• Daily Hukamnama
  • Shop
  • Quiz
Punjabi Stories
  • All Kahaniyan
    • General
    • Religious
    • Motivational
    • Sad Stories
    • Funny Punjabi Stories
    • Kids Stories
    • Long Stories
    • Love Stories
    • Punjabi Virsa
    • Mix
  • Punjabi Status
    • Attitude Status in Punjabi
    • Motivational Status Punjabi
    • Wallpapers – Image Status
    • Punjabi Love status
    • Punjabi Love Shayari
    • Punjabi Whatsapp Status
    • Punjabi Status for Boys
    • Punjabi Status for Girls
    • Punjabi Status Yaari
    • Ajj Da Vichar
    • Sad Status Punjabi
    • Punjabi Song Status
    • Sachian Gallan
    • Punjabi Dharmik Status
    • Shayari
    • Punjabi Status Sardari
    • Funny punjabi status
  • Blog
  • Punjabi Boliyan
    • Bhangra Boliyan
    • Desi Boliyan
    • Dadka Mail
    • Nanka Mail
    • Munde Vallo Boliyan
    • Bari Barsi Boliyan
    • Kudi Vallo Boliyan
    • Jeeja Saali
    • Jeth Bhabhi
    • Maa Dhee
    • Nanaan Bharjayi
    • Nooh Sass
    • Punjabi Tappe
    • Deor Bharjayii
    • Funny Punjabi Boliyan
    • Giddha Boliyan
    • Munde Vallo Boliyan
  • Wishes
    • Birthday Wishes
      • Birthday Wishes for Brother
      • Birthday Wishes for Sister
      • Birthday Wishes for Friend
      • Birthday Wishes for Father
      • Birthday Wishes for Mother
      • Birthday Wishes for Wife
      • Birthday Wishes for Husband
      • Birthday Wishes for Son
      • Birthday Wishes for Daughter
    • Festival Wishes
      • Baisakhi Wishes
  • Wallpapers
    • Sad Status Images
    • Love Status Images
    • Motivational Status Images
    • Gurbani Status Images
    • Sachian Gallan Status
    • Funny Status Images
    • Ajj Da Vichar
    • Image Status
  • Punjabi Shayari
  • 0




Authors: Others

ਧਰਮ ਕੀ ਹੁੰਦਾ ਹੈ – ਮਹਾਤਮਾ ਬੁੱਧ

by admin February 3, 2019

ਕੇਰਾਂ ਮਹਾਤਮਾ ਬੁੱਧ ਕੋਲ ਇਕ ਮਹਾਜਨ ਜੀ ਸਾਹੋ ਸਾਹੀ ਹੋਏ ਪਹੁੰਚੇ।
ਆਉਂਦਿਆਂ ਈ ਬੁੱਧ ਨੂੰ ਆਖਣ ਲੱਗੇ ਕੇ ਮੈਨੂੰ ਦੱਸੋ ਧਰਮ ਕੀ ਹੁੰਦਾ ਹੈ ? ਮਹਾਤਮਾ ਬੁੱਧ ਨੇ ਮਹਾਜਨ ਦੇ ਹਫ਼ੇ ਹੋਏ ਸਾਹ ਮਹਿਸੂਸ ਕਰ ਲਏ।
ਮਹਾਤਮਾ ਬੁੱਧ ਨੇ ਕੁਜ ਵਿਚਾਰ ਕਰ ਕੇ ਕਿਹਾ, ਕੇ ਆਸ਼ਰਮ ਦੇ ਬਾਹਰ ਜਾ ਤੇਰੇ ਅਤੇ ਮੇਰੇ ਜੋੜੇ ਵੇਖ ਕੇ ਆ।
ਵਾਪਸੀ ਤੇ ਮਹਾਜਨ ਨੂੰ ਬੁੱਧ ਨੇ ਪੁੱਛਿਆ
ਕੇ ਤੇਰੇ ਜੋੜੇ ਕਿਵੇਂ ਪਏ ਸੀ?
ਮਹਾਜਨ:- ਜੀ ਅੱਗੜ-ਦੁਗੜ੍ਹ।
ਮਹਾਤਮਾ ਬੁੱਧ:- ਅਤੇ ਮੇਰੇ?
ਮਹਾਜਨ:- ਜੀ ਤਰਤੀਬ ‘ਚ।
ਮਹਾਤਮਾ ਬੁੱਧ:- ਇਹੋ ਈ ਧਰਮ ਹੈ!!
ਆਪਣੀ ਜ਼ਿੰਦਗੀ ‘ਚ ਅਨੁਸ਼ਾਸਨ ਲਿਆਓ, ਸਹਿਜਤਾ ਲਿਆਓ, ਤਰਤੀਬਤਾ ਲਿਆਓ। ਇਹ ਧਰਮ ਹੈ।

ਵੱਲੋਂ :-ਬੇਨਾਮ ਬੰਦਾ 👆।
———————————

ਨੋਟ : ਬੁੱਧ ਜੇ ਪੰਡਿਤ ਹੁੰਦੇ ਉਸਨੂੰ ਬੜੀਆਂ ਬੜੀਆਂ ਫਿਲਾਸਫੀਆਂ ਸਮਝਾਉਂਦੇ ਕਿ ਧਰਮ ਯੇਹ ਹੁੰਦਾ ਵੋਹ ਹੁੰਦਾ । ਸ਼ਬਦ ਜਾਲ੍ਹ ਬੁਣਦੇ । ਪਰ ਬੁੱਧ ਨੇ ਬੜੀ ਛੋਟੀ ਜਹੀ ਗੱਲ ਫੜ੍ਹੀ!
ਕਿਓਂ? ਕਿਓਂਕੀ ਜੀਵਨ ਬੜੀਆਂ ਬੜੀਆਂ ਹਵਾਈ ਗੱਲਾਂ ਤੋਂ ਨੀ ਬਣਦਾ ਬਲਕਿ ਸਾਡੇ ਛੋਟੇ ਛੋਟੇ ਵਿਵਹਾਰ ਤੋਂ ਬਣਦਾ । ਇਹ ਗੱਲ ਵੀ ਮਾਇਨੇ ਰੱਖਦੀ ਹੈ ਕਿ ਕੋਈ ਆਦਮੀ ਆਪਦੀਆਂ ਚੱਪਲੀਆਂ ਕਿਸ ਤਰ੍ਹਾਂ ਧਰਦਾ! ਕੱਪੜੇ ਕਿਸ ਤਰ੍ਹਾਂ ਧਰਦਾ! ਧਰਮ ਬੜੀਆਂ ਬੜੀਆਂ ਗੱਲਾਂ ਦਾ ਕੜਾਹ ਨਹੀਂ ਹੈ…ਬਲਕਿ ਸਾਡਾ ਵਿਵਹਾਰ ਹੈ।

 

Sewak Brar ਜੀ ਦੀ ਫੇਸਬੁੱਕ ਵਾਲ ਤੋਂ

ਤਾਓ – ਪ੍ਰਮਾਤਮਾ

by admin February 1, 2019

ਜਿਸ ਮਨੁੱਖ ਵਿੱਚ ਤਾਓ ( ਪ੍ਰਮਾਤਮਾ ) ਨਿਰਵਿਘਨ ਹੋ ਕੇ ਕ੍ਰਿਰਿਆਸ਼ੀਲ ਹੁੰਦਾ ਹੈ, ਉਹ ਮਨੁੱਖ ਆਪਣੇ ਕਰਮਾਂ ਨਾਲ ਹੋਰਾਂ ਦਾ ਨੁਕਸਾਨ ਨਹੀਂ ਕਰਦਾ। ਇਸ ਦੇ ਬਾਵਜੂਦ ਵੀ ਉਹ ਆਪਣੇ ਆਪ ਨੂੰ ਨੇਕ ਜਾਂ ਰਹਿਮ ਦਿਲ ਨਹੀਂ ਸਮਝਦਾ।

ਜਿਸ ਮਨੁੱਖ ਵਿੱਚ ਤਾਓ ਬੇਰੋਕ ਕ੍ਰਿਰਿਆਸ਼ੀਲ ਹੁੰਦਾ ਹੈ, ਉਹ ਆਪਣੇ ਹਿੱਤਾਂ ਦੀ ਪਰਵਾਹ ਨਹੀ ਕਰਦਾ।ਪਰ ਉਹ ਉਨ੍ਹਾਂ ਲੋਕਾਂ ਨੂੰ ਨਫਰਤ ਵੀ ਨਹੀਂ ਕਰਦਾ ਜਿਹੜੇ ਆਪਣੇ ਹਿੱਤਾਂ ਦੀ ਪਰਵਾਹ ਕਰਦੇ ਹਨ।

ਉਹ ਪੈਸਾ ਬਣਾਉਣ ਲਈ ਬੇਲੋੜਾ ਸੰਘਰਸ਼ ਨਹੀਂ ਕਰਦਾ ਪਰ ਗਰੀਬੀ ਨੂੰ ਨੇਕੀ ਵਜੋਂ ਪੇਸ਼ ਵੀ ਨਹੀਂ ਕਰਦਾ।

ਉਹ ਆਪਣੇ ਰਾਹ ਤੁਰਿਆ ਜਾਂਦਾ ਹੈ ਤੇ ਆਪਣੇ ਸਫਰ ਲਈ ਹੋਰਾਂ ਤੇ ਨਿਰਭਰ ਨਹੀਂ ਕਰਦਾ। ਪਰ ਉਹ ਇੱਕਲੇ ਤੁਰੇ ਜਾਣ ਦਾ ਮਾਣ ਵੀ ਨਹੀਂ ਕਰਦਾ।ਭਾਵੇਂ ਉਹ ਖੁਦ ਭੀੜ ਦੇ ਮਗਰ ਨਹੀਂ ਚਲਦਾ, ਫਿਰ ਵੀ ਉਹ ਭੀੜ ਦੇ ਮਗਰ ਚੱਲਣ ਵਾਲਿਆਂ ਨੂੰ ਉਲਾਂਭੇ ਵੀ ਨਹੀਂ ਦਿੰਦਾ।

Sewak Brar ਜੀ ਦੀ ਫੇਸਬੁੱਕ ਵਾਲ ਤੋਂ

ਕੋਮਲ ਤੇ ਕਠੋਰ

by admin January 30, 2019

ਜਦ ਆਦਮੀ ਜੰਮਦਾ ਹੈ ਤਾਂ ਉਹ ਕੋਮਲ ਤੇ ਕਮਜ਼ੋਰ ਹੁੰਦਾ ਹੈ।ਮਰਨ ਸਮੇਂ ਉਹ ਸਖਤ ਤੇ ਕਠੋਰ ਹੋ ਜਾਂਦੇ ਹਨ।
ਜਦ ਵਸਤਾਂ , ਘਾਹ – ਪੱਤੇ ਅਤੇ ਦਰੱਖਤ ਜੀਵਿਤ ਹੁੰਦੇ ਹਨ ਤਾਂ ਉਹ ਨਰਮ, ਲਚਕੀਲੇ ਤੇ ਨਿਵਣਸ਼ੀਲ ਹੁੰਦੇ ਹਨ।ਜਦ ਉਹ ਮਰ ਜਾਂਦੇ ਹਨ ਤਾਂ ਮੁਰਝਾ ਜਾਂਦੇ ਹਨ , ਸੁੱਕ ਜਾਂਦੇ ਹਨ।

ਇਸ ਲਈ ਕਠੋਰਤਾ ਤੇ ਹਠ ਮੌਤ ਦੇ ਸਾਥੀ ਹਨ ਅਤੇ ਲਚਕਤਾ , ਨਰਮੀ , ਤੇ ਸੋਹਲਤਾ ਜੀਵਨ ਦੇ ਸੰਗੀ ਹਨ।
ਜੇ ਕੋਈ ਆਦਮੀ ਸਖਤ ਹੈ ਤਾਂ ਉਸ ਦਾ ਅੰਤ ਨੇੜੇ ਹੈ।

ਕਠੋਰਤਾ ਤੇ ਕਰੂਰਤਾ ਨੂੰ ਹੇਠਲਾ ਸਥਾਨ ਮਿਲੇਗਾ। ਲਚਕਤਾ , ਨਰਮੀ ਤੇ ਸੋਹਲਤਾ ਉਚੇਰਾ ਸਥਾਨ ਹਾਸਿਲ ਕਰਨਗੇ।

ਸੰਤ ਲਾਉਤਸੇ
ਕਿਤਾਬ : ਚੀਨੀ ਦਰਸ਼ਨ ਤਾਓਵਾਦ

ਉਦਾਸ ਨਾ ਹੋਵੋ

by admin January 29, 2019

ਕਾਰਲ ਗੁਸਤਾਫ਼ ਜੁੰਗ ਨੇ ਕਿਹਾ ਹੈ ਕਿ ਅਗਰ ਕੋਈ ਰੁੱਖ ਸਵਰਗ ਨੂੰ ਛੂੰਹਦਾ ਹੈ ਤਾਂ ਜ਼ਰੂਰ ਉਸਦੀਆਂ ਜੜ੍ਹਾਂ ਨਰਕ ਵਿੱਚ ਹੋਣਗੀਆਂ। ਜੁੰਗ ਨੇ ਹਮੇਸ਼ਾਂ ਇਹ ਮੰਨਿਆ ਹੈ ਕਿ ਜੇਕਰ ਕੋਈ ਇੱਕ ਸਿਰੇ ਤੇ ਖੜ੍ਹਾ ਹੈ,ਤਾਂ ਉਹ ਜ਼ਰੂਰ ਦੂਜੇ ਸਿਰੇ ਤੋਂ ਹੋ ਕਿ ਆਇਆ ਹੋਊ,ਜੇਕਰ ਹਲੇ ਨਹੀਂ ,ਤਾਂ ਜਾਵੇਗਾ ਜ਼ਰੂਰ।ਉਹ ਹਾਸੇ-ਰੋਣੇ,ਤੇ ਸੁੱਖ -ਦੁੱਖ ਬਾਰੇ ਵੀ ਇਹੀ ਗੱਲ ਕਰਦਾ ਹੈ, ਕਿ ਜਿਸਨੇ ਜ਼ਿੰਦਗ਼ੀ ਦੀ ਹਰ ਖ਼ੁਸ਼ੀ ਲੈਣੀ ਹੈ, ਤਾਂ ਜ਼ਿੰਦਗ਼ੀ ਦਾ ਹਰ ਦੁੱਖ ਵੀ ਲੈਣਾ ਹੀ ਹੋਵੇਗਾ। ਹੈਰਾਨੀ ਦੀ ਗੱਲ ਹੈ ਕਿ ਜੁੰਗ “ਮੰਡਲ “ਦੀ ਵੀ ਗੱਲ ਕਰਦਾ ਹੈ, ਜੋ ਭਾਰਤੀ ਦਰਸ਼ਨ ਵਿੱਚ ਇੱਕ ਜ਼ਿੰਦਗ਼ੀ ਦੀ ਸਾਰੀ ਕਹਾਣੀ ਦਾ ਬਿਆਨ ਹੈ।

ਜੇਕਰ ਤੁਸੀਂ (ਸੇਕਰਡ ਗੇਮਜ਼) ਸੀਰੀਜ਼ ਦੇਖੀ ਹੋਵੇ, ਤਾਂ ਤੁਸੀਂ ਨੋਟ ਕਰਿਆ ਹੋਣਾ ਉਸ ਵਿੱਚ ਵੀ ਮੰਡਲ ਦਾ ਜ਼ਿਕਰ ਆਉਂਦਾ ,ਜੋ ਜ਼ਿੰਦਗ਼ੀ ਦੇ ਹਰ ਗੁੱਝੇ ਭੇਦ ਨੂੰ ਬਿਆਨ ਕਰਦਾ ਹੈ। ਇਸ ਲਈ ਜੇਕਰ ਤੁਸੀਂ ਦੁੱਖ ਵਿਚੋਂ ਗ਼ੁਜ਼ਰ ਰਹੇ ਹੋ ਤਾਂ ਉਦਾਸ ਨਾ ਹੋਵੋ, ਜ਼ਿੰਦਗ਼ੀ ਆਪਣੀ ਸੱਭ ਦੀ ਕਲਪਨਾ ਤੋਂ ਪਰ੍ਹੇ ਵੀ ਹੈ। ਪਾਓਲੋ ਕਾਹਲੋ ਨੇ ਕਿਹਾ ਹੈ,ਕਿ ਸਵੇਰ ਹੋਣ ਤੋਂ ਕੁੱਝ ਪਲ ਪਹਿਲਾਂ ਸੱਭ ਤੋਂ ਸੰਘਣਾ ਹਨੇਰਾ ਹੁੰਦਾ ਹੈ।ਚੱਲਦੇ ਰਹੋ, ਆਰਾਮ ਲੈ ਲਵੋ ਕੁੱਝ ਦੇਰ,ਮੁਕਾਮ ਆ ਜਾਵੇਗਾ।

ਫੇਸਬੁਕ ਕਵੀ

by admin January 27, 2019

ਦੀਪਾ ਨੂੰ ਇਕ ਕਵੀ ਨਾਲ ਪਿਆਰ ਹੋ ਗਿਆ ਸੀ..ਕਵੀ ਰੋਜ਼ ਉਸਨੂੰ ਮਿਲਦਾ…ਉਸਦੇ ਨਾਲ ਗੱਲਾਂ ਕਰਦਾ…ਤੇ ਰੋਜ਼ ਰਾਤ ਨੂੰ ਇਹ ਸਾਰੀਆਂ ਚੀਜ਼ਾਂ ਫੇਸਬੁਕ ਉਪਰ ਵੀ ਲਿਖ ਕੇ ਪੋਸਟ ਕਰ ਦਿੰਦਾ…

