• Daily Hukamnama
  • Shop
  • Quiz
Punjabi Stories
  • All Kahaniyan
    • General
    • Religious
    • Motivational
    • Sad Stories
    • Funny Punjabi Stories
    • Kids Stories
    • Long Stories
    • Love Stories
    • Punjabi Virsa
    • Mix
  • Punjabi Status
    • Attitude Status in Punjabi
    • Motivational Status Punjabi
    • Wallpapers – Image Status
    • Punjabi Love status
    • Punjabi Love Shayari
    • Punjabi Whatsapp Status
    • Punjabi Status for Boys
    • Punjabi Status for Girls
    • Punjabi Status Yaari
    • Ajj Da Vichar
    • Sad Status Punjabi
    • Punjabi Song Status
    • Sachian Gallan
    • Punjabi Dharmik Status
    • Shayari
    • Punjabi Status Sardari
    • Funny punjabi status
  • Blog
  • Punjabi Boliyan
    • Bhangra Boliyan
    • Desi Boliyan
    • Dadka Mail
    • Nanka Mail
    • Munde Vallo Boliyan
    • Bari Barsi Boliyan
    • Kudi Vallo Boliyan
    • Jeeja Saali
    • Jeth Bhabhi
    • Maa Dhee
    • Nanaan Bharjayi
    • Nooh Sass
    • Punjabi Tappe
    • Deor Bharjayii
    • Funny Punjabi Boliyan
    • Giddha Boliyan
    • Munde Vallo Boliyan
  • Wishes
    • Birthday Wishes
      • Birthday Wishes for Brother
      • Birthday Wishes for Sister
      • Birthday Wishes for Friend
      • Birthday Wishes for Father
      • Birthday Wishes for Mother
      • Birthday Wishes for Wife
      • Birthday Wishes for Husband
      • Birthday Wishes for Son
      • Birthday Wishes for Daughter
    • Festival Wishes
      • Baisakhi Wishes
  • Wallpapers
    • Sad Status Images
    • Love Status Images
    • Motivational Status Images
    • Gurbani Status Images
    • Sachian Gallan Status
    • Funny Status Images
    • Ajj Da Vichar
    • Image Status
  • Punjabi Shayari
  • 0




Authors: Others

ਅਨੋਖਾ_ਤਲਾਕ

by Lakhwinder Singh April 17, 2020
ਅਨੋਖਾ_ਤਲਾਕ
ਅਨੁਵਾਦਕ ਕਹਾਣੀ ਤੇ ਸਿਖਿਆਦਾਇਕ

ਜ਼ਿੰਦਗੀ ਵਿੱਚ ਕਿਸੇ ਤੀਜੇ ਜਾਂ ਰਿਸ਼ਤੇਦਾਰਾਂ ਦਾ ਦਖ਼ਲ ਅੰਦਾਜ਼ੀ ਨਾ ਝੱਲੋ !! ਹੋਇਆ ਐਦਾਂ ਕਿ ਪਤੀ ਨੇ ਪਤਨੀ ਦੇ ਕਿਸੇ ਗੱਲ ਕਰਕੇ ਥੱਪੜ ਮਾਰ ਦਿੱਤਾ ਤੇ ਪਤਨੀ ਨੇ ਵੀ ਜਵਾਬ ਵਿੱਚ ਆਪਣਾ ਸੈਂਡਲ ਪਤੀ ਵੱਲ ਵਗਾਹ ਕੇ ਮਾਰਿਆ ਜੋ ਕਿ ਉਹਦੇ ਸਿਰ ਨੂੰ ਲੱਗਦਾ ਨਿੱਕਲ ਗਿਆ ।
ਮਾਮਲਾ ਰਫਾ ਦਫਾ ਹੋ ਵੀ ਜਾਂਦਾ । ਪਰ ਪਤੀ ਨੇ ਤਾਂ ਇਹਨੂੰ ਬਹੁਤ ਵੱਡਾ ਗੁਨਾਹ ਸਮਝਿਆ , ਰਿਸ਼ਤੇਦਾਰਾਂ ਨੇ ਤਾਂ ਇਸਨੂੰ ਗੁੰਝਲਦਾਰ ਬਣਾ ਦਿੱਤਾ, ਗੁੰਝਲਦਾਰ ਈ ਨਹੀਂ ਬਲਕੀ ਸੰਗੀਨ, ਸਭ ਨੇ ਇਸਨੂੰ ਖਾਨਦਾਨ ਦੀ ਇੱਜਤ ਰੋਲਣ ਦੇ ਬਰਾਬਰ ਕਿਹਾ ।
ਅਜਿਹੀ ਔਰਤ ਨੂੰ ਘਰ ਰੱਖਣਾ ਤਾਂ ਮਿਆਦੀ ਬੁਖਾਰ ਪਾਲਣ ਬਰਾਬਰ ਹੈ । ਕੁਝ ਲੋਕਾਂ ਤਾਂ ਐਥੋਂ ਤੱਕ ਗੱਲ ਕੱਢ ਮਾਰੀ ਕਿ ਅਜਿਹੀਆਂ ਔਰਤਾਂ ਨੂੰ ਤਾਂ ਜੰਮਣ ਤੋਂ ਪਹਿਲਾਂ ਈ ਮਾਰ ਦੇਣਾ ਚਾਹੀਦਾ ।
ਸਭ ਬੁਰੀਆਂ ਗੱਲਾਂ ਤੇ ਨਫਰਤ ਆੜਤੀ ਦੀ ਵਿਆਜ ਦੀ ਤਰਾਂ ਵਧਦੀਆਂ ਗਈਆਂ । ਐਦਾਂ ਲੱਗ ਰਿਹਾ ਸੀ ਕਿ ਜਿਵੇਂ ਦੋਨੋਂ ਧਿਰਾਂ ਦੋਸ਼ ਸੁੱਟਣ ਦਾ ਵਾਲੀਬਾਲ ਖੇਡ ਰਹੀਆਂ ਹੋਣ । ਦੋਨੋ ਧਿਰਾਂ ਦੁਆਰਾ ਲੜਕੇ ਤੇ ਲੜਕੀ ਲਈ ਅਪਸ਼ਬਦ ਕਹੇ ਗਏ ।
ਮੁਕੱਦਮਾ ਦਰਜ ਹੋ ਗਿਆ । ਪਤੀ ਨੇ ਪਤਨੀ ਤੇ ਚਰਿੱਤਰਹੀਣਤਾ ਤੇ ਪਤਨੀ ਨੇ ਪਤੀ ਤੇ ਦਹੇਜ ਦਾ ਮੁਕੱਦਮਾ ਦਰਜ ਕਰਵਾ ਦਿੱਤਾ ।
6 ਸਾਲ ਤੱਕ ਵਿਆਹੁਤਾ ਜਿੰਦਗੀ ਜਿਓਣ ਅਤੇ ਇੱਕ ਬੇਟੀ ਦੇ ਮਾਤਾ ਪਿਤਾ ਹੋਣ ਤੋਂ ਬਾਅਦ ਅੱਜ ਦੋਨਾਂ ਦਾ ਤਲਾਕ ਹੋ ਗਿਆ ।
ਦੋਨਾਂ ਦੇ ਹੱਥ ਵਿੱਚ ਤਲਾਕ ਦੇ ਕਾਗਜ ਸਨ ।
ਦੋਨੇ ਚੁੱਪ ਸੀ, ਸ਼ਾਂਤ ।
ਮੁਕੱਦਮਾ ਦੋ ਸਾਲ ਤੱਕ ਚੱਲਿਆ ।
ਦੋ ਸਾਲ ਪਤੀ ਪਤਨੀ ਇੱਕ ਦੂਜੇ ਤੋਂ ਅਲੱਗ ਰਹੇ । ਸੁਣਵਾਈ ਵਾਲੇ ਦਿਨ ਦੋਨਾਂ ਨੂੰ ਆਉਣਾ ਹੁੰਦਾ ਸੀ । ਦੋਨੇ ਜਦ ਵੀ ਇੱਕ ਦੂਜੇ ਨੂੰ ਦੇਖਦੇ ਤਾਂ ਇੰਜ ਵਿਵਹਾਰ ਕਰਦੇ ਕਿ ਦੁਸ਼ਮਣੀ ਸਦੀਆਂ ਪੁਰਾਣੀ ਹੋਵੇ । ਦੋਵੇਂ ਗੁੱਸੇ ਚ ਹੁੰਦੇ । ਮਨ ਚ ਬਦਲੇ ਦੀ ਭਾਵਨਾ । ਦੋਨਾਂ ਨਾਲ ਰਿਸ਼ਤੇਦਾਰ ਹੁੰਦੇ ਜਿੰਨਾ ਦੀਆਂ ਹਮਦਰਦੀਆਂ ਵਿੱਚ ਲੂਣ ਛਿੜਕਣ ਵਾਲਾ ਲਹਿਜ਼ਾ ਹੁੰਦਾ ।
ਦੋਨੋ ਇੱਕ ਦੂਜੇ ਤੋਂ ਨਫਰਤ ਭਰੀਆਂ ਨਜਰਾਂ ਨਾਲ ਮੂੰਹ ਫੇਰ ਲੈਂਦੇ ।
ਹਰ ਵਾਰ ਦੋਨਾਂ ਨੂੰ ਚੰਗੀ ਤਰਾਂ ਸਬਕ ਸਿਖਾਇਆ ਜਾਂਦਾ ਕਿ ਉਹਨਾਂ ਨੇ ਕੋਰਟ ਚ ਕੀ ਕਹਿਣਾ ਹੈ । ਦੋਨੋ ਉਹੀ ਕਹਿੰਦੇ । ਕਈ ਵਾਰ ਦੋਨੋ ਭਾਵੁਕ ਵੀ ਹੋ ਜਾਂਦੇ ਪਰ ਫਿਰ ਸੰਭਲ ਜਾਂਦੇ । ਪਰ ਅੰਤ ਨੂੰ ਉਹੀ ਹੋਇਆ ਜੋ ਸਭ ਚਾਹੁੰਦੇ ਸੀ । ਤਲਾਕ ।
ਪਹਿਲਾਂ ਰਿਸ਼ਤੇਦਾਰਾਂ ਦੀ ਫੌਜ ਨਾਲ ਹੁੰਦੀ ਅੱਜ ਕੁਝ ਕ ਰਿਸ਼ਤੇਦਾਰ ਨਾਲ ਸਨ । ਸਭ ਖੁਸ਼ ਸਨ । ਵਕੀਲ ਰਿਸ਼ਤੇਦਾਰ ਤੇ ਮਾਤਾ ਪਿਤਾ ।
ਪਤੀ ਪਤਨੀ ਚੁੱਪ ਸਨ ।
ਇਹ ਮਹਿਜ ਇਤਫਾਕ ਸੀ ਸੀ ਦੋਨੇ ਧਿਰਾਂ ਇੱਕੋ ਟੀ ਸਟਾਲ ਤੇ ਬੈਠੀਆਂ ਸਨ । ਸਭ ਨੇ ਕੋਲਡ ਡਰਿੰਕ ਲਏ ।
ਇਹ ਵੀ ਇੱਕ ਇਤਫਾਕ ਸੀ ਕਿ ਪਤੀ ਪਤਨੀ ਇੱਕ ਬੈਂਚ ਤੇ ਆਹਮੋ ਸਾਹਮਣੇ ਜਾ ਬੈਠੇ ।
Congratulations ਤੁਸੀਂ ਜੋ ਚਾਹਿਆ ਸੀ ਉਹੀ ਹੋਇਆ । ਔਰਤ ਨੇ ਕਿਹਾ ।
ਨਹੀਂ ਤੈਨੂੰ ਵੀ ਵਧਾਈਆਂ ਤੂੰ ਵੀ ਤਲਾਕ ਲੈ ਕਰਕੇ ਜਿੱਤ ਗਈ ।
ਤਲਾਕ ਕੀ ਜਿੱਤ ਦਾ ਪ੍ਰਤੀਕ ਹੁੰਦਾ ? ਔਰਤ ਬੋਲੀ ।
ਤੂੰ ਦੱਸ । ਆਦਮੀ ਨੇ ਕਿਹਾ ।
ਪਰ ਉਹ ਚੱਪ ਕਰ ਗਈ ਤੇ ਕੁਝ ਦੇਰ ਬਾਅਦ ਬੋਲੀ, ” ਤੂੰ ਮੈਨੂੰ ਚਰਿੱਤਰਹੀਣ ਕਿਹਾ ਸੀ ।
ਹਮਮਮ ਮੇਰੀ ਗਲਤੀ ਸੀ, ਮੈਨੂੰ ਨਹੀ ਸੀ ਕਹਿਣਾ ਚਾਹੀਦਾ ।
ਤੁਹਾਨੂੰ ਨੀ ਪਤਾ ਇਸ ਗੱਲ ਕਰਕੇ ਮੈਂ ਮਾਨਸਿਕ ਤੌਰ ਤੇ ਬਹੁਤ ਪਰੇਸ਼ਾਨ ਹੋਈ ।
ਹਮਮ ਜਾਣਦਾ ਹਾਂ ਸਭ ਇਹਸੇ ਹਥਿਆਰ ਨਾਲ ਔਰਤ ਤੇ ਵਾਰ ਕਰਦੇ । ਮੈਨੂੰ ਨਹੀ ਸੀ ਕਹਿਣਾ ਚਾਹੀਦਾ । ਅਫਸੋਸ ਹੈ ।
ਕੁਝ ਦੇਰ ਬਾਅਦ ਉਹ ਫਿਰ ਬੋਲਿਆ, ” ਪਰ ਤੂੰ ਵੀ ਤਾ ਦਾਜ ਦਾ ਝੂਠਾ ਆਰੋਪ ਲਾਇਆ ਮੇਰੇ ਤੇ ।
ਗਲਤ ਕਿਹਾ ਸੀ ਮੈਂ, ਪਤਨੀ ਨੇ ਪਤੀ ਦੀਆਂ ਅੱਖਾਂ ਚ ਦੇਖਦੇ ਹੋਏ ਕਿਹਾ ।
ਸੱਚ ਤੇਰਾ ਲੱਕ ਵਿੱਚ ਦਰਦ ਕਿਵੇਂ ਹੁਣ । ਆਦਮੀ ਬੋਲਿਆ ।
ਬਸ ਐਦਾਂ ਈ ਐ, ਕਦੇ ਵੇਵਰਾਨ ਤੇ ਕਦੀ ਕੋਂਬੀਫਲੇਮ ।
ਪਰ ਤੂੰ ਐਕਸਰਸਾਈਜ਼ ਵੀ ਤਾਂ ਨਹੀਂ ਕਰਦੀ । ਪਤੀ ਦੀ ਇਹ ਗੱਲ ਸੁਣ ਪਤਨੀ ਹੱਸ ਪਈ ।
ਹਮਮ ਸੱਚ ਤੁਹਡੇ ਅਸਥਮਾ ਦੀ ਕੀ ਕੰਡੀਸ਼ਨ ਹੁਣ ? ਦੁਬਾਰਾ ਅਸਸਥਮਾ ਦੇ ਅਟੈਕ ਤਾਂ ਨੀ ਆਏ ?
ਅਸਥਮਾ? ਡਾਕਟਰ ਸੂਰੀ ਨੇ ਮੈਂਟਲ ਸਟਰੈਸ ਘੱਟ ਕਰਨ ਲਈ ਕਿਹਾ ।
ਇਨਹੇਲਰ ਲੈਂਦੇ ਹੋ? ਹਾਂ ਲੈਂਦਾ ਪਰ ਅੱਜ ਘਰ ਈ ਭੁੱਲ ਆਇਆ।
ਅੱਜ ਵੀ ਤੁਹਾਨੂੰ ਸਾਹ ਉੱਖੜੇ – ਉੱਖੜੇ ਆ ਰਹੇ ਨੇ । ਜਿਵੇਂ ਉਹ ਪਤੀ ਨੇ ਮਾਨਸਿਕ ਤਣਾਵ ਨੂੰ ਪੜ ਰਹੀ ਹੋਵੇ ।
ਕੁਝ ਦੇਰ ਚੁਪ ਰਹਿਣ ਤੋਂ ਬਾਅਦ ਉਹ ਬੋਲਿਆ , , , ਤੈਨੂੰ ਚਾਰ ਲੱਖ ਰੁਪਏ ਦੇਣੇ ਨੇ ਤੇ 6 ਹਜ਼ਾਰ ਮਹੀਨਾ ।
ਹਾਂ ਫਿਰ ?
ਵਸੁੰਦਰਾ ਵਿੱਚ ਫਲੈਟ ਹੈਗਿਆ । ਤੈਨੂੰ ਤਾਂ ਪਤਾ ਹੀ ਆ । ਤੇਰੇ ਨਾਮ ਕਰ ਦਵਾਂਗਾ ਉਹ । ਕਿਉਂਕਿ ਪੈਸੇ ਹੈ ਨਹੀਂ ਮੇਰੇ ਕੋਲ ।
ਮੈਨੂੰ ਸਿਰਫ ਚਾਰ ਲੱਖ ਚਾਹੀਦੇ । ਫਲੈਟ ਦੀ ਕੀਮਤ ਤਾਂ 20 ਲੱਖ ਏ । ਪਤਨੀ ਬੋਲੀ ।
ਬੇਟੀ ਵੱਡੀ ਹੋ ਗਈ ਸੌ ਖਰਚ ਹੋਣਗੇ ।
ਉਹ ਤਾਂ ਤੁਸੀਂ ਮੈਨੂੰ ਛੇ ਹਜਾਰ ਮਹੀਨੇ ਦਿੰਦੇ ਈ ਰਹੋਗੇ । 4 ਲੱਖ ਰਹਿਣ ਦਿਓ ।
ਪਤੀ ਇੱਕ ਦਮ ਉਹਦੇ ਚਹਿਰੇ ਵੱਲ ਦੇਖਦਾ ਰਹਿ ਗਿਆ ।
ਪਤਨੀ ਡੂੰਗੀ ਸੋਚ ਵਿੱਚ ਡੁੱਬ ਗਈ, ਕਿੰਨੇ ਚੰਗੇ ਸੀ ਇਹ, ਕਿੰਨਾ ਖਿਆਲ ਰੱਖਦੇ ਸੀ ਮੇਰਾ । ਸਿਹਤ ਖਰਾਬ ਹੋਣੀ ਤਾਂ ਸਾਰੀ ਸਾਰੀ ਰਾਤ ਮੇਰੇ ਸਿਰਹਾਣੇ ਜਾਗਦੇ ਰਹਿਣਾ । ਹਰ ਖੁਆਹਿਸ਼ ਪੂਰੀ ਕਰਨੀ, ਕਿੰਨੇ ਚੰਗੇ ਸੀ ਮੈਂ ਹੀ ਕਮੀਆਂ ਕੱਢਦੀ ਰਹੀ।
ਪਤੀ ਵੀ ਇੱਕੋ ਉਹਦੇ ਵੱਲ ਦੇਖ ਰਿਹਾ ਸੀ ਅਤੇ ਸੋਚ ਰਿਹਾ ਸੀ । ਕਿੰਨਾ ਧਿਆਨ ਰੱਖਦੀ ਸੀ ਮੇਰਾ । ਮੇਰੇ ਲਈ ਇਨਹੇਲਰ ਲਿਆਉਣਾ, ਮੇਰੇ ਖਿੱਲਰੇ ਕੱਪੜੇ ਸਵਾਰਨੇ, ਸਰਦੀਆਂ ਵਿੱਚ ਪਾਣੀ ਗਰਮ ਕਰਨਾ । ਮੈਂ ਕਿੰਨਾ ਖੁਦਗਰਜ ਹੋ ਗਿਆ । ਮਰਦਾਨਗੀ ਦੇ ਨਸ਼ੇ ਚ ਰਿਹਾ ਕਾਸ਼ ਇਹਦੇ ਜਜ਼ਬੇ ਨੂੰ ਸਮਝ ਪਾਉਂਦਾ ।
ਦੋਨਾਂ ਦੀਆਂ ਅੱਖਾਂ ਨਮ ਸਨ ।
ਮੈਂ ਇੱਕ ਗੱਲ ਕਹਿਣੀ
ਕਹੋ । ਪਤਨੀ ਬੋਲੀ
ਡਰਦਾ ਹਾਂ ਮੈਂ ਡਰੋ ਨਾ । ਹੋ ਸਕਦਾ ਤੁਹਡੀ ਗੱਲ ਹੀ ਮੇਰੇ ਮਨ ਦੀ ਗੱਲ ਹੋਵੇ ।
ਮੈਨੂੰ ਤੇਰੀ ਬਹੁਤ ਯਾਦ ਆਉਂਦੀ
ਮੈਨੂੰ ਵੀ
ਦੋਨਾਂ ਦੀਆਂ ਅੱਖਾਂ ਕੁਝ ਜਿਆਦਾ ਈ ਨਮ ਹੋ ਗਈਆਂ
ਕਿਓਂ ਨਾ ਜਿੰਦਗੀ ਨੂੰ ਨਵਾਂ ਮੋੜੜ ਦਈਏ ਆਪਾਂ ਕਿਹੜਾ ਮੋੜ
ਆਪਾਂ ਫਿਰ ਤੋਂ ਪਤੀ ਪਤਨੀ ਬਣ ਕੇ ਰਹਿੰਦੇ ਹਾਂ ।
ਤੇਂ ਇਹ ਤਲਾਕ ਦੇ ਕਾਗਜ਼ ?
ਫਾੜ ਦਿੰਦੇ ਇਹਨਾਂ ਨੂੰ । ਉਸਨੇ ਨੇ ਆਪਣੇ ਹੱਥ ਨਾਲ ਕਾਜਜ ਫਾੜ ਦਿੱਤੇ ।
ਫਿਰ ਖੜੇ ਹੋ ਗਏ ਤੇ ਹੱਥ ਚ ਹੱਥ ਪਾ ਘਰ ਨੂੰ ਚੱਲ ਪਏ ।
ਦੋਨਾਂ ਪੱਖਾਂ ਦੇ ਰਿਸ਼ਤੇਦਾਰ ਬਹੁਤ ਹੈਰਾਨ ਪਰੇਸ਼ਾਨ ਸਨ ।

ਮਾਹੀਏ ਨੂੰ ਤੋਰ ਆਈਆ

by Lakhwinder Singh April 17, 2020

ਘੜਾ ਖੂਹ ਤੇ ਛੋੜ ਆਈਆ

ਘੜਾ ਖੂਹ ਤੇ ਛੋੜ ਆਈਆ

ਅੱਜ ਦਿਲ ਖ਼ਫ਼ਾ ਖ਼ਫ਼ਾ ,ਮਾਹੀਏ ਨੂੰ ਤੋਰ ਆਈਆ

ਅੱਜ ਦਿਲ ਖ਼ਫ਼ਾ ਖ਼ਫ਼ਾ ,ਮਾਹੀਏ ਨੂੰ ਤੋਰ ਆਈਆ

 

 

ਦੋ ਤਾਰਾ

by Lakhwinder Singh April 16, 2020

ਦੋ ਤਾਰਾ ਲਿਸ਼ਕਦਿਆਂ
ਦੋ ਤਾਰਾ ਲਿਸ਼ਕਦਿਆਂ …..
ਮੈਂ ਤੇਰੀ ਨਬਜ਼ ਵੇਖੀ ,ਤੈਨੂੰ ਮਰਜ਼ਾਂ ਇਸ਼ਕ ਦਿਆਂ
ਮੈਂ ਤੇਰੀ ਨਬਜ਼ ਵੇਖੀ ,ਤੈਨੂੰ ਮਰਜ਼ਾਂ ਇਸ਼ਕ ਦਿਆਂ

 

