ਫੌਜੀ ਕਰਮਜੀਤ ਸਿੰਘ ਛੁੱਟੀ ਆਇਆ ਹੋਇਆ ਹੈ। ਉਸਨੂੰ ਆਏ ਦੋ ਦਿਨ ਹੋਏ ਸਨ। ਉਸਨੂੰ ਵਾਪਸ ਬੁਲਾ ਲਿਆ ।ਬਾਡਰਾਂ ਤੇ ਹਾਈ ਅਲਰਟ ਜਾਰੀ ਕਰ ਦਿੱਤਾ ਗਿਆ। ਜੰਗ ਲੱਗਣ ਦੇ ਹਾਲਾਤ ਬਣ ਗਏ।
ਫੌਜੀ ਦੀ ਪਤਨੀ ਨੇ ਉਸਨੂੰ ਜਾਣ ਤੋਂ ਰੋਕ ਦਿੱਤਾ। ਉਸਦੀ ਪਤਨੀ ਨੇ ਤਾਂ ਮਰਨ ਦੀ ਧਮਕੀ ਦੇ ਦਿੱਤੀ ਜੇ ਤੂੰ ਵਾਪਸ ਫੌਜ ਵਿੱਚ ਗਿਆ ਤਾਂ ਮੈਂ ਜ਼ਹਿਰ ਖਾ ਲਵਾਂਗੇ। ਫੌਜ਼ੀ ਕਰਮਜੀਤ ਸਿੰਘ ਦੁਚਿੱਤੀ ਵਿੱਚ ਪੈ ਗਿਆ। ਉਹ ਆਪਣੀ ਪਤਨੀ ਨੂੰ ਦੁੱਖੀ ਕਰਕੇ ਜਾਣਾ ਨਹੀਂ ਚਾਹੁੰਦਾ।
ਉਸਦੇ ਦਾਦਾ ਜੀ ਹਰ ਸਮੱਸਿਆ ਦਾ ਹੱਲ ਚੁੱਟਕੀਆਂ ਵਿਚ ਕਰ ਦਿੰਦੇ ਹਨ। ਉਸਨੇ ਆਪਣਾ ਕੇਸ ਦਾਦਾ ਜੀ ਦੀ ਕਚਹਿਰੀ ਵਿੱਚ ਦਾਖਲ ਕੀਤੀ। ਪੁੱਤ ।ਇਹ ਤਾਂ ਛੋਟੀ ਜਿਹੀ ਸਮੱਸਿਆ ਹੈ। ਮਿੰਟਾਂ ਵਿੱਚ ਹੱਲ ਹੋ ਜਾਏਗੀ ।
ਉਸੇ ਸਮੇਂ ਦਾਦਾ ਜੀ ਦੇ ਦੋਸਤ ਆ ਗਏ। ਗੱਲਾਂਬਾਤਾਂ ਕਰਦੇ ਕਹਿਣ ਲੱਗੇ ਯਾਰਾਂ ਬਚਪਨ ਦੇ ਦਿਨ ਕਿਨੇ ਵਧੀਆ ਸਨ।ਪਾਕੀਸਤਾਨ ਵਿੱਚ ਅਬਦੁੱਲ ਤੇ ਅਸੀਂ ਇੱਕਠੇ ਖੇਡਦੇ ਤੇ ਸਕੂਲ ਜਾਦੇ ਸੀ। ਇੱਕਠੇ ਖੇਤਾਂ ਵਿੱਚ ਕੰਮ ਕਰਦੇ ਸੀ। ਸਾਡੀ ਤਿੰਨਾਂ ਦੀ ਦੋਸਤੀ ਪੱਕੀ ਸੀ। ਰਾਤ ਅਬਦੁਲ ਦਾ ਫੋਨ ਆਇਆ ਸੀ। ਉਹ ਕਹਿੰਦਾ ਸੀ ਜੰਗ ਬਹੁਤ ਮਾੜੀ ਹੈ। ਜੰਗ ਵਿੱਚ ਦੋਵਾਂ ਦੇਸ਼ਾਂ ਦੀਆਂ ਮਾਵਾਂ ਦੇ ਪੁੱਤ, ਭੈਣਾਂ ਦੇ ਭਰਾ ਤੇ ਸੁਹਾਗਣਾਂ ਦਾ ਸੁਹਾਗ ਉਜੜ ਜਾਂਦੇ ਹਨ। ਲੁੱਟਾਂ, ਬਲਾਤਕਾਰਾਂ ਦਾ ਮਹੌਲ ਬਣ ਜਾਂਦਾ ਹੈ।
ਜੰਗ ਵਿੱਚ ਕਰਮਜੀਤ ਦੇ ਫੌਜੀ ਪਿਤਾ ਲੜਾਈ ਸਮੇਂ ਸ਼ਹੀਦ ਹੋ ਗਏ ਸਨ। ਮੈਂ ਤਾਂ ਉਸੇ ਸਮੇਂ ਸੋਚਿਆ ਪੋਤੇ ਨੂੰ ਦੇਸ਼ ਦੀ ਰੱਖਿਆਂ ਲਈ ਫੋਜ ਵਿੱਚ ਭੇਜਂਗਾ। ਜੰਗ ਕਿਸੇ ਮਸਲੇ ਦਾ ਹੱਲ ਨਹੀਂ ਹੁੰਦਾ। ਆਪਸੀ ਗੱਲਬਾਤ ਤੇ ਮੀਟਿੰਗਾਂ ਨਾਲ ਸਮੱਸਿਆ ਦਾ ਹੱਲ ਹੁੰਦਾ ਹੈ।
ਹਾਂ……… ਹਾਂ ਦਾਦਾ ਜੀ ਮੈਂ ਵੀ ਤਾਂ ਇਹ ਹੀ ਕਹਿਣਾ ਚਾਹੁੰਦੀ ਹਾਂ ਉਸਦੇ ਚਿਹਰੇ ਤੇ ਮੁਸਕਰਾਹਟ ਛਾਂ ਗਈ ।ਫੌਜ਼ੀਦੀ ਪਤਨੀ ਨੇ ਕਿਹਾ।
ਬਸ….. ਬਸ ਯਾਰਾਂ ਮੇਰੀ ਬਹੂ ਸਭ ਸਮਝ ਗਈ ਹੈ। ਉਸਦੀਆਂ ਅੱਖਾਂ ਵਿੱਚੋਂ ਅਥਰੂ ਡਿੱਗ ਰਹੇ ਹਨ। ਉਸਨੇ ਕਰਮਜੀਤ ਸਿੰਘ ਨੂੰ ਫੌਜ਼ ਵਿੱਚ ਵਾਪਸ ਭੇਜ ਦਿੱਤਾ ।ਥੋੜੇ ਸਮੇਂ ਵਿੱਚ ਫੌਜੀ ਕਰਮਜੀਤ ਸਿੰਘ ਵਾਪਸ ਆ ਗਿਆ।
ਕਰਮਜੀਤ ਸਿੰਘ ਨੇ ਕਿਹਾ, “ਅਫਸਰ ਦਾ ਫੋਨ ਆਇਆ ਉਨਾਂ ਨੇ ਦੱਸਿਆ ਜੰਗ ਦੇ ਬੱਦਲ ਛੱਟ ਗਏ ਹਨ।ਸਾਰੇ ਖੁਸ਼ ਹੋ ਗਏ।
ਭੁਪਿੰਦਰ ਕੌਰ ਸਾਢੌਰਾ
Authors: Bhupinder Kaur Sadhaura
“ਬੇਟਾ ਬੰਟੀ ਜਿੱਦ ਨਹੀਂ ਕਰਦੇ, ਜਲਦੀ ਸਕੂਲ ਜਾਓ। “”ਨਹੀਂ -ਨਹੀਂ ,ਮੈਂ ਸਕੂਲ ਨਹੀਂ ਜਾਂਦਾ, ਮੈਨੂੰ ਅਧਿਆਪਕ ਨੇ ਫੇਲ ਕਰ ਦਿੱਤਾ ਹੈ। ”
ਇਕ ਮਧੂਮੱਖੀੀ ਜ਼ਮੀਨ ਤੇ ਆ ਡਿੱਗੀ ਤੇ ਤੜਫਣ ਲੱਗੀ। ਬੰਟੀ ਧਿਆਨ ਨਾਲ ਮੱਖੀ ਵੱਲ ਦੇਖਣ ਲੱਗਾ। ਮੱਖੀ ਵਾਰ-ਵਾਰ ਉੱਠਣ ਦਾ ਯਤਨ ਕਰ ਰਹੀ ਸੀ। ਮਧੂਮੱਖੀ ਬਾਰ -ਬਾਰ ਡਿੱਗ ਪੈਂਦੀ। ਮੱਖੀ ਕਿੰਨੀ ਦੇਰ ਇਵੇਂ ਹੀ ਕਰਦੀ ਰਹੀ। ਅੰਤ ਉਸਨੇ ਖੰਭ ਫੜਫੜਾੲਏ ਤੇ ਉੱਡ ਗਈ।