” ਅੱਜ ਆਪਾਂ ਮਿਲੇ…ਚਾਹ ਪੀਤੀ…ਮੈਂ ਉਸਦੇ ਹੱਥਾਂ ਨੂੰ ਦੇਰ ਤੱਕ ਦੇਖਦਾ ਰਿਹਾ…ਜਿੰਨਾ ਨੇ ਚਾਹ ਵਾਲੇ ਕੱਪ ਨੂੰ ਫੜ੍ਹਿਆ ਹੋਇਆ ਸੀ ”

” ਅੱਜ ਮੈਂ ਉਸਦੇ ਹੱਥਾਂ ਨੂੰ ਪਹਿਲੀ ਵਾਰ ਆਪਣੇ ਹੱਥਾਂ ਚ ਲੈਣ ਦਾ ਸੋਚਿਆ…ਸੋਚ ਰਿਹਾ ਹਾਂ…ਕਦੋਂ ਉਸਦੇ ਹੱਥ ਮੇਰੇ ਹੱਥਾਂ ਚ ਹੋਣਗੇ ”

” ਅੱਜ ਆਪਾਂ ਲੜ੍ਹੇ…ਰੁੱਸੇ…ਮੰਨ ਗਏ ”

ਉਸ ਕਵੀ ਨਾਲ ਜੁੜੇ ਲੋਕ ਏਨਾ ਪੋਸਟਾਂ ਥੱਲੇ ਰੰਗ ਬਿਰੰਗੇ ਕੋਮੈਂਟ ਕਰਦੇ ਸੀ…ਵਾਹ ਵਾਹ ਕਰਦੇ ਸੀ…

” ਦੀਪਾ…ਤੂੰ ਮੇਰੀਆਂ ਏਨਾ ਪੋਸਟਾਂ ਨੂੰ ਲਾਈਕ ਕਰਕੇ ਨਿਕਲ ਜਾਂਦੀ ਏਂ…ਕੋਮੈਂਟ ਨਹੀਂ ਕਰਦੀ ? ” ਕਵੀ ਨੇ ਸੁਆਲ ਕੀਤਾ…

” ਮੈਂ ਸੱਚ ਦਸਾਂ…ਤਾਂ ਮੈਨੂੰ ਇਹ ਪੋਸਟਾਂ ਜ਼ਰਾ ਪਸੰਦ ਨਹੀਂ ਆਉਂਦੀਆਂ ” ਦੀਪਾ ਨੇ ਕਵੀ ਦੀਆਂ ਅੱਖਾਂ ਚ ਦੇਖਿਆ…

” ਪਸੰਦ ਨਹੀਂ ਆਉਂਦੀਆਂ…ਪਰ ਕਿਉਂ…ਇਹ ਤਾਂ ਤੇਰੇ ਮੇਰੇ ਬਾਰੇ ਹੀ ਹੁੰਦੀਆਂ ਨੇ…ਫੇਰ ਪਸੰਦ ਨਾ ਆਉਣ ਦਾ ਕਾਰਨ ? ” ਕਵੀ ਹੈਰਾਨ ਹੋ ਗਿਆ ਸੀ..

” ਆਪਾਂ ਮਿਲਦੇ ਹਾਂ…ਆਪਾਂ ਨੂੰ ਇਕ ਦੂਜੇ ਬਾਰੇ ਜੋ ਵੀ ਅਹਿਸਾਸ ਹੁੰਦਾ ਹੈ…ਉਹ ਅਸੀਂ ਇਕ ਦੂਜੇ ਨਾਲ ਸਾਂਝਾ ਕਰੀਏ ਤਾਂ ਚੰਗਾ ਲਗਦਾ ਹੈ…ਪਰ ਹਰ ਜ਼ਿਕਰ ਫੇਸਬੁਕ ਉਪਰ ਕਰਨਾ…ਇਹ ਮੈਨੂੰ ਨਹੀਂ ਜੱਚਦਾ…ਕੁਛ ਚੀਜ਼ਾਂ…ਕੁਛ ਫੀਲ ਉਹਨਾਂ ਦੋਵਾਂ ਵਿਚਕਾਰ ਹੀ ਚੰਗੇ ਲਗਦੇ ਨੇ ਜਿੰਨਾ ਵਿਚ ਇਹ ਹੋਣ…ਹਰ ਗੱਲ ਨੂੰ ਲਿਖ ਕੇ ਹੋਰਨਾਂ ਨਾਲ ਸਾਂਝਾ ਕਰਨਾ ਮੈਨੂੰ ਠੀਕ ਨਹੀਂ ਲਗਦਾ ”

” ਪਰ ਇਸਦੇ ਵਿਚ ਖਰਾਬ ਵੀ ਕੀ ਹੈ…? ” ਕਵੀ ਬੋਲਿਆ…

” ਇਸਦੇ ਵਿਚ ਚੰਗਾ ਕੀ ਹੈ ? ” ਦੀਪਾ ਨੇ ਸੁਆਲ ਕੀਤਾ…

” ਦੇਖ…ਮੈਂ ਲਿਖਦਾ ਹਾਂ…ਲੋਕ ਪੜ੍ਹਦੇ ਨੇ ਮੈਨੂੰ….ਜੇ ਆਪਣੇ ਦੋਵਾਂ ਬਾਰੇ ਲਿਖਦਾ ਹਾਂ ਤਾਂ ਇਸ ਵਿਚ ਮੈਨੂੰ ਕੋਈ ਖਰਾਬੀ ਨਜ਼ਰ ਨਹੀਂ ਆਉਂਦੀ ”

” ਲਿਖੋ…ਲਿਖਣ ਤੋਂ ਮਨ੍ਹਾ ਨਹੀਂ ਹੈ…ਪਰ ਕੁਝ ਗੱਲਾਂ…ਕੁਛ ਮੁਲਾਕਾਤਾਂ ਨਿਜੀ ਹੁੰਦੀਆਂ ਨੇ….ਜੋ ਫੀਲ ਸਾਨੂੰ ਹੈ…ਉਹ ਪੜ੍ਹਨ ਆਲੇ ਨੂੰ ਪਹਿਲੀ ਗੱਲ ਆਏਗਾ ਨਹੀਂ….ਤੇ ਦੂਜਾ…ਸਾਡੇ ਆਪਣੇ ਪਲ…ਫੇਰ ਸਾਡੇ ਆਪਣੇ ਹੀ ਕਦੋਂ ਰਹਿ ਗਏ…” ਦੀਪਾ ਥੋੜਾ ਖਿਝ ਕੇ ਬੋਲੀ…

” ਮੈਂ ਸਮਝਿਆ ਨਹੀਂ…ਖੁਲ੍ਹ ਕੇ ਸਮਝਾਓ ? ” ਕਵੀ ਸਿਰ ਫੜ੍ਹ ਕੇ ਬੋਲਿਆ…

” ਦੇਖੋ…ਤੁਸੀਂ ਲਿਖਿਆ…ਆਪਾਂ ਲੜ੍ਹੇ…ਰੁੱਸੇ…ਮੰਨੇ…ਹੁਣ ਦਸੋ…ਕਿ ਇਹ ਪੋਸਟ ਚ ਲਿਖਣਾ ਕਿਉਂ ਜ਼ਰੂਰੀ ਹੈ ?….ਤੁਹਾਨੂੰ ਪੜ੍ਹਨ ਵਾਲੇ ਤੁਹਾਡਾ ਪੜ੍ਹਿਆ ਪਸੰਦ ਕਰਦੇ ਨੇ…ਪਰ ਉਹਨਾਂ ਨੂੰ ਇਸਦੇ ਵਿਚ ਕੀ ਇੰਟਰੇਸਟ ਹੋ ਸਕਦਾ ਹੈ ਕਿ ਤੁਸੀਂ ਕਿਸੇ ਨਾਲ ਰੁੱਸੇ ਲੜ੍ਹੇ ਜਾਂ ਮੰਨੇ ਹੋ…ਬੇਸ਼ਕ ਉਹ ਤੁਹਾਡੇ ਲਿਖੇ ਨੂੰ ਲਾਈਕ ਵੀ ਕਰ ਜਾਣਗੇ…ਪਰ ਇਕ ਲੇਖਕ ਦੇ ਤੌਰ ਤੇ ਤੁਸੀਂ ਕਿਧਰ ਜਾ ਰਹੇ ਹੋ…ਕੀ ਲਿਖ ਰਹੇ ਹੋ…ਇਹ ਮਿਆਰ ਨਹੀਂ ਹੈ…ਮੈਂ ਏਨਾ ਗੱਲਾਂ ਨੂੰ ਲਿਖਣਾ ਨਹੀਂ ਆਖ ਸਕਦੀ ”

ਕਵੀ ਕੁਛ ਨਾ ਬੋਲਿਆ….ਤੇ ਸੋਚਾਂ ਵਿਚ ਪੈ ਗਿਆ….

” ਜੇ ਤੁਸੀਂ ਆਪਣੇ ਰਿਸ਼ਤੇ ਬਾਰੇ ਕੁਝ ਲਿਖਣਾ ਹੀ ਹੈ…ਤਾਂ ਉਦੋਂ ਲਿਖਣਾ…ਜਦੋਂ ਅਸੀਂ ਇਕ ਦੂਜੇ ਨਾਲ ਉਮਰਾਂ ਬੀਤਾ ਚੁਕੇ ਹੋਈਏ…ਜਦੋਂ ਸਾਡੀ ਕਹਾਣੀ ਚ ਕਈ ਵਰ੍ਹੇ ਸ਼ਾਮਲ ਹੋਣ…ਓਹ ਸੰਘਰਸ਼ ਸ਼ਾਮਲ ਹੋਵੇ ਜੋ ਅਸੀਂ ਇਕ ਦੂਜੇ ਨਾਲ ਰਹਿਣ ਲਈ ਸਮਾਜ ਨਾਲ ਕੀਤਾ ਹੋਵੇ…ਆਪਣੀ ਜ਼ਿੰਦਗੀ ਦੀ ਰਾਹ ਚ ਆਏ ਹੋਰਨਾਂ ਰਿਸ਼ਤਿਆਂ ਨੂੰ ਪਾਸੇ ਕਰਦੇ ਹੋਏ ਇਕ ਦੂਜੇ ਨਾਲ ਰਹਿਣ ਦੀਆਂ ਅਨੇਕਾਂ ਕਹਾਣੀਆਂ ਹੋਣ…ਉਦੋਂ ਲਿਖਣਾ ਆਪਣੇ ਬਾਰੇ ਜਦੋਂ ਸਾਡੀ ਕਹਾਣੀ ਵਾਕਿਆ ਹੀ ਕਹਾਣੀ ਵਾਂਗ ਲਿਖਣ ਲਾਇਕ ਹੋਵੇ…ਫੇਰ ਮੈਨੂੰ ਵੀ ਪੜ੍ਹਨ ਦਾ ਮਜ਼ਾ ਆਵੇਗਾ…ਪਰ ਜੇ ਤੁਸੀਂ ਆ ਰੋਜ਼ ਹੀ ਆਪਣੀ ਕਿਸੇ ਵੀ ਮੁਲਾਕਾਤ ਨੂੰ ਏਦਾਂ ਆਮ ਜੇਹੀ ਪੋਸਟ ਵਾਂਗ ਲਿਖਦੇ ਰਹੋਗੇ ਤਾਂ ਜਲਦੀ ਹੀ ਇਸਨੂੰ ਪੜ੍ਹਨ ਵਾਲੇ ਬੋਰ ਹੋ ਜਾਣਗੇ…ਸਮਝ ਰਹੇ ਹੋ ਨਾ ਮੇਰੀ ਗੱਲ ? ” ਦੀਪਾ ਨੇ ਕਵੀ ਵੱਲ ਦੇਖਿਆ…

” ਹਾਂ….ਸਮਝ ਰਿਹਾ ਹਾਂ…ਮੈਂ ਇਹ ਸਭ ਸੋਚਿਆ ਹੀ ਨਹੀਂ ਸੀ ” ਕਵੀ ਨੇ ਸਿਰ ਉਪਰ ਚੁੱਕਿਆ…

” ਹਾਂਜੀ.. ਬਸ ਏਨਾ ਸੋਚੋ ਕਿ ਤੁਹਾਡਾ ਲਿਖਿਆ ਲੋਕਾਂ ਲਈ ਹਰ ਵਾਰ ਨਵਾਂ ਹੋਵੇ….ਨਾ ਕਿ ਲੋਕਾਂ ਨੂੰ ਪਹਿਲਾਂ ਹੀ ਅੰਦਾਜ਼ਾ ਹੋ ਜਾਵੇ ਕਿ ਅੱਜ ਫੇਰ ਕਵੀ ਸਾਬ ਆਪਣੀ ਪ੍ਰੇਮਿਕਾ ਨਾਲ ਹੋਈ ਮੁਲਾਕਾਤ ਨੂੰ ਲਿਖਣ ਬੈਠਣਗੇ…ਆਪਣੇ ਚੋਂ ਬਾਹਰ ਆਓ…ਆਪਾਂ ਜੋ ਮਿਲ ਕੇ ਮਹਿਸੂਸ ਕੀਤਾ…ਜਾਂ ਇਕ ਦੂਜੇ ਨਾਲ ਪਿਆਰ ਕਰਕੇ ਮਹਿਸੂਸ ਕੀਤਾ…ਇਹ ਸਭ ਸਾਡੇ ਦੋਨਾਂ ਤੱਕ ਰਹਿਣਾ ਚਾਹੀਦਾ…ਇਹ ਸਭ ਨੂੰ ਇਕ ਦਿਨ ਦਸਣਾ ਚੰਗਾ ਲਗਦਾ ਹੈ…ਦੋ ਦਿਨ ਦਸਣਾ ਚੰਗਾ ਲਗਦਾ ਹੈ…ਪਰ ਰੋਜ਼ ਆਹੀ ਦਸੀ ਜਾਣਾ ਤੁਹਾਨੂੰ ਵੀ ਤੇ ਸਾਡੇ ਰਿਸ਼ਤੇ ਨੂੰ ਵੀ ਹਾਸੇ ਦਾ ਪਾਤਰ ਬਣਾ ਦਵੇਗਾ…” ਦੀਪਾ ਬੋਲੀ…

ਕਵੀ ਨੇ ਸਹਿਮਤੀ ਚ ਸਿਰ ਹਿਲਾਇਆ….

….

ਕਵੀ ਹੁਣ ਵੀ ਰੋਜ਼ ਪੋਸਟਾਂ ਲਿਖਦਾ ਹੈ…ਪਰ ਹੁਣ ਉਹ ਦੁਨੀਆਂ ਦੀ ਗੱਲ ਕਰਦਾ ਹੈ…ਉਹਨਾਂ ਵਿਸ਼ਿਆਂ ਬਾਰੇ ਲਿਖਦਾ ਹੈ ਜਿੰਨਾ ਵਿਸ਼ਿਆਂ ਬਾਰੇ ਲੋਕਾਂ ਨੂੰ ਜਾਨਣਾ ਹੈ…ਜਿੰਨਾ ਬਾਰੇ ਲੋਕਾਂ ਨੇ ਪੜ੍ਹਨਾ ਹੈ…

” ਆਪਣੇ ਆਪ ਬਾਰੇ ਹੀ ਲਿਖੀ ਜਾਣਾ ਉਦੋਂ ਹੀ ਚੰਗਾ ਲਗਦਾ ਹੈ…ਜਦੋਂ ਤੁਹਾਡੇ ਕੋਲ ਆਪਣੇ ਬਾਰੇ ਲਿਖਣ ਲਈ ਹਰ ਰੋਜ਼ ਨਵੀਂ ਗੱਲ ਹੋਵੇ….ਨਹੀਂ ਤਾਂ ਤੁਹਾਡਾ ਲਿਖਣਾ ਬਸ ਆਪਣੀਆਂ ਭਾਵਨਾਵਾਂ ਦੇ ਅਧੀਨ ਹੋ ਜਾਂਦਾ ਹੈ ਜਿੰਨਾ ਨੂੰ ਲੋਕ ਲਾਈਕ ਤਾਂ ਕਰਦੇ ਨੇ ਪਰ ਅੱਕ ਜਾਂਦੇ ਨੇ….ਫੇਰ ਉਹ ਲੇਖਕ ਮਰ ਜਾਂਦਾ ਹੈ ਜਿਸਨੂੰ ਸਾਰੀ ਦੁਨੀਆਂ ਚ ਪੜ੍ਹਿਆ ਜਾਣਾ ਸੀ ” ਕਵੀ ਨੇ ਆਪਣਾ ਸਟੇਟਸ ਅਪਡੇਟ ਕੀਤਾ…

ਪਰ ਅੱਜ ਉਸਨੂੰ ਕੋਈ ਲਾਈਕ ਨਹੀਂ ਸੀ ਆਇਆ….ਕਿਸੇ ਨੂੰ ਸਮਝ ਨਹੀਂ ਸੀ ਆਇਆ ਕਿ ਉਸਨੇ ਕੀ ਲਿਖਿਆ ਹੈ….

” ਹਾਂ…ਮੈਂ ਏਦਾਂ ਦੇ ਲੇਖਕ ਨੂੰ ਹੀ ਪੜ੍ਹਨਾ ਚਾਹੰਦੀ ਹਾਂ…ਜੋ ਜਾਣਦਾ ਹੋਵੇ ..ਕਿ…ਕੀ ਲਿਖਣਾ ਚਾਹੀਦਾ ਹੈ…ਤੇ ਕੀ ਨਹੀਂ ਲਿਖਣਾ ਚਾਹੀਦਾ…ਇਹ ਮੇਰਾ ਪਿਆਰਾ ਲੇਖਕ ਕਦੀ ਨਹੀਂ ਮਰੇਗਾ…” ਦੀਪਾ ਨੇ ਕੋਮੈਂਟ ਕੀਤਾ ਸੀ…

‘ ਪਰ ਅੱਜ ਮੇਰਾ ਲਿਖਿਆ ਹੋਰ ਕਿਸੇ ਨੂੰ ਪਸੰਦ ਨਹੀਂ ਆਇਆ ਲਗਦਾ…ਕਿਸੇ ਨੇ ਕੋਈ ਕਮੈਂਟ ਨਹੀਂ ਕੀਤਾ ” ਕਵੀ ਨੇ ਦੀਪਾ ਨੂੰ ਇਨਾਬਕਸ ਚ ਆਖਿਆ…

” ਵੇਟ ਐਂਡ ਵਾਚ ” ਦੀਪਾ ਦਾ ਜੁਆਬ ਸੀ..

” ਵਾਹ ਵੀਰ ਜੀ…ਅੱਜ ਤੁਸੀਂ ਵੱਖਰਾ ਹੀ ਕੁਛ ਲਿਖਿਆ ਹੈ…ਰੂਟੀਨ ਤੋਂ ਹੱਟ ਕੇ…ਮਜ਼ਾ ਆਇਆ ਪੜ੍ਹ ਕੇ…ਵਾਕਿਆ ਹੀ…ਇਕ ਲੇਖਕ ਓਹੀ ਹੈ ਜੋ ਹਰ ਰੋਜ਼ ਨਵੇਂ ਵਿਸ਼ੇ ਉਪਰ ਲਿਖੇ…ਜਾਂ ਪੁਰਾਣੀ ਕਹੀ ਗੱਲ ਨੂੰ ਵੀ ਆਪਣੇ ਨਵੇਂ ਅੰਦਾਜ਼ ਚ ਬਿਆਨ ਕਰੇ ”

ਇਸ ਆਏ ਹੋਏ ਕਮੈਂਟ ਨੂੰ ਕਵੀ ਨੇ ਦੋ ਤਿੰਨ ਵਾਰ ਪੜ੍ਹਿਆ…ਏਨੀ ਦੇਰ ਨੂੰ ਹੋਰ ਵੀ ਬੜੇ ਕਮੈਂਟ ਆ ਗਏ ਸੀ…

” ਦੀਪਾ….ਸ਼ੁਕਰੀਆ…” ਕਵੀ ਨੇ ਮੈਸਜ ਕੀਤਾ…

” ਪਰ ਕਾਹਦਾ ? ” ਦੀਪਾ ਨੇ ਜੁਆਬ ਭੇਜਿਆ..

” ਮੈਂ ਜਦੋਂ ਇੱਕੋ ਹੀ ਤਰਾਂ ਦੇ ਸਟੇਟਸ ਅਪਡੇਟ ਕਰਦਾ ਸੀ…ਤਾਂ ਉਹੀ ਲੋਕ ਕਮੈਂਟ ਕਰਨ ਆਉਂਦੇ ਸੀ ਜੋ ਬਸ ਵਾਹ ਵਾਹ ਬੋਲ ਜਾਂਦੇ ਸੀ…ਪਰ ਅੱਜ ਪਹਿਲੀ ਵਾਰ ਲੋਕਾਂ ਨੇ ਮੇਰੇ ਲਿਖੇ ਥੱਲੇ ਕੋਈ ਚਰਚਾ ਕੀਤੀ…ਮੇਰੀ ਲਿਖੀ ਗੱਲ ਬਾਰੇ ਆਪਣੇ ਵਿਚਾਰ ਦਿੱਤੇ ” ਕਵੀ ਨੇ ਮੈਸਜ ਕੀਤਾ…

” ਫੇਰ…ਕੀ ਸਮਝ ਆਈ ? ” ਦੀਪਾ ਨੇ ਜੁਆਬ ਚ ਹਾਸੇ ਵਾਲੀ ਸਮਾਈਲੀ ਪਾ ਕੇ ਭੇਜੀ…

“ਆਹੀ…ਕਿ ਜਦੋਂ ਮੈਂ ਕੁਛ ਵੀ ਏਦਾਂ ਦਾ ਪੋਸਟ ਕਰਦਾ ਹਾਂ…ਜੋ ਬਿਨਾਂ ਕਿਸੇ ਦੇ ਮਤਲਬ ਦਾ ਹੁੰਦਾ ਹੈ…ਤਾਂ ਸਭ ਬਸ ਵਾਹ ਵਾਹ ਕਰਦੇ ਨੇ…ਕਿਉਂਕਿ ਉਹਨਾਂ ਨੂੰ ਲਗਦਾ ਹੈ ਕਿ ਲੇਖਕ ਨੇ ਜੋ ਵੀ ਲਿਖਿਆ…ਚੰਗਾ ਹੀ ਲਿਖਿਆ ਹੋਣਾ…ਪਰ ਅੱਜ ਜਦੋਂ ਮੇਰਾ ਲਿਖਿਆ ਸਚੀ ਹੀ ਉਹਨਾਂ ਨੂੰ ਚੰਗਾ ਲਗਿਆ.. ਤਾਂ ਉਹਨਾਂ ਨੇ ਆਪਣੇ ਸਾਰਥਕ ਵਿਚਾਰ ਵੀ ਸਾਂਝੇ ਕੀਤੇ..ਮੇਰੇ ਲਿਖੇ ਉਪਰ ਚਰਚਾ ਵੀ ਕੀਤੀ…ਮਜ਼ਾ ਆ ਗਿਆ…”

” ਗੁਡ…ਬਸ ਹੁਣ ਅੱਗੇ ਤੋਂ ਵੀ ਯਾਦ ਰੱਖਣਾ ਹੈ…ਕਿ ਕਿਸੇ ਦੀ ਕੋਮੈਂਟ ਚ ਵਾਹ ਵਾਹ ਪੜ੍ਹ ਕੇ ਕੁਛ ਵੀ ਬੇਮਤਲਬ ਨਹੀਂ ਲਿਖੀ ਜਾਣਾ…ਓਹੀ ਲਿਖਣਾ ਹੈ ਜਿਸਦਾ ਕੋਈ ਮਤਲਬ ਹੋਵੇ…ਤੇ ਜੋ ਆਮ ਖਾਸ ਹਰੇਕ ਨੂੰ ਝੰਜੋੜਨ ਵਾਲਾ ਹੋਵੇ…”

” ਸਮਝ ਗਿਆ…”

…..

ਉਹ ਕਵੀ ਹੁਣ ਹੋਰ ਮਸ਼ਹੂਰ ਹੋ ਗਿਆ ਸੀ…

” ਤੁਸੀਂ ਹੁਣ ਆਪਣੇ ਪਿਆਰ ਬਾਰੇ ਕੁਝ ਲਿਖਦੇ ਹੀ ਨਹੀਂ ? ” ਉਸਨੂੰ ਇਕ ਪਾਠਕ ਨੇ ਪੁੱਛਿਆ…

” ਉਸਦੇ ਬਾਰੇ ਇਕੋ ਵਾਰ ਲਿਖਾਂਗਾ…ਜੋ ਮੇਰੇ ਪਿਆਰ ਵਾਂਗ ਹੀ ਅਮਰ ਹੋਵੇਗਾ….” ਕਵੀ ਬੋਲਿਆ..

” ਮਤਲਬ ? ”

” ਬਸ ਏਨਾ ਸਮਝੋ ਕਿ ਮੇਰਾ ਪਿਆਰ ਏਨਾ ਸਸਤਾ ਨਹੀਂ ਹੈ ਕਿ ਉਸਨੂੰ ਸਟੇਟਸ ਬਣਾਵਾਂ….”

ਪਾਠਕ ਨੂੰ ਕੁਛ ਵੀ ਸਮਝ ਨਹੀਂ ਸੀ ਆਇਆ….ਉਹ ਉਠਿਆ…ਤੇ ਸਿਰ ਖੁਰਕਦਾ ਹੋਇਆ ਚਲਾ ਗਿਆ….

ਕਵੀ ਅੱਜ ਵੀ ਆਪਣੇ ਪਿਆਰ ਬਾਰੇ ਲਿਖਦਾ ਹੈ….ਪਰ ਆਪਣੀ ਨਿੱਜੀ ਡਾਇਰੀ ਚ….

ਸਮਾਂਤੀਤ

by admin January 27, 2019

ਸ਼ਿਵਪੁਰੀ ਬਾਬਾ ਇੱਕ ਮਸਤ ਫਕੀਰ ਸੀ, ਉਨ੍ਹਾਂ ਬਾਰੇ ਵਿਸਤਾਰ ਵਿੱਚ ਜਾਣਕਾਰੀ ਕਦੇ ਫੇਰ ਸਹੀ,,, ਗੁਰਜੀਏਫ ਦੇ ਇੱਕ ਸ਼ਿਸ਼ ਬੈਨੇਟ ਨੇ ਸ਼ਿਵਪੁਰੀ ਬਾਬਾ ਉੱਪਰ ਕਿਤਾਬ ਵੀ ਲਿਖੀ ਹੋਈ ਹੈ…ਖੈਰ ਜੋ ਇੱਕ ਛੋਟੀ ਜਹੀ ਘਟਨਾ ਪੜ੍ਹਨ ਨੂੰ ਮੈਨੂੰ ਅਤੀ ਦਿਲਚਸਪ ਲੱਗੀ ਸ਼ਿਵਪੁਰੀ ਬਾਬਾ ਦੀ ਉਹ ਲਿਖ ਰਿਹਾਂ….,,, ਸ਼ਿਵਪੁਰੀ ਬਾਬਾ ਦੀ ਅੰਗਰੇਜ਼ੀ ਚੰਗੀ ਸੀ। ਇੰਗਲੈਂਡ ਵੀ ਰਹੇ ਸੀ। ਮਹਾਰਾਣੀ ਵਿਕਟੋਰੀਆ ਦੇ ਕਈ ਸਾਲ ਮਹਿਮਾਨ ਵੀ ਰਹੇ। ਇੱਕ ਵਾਰੀ ਸ਼ਿਵਪੁਰੀ ਬਾਬਾ ਨੂੰ ਪੱਛਮ ਦਾ ਪ੍ਰਸਿੱਧ ਵਿਚਾਰਕ ਬਰਨਾਅਡ ਸ਼ਾਹ ਮਿਲਣ ਆਇਆ। ਬਰਨਾਅਡ ਸ਼ਾਹ ਨੂੰ ਥੋੜ੍ਹੀ ਟਾਂਚ ਮਾਰਕੇ ਗੱਲ ਕਰਨ ਦੀ ਆਦਤ ਸੀ। ਉਹ ਬਾਬਾ ਨੂੰ ਕਹਿੰਦਾ “ਤੁਸੀਂ ਭਾਰਤੀ ਸਾਧੂ ਬਿਲਕੁਲ ਬੇਕਾਰ ਹੁੰਨੇ ਓਂ,, ਤੁਹਾਨੂੰ ਸਮੇਂ ਦੀ ਕੋਈ ਕਦਰ ਨਹੀਂ ਹੈ”

ਬਾਬਾ ਨੇ ਮੋੜਕੇ ਕਿਹਾ… “ਤੁਸੀਂ ਸਮੇਂ ਦੇ ਗੁਲਾਮ ਹੋਂ, ਅਸੀਂ ਤਾਂ ਸਮਾਂਤੀਤ (ਸਮੇਂ ਤੋਂ ਪਾਰ) ਜਿਓਂਦੇ ਹਾਂ 🍁”

Sewak Brar ਜੀ ਦੀ ਫੇਸਬੁੱਕ ਵਾਲ ਤੋਂ

ਬਗੀਚਾ

by admin January 26, 2019

ਕਿਤੇ ਦੂਰ ਪਹਾੜਾਂ ਚ ਇਕ ਬਜ਼ੁਰਗ ਰਹਿੰਦਾ ਸੀ…ਜਿਸਦਾ ਨਾਮ ਕੋਈ ਨਹੀਂ ਸੀ ਜਾਣਦਾ….ਉਸਦਾ ਕੋਈ ਟਿਕਾਣਾ ਨਹੀਂ ਸੀ…ਜਿਥੇ ਉਸਨੂੰ ਨੀਂਦ ਆ ਜਾਂਦੀ ਉਥੇ ਸੋਂ ਜਾਂਦਾ….ਕਿਸੇ ਨੂੰ ਨਹੀਂ ਸੀ ਪਤਾ ਉਹ ਕੀ ਖਾਂਦਾ ਹੈ…ਕਿਵੇਂ ਜਿਉਂਦਾ ਹੈ…ਪਰ ਸਭ ਨੂੰ ਏਨਾ ਪਤਾ ਸੀ ਕਿ ਉਹ ਸਿਆਣਾ ਹੈ…ਉਸਦੇ ਕੋਲ ਸਭ ਸੁਆਲਾਂ ਦੇ ਜੁਆਬ ਹੁੰਦੇ ਨੇ…

ਉਸੇ ਪਹਾੜ ਦੇ ਦੂਜੇ ਪਾਸੇ ਵਸਦੇ ਇਕ ਪਿੰਡ ਵਿਚ ਦੋ ਨੌਜਵਾਨ ਰਹਿੰਦੇ ਸੀ…

ਕਵੀਰਾਜ ਨਾਮ ਦਾ ਮੁੰਡਾ ਕਿਤਾਬਾਂ ਪੜ੍ਹਨ ਦਾ ਸ਼ੌਕੀਨ ਸੀ….ਉਸਦੇ ਬਾਰੇ ਆਖਿਆ ਜਾਂਦਾ ਸੀ ਕਿ ਕੋਈ ਕਿਤਾਬ ਛਪਦੀ ਬਾਦ ਚ ਸੀ ਉਹ ਪੜ੍ਹ ਪਹਿਲਾਂ ਲੈਂਦਾ ਸੀ…

” ਮੈਂ ਦੁਨੀਆਂ ਨੂੰ ਜਾਨਣਾ ਚਾਹੰਦਾ ਹਾਂ….ਜ਼ਿੰਦਗੀ ਦਾ ਭੇਤ ਲੱਭਣ ਲਈ ਕਿਤਾਬਾਂ ਛਾਣਦਾ ਫਿਰਦਾ ਹਾਂ ” ਉਹ ਅਕਸਰ ਬੋਲਿਆ ਕਰਦਾ ਸੀ…

” ਮਿਲਿਆ ਫੇਰ ਭੇਤ ? ” ਲੋਕ ਉਸਨੂੰ ਸੁਆਲ ਕਰਦੇ….

ਉਸਦੇ ਕੋਲ ਕੋਈ ਜੁਆਬ ਨਹੀਂ ਸੀ ਹੁੰਦਾ….ਉਹ ਚੁੱਪ ਕਰਕੇ ਤੁਰ ਪੈਂਦਾ….ਤੇ ਫੇਰ ਕੋਈ ਨਵੀਂ ਕਿਤਾਬ ਫੜ੍ਹ ਲੈਂਦਾ….ਪਰ ਉਸਨੂੰ ਜ਼ਿੰਦਗੀ ਦਾ ਭੇਤ ਕਿਸੇ ਕਿਤਾਬ ਚ ਨਾ ਮਿਲਿਆ……

ਉਸੇ ਪਿੰਡ ਚ ਰਹਿੰਦੇ ਦੂਜੇ ਨੌਜਵਾਨ ਦਾ ਨਾਮ ਆਸ਼ਕ ਸੀ….ਉਸਨੂੰ ਅੱਜ ਤੱਕ ਬੜੀਆਂ ਕੁੜੀਆਂ ਨਾਲ ਪਿਆਰ ਹੋਇਆ ਸੀ…ਪਰ ਓਹ ਕਿਸੇ ਇਕ ਨਾਲ ਜੁੜਿਆ ਨਹੀਂ ਸੀ ਰਹਿ ਸਕਦਾ……

ਅੱਜ ਕਲ ਉਹ ਫੇਰ ਇਕ ਹਸੀਨਾ ਦੇ ਪਿਆਰ ਚ ਪਾਗਲ ਸੀ….ਉਸਦੇ ਲਈ ਗੀਤ ਬੋਲਦਾ ਸੀ…ਕਵਿਤਾ ਗੁਨਗੁਣਾਉਂਦਾ ਸੀ…

” ਤੇਰੇ ਚੇਹਰੇ ਤੇ ਉਗਦੇ ਹਾਸੇ ਮੈਨੂੰ ਮਾਰ ਦਿੰਦੇ ਨੇ…ਤੇਰਾ ਮੈਨੂੰ ਛੂਹਣਾ ਮੈਨੂੰ ਫੇਰ ਤੋਂ ਜਿਉਂਦਾ ਕਰ ਦਿੰਦਾ ਹੈ ”

ਉਸਦੀ ਪ੍ਰੇਮਿਕਾ ਉਸਦੇ ਵੱਲ ਅੱਖਾਂ ਚ ਢੇਰ ਸਾਰਾ ਪਿਆਰ ਭਰ ਕੇ ਵੇਖਦੀ ਸੀ…ਹੱਸਦੀ ਸੀ…

” ਇਹ ਕਿੰਨਾ ਘਟ ਬੋਲਦੀ ਹੈ…ਕਦੀ ਵੀ ਮੇਰੇ ਵਾਂਗ ਆਪਣੇ ਦਿਲ ਦੀ ਗੱਲ ਜ਼ੁਬਾਨ ਉਪਰ ਨਹੀਂ ਲੈ ਕੇ ਆਉਂਦੀ….ਪਤਾ ਨਹੀਂ ਇਸਦੇ ਦਿਲ ਵਿਚ ਕੀ ਹੈ…? ” ਆਸ਼ਕ ਅਕਸਰ ਸੋਚਦਾ ਰਹਿੰਦਾ ਸੀ…

” ਤੇਰੇ ਦਿਲ ਵਿਚ ਕੀ ਹੈ…ਤੂੰ ਦਸਦੀ ਹੀ ਨਹੀਂ…? ” ਇਕ ਦਿਨ ਉਸਨੇ ਪ੍ਰੇਮਿਕਾ ਨੂੰ ਪੁੱਛ ਹੀ ਲਿਆ…

” ਦਸਣ ਦੀ ਲੋੜ ਹੈ ? ” ਪ੍ਰੇਮਿਕਾ ਨੇ ਉਸਦੀਆਂ ਅੱਖਾਂ ਚ ਅੱਖਾਂ ਪਾ ਕੇ ਦੇਖਿਆ….