ਸੂਰਤ

by Lakhwinder Singh April 15, 2020
ਗਰੀਬ ਪਰਿਵਾਰ ਵਿੱਚ ਮੈਂ ਪੈਦਾ ਹੋਈ, ਪੜ੍ਹਨ ਦਾ ਬਹੁਤ ਸ਼ੌਂਕ ਸੀ ਮੈਨੂੰ ਪਰ ਘਰ ਦਾ ਖਰਚਾ ਹੀ ਮੁਸ਼ਕਲ ਨਾਲ ਚੱਲਦਾ ਸੀ ਪਰ ਪਿਤਾ ਜੀ ਆਪਣੇ ਹਿੱਸੇ ਦੀ ਆਉਂਦੀ ਜਮੀਨ ਵੇਚ ਮੈਨੂੰ ਵਕੀਲੀ ਦਾ ਕੋਰਸ ਕਰਵਾ ਦਿੱਤਾ ਸੋਚਿਆ ਕੇ ਕੋਰਸ ਤੋਂ ਬਾਅਦ ਆਪਣਾ ਲੱਗਾ ਪੈਸੇ ਕਮਾ ਕੇ ਬਾਪੂ ਨੂੰ ਪੈਸੇ ਵਾਪਿਸ ਕਰ ਦੇਵਾਂਗੀ ਪਰ ਇਸ ਤਰਾਂ ਹੋਇਆ ਨਹੀਂ,!
ਇਕ ਦਿਨ ਘਰੇ ਆਈ ਗੁਆਂਢ ਤੋਂ ਤਾਈ ਚਰਣੀ ਨੇ ਕਿਸੇ ਮੁੰਡੇ ਦੀ ਦੱਸ ਪਾ ਦਿੱਤੀ ਸਾਡੇ ਘਰੇ !ਘਰ ਵਾਲਿਆਂ ਨੇ ਮੇਰੀ ਮੰਗਣੀ ਕਰਕੇ ਹੀ ਸਾਹ ਲਿਆ ਮੁੰਡਾ ਮਾਸਟਰ ਸੀ ਅਤੇ ਵਿਆਹ ਕਰਨ ਦੇ ਬਦਲੇ ਸਾਡੇ ਤੋਂ 15 ਲੱਖ ਦੀ ਮੰਗ ਕੀਤੀ ਪਰ ਮੇਰੇ ਬਾਪੂ ਨੇ ਆਪਣੀ ਗ਼ਰੀਬੀ ਦਾ ਵਾਸਤਾ ਦਿੱਤਾ ਪਰ ਮੁੰਡੇ ਵਾਲਿਆਂ ਨੇ ਅੱਗੋਂ ਕਿਹਾ ਕੇ ਤੁਹਾਡੀ ਕੁੜੀ ਤਾਂ ਬਹੁਤ ਕਾਲੀ ਆ ਕੌਣ ਸ਼ਾਦੀ ਕਰੇਗਾ ਫ੍ਰੀ ਵਿੱਚ ਉਸ ਨਾਲ ਪਰ ਸਾਡੇ ਮੁੰਡੇ ਨੂੰ ਤਾਂ ਬਾਹਰ ਤੋਂ ਰਿਸ਼ਤੇ ਆ ਰਹੇ ਆ, ਅਸੀਂ ਤਾਂ ਬੱਸ ਤੁਹਾਡੇ ਮੂੰਹ ਨੂੰ ਅੰਕਲ ਜੀ ਸ਼ਾਦੀ ਲਈ ਹਾਂ ਕੀਤੀ ਕੇ ਤੁਸੀਂ ਭਲਾ ਮਾਨਸ ਇਨਸਾਨ ਹੋ , ਪਰ ਮੈਂ ਇਹ ਸੁਣ ਰਹੀ ਸੀ, ਮੈਂ ਆਪਣੇ ਪਿਤਾ ਨੂੰ ਬਹੁਤ ਸਮਜੌਣ ਦੀ ਕੋਸ਼ਿਸ਼ ਕੀਤੀ ਪਰ ਬਾਪੂ ਕਹਿੰਦਾ ਨਹੀਂ ਪੁੱਤ ਤੇਰੇ ਤੋਂ ਵੱਧ ਕੇ ਪੈਸਾ ਨਹੀਂ !ਤੇਰੀ ਖੁਸ਼ੀ ਲਈ ਆਪਣੀ ਜਾਨ ਵੀ ਦੇ ਸਕਦਾ ਹਾਂ ,ਬਾਪੂ ਨੇ ਉਹਨਾਂ ਦੀ ਸ਼ਰਤ ਕਬੂਲ ਕਰਦੇ ਹੋਏ ਰਿਸ਼ਤੇਦਾਰਾਂ ਤੋਂ ਹੁਦਾਰ ਚੁੱਕਦੇ ਹੋਏ , ਮੰਗੇ ਨਗਦ ਪੈਸੇ ਦੇ ਮੇਰਾ ਵਿਆਹ ਉਸ ਮਾਸਟਰ ਨਾਲ ਕਰ ਦਿੱਤਾ ਜਿੱਥੇ ਕੁੱਛ ਦਿਨਾਂ ਬਾਅਦ ਹੀ ਸਾਰਾ ਪਰਵਾਰ ਮੇਰੇ ਸਾਂਵਲੇ ਰੰਗ ਤੋਂ ਘਿਰਣਾ ਕਰਨ ਲੱਗੇ ਸਗੋਂ ਮੇਰਾ ਪਤੀ ਦੇਵਰਾਜ ਵੀ ਮੈਨੂੰ ਇਸ ਕਾਲੇ ਰੰਗ ਦੇ ਮੇਹਣੇ ਦੇਣ ਲੱਗਾ, ਅਤੇ ਕਿਸੇ ਵੀ ਪਾਰਟੀ ਵਿੱਚ ਨਾਲ ਲਿਜਾਣ ਤੋਂ ਗੁਰੇਜ ਕਰਨ ਲੱਗਾ ਅਤੇ ਹੁਣ ਤਾਂ ਮੇਰੇ ਨਾਲ ਮਾਰ ਕੁਟਾਈ ਵੀ ਕਰਨ ਲੱਗਾ, ਪਰ ਕਦੇ ਮੈਂ ਆਪਣੀ ਇਸ ਹਾਲਤ ਨੂੰ ਆਪਣੇ ਪੇਕੇ ਆਪਣੇ ਬਾਪ ਨੂੰ ਨਹੀਂ ਦਸਿਆ ਕਦੇ !ਕਿਉਂਕਿ ਮੈਂ ਨਹੀਂ ਚਾਹੁੰਦੀ ਸੀ ਕੇ ਮੇਰਾ ਬਜ਼ੁਰਗ ਬਾਪ ਇਹ ਸਭ ਸੁਨ ਕੇ ਆਪਣਾ ਆਪ ਹੀ ਖੋ ਬੈਠੇ ਅਤੇ ਕਿਸੇ ਮਾਨਸਿਕ ਰੋਗ ਦਾ ਸ਼ਿਕਾਰ ਹੋ ਜਾਏ ! ਇਹਨਾਂ ਤੰਗੀਆਂ ਤੁਰਸ਼ੀਆਂ ਵਿੱਚੋ ਗੁਜਰਦੀ ਨੂੰ 1 ਸਾਲ ਲੰਘ ਚੁੱਕਾ ਸੀ, ਕਦੇ ਮੈਂ ਰੱਬ ਨਾਲ ਨਿਰਾਜ ਹੋਣਾ ਕੇ ਕਿਉਂ ਰੱਬਾ ਮੈਨੂੰ ਇਹ ਕਾਲਾ ਰੰਗ ਦਿੱਤਾ ਜਿਸਦੀ ਦੀ ਦੁਨੀਆਂ ਕਦਰ ਨਹੀਂ ਕਰਦੀ ,ਪਰ ਉਸੇ ਪਲ ਮੇਰੇ ਦਿਮਾਗ ਵਿੱਚ ਇੱਕ ਫਿਰ ਉਪਜ ਕਰਨੀ ਕੇ ਇਹ ਪਰਿਵਾਰ ਹੀ ਐਸਾ ਹੈ ਜੋ ਹੋ ਸਕਦਾ ਮੇਰੇ ਸੋਹਣੇ ਰੰਗ ਦੀ ਵੀ ਕਦਰ ਨਾਂ ਕਰਦਾ , ਰੋ ਰੋ ਕੱਟੇ ਇਹ ਦਿਨ ਮੈਨੂੰ ਸਲਾਮਤੀ ਨਾਂ ਦੇ ਸਕੇ ਅਤੇ ਮੈਂ ਸੋਚਣਾ ਕੇ ਕਦੇ ਕੋਟ ਵਿੱਚ ਇੱਕ ਤੋਂ ਇੱਕ ਚੰਗੇ ਵਕੀਲ ਨੂੰ ਕਦੇ ਮੈਂ ਮੌਕਾ ਨਹੀਂ ਦਿੱਤਾ ਕੇਸ ਜਿੱਤਣ ਦਾ ਫਿਰ ਇਹ ਕੌਣ ਮੈਨੂੰ ਹਾਰੁਣ ਵਾਲੇ ਪਰ ਆਪਣੀ ਇੱਜਤ ਨੂੰ ਸਲਾਮਤ ਰੱਖਦੀ ਹੋਈ ਉਸ ਰੱਬ ਨੂੰ ਪਿਆਰੀ ਹੋਣ ਹੀ ਵਾਲੀ ਸੀ ਕੇ ਇੱਕ ਦਿਨ ਅਚਾਨਕ ਲੱਗੀ ਸਲੰਡਰ ਨੂੰ ਅੱਗ ਨੇ ਸੱਬ ਕੁਛ ਬਦਲ ਕੇ ਰੱਖ ਦਿੱਤਾ ! ਜਦੋ ਪਤੀ ਦੇ ਮੂੰਹ ਤੇ ਪਈ ਅੱਗ ਨੇ ਇਹਨਾਂ ਸਾੜ ਕੇ ਕਾਲਾ ਕਰ ਦਿੱਤਾ ਕੇ ਵੇਖਣ ਨੂੰ ਵੀ ਦਿਲ ਨਾਂ ਕਰੇ ਪਤੀ ਨੂੰ ਕਿਸੇ ਦਾ! ਉਸ ਦਿਨ ਤੋਂ ਬਾਅਦ ਮੈਨੂੰ ਘਰ ਵਿੱਚ ਕਾਲੇ ਰੰਗ ਦਾ ਮੇਹਣਾ ਤਾਂ ਕੀ ਦੇਣਾ ਸੀ ਕਿਸੇ ਨੇ ਕਦੇ ਕਾਲੇ ਰੰਗ ਦਾ ਨਾਂ ਲੈਣੋ ਵੀ ਡਰਦੇ ਸੀ ਮੇਰੇ ਘਰ ਵਾਲੇ
ਬਸ ਉਸ ਦਿਨ ਤੋਂ ਬਾਅਦ ਮੇਰੀ ਕਾਲੇ ਰੰਗ ਦੀ ਸ਼ਾਨ ਦੀ ਚਮਕ ਵੀ ਸੋਨੇ ਵਰਗੀ ਹੋ ਗਈ ਲੱਗਦੀ ਸੀ!
ਲੇਖਕ ਜਗਜੀਤ ਡੱਲ

ਸੁੱਚੀ ਥਾਲੀ

by Sandeep Kaur April 15, 2020

ਇੱਕ ਆਮ ਸਾਧਾਰਨ ਜਿਹਾ ਵਿਅਕਤੀ ਜਸਪਾਲ ,ਜਸਪਾਲ ਸਿੰਘ ਪਾਲਾ ਇੱਕ ਕਰਿਆਨੇ ਦੀ ਨਿੱਕੀ ਦੀ ਦੁਕਾਨ ਤੋਂ ਕੰਮ ਸ਼ੁਰੂ ਕੀਤਾ ਹੌਲੀ ਹੌਲੀ ਸ਼ਰਾਬ ਦੇ ਠੇਕਿਆਂ ਦੇ ਕਾਰੋਬਾਰ ਚ ਕਿਸਮਤ ਅਜਮਾਈ ਤਾਂ ਜਿਵੇਂ ਕੁਬੇਰ ਦਾ ਖਜ਼ਾਨਾ ਮਿਲ ਗਿਆ ਹੋਵੇ ਦਿਨਾ ਚ ਹੀ ਪੈਸੇ ਦ ਅੰਮਬਾਰ ਲੱਗ ਗਏ ਅੈਸਾ ਭੇਤ ਆਇਆ ਇਸ ਕਾਰੋਬਾਰ ਦਾ ਕਿ 5 ,7 ਸਾਲਾ ਚ ਹੀ ਪਿੰਡ ਦਾ ਹੀ ਨਹੀ ਇਲਾਕੇ ਦੇ ਵੱਡਿਆਂ ਧਨਾਡਾ ਵਿੱਚ ਗਿਣਿਆਂ ਜਾਣ ਲੱਗਾ…. ਅੱਜ ਸ਼ਹਿਰ ਵਿੱਚ ਸਭ ਤੋਂ ਵੱਡਾ ਬੰਗਲਾ ਪਾਲੇ ਦਾ ਸੀ ਲਗਜ਼ਰੀ ਗੱਡੀਆਂ ਘਰ ਚ ਹਰ ਐਸ਼ੋ ਅਰਾਮ ਦਾ ਸਮਾਨ ਫੌਰਨ ਤੋਂ ਇਮਪੋਟ ਕੀਤਾ ਗਿਆ ਸੀ ਹੁਣ ਕਾਮਯਾਬੀ ਦਾ ਇਹ ਆਲਮ ਸੀ ਕਿ ਸਰਪੰਚ ,ਐਮ ਐਲ ਏ ,ਐਮ ਪੀ ਹੀ ਨਹੀ ਸਾਰੇ ਵੀ ਵੀ ਆਈ ਪੀ ਲੋਗ ਪਾਲੇ ਦੇ ਇਸ਼ਾਰਿਆਂ ਤੇ ਨੱਚਦੇ
…ਪਾਲੇ ਨੇ ਆਪਣੀ ਇਕਲੋਤੀ ਬੇਟੀ ਦਾ ਵਿਆਹ ਰੱਖਿਆ ਸ਼ਾਨਦਾਰ ਘਰ ਹੋਣ ਦੇ ਬਾਵਜੂਦ ਸ਼ਹਿਰ ਦਾ ਸਭ ਤੋਂ ਵੱਡਾ ਰਿਜੌਟ ਬੁੱਕ ਕੀਤਾ ਡੈਕੋਰੇਸ਼ਨ,ਵੇਟਰਾਂ ਦਾ ਖਰਚਾ ਮਿਲਾ, ਜੀ ਐਸ ਟੀ ਪਾ ਲਾ ਕੇ 4 ਲੱਖ ਚ ਗੱਲ ਮੁੱਕੀ
1500 ਬੰਦਿਆਂ ਦੇ ਰੇਜਮੈਂਟ ਤੇ ਕੈਟਰਿੰਗ ਦਾ ਕੁੱਲ ਖਰਚਾ 23 ਕੁ ਲੱਖ ਦਾ ਅਨੁਮਾਨ ਲਾਇਆ ਗਿਆ..
ਸਿਆਣੇ ਕਹਿੰਦੇ ਨੇ ਕਿ ਮਿਥਿਆ ਹੋਇਆ ਦਿਨ ਬੜੀ ਜਲਦੀ ਨਾਲ ਆਉਂਦਾ ਹੈ ਇਵੇਂ ਹੀ ਹੋਇਆ ਅੱਜ ਵਿਆਹ ਦਾ ਦਿਨ ਸੀ ਇਲਾਕੇ ਦੀਆਂ ਨਾਮਵਰ ਹਸਤੀਆਂ ਵਿਆਹ ਵਿੱਚ ਸ਼ਿਰਕਤ ਕਰਨ ਲਈ ਪਹੁੰਚੀਆਂ ਬਾਰਾਤ ਵੀ ਪਹੁੰਚ ਚੁੱਕੀ ਸੀ …ਸ਼ਾਨਦਾਰ ਸੋਫਿਆਂ ਤੇ ਬੈਠ ਲੋਕ ਪੈੱਗ ਤੇ ਲੈੱਗ ਨੋਚ ਰਹੇ ਸਨ ….ਹਰ ਪਾਸੇ ਇਸ ਸ਼ਾਨਦਾਰ ਵਿਆਹ ਦੀ ਤਾਰੀਫ਼ ਹੋ ਰਹੀ ਸੀ ਕਿਤੇ ਨਾ ਕਿਤੇ ਪਾਲਾ ਅੰਦਰੋਂ ਅੰਦਰੀ ਬੜਾ ਖੁਸ਼ ਸੀ ਉਸ ਦੀ ਹਉਮੈ ਅਤੇ ਹੰਕਾਰ ਬੜਾ ਸਿਖਰਾਂ ਤੇ ਸੀ ਜਦੋਂ ਲੋਕ ਇਲਾਕੇ ਦਾ ਸਭ ਤੋਂ ਵਧੀਆ ਵਿਆਹ ਕਹਿ ਰਹੇ ਸੀ ..ਡੋਲੀ ਤੁਰਨ ਤੱਕ ਲੱਗਭੱਗ ਅੱਧਿਓ ਵਧ ਲੋਕ ਜਾ ਚੁੱਕੇ ਸਮਾਂ ਬੀਤਿਆ ਡੋਲੀ ਦਾ ਵੇਲਾ ਆਇਆ ਤਾਂ ਸਿਰਫ ਕੁਝ ਇਕ ਪਰਿਵਾਰਕ ਮੈਂਬਰ ਹੀ ਸਨ ਡੋਲੀ ਵਿਦਾ ਹੋਈ ਬਾਕੀ ਲੋਕ ਫਿਰ ਤੋਂ ਪੈਲੇਸ ਦੇ ਅੰਦਰ ਗਏ …ਧੀ ਵਿੱਦਿਆ ਹੋਈ ਪਾਲਾ ਥੋੜ੍ਹਾ ਜਿਹਾ ਉਦਾਸ ਸੀ ਮਨ ਹੌਲਾ ਕਰਨ ਲਈ ਥੋੜ੍ਹਾ ਜਿਹਾ ਸਾਈਡ ਨੂੰ ਟੈੱਲਨ ਨਿਕਲਿਆ ਤਾਂ ਇੱਕ ਦਮ ਰੂਹ ਕੰਬ ਗਈ ਜਦੋਂ ਇੱਕ ਬਜ਼ੁਰਗ ਮਹਿਲਾ ਤੇ ਉਹਦੇ ਨਾਲ ਇੱਕ ਛੋਟੀ ਜਿਹੀ ਬੱਚੀ ਨੂੰ ਝੂਠੀਆਂ ਪੱਤਲਾਂ ਵਿੱਚੋਂ ਖਾਣਾ ਖਾਂਦੇ ਦੇਖਿਆ ਛੋਟੀ ਜਿਹੀ ਬੱਚੀ ਉਮਰ ਸੱਤ ਅੱਠ ਸਾਲ ਉੱਚੀ ਜਿਹੀ ਫਰਾਕ ਪਾਈ ਹੋਈ ਉਹਦੇ ਗੋਡੇ ਅਤੇ ਸਿਰ ਵਿੱਚੋਂ ਖੂਨ ਸਿਮ ਰਿਆ ਸੀ ਅੱਖਾਂ ਵਿੱਚ ਹੰਝੂ ਪਰ ਉਹ ਖਾਣ ਵਿੱਚ ਮਗਨ ਸੀ
ਕੋਲ ਜਾ ਕੇ ਪਾਲਾ ਬੋਲਿਆ ਮਾਤਾ ਜੀ ਇਹ ਕੀ ਕਰ ਰਹੇ ਹੋ ਜੂਠਾ ਖਾਣਾ ਕਿਉਂ ਖਾ ਰਹੇ ਜੋ ਆਓ ਅੰਦਰ ਆ ਕੇ ਖਾਣਾ ਖਾ ਲਓ ਮਾਤਾ ਬੋਲੀ ਬੇਟਾ ਗਈ ਸੀ ਬੱਚੀ ਅੰਦਰ ਪਰ ਤੁਹਾਡੇ ਕਿਸੇ ਪ੍ਰਬੰਧਕ ਨੇ ਖਾਣਾ ਤਾਂ ਕੀ ਦੇਣਾ ਸੀ ਧੱਕਾ ਮਾਰਿਆ ਜਿਸ ਕਾਰਨ ਬੱਚੀ ਦੇ ਸਿਰ ਤੇ ਗੋਡੇ ਉੱਤੇ ਸੱਟ ਵੀ ਲੱਗੀ ਏ ਬਾਕੀ ਕੋਈ ਗੱਲ ਵੀ ਪੁੱਤਰਾਂ ਆ ਜੂਠ ,ਸੁੱਚ ਰੱਜੇ ਪੁੱਜੇ ਲੋਕਾਂ ਦਾ ਬਹਾਨਾ ਹੁੰਦਾ…. ਤਿੰਨ ਦਿਨ ਤੋਂ ਭੁੱਖੇ ਲਈ ਇਹ ਜੁੂਠ ਨਹੀਂ ਇਹ ਵੀ ਅੰਮ੍ਰਿਤ ਈ ਏ ….ਨਾਲੇ ਬੇਟਾ ਜੀ ਹੁਣ ਤਾਂ ਭਰ ਪੇਟ ਖਾਣਾ ਖਾ ਲਿਆ ਏ ਤ੍ਰਿਪਤ ਹੋ ਗਈ ਆਂ ਪੰਜਾਂ ਛਿਆਂ ਪੱਤਲ਼ਾਂ ਦੇ ਵਿੱਚੋਂ ਇੱਕ ਪੱਤਰ ਵਿੱਚ ਇਕੱਠੇ ਕੀਤੇ ਚੌਲ ਲਿਫਾਫੇ ਚ ਪਾਉਂਦੀ ਹੋਈ ਬੋਲੀ ਮੈਂ ਤਾਂ ਰਾਤ ਜੋਗੇ ਵੀ ਲੈਂ ਲਏ ਨੇ …ਕਹਿੰਦੀ ਹੋਈ ਉੱਠ ਕੇ ਤੁਰਨ ਲੱਗੀ ….ਪਾਲੇ ਨੇ ਗੌਹ ਨਾਲ ਤੱਕਿਆ ਉਹ ਮੰਗਤੀ ਨਹੀਂ ਸੀ ਕਿਉਂਕਿ ਉਸ ਨੇ ਪਾਲੇ ਅੱਗੇ ਹੱਥ ਨਹੀਂ ਅੱਡਿਆ ਬਲਕਿ ਚੁੰਨੀ ਨਾਲ ਲਿੱਬੜੇ ਹੋਏ ਹੱਥ ਨੂੰ ਪੂਝਦੇ ਹੋਏ ਪਾਲੇ ਦੇ ਸਿਰ ਤੇ ਰੱਖ ਕੇ ਬੋਲੀ

…..ਜਿਉਂਦਾ ਰਹਿ ਪੁੱਤਰਾ ਰੱਬ ਤੈਨੂੰ ਬਹੁਤਾ ਦੇਵੇ …

ਉਹ ਚਲੀ ਗਈ ਨਾਲ ਉਂਗਲ ਲੱਗੀ ਛੋਟੀ ਜਿਹੀ ਬੱਚੀ ਪਿੱਛੇ ਪਰਤ ਵੇਖਿਆ ਤਾਂ ਪਾਲ ਸੌਂ ਦੀਆਂ ਭੁੱਬਾਂ ਨਿਕਲ ਗਈਆਂ ਹੰਕਾਰ ਚੂਰੋ ਚੂਰ ਹੋ ਗਿਆ …
ਪਾਲੇ ਨੇ ਮਹਿਸੂਸ ਕੀਤਾ ਕਿ ਅੱਜ ਨਾ ਸ਼ੁਕਰੇ ਲੋਕਾਂ ਤੇ ਲੱਖਾਂ ਰੁਪਿਆ ਖ਼ਰਚ ਕਰ ਦਿੱਤੇ ਨੇ ਪਰ ਜਦੋਂ ਰੱਬ ਖੁਦ ਆਇਆ ਸੀ ਅਸ਼ੀਰਵਾਦ ਦੇਣ ਉਸ ਨੂੰ ਇੱਕ….. ਸੁੱਚੀ ਥਾਲੀ …….ਵੀ ਨਹੀਂ ਭੇਟ ਕਰ ਸਕਿਆ।

