੜੀਆਂ ਦੂਰ
ਜੇਕਰ ਤੁਸੀਂ ਆਪਣੇ ਚਿਹਰੇ ਦੀਆਂ ਝੁਰੜੀਆਂ ਅਤੇ ਦਾਗ ਧੱਬਿਆਂ ਤੋਂ ਪ੍ਰੇਸ਼ਾਨ ਹੋ ਤਾਂ ਰੋਜ਼ਾਨਾਂ ਕਾਲੇ ਅੰਗੂਰ ਜ਼ਰੂਰ ਖਾਓ।
5. ਚਮਕਦਾਰ ਚਮੜੀ
ਅੰਗੂਰ ਖਾਣ ਨਾਲ ਚਮੜੀ ਚਮਕਦਾਰ ਅਤੇ ਖੂਬਸੂਰਤ ਹੁੰਦੀ ਹੈ ਕਿਉਂਕਿ ਇਸ ‘ਚ ਵਿਟਾਮਿਨ-ਸੀ ਚਮੜੀ ਦੇ ਸੈੱਲਾਂ ‘ਚ ਜਾਨ ਭਰ ਦਿੰਦੇ ਹਨ ਜਿਸ ਨਾਲ ਚਮੜੀ ਚਮਕਦਾਰ ਲੱਗਦੀ ਹੈ।

ਸ਼ੁਕਰਾਨਾਂ      

by admin April 7, 2021

ਕਹਿੰਦੇ ਇਟਲੀ ਦਾ 93 ਸਾਲਾ ਬਜ਼ੁਰਗ ਪਿਛਲੇ ਦਿਨੀਂ ਬੇਹੱਦ ਬਿਮਾਰ ਹੋ ਗਿਆ। ਨਕਲੀ ਸਾਹ ਲੈਣ ਲਈ ਵੈਂਟੀਲੇਟਰ ਤੇ ਰਿਹਾ। ਬਚਣ ਦੀ ਕੋਈ ਆਸ ਨਹੀਂ ਸੀ ਪਰ ਡਾਕਟਰਾਂ ਦੀ ਮਿਹਨਤ ਸਦਕਾ ਬਚ ਗਿਆ।
ਹਸਪਤਾਲ ਤੋਂ ਛੁੱਟੀ ਮਿਲਣ ਸਮੇਂ ਡਾਕਟਰ ਨੇ ਕਿਹਾ ਕਿ ਉਂਝ ਤਾਂ ਹਸਪਤਾਲ ਦਾ ਕੋਈ ਬਿੱਲ ਨਹੀਂ ਹੈ ਪਰ ਜੇਕਰ ਤੁਸੀਂ ਦਾਨ ਕਰਨਾ ਚਾਹੋ ਤਾਂ ਆਪਣਾ ਇੱਕ ਦਿਨ ਦਾ ਵੈਂਟੀਲੇਟਰ ਦਾ ਖਰਚਾ ਪੰਜ ਸੌ ਯੂਰੋ ਦਾਨ ਕਰ ਸਕਦੇ ਹੋ।
ਇਹ ਗੱਲ ਸੁਣ ਬਜ਼ੁਰਗ ਰੋਣ ਲੱਗ ਪਿਆ। ਡਾਕਟਰ ਕਹਿਣ ਲੱਗਾ ਕਿ ਜੇਕਰ ਤੁਹਾਡੇ ਕੋਲ ਪੈਸੇ ਨਹੀਂ ਤੇ ਨਾ ਦਿਉ ਕੋਈ ਜ਼ਰੂਰੀ ਨਹੀਂ ਹੈ। ਪਰ ਰੋਵੋ ਨਾ।
ਬਜ਼ੁਰਗ ਨੇ ਜੁਆਬ ਦਿੱਤਾ ਕਿ ਪੈਸੇ ਤਾਂ ਮੇਰੇ ਕੋਲ ਬਥੇਰੇ ਨੇ ਮੈਂ ਤੁਹਾਨੂੰ ਆਪਣੇ ਸਾਰੇ ਦਿਨਾਂ ਦੇ ਵੈਂਟੀਲੇਟਰ ਵਰਤੋਂ ਦਾ ਖਰਚਾ ਦੇ ਦਿਆਂਗਾ।
ਫੇਰ ਰੋਂਦੇ ਕਿਉਂ ਹੋ?? ਡਾਕਟਰ ਨੇ ਹੈਰਾਨ ਹੁੰਦੇ ਪੁੱਛਿਆ!!
ਬਜ਼ੁਰਗ ਕਹਿਣ ਲੱਗਾ ਰੋਂਦਾ ਤਾਂ ਮੈਂ ਤਾਂ ਹਾਂ ਕਿ ਮੈਨੂੰ ਕੁਝ ਕੁ ਦਿਨ ਨਕਲੀ ਸਾਹਾਂ ਦੀ ਲੋੜ ਪਈ ਤਾਂ ਉਸ ਦੇ ਪੈਸੇ ਦੇਣੇ ਪੈ ਰਹੇ ਨੇ। ਪਰ ਸਾਰੀ ਉਮਰ ਮੈਂ ਕੁਦਰਤ ਦੇ ਬਖ਼ਸ਼ੇ ਮੁਫ਼ਤ ਦੇ ਸਾਹ ਲੈਦਾ ਰਿਹਾ ਪਰ ਕਦੇ ਉਸਦਾ ਸ਼ੁਕਰਾਨਾ ਵੀ ਨਾ ਕੀਤਾ। ਕਦੇ ਅਹਿਸਾਸ ਹੀ ਨਾ ਹੋਇਆ ਕਿ ਕਿੰਨ੍ਹੀ ਕੀਮਤੀ ਸੌਗਾਤ ਮੈਨੂੰ ਕੁਦਰਤ ਬਿਨ੍ਹਾ ਮੰਗੇ ਹੀ ਦਿੰਦੀ ਜਾ ਰਹੀ ਹੈ!! ਹੁਣ ਮੈਂਨੂੰ ਸਮਝ ਹੀ ਨਹੀਂ ਆ ਰਹੀ ਕਿ ਮੈਂ ਬੀਤੇ ਦਾ ਕਿੰਝ ਕਰਜ਼ ਚੁਕਾਵਾਂ? ਕਿੰਝ ਸ਼ੁਕਰਾਨਾ ਕਰਾਂ?
ਡਾਕਟਰ ਤੇ ਬਜ਼ੁਰਗ ਕਿੰਨ੍ਹਾ ਚਿਰ ਹੰਝੂ ਵਹਾਉਂਦੇ ਰਹੇ ਨੋਟਾਂ ਦੀ ਥੱਬੀ ਟੇਬਲ ਤੇ ਰੱਖ ਬਜ਼ੁਰਗ ਅੱਜ ਕੁਦਰਤ ਦਾ ਸ਼ੁਕਰਾਨਾ ਕਰਨ ਹਸਪਤਾਲੋਂ ਬਾਹਰ ਨਿਕਲ ਗਿਆ।
ਆਉ, ਆਪਾਂ ਵੀ ਸਮਾਂ ਰਹਿੰਦੇ ਕੁਦਰਤ ਦੀਆਂ ਬਿਨ ਮੰਗੇ ਬਖਸ਼ੀਆਂ ਦਾਤਾਂ ਦਾ ਸ਼ੁਕਰਾਨਾ ਕਰਨਾ ਸਿੱਖੀਏ। ਹੱਥ ਜੋੜੀਏ, ਪਛਤਾਵੇ ਦੇ ਦੋ ਹੰਝੂ ਕੇਰੀਏ।

