ਬੇਟੀ

by admin

ਸ਼ੀਨਾ ਦਾ ਨਾਮ ਸਟੇਜ ਤੇ ਬੋਲਿਆ  ਉਹ ਸਨਮਾਨ ਲੈਣ ਲਈ ਪਹੁੰਚ ਗਈ। ਉਸਨੇ ਸਨਮਾਨ ਲਿਆ। ਹਾਲ ਤਾੜੀਆਂ ਨਾਲ  ਗੂੰਜ ਗਿਆ। ਸ਼ੀਨਾ ਬਹੁਤ ਖੁਸ਼ ਹੈ, ਖੁਸ਼ ਵੀ ਕਿਉਂ ਨਾ  ਹੁੰਦੀ। ਉਸਨੇ ਪਹਿਲੀ ਵਾਰ ਵਿਚ ਯੂ਼. ਪੀ. ਐਸ. ਸੀ. ਦਾ ਟੈਸਟ ਕਲੀਅਰ ਨਹੀਂ ਕੀਤਾ ਸਗੋ ਦੂਜਾ ਰੈਕ ਪ੍ਰਾਪਤ  ਕੀਤਾ। ਉਸਨੂੰ ਮੁੱਖ ਮਹਿਮਾਨ  ਨੇ ਸਨਮਾਨ ਦਿੱਤਾ।
ਮੁੱਖ ਮਹਿਮਾਨ  ਨੇ ਸ਼ੀਨਾ ਨੂੰ ਅਸ਼ੀਰਵਾਦ ਦਿੰਦੇ ਕਿਹਾ, “ਵਾਹ!! ਬੇਟੀ, ਵਾਹ!! ਤੂੰ ਕਮਾਲ ਕਰ ਦਿੱਤਾ। ਬੇਟੀਆਂ ਦੇਸ਼ ਦੀ ਆਣ -ਸ਼ਾਣ ਹੁੰਦੀਆਂ ਹਨ। ਤੂੰ ਤਾਂ  ਮੇਰਾ  ਮਨ ਜਿੱਤ ਲਿਆ। ਸ਼ੀਨਾ ਨੇ  ਮੁਸਕਰਾਉਦੇ ਹੋਏ ਕਿ ਹਾ, ਇਸ ਦਾ ਮਾਣ ਮੇਰੀ ਮਾਂ ਨੂੰ ਜਾਂਦਾ ਹੈ। ਉਨ੍ਹਾਂ  ਨੇ ਮੇਰੀ ਇੱਛਾ ਸ਼ਕਤੀ ਵਧਾਈ ਤੇ ਮਿਹਨਤ ਕਰਨੀ ਸਿਖਾਈ। ਇਸ ਲਈ ਮੈਂ ਆਪਣੀ ਮਾਂ ਨੂੰ ਸਟੇਜ ਤੇ  ਬਲਾਦੀ ਹਾਂ।
ਮੁੱਖ ਮਹਿਮਾਨ ਉਸਦੀ ਮਾਂ ਨੂੰ ਦੇਖ ਕੇ  ਹੈਰਾਨ ਹੋ ਜਾਂਦਾ  ਹੈ। ਉਹ ਤਾਂ  ਉਸਦੀ ਪਤਨੀ ਹੈ। ਸ਼ੀਨਾ ਦੀ ਮਾਂ ਸਟੇਜ ਤੋਂ ਹੇਠਾਂ ਆਉਂਦੀ ਹੈ। ਮੁੱਖ ਮਹਿਮਾਨ ਨੇ ਆਪਣੀ ਪਤਨੀ ਨੂੰ  ਕਿਹਾ, “ਧੰਨਵਾਦ, ਤੂੰ ਮੇਰੀ ਬੇਟੀ ਦੀ ਪਾਲਣਾ ਬਹੁਤ ਚੰਗੀ ਕੀਤੀ ਹੈ।
ਤੁਹਾਨੂੰ ਬੇਟੀਆਂ ਪਸੰਦ ਨਹੀਂ ਸੀ। ਸ਼ੀਨਾ ਦੇ ਜਨਮ ਤੋਂ  ਬਾਅਦ ਤੁਸੀਂ  ਕਿਹਾ ਕਿ ਤੈਨੂੰ ਮੇਰੇ ਜਾਂ ਸ਼ੀਨਾ  ਵਿਚੋਂ ਇਕ ਨੂੰ ਚੁਣਨਾ ਪਵੇਗਾ। ਮੈਂ ਕਿਹਾ, “ਮੈਨੂੰ ਬੇਟੀ ਪਸੰਦ ਹੈ। ਸ਼ੀਨਾ ਨੇ ਮੇਰਾ ਨਾਮ ਰੋਸ਼ਨ ਕਰ ਦਿੱਤਾ।”
“ਸੋਰੀ……. ਸੋਰੀ…….. ਸੋਰੀ ਮੈਂ  ਤੈਨੂੰ  ਛੱਡ ਕੇ  ਚਲਾ ਗਿਆ ਸੀ।  ਜਦੋਂ ਮੈਨੂੰ ਆਪਣੀ  ਗਲਤੀ  ਦਾ ਅਹਿਸਾਸ ਹੋਇਆ ਮੈਂ  ਤੈਨੂੰ ਮਿਲਣ  ਆਇਆ। ਤੂੰ ਨਾ ਮਿਲੀ। ਤੂੰ ਘਰ ਵੇਚ ਕੇ ਸ਼ਹਿਰ ਚਲੀ ਗਈ ਸੀ। ਮੈਂ ਤੈਨੂੰ ਬਹੁਤ ਭਾਲਿਆ ਪਰ ਤੂੰ  ਨਾ ਮਿਲੀ ਮੇਰੇ ਲਈ ਅੱਜ ਦਾ ਦਿਨ  ਬਹੁਤ ਸ਼ੁਭ ਹੈ। ਮੈਨੂੰ ਮਾਫ ਕਰ  ਦੇ।
“ਸ਼ੀਨਾ ਨੇ ਮਾਂ ਦੇ ਜਵਾਬ ਤੋਂ ਪਹਿਲਾਂ  ਹੀ ਹਸਦੇ ਹੋਏ ਕਿਹਾ, “ਪਾਪਾ ਆਪਾ ਇੱਕਠੇ ਰਵਾਂਗੇ। ਪਾਪਾ, ਮੈਨੂੰ ਹਮੇਸ਼ਾ  ਤੁਹਾਡੀ ਕਮੀ ਮਹਿਸੂਸ ਹੋਈ ਹੈ। “ਸ਼ੀਨਾ ਦੀ ਗੱਲ ਸੁਣਕੇ ਸਾਰੇ ਹੱਸਣ ਲੱਗਦੇ ਹਨ।

You may also like