ਹਰਦੀਪ ਸ਼ੁੱਭ

ਮਿੱਟੀ ਦਾ ਭਾਅ ਪੁੱਛਦੈਂ

by Lakhwinder Singh April 14, 2020

ਨੀ ਤੂੰ ਮਿੱਟੀ ਦਾ ਭਾਅ ਪੁੱਛਦੈਂ,
ਏਨਾਂ ਖਿੜਦੇ ਨਰਮਿਆਂ ਤੋਂ,
ਨੀ ਤੂੰ ਮਿੱਟੀ ਦਾ ਭਾਅ ਪੁੱਛਦੈਂ,
ਏਨਾਂ ਚਲਦੇ ਬਰਮਿਆਂ ਤੋਂ।
ਨੀ ਤੂੰ ਮਿੱਟੀ ਦਾ ਭਾਅ ਪੁੱਛਦੈਂ,
ਏਨਾਂ ਕੜਕਦੀਆਂ ਧੁੱਪਾਂ ਤੋਂ,
ਨੀ ਤੂੰ ਮਿੱਟੀ ਦਾ ਭਾਅ ਪੁੱਛਦੈਂ,
ਏਨਾਂ ਤੂੜੀ ਦਿਆਂ ਕੁੱਪਾਂ ਤੋਂ।
ਨੀ ਤੂੰ ਮਿੱਟੀ ਦਾ ਭਾਅ ਪੁੱਛਦੈਂ,
ਏਨਾਂ ਨਿੰਮ-ਡੇਕ ਦੀਆਂ ਛਾਵਾਂ ਤੋਂ,
ਨੀ ਤੂੰ ਮਿੱਟੀ ਦਾ ਭਾਅ ਪੁੱਛਦੈਂ,
ਏਨਾਂ ਚਰਦੀਆਂ ਮੱਝਾਂ-ਗਾਵਾਂ ਤੋਂ।
ਨੀ ਤੂੰ ਮਿੱਟੀ ਦਾ ਭਾਅ ਪੁੱਛਦੈਂ,
ਏਨਾਂ ਖੇਤਾਂ ਦੀਆਂ ਪਹੀਆਂ ਤੋਂ,
ਨੀ ਤੂੰ ਮਿੱਟੀ ਦਾ ਭਾਅ ਪੁੱਛਦੈਂ,
ਏਨਾਂ ਚਲਦੀਆਂ ਕਹੀਆਂ ਤੋਂ।
ਨੀ ਤੂੰ ਮਿੱਟੀ ਦਾ ਭਾਅ ਪੁੱਛਦੈਂ,
ਏਨਾਂ ਚਲਦੇ ਬੋਰਾਂ ਤੋਂ,
ਨੀ ਤੂੰ ਮਿੱਟੀ ਦਾ ਭਾਅ ਪੁੱਛਦੈਂ,
ਸਾਡੇ ਪਿੰਡ ਦੇ ਟਿੱਬਿਆਂ ਤੇ ਨੱਚਦੇ ਮੋਰਾਂ ਤੋਂ।
ਨੀ ਤੂੰ ਮਿੱਟੀ ਦਾ ਭਾਅ ਪੁੱਛਦੈਂ,
ਏਨਾਂ ਲੁਕਦੇ ਖੂਹਾਂ ਤੋਂ,
ਨੀ ਤੂੰ ਮਿੱਟੀ ਦਾ ਭਾਅ ਪੁੱਛਦੈਂ,
ਏਨਾਂ ਤੜਪਦੀਆਂ ਰੂਹਾਂ ਤੋਂ।
ਹਰਪ੍ਰੀਤ ਜੋਗੇਵਾਲਾ (harpreetjogewala987654@gmail.com)

ਸੱਚਾ ਰਿਸ਼ਤਾ

by Lakhwinder Singh April 13, 2020
ਸੱਚਾ ਰਿਸ਼ਤਾ
ਪਾਤਰ ਦੋ ਸਹੇਲੀਆਂ (ਸੰਦੀਪ ਤੇ ਪ੍ਰੀਤ )
ਸੰਦੀਪ ਤੁਹਾਡਾ ਫੋਨ ਰਿੰਗ ਕਰ ਰਿਹਾ। ਤੁਸੀ ਚੁੱਕਦੇ ਕਿਉ ਨਹੀ ।ਹਾਜੀ ਜਸਵੀਰ ਦੇਖਿਉ ਕਿਸ ਦੀ ਕਾਲ ਏ। ਮੈ ਬੱਚਿਆ ਨੂੰ ਤਿਆਰ ਕਰ ਲਵਾ ਸਕੂਲ ਦੀ ਬੱਸ ਆਉਣ ਵਾਲੀ ਤੁਸੀ ਵੀ ਡਿਊਟੀ ਜਾਣਾ ਫੇਰ ਇੰਝ ਤੇ ਦੇਰ ਹੋ ਜਾਵੇਗੀ ਬਾਅਦ ਵਿਚ ਕਾਲ ਦੇਖਣੀ ਹਾ। ਲਉ ਅੱਜ ਸਵੇਰੇ ਸਾਡੀ ਸਾਲੀ ਨੂੰ ਕਿਵੇ ਯਾਦ ਆਈ ਫੋਨ ਤੇ ਫੋਨ ਕਰੀ ਜਾ ਰਹੇ । ਸੰਦੀਪ ਤੁਹਾਡੀ ਦੋਸਤ ਪ੍ਰੀਤ ਆ ਜਿਹਨਾ ਸਾਡੇ ਵਿਆਹ ਨੂੰ ਮੇਰੀਆਂ ਜੁੱਤੀਆਂ ਚੁੱਕ ਲੁਕਾ ਦਿਤੀਆ ਸੀ ।ਖੈਰ ਚਲੋ ਵਿਹਲੀ ਹੋ ਦੇਖਦੀ ਹਾ। ਪਤੀ ਤੇ ਬਚਿਆ ਨੂੰ ਤੌਰ ਸੰਦੀਪ ਸੋਚਦੀ ਇੰਨੀ ਕਿਹੜੀ ਜਰੂਰੀ ਗਲ ਹੋਈ ਪ੍ਰੀਤ ਸਵੇਰੇ ਹੀ ਫੋਨ ਕਰੀ ਜਾ ਰਹੀ। ਜਰੂਰ ਕੋਈ ਮਸਲਾ ਗੰਭੀਰ ਹੋਣਾ ਖੈਰ ਪੁੱਛਦੀ ਹਾ। ਦੋਨੋ ਸਹੇਲੀਆ ਹਾਲ ਚਾਲ ਦਸਦੀਆ ਪੁੱਛਦੀਆ ਤੇ ਇਕ ਦੂਜੀ ਨਾਲ ਭੈਣਾ ਜਿਹਾ
ਰਿਸ਼ਤਾ ਹੋਣ ਕਾਰਨ ਹਰ ਗੁਪਤ ਪਰਿਵਾਰਕ ਦੁਨੀਆਵੀ ਗਲ ਸਾਂਝੀ ਕਰ ਲੈਂਦੀਆ । ਉਝ ਪ੍ਰੀਤ ਦੀ ਲਵ ਮੈਰਿਜ ਹੋਈ ਤੇ ਚਾਰ ਸਾਲ ਦਾ ਜਵਾਕ ਵੀ ਹੁਣੇ ਸਕੂਲ ਜਾਣ ਲੱਗਿਆ । ਦੋਨੋ ਮੀਆਂ ਬੀਬੀ ਇਕ ਦੂਜੇ ਨੂੰ ਵਧੇਰੇ ਪਿਆਰ ਕਰਦੇ ਤੇ ਖੁਸ਼ੀ ਖੁਸ਼ੀ ਜਿੰਦਗੀ ਦਾ ਆਨੰਦ ਮਾਣਦੇ ਨੇ ।

ਸੰਦੀਪ ਤੂੰ ਹੁਣ ਇਕੱਲੀ ਏ । ਮੈ ਤੇ ਇਕੱਲੀ ਹੁਣੇ ਤੇਰੇ ਜੀਜੇ ਨੂੰ ਤੌਰ ਪਈ ਹਾ। ਮੈ ਤੈਥੋਂ ਸਲਾਹ ਲੈਣੀ ਸੀ। ਹਾ ਦਸ ਪ੍ਰੀਤੋ ਕਿਹੜੀ ਸਲਾਹ ਮਾਰਨੀ ਕਿੱਧਰੇ ਮੀਆਂ ਬੀਬੀ ਬਾਹਰ ਹਿਲ ਸਟੇਸ਼ਨ ਜਾਣ ਦੀਆ ਤਿਆਰੀਆਂ ਤੇ ਨਹੀ ਕਰੀ ਬੈਠੇ। ਉਹ ਨਾ ਨਾ ਸੁਣ ਮੇਰੇ ਨਾਲ ਇਕ ਫੇਸਬੁਕ ਤੇ ਜਤਿੰਦਰ ਨਾਮ ਦਾ ਬੰਦਾ ਗੱਲ ਕਰਦਾ । ਵੜਾ ਚੰਗਾ ਭਲਾ ਇਨਸਾਨ ਜਾਪਦਾ ਹਮੇਸ਼ਾ ਸਤਿਕਾਰ ਨਾਲ ਬੋਲਦਾ ਤੇ ਇੰਝ ਹੀ ਸਾਡੀ ਦੋਸਤੀ ਵਧਿਆ ਹੋ ਗਈ । ਮੇਰੀ ਬਾਹਲੀ ਫਿਕਰ ਕਰਦਾ ਮੈਨੂੰ ਵੀ ਆਦਤ ਹੋ ਗਈ ਅਸਾਂ ਸਾਰਾ ਦਿਨ ਮੈਸੇਜ ਵੀਡਿਉ ਕਾਲ ਕਰਦੇ ਰਹਿੰਦੇ ਹਾ। ਪ੍ਰੀਤ ਤੇਰਾ ਦਿਮਾਗ ਸਹੀ ਜੇ । ਤੂੰ ਵਿਆਹੀ ਹੋਈ ਬੱਚੇ ਦੀ ਮਾਂ ਉਪਰੋਂ ਭਾਜੀ ਤੈਨੂੰ ਕਿੰਨਾ ਕਰਦਾ। ਤੁਹਾਡੀ ਆਪਣੀ ਲਵ ਮੈਰਿਜ ਹੋਈ । ਐਵੇਂ ਨਾ ਆਪਦਾ ਸੁੱਖੀ ਵੱਸਦਾ ਘਰ ਖਰਾਬ ਕਰਨ ਤੇ ਤੁਲੀ ਚਲ ।

ਸੰਦੀਪ ਸੁਣ ਤੇ ਸਹੀ ਜਤਿੰਦਰ ਵਿਆਹੀਆਂ ਹੋਇਆ । ਹੋਰ ਤੇ ਹੋਰ ਉਸਦੀ ਵੀ ਲਵ ਮੈਰਿਜ ਹੋਈ । ਦੋ ਜਵਾਕ ਨੌਕਰੀ ਪੇਸ਼ੇ ਵਾਲਾ ਵਧਿਆ ਕਲਾਸ ਏ । ਕੋਈ ਐਵੇਂ ਐਰਾ ਗੈਰਾ ਰਾਹ ਤੁਰਿਆ ਥੋੜੀ ਮੈ ਦੋਸਤ ਬਣਾ ਲੈਣਾ ।
ਮੈਨੂੰ ਮਿਲਿਆ ਫੇਸਬੁਕ ਤੇ ਆ ਪਰ ਪੂਰੀ ਜਾਣਕਾਰੀ ਕੱਢੀ ਮੈ ਬਾਹਲਾ ਚੰਗਾ ਮੁੰਡਾ ਕੋਈ ਨਸ਼ਾ ਐਬ ਨਹੀ ਉਝ ਵੀ ਸੁਭਾਅ ਦਾ ਮਿੱਠਾ ਆ। ਦੇਖ ਤੈਨੂੰ ਫੋਟੋ ਭੇਜੀ ਕਿੰਨਾ ਸੋਹਣਾ ਲੱਗਦਾ ਹਣਾ ।

ਪ੍ਰੀਤ ਤੇਰੀ ਗਲ ਤੇ ਸਹੀ ਜੇ ਸੋਹਣਾ ਤਾ ਬਾਹਲਾ । ਪਰ ਹੁਣ ਕੀ ਕਰ ਸਕਦੇ ਹਾ ਤੂੰ ਦੋਸਤੀ ਤੋ ਅੱਗੇ ਜਿਆਦਾ ਭਾਅ ਨਾ ਦੇ ਅਗਲਾ ਫੇਰ ਹੋਰ ਗਲਤ ਸਮਝ ਪਰਪੋਸ ਕਰਦਾ ਫਿਰੇਗਾ। ਸੰਦੀਪ ਹੁਣ ਤੈਥੋਂ ਕੀ ਪਰਦਾ ਉਸਦਾ ਪਰਪੋਸ ਮੈਨੂੰ ਆ ਚੁੱਕਿਆ । ਹੁਣ ਮੈਨੂੰ ਸਮਝ ਨਹੀ ਆ ਰਿਹਾ ਮੈ ਜਵਾਬ ਕਿਵੇ ਦਵਾ ਮਨਾ ਕੀਤਾ ਤੇ ਇੰਨਾ ਸੋਹਣਾ ਵਧਿਆ ਇਨਸਾਨ ਹੱਥੋ ਗੁਵਾ ਦਵਾਗੀ ਤੇ ਸਚੀ ਕਰਦਾ ਵੀ ਬਾਹਲਾ ਏ ।
ਤੇਰਾ ਦਿਮਾਗ ਸਹੀ ਏ ਤੇਰੀ ਆਪਣੀ ਕੋਈ ਇੱਜਤ ਰੀੜ ਹੈ ਜਾ ਨਹੀ ਦੇਖ ਕਿਵੇ ਬੇਸ਼ਰਮ ਬਣੀ ਫਿਸਲਦੀ ਤੁਰੀ ਹੋਈ । ਭਾਜੀ ਕੋਈ ਘੱਟ ਸੋਹਣਾ ਫੇਰ ਚੰਗਾ ਸੋਹਣਾ ਤੋ ਕੀ ਭਾਵ ਤੇਰਾ ਆਪਣਾ ਰਾਂਝਾ ਤੈਨੂੰ ਵਿਆਹ ਹੋਇਆ ।

ਭਾਜੀ ਨਾਲ ਤੇਰੀ ਲਵ ਮੈਰਿਜ ਹੋਈ ਤੇ ਆਹ ਜਤਿੰਦਰ ਦੀ ਆਪਣੀ ਪਤਨੀ ਨਾਲ ਲਵ ਮੈਰਿਜ ਹੋਈ ਹੈ । ਤੂੰ ਆਪਣੇ ਘਰ ਵਾਲੇ ਨੂੰ ਕਰਦੀ ਏ । ਉਹ ਆਪਣੀ ਪਤਨੀ ਨੂੰ ਕਰਦਾ ਹੈ। ਫੇਰ ਤੁਹਾਡੇ ਰਿਸ਼ਤੇ ਵੀ ਖਰਾਬ ਨਹੀ। ਤਾਵੀ ਤੁਸੀ ਕਿਉ ਆਪਣੇ ਵਸਦੇ ਘਰਾਂ ਨੂੰ ਅੱਗ ਲਗਾਉਣ ਤੇ ਤੁਰੇ ਹੋਏ ਜੇ।
ਸੰਦੀਪ ਤੂੰ ਦਸ ਮੇਰਾ ਤੇ ਦਿਲ ਨਹੀ ਮੰਨਦਾ ਹੁਣ ਮਨਾ ਕਿਵੇ ਕਰਾ। ਮੈਨੂੰ ਉਸਦੀ ਆਦਤ ਜਹੀ ਹੋ ਚੁੱਕੀ । ਗਲ ਨਾ ਕਰਾ ਤੇ ਸਾਰਾ ਦਿਨ ਗੁੱਸਾ ਆਉਦਾ ਰਹਿੰਦਾ। ਘਰੇ ਵੀ ਸਭ ਨਾਲ ਲੜਾਈ ਹੋ ਜਾਦੀ ਕਈ ਵਾਰ ਤੇ ਜਵਾਕ ਤੇ ਗੁੱਸਾ ਕਢ ਦਿੰਦੀ ਹਾ।
ਯਾਰ ਸੋਚਣਾ ਕਰਨਾ ਕੀ ਹੈ। ਜਿਵੇ ਆਦਤ ਪਾਈ ਹੈ। ਉਵੇਂ ਹੋਲੀ ਹੋਲੀ ਘਟਾ ਦਿਉ। ਦੇਖ ਇਹ ਕੁਵਾਰੀ ਉਮਰ ਦੀਆ ਮਾੜੀਆਂ ਆਦਤਾਂ ਦੂਜੇ ਤੀਜੇ ਕੋਈ ਹੋਰ ਮੁੰਡਾ ਹੋਰ ਕੁੜੀ ਬਦਲਣ ਵਾਲੀਆ ਖਹਿੜਾ ਕਿੱਥੇ ਛੱਡਦੀਆਂ। ਸਾਰੀ ਉਮਰ ਦਾ ਰੋਣਾ ਬਣ ਸਾਥ ਰਹਿੰਦੀਆਂ ।
ਤੂੰ ਹੁਣ ਮਾਂ ਬਣ ਗਈ ਏ ਅਕਲ ਨੂੰ ਹੱਥ ਮਾਰ ਜਵਾਨੀ ਵਾਲੀਆ ਫਿਲਿਗਾ ਤੇ ਲਾਈਫ ਸਟਾਈਲ ਤੋ ਅੱਗੇ ਵੱਧ ਰੁਕਿਆ ਹੋਈਆ ਤੇ ਪਾਣੀ ਵੀ ਬੋ ਮਾਰ ਜਾਂਦਾ ।
ਯਾਰ ਦੇਖ ਅਸੀ ਬਾਲ ਬਚਿਆ ਵਾਲੇ ਹੋ ਚੁਕੇ ਹਾ । ਕੋਈ ਕੁਵਾਰੇ ਥੋੜਾ ਸਾਨੂੰ ਇਹ ਸਭ ਸੋਭਾ ਨਹੀ ਦਿੰਦਾ । ਫੇਰ ਭਾਜੀ ਵਲੋ ਤੈਨੂੰ ਕੋਈ ਕਮੀ ਵੀ ਤੇ ਨਹੀ । ਤੇਰਾ ਕਿੰਨਾ ਕਰਦਾ ਤੂੰ ਖੁਦ ਵੀ ਮੰਨਦੀ ਹੈ। ਫੇਰ ਹੁਣ ਤੈਨੂੰ ਕੀ ਅੱਗ ਲਗੀ ਹੋਈ ।
ਸੰਦੀਪ ਅੜੀਏ ਮੇਰਾ ਘਰ ਵਾਲਾ ਤੇ ਦੇਵਤਾ ਸੱਚੀ ਬਾਹਲਾ ਯਕੀਨ ਕਰੀ ਬੈਠਾ ਕੋਈ ਗਲ ਨਹੀ ਮੋੜਦਾ । ਉਝ ਵੀ ਕਾਸੇ ਪਾਸੋਂ ਦੁਖੀ ਨਹੀ ਹਾ। ਪਰ ਬਹਿਲੀ ਘਰੇ ਫੇਸਬੁਕ ਤੇ ਪੰਗਾ ਪਾ ਬੈਠੀ ਹਾ। ਪ੍ਰੀਤ ਦੇਖ ਤੂੰ ਬਹਿਲੀ ਰਹਿਣ ਕਰਕੇ ਆਪਣਾ ਸਮਾ ਉਸ ਦੇ ਨਾਲ ਗੁਜਾਰਨ ਲੱਗੀ ਤੇ ਅੱਗਲੇ ਤੇਰਾ ਸੁਭਾਅ ਸਮਝ ਤੈਨੂੰ ਮਿਠੀਆ ਮਾਰ ਮਾਰ ਗਲਾ ਨਾਲ ਭਰਮਾਇਆ ਹੋਈਆ ।
ਕਾਹਦਾ ਪਿਆਰ ਤੁਹਾਡਾ ਪਿਆਰ ਵਾਲਿਆ ਦਾ ਹਾਲ ਦੇਖ ਮੈਨੂੰ ਤੇ ਭੋਰਾ ਯਕੀਨ ਨਾ ਰਿਹਾ ਪਿਆਰ ਵੀ ਕੋਈ ਸ਼ਹਿ ਹੁੰਦੀ ਹੈ । ਯਾਰ ਕਿੰਨੀ ਕੇ ਵਾਰ ਇਹ ਹੁੰਦਾ ਤੇ ਹਮੇਸ਼ਾ ਸੱਚਾ ਹੀ ਕਿਉ ਹੁੰਦਾ ਹੈ ।
ਪ੍ਰੀਤ ਇਨਸਾਨ ਅੰਦਰ ਕਦੇ ਇਹ ਸਭ ਕਿੱਥੇ ਮੁੱਕਦਾ । ਜਦੋ ਤੱਕ ਸਰੀਰਾਂ ਵਿਚ ਸ਼ਕਤੀ ਏ ਇਸ ਪਾਸੇ ਧਿਆਨ ਤੁਰਿਆ ਰਹਿੰਦਾ । ਕਿਸੇ ਦਾ ਸੋਹਣਾ ਲੱਗਣਾ ਪਸੰਦ ਆਉਣਾ ਚੱਲਦਾ ਰਹਿੰਦਾ। ਪਰ ਭੈਣੇ ਇੰਝ ਬਣੇ ਹੋਏ ਰਿਸ਼ਤੇ ਥੋੜੀ ਬਲੀ ਚਾੜ ਦਈਦੇ ਹੁੰਦੇ ।
ਇਸੇ ਲਈ ਕਹਾਵਤ ਬਣੀ ਹੋਈ । ਰਹਿੰਦੀ ਉਮਰੇ ਹਰ ਔਰਤ ਮਰਦ ਦੀ ਜਿੰਦਗੀ ਵਿਚ ਦੂਜੇ ਔਰਤਾਂ ਮਰਦ ਆਉਦੇ ਜਾਂਦੇ ਰਹਿੰਦੇ । ਇਹ ਸਾਡੇ ਤੇ ਹੁੰਦਾ ਅਸੀ ਕਿਵੇ ਦਾ ਕਰਮ ਕਰਦੇ ਹਾ। ਕੀ ਸੋਚਦੇ ਹਾ ਰਿਸ਼ਤਾ ਕਿਵੇ ਰੱਖਦੇ ਹਾ। ਹਰ ਭਾਵ ਮਨ ਆਈ ਥੋੜੀ ਪੁਗਾਈ ਜਾਦੀ ਹੈ। ਆਪਣੇ ਅੰਦਰ ਚਾਤ ਮਾਰ ਭਾਜੀ ਤੋ ਬਾਅਦ ਤੂੰ ਹੋਰ ਵਲ ਆਕਰਸ਼ਿਤ ਹੋ ਜਾਂਦੀ ਏ। ਫੇਰ ਕਲ ਦੀ ਕਾਹਦੀ ਗਾਰੰਟੀ ਕਿਸੇ ਤੀਜੇ ਵਲ ਆਕਰਸ਼ਿਤ ਨਹੀ ਹੋਵੇਗੀ । ਇਸ ਬੰਦੇ ਤੋ ਵੀ ਤੇਰਾ ਦਿਲ ਨਾ ਭਰੇਗਾ। ਇਹ ਮਾੜਾ ਠਰਕ ਆ ਅੱਗੇ ਤੋ ਅੱਗੇ ਜਿੰਨਾ ਮਰਜੀ ਵਧਾਈ ਜਾਉ। ਮਾੜੀਆਂ ਚੀਜਾਂ ਵੜਾ ਆਨੰਦ ਤੇ ਸੁਖਦਾਈ ਜਾਪਦੀਆਂ ਅਸਰ ਤੇ ਬਾਅਦ ਵਿਚ ਹੁੰਦਾ ।
ਜਤਿੰਦਰ ਆਪਣੀ ਪਤਨੀ ਦਾ ਕਿੰਨਾ ਕੁ ਸਕਾ । ਤੂੰ ਖੁਦ ਵਲ ਦੇਖ ਤੂੰ ਕਿੰਨੀ ਕੇ ਸਕੀ ਰਹਿ ਚੁੱਕੀ । ਵਿਆਹ ਸਮੇ ਕਿੰਨੀਆਂ ਮੁਸ਼ਕਿਲਾਂ ਨਾਲ ਲੜ ਰਿਸ਼ਤੇਦਾਰ ਪਰਿਵਾਰ ਵਾਲੇ ਮਨਾ ਤੁਸੀ ਲਵ ਮੈਰਿਜ ਕਰਾਈ । 

