ਮਨ ਟਿਕੇ ਜਾ ਨਾ ਟਿਕੇ , ਨਾਮ ਜਪਣਾ ਚਾਹਿਦਾ ਹੈ , ਜੋ ਲੱਗੇ ਰਹਿਣਗੇ, ਓਹਨਾ ਲਈ ਓਹ ਸਮਾਂ ਵੀ ਆਵੇਗਾ , ਜਦੋ ਮਨ ਦਾ ਟਿਕਾਓ ਪ੍ਰਾਪਤ ਹੋ ਜਾਵੇਗਾ | ਜੋ ਤੁਰੇ ਰਹਿਣਗੇ , ਭਾਵੇ ਮਧਮ ਚਲ ਹੀ , ਓਹਨਾ ਦੇ ਮੰਜਿਲ ਤੇ ਪਹੁੰਚਣ ਦੀ ਆਸ ਹੋ ਸਕਦੀ ਹੈ |
ਭਾਈ ਵੀਰ ਸਿੰਘ ਜੀ
admin
ਕਈ ਲੋਕ ਇਹ ਤਰਕ ਕਰਦੇ ਹਨ ਕਿ ਰੋਜ-੨ ਇਕ ਹੀ ਨਿਤਨੇਮ ਕਰਨਾ ਕਿਓ ਜਰੂਰੀ ਹੈ | ਇਹ ਤਾ ਇਕ ਵਾਰ ਵੀ ਕਰਲੋ ਤਾ ਓਹੀ ਗਲ ਹੈ ਕਹੰਦੇ ਹਨ ਕ ਇਹ ਤਾ (repetition) ਦੋਹਰਾਓ ਹੋ ਗਿਆ | ਅਸਲ ਗਲ ਇਹ ਹੈ ਕਿ ਜਿਵੇ ਘਰ ਵਿਚ ਰੋਜ ਝਾੜੂ ਪੋਚਾ ਕਰਨਾ ਪੈਂਦਾ ਹੈ ਤੇ ਕੋਈ ਇਹ ਨਹੀਂ ਕਹੰਦਾ ਕਿ ਇਹ ਰੋਜ ਕਿਓ ਜਰੂਰੀ ਹੈ ਕਿਓਕੀ ਸਬ ਨੂ ਪਤਾ ਹੈ ਕਿ ਸਾਰੇ ਦਿਨ ਵਿਚ ਮਿੱਟੀ ਘੱਟਾ ਘਰ ਵਿਚ ਆ ਵੜਦਾ ਹੈ| ਇਸ ਕਰਕੇ ਰੋਜ ਝਾੜੂ ਪੋਚਾ ਕਰਨਾ ਪੈਂਦਾ ਹੈ| ਬਿਲਕੁਲ ਇਸੇ ਤਰਾ ਇਸ ਮਨ ਦੀ ਸਫਾਈ ਕਰਨ ਲਈ ਸਾਨੂੰ ਗੁਰੂ ਸਾਹਿਬਾਨ ਨੇ ਨਿਤਨੇਮ ਦਿੱਤਾ ਹੈ | ਰੋਜ-੨ ਦੁਨੀਆ ਨਾਲ ਵਾਹ ਪੈਣ ਕਰਕੇ ਮਨ ਵਿਚ ਵਿਕਾਰਾਂ ਦੀ ਮੇਲ ਲੱਗ ਜਾਂਦੀ ਹੈ |ਇਸਨੂੰ ਹਰ ਰੋਜ ਸਾਫ਼ ਕਰਨ ਦੀ ਲੋੜ ਹੁੰਦੀ ਹੈ ਨਾ ਕਿ ਸਿਰਫ ਇਕ ਵਾਰੀ|
ਇਸ ਕਰਕੇ ਸਾਨੂ ਨਿਤਨੇਮ ਤੇ ਸਤਸੰਗ ਰੋਜ ਕਰਨਾ ਚਾਹੀਦਾ ਹੈ|
ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਹਿ……
ਇਕ ਵਾਰ ਜਦ ਮਹਾਰਾਜਾ ਰਣਜੀਤ ਸਿੰਘ ਨੇ ਆਪਨੇ ਚਿੱਟੇ ਕੇਸਾਂ ਨੂੰ ਕਾਲਾ ਕਰਨ ਲਈ ਕਲਫ਼ (ਮਹਿੰਦੀ ) ਲਾ ਲਈ | ਇਸ ਗਲ ਦਾ ਪਤਾ ਜਦੋ ਅਕਾਲੀ ਫੂਲਾ ਸਿੰਘ ਨੂੰ ਲੱਗਾ ਤਾਂ ਓਹਨਾ ਨੇ ਇਕ ਸਿੰਘ ਨੂੰ ਇਹ ਕਹ ਕੇ ਭੇਜਿਆ –
ਜਾ ਕਹ ਦੇਓ ਕਾਣੇ ਢੱਗੇ ਨੂੰ,
ਕਿਓ ਕਾਲਾ ਕਰਦਾ ਬੱਗੇ ਨੂੰ ,
ਅੰਤ ਕਾਲ ਜਦ ਮਰਨਾ ਹੈ ,
ਫਿਰ ਮੂੰਹ ਕਾਲਾ ਕਿਓ ਕਰਨਾ ਹੈ |
ਫਿਰ ਮਹਾਰਾਜਾ ਰਣਜੀਤ ਸਿੰਘ ਨੂੰ ਇਸ ਗਲ ਦੀ ਸਜਾ ਵੀ ਦਿੱਤੀ ਗਈ | ਪਰ ਅਜੇ ਦੇ ਸਮੇ ਵਿਚ ਹਰ ਕੋਈ ਕਲਫ਼ ਲਾ ਕੇ ਕੇਸਾਂ ਨੂੰ ਕਾਲਾ ਕਰ ਲੈਂਦਾ ਹੈ ਪਰ ਸਚ ਇਹ ਹੈ ਕੇ ਮੌਤ ਨੇ ਚਿੱਟੇ ਕੇਸਾਂ ਨੂੰ ਦੇਖ ਕੇ ਨਹੀ ਆਉਣਾ ਸਗੋਂ ਓਹਨੇ ਤਾ ਆਪਨੇ ਨਿਸ਼ਚਿਤ ਸਮੇ ਤੇ ਆ ਕੇ ਇਸ ਆਤਮਾ ਨੂੰ ਲੈ ਹੀ ਜਾਣਾ ਹੈ |
ਫਿਰ ਕਿਓ ਆਪਾ ਇਸ ਤਰਾ ਦੇ ਕਮ ਕਰਕੇ ਉਸ ਪਰਮਾਤਮਾ ਤੋ ਬੇਮੁਖ ਹੁੰਦੇ ਆ |
ਸਾਰੇ ਵੀਰਾਂ ਤੇ ਭੈਣਾਂ ਨੂੰ ਬੇਨਤੀ ਹੈ ਕਿ ਓਹ ਕੇਸਾਂ ਨੂ ਕਲਫ਼ ਨਾ ਲਾਉਣ |
ਵਾਹਿਗੁਰੂ ਜੀ ਕਾ ਖਾਲਸਾ,,,
ਵਾਹਿਗੁਰੂ ਜੀ ਕੀ ਫਤਹਿ ਜੀ..
ਉਨ੍ਹੀਵੀਂ ਸਦੀ ਦੇ ਸਿੱਖਾਂ ਦੇ ਮਹਾਨ ਵਿਦਵਾਨ ਅਤੇ ‘ਗਿਆਨ ਖੜਗ ਦੇ ਧਾਰਨੀ’ ਗਿਆਨੀ ਦਿੱਤ ਸਿੰਘ ‘ਜ਼ਾਤੀ ਦੇ ਵੈਰ ਦਾ ਫਲ’ ਸਿਰਲੇਖ ਵਾਲੀ ਆਪਣੀ ਇਕ ਸੰਪਾਦਕੀ ਵਿਚ, ਖਾਨਾਜੰਗੀ ਨਾਲ ਤਬਾਹ ਹੋਈਆਂ ਕੌਮਾਂ ਦਾ ਹਸ਼ਰ ਇਕ ਲੋਕ ਕਹਾਣੀ ਜ਼ਰੀਏ ਦੱਸਦੇ ਹਨ,
”ਇਕ ਰੁੱਖ ਨੇ ਸਾਥੀ ਰੁੱਖਾਂ ਨੂੰ ਖ਼ਬਰ ਦਿੱਤੀ ਕਿ ਉਨ੍ਹਾਂ ਦੀ ਹੁਣ ਖ਼ੈਰ ਨਹੀਂ ਕਿਉਂਕਿ ਕੁਹਾੜਿਆਂ ਦੇ ਭਰੇ ਗੱਡੇ ਜੰਗਲ ਵਿਚ ਆ ਰਹੇ ਹਨ। ਦੂਜੇ ਰੁੱਖਾਂ ਨੇ ਉਸ ਨੂੰ ਦਿਲਾਸਾ ਦਿੰਦਿਆਂ ਕਿਹਾ ਕਿ ਉਹ ਰੱਤੀ ਭਰ ਫ਼ਿਕਰ ਨਾ ਕਰੇ ਕਿਉਂਕਿ ਉਨ੍ਹਾਂ ਦੇ ਆਪਸੀ ਮਿਲਾਪ ਕਾਰਨ ਕੁਹਾੜਿਆਂ ਦੀ ਇਕ ਨਹੀਂ ਚੱਲਣ ਵਾਲੀ। ਪਰ ਪਹਿਲੇ ਰੁੱਖ ਨੇ ਮੁੜ ਫ਼ਿਕਰ ਸਾਂਝਾ ਕਰਦਿਆਂ ਕਿਹਾ ਕਿ, ਗੱਲ ਤਾਂ ਠੀਕ ਹੈ, ਪਰ ਉਨ੍ਹਾਂ ਦੇ ਨਾਲ ਸਾਡੇ ਜ਼ਾਤੀ ਭਾਈ ਹੀ ਮਦਦਗਾਰ ਹੋ ਗਏ ਹਨ। ਜੋ ਕੁਹਾੜਿਆਂ ਦੇ ਦਸਤੇ ਬਣ ਕੇ ਉਨ੍ਹਾਂ ਵਿਚ ਜਾਇ ਪਏ ਹਨ। ਇਸ ਗੱਲ ਨੂੰ ਸੁਣ ਕੇ ਬਣ ਦੇ ਸਾਰੇ ਰੁੱਖ ਕੰਬ ਗਏ ਅਤੇ ਕਹਿਣ ਲੱਗੇ ਕਿ ਜ਼ਾਤੀ ਦਾ ਵੈਰ ਕੁਲ ਦੇ ਨਸ਼ਟ ਕਰਨ ਲਈ ਬਹੁਤ ਬੁਰਾ ਹੁੰਦਾ ਹੈ ਸੋ ਹੁਣ ਅਸੀਂ ਨਹੀਂ ਬਚਾਂਗੇ।”
