ਇੱਕ ਮਰਾਸੀ ਨੂੰ ਅਫੀਮ ਖਾਣ ਦੀ ਆਦਤ ਪੈ ਗਈ। ਪੱਕਾ ਈ ਗਿੱਝ ਗਿਆ। ਇੱਕ ਦਿਨ ਭੁੱਲਿਆ- ਭਟਕਿਆ, ਮਸਜਦ ਦੇ ਮੂਹਰਦੀ ਲੰਘਣ ਲਗਿਆ,ਤਾਂ ਮੌਲਵੀ ਸਾਹਿਬ ਦੇ ਕਾਬੂ ਆ ਗਿਆ। ਮੌਲਵੀ ਕਹਿੰਦਾ, ” ਤੂੰ ਆਹ ਕੀ ਕੰਮ ਫੜੇ ਐ ? ਇੱਕ ਸੱਚੇ ਮੁਸਲਮਾਨ ਨੂੰ ਪੰਜ ਵਕਤ ਨਮਾਜ ਪੜ੍ਹਨੀ ਚਾਹੀਦੀ ਐ। ” ਮਰਾਸੀ ਪੁੱਛਦਾ , ” ਜੀ ਨਮਾਜ਼ ਪੜ੍ਹਨ ਨਾਲ ਕੀ ਹੋਊ ?”
ਤੇਰੇ ਚਿਹਰੇ ਤੇ ਨੂਰ ਆਊਗਾ”। । ਸਵੇਰੇ ਵੁਜ਼ੂ ਕਰਕੇ (ਮੂੰਹ ਹੱਥ ਧੋਕੇ ) ਨਮਾਜ਼ ਪੜ੍ਹਿਆ ਕਰ। ਮੌਲਵੀ ਦਾ ਉੱਤਰ ਸੀ।
ਦੂਜੇ ਦਿਨ ਮਰਾਸੀ ਤੜਕੇ ਤਿੰਨ ਵਜੇ ਈ ਉੱਠ ਖੜਿਆ। ਪੂਰਾ ਚਾਅ ਬੀ ਅੱਜ ਤਾਂ ਚਿਹਰੇ ਤੇ ਨੂਰ ਆਉਗਾ। ਮਰਾਸੀ ਨੇਂ ਸੋਚਿਆ, ਬਈ ਜੇ ਤਾਂ ਕੀਤਾ ਪਾਣੀ ਨਾਲ ਵੁਜ਼ੂ, ਤਾਂ ਸਾਰਾ ਨਸ਼ਾ ਲਹਿਜੂ, ਆਪਾਂ ਸੁੱਕ-ਮਾਂਜ ਈ ਕਰ ਲੈਨੇ ਆਂ। ਮਤਲਬ ਮਿੱਟੀ ਤੇ ਹੱਥ ਘਸਾਕੇ ਮੂੰਹ ਤੇ ਫੇਰ ਲੈਨੇ ਆਂ। ਮਰਾਸੀ ਨੇ ਮੂੰਹ- ਨੇਹਰੇ ਈ ਮਿੱਟੀ ਤੇ ਹੱਥ ਘਸਾਕੇ ਮੂੰਹ ਤੇ ਫੇਰ ਲਏ। ਕੁਦਰਤੀ ਜਿਸ ਥਾਂ ਹੱਥ ਘਸਾਏ, ਉਥੇ ਮਰਾਸਣ ਨੇ ਤਵਾ ਮੂਧਾ ਮਾਰ ਰਖਿਆ ਸੀ। ਮੂੰਹ ਪੰਜ-ਕਲਿਆਣੀ ਦੇ ਕੱਟੇ ਅਰਗਾ ਕਰ ਲਿਆ।
ਦਿਨ ਚੜੇ ਜੇ ਮਰਾਸਣ ਮੂਹਰੇ ਜਾਕੇ ਬੋਲਦੈ,” ਦੇਖੀਂ ਮਰਾਸਣੇ, ਮੇਰੇ ਚਿਹਰੇ ਤੇ ਕਿੰਨਾ ਕੁ ਨੂਰ ਆਗਿਆ “?
ਮਰਾਸਣ ਬੋਲਦੀ ਐ, ” ਜੇ ਤਾਂ ਹੁੰਦੈ ਨੂਰ ਕਾਲੇ ਰੰਗ ਦਾ, ਫੇਰ ਤਾਂ ਘਟਾਂ ਬੰਨ੍ਹ-ਬੰਨ੍ਹ ਆਗਿਆ। ਜੇ ਕਿਸੇ ਹੋਰ ਰੰਗ ਦੈ, ਫੇਰ ਪਹਿਲਾਂ ਆਲਾ ਵੀ ਗਿਆ।”
admin
ਡਾਕੂਆਂ ਦਾ ਮੁੰਡਾ ਕਿਤਾਬ ਪੜ ਕੇ ਮੇਰੇ ਤਾਂ ਰੌਗਟੇ ਖੜੇ ਹੋ ਗਏ,ਪਰ ਪ੍ਰਮਾਤਮਾ ਦੀ ਕਿਰਪਾ ਹੈ ਕਿ ਉਸ ਨੇ ਮੈਨੂੰ ਇਨ੍ਹਾਂ ਸਾਰੇ ਗੁਨਾਹਾਂ ਤੋਂ ਬਚਾ ਰੱਖਿਆ ਹੈ,ਵੀਰ ਜੀ ਮੈਂ ਵੀ 2004 ਵਿੱਚ ਰਾਜਗਿਰੀ ਮਿਸਤਰੀ ਦਾ ਕੰਮ ਕਰਦੇ ਸਮੇਂ ਤੀਸਰੀ ਮੰਜਲ ਤੋਂ ਪੈੜ ਤੋਂ ਡਿੱਗ ਪਿਆ ਸੀ ਤੇ ਮੇਰੇ ਰੀੜ ਦੀ ਹੱਡੀ ਤੇ ਸੱਟ ਲੱਗ ਗਈ ਜਿਸ ਦਾ ਅਸੀਂ ਕਾਫੀ ਇਲਾਜ ਕਰਵਾਇਆ ਪਰ ਡਾਕਟਰ ਕਹਿੰਦੇ ਇਸ ਦਾ ਇਲਾਜ ਨਹੀਂ ਹੈ, ਮੈਂ ਪਿਛਲੇ 16 ਸਾਲਾਂ ਤੋਂ ਮੰਜੇ ਤੇ ਹੀ ਹਾਂ, ਮੈਂ ਰੁਜ਼ਗਾਰ ਲਈ ਘਰ ਵਿੱਚ ਹੀ ਛੋਟੀ ਕਰਿਆਨੇ ਦੀ ਦੁਕਾਨ ਪਾਈ ਹੋਈ ਹੈ ਜਿਸ ਨਾਲ ਮਾੜਾ ਮੋਟਾ ਗੁਜ਼ਾਰਾ ਚੱਲਦਾ ਜਾਂਦਾ ਤੇ ਸਮਾਂ ਵੀ ਪਾਸ ਹੋ ਜਾਂਦਾ ਬਾਕੀ ਮੈਨੂੰ ਕਿਤਾਬਾਂ ਪੜਨ ਦਾ ਸ਼ੋਕ ਹੋਣ ਕਰਕੇ ਮਨ ਗਲਤ ਕੰਮਾਂ ਵੱਲ ਨਹੀਂ ਜਾਂਦਾ,ਰੀੜ ਦੀ ਹੱਡੀ ਤੇ ਸੱਟ ਲੱਗ ਜਾਣ ਕਰਕੇ ਲੈਟਰੀਨ ਬਾਥਰੂਮ ਦਾ ਵੀ ਪਹਿਲਾਂ ਪਤਾ ਨਹੀਂ ਸੀ ਲੱਗਦਾ ਫਿਰ ਅਸੀਂ ਕੲੀ ਸਾਲ ਤੇਲ ਦੀ ਮਾਲਿਸ਼ ਕਰਦੇ ਰਹੇ ਜਿਸ ਕਰਕੇ ਮੈਨੂੰ ਲੈਟਰੀਨ ਬਾਥਰੂਮ ਦਾ ਤਾਂ ਪਤਾ ਲੱਗ ਜਾਂਦਾ ਪਰ ਕੰਟਰੋਲ ਅਜੇ ਵੀ ਨਹੀਂ ਹੈ,ਪਰ ਮੈਂ ਕਦੇ ਹਿੰਮਤ ਨਹੀਂ ਹਾਰੀ ਕਿਤਾਬਾਂ ਦੇ ਸਹਾਰੇ ਹੋਂਸਲਾ ਵੱਧਦਾ ਰਹਿੰਦਾ ਹਰ ਇਨਸਾਨ ਨੂੰ ਵੱਧ ਤੋਂ ਵੱਧ ਕਿਤਾਬਾਂ ਪੜ੍ਹਨੀਆਂ ਚਾਹੀਦੀਆਂ ਨੇ ਕਿਤਾਬਾਂ ਹਨੇਰੀਆਂ ਜ਼ਿੰਦਗੀਆਂ ਵਿੱਚ ਸੂਰਜ ਦੀ ਤਰ੍ਹਾਂ ਕੰਮ ਕਰਦੀਆਂ ਨੇ ਬਾਕੀ ਜਿੰਨ੍ਹਾਂ ਨੇ ਡਾਕੂਆਂ ਦਾ ਮੁੰਡਾ ਕਿਤਾਬ ਪੜ੍ਹੀ ਉਨ੍ਹਾਂ ਨੂੰ ਪਤਾ ਲੱਗ ਹੀ ਗਿਆ ਹੋਏਗਾ ਕਿ ਕਿਵੇਂ ਕਿਤਾਬਾਂ ਪੁੱਠੇ ਤੋਂ ਸਿੱਧੇ ਰਾਹ ਪਾਉਣ ਦਾ ਕੰਮ ਕਰਦੀਆਂ ਹਨ ਸੋ ਸਾਨੂੰ ਵੱਧ ਤੋਂ ਵੱਧ ਕਿਤਾਬਾਂ ਪੜ੍ਹਨੀਆਂ ਚਾਹੀਦੀਆਂ ਹਨ,