ਜਤਿੰਦਰ ਦੀ ਪਤਨੀ ਵਾਰੇ ਸੋਚ ਔਰਤਾਂ ਤੇ ਅੱਗੇ ਇਕ ਦੂਜੀ ਦਾ ਜਿਉਣਾ ਦੁੱਭਰ ਕਰ ਰੱਖਦੀਆ । ਤੂੰ ਵੀ ਉਸਦਾ ਘਰ ਤੋੜਨ ਤੇ ਤੁਰੀ ਹੋਈ । ਅੱਜ ਪੇਕੇ ਪਾਸੋਂ ਬਹੁਤਾ ਪਿਆਰ ਨਾ ਮਿਲਦਾ ਹੋਉ। ਪਰ ਘਰ ਵਾਲੇ ਦੇ ਪਿਆਰ ਸਹਾਰੇ ਖੁਸ਼ੀ ਆਨੰਦ ਮਾਣ ਰਹੀ ਜਦੋ ਉਸਦਾ ਤੇਰੇ ਕਾਰਨ ਭਰਮ ਟੁੱਟ ਜਾਣਾ ਘਰ ਪੁੱਟਿਆ ਜਾਣਾ ਵਿਚਾਰੀ ਜਿਉਂਦੀ ਮਰ ਜਾਉ।
ਸੰਦੀਪ ਤੂੰ ਮੈਨੂੰ ਹੀ ਗਲਤ ਆਖੀ ਜਾਦੀ ਏ । ਉਹ ਆਪਣੀ ਪਤਨੀ ਨਾਲ ਆਪ ਗਲਤ ਕਰ ਰਿਹਾ। ਪ੍ਰੀਤ ਮੇਰੀ ਸਹੇਲੀ ਤੂੰ ਏ । ਉਸ ਬੰਦੇ ਨੂੰ ਤੇ ਮੈ ਜਾਣਦੀ ਨਹੀ । ਇਸੇ ਲਈ ਤੈਨੂੰ ਕਹਾਗੀ ਫੇਰ ਤੂੰ ਦੇਖ ਲਈ ਬਾਅਦ ਵਿਚ ਨੁਕਸਾਨ ਤੇਰਾ ਵਧੇਰੇ ਹੋਣਾ । ਉਸਦਾ ਕੀ ਹੋ ਜਾਉ ਵਿਚਾਰੀ ਪਤਨੀ ਰੁੱਸ ਥੋੜੇ ਦਿਨ ਪੇਕੇ ਜਾ ਬੈਠੇਗੀ । ਜਵਾਕ ਰੁਲ ਖੁਲ ਜਾਣਗੇ। ਆਪ ਕਰਾਇਆ ਪੇਕੇ ਵੀ ਬਹੁਤਾ ਸਾਥ ਨਹੀ ਦਿੰਦੇ । ਉਹ ਨਾਤਾ ਧੋਤਾ ਫੇਰ ਸਾਫ ਹੋ ਜਾਉਗਾ ।
ਪਰ ਕੀ ਤੇਰਾ ਭਾਜੀ ਨਾਲ ਜਿਵੇ ਹੁਣ ਰਿਸ਼ਤਾ ਇੰਝ ਰਹਿ ਜਾਉਗਾ । ਕਦੇ ਆਪਣੇ ਬਚੇ ਵਾਰੇ ਸੋਚਿਆ ਇਕ ਦਿਨ ਸੱਚ ਤੇ ਸਾਹਮਣੇ ਆਏ ਬਿੰਨਾ ਰਹਿੰਦਾ ਨਾ । ਤੈਨੂੰ ਤੇਰੇ ਪੇਕੇ ਘਰੇ ਬੈਠਾ ਲੈਣਗੇ। ਤੇਰਾ ਤਲਾਕ ਤਕ ਹੋ ਸਕਦਾ । ਤੂੰ ਕੀ ਜਵਾਨੀ ਵਾਲੇ ਮਜ਼ਾਕ ਜਾਣਦੀ ਏ । ਜਿਹੜਾ ਬੰਦਾ ਤੇਰੀ ਖੁਸ਼ੀ ਖਾਤਰ ਟੁੱਟ ਟੁੱਟ ਮਰਦਾ ਦਿਨ ਰਾਤ ਖਫਦਾ। ਜਦੋ ਉਸਨੂੰ ਤੇਰੀ ਰਾਸ ਲੀਲਾ ਪਤਾ ਲਗੇਗੀ ਤੇ ਕੀ ਐਵੇਂ ਹੀ ਛੱਡ ਦਵੇਗਾ ।
ਸੰਦੀਪ ਯਾਰ ਮੈਨੂੰ ਮਾਫ ਕਰੀ ਭੈਣੇ ਮੈ ਕਰ ਚੁੱਕੀ ਹਾ। ਇਕ ਵਾਰੀ ਪਬਲਿਕਲੀ ਮਿਲ ਚੁੱਕੇ ਹਾ। ਬੇਵਕੂਫੇ ਪ੍ਰੀਤ ਤੇਰੀ ਅਕਲ ਕਿਥੇ ਘਾਹ ਚਰਨ ਗਈ ਹੈ । ਜਿਹੜੀ ਆਪਣੇ ਘਰ ਆਲਿਆਂ ਨਾਲ ਲੜ ਝਗੜ ਤਰਲੇ ਕਰ ਮਣਾ ਉਸਦੇ ਬੈਠੀ ਹੋਈ । ਉਹ ਉਸਦਾ ਸਕਾ ਨਾ ਹੋਇਆ ਤੇਰਾ ਕਿਥੋ ਸਕਾ ਹੋ ਜਾਉ ।
ਤੂੰ ਕਿੰਨੀ ਬੇਸ਼ਰਮ ਹੋ ਚੁੱਕੀ ਏ । ਮਾੜੇ ਭਾਵਾਂ ਬਾਸਨਾਵਾ ਨੂੰ ਜਿਉਣ ਖਾਤਰ ਆਪਣੇ ਦਿਨ ਭੁੱਲੀ ਬੈਠੀ ਹੈ । ਜਦੋ ਆਖਦੀ ਹੁੰਦੀ ਸੀ। ਸਾਡਾ ਪਿਆਰ ਸੱਚਾ ਜੇ ਵਿਆਹ ਨਾ ਹੋਈਆ ਮੈ ਕੁਝ ਖਾ ਮਰ ਜਾਵਾਗੀ ।
ਸੰਦੀਪ ਤੂੰ ਦਸ ਮੈ ਕੀ ਕਰਾ ਮੈਨੂੰ ਜਤਿੰਦਰ ਵੀ ਹੁਣ ਆਪਣਾ ਲੱਗਦਾ । ਉਹ ਮੈਨੂੰ ਸਮਾ ਦਿੰਦਾ ਇੱਜਤ ਪਿਆਰ ਦਿੰਦਾ ।
ਪੀਤੋ ਇਹ ਸਭ ਤੈਨੂੰ ਭਾਜੀ ਤੋ ਵੀ ਮਿਲਦਾ। ਹੋਰ ਨੀ ਹੋਰ ਰਹਿਣ ਲਈ ਘਰ ਪਾਉਣ ਲਈ ਕਪੜੇ ਖਾਣ ਲਈ ਰੋਟੀ ਸਭ ਤੈਨੂੰ ਮਿਲ ਰਿਹਾ। ਬਸ ਤੇਰੀਆਂ ਦੁਨੀਆਵੀ ਸਮਾਜਿਕ ਲੋੜਾਂ ਪੂਰੀਆਂ ਕਰਨ ਖਾਤਰ ਭਾਜੀ ਤੈਨੂੰ ਥੋੜਾ ਸਮਾ ਘੱਟ ਦੇ ਪਾਉਂਦਾ ਹੋਉ।
ਪਰ ਤੂੰ ਉਸਦਾ ਵੀ ਇੰਤਜਾਮ ਕਰ ਲਿਆ ਪੈਸਾ ਖਾਣਾ ਪੀਣਾ ਹੰਢਾਉਣਾ ਘਰ ਵਾਲੇ ਦਾ ਪਿਆਰ ਹਵਸ ਲਈ ਨਵਾਂ ਕਰ ਲਿਆ ।
ਇਹ ਕਿਹੜਾ ਪਿਆਰ ਹੈ। ਜੋ ਤੈਨੂੰ ਅੱਜ ਦੋ ਜਣਿਆਂ ਨਾਲ ਹੋ ਗਿਆ । ਕਲ ਗਿਣਤੀ ਹੋਰ ਵਧੇਗੀ ਤੇ ਤੂੰ ਉਹਨਾ ਔਰਤਾਂ ਜਹੀ ਹੋ ਜਾਵੇਗੀ ਜੋ ਆਪਣੀਆ ਲੋੜਾਂ ਖਾਤਰ ਦਰ ਦਰ ਮੂੰਹ ਮਾਰਦੀਆਂ । ਉਹਨਾ ਦੀਆ ਜਰੂਰਤਾ ਤੇ ਫੇਰ ਵੀ ਰੋਟੀ ਪੈਸਾ ਹੁੰਦੀਆਂ । ਤੇਰੀਆਂ ਜਰੂਰਤਾ ਹੋਣਗੀਆਂ ਮਾਨਸਿਕਤਾ ਤੇ ਸਰੀਰਕ ਸੁੱਖ ਪਰ ਹੋਵੇਗੀ ਤੇ ਵੇਸਵਾ ਹੀ। ਪ੍ਰੀਤ ਤੂੰ ਤੇ ਜਤਿੰਦਰ ਜਹੇ ਲੋਕ ਕੁਵਾਰੀ ਉਮਰੇ ਵੀ ਕਪੜਿਆਂ ਵਾਗ ਸਾਥੀ ਬਦਲਦੇ ਹੋ ਤੇ ਜਦੋ ਕੋਈ ਭਲਾ ਇਨਸਾਨ ਮਿਲ ਜਾਦਾ । ਜਿਹੜਾ ਤੁਹਾਡੇ ਲਈ ਦਿਨ ਰਾਤ ਮਿਹਨਤ ਕਰਦਾ ਆਪਣਾ ਸਭ ਛੱਡ ਤੁਹਾਡੇ ਨਾਲ ਵਸ ਜਾਦਾ । ਉਸਨੂੰ ਵੀ ਆਦਤਾਂ ਤੋ ਮਜਬੂਰ ਧੋਖਾ ਦਿੰਦੇ ਹੋ।
ਤੇਰਾ ਨੈਤਿਕ ਪੱਧਰ ਇੰਨਾ ਕਮਜੋਰ ਹੋ ਚੁਕਿਆ । ਤੈਨੂੰ ਸਿਰਫ ਆਪਣਾ ਹੀ ਦਿਖਾਈ ਦੇ ਰਿਹਾ। ਇਹ ਸਭ ਕੁਦਰਤੀ ਬਾਸਨਾਵਾ ਹਨ ਪਰ ਹਰ ਸਮੇ ਕੁਦਰਤ ਹਿਸਾਬ ਨਹੀ ਚਲਿਆ ਜਾ ਸਕਦਾ । ਦੁਨੀਆਵੀ ਸਮਾਜਿਕ ਪਰਿਵਾਰਕ ਕੁਝ ਨਿਯਮ ਵੀ ਹੁੰਦੇ ।
ਜਿੰਨਾ ਸਦਕਾ ਜੀਵਨ ਦਾ ਵਿਕਾਸ ਹੁੰਦਾ । ਨਵੀਆਂ ਰੂਹਾਂ ਜਨਮ ਲੈਂਦਿਆ ਤੇ ਉਹਨਾ ਦਾ ਪਾਲਣ ਪੋਸ਼ਣ ਹੁੰਦਾ।
ਜਿਵੇ ਤੂੰ ਤੇ ਜਤਿੰਦਰ ਜਹੇ ਲੋਕ ਹਵਸ ਖਾਤਰ ਮਾਨਸਿਕਤਾ ਖਾਤਰ ਆਪਣੇ ਸਾਥੀਆਂ ਨੂੰ ਧੋਖਾ ਦਿੰਦੇ ਹੋ ਉਹਨਾ ਦੀ ਜਿੰਦਗੀ ਬਰਬਾਦ ਕਰਦੇ ਹੋ। ਪਾਪਿਉ ਕਦੇ ਸੁਖ ਨਹੀ ਪਾਉਣਾ।
ਪ੍ਰੀਤ ਤੂੰ ਇਵੇਂ ਦੀ ਨਹੀ ਜੇ ਭਾਜੀ ਨਾਲ ਰਿਸ਼ਤਾ ਕਿਸੇ ਪਾਸੋਂ ਖਰਾਬ ਚਲ ਰਿਹਾ। ਤੇ ਬੈਠ ਗਲ ਕਰ ਉਸਨੂੰ ਸੁਧਾਰ ਨਵੇ ਰਾਸਤੇ ਨਾ ਘੜ ਇੰਝ ਕਦੋਂ ਤਕ ਚਲਦਾ ਰਹੇਗਾ। ਇਕ ਦਿਨ ਇਸ ਤੋ ਵੀ ਦਿਲ ਭਰ ਜਾਣਾ ਮਨ ਤਨ ਲੋਭ ਕਦੇ ਕਿੱਥੇ ਰਝਦਾ ਇਨਸਾਨ ਭੈਣੇ।
ਸੰਦੀਪ ਹਾਲੇ ਪ੍ਰੀਤ ਨੂੰ ਸਮਝਾ ਹੀ ਰਹੀ ਸੀ ।ਅਗਿਉ ਉਸਨੇ ਗੁੱਸੇ ਵਿਚ ਫੋਨ ਕੱਟ ਦਿਤਾ ।
ਇਹ ਹੈ ਤੁਹਾਡੀ ਸੰਚਾਈ ਦੋਗਲੇ ਲੋਕੋ । ਬਹੁਤ ਹਾਸਾ ਆਉਦਾ ਤੁਹਾਨੂੰ ਪਿਆਰ ਨਾਮ ਝੂਠ ਬੋਲ ਚਿੱਕੜ ਵਿੱਚ ਡਿਗਦਿਆਂ ਦੇਖ ।।।।।
ਗੁਰਪ੍ਰੀਤ ਸਿੰਘ

ਬੱਸ

by Lakhwinder Singh April 11, 2020
ਬੱਸ ਭਰੀ ਹੋਈ ਸੀ ਤੇ ਕਾਲਜ ਮੋਹਰੇ ਰੁਕੀ ਤਾਂ ਕਾਲਜ ਵਿਚ ਪੜਦੇ ਕਈ ਮੁੰਡੇ ਕੁੜੀਆਂ ਸਵਾਰ ਹੋ ਗਏ ….ਧੱਕੇ ਪੈਂਦੇ ਹੋਣ ਕਰਕੇ ਦੋ ਮੁੰਡਿਆਂ ਨੇ ਆਪਣੀਆਂ ਕਿਤਾਬਾਂ ਵਾਲੀ ਕਿੱਟ ਸੀਟ ਤੇ ਬੈਠੀਆਂ ਨਾਲ ਪੜਨ ਵਾਲਿਆਂ ਹਮਜਮਾਤਣਾ ਨੂੰ ਫੜਾ ਦਿਤੀ ਤੇ ਸੋਖੇ ਹੋ ਕੇ ਖੱੜ ਗਏ …ਅਗਲੇ ਇਕ ਦੋ ਅੱਡਿਅਾਂ ਤੇ ਕਾਫੀ ਸਵਾਰੀਆਂ ਉਤਰ ਗਈਆਂ ਤੇ ਤਕਰੀਬਨ ਖਾਲੀ ਹੋ ਚੁਕੀ ਬਸ ਵਿਚ ਸਿਰਫ ਕੁਛ ਬਜ਼ੁਰਗ ਬੰਦੇ ,ਮਾਈਅਾਂ ਤੇ ਕਾਲਜ ਦੇ ਮੁੰਡੇ ਕੁੜੀਆਂ ਰਹਿ ਗਏ … ਏਨੇ ਨੂੰ ਇਕ ਕੁੜੀ ਨਾਲ ਦੀ ਸੀਟ ਖਾਲੀ ਦੇਖ ਮੁੰਡਾ ਵੀ ਬਹਿ ਗਿਆ ਤੇ ਓਹਨੇ ਆਪਣੀ ਕਿੱਟ ਫੜ ਧੰਨਵਾਦ ਕਿਹਾ ਤੇ ਆਪਣੇ ਆਪ ਵਿਚ ਮਸਤ ਹੋ ਗਿਆ …ਦੋ ਬਾਬੇ ਪਿਛਿਓ ਇਹ ਸਭ ਦੇਖ ਉੱਚੀ ਉੱਚੀ ਗੱਲਾਂ ਕਰਨ ਲਗ ਪਏ “ਦੇਖ ਤਾ ਕਿਵੇਂ ਸੰਗ ਸ਼ਰਮ ਲਾਹੀ ਆ ,ਨਾ ਕੁੜੀ ਦੇ ਸਿਰ ਤੇ ਚੁੰਨੀ ਆ ਨਾ ਮੁੰਡੇ ਨੂੰ ਕੋਈ ਸ਼ਰਮ ਆ …ਹੋਰ ਸੀਟ ਨੀ ਦਿਸੀ ..ਓਥੇ ਹੀ ਬੈਠਣਾ ਸੀ ??” “ਤੈਨੂੰ ਕਿ ਪਤਾ ??ਇਹ ਕਿਤੇ ਪੜਨ ਆਉਂਦੇ ਆ ??ਹੁੰਦਾ ਕਿ ਆ ਇਹਨਾਂ ਦੇ ਪੱਲੇ ,ਆਹ ਚਾਰ ਕ ਕਿਤਾਬਾਂ ਚੁਕੀ ਫਿਰਦੇ ਹੁੰਦੇ ,ਖਬਰੇ ਪੱੜਦੇ ਵੀ ਆ ਕਿ ਨਹੀਂ…ਆਪਣੇ ਵੇਲੇ ਭਲੇ ਸੀ ..ਧੀ ਪੁੱਤ ਨੂੰ ਸੰਗ ਸ਼ਰਮ ਹੁੰਦੀ ਸੀ …ਹੁਣ ਕਿਥੇ ??” “ਹੁਣ ਤਾਂ ਬਸ ਆਸ਼ਕੀ ਰਹਿ ਗਈ ਆ ਪੱਲੇ ਇਹਨਾਂ ਦੇ ..ਬਸ ਓਹ ਜਿਨੀ ਮਰਜੀ ਕਰਾ ਲੋ ”
ਓਹਨਾ ਦਾ ਹੋਰ ਵਾਰਤਾਲਾਪ ਚਲਦਾ ਰਹਿਣਾ ਸੀ ਜੇਕਰ ਕੁੜੀ ਓਹਨਾ ਨੂੰ ਖੜੀ ਹੋ ਕੇ ਨਾ ਟੋਕਦੀ … “ਇਕ ਮਿੰਟ ਬਾਬਾ ਜੀ …ਹੁਣ ਹੋਰ ਨਾ ਕੁਛ ਕਿਹੋ ..ਪਹਿਲਾ ਮੇਰੀ ਵੀ ਸੁਣ ਲੋ …ਤੁਸੀਂ ਬਹੁਤ ਸਮੇ ਤੋਂ ਬੋਲ ਰਹੇ ਤੇ ਅਸੀਂ ਸੁਣ ਰਹੇ …ਪਹਿਲੀ ਗੱਲ ,ਸੰਗ ਸ਼ਰਮ ਤੇ ਇੱਜਤ ਦਿਲ ਚ ਹੋਣੀ ਚਾਹੀਦੀ ..ਹਰ ਕੁੜੀ ਜੋ ਸਿਰ ਢਕ ਕੇ ਰੱਖਦੀ ,ਜਰੂਰੀ ਨੀ ਸਾਧਣੀ ਆ ਤੇ ਮੇਰੇ ਨਾਲ ਮੇਰੀ ਕਲਾਸ ਵਿਚ ਪੜਨ ਵਾਲਾ ,ਜੇ ਮੇਰੇ ਨਾਲ ਬੱਸ ਵਿਚ ਬਹਿ ਵੀ ਗਿਆ ਤਾ ਕਿ ਹੋ ਗਿਆ …ਕਿ ਸਿਰਫ ਆਸ਼ਕ ਮਸ਼ੂਕ ਹੀ ਬੈਠ ਸਕਦੇ ??ਕਿ ਮੁੰਡੇ ਕੁੜੀ ਦਾ ਸਾਫ ਸੁਥਰੀ ਦੋਸਤੀ ਦਾ ਰਿਸ਼ਤਾ ਨੀ ਹੋ ਸਕਦਾ ??ਕਿਉਂ ਇਸ ਰਿਸ਼ਤੇ ਦੀ ਸਫਾਈ ਦੇਣ ਲਈ ਉਸ ਉਤੇ ਭੈਣ ਭਰਾ ਹੋਣ ਦਾ ਠਪਾ ਲਾਉਣਾ ਜਰੂਰੀ ਆ ??” ਹੁਣ ਮੁੰਡੇ ਦੀ ਵਾਰੀ ਸੀ “ਨਾਲੇ ਕਿਹੜੇ ਭਲੇ ਵੇਲਿਆਂ ਦੀਆ ਗੱਲਾਂ ਕਰਦੇ ਹੋ ਤੁਸੀਂ ??ਕਿ ਤੁਹਾਡੇ ਵੇਲੇ ਨੀ ਰਿਸ਼ਤਿਆਂ ਦੀਆ ਮਰਿਆਦਾ ਟੁੱਟਦੀਆਂ ਸੀ ??ਉਹ ਗੱਲ ਵੱਖਰੀ ਸੀ ਕਿ ਗੱਲ ਬਾਹਰ ਨੀ ਸੀ ਆਉਣ ਦਿਤੀ ਜਾਂਦੀ …ਸਾਡੇ ਸਮੇ ਦੀਆ ਬੁਰਿਆਈਆ ਤਾ ਬਹੁਤ ਦਿਖਦੀਆਂ ਹਨ ,ਇਹ ਦਸੋ ਕਿ ਤੁਸੀਂ ਆਪਣੇ ਵਕ਼ਤ ਦੀਆਂ ਕਿੰਨੀਆ ਕ ਬੁਰਾਈਆਂ ਖਤਮ ਕਰ ਸਕੇ ਆ ??ਦਾਜ ਦੀ ਸੱਮਸਿਆ ,ਵਿਆਹ ਵੇਲੇ ਵਾਧੂ ਦੇ ਖਰਚੇ ,ਸ਼ਰਾਬ ਤੇ ਹੋਰ ਨਸ਼ੇ ਵਰਤਣੇ ,ਜਾਤ ਪਾਤ ,ਕੁੜੀਆਂ ਨੂੰ ਨਾਜਾਇਜ ਡਰਾ ਕੇ ਰੱਖਣਾ ,ਘਰ ਦੀ ਜਨਾਨੀ ਨੂੰ ਪੈਰ ਦੀ ਜੁੱਤੀ ਸਮਝਣਾ ਤੇ ਜਦੋ ਦਿਲ ਕੀਤਾ ਜਾਨਵਰਾਂ ਵਾਂਗੂ ਕੁੱਟ ਸਿਟਣਾ…ਬਿਨਾ ਵਜਾ ਜਿਦਾਂ ਪੁਗਾਉਣੀਆਂ ,ਦਸੋ ਇਹ ਸਾਡੀ ਪੀੜੀ ਦੇ ਕੰਮ ਆ ??ਨਹੀਂ ਜੀ ,ਪਿੱਛੇ ਤੋਂ ਹੀ ਚਲਦੇ ਆਏ ਆ ਜੀ ….. ਰੱਬ ਨੂੰ ਬਹੁਤ ਮੰਨਦੇ ਆ ਨਾ ਤੁਸੀਂ ,ਗੁਰੂਆਂ ਪੀਰਾਂ ਨੂੰ ਵੀ ਮੰਨਦੇ ਹੋ ਪਰ ਜਾਤ ਪਾਤ ਨੂੰ ਸਭ ਤੋਂ ਵੱਧ ਤੁਸੀਂ ਘੁੱਟ ਕੇ ਫੜਿਆ ਹੋਇਆ ਆ ….ਜੇ ਕੋਈ ਬੋਲੇ ਤਾ ਫਿਰ ਤੁਹਾਡਾ ਹੰਕਾਰ ਤੁਹਾਨੂੰ ਟਿਕਣ ਨੀ ਦਿੰਦਾ ਆਖੇ ਅਸੀਂ ਸਿਆਣੇ ਆਂ ਤੇ ਜੁਰਤ ਕਿਦਾਂ ਪੈ ਗਈ
ਸਾਡੇ ਮੋਹਰੇ ਬੋਲਣ ਦੀ,ਭਾਵੇ ਅਗਲਾ ਆਪਣੀ ਜਗਾ ਸਹੀ ਹੋਵੇ … ਮਾਫ ਕਰਨਾ ,ਕਲੀਨ ਚਿੱਟ ਜੋਗੇ ਤਾ ਤੁਸੀਂ ਵੀ ਨੀ ਬਾਬਿਓ ”
ਏਨੀਆਂ ਖਰੀਆਂ ਖਰੀਆਂ ਸੁਣ ਬਾਬਿਆਂ ਦਾ ਮੂੰਹ ਉੱਤਰ ਗਿਆ ਤੇ ਸਾਰੀ ਬਸ ਵਿਚ ਇਕ ਦਮ ਸ਼ਾਂਤੀ ਪਸਰ ਗਈ …