ਬ੍ਰਿਟੇਨ ਦੇ ਕਿਸੇ ਪ੍ਰਸਿਧ ਲੇਖਕ ਨੇ ਇੱਕ ਵਾਰ ਕਿਹਾ ਸੀ ਕਿ, “ਜੇਕਰ ਗੁਰੂ ਗੋਬਿੰਦ ਸਿੰਘ ਜੀ ਦਾ ਜਨਮ ਬ੍ਰਿਟੇਨ ਵਿੱਚ ਹੋਇਆ ਹੁੰਦਾ ਤਾਂ ਅੱਜ ਪੂਰੀ ਦੁਨੀਆ ਸਿੱਖ ਹੁੰਦੀ…”
ਇਹਨਾਂ ਸਤਰਾਂ ਵੱਲ ਧਿਆਨ ਦੇਣ ਦੀ ਲੋੜ ਹੈ…ਕਿ ‘ਸਰਵਗੁਣ ਸੰਪੂਰਨ’ ਧਰਮ ਹੁੰਦੇ ਹੋਏ ਵੀ ਸਿੱਖ ਧਰਮ ਨੂੰ ਮੰਨਣ ਵਾਲਿਆਂ ਦੀ ਗਿਣਤੀ ਕਿਉਂ ਘੱਟਦੀ ਜਾ ਰਹੀ ਹੈ? ਇਸਾਈ ਧਰਮ ਦੇ ਵਿੱਚ ਸਿਰਫ ਇੱਕ ਪ੍ਰਭੂ ਯਿਸੂ ਮਸੀਹ ਜੀ ਸੂਲੀ ਚੜੇ ਸਨ ਅਤੇ ਸ਼ਹੀਦ ਹੋਏ ਸਨ ਅਤੇ ਪੂਰੀ ਦੁਨੀਆ ਉਹਨਾਂ ਤੋਂ ਪ੍ਰਭਾਵਿਤ ਹੈ ਅਤੇ ਲੋਕ ਇਸਾਈ ਬਣ ਰਹੇ ਨੇ ਜਦੋਂ ਕਿ ਸਿੱਖ ਧਰਮ ਦਾ ਇਤਿਹਾਸ ਤਾਂ ਸ਼ਹੀਦੀਆਂ ਨਾਲ ਭਰਿਆ ਪਿਆ ਹੈ…ਗੁਰੂ ਅਰਜਨ ਦੇਵ ਜੀ ਤੋਂ ਲੈਕੇ ਗੁਰੂ ਤੇਗ ਬਹਾਦੁਰ ਜੀ, ਭਾਈ ਮਤੀ ਦਾਸ ਜੀ, ਭਾਈ ਸਤੀ ਦਾਸ ਜੀ, ਭਾਈ ਤਾਰੂ ਸਿੰਘ ਜੀ, ਭਾਈ ਦਿਆਲਾ ਜੀ, ਭਾਈ ਸੁਬੇਗ ਸਿੰਘ ਤੇ ਭਾਈ ਸ਼ਾਹਬਾਜ਼ ਸਿੰਘ ਜੀ, ਗੁਰੂ ਗੋਬਿੰਦ ਸਿੰਘ ਜੀ ਦੇ ਸਾਹਿਬਜ਼ਾਦੇ, ਬਾਬਾ ਬੰਦਾ ਸਿੰਘ ਬਹਾਦੁਰ ਜੀ, ਬਾਬਾ ਦੀਪ ਸਿੰਘ ਜੀ ਅਤੇ ਹੋਰ ਪਤਾ ਨੀਂ ਕਿੰਨੇ ਹੀ ਲੱਖਾਂ ਹੀ ਮਹਾਨ ਸਿੱਖ ਸ਼ਹੀਦ ਹੋਏ ਨੇ ਅਤੇ ਹੁਣ ਤੱਕ ਵੀ ਹੋ ਰਹੇ ਨੇ ਜਿੰਨਾ ਦੀ ਸ਼ਾਇਦ ਗਿਣਤੀ ਕਰਨੀ ਵੀ ਔਖੀ ਹੈ… ਐਨੀਆਂ ਸ਼ਹੀਦੀਆਂ, ਉਚ ਕੋਟੀ ਦੇ ਧਾਰਮਿਕ ਗ੍ਰੰਥ ਅਤੇ ਸ਼ਾਨਦਾਰ ਮਾਣਮੱਤਾ ਇਤਿਹਾਸ ਹੋਣ ਦੇ ਬਾਵਜੂਦ ਵੀ ਕਿ ਕਾਰਣ ਹੈ ਕੇ ਅਸੀਂ ਸਿੱਖ ਧਰਮ ਦੇ ਵਿਚਾਰ ਦੁਨੀਆ ਤੱਕ ਪਹੁੰਚਾਉਣ ਤੋਂ ਅਸਮਰਥ ਰਹੇ ਹਾਂ…ਸਚ ਤਾਂ ਇਹ ਹੈ ਕਿ ਅਸੀਂ ਵੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਝਣ ਦੀ ਥਾਂ ਤੇ ਬ੍ਰਾਹਮਣਵਾਦੀ ਸੋਚ ਤਹਿਤ ਉਸਦੀ ਪੂਜਾ ਕਰਨੀ ਸ਼ੁਰੂ ਕਰ ਦਿਤੀ ਹੈ ਆਰਤੀ ਉਤਾਰਨੀ ਸ਼ੁਰੂ ਕਰ ਦਿੱਤੀ ਹੈ…ਇਹੀ ਕਾਰਣ ਹੈ ਕਿ ਨਵੇਂ ਲੋਕਾਂ ਨੇ ਤਾਂ ਸਿੱਖ ਧਰਮ ਕੀ ਅਪਣਾਉਣਾ ਸੀ ਖੁਦ ਸਿੱਖ ਵੀ ਇਸਾਈ ਧਰਮ ਵੱਲ ਅਤੇ ਡੇਰਿਆਂ ਵੱਲ ਭੱਜੇ ਜਾ ਰਹੇ ਹਨ.
ਡਿਲੀਵਰੀ ਤੋ ਬਾਦ ਔਰਤ ਨੂੰ ਹੋਸ਼ ਆਇਆ ਹੀ ਸੀ ਡਿਲੀਵਰੀ ਕਮਰੇ ਤੋ ਬਾਹਰ ਆੳਣ ਦੇ ਇਕ ਘੰਟੇ ਦੇ ਬਾਅਦ ਹੋਸ਼ ਆਇਆ ਸੀ…. ਬੱਚਾ ਹੋੲੇ ਨੂੰ ਅਜੇ ਇਕ ਘੰਟਾ ਲੰਘਿਅਾ ਸੀ ਸਰੀਰ ਵਿਚ ਕੋਈ ਸ਼ਕਤੀ ਨਹੀ …ਪਾਸਾ ਲੈਣਾ ਤਾਂ ੲਿਕ ਪਾਸੇ ਹਿਲਨਾ ਵੀ ਔਖਾ ਸੀ ਫਿਰ ਸੁੱਤੇ ਸੁੱਤੇ ਸੱਜੇ ਹੱਥ ਨਾਲ ਪਤਾ ਲਗਾਇਆ ਪਰ ਕੁੱਝ ਨ ਹੱਥ ਆਇਆ …
ਖੱਬੇ ਹੱਥ ਨਾਲ ਵੀ ਕੋਸ਼ਿਸ਼ ਕੀਤੀ ਹੱਥ ਵਿੱਚ ਕੁਝ ਵੀ ਨਹੀ ਲੱਗਾ ਸੋਚਿਆ ਕਿ ਕਿਤੇ ਥੱਲੇ ਤਾਂ ਨਹੀਂ ਡਿੱਗਿਆ …? ਹਿੰਮਤ ਕਰਕੇ ਬੈਡ ਥੱਲੇ ਵੇਖਿਆ … ਥੱਲੇ ਕੁਝ ਵੀ ਨਹੀ ਸੀ … ੳੁਸਦੇ ਮਨ ਵਿਚ ਘਬਰਾਹਟ ਹੋ ਰਹੀ ਸੀ …
ਇੱਕ ਨਰਸ ਨੂੰ ਇਸ਼ਾਰਾ ਕੀਤਾ . ਨਰਸ ਨੇ ਜੱਚਾ ਦੀ ਘਬਰਾਹਟ ਵੇਖ ਕੇ ਇੰਕੂਵੇਟਰ ਕਮਰੇ ਤੋ ਦੋੜ ਕੇ ਬੱਚੇ ਨੂੰ ਲਿਅਾ ਕੇ ਮਾ ਦੇ ਹੱਥਾਂ ਵਿਚ ਦਿੰਦੇ ਹੋਏ ਕਿਹਾ ਭੈਣ ਮੈ ਸਮਝ ਸਕਦੀ ਹਾਂ ਲੈ ਜੀਅ ਭਰ ਕੇ ਵੇਖ ਲੈ …..ਜੱਚਾ ਮੱਥੇ ੳੁਤੇ ਹੱਥ ਮਾਰ ਕੇ ਕਹਿਂਦੀ ਮੈ ਪੁੱਛ ਰਹੀ ਸੀ ਮੇਰਾ ਮੋਬਾਈਲ ਫੋਨ ਕਿਥੇ ਹੈ…..
