ਸੁਧਾਰ 

by Manpreet Singh

ਮੈਂ ਆਪਣੇ ਕਮਰੇ ਵਿਚ ਬੈਠਾ ਸਿਗਰਟ ਪੀ ਰਿਹਾ ਸੀ । ਮੇਰਾ ਧਿਆਨ ਸਿਗਰਟ ਦੇ ਉੱਠ ਰਹੇ ਧੂੰਏ ਵੱਲ ਸੀ । ਮੈਂ ਆਪਣੇ ਵਿਚ ਹੀ ਮਸਤ ਸੀ । ਮੈ ਨਾਲ-ਨਾਲ ਸ਼ਰਾਬ ਦਾ ਪੈੱਗ ਵੀ ਲਗਾ ਰਿਹਾ ਸੀ । “ਪਾਪਾ ਜੀ ! ਪਾਪਾ ਜੀ ! ਮੈਨੂੰ ਵੀ ਗਿਲਾਸ ਦੇ ਦਿਓ । ਮੈਂ ਵੀ ਪੀ ਕੇ ਦੇਖਾਂਗਾ । ਤੁਸੀਂ ਸ਼ਰਾਬ ਪੀਂਦੇ ਕਿੰਨੇ ਖੁਸ਼ ਲੱਗਦੇ ਹੋ ।
ਤੁਹਾਨੂੰ ਕਿੰਨੀ ਮਸਤੀ ਚੜ੍ਹੀ ਹੋਈ ਹੈ ।” ਮੇਰੇ ਬੱਚੇ ਨੇ ਕਿਹਾ ।
“ਨਾ ……ਨਾ ਬੇਟੇ , ਇਹ ਪੀਣ ਦੀ ਚੀਜ਼ ਨਹੀਂ।”
” ਕਿਉਂ ਪਾਪਾ ?”

” ਇਹ ਬਹੁਤ ਬੁਰੀ ਤੇ ਗੰਦੀ ਹੁੰਦੀ ਹੈ ।” “ਤੁਸੀਂ ਕਿਉਂ ਪੀ ਰਹੇ ਹੋ ?” ” ਜੇ ਤੁਹਾਡੇ ਲਈ ਚੰਗੀ ਹੈ ਤਾ ਮੈਂ ਵੀ ਪੀਵਾਂਗਾ ।”
ਮੇਰੇ ਬੱਚੇ ਨੇ ਮੇਰੇ ਜਵਾਬ ਦੇਣ ਤੋਂ ਪਹਿਲੇ ਹੀ ਕਿਹਾ ਅਤੇ ਮੇਰੇ ਹੱਥ ਵਿਚ ਬੋਤਲ ਖੋਹਣ ਲੱਗਾ। ਮੈਂ ਗੁੱਸੇ ਵਿਚ ਉਸ ਦੇ ਮੂੰਹ ‘ਤੇ ਥੱਪੜ ਜੜ੍ਹ ਦਿੱਤਾ । “ਪਾਪਾ ਮੈਂ ਵੀ ਪੀਵਾਂਗਾ ।ਉਹ ਵਾਰ-ਵਾਰ ਕਹਿਣ ਲੱਗਾ ।ਮੈਂ ਨਿਰਉੱਤਰ ਸੀ । ਮੇਰੇ ਹੱਥੋਂ ਬੋਤਲ ਡਿੱਗ ਗਈ । ”

ਮੈਨੂੰ ਮਹਿਸੂਸ ਹੋਇਆ ।ਬੱਚੇ ਵੱਡਿਆਂ ਤੋਂ ਹੀ ਸਿੱਖਦੇ ਹਨ ।
ਸੁਧਰਨ ਦੀ ਪਹਿਲਾ ਸਾਨੂ ਲੋੜ ਹੈ । ਮੇਰੇ ਮਨ ਵਾਰ-ਵਾਰ ਕਹਿ ਰਿਹਾ ਸੀ ।

You may also like