ਰਸਤਿਆਂ ਨਾਲ ਯਾਰੀ

by Amanjot Singh Sadhaura March 19, 2021

ਉਹ ਲੰਬੇ-ਲੰਬੇ ਕਦਮ ਭਰਦੇ ਹੋਏ ਚਲਦੇ ਪਏ ਸਨ। ਮੈਨੂੰ ਦੀਦਾਰ ਸਿੰਘ ਨੂੰ ਪਹਿਚਾਨਣ ਵਿਚ ਦੇਰ ਨਾ ਲੱਗੀ। “ਸਤਿ ਸ੍ਰੀ ਅਕਾਲ, ਸਿੰਘ ਸਾਹਿਬ” ਮੈਂ ਬੁਲਾਇਆ।
ਮੇਰੇ ਵੱਲ ਮੁੜ੍ਹਦੇ ਹੋਏ ਦੇਖਦੇ ਹੀ ਉਨ੍ਹਾਂ ਦੇ ਬੁੱਲ੍ਹਾਂ ‘ਤੇ ਮੀਠੀ ਜਿਹੀ ਮੁਸਕਰਾਹਟ ਆ ਗਈ। ਕੋਲ ਆਏ ਤੇ ਗਲਵਕੜੀ ਪਾ ਲਈ।
“ਬਹੁਤ ਦਿਨਾਂ ਬਾਅਦ ਨਜ਼ਰ ਆਏ, ਸਭ ਠੀਕ ਤਾਂ ਹੈ?” ਮੈਂ ਪੁੱਛ ਲਿਆ।
“ਸਭ ਵਾਹਿਗੁਰੂ ਦੀ ਕਿਰਪਾ ਹੈ, ਭਾਈ!” ਉਨ੍ਹਾਂ ਨੇ ਮੇਰੇ ਹੱਥ ਵਿਚ ਫੜੀ ਹੋਈ ਖੁੰਡੀ ਨੂੰ ਧਿਆਨ ਨਾਲ ਦੇਖਦੇ ਹੋਏ ਕਿਹਾ “ਤੁਸੀਂ ਲੋਕਾਂ ਨੇ ਹੀ ਦੂਜਾ ਰਸਤਾ ਪਕੜ ਲਿਆ ਹੈ, ਮੁਲਾਕਾਤ ਹੋਵੇ ਤਾਂ ਕਿਵੇਂ?”
ਪਹਿਲਾਂ ਅਸੀਂ ਸਾਰੇ ਜਾਟ ਰੈਜੀਮੈਂਟ ਵੱਲ ਜਾਣ ਵਾਲੀ ਸੜਕ ‘ਤੇ ਸੈਰ ਲਈ ਜਾਂਦੇ ਸੀ। ਹੌਲੀ-ਹੌਲੀ ਉਸ ਸੜਕ ‘ਤੇ ਅਵਾਰਾ ਕੁੱਤੇ ਅਤੇ ਬਾਂਦਰਾਂ ਦਾ ਖੋਫ ਵੱਧ ਗਿਆ ਸੀ ਤੇ ਬਚਾਅ ਲਈ ਹੱਥ ਵਿਚ ਛੜੀ, ਖੁੰਡੀ ਜਾਂ ਗੁਲੇਲ ਲੈ ਕੇ ਚੱਲਣਾ ਪੈਂਦਾ ਸੀ। ਦੀਦਾਰ ਸਿੰਘ ਵੀ ਸਾਡੇ ਨਾਲ ਹੁੰਦੇ ਸਨ, ਪਰ ਉਨ੍ਹਾਂ ਨੇ ਕਦੇ ਵੀ ਛੜੀ ਜਾਂ ਗੁਲੇਲ ਨਹੀਂ ਫੜੀ। ਉਹ ਨਿਰਭੈ ਹੋ ਕੇ ਸਾਡੇ ਅੱਗੇ-ਅੱਗੇ ਚਲਦੇ ਸਨ ਤੇ ਸਾਨੂੰ ਵੀ ਛੜੀ ਦੀ ਵਰਤੋਂ ਕਰਨ ਲਈ ਮਨ੍ਹਾ ਕਰਦੇ ਸਨ। ਬਾਂਦਰਾਂ ਦੇ ਰਸਤੇ ਚਲਦੇ ਲੋਕਾਂ ਨੂੰ ਕੱਟਣ ਦੀਆਂ ਘਟਨਾਵਾਂ ਵੱਧ ਰਹੀਆਂ ਸਨ। ਅੰਤ ਵਿਚ ਅਸੀਂ ‘ਮਾਰਨਿੰਗ ਵਾਕ’ ਲਈ ਜਾਟ ਰੈਜੀਮੈਂਟ ਵਾਲੀ ਸੜਕ ਨੂੰ ਛੱਡ ਕੇ ਕੰਪਨੀ ਬਾਗ ਵੱਲ ਜਾਣ ਲਈ ਫੈਸਲਾ ਕੀਤਾ ਸੀ। ਉਦੋਂ ਤੋਂ ਹੀ ਸਾਡਾ ਤੇ ਦੀਦਾਰ ਸਿੰਘ ਦਾ ਸਾਥ ਛੁਟ ਗਿਆ ਸੀ।
“ਅੱਜ-ਕੱਲ ਤੁਸੀਂ ਕਿਸ ਪਾਸੇ ਘੁੰਮਣ ਲਈ ਜਾਂਦੇ ਹੋ?” ਮੈਂ ਉਨ੍ਹਾਂ ਤੋਂ ਪੁੱਛ ਲਿਆ।
“ਉਹੀ…. ਅਪਣੀ ਪੁਰਾਣੀ ਜਾਟ ਰੈਜੀਮੈਂਟ ਵਾਲੀ ਸੜਕ ‘ਤੇ।”
“ਕੀ?” ਮੈਂ ਹੈਰਾਨੀ ਨਾਲ ਪੁੱਛਿਆ, “ਉਸ ਸੜਕ ‘ਤੇ ਮੱਕਾਰੀ ਕੁੱਤਿਆਂ ਤੇ ਖੂੰਖਾਰ ਬਾਂਦਰਾਂ ਦੇ ਕਾਰਨ ਕੋਈ ਨਹੀਂ ਜਾਂਦਾ। ਉਹ ਕੁਝ ਨਹੀਂ ਕਰਦੇ?”
“ਵੀਹ ਸਾਲ ਹੋ ਗਏ, ਹੁਣ ਤੱਕ ਤੇ ਕੋਈ ਕੁੱਤਾ ਜਾਂ ਬਾਂਦਰ ਪਿੱਛੇ ਨਹੀਂ ਪਿਆ। ਅੱਗੇ ਰੱਬ ਰਾਖਾ ਹੈ।” ਉਨ੍ਹਾਂ ਨੇ ਮੁਸਕਰਾਉੰਦੇ ਹੋਏ ਕਿਹਾ। ਮੈਂ ਧਿਆਨ ਕੀਤਾ, ਅੱਜ ਵੀ ਉਨ੍ਹਾਂ ਦੇ ਹੱਥ ਵਿਚ ਕੁੱਤਿਆਂ ਤੇ ਬਾਂਦਰਾਂ ਤੋਂ ਬਚਾਅ ਲਈ ਕੋਈ ਛੜੀ ਨਹੀਂ ਸੀ।
“ਕਮਾਲ ਹੈ!” ਮੇਰੇ ਮੂੰਹੋਂ ਨਿਕਲਿਆ, “ਸਾਨੂੰ ਤਾਂ ਹੁਣ ਕੰਪਨੀ ਬਾਗ ਵਾਲੀ ਸੜਕ ‘ਤੇ ਜਾਂਦੇ ਡਰ ਲੱਗਦਾ ਹੈ। ਬਾਂਦਰਾਂ ਦੀਆਂ ਟੋਲੀਆਂ ਦੀਆਂ ਟੋਲੀਆਂ ਸੜਕ ਘੇਰੇ ਬੈਠੀਆਂ ਰਹਿੰਦੀਆਂ ਹਨ। ਉਨ੍ਹਾਂ ਦਾ ਵੱਸ ਚੱਲੇ ਤਾਂ ਸਾਨੂੰ ਚਬਾ ਜਾਣ। ਅਸੀਂ ਸਭ ਤਾਂ ਹੁਣ ਤੀਜੀ ਸ਼ਾਂਤ ਸੜਕ ਦੀ ਭਾਲ ਵਿਚ ਹਾਂ।” ਸੁਣਦੇ ਹੀ ਉਨ੍ਹਾਂ ਦੇ ਬੁੱਲ੍ਹਾਂ ‘ਤੇ ਫਿੱਕੀ ਜਿਹੀ ਹਾਸੀ ਦਿਖਾਈ ਦਿੱਤੀ। “ਸਿੰਘ ਸਾਹਿਬ, ਇੱਕ ਗੱਲ ਦੱਸੋ…. ਇਹ ਅਵਾਰਾ ਕੁੱਤੇ ਤੇ ਖੂੰਖਾਰ ਬਾਂਦਰ ਤੁਹਾਨੂੰ ਕੁਝ ਨਹੀਂ ਕਹਿੰਦੇ ਜਦਕਿ ਤੁਸੀਂ ਛੜੀ ਵੀ ਅਪਣੇ ਨਾਲ ਨਹੀਂ ਰੱਖਦੇ।”
ਉਹ ਜੋਰ ਨਾਲ ਹੱਸ ਪਏ ਅਤੇ ਬੋਲੇ, “ਇਹ ਸਵਾਲ ਤੇ ਉਨ੍ਹਾਂ ਬਾਂਦਰਾਂ ਅਤੇ ਕੁੱਤਿਆਂ ਤੋਂ ਪੁੱਛਿਆ ਜਾਣਾ ਚਾਹੀਦਾ ਹੈ।”
ਅਗਲੇ ਹੀ ਪਲ ਬਹੁਤ ਗੰਭੀਰ ਅਵਾਜ਼ ਵਿਚ ਬੋਲੇ, “ਇਹ ਬਾਂਦਰ ਤੇ ਕੁੱਤੇ ਤਾਂ ਅਪਣਾ ਸਥਾਨ ਬਦਲਦੇ ਰਹਿੰਦੇ ਹਨ। ਇਸ ਬਾਰੇ ਵਿਚ ਕੁਝ ਜਾਣਨਾ ਹੈ ਤੇ ਸਦੀਆਂ ਤੋਂ ਸਾਡੀ ਹਰ ਸਰਗਰਮੀ ਦੇ ਮੂਕ ਦਰਸ਼ਕ ਇਨ ਰਸਤਿਆਂ ਤੋਂ ਪੁੱਛੋ।” ਕਹਿ ਕੇ ਉਨ੍ਹਾਂ ਨੇ ਮੇਰੇ ਨਾਲ ਹੱਥ ਮਿਲਾਇਆ ਅਤੇ ਅਪਣੀ ਜਾਣੀ-ਪਹਿਚਾਣੀ ਜਾਟ ਰੈਜੀਮੈਂਟ ਵਾਲੀ ਸੜਕ ਤੇ ਚਲੇ ਗਏ।
ਮੈਂ ਦੇਰ ਤੱਕ ਉਨ੍ਹਾਂ ਨੂੰ ਦੇਖਦਾ ਰਿਹਾ। ਇਵੇਂ ਲੱਗ ਰਿਹਾ ਸੀ ਕੋਈ ਛੋਟਾ ਬੱਚਾ ਬਹੁਕੀਮਤੀ ਅਤੇ ਮੁਲਾਇਮ ਕਾਰਪੇਟ ਤੇ ਨੰਗੇ ਪੈਰ ਚੱਲਦਾ ਹੋਵੇ। ਘਨੇ ਰੁੱਖਾਂ ਨਾਲ ਢੱਕੀ ਹੋਈ ਸੜਕ ਤੇ ਹੌਲੀ-ਹੌਲੀ ਗੁੰਮ ਹੁੰਦਾ ਉਨ੍ਹਾਂ ਦਾ ਸਰੀਰ ਕੁਦਰਤ ਦਾ ਹਿੱਸਾ ਲੱਗ ਰਿਹਾ ਸੀ।
ਮੂਲ ਭਾਸ਼ਾ- ਹਿੰਦੀ
ਮੂਲ ਲੇਖਕ- ਸੁਕੇਸ਼ ਸਾਹਨੀ
ਅਨੁਵਾਦਕ- ਅਮਨਜੋਤ ਸਿੰਘ ਸਢੌਰਾ
ਗਲੀ ਨੰਬਰ 4 , ਅਜਾਦ ਨਗਰ,
ਨੀਅਰ ਸਵੇਰਾ ਆਇਸਕਰੀਮਸ ,
ਯਮੁਨਾ ਨਗਰ-135001