ਆਸ਼ਕ ਕੋਈ ਹੋਰ ਸੁਆਲ ਨਾ ਕਰ ਸਕਿਆ….ਪਰ ਉਸਦੇ ਦਿਲ ਨੇ ਆਖਿਆ ਕਿ ਇਕ ਵਾਰ ਪਤਾ ਤਾਂ ਲਗਣਾ ਚਾਹੀਦਾ ਹੈ ਕਿ ਉਸ ਕੁੜੀ ਦੇ ਮਨ ਵਿਚ ਉਸਦੇ ਲਈ ਕੀ ਹੈ….

ਆਪਣੇ ਸੁਆਲਾਂ ਦੇ ਜੁਆਬ ਤਲਾਸ਼ਦੇ ਕਵੀਰਾਜ ਅਤੇ ਆਸ਼ਕ ਨੂੰ ਕਿਸੇ ਨੇ ਪਹਾੜਾਂ ਚ ਰਹਿੰਦੇ ਬਜ਼ੁਰਗ ਦੀ ਦੱਸ ਪਾਈ…

” ਓਸ ਬੁੱਢੇ ਆਦਮੀ ਕੋਲ ਹਰ ਸੁਆਲ ਦਾ ਜੁਆਬ ਹੁੰਦਾ ਹੈ…ਉਹ ਜਰੂਰ ਹੀ ਤੁਹਾਡੇ ਦੋਨਾਂ ਦੇ ਸੁਆਲਾਂ ਦੇ ਜੁਆਬ ਵੀ ਤੁਹਾਨੂੰ ਦੇ ਸਕੇਗਾ ”

ਪਿੰਡ ਵਾਲਿਆਂ ਦੀਆਂ ਗੱਲਾਂ ਸੁਣ ਕੇ ਦੋਵਾਂ ਨੇ ਪਹਾੜ ਚ ਜਾ ਕੇ ਉਸ ਬੁੱਢੇ ਆਦਮੀ ਨੂੰ ਮਿਲਣ ਦਾ ਸੋਚਿਆ….ਤੇ ਆਖਰ ਦੋਵੇਂ ਜਣੇ ਇਕ ਸਵੇਰ ਇਕੱਠੇ ਪਹਾੜ ਵੱਲ ਤੁਰ ਪਏ….

ਦੋਵੇਂ ਤੁਰਦੇ ਰਹੇ…ਤੁਰਦੇ ਰਹੇ….ਤੇ ਸ਼ਾਮਾਂ ਹੋਣ ਤੱਕ ਪਹਾੜ ਉਪਰ ਜਾ ਪੁੱਜੇ….

ਘਣੇ ਜੰਗਲ ਵਿਚ ਉਹ ਬੇਸਬਰੀ ਨਾਲ ਬੁੱਢੇ ਆਦਮੀ ਨੂੰ ਲੱਭਣ ਲੱਗੇ….ਆਖਰ ਉਹ ਉਹਨਾਂ ਨੂੰ ਇਕ ਦਰਖਤ ਥੱਲੇ ਬੈਠਾ ਦਿਖਿਆ….

ਸਾਫ ਸੁਥਰੇ ਕੱਪੜੇ ਪਾਈ…ਲੰਮੇ ਚਿੱਟੇ ਕੇਸਾਂ ਵਾਲਾ ਉਹ ਬੁੱਢਾ ਅੱਖਾਂ ਮੀਟੀ ਬੈਠਾ ਸੀ…

” ਬਾਬਾ ਜੀ…ਓ ਬਾਬਾ ਜੀ ” ਕਵੀਰਾਜ ਨੇ ਆਵਾਜ਼ ਦਿੱਤੀ…

ਬਾਬੇ ਨੇ ਅੱਖਾਂ ਖੋਲੀਆਂ….

” ਬਾਬਾ ਜੀ…ਆਪਾਂ ਬੜੀ ਦੂਰੋਂ ਆਏ ਹਾਂ…ਆਪਣੇ ਕੁਛ ਸਵਾਲਾਂ ਦੇ ਜਵਾਬ ਲੱਭਣ…” ਆਸ਼ਕ ਬੇਸਬਰੀ ਨਾਲ ਬੋਲਿਆ…

” ਅਰਾਮ ਕਰੋ ਪੁੱਤਰੋ…ਹਨੇਰਾ ਹੋਣ ਵਾਲਾ ਹੈ…ਚਾਨਣ ਲੱਭਣ ਆਏ ਹੋ…ਸਵੇਰ ਦੀ ਉਡੀਕ ਕਰੋ…ਸਭ ਚਾਨਣ ਹੋ ਜਾਏਗਾ ” ਬੁੱਢੇ ਨੇ ਫੇਰ ਅੱਖਾਂ ਬੰਦ ਕਰ ਲਈਆਂ…

ਦੋਵੇਂ ਇਕ ਦੂਜੇ ਵੱਲ ਦੇਖਣ ਲੱਗੇ…ਉਹਨਾਂ ਕੋਲ ਹੋਰ ਚਾਰਾ ਵੀ ਕੀ ਸੀ…ਦੋਵੇਂ ਬੁਢੇ ਆਦਮੀ ਦੇ ਆਲੇ ਦੁਆਲੇ ਹੀ ਬੈਠ ਗਏ…

ਰਾਤ ਹੋਣੀ ਸ਼ੁਰੂ ਹੋ ਗਈ ਸੀ….ਦੋਵਾਂ ਨੇ ਉਥੇ ਹੀ ਸੋਣ ਦੀ ਤਿਆਰੀ ਸ਼ੁਰੂ ਕਰ ਲਈ…

….

ਅਗਲੀ ਸਵੇਰ ਦੋਵੇਂ ਨੌਜਵਾਨਾਂ ਨੇ ਫੇਰ ਬਜ਼ੁਰਗ ਨੂੰ ਆਪਣੇ ਸਵਾਲ ਦੱਸੇ…

” ਆਓ…ਲਾਗੇ ਹੀ ਇਕ ਬਗੀਚਾ ਹੈ…ਉਥੇ ਜਾ ਕੇ ਗੱਲ ਕਰਦੇ ਹਾਂ ”

ਦੋਵੇਂ ਜਣੇ ਬਜ਼ੁਰਗ ਦੀ ਗੱਲ ਮੰਨ ਕੇ ਉਸਦੇ ਮਗਰ ਤੁਰ ਪਏ…

ਬਗੀਚੇ ਚ ਪੁੱਜਦੇ ਹੀ ਦੋਨਾਂ ਨੂੰ ਸਭ ਕੁਛ ਭੁਲ ਗਿਆ….ਏਨਾ ਸੋਹਣਾ ਬਗੀਚਾ ਉਹਨਾਂ ਨੇ ਪਹਿਲੀ ਵਾਰ ਤੱਕਿਆ ਸੀ….ਭਾਂਤ ਭਾਂਤ ਦੇ ਫੁੱਲ…ਛਾਂ ਵੰਡਦੇ ਦਰੱਖਤ…

ਹਰਾ ਸੰਘਣਾ ਘਾਹ ਦੇਖ ਕੇ ਅੱਖਾਂ ਦੀ ਥਕਾਵਟ ਲਹਿੰਦੀ ਸੀ….

ਬਗੀਚੇ ਚ ਘੁੰਮਦਿਆਂ ਨੂੰ ਸ਼ਾਮਾਂ ਹੋ ਗਈਆਂ….

” ਬਾਬਾ ਜੀ…ਸਾਡੇ ਸੁਆਲਾਂ ਵੱਲ ਵੀ ਗੌਰ ਕਰੋ ” ਆਸ਼ਕ ਨੂੰ ਜਿਵੇਂ ਅਚਾਨਕ ਯਾਦ ਆਇਆ ਕਿ ਉਹ ਤਾਂ ਇਥੇ ਸੁਆਲਾਂ ਦੇ ਜੁਆਬ ਲੱਭਣ ਆਇਆ ਸੀ…

” ਮੈਂ ਤਾਂ ਅੱਜ ਥੱਕ ਗਿਆ ਹਾਂ…ਤੁਸੀਂ ਵੀ ਜਰੂਰ ਥੱਕ ਗਏ ਹੋਵੋਗੇ…ਆਪਾਂ ਕਲ੍ਹ ਇਸਦੇ ਬਾਰੇ ਗੱਲ ਕਰਾਂਗੇ…ਤੁਸੀਂ ਵੀ ਹੁਣ ਅਰਾਮ ਕਰੋ ”

ਬਜ਼ੁਰਗ ਏਨਾ ਬੋਲ ਕੇ ਬਿਨਾਂ ਉਹਨਾਂ ਵੱਲ ਦੇਖੇ ਤੁਰ ਪਿਆ….ਦੋਵੇਂ ਜਣੇ ਵੀ ਹੋਰ ਕੀ ਕਰ ਸਕਦੇ ਸੀ…ਉਹ ਵੀ ਉਸਦੇ ਮਗਰ ਤੁਰ ਆਏ…

….

ਅਗਲੇ ਦਿਨ ਉਹ ਫੇਰ ਉਸੇ ਬਗੀਚੇ ਚ ਆ ਪੁੱਜੇ….

ਆਸ਼ਕ ਅਤੇ ਕਵੀਰਾਜ ਇਕ ਵਾਰ ਫੇਰ ਬਗੀਚੇ ਚ ਆ ਕੇ ਖੁਸ਼ ਹੋ ਗਏ ਸੀ….ਪਰ ਅੱਜ ਉਹਨਾਂ ਨੂੰ ਕਲ੍ਹ ਜਿੰਨਾ ਮਜ਼ਾ ਨਹੀਂ ਸੀ ਆਇਆ….

ਪਰ ਬਜ਼ੁਰਗ ਬਾਬਾ ਬਗੀਚੇ ਚ ਏਦਾਂ ਚਾਅ ਨਾਲ ਘੁੰਮ ਰਿਹਾ ਸੀ ਜਿਵੇਂ ਉਹ ਏਥੇ ਪਹਿਲੀ ਵਾਰ ਆਇਆ ਹੋਵੇ…

” ਬਾਬਾ ਜੀ…ਤੁਸੀਂ ਲਗਦਾ ਸਾਡੇ ਸੁਆਲਾਂ ਨੂੰ ਭੁੱਲ ਹੀ ਗਏ ਹੋ ? ” ਕਵੀਰਾਜ ਨੇ ਹਿੰਮਤ ਕਰਕੇ ਆਖਿਆ…

” ਨਹੀਂ ਪੁੱਤਰੋ…ਮੈਨੂੰ ਯਾਦ ਨੇ ਤੁਹਾਡੇ ਸੁਆਲ…ਪਰ ਤੁਸੀਂ ਏਨੀ ਦੂਰ ਤੋਂ ਆਏ ਹੋ…ਤਾਂ ਮੇਰਾ ਦਿਲ ਕਰਦਾ ਸੀ ਤੁਹਾਨੂੰ ਕੁਦਰਤ ਦੇ ਅਨਮੋਲ ਨਜ਼ਾਰੇ ਦਿਖਾਵਾਂ…ਪਤਾ ਨਹੀਂ ਤੁਸੀਂ ਕਦੋਂ ਆਓਗੇ ਦੁਬਾਰਾ…ਇਸ ਕਰਕੇ ਜੀ ਭਰ ਕੇ ਇਹ ਸਭ ਦੇਖ ਲਵੋ…ਕਲ੍ਹ ਆਪਾਂ ਏਥੇ ਦੁਬਾਰਾ ਆਵਾਂਗੇ…ਤੇ ਤੁਹਾਡੇ ਪੁੱਛੇ ਗਏ ਸਵਾਲਾਂ ਦੇ ਜਵਾਬ ਦਵਾਂਗਾ…”

ਬਜ਼ੁਰਗ ਨੇ ਇਸ ਵਾਰ ਫੇਰ ਉਹਨਾਂ ਵੱਲ ਦੁਬਾਰਾ ਦੇਖਣ ਦੀ ਕੋਸ਼ਿਸ਼ ਨਹੀਂ ਕੀਤੀ…ਤੇ ਬਗੀਚੇ ਵਿਚੋਂ ਬਾਹਰ ਨੂੰ ਤੁਰ ਪਿਆ…

ਆਸ਼ਕ ਅਤੇ ਕਵੀਰਾਜ ਦਾ ਦਿਲ ਤਾਂ ਹੋਇਆ ਸੀ ਕਿ ਵਾਪਸ ਪਿੰਡ ਮੁੜ ਜਾਣ…ਪਰ ਦੋਵਾਂ ਨੇ ਇਕ ਵਾਰ ਫੇਰ ਸਬਰ ਕਰ ਲਿਆ…

….

ਤੀਸਰੇ ਦਿਨ ਬਗੀਚੇ ਚ ਪੁੱਜਦੇ ਹੀ ਆਸ਼ਕ ਅਤੇ ਕਵੀਰਾਜ ਕਾਹਲੇ ਪੈ ਗਏ….

” ਏਨੇ ਸੋਹਣੇ ਬਗੀਚੇ ਨੂੰ ਘੁੰਮ ਤਾਂ ਲਵੋ…ਫੇਰ ਆਪਾਂ ਗੱਲਾਂ ਹੀ ਕਰਨੀਆਂ ਨੇ..” ਬਜ਼ੁਰਗ ਨੇ ਉਹਨਾਂ ਵੱਲ ਦੇਖਿਆ…

” ਨਹੀਂ ਬਾਬਾ ਜੀ…ਘੁੰਮ ਤਾਂ ਲਿਆ ਬਗੀਚਾ…ਹੁਣ ਦੁਬਾਰਾ ਦੁਬਾਰਾ ਕੀ ਦੇਖਣਾ…ਸਭ ਕੁਛ ਓਹੀ ਤਾਂ ਹੈ ਜੋ ਕਲ੍ਹ ਸੀ…ਪਰਸੋਂ ਸੀ…” ਕਵੀਰਾਜ ਨੇ ਖਿਝ ਕੇ ਆਖਿਆ…

” ਹੋਰ ਕੀ…ਮੈਂ ਤਾਂ ਕੱਲ੍ਹ ਹੀ ਅੱਕ ਗਿਆ ਸੀ…ਅੱਜ ਹੈਨੀਂ ਹੋਰ ਹਿੰਮਤ…ਬਸ ਬੈਠੀਏ…ਤੇ ਤੁਸੀਂ ਸਾਡੇ ਸੁਆਲਾਂ ਦੇ ਜੁਆਬ ਦਸੋ…ਜੇ ਹੈ ਨੇ ਤੁਹਾਡੇ ਕੋਲ ਤਾਂ…ਨਹੀਂ ਨੇ ਤਾਂ ਵੀ ਮਨ੍ਹਾ ਕਰਦੋ…ਆਪਾਂ ਵਾਪਸ ਜਾਣ ਵਾਲੇ ਬਣੀਏ…” ਆਸ਼ਕ ਵੀ ਬੋਲਿਆ…

ਬਜ਼ੁਰਗ ਉਹਨਾਂ ਦੋਨਾਂ ਵੱਲ ਵੇਖਦਾ ਰਿਹਾ…..ਉਸਦੇ ਚੇਹਰੇ ਉਪਰ ਪਹਿਲਾਂ ਵਾਂਗ ਹੀ ਸ਼ਾਂਤੀ ਸੀ…

” ਪੁਛੋ ਆਪਣੇ ਸੁਆਲ…” ਬਜ਼ੁਰਗ ਘਾਹ ਉਪਰ ਬੈਠਦਾ ਹੋਇਆ ਬੋਲਿਆ…

” ਮੈਂ ਕਿੰਨੀਆਂ ਕਿਤਾਬਾਂ ਪੜ੍ਹੀਆਂ ਨੇ…ਪਰ ਮੈਂ ਜ਼ਿੰਦਗੀ ਦਾ ਭੇਤ ਨਹੀਂ ਸਮਝ ਸਕਿਆ…ਮੈਂ ਸੋਚਦਾ ਹਾਂ ਮੈਂ ਜ਼ਿੰਦਗੀ ਨੂੰ ਬਸ ਜੀ ਰਿਹਾ ਹਾਂ…ਇਸਦਾ ਆਨੰਦ ਨਹੀਂ ਲੈ ਪਾ ਰਿਹਾ…” ਕਵੀਰਾਜ ਵੀ ਬਜ਼ੁਰਗ ਦੇ ਕੋਲ ਹੀ ਬੈਠ ਗਿਆ…

ਬਜ਼ੁਰਗ ਨੇ ਆਸ਼ਕ ਵੱਲ ਦੇਖਿਆ….