ਧੰਨਵਾਦ
ਕਾਫ਼ੀ ਸਾਲ਼ ਪੁਰਾਣੀ ਗੱਲ਼ ਹੈ, ਉਦੋਂ ਮੈਂ ਸਰਕਾਰੀ ਸਕੂਲ ਮਲਸੀਹਾਂ ਬਾਜਨ ਚ਼ ਦਸਵੀਂ ਜਮਾਤ ਦਾ ਵਿਦਿਆਰਥੀ ਸੀ, ਸਾਡੀ ਜਮਾਤ ਵਿੱਚ ਮੇਰੇ ਹੀ ਪਿੰਡ ਦਾ ਮੁੰਡਾ ਹਰਜਿੰਦਰ ਵੀ ਪੜ੍ਹਦਾ ਸੀ, ਦੋ ਤਿੰਨ ਵਾਰ ਦਸਵੀਂ ਜਮਾਤ ਚੋਂ ਫੇਲ਼ ਹੋਣ ਕਰਕੇ ਬਾਕੀ ਸਾਰੀ ਕਲਾਸ ਦੇ ਮੁੰਡਿਆਂ ਨਾਲੋਂ ਵੱਡਾ ਸੀ. ਕੋਈ ਵੀ ਕੰਮ-ਕਾਰ ਹੋਣਾ ਦਾ ਸਾਰੇ ਮਾਸਟਰ ਮਾਸਟਰਨੀਆਂ ਜ਼ਿੰਦੇ ਨੂੰ ਹੀ ਕਹਿਣਾ, ਗਰਮੀਆਂ ਹੋਣ ਕਰਕੇ ਤੇ ਬਿਜਲੀ ਨਾ ਆਉਣ ਤੇ ਕਈ ਵਾਰ ਕਲਾਸ ਸਕੂਲ ਦੇ ਗਰਾਊਂਡ ਵਿੱਚ ਡੇਕਾਂ ਦੀ ਛਾਵੇਂ ਲੱਗਿਆ ਕਰਦੀ ਸੀ, ਇਕ ਵਾਰ ਸਕਾਊਟ ਕੈਂਪ ਵਾਲ਼ੇ ਵਿਦਿਆਰਥੀਆਂ ਨੇ ਖ਼ੀਰ-ਪੂੜੇ ਤਿਆਰ ਕੀਤੇ ਤੇ ਜਦੋਂ ਕਲਾਸ ਨੂੰ ਵਰਤਾਉਣ ਲੱਗੇ ਤਾਂ ਡੇਕਾਂ ਉੱਤੇ ਬੈਠੇ ਕਾਂਵਾਂ ਦੀ ਕਾਂਵਾਂ-ਰੋਲ਼ੀ ਨੂੰ ਦੇਖਦੇ ਪੰਜਾਬੀ ਵਾਲ਼ੇ ਭੈਣ ਜੀ ਪਰਮਜੀਤ ਜੀ ਨੇ ਉੱਚੀ ਦੇਣੇ ਕਿਹਾ, “ਉੱਠ ਵੇ ਜ਼ਿੰਦਿਆ ਮਾਰ ਇਹਨਾਂ ਦੇ ਕੋਈ ਰੋੜਾ ਕਿਤੇਂ ਬਿੱਠ ਨਾ ਮਾਰ ਦੇਣ.” ਭੈਣ ਜੀ ਦੀ ਦਾ ਹੁਕਮ ਸੁਣਦਿਆ ਜ਼ਿੰਦੇ ਨੇ ਉੱਠਦੇ-ਉੱਠਦੇ ਅਪਣੇ ਭੋਲੇਪਨ ਚ਼ ਕਿਹਾ, ਕਹਿੰਦਾ’ “ਜੀ ਗੱਲ਼ ਥੋਡੀ ਠੀਕ ਆਂ ਇਨ੍ਹਾਂ ਨੇ ਕਿਹੜਾ ਨਾਲ਼ਾ ਖੋਲਣਾ” ਸਣੇ ਭੈਣ ਜੀ ਸਾਰੀ ਕਲਾਸ ਹੱਸ-ਹੱਸ ਦੂਹਰੀ ਹੋ ਗਈ…
ਜਿਸ ਉਮਰ ਵਿਚ ਬਾਕੀ ਪੰਛੀਆਂ ਦੇ ਬੱਚੇ ਚਹਿਕਣਾ ਸਿੱਖਦੇ ਹਨ ਉਸ ਉਮਰ ਵਿਚ ਇੱਕ ਮਾਦਾ ਬਾਜ਼ ਅਪਣੇ ਨੰਨੇ ਬੱਚੇ ਨੂੰ ਪੰਜਿਆਂ ਵਿਚ ਫੜ ਕੇ ਬਹੁਤ ਉਚਾਈ ਤੇ ਉਡੱ ਜਾਂਦੀ ਹੈ। ਪੰਛੀਆਂ ਦੇ ਵਿਚ ਅਜਿਹੀ ਸਖ਼ਤ ਸਿਖਲਾਈ ਕਿਸੇ ਵਿੱਚ ਨਹੀਂ ਹੁੰਦੀ।
ਮਾਦਾ ਬਾਜ਼ ਅਪਣੇ ਨੰਨੇ ਬੱਚੇ ਨੂੰ ਅਪਣੇ ਪੰਜਿਆਂ ਵਿਚ ਜਕੜ ਕੇ ਲਗਭੱਗ 12 ਕਿਲੋਮੀਟਰ ਉਚਾਈ ਤੇ ਲੈ ਜਾਂਦੀ ਹੈ।ਇੰਨੀ ਉਚਾਈ ਤੇ ਅਕਸਰ ਜਹਾਜ਼ ਉਡਿਆ ਕਰਦੇ ਹਨ ਅਤੇ ਇਹ ਦੂਰੀ ਤਹਿ ਕਰਨ ਵਿਚ ਮਾਦਾ ਬਾਜ਼ 7 –9 ਮਿੰਟ ਦਾ ਸਮਾਂ ਲੈਂਦੀ ਹੈ।
ਇਥੋਂ ਸ਼ੁਰੂ ਹੁੰਦੀ ਹੈ ਉਸ ਨੰਨ੍ਹੇ ਬੱਚੇ ਦੀ ਕਠਿਨ ਪ੍ਰੀਖਿਆ । ਉਸ ਨੂੰ ਇਹ ਦੱਸਿਆ ਜਾਵੇ ਗਾ ਕੇ ਤੂੰ ਕਿਸ ਲਈ ਪੈਦਾ ਹੋਇਆ ਹੈ ? ਤੇਰੀ ਦੁਨੀਆਂ ਕੀ ਹੈ ? ਤੇਰੀ ਉਚਾਈ ਕੀ ਹੈ ? ਤੇਰਾ ਧਰਮ ਬਹੁਤ ਉੱਚਾ ਹੈ ਅਤੇ ਫਿਰ ਮਾਦਾ ਬਾਜ਼ ਉਸਨੂੰ ਪੰਜਿਆਂ ਵਿਚੋਂ ਛੱਡ ਦਿੰਦੀ ਹੈ। ਉਪਰ ਤੋਂ ਥੱਲੇ ਧਰਤੀ ਵੱਲ ਆਉਂਦੇ ਸਮੇਂ ਲਗਭੱਗ 2 ਕਿਲੋਮੀਟਰ ਤੱਕ ਉਸ ਨੰਨ੍ਹੇ ਬੱਚੇ ਨੂੰ ਕੋਈ ਸਮਝ ਨਹੀਂ ਆਉਂਦੀ ਕਿ ਉਸ ਨਾਲ ਕੀ ਹੋ ਰਿਹਾ ਹੈ। 7 ਕਿਲੋਮੀਟਰ ਦੇ ਅੰਦਰ ਆ ਜਾਣ ਤੋਂ ਬਾਅਦ ਉਸ ਨੰਨ੍ਹੇ ਬੱਚੇ ਦੇ ਖੰਭ ਜੋ ਕਜਾਇਨ ਨਾਲ ਚਿਪਕੇ ਹੁੰਦੇ ਹਨ ਖੁੱਲਣ ਲਗਦੇ ਹਨ ।
ਲਗਭੱਗ 9 ਕਿਲੋਮੀਟਰ ਹੇਠਾਂ ਆਉਣ ਤੇ ਉਸਦੇ ਖੰਭ ਪੂਰੇ ਖੁੱਲ੍ਹ ਜਾਂਦੇ ਹਨ । ਇਹ ਜ਼ਿੰਦਗੀ ਦਾ ਪਹਿਲਾ ਸਮਾਂ ਹੁੰਦਾ ਹੈ ਜਦੋਂ ਬਾਜ਼ ਦਾ ਬੱਚਾ ਖੰਭ ਫੜ ਫੜਾਉਂਦਾ ਹੈ।
ਇਸ ਸਮੇਂ ਇਹ ਧਰਤੀ ਤੋਂ ਤਕਰੀਬਨ 3000 ਮੀਟਰ ਦੂਰ ਹੈ ਪਰੰਤੂ ਇਹ ਉੱਡਣਾ ਨਹੀਂ ਸਿੱਖਿਆ । ਹੁਣ ਇਹ ਧਰਤੀ ਦੇ ਬਿਲਕੁਲ ਨੇੜੇ ਆ ਜਾਂਦਾ ਹੈ। ਹੁਣ ਉਸਦੀ ਧਰਤੀ ਤੋਂ ਦੂਰੀ ਸਿਰਫ 700–800 ਮੀਟਰ ਹੁੰਦੀ ਹੈ ਪਰੰਤੂ ਉਸਦੇ ਖੰਭ ਇਨੇ ਮਜ਼ਬੂਤ ਨਹੀਂ ਹੋਏ ਕਿ ਉਹ ਉੱਡ ਸਕੇ।