“ਮੱਖੀ ਉੱਡ ਗਈ…………. ਮੱਖੀ ਉੱਡ ਗਈ। “ਬੰਟੀ ਖੁਸ਼ੀ ਵਿੱਚ ਉੱਛਲਣ ਲੱਗਾ। “ਮੰਮੀ ਦੇਖੋ, ਮੱਖੀ ਵਾਰ-ਵਾਰ ਯਤਨ ਕਰਕੇ ਉੱਡ ਗਈ ਹੈ। ”
“ਪਰ ਮੇਰਾ ਬੇਟਾ ਕਿਉਂ ਨਹੀਂ ਉੱਡਦਾ? ਹਸਦੇ ਹੋਏ ਮਾਂ ਕਹਿੰਦੀ ਹੈ ਮੇਰਾ ਬੇਟਾ ਵੀ ਤਾਂ ਯਤਨ ਕਰ ਸਕਦਾ ਹੈ। ”
ਇਹ ਸੁਣ ਕੇ ਬੰਟੀ ਬਸਤਾ ਲੈਂ ਕੇ ਸਕੂਲ ਚਲਾ ਜਾਂਦਾ ਹੈ।
ਸਪਨਾ ਤੇ ਰਮਨਾ ਦੋਵੇ ਭੈਣਾਂ ਹਨ। ਦੋਵੇ ਸਵੇਰੇ ਚਾਰ ਵਜੇ ਜਾਗ ਜਾਂਦੀਆਂ ਹਨ। ਸਵੇਰ ਦੀ ਸੈਰ ਕਰਕੇ ਮਾਂ ਨਾਲ ਕੰਮ ਕਰਦੀਆਂ ਹਨ। ਰੋਜ ਸਾਫ ਸੁਥਰੀ ਵਰਦੀ ਪਾ ਕੇ ਸਕੂਲ ਜਾਂਦੀਆਂ ਹਨ। ਦੋਵੇ ਭੈਣਾਂ ਦੀਆਂ ਆਦਤਾਂ ਇਕੋ ਜਿਹੀਆਂ ਹਨ।
ਸਪਨਾ ਤੇ ਰਮਨਾ ਸਕੂਲ ਜਾਣ ਲਈ ਤਿਆਰ ਹੋਈਆਂ। ਉਨ੍ਹਾਂ ਦੇ ਪਿਤਾ ਸ਼ਰਾਬ ਦੇ ਨਸ਼ੇ ਵਿੱਚ ਝੂਮਦੇ ਆ ਰਹੇ ਸੀ। ਸਪਨਾ ਨੇ ਕਿਹਾ “ਪਿਤਾ ਜੀ ਅਸੀਂ ਸਕੂਲ ਜਾ ਰਹੀਆਂ ਹਾਂ। ਉਸਦੇ ਪਿਤਾ ਜੀ ਨੇ ਗੁੱਸੇ ਵਿੱਚ ਉਨ੍ਹਾਂ ਵੱਲ ਦੇਖਿਆ। ਉਹ ਉੱਚੀ ਅਵਾਜ਼ ਵਿੱਚ ਬੋਲਿਆ’ਸਕੂਲ ਨਹੀਂ ਜਾਣਾ। “ਸਪਨਾ ਨੇ ਸੋਚਿਆ ਸ਼ਰਾਬ ਦੇ ਨਸ਼ੇ ਵਿੱਚ ਕਹਿ ਰਹੇ ਹਨ। ਉਸਦੇ ਭਾਣੇ ਨੇ ਉਸਦਾ ਬੈਗ ਖਿਚ ਕੇ ਪਿੱਛੇ ਸੁੱਟਦੇ ਕਿਹਾ”ਸੁਣਿਆ ਨਹੀਂ ਮੈਂ ਕੀ ਕਿਹਾ, “ਚਲੋ ਅੰਦਰ”।ਸਪਨਾ ਤੇ ਰਮਨਾ ਡਰਦੀਆਂ ਡਰਦੀਆਂ ਕਮਰੇ ਵਿੱਚ ਚਲੀਆਂ ਗਈਆਂ।
“ਸੁਣ …………..ਮੈਂ ਤੈਨੂੰ ਦੱਸ ਦੇਵਾਂ ਅੱਜ ਕਲ੍ਹ ਰਿਸ਼ਤੇ ਲੱਭਣੇ ਬੜੇ ਮੁਸ਼ਕਲ ਹਨ। ਸਾਡੇ ਇਕ ਨਹੀਂ ਦੋ-ਦੋ ਧੀਆਂ ਹਨ। ਰੱਬ ਦੀ ਮਹਿਰ ਨਾਲ ਦੋਵਾਂ ਲਈ ਵਧੀਆ ਰਿਸ਼ਤੇ ਲੱਭ ਗਏ ਹਨ।
ਸਪਨਾ ਦੀ ਮਾਂ ਨੇ ਮੁਸਕਰਦੇਾ ਹੋਏ ਕਿਹਾ “ਤੁਸੀਂ ਫੋਟੋ ਦਿਖਾਓ।
ਤੂੰ ਫੋਟੋ ਕੀ ਦੇਖਣੀ? ਕਲ੍ਹ ਮੁੰਡੇ ਵਾਲੇ ਆ ਰਹੇ ਹਨ। ਤੂੰ ਉਨਾਂ ਨੂੰ ਆਪਣੇ ਸਾਹਮਣੇ ਦੇਖ ਲੲੀ “ਸਪਨਾ ਦੇ ਪਿਤਾ ਨੇ ਕਿਹਾ।
“ਮੇਰਾ ਮਨ ਕਹਿ ਰਿਹਾ ਹੈ ਰਮਨਾ ਸਪਨਾ ਅਜੇ ਬਹੁਤ ਛੋਟੀਆਂ ਹਨ। ਉਨ੍ਹਾਂ ਦੀ ਉਮਰ ਪੜ੍ਹਨ ਦੀ ਹੈ। ਸੁਨੀਤਾ ਨੇ ਕਿਹਾ।
ਅਖੇ ਪੜ੍ਹਨ ਦੀ ਉਮਰ ਹੈ। ਬਾਦ ਵਿੱਚ ਰਿਸ਼ਤੇ ਤੂੰ ਲੱਭੇਗੀ ।ਰਿਸ਼ਤੇ ਕਿਹੜਾ ਇਵੇਂ ਹੀ ਮਿਲ ਜਾਂਦੇ ਹਨ।
ਉਨ੍ਹਾਂ ਨੇ ਦੋਨੋ ਲੜਕੀਆਂ ਦੇ ਵਿਆਹ ਲਈ ਸੂਟ ਵੀ ਦਿੱਤੇ ਹਨ। ਦੇਖ………ਦੇਖ ਸਪਨਾ ਦੀ ਮਾਂ ਇਹ ਸੂਟ ਕਿੰਨੇ ਸੋਹਣੇ ਹਨ। ਤੂੰ ਆਪਣੀ ਜਿੰਦਗੀ ਵਿੱਚ ਅਜਿਹੇ ਸੋਹਣੇ ਸੂਟ ਦੇਖੇ ਨਹੀਂ ਹੋਣੇ। ਦੇਖਿਆ ਉਹ ਕਿੰਨੇ ਨੇਕ ਇਨਸਾਨ ਹਨ।
ਸੁਨੀਤਾ ਥੈਲੇ ਵਿਚ ਸੂਟ ਪਾਣ ਲੱਗੀ ਤਾਂ ਉਸਦਾ ਹੱਥ ਨੋਟਾਂ ਦੀ ਗੱਠੀ ਉੱਤੇ ਲੱਗਿਆ। “ਸਪਨਾ ਦੇ ਭਾਪੇ ਇਹ ਰੁਪਏ ਤੇਰੇ ਕੋਲ ਕਿੱਥੋ ਆਏ?
“ਮੈਂ ਕਿਹਾ ਸਾਡੇ ਕੁੜਮ ਬਹੁਤ ਚੰਗੇ ਇਨਸਾਨ ਹਨ। ”
‘ਅੱਜ ਦੇ ਜ਼ਮਾਨੇ ਵਿਚ ਇਨੇ ਚੰਗੇ ਇਨਸਾਨ ਕਿੱਥੇ?