” ਬਾਬਾ ਜੀ…ਮੇਰੀ ਜ਼ਿੰਦਗੀ ਚ ਬੜੀਆਂ ਕੁੜੀਆਂ ਆਈਆਂ…ਮੈਂ ਕਿਸੇ ਨਾਲ ਦੇਰ ਤੱਕ ਨਿਭਾਅ ਨਹੀਂ ਪਾਉਂਦਾ…ਮੇਰਾ ਦਿਲ ਕਰਦਾ ਹੁੰਦਾ ਹੈ ਕਿ ਮੈਨੂੰ ਉਹਨਾਂ ਦੇ ਦਿਲ ਦੀ ਖਬਰ ਹੋਵੇ…ਮੈਨੂੰ ਪਤਾ ਹੋਵੇ ਕਿ ਉਹਨਾਂ ਦੇ ਦਿਲ ਚ ਕੀ ਹੈ…ਜਦੋਂ ਮੈਂ ਉਹਨਾਂ ਨੂੰ ਇਹ ਸਭ ਪੁੱਛਦਾ ਹਾਂ…ਤਾਂ ਉਹ ਕੋਈ ਜੁਆਬ ਨਹੀਂ ਦਿੰਦੀਆਂ…ਜੇ ਦੇਣ ਵੀ ਤਾਂ ਮੈਨੂੰ ਸੰਤੁਸ਼ਟੀ ਨਹੀਂ ਹੁੰਦੀ….ਮੈਨੂੰ ਦਸੋ ਕਿ ਮੈਂ ਕਿਵੇਂ ਸਭ ਦੇ ਦਿਲ ਦਾ ਜਾਣ ਸਕਾਂ ? ” ਆਸ਼ਕ ਨੇ ਵੀ ਆਪਣੀ ਸਮੱਸਿਆ ਦਸੀ…

ਬਜ਼ੁਰਗ ਨੇ ਗਰਦਨ ਝੁਕਾ ਲਈ…ਜਿਵੇਂ ਕੁਛ ਸੋਚਦਾ ਹੋਵੇ…

” ਤੁਹਾਡੇ ਦੋਵਾਂ ਦੇ ਸੁਆਲਾਂ ਦਾ ਜਵਾਬ ਇਕੋ ਹੈ…” ਬਜ਼ੁਰਗ ਬੋਲਿਆ…

” ਇਕੋ ਜਵਾਬ ਹੈ…ਕਿਵੇਂ…ਕੀ ਜੁਆਬ ਹੈ…ਸਾਨੂੰ ਦਸੋ ? ” ਦੋਵੇਂ ਬੇਸਬਰੀ ਨਾਲ ਬੋਲੇ…

” ਤੁਸੀਂ ਪਰਸੋਂ ਇਸ ਬਗੀਚੇ ਚ ਆਏ…ਖੁਸ਼ ਹੋਏ…ਅਗਲੇ ਦਿਨ ਫੇਰ ਆਏ…ਪਹਿਲੀ ਵਾਰ ਜਿੰਨੇ ਖੁਸ਼ ਨਹੀਂ ਸੀ ਤੁਸੀਂ…ਅੱਜ ਤੀਜੇ ਦਿਨ ਤਾਂ ਬਿਲਕੁਲ ਵੀ ਖੁਸ਼ ਨਹੀਂ ਹੋ ਏਥੇ ਆ ਕੇ…ਹੈ ਨਾ ? ” ਬਜ਼ੁਰਗ ਨੇ ਬੋਲ ਕੇ ਉਹਨਾਂ ਦੀਆਂ ਅੱਖਾਂ ਚ ਤੱਕਿਆ…

” ਹਾਂਜੀ…” ਕਵੀਰਾਜ ਬੋਲਿਆ..

” ਪਹਿਲੇ ਦਿਨ ਤੁਸੀਂ ਇਸ ਬਗੀਚੇ ਦੀ ਖੂਬਸੂਰਤੀ ਤੋਂ ਅਣਜਾਣ ਸੀ…ਪਹਿਲੀ ਵਾਰ ਤੁਸੀਂ ਐਸੀ ਖੂਬਸੂਰਤੀ ਦੇਖੀ ਸੀ…ਤੁਸੀਂ ਇਹ ਦੇਖ ਕੇ ਖੁਸ਼ ਹੋ ਗਏ…ਪਰ ਅਗਲੇ ਦਿਨ ਤੁਹਾਨੂੰ ਪਤਾ ਸੀ ਕਿ ਬਗੀਚੇ ਚ ਕੀ ਹੈ…ਤੁਸੀਂ ਇਸਨੂੰ ਦੇਖਣ ਲਈ ਉਤਸੁਕ ਨਹੀਂ ਸੀ…ਤੀਸਰੇ ਦਿਨ ਵੀ ਉਹੀ ਸਭ ਚੀਜ਼ਾਂ ਨੇ ਤੁਹਾਡੇ ਚ ਕੋਈ ਖਿੱਚ ਪੈਦਾ ਨਹੀਂ ਕੀਤੀ…” ਬਜ਼ੁਰਗ ਬੋਲਦੇ ਹੋਏ ਇਕ ਵਾਰ ਫੇਰ ਰੁੱਕਿਆ…

” ਪਰ ਇਸਦੇ ਨਾਲ ਸਾਡੇ ਸੁਆਲਾਂ ਦਾ ਸਬੰਧ ਕੀ ਹੈ ? ” ਆਸ਼ਕ ਬੋਲਿਆ…

” ਤੂੰ ਕਿਤਾਬਾਂ ਪੜ੍ਹਦਾ ਹੈਂ ਜਿੰਦਗੀ ਨੂੰ ਜਾਨਣ ਲਈ…ਜਦੋਂ ਸਭ ਜਾਣ ਲੈਂਦਾ ਹੈਂ…ਤਾਂ ਤੂੰ ਕੁਛ ਹੋਰ ਨਵੀਂ ਚੀਜ਼ ਲੱਭਣ ਲਈ ਹੋਰ ਨਵੀਂ ਕਿਤਾਬ ਪੜ੍ਹਨਾ ਸ਼ੁਰੂ ਕਰ ਲੈਂਦਾ ਹੈਂ…ਜਦੋਂ ਇਹ ਭੇਤ ਵੀ ਜਾਣ ਲੈਂਦਾ ਹੈਂ ਤਾਂ ਹੋਰ ਨਵੇਂ ਭੇਤ ਨੂੰ ਲੱਭਣ ਤੁਰ ਪੈਂਦਾ ਹੈਂ….ਫੇਰ ਇਕ ਸਮਾਂ ਆਇਆ ਜਦੋਂ ਤੈਨੂੰ ਲਗਿਆ ਕਿ ਤੂੰ ਸਭ ਕੁਛ ਜਾਣ ਲਿਆ…ਹੁਣ ਤੇਰੇ ਕੋਲ ਕਰਨ ਲਈ ਕੁਝ ਨਹੀਂ ਹੈ..ਜੀਵਨ ਚ ਕੋਈ ਉਤਸੁਕਤਾ ਨਹੀਂ ਰਹੀ..ਕਿਉਂਕਿ ਤੇਰੇ ਕੋਲ ਜਾਨਣ ਲਈ ਹੋਰ ਕੁਝ ਨਹੀਂ ਬਚਿਆ…ਜਿਹੜੀਆਂ ਕਿਤਾਬਾਂ ਆਨੰਦ ਦਿੰਦੀਆਂ ਸੀ ਸਭ ਤੂੰ ਪੜ੍ਹ ਚੁਕਾ ਹੈਂ…”

” ਪਰ ਇਸ ਚ ਖਰਾਬੀ ਕੀ ਹੈ…ਮੈਂ ਸਭ ਜਾਨਣ ਲਈ ਹੀ ਕਿਤਾਬਾਂ ਪੜ੍ਹਦਾ ਸੀ ” ਕਵੀਰਾਜ ਬੋਲਿਆ..

” ਅਣਜਾਣ ਹੋਣ ਚ ਆਨੰਦ ਹੈ…ਸਭ ਜਾਣ ਲੈਣਾ ਆਨੰਦ ਨਹੀਂ ਦੇ ਸਕਦਾ….ਜਿਵੇਂ ਇਸ ਬਗੀਚੇ ਚ ਉਦੋਂ ਤੱਕ ਆਨੰਦ ਸੀ ਜਦੋਂ ਤੱਕ ਤੁਸੀਂ ਇਸਦੇ ਸਭ ਕੋਨੇ ਨਹੀਂ ਦੇਖ ਲਏ…ਪਰ ਜਿਵੇਂ ਹੀ ਤੁਸੀਂ ਪੂਰਾ ਬਗੀਚਾ ਦੇਖ ਲਿਆ…ਤੁਹਾਡਾ ਸੁਆਦ ਮੁਕ ਗਿਆ…ਜ਼ਿੰਦਗੀ ਵੀ ਏਦਾਂ ਦਾ ਬਗੀਚਾ ਹੀ ਹੈ…ਤੁਸੀਂ ਕਿਉਂ ਇਸਦੇ ਭੇਤ ਪਾਉਣ ਤੁਰਦੇ ਹੋ…ਕਿਉਂ ਨਹੀਂ ਜ਼ਿੰਦਗੀ ਦਾ ਆਨੰਦ ਮਾਣਦੇ…” ਬਜ਼ੁਰਗ ਨੇ ਕਵੀਰਾਜ ਵੱਲ ਦੇਖਿਆ…

ਕਵੀਰਾਜ ਨੂੰ ਅੱਗੋਂ ਕੋਈ ਗੱਲ ਨਹੀਂ ਸੁਝੀ…

” ਪਰ ਮੇਰੇ ਸੁਆਲਾਂ ਦਾ ਕੀ ਜੁਆਬ ਹੋਇਆ..? ” ਆਸ਼ਕ ਬੋਲਿਆ…

” ਤੂੰ ਵੀ ਇਸ ਕਿਤਾਬਾਂ ਵਾਲੇ ਵਰਗਾ ਹੀ ਹੈਂ…ਤੂੰ ਆਪਣੀ ਜ਼ਿੰਦਗੀ ਚ ਆਈਆਂ ਕੁੜੀਆਂ ਨੂੰ ਪਿਆਰ ਕਰਨ…ਉਹਨਾਂ ਦਾ ਪਿਆਰ ਲੈਣ ਦੀ ਬਜਾਏ ਬਸ ਉਹਨਾਂ ਦੇ ਦਿਲਾਂ ਦੇ ਭੇਤ ਜਾਨਣ ਲਈ ਤੜਫਦਾ ਰਹਿੰਦਾ ਏਂ…ਤੂੰ ਵੀ ਆਨੰਦ ਨਹੀਂ ਮਾਨ ਰਿਹਾ…ਤੇਰੀ ਜ਼ਿੰਦਗੀ ਚ ਆਈ ਔਰਤ ਜੇ ਇਕੋ ਪਲ ਚ ਤੇਰੇ ਅੱਗੇ ਨੁਮਾਇਆਂ ਹੋ ਜਾਏਗੀ ਤਾਂ ਅੱਗੇ ਉਸਦੇ ਨਾਲ ਕਿਵੇਂ ਆਨੰਦ ਲਵੇਂਗਾ….ਜੋ ਮਜ਼ਾ ਹੋਲੀ ਹੋਲੀ ਆਪਣੇ ਆਪ ਇਕ ਦੂਜੇ ਨੂੰ ਜਾਨਣ ਚ ਹੈ ਉਹ ਕਿਸੇ ਨੂੰ ਜ਼ਬਰਦਸਤੀ ਪੜ੍ਹਨ ਚ ਨਹੀਂ ਹੈ..” ਬਜ਼ੁਰਗ ਬੋਲਿਆ…

ਆਸ਼ਕ ਅਤੇ ਕਵੀਰਾਜ ਕੁਝ ਨਾ ਬੋਲੇ…ਬਸ ਸੁਣਦੇ ਰਹੇ…

” ਤੁਸੀਂ ਦੋਵੇਂ ਇਕ ਦੂਜੇ ਤੋਂ ਉਲਟ ਹੋ…ਪਰ ਇਕੋ ਵਰਗੇ ਹੋ…ਇਕ ਨੇ ਸਭ ਕੁਛ ਪੜ੍ਹ ਲਿਆ…ਪਰ ਓਹ ਹੋਰ ਅੱਗੇ ਭੇਤ ਜਾਨਣ ਲਈ ਪ੍ਰੇਸ਼ਾਨ ਹੈ…ਉਸਨੇ ਕਿਤਾਬਾਂ ਨੂੰ ਆਨੰਦ ਲੈਣ ਲਈ ਨਹੀਂ ਪੜ੍ਹਿਆ…ਕੁਛ ਭੇਤ ਲੈਣ ਲਈ ਪੜ੍ਹਿਆ…ਜਦੋਂ ਭੇਤ ਜਾਣਿਆ ਇਕ ਕਿਤਾਬ ਦਾ…ਤਾਂ ਇਹ ਅਗਲੀ ਕਿਤਾਬ ਵੱਲ ਤੁਰ ਪਿਆ…

ਤੇ ਦੂਜਾ….ਆਪਣੀ ਜ਼ਿੰਦਗੀ ਚ ਆਈਆਂ ਕੁੜੀਆਂ ਨੂੰ ਕਿਤਾਬਾਂ ਵਾਂਗ ਪੜ੍ਹਨ ਦੀ ਕੋਸ਼ਿਸ਼ ਚ ਹੈ…ਇਹ ਵੀ ਸਭ ਜਾਣ ਲੈਣ ਦਾ ਇੱਛੁਕ ਹੈ…

ਜਦੋਂ ਕਿ ਅਣਜਾਣ ਹੋਣਾ ਮਜ਼ੇਦਾਰ ਹੈ…ਸਭ ਜਾਣ ਲੈਣਾ ਮੁੱਕ ਜਾਣਾ ਹੈ…”

ਬਜ਼ੁਰਗ ਏਨਾ ਬੋਲ ਕੇ ਉਠ ਖੜਾ ਹੋਇਆ….

ਦੋਵੇਂ ਜਣੇ ਵੀ ਨਾਲ ਹੀ ਉਠ ਖੜੇ ਹੋਏ….