ਸਰੋਤ ਵਟਸਅੱਪ
-
- ਕੁਦਰਤੀ ਸੋਮਿਆ ਦੀ ਰਖਿਆ ਕਰੋ |
-
- ਸਾਦਾ ਜੀਵਨ ਬਤੀਤ ਕਰੋ |
-
- ਵਧ ਤੋ ਵਧ ਰੁਖ ਲਗਾ ਕੇ ਮਨੁਖਤਾ ਦਾ ਭਲਾ ਕਰੋ |
-
- ਖਾਦੀ ਦਾ ਕਪੜਾ ਪਹਨ ਕੇ ਬੇਰੁਜਗਾਰੀ ਨੂ ਘਟਾਉਣ ਵਿਚ ਮਦਦ ਕਰੋ |
-
- ਸਾਦਾ ਖਾਣਾ , ਸਾਦਾ ਪਾਉਣਾ , ਤੇ ਸਾਦਗੀ ਵਿਚ ਰਹਿਣ ਦਾ ਅਲਗ ਹੀ ਅਨੰਦੁ ਹੈ |
-
- ਡੀਜਲ ਤੇ ਪੇਟ੍ਰੋਲ ਦੀ ਘਟ ਤੋਂ ਘਟ ਵਰਤੋਂ ਕਰੋ ਤੇ ਵਧ ਰਹੀ ਆਬਾਦੀ ਨੂੰ ਠਲ ਪਾਉਣ ਲਈ ਸੰਜਮ – ਮਈ ਜੀਵਨ ਬਤੀਤ ਕਰੋ |
-
- ਰੋ ਰਹੇ ਹਵਾ , ਪਾਣੀ , ਅਤੇ ਧਰਤੀ ਦੀ ਪੁਕਾਰ ਸੁਨੋ | ਰੁਖ ਲਾਉਣੇ ਨਾ ਭੁੱਲੋ , ਰੁਖ ਦੇਸ਼ ਦੀ ਖੁਸਹਾਲੀ ਦਾ ਅਧਾਰ ਹਨ|
-
- ਬਰਸਾਤ ਦੇ ਮੌਸਮ ਵਿਚ ਹਰ ਇਕ ਪ੍ਰਾਣੀ ਘਟੋ- ਘਟ ਇਕ ਰੁਖ ਜਰੂਰ ਲਗਾ ਕੇ ਮਾਨਵਤਾ ਦਾ ਭਲਾ ਕਰੋ |
-
- ਜਾਨਵਰਾਂ ਦੀ ਰਖਿਆ ਲਈ ਮਨੁਖ ਨੂੰ ਆਪਨੇ ਅੰਦਰ ਦਇਆ-ਮਈ ਭਾਵਨਾ ਰਖਦਿਆ ਵਧ ਤੋ ਵਧ ਉਪਰਾਲੇ ਕਰਨੇ ਚਾਹੀਦੇ ਹਨ |
- ਭਗਤ ਪੂਰਨ ਸਿੰਘ ਜੀ
ਬੱਸ ਸਹਿਰੋਂ ਪਿੰਡ ਵੱਲ ਚੱਲ ਪਈ ਸੀ। ਬੱਸ ਦੇ ਵਿਚਕਾਰ ਜਿਹੇ ਬੇਬੇ ਦਾ ਲਾਡਲਾ ਕਿੰਦਾ ਸਿਉਂ ਨਵੀਂ ਬਣੀ ਸਹੇਲੀ ਸਿੰਮੀ ਨਾਲ ਬੈਠਾ ਹਾਸੇ ਮਖੋਲ ਕਰਦਾ ਆ ਰਿਹਾ ਸੀ। ਸ਼ਹਿਰ ਤੋਂ 30ਕੁ ਮਿੰਟ ਦੂਰ ਆਉਂਦੇ ਨਿੱਕੇ ਜਿਹੇ ਕਸਬੇ ਤੋਂ ਇੱਕ ਪੰਜਾਹ ਕੁ ਸਾਲਾ ਔਰਤ ਚੜੀ ਜਿਸਦੇ ਕੱਪੜਿਆਂ ਤੋਂ ਅੰਦਾਜ਼ਾ ਲਾਇਆ ਜਾ ਸਕਦਾ ਸੀ ਵੀ ਔਰਤ ਲੋਕਾਂ ਦੇ ਘਰ ਕੰਮ ਕਰਕੇ ਗੁਜ਼ਾਰਾ ਕਰਦੀ ਹੋਊ।ਉਹ ਕਿੰਦੇ ਹੋਣਾਂ ਦੀ ਸੀਟ ਦੇ ਅੱਗੇ ਬੈਠ ਗਈ, ਭਾਦੋਂ ਦੀ ਪੜਦਾਅ ਆਲੀ ਗਰਮੀ ਨਾਲ ਉਹਦੇ ਕੱਪੜਿਆਂ ‘ਚੋਂ ਆ ਰਹੀ ਬਦਬੂ ਕਾਰਨ ਸਿੰਮੀ ਨੇ ਰੁਮਾਲ ਨਾਲ ਆਪਣਾ ਨੱਕ ਢੱਕ ਲਿਆ ਤੇ ਕਿੰਦਾ ਨੀਵੀ ਪਾਈ ਬੈਠਾ ਸੀ। ਕੰਡੈਕਟਰ ਨੂੰ ਆਵਾਜ਼ ਮਾਰ ਨੇ ਜਦੋਂ ਉਹਨੇ ਰੱਬੋਂ ਪਿੰਡ ਦੀ ਟਿਕਟ ਕਟਾਈ, ਝੱਟ ਹੋਲੀ ਦੇਣੇ ਸਿੰਮੀ ਕਿੰਦੇ ਨੂੰ ਕਹਿੰਦੀ ਕਿ ਕੋਣ ਆ ਇਹ ਬੁੜੀ,ਟਿਕਟ ਤਾਂ ਤੇਰੇ ਪਿੰਡ ਦੀ ਲਈ ਆ? ਕਿੰਦਾ ਕਹਿੰਦਾ ਮੈਂ ਤਾਂ ਆਪ ਪਹਿਲੀ ਵਾਰੀ ਵੇਖੀ ਆ ਪਤਾ ਨੀ ਕੌਣ ਆ।
ਸਮਾ ਲੰਘਦਾ ਗਿਆ, ਭੈੜੀ ਸੰਗਤ ਨੇ ਕਿੰਦੇ ਨੂੰ ਤਕੜਾ ਨਸ਼ੇੜੀ ਬਣਾ ਦਿੱਤਾ। ਸੱਭ ਪਾਸਾ ਵੱਟ ਦੇ ਕਿੰਦੇ ਤੋਂ ਦੂਰ ਰਹਿਣ ਦੀ ਸੋਚਦੇ। ਕਿੰਦੇ ਦੀ ਸਿੰਮੀ ਜੋ ਮਿੰਟ ਵੀ ਉਹਤੋਂ ਪਰਾਂ ਨਹੀ ਸੀ ਹੁੰਦੀ,ਅੱਜ ਨੌਕਰੀ ਤੇ ਲੱਗੀ ਕੰਨਾਂ ‘ਚ ਟੂਟੀਆਂ ਲਾਈ ਉਸੇ ਹੀ ਬੱਸ ਵਿੱਚ ਬੈਠੀ ਆ ਰਹੀ ਸੀ।ਨਸ਼ੇ ਦੇ ਓਵਰਡੋਜ਼ ਕਾਰਨ ਕਿੰਦੇ ਨੂੰ ਉਲਟੀ ਲੱਗ ਗਈ,ਜੋ ਬੱਸ ਵਿੱਚ ਮੂਧਾ ਪਿਆ ਉੱਛਲ ਰਿਹਾ ਸੀ। ਕਿੰਦੇ ਦੀਆਂ ਆਦਤਾਂ ਤੋਂ ਜਾਣੂ ਕੰਡੈਕਟਰ ਉਹਨੂੰ ਬੱਸ ਰੋਕ ਕੇ ਥੱਲੇ ਉਤਾਰਨ ਲਈ ਧੱਕੇ ਦਿੰਦਾ ਹੋਇਆ ਬੋਲਿਆ, ‘ਘੱਟ ਮਰ ਲਿਆ ਕਰੋ,,,ਸਾਲਿਉ,,,,ਜੇ ਨਹੀਂ ਪੱਚਦਾ,,,ਆਹ ਤੇਰੀ ਮਾਂ ਸਾਫ ਕਰੂ’।
ਇੰਨੇ ਨੂੰ ਇੱਕ ਔਰਤ ਚੁੰਨੀ ਨਾਲ ਉਲਟੀ ਆਲੀ ਥਾਂ ਸਾਫ ਕਰਦੀ ਹੋਈ ਪੈਂਦੇ ਧੱਕਿਆਂ ‘ਚ ਕਿੰਦੇ ਨਾਲ ਹੀ ਉੱਤਰ ਗਈ। ਬੱਸ ਤੁਰਨ ਲੱਗੀ,ਸਾਰੀਆਂ ਸਵਾਰੀਆਂ ਦੇ ਨਾਲ ਸਿੰਮੀ ਵੀ ਉਸ ਔਰਤ ਦਾ ਮੂੰਹ ਦੇਖਣ ਨੂੰ ਕਾਹਲੀ ਸੀ ਜੋ ਕਿੰਦੇ ਨੂੰ ਗੋਦੀ ‘ਚ ਬਿਠਾਈ ਰੋ ਰਹੀ ਸੀ।ਭੁੱਬਾਂ ਮਾਰ ਰੋਂਦੀ ਨਾਲੇ ਤਾਂ ਉਹ ਕਿੰਦੇ ਦਾ ਮੂੰਹ ਸਾਫ ਕਰ ਰਹੀ ਸੀ ਨਾਲੇ ਵੱਡੇ ਘਰ ਆਲਿਆਂ ਦੇ ਜਾਗਰ ਨੂੰ ਗਾਲਾਂ ਕੱਢ ਰਹੀ ਸੀ ਜੀਹਨੇ ਚੜਦੀ ਉਮਰੇ ਉਹਦਾ ਸਿਰ ਦਾ ਸਾਂਈ ਕੱਖੋਂ ਹੌਲਾ ਕਰਦਾ ਤੇ ਹੁਣ ਉਹਦਾ ਪੁੱਤ ਵੀ ਉਸੇ ਰਾਹ ਤੇ ਤੋਰਤਾ। ਉਹ ਉਹੀਉ ਔਰਤ ਸੀ ਜਿਹਨੂੰ ਤਿੰਨ ਸਾਲ ਪਹਿਲਾਂ ਕਿੰਦੇ ਨੇ ਉਹਨੂੰ ਪਹਿਚਾਨਣ ਤੋਂ ਨਾਂਹ ਕਰ ਦਿੱਤੀ ਸੀ ਤੇ ਜੀਹਦੇ ‘ਚੋਂ ਭੈੜੀ ਬਦਬੂ ਆ ਰਹੀ ਸੀ।।।
ਮਾਂ ਹੁੰਦੀ ਏ ਮਾਂ ਉਹ ਦੁਨੀਆ ਵਾਲਿਉ।।।
ਸਿਖ ਧਰਮ ਵਿਚ “ਗਰੀਬ ਦੇ ਮੂਹ ਨੂੰ ਗੁਰੂ ਦੀ ਗੋਲਕ” ਦਾ ਸਥਾਨ ਦਿੱਤਾ ਗਿਆ ਹੈ |
ਸੋ ਜਦੋ ਵੀ ਅਸੀਂ ਆਪਨੇ ਨੇੜੇ ਕੋਈ ਲੋੜਵੰਦ ਇਨਸਾਨ ਦੇਖਦੇ ਆ ਤਾ ਸਾਨੂੰ ਚਾਹਿਦਾ ਹੈ ਕਿ ਅਸੀਂ ਉਸਦੀ ਸਹਾਇਤਾ
ਕਰੀਏ | ਕਿਓਕੀ ਗੁਰੂ ਘਰ ਵਿਚ ਕਿਸੇ ਗਲ ਦੀ ਕਮੀ ਨਹੀਂ | ਪਰ ਇਸ ਲੋੜਵੰਦ ਜਾਂ ਗਰੀਬ ਇਨਸਾਨ ਨੂੰ ਸਿਰਫ ਤੁਸੀਂ ਜਾਣਦੇ ਓ , ਤਾ ਕਰਕੇ ਕੋਸ਼ਿਸ਼ ਕਰਿਆ ਕਰੋ ਕਿ ਕਿਸੇ ਗਰੀਬ ਦੇ ਕੰਮ ਆ ਸਕੀਏ |
ਆਪਨੇ ਤੇ ਆਪਨੇ ਪਰਿਵਾਰ ਲਈ ਤਾਂ ਜਾਨਵਰ ਵੀ ਜਿਓਂਦੇ ਨੇ, ਇਨਸਾਨ ਤਾ ਓਹ ਹੈ ਜੋ ਕਿਸੇ ਦੂਸਰੇ ਦੇ ਕੰਮ ਆਵੇ |
ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਹਿ….