ਪੰਖਾ

by Lakhwinder Singh April 11, 2020

ਰਾਜੀਵ ਕਲੈਕਟਰ ਦੇ ਮਾ ਪਿਓੁ ਨਾ ਹੋਣ ਕਰਕੇ ਉਸਨੇ ਵਿਆਹ ਿੲੱਕ ਪੜੀ ਲਿੱਖੀ ਕੁੱੜੀ ਨੰਮਰਤਾ ਨਾਲ ਕਰਵਾਇਆ ਤਾਂ ਜੋ ਉੱਹ ਘੱਰ ਨੂੰ ਸਾਂਭ ਸੱਕੇ. ਨੰਮਰਤਾ ਦਿੱਲੀ ਚ ਹੀ ਪੱਲੀ ਬੜੀ ਸੀ ਂ ।ਸੈਂਟਰ ਦੀ ਨੌਕਰੀ ਹੋਣ ਕਰਕੇ ਉੱਸਦਾ ਤਬਾਦਲਾ ਹੋਣਾ ਆਮ ਗੱਲ ਸੀ ਕਿਉਕਿਂ ਇੱਕ ਤੇ ਉੱਹ ਿੲਮਾਨਦਾਰ ਆਫਸਰ ਸੀ ਤੇ ਦੂਜਾ ਵੱਕਤ ਦਾ ਪਾਬੰਦ । ਉੱਸਦੇ ਘਰ ਇੱਕ ਨਿੱਕੀ ਜਿਹੀ ਬੇਟੀ ਸੀ ਜਿੱਸ ਦਾ ਨਾਂਮ ਦੀਪਾਲੀ ਸੀ । ਦਿਪਾਲੀ ਦੀ ਉੱਮਰ ਸੱਤ ਸਾਲ ਸੀ । ਚੰਡੀਗੱੜ ਸਂਹਿਰ ਤੋ ਤੱਬਾਦਲਾ ਹੋ ਕੇ ਰਾਜੀਵ ਦਿੱਲੀ ਚਲਾ ਗਿਅ ਸਰਕਾਰ ਵੱਲੋਂ ਇੱਕ ਅਲੀਸਾਨ ਮਕਾਨ ਅਲਾਟ ਹੋ ਗਿਆ ਸੀ ਉੱਹ ਮਕਾਨ ਬੈਂਕ ਤੋ ਸਰਕਾਰ ਨੇ ਖਰੀਦਿਆ ਸੀ ਜੋ ਿੲੱਕ ਅੋਰਤ ਦਾ ਸੀ ਜਿਸ ਤੇ ਕਰਜਾ ਚੜ ਗਿਆ ਸੀ ਤੇ ਫੈਸੇ ਨਾ ਹੋਣ ਕਰੇ ਉਸਨੇ ਤੇ ਉਸਦੀ ਬੇਟੀ ਨੇ ਖੁਦਖੁਸੀ ਕਰ ਲਈ ਸੀ। ਇਸ ਕਾਰਨ ਕਰਕੇ ਕੋਈ ਵੀ ਸਰਕਾਰੀ ਅਫਸਰ ਇਸ ਚ ਨਹੀ ਰਹਿੰਦਾ ਸੀ ਪਰ ਰਾਜੀਵ ਤੇ ਨੰਮਰਤਾ ਪੜੇ ਲਿਖੇ ਸੰਨ ਤੇ ਉਹ ਇਹਨਾਂ ਗੱਲਾਂ ਚ ਵਿਸਵਾਸ ਨਹੀ ਕਰਦੇ ਸੰਨ ।ਇੱਕ ਮਹੀਨਾ ਇਸ ਨਵੇ ਮਕਾਨ ਚ ਬੜਾ ਵਧਿਅ ਲੰਗਿਆ ਤੇ ਨਾਲ ਬੇਟੀ ਦੀ ਵਧੀਆ ਸਕੂਲ ਚ ਦਾਖਲਾ ਹੋ ਗਿਆ ਸੀ । ਇੱਕ ਦਿੱਨ ਗਰਮੀ ਦੇ ਚੱਲਦੇ ਘੱਰ ਦੇ ਸਾਰੇ ਏ ਸੀ ਖਰਾਬ ਗੋ ਗਏ ਸੀ । ਰਾਤ ਨੂੰ ਇੱਸੇ ਦੌਰਾਨ ਇੱਕ ਪੰਖਾਂ ਸੀ ਘੱਰ ਚ ਇੱਕ ਪੱਖਾ ਸੀ ਤੇ ਰਾਤੀ ਉੱਸ ਨੂੰ ਠੀਕ ਕਰਵਾਉੱਣ ਬਾਰੇ ਸੋਚ ਲਿਆ। ਸਵੇਰੇ ਛੱਤ ਵਾਲਾ ਪੰਖਾਂ ਠੀਕ ਕਰਨ ਵਾਲਾ ਮਨੈਨਿਕ ਘੱਰ ਆ ਗਿਆ ਤੇ ਤੇ ਨੰਮਰਤਾ ਨੇ ਉਸਨੂੰ ਰੂਮ ਦਿੱਖਾ ਤਾ ਜਿਸ ਵਿੱਚ ਪੰਖਾਂ ਸੀ। ਮੈਕੇਨਿਕ ਨੇ ਪੰਖਾ ਔਨ ਕੀਤਾ ਤੇ ਚੱਲ ਪਿਆ।
ਨੰਮਰਤਾ ਹੈਰਾਨ ..ਮਿੱਸਤਰੀ ਵੱਲ ਦੇਖੇ ..ਐਨੇ ਚ ਮਿੱਸਤਰੀ ਦੇ ਸਿਰ ਤੇ ਪੱਖੇ ਦੇ ਖੰਭਾਂ ਤੇ ਜਮੰੀ ਸਾਰੀ ਡੱਸਟ ਦਿਹਾਂ ਤੇ ਉੱਤੇ ਡਿੱਗ ਈ ।
ਨੰਮਰਤਾ ਨੇ ਮਿਸਤਰੀ ਨੂੰ ਸੋਰੀ ਬੋਲੀ ਅੱਤੇ ਕਿਹਾ ਕਿ ਰਾਤੀ ਪੰਖਾ ਨਹੀ ਚੱਲ ਰਿਹਾ ਸੀ ਤਾਂ ਕਰਕੇ ਤੁਹਾਨੂੰ ਬੁੱਲਾਣਾ ਪਿਆ। ਨੰਮਰਤਾ ਨੇ ਮਿੱਸਤਰੀ ਨੂੰ ਪੈਸੇ ਦੇਣੇ ਚਾਹੇ ਪਰ ਉੱਸਨੇ ਮੰਨਾ ਕਰ ਦਿੱਤਾ , ਤੇ ਜਾਂਦਾਂ ਜਾਂਦਾ ਪੱਖੇ ਨੂੰ ਬੜੀ ਹੈਰਾਨੀ ਨਾਲ ਦੇਖ ਿਰਹਾ ਸੀ ।ਨੰਮਰਤਾ ਨੇ ਸਾਰੀ ਗੱਲ ਰਾਜੀਵ ਨੂੰ ਦੱਸੀ । ਐਨੇ ਨੂੰ ਦੀਪਾਲੀ ਸਕੂਲ ਤੋ ਆ ਗਈ ਤੇ ਨੰਮਰਤਾ ਨੇ ਉੱਸਨੂ ਗੋਦੀ ਚ ਚੁੱਕ ਲਿਆ ਤੇ ਹੱਥ ਪੈਰ ਧੁਆ ਕੇ ਕੁੱਜ ਖੁਆਉੱਣ ਲੱਗੀ । ਦੀਪਾਲੀ ਖਾਣ ਮੱਗਰੋਂ ਟੀਵੀ ਦੇਖਣ ਲੱਗ ਪਈ। ਤੇ ਪੱਖਾ ਆਨ ਕੀਤਾ ਤੇ ਉੱਹ ਫੇਰ ਨਾ ਚੱਲਿਆ । ਰਾਜੀਵ ਦਾ ਬੰਗਲਾ ਸੜਕ ਦੇ ਨੇੜੇ ਹੋਣ ਕਰਕੇ ਉਸਨੂੰ ਬਾਹਰ ਨਹੀ ਜਾਣ ਦਿੱਤਾ ਜਾਦਾ ਸੀ ।ਰਾਜੀਵ ਵੀ ਜੱਲਦੀ ਆਫਿਸ ਤੋ ਨਿਕਲ ਲਿਆ ਤੇ ਸਟਾਫ ਦਾ ਇੱਕ ਬੰਦਾ ਨਾਲ ਲੈ ਕੇ ਟੈਬਲ ਫੈਨ ਖਰੀਦ ਲੈ ਆਇਆ। ਦੀਪਾਲੀ ਟੈਬਲ ਫੈਨ ਦੇਖ ਕੇ ਬਹੁੱਤ ਖੁੱਸ਼ ਹੋਈ ਤੇ ਉੱਸ ਨੇ ਜਿੱਦ ਕਰਕੇ ਉੱਸਨੂ ਆਪਣੇ ਰੂਮ ਚ ਲੱਗਵਾ ਲਿਆ ਜਿੱਥੇ ਪਹਿਲਾ ਪੱਖਾ ਖਰਾਬ ਸੀ ! ਸਾਰੇ ਘੱਰ ਦੇ ਏ ਸੀ ਖਰਾਬ ਹੋਣ ਕਰਕੇ ਅੱਜ ਸਾਰੇ ਜਣੇ ਡੀਨਰ ਕਰਕੇ ਦੀਪਾਲੀ ਵਾਲੇ ਰੂਮ ਚ ਟੈਬਲ ਫੈਨ ਲੱਗਾ ਕੇ ਸੋ ਗਏ ।ਅਚਾਨਕ ਅੱਧੀ ਰਾਤ ਦੇਖਿਆ ਟੈਬਲ ਫੈਨ ਆਫ ਹੈ ਤੇ ਜੋ ਪੱਖਾ ਖਰਾਬ ਸੀ ਉਹ ਚੱਲ ਰਿਹਾ ਹੱੇ ..ਰਜੀਵ ਨੇ ਨੰਮਰਤਾ ਨੂੰ ਉਠਾਇਆ ਤੇ ਲਾਈਟ ਆਨ ਕੀਤੀ , ਦੋਵੇ ਹੱਕੇ ਬੱਕੇ ਰਹਿ ਗਏ। ਦੀਪਾਲੀ ਕੋਠੇ ਦੀ ਛੱਤ ਤੇ ਖੜੀ ਸੀ ਤੇ ਆਸਮਾਨ ਵੱਲ ਵੇਖ ਰਹੀ । ਰਾਜੀਵ ਤੇ ਨੰਮਰਤਾ ਕੰਬਦੇ ਹੋਏ ਉੱਸ ਨੂੰ ਥੱਲੇ ਲੈ ਆਏ , ਤੇ ਸੇਹਮਦੇ ਹੋਏ ਸਵੇਰ ਦਾ ਇੰਤਜਾਰ ਕਰਨ ਲੱਗੇ।
ਸਵੇਰੇ ਦੀਪਾਲੀ ਨੂਂ ਸਕੂਲ ਨਹੀ ਜਾਣ ਦਿੱਤਾ ਗਿਆ ਤੇ ਨਾ ਹੀ ਰਾਜੀਵ ਆਫਿਸ ਗਿਆ । ਜਦੋ ਦੀਪਾਲੀ ਨੂੰ ਪਿਆਰ ਨਾਲ ਪੁੱਛਿਆ ਤੇ ਉੱਤਰ ਦਿਤਾ ਕੀ ਪਾਪਾ ਮੱੈ ਟੈਬਲ ਫੈਨ ਬੰਦ ਕੀਤਾ ਸੀ ਤੇ ਇਹ ਕਹਿਕੇ ਉਹ ਹੱਸ ਪਈ ਤੇ ਉਸਨੇ ਟੀ ਵੀ ਆਨ ਕਰ ਲਿਆ ।

ਰਾਜੀਵ ਤੇ ਨੰਮਰਤਾ ਹੁੱਣ ਦੋਨੋ ਸੇਹਮੇ ਹੋਏ ਸੰਨ ਤੇ ਨੰਮਰਤਾ ਨੇ ਆਪਣੀ ਮਾਂ ਨੂੰ ਬੁੱਲਾਉਣ ਦਾ ਫੈਸਲਾ ਕੀਤਾ । ਤੇ ੳਹਨਾ ਦੇ ਕਹਿਣ ਮੁੱਤਾਬਿਕ ਉੱਸਦੀ ਮੰਮੀ ਉਥੇ ਆ ਗਈ ਤੇ ਹੁੱਣ ਦੀਪਾਲੀ ਬਹੁੱਤ ਖੁਸ ਸੀ ਪਰ ਰਾਜੀਵ ਤੇ ਨੰਮਰਤਾ ਦੋਨੋ ਹੀ ਪਰੇਸਾਨ ਸੰਨ ਜੋ ਹੋ ਰਿਹਾ ਸੀ ।
ਰਜੀਵ ਨੇ ਮੈਕੇਨਿਕ ਬੁਲਾ ਕੇ ਸਾਰੇ ਘਰ ਦੇ ਏ ਸੀ ਠੀਕ ਕਰਵਾ ਦਿੱਤੇ। ਰਾਤ ਨੂੰ ਸਬ ਨੇ ਏ ਸੀ ਵਾਲੇ ਕੰਮਰੇ ਚ ਸੋਣ ਦਾ ਫੈਸਲਾ ਕੀਤਾ ਪਰ ਦੀਪਾਲੀ ਜਿੱਦ ਕਰਨ ਲੱਗੀ ਕਿ ਉੱਹ ਨਾਨੀ ਨਾਲ ਟੀ ਵੀ ਦੇਖੇਗੀ ।
ਫੇਰ ਰਾਤ ਹੋਈ ਦੀਪਾਲੀ ਆਪਣੀ ਨਾਨੀ ਨਾਲ ਖੁਸ ਸੀ ਅਚਾਨਕ ਅੱਧੀ ਰਾਤ ਸਾਰੀ ਕੋਠੀ ਦੀ ਬਿਜਲੀ ਖਰਾਬ ਹੋ ਗਈ ਤੇ ਬੱਸ ਛੱਤ ਵਾਲਾ ਪੱਖਾ ਤੇ ਟੀ ਬੀ ਚੱਲ ਰਿਹਾ ਸੀ ਦੀਪਾਲੀ ਤੇ ਉੁਸਦੀ ਨਾਨੀ ਸੌ ਰਹੀ ਸੀ
ਦੀਪਾਲੀ ਦੇ ਮਾਂ ਪਿੳ ਬਹੁੱਤ ਘਬਰਾ ਗਏ ਦੇਖ ਕੇ । ਕੁਜ ਸਮੇਂ ਬਾਦ ਲਾਈਟ ਆ ਗਈ ਤੇ ਰਿਹ ਦੇਖ ਕੇ ਦੋਵਾਂ ਦੀ ਜਾਨ ਵਿੱਚ ਜਾਨ ਆ ਗਈ । ਪਰ ਮੁਸਕਲ ਹੱਣ ਹੋਰ ਵੱਧ ਗਈ ਸੀ ਕਿਉਕਿ ਛੱਤ ਵਾਲਾ ਪੱਖਾ ਬੰਦ ਸੀ ਹੁੱ ਟੀ ਬੀ ਤੇ ਟੈਬਲ ਫੈਨ ਚੱਲ ਰਿਹਾ ਸੀ
ਸਵੇਰ ਹੋਈ ਤੇ ਰਾਜੀਵ ਨੇ ਆਫਿਸ ਤੋ ਤਿੰਨ ਹਫਤੇ ਛੁੱਟੀ ਲੈ ਲਈ ਤੇ ਕੁੱਜ਼ ਸਮਾਂ ਟੱਬਰ ਨਾਲ ਬਿਤਾਉੱਣ ਦਾ ਫੈਸਲਾ ਕੀਤਾ ਪਰ ਉਸਨੰੂ ਅੰਦਰੋਂ ਅੰਦਰ ਇੱਕ ਡਰ ਖਾਈ ਜਾ ਰਿਹਾ ਸੀ ਉਹ ਸੀ ਘਰ ਚ ਹੋ ਰਹੀ ਅਜੀਬੋ ਗਰੀਬ ਹਰਕਤਾਂ. ਉਹਨਾਂ ਨੇ ਹੁੱਣ ਸਾਰੇ ਘਰ ਦੀ ਦੇਖ ਰੇਖ ਲਈ ਹੁੱਣ ਿੲੱਕ ਕੰਮ ਵਾਲੀ ਰੱਖ ਲਈ ਸੀ ਉਸ ਦਾ ਨਾਂ ਯੁਵਿਕਾ ਸੀ !ਉੱਜ ਉਹਨਾਂ ਦੀ ਪੜੋਸ ਚ ਰਹਿੰਦੀ ਸੀ । ਰਾਤੀ ਕੰਮ ਕਾਰ ਮੁੱਕਾ ਕੇ ਰਾਤ ਦਾ ਖਾਣਾ ਆਪਣੇ ਤੇ ਆਪਣੇ ਮੰਮੀ ਲਈ ਲੈ ਜਾਦੀ ਸੀ।ਹੁੱਣ ਦੀਪਾਲੀ ਦਾ ਵੀ ਸੁਭਾਅ ਬੱਦਲ ਰਿਹਾ ਸੀ ਉੱਹ ਤੇ ਉੱਸਦੀ ਨਾਨੀ ਦਿਨ ਵੇਲੇ ਸੋਦੀਆ ਸੰਨ ਤੇ ਰਾਤੀ ਜਾਗਦੀਆ ਸੰਨ ਤੇ ਸਾਰੀ ਰਾਤ ਟੀ ਵੀ ਚੱਲਦਾ ਰਹਿੰਦਾਂ ਸੀ ਦਿਨ ਵੇਲੇ ਜਿਵੇ ਕਿ ਅਲਮੀਰਾ ਚ ਆਵਾਜਾਂ ਕਦੇ ਫਲੱਸ ਦਾ ਚੱਲਣਾ ਕਦੇ ਕਿਚੱਨ ਚ ਖਾਣ ਦਾ ਸਾਮਾਨ ਡਿੱਗਣਾ ਭੂਤੀਆ ਹਰਕਤਾ ਹੋਣੀਆ ਸੁਰੂ ਹੋ ਗਈਆ .
ਇੱਕ ਦਿਨ ਰਾਜੀਵ ਨੇ ਦੀਪਾਲੀ ਨੂੰ ਪੁੁੱਛਿਆ ਕਿ ਬੇਟਾ ਤੁੱਸੀ ਦਿਨੇ ੲੰਨਾ ਕਿੳ ਸੋਦੇ ਹੋ..ਉਸਦੀ ਨਾਨੀ ਤੇ ਉਹ ਹੱਸ ਪਏ ਤੇ ਉਸਦੀ ਨਾਨੀ ਬੋਲੀ ਬੇਟਾ ਜਦੋ ਦੀ ਮੈ ਆਈ ਆ ਅਸੀ ਤੇ ਰਾਤੀ ਰੋਜ ਯੁਵੀਕਾ ਨਾਲ ਛੱਤ ਤੇ ਖੇਲਦੇ ਹਾਂ ਕਿਉਕਿ ਉਹ ਦਿਨ ਵੇਲੇ ਸੱੋਦੀ ਹੈ । ਹੁੱਣ ਉਹ ਸੋਚਣ ਤੇ ਮਜਬੂਰ ਹੋ ਗਏ ਕਿ ਯੁਵਿਕਾ ਤੇ ਘਰ ਚੱਲੀ ਜਾਂਦੀ ਹੈ ਫੇਰ ਰਾਤੀ ਛੱਤ ਤੇ ਕੌਣ ਖੈਲਦਾ ਹੈ ।ਹੁੱਣ ਉਹਨਾਂ ਨੂੰ ਡਰ ਨਾਲ ਭੱਜਦੇ ਭੱਜਦੇ ਯੁਵਿਕਾ ਦੇ ਘਰੇ ਗਏ ਤੇ ਉਥੇ ਜਾ ਕੇ ਚੌਕ ਗਏ ਦੇਖਿਆ ਉਥੇ ਕਈ ਸਾਲਾਂ ਤੋ ਕੋਈ ਨਹੀ ਰਿਹ ਰਿਹਾ ਸੀ । ਉਹ ਸਹਿਰ ਦੇ ਮਿਉਸੀਪੱਲ ਆਫਿਸ ਚ ਜਾ ਕੇ ਿਰਕਾਡ ਚੈਕ ਕਰਦੇ ਹਨ ਦੇਖਿਆ ਕੇ ਯੁਵਿਕਾ ਤੇ ਉਸਦੀ ਮਾਂ ਤੀਹ ਸਾਲ ਪਹਿਲਾ ਇਸ ਘਰ ਚ ਹੀ ਰਹਿੰਦੇ ਸੰਨ ,ਤੇ ਉਸੇ ਪੱਖੇ ਨੀਚੇ ਦੋਵੇ ਫਾਹਾ ਲੈ ਕੇ ਮਰ ਗਏ ਸੀ ..ਜਿਸ ਪੰਖੇ ਦੇ ਥੱਲੇ ਦੀਪਾਲੀ ਸੌਂਦੀ ਹੈ । ਉੱਹ ਰਿਕਾਰਡ ਪਤਾ ਕਰਕੇ ਉਸ ਬੈਕ ਵੀ ਗਏ ਜਿੱਥੇ ਉਹਨਾਂ ਕਰਜਾ ਲਿਆ ਸੀ , ਬੈਕ ਵਿੱਚ ਜੋ ਪਤਾ ਿਦੱਤਾ ਸੀ ਉੱਹ ਪਤਾ ਉਹੀ ਸੀ ਜੋ ਰਾਜੀਵ ਨੂੰ ਸਰਕਾਰ ਵੱਲੋ ਅਲਾਟ ਹੋਇਆ ਸੀ ਤੇ ਦੂਜਾ ਝੱਟਕਾ ਉਹ ਸੀ ਦੋਵਾਂ ਦੀ ਸੱਕਲ ਜੋ ਫੋਟੋ ਬੈਕ ਚ ਪਰੂਫਾਂ ਤੇ ਲੱਗੀ ਸੀ ਇਹ ਹੂ ਬੂ ਸੀ ਜੋ ਸਕਲ ਯੁਵੀਕਾ ਤੇ ਉੱਸ ਦੀ ਮਾਂ ਦੀ ਸੀ ।

ਉਹ ਫੇਰ ਤੇਜੀ ਨਾਲ ਘਰ ਆਏ ਤੇ ਦੇਖਿਆ ਕੇ ਉਸਦੀ ਮਾ ਦੀਪਾਲੀ ਤੇ ਯੁਵਿਕਾ ਰਾਤੀ ਜੋਰ ਜੋਰ ਦੀ ਹੱਸ ਰਹੈ ਨੇ ਅਜੀਬ ਤਰਾਂ ਦੀ ਅਵਾਜਾ ਕੱਢ ਰਹੇ ਨੇ ਸਾਰੇ । ਪੱਖਾ ਆਪਣੇ ਆਪ ਚੱਲ ਰਿਹਾ ਸੀ ਤੇ ਬੰਦ ਹੋ ਰਿਹਾ ਸੀ ।
ਉਹ ਚੋਰੀ ਚੋਰੀ ਇਹਨਾਂ ਤਿੰਨਾਂ ਨੂੰ ਦੇਖ ਰਹੇ ਸੀ ਕਿ ਅਚਾਨਕ ਦੀਪਾਲੀ ਪੱਖੇ ਤੇ ਬੈਠੀ ਰੋ ਰਹੀ ਸੀ ਤੇ ਉਸਦੀ ਨਾਨੀ ਬੈਡ ਤੇ ਮਰੀ ਹੋਈ ਹੈ ਤੇ ਉਸਦਾ ਧੱੜ ਟੀ ਵੀ ਤੇ ਪਿਆ ਹੈ ਤੇ ਯੁਵਿਕਾ ਧੱਲੇ ਚੀਕਾਂ ਮਾਰ ਰਹੀ ਹੈ ਅਚਾਨਕ ਰਾਜੀਵ ਤੇ ਨੰਮਰਤਾ ਬਚਾਉਣ ਲਈ ਅੱਗੇ ਆਉਦੇ ਹੱਨ ਤੇ ਤੇ ਉਹ ਪੱਖਾ ਉਹਨਾਂ ਦੇ ਉਪਰ ਡਿੱਗ ਜਾਂਦਾ ਹੈ ਤੇ ਪੱਖਾ ਡਿੱਗਦਾ ਹੋਇਆ ਨੰਮਰਤਾ ਰਾਜੀਵ ਤੇ ਦੀਪਾਲੀ ਤਿੰਨਾਂ ਨੂੰ ਨਾ ਸੁੱਲਜਣ ਯੋਗ ਤਰੀਕੇ ਨਾਲ ਵੱਡ ਦਿੰਦਾਂ ਹੈ ਤੇ ਟੁੱਟ ਕੇ ਇਹਨਾਂ ਤਿੰਨਾਂ ਦੀ ਲਾਸ਼ਾ ਤੇ ਡਿੱਗ ਜਾਂਦਾਂ ਹੈ ਤੇ ਯੁਵਿਕਾ ਦੀ ਹਵਾ ਹੱਸਦੀ ਤੇ ਰੋਂਦੀ ਹੋਈ ਇੱਸ ਪੱਖੇ ਵਿੱਚ ਸਮਾਂ ਜਾਦੀ ਹੈ

DeEp ShArMa <[email protected]>

ਮੈਂ ਤੇਰੀ ਤੂੰ ਮੇਰਾ ਛੱਡ

by Lakhwinder Singh April 9, 2020

ਹਥੀਂ ਚੂੜਾ..ਸਿਰ ਤੇ ਗੋਟੇ ਵਾਲੀ ਚੁੰਨੀ ਦਾ ਲੰਮਾ ਸਾਰਾ ਘੁੰਡ..ਪੈਰੀ ਝਾਂਜਰਾਂ ਤੇ ਛਣ-ਛਣ ਕਰਦੀਆਂ ਪੰਜੇਬਾਂ..ਹੱਥਾਂ ਤੇ ਬੂਟੀਆਂ ਵਾਲੀ ਮਹਿੰਦੀ ਤੇ ਕਲੀਰੇ ਅਤੇ ਹੋਰ ਵੀ ਕਿੰਨਾ ਕੁਝ.. ਨਿੱਕੀ ਉਮਰੇ ਵਿਆਹ ਦਿੱਤੀ ਗਈ ਨੇ ਜਦੋਂ ਪਹਿਲੀ ਵਾਰ ਅਗਲੇ ਘਰ ਦੀਆਂ ਬਰੂਹਾਂ ਟੱਪੀਆਂ ਤਾਂ ਗ੍ਰਹਿਸਥ ਦਾ ਕੀ ਮਤਲਬ ਹੁੰਦਾ..ਉੱਕਾ ਹੀ ਪਤਾ ਨਹੀਂ ਸੀ..! ਪਹਿਲੀ ਵਾਰ ਇਹਨਾਂ ਨੇ ਘੁੰਡ ਚੁੱਕ ਗੱਲ ਕਰਨੀ ਚਾਹੀ ਤਾਂ ਛੇਤੀ ਨਾਲ ਹੱਥ ਛੁਡਾ ਪਰਾਂ ਨੁੱਕਰੇ ਲੱਗ ਗਈ..ਫੇਰ ਇਹਨਾਂ ਪਿਆਰ ਨਾਲ ਸੈਨਤ ਮਾਰ ਆਪਣੇ ਕੋਲ ਸੱਦ ਲਾਗੇ ਡੱਠੇ ਮੰਜੇ ਤੇ ਸਵਾਂ ਦਿੱਤਾ ਤੇ ਉੱਤੇ ਚਾਦਰ ਪਾ ਦਿੱਤੀ..! ਫੇਰ ਕੁਝ ਦਿਨਾਂ ਮਗਰੋਂ ਜਦੋਂ ਮਾੜਾ ਮੋਟਾ ਹਾਂ-ਹੁੰਗਾਰਾ ਜਿਹਾ ਭਰਨਾ ਸ਼ੁਰੂ ਕੀਤਾ ਤਾਂ ਇੱਕ ਦਿਨ ਸਾਗ ਚੀਰਦੀ ਦੇ ਕੋਲ ਆ ਕੇ ਪੁੱਛਣ ਲੱਗੇ ਕੇ ਕਿਤੇ ਬਾਹਰ ਵਾਂਢੇ ਜਾਣ ਨੂੰ ਜੀ ਕਰਦਾ ਏ ਤਾਂ ਦੱਸ?