ਹੋਰ ਤੂੰ ਕੀ ਸੋਚਦੀ ਸਾਰੇ ਤੇਰੇ ਵਰਗੇ………..”।
ਅੱਛਾ, ਕਿਹੜੇ ਪਿੰਡ ਕਿਸ ਪਰਿਵਾਰ ਦੇ ਨਾਲ ਕੀਤਾ ਹੈ ਰਿਸ਼ਤੇ?
‘ਬਕਾਲੇ ਦੇ ਸੰਧੂਆਂ ਨਾਲ ਕੀਤਾ ਹੈ ਰਿਸ਼ਤਾ।” ਸਪਨਾ ਦੇ ਭਾਪੇ ਨੇ ਬੜੇ ਫਖਰ ਨਾਲ ਕਿਹਾ।
ਸੁਨੀਤਾ ਬੜੀ ਦੂਰ ਅੰਦੇਸ਼ੀ ਸੀ। ਉਸਨੇ ਪਰਿਵਾਰ ਦਾ ਪਤਾ ਲਗਾਉਣ ਲਾਈ ਪੁਛਿਆ। ਉਹ ਅਜੇ ਸੋਚ ਹੀ ਰਹੀ ਸੀ। ਸਪਨਾ ਦੇ ਭਾਪੇ ਨੇ ਕਿਹਾ “ਮੈਂ ਦੱਸ ਦੇਵਾਂ ਕਲ੍ਹ ਬਰਾਤ 10ਵਜੇ ਆਵੇਗੀ। ਕੁੜੀਆਂ ਨੂੰ ਤਿਆਰ ਰੱਖੀ। ਬਰਾਤ ਗਿਆਰਾ -ਬਾਰਾਂ ਬੰਦੇ ਆਉਣੇ।
“ਤੁਸੀਂ ਇਨੀ ਜਲਦੀ ਕਿਉਂ ਕਰ ਰਹੇ ਹੋ। ”
“ਸਪਨਾ ਦੀ ਮਾਂ ਤੂੰ ਇਨੇ ਸਵਾਲ ਨਾ ਕਰਿਆ ਕਰ। ਤੈਨੂੰ ਜਿਵੇ ਕਿਹਾ ਉਵੇ ਕਰ। “ਸਪਨਾ ਦਾ ਭਾਪਾ ਕਹਿੰਦਾ ਘਰੋ ਬਾਹਰ ਚਲਾ ਗਿਆ।
ਸੁਨੀਤਾ ਨੇ ਸਵੇਰੇ ਹੀ ਸਾਰੀਆਂ ਤਿਆਰੀਆਂ ਕਰ ਲਈਆਂ। ਸਪਨਾ ਤੇ ਰਮਨਾ ਨੂੰ ਮੁੰਡੇ ਵਾਲਿਆਂ ਵੱਲੋਂ ਭੇਜੇ ਸੂਟ ਪਵਾ ਕੇ ਤਿਅਾਰ ਕਰ ਦਿੱਤਾ। ਉਸਨੇ ਚਾਹ ਪਾਣੀ ਦਾ ਇਲਜ਼ਾਮ ਕਰ ਦਿੱਤਾ।
ਸਪਨਾ ਤੇ ਰਮਨਾ ਦੇ ਚਿਹਰੇ ਤੇ ਖੁਸ਼ੀ ਦੀ ਚਮਕ ਨਹੀਂ ਸੀ। ਫੁੱਲ ਵਰਗੇ ਮੁਖੜਿਆਂ ਤੇ ਉਦਾਸੀ ਛਾ ਗਈ ਸੀ। ਸਾਵਣ ਦੇ ਬੱਦਲਾਂ ਦੀ ਤਰ੍ਹਾਂ ਸਪਨਾ ਤੇ ਰਮਨਾ ਦੀਆਂ ਅੱਖਾਂ ਵਿੱਚੋਂ ਵੀ ਬੱਦਲ ਵਰਸ ਰਹੇ ਸਨ। ਸੁਨੀਤਾ ਨੇ ਸਪਨਾ ਤੇ ਰਮਨਾ ਨੂੰ ਗਲੇ ਲਗਾਉਂਦੇ ਬੜੇ ਪਿਆਰ ਨਾਲ ਕਿਹਾ”ਸਾਵਣ ਦੀ ਝੜੀ ਨਾ ਲਗਾਓ। ਮੇਰੀ ਬੇਟੀਓ ਮੇਰੇ ਤੇ ਵਿਸ਼ਵਾਸ ਕਰੋ। ਮੈਂ ਪੂਰਾ ਇੰਤਜਾਮ ਕਰ ਦਿੱਤਾ ਹੈ। ਇਕ ਵਾਰ ਮੁਸਕਰਾ ਦਿਓ। ”
ਵਾਜੇ ਵੱਜਣ ਦੀ ਧੀਮੀ ਧੀਮੀ ਅਵਾਜ਼ ਹੋਰ ਉੱਚੀ ਹੋ ਗਈ। ਸੁਨੀਤਾ ਨੂੰ ਵਾਜੇ ਵੱਜਣ ਦੀ ਆਵਾਜ਼ ਹਥੌੜੇ ਵਾਂਗ ਜਾਪ ਰਹੀ ਸੀ। ਸੁਨੀਤਾ ਲੜਕਿਆਂ ਨੂੰ ਦੇਖ ਕੇ ਹੱਕੀ ਬਾਕੀ ਰਹਿ ਗਈ। ਉਹ ਦੋਵੇਂ ਤਾਂ ਸਪਨਾ- ਰਮਨਾ ਦੇ ਭਾਪੇ ਦੀ ਉਮਰ ਦੇ ਸਨ। ਉਨ੍ਹਾਂ ਸਪਨਾ ਦੇ ਭਾਪੇ ਨੂੰ ਬਹੁਤ ਸਮਝਾਇਆ ਪਰ ਕੋਈ ਅਸਰ ਨਾ ਹੋਇਆ।
“ਸਪਨਾ ਤੇ ਰਮਨਾ ਜੈ-ਮਾਲਾ ਲਈ ਆ ਜਾਓ। ਸਪਨਾ ਦੇ ਦੇ ਭਾਪੇ ਨੇ ਕਿਹਾ।
ਹਵਾਈ ਫਾਇਰਿੰਗ ਹੋਈ। ਸਭ ਦਾ ਧਿਆਨ ਉਸ ਪਾਸੇ ਗਿਆ। ਪੁਲਿਸ ਪਹੁੰਚ ਚੁੱਕੀ ਸੀ। ਪੁਲਿਸ ਨੇ ਸਪਨਾ ਦੇ ਭਾਪੇ ਨੂੰ ਹਿਰਾਸਤ ਵਿੱਚ ਲੈ ਲਿਆ।
ਵਿਆਹਉਣ ਆਏ ਲੜਕਿਆਂ ਨੇ ਕਿਹਾ ਅਸੀਂ ਤੀਹ- ਤੀਹ ਹਜ਼ਾਰ ਰੁਪਏ ਦਿੱਤੇ ਹਨ। ਇਸ ਜੁਰਮ ਵਿੱਚ ਤੁਸੀਂ ਵੀ ਜੇਲ ਜਾਓਗੇ। ਪੁਲਿਸ ਨੇ ਉਨ੍ਹਾਂ ਨੂੰ ਵੀ ਹੱਥਕੜੀਆਂ ਲਗਾ ਦਿੱਤੀਆਂ। ਸਪਨਾ ਦੇ ਭਾਪੇ ਨੇ ਕਿਹਾ ਬਾਲ ਵਿਆਹ ਜੁਰਮ ਹੈ। ਮੈਨੂੰ ਸਮਝ ਆ ਗਈ।ਮੈਨੂੰ ਮਾਫ ਕਰ ਦਿਉ। ਸੁਨੀਤਾ ਨੇ ਕਿਹਾ ਮੇਰੇ ਪਤੀ ਨੂੰ ਮਾਫ ਕਰ ਦਿਉ ਤੇ ਛੱਡ ਦਿਉ।
ਪੁਲਿਸ ਵਾਲਾ ਚੰਗਾ ਸੀ ਉਸਨੇ ਸਪਨਾ ਦੇ ਭਾਪੇੇ ਨੂੰ ਛੱਡ ਦਿੱਤਾ। ਅਸੀਂ ਮਿਹਨਤ ਕਰਕੇ ਤੁਹਾਨੂੰ ਪੜਾਵਾਂਗੇ। ਸੁਨੀਤਾ ਤੇ ਉਸਦੇ ਪਤੀ ਨੇ ਇਕਸੁਰ ਅਵਾਜ਼ ਵਿੱਚ ਕਿਹਾ।
ਕੁਲਵੰਤ ਸਿੰਘ ਸਵੇਰੇ -ਸਵੇਰੇ ਕਿਧਰ ਜਾ ਰਿਹਾ ਹੈ। “ਕੁਲਵੰਤ ਸਿੰਘ ਦੇ ਦੋਸਤ ਰਵਿੰਦਰ ਸਿੰਘ ਨੇ ਹਸਦਿਆਂ ਹੋਇਆ ਕਿਹਾ। ਯਾਰ ਕੋਈ ਛੋਟਾ ਜਿਹਾ ਮਕਾਨ ਦੇਖਣ ਚੱਲਿਆ। ਕੁਲਵੰਤ ਸਿੰਘ ਨੇ ਕਿਹਾ। ਮਕਾਨ ਤੂੰ ਕੀ ਕਰਨਾ ਤੇਰੇ ਕੋਲ ਦੋ ਵੱਡੀਆਂ ਕੋਠੀਆਂ ਨੇ। ” ਕੁਲਵੰਤ ਸਿੰਘ ਕੁਝ ਉਦਾਸ ਹੁੰਦੇ ਕਹਿਣ ਲੱਗਾ ਤੇਰੀ ਭਰਜਾਈ ਦੇ ਸਵਰਗ ਸਿਧਾਰਨ ਤੋ ਬਾਦ ਮੈਂ ਦੋਨਾ ਮੁੰਡਿਆਂ ਦੇ ਨਾਮ ਕੋਠੀਆਂ ਲਗਵਾ ਦਿੱਤੀਆਂ ਪਰ ਤੇਰੀ ਭਰਜਾਈ ਦੇ ਕਹਿਣ ਮੁਤਾਬਿਕ ਮੈਂ ਆਪਣੇ ਹੱਥ ਕੱਟ ਕੇ ਨਹੀਂ ਦਿੱਤੇ। ਮੈਂ ਸੱਤ ਲੱਖ ਆਪਣੇ ਨਾਮ ਹੀ ਰਹਿਣ ਦਿੱਤੇ। “ਚੰਗਾ ਕੀਤਾ ਕੁਲਵੰਤ ਸਿੰਘ। ” ਰਵਿੰਦਰ ਸਿੰਘ ਨੇ ਕਿਹਾ।
ਮੈਂ ਕਲ ਸ਼ਾਮ ਨੂੰ ਗੁਰਦੁਆਰੇ ਗਿਆ ਘਰ ਵਾਪਸ ਆਇਆ ਤਾਂ ਕੋਠੀ ਦੇ ਮੇਨ ਗੇਟ ਤੇ ਤਾਲਾ ਲੱਗਿਆ ਸੀ। ਮੈਂ ਕਈ ਘੰਟੇ ਬਾਹਰ ਖੜਿਆ ਰਿਹਾ ਪਰ ਕੋਈ ਘਰ ਨਾ ਆਇਆ। ਫੋਨ ਮਿਲਦਾ ਰਿਹਾ ਫੋਨ ਵੀ ਸਵਿਚ ਆਫ ਆ ਰਿਹਾ ਸੀ। ਮੈਨੂੰ ਗੁਆਂਢੀ ਆਪਣੇ ਘਰੇ ਲੈਂ ਗਏ ।ਮੈਂ ਉਨ੍ਹਾਂ ਦੇ ਘਰ ਸੁੱਤਾ। “”ਤੂੰ ਦੂਜੇ ਮੁੰਡੇ ਵੱਲ ਚਲਾ ਜਾਂਦਾ। “ਰਵਿੰਦਰ ਸਿੰਘ ਨੇ ਕਿਹਾ ਉਸਨੇ ਵੀ ਕਈ ਵਾਰ ਇਵੇਂ ਕੀਤਾ। ਰੋਜ-ਰੋਜ ਦੀ ਕਿਚ ਕਿਸ ਨਾਲੋਂ ਮੈਂ ਸੋਚਿਆ ਇਕ ਕਮਰਾ ਲੈ ਲਵਾ। ਰਵਿੰਦਰ ਸਿੰਘ ਨੇ ਕਿਹਾ”ਯਾਰਾ,ਤੇਰਾ ਦੋਸਤ ਤੇਰੇ ਵਾਂਗ ਅਮੀਰ ਨਹੀਂ ਪਹਤੂੰ ਬਾਹਰ ਵਾਲੀ ਬੈਠਕ ਵਿੱਚ ਖੁਸ਼ੀ ਨਾਲ ਰਹਿ ਸਕਦਾ। ਆਪਣੀ ਭਰਜਾਈ ਦੇ ਹੱਥ ਦਾ ਸਵਾਦ ਖਾਣਾ ਖਾਈ। ਯਾਰਾ ਇਕ ਗੱਲ ਪੱਕੀ ਮੈਂ ਕਿਰਾਇਆ ਤੇ ਰੋਟੀ ਦਾ ਸਾਰਾ ਖਰਚ ਦਿਉ। ਕੁਲਵੰਤ ਸਿੰਘ ਨੇ ਕਿਹਾ।
ਰਵਿੰਦਰ ਸਿੰਘ ਨੇ ਹੱਸਦੇ ਹੋਏ ਕਿਹਾ ਤੇਰੀ ਮਰਜੀ। ਤੈਨੂੰ ਪਿੰਡ ਵਿੱਚ ਪੀ.ਜ਼ੀ ਮਿਲ ਗਿਆ। ਕੁਝ ਦਿਨਾਂ ਵਿੱਚ ਕੁਲਵੰਤ ਸਿੰਘ ਦੇ ਉਦਾਸ ਚਿਹਰੇ ਤੇ ਖੁਸ਼ੀ ਆ ਗਈ ਤੇ ਸਿਹਤ ਸੋਹਣੀ ਹੋ ਗਈ ।
ਸ਼ੀਨਾ ਦਾ ਨਾਮ ਸਟੇਜ ਤੇ ਬੋਲਿਆ ਉਹ ਸਨਮਾਨ ਲੈਣ ਲਈ ਪਹੁੰਚ ਗਈ। ਉਸਨੇ ਸਨਮਾਨ ਲਿਆ। ਹਾਲ ਤਾੜੀਆਂ ਨਾਲ ਗੂੰਜ ਗਿਆ। ਸ਼ੀਨਾ ਬਹੁਤ ਖੁਸ਼ ਹੈ, ਖੁਸ਼ ਵੀ ਕਿਉਂ ਨਾ ਹੁੰਦੀ। ਉਸਨੇ ਪਹਿਲੀ ਵਾਰ ਵਿਚ ਯੂ਼. ਪੀ. ਐਸ. ਸੀ. ਦਾ ਟੈਸਟ ਕਲੀਅਰ ਨਹੀਂ ਕੀਤਾ ਸਗੋ ਦੂਜਾ ਰੈਕ ਪ੍ਰਾਪਤ ਕੀਤਾ। ਉਸਨੂੰ ਮੁੱਖ ਮਹਿਮਾਨ ਨੇ ਸਨਮਾਨ ਦਿੱਤਾ।