ਸ਼ਹੀਦ ਸ. ਸ਼ਾਮ ਸਿੰਘ ਅਟਾਰੀ ਸਿੱਖ ਇਤਿਹਾਸ ਵਿਚ ਚਮਕਦਾ ਸਿਤਾਰਾ ਹੈ। ਸ਼ਹੀਦ ਸ. ਸ਼ਾਮ ਸਿੰਘ ਅਟਾਰੀ ਵਾਲੇ ਦਾ ਜਨਮ ਸੰਮਤ ਨਾਨਕਸ਼ਾਹੀ 316 (1785 ਈ.) ਨੂੰ ਭਾਈ ਕਾਹਨ ਚੰਦ ਪੁੱਤਰ ਮੋਰ ਸਿੰਘ ਦੇ ਪੋਤਰੇ ਸ. ਨਿਹਾਲ ਸਿੰਘ ਦੇ ਘਰ ਮਾਤਾ ਸ਼ਮਸ਼ੇਰ ਕੌਰ ਦੀ ਕੁੱਖੋਂ ਹੋਇਆ। ਸ. ਸ਼ਾਮ ਸਿੰਘ ਅਟਾਰੀ ਦੇ ਵੱਡ-ਵਡੇਰਿਆਂ ਦਾ ਪਿੱਛਾ ਜੈਸਲਮੇਰ ਸੀ। ਇਹ ਪਹਿਲਾਂ ਫੂਲ ਮਹਿਰਾਜ ਦੇ ਪਿੰਡਾਂ ਵਿਚ ਆਬਾਦ ਹੋਏ, ਫਿਰ 1735 ਈ. ਨੂੰ ਜਗਰਾਉਂ ਦੇ ਇਲਾਕੇ ਵਿਚ ਕਾਉਂਕੇ ਵਿਚ ਜਾ ਵੱਸੇ। ਕਾਉਂਕੇ ਤੋਂ ਬਾਅਦ ਇਨ੍ਹਾਂ ਇਕ ਉਦਾਸੀ ਸੰਤ ਮੂਲ ਦਾਸ ਤੋਂ ਅੰਮ੍ਰਿਤਸਰ ਜ਼ਿਲ੍ਹੇ ਦੇ ਇਕ ਪਿੰਡ ਵਿਚ ਮੋੜ੍ਹੀ ਰਖਵਾਈ ਅਤੇ ਉਂਚੀ ਜਗ੍ਹਾ ’ਤੇ ਤਿੰਨ-ਮੰਜ਼ਲਾ ਮਕਾਨ ਉਸਾਰ ਕੇ ਇਸ ਦਾ ਨਾਂ ‘ਅਟਾਰੀ’ ਰੱਖਿਆ। ਆਪ ਜੀ ਦੇ ਪਿਤਾ ਸ. ਨਿਹਾਲ ਸਿੰਘ ਦਾ ਮਹਾਰਾਜਾ ਰਣਜੀਤ ਸਿੰਘ ਨਾਲ ਬਹੁਤ ਪਿਆਰ ਸੀ।
ਸ. ਨਿਹਾਲ ਸਿੰਘ ਦੇ ਪੁੱਤਰ ਸ. ਸ਼ਾਮ ਸਿੰਘ ਅਟਾਰੀ ਵੀ ਚੰਗੇ ਘੋੜ-ਸਵਾਰ, ਤੀਰ-ਅੰਦਾਜ਼ ਤੇ ਤਲਵਾਰਬਾਜ਼ ਸਨ। ਆਪ ਵੀ ਆਪਣੇ ਪਿਤਾ ਵਾਂਗ ਬਹੁਤ ਹੀ ਇਮਾਨਦਾਰ, ਨੇਕ, ਸੱਚੇ-ਸੁੱਚੇ, ਪਰਉਪਕਾਰੀ ਅਤੇ ਦਲੇਰ ਆਦਮੀ ਸਨ। ਸ. ਸ਼ਾਮ ਸਿੰਘ ਅਟਾਰੀ ਵੀ ਸ. ਨਿਹਾਲ ਸਿੰਘ ਦੇ ਜਿਉਂਦਿਆਂ ਹੀ ਮਹਾਰਾਜਾ ਰਣਜੀਤ ਸਿੰਘ ਦੀ ਫੌਜ ਵਿਚ ਭਰਤੀ ਹੋ ਚੁੱਕਾ ਸੀ।
ਸ. ਸ਼ਾਮ ਸਿੰਘ ਅਟਾਰੀ ਨੇ ਮੁਲਤਾਨ ਅਤੇ ਕਸ਼ਮੀਰ ਦੀ ਲੜਾਈ ਵਿਚ ਬਹੁਤ ਬਹਾਦਰੀ ਵਿਖਾਈ। ਮਹਾਰਾਜਾ ਸਾਹਿਬ ਨੇ ਖੁਸ਼ ਹੋ ਕੇ ਆਪ ਨੂੰ ਇਕ ਹੀਰਿਆਂ ਜੜੀ ਕਲਗੀ ਇਨਾਮ ਵਜੋਂ ਦਿੱਤੀ। ਇਸ ਤੋਂ ਬਾਅਦ ਸ. ਸ਼ਾਮ ਸਿੰਘ ਅਟਾਰੀ ਵਾਲੇ ਦੀ ਪੁੱਤਰੀ ਨਾਨਕੀ ਦੀ ਸ਼ਾਦੀ ਮਹਾਰਾਜਾ ਰਣਜੀਤ ਸਿੰਘ ਦੇ ਪੋਤਰੇ ਕੰਵਰ ਨੌਨਿਹਾਲ ਸਿੰਘ ਨਾਲ ਹੋਈ। ਆਪ ਦੀ ਲਾਹੌਰ ਦਰਬਾਰ ਨਾਲ ਸਾਂਝ ਪੈਣ ਕਰਕੇ ਹੋਰ ਸ਼ਾਨੋ-ਸ਼ੌਕਤ ਵਧ ਗਈ। ਆਪ ਫੌਜਾਂ ਦੇ ਕਮਾਂਡਰ ਬਣੇ।
ਮਹਾਰਾਜਾ ਰਣਜੀਤ ਸਿੰਘ ਦੀ ਮੌਤ ਤੋਂ ਬਾਅਦ ਖਾਲਸਾ ਫੌਜ ਵਿਚ ਵਾਪਰ ਰਹੀਆਂ ਕੁਝ ਗਲਤ ਘਟਨਾਵਾਂ ਨੂੰ ਵੇਖ ਕੇ ਆਪ ਨੌਕਰੀ ਛੱਡ ਕੇ ਅਟਾਰੀ ਆ ਗਏ।
ਦੂਸਰੇ ਪਾਸੇ ਖਾਲਸਾ ਰਾਜ ਦੇ ਨਮਕ-ਹਰਾਮੀ ਵਜ਼ੀਰ ਧਿਆਨ ਸਿੰਹੁ ਡੋਗਰੇ ਦੀ ਮਾੜੀ ਨੀਤੀ ਸਿੱਖ ਰਾਜ ਦੀ ਪਿੱਠ ਵਿਚ ਗ਼ਦਾਰੀ ਦਾ ਛੁਰਾ ਮਾਰ ਰਹੀ ਸੀ। ਸਿੱਖਾਂ ਦੀਆਂ ਅੰਗਰੇਜ਼ਾਂ ਨਾਲ ਹੋਈਆਂ ਲੜਾਈਆਂ, ਮੁੱਦਕੀ, ਫੇਰੂਮਾਨ, ਬੱਦੋਵਾਲ ਅਤੇ ਆਲੀਵਾਲ ਦੀਆਂ ਲੜਾਈਆਂ ਵਿਚ ਸਵਾਰਥੀ ਡੋਗਰਿਆਂ ਦੀ ਗ਼ਦਾਰੀ ਕਾਰਨ ਸਿੱਖਾਂ ਦੀ ਹਾਰ ਹੋਈ। ਅਖੀਰ ਵਿਚ ਸਿੱਖ ਫੌਜਾਂ ਦੀ ਵਾਗਡੋਰ ਸਾਂਭਣ ਵਾਲਾ ਜਦੋਂ ਕੋਈ ਨਾ ਰਿਹਾ ਤਾਂ ਮਹਾਰਾਣੀ ਜਿੰਦ ਕੌਰ ਨੇ ਸ. ਸ਼ਾਮ ਸਿੰਘ ਅਟਾਰੀ ਵਾਲੇ ਨੂੰ ਚਿੱਠੀ ਲਿਖੀ ਕਿ ਫੌਜਾਂ ਦੀ ਵਾਗਡੋਰ ਸਾਂਭੋ। ਚਿੱਠੀ ਵਿਚ ਜਦੋਂ ਸਿੱਖਾਂ ਦੀ ਹਾਰ ਅਤੇ ਗ਼ਦਾਰਾਂ ਦੀ ਗ਼ਦਾਰੀ ਬਾਰੇ ਸਰਦਾਰ ਨੇ ਪੜ੍ਹਿਆ ਤਾਂ ਸਰਦਾਰ ਦਾ ਚਿਹਰਾ ਲਾਲ ਹੋ ਗਿਆ, ਡੌਲ਼ੇ ਫਰਕੇ। ਮਾਝੇ ਦੇ ਪਿੰਡਾਂ ਤੋਂ ਹੋਰ ਸਿੰਘ ਨਾਲ ਲੈ ਕੇ ਅਟਾਰੀ ਤੋਂ ਅਰਦਾਸ ਕੀਤੀ ਕਿ ਜਾਂ ਤਾਂ ਰਣ-ਮੈਦਾਨ ਵਿਚ ਜਿੱਤ ਕੇ ਆਵੇਗਾ ਜਾਂ ਸ਼ਹੀਦੀ ਪਾਵੇਗਾ।
ਕਵੀ ਕਾਦਰ ਯਾਰ ਲਿਖਦਾ ਹੈ-
ਉਹਦੀ ਦਸਤਾਰ ਸੋਹਣੀ, ਗ਼ੁਫ਼ਤਾਰ ਸੋਹਣੀ, ਰਫ਼ਤਾਰ ਸੋਹਣੀ,
ਕੀ ਕਹੀਏ ਕੁਝ ਨਹੀਂ ਕਹਿਣ ਵਾਲਾ।
ਕਾਦਰ ਯਾਰ ਜੱਗ ’ਤੇ ਨਾਮ ਰੌਸ਼ਨ, ਸ਼ਾਮ ਸਿੰਘ ਅਟਾਰੀ ਦੇ ਰਹਿਣ ਵਾਲਾ।