ਮੇਰਾ ਚਾਚਾ ਫੌਜ ਵਿਚ ਸੀ..ਜਦੋਂ ਪਿੰਡ ਆਉਂਦਾ ਹਮੇਸ਼ਾਂ “ਡਲਹੌਜੀ” ਦੀਆਂ ਗੱਲਾਂ ਕਰਿਆ ਕਰਦਾ..ਪਤਾ ਨੀ ਉਸ ਦਿਨ ਕਿੱਦਾਂ ਚੇਤਾ ਆ ਗਿਆ ਤੇ ਮੂਹੋਂ ਆਪ ਮੁਹਾਰੇ ਹੀ ਨਿੱਕਲ ਗਿਆ..”ਹਾਂਜੀ ਡਲਹੌਜੀ ਜਾਣ ਨੂੰ ਬੜਾ ਜੀ ਕਰਦਾ”! ਇਹਨਾਂ ਅਗਲੇ ਦਿਨ ਪੁੱਛ ਲਿਆ ਪਰ ਬਾਪੂ ਬੇਬੇ ਹੁਰਾਂ ਨੇ ਸਾਫ ਨਾਂਹ ਕਰ ਦਿੱਤੀ..ਉਸ ਮਗਰੋਂ ਮੈਨੂੰ ਸਾਰਾ ਕੁਝ ਭੁੱਲ ਭੁਲਾ ਗਿਆ ਪਰ ਇਹਨਾਂ ਡਲਹੌਜੀ ਵਾਲੀ ਗੱਲ ਚੇਤੇ ਰੱਖੀ. ਫੇਰ ਇੱਕ ਦਿਨ ਘਰੇ ਟੀਵੀ ਲੈ ਆਂਦਾ ਗਿਆ.. ਚਿੱਤਰਹਾਰ..ਰੰਗੋਲੀ..ਸੰਦਲੀ ਪੈੜਾਂ..ਸ਼ਨਿਚਰਵਾਰ..ਐਤਵਾਰ ਨੂੰ ਕਦੇ ਕਦੇ ਆਉਂਦੀ ਪੰਜਾਬੀ ਫਿਲਮ..ਸਾਰਾ ਕੁਝ ਬੱਸ ਪਰਦੇ ਪਿੱਛੇ ਲੁਕ ਓਹਲੇ ਜਿਹੇ ਹੋ ਕੇ ਵੇਖਣਾ ਪੈਂਦਾ..ਸਾਰੇ ਜਾਣੇ ਕੱਠੇ ਜੂ ਬੈਠੇ ਵੇਖ ਰਹੇ ਹੁੰਦੇ..! ਫੇਰ ਕੁਝ ਅਰਸੇ ਮਗਰੋਂ ਬੇਬੇ ਬਾਪੂ ਜੀ ਅੱਗੜ ਪਿੱਛੜ ਹੀ ਜਹਾਨੋ ਤੁਰ ਗਏ.. ਕੁਝ ਮਹੀਨਿਆਂ ਮਗਰੋਂ ਪਿਛਲੇ ਪਿੰਡੋਂ ਵੀ ਸੁਨੇਹਾਂ ਆ ਗਿਆ..ਪਿਛਲੀ ਪੀੜੀ ਨਾਲ ਬੱਝੀ ਹੋਈ ਚਿਰੋਕਣੀ ਗੰਢ ਖੁਲ ਗਈ..! ਨਿਆਣੇ ਜੁਆਨ ਹੋਣ ਲੱਗੇ..ਜੁਮੇਵਾਰੀਆਂ ਵੱਧ ਗਈਆਂ..ਫੇਰ ਪਤਾ ਹੀ ਨਾ ਲੱਗਾ ਕਦੋਂ ਉਹ ਪੜਾਈਆਂ ਪੂਰੀਆਂ ਕਰ ਆਪੋ ਆਪਣੇ ਰਾਹ ਪੈ ਗਏ ਤੇ ਅਸੀਂ ਰਹਿ ਗਏ ਕੱਲੇ-ਕਾਰੇ..! ਸਾਰੀ ਦਿਹਾੜੀ ਬਸ ਗਲੀ ਵਿਚ ਬੈਠੇ ਬਾਹਰ ਖੇਡਦੇ ਜੁਆਕ ਵੇਖਦੇ ਰਹਿੰਦੇ..ਇਹਨਾਂ ਦੀ ਸਾਹ ਦੀ ਤਕਲੀਫ ਵੱਧ ਗਈ..ਡਾਕਟਰਾਂ ਸੁਵੇਰ ਦੀ ਸੈਰ ਬੰਦ ਕਰ ਦਿੱਤੀ..! ਇੱਕ ਦਿਨ ਅੱਧੀ ਰਾਤ ਨੂੰ ਜਾਗ ਖੁੱਲੀ ਤਾਂ ਦੇਖਿਆ ਕੱਲੇ ਬੈਠੇ ਟੀ.ਵੀ ਦੇਖ ਰਹੇ ਸਨ..ਇੱਕ ਫਿਲਮ ਵਿਚ ਡਲਹੌਜੀ ਸ਼ਹਿਰ ਦੀ ਸੈਰ ਕਰਵਾਈ ਜਾ ਰਹੀ ਸੀ..! ਅਗਲੇ ਦਿਨ ਪਤਾ ਨੀ ਕਿ ਸੁਝਿਆ..ਸਵਖਤੇ ਹੀ ਬਾਹਰ ਨਿੱਕਲ ਗਏ..ਵਾਪਿਸ ਮੁੜੇ ਤਾਂ ਹੱਥ ਵਿਚ ਕਾਗਜ ਦੇ ਦੋ “ਟੋਟੇ” ਸਨ.. ਪੁੱਛਿਆ ਤਾਂ ਆਖਣ ਲੱਗੇ ਤਿਆਰੀ ਖਿੱਚ ਲੈ ਸ੍ਰ੍ਦਾਰਨੀਏ ਬੱਸ..ਟੈਕਸੀ ਅੱਪੜ ਹੀ ਜਾਣੀ ਏ ਥੋੜੇ ਚਿਰ ਨੂੰ..ਆਪਾਂ ਡਲਹੌਜੀ ਨੂੰ ਨਿੱਕਲ ਜਾਣਾ..ਚਿਰਾਂ ਤੋਂ ਲਮਕਦੀ ਹੋਈ ਕੋਈ ਆਪਣੀ ਪੂਰਾਣੀ ਖਾਹਿਸ਼ ਪੁਗਾਉਣੀ ਏ..! ਥੋੜੇ ਚਿਰ ਮਗਰੋਂ ਚੰਡੀਗੜੋਂ ਤੁਰੀ ਟੈਕਸੀ ਹੋਸ਼ਿਆਰਪੁਰ ਹੁੰਦੀ ਹੋਈ ਡਲਹੌਜੀ ਵੱਲ ਨੂੰ ਵੱਧ ਰਹੀ ਸੀ..ਪੁੱਛ ਲਿਆ ਕੇ ਜੇ ਉੱਚੀਆਂ ਪਹਾੜੀਆਂ ਦੀ ਠੰਡ ਵਿਚ ਸਾਹ ਦੀ ਤਕਲੀਫ ਵੱਧ ਗਈ ਤਾਂ ਫੇਰ ਕੀ ਕਰਾਂਗੇ? ਮੇਰੇ ਸਿਰ ਹੇਠ ਆਪਣੀ ਬਾਂਹ ਦਿੰਦੇ ਹੋਏ ਆਖਣ ਲੱਗੇ ਕੇ “ਤੂੰ ਨਾਲ ਤੇ ਹੈਂ ਨਾ ਮੇਰੇ..

ਕੁਝ ਨਹੀਂ ਹੁੰਦਾ ਮੇਰੀ ਸਾਹਾਂ ਦੀ ਲੜੀ ਨੂੰ”

ਫੇਰ ਨਿਆਣਿਆਂ ਵੱਲੋਂ ਅਕਸਰ ਹੀ ਆਖ ਦਿੱਤੀ ਜਾਂਦੀ ਚੇਤੇ ਕਰ ਬੋਲ ਪਏ..”ਸ੍ਰ੍ਦਾਰਨੀਏ ਸਾਰੇ ਅਕਸਰ ਹੀ ਆਖ ਦਿੰਦੇ ਨੇ ਕੇ ਅਸੀਂ “ਬੁੱਢੇ” ਹੋ ਗਏ ਹਾਂ..ਕਮਲਿਆਂ ਨੂੰ ਕੌਣ ਸਮਝਾਵੇ ਕੇ ਬੁੱਢੇ “ਇਨਸਾਨ” ਹੁੰਦੇ ਨੇ ਨਾ ਕੇ ਓਹਨਾ ਦੇ “ਸੁਫ਼ਨੇ”
ਡਰਾਈਵਰ ਨੂੰ ਸਪੈਸ਼ਲ ਆਖ ਕੇ ਲਵਾਈ ਟੇਪ ਵਿਚ ਯਮਲੇ ਦਾ ਗਾਣਾ ਵੱਜ ਰਿਹਾ ਸੀ..”ਮੈਂ ਤੇਰੀ ਤੂੰ ਮੇਰਾ ਛੱਡ ਨਾ ਜਾਵੀਂ ਵੇ..ਜੋ ਅੱਲੜਪੁਣੇ ਵਿਚ ਲਾਈਆਂ ਤੋੜ ਨਿਭਾਵੀਂ ਵੇ”

ਬਹੁਤ ਸਬਰਾਂ ਵਾਲੀ ਸੀ ਮੇਰੀ ਅੰਮੀਂ

by Lakhwinder Singh April 3, 2020
ਤਪਦੀਆਂ ਦੁਪਾਹਿਰਾਂ ਚ ਉੱਚੇ – ਉੱਚੇ ਟਿੱਬਿਆਂ ਵਾਲੇ ਰਾਹ ਖੇਤ ਚ ਕੰਮ ਕਰਦੇ ਬਾਪੂ ਦੀ ਰੋਟੀ ਦੇਣ ਜਾਂਦੀ ਸਾਂ ਨਿਆਣੀਂ ਹੁੰਦੀ । ਅੰਮੀਂ ਆਖਿਆ ਕਰਦੀ ਸੀ ਸਕੂਲੋਂ ਆਉਂਦੀ ਨੂੰ ਹੀ ” ਜਾ ਮੇਰੀ ਧੀ ਰੋਟੀ ਬਾਅਦ ਚ ਖਾ ਲਵੀਂ , ਪਹਿਲਾਂ ਆਪਣੇਂ ਬਾਪੂ ਦੀ ਰੋਟੀ ਫੜਾਕੇ ਆ ਖੇਤ, ਉਹ ਵੇਖ ਪਰਛਾਵਾਂ ਤੂੜੀ ਵਾਲੇ ਕੋਠੇ ਦੀ ਕੰਧ ਨਾਲ ਆ ਗਿਆ ਏ , ਰੋਟੀ ਵੇਲੇ ਸਿਰ ਨਾਂ ਪਹੁੰਚੀ ਤਾਂ ਬਾਪੂ ਤੇਰੇ ਡਾਢਾ ਗੁੱਸਾ ਕਰਨਾਂ ਏ ।
ਮੈਨੂੰ ਬੜਾ ਗੁੱਸਾ ਆਉਣਾਂ , ਕਈ ਵਾਰ ਆਖਣਾਂ ਮੈਂ , ” ਅੰਮੀਂ ਇੰਨੇਂ ਗਰਮ ਮਿਜਾਜ਼ ਬੰਦੇ ਨਾਲ ਵਿਆਹ ਕਿਓਂ ਕਰਾਇਆ ਤੂੰ?
ਜਦੋਂ ਬਾਪੂ ਨੂੰ ਰੋਟੀ ਫੜਾ ਖੇਤੋਂ ਪਿੰਡ ਵੱਲ ਨੂੰ ਮੁੜਨਾਂ ਤਾਂ ਬਾਪੂ ਨੇਂ ਸਦਾ ਖਰਵੇ ਜਿਹੇ ਬੋਲਾਂ ਚ ਕਹਿਣਾਂ, ” ਵੀਰਾਂ ਸਿੱਧੀ ਪਿੰਡ ਨੂੰ ਜਾਈਂ , ਰਾਹ ਚ ‘ ਬਖਤਾਵਰ ‘ ਹੁਣਾਂ ਦੀ ਢਾਣੀਂ ਤੇ ਨਿਆਣਿਆਂ ਨਾਲ ਨਾਂ ਖੇਡ ਪੈ ਜਾਵੀਂ , ਤੇਰੀ ਅੰਮੀਂ ਉਡੀਕਦੀ ਰਹੇ ਕਿੱਧਰੇ।
ਮੈਂ ਸਿਰ ਹਿਲਾ ਘਰ ਨੂੰ ਤੁਰ ਪੈਂਦੀ ।
ਮੇਰੀ ਅੰਮੀਂ ਹਵੇਲੀ ਵਾਲੇ ਸਰਦਾਰਾਂ ਦੀ ਧੀ ਸੀ , ਤੇ ਮੇਰੀ ਮਾਸੀ ਕਿਸੇ ਵੱਡੇ ਅਹੁਦੇਦਾਰ ਨੂੰ ਵਿਆਹੀ ਹੋਈ, ਜਦੋਂ ਨਾਨਾ ਮੋਟਰ ਗੱਡੀ ਤੇ ਮੇਰੀ ਅੰਮੀਂ ਨੂੰ ਮਿਲਣ ਆਉਂਦਾ ਤਾਂ ਅੰਮੀਂ ਲਈ ਮਹਿੰਗੇ ਸੂਟ ਤੇ ਮਖਮਲੀ ਦਪੁੱਟਿਆਂ ਦੇ ਕਿੰਨੇਂ ਜੋੜੇ ਨਾਨੀ ਘੱਲਦੀ ਤੇ ਸਾਨੂੰ ਚਾਰਾਂ ਭੈਣਾਂ ਨੂੰ ਕਿੰਨੀਆਂ ਸੁਗਾਤਾਂ।
ਕਦੀ ਕਦੀ ਮੈਂ ਅੰਮੀਂ ਨੂੰ ਪੁੱਛਦੀ , ” ਬੀਬੀ ਤੇਰਾ ਬਾਪੂ ਮੋਟਰ ਗੱਡੀਆਂ ਵਾਲਾ ਤੇ ਸਾਡੀ ਮਾਸੀ ਵੀ ਵੱਡੇ ਸ਼ਹਿਰ ਰਹਿੰਦੀ ਏ , ਡਾਢੀ ਰਸੂਖ ਵਾਲੀ ਏ , ਤੂੰ ਕਿਓਂ ਬਾਪੂ ਨਾਲ ਵਿਆਹ ਕਰਾਇਆ?
ਤਾਂ ਅੰਮੀਂ ਝੱਟ ਆਖਦੀ , ” ਬੀਬੀਆਂ ਧੀਆਂ ਇਹੋ ਜਿਹੀਆਂ ਗੱਲਾਂ ਨੀਂ ਕਰਦੀਆਂ ਹੁੰਦੀਆਂ, ਤੇਰਾ ਬਾਪੂ ਵੀ ਜੈਲਦਾਰਾਂ ਦਾ ਪੁੱਤਰ ਏ , ਬਸ ਤੇਰੇ ਵੱਡੇ ਬਾਪੂ ਨੇਂ ਤੇਰੇ ਦੋਵੇਂ ਤਾਇਆਂ ਨਾਲੋਂ ਅੱਧੀ ਪੈਲੀ ਦਿੱਤੀ ਏ ਤੇਰੇ ਬਾਪੂ ਨੂੰ , ਕਹਿੰਦਾ ਧੀਆਂ ਦਾ ਪਿਓ ਏਂ ਤੂੰ , ਕੋਈ ਪੁੱਤਰ ਤਾਂ ਹੈ ਨਈਂ , ਬੇਗਾਨੇ ਪੁੱਤਰਾਂ ਹੀ ਵਾਹੁਣੀ ਏ, ਉਂਝ ਤੇਰਾ ਬਾਪੂ ਬੜਾ ਚੰਗਾ ਏ । ਦੁਨੀਆਂ ਦੀ ਹਰ ਸ਼ੈਅ ਨਾਲੋਂ ਸੋਹਣੀ ਏ ਤੇਰੇ ਬਾਪੂ ਦੀ ਰੂਹ । ਪਰ ਮੈਂ ਕਹਿਣਾਂ ” ਮੈਨੂੰ ਤਾਂ ਕਦੀ ਨਹੀਂ ਇੰਝ ਲੱਗਿਆ ।
ਤਾਂ ਉਹਨੇਂ ਕਹਿਣਾਂ , ” ਮੈਨੂੰ ਪਤਾ ਏ । ਧੀਆਂ ਨਾਲ ਪਿਓ ਇੰਝ ਹੀ ਹੁੰਦੇ ਨੇਂ।
ਮੈਂ ਕਹਿਣਾ , “ਪਰ ਤੇਰਾ ਬਾਪੂ ਤਾਂ ਇੰਝ ਨੀਂ ਤੇਰੇ ਨਾਲ ।
ਤਾਂ ਅੰਮੀਂ ਕਹਿਣਾਂ , ” ਜਦੋਂ ਤੁਸੀਂ ਵਿਆਹੀਆਂ ਗਈਆਂ , ਤਾਂ ਤੁਹਾਡੇ ਬਾਪੂ ਨੇਂ ਵੀ ਮੇਰੇ ਬਾਪੂ ਵਰਗੇ ਹੋ ਜਾਣਾਂ। ਮੈਂ ਸ਼ੋਚਦੀ ਸਾਂ ਇਹ ਝੂਠ ਬੋਲਦੀ ਏ ।
ਮੈਨੂੰ ਮੇਰੀ ਅੰਮੀਂ ਦੀ ਸਮਝ ਨਹੀਂ ਸੀ ਆਉਂਦੀ , ਬਹੁਤੇ ਸਬਰ ਵਾਲੀ ਸੀ ਮੇਰੀ ਅੰਮੀਂ । ਉਹਦੀ ਮਾਂ ਉਹਨੂੰ ਮੁੱਠੀ ਚ ਚੋਰੀ ਕੁੱਝ ਪੈਸੇ ਦਿੰਦੀ ਪੇਕੇ ਗਈ ਨੂੰ ਤਾਂ ਉਹ ਸਾਰੇ ਦੇ ਸਾਰੇ ਉਹ ਵੀ ਬਾਪੂ ਨੂੰ ਫੜਾ ਛੱਡਦੀ । ਕਦੀ ਕਦੀ ਵੱਡੀ ਬੀਬੀ ( ਮੇਰੀ ਦਾਦੀ ) ਮੇਰੇ ਬਾਪੂ ਨੂੰ ਆਖਿਆ ਕਰਦੀ ਸੀ , “ਗਠੀਏ ਨਾਲ ਖੁਰੀ ਇਸ ਗਿੱਲੀ ਦੇਹੀ ਚੋਂ ਹੁਣ ਪੁੱਤਰ ਦੀ ਆਸ ਛੱਡ ਅਮਰ ਸਿਹੁੰ , ਲੋਕੀ ਬਥੇਰੇ ਹੋਰ ਜੁਗਾੜ ਕਰਦੇ ਨੇਂ। ਉਦੋਂ ਮੈਨੂੰ ਇਨ੍ਹਾਂ ਹੋਰ ਜੁਗਾੜਾਂ ਦੀ ਸਮਝ ਕੋਈ ਨਹੀਂ ਸੀ । ਪਰ ਅੰਮੀਂ ਪਤਾ ਨਹੀਂ ਕਿਓਂ ਇਹੋ ਜਿਹੀਆਂ ਗੱਲਾਂ 
ਸੁਣਕੇ ਲੁਕ -ਲੁਕ ਕੇ ਅੱਖਾਂ ਦੇ ਕੋਏ ਪੂੰਝਦੀ ਰਹਿੰਦੀ ਸੀ। ਤੇ ਕਦੀ ਕਦੀ ਨਾਨਾ ਆਉਂਦਾ ਤਾਂ ਮੈਂ ਆਪ ਆਖਦਾ ਸੁਣਦੀ ਸਾਂ ਕਈ ਵਾਰ ਨਾਨੇ ਨੂੰ , ” ਬੀਬੀ ਧੀ ਬਸੰਤ ਸਿਹੁੰ ਸਰਦਾਰ ਦੀ ਧੀ ਏਂ ਤੂੰ , ਸਾਰੀ ਉਮਰ ਖਵਾ ਸਕਦਾ ਤੇਰਾ ਪਿਓ ਤੈਨੂੰ , ਇੰਨਾਂ ਨਿਆਣੀਂਆਂ ਦਾ ਸੋਚਕੇ ਜੇਰਾ ਰੱਖਿਆ ਕਰ ।
ਅੰਮੀਂ ਨੂੰ ਇੰਝ ਵੇਖ ਮੈਂ ਸੋਚਦੀ ਸਾਂ ਕਿ ਮੈਂ ਜਿਹੋ ਘਰ ਕਦੀ ਨਹੀਂ ਜਾਣਾਂ ਜਿਹੋ ਜਿਹਾ ਘਰ ਮੇਰੀ ਅੰਮੀਂ ਨੂੰ ਮਿਲਿਆ ।
ਪਰ ਕਈ ਵਾਰ ਆਥਣ ਵੇਲੇ ਦੀ ਚਾਹ ਵੇਲੇ ਜਦੋਂ ਬਾਪੂ ਖੇਤੋਂ ਆਉਂਦਾ ਤਾਂ ਵਿਹੜੇ ਚ ਨਿੰਮ ਥੱਲੇ ਚੌਂਕੇ ਚ ਉਹ ਅੰਮੀਂ ਕੋਲ ਬੈਠ ਚਾਹ ਪੀਂਦਾ ਤਾਂ ਦੋਵਾਂ ਦੇ ਹੌਲੇ – ਹੌਲੇ ਜਿਹੇ ਹਾਸੇ ਦੀ ਅਵਾਜ਼ ਕੰਨੀਂ ਪੈਂਦੀ ਤਾਂ ਮੈਨੂੰ ਲੱਗਦਾ ਜਿਓਂ ਮੇਰੀ ਅੰਮੀਂ ਨੂੰ ਕੋਈ ਦੁੱਖ ਨੀਂ ਦੁਨੀਆਂ ਦਾ।
ਜਦੋਂ ਵੱਡੀਆਂ ਦੋ ਭੈਣਾਂ ਹੀ ਵਿਆਹੀਆਂ ਸੀ ਹਲੇ , ਅੰਮੀਂ ਕੁੱਝ ਸਮਾਂ ਮੰਜੇ ਤੇ ਪੈ ਇਸ ਦੁਨੀਆਂ ਤੋਂ ਰੁਖਸਤ ਹੋ ਗਈ।
ਅਖੀਰੀ ਵੇਲਿਆਂ ਚ ਬਾਪੂ ਨੂੰ ਕੁੱਝ ਸਮਝਾਉਂਦੀ ਰਹਿੰਦੀ ਸੀ ਜਿਵੇਂ। ਅੰਮੀਂ ਦੇ ਮੁੱਕਣ ਤੋਂ ਅੱਠਾਂ ਕੁ ਵਰ੍ਹਿਆਂ ਬਾਅਦ ਮੇਰਾ ਵਿਆਹ ਹੋਇਆ ਤਾਂ ਵਿਆਹ ਤੋਂ ਵੀਹਾਂ ਕੁ ਦਿਨਾਂ ਬਾਅਦ ਮੇਰਾ ਬਾਪੂ ਮੇਰੇ ਸਹੁਰੀਂ ਆਇਆਂ ਤਾਂ ਵੱਡੀ ਸਵਾਤ ਚ ਸਾਰਿਆਂ ਤੋਂ ਪਾਸੇ ਪੁੱਛਿਆ , ” ਤੇਰੀ ਮਾਂ ਹੁੰਦੀ ਤਾਂ ਉਹ ਪੁੱਛਦੀ ਪੁੱਤਰ , ਕੋਈ ਦੁੱਖ -ਸੁੱਖ ਹੋਵੇ ਤਾਂ ਦੱਸਦੀਂ ਮੇਰੀ ਧੀ , ਤੇਰਾ ਬਾਪੂ ਬੈਠਾ ਏ।
ਗੱਲ ਸੁਣਦਿਆਂ ਹੀ ਮੇਰੀ ਭੁੱਬ ਨਿੱਕਲ ਗਈ । ਬਾਪੂ ਹੁਣ ਜਾ ਚੁੱਕਿਆ ਸੀ , ਤੇ ਉਹਦੇ ਵੱਲੋਂ ਮੇਰੀ ਮੁੱਠੀ ਚ ਦਿੱਤੇ ਪੈਸੇ ਮੇਰੇ ਹੰਝੂਆਂ ਨਾਲ ਗਿੱਲੇ ਹੋ ਗਏ ਸੈਣ , ਤੇ ਮੈਂ ਸੋਚ ਰਹੀ ਸਾਂ ,” ਸੱਚੀਂ ਦੁਨੀਆਂ ਦੀ ਹਰ ਸ਼ੈਅ ਨਾਲੋਂ ਸੋਹਣੀਂ ਸੀ ਮੇਰੇ ਬਾਪੂ ਦੀ ਰੂਹ , ਜੋ ਮੈਂ ਅੱਜ ਪਹਿਲੀ ਵਾਰ ਵੇਖੀ ਸੀ ।