ਧਰਤੀ ਤੋਂ ਤਕਰੀਬਨ 400_500 ਮੀਟਰ ਦੂਰੀ ਤੇ ਆ ਕੇ ਉਸ ਨੂੰ ਲਗਦਾ ਹੈ ਕਿ ਹੁਣ ਮੇਰਾ ਅੰਤਿਮ ਸਮਾਂ ਆ ਗਿਆ ਹੈ । ਫਿਰ ਅਚਾਨਕ ਇੱਕ ਪੰਜਾ ਆ ਕੇ ਅਪਣੀ ਪਕੜ ਵਿਚ ਲੈ ਲੈਂਦਾ ਹੈ ਅਤੇ ਆਪਣੇ ਖੰਭਾਂ ਦੇ ਵਿਚਕਾਰ ਸਮੋਂ ਲੈਂਦਾ ਹੈ। ਇਹ ਪੰਜਾ ਉਸਦੀ ਮਾਂ ਦਾ ਹੁੰਦਾ ਹੈ ਅਤੇ ਇਹ ਸਿਖਲਾਈ ਉਸਦੀ ਲਗਾਤਾਰ ਚਲਦੀ ਰਹਿੰਦੀ ਹੈ ਜਦੋਂ ਤੱਕ ਇਹ ਉੱਡਣਾ ਸਿੱਖ ਨਹੀਂ ਲੈਂਦਾ।
ਇਹ ਸਿਖਲਾਈ ਇੱਕ ਕਮਾਂਡੋ ਦੀ ਤਰ੍ਹਾਂ ਹੁੰਦੀ ਹੈ ਫਿਰ ਜਾ ਕੇ ਦੁਨੀਆਂ ਨੂੰ ਇੱਕ ਬਾਜ਼ ਮਿਲਦਾ ਹੈ। ਇਹ ਅਪਣੇ ਤੋਂ 10 ਗੁਣਾ ਭਾਰੇ ਦਾ ਸ਼ਿਕਾਰ ਕਰ ਲੈਂਦਾ ਹੈ ।
ਬੇਸ਼ੱਕ ਅਪਣੇ ਬੱਚਿਆਂ ਨੂੰ ਅਪਣੇ ਨਾਲ ਚਿਪਕਾ ਕੇ ਰੱਖੋ,ਪਰ ਉਸ ਨੂੰ ਦੁਨੀਆਂ ਦੀਆਂ ਮੁਸਕਲਾਂ ਦਾ ਸਾਹਮਣਾ ਕਰਨ ਦਿਓ। ਉਹਨਾਂ ਨਾਲ ਜੂਝਣਾ ਸਿਖਾਓ
ਗਮਲੇ ਦੇ ਪੌਦੇ ਅਤੇ ਜੰਗਲ ਦੇ ਪੌਦੇ ਵਿੱਚ ਬਹੁਤ ਫਰਕ ਹੁੰਦਾ ਹੈ।
ਕਾਪੀ
ਮਿਲਿਟਰੀ ਅਫਸਰ ਅਤੇ ਬੈੰਕ ਅਫਸਰ ਨੇ ਰਿਟਾਇਰਮੈਂਟ ਮਗਰੋਂ ਨਾਲ ਨਾਲ ਘਰ ਬਣਾ ਲਏ..
ਫੁੱਲ ਬੂਟੇ ਲਾਉਣ ਦਾ ਦੋਹਾਂ ਨੂੰ ਹੀ ਬਹੁਤ ਸ਼ੌਕ ਸੀ..ਪਰ ਰੱਖ ਰਖਾਓ ਦੀਆਂ ਵਿਧੀਆਂ ਦੋਹਾਂ ਦੀਆਂ ਵੱਖੋ ਵੱਖ..
ਮਿਲਿਟਰੀ ਅਫਸਰ ਬੂਟਿਆਂ ਨੂੰ ਥੋੜਾ ਜਿਹਾ ਪਾਣੀ ਪਾਇਆ ਕਰਦਾ ਤੇ ਬੈੰਕ ਵਾਲਾ ਹਮੇਸ਼ਾਂ ਹੀ ਹੱਦੋਂ ਵੱਧ ਖਾਦ ਪਾਣੀ ਲਾਈ ਰੱਖਦਾ!
ਇੱਕ ਰਾਤ ਭਾਰੀ ਮੀਂਹ ਹਨੇਰੀ ਤੇ ਝੱਖੜ ਝੁੱਲਣ ਲੱਗਾ..
ਸੁਵੇਰੇ ਮਿਲਿਟਰੀ ਵਾਲੇ ਅੰਕਲ ਦੇ ਲਾਏ ਬੂਟੇ ਓਦਾਂ ਹੀ ਖੜੇ ਸਨ ਤੇ ਦੂਜੇ ਬੂਟੇ ਜੜੋਂ ਉਖੜ ਦੂਰ ਜਾ ਚੁਕੇ ਸਨ!
ਬੈੰਕ ਵਾਲਾ ਅੰਕਲ ਹੈਰਾਨ ਪ੍ਰੇਸ਼ਾਨ ਹੋਇਆ ਫੌਜੀ ਨੂੰ ਆਖਣ ਲੱਗਾ..ਦੋਸਤਾ ਮੇਰੀ ਖਾਦ..ਪਾਣੀ ਅਤੇ ਰੱਖ ਰਖਾਵ ਤੇਰੇ ਨਾਲੋਂ ਕਿਤੇ ਵਧੀਆ ਪਰ ਬੂਟੇ ਮੇਰੇ ਉਖੜ ਗਏ..ਇਹ ਕਿਦਾਂ ਹੋ ਗਿਆ?
ਮਿਲਿਟਰੀ ਵਾਲੇ ਅੰਕਲ ਆਖਣ ਲੱਗੇ ਕੇ ਮਿਸਟਰ ਮੈਂ ਬੂਟਿਆਂ ਨੂੰ ਓਨਾ ਕੂ ਪਾਣੀ ਹੀ ਪਾਇਆ ਕਰਦਾ ਸੀ ਕੇ ਜਿੰਨਾ ਓਹਨਾ ਦੀ ਮੁਢਲੀ ਲੋੜ ਹੀ ਪੂਰੀ ਕਰ ਸਕਦਾ..ਬਾਕੀ ਦੀਆਂ ਲੋੜਾਂ ਅਤੇ ਹੋਰ ਪਾਣੀ ਲਈ ਓਹਨਾ ਦੀਆਂ ਜੜਾਂ ਨੂੰ ਹੋਰ ਡੂੰਗਾ ਜਾਣ ਲਈ ਮਜਬੂਰ ਹੋਣਾ ਪਿਆ ਤੇ ਉਹਨਾ ਦੀ ਪਕੜ ਮਜਬੂਤ ਹੁੰਦੀ ਗਈ..
ਤੇਰੇ ਬੂਟਿਆਂ ਦੀਆਂ ਜੜਾਂ ਨੂੰ ਸਭ ਕੁਝ ਬਿਨਾ ਕੁਝ ਕੀਤੀਆਂ ਹੀ ਮਿਲੀ ਗਿਆ ਤੇ ਓਹਨਾ ਨੂੰ ਹੋਰ ਡੂੰਗਾ ਜਾਣ ਦੀ ਲੋੜ ਹੀ ਮਹਿਸੂਸ ਹੀ ਨਹੀਂ ਹੋਈ ਤੇ ਤੂਫ਼ਾਨ ਦੇ ਪਹਿਲੇ ਹੱਲੇ ਵਿਚ ਹੀ ਧਰਤੀ ਤੇ ਵਿੱਛ ਗਏ..
ਦੋਸਤੋ ਇਹ ਕਹਾਣੀ ਜ਼ਿਹਨ ਵਿਚ ਓਦੋਂ ਆਈ ਜਦੋ ਇੱਕ ਐਸੇ ਇਨਸਾਨ ਦੇ ਦਰਸ਼ਨ ਮੇਲੇ ਹੋਏ ਜਿਸਦੀ ਜਿੰਦਗੀ ਪੰਜਾਬ ਵਿਚ ਬੇਹੱਦ ਸੰਘਰਸ਼ਮਈ ਸੀ ਤੇ ਜਦੋਂ ਉਹ ਕਨੇਡਾ ਪਹੁੰਚਿਆਂ ਤੇ ਓਦੋਂ ਵੀ ਉਸ ਦੀ ਮੰਜਿਲ-ਏ-ਮਕਸੂਦ ਨੂੰ ਜਾਂਦਾ ਪੈਂਡਾ ਕੋਈ ਏਡਾ ਸੌਖਾ ਨਹੀ ਸੀ..
ਪਰ ਅਗਲੇ ਦੀ ਹਿੰਮਤ ਦੀ ਦਾਤ ਦੇਣੀ ਬਣਦੀ ਏ..ਨਿੱਕੇ ਨਿੱਕੇ ਨਿਆਣਿਆਂ ਦੀ ਦੇਖ ਭਾਲ ਅਤੇ ਹੋਰ ਕਬੀਲਦਾਰੀਆਂ ਦਾ ਬੋਝ ਚੁੱਕਦਾ ਹੋਇਆ ਤਿੰਨ ਨੌਕਰੀਆਂ ਵੀ ਕਰਿਆ ਕਰਦਾ ਸੀ..! ਹਿੰਮਤ ਨਹੀਂ ਹਾਰਿਆ ਤੇ ਅੱਜ ਆਪਣੀ ਜਿੰਦਗੀ ਦੀ ਗੱਡੀ ਵੀ ਲਾਈਨ ਤੇ ਹੈ ਤੇ ਅੱਗੋਂ ਬੱਚੇ ਵੀ ਪੂਰੀ ਤਰਾਂ ਸੈੱਟ..!
