ਮੌਲਾਨਾ ਰੂਮੀ

by admin

ਅਗਰ ਤੁਸੀ ਕਦੇ ਵੀ ਸੋਚਿਆ ਰੂਮੀ ਦੀ ਹੋਂਦ ਬਾਰੇ, ਉਸਦੀਆਂ ਰਚਨਾਵਾਂ ਬਾਰੇ, ਕੋਣ ਸੀ ਉਹ? ਤਾਂ ਇਹ ਪੜੋ ਕੁਝ ਜਾਣ-ਪਛਾਣ ਦੇ ਤੋਰ ਤੇ ਇਹ ਲੇਖ ਸਹਾਈ ਹੋਵੇਗਾ।

ਮੌਲਾਨਾ ਜਲਾਲੂਦੀਨ ਰੂਮੀ ੧੩ਵੀਂ(13th) ਸਦੀ ਦੇ ਫਾਰਸੀ ਕਵੀ, ਇਸਲਾਮੀ ਦਰਵੇਸ਼ ਤੇ ਇੱਕ ਰਹੱਸਵਾਦੀ ਸੂਫੀ ਸਨ। ਉਹਨਾਂ ਨੂੰ ਮਹਾਨਤਮ ਅਧਿਆਤਮਕ ਗੁਰੂ ਤੇ ਬੁੱਧੀਜੀਵੀ ਵਜੋਂ ਮੰਨਿਆ ਜਾਂਦਾ ਹੈ। ਉਹਨਾਂ ਦਾ ਜਨਮ ੧੨੦੭ਈ: (1207 AD) ਵਿੱਚ ਧਰਮ ਸ਼ਾਸਤਰੀਆ ਦੇ ਘਰ ਹੋਇਆ। ਉਹ ਅਕਸਰ ਰੋਜ਼ਾਨਾ ਜੀਵਨ ਦੇ ਹਾਲਾਤਾਂ ਵਿੱਚੋਂ ਉਦਾਹਰਨਾਂ ਲੈ ਕੇ ਅਧਿਆਤਮਕ ਪੱਖ ਪੇਸ਼ ਕਰਦੇ ਸਨ।

ਇਹਨਾਂ ਨੂੰ ਜਲਾਲ ਅਦ ਦੀਨ ਮੁਹੰਮਦ ਰੂਮੀ ਜਾਂ ਜਲਾਲ ਅਦ ਦੀਨ ਮੁਹੰਮਦ ਬਲਖੀ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ। ਇਹਨਾਂ ਦਾ ਜਨਮ ੩੦ ਸਤੰਬਰ ੧੨੦੭ (30/sep/1207) ਨੂੰ ਕਰੇਵੇਜ਼ਮਿਅਨ ਰਾਜ (Khwarezmian Empire) ਵਿੱਚ ਉਸ ਸਮੇਂ ਹੋਇਆ ਜਦ ਇਸਲਾਮ ਆਪਣੇ ਸ਼ਿਖਰਾਂ ਤੇ ਸੀ। “ਰੂਮੀ” ਜਾਂ “ਬਲਖੀ” ਉਨਾਂ ਦਾ ਅਸਲ ਨਾਮ ਨਹੀ ਸੀ, ਬਲਕਿ ਉਸ ਸਮੇਂ ਦੇ ਇਲਾਕਿਆ ਦੇ ਨਾਮ ਸਨ ਜਿਨਾ ਨਾਲ ਉਨ੍ਹਾ ਦਾ ਤਾਲੁਕ ਰਿਹਾ ਤੇ ਬਾਅਦ ਵਿੱਚ ਕਿਤੇ ਨਾ ਕਿਤੇ ਨਸਲ ਵਜੋਂ ਵੀ ਜਾਣੇ ਗਏ। ਬਲਖੀ ਤੋਂ ਭਾਵ “ਬਲਖ” ਜੋ ਕਿ ਮੌਜੂਦਾ ਅਫਗਾਨਿਸਤਾਨ ਦਾ ਇੱਕ ਪ੍ਰਾਚੀਨ ਸ਼ਹਿਰ ਸੀ। “ਰੂਮੀ” ਤੋਂ ਭਾਵ ਉਹ “ਰੂਮ ਦੀ ਸਲਤਨਤ” (Sultanate of Rûm) ਦੇ ਨਿਵਾਸੀ ਸਨ। ਰੂਮੀ ਨੇ ਆਪਣੀ ਸਿੱਖਿਆ ਆਪਣੇ ਪਿਤਾ “ਬਹਾ ਉਦ-ਦੀਨ ਵਲਦ ਪਾਸੋਂ ਹਾਸਿਲ ਕੀਤੀ, ਜੋ ਕਿ ਖੁਦ ਬਹੁਤ ਵਿਦਵਾਨ, ਕਾਨੂੰਨ ਦੇ ਮਾਹਿਰ, ਧਰਮ ਸ਼ਾਸਤਰੀ, ਇਕ ਰਹੱਸਮਈ ਤੇ ਸੂਫੀ ਉਸਤਾਦ ਸਨ। ਰੂਮੀ ਉਪਰ ਉਨਾਂ ਦੇ ਪਿਤਾ ਤੋਂ ਇਲਾਵਾ ਅਤਰ ਅਤੇ ਸਾਨਾਈ ਦਾ ਬਹੁਤ ਪ੍ਰਭਾਵ ਰਿਹਾ। (ਅਤਰ ਅਤੇ ਸੱਨਾਈ ਦੋਵੇਂ ਫਾਰਸੀ ਮੁਸਲਿਮ ਕਵੀ ਸਨ।) ੧੨੪੪(1244) ਤੱਕ ਹੁਣ ਰੂਮੀ ਖੁਦ ਵੀ ਧਰਮ ਸ਼ਾਸਤਰੀ ਤੇ ਉਸਤਾਦ ਬਣ ਚੁੱਕੇ ਸਨ ਜਦ ਉਹ ਪਹਿਲੀ ਵਾਰ ਸ਼ਮਸ ਉਦ-ਦੀਨ ਤਬਰੇਜ਼ ਨਾਲ ਟਕਰਾਏ। ਇਹ ਮੁਲਾਕਾਤ ਉਨਾਂ ਦੇ ਜੀਵਨ ਦਾ ਇੱਕ ਅਹਿਮ ਮੋੜ ਸਾਬਿਤ ਹੋਈ। ਸ਼ਮਸ ਤੇ ਰੂਮੀ ਕਾਫੀ ਕਰੀਬੀ ਮਿੱਤਰ ਬਣ ਗਏ। ਲਗਭਗ ਇਸ ਮੁਲਾਕਾਤ ਤੋਂ ਦਸ ਸਾਲ ਬਾਅਦ ਰੂਮੀ ਨੇ ਆਪਣੇ ਆਪ ਨੂੰ ਗਜ਼ਲਾਂ ਲਿਖਣ ਵਿੱਚ ਸਮਰਪਿਤ ਕਰ ਦਿੱਤਾ। ਇਹਨਾ ਗਜ਼ਲਾਂ ਦੇ ਸੰਕਲਨ ਨੂੰ ਉਹਨਾਂ ਨੇ “ਦੀਵਾਨ ਏ ਕਬੀਰ / ਦੀਵਾਨ ਏ ਸ਼ਮਸ ਏ ਤਬਰੀਜ਼ੀ” ਦਾ ਨਾਮ ਦਿੱਤਾ। ਮਸਨਵੀ/ ਮਥਨਵੀ, ਦੀਵਾਨ ਏ ਸ਼ਮਸ ਏ ਤਬਰੀਜ਼ੀ, ਦੀਵਾਨ ਏ ਕਬੀਰ ਉਹਨਾਂ ਦੀਆਂ ਕੁੱਝ ਨਾਮਵਰ ਲਿਖਤਾਂ ਵਿੱਚੋਂ ਇੱਕ ਹਨ। “ਦੀਵਾਨ ਏ ਸ਼ਮਸ ਏ ਤਬਰੀਜ਼ੀ” ਦਾ ਨਾਮ ਉਹਨਾ ਆਪਣੇ ਕਰੀਬੀ ਮਿੱਤਰ ਦੇ ਨਾਮ ਉੱਪਰ ਰੱਖਿਆ। ਜੋ ਕਿ ੯੦(90) ਗਜ਼ਲਾ ਅਤੇ ੧੯(19) ਰੂਬਾਈਆ ਅਰਬੀ ਵਿੱਚ ਤੇ ੧੪(14) ਦੋਹੇ ਯੁਨਾਨੀ ਭਾਸ਼ਾ ਵਿੱਚ ਤੇ ਕੁਝ ਤੁਰਕੀ ਭਾਸ਼ਾ ਦੇ ਦੋਹੇਆ ਦਾ ਸਮੂਹ ਹੈ।