ਕਹਿਣੀ ਤੇ ਕਰਨੀ ਦਾ ਧਨੀ ਸੂਰਮਾ 9 ਫਰਵਰੀ, 1846 ਨੂੰ ਸਭਰਾਵਾਂ ਦੇ ਮੈਦਾਨ ਵਿਚ ਆ ਪੁੱਜਾ। ਸਤਲੁਜ ਦਰਿਆ ਪਾਰ ਕਰ ਕੇ 10 ਫਰਵਰੀ ਨੂੰ ਲੜਾਈ ਆਰੰਭ ਹੋ ਗਈ। ਪਰ ਫਿਰ ਗ਼ਦਾਰ ਤੇਜਾ ਸਿੰਹੁ ਤੇ ਲਾਲ ਸਿੰਹੁ ਨੇ ਐਨ ਉਸ ਵੇਲੇ ਗ਼ਦਾਰੀ ਕੀਤੀ ਜਦੋਂ ਸਿੱਖ ਫੌਜ ਨੇ ਅੰਗਰੇਜ਼ਾਂ ਦੀ ਫੌਜ ਨੂੰ ਮੋਰਚਿਆਂ ਵਿੱਚੋਂ ਭਜਾ ਦਿੱਤਾ ਸੀ। ਸਿੱਖ ਫੌਜਾਂ ਦੀ ਜਿੱਤ ਹੋ ਚੁੱਕੀ ਸੀ ਪਰ ਇਨ੍ਹਾਂ ਗ਼ਦਾਰਾਂ ਨੇ ਸਿੱਖ ਫੌਜਾਂ ਦਾ ਬਰੂਦ ਅਸਲਾ ਬੰਦ ਕਰ ਦਿੱਤਾ ਅਤੇ ਸਤਲੁਜ ਦਰਿਆ ’ਤੇ ਬਣਿਆ ਬੇੜੀਆਂ ਦਾ ਪੁਲ ਤੋੜ ਦਿੱਤਾ।
ਅਖੀਰ ਵਿਚ ਸਰਦਾਰ ਸ਼ਾਮ ਸਿੰਘ ਨੇ ਨਾਲ ਦੇ ਸਾਥੀਆਂ ਨੂੰ ਲਲਕਾਰਾ ਮਾਰ ਕੇ ਤਲਵਾਰਾਂ ਸੂਤ ਕੇ ਅੰਗਰੇਜ਼ਾਂ ਦੀ ਫੌਜ ਉਂਤੇ ਹਮਲਾ ਕੀਤਾ। ਅੰਤ 10 ਫਰਵਰੀ, 1846 ਈ. ਦੀ ਸ਼ਾਮ ਨੂੰ ਉਧਰ ਸੂਰਜ ਡੁੱਬ ਗਿਆ, ਇਧਰ ਸਿੱਖ ਰਾਜ ਦਾ ਆਖਰੀ ਥੰਮ੍ਹ ਸ. ਸ਼ਾਮ ਸਿੰਘ ਅਟਾਰੀ ਵਾਲਾ ਧਰਤੀ ’ਤੇ ਗੋਲੀਆਂ ਖਾ ਕੇ ਡਿੱਗ ਪਿਆ ਤੇ ਸ਼ਹੀਦੀ ਪ੍ਰਾਪਤ ਕਰ ਗਿਆ। ਸ਼ਾਹ ਮੁਹੰਮਦ ਨੇ ਲਿਖਿਆ ਹੈ-
ਜੰਗ ਹਿੰਦ ਪੰਜਾਬ ਦਾ ਹੋਣ ਲੱਗਾ, ਦੋਹਾਂ ਪਾਸਿਉਂ ਫੌਜਾਂ ਭਾਰੀਆਂ ਨੇ।
ਅੱਜ ਹੋਵੇ ਸਰਕਾਰ ਤਾਂ ਮੁੱਲ ਪਾਵੇ, ਜਿਹੜੀਆਂ ਖਾਲਸੇ ਨੇ ਤੇਗਾਂ ਮਾਰੀਆਂ ਨੇ।
ਸਰਦਾਰ ਨੇ ਜੰਗ ਵਿਚ ਐਸੀ ਬਹਾਦਰੀ ਦਿਖਾਈ ਕਿ ਅੰਗਰੇਜ਼ ਫੌਜਾਂ ਦੇ ਥੰਮ੍ਹ ਹਿਲਾ ਕੇ ਰੱਖ ਦਿੱਤੇ। ਜੇਕਰ ਗ਼ਦਾਰ ਗ਼ਦਾਰੀ ਨਾ ਕਰਦੇ ਤਾਂ ਸਾਡਾ ਸਿੱਖ ਰਾਜ ਦਾ ਰਾਜ ਕਾਇਮ ਰਹਿੰਦਾ :
ਸ਼ਾਹ ਮੁਹੰਮਦਾ ਸਿਰਾਂ ਦੀ ਲਾ ਬਾਜ਼ੀ, ਨਹੀਂ ਮੋੜਦੇ ਸੂਰਮੇ ਅੰਗ ਮੀਆਂ।
ਜਿੱਥੇ ਇਨ੍ਹਾਂ ਸ਼ਹੀਦਾਂ ਨੇ ਲਹੂ ਡੋਲ੍ਹਿਆ ਹੈ ਫਤਿਹਗੜ੍ਹ ਸਭਰਾ, ਜੋ ਫਿਰੋਜ਼ਪੁਰ ਜ਼ਿਲ੍ਹੇ ਵਿਚ ਪਿੰਡ ਹੈ, ਸ਼ਹੀਦੀ ਪ੍ਰਾਪਤ ਕੀਤੀ; ਉਥੇ ਅੱਜਕਲ੍ਹ ਸਿੱਖੀ ਪ੍ਰਚਾਰ ਦਾ ਕੇਂਦਰ ਬਣਿਆ ਹੋਇਆ ਹੈ। ਸੁੰਦਰ ਗੁਰਦੁਆਰਾ ਸਾਹਿਬ ਸ. ਸ਼ਾਮ ਸਿੰਘ ਜੀ ਅਟਾਰੀ ਦੀ ਯਾਦ ਵਿਚ ਬਣਿਆ ਹੋਇਆ ਹੈ। ਪਾਵਨ ਸਰੋਵਰ ਤੇ ਦੀਵਾਨ ਹਾਲ ਹੈ। 24 ਘੰਟੇ ਗੁਰੂ ਕਾ ਲੰਗਰ ਚੱਲਦਾ ਹੈ। ਸ਼ਹੀਦ ਸ. ਸ਼ਾਮ ਸਿੰਘ ਅਟਾਰੀ ਖਾਲਸਾ ਸਕੂਲ ਹੈ, ਜਿੱਥੇ ਲਗਭਗ 1000 ਵਿਦਿਆਰਥੀ ਵਿੱਦਿਆ ਪ੍ਰਾਪਤ ਕਰਦੇ ਹਨ।
ਗੁਰਮਤਿ ਵਿਦਿਆਲਾ ਧਰਮ ਪ੍ਰਚਾਰ ਕਮੇਟੀ (ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ), ਸ੍ਰੀ ਅੰਮ੍ਰਿਤਸਰ ਦੀ ਸਹਾਇਤਾ ਨਾਲ ਚੱਲ ਰਿਹਾ ਹੈ, ਜਿੱਥੇ ਕਿ 100 ਬੱਚੇ ਗੁਰਮਤਿ ਵਿੱਦਿਆ ਪ੍ਰਾਪਤ ਕਰਦੇ ਹਨ। ਹਰ ਸਾਲ 10 ਫਰਵਰੀ ਨੂੰ ਸ. ਸ਼ਾਮ ਸਿੰਘ ਅਟਾਰੀ ਦੀ ਯਾਦ ਵਿਚ ਸ਼ਹੀਦੀ ਜੋੜ-ਮੇਲਾ ਮਨਾਇਆ ਜਾਂਦਾ ਹੈ।
ਇਤਿਹਾਸ ਦੀ ਸਾਝ ਤੁਹਾਡੇ ਨਾਲ ਪਾਉਦੇ ਹੋਏ ਕਿਸੇ ਵੀ ਤਰਾਂ ਦੀ ਭੁਲ ਜਾਂ ਕਮੀ ਰਹਿ ਗਈ ਹੋਵੇ ਤਾਂ ਗੁਰੂ ਸਾਹਿਬ ਅਤੇ ਸਿੱਖ ਸੰਗਤਾਂ ਬਖਸ਼ਣ ਜੋਗ ਹਨ ਜੀ |
ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫ਼ਤਹਿ ।।
ਪਾਲੀ ਦਾ ਵਿਹੜਾ ਪਿੰਡ ਜਮਾਲਪੁਰ ਚੰਡੀਗੜ ਰੋੜ ਦੇ ਬਿਲਕੁਲ ਲਾਗ ਹੈ ਜਿਸ ਵਿੱਚ ਲੱਗਭੱਗ ਪੈਂਤੀ ਕਵਾਟਰ ਹਨ । ਉਹਨਾਂ ਕਵਾਟਰਾਂ ਵਿੱਚ ਗਰੀਬ ਕੰਮ ਕਾਜੀ ਲੋਕ ਰਹਿੰਦੇ ਹਨ । ਇਹਨਾਂ ਪੈਂਤੀ ਕਵਾਟਰਾਂ ਵਿੱਚੋਂ ਸਿਰਫ ਇੱਕ ਕਵਾਟਰ ਵਿੱਚ ਸਿੱਖ ਜੀਵਨ ਸਿੰਘ ਦਾ ਪਰਿਵਾਰ ਰਹਿੰਦਾ ਹੈ, ਬਾਕੀ ਸਾਰੇ ਕਵਾਟਰਾਂ ਵਿੱਚ ਹਿੰਦੂ ਸਮਾਜ ਨਾਲ਼ ਸਬੰਧਿਤ ਲੋਕ ਹਨ । ਇਹਨਾਂ ਕਵਾਟਰਾਂ ਵਿੱਚ ਹੀ ਹਿੰਦੂ ਪਰਿਵਾਰ ਨਾਲ਼ ਸਬੰਧਿਤ ਰਮਨ ਕੁਮਾਰ ਆਪਣੀ ਪਤਨੀ ਪੂਜਾ ਅਤੇ ਇੱਕ ਛੋਟੀ ਬੱਚੀ ਨਾਲ਼ ਰਹਿੰਦ
ਾ ਹੈ । ਰਮਨ ਕੁਮਾਰ ਪੇਸ਼ੇ ਵਜੋ ਡਰਾਇਵਰ ਹੈ ਅਤੇ ਉਹ ਅਕਸਰ ਘਰ ਲੇਟ ਪਰਤਦਾ ਹੈ । ਉਸ ਦੌਰਾਨ ਉਸ ਦੀ ਨੌਜੁਆਨ ਪਤਨੀ ਘਰ ਇਕੱਲੀ ਹੁੰਦੀ ਹੈ ।
