ਉਦਾਸ ਨਾ ਹੋਵੋ

by admin

ਕਾਰਲ ਗੁਸਤਾਫ਼ ਜੁੰਗ ਨੇ ਕਿਹਾ ਹੈ ਕਿ ਅਗਰ ਕੋਈ ਰੁੱਖ ਸਵਰਗ ਨੂੰ ਛੂੰਹਦਾ ਹੈ ਤਾਂ ਜ਼ਰੂਰ ਉਸਦੀਆਂ ਜੜ੍ਹਾਂ ਨਰਕ ਵਿੱਚ ਹੋਣਗੀਆਂ। ਜੁੰਗ ਨੇ ਹਮੇਸ਼ਾਂ ਇਹ ਮੰਨਿਆ ਹੈ ਕਿ ਜੇਕਰ ਕੋਈ ਇੱਕ ਸਿਰੇ ਤੇ ਖੜ੍ਹਾ ਹੈ,ਤਾਂ ਉਹ ਜ਼ਰੂਰ ਦੂਜੇ ਸਿਰੇ ਤੋਂ ਹੋ ਕਿ ਆਇਆ ਹੋਊ,ਜੇਕਰ ਹਲੇ ਨਹੀਂ ,ਤਾਂ ਜਾਵੇਗਾ ਜ਼ਰੂਰ।ਉਹ ਹਾਸੇ-ਰੋਣੇ,ਤੇ ਸੁੱਖ -ਦੁੱਖ ਬਾਰੇ ਵੀ ਇਹੀ ਗੱਲ ਕਰਦਾ ਹੈ, ਕਿ ਜਿਸਨੇ ਜ਼ਿੰਦਗ਼ੀ ਦੀ ਹਰ ਖ਼ੁਸ਼ੀ ਲੈਣੀ ਹੈ, ਤਾਂ ਜ਼ਿੰਦਗ਼ੀ ਦਾ ਹਰ ਦੁੱਖ ਵੀ ਲੈਣਾ ਹੀ ਹੋਵੇਗਾ। ਹੈਰਾਨੀ ਦੀ ਗੱਲ ਹੈ ਕਿ ਜੁੰਗ “ਮੰਡਲ “ਦੀ ਵੀ ਗੱਲ ਕਰਦਾ ਹੈ, ਜੋ ਭਾਰਤੀ ਦਰਸ਼ਨ ਵਿੱਚ ਇੱਕ ਜ਼ਿੰਦਗ਼ੀ ਦੀ ਸਾਰੀ ਕਹਾਣੀ ਦਾ ਬਿਆਨ ਹੈ।

ਜੇਕਰ ਤੁਸੀਂ (ਸੇਕਰਡ ਗੇਮਜ਼) ਸੀਰੀਜ਼ ਦੇਖੀ ਹੋਵੇ, ਤਾਂ ਤੁਸੀਂ ਨੋਟ ਕਰਿਆ ਹੋਣਾ ਉਸ ਵਿੱਚ ਵੀ ਮੰਡਲ ਦਾ ਜ਼ਿਕਰ ਆਉਂਦਾ ,ਜੋ ਜ਼ਿੰਦਗ਼ੀ ਦੇ ਹਰ ਗੁੱਝੇ ਭੇਦ ਨੂੰ ਬਿਆਨ ਕਰਦਾ ਹੈ। ਇਸ ਲਈ ਜੇਕਰ ਤੁਸੀਂ ਦੁੱਖ ਵਿਚੋਂ ਗ਼ੁਜ਼ਰ ਰਹੇ ਹੋ ਤਾਂ ਉਦਾਸ ਨਾ ਹੋਵੋ, ਜ਼ਿੰਦਗ਼ੀ ਆਪਣੀ ਸੱਭ ਦੀ ਕਲਪਨਾ ਤੋਂ ਪਰ੍ਹੇ ਵੀ ਹੈ। ਪਾਓਲੋ ਕਾਹਲੋ ਨੇ ਕਿਹਾ ਹੈ,ਕਿ ਸਵੇਰ ਹੋਣ ਤੋਂ ਕੁੱਝ ਪਲ ਪਹਿਲਾਂ ਸੱਭ ਤੋਂ ਸੰਘਣਾ ਹਨੇਰਾ ਹੁੰਦਾ ਹੈ।ਚੱਲਦੇ ਰਹੋ, ਆਰਾਮ ਲੈ ਲਵੋ ਕੁੱਝ ਦੇਰ,ਮੁਕਾਮ ਆ ਜਾਵੇਗਾ।

You may also like