ਮੁੱਖ ਮਹਿਮਾਨ ਨੇ ਸ਼ੀਨਾ ਨੂੰ ਅਸ਼ੀਰਵਾਦ ਦਿੰਦੇ ਕਿਹਾ, “ਵਾਹ!! ਬੇਟੀ, ਵਾਹ!! ਤੂੰ ਕਮਾਲ ਕਰ ਦਿੱਤਾ। ਬੇਟੀਆਂ ਦੇਸ਼ ਦੀ ਆਣ -ਸ਼ਾਣ ਹੁੰਦੀਆਂ ਹਨ। ਤੂੰ ਤਾਂ ਮੇਰਾ ਮਨ ਜਿੱਤ ਲਿਆ। ਸ਼ੀਨਾ ਨੇ ਮੁਸਕਰਾਉਦੇ ਹੋਏ ਕਿ ਹਾ, ਇਸ ਦਾ ਮਾਣ ਮੇਰੀ ਮਾਂ ਨੂੰ ਜਾਂਦਾ ਹੈ। ਉਨ੍ਹਾਂ ਨੇ ਮੇਰੀ ਇੱਛਾ ਸ਼ਕਤੀ ਵਧਾਈ ਤੇ ਮਿਹਨਤ ਕਰਨੀ ਸਿਖਾਈ। ਇਸ ਲਈ ਮੈਂ ਆਪਣੀ ਮਾਂ ਨੂੰ ਸਟੇਜ ਤੇ ਬਲਾਦੀ ਹਾਂ।
ਮੁੱਖ ਮਹਿਮਾਨ ਉਸਦੀ ਮਾਂ ਨੂੰ ਦੇਖ ਕੇ ਹੈਰਾਨ ਹੋ ਜਾਂਦਾ ਹੈ। ਉਹ ਤਾਂ ਉਸਦੀ ਪਤਨੀ ਹੈ। ਸ਼ੀਨਾ ਦੀ ਮਾਂ ਸਟੇਜ ਤੋਂ ਹੇਠਾਂ ਆਉਂਦੀ ਹੈ। ਮੁੱਖ ਮਹਿਮਾਨ ਨੇ ਆਪਣੀ ਪਤਨੀ ਨੂੰ ਕਿਹਾ, “ਧੰਨਵਾਦ, ਤੂੰ ਮੇਰੀ ਬੇਟੀ ਦੀ ਪਾਲਣਾ ਬਹੁਤ ਚੰਗੀ ਕੀਤੀ ਹੈ।
ਤੁਹਾਨੂੰ ਬੇਟੀਆਂ ਪਸੰਦ ਨਹੀਂ ਸੀ। ਸ਼ੀਨਾ ਦੇ ਜਨਮ ਤੋਂ ਬਾਅਦ ਤੁਸੀਂ ਕਿਹਾ ਕਿ ਤੈਨੂੰ ਮੇਰੇ ਜਾਂ ਸ਼ੀਨਾ ਵਿਚੋਂ ਇਕ ਨੂੰ ਚੁਣਨਾ ਪਵੇਗਾ। ਮੈਂ ਕਿਹਾ, “ਮੈਨੂੰ ਬੇਟੀ ਪਸੰਦ ਹੈ। ਸ਼ੀਨਾ ਨੇ ਮੇਰਾ ਨਾਮ ਰੋਸ਼ਨ ਕਰ ਦਿੱਤਾ।”
“ਸੋਰੀ……. ਸੋਰੀ…….. ਸੋਰੀ ਮੈਂ ਤੈਨੂੰ ਛੱਡ ਕੇ ਚਲਾ ਗਿਆ ਸੀ। ਜਦੋਂ ਮੈਨੂੰ ਆਪਣੀ ਗਲਤੀ ਦਾ ਅਹਿਸਾਸ ਹੋਇਆ ਮੈਂ ਤੈਨੂੰ ਮਿਲਣ ਆਇਆ। ਤੂੰ ਨਾ ਮਿਲੀ। ਤੂੰ ਘਰ ਵੇਚ ਕੇ ਸ਼ਹਿਰ ਚਲੀ ਗਈ ਸੀ। ਮੈਂ ਤੈਨੂੰ ਬਹੁਤ ਭਾਲਿਆ ਪਰ ਤੂੰ ਨਾ ਮਿਲੀ ਮੇਰੇ ਲਈ ਅੱਜ ਦਾ ਦਿਨ ਬਹੁਤ ਸ਼ੁਭ ਹੈ। ਮੈਨੂੰ ਮਾਫ ਕਰ ਦੇ।
“ਸ਼ੀਨਾ ਨੇ ਮਾਂ ਦੇ ਜਵਾਬ ਤੋਂ ਪਹਿਲਾਂ ਹੀ ਹਸਦੇ ਹੋਏ ਕਿਹਾ, “ਪਾਪਾ ਆਪਾ ਇੱਕਠੇ ਰਵਾਂਗੇ। ਪਾਪਾ, ਮੈਨੂੰ ਹਮੇਸ਼ਾ ਤੁਹਾਡੀ ਕਮੀ ਮਹਿਸੂਸ ਹੋਈ ਹੈ। “ਸ਼ੀਨਾ ਦੀ ਗੱਲ ਸੁਣਕੇ ਸਾਰੇ ਹੱਸਣ ਲੱਗਦੇ ਹਨ।
ਬਜ਼ੁਰਗ ਆਸ਼ਰਮ ਵਿਚ ਸਾਰੇ ਖੁਸ਼ ਸਨ ।ਖੁਸ਼ ਵੀ ਕਿਉੰ ਨਾ ਹੁੰਦੇ ,ਅੱਜ ਕਈ ਦਿੰਨਾ ਬਾਅਦ ਉਨ੍ਹਾਂ ਨੂੰ ਫ਼ਲ ਖਾਣ ਨੂੰ ਮਿਲ ਰਹੇ ਸਨ ।
“ਲਓ ਮਾਂ ਜੀ । ” ਸੰਤਰਾ ਤੇ ਕੇਲਾ ਦਿੰਦਾ ਹੋਏ ਦਾਨੀ ਨੌਜਵਾਨ ਨੇ ਕਿਹਾ ।
ਮਾਂ ਜੀ , ਸ਼ਬਦ ਸੁਣਕੇ ਉਸਦੀਆਂ ਅੱਖਾਂ ਵਿਚੋਂ ਹੰਝੂ ਵਗਣ ਲੱਗੇ ਤੇ ਉਹ ਫੁੱਟ-ਫੁੱਟ ਕੇ ਰੋਣ ਲੱਗੀ ।
“ਕੀ ਹੋਇਆ ?” ਉਸਦੇ ਨਾਲ ਬੈਠੀ ਉਸਦੀ ਬਜ਼ੁਰਗ ਸਾਥਣ ਨੇ ਕਿਹਾ ।
“ਕੁਝ ਨਹੀਂ ।” ਉਸਨੇ ਆਪਣੇ ਹੰਝੂ ਛੁਪਾਂਉਂਦੇ ਹੋਏ ਕਿਹਾ ।
“ਆਸ਼ਰਮ ਵਿਚ ਅਸੀਂ ਤਾਂ ਇਕ ਦੂੱਜੇ ਦੇ ਦੁੱਖ-ਸੁੱਖ ਦੇ ਸਾਥੀ ਹਾਂ । ਆਪਣਾ ਦੁੱਖ ਮੇਰੇ ਨਾਲ ਸਾਂਝਾ ਕਰ ਲਉ । ਸਕੂਨ ਮਿਲੇਗਾ ।”
ਮਾਂ ਜੀ , ਸ਼ਬਦ ਸੁਣਦੇ ਹੀ ਮੇਰੀਆਂ ਅੱਖਾਂ ਸਾਹਮਣੇ ਮੇਰੇ ਬੇਟੇ ਦੀ ਤਸਵੀਰ ਤਾਜ਼ਾ ਹੋ ਗਈ । ਜਿਸ ਨੂੰ ਕਿਸੇ ਵੇਲੇ ਜਨਮ ਦੇਣ ਲਈ ਮੈਂ ਦੋ ਲੜਕੀਆਂ ਨੂੰ ਜਨਮ ਤੋਂ ਪਹਿਲਾਂ ਮਾਰ ਦਿੱਤਾ ਸੀ । ਹਾਏ! ਹਾਏ! ਮੈਂ ਪਾਪਣ ਨੇ ਲੜਕੀਆਂ ਦੀ ਕਬਰ ਤੇ ਜਿਹੜੀ ਜਿੰਦਗੀ ਉਸਾਰੀ ਉਸ ਲੜਕੇ ਨੇ ਮੰਨੂੰ ਹੀ ਘਰੋਂ ਕੱਢ ਦਿੱਤਾ । ਹਾਏ ! ਹਾਏ ! ਮੰਨੂ ਕਿੱਥੇ ਸਕੂਨ ਮਿਲਣਾ ਏ ?