ਮੇਰੇ ਪਿੰਡ ਦੇ ਮੀਰਜ਼ਾਦੇ / ਸਾਂਵਲ ਧਾਮੀ (ਸੰਤਾਲੀਨਾਮਾ)

by Lakhwinder Singh April 2, 2020

ਸਿਆਲ ਦਾ ਸਿਖ਼ਰ ਸੀ। ਤਾਲਿਬ ਨੇ ਮਾਂ ਕੋਲੋਂ ਸੰਦੂਕ ’ਤੇ ਪਿਆ ਨਵਾਂ ਨਕੋਰ ਖੇਸ ਮੰਗਿਆ। ਮਾਂ ਮੂਹਰਿਓਂ ਟੁੱਟ ਕੇ ਪੈ ਗਈ, “ਇਸ ਖੇਸ ਵੱਲ ਤਾਂ ਝਾਕੀ ਵੀ ਨਾ, ਇਹ ਤਾਂ ਮੈਂ ਪੀਰਾਂ ਲਈ ਰੱਖਿਆ ਹੋਇਆ; ਅਣਲੱਗ।” ਤਾਲਿਬ ਠੁਰ ਠੁਰ ਕਰਦਾ ਬਾਹਰ ਨਿਕਲ ਗਿਆ। ਸ਼ਾਮੀਂ ਵਾਪਸ ਘਰੇ ਆਉਣ ਦੀ ਬਜਾਏ ਨੇੜਲੇ ਪਿੰਡ ਮੰਡੇਰਾਂ ਨੂੰ ਚਲਾ ਗਿਆ। ਓਥੇ ਮਸ਼ਹੂਰ ਗਾਇਕ ਤੁਫ਼ੈਲ ਨਿਆਜ਼ੀ ਹੁਰਾਂ ਦੇ ਟੱਬਰ ਨਾਲ ਉਨ੍ਹਾਂ ਦੀ ਸਾਂਝ-ਸਕੀਰੀ ਸੀ ਕੋਈ।
ਅਗਲੇ ਦਿਨ ਤਾਲਿਬ ਹੁਰਾਂ ਦੇ ਘਰ ਪੀਰ ਜੀ ਵੀ ਆ ਬਹੁੜੇ। ਤਾਲਿਬ ਦੀ ਮਾਂ ਨੂੰ ਚਾਅ ਚੜ੍ਹ ਗਿਆ। ਮੰਜੇ ’ਤੇ ਨਵੇਂ ਵਿਛਾਉਣੇ ਵਿਛਾਏ ਗਏ। ਵੰਨ-ਸੁਵੰਨੇ ਪਕਵਾਨ ਤਿਆਰ ਕੀਤੇ ਗਏ। ਦਿਨ ਢਲ਼ੇ, ਜਦ ਪੀਰ ਜੀ ਤੁਰਨ ਲੱਗੇ ਤਾਂ ਉਹ ਖੇਸ ਭੇਟ ਕੀਤਾ ਗਿਆ। ਪੀਰ ਜੀ ਅਜੇ ਪਿੰਡ ਦਾ ਵਸੀਂਵਾਂ ਵੀ ਨਹੀਂ ਟੱਪੇ ਹੋਣੇ ਕਿ ਤਾਲਿਬ ਹੁਰੀਂ ਵੀ ਘਰ ਪਰਤ ਆਏ।
“ਕਿੱਥੇ ਮਰ ਗਿਆ ਸੀ ਕੱਲ੍ਹ ਦਾ? ਹੁਣੇ ਗਏ ਨੇ ਪੀਰ ਜੀ!” ਮਾਂ ਤਾਲਿਬ ਨੂੰ ਟੁੱਟ ਕੇ ਪੈ ਗਈ ਸੀ।
“ਹੈਂ ਮਾਂ…!” ਤਾਲਿਬ ਹੈਰਾਨੀ ਨਾਲ ਬੋਲਿਆ। “…ਤੂੰ ਉਹ ਖੇਸ ਤਾਂ ਪੀਰ ਨੂੰ ਭੇਟ ਕਰ ਦਿੱਤਾ ਸੀ ਨਾ?”
“ਤੇ ਹੋਰ ਕੀ…” ਗੱਲ ਅਧੂਰੀ ਸੀ ਕਿ ਮਾਂ ਦੀ ਨਿਗ੍ਹਾ ਉਸ ਖੇਸ ’ਤੇ ਪਈ ਜਿਸ ਦੀ ਤਾਲਿਬ ਨੇ ਬੁੱਕਲ ਮਾਰੀ ਹੋਈ ਸੀ।
“ਤੇਰਾ ਕੱਖ ਨਾ ਰਹੇ! ਤੂੰ ਦੋਹਰਾ ਪਾਪ ਕੀਤਾ ਵੇ ਤਾਲਿਬਾ! ਇੱਕ ਪੀਰ ਬਣਿਆ ਤੇ ਦੂਜਾ ਆਪਣੀ ਮਾਂ ਨੂੰ ਹੀ ਠੱਗ ਲਿਆ।” ਘੋਟਣਾ ਲੈ ਕੇ ਉਹ ਤਾਲਿਬ ਮਗਰ ਭੱਜ ਪਈ ਸੀ।
ਕਦੇ ਸਾਡਾ ਪਿੰਡ ਚੱਠੂ ਬਲ਼ਦਾਂ ਦੀਆਂ ਟੱਲੀਆਂ ਤੇ ਹੁੱਕਿਆਂ ਲਈ ਮਸ਼ਹੂਰ ਹੁੰਦਾ ਸੀ। ਇਨ੍ਹਾਂ ਨਾਲੋਂ ਵੀ ਮਸ਼ਹੂਰ ਸਨ ਨੱਥੂ, ਛੱਜੂ ਤੇ ਤਾਲਿਬ। ਸਾਡੇ ਪਿੰਡ ਦੇ ਮੀਰਜ਼ਾਦੇ।

ਮੈਂ ਬਜ਼ੁਰਗਾਂ ਕੋਲੋਂ ਬੜੇ ‘ਕਿੱਸੇ’ ਸੁਣੇ ਨੇ ਇਨ੍ਹਾਂ ਲੋਕ-ਕਲਾਕਾਰਾਂ ਦੇ।
ਇੱਕ ਵਾਰ ਉਹ ਕਿਸੇ ਰਿਆਸਤੀ ਰਾਜੇ ਦੇ ਮਹਿਲਾਂ ’ਚ ਨਕਲਾਂ ਕਰਨ ਗਏ। ਖ਼ੁਸ਼ ਹੋ ਕੇ ਰਾਜੇ ਨੇ ਉਨ੍ਹਾਂ ਨੂੰ ਘੋੜਾ ਭੇਟ ਕਰਨ ਦਾ ਹੁਕਮ ਦਿੱਤਾ। ਅਹਿਲਕਾਰਾਂ ਨੇ ਨਕਾਰਾ ਜਿਹਾ ਘੋੜਾ ਦੇ ਦਿੱਤਾ। ਮੀਰਜ਼ਾਦੇ ਤੁਰਨ ਲੱਗੇ ਤਾਂ ਉਨ੍ਹਾਂ ਰਾਜੇ ਨੂੰ ਮਿਲਣ ਦੀ ਇੱਛਾ ਜ਼ਾਹਿਰ ਕੀਤੀ। ਖਿੜਕੀ ’ਚ ਬੈਠੇ ਰਾਜੇ ਨੇ ਮੀਰਜ਼ਾਦਿਆਂ ਦੀਆਂ ਦੁਆਵਾਂ ਸੁਣੀਆਂ। ਖੱਚਰਾਂ ’ਤੇ ਸਾਮਾਨ ਲੱਦੀ, ਉਹ ਜਾ ਰਹੇ ਸਨ! ਇਨਾਮ ’ਚ ਮਿਲੇ ਘੋੜੇ ਦੇ ਗਲ਼ ’ਚ ਘੜਾ ਲਮਕ ਰਿਹਾ ਸੀ। ਰਾਜਾ ਡਾਹਢਾ ਹੈਰਾਨ ਹੋਇਆ ਤੇ ਇਸ ਦੀ ਵਜ੍ਹਾ ਪੁੱਛਣ ਲੱਗਾ।
“ਕੋਈ ਖ਼ਾਸ ਗੱਲ ਨਹੀਂ, ਹਜ਼ੂਰ ਮਾਈ-ਬਾਪ। ‘ਪਿੱਛਾ’ ਬੜਾ ਭਾਰੀ ਏ ਇਸ ਘੋੜੇ ਦਾ। ਕਿਤੇ ਉੱਲਰ ਨਾ ਜਾਏ, ਸੋ ਦਾਬੂ ਕੀਤਾ ਹੋਇਆ!” ਹੱਥ ਜੋੜਦਿਆਂ ਨੱਥੂ ਬੋਲਿਆ ਸੀ। ਫਿਰ ਕੀ ਸੀ! ਅਹਿਲਕਾਰਾਂ ਦੀ ਸ਼ਾਮਤ ਆ ਗਈ ਸੀ। ਮੀਰਜ਼ਾਦਿਆਂ ਨੂੰ ਵਧੀਆ ਘੋੜਾ ਦੇ ਕੇ ਤੋਰਿਆ ਗਿਆ ਸੀ।
ਉਹ ਨਕਲਾਂ ਕਰਕੇ ਪਿੰਡ ਮੁੜਦੇ ਤਾਂ ਜੱਟੀਆਂ ਕੋਲੋਂ ਦੇਸੀ ਘਿਉ ਖਰੀਦ ਲੈਂਦੇ। ਕਈ-ਕਈ ਦਿਨ ਤੜਕਿਆਂ ਦੀ ਖ਼ੁਸ਼ਬੋ, ਪੂਰੇ ਪਿੰਡ ਦੀ ਫ਼ਿਜ਼ਾ ’ਚ ਘੁਲੀ-ਮਿਲੀ ਰਹਿੰਦੀ। ਬਿਨਾਂ ਸ਼ੱਕ! ਗ਼ਰੀਬ ਸ਼ਹਿਨਸ਼ਾਹ ਸਨ ਉਹ ਲੋਕ। ਇੱਕ ਵਾਰ ਕਿਸੇ ਨੇ ਨੱਥੂ ਕੋਲੋਂ ਪੁੱਛਿਆ, “ਏਡੀ ਕਮਾਈ ਕਰਦੇ ਓ ਤੁਸੀਂ! ਰਹਿੰਦੇ ਤੁਸੀਂ ਕੱਚੇ ਢਾਰਿਆਂ ਅੰਦਰ ਓ। ਤਾਢ੍ਹੀ ਕਮਾਈ ਕੌਣ ਖਾਈ ਜਾਂਦਾ?”
ਨੱਥੂ ਘਰੋਂ ਹਾਂਡੀ ਚੁੱਕ ਲਿਆਇਆ ਤੇ ਉਸ ਨੂੰ ਸਿਰ ਤੋਂ ਉੱਪਰ ਚੁੱਕਦਿਆਂ ਬੋਲਿਆ, “ਬੱਸ ਏਹ ਹਾਂਡੀ ਈ ਖਾਈ ਜਾਂਦੀ ਆ, ਸਰਦਾਰੋ!”
ਵਿਹਲੇ ਵਕਤ ’ਚ ਉਹ ਆਪਣੇ ਪਿੰਡ ਅੰਦਰ ਹੀ ਪਿੜ ਬੰਨ੍ਹ ਲੈਂਦੇ। ਇਕ ਵਾਰ ਅਚਾਨਕ ਇਕ ਅੱਖੜ ਜਿਹੇ ਬੰਦੇ ਦੀ ਲਲਕਾਰ ਨਾਲ ਸੁੰਨ ਪਸਰ ਗਈ। ਮੀਰਜ਼ਾਦਿਆਂ ਵੱਲ ਨੂੰ ਡਾਂਗ ਉਲਾਰਦਿਆਂ ਉਹ ਗਰਜਿਆ, “ਬੰਦ ਕਰੋ ਏਹ ਸਭ ਕੁਝ!” ਪਿੰਡ ਦੇ ਕੁਝ ਗੱਭਰੂ ਉਸ ‘ਅੜਬ’ ਨੂੰ ਕਾਬੂ ਕਰਨ ਲਈ ਗੁੱਸੇ ’ਚ ਉੱਠ ਖੜੋਏ ਤਾਂ ਪਿੜ ’ਚ ਖੜਾ ਛੱਜੂ ਹੱਥ ਜੋੜਦਿਆਂ ਉੱਚੀ ਆਵਾਜ਼ ’ਚ ਬੋਲਿਆ, “ਮਾਰਿਓ ਨਾ, ਸਰਦਾਰੋ! ਏਹ ਤੁਹਾਡਾ ਯਾਰ ਤਾਲਿਬ ਹੀ ਤਾਂ ਹੈ।”
ਨਕਲੀ ਦਾੜੀ-ਮੁੱਛਾਂ, ਸਲਵਾਰ-ਕਮੀਜ਼ ਤੇ ਕੁੱਲ੍ਹੇ ਵਾਲੀ ਪੱਗ; ਇੱਕ ਵਾਰ ਘੋੜੀ ’ਤੇ ਸਵਾਰ ਹੋ ਕੇ ਉਹ ਥਾਣੇਦਾਰ ਦੇ ਭੇਸ ’ਚ ਪਿੰਡ ਆਇਆ। ਖੈਰੂ ਚੌਂਕੀਦਾਰ ਵੀ ਉਸ ਨੂੰ ਪਛਾਣ ਨਾ ਸਕਿਆ। ਉਸ ਨੂੰ ਦੀਵਾਨਖ਼ਾਨੇ ’ਚ ਬਿਠਾ ਉਹ ਪਿੰਡ ਦੇ ਮੋਹਤਬਰਾਂ ਨੂੰ ਸੱਦ ਲਿਆਇਆ। ਉਹ ਆਏ ਤਾਂ ਹੱਥ ਜੋੜ ਕੇ ਪਹਿਲਾਂ ਸੇਵਾ-ਪਾਣੀ ਤੇ ਫਿਰ ਆਪਣਾ ਕਸੂਰ ਪੁੱਛਣ ਲੱਗੇ। ‘ਥਾਣੇਦਾਰ’ ਇੱਕ ਇੱਕ ਕਰ ਕੇ ਉਨ੍ਹਾਂ ਦੇ ਦੋਸ਼ ਗਿਣਾਉਣ ਲੱਗਾ ਤੇ ਉਹ ਅੰਦਰੋਂ-ਬਾਹਰੋਂ ਕੰਬਣ ਲੱਗ ਪਏ!
“ਜੇ ਤੁਸੀਂ ਚਾਹੁੰਦੇ ਓ ਕਿ ਗੱਲ ਸ਼ਹਿਰ ਤਕ ਨਾ ਜਾਵੇ ਤਾਂ ਪੰਜ-ਪੰਜ ਕਿੱਲੋ ਆਟਾ ਤੇ ਦੋ-ਦੋ ਕਿੱਲੋ ਘਿਉ ਅੱਜ ਸ਼ਾਮੀਂ ਨੱਥੂ ਦੇ ਘਰ ਪਹੁੰਚਾ ਦਿਓ! ਸਮਝੇ?” ਇਹ ਕਹਿੰਦਿਆਂ ਜਦ ਤਾਲਿਬ ਹੱਸਿਆ ਤਾਂ ਸ਼ਰਮਿੰਦਾ ਹੋਏ ਸਰਦਾਰ ਉਸ ਨੂੰ ਗਾਲ੍ਹਾਂ ਕੱਢਦੇ ਹੋਏ ਘਰਾਂ ਵੱਲ ਨੂੰ ਮੁੜ ਗਏ।

ਬਾਬਾ ਹੀਰਾ ਸਿੰਘ ਦੀ ਕੁਟੀਆ ਪਿੰਡ ਤੋਂ ਬਾਹਰ ਵੱਲ ਸੀ। ਉਨ੍ਹਾਂ ਦੇ ਵੈਰਾਗ ਦੀ ਕਹਾਣੀ ਵੀ ਬੜੀ ਅਨੋਖੀ ਏ। ਵਿਸਾਖ ਦੇ ਦਿਨ ਸਨ। ਉਹ ਕਣਕ ਵੱਢ ਰਹੇ ਸਨ। ਪਿੰਡੋਂ ਸੁਨੇਹਾ ਆਇਆ। ਉਨ੍ਹਾਂ ਦੇ ਦੋਵੇਂ ਪੁੱਤਰ ਛੱਪੜ ’ਚ ਡੁੱਬ ਕੇ ਮਰ ਗਏ ਸਨ। ਉਨ੍ਹਾਂ ਦਾਤੀ ਛੱਡ ਦਿੱਤੀ। ਮੁੜ ਉਹ ਕਦੇ ਘਰ ਨਹੀਂ ਗਏ। ਓਥੇ ਹੀ ਕੁਟੀਆ ਪਾ ਲਈ ਤੇ ਦਿਨ-ਰਾਤ ਬੰਦਗੀ ਕਰਨ ਲੱਗੇ। ਇਸ ਵਾਰ ਤਾਲਿਬ ਫ਼ਕੀਰ ਦੇ ਭੇਸ ’ਚ ਉਨ੍ਹਾਂ ਕੋਲ ਜਾ ਪਹੁੰਚਿਆ ਸੀ।
“ਲੰਘ ਆ ਫ਼ਕੀਰਾ।” ਅੰਦਰੋਂ ਆਵਾਜ਼ ਆਈ।
ਅੰਦਰ ਜਾ ਕੇ ਵੇਖਿਆ ਕਿ ਅੱਖਾਂ ਮੁੰਦੀ ਉਹ ਆਪਣੇ ਅੰਦਰ ਡੁੱਬੇ ਹੋਏ ਸਨ। ਠੰਢ ਨਾਲ ਠੁਰ-ਠੁਰ ਕਰਨ ਦੀ ਅਦਾਕਾਰੀ ਕਰਦਿਆਂ ਉਸ ਨੇ ਕਿਸੇ ਲੋਈ-ਕੰਬਲੀ ਲਈ ਵਾਸਤਾ ਪਾਇਆ।
“ਓਹ ਟੰਗੀ ਹੋਈ ਏ ਭਗਤਾ, ਲੈ ਜਾ।”
ਤਾਲਿਬ ਖਿੜ ਗਿਆ। ਕੰਬਲੀ ਨਾਲੋਂ ਵੱਡੀ ਖ਼ੁਸ਼ੀ ਇਸ ਗੱਲ ਦੀ ਸੀ ਕਿ ਇਸ ਵਾਰ ਉਸ ਨੇ ਉਸ ਸ਼ਖ਼ਸ ਨੂੰ ਧੋਖਾ ਦੇ ਦਿੱਤਾ ਸੀ ਜਿਸ ਨੂੰ ਸਾਰਾ ਪਿੰਡ ਰੱਬੀ ਰੂਪ ਸਮਝਦਾ ਸੀ। ਉਹ ਚਾਅ ਜਿਹੇ ’ਚ ਕੰਬਲੀ ਚੁੱਕ ਕੇ ਤੁਰਨ ਲੱਗਾ ਤਾਂ ਬਾਬਾ ਜੀ ਬੋਲ ਪਏ ਸਨ, “ਬੂਹਾ ਪਹਿਲਾਂ ਵਾਂਗ ਈ ਭੇੜਦਾ ਜਾਈਂ, ਤਾਲਿਬ ਪੁੱਤਰਾ।”
ਕੰਬਲੀ ਹੱਥੋਂ ਡਿੱਗ ਗਈ। ਸੰਤਾਂ ਦੇ ਪੈਰੀਂ ਪੈ ਕੇ ਲੱਗਾ ਮੁਆਫ਼ੀਆਂ ਮੰਗਣ।
“ਭਗਤਾ ਚੁੱਕ ਲੈ! ਇਹ ਕੰਬਲੀ ਮੈਂ ਤੇਰੇ ਲਈ ਹੀ ਰੱਖੀ ਸੀ।” ਉਵੇਂ ਅੱਖਾਂ ਮੁੰਦੀ, ਉਹ ਬਿੰਦ-ਬਿੰਦ ਮੁਸਕਰਾਉਂਦੇ ਬੋਲੇ ਸਨ।
ਤਾਲਿਬ ਉਸ ਦਿਨ ਪਿੰਡ ਦੀ ਜੂਹ ਅੰਦਰ, ਮੁੜ ਕਦੇ ਵੀ ਭੇਸ ਨਾ ਬਦਲਣ ਦੀ ਸਹੁੰ ਖਾ ਕੇ ਹੀ ਘਰ ਵੜਿਆ ਸੀ।

ਛੇਤੀਂ ਮਗਰੋਂ ਸੰਨ ਸੰਤਾਲੀ ਆ ਗਿਆ। ਮੋਹਤਬਰ ਬੰਦਿਆਂ ਨੇ ਮੀਰਜ਼ਾਦਿਆਂ ਨੂੰ ਬੜਾ ਰੋਕਿਆ। ਹੋਰਨਾਂ ਪਿੰਡਾਂ ’ਚੋਂ ਆਉਂਦੀਆਂ ਕਤਲੋਗਾਰਤ ਦੀਆਂ ਖ਼ਬਰਾਂ ਨੇ ਉਨ੍ਹਾਂ ਨੂੰ ਡਰਾ ਦਿੱਤਾ। ਆਖ਼ਰ ਉਨ੍ਹਾਂ ਵੀ ਪਿੰਡ ਛੱਡਣ ਦਾ ਫ਼ੈਸਲਾ ਕਰ ਲਿਆ। ਪਿੰਡ ਦੇ ਮੋਹਤਬਰ ਬੰਦੇ ਗੱਡਿਆਂ ’ਤੇ ਸਾਮਾਨ ਲੱਦ ਉਨ੍ਹਾਂ ਨੂੰ ਕਮਾਲਪੁਰ ਦੇ ਕੈਂਪ ਤਕ ਛੱਡ ਆਏ ਤੇ ਮਹੀਨਾ ਭਰ ਰਾਸ਼ਣ ਵੀ ਪਹੁੰਚਾਉਂਦੇ ਰਹੇ।
ਕਾਫ਼ਲਾ ਅਗੜੇ ਪੜਾਅ ਵੱਲ ਤੁਰਿਆ ਤਾਂ ਉਨ੍ਹਾਂ ਨੂੰ ਫਿਰ ਆਪਣੇ ਪਿੰਡ ਵਿੱਚੋਂ ਦੀ ਲੰਘਣਾ ਪਿਆ। ਉਦਾਸ ਚਿਹਰੇ, ਵੀਰਾਨ ਅੱਖਾਂ ਤੇ ਉੱਜੜੀਆਂ ਦੇਹਾਂ! ਦੁਨੀਆਂ ਨੂੰ ਹਸਾਉਣ ਵਾਲੇ ਉਹ ਬੇਜੋੜ ਕਲਾਕਾਰ ਵੀ ਉਸ ਭੀੜ ਦਾ ਹਿੱਸਾ ਸਨ ਜੋ ਥੱਕੀਆਂ ਤੋਰਾਂ ਨਾਲ ਅਣਚਾਹੀ ਮੰਜ਼ਿਲ ਵੱਲ ਤੁਰੀ ਜਾ ਰਹੀ ਸੀ।
ਉਨ੍ਹਾਂ ਨੂੰ ਵੇਖਣ ਲਈ ਜੁੜੀ ਪਿੰਡ ਵਾਲਿਆਂ ਦੀ ਭੀੜ ’ਚ ਮੇਰੇ ਤਾਇਆ ਜੀ ਵੀ ਸਨ ਜੋ ਅੱਜ ਲਾਹੌਰ ਸ਼ਹਿਰ ਅੰਦਰ ਬੈਠੇ ਬੇਸਬਰੀ ਨਾਲ ਉਨ੍ਹਾਂ ਮੀਰਜ਼ਾਦਿਆਂ ਦੀ ਉਡੀਕ ਕਰ ਰਹੇ ਸਨ।
ਪੰਜਾਬ ਦੀ ਹਿੱਕ ’ਤੇ ਉੱਕਰੀ ਲਕੀਰ ’ਤੇ ਤਾਇਨਾਤ ਸਨ ਉਹ। ਸਰਹੱਦ ਦੇ ਨਿੱਕੇ-ਮੋਟੇ ਮਸਲਿਆਂ ਨੂੰ ਸਮਝਣ, ਸਮਝਾਉਣ ਤੇ ਸੁਲਝਾਉਣ ਲਈ ਦੋਵਾਂ ਮੁਲਕਾਂ ਦੇ ਅਫ਼ਸਰ ਕਦੇ ਅੰਮ੍ਰਿਤਸਰ ਤੇ ਕਦੇ ਲਾਹੌਰ ’ਚ ਮੁਲਾਕਾਤ ਰੱਖਦੇ। ਉਨ੍ਹਾਂ ਨੇ ਪਾਕਿਸਤਾਨੀ ਅਫ਼ਸਰਾਂ ਅੱਗੇ ਗੁਜ਼ਾਰਿਸ਼ ਕੀਤੀ ਸੀ ਕਿ ਉਹ ਆਪਣੇ ਪਿੰਡ ਦੇ ਕਲਾਕਾਰਾਂ ਨੂੰ ਮਿਲਣਾ ਚਾਹੁੰਦੇ ਨੇ।

ਕੋਈ ਪੰਦਰਾਂ ਵਰ੍ਹਿਆ ਬਾਅਦ ਅੱਜ ਉਨ੍ਹਾਂ ਨਾਲ ਮੁਲਾਕਾਤ ਦਾ ਸਬੱਬ ਬਣਿਆ ਸੀ।
ਪਹਿਲਾਂ ਉਹ ਪੈਰਾਂ ’ਤੇ ਝੁਕੇ ਤੇ ਫਿਰ ਜੱਫ਼ੀਆਂ ਪਾ-ਪਾ ਕੇ ਮਿਲੇ। ਹੰਝੂਆਂ ਦੀਆਂ ਝੜੀਆਂ ਲਗਾ ਦਿੱਤੀਆਂ ਸੀ ਉਨ੍ਹਾਂ। ਪਿੰਡ ਦੇ ’ਕੱਲੇ-’ਕੱਲੇ ਜੀਅ ਦਾ ਹਾਲ ਪੁੱਛਿਆ। ਜਦੋਂ ਕਿਸੇ ਲਾਣੇ ਦੀ ਚੜ੍ਹਤ ਵਾਲੀ ਗੱਲ ਸੁਣਦੇ ਤਾਂ ਸੋਹਣੇ ਅੱਲ੍ਹਾ ਦਾ ਸ਼ੁਕਰਾਨਾ ਕਰਨ ਲੱਗ ਜਾਂਦੇ। ਜਦੋਂ ਕਿਸੇ ਦੀ ਮੌਤ ਬਾਰੇ ਸੁਣਦੇ ਤਾਂ ਉਨ੍ਹਾਂ ਦੇ ਧੁਰ ਅੰਦਰੋਂ ਹੂਕਾਂ ਨਿਕਲਦੀਆਂ। ਉਨ੍ਹਾਂ ਦੀਆਂ ਗੱਲਾਂ ਤੇ ਵਿਹਾਰ ਨੇ ਇਹ ਸਾਬਿਤ ਕਰ ਦਿੱਤਾ ਸੀ ਕਿ ਉਨ੍ਹਾਂ ਦੇ ਸਿਰਫ਼ ਕਲਬੂਤ ਹੀ ਡਿਜ਼ਕੋਟ ਵੱਸਦੇ ਸਨ, ਰੂਹਾਂ ਤਾਂ ਉਹ ਆਪਣੇ ਪਿੰਡ ਦੀਆਂ ਗਲ਼ੀਆਂ ’ਚ ਹੀ ਭੁੱਲ ਆਏ ਸਨ! ਉਨ੍ਹਾਂ ਦੇ ਖ਼ਸਤਾ ਹਾਲ ਕੱਪੜੇ ਤੇ ਉੱਜੜੀਆਂ ਸੂਰਤਾਂ ਇਸ ਗੱਲ ਦਾ ਸਬੂਤ ਸਨ ਕਿ ਲੱਖਾਂ ਹੋਰਨਾਂ ਵਾਂਗ ਉਨ੍ਹਾਂ ਨੂੰ ਵੀ ਇਹ ‘ਆਜ਼ਾਦੀ’ ਤੇ ‘ਨਵਾਂ ਦੇਸ਼’ ਬੜੇ ਮਹਿੰਗੇ ਭਾਅ ਪਏ ਸਨ।
“ਸਰਦਾਰ ਸਾਹਬ, ਬੇਬੇ ਨੂੰ ਦੱਸਿਆ ਤਾਂ ਉਹ ਕਹਿਣ ਲੱਗੀ- ਮੇਰੀਆਂ ਦੁਆਵਾਂ ਨੇ ਬਣਾਇਆ ਅੰਗਦ ਸੂੰ ਨੂੰ ਅਫਸਰ। ਕਾਫ਼ਲੇ ’ਚ ਤੁਰੀ ਆਉਂਦੀ ਨੂੰ ਤੁਸੀਂ ਮਿੱਠਾ ਪਾਣੀ ਜੁ ਪਿਲਾਇਆ ਸੀ ਤੇ ਚੁੰਨੀ ਦੇ ਲੜ ਕੁਝ ਰੁਪਏ ਵੀ ਬੰਨ੍ਹ ਦਿੱਤੇ ਸਨ।” ਨ੍ਹੋਨਾ ਬੋਲਿਆ ਸੀ।
ਦੁਆਵਾਂ ਦੇ ਕੇ ਵਿਛੜਨ ਲੱਗੇ ਤਾਂ ਲਹਿੰਦੇ ਪਾਸੇ ਵਾਲੇ ਅਫ਼ਸਰ ਕਹਿਣ ਲੱਗੇ, “ਸਰਦਾਰ ਸਾਹਿਬ, ਸਿਫ਼ਤਾਂ ਤਾਂ ਤੁਸੀਂ ਬੜੀਆਂ ਪਏ ਕਰਦੇ ਸੋ ਪਰ ਤਾਹਢੇ ਕਲਾਕਾਰਾਂ ਨੇ ਕੋਈ ਰੰਗ-ਸ਼ੰਗ ਤਾਂ ਵਿਖਾਇਆ ਈ ਨਹੀਂ।” ਤਾਇਆ ਜੀ ਚੁੱਪ ਰਹੇ। ਉਹ ਮੌਕੇ ਦੀ ਨਜ਼ਾਕਤ ਨੂੰ ਪਛਾਣਦੇ ਸਨ। ਇੱਕੋ ਪਿੰਡ ਦੇ ਜਾਏ ਹਮੇਸ਼ਾ-ਹਮੇਸ਼ਾਂ ਲਈ ਵਿਛੜ ਗਏ ਸਨ। ਰੱਬ-ਸਬੱਬੀਂ ਅੱਜ ਵਰ੍ਹਿਆਂ ਬਾਅਦ ਮੇਲ ਹੋਇਆ ਸੀ ਉਨ੍ਹਾਂ ਦਾ। ਉਨ੍ਹਾਂ ਦੇ ਮਨ-ਮਸਤਕ ’ਤੇ ਸੰਘਣੀ ਉਦਾਸੀ ਛਾਈ ਹੋਈ ਸੀ।
ਤਾਇਆ ਜੀ ਤਾਂ ਚੁੱਪ ਰਹੇ, ਪਰ ਆਪਣੇ ਗਿਰਾਈਂ ਦੀ ਲਾਜ ਰੱਖਦਿਆਂ ਉਨ੍ਹਾਂ ਅੱਖੀਆਂ ਪੂੰਝ ਲਈਆਂ ਸਨ। ਉਨ੍ਹਾਂ ਕੋਲ ਕੋਈ ਸਾਜ਼ੋ-ਸਾਮਾਨ ਤਾਂ ਨਹੀਂ ਸੀ! ਉਨ੍ਹਾਂ ਫਿਰ ਵੀ ਪਿੜ ਬੰਨ ਲਿਆ ਤੇ ‘ਰੰਗ ਬੰਨ੍ਹਣ ਦੀ’ ਕੋਸ਼ਿਸ਼ ’ਚ ਲੱਗ ਗਏ।
“ਓਏ ਤਾਲਿਬਾ, ਲਾਹੌਰ ਸ਼ਹਿਰ ’ਚ ਇਹ ਨੂਰ ਕਾਦ੍ਹਾ ਬਿਖਰਿਆ ਪਿਆ ਏ, ਅੱਜ ਓਏ? ਇਹ ਚਾਨਣੇ ਦਾ ਛੱਟਾ ਕਿਉਂ ਆਇਆ ਪਿਆ ਓਏ, ਅੱਜ ਚਾਰ-ਚੁਫ਼ੇਰੇ? ਓਏ ਇਹ ਰੋਸ਼ਨੀਆਂ ਦਾ ਮੀਂਹ ਕਿਉਂ ਵਰ੍ਹਦਾ ਪਿਆ ਏ, ਅੱਜ ਦੂਰ-ਦੂਰ ਤੱਕ?” ਰੋਡੂ ਕਾਵਿਕ ਲਹਿਜੇ ’ਚ ਬੋਲੀ ਗਿਆ ਸੀ।
“ਦੇਖ ਓਏ ਤਾਲਿਬਾ, ਅੱਜ ’ਵਾ ਵੀ ਕੇਡੀ ਸੋਣ੍ਹੀ ਪਈ ਰੁਮਕਦੀ ਏ। ਕੇਡੀ ਖ਼ੁਸ਼ਬੋ ਘੁਲ਼ੀ ਪਈ ਏ ਫਿਜ਼ਾਵਾਂ ਅੰਦਰ। ਅੱਜ ਹੋ ਕੀ ਗਿਆ ਓਏ ਇਸ ਲਹੌਰ ਸ਼ਹਿਰ ਅੰਦਰ? ਸਭ ਕੁਝ ਏਡਾ ਸੋਣ੍ਹਾਂ-ਸੋਣ੍ਹਾਂ ਕਿਉਂ ਹੋਇਆ ਪਿਆ ਏ, ਅੱਜ ਓਏ?” ਡੋਡੀ ਨੇ ਉਸੇ ਅੰਦਾਜ਼ ’ਚ ਆਪਣੀ ਗੱਲ ਕਹੀ ਸੀ।
“ਓਏ ਮੂਰਖੋ, ਓਏ ਅੰਨ੍ਹੀਂ ਦਿਓ! ਤ੍ਹਾਨੂੰ ਖ਼ਬਰ ਈ ਨਈਂ ਕੋਈ, ਅੰਨਪਾੜ੍ਹੋ?” ਤਾਲਿਬ ਲਾਹਨਤ ਪਾਉਂਦਿਆਂ ਬੋਲਿਆ ਸੀ।
“ਕੇਹੜੀ ਖ਼ਬਰ?” ਤਾਲਿਬ ਦੇ ਦੁਆਲ਼ੇ ਇਕੱਠੇ ਹੁੰਦਿਆਂ ਥੋੜ੍ਹਾ ਝੁਕ ਕੇ ਹੈਰਾਨੀ ਨਾਲ ਇੱਕੋ ਅਵਾਜ਼ ’ਚ ਪੁੱਛਿਆ ਸੀ ਉਨ੍ਹਾਂ।
“ਓਏ, ਅੱਜ ਸ਼ਹਿਰ ਲਹੌਰ ’ਚ ਸਾਡੇ ਸਰਦਾਰ ਆਏ ਹੋਏ ਨੇ!” ਤਾਲਿਬ ਨੇ ਤਾੜੀ ਮਾਰ ਕੇ ਹੱਸਦਿਆਂ ਹੱਥ ਫੈਲਾ ਦਿੱਤੇ ਸਨ।
“ਬੱਲੇ ਓਏ ਬੱਲੇ! ਸਦਕੇ ਜਾਵਾਂ ਤੇਰੇ ਸਰਦਾਰਾਂ ਦੇ! ਪਰ ਇਹ ਆਏ ਕਿਹੜੇ ਪਿੰਡੋਂ ਨੇ?” ਇਹ ਸਵਾਲ ਰੋਡੂ ਨੇ ਕੀਤਾ ਸੀ।
“ਏਹ ਦੁਨੀਆਂ ਦੇ ਸਭ ਨਾਲੋਂ ਸੋਹਣੇ ਪਿੰਡੋਂ ਆਏ ਨੇ, ਰੇਤਾ ਫੱਕਣਿਓਂ!” ਤਾਲਿਬ ਨੇ ਖਿੜਦੇ ਹੋਏ ਜਵਾਬ ਦਿੱਤਾ ਸੀ।
“ਨਈਂ ਰੀਸਾਂ ਤੇਰੇ ਸਰਦਾਰਾਂ ਦੀਆਂ! ਪਰ ਇਹ ਆਏ ਕਿੱਥੋਂ ਨੇ?” ਹੁਣ ਨ੍ਹੋਨਾ ਬੋਲਿਆ ਸੀ।
“ਇਹ ਓਸ ਪੰਜਾਬੋਂ ਆਏ ਨੇ ਜਿੱਥੋਂ ਸੂਰਜ ਚੜ੍ਹਦਾ।” ਤਾਲਿਬ ਨੇ ਜਵਾਬ ਦਿੱਤਾ ਸੀ।
“ਜੁੱਗ ਜੁੱਗ ਜਿਉਣ ਤੇਰੇ ਸਰਦਾਰ! ਪਰ ਕੋਈ ਥਾਂ-ਟਿਕਾਣਾ ਤਾਂ ਹੋਊ ਇਨ੍ਹਾਂ ਦਾ?” ਡੋਡੀ ਨੇ ਸਵਾਲ ਕੀਤਾ ਸੀ।
“ਏਹ ਓਸ ਸ਼ਹਿਰੋ ਆਏ ਨੇ, ਜਿਹੜਾ ਸਾਰੇ ਜ਼ਿਲ੍ਹਿਆਂ ਨਾਲੋਂ ਹੁਸ਼ਿਆਰ ਹੈ, ਮੂਰਖੋ!” ਤਾਲਿਬ ਨੇ ਥੋੜ੍ਹਾ ਖਿੱਝਦੇ ਹੋਏ ਜਵਾਬ ਦਿੱਤਾ ਸੀ।
“ਸੋਹਣਾ ਅੱਲਾ ਇਨ੍ਹਾਂ ਨੂੰ ਹੋਰ ਤਰੱਕੀਆਂ ਬਖ਼ਸ਼ੇ! ਫਿਰ ਵੀ ਪਤਾ ਤਾਂ ਲੱਗੇ ਕਿ ਓਥੇ ਕਿਹੜਾ ਪਿੰਡ ਹੈ, ਇਨ੍ਹਾਂ ਭਾਗਾਂ ਵਾਲ਼ੇ ਸਰਦਾਰਾਂ ਦਾ?” ਇਸ ਵਾਰ ਤੋਤੀ ਨੇ ਪੁੱਛਿਆ ਸੀ।
“ਉਸ ਸੋਹਣੇ ਪਿੰਡ ਦਾ ਨਾਂ ਹੈ…” ਤਾਲਿਬ ਨੇ ਗੱਲ ਸ਼ੁਰੂ ਕੀਤੀ ਤਾਂ ਸਾਰਿਆਂ ਨੇ ਕੰਨ ਉਸ ਦੇ ਮੂੰਹ ਨਾਲ ਜੋੜ ਦਿੱਤੇ ਸਨ।
“…ਸਿੰਗੜੀਵਾਲਾ!” ਪਿੰਡ ਦਾ ਨਾਂ ਲੈਂਦਿਆਂ ਤਾਲਿਬ ਦੀ ਹੂਕ ਨਿਕਲ ਗਈ ਸੀ। ਸਾਰੀ ਟੋਲੀ ਭੁੱਬੀਂ ਰੋਣ ਲੱਗ ਸੀ। ਕਿਸੇ ਕੋਲੋਂ ਮੁੜ ਕੋਈ ਗੱਲ ਨਹੀਂ ਸੀ ਹੋਈ। ਉਹ ਰੋਂਦੇ-ਰੋਂਦੇ ਵਿਦਾ ਹੋ ਗਏ ਸਨ। ਅੱਥਰੂ ਲੁਕਾਉਣ ਲਈ ਤਾਇਆ ਜੀ ਨੇ ਵੀ ਚਿਹਰਾ ਬਾਹਵਾਂ ’ਚ ਲੁਕੋ ਲਿਆ ਸੀ। ਕੁਰਸੀਆਂ ’ਤੇ ਬੈਠੇ ਬਾਕੀ ਅਫ਼ਸਰ ਵੀ ਕੁਝ ਵਕਤ ਲਈ ਬੁੱਤ ਜਿਹੇ ਹੋ ਗਏ ਸਨ।

ਕਾਪੀ:- ਮੀਤ ਅਨਮੋਲ (ਫੇਸਬੁੱਕ – ਸਕਾਰਾਤਮਕ ਸੋਚ )

ਫੋਟੋ- ਕਾਲਪਨਾਕ

  • 1
  • …
  • 18
  • 19
  • 20
  • 21
  • 22
  • …
  • 45

Punjabi Status

  • Ajj Da Vichar
  • Attitude Status in Punjabi
  • Funny punjabi status
  • Motivational Status Punjabi
  • Punjabi Dharmik Status
  • Punjabi Love status
  • Punjabi Song Status
  • Punjabi Status for Boys
  • Punjabi Status for Girls
  • Punjabi Status Sardari
  • Punjabi Status Yaari

Punjabi Boliyan

  • Punjabi Boliyan
  • Bari Barsi Boliyan
  • Bhangra Boliyan
  • Dadka Mail
  • Deor Bharjayii
  • Desi Boliyan
  • Funny Punjabi Boliyan
  • Giddha Boliyan
  • Jeeja Saali
  • Jeth Bhabhi
  • Kudi Vallo Boliyan
  • Maa Dhee
  • Munde Vallo Boliyan
  • Nanaan Bharjayi
  • Nanka Mail
  • Nooh Sass
  • Punjabi Tappe

Punjabi Stories

  • Funny Punjabi Stories
  • Sad Stories
  • General
  • Kids Stories
  • Long Stories
  • Mix
  • Moments
  • Motivational
  • Punjabi Virsa
  • Religious
  • Short Stories
  • Social Evils
  • Spirtual

Wallpapers

  • Ajj Da Vichar
  • Attitude Status in Punjabi
  • Funny punjabi status
  • Motivational Status Punjabi
  • Punjabi Dharmik Status
  • Punjabi Love status
  • Punjabi Song Status
  • Punjabi Status for Boys
  • Punjabi Status for Girls
  • Punjabi Status Sardari
  • Punjabi Status Yaari

About Us

Punjabi stories is providing hand picked and unique punjabi stories for the users all around the world. We also publish stories send by our users related to different categories such as motivational, religious, spirtual, emotional, love and of general.

Download Application

download punjabi stories app

download punjabi stories app
  • Facebook
  • Instagram
  • Pinterest
  • Youtube
  • Quiz
  • Sachian Gallan
  • Punjabi Status
  • Punjabi Kids Stories
  • Punjabi Motivational Kahanian
  • Punjabi Short Stories
  • Shop
  • Punjabi Wallpapers
  • Refund and Cancellation Policy
  • Terms and conditions
  • Refund policy
  • About
  • Contact Us
  • Privacy Policy

@2021 - All Right Reserved. Designed and Developed by PunjabiStories

Punjabi Stories
  • All Kahaniyan
    • General
    • Religious
    • Motivational
    • Sad Stories
    • Funny Punjabi Stories
    • Kids Stories
    • Long Stories
    • Love Stories
    • Punjabi Virsa
    • Mix
  • Punjabi Status
    • Attitude Status in Punjabi
    • Motivational Status Punjabi
    • Wallpapers – Image Status
    • Punjabi Love status
    • Punjabi Love Shayari
    • Punjabi Whatsapp Status
    • Punjabi Status for Boys
    • Punjabi Status for Girls
    • Punjabi Status Yaari
    • Ajj Da Vichar
    • Sad Status Punjabi
    • Punjabi Song Status
    • Sachian Gallan
    • Punjabi Dharmik Status
    • Shayari
    • Punjabi Status Sardari
    • Funny punjabi status
  • Blog
  • Punjabi Boliyan
    • Bhangra Boliyan
    • Desi Boliyan
    • Dadka Mail
    • Nanka Mail
    • Munde Vallo Boliyan
    • Bari Barsi Boliyan
    • Kudi Vallo Boliyan
    • Jeeja Saali
    • Jeth Bhabhi
    • Maa Dhee
    • Nanaan Bharjayi
    • Nooh Sass
    • Punjabi Tappe
    • Deor Bharjayii
    • Funny Punjabi Boliyan
    • Giddha Boliyan
    • Munde Vallo Boliyan
  • Wishes
    • Birthday Wishes
      • Birthday Wishes for Brother
      • Birthday Wishes for Sister
      • Birthday Wishes for Friend
      • Birthday Wishes for Father
      • Birthday Wishes for Mother
      • Birthday Wishes for Wife
      • Birthday Wishes for Husband
      • Birthday Wishes for Son
      • Birthday Wishes for Daughter
    • Festival Wishes
      • Baisakhi Wishes
  • Wallpapers
    • Sad Status Images
    • Love Status Images
    • Motivational Status Images
    • Gurbani Status Images
    • Sachian Gallan Status
    • Funny Status Images
    • Ajj Da Vichar
    • Image Status
  • Punjabi Shayari

Shopping Cart

Close

No products in the cart.

Close