ਮੁੱਕਦੀ ਗੱਲ ਇਹ ਹੈ ਕੇ ਆਪਣੇ ਵੇਹੜੇ ਉੱਗਦੇ ਫੁਲ ਬੂਟਿਆਂ ਨੂੰ ਸਿਰਫ ਏਨਾ ਕੂ ਪਾਣੀ ਹੀ ਦਿਓ ਕੇ ਓਹਨਾ ਵਿਚ ਸੰਘਰਸ਼ ਵਾਲਾ ਜਜਬਾ ਜਿਉਂਦਾ ਰਹਿ ਸਕੇ..ਬਾਕੀ ਦੀਆਂ ਲੋੜਾਂ ਪੂਰੀਆਂ ਕਰਨ ਲਈ ਉਹ ਖੁਦ ਦੀਆਂ ਜੜਾਂ ਆਪਣੇ ਆਪ ਹੀ ਏਨੀਆਂ ਡੂੰਗੀਆਂ ਕਰ ਲੈਣਗੇ ਕੇ ਦੁਨੀਆ ਦੀ ਕੋਈ ਹਨੇਰੀ ਮੀਂਹ ਅਤੇ ਝੱਖੜ ਓਹਨਾ ਦੇ ਤਣੇ ਨੂੰ ਜੜੋਂ ਨਹੀਂ ਪੁੱਟ ਸਕਦਾ!
ਇੱਕ ਜਾਣਕਾਰ ਅਕਸਰ ਹੀ ਆਖਿਆ ਕਰਦੇ ਸਨ ਕੇ ਜੇ ਚਾਹੁੰਦੇ ਹੋ ਕੇ ਅਗਲੀ ਪੀੜੀ ਲੀਹੋਂ ਹੇਠਾਂ ਨਾ ਉੱਤਰੇ ਤਾਂ ਓਹਨਾ ਨੂੰ ਕਦੀ ਇਸ ਚੀਜ ਦਾ ਇਹਸਾਸ ਨਾ ਹੋਣ ਦਿਓ ਕੇ ਤੁਹਾਡੇ ਬਟੂਏ ਅਤੇ ਅਕਾਊਂਟ ਵਿਚ ਕਿੰਨੇ ਨੋਟ ਹਨ ਸਗੋਂ ਹੋ ਸਕੇ ਤਾਂ ਇਹ ਗੱਲ ਦੱਸੋ ਕੇ ਕੰਮਾਂ-ਕਾਰਾਂ ਤੇ ਮਸ਼ੀਨਰੀ ਨਾਲ ਸੰਘਰਸ਼ ਕਰਦਿਆਂ ਤੁਹਾਡੇ ਨਹੁੰਆਂ ਵਿਚ ਮਿੱਟੀ ਕਿੰਨੀ ਕੂ ਫਸਦੀ ਏ!
ਕੇਰਾਂ ਇੱਕ ਪ੍ਰੋਮੋਸ਼ਨ ਹੋ ਕੇ ਨਵੇਂ ਬਣੇ ਥਾਣੇਦਾਰ ਦੀ ਬਦਲੀ ਅਹੇ ਜੇ ਪਿੰਡ ਹੋਗੀ ਜਿੱਥੇ ਲਗਭਗ ਸਾਰੇ ਹੀ ਦਾਰੂ ਕੱਢਣ ਦੇ ਨਾਲ ਨਾਲ ਸਿਰੇ ਦੇ ਸਲੱਗ ਵੀ ਸੀ। ਕਾਂਸਟੇਬਲ ਤੋਂ ਤਰੱਕੀਆਂ ਕਰਦੇ ਥਾਣੇਦਾਰੀ ਤਕ ਪਹੁੰਚਦੇ ਦੀ ਸੁੱਖ ਨਾਲ ਗੋਗੜ ਵੀ ਵਾਹਵਾ ਤੱਰਕੀ ਕਰ ਗਈ ਸੀ। ਪਹਿਲੇ ਗੇੜੇ ਹੀ ਜੀਪ’ਚੋਂ ਉਤਰਦਿਆਂ ਹੀ ਸਾਹਮਣਿਓਂ ਚੌੜ ਕਰਦੇ ਭੱਜੇ ਆਉਂਦੇ ਅੱਲੜ੍ਹ ਜਵਾਕਾਂ ‘ਚੋਂ ਇੱਕ ਸਿੱਧਾ ਓਹਦੀ ਗੋਗੜ ‘ਚ ਵੱਜਿਆ। ਓਹਦੇ ਸੰਭਲਣ ਤੋਂ ਪਹਿਲਾਂ ਹੀ ਉੱਚੀ ਉੱਚੀ “ਔਹ ਤੇਰੀ ਦੀ ਕਿੱਡਾ ਢਿੱਡ ਓਏ ਮੇਰੇ ਸਾਲੇ ਦਾ”….ਰੌਲਾ ਪਾਉਂਦਾ ਸ਼ੂਟ ਵੱਟ ਗਿਆ। ਥਾਣੇਦਾਰ ਨੇ ਠਿੱਠ ਜੇ ਹੁੰਦੇ ਨੇ ਮਗਰ ਮੁਲਾਜਮ ਭਜਾਏ। ਹਫ਼ਦੇ ਹਫਾਉਂਦੇ ਇੱਕ ਸਿਆਣੀ ਜੀ ਉਮਰ ਦਾ ਮੁੰਡਾ ਲਿਆ ਖੜ੍ਹਾ ਕੀਤਾ “ਉਹ ਤਾਂ ਨੀ ਥਿਆਇਆ ਓਹਦਾ ਭਰਾ ਲਿਆਂਦਾ ਜੀ”। ਓਹਨੇ ਮੁੰਡੇ ਦੀ ਕਰਤੂਤ ਦੱਸ ਕੇ ਉਹਨੂੰ ਬੰਦਾ ਬਣਾਉਣ ਦੀ ਤਾਕੀਦ ਕਰਦਿਆਂ ਥਾਣੇਦਾਰੀ ਦਬਕਾ ਮਾਰਿਆ।
ਮੁੰਡਾ ਭੋਲਾ ਜਿਹਾ ਮੂੰਹ ਬਣਾ ਕੇ ਆਂਹਦਾ “ਇਹਨੂੰ ਅਕਲ ਈ ਹੈ ਨੀ ਜੀ, ਕੋਈ ਪੁੱਛਣ ਵਾਲਾ ਹੋਵੇ ਬੀ ਤੂੰ ਕਿਸੇ ਕੰਜਰ ਦੇ ਢਿੱਡ ਤੋਂ ਕੀ ਲੈਣਾ”…। ਥਾਣੇਦਾਰ ਤਲਖ਼ੀ ਨਾਲ ਓਹਦੇ ਵੱਲ ਅਹੁਲਿਆ ਪਰ ਓਹ ਵੀ ਫ਼ੁਰਤੀ ਨਾਲ ਛੂ ਮੰਤਰ ਹੋ ਗਿਆ। ਮਗਰ ਭਜਾਏ ਮੁਲਾਜਮ ਐਤਕੀਂ ਓਹਦੇ ਪਿਓ ਨੂੰ ਫੜ੍ਹ ਲਿਆਏ। ਉਹਨੂੰ
ਦੋਵਾਂ ਦੇ ਜੁਰਮ ਦੱਸੇ ਤਾਂ ਉਹ ਫਿਸ ਪਿਆ। ਕਹਿੰਦਾ “ਕੀ ਦੱਸਾਂ ਠਾਣੇਦਾਰਾ ਆਹ ਜੇਹੜਾ ਵੱਡਾ ਮੁੰਡਾ ਨਾ, ਏਹ ਮੇਰਾ ਪੁੱਤ ਨੀ ਘੜੁੱਤ ਆ”। ਠਾਣੇਦਾਰਾ ਨੇ ਘੂਰੀ ਜੀ ਵੱਟ ਕੇ ਅੰਦਰੋਂ ਉਤਸੁਕਤਾ ਜੀ ਨਾਲ ਸਵਾਲ ਦਾਗਿਆ “ਘੜੁੱਤ ਕੀ ਹੁੰਦਾ ਓਏ!”…. ਅੱਗੋਂ ਖੁਲਾਸਾ ਕਰਦਾ ਕਹਿੰਦਾ “ਠਾਣੇਦਾਰਾ ਘੜੁੱਤ ਹੁੰਦਾ ਬਈ…. ਤੂੰ ਐਂ ਸਮਝ ਲਾ ਬੀ ਮੈਂ ਤੇਰੀ ਮਾਂ ਨੂੰ ਕੱਢ ਲਿਆਵਾਂ… ਤੇ ਤੂੰ ਪਿੱਛੋਂ ਨਾਲ ਆ ਜੇਂ ….