ਵੀ ਸੀ ਆਰ

by admin December 31, 2020

ਗੱਲ 1999 ਦੇ ਆਸ ਪਾਸ ਦੀ ਆ ਉਦੋਂ ਚਿੱਟੇ ਟੀਵੀ ਹੁੰਦੇ ਸੀ ਘਰਾਂ ਚ ਤੇ ਕੱਲਾ ਡੀ ਡੀ ਨੈਸ਼ਨਲ ਚੱਲਦਾ ਸੀ ਜੇਕਰ ਐਂਟੀਨਾ ਲਾ ਲੈਂਦੇ ਸੀ ਤਾ ਡੀ ਡੀ ਮੈਟਰੋ ਜਾਂ ਪਾਕਿਸਤਾਨੀ ਚੈਨਲ ਪੀ ਟੀਵੀ ਚੱਲ ਪੈਂਦਾ ਸੀ ਉਦੋਂ ਸ਼ਨੀਵਾਰ ਨੂੰ 4 ਵਜੇ ਪੰਜਾਬੀ ਫਿਲਮ ਤੇ ਐਤਵਾਰ ਨੂੰ 4 ਵਜੇ ਹਿੰਦੀ ਫਿਲਮ ਚੱਲਦੀ ਸੀ ਜਦੋਂ ਫਿਲਮ ਆਉਂਦੀ ਸੀ ਤਾਂ ਉਦੋਂ ਘਰ ਹੀ ਸਿਨੇਮੇ ਵਰਗਾ ਲੱਗਦਾ ਸੀ ਮਜਾਲ ਐ ਫਿਲਮ ਚੱਲਦੀ ਦੌਰਾਣ ਕੋਈ ਬੋਲ ਜਾਵੇ
ਤੇ ਉਦੋਂ ਰਿਵਾਜ ਸੀ ਜਦੋਂ ਕੋਈ ਰਿਸ਼ਤੇਦਾਰ ਆਉਂਦਾ ਸੀ ਉਦੋਂ ਵੀਸੀ ਆਰ ਲੈ ਕੇ ਆਉਦੇ ਸੀ ਖਾਸਕਰ ਜਦੋਂ ਪਰਾਉਣਾ ਆਉਂਦਾ ਸੀ। ਸਾਨੂੰ ਪਤਾ ਲੱਗ ਜਾਦਾਂ ਕਿ ਫਲਾਣੇ ਦੇ ਘਰ ਵੀਸੀ ਆਰ ਆਇਆ ਤਾਂ ਲੇਲੜੀਆਂ ਕੱਢੀ ਜਾਣੀਆਂ ਕਿ ਕਦੋ ਚੱਲੂ ਜਦੋਂ ਵੀਸੀ ਆਰ ਚੱਲਦਾ ਸੀ ਤਾਂ ਇੱਕ ਮਾਸਟਰ ਬਣ ਜਾਦਾ ਸੀ ਜਿਸਦੀ ਡਿਊਟੀ ਹੁੰਦੀ ਸੀ ਕਾਗਜ ਤੇ ਥੋੜਾ ਜਿਹਾ ਥੁੱਕ ਲਾ ਕੇ ਹੈੱਡ ਸਾਫ ਕਰਣ ਦੀ ਜਿਸ ਨਾਲ ਫੋਟੋ ਥੋੜੀ ਜਿਹੀ ਸਾਫ ਆ ਜਾਂਦੀ ਸੀ
ਸਾਡੇ ਗੁਆਂਢ ਚ ਕੋਈ ਘਰ ਵੀਸੀ ਆਰ ਲੈ ਆਇਆ ਕੰਮ ਧੰਦੇ ਤੋਂ ਵਿਹਲੇ ਹੋ ਕੇ ਉਹਨਾ ਨੇ ਵੀਸੀ ਆਰ ਚਲਾਉਣ ਦੀ ਤਿਆਰੀ ਕਰ ਲਈ ਸਾਰਾ ਕੁੱਝ ਸੈੱਟ ਕਰਕੇ ਵਿਆਹ ਦੀ ਮੂਵੀ ਚਲਾ ਦਿੱਤੀ ਉਹਨਾਂ ਨੂੰ ਮਜ਼ਾ ਆ ਰਿਹਾ ਸੀ ਤੇ ਸਾਨੂੰ ਲੱਗਦਾ ਸੀ ਕਿ ਜਿਵੇਂ ਰਾਮਗੋਪਾਲ ਵਰਮਾ ਦੀ ਆਗ ਦੇਖ ਰਹੇ ਹੋਈਏ ਬਿਲਕੁਲ ਬੋਰ
ਦੋ ਘੰਟੇ ਔਖੇ ਸੌਖੇ ਕੱਢੇ ਲਾਈਟ ਚਲੀ ਗਈ ਫੇਰ ਘੰਟਾ ਕੁ ਉਡੀਕ ਕੀਤੀ ਲਾਇਟ ਦੀ 11 ਵੱਜ ਗਏ ਸਨ ਫੇਰ ਪਿੰਡ ਆਲੀ ਕਰਿਆਣੇ ਦੀ ਦੁਕਾਨ ਤੋਂ ਜਰਨੇਟਰ ਲੈ ਆਏ 11.30 ਤੱਕ ਜਰਨੇਟਰ ਚੱਲਿਆ ਫੇਰ ਵਿਆਹ ਵਾਲੀ ਮੂਵੀ ਚੱਲ ਪਈ ਤੇ ਲਾਇਟ ਆ ਗਈ ਅੱਧਾ ਘੰਟਾ ਫੇਰ ਲਾਤਾ ਉਹਨਾ ਨੇ ਆਪਣਾ ਨੀਂਦ ਨਾਰਲ ਬੁਰਾ ਹਾਲ ਸੀ ਫੇਰ ਸੋਚਿਆ ਸੌਣਾ ਤਾ ਰੋਜ਼ਾਣਾ ਵੀਸੀ ਆਰ ਤਾਂ ਅੱਜ ਦੇਖਣਾ ਵਿਆਹ ਵਾਲੀ ਮੂਵੀ ਤੋਂ ਬਾਅਦ ਜਤਿੰਦਰ ਦੀ ਥਾਣੇਦਾਰ ਮੂਵੀ ਲਾ ਦਿੱਤੀ ਥੋੜਾ ਟਾਇਮ ਦੇਖੀ ਤੇ ਆਪਾ ਉੱਥੇ ਹੀ ਟੇਢੇ ਜਿਹੇ ਹੋ ਕੇ ਸੌਂ ਗਏ ਫੇਰ ਚਾਰ ਪੰਜ ਦਿਨ ਸੁਪਣੇ ਵੀ ਜਤਿੰਦਰ ਦੇ ਹੀ ਆਈ ਗਏ ਤੇ ਜਿੰਨਾ ਨੇ ਫਿਲਮ ਨੀ ਦੇਖੀ ਸੀ ਉਹਨਾ ਨੂੰ ਸਵਾਦ ਲੈ ਕੇ ਦੱਸਿਆ ਵੱਖਰਾ