ਉਸਦੀ ਸਾਥਣ ਕੋਲ ਵੀ ਹੁਣ ਉਸਨੂੰ ਦਿਲਾਸਾ ਦੇਣ ਲਈ ਕੋਈ ਸ਼ਬਦ ਨਹੀਂ ਸੀ ।
‘ਧੀਆਂ ਤਾਂ ਪਰਾਇਆ ਧਨ ਹਨ , ਮੈਨੂੰ ਪੁੱਤ ਚਾਹੀਦਾ ਹੈ । ਜਿੰਦਗੀ ਦਾ ਸਹਾਰਾ ਉਸ ਦੇ ਪਤੀ ਨੇ ਕਿਹਾ । ਪਤੀ ਦੇ ਸਾਹਮਣੇ ਉਸ ਦੀ ਪੇਸ਼ ਨਾ ਗਈ । ਉਸ ਨੇ ਅਰਦਾਸਾ ਕੀਤੀਆਂ । ਸੁੱਖਾ ਸੁਖੀਆ । ਉਸ ਦੇ ਪਤੀ ਦੀ ਖੁਹਾਇਸ਼ ਪੂਰੀ ਹੋਈ ਉਨ੍ਹਾਂ ਦੇ ਘਰ ਇਕ ਸੁੰਦਰ ਲੜਕੇ ਦਾ ਜਨਮ ਹੋਇਆ ।
ਦੋਵੇ ਲੜਕੀਆਂ ਜਵਾਨ ਹੋ ਗਈਆਂ । ਉਨ੍ਹਾਂ ਲਈ ਚੰਗੇ ਰਿਸ਼ਤੇ ਲ਼ੱਭ ਕੇ ਵਿਆਹ ਕਰ ਦਿੱਤੇ । ਉਹ ਕਦੇ -ਕਦਾਈ ਮਾਂ -ਬਾਪ ਨੂੰ ਮਿਲਣ ਆਉਂਦੀਆਂ ਤਾ ਦੁੱਖ-ਸੁਖ ਵੰਡ ਜਾਂਦੀਆਂ । ਮਾਂ -ਬਾਪ ਖੁਸ਼ ਸੀ , ਲੜਕੇ ਨੂੰ ਚੰਗੀ ਨੌਕਰੀ ਮਿਲ ਗਈ ਸੀ । ਲੜਕੇ ਦੀ ਸ਼ਹਿਰ ਨੌਕਰੀ ਲੱਗ ਗਈ ।ਲੜਕਾ ਪਤਨੀ ਨੂੰ ਲੈ ਕੇ ਸ਼ਹਿਰ ਚਲਾ ਗਿਆ । ਕਦੀ ਕਦਾਈ ਉਸ ਦਾ ਫੋਨ ਆ ਜਾਂਦਾ ।
ਮਾਂ – ਬਾਪ ਉਸਦੇ ਆਂ ਦਾ ਇੰਤਜ਼ਾਰ ਕਰਦੇ ਰਹਿੰਦੇ । ਪੁੱਤਰ ਦੇ ਇੰਤਜ਼ਾਰ ਵਿਚ ਉਹ ਬਿਮਾਰ ਹੋ ਗਿਆ । ਸਾਰੇ ਰਿਸ਼ਤੇਦਾਰ ਮਿਲਣ ਆਏ । ਉਸ ਦੀਆਂ ਧੀਆਂ ਵੀ ਹਾਲ-ਚਾਲ ਪੁੱਛਣ ਆਇਆਂ ਪਰ ਉਹ ਨਾ ਆਇਆ , ਜਿਸਦਾ ਇੰਤਜ਼ਾਰ ਸੀ । ਉਹ ਬਹੁਤ ਦੁਖੀ ਹੁੰਦਾ ਕਹਿਣ ਲੱਗਾ ,”ਮੇਰੀ ਧੀਆਂ ਪਰਾਇਆ ਧਨ ਨਹੀਂ ,ਮੇਰਾ ਪੁੱਤ ਹੀ ਪਰਾਇਆ ……ਹੈ ।”
ਮੈਂ ਆਪਣੇ ਕਮਰੇ ਵਿਚ ਬੈਠਾ ਸਿਗਰਟ ਪੀ ਰਿਹਾ ਸੀ । ਮੇਰਾ ਧਿਆਨ ਸਿਗਰਟ ਦੇ ਉੱਠ ਰਹੇ ਧੂੰਏ ਵੱਲ ਸੀ । ਮੈਂ ਆਪਣੇ ਵਿਚ ਹੀ ਮਸਤ ਸੀ । ਮੈ ਨਾਲ-ਨਾਲ ਸ਼ਰਾਬ ਦਾ ਪੈੱਗ ਵੀ ਲਗਾ ਰਿਹਾ ਸੀ । “ਪਾਪਾ ਜੀ ! ਪਾਪਾ ਜੀ ! ਮੈਨੂੰ ਵੀ ਗਿਲਾਸ ਦੇ ਦਿਓ । ਮੈਂ ਵੀ ਪੀ ਕੇ ਦੇਖਾਂਗਾ । ਤੁਸੀਂ ਸ਼ਰਾਬ ਪੀਂਦੇ ਕਿੰਨੇ ਖੁਸ਼ ਲੱਗਦੇ ਹੋ ।
ਤੁਹਾਨੂੰ ਕਿੰਨੀ ਮਸਤੀ ਚੜ੍ਹੀ ਹੋਈ ਹੈ ।” ਮੇਰੇ ਬੱਚੇ ਨੇ ਕਿਹਾ ।
“ਨਾ ……ਨਾ ਬੇਟੇ , ਇਹ ਪੀਣ ਦੀ ਚੀਜ਼ ਨਹੀਂ।”
” ਕਿਉਂ ਪਾਪਾ ?”
” ਇਹ ਬਹੁਤ ਬੁਰੀ ਤੇ ਗੰਦੀ ਹੁੰਦੀ ਹੈ ।” “ਤੁਸੀਂ ਕਿਉਂ ਪੀ ਰਹੇ ਹੋ ?” ” ਜੇ ਤੁਹਾਡੇ ਲਈ ਚੰਗੀ ਹੈ ਤਾ ਮੈਂ ਵੀ ਪੀਵਾਂਗਾ ।”
ਮੇਰੇ ਬੱਚੇ ਨੇ ਮੇਰੇ ਜਵਾਬ ਦੇਣ ਤੋਂ ਪਹਿਲੇ ਹੀ ਕਿਹਾ ਅਤੇ ਮੇਰੇ ਹੱਥ ਵਿਚ ਬੋਤਲ ਖੋਹਣ ਲੱਗਾ। ਮੈਂ ਗੁੱਸੇ ਵਿਚ ਉਸ ਦੇ ਮੂੰਹ ‘ਤੇ ਥੱਪੜ ਜੜ੍ਹ ਦਿੱਤਾ । “ਪਾਪਾ ਮੈਂ ਵੀ ਪੀਵਾਂਗਾ ।ਉਹ ਵਾਰ-ਵਾਰ ਕਹਿਣ ਲੱਗਾ ।ਮੈਂ ਨਿਰਉੱਤਰ ਸੀ । ਮੇਰੇ ਹੱਥੋਂ ਬੋਤਲ ਡਿੱਗ ਗਈ । ”
ਮੈਨੂੰ ਮਹਿਸੂਸ ਹੋਇਆ ।ਬੱਚੇ ਵੱਡਿਆਂ ਤੋਂ ਹੀ ਸਿੱਖਦੇ ਹਨ ।
ਸੁਧਰਨ ਦੀ ਪਹਿਲਾ ਸਾਨੂ ਲੋੜ ਹੈ । ਮੇਰੇ ਮਨ ਵਾਰ-ਵਾਰ ਕਹਿ ਰਿਹਾ ਸੀ ।
ਕਰਮੋ ਤੇ ਧਰਮੋ ਦੋਵੇਂ ਡੇਰੇ ਵਾਲੇ ਬਾਬੇ ਦੇ ਗਈਆਂ । ਕਰਮੋ ਘਰ ਦੇ ਨਿੱਤ ਦੇ ਕਲੇਸ਼ ਤੋਂ ਬਹੁਤ ਦੁਖੀ ਸੀ । ਉਸ ਨੇ ਜਾਂਦਿਆਂ ਆਪਣੀ ਦੁੱਖ ਭਰੀ ਕਹਾਣੀ ਦੱਸਣੀ ਸ਼ੁਰੂ ਕੀਤੀ , ‘ਬਾਬਾ ਜੀ , ਮੇਰਾ ਪਤੀ ਸ਼ਰਾਬੀ ਏ , ਉਹ ਸ਼ਰਾਬ ਪੀ ਕੇ ਬੜੀ ਕੁੱਟ-ਮਾਰ ਕਰਦਾ ਏ , ਕੱਲ੍ਹ ਮੈਂ ਲੋਕਾਂ ਦੇ ਕੱਪੜੇ ਧੋਣ ਗਈ ਹੋਈ ਸੀ । ਜਦੋਂ ਮੈਂ ਘਰ ਆਈ ਉਸ ਨੇ ਮੁੰਡੇ ਨੂੰ ਕੁੱਟ-ਕੁੱਟ ਅਧਮੋਇਆ ਕੀਤਾ ਹੋਇਆ ਸੀ । ਮੇਰੇ ਕੋਲੋਂ ਪੈਸੇ ਖੋਹ ਕੇ ਚਲਾ ਗਿਆ , ਅਜੇ ਤਕ ਨਹੀਂ ਆਇਆ ।’