ਥਾਣੇਦਾਰ ਤੇ ਨਾਲ ਦੇ ਮੁਲਾਜਮ ਨਾਲੇ ਉਹਦੀ ਤੌਣੀ ਲਾਈ ਜਾਣ ਨਾਲੇ ਗਾਹਲਾਂ ਕੱਢੀ ਜਾਣ ਨਾਲੇ ਹੱਸੀ ਨਾਲ ……
ਪੜਾੲੀ ‘ਤੋ ਬਾਦ ਨੌਕਰੀ ਲੲੀ ਪਹਿਲੀ ਇੰਟਰਵਿਊ ਦੇਣ ਲੲੀ ਦਫਤਰ ਪਹੁੰਚ ਕੇ ਵਾਰੀ ਦੀ ੳੁਡੀਕ ‘ਚ ਬੈਠਾ ਮੈ ਅਾਪਣੇ ਭਵਿਖ ਦੇ ਸੁਪਨੇ ਗੁੰਦ ਰਿਹਾ ਸੀ। *…..ਜੇ ਅੱਜ ਨੌਕਰੀ ਮਿਲਗੀ ਤਾਂ ਪਿੰਡ ਛਡਕੇ ਸ਼ਹਿਰ ੲੀ ਵਸੇਬਾ ਕਰ ਲੳੂਂਗਾ। ਮੰਮੀ- ਪਾਪਾ ਦੀਆਂ ਰੋਜ ਰੋਜ ਦੀਆਂ ਝਿੜਕਾ, ਅਾਹ ਕਰ, ਅੌਹ ਨਾ ਕਰ, ਹਰ ਵੇਲੇ ਦੀ ਘਿਚ ਘਿਚ ਤੋ ਤਾਂ ਛੁਟਕਾਰਾ ਮਿਲਜੂ। ਡਾਢਾ ਪ੍ਰੇਸ਼ਾਨ ਸਾਂ ਮੈਂ ਗਲ ਗਲ ੳੁਤੇ ਟੋਕੇ ਜਾਣ ਤੋਂ…. ਸਵੇਰੇ ਉਠਦਿਆਂ ੲੀ ਸ਼ੁਰੂ ਹੋ ਜਾਣਗੇ……*
*”ਜਲਦੀ ਉਠਿਆ ਕਰ, ਬਿਸਤਰ ਠੀਕ ਕਰ, ਬਾਥਰੂਮ ਦੀ ਟੂਟੀ ਬੰਦ ਤੇ ਲਾੲੀਟ ਬੰਦ ਕਰਕੇ ਨਿਕਲੀਂ, ਤੌਲੀਆ, ਕਮਰੇ ‘ਚੋ ਨਿਕਲੋ ਤਾਂ ਪੱਖਾ ਬੰਦ ਕਰਨ ਦਾ ਹੁਕਮ, ਚੀਜਾਂ ਠਿਕਾਣੇ ਰਖਣ ਬਾਰੇ ਸੁਣਨਾ ਵਗੈਰਾ ਵਗੈਰਾ”।*
ਇੰਟਰਵਿਊ ਦਾ ਸਮਾਂ ਸਵੇਰੇ ਨੌਂ ਵਜੇ ਸੀ, ਹੁਣ ਤਾਂ ਸਾਢੇ ਨੌਂ ਹੋ ਗੲੇ ਸਨ, ਬੌਸ ਦੇ ਦਫਤਰ ਮੂਹਰੇ 8-10 ਹੋਰ ਮੁੰਡੇ ਕੁੜੀਆਂ ਇੰਟਰਵਿਊ ਲਈ ਅਵਾਜ਼ ਦੀ ਉਡੀਕ ‘ਚ ਸਨ। ਮੈ ਦੇਖਿਆ ਬਰਾਮਦੇ ਦੀਅਾਂ ਕੁਝ ਲਾਈਟਾਂ ਬਿਨਾਂ ਲੋੜ ਜਗਦੀਆਂ ਸੀ, ਮਾਂ ਦੀ ਝਿੜਕ ਯਾਦ ਅਾੲੀ, ਮੈਂ ੳੁਠਕੇ ਬੁਝਾ ਦਿਤੀਆਂ। ਦਫਤਰ ਦੇ ਵਾਟਰ ਕੂਲਰ ‘ਚੋ ਪਾਣੀ ਟਪਕ ਰਿਹਾ ਸੀ, ਪਾਪਾ ਦੀ ਯਾਦ ਅਾੲੀ, ਮੈਂ ੳੁਠਕੇ ਪਾਣੀ ਬੰਦ ਕਰਤਾ।
ਤਦੇ ਦਫਤਰ ਦੇ ਕਲਰਕ ਨੇ ਅਾਕੇ ਕਿਹਾ, ਇੰਟਰਵਿਊ ਉਪਰਲੀ ਮੰਜਲ ਤੇ ਹੋੲੇਗੀ । ੳੁਪਰ ਜਾਣ ਮੌਕੇ ਮੈਂ ਵੇਖਿਆ, ਪੌੜੀਅਾਂ ਦਾ ਬਲਬ ਜਗ ਰਿਹਾ ਸੀ, ਮੈ ਰੁਕਿਆ, ਸਵਿਚ ਅੌਫ ਕਰਕੇ ਅਗਲਾ ਕਦਮ ਪੁਟਿਆ। ਮੂਹਰੇ ਟੁਟੀ ਜਿਹੀ ਕੁਰਸੀ ਪੲੀ ਸੀ, ਉਸਨੂੰ ਪਾਸੇ ਕਰਕੇ ਰਖ ਦਿਤਾ। ਵਾਰੀ ਦੀ ੳੁਡੀਕ ਕਰਨ ਲਗਾ, ਦੂਜੇ ਉਮੀਦਵਾਰ ਅੰਦਰ ਜਾ ਰਹੇ ਸਨ ਤੇ ਮੂੰਹ ਲਟਕਾ ਕੇ ਬਾਹਰ ਅਾ ਰਹੇ ਸਨ, ਨਾਂਹ ਜੋ ਹੋ ਗੲੀ ਸੀ ਨੌਕਰੀ ਦੇਣ ਤੋ। ਸਾਰੇ ਅਾਖਣ ਜਵਾਬ ਤੇ ਸਾਰੇ ਗਡਵੇ ਦਿਤੇ ਨੇ, ਫਿਰ ਵੀ ਸਾਹਬ ਨੇ ਸਿਰ ਫੇਰਤਾ। ਅਾਖਰ ‘ਚ ਮੈਨੂੰ ਅਵਾਜ਼ ਪੲੀ, ਸਰਟੀਫੀਕੇਟਾਂ ਵਾਲੀ ਫਾਈਲ ਬੌਸ ਵਲ ਵਧਾੲੀ, ੳੁਸਨੇ ਸਰਸਰੀ ਨਜਰ ਮਾਰੀ ਤੇ ਪੁਛਿਆ, ਡਿਊਟੀ ਤੇ ਕਿਸ ਦਿਨ ਤੋ ਅਾਓਗੇ ? ਮੈ ਹੈਰਾਨ, ਮੋੜਵਾਂ ਸਵਾਲ ਕੀਤਾ, Sir, ਮਜ਼ਾਕ ਤੇ ਨਾ ਕਰੋ। ਤੁਸੀ ਪੁਛਿਆ ਤੇ ਕੁਝ ਹੈ ੲੀ ਨੲੀ ਤੇ ਨੌਕਰੀ ਕਿੰਵੇ ਦੇ ਦੇਤੀ ?
ਸਾਹਬ ਮੁਸਕਰਾੲੇ ਤੇ ਮੈਨੂੰ ਪੈਰਾਂ ਤਕ ਝੰਜੋੜ ਗੲੇ, ਕਹਿੰਦੇ, ਮੈ ਇੰਟਰਵਿਊ ਤੋ ਪਹਿਲਾਂ ਅੱਧਾ ਘੰਟਾ CCTV ‘ਚ ਤੁਹਾਡੇ ਸਾਰਿਆਂ ਦਾ ਵਰਤਾਅ ਦੇਖ ਰਿਹਾ ਸੀ। ਪਾਣੀ ਦੀ ਟੂਟੀ ਚਲਦੀ, ਬਲਬ ਜਗਦੇ, ਪੱਖਾ ਚਲਦਾ ਮੈ ਜਾਣਕੇ ਕਰਵਾੲੇ ਸੀ, ਸਾਰੇ ਉਮੀਦਵਾਰਾਂ ‘ਚੋ ਸਿਰਫ ਤੂੰ ਹੀ ਅਾਪਣਾ ਫਰਜ਼ ਸਮਝਕੇ ਬੰਦ ਕੀਤੇ, ਇਸ ਲੲੀ ਤੇਰੇ ਸੰਸਕਾਰਾਂ ਨੇ ਹੁਣ ਸਵਾਲ ਕਰਨ ਦੀ ਤੇ ਗੁੰਜ਼ਾਇਸ਼ ੲੀ ਮੁਕਾ ਲੲੀ ਸੀ, *ਧੰਨ ਨੇ ਤੇਰੇ ਮਾਂ ਬਾਪ ਜਿੰਨਾਂ ਇਹੋ ਜਿਹੇ ਸੰਸਕਾਰ ਦਿਤੇ। ਜੋ ਵਿਅਕਤੀ Self Disciplined ਨਹੀ, ੳੁਹ ਕਦੇ ਵੀ ਅਾਪਣੇ ਇਰਾਦਿਆਂ ‘ਚ ਸਫਲ ਨਹੀ ਹੋ ਸਕਦੇ।*
*ਵਾਪਸ ਘਰ ਪਹੁੰਚਦੇ ੲੀ ਪਾਪਾ ਮੰਮੀ ਦੇ ਗਲੋਂ ਲਹਿਣ ਨੂੰ ਜੀਅ ਨਾ ਕਰੇ, ਮਨ ਚਾਹੇ ਇਹ ਝਿੜਕਾਂ ਦਿੰਦੇ ੲੀ ਰਹਿਣ। ਅੱਜ ੳੁਹਨਾਂ ਦੀਅਾਂ ਝਿੜਕਾਂ ‘ਚੋ ਸ਼ਹਿਦ ਚੋਂਦਾ ਲਗਿਆ। ਮੈਨੂੰ ਲਗਿਆ, ਕੲੀ ਸਾਲਾਂ ‘ਚ ਸਕੂਲਾਂ ਕਾਲਜਾਂ ‘ਚੋ ਲਈਆਂ ਡਿਗਰੀਆਂ, ਮੇਰੇ ਮਾਪਿਆਂ ਦੀਅਾਂ ਝਿੜਕਾਂ ਤੇ ਰੋਕ ਝੋਕ ਮੂਹਰੇ ਹਾਰ ਗੲੀਅਾਂ ਹੋਣ। ਸਫਲਤਾਵਾਂ ਲੲੀ ਪਰਵਾਰਕ ਸੰਸਕਾਰ ਵੀ ਜਰੂਰੀ ਨੇ।*