ਹੈਰੀ ਸ਼ਾਇਰ

ਵਾਲ

by admin December 30, 2020

ਮੈਂ ਆਪਣੀ ਸਹੇਲੀ ਨਾਲ ਟਰੇਨ ਵਿੱਚ ਸਫ਼ਰ ਕਰ ਰਹੀ ਸੀ। ਗੱਲਾਂ ਕਰ ਰਹੇ ਸੀ।
ਅਚਾਨਕ ਉਸ ਨੇ ਮੇਰੇ ਵੱਲ ਵੇਖ ਕਿਹਾ : ਕਾਸ਼ ; ਜੇ ਮੇਰੇ ਵਾਲ ਵੀ ਤੇਰੇ ਵਾਲਾ ਜਿਡੇ ਹੁੰਦੇ, ਮੈਨੂੰ ਬਹੁਤ ਵਧੀਆ ਲੱਗਦੇ ਨੇ ਲੰਬੇ ਵਾਲ।
ਮੈਂ ਹਲਕੀ ਜਿਹੀ ਹੱਸੀ ਤੇ ਪੁੱਛਿਆ : ਫੇਰ ਤੁਸੀ ਕੀ ਕਰਨਾ ਸੀ।
ਸਹੇਲੀ ਨੇ ਕਿਹਾ : ਫੇਰ ਮੈਂ ਖੁਸ਼ ਹੁੰਦੀ, ਬਾਜਾਰ ਜਾ ਕੇ ਵਾਲਾ ਨੂੰ ਕੱਟ ਕਰਵਾ ਕੇ, ਨਵੇਂ ਨਵੇਂ ਢੰਗ ਨਾਲ ਵਾਲ ਸੰਵਾਰਨਾ ਸੀ। ਕਦੇ ਕੋਈ ਤਰੀਕੇ ਨਾਲ ਵਾਲ ਵਹਾਉਦੀ ,ਕਦੇ ਕੋਈ ਤਰੀਕੇ ਨਾਲ।

ਮੈਂ ਕਿਹਾ ; ਇਸ ਲਈ ਤਾਂ ਰੱਬ ਨੇ ਤੁਹਾਨੂੰ ਲੰਮੇ ਵਾਲ ਨਹੀਂ ਦਿੱਤੇ। ਜਦ ਤੁਸੀ ਕਟਵਾਉਣੇ ਹੀ ਨੇ ਵਾਲ ਫੇਰ ਕੀ ਲੋੜ ਆ ਤੁਹਾਨੂੰ ਲੰਮੇ ਵਾਲਾ ਦੀ।
ਫਿਰ ਉਹ ਚੁਪ ਹੋ ਗਈ।
ਮੈਂ ਫੇਰ ਸੋਚਿਆ, ਮੈਂ ਅੱਜ ਤਕ ਕਦੇ ਵਾਲ ਕਟਵਾਉਣਾ ਤਾਂ ਦੂਰ, ਮੈਂ ਸੋਚਿਆ ਵੀ ਨੀਂ ਕਦੇ।
ਸੱਚ ਆ ਰੱਬ ਵੀ ਸਭ ਨੂੰ ਉਹਨਾਂ ਹੀ ਦਿੰਦਾ ਹੈ ਜਿਹੜਾ ਉਸ ਦੀ ਕਦਰ ਕਰ ਸਕਦਾ।