2 ਅਗਸਤ 2011 ਸਾਮੀਂ ਲੱਗਭੱਗ ਸੱਤ ਵਜੇ ਮਨਚਲੇ ਹਿੰਦੂ ਨੌਜੁਆਨ ‘ਪ੍ਰਿਸ’ ਅਤੇ ‘ਜਤਿਨ’ ਰਮਨ ਕੁਮਾਰ ਦੀ ਪਤਨੀ ਪੂਜਾ ਨੂੰ ਇਕੱਲਾ ਘਰ ਵਿੱਚ ਦੇਖ ਛੇੜਨ ਦੇ ਬਹਾਨੇ ਗਾਣਾ ਗਾਉਣ ਲੱਗਦੇ ਹਨ ‘ਪੂਜਾ ਕਿਵੇਂ ਆ, ਕੀ ਕਰਦੀ ਸੀ ?’ ਰਮਨ ਦੀ ਪਤਨੀ ਉਹਨਾਂ ਤੋਂ ਡਰਦੀ ਆਪਣੇ ਕਵਾਟਰ ਵਿੱਚ ਵੜ ਜਾਂਦੀ ਹੈ । ਏਨੇ ਨੂੰ ਲਾਈਟ ਚਲੇ ਜਾਂਦੀ ਹੈ । ਜਤਿਨ , ਪ੍ਰਿੰਸ ਨੂੰ ਕਹਿੰਦਾ ਹੈ ਕਿ ਅੰਦਰ ਜਾ ਕੇ ਹੀ ਪੁੱਛ ਲੈਂਦੇ ਹਾਂ ਕਿ ਪੂਜਾ ਕਿਵੇਂ ਆ ? ਉਹ ਪੂਜਾ ਦੇ ਕਵਾਟਰ ਵਿੱਚ ਵੜ ਜਾਂਦੇ ਹਨ । ਪੂਜਾ ਸ਼ੋਰ ਮਚਾਉਣ ਲੱਗ ਜਾਂਦੀ ਹੈ । ਲਾਗਲੇ ਕਵਾਟਰਾਂ ਦੇ ਹਿੰਦੂ ਪੂਜਾ ਦੀ ਦੀਆਂ ਚੀਕਾਂ ਨੂੰ ਅਣਸੁਣਿਆ ਕਰ ਦਿੰਦੇ ਹਨ । ਕੀਰਤਨੀਏ ਸਿੰਘ ਜੀਵਨ ਸਿੰਘ ਦੀ ਭੈਣ ਤਰਨਪ੍ਰੀਤ ਕੌਰ ਇਕੱਲੀ ਘਰ ਵਿੱਚ ਹੁੰਦੀ ਹੈ । ਤਰਨਪ੍ਰੀਤ ਕੌਰ ਪੂਜਾ ਦਾ ਰੌਲਾ ਸੁਣ ਤੁਰੰਤ ਆਪਣੇ ਭਰਾ ਨੂੰ ਫੋਨ ਤੇ ਸੂਚਿਤ ਕਰਦੀ ਹੋਈ, ਪੂਜਾ ਨੂੰ ਬਚਾਉਣ ਉਸ ਦੇ ਕਵਾਟਰ ਵੱਲ੍ਹ ਨੂੰ ਵਾਹੋਦਾਹੀ ਦੌੜਦੀ ਹੈ । ਪ੍ਰਿਸ ਤੇ ਜਤਿਨ ਤਰਨਪ੍ਰੀਤ ਕੌਰ ਨੂੰ ਵੀ ਜਖਮੀ ਕਰਦੇ ਹਨ ਪਰ ਤਰਨਪ੍ਰੀਤ ਕੌਰ ਉਹਨਾਂ ਦਾ ਡਟ ਕੇ ਮੁਕਾਬਲਾ ਕਰਦੀ ਹੈ । ਏਨੇ ਨੂੰ ਤਰਨਪ੍ਰੀਤ ਕੌਰ ਦਾ ਭਰਾ ਜੀਵਨ ਸਿੰਘ ਆਪਣੇ ਸਾਥੀ ਸਿੰਘਾਂ ਮਨਮੀਤ ਸਿੰਘ, ਹਰਵਿੰਦਰ ਸਿੰਘ, ਹਰਕੀਰਤ ਸਿੰਘ ਖਾਲਸਾ, ਸੰਦੀਪ ਸਿੰਘ ਖੰਡਾ, ਪ੍ਰਭਜੋਤ ਸਿੰਘ ਅਤੇ ਗੁਰਵਿੰਦਰ ਸਿੰਘ ਸਮੇਤ ਪਹੁੰਚ ਪਿੰ੍ਰਸ ਅਤੇ ਜਤਿਨ ਦੀ ਚੰਗੀ ਖੁੰਭ ਠੱਪਦੇ ਹਨ ।
ਕੇਸ ਜਮਾਲਪੁਰ ਚੌਂਕੀ ਪਹੁੰਚ ਜਾਂਦਾ ਹੈ । ਪ੍ਰਿਸ ਅਤੇ ਜਤਿਨ ਦੀ ਪਿੱਠ ਤੇ ਸਿਵ ਸੈਨਾ ਅਤੇ ਭਾਜਪਾ ਦੇ ਲੋਕਲ ਲੀਡਰ ਆ ਜਾਂਦੇ ਹਨ । ਇਹਨਾਂ ਲੀਡਰਾਂ ਨੇ ਏਦਾਂ ਦੇ ਗੁੰਡੇ ਪਾਲੇ ਹੋਏ ਹਨ । ਏਦਾਂ ਦੇ ਗੁੰਡੇ ਲੀਡਰਾਂ ਦਾ ਜਾਇਜ ਤੇ ਨਜਾਇਜ ਕੰਮ ਕਰਦੇ ਹਨ, ਅਤੇ ਉਹਨਾਂ ਲੀਡਰਾਂ ਦੀ ਆੜ ਵਿੱਚ ਹੀ ਇਹ ਧੀਆਂ ਭੈਣਾ ਦੀਆਂ ਇੱਜਤਾਂ ਨੂੰ ਹੱਥ ਪਾਉਣੋ ਨਹੀਂ ਝਿਜਕਦੇ । ਪੂਜਾ ਦੀ ਹਮਾਇਤ ਤੇ 50-60 ਸਿੰਘ ਪਹੁੰਚ ਜਾਂਦੇ ਹਨ । ਸਿਵ ਸੈਨੀਏ ਚੌਂਕੀ ਵਿੱਚ ਹੁਲੜਬਾਜੀ ਕਰਨ ਦੀ ਕੋਸ਼ਿਸ ਕਰਦੇ ਹਨ । ਨੌਜੁਆਨ ਸਿੰਘ ਉਹਨਾਂ ਨੂੰ ਠਾਣੇ ਵਿੱਚ ਹੀ ਫਿਰ ਚਾਹਟਾ ਛਕਾ ਦਿੰਦੇ ਹਨ । ਚੰਗੀ ਭੁਗਤ ਸਵਾਰਨ ਅਤੇ ਪ੍ਰਿੰਸ ਅਤੇ ਜਤਿਨ ਦੇ ਮੁਆਫੀ ਮੰਗਣ ਤੋਂ ਬਾਅਦ ਕੋਰਟ ਕਚਿਹਿਰੀ ਤੋਂ ਬਚਣ ਲਈ ਪੁਲਿਸ ਰਾਜੀਨਾਮਾ ਕਰਵਾ ਦਿੰਦੀ ਹੈ ।
ਰਾਜੀਨਾਮਾ ਹੋਣ ਤੋਂ ਤੁਰੰਤ ਬਾਅਦ ਸਾਰੇ ਸਿੰਘ ਲਾਗਲੇ ਗੁਰੂ ਘਰ ਅਰਦਾਸ ਕਰਨ ਲਈ ਇੱਕੱਠੇ ਹੁੰਦੇ ਹਨ । ਉਸ ਅਰਦਾਸ ਵਿੱਚ ਇੱਕ ਚਮਤਕਾਰ ਹੁੰਦਾ ਹੈ । ‘ਰਮਨ ਕੁਮਾਰ’ ਅਤੇ ਉਸ ਦੀ ਪਤਨੀ ‘ਪੂਜਾ’ ਪਰਿਵਾਰ ਸਮੇਤ ਅੰਮ੍ਰਿਤ ਛਕ ਸਿੰਘ ਸਜਣ ਦਾ ਪ੍ਰਣ ਲੈਂਦੇ ਹਨ । ਉਹ ਆਪਣਾ ਪ੍ਰਣ 19 ਅਗਸਤ 2012 ਨੂੰ ਅੰਮ੍ਰਿਤ ਛਕ ਪੂਰਾ ਕਰਦੇ ਹਨ । ਰਮਨ ਅੰਮ੍ਰਿਤ ਛਕ ਸਤਵਿੰਦਰ ਸਿੰਘ ਬਣ ਜਾਂਦਾ ਹੈ ਅਤੇ ਉਸ ਦੀ ਪਤਨੀ ਪੂਜਾ ਤੋਂ ਸਰਬਜੀਤ ਕੌਰ । ਉਹ ਆਪਣੀ ਛੋਟੀ ਬੱਚੀ ਨੂੰ ਵੀ ਅੰਮ੍ਰਿਤ ਛਕਾ ਸਿਮਰਜੀਤ ਕੌਰ ਬਣਾ ਲੈਦੇ ਹਨ । ਉਹਨਾਂ ਨੂੰ ਅੰਮ੍ਰਿਤ ਛਕਣ ਦੀਆਂ ਵਧਾਈਆਂ ਦੇਣ ਮੈਂ ਆਪਣੇ ਸਾਥੀਆਂ ਸਮੇਤ ਉਹਨਾਂ ਦੇ ਘਰ ਗਿਆ ਅਤੇ ਉਹਨਾਂ ਦੇ ਮਨ ਬਦਲੀ ਹੋਣ ਸਬੰਧੀ ਪੁਛਿਆ । ਪੁਛਣ ਤੇ ਜਤਿਨ ਤੋਂ ਬਣੇ ਸਤਵਿੰਦਰ ਸਿੰਘ ਨੇ ਬੜੀ ਦ੍ਰਿੜਤਾ ਨਾਲ਼ ਕਿਹਾ ਕਿ ਗਰੀਬ ਦਾ ਹਿੰਦੂ ਹੋਣਾ ਸ਼ਰਾਪ ਹੈ , ਕਿਉਂਕਿ ਗਰੀਬੀ ਵਿੱਚ ਉਹਨਾਂ ਦੀਆਂ ਧੀਆਂ ਭੈਣਾ ਦੀਆਂ ਇੱਜਤਾਂ ਮਹਿਫੂਜ ਨਹੀਂ ਹਨ । ਅਸੀਂ ਅੰਮ੍ਰਿਤ ਛਕਣ ਤੋਂ ਬਾਅਦ ਚੰਗਾ ਮਹਿਸੂਸ ਕਰਦੇ ਹਾਂ । ਉਪਰੋਕਤ ਘਟਨਾ ਕ੍ਰਮ ਵਾਪਰਨ ਤੋਂ ਬਾਅਦ ਸਾਨੂੰ ਸਾਡੇ ਦਿਲ ਨੇ ਅਵਾਜ ਦਿੱਤੀ ਕਿ ਸਾਨੂੰ ਅੰਮ੍ਰਿਤ ਛਕ ਸਿੰਘ ਸਜਣਾ ਚਾਹੀਦਾ ਹੈ । ਅਸੀਂ ਕਿਸੇ ਦੇ ਦਬਾਅ ਹੇਠ ਆ ਕੇ ਅੰਮ੍ਰਿਤ ਨਹੀਂ ਛਕਿਆ, ਸਗੋਂ ਅਸੀਂ ਆਪਣੇ ਵੱਡੇ ਭਾਗ ਸਮਝਦੇ ਹਾਂ ਜੋ ਸਾਨੂੰ ਇਸੇ ਜਨਮ ਵਿੱਚ ਹੀ ਅੰਮ੍ਰਿਤ ਦੀ ਦਾਤ ਪ੍ਰਾਪਤ ਹੋ ਗਈ ਨਹੀਂ ਤਾਂ ਪਤਾ ਨਹੀਂ ਹੋਰ ਕਿੰਨੇ ਜਨਮ ਭਟਕਦੇ ਰਹਿੰਦੇ । ਸਤਵਿੰਦਰ ਸਿੰਘ ਨੇ ਅੱਗੇ ਕਿਹਾ ਕਿ ਉਹ ਕਿੰਨੇ ਅਭਾਗੇ ਹਨ ਜੋ ਸਿੱਖ ਪਰਿਵਾਰ ਵਿੱਚ ਪੈਦਾ ਹੋ ਕੇ ਵੀ ਗੁਰੂ ਤੋਂ ਬੇਮੁੱਖ ਹਨ ।
ਭੈਣ ਸਰਬਜੀਤ ਕੌਰ ਨੇ ਤਾਂ ਅੱਖਾਂ ਹੀ ਭਰ ਲਈਆਂ, ਕਹਿਣ ਲੱਗੀ, ‘ ਜੇ ਮੇਰੇ ਸਿੱਖ ਭਰਾ ਨਾਂ ਹੁੰਦੇ ਅੱਜ ਮੈਂ ਕਿਸੇ ਨੂੰ ਮੂੰਹ ਦਿਖਾਉਣ ਜੋਗੀ ਨਾਂ ਰਹਿਦੀ’ । ਅਸੀਂ ਅਜਿਹੇ ਹਿੰਦੂਆਂ ਤੋਂ ਕੀ ਲੈਣਾ ਜਿਹੜੇ ਇੱਜਤਾਂ ਨੂੰ ਹੱਥ ਪਾਉਂਦੇ ਹਨ ਅਤੇ ਬਚਾਉਣ ਵੀ ਕੋਈ ਨਹੀਂ ਆਉਂਦਾ । ਚੀਕਾਂ ਨੂੰ ਵੀ ਅਣਸੁਣਿਆ ਕਰਦੇ ਹਨ । ਵੀਰ ਜੀ ਤੁਸੀਂ ਆਪ ਦੇਖੋ ਏਸ ਵੇਹੜੇ ਵਿੱਚ ਪੈਂਤੀ ਪਰਿਵਾਰ ਹਿੰਦੂਆਂ ਦੇ ਰਹਿੰਦੇ ਹਨ । ਉਸ ਦਿਨ ਮੈਂ ਚੀਕ ਰਹੀ ਸੀ, ਚਿਲਾ ਰਹੀ ਸੀ ਕੋਈ ਵੀ ਹਿੰਦੂ ਮੇਰੀ ਮੱਦਦ ਲਈ ਨਹੀਂ ਆਇਆ । ਅਜਿਹੇ ਬੇ-ਗੈਰਤ ਲੋਕਾਂ ਤੋਂ ਅਸੀਂ ਕੀ ਲੈਣਾ ? ਸਾਡੇ ਕਵਾਟਰਾਂ ਵਿੱਚ ਸਿਰਫ ਇੱਕ ਸਿੱਖਾਂ ਦਾ ਪਰਿਵਾਰ ਰਹਿੰਦਾ ਹੈ ਉਸੇ ਨੇ ਮੈਂਨੂੰ ਬਚਾਇਆ । ਕਲ਼ਗੀਆਂ ਵਾਲ਼ੇ ਦਾ ਲੱਖ-2 ਸ਼ੁਕਰ ਹੈ ਕਿ ਬੇਸੱਕ ਅਸੀਂ ਹਿੰਦੂ ਵਜੋਂ ਜਨਮ ਲਿਆ ਪਰ ਹਿੰਦੂ ਰਹਿ ਕੇ ਮਰਾਂਗੇ ਨਹੀਂ । ਹੁਣ ਸਾਨੂੰ ਗਰਵ ਮਹਿਸੂਸ ਹੋ ਰਿਹਾ ਹੈ ਕਿ ਅਸੀਂ ਵੀ ਸ਼ੇਰ ਬਣ ਗਏ ਹਾਂ ।
ਹੁਣ ਜਦੋਂ ਇਹ ਪਰਿਵਾਰ ਅੰੀਮ੍ਰਤ ਛਕ ਸਿੰਘ ਸਜ ਗਿਆ ਹੈ ਤਾਂ ਕਈ ਹਿੰਦੂ ਕੱਟੜ ਪੰਥੀਆਂ ਦੇ ਢਿੱਡੀ ਪੀੜਾਂ ਸੁਰੂ ਹੋ ਰਹੀਆਂ ਹਨ । ਭੈਣ ਸਰਬਜੀਤ ਕੌਰ ਨੂੰ ਤਾਂ ਇਥੋਂ ਤੱਕ ਧਮਕੀਆਂ ਮਿਲ਼ ਰਹੀਆਂ ਹਨ ਕਿ ਉਸ ਦਾ ਚਿਹਰਾ ਤੇਜਾਬ ਪਾ ਕੇ ਸਾੜ ਦਿਤਾ ਜਾਵੇਗਾ । ਸਤਵਿੰਦਰ ਸਿੰਘ ਪੇਸ਼ੇ ਵਜੋਂ ਡਰਾਇਵਰ ਹੋਣ ਕਾਰਨ ਅਕਸਰ ਡਿਊਟੀ ਤੋਂ ਲੇਟ ਹੋ ਜਾਂਦਾ ਹੈ, ਹੁਣ ਇਹ ਪਰਿਵਾਰ ਨੂੰ ਸੰਭਾਲਣ ਦੀ ਡਿਊਟੀ ਖਾਲਸਾ ਪੰਥ ਦੀ ਹੈ । ਮੈਂ ਚਾਹੁੰਦਾ ਹਾਂ ਕਿ ਇਹਨਾਂ ਨੂੰ ਉਸ ਵੇਹੜੇ ਵਿੱਚੋਂ ਸ਼ਿਫਟ ਕਰ ਹੋਰ ਕਿਸੇ ਜਗਾ ਕਿਰਾਏ ਤੇ ਮਕਾਨ ਦਿਲਵਾਇਆ ਜਾਵੇ । ਇਸ ਸਬੰਧੀ ਜਦ ਸਤਵਿੰਦਰ ਸਿੰਘ ਨਾਲ਼ ਗੱਲ ਕੀਤੀ ਤਾਂ ਕਹਿਣ ਲੱਗਾ, ‘ਵੀਰ ਜੀ ਆਪ ਜੀ ਨੂੰ ਸਾਡੇ ਪੇਸ਼ੇ ਵਿੱਚ ਤਨਖਾਹ ਦਾ ਤਾਂ ਪਤਾ ਹੀ ਹੈ । ਪਿਛਲੇ ਸਾਲ ਮੇਰੀ ਪਤਨੀ ਨੂੰ ਡੇਂਗੂ ਹੋ ਗਿਆ ਸੀ , ਪੈਸੇ ਉਧਾਰ ਫੜ ਇਸ ਦਾ ਇਲਾਜ ਕਰਵਾਇਆ । ਹੁਣ ਅਗਰ ਇਹ ਜਗਾ ਛੱਡਦੇ ਹਾਂ ਤਾਂ ਜਿਸ ਦੇ ਪੈਸੇ ਦੇਣੇ ਹਨ ਉਹ ਕਹੇਗਾ ਕਿ ਭੱਜ ਗਏ । ਮੈਂ ਉਸ ਦੇ 22 ਹਜਾਰ ਦੇਣੇ ਹਨ ਜੋ ਰੋਜਾਨਾ ਥੋੜੇ-ਥੋੜੇ ਕਰ ਦੇ ਰਿਹਾ ਹਾਂ’। ਦੂਸਰਾ ਅਸੀਂ ਏਥੇ ਕਮਰੇ ਦਾ ਕਿਰਾਇਆ ਸਿਰਫ 1800 ਦੇ ਰਹੇ ਹਾਂ , ਏਨੇ ਵਿੱਚ ਹੋਰ ਕਿਧਰੇ ਮਿਲਣਾ ਮੁਸਕਿਲ ਹੈ । ਬਾਕੀ ਤੁਸੀਂ ਜਿਵੇਂ ਹੁਕਮ ਕਰੋਂਗੇ ਸਿਰ ਮੱਥੇ । ਹੁਣ ਸਿੱਖ ਸੰਸਥਾਵਾਂ ਨੂੰ ਅਪੀਲ ਹੈ ਕਿ ਇਸ ਪਰਿਵਾਰ ਦੀ ਬਾਂਹ ਫੜੀ ਜਾਵੇ ਅਤੇ ਨਾਲ਼ ਹੀ ਜੀਵਨ ਸਿੰਘ ਦੀ ਭੈਣ ਤਰਨਪ੍ਰੀਤ ਕੌਰ ਨੂੰ ਵੀ ਜਗਾ – ਜਗਾ ਸਨਮਾਨਿਆ ਜਾਵੇ ।
ਇੰਜੀ . ਮਨਵਿੰਦਰ ਸਿੰਘ ਗਿਆਸਪੁਰਾ
98729099100
ਪਿੰਡ ਗਿਆਸਪੁਰਾ, ਡਾਕ: ਢੰਡਾਰੀ ਕਲਾਂ .