( *ਆਪਣੇ ਆਪਣੇ ਬੱਚਿਆਂ ਨੂੰ ਜਰੂਰ ਇਹ ਪੜਾਓ*)
ਇੱਕ ਰੁੱਖ ਲਾਓ ਬਾਬੇ ਬੋਹੜ ਦਾ ;ਇੱਕ ਰੁੱਖ ਲਾਓ ਪਿੱਪਲ ਦਾ|
ਗਰਮ ਰੁੱਤ ਵਿੱਚ ਵੇਖਿਓ ਫਿਰ; ਸੂਰਜ ਠੰਡਾ ਠੰਡਾ ਨਿਕਲਦਾ|
ਲਾਇਓ ਇੱਕ ਨਿੰਮ ਦਾ ਬੂਟਾ ;ਇੱਕ ਰੁੱਖ ਲਾਇਓ ਅੰਬੀ ਦਾ|
ਫੇਰ ਹਨੇਰਾ ਦੂਰ ਹੋ ਜਾਊ ;ਕਿਸੇ ਉਦਾਸੀ ਲੰਮੀ ਦਾ|
ਬੂਟਾ ਇੱਕ ਸ਼ਹਿਤੂਤ ਦਾ ਲਾਇਓ ;ਇੱਕ ਰੁੱਖ ਲਾਓ ਕਿੱਕਰ ਦਾ|
ਗੰਦਾ ਮੌਸਮ ਸਾਫ ਹੋ ਜਾਊ ;ਹਰ ਦਿਨ ਵੇਖਿਓ ਨਿੱਖਰ ਦਾ |
ਇੱਕ ਰੁੱਖ ਆਪਣੀ ਅਕਲ ਦਾੵ ਲਾਇਓ ;ਇੱਕ ਰੁੱਖ ਡੂੰਘੀਆਂ ਸੋਚਾਂ ਦਾ
ਭੇਦ ਭਾਵ ਦਾ ਜੰਗਲ ਮੁੱਕ ਜਾਊ ;ਵਹਿਮ ਨਿੱਕਲ ਜਾਊ ਲੋਕਾਂ ਦਾ |
ਇੱਕ ਵਾਰ ਪੰਜ ਦੋਸਤ ਜੰਗਲ ਵਿੱਚ ਗਵਾਚ ਗਏ । ਉਹਨਾ ਨੇ ਇੱਕ ਪਿੰਡ ਜਾਣਾ ਸੀ । ਪਰ ਰਾਸਤਾ ਕਿਸੇ ਨੂੰ ਵੀ ਨਹੀਂ ਪਤਾ ਸੀ । ਇੱਕ ਦੋਸਤ ਕਹਿੰਦਾ ਸਹੀ ਰਾਸਤਾ ਖੱਬੇ ਰਾਹ ਹੈ । ਦੂਸਰਾ ਦੋਸਤ ਕਹਿੰਦਾ ਸਹੀ ਰਾਸਤਾ ਸੱਜੇ ਹੈ । ਤੀਸਰਾ ਦੋਸਤ ਕਹਿੰਦਾ ਸਹੀ ਰਾਸਤਾ ਪਿੱਛੇ ਵਾਲੇ ਪਾਸੇ ਜਾਂਦਾ ਰਾਸਤਾ ਹੈ । ਚੌਥਾ ਦੋਸਤ ਕਹਿੰਦਾ ਸਹੀ ਰਾਸਤਾ ਇਹੀ ਹੈ ਜਿਸਤੇ ਜਾ ਰਹੇ ਹਾਂ । ਚਾਰੋ ਦੋਸਤ ਆਪਣੇ ਆਪਣੇ ਰਾਸਤੇ ਚੱਲ ਪਏ । ਪੰਜਵਾਂ ਦੋਸਤ ਹੁਣ ਮੁਸ਼ਕਿਲ ਵਿੱਚ ਪੈ ਗਿਆ ਕਿ ਉਹ ਕਿਸ ਪਾਸੇ ਜਾਵੇ । ਉਹ ਨੇੜੇ ਦੇ ਰੁੱਖ ਤੇ ਚੜ ਗਿਆ । ਰੁੱਖ ਉੱਚਾ ਸੀ ਹੁਣ ਉਸਨੂੰ ਸਾਰੇ ਰਾਸਤੇ ਦਿੱਖ ਰਹੇ ਸੀ । ਉਸਨੂੰ ਪਿੰਡ ਨੂੰ ਜਾਂਦਾ ਸਭ ਤੋਂ ਛੋਟਾ ਰਾਸਤਾ ਵੀ ਦਿਖਾਈ ਦੇ ਰਿਹਾ ਸੀ । ਉਹ ਆਪਣੇ ਦੋਸਤਾ ਨੂੰ ਵੀ ਦੇਖ ਰਿਹਾ ਸੀ ਕਿ ਕਿਵੇਂ ਉਸਦੇ ਦੋਸਤ ਗਲਤ ਰਸਤਿਆਂ ਤੇ ਜਾ ਰਹੇ ਹਨ । ਜੋਂ ਕਿ ਛੋਟੇ ਰਸਤੇ ਤੋਂ ਬਹੁਤ ਜਿਆਦਾ ਲੰਬੇ ਪੈ ਜਾਣੇ ਨੇ । ਹੁਣ ਉਹ ਰੁੱਖ ਤੋਂ ਨੀਚੇ ਆਇਆ ਤੇ ਸਹੀ ਰਸਤੇ ਤੇ ਚੱਲ ਪਿਆ ਜੋਂ ਉਸਨੂੰ ਰੁੱਖ ਤੋਂ ਦਿਖਾਈ ਦਿੱਤਾ ਸੀ ।
ਬਿਲਕੁਲ ਇਸੇ ਤਰ੍ਹਾਂ ਹੁੰਦਾ ਹੈ ਕਿ ਜਿੰਦਗੀ ਵਿੱਚ ਵੀ ਕਈ ਵਾਰ ਅਸੀ ਮੁਸ਼ਕਿਲ ਵਿੱਚ ਹੁੰਦੇ ਹਾਂ । ਸਾਨੂੰ ਸਹੀ ਹੱਲ ਪਤਾ ਨਹੀਂ ਚੱਲਦਾ ਕਿ ਸਾਡੇ ਲਈ ਸਹੀ ਹੱਲ ਕੀ ਹੈ ਇਸ ਮੁਸ਼ਕਿਲ ਦਾ , ਇਸ ਮੁਸ਼ਕਿਲ ਚੋ ਬਾਹਰ ਆਉਣ ਦਾ ਸਹੀ ਰਾਸਤਾ ਕੀ ਹੈ । ਇਸ ਲਈ ਬਿਲਕੁਲ ਇਸ ਪੰਜਵੇਂ ਦੋਸਤੋ ਦੀ ਤਰ੍ਹਾਂ ਖੁਦ ਨੂੰ ਮੁਸ਼ਕਿਲ ਤੋਂ ਥੋੜਾ ਉੱਚਾ ਕਰਕੇ ਮੁਸ਼ਕਿਲ ਨੂੰ ਦੇਖੋ , ਖੁਦ ਨੂੰ ਮੁਸ਼ਕਿਲ ਤੋਂ ਬਾਹਰ ਕਰਕੇ ਦੇਖੋ , ਤੁਹਾਨੂੰ ਮੁਸ਼ਕਿਲ ਦਾ ਸਹੀ ਹੱਲ ਮਿਲ ਜਾਵੇਗਾ । ਮੈ ਤਾਂ ਆਪਣੇ ਤਜਰਬੇ ਤੋਂ ਇੱਕੋ ਗੱਲ ਸਿੱਖੀ ਹੈ , ਜੋਂ ਮੈ ਹਰ ਵਾਰ ਵਰਤਦਾ ਹਾਂ ਜਦ ਮੈ ਮੁਸ਼ਕਿਲ ਵਿੱਚ ਹੁੰਦਾ ਹਾਂ ਕਿ ਅਗਰ ਇਸ ਮੁਸ਼ਕਿਲ ਵਿੱਚ ਮੇਰਾ ਕੋਈ ਦੋਸਤ ਹੁੰਦਾ ਤੇ ਉਹ ਮੇਰੇ ਤੋਂ ਉਸਦਾ ਗੱਲ ਪੁੱਛਦਾ ਤਾਂ ਮੇਰਾ ਕੀ ਜਵਾਬ ਹੁੰਦਾ । ਬੇਸ਼ੱਕ ਉਹੀ ਹੱਲ ਸਰਬਉੱਤਮ ਗੱਲ ਹੋਣ ਵਾਲਾ ਹੈ ਕਿਉਂਕਿ ਮੈ ਮੇਰੇ ਦੋਸਤ ਲਈ ਸਭ ਤੋਂ ਸਹੀ ਹੱਲ ਹੀ ਸੋਚਾਂਗਾ । ਇਸ ਲਈ ਸਦਾ ਮੁਸ਼ਕਿਲ ਨੂੰ ਛੋਟਾ ਸਮਝੋ ਤੇ ਖੁਦ ਨੂੰ ਮੁਸ਼ਕਿਲ ਤੋਂ ਬਾਹਰ ਮਹਿਸੂਸ ਕਰਦੇ ਹੋਏ ਨਿਰਣੇ ਲਓ । ਮੁਸ਼ਕਿਲ ਆਸਾਨ ਹੋ ਜਾਵੇਗੀ ।
ਕਹਾਣੀ ਸ੍ਰੋਤ – ਗੌਰ ਗੋਪਾਲ ਦਾਸ ਦੀ ਇੱਕ ਸਪੀਚ
ਅਨੁਵਾਦ ਤੇ ਵਿਚਾਰ : ਜਗਮੀਤ ਸਿੰਘ ਹਠੂਰ