ਕੁਲਵਿੰਦਰ ਕੌਰ

ਰੀਠੇ ਦਾ ਰੁੱਖ

by admin December 29, 2020

ਸੰਨ 2008 ਦੇ ਇਕ ਦਿਨ ਸਵੇਰੇ ਸੱਤ ਵਜੇ ਜਿਉਂ ਹੀ ਮੈਂ ਬੱਚਿਆਂ ਨੂੰ ਸਕੂਲ ਜਾਣ ਵਾਲੀ ਬੱਸ ਵਿੱਚ ਬਿਠਾਇਆ , ਕਿਧਰੋਂ ਕਾਲੇ ਬੱਦਲ ਆ ਗਏ ਅਤੇ ਪੂਰੀ ਪਹਾੜੀ ਤੇ ਇਲਾਕੇ ਵਿਚ ਹਨੇਰਾ ਹੋ ਗਿਆ। ਹਨ੍ਹੇਰੀ ਝੱਖੜ ਆ ਰਿਹਾ ਸੀ, ਬਸ ਵਾਲੇ ਨੂੰ ਵੀ ਲਾਈਟਾਂ ਜਗਾਉਣੀਆਂ ਪਈਆਂ। ਮੇਰੇ ਘਰ ਦੇ ਸਾਹਮਣੇ ਵਾਲੇ ਪਾਸੇ ਆਡੀਟੋਰੀਅਮ ਵਿਚ ਆਮ੍ਹੋ-ਸਾਮ੍ਹਣੇ ਵੱਡੇ-ਵੱਡੇ ਰੀਠੇ ਦੇ ਦੋ ਰੁੱਖ ਖੜੇ ਸਨ।ਜਿਉਂ ਹੀ ਬੱਸ ਨਿਕਲੀ ਮੇਰੀ ਨਜ਼ਰ ਉਹਨਾਂ ਦਿਓ ਕਦ ਜ਼ੋਰ ਜ਼ੋਰ ਦੀ ਹਿੱਲ ਰਹੇ ਰੁੱਖਾਂ ਤੇ ਪਈ । ਖੱਬੇ ਪਾਸੇ ਵਾਲੇ ਰੁੱਖ ਨੂੰ ਵੇਖ ਕੇ ਇਕਦਮ‌ ਇੰਟਿਯੂਸ਼ਨ ,(ਅੰਤਰ ਦ੍ਰਿਸ਼ਟੀ) ਹੋਈ ਕਿਧਰੇ ਇਹ ਡਿੱਗ ਹੀ ਨਾ ਪਵੇ। ਤੁਫਾਨ ਆਉਣ ਕਰਕੇ ਮੈਂ ਫਟਾਫਟ ਘਰ ਨੂੰ ਵਾਪਸ ਮੁੜ ਪਈ। ਮੈਂ ਜਿਉਂ ਹੀ ਘਰ ਦੀ ਦਹਿਲੀਜ਼ ਤੇ ਪੈਰ ਧਰਿਆ ਜ਼ੋਰ ਦੀ ਧਮਾਕੇ ਦੀ ਆਵਾਜ਼ ਆਈ, ਮੈਂ ਵਾਪਸ ਭੱਜੀ ਗਈ, ਦੇਖਿਆ ਆਡੀਟੋਰੀਅਮ ਵਿੱਚ ਰੀਠੇ ਦਾ ਇੱਕ ਦਰੱਖਤ ਡਿੱਗਿਆ ਪਿਆ ਸੀ। ਜਿਉਂ ਹੀ ਮੈਂ ਅੱਗੇ ਵਧੀ ਸਾਹਮਣਿਓਂ ਕਮਰੇ ਵਿਚੋਂ ਇਕ ਬਹੁਤ ਜ਼ਿਆਦਾ ਡਰਿਆ ਅਤੇ ਸਹਿਮਿਆ ਹੋਇਆ ਬੰਦਾ ਭੱਜਾ ਆਇਆ । ਮੈਮ ਮੈਂ ਬਚ ਗਿਆ , ਮੈਮ ਮੈਂ ‌ਬਚ ਗਿਆ, ਅਗਰ ਯੇਹ ਪੇੜ ਉਲਟੀ ਤਰਫ਼ ਗਿਰਤਾ ਤੋ ਮੇਰਾ ਕਿਆ ਹੋਤਾ।ਉਸ ਦੀ ਜ਼ੁਬਾਨ ਉਸ ਦੇ ਦਿਮਾਗ ਦਾ ਸਾਥ ਨਹੀਂ ਦੇ ਪਾ ਰਹੀ ਸੀ, ਮੈਂ ਉਸਨੂੰ ਥੋੜਾ ਹੌਸਲਾ ਦਿੱਤਾ ਤੇ ਕਿਹਾ ਐਸਾ ਕੁਛ ਨਹੀਂ ਹੋਨਾ ਥਾ।ਉਥੋਂ ਗਲਾਸ ਲੈ ਕੇ ਪਾਣੀ ਪਿਆਇਆ। ਏਨੇ ਚਿਰ ਨੂੰ ਹੋਰ ਜਵਾਨ ਵੀ ਆ ਗਏ। ਮੈਂ ਵਾਪਸ ਆਉਂਦੀ ਹੋਈ ਸੋਚ ਰਹੀ ਸੀ ਇਹ ਤਾਂ ਭਿਆਨਕ ਸੁਪਨੇ ਵਰਗਾ ਸੀ। ਮਨ ਪਰੇਸ਼ਾਨ ਇਸ ਕਰਕੇ ਵੀ ਸੀ ਕਿ ਦਰੱਖਤ ਡਿੱਗਣ ਤੋਂ ਕੁਝ ਮਿੰਟ ਪਹਿਲਾਂ ਮੇਰੇ ਦਿਮਾਗ ਵਿਚ ਸਹਿਜੇ ਹੀ ਖਿਆਲ ਕਿਵੇਂ ਆ ਗਿਆ। ਫਿਰ ਜਦੋਂ ਦਿਨੇ ਪੰਜਾਬ ਘਰਦਿਆਂ ਨਾਲ ਫੋਨ ਤੇ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਕੋਸ਼ਿਸ਼ ਕਰ ਕਦੇ ਵੀ ਕਿਸੇ ਦਾ ਬੁਰਾ ਨਹੀਂ ਸੋਚਣਾ।