ਲੁਧਿਆਣਾ ।
ਸਕੂਲ ਵਿੱਚ ਜਦ ਵੀ ਅੱਧੀ ਛੁੱਟੀ ਹੁੰਦੀ ਤਾਂ ਮਾਸਟਰ-ਭੈਣਜੀਆਂ ਇਕੱਠੇ ਚਾਹ ਪੀਣ ਤੇ ਗੱਪ-ਸ਼ੱਪ ਮਾਰਨ ਬੈਠ ਜਾਂਦੇ। ਮਾਸਟਰ ਰਾਮ ਪ੍ਰਸਾਦ ਚੁੱਟਕਲਿਆਂ ਦੀ ਲੜੀ ਨਹੀ ਸੀ ਟੁੱਟਣ ਦਿੰਦਾ, ਹਸਾ-ਹਸਾ ਕੇ ਢਿੱਢੀਂ ਪੀੜਾ ਪਾ ਦਿੰਦਾ ਸੀ। ਉਹ ਹਰ ਦੂਜੇ-ਚੌਥੇ ਸਿੱਖਾਂ ਦੇ ਬਾਰਾਂ ਵੱਜਣ ਵਾਲਾ ਚੁਟਕਲਾ ਜਾਂ ਸਿੱਖਾਂ ਨਾਲ ਸੰਬੰਧਤ ਕੋਈ ਚੁਟਕਲਾ ਸੁਣਾਉਣਾ ਨਹੀਂ ਸੀ ਭੁੱਲਦਾ। ਬੇਸ਼ੱਕ ਉੱਥੇ ਜ਼ਿਆਦਾ ਸਿੱਖ ਮਾਸਟਰ ਹੀ ਸਨ ਪਰ ਉਹ ਬਿਨਾਂ ਸਮਝੇ ਰਾਮ ਪ੍ਰਸਾਦ ਦੇ ਨਾਲ ਹੀ-ਹੀ ਕਰੀ ਜਾਂਦੇ।
ਸਾਹਮਣੇ ਪਿੰਡ ਤੋਂ ਬਦਲ ਕੇ ਆਇਆ ਮਾਸਟਰ ਗੁਰਭੇਜ ਹਾਲੇ ਨਵਾਂ ਸੀ। ਪਹਿਲਾਂ ਤਾਂ ਉਹ ਕਈ ਦਿਨ ਇਹ ਚੁਟਕਲੇ ਬਾਜੀ ਸੁਣਦਾ ਰਿਹਾ ਪਰ ਮਾਸਟਰ ਰਾਮ ਪ੍ਰਸਾਦ ਦਾ ਸਿੱਖਾਂ ਦੇ ਬਾਰਾਂ ਵੱਜਣ ਵਾਲਾ ਚੁਟਕਲਾ ਉਸਨੂੰ ਬੜਾ ਚੁੱਭਵਾਂ ਲੱਗਦਾ। ਉਹਨੂੰ ਨਾਲ ਵਾਲਿਆਂ ‘ਤੇ ਵੀ ਖਿਝ ਚੜ੍ਹਦੀ ਜਿਹੜੇ ਟੋਕਣ ਦੀ ਥਾਂ ਸਗੋਂ ਨਾਲ ਉਸਦੇ ਦੰਦ ਕੱਢਣ ਲੱਗ ਜਾਂਦੇ ਸਨ। ਰਾਮ ਪ੍ਰਸਾਦ ਸਿੱਖਾਂ ਦੇ ਬਾਰਾਂ ਵੱਜੇ ਵਾਲਾ ਚੁਟਕਲਾ ਸੁਣਾ ਕੇ ਇੱਕ ਦਿਨ ਹਟਿਆ ਹੀ ਸੀ ਕਿ ਮਾਸਟਰ ਗੁਰਭੇਜ ਵੀ ਬੋਲ ਪਿਆ, “ਸੁਣੋ, ਮੈਨੂੰ ਵੀ ਇੱਕ ਚੁਟਕਲਾ ਯਾਦ ਆਇਆ। ਕਹਿੰਦੇ ਇੱਕ ਚੂਹਾ ਸੀ, ਉਹ ਲਾਣ ਵਿੱਚ ਡਿੱ
ਗ ਪਿਆ ਥੋੜੇ ਨਸ਼ੇ ਦੇ ਲੋਰ ਵਿੱਚ ਜਾ ਕੇ ਨਦੀ ਵਿੱਚ ਨਹਾਉਂਦੇ ਹਾਥੀ ਨੂੰ ਵੰਗਾਰਨ ਲੱਗਾ ਕਿ ਬਾਹਰ ਨਿਕਲ ਮੈਂ ਤੈਨੂੰ ਵੇਖਣਾ। ਹਾਥੀ ਬਾਹਰ ਆਇਆ ਤਾਂ ਕਹਿੰਦਾ ਜਾਹ ਮੈਂ ਸਿਰਫ ਇਹੀ ਵੇਖਣਾ ਸੀ ਕਿ ਤੂੰ ਕਿਤੇ ਮੇਰਾ ਕੱਛਾ ਤਾਂ ਨਹੀ ਪਾਇਆ”।
ਸਾਰੇ ਹੱਸ ਪਏ ਪਰ ਰਾਮ ਪ੍ਰਸਾਦ ਬੋਲ ਪਿਆ “ਇਹ ਤਾਂ ਛੱਤੀ ਵਾਰ ਸੁਣਿਆ ਕੋਈ ਨਵੀ ਗੱਲ ਸੁਣਾ”।
ਰਾਮਪ੍ਰਸਾਦ ਜੀ ਸਿੱਖਾਂ ਦੇ ਬਾਰਾਂ ਵਾਲਾ ਵੀ ਛੱਤੀ ਵਾਰ ਸੁਣਿਆ ਪਰ ਕਾਹਲੇ ਕਿਉਂ ਪੈਂਦੇ ਹੋ ਅੱਗੇ ਸੁਣੋਂ। ਇਹ ਬਿੱਲਕੁਲ ਉਸਦੇ ਉਲਟ ਹੈ।
“ਕੱਲ ਮੈਂ ਚੂਹੇ ਉਪਰ ਹਾਥੀ ਚੜਿਆ ਜਾਂਦਾ ਦੇਖਿਆ”!
ਰਾਮਪ੍ਰਸਾਦ ਤੋਂ ਫਿਰ ਨਾ ਰਹਿ ਹੋਇਆ ਉਹ ਫਿਰ ਬੋਲ ਪਿਆ, “ਵਾਕਿਆ ਹੀ ਸਰਦਾਰ ਜੀ ਤੁਹਾਡੇ ਬਾਰਾਂ ਵੱਜ ਗਏ ਨੇ, ਕਦੇ ਚੂਹੇ ਤੇ ਹਾਥੀ ਚੜਿਆ ਦੇਖਿਆ”?
“ਨਹੀਂ ਰਾਮਪ੍ਰਸਾਦ ਜੀ ਇੰਝ ਨਹੀ, ਕੱਲ੍ਹ ਮੈਂ ਸ਼ਹਿਰ ਗਿਆ, ਸ੍ਰੀ ਗਣੇਸ਼ ਜੀ ਦਾ ਤਿਉਹਾਰ ਸੀ, ਤੁਹਾਡੇ ਪੰਡੀਏ ਪਾਲਕੀ ਬਣਾ ਕੇ ਸ੍ਰੀ ਗਨੇਸ਼ ਜੀ ਨੂੰ ਚੂਹੇ ਉੱਪਰ ਚੜਾਈ ਜਾਂਦੇ ਸਨ!
ਰਾਮਪ੍ਰਸਾਦ ਨੂੰ ਸਮਝ ਨਹੀਂ ਸੀ ਆ ਰਹੀ ਕਿ ਕੀ ਕਹੇ ਕਿਉਂਕਿ ਉਸ ਨੂੰ ਪਤਾ ਸੀ ਕਿ ਸ੍ਰੀ ਗਣੇਸ਼ ਦੀ ਸਵਾਰੀ ਪੁਰਾਣਾਂ ਮੁਤਾਬਕ ਚੂਹਾ ਹੈ। ਉਹ ਬੌਂਦਲਿਆ ਜਿਹਾ ਹੋਰ ਪਾਸੇ ਤੁਰ ਪਿਆ,
“ਦੇਖ ਬਈ ਮਾਸਟਰ, ਇਹ ਧਰਮ ਦਾ ਮਾਮਲਾ ਹੈ ਇਸ ਵਿੱਚ ਚੁੱਟਕਲੇ ਬਾਜੀ ਕਾਹਦੀ?
ਇਸ ਵਾਰੀ ਗੁਰਭੇਜ ਦੀ ਥਾਂ ਮਾਸਟਰ ਸਰਮੁੱਖ ਬੋਲ ਪਿਆ, “ਰਾਮਪ੍ਰਸਾਦ ਜੀ ਵੈਸੇ ਤੁਹਾਨੂੰ ਗੁੱਸਾ ਨਹੀ ਕਰਨਾ ਚਾਹੀਦਾ ਕਿਉਕਿ ਹੁਣ ਤੀਕ ਜਿੰਨੇ ਚੁੱਟਕਲੇ ਤੁਸੀਂ ਸੁਣਾਏ ਬਾਹਲੇ ਇੰਝ ਦੇ ਹੀ ਸੀ”। ਮਾਸਟਰ ਸਰਮੁੱਖ ਦੇ ਬੋਲਣ ਨਾਲ ਗੁਰਭੇਜ ਦਾ ਹੌਸਲਾ ਹੋਰ ਵੱਧ ਗਿਆ, ਉਹ ਕਹਿਣ ਲੱਗਾ, “ਰਾਮਪ੍ਰਸਾਦ ਜੀ, ਵੈਸੇ ਇੰਝ ਦੇ ਚੁੱਟਕੁਲੇ ਮੇਰੇ ਕੋਲੇ ਬਹੁਤ ਹਨ। ਕੋਈ ਉੱਲੂ ‘ਤੇ ਚੜ੍ਹਿਆ ਜਾ ਰਿਹਾ, ਕੋਈ ਗਰੁੜ ਤੇ (ਛੋਟੀ ਜਿਹੀ ਗਟਾਰ ਵਰਗਾ ਪੰਛੀ), ਕੋਈ ਬਲਦ ਤੇ, ਕੋਈ ਕੰਨਖਜੂਰੇ ‘ਤੇ ਕੋਈ ਗਧੇ ‘ਤੇ, ਅਗਲੀ ਵਾਰੀ ਆਪਾਂ ਹੋਰ ਚੁੱਟਕਲੇਬਾਜੀ ਕਰਿਆ ਕਰਾਂਗੇ ਨਾਲੇ ਦੇਖਾਂਗੇ ਬਾਰਾਂ ਕਿਸਦੇ ਵੱਜੇ ਹਨ?”
ਪਰ ਉਸ ਤੋਂ ਬਾਅਦ ਮਾਸਟਰ ਰਾਮਪ੍ਰਸਾਦ ਉਸ ਮਹਿਫਲ ਵਿੱਚ ਆਇਆ ਹੀ ਨਹੀ।
Thanks ਮਨਜੀਤ ਸਿੰਘ ਚਕਰ for sharing this great article