ਉਹ ਵੱਡੇ ਨਹੀਂ ਸਨ ਹੋਏ, ਅਸੀਂ ਆਪਣੇ- ਆਪ ਨੂੰ ਛੋਟਾ ਕਰ ਲਿਆ ਸੀ। ਉਹ ਸਿਆਣੇ ਨਹੀਂ ਸਨ, ਅਸੀਂ ਅੰਧਵਿਸ਼ਵਾਸੀ ਸਾਂ। ਅਸੀਂ ਹੀ ਨਿਰਣਾ ਕਰ ਲਿਆ ਸੀ ਕਿ ਚੌਲਾਂ ਵਰਗਾ ਰੰਗ, ਕਣਕ ਵਾਲੇ ਰੰਗ ਨਾਲੋਂ ਸੋਹਣਾ ਹੁੰਦਾ ਹੈ। ਅਸੀਂ ਸਾਬਤ ਕਰ ਵਿਖਾਇਆ ਹੈ ਕਿ ਪਤਲੂਨ ਪਾਉਣਾ , ਪਜਾਮੇ ਅਤੇ ਤਹਿਮਤ ਨਾਲੋਂ ਉਚੇਰੀ ਸਭਿਅਤਾ ਹੈ। ਆਪਣੇ ਦੇਸ਼ ਵਿਚ ਸਾਡਾ ਘਰ ਸਾਫ ਕਰਨਾ ਨੀਵੀਂ ਜਾਤ ਦਾ ਕੰਮ ਹੈ ਪਰ ਪ੍ਰਦੇਸ਼ ਵਿਚ ਸੜਕ ਸਾਫ ਕਰਦਿਆਂ, ਸਾਡੀ ਜਾਤ ਨੂੰ ਕੋਈ ਫਰਕ ਨਹੀਂ ਪੈਂਦਾ । ਪੜ੍ਹਿਆ – ਲਿਖਿਆ ਮਨੁੱਖ ਅਸੀਂ ਉਸ ਨੂੰ ਸਮਝਦੇ ਹਾਂ, ਜਿਹੜਾ ਆਪਣੀ ਜ਼ੁਬਾਨ ਵਿਚ ਗੱਲ ਨਾ ਕਰੇ। ਅਸੀਂ ਸਮਝਦੇ ਹਾਂ ਆਪਣੀ ਕਾਰ ਵਿਚ ਜਾਂਦਾ ਬੰਦਾ , ਬੱਸ – ਗੱਡੀ ਵਿਚ ਜਾਣ ਵਾਲੇ ਨਾਲੋਂ ਉੱਚਾ ਹੁੰਦਾ ਹੈ। ਵਿਕਾਸ ਕਰਨ ਦਾ ਅਰਥ ਮਾਂ ਨੂੰ ਖ਼ਤ ਲਿਖਣ ਦੀ ਥਾਂ ਮਦਰਜ਼ -ਡੇ ਦਾ ਕਾਰਡ ਭੇਜ ਦੇਣਾ ਸਮਝ ਲਿਆ ਗਿਆ ਹੈ। ਸਾਡੇ ਨਿਰਣਾ ਕਰਨ ਦੀ ਦੇਰ ਸੀ, ਆਪਣੇ- ਆਪ ਨੂੰ ਛੋਟਾ ਮੰਨਣ ਦੀ ਦੇਰ ਸੀ, ਫਿਰ ਉਨ੍ਹਾਂ ਨੂੰ ਸਾਡੇ ਤੋਂ ਵੱਡੇ ਬਣਨ ਵਿਚ ਕੋਈ ਦੇਰ ਨਹੀਂ ਲੱਗੀ। ਸਾਡੇ ਝੁਕਣ ਦੀ ਦੇਰ ਸੀ , ਉਹ ਪਲਾਕੀ ਮਾਰ ਕੇ ਸਾਡੇ ‘ਤੇ ਸਵਾਰ ਹੋ ਗਏ ਸਨ।ਸਾਨੂੰ ਝੁਕਾਉਣ ਲਈ ਇਥੇ ਯੂਨਾਨੀ ਆਏ, ਤੁਰਕ ਆਏ, ਲੋਧੀ ਆਏ, ਹੁਨ ਆਏ, ਮੁਗਲ ਆਏ, ਪੁਰਤਗਾਲੀ, ਫਰਾਂਸੀਸੀ ਅਤੇ ਅੰਗਰੇਜ਼ ਆਏ, ਜਿਹੜੇ ਨਹੀਂ ਆਏ, ਪਤਾ ਨਹੀਂ ਕਿਉਂ ਨਹੀਂ ਆਏ?? ਜੇ ਉਹ ਆ ਜਾਂਦੇ ਤਾਂ ਉਨ੍ਹਾਂ ਨੇ ਵੀ ਸਾਡੇ ‘ ਤੇ ਰਾਜ ਹੀ ਕਰਨਾ ਸੀ, ਕਿਉਂਕਿ ਅਸੀਂ ਗੁਲਾਮ ਬਣਨ ਵਿਚ ਮਾਹਿਰ ਸਾਂ ।
ਇੱਕ ਵਾਰ ਇੱਕ ਸੂਝਵਾਨ ਅਧਿਆਪਕ ਨੇ ਬੜਾ ਸੋਹਣਾ ਤਜਰਬਾ ਕੀਤਾ।ਆਪਣੇ ਵਿਦਿਆਰਥੀਆ ਨੂੰ ਕਿਹਾ ਕਿ ਕੱਲ੍ਹ ਨੂੰ , ਹਰੇਕ ਵਿਦਿਆਰਥੀ ਇੱਕ ਇੱਕ ਟਮਾਟਰ ਲੈ ਕੇ ਆਓ ।ਸਭ ਵਿਦਿਆਰਥੀ ਟਮਾਟਰ ਲੈ ਕੇ ਆ ਗਏ । ਅਧਿਆਪਕ ਨੇ ਉਹਨਾਂ ਨੂੰ ਕਿਹਾ ਕਿ ਉਹ ਆਪੋ ਆਪਣੇ ਟਮਾਟਰ ਤੇ ਉਸ ਵਿਅਕਤੀ ਦਾ ਨਾਮ ਲਿਖਣ ਜਿਸਨੂੰ ਉਹ ਸਭ ਤੋ ਵੱਧ ਨਫ਼ਰਤ ਕਰਦੇ ਹਨ ।ਵਿਦਿਆਰਥੀਆਂ ਨੇ ਜਦ ਨਾਮ ਲਿਖ ਲਏ ਤਾਂ ਉਸਨੇ ਉਹਨਾਂ ਨੂੰ ਕਿਹਾ ਕਿ ਇਹ ਟਮਾਟਰ ਬਿਨਾ ਕਿਸੇ ਨੂੰ ਦਿਖਾਏ ਪੌਲੀਥੀਨ ਦੇ ਲਿਫ਼ਾਫ਼ਿਆਂ ਚ ਪਾ ਲਵੋ ਤੇ ਆਪਣੇ ਸਕੂਲ ਬੈਗ ਵਿੱਚ ਰੱਖ ਲਵੋ, ਪਰ ਯਾਦ ਰਹੇ, ਜਦ ਤੱਕ ਮੈ ਨਾ ਕਹਾਂ, ਸੁੱਟਣੇ ਨਹੀਂ।ਸਭ ਵਿਦਿਆਰਥੀਆਂ ਨੇ ਹੱਸਦੇ ਹੱਸਦੇ ਇਵੇਂ ਈ ਕੀਤਾ ਪਰ ਕਈ ਦਿਨ ਲੰਘਣ ਤੋ ਬਾਅਦ ਵੀ ਅਧਿਆਪਕ ਨੇ ਟਮਾਟਰ ਸੁੱਟਣ ਬਾਰੇ ਨਾ ਕਿਹਾ, ਨਤੀਜਾ ਕੀ ਹੋਇਆ ਕਿ ਟਮਾਟਰ ਗਲ਼ ਗਿਆ , ਪਾਣੀ ਬਣ ਗਿਆ ਤੇ ਬਦਬੂ ਦੇਣ ਲੱਗਾ , ਜਦ ਵਿਦਿਆਰਥੀ ਰੋਣ ਹਾਕੇ ਹੋ ਗਏ ਤਾਂ ਅਧਿਆਪਕ ਨੇ ਸਭ ਨੂੰ ਬੁਲਾਇਆ ਤੇ ਲਿਫ਼ਾਫ਼ੇ ਕੱਢਣ ਨੂੰ ਕਿਹਾ, ਜਦ ਲਿਫ਼ਾਫ਼ੇ ਖੋਲ੍ਹੇ ਤਾਂ ਸਭ ਪਾਸੇ ਸੜ੍ਹਾਂਦ ਫੈਲ ਗਈ , ਸਭ ਨੇ ਨੱਕ ਤੇ ਰੁਮਾਲ ਰੱਖ ਲਏ , ਜਦ ਦਮ ਘੱਟਣ ਲੱਗਾ ਤਾਂ ਅਧਿਆਪਕ ਨੇ ਸਭ ਨੂੰ ਉਹ ਗਲ਼ੇ ਹੋਏ ਟਮਾਟਰ ਕੂੜਾਦਾਨ ਚ ਸੁੱਟ ਦੇਣ ਲਈ ਕਿਹਾ ।ਹੱਥ ਸਾਫ ਕਰਨ ਤੋ ਬਾਅਦ ਅਧਿਆਪਕ ਨੇ ਸਵਾਲ ਕੀਤਾ ਕਿ ਕੀ ਤੁਸੀਂ ਟਮਾਟਰ ਈ ਸੁੱਟੇ ਨੇ ਜਾਂ ਉਸ ਇਨਸਾਨ ਪ੍ਰਤੀ ਆਪਣੀ ਨਫ਼ਰਤ ਵੀ ਸੁੱਟ ਦਿੱਤੀ ਏ , ਜਿਸਦਾ ਉਹਨਾਂ ਤੇ ਨਾਮ ਲਿਖਿਆ ਸੀ ? ਸਭ ਨੇ ਜਵਾਬ ਕਿ ਨਹੀਂ । ਇਸਤੇ ਅਧਿਆਪਕ ਨੇ ਸਮਝਾਇਆ ਕਿ ਜੇਕਰ ਬਸਤੇ ਅੰਦਰ ਰੱਖਿਆ ਟਮਾਟਰ ਬਦਬੂ ਮਾਰ ਸਕਦਾ ਏ ਤਾਂ ਸੋਚੋ ਕਿ ਸਾਡੇ ਨਾਜ਼ਕ ਹਿਰਦੇ ਦਾ ਕੀ ਹਾਲ ਹੁੰਦਾ ਹੋਵੇਗਾ ਜਿਸ ਵਿੱਚ ਅਸੀਂ ਈਰਖਾ, ਨਫ਼ਰਤ , ਗ਼ੁੱਸਾ,ਸਾੜਾ, ਬੁਰੀਆਂ ਯਾਦਾਂ ਹਮੇਸ਼ਾਂ ਈ ਨਾਲ ਚੁੱਕੀ ਦੁਨੀਆਂ ਵਿੱਚ ਵਿਚਰਦੇ ਹਾਂ ?