੧੭ ਦਸੰਬਰ ੧੨੭੩(17-Dec-1273) ਨੂੰ ਕੌਨਿਆ ਵਿਖੇ ਰੂਮੀ ਦੀ ਮੌਤ ਹੋ ਗਈ, ਉਨਾ ਦੀ ਦੇਹ ਨੂੰ ਉਨਾਂ ਦੇ ਪਿਤਾ ਦੇ ਨਾਲ ਹੀ ਦਫਨਾਇਆ ਗਿਆ। ਉੱਥੇ ਹੁਣ ਇੱਕ ਸ਼ਾਨਦਾਰ ਮਕਬਰਾYeşil Türbe ਸ਼ਸ਼ੋਬਿਤ ਹੈ, ਜਿੱਥੇ ਰੂਮੀ ਨਾਲ ਸੰਬੰਧਿਤ ਇੱਕ ਅਜਾਇਬ ਘਰ ਵੀ ਹੈ ਜਿਸਨੂੰ ਮੇਲਾਨਾ ਮਿੂਜ਼ਿਅਮ ਜਾਂ ਗਰੀਨ ਟੋਮਬ (Green Tomb,Mevlâna Museum) ਵਜੋਂ ਜਾਣਿਆ ਜਾਂਦਾ ਹੈ।

ਬਹੁਤ ਸਾਰੇ ਅਜੋਕੇ ਪੱਛਮੀ ਰੂਮੀ ਦੀਆਂ ਰਚਨਾਵਾਂ ਤੇ ਸਿੱਖਿਆਵਾਂ ਨੂੰ ਸੂਫੀਅਤ ਦੇ ਅਭਿਆਸ ਤੇ ਦਰਸ਼ਨ ਬਾਰੇ ਜਾਣ ਪਛਾਣ ਲਈ ਪ੍ਰਮੁੱਖ ਮੰਨਦੇ ਹਨ।

“ਸਹੀ ਅਤੇ ਗਲਤ ਤੋਂ ਪਾਰ
ਇੱਕ ਮੈਦਾਨ ਆਏਗਾ
ਮੈ ਉੱਥੇ ਮਿਲਾਂਗਾ”
~ ਮੌਲਾਨਾ ਰੂਮੀ

You may also like