ਬਾਬਾ ਜੀ ਨੇ ਅੱਖਾਂ ਬੰਦ ਕਰਕੇ ਉਸ ਦੇ ਸਿਰ ਤੇ ਹੱਥ ਰੱਖਦਿਆਂ ਮੂੰਹ ਵਿਚ ਮੰਤਰ ਉਚਾਰਨ ਕਰਨੇ ਸ਼ੁਰੂ ਕਰ ਦਿੱਤੇ। ਉਨ੍ਹਾਂ ਦੇ ਸੇਵਕ ਨੇ ਕਰਮੋ ਵੱਲ ਇਸ਼ਾਰਾ ਕਰਕੇ ਕਿਹਾ “ਮਾਤਾ ! ਇਥੇ ਦਖ਼ਸ਼ਨਾ ਰੱਖ ਦੇ । ਮੰਤਰ ਪੜ੍ਹਨ ਤੋਂ ਬਾਦ ਬਾਬਾ ਜੀ ਨੇ ਚਾਰ ਪੰਜ ਪੁੜ੍ਹੀਆਂ ਦੇਂਦੇ ਕਿਹਾ , “ਇਨ੍ਹਾਂ ਨੂੰ ਪਾਣੀ ਵਿਚ ਘੋਲ ਕੇ ਘਰ ਦੇ ਅੰਦਰ ਛਿਡ਼ਕ ਦੇਣਾ ,ਘਰ ਵਿਚ ਖੁਸ਼ਹਾਲੀ ਹੋ ਜਾਏਗੀ ।”
ਉਹ ਡੇਰੇ ਵਿਚੋਂ ਬਾਹਰ ਆਈਆਂ । ਬਾਬਾ ਜੀ ਵੀ ਕਾਰ ਵਿਚ ਬੈਠ ਕੇ ਚਲੇ ਗਏ ।
“ਦੇਖ ਨੀ ! ਬਾਬਾ ਜੀ ਦੀ ਕਾਰ।” ਕਰਮੋ ਨੇ ਖੁਸ਼ ਹੁੰਦਿਆਂ ਕਿਹਾ । “ਇਹ ਬਾਬਾ ਜੀ ਦਾ ਘਰ ਲੱਗਦਾ ਹੈ । ਪਰ …… ਏਨੇ ਰੋਲੇ ਦੀ ਅਵਾਜ ਕੀ ਆ ਰਹੀ ਹੈ ?”
‘ਚਲ ਨਿਕਲ ਘਰੋਂ ਬਾਹਰ ! ਕੁੱਤੀ ਨਾ ਹੋਵੇ ਤਾਂ !’ ਉਹ ਸਾਫ ਆਵਾਜ਼ ਸੁਣਨ ਲਈ ਗੇਟ ਦੇ ਕੋਲ ਆ ਗਈਆਂ । ਬਾਬਾ ਜੀ , ਆਪਣੀ ਪਤਨੀ ਨੂੰ ਗੁੱਤ ਤੋਂ ਪਕੜੀ ਬਾਹਰ ਘਸੀਟ ਰਹੇ ਸਨ । ਉਨ੍ਹਾਂ ਨੂੰ ਦੇਖ , ਬਾਬਾ ਜੀ ਅੰਦਰ ਚਲੇ ਗਏ । ਉਨ੍ਹਾਂ ਦੀ ਪਤਨੀ ਹੱਥਾਂ ਦੀਆਂ ਉਂਗਲਾਂ ਨਾਲ ਵਾਲ ਠੀਕ ਕਰਦੀ ਬਾਹਰ ਨੂੰ ਚਲੀ ਗਈ । ਉਹ ਹੱਕੀਆਂ-ਬੱਕੀਆਂ ਖੁਸ਼ਹਾਲੀ ਬਾਰੇ ਸੋਚ ਰਹੀਆਂ ਸਨ ।
ਸਪਨਾ ਦਾ ਇਕ ਹੀ ਸੁਪਨਾ ਸੀ। ਡਾਕਟਰ ਬਣਨ ਦਾ। ਉਹ ਆਪਣਾ ਸਪਨਾ ਪੂਰਾ ਕਰਨ ਲਈ ਤਨ-ਮਨ ਨਾਲ ਜੁਟ ਗਈ ਸੀ। ਉਹ ਸਾਰਾ ਦਿਨ ਮਿਹਨਤ ਕਰਦੀ।
ਸਪਨਾ ਦਾ ਰਿਜਲਟ ਆਇਆ ਤਾਂ ਉਸ ਦਾ ਸਲੈਕਸ਼ਨ ਨਾ ਹੋਇਆ ਪਰ ਉਸ ਤੋਂ ਘੱਟ ਨੰਬਰਾਂ ਵਾਲੀ ਐ.ਸੀ ਕੁੜੀ ਦਾ ਸਲੈਕਸ਼ਨ ਹੋ ਗਿਆ । ਉਹ ਬਹੁਤ ਉਦਾਸ ਹੋ ਗਈ ।
ਸਪਨਾ ਦੀ ਮਾਂ ਮਨਜੋਤ ਤੋਂ ਸਪਨਾ ਦੀ ਹਾਲਤ ਦੇਖੀ ਨਹੀਂ ਜਾ ਰਹੀ ਸੀ । “ਸਪਨਾ ਬੇਟਾ , ਕੁੱਝ ਤੇ ਖਾ ਲਵੋ।” ਸਪਨਾ ਨੇ ਨਾ ਵਿਚ ਸਿਰ ਹਿਲਾ ਦਿੱਤਾ।
ਮਨਜੋਤ ਨੇ ਸਪਨਾ ਨਾਲ ਗੱਲ ਕਰਨ ਲਈ ਕਿਹਾ ,” ਸਪਨਾ ਪੁੱਤ , ਤੇਰੇ ਅੰਕਲ ਦੇ ਬੇਟੇ ਦੀ ਆਈ.ਏ.ਐਸ ਅਫ਼ਸਰ ਦੀ ਪੋਸਟ ਤੇ ਹੋ ਗਈ ਹੈ । ” ਸਪਨਾ ਇੱਕ ਦੱਮ ਉਛਲੀ ਤੇ ਖੁਸ਼ ਹੁੰਦੇ ਹੁਣ ਲੱਗੀ ਸੱਚ ਮਾਂ ! ਅੰਕੁਰਜੀਤ ਦਾ ਸਲੈਕਸ਼ਨ ਹੋ ਗਿਆ । ਉਸ ਦਾ ਪਿਛਲੇ ਸਾਲ ਆਈ.ਏ.ਐਸ ਦਾ ਟੈਸਟ ਕਲੀਅਰ ਹੋ ਗਿਆ ਸੀ ਪਰ ਐਸ.ਸੀ ਕੁੜੀ ਦੇ ਘੱਟ ਨੰਬਰ ਹੋਣ ਤੇ ਉਸ ਕੁੜੀ ਦਾ ਸਲੈਕਸ਼ਨ ਹੋ ਗਿਆ ਸੀ।
ਮਾਂ ਨੇ ਕਿਹਾ, “ਉਹ ਵੀ ਤੇਰੇ ਵਾਂਗ ਉਦਾਸ ਹੋ ਗਿਆ ਸੀ। ਉਹ ਜਲਦੀ ਸੰਭਲ ਗਿਆ। ਉਸਨੇ ਪਹਿਲਾਂ ਤੋਂ ਵੀ ਖੂਬ ਮਹਿਨਤ ਕੀਤੀ ਸੀ।
“ਮੰਮੀ ਜੀ, ਉਸਨੂੰ ਤਾਂ ਅੰਨਦਰਾਤਾ ਹੈ। ਸ਼ਾਮ ਤੋਂ ਬਾਅਦ ਘੱਟ ਦਿਖਾਈ ਦਿੰਦਾ ਹੈ। ਫੇਰ ਵੀ ਕਮਾਲ ਹੈ । ਘੱਟ ਸਮੇਂ ਵਿੱਚ ਵੀ ਉਸਨੇ ਆਪਣੀ ਅਰੋਗਤਾ ਨੂੰ ਆੜੇ ਨਹੀਂ ਆਣ ਦਿੱਤਾ।”