” ਹੋਰ ਕੋਈ ਸੁਆਲ…? ” ਬਜ਼ੁਰਗ ਨੇ ਦੋਨਾਂ ਵੱਲ ਦੇਖਿਆ…

” ਤੁਸੀਂ ਇਕੱਲੇ ਅੱਕ ਨਹੀਂ ਜਾਂਦੇ….? ” ਆਸ਼ਕ ਬੋਲਿਆ…

” ਨਹੀਂ…ਕਿਉਂਕਿ ਮੈਂ ਕਿਸੇ ਤਲਾਸ਼ ਚ ਨਹੀਂ ਹਾਂ…ਮੈਂ ਬਸ ਜਿਉਂਦੇ ਹੋਣ ਦੀ ਖੁਸ਼ੀ ਮਨਾਉਂਦਾ ਹਾਂ ”

ਬਜ਼ੁਰਗ ਹਮੇਸ਼ਾਂ ਵਾਂਗ ਇਸ ਵਾਰ ਵੀ ਉਹਨਾਂ ਵੱਲ ਦੇਖੇ ਬਿਨਾਂ ਬਾਹਰ ਨੂੰ ਤੁਰ ਪਿਆ…

ਦੋਵੇਂ ਜਣੇ ਚੁਪਚਾਪ ਉਸਨੂੰ ਜਾਂਦੇ ਹੋਏ ਨੂੰ ਦੇਖਦੇ ਰਹੇ…

( ਖਤਮ ) – ਹਰਪਾਲ ਸਿੰਘ

ਮੌਲਾਨਾ ਰੂਮੀ

by admin January 23, 2019

ਅਗਰ ਤੁਸੀ ਕਦੇ ਵੀ ਸੋਚਿਆ ਰੂਮੀ ਦੀ ਹੋਂਦ ਬਾਰੇ, ਉਸਦੀਆਂ ਰਚਨਾਵਾਂ ਬਾਰੇ, ਕੋਣ ਸੀ ਉਹ? ਤਾਂ ਇਹ ਪੜੋ ਕੁਝ ਜਾਣ-ਪਛਾਣ ਦੇ ਤੋਰ ਤੇ ਇਹ ਲੇਖ ਸਹਾਈ ਹੋਵੇਗਾ।

ਮੌਲਾਨਾ ਜਲਾਲੂਦੀਨ ਰੂਮੀ ੧੩ਵੀਂ(13th) ਸਦੀ ਦੇ ਫਾਰਸੀ ਕਵੀ, ਇਸਲਾਮੀ ਦਰਵੇਸ਼ ਤੇ ਇੱਕ ਰਹੱਸਵਾਦੀ ਸੂਫੀ ਸਨ। ਉਹਨਾਂ ਨੂੰ ਮਹਾਨਤਮ ਅਧਿਆਤਮਕ ਗੁਰੂ ਤੇ ਬੁੱਧੀਜੀਵੀ ਵਜੋਂ ਮੰਨਿਆ ਜਾਂਦਾ ਹੈ। ਉਹਨਾਂ ਦਾ ਜਨਮ ੧੨੦੭ਈ: (1207 AD) ਵਿੱਚ ਧਰਮ ਸ਼ਾਸਤਰੀਆ ਦੇ ਘਰ ਹੋਇਆ। ਉਹ ਅਕਸਰ ਰੋਜ਼ਾਨਾ ਜੀਵਨ ਦੇ ਹਾਲਾਤਾਂ ਵਿੱਚੋਂ ਉਦਾਹਰਨਾਂ ਲੈ ਕੇ ਅਧਿਆਤਮਕ ਪੱਖ ਪੇਸ਼ ਕਰਦੇ ਸਨ।

ਇਹਨਾਂ ਨੂੰ ਜਲਾਲ ਅਦ ਦੀਨ ਮੁਹੰਮਦ ਰੂਮੀ ਜਾਂ ਜਲਾਲ ਅਦ ਦੀਨ ਮੁਹੰਮਦ ਬਲਖੀ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ। ਇਹਨਾਂ ਦਾ ਜਨਮ ੩੦ ਸਤੰਬਰ ੧੨੦੭ (30/sep/1207) ਨੂੰ ਕਰੇਵੇਜ਼ਮਿਅਨ ਰਾਜ (Khwarezmian Empire) ਵਿੱਚ ਉਸ ਸਮੇਂ ਹੋਇਆ ਜਦ ਇਸਲਾਮ ਆਪਣੇ ਸ਼ਿਖਰਾਂ ਤੇ ਸੀ। “ਰੂਮੀ” ਜਾਂ “ਬਲਖੀ” ਉਨਾਂ ਦਾ ਅਸਲ ਨਾਮ ਨਹੀ ਸੀ, ਬਲਕਿ ਉਸ ਸਮੇਂ ਦੇ ਇਲਾਕਿਆ ਦੇ ਨਾਮ ਸਨ ਜਿਨਾ ਨਾਲ ਉਨ੍ਹਾ ਦਾ ਤਾਲੁਕ ਰਿਹਾ ਤੇ ਬਾਅਦ ਵਿੱਚ ਕਿਤੇ ਨਾ ਕਿਤੇ ਨਸਲ ਵਜੋਂ ਵੀ ਜਾਣੇ ਗਏ। ਬਲਖੀ ਤੋਂ ਭਾਵ “ਬਲਖ” ਜੋ ਕਿ ਮੌਜੂਦਾ ਅਫਗਾਨਿਸਤਾਨ ਦਾ ਇੱਕ ਪ੍ਰਾਚੀਨ ਸ਼ਹਿਰ ਸੀ। “ਰੂਮੀ” ਤੋਂ ਭਾਵ ਉਹ “ਰੂਮ ਦੀ ਸਲਤਨਤ” (Sultanate of Rûm) ਦੇ ਨਿਵਾਸੀ ਸਨ। ਰੂਮੀ ਨੇ ਆਪਣੀ ਸਿੱਖਿਆ ਆਪਣੇ ਪਿਤਾ “ਬਹਾ ਉਦ-ਦੀਨ ਵਲਦ ਪਾਸੋਂ ਹਾਸਿਲ ਕੀਤੀ, ਜੋ ਕਿ ਖੁਦ ਬਹੁਤ ਵਿਦਵਾਨ, ਕਾਨੂੰਨ ਦੇ ਮਾਹਿਰ, ਧਰਮ ਸ਼ਾਸਤਰੀ, ਇਕ ਰਹੱਸਮਈ ਤੇ ਸੂਫੀ ਉਸਤਾਦ ਸਨ। ਰੂਮੀ ਉਪਰ ਉਨਾਂ ਦੇ ਪਿਤਾ ਤੋਂ ਇਲਾਵਾ ਅਤਰ ਅਤੇ ਸਾਨਾਈ ਦਾ ਬਹੁਤ ਪ੍ਰਭਾਵ ਰਿਹਾ। (ਅਤਰ ਅਤੇ ਸੱਨਾਈ ਦੋਵੇਂ ਫਾਰਸੀ ਮੁਸਲਿਮ ਕਵੀ ਸਨ।) ੧੨੪੪(1244) ਤੱਕ ਹੁਣ ਰੂਮੀ ਖੁਦ ਵੀ ਧਰਮ ਸ਼ਾਸਤਰੀ ਤੇ ਉਸਤਾਦ ਬਣ ਚੁੱਕੇ ਸਨ ਜਦ ਉਹ ਪਹਿਲੀ ਵਾਰ ਸ਼ਮਸ ਉਦ-ਦੀਨ ਤਬਰੇਜ਼ ਨਾਲ ਟਕਰਾਏ। ਇਹ ਮੁਲਾਕਾਤ ਉਨਾਂ ਦੇ ਜੀਵਨ ਦਾ ਇੱਕ ਅਹਿਮ ਮੋੜ ਸਾਬਿਤ ਹੋਈ। ਸ਼ਮਸ ਤੇ ਰੂਮੀ ਕਾਫੀ ਕਰੀਬੀ ਮਿੱਤਰ ਬਣ ਗਏ। ਲਗਭਗ ਇਸ ਮੁਲਾਕਾਤ ਤੋਂ ਦਸ ਸਾਲ ਬਾਅਦ ਰੂਮੀ ਨੇ ਆਪਣੇ ਆਪ ਨੂੰ ਗਜ਼ਲਾਂ ਲਿਖਣ ਵਿੱਚ ਸਮਰਪਿਤ ਕਰ ਦਿੱਤਾ। ਇਹਨਾ ਗਜ਼ਲਾਂ ਦੇ ਸੰਕਲਨ ਨੂੰ ਉਹਨਾਂ ਨੇ “ਦੀਵਾਨ ਏ ਕਬੀਰ / ਦੀਵਾਨ ਏ ਸ਼ਮਸ ਏ ਤਬਰੀਜ਼ੀ” ਦਾ ਨਾਮ ਦਿੱਤਾ। ਮਸਨਵੀ/ ਮਥਨਵੀ, ਦੀਵਾਨ ਏ ਸ਼ਮਸ ਏ ਤਬਰੀਜ਼ੀ, ਦੀਵਾਨ ਏ ਕਬੀਰ ਉਹਨਾਂ ਦੀਆਂ ਕੁੱਝ ਨਾਮਵਰ ਲਿਖਤਾਂ ਵਿੱਚੋਂ ਇੱਕ ਹਨ। “ਦੀਵਾਨ ਏ ਸ਼ਮਸ ਏ ਤਬਰੀਜ਼ੀ” ਦਾ ਨਾਮ ਉਹਨਾ ਆਪਣੇ ਕਰੀਬੀ ਮਿੱਤਰ ਦੇ ਨਾਮ ਉੱਪਰ ਰੱਖਿਆ। ਜੋ ਕਿ ੯੦(90) ਗਜ਼ਲਾ ਅਤੇ ੧੯(19) ਰੂਬਾਈਆ ਅਰਬੀ ਵਿੱਚ ਤੇ ੧੪(14) ਦੋਹੇ ਯੁਨਾਨੀ ਭਾਸ਼ਾ ਵਿੱਚ ਤੇ ਕੁਝ ਤੁਰਕੀ ਭਾਸ਼ਾ ਦੇ ਦੋਹੇਆ ਦਾ ਸਮੂਹ ਹੈ।

੧੭ ਦਸੰਬਰ ੧੨੭੩(17-Dec-1273) ਨੂੰ ਕੌਨਿਆ ਵਿਖੇ ਰੂਮੀ ਦੀ ਮੌਤ ਹੋ ਗਈ, ਉਨਾ ਦੀ ਦੇਹ ਨੂੰ ਉਨਾਂ ਦੇ ਪਿਤਾ ਦੇ ਨਾਲ ਹੀ ਦਫਨਾਇਆ ਗਿਆ। ਉੱਥੇ ਹੁਣ ਇੱਕ ਸ਼ਾਨਦਾਰ ਮਕਬਰਾYeşil Türbe ਸ਼ਸ਼ੋਬਿਤ ਹੈ, ਜਿੱਥੇ ਰੂਮੀ ਨਾਲ ਸੰਬੰਧਿਤ ਇੱਕ ਅਜਾਇਬ ਘਰ ਵੀ ਹੈ ਜਿਸਨੂੰ ਮੇਲਾਨਾ ਮਿੂਜ਼ਿਅਮ ਜਾਂ ਗਰੀਨ ਟੋਮਬ (Green Tomb,Mevlâna Museum) ਵਜੋਂ ਜਾਣਿਆ ਜਾਂਦਾ ਹੈ।

ਬਹੁਤ ਸਾਰੇ ਅਜੋਕੇ ਪੱਛਮੀ ਰੂਮੀ ਦੀਆਂ ਰਚਨਾਵਾਂ ਤੇ ਸਿੱਖਿਆਵਾਂ ਨੂੰ ਸੂਫੀਅਤ ਦੇ ਅਭਿਆਸ ਤੇ ਦਰਸ਼ਨ ਬਾਰੇ ਜਾਣ ਪਛਾਣ ਲਈ ਪ੍ਰਮੁੱਖ ਮੰਨਦੇ ਹਨ।

“ਸਹੀ ਅਤੇ ਗਲਤ ਤੋਂ ਪਾਰ
ਇੱਕ ਮੈਦਾਨ ਆਏਗਾ
ਮੈ ਉੱਥੇ ਮਿਲਾਂਗਾ”
~ ਮੌਲਾਨਾ ਰੂਮੀ

ਹਸਨ ਮੰਟੋ

by admin January 22, 2019

ਬੇਬਾਕ ਲੇਖਕ ਸਆਦਤ ਹਸਨ ਮੰਟੋ ਨੂੰ ਉਸਦੀ ਡੈਥ ਐਨੀਵਰਸਰੀ ਤੇ ਯਾਦ ਕਰਦਿਆਂ ਮੈਨੂੰ ਯਾਦ ਆਇਆ ਕਿ ਮੰਟੋ ਅਤੇ ਬਲਵੰਤ ਗਾਰਗੀ ਹੋਰਾਂ ਨੂੰ ਪੜ੍ਹਦਿਆਂ ਹੀ ਮੈਂ ਸਾਹਿਤ ਪੜ੍ਹਨ ਵੱਲ ਮੁੜਿਆ ਸੀ। ਮੰਟੋ ਦਾ ਲਿਖਿਆ ਹਮੇਸ਼ਾਂ ਵਿਵਾਦ ਬਣਦਾ ਰਿਹਾ, ਜਾਂ ਕਹਿ ਲਈਏ ਸਮਾਜ ਨੂੰ ਫਿੱਟ ਨਹੀਂ ਬੈਠਿਆ, ਪਰ ਉਹਦੀ ਕਲਮ ਨਹੀਂ ਰੁਕੀ ਨਾ ਝੁਕੀ ਬੇਸ਼ੱਕ ਬਹੁਤ ਤੰਗਹਾਲੀ ਚ ਜੂਝਦਾ ਕੋਰਟ ਕਚਹਿਰੀ ਦੇ ਚੱਕਰ ਕੱਟਦਾ ਉਹ ਜਹਾਨੋਂ ਕੂਚ ਕਰ ਗਿਆ। ਪਰ ਉਸਦਾ ਲਿਖਿਆ ਅੱਜ ਵੀ ਬੰਦੇ ਨੂੰ ਸੋਚਣ ਸਮਝਣ ਲਈ ਮਜ਼ਬੂਰ ਕਰ ਦਿੰਦਾ ਹੈ,ਹਰ ਇੰਟਲੈਕਟ ਬੰਦੇ ਦਾ ਇਹ ਦੁਖਾਂਤ ਰਿਹਾ ਕਿ ਉਹ ਸਮਾਜ ਚ ਫਿੱਟ ਨਹੀਂ ਬੈਠਿਆ, ਜਿਹੜੇ ਲੈਵਲ ਤੇ ਇਹ ਵਿਚਰ ਰਹੇ ਹੁੰਦੇ ਨੇ ਉਹ ਆਮ ਸਮਾਜ ਤੋਂ ਵੱਖਰੀ ਗੱਲ ਹੁੰਦੀ ਹੈ,ਕਿਉਂਕਿ ਇਹਨਾਂ ਦੇ ਦੇਖਣ ਸਮਝਣ ਦਾ ਨਜ਼ਰੀਆ ਬਿਲਕੁੱਲ ਵੱਖਰਾ ਹੁੰਦਾ ਆਮ ਲੋਕਾਂ ਨਾਲ਼ੋਂ। ਜ਼ਿਆਦਾ ਨਹੀਂ ਬੱਸ ਮੰਟੋ ਦੇ ਕੁੱਝ ਬੋਲ ਕੁੱਝ ਫ਼ਿਲਮ ਚੋਂ, ਕੁੱਝ ਕਿਤਾਬਾਂ ਚੋਂ👇

ਮੰਟੋ:ਅਗਰ ਆਪ ਮੇਰੇ ਅਫ਼ਸਾਨੋ ਕੋ ਬਰਦਾਸ਼ਤ ਨਹੀਂ ਕਰ ਸਕਤੇ ਇਸਕਾ ਮਤਲਬ ਹੈ, ਜ਼ਮਾਨਾ ਹੀ ਨਾ ਕਾਬਿਲੇ ਬਰਦਾਸ਼ਿਤ ਹੈ!!

ਮੰਟੋ:ਜਬ ਗ਼ੁਲਾਮ ਥੇ ਤੋ ਆਜ਼ਾਦੀ ਕਾ ਖ਼ੁਆਬ ਦੇਖਤੇ ਥੇ,ਅਬ ਆਜ਼ਾਦ ਹੈਂ ਤੋ ਕੌਨ ਸਾ ਖ਼ੁਆਬ ਦੇਖੇਂ!!

ਬੰਬਈ ਛੱਡਣ ਵੇਲ਼ੇ ਮੰਟੋ ਆਪਣੇ ਦੋਸਤ ਸ਼ਾਮ ਨੂੰ ਕਹਿੰਦਾ ਕਿ”ਯਾਰ ਯਾਦ ਆ?ਗੋਪੀ ਨੇ ਆਪਾਂ ਨੂੰ ਪਾਨ ਖਵਾਇਆ ਸੀ,ਮੈਂ ਉਹਦੇ 2 ਰੁਪਏ ਦੇਣੇ ਆ, ਸ਼ਾਮ ਕਹਿੰਦਾ ਕੋਈ ਨਾ ਮੈਂ ਦੇ ਦਊਂ
ਮੰਟੋ:ਨਹੀਂ ਯਾਰ ਦੇਣੇ ਨਹੀਂ ,ਮੈਂ ਇਸ ਸ਼ਹਿਰ ਦਾ ਕਰਜ਼ਦਾਰ ਰਹਿਣਾ ਚਾਉਨਾ!!

” ਦੇਖ ਯਾਰ ਤੂੰ ਬਲੈਕ ਮਾਰਕੀਟ ਦੇ ਪੈਸੇ ਵੀ ਪੂਰੇ ਲਏ ਤੇ ਕਿੱਦਾਂ ਦਾ ਰੱਦੀ ਪੈਟਰੋਲ ਦਿੱਤਾ,ਇੱਕ ਵੀ ਦੁਕਾਨ ਨਹੀਂ ਜਲੀ!!

“ਨਦੀਮ ਮੈਨੇ ਤੁਮਹੇ ਅਪਨਾ ਦੋਸਤ ਬਨਾਇਆ ਹੈ, ਅਪਨੇ ਜ਼ਮੀਰ ਕੀ ਮਸਜਿਦ ਕਾ ਇਮਾਮ ਨਹੀਂ!!

,”ਦੇਖੋ ਮਰਿਆ ਨਹੀਂ ਜਿਉਂਦਾ ਹੈ….
ਰਹਿਣ ਦੇ ਯਾਰ ਮੈਂ ਥੱਕ ਗਿਆ ਹਾਂ!!

” ਮਰਦ ਔਰਤ ਤੋਂ ਅਦਾਵਾਂ ਤਵਾਇਫ਼ ਵਾਲੀਆਂ…
ਤੇ ਵਫ਼ਾਵਾਂ ਕੁੱਤੇ ਵਾਲ਼ੀਆਂ ਭਾਲ਼ਦਾ!!

ਸਿਗਮੰਡ ਫਰਾਇਡ

by admin January 22, 2019

ਮੈਂ ਓਸ਼ੋ ਦੀ ਇੱਕ ਇੰਟਰਵਿਊ ਸੁਣਕੇ ਬੜਾ ਢਿੱਡ ਫੜ ਕਿ ਹੱਸਿਆ,,, ਓਸ਼ੋ ਨੂੰ ਅਮਰੀਕਾ ਵਿੱਚ ਰੀਗਨ ਦੀ ਸਰਕਾਰ ਗਰੀਨ ਕਾਰਡ ਨੀ ਸੀ ਦੇ ਰਹੀ,, ਜਾਣੀ ਲਾਰੇ ਲੱਪੇ ਲਾਈ ਜਾਂਦੇ ਸੀ। ਇੰਟਰਵਿਊ ਲੈਣ ਆਲ੍ਹਾ ਕਹਿੰਦਾ ‘ਅਗਰ ਤੁਸੀਂ ਗਰੀਨ ਕਾਰਡ ਤੋਂ ਬਿਨਾਂ ਅਮਰੀਕਾ ਰਹੀ ਗਏ ਤਾਂ ਇਹ ਤਾਂ ਫੇਰ ਗੈਰਕਾਨੂੰਨੀ ਹੈ?’

