ਪਰਾਇਆ ਧਨ

by Manpreet Singh

‘ਧੀਆਂ ਤਾਂ ਪਰਾਇਆ ਧਨ ਹਨ , ਮੈਨੂੰ ਪੁੱਤ ਚਾਹੀਦਾ ਹੈ । ਜਿੰਦਗੀ ਦਾ ਸਹਾਰਾ ਉਸ ਦੇ ਪਤੀ ਨੇ ਕਿਹਾ । ਪਤੀ ਦੇ ਸਾਹਮਣੇ ਉਸ ਦੀ ਪੇਸ਼ ਨਾ ਗਈ । ਉਸ ਨੇ ਅਰਦਾਸਾ ਕੀਤੀਆਂ । ਸੁੱਖਾ ਸੁਖੀਆ । ਉਸ ਦੇ ਪਤੀ ਦੀ ਖੁਹਾਇਸ਼ ਪੂਰੀ ਹੋਈ ਉਨ੍ਹਾਂ ਦੇ ਘਰ ਇਕ ਸੁੰਦਰ ਲੜਕੇ ਦਾ ਜਨਮ ਹੋਇਆ ।

ਦੋਵੇ ਲੜਕੀਆਂ ਜਵਾਨ ਹੋ ਗਈਆਂ । ਉਨ੍ਹਾਂ ਲਈ ਚੰਗੇ ਰਿਸ਼ਤੇ ਲ਼ੱਭ ਕੇ ਵਿਆਹ ਕਰ ਦਿੱਤੇ । ਉਹ ਕਦੇ -ਕਦਾਈ ਮਾਂ -ਬਾਪ ਨੂੰ ਮਿਲਣ ਆਉਂਦੀਆਂ ਤਾ ਦੁੱਖ-ਸੁਖ ਵੰਡ ਜਾਂਦੀਆਂ । ਮਾਂ -ਬਾਪ ਖੁਸ਼ ਸੀ , ਲੜਕੇ ਨੂੰ ਚੰਗੀ ਨੌਕਰੀ ਮਿਲ ਗਈ ਸੀ । ਲੜਕੇ ਦੀ ਸ਼ਹਿਰ ਨੌਕਰੀ ਲੱਗ ਗਈ ।ਲੜਕਾ ਪਤਨੀ ਨੂੰ ਲੈ ਕੇ ਸ਼ਹਿਰ ਚਲਾ ਗਿਆ । ਕਦੀ ਕਦਾਈ ਉਸ ਦਾ ਫੋਨ ਆ ਜਾਂਦਾ ।

ਮਾਂ – ਬਾਪ ਉਸਦੇ ਆਂ ਦਾ ਇੰਤਜ਼ਾਰ ਕਰਦੇ ਰਹਿੰਦੇ । ਪੁੱਤਰ ਦੇ ਇੰਤਜ਼ਾਰ ਵਿਚ ਉਹ ਬਿਮਾਰ ਹੋ ਗਿਆ । ਸਾਰੇ ਰਿਸ਼ਤੇਦਾਰ ਮਿਲਣ ਆਏ । ਉਸ ਦੀਆਂ ਧੀਆਂ ਵੀ ਹਾਲ-ਚਾਲ ਪੁੱਛਣ ਆਇਆਂ ਪਰ ਉਹ ਨਾ ਆਇਆ , ਜਿਸਦਾ ਇੰਤਜ਼ਾਰ ਸੀ । ਉਹ ਬਹੁਤ ਦੁਖੀ ਹੁੰਦਾ ਕਹਿਣ ਲੱਗਾ ,”ਮੇਰੀ ਧੀਆਂ ਪਰਾਇਆ ਧਨ ਨਹੀਂ ,ਮੇਰਾ ਪੁੱਤ ਹੀ ਪਰਾਇਆ ……ਹੈ ।”

You may also like