ਸਪਨਾ ਨੇ ਕਿਹਾ ,” ਮੈਂ ਵੀ ਸਭ ਕੁਝ ਸਮਝ ਗਈ ਹਾਂ ।” ਉਸ ਨੇ ਦੁਬਾਰਾ ਅੰਕੁਰਜੀਤ ਵਾਂਗ ਮਿਹਨਤ ਕਰ ਕੇ ਡਾਕਟਰ ਬਨਣ ਲਈ ਕਮਰ ਕਸ ਲਈ।
“ਆਤਮ ਹੱਤਿਆ ਹੀ ਠੀਕ ਹੈ। ਇਸ ਜੀਵਨ ਦਾ ਅੰਤ। ਨਾ ਹੋਵੇਗਾ ਬਾਂਸ ਤੇ ਨਾ ਵੱਜੇਗੀ ਬੰਸਰੀ। ਮੈਨੂੰ ਗੱਡੀ ਦੇ ਹੇਠਾਂ ਹੀ ਆ ਜਾਣਾ ਚਾਹੀਦਾ ਹੈ।” ਪੂਜਾ ਦੁਖੀ ਹੋਈ ਆਪਣੇ ਮਨ ਵਿੱਚ ਬੋਲਦੀ ਤੁਰੀ ਜਾ ਰਹੀ ਸੀ।
ਗੁਰਦੁਆਰੇ ਦੇ ਬੂਹੇ ਅੱਗੇ ਪੈਰ ਅਟੱਕ ਗਏ। ਉਸਨੂੰ ਆਪਣਾ ਆਪ ਸੁੰਨ ਜਿਹਾ ਜਪਿਆ। ਜਿਵੇ ਉਹ ਬਹੁਤ ਵੱਡਾ ਗੁਨਾਹ ਕਰਨ ਜਾ ਰਹੀ ਹੋਵੇ।
“ਹੈ! ਏਨੀ ਵੱਡੀ ਕੁਰਬਾਨੀ !” ਅਚਨਚੇਤ ਹੀ ਉਹਦੇ ਮੂੰਹ ਵਿਚੋ ਨਿਕਲਿਆ । ਉਹ ਗੁਰਦੁਆਰੇ ਦੇ ਅੰਦਰ ਚਲੀ ਗਈ । ਭਾਈ ਸਾਹਿਬ ਗੁਰਦੁਆਰੇ ਵਿੱਚ ਕਥਾ ਕਰ ਰਹੇ ਸਨ। ਗੁਰੂ ਗੋਬਿੰਦ ਸਿੰਘ ਮੱਖਮਲੀ ਵਿਛੌਣਿਆ ਦੀ ਥਾਂ ਮਾਛੀਵਾੜੇ ਵਿਚ ਕੰਢਿਆ ਤੇ ਸਤੇ ਹੋਏ ਸਨ । ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦੇ ਨੀਹਾਂ ਵਿਚ ਚਿਣਵਾ ਦਿੱਤੇ। ਪਰ ਉਨ੍ਹਾਂ ਸੀ ਤਕ ਨਾ ਕੀਤੀ। ਵੱਡੇ ਸਾਹਿਬਜ਼ਾਦੇ ਚਮਕੌਰ ਦੀ ਗੜੀ ਵਿੱਚ ਸ਼ਹੀਦ ਹੋ ਗਏ । ਪਰ ਗੁਰੂ ਜੀ ਨੇ ਇਹ ਹੀ ਕਿਹਾ ਸੀ “ਚਾਰ ਮੂਏ ਤੋ ਕਿਆ ਹੂਆ ਜੀਵਤ ਕਈ ਹਜਾਰ।”
ਇਹ ਸ਼ਬਦ ਸੁਣਕੇ ਪੂਜਾ ਦਾ ਆਪਾ ਹਲੂਣਿਆ ਗਿਆ। ਮੈਂ ਛੋਟੇ-ਛੋਟੇ ਦੁਖਾਂ ਤੋ ਤੰਗ ਆ ਕੇ ਆਤਮਹੱਤਿਆ ਲੲੀ ਜਾ ਰਹੀ ਸੀ। ਉਹ ਕਿੰਨੇ ਮਹਾਨ ਹਨ ਜਿਨ੍ਹਾਂ ਦੇਸ਼-ਧਰਮ ਖਾਤਰ ਕੁਰਬਾਨੀ ਦਿੱਤੀ । ਮੈਂ ਇਕ ਅੋਰਤ ਹਾਂ, ਮੈਂ ਵੀ ਆਪਣੇ ਹੱਕਾਂ ਖਾਤਰ ਜ਼ਰੂਰ ਲੜਾਂਗੀ।
ਪੂਜਾ ਹੁਣ ਆਪਣੇ ਘਰ ਦੇ ਰਸਤੇ ਮੂੰਹ ਤੇ ਅਨੋਖੀ ਚਮਕ ਲਈ ਤੇਜ਼ ਕਦਮ ਚਲ ਰਹੀ ਸੀ।
ਮੇਰੀ ਬੇਟੀ ਦੀ ਸ਼ਾਦੀ ਹੈ। ਸਾਰੇ ਰਿਸ਼ਤੇਦਾਰ ਪਹੁੰਚ ਗਏ ਹਨ। ਸਾਰੇ ਰਿਸ਼ਤੇਦਾਰਾਂ ਦੇ ਮੂੰਹ ‘ਤੇ ਇਕ ਹੀ ਗੱਲ ਹੈ। ਕੁੜੀ ਦਾ “ਚਾਚਾ ਕਿਉਂ ਨਹੀਂ ਆਇਆ ?” ਜੀ ਰੁਸਿਆ ਹੋਇਆ ਹੈ। “ਮੈਂ ਕਹਿੰਦੀ ਹਾਂ। ਰੁਸਿਆ ਤਾਂ ਰੁਸਿਆ ਹੀ ਰਹਿਣ ਦਿਉ । ਧੀ ਧਿਆਣੀ ਦਾ ਵਿਆਹ ਹੈ ਫੇਰ ਆਕੜ ਕਿਉਂ ? ਆਪੇ ਹੀ ਆ ਜਾਣਾ ਚਾਹੀਦਾ ਸੀ। ਸਾਰੇ ਰਿਸ਼ਤੇਦਾਰ ਕਹਿਣ ਲੱਗੇ ।
ਉਸੇ ਵਕਤ ਮੈਨੂੰ ਮੁੱਦਤਾ ਪਹਿਲਾ ਦੀ ਗੱਲ ਯਾਦ ਆ ਗਈ । ਮੈਂ ਦੁਲਹਨ ਬਣਨ ਜਾ ਰਹੀ ਸੀ। ਮੇਰੇ ਮਾਮਾ ਜੀ ਲਾਗਲੇ ਪਿੰਡ ਰਹਿੰਦੇ ਸੀ , ਵਿਆਹ ਵਿੱਚ ਨਾ ਆਇਆ । ਮੇਰੀ ਮਾਂ ਨੇ ਕਿਹਾ “ਭਰਾ ਹੋਰੀ ਗੁਸੇ ਹਨ ।” ਅਸੀਂ ਹੁਣੇ ਮਨਾ ਕੇ ਲਿਆਉਦੇ ਹਾਂ। 5-6 ਰਿਸ਼ਤੇਦਾਰ ਮਾਮੇ ਦੇ ਪਿੰਡ ਚਲੇ ਗਏ ।
“ਤੂੰ ਤੇ ਆਇਆ ਨਹੀਂ ਵਿਆਹ ਤੇ । ਅਸੀਂ ਤੈਨੂੰ ਲੈਣ ਆਏ ਹਾਂ ਤੇਰੇ ਬਿਨਾਂ ਵਿਆਹ ਨਹੀਂ ਹੋਣਾ । ਚਲ-ਚਲ ਜਲਦੀ ਸਾਡੇ ਨਾਲ ।” ਬਦੋ-ਬਦੀ ਉਸਨੂੰ ਗਲੇ ਲਗਾਉਦੇ ਨਾਲ ਲੈਆਏ ,ਰੁਸੇ ਮਨ ਗਏ ।
ਮੇਰੀ ਬੇਟੀ ਦੀ ਸ਼ਾਦੀ ਹੋ ਗਈ । ਉਹ ਆਪਣੇ ਘਰੀਂ ਚਲੀ ਗਈ ਪਰ ਮੇਰੀ ਬੇਟੀ ਨੂੰ ਹਮੇਸ਼ਾਂ ਅਫਸੋਸ ਰਿਹਾ ਚਾਚਾ ਜੀ ਮੇਰੇ ਵਿਆਹ ਤੇ ਨਹੀਂ ਆਏ ।
- 1
- 2