ਸਾਡੀ ਸੋਚ ਈ ਸਾਡਾ ਸੰਸਾਰ ਸਿਰਜਦੀ ਏ ਤੇ ਸਾਡੀ ਚੰਗੀ ਜਾਂ ਬੁਰੀ ਸੋਚ ਸਾਡੇ ਚਿਹਰੇ ਮੋਹਰੇ, ਕਾਰ ਵਿਹਾਰ ਚੋ ਝਲਕਦੀ ਏ । ਜਿਵੇਂ ਵਾਲ ਵਾਹੁਨੇ ਹਾਂ, ਵਿਹੜਾ ਸੁੰਵਰਦੇ ਹਾਂ, ਜਾਂ ਕੱਪੜੇ ਧੋਂਦੇ ਆਂ,ਉਵੇਂ ਈ ਇਸ ਹਿਰਦੇ ਦੀ ਸਫਾਈ ਵੀ ਹਰ ਰੋਜ ਨਾਲ ਦੀ ਨਾਲ ਈ ਕਰ ਲੈਣੀ ਬਣਦੀ ਏ । ਕਿਸੇ ਪ੍ਰਤੀ ਵੈਰ ਵਿਰੋਧ, ਕਰੋਧ ਦੀ ਭਾਵਨਾ ਲੈ ਕੇ ਜੀਣ ਵਾਲਾ ਇਨਸਾਨ ਉਸ ਮਨੁੱਖ ਦੀ ਨਿਆਈਂ ਏ, ਜੋ ਆਪਣੀ ਤਲੀ ਤੇ ਬਲਦਾਂ ਹੋਇਆ ਅੰਗਿਆਰ ਲਈ ਫਿਰਦਾ ਏ,ਜਿਸਤੇ ਸੁੱਟਣਾ ਚਾਹੁੰਦਾ ਏ, ਉਸਨੂੰ ਸ਼ਾਇਦ ਪਤਾ ਤੱਕ ਵੀ ਨਹੀ, ਪਰ ਆਪਣਾ ਆਪ ਸਾੜ ਲੈਂਦਾ ਏ ਉਸ ਅੰਗਿਆਰੇ ਦੁਆਰਾ ।
ਗੁਰਬਾਣੀ ਵੀ ਬਾਰ ਬਾਰ ਇਹੀ ਕਹਿੰਦੀ ਏ , ਉਦਾਹਰਣ ਦੇ ਤੌਰ ਤੇ
ਪਰ ਕਾ ਬੁਰਾ ਨਾ ਰਾਖਹੁ ਚੀਤੁ ।
ਫਰੀਦਾ ਮਨੁ ਮੈਦਾਨ ਕਰਿ ।
ਫਰੀਦਾ ਬੁਰੇ ਦਾ ਭਲਾ ਕਰਿ ..
ਜਹਾਂ ਸਫਾਈ ਵਹਾਂ ਖੁੱਦਾਈ ਕਿਹਾ ਜਾਂਦਾ ਏ ਪਰ ਹਿਰਦੇ ਦੀ ਸਫਾਈ ਤੋ ਬਿਨਾ ਬਾਕੀ ਦੀ ਸਫਾਈ ਅਧੂਰੀ ਏ।
ਜਿੰਦਗੀ ਦੇ ਰਸਤੇ ਨੂੰ ,
ਮੈਂ ਇੰਝ ਸਾਫ ਕਰਿਆ ।
ਦਿਲੋਂ ਮੰਗੀ ਮਾਫ਼ੀ ,
ਦਿਲੋਂ ਈ ਮਾਫ ਕਰਿਆ ।
ਗਰੀਬਾਂ ਦੇ ਮਸੀਹੇ, ਹਿੰਦੂ ਸਿੱਖ ਏਕਤਾ ਦੇ ਪ੍ਰਤੀਕ ਬਣਕੇ ਬਾਰੋ ਬਾਰੀ ਸਾਰੇ ਉਮੀਦਵਾਰ ਲੋਕਾਂ ਦੇ ਬੂਹਿਆਂ ਤੇ ਵੋਟਾਂ ਦੀ ਭੀਖ ਮੰਗਣ ਲਈ ਬਹੁੜਦੇ। ਸਰਕਾਰੀ ਮੁਲਾਜਮਾਂ,ਸਨਅਤਕਾਰਾਂ,ਜਿਮੀਂਦਾਰਾਂ ਤੋਂ ਇਕੱਠਾ ਕੀਤਾ ਪਾਰਟੀ ਫੰਡ ਕਿਸੇ ਨ ਕਿਸੇ ਰੂਪ ਵਿੱਚ ਵੰਡ ਜਾਂਦੇ ਤੇ ਆਗਾਹ ਲਈ ਕਈ ਸਬਜ ਬਾਗ ਦਿਖਾ ਜਾਦੇ। ਝੁੱਗੀਆਂ ਦਾ ਮੋਹਰੀ ਭਗੂ ਸਭ ਆਇਆਂ ਨੂੰ ਇਹੀ ਕਹਿੰਦਾ ‘ ਅਸੀਂ ਤਾਂ ਤੁਹਾਡੇ ਆਸਰੇ ਹੀ ਆ। ਸਾਡੇ ਸਾਰਿਆਂ ਦੀਆਂ ਵੋਟਾਂ ਥਾਨੂ ਹੀ ਜਾਣਗੀਆਂ। ਜੇ ਤੂਸੀਂ ਸਾਡਾ ਏਨਾ ਸੋਚਦੇ ਤਾਂ ਅਸੀਂ ਕਿਉਂ ਨ ਥਾਨੂ ਆਪਣਾ ਨੇਤਾ ਬਣਾਵਾਂਗੇ।’
ਆਪਣਾ ਨਕ ਪਰੇ ਕਰਦੇ ਹੋਏ ਕਈ ਉਮੀਦਵਾਰ ਪਸੀਨੇ ਨਾਲ ਭਿੱਜੇ ਭਗੂ ਨੂੰ ਕਲਾਵੇ ਚ ਲੈ ਲੈਂਦੇ ਤੇ ਘੁੱਟ ਕੇ ਹੱਥ ਮਿਲਾਉਂਦੇ। ਭਾਵੇਂ ਬਾਅਦ ਚ ਥੋੜੀ ਦੂਰ ਜਾਕੇ ਪਾਏ ਦੁੱਧ ਚਿੱਟੇ ਕੁਰਤੇ ਨਾਲ ਕਿੰਨਾ ਚਿਰ ਹੱਥ ਪੂੰਝਦੇ ਰਹਿੰਦੇ।
ਭਗੂ ਦਾ ਚੌਥੀ ਚ ਪੜਦਾ ਮੁੰਡਾ ਸਾਰਾ ਕੁੱਝ ਦੇਖਦਾ-ਸੁਣਦਾ ਰਹਿੰਦਾ। ਇਕ ਸ਼ਾਮ ਉਨੇ ਪੁੱਛ ਹੀ ਲਿਆ ‘ “ਬਾਪੂ! ਤੂੰ ਤਾਂ ਕਹਿਨਾ ਹੁਨਾ,ਝੂਠ ਨੀ ਬੋਲੀਦਾ ਤੇ ਕਿਸੇ ਨੂੰ ਝੂਠੇ ਲਾਰੇ ਨੀ ਲਾਈਦੇ, ਪਰ ਤੂੰ ਤ ਆਪ ਈ—-”
ਭਗੂ ਵਿੱਚੇ ਬੋਲ ਪਿਆ ” ਆਹੋ ਪੁੱਤਰਾ! ਤੂੰ ਠੀਕ ਕਿਹਾ। ਪਰ ਸਾਡੇ ਗਰੀਬਾਂ ਦੇ ਕਾਹਦੇ ਲਾਰੇ। ਲਾਲਚ ਮਾਰਿਆਂ ਇੰਨਾ ਨੂੰ ਫੂਕ ਦੇ ਦੇਈ ਦੀ ਆ। ਜੋ ਦੇ ਜਾਂਦੇ ਲੈ ਲੳ। ਮੁੜ ਇਹਨਾਂ ਕਿਥੋਂ ਦਿਖਣਾ। ਸਾਡੇ ਲਾਰੇ ਤਾਂ ਛੋਟੇ ਆ, ਇਹ ਸੋਹਰੀ ਦੇ ਤਾਂ ਵੱਡੇ ਵੱਡੇ ਲਾਰਿਆਂ ਨਾਲ, ਹੇਰਾ-ਫੇਰੀਆਂ ਨਾਲ ਨੇਤਾ ਬਣਨਗੇ। ਫਿਰ ਕਿਹਨੇ ਪੁੱਛਣਾ,ਕਿਹਦਾ ਢਿੱਡ ਭੁੱਖਾ, ਕਿਹੜੇ ਗਰੀਬ ਦਾ ਨਿਆਣਾ ਇਲਾਜ ਖੁਣੋਂ ਮਰਿਆ, ਕਿਹਦੀ ਧੀ ਦਾਜ ਕਰਕੇ ਸੜੀ, ਜਿਮੀਂਦਾਰਾਂ ਫਾਹਾ ਕਿਉਂ ਲਿਆ, ਕਿਹਨੇ ਸੁਣਨੇ ਉਨਾਂ ਮਾਵਾਂ ਤੇ ਰੰਡੀਆ ਦੇ ਕੀਰਨੇ ਜਿਨ੍ਹਾਂ ਦੇ ਪੁੱਤ, ਆਦਮੀ ਨਸ਼ਿਆਂ ਨਾਲ ਤੇ ਸਰਹੱਦ ਤੇ ਮਾਰੇ ਗਏ——”
ਭਗੂ ਦੀ ਤੀਵੀਂ ਦੀ ਏਹ ਸਮਝ ਤੋਂ ਬਾਹਰ ਸੀ। ਉਹ ਰੋਹ ਚ ਬੋਲੀ।” ਬਸ ਵੀ ਕਰ, ਵੱਡਾ ਲਸ਼ਕਰ