ਓਸ਼ੋ ਕਹਿੰਦਾ ‘ਤੁਸੀਂ ਰੈੱਡ ਇੰਡੀਅਨਾਂ ਤੋਂ ਗਰੀਨ ਕਾਰਡ ਲਿਆ ਸੀ? ਰੀਗਨ ਨੇ ਕਿਸੇ ਰੈੱਡ ਇੰਡੀਅਨ ਤੋਂ ਗਰੀਨ ਕਾਰਡ ਲਿਆ? ਜਾਂ ਰੀਗਨ ਦੇ ਬਾਪ ਦੇ ਬਾਪ ਦੇ ਬਾਪ ਨੇ ਲਿਆ ਸੀ? ਕਹਿੰਦਾ ਜਦ ਤੁਸੀਂ ਧੱਕੇ ਨਾਲ੍ਹ ਉਨ੍ਹਾਂ ਨੂੰ ਉਜਾੜ ਕਿ ਐਥੇ ਰਹਿਣ ਲਾਗੇ! ਤਾਂ ਮੈਂ ਅਪਦੀ ਜਮੀਨ ਖਰੀਦ ਕਿ ਕਿਓਂ ਨੀ ਸਾਲ੍ਹਿਓ ਰਹਿ ਸਕਦਾ?? 😂

ਮੈਂ ਤਾਂ ਕਿਸੇ ਨੂੰ ਉਜਾੜਿਆ ਵੀ ਨੀ। ਕਹਿੰਦਾ ਜਿਹੜੇ ਆਹ ਓਰੇਗਾਨ ਸਟੇਟ ਆਲ੍ਹਿਆਂ ਨੂੰ ਮੈਥੋਂ ਬਾਹਲ੍ਹੀ ਤਕਲੀਫ ਆ। ਜਾਕੇ ਪਹਿਲਾਂ ਰੈੱਡ ਇੰਡੀਅਨਾਂ ਤੋਂ ਗਰੀਨ ਕਾਰਡ ਲਵੋ।

ਪਤੰਦਰ ਪੂਰਾ ਹਾਜਿਰ ਜੁਆਬ ਸੀ ਤੇ ਨਾਲ੍ਹੇ ਐਨ ਠੋਕ ਦਿੰਦਾ ਸੀ ਬੰਦੇ ਨੂੰ।

ਅਸੀਸ

by admin January 13, 2019

ਅਜੇ ਕੱਪੜੇ ਟੱਪ ‘ਚ ਪਾਏ ਹੀ ਸੀ ਗੇਟ ਖੜ੍ਹਕਿਆ, ਖੁੱਲ੍ਹਾ ਹੀ ਸੀ ਗੇਟ ….ਇੱਕ ਦਮ ਅੰਦਰ ਆ ਗਈ …ਉਹ ਬਜ਼ੁਰਗ ਔਰਤ, ਹੱਥ ਵਿੱਚ ਦਾਣਿਆਂ ਦਾ ਥੈਲਾ ਸੀ ।
“…..ਹਾਂ ਪੁੱਤ ਕਿੱਦਾਂ ਆ ਗਏ ਨਵੇਂ ਘਰ ‘ਚ ?”
ਮੈਂ ਅਜੇ ਹੂੰ ..ਹਾਂ ਕਰਦਾ ਹੀ ਸੀ ਉਹ ਕਹਿੰਦੀ, “..ਲੋਹੜੀ ਪਾ ਦੇ ਪੁੱਤ …” । ਮੈਂ ਕਿਹਾ, ” ਲੋਹੜੀ ਕਾਹਦੀ..?”
ਕਹਿੰਦੀ ” ਨਵੇਂ ਘਰ ‘ਚ ਆਏ ਓ…ਨਵੇਂ ਘਰ ਦੀ ਲੋਹੜੀ..” ਮੈਂ ਮੁਸਕਰਾ ਕੇ ਕਿਹਾ ,” ਅੱਛਾ…ਅੱਛਾ , ਬਹਿ ਜੋ ਮੰਜੇ ‘ਤੇ।” ਮੈਂ ਅੰਦਰ ਗਿਆ ਤੇ ਪੈਸੇ ਲਿਆ ਫੜ੍ਹਾਏ। ਜਿੰਨੇ ਵੀ ਸੀ ਉਹਨੇ ਬਿਨਾਂ ਨਾ-ਨੁਕਰ ਰੱਖ ਲਏ। “ਤੂੰ ਮੈਨੂੰ ਨਹੀਂ ਜਾਣਦਾ ,ਮੈਂ ਇਸੇ ਪਿੰਡ ਦੀ ਹਾਂ ਪੁੱਤ…ਮੈਂ ਪਹਿਲਾਂ ਆਈ ਸੀ ਜਦੋਂ ਘਰ ਬਣਦਾ ਸੀ..ਰੱਬ ਸੁੱਖ ਰੱਖੇ ,ਤੇਰੀ ਕਮਾਈ ‘ਚ ਬਰਕਤਾਂ ਪਾਵੇ ..” ਗੇਟ ਤੋਂ ਬਾਹਰ ਜਾਂਦੀ-ਜਾਂਦੀ ਅਸੀਸਾਂ ਦਿੰਦੀ ਕਹਿੰਦੀ,”..ਹੋਰ ਪੁੱਤ, ਮੈਨੂੰ ਤਾਂ ਖੁਸ਼ੀ ਹੀ ਬਹੁਤ ਏ ..ਮੇਰਾ ਇਸ ਪਿੰਡ ‘ਚ ਇਕ ਘਰ ਹੋਰ ਵੱਧ ਗਿਆ..।” ਮੈਂ ਉਹਦਾ ਆਖ਼ਰੀ ਫਿਕਰਾ ਸੁਣ ਸੁੰਨ ਹੋ ਗਿਆ। ਕਿੱਥੇ ਇਨਸਾਨ ਦੂਜਿਆਂ ਨੂੰ ਉਜਾੜਨ ਦੀ ਰਾਹ ਤੁਰਿਆ ਹੋਇਆ ਤੇ ਕਿੱਥੇ ਇਹ ਬਜ਼ੁਰਗ ਔਰਤ ਜੋ ਪਿੰਡ ‘ਚ ਵਸੇ ਨਵੇਂ ਘਰ ਨੂੰ ਬੜੀ ਅਪਣੱਤ ਨਾਲ਼ ‘ ਮੇਰਾ’ ਕਹਿ ‘ ਰਾਜ਼ੀ ਰਹੋ..ਵੱਸਦੇ ਰਹੋ ‘ ਦੀਆਂ ਅਸੀਸਾਂ ਦੇ ਰਹੀ ਏ ….।