ਰਿਪਨਜੋਤ ਕੌਰ ਸੋਨੀ ਬੱਗਾ

  • 1
  • 2
  • 3
  • 4
  • 5
  • 6
  • …
  • 45

Punjabi Status

  • Ajj Da Vichar
  • Attitude Status in Punjabi
  • Funny punjabi status
  • Motivational Status Punjabi
  • Punjabi Dharmik Status
  • Punjabi Love status
  • Punjabi Song Status
  • Punjabi Status for Boys
  • Punjabi Status for Girls
  • Punjabi Status Sardari
  • Punjabi Status Yaari

Punjabi Boliyan

  • Punjabi Boliyan
  • Bari Barsi Boliyan
  • Bhangra Boliyan
  • Dadka Mail
  • Deor Bharjayii
  • Desi Boliyan
  • Funny Punjabi Boliyan
  • Giddha Boliyan
  • Jeeja Saali
  • Jeth Bhabhi
  • Kudi Vallo Boliyan
  • Maa Dhee
  • Munde Vallo Boliyan
  • Nanaan Bharjayi
  • Nanka Mail
  • Nooh Sass
  • Punjabi Tappe

Punjabi Stories

  • Funny Punjabi Stories
  • Sad Stories
  • General
  • Kids Stories
  • Long Stories
  • Mix
  • Moments
  • Motivational
  • Punjabi Virsa
  • Religious
  • Short Stories
  • Social Evils
  • Spirtual

Wallpapers

  • Ajj Da Vichar
  • Attitude Status in Punjabi
  • Funny punjabi status
  • Motivational Status Punjabi
  • Punjabi Dharmik Status
  • Punjabi Love status
  • Punjabi Song Status
  • Punjabi Status for Boys
  • Punjabi Status for Girls
  • Punjabi Status Sardari
  • Punjabi Status Yaari

About Us

Punjabi stories is providing hand picked and unique punjabi stories for the users all around the world. We also publish stories send by our users related to different categories such as motivational, religious, spirtual, emotional, love and of general.

Download Application

download punjabi stories app

download punjabi stories app
  • Facebook
  • Instagram
  • Pinterest
  • Youtube
  • Quiz
  • Sachian Gallan
  • Punjabi Status
  • Punjabi Kids Stories
  • Punjabi Motivational Kahanian
  • Punjabi Short Stories
  • Shop
  • Punjabi Wallpapers
  • Refund and Cancellation Policy
  • Terms and conditions
  • Refund policy
  • About
  • Contact Us
  • Privacy Policy

@2021 - All Right Reserved. Designed and Developed by PunjabiStories

Punjabi Stories
  • All Kahaniyan
    • General
    • Religious
    • Motivational
    • Sad Stories
    • Funny Punjabi Stories
    • Kids Stories
    • Long Stories
    • Love Stories
    • Punjabi Virsa
    • Mix
  • Punjabi Status
    • Attitude Status in Punjabi
    • Motivational Status Punjabi
    • Wallpapers – Image Status
    • Punjabi Love status
    • Punjabi Love Shayari
    • Punjabi Whatsapp Status
    • Punjabi Status for Boys
    • Punjabi Status for Girls
    • Punjabi Status Yaari
    • Ajj Da Vichar
    • Sad Status Punjabi
    • Punjabi Song Status
    • Sachian Gallan
    • Punjabi Dharmik Status
    • Shayari
    • Punjabi Status Sardari
    • Funny punjabi status
  • Blog
  • Punjabi Boliyan
    • Bhangra Boliyan
    • Desi Boliyan
    • Dadka Mail
    • Nanka Mail
    • Munde Vallo Boliyan
    • Bari Barsi Boliyan
    • Kudi Vallo Boliyan
    • Jeeja Saali
    • Jeth Bhabhi
    • Maa Dhee
    • Nanaan Bharjayi
    • Nooh Sass
    • Punjabi Tappe
    • Deor Bharjayii
    • Funny Punjabi Boliyan
    • Giddha Boliyan
    • Munde Vallo Boliyan
  • Wishes
    • Birthday Wishes
      • Birthday Wishes for Brother
      • Birthday Wishes for Sister
      • Birthday Wishes for Friend
      • Birthday Wishes for Father
      • Birthday Wishes for Mother
      • Birthday Wishes for Wife
      • Birthday Wishes for Husband
      • Birthday Wishes for Son
      • Birthday Wishes for Daughter
    • Festival Wishes
      • Baisakhi Wishes
  • Wallpapers
    • Sad Status Images
    • Love Status Images
    • Motivational Status Images
    • Gurbani Status Images
    • Sachian Gallan Status
    • Funny Status Images
    • Ajj Da Vichar
    • Image Status
  • Punjabi Shayari

Shopping Cart

Close

No products in the cart.

Close