ਗ੍ਰਾਮ ਸਭਾ ਅਤੇ ਇਸਦੀ ਤਾਕਤ

by admin January 13, 2019

ਆਖਿਰ ਕੀ ਹੈ ਗ੍ਰਾਮ ਸਭਾ ਅਤੇ ਇਸਦੀ ਤਾਕਤ ਇਸ ਜਾਣਕਾਰੀ ਨੂੰ ਵੱਧ ਤੋਂ ਵੱਧ ਲੋਕਾਂ ਤੱਕ ਪਹੁੰਚਾਓ

ਗ੍ਰਾਮ ਸਭਾ ਜਿਸਨੂੰ ਪਿੰਡ ਦੀ ਪਾਰਲੀਮੈਂਟ ਵੀ ਕਿਹਾ ਜਾਂਦਾ ਹੈ,ਇਸ ਪਾਰਲੀਮੈਂਟ ਵਿਚ ਪਿੰਡ ਦੇ ਆਂਮ ਲੋਕਾਂ ਨੇ ਸ਼ਮੂਲੀਅਤ ਕਰਕੇ ਪਿੰਡ ਦੀ ਤਕਦੀਰ ਆਪ ਲਿਖਣੀ ਹੁੰਦੀ ਹੈ,ਕਿ ਪਿੰਡ ਵਿਚ ਕਿਹੜੇ -ਕਿਹੜੇ ਕੰਮ ਹੋਣੇ ਚਾਹੀਦੇ ਹਨ।ਦੇਸ਼ ਦੀ ਪਾਰਲੀਮੈਂਟ ਵਿਚ ਲੋਕ ਚੁਣ ਕਿ ਜਾਂਦੇ ਹਨ,ਪਰ ਇਸ ਪਿੰਡ ਦੀ ਗ੍ਰਾਮ ਸਭਾ ਨਾਮਕ ਪਾਰਲੀਮੈਂਟ ਦੀ ਕੋਈ ਚੋਣ ਨਹੀ ਹੁੰਦੀ,ਬਲਕਿ ਜਿਸਦੀ ਵੀ ਵੋਟ ਬਣੀ ਹੁੰਦੀ ਹੈ ਉਹ ਇਸ ਪਾਰਲੀਮੈਂਟ ਦਾ ਮੈਂਬਰ ਹੁੰਦਾ ਹੈ ਅਤੇ ਉਹ ਪਿੰਡ ਦੀ ਹਰ ਵਿਕਾਸ ਰਣਨੀਤੀ ਬਣਾਉਣ ਵਿਚ ਬਰਾਬਰ ਦਾ ਹਿੱਸੇਦਾਰ ਹੁੰਦਾ ਹੈ।
73ਵੀ ਸੋਧ ਤੋਂ ਬਾਅਦ 21 ਅਪ੍ਰੈਲ 1994 ਨੂੰ ਨਵੇ ਪੰਚਾਇਤੀ ਰਾਜ ਕਨੂੰਨ ਦੇ ਹੋਂਦ ਵਿਚ ਆਉਣ ਤੇ ਵੋਟਰਾਂ ਨੂੰ ਗ੍ਰਾਮ ਸਭਾ ਤਹਿਤ ਬੇਤਹਾਸ਼ਾ ਤਾਕਤ ਦੇ ਦਿੱਤੀ ਗਈ,ਇੰਨੀ ਤਾਕਤ ਕਿ ਜੋ ਮੰਗ ਇਸ ਗ੍ਰਾਮ ਸਭਾ ਤਹਿਤ ਪਿੰਡ ਅਤੇ ਪਿੰਡ ਦੇ ਲੋਕਾਂ ਲਈ ਮੰਗ ਲਈ ਉਸਨੂੰ ਦੁਨੀਆ ਦੀ ਕੋਈ ਤਾਕਤ ਰੋਕ ਨਹੀ ਸਕਦੀ।ਪਰ ਕਰੀਬ 25 ਸਾਲ ਬੀਤ ਜਾਣ ਤੇ ਵੀ ਇਸ ਕਨੂੰਨ ਬਾਰੇ ਨਾ ਤਾ ਪਿੰਡ ਦੇ ਪਾਰਲੀਮੈਂਟ ਮੈਬਰਾਂ(ਵੋਟਰਾਂ)ਨੂੰ ਇਸ ਬਾਬਤ ਕੋਈ ਜਾਣਕਾਰੀ ਹੈ ਅਤੇ ਨਾ ਹੀ ਗ੍ਰਾਮ ਸਭਾ ਦੇ ਚੇਅਰਮੈਨ(ਸਰਪੰਚ)ਨੂੰ।ਹੁਣ ਤੱਕ ਸਰਪੰਚੀ ਸਿਰਫ਼ ਚੋਣ ਲੜਨ ਅਤੇ ਲੋਕਾਂ ਨੂੰ ਆਪਸ ਵਿਚ ਉਲਝਾਉਣ ਚੌਂਕੀ ਠਾਣੇ ‘ਚ ਫੜਾਉਣ-ਛੁਡਾਉਣ ਤੱਕ ਸੀਮਤ ਹੈ ।ਜਿੰਨ੍ਹਾ ਸਰਪੰਚਾਂ ਨੇ ਇਸ ਤਾਕਤ ਦੀ ਵਰਤੋ ਕੀਤੀ ਹੈ ਉਹ ਆਪਣੇ ਪਿੰਡ ਅਤੇ ਪਿੰਡ ਵਾਸੀਆਂ ਦੀ ਜ਼ਿਦੰਗੀ ਬਦਲ ਕਿ ਰੱਖ ਦੇਣ ਵਿਚ ਕਾਮਯਾਬ ਵੀ ਹੋਏ ਹਨ,ਰਾਜਸਥਾਨ ਦਾ ਪਿਪਲਾਂਤਰੀ, ਮਹਾਰਾਸ਼ਟਰ ਦਾ ਹਿਵਰੇਬਜ਼ਾਰ ਅਤੇ ਪੰਜਾਬ ਦਾ ਤਾਮਕੋਟ ਪਿੰਡ ਇਸਦੀ ਮੂੰਹੋਂਬੋਲਦੀ ਮਿਸਾਲ ਹਨ।
ਗ੍ਰਾਮ ਸਭਾ ਦਾ ਭਾਵ ਹੈ ਪਿੰਡ ਦੇ ਆਂਮ ਲੋਕਾਂ ਦਾ ਉਹ ਇਕੱਠ ਜੋ ਸਰਪੰਚ ਵੱਲੋ ਪਿੰਡ ਵਿਚ ਸਾਲ ਵਿੱਚ ਦੋ ਵਾਰੀ ਕਰਨਾ ਲਾਜ਼ਮੀ ਹੈ।ਇਸ ਇਕੱਠ ਤੋਂ ਠੀਕ 15 ਦਿਨ ਪਹਿਲਾਂ ਸਰਪੰਚ ਪਿੰਡ ਦੇ ਵਿੱਚ ਸਪੀਕਰ ਰਾਹੀਂ ਮੁਨਾਦੀ ਕਰਵਾਉਦਾ ਹੈ,ਇਸ਼ਤਿਹਾਰ ਅਤੇ ਢੋਲੀ ਰਾਹੀਂ ਪਿੰਡ ਵਿਚ ਦੱਸਦਾ ਹੈ,ਕਿ ਅੱਜ ਤੋਂ ਠੀਕ 15 ਦਿਨ ਬਾਅਦ ਪਿੰਡ ਵਿਚ ਗ੍ਰਾਮ ਸਭਾ ਬੁਲਾਈ ਜਾਵੇਗੀ,ਜਿਸ ਵੀ ਪਿੰਡ ਵਾਸੀ ਦੀ ਕੋਈ ਵੀ ਮੁਸ਼ਕਿਲ ਹੈ ਉਹ ਸਰਪੰਚ ਨੂੰ ਪੰਜ ਦਿਨਾਂ ਦੇ ਅੰਦਰ-ਅੰਦਰ ਲਿਖਤੀ ਤੌਰ ਤੇ ਦੱਸੇ।ਲੋਕ ਆਪਣੀ ਕੋਈ ਵੀ ਮੁਸ਼ਕਿਲ ਭਾਵੇ ਉਹ ਪਿੰਡ ਨਾਲ ਸਬੰਧਿਤ ਕਿਸੇ ਵੀ ਮਹਿਕਮੇ ਨਾਲ ਹੋਵੇ,ਉਹ ਸਰਪੰਚ ਨੂੰ ਦੇ ਸਕਦਾ ਹੈ।ਸਰਪੰਚ ਉਸ ਸ਼ਿਕਾਇਤ ਦੀ ਕਾਪੀ ਤੇ ਸ਼ਿਕਾਇਤ ਨਾਲ ਸਬੰਧਿਤ ਮਹਿਕਮੇ ਨੂੰ ਇਹ ਲਿਖ ਕਿ ਭੇਜਦਾ ਹੈ ਕਿ 15 ਤਰੀਕ(ਮਿਸਾਲ)ਨੂੰ ਪਿੰਡ ਦੀ ਸੱਥ ਵਿਚ ਗ੍ਰਾਮ ਸਭਾ ਦੀ ਮੀਟਿੰਗ ਹੈ,ਇਸ ਸ਼ਿਕਾਇਤ ਨਾਲ ਸਬੰਧਿਤ ਅਫ਼ਸਰ ਗ੍ਰਾਮ ਸਭਾ ਵਿੱਚ ਆ ਕਿ ਜੁਆਬਦੇਹ ਹੋਵੇ।
ਗ੍ਰਾਮ ਸਭਾ ਵਾਲੇ ਦਿਨ ਪਿੰਡ ਦੀ ਸੱਥ ਵਿਚ ਸੱਜੀ ਗ੍ਰਾਮ ਸਭਾ ਵਿੱਚ ਸਰਪੰਚ ਬਤੌਰ ਚੇਅਰਮੈਨ ਇੱਕ ਰਾਜੇ ਦੀ ਤਰਾਂ ਕੰਮ ਕਰਦਾ ਹੈ ਅਤੇ ਸਾਰੇ ਪੰਚਾਇਤ ਮੈਂਬਰ ਉਸਦੇ ਨਾਲ ਗ੍ਰਾਮ ਸਭਾ ਦੀ ਨੁਮਾਇੰਦਗੀ ਕਰਦਿਆ ਸਭਾ ਵਿਚ ਸੱਚ ਨੂੰ ਸੱਚ ਅਤੇ ਝੂਠ ਨੂੰ ਝੂਠ ਕਹਿਣ ਦੀ ਹਾਂਮੀ ਭਰਦੇ ਹਨ।ਸਭ ਤੋਂ ਪਹਿਲਾਂ ਸਰਪੰਚ ਆਪਣਾ ਪੰਚਾਇਤੀ ਹਿਸਾਬ ਪੜ ਕਿ ਦੱਸਦਾ ਹੈ,ਕਿ ਕਿੰਨੀ ਗ੍ਰਾਂਟ ਆਈ ਕਿੱਥੇ-ਕਿੱਥੇ ਕਿੰਨੀ-ਕਿੰਨੀ ਲਗਾਈ ਅਤੇ ਬਕਾਇਆ ਕੀ ਹੈ,ਲੋਕ ਹਾਂਮੀ ਭਰਦੇ ਹਨ ਅਤੇ ਕਾਰਵਾੲੀ ਨੂੰ ਅੱਗੇ ਤੋਰਦਿਆ ਸਰਪੰਚ ਲੋਕਾਂ ਦੀਆ ਸ਼ਿਕਾਇਤਾ ਪੜਦਾ ਹੈ ਅਤੇ ਪ੍ਰੋਗਰਾਮ ਵਿੱਚ ਪਹੁੰਚੇ ਸਬੰਧਿਤ ਅਫ਼ਸਰ ਸ਼ਿਕਾਇਤ ਕਰਤਾ ਦੀ ਲਿਖਤੀ ਸ਼ਿਕਾਇਤ ਵਾਲੀ ਕਾਪੀ ਤੇ ਕੰਮ ਕਰਨ ਦਾ ਸਮਾਂ ਲਿਖਤੀ ਦਿੰਦੇ ਹਨ,ਕਿ ਮੈ ਇਸਦਾ ਕੰਮ ਇੰਨੇ ਸਮੇਂ ਦੇ ਅੰਦਰ-ਅੰਦਰ ਕਰਾਂਗਾ।ਜੇਕਰ ਅਫ਼ਸਰ ਬਾਅਦ ਵਿੱਚ ਦਿੱਤੇ ਸਮੇਂ ਅਨੁਸਾਰ ਕੰਮ ਨਹੀ ਕਰਦਾ ਤਾ ਉਸਨੂੰ ਫਿਰ ਸਰਪੰਚ ਵੱਲੋ ਇੱਕ ਯਾਦਪੱਤਰ ਭੇਜਿਆ ਜਾਦਾ ਹੈ ਅਤੇ ਜੇਕਰ ਫਿਰ ਵੀ ਅਧਿਕਾਰੀ ਕੰਮ ਨਹੀ ਕਰਦਾ ਤਾ ਗ੍ਰਾਮ ਸਭਾ ਕੋਲ ਇਹ ਅਧਿਕਾਰ ਹੈ ਕਿ ਉਹ ਉਸ ਅਧਿਕਾਰੀ ਨੂੰ ਸਸਪੈਂਡ ਕਰ ਸਕਦੀ ਹੈ ਉਹ ਚਾਹੇ ਕਿੰਨਾਂ ਵੀ ਵੱਡਾ ਅਫ਼ਸਰ ਕਿਉ ਨਾ ਹੋਵੇ।ਇਸ ਸਭਾ ਵਿੱਚ ਪਿੰਡ ਦੀ ਤਕਦੀਰ ਲੋਕ ਆਪ ਲਿਖਦੇ ਹਨ ਕਿ ਸਾਡੇ ਪਿੰਡ ਵਿਚ ਗਲੀਆ-ਨਾਲੀਆਂ,ਪਾਰਕਾਂ,ਸਿਹਤ ਸਹੂਲਤਾਂ ਆਦਿ ਕਿਹੋ ਜਿਹੀਆ ਹੋਣੀਆ ਚਾਹੀਦੀਆ ਹਨ ਅਤੇ ਉਹਨਾ ਦੇ ਲਈ ਫੰਡ ਦੀ ਮੰਗ ਕਰਦੇ ਹਨ ਅਤੇ ਉਸ ਫੰਡ ਨੂੰ ਹਰ ਹਾਲ ਵਿਚ ਸਰਕਾਰ ਨੂੰ ਜਾਰੀ ਕਰਨਾ ਪੈਂਦਾ ਹੈ।
ਗ੍ਰਾਮ ਸਭਾ ਵਿਚ ਲੋਕਾਂ ਦੀਆ ਪੈਨਸ਼ਨਾ,ਨੀਲੇ ਕਾਰਡ ਅਤੇ ਹਰ ਉਸ ਸਕੀਮ ਦਾ ਲਾਭ ਉਹਨਾ ਲੋਕਾਂ ਨੂੰ ਮਿਲਦਾ ਹੈ ਜੋ ਉਸਦੇ ਯੋਗ ਹੁੰਦੇ ਹਨ,ਕਿਉਕਿ ਲੋਕਾਂ ਦੇ ਇਕੱਠ ਵਿੱਚ ਦੋ ਮੰਜ਼ਲਾ ਕੋਠੀ ਵਾਲਾ ਆ ਕਿ ਨੀਲੇ ਕਾਰਡ ਦੀ ਮੰਗ ਨਹੀ ਕਰ ਸਕਦਾ ਅਤੇ ਲੋੜਵੰਦ ਦੀ ਮੰਗ ਨੂੰ ਕੋਈ ਵੀ ਸਰਕਾਰੀ ਨੌਕਰ ਠੁਕਰਾ ਕਿ ਆਪਣੀ ਨੌਕਰੀ ਨੂੰ ਖਤਰੇ ਵਿਚ ਨਹੀ ਪਾ ਸਕਦਾ।ਇਸ ਸਭਾ ਵਿੱਚ ਲੋਕਾਂ ਨੂੰ ਹਰ ਸਰਕਾਰੀ ਸਕੀਮ ਬਾਰੇ ਜਾਗਰੂਕ ਕਰਨ ਅਤੇ ਉਹਨਾ ਦਾ ਲਾਭ ਦੇਣ ਦਾ ਕੰਮ ਕਰਨਾ ਸਰਪੰਚ ਅਤੇ ਸਰਕਾਰੀ ਮੁਲਾਜ਼ਮਾ ਦੀ ਅਹਿਮ ਡਿਊਟੀ ਹੁੰਦੀ ਹੈ
ਕਨੂੰਨ ਤਾ ਬਣਾਇਆ ਸੀ ਕਿ ਲੋਕ ਆਪਣੀ ਕਿਸਮਤ ਆਪ ਲਿਖ ਸਕਣ ਪਰ ਸਿਆਸਤਦਾਨਾ ਅਤੇ ਅਧਿਕਾਰੀਆ ਨੇ ਕਨੂੰਨ ਬਣਾ ਕਿ ਉਸਨੂੰ ਬਕਸੇ ਵਿਚ ਬੰਦ ਕਰ ਦਿੱਤਾ ਅਤੇ ਹੁਣ ਤੱਕ ਵੱਧ ਤੋਂ ਵੱਧ ਇਹ ਵਾਹ ਲਗਾਈ ਜਾਂਦੀ ਰਹੀ ਹੈ ਕਿ ਲੋਕ ਇਸ ਕਨੂੰਨ ਬਾਰੇ ਜਾਗਰੂਕ ਨਾ ਹੋ ਸਕਣ,ਕਿਉਕਿ ਇਸ ਤਰਾਂ ਕਰਨ ਨਾਲ ਉਹਨਾ ਦੀ ਆਪਣੀ ਤਾਕਤ ਜ਼ੀਰੋ ਅਤੇ ਲੋਕ ਤਾਕਤ ਪੱਖੋ ਹੀਰੋ ਬਣ ਜਾਣਗੇ।ਕਿਸੇ ਵੀ ਕੰਮ ਅਤੇ ਗ੍ਰਾਂਟ ਲਈ ਲੋਕਾਂ ਨੂੰ ਉਹਨਾ ਦੀਆ ਲੇਲੜੀਆਂ ਨਹੀ ਕੱਢਣੀਆ ਪੈਣਗੀਆ ਅਤੇ ਸਰਪੰਚ ਨੂੰ ਵੀ ਇਹ ਸਮਝ ਪੈ ਜਾਊਗੀ ਕੀ ਮੇਰੀ ਤਾਕਤ ਬੀ.ਡੀ.ਓ ਜ਼ਾ ਵਿਧਾਇਕ ਨਹੀ ਮੇਰੀ ਤਾਕਤ ਤਾ ਮੇਰੇ ਪਿੰਡ ਦੇ ਲੋਕ ਹਨ।
ਇਸ ਵੇਲੇ ਕਨੂੰਨ ਸਿਰਫ਼ ਕਾਗਜ਼ਾਂ ਵਿਚ ਹੀ ਕੰਮ ਕਰ ਰਿਹਾ ਹੈ ਅਤੇ ਨਤੀਜ਼ੇ ਵਜੋ ਵਿਕਾਸ ਵੀ ਫਿਰ ਕਾਗਜ਼ਾਂ ਵਿਚ ਹੀ ਹੋ ਰਿਹਾ ਹੈ,ਸਰਪੰਚ ਨੂੰ ਸਰਕਾਰੀ ਸਕੀਮਾਂ ਸਮਝਾ ਕਿ ਕੰਮ ਕਰਵਾਉਣ ਲਈ ਮਿਲੇਆ ਨੌਕਰ ਸੈਕਟਰੀ ਸਰਪੰਚਾਂ ਲਈ ਇੱਕ ਵੱਡੇ ਅਫ਼ਸਰ ਤੋਂ ਘੱਟ ਨਹੀ,ਉਹ ਹੀ ਸਭ ਗ੍ਰਾਮ ਸਭਾ ਜਾਅਲੀ ਰੂਪ ਵਿਚ ਕਰਕੇ ਪਿੰਡ ਦੇ ਲੋਕਾਂ ਦੇ ਭੱਵਿਖ ਨਾਲ ਖੇਡ ਰਿਹਾ ਹੈ,ਉਸਨੂੰ ਅਤੇ ਬੀ.ਡੀ.ਉ ਨੂੰ ਹੀ ਇਸ ਸਾਰੀ ਧੋਖਾਧੜੀ ਦੀ ਖੇਡ ਦੇ ਮੁੱਖ ਖਿਡਾਰੀ ਕਿਹਾ ਜਾ ਸਕਦਾ ਹੈ।ਕਿਉਕਿ ਅਸੀ ਹਰ ਸਰਪੰਚੀ ਦੀਆ ਵੋਟਾਂ ਮੌਕੇ ਪੁਰਾਣੇ ਸਰਪੰਚ ਨੂੰ ਨਕਾਰਦੇਆ ਨਵੇ ਸਰਪੰਚ ਦੀ ਚੋਣ ਤਾ ਕਰ ਲੈਂਦੇ ਆ ਪਰ ਗਿਆਨ ਵਿਹੂਣਾ ਸਰਪੰਚ ਓਹਨਾਂ ਹੀ ਉਂਗਲਾ ਤੇ ਖੇਡ ਰਿਹਾ ਹੁਂਦਾ ਹੈ ਜਿਨ੍ਹਾ ਤੇ ਪਹਿਲੀ ਕੱਠਪੁਤਲੀ ਸਾਬਕਾ ਸਰਪੰਚ ਆਪਣਾ ਨਾਚ ਪੇਸ਼ ਕਰ ਚੁੱਕੀ ਹੁੰਦੀ ਹੈ।ਇਸ ਲਈ ਹਰ ਪਿੰਡ ਵਾਸੀ ਦਾ ਗ੍ਰਾਮ ਸਭਾ ਬਾਰੇ ਗਿਆਨਵਾਨ ਹੋਣਾ ਅਤਿ ਜ਼ਰੂਰੀ ਹੈ,ਜੇਕਰ ਪੰਚਾਇਤੀ ਐਕਟ,ਗ੍ਰਾਮ ਸਭਾ,ਅਤੇ ਮਨਰੇਗਾ ਵਰਗੀਆ ਸਕੀਮਾਂ ਪ੍ਰਤੀ ਜਾਗਰੂਕ ਹੋ ਜਾਂਦੇ ਹੋ ਤਾ ਆਂਮ ਲੋਕ ਅਤੇ ਅਨਪ੍ਹੜ ਸਰਪੰਚ ਵੀ ਆਪਣੇ ਪਿੰਡ ਅਤੇ ਪਿੰਡ ਦੇ ਲੋਕਾਂ ਦੀ ਤਕਦੀਰ ਬਦਲਣ ਵਿਚ ਆਪਣਾ ਅਹਿਮ ਰੋਲ ਅਦਾ ਕਰ ਸਕਦੇ ਹਨ।

ਲੇਖਕ-ਮਨਦੀਪ ਧਰਦਿਉ
ਪੱਤਰਕਾਰ ਜਗ ਬਾਣੀ ਅਖ਼ਬਾਰ(ਮਹਿਤਾ ਚੌਂਕ)

  • 1
  • …
  • 35
  • 36
  • 37
  • 38
  • 39
  • …
  • 45

Punjabi Status

  • Ajj Da Vichar
  • Attitude Status in Punjabi
  • Funny punjabi status
  • Motivational Status Punjabi
  • Punjabi Dharmik Status
  • Punjabi Love status
  • Punjabi Song Status
  • Punjabi Status for Boys
  • Punjabi Status for Girls
  • Punjabi Status Sardari
  • Punjabi Status Yaari

Punjabi Boliyan

  • Punjabi Boliyan
  • Bari Barsi Boliyan
  • Bhangra Boliyan
  • Dadka Mail
  • Deor Bharjayii
  • Desi Boliyan
  • Funny Punjabi Boliyan
  • Giddha Boliyan
  • Jeeja Saali
  • Jeth Bhabhi
  • Kudi Vallo Boliyan
  • Maa Dhee
  • Munde Vallo Boliyan
  • Nanaan Bharjayi
  • Nanka Mail
  • Nooh Sass
  • Punjabi Tappe

Punjabi Stories

  • Funny Punjabi Stories
  • Sad Stories
  • General
  • Kids Stories
  • Long Stories
  • Mix
  • Moments
  • Motivational
  • Punjabi Virsa
  • Religious
  • Short Stories
  • Social Evils
  • Spirtual

Wallpapers

  • Ajj Da Vichar
  • Attitude Status in Punjabi
  • Funny punjabi status
  • Motivational Status Punjabi
  • Punjabi Dharmik Status
  • Punjabi Love status
  • Punjabi Song Status
  • Punjabi Status for Boys
  • Punjabi Status for Girls
  • Punjabi Status Sardari
  • Punjabi Status Yaari

About Us

Punjabi stories is providing hand picked and unique punjabi stories for the users all around the world. We also publish stories send by our users related to different categories such as motivational, religious, spirtual, emotional, love and of general.

Download Application

download punjabi stories app

download punjabi stories app
  • Facebook
  • Instagram
  • Pinterest
  • Youtube
  • Quiz
  • Sachian Gallan
  • Punjabi Status
  • Punjabi Kids Stories
  • Punjabi Motivational Kahanian
  • Punjabi Short Stories
  • Shop
  • Punjabi Wallpapers
  • Refund and Cancellation Policy
  • Terms and conditions
  • Refund policy
  • About
  • Contact Us
  • Privacy Policy

@2021 - All Right Reserved. Designed and Developed by PunjabiStories

Punjabi Stories
  • All Kahaniyan
    • General
    • Religious
    • Motivational
    • Sad Stories
    • Funny Punjabi Stories
    • Kids Stories
    • Long Stories
    • Love Stories
    • Punjabi Virsa
    • Mix
  • Punjabi Status
    • Attitude Status in Punjabi
    • Motivational Status Punjabi
    • Wallpapers – Image Status
    • Punjabi Love status
    • Punjabi Love Shayari
    • Punjabi Whatsapp Status
    • Punjabi Status for Boys
    • Punjabi Status for Girls
    • Punjabi Status Yaari
    • Ajj Da Vichar
    • Sad Status Punjabi
    • Punjabi Song Status
    • Sachian Gallan
    • Punjabi Dharmik Status
    • Shayari
    • Punjabi Status Sardari
    • Funny punjabi status
  • Blog
  • Punjabi Boliyan
    • Bhangra Boliyan
    • Desi Boliyan
    • Dadka Mail
    • Nanka Mail
    • Munde Vallo Boliyan
    • Bari Barsi Boliyan
    • Kudi Vallo Boliyan
    • Jeeja Saali
    • Jeth Bhabhi
    • Maa Dhee
    • Nanaan Bharjayi
    • Nooh Sass
    • Punjabi Tappe
    • Deor Bharjayii
    • Funny Punjabi Boliyan
    • Giddha Boliyan
    • Munde Vallo Boliyan
  • Wishes
    • Birthday Wishes
      • Birthday Wishes for Brother
      • Birthday Wishes for Sister
      • Birthday Wishes for Friend
      • Birthday Wishes for Father
      • Birthday Wishes for Mother
      • Birthday Wishes for Wife
      • Birthday Wishes for Husband
      • Birthday Wishes for Son
      • Birthday Wishes for Daughter
    • Festival Wishes
      • Baisakhi Wishes
  • Wallpapers
    • Sad Status Images
    • Love Status Images
    • Motivational Status Images
    • Gurbani Status Images
    • Sachian Gallan Status
    • Funny Status Images
    • Ajj Da Vichar
    • Image Status
  • Punjabi Shayari

Shopping Cart

Close

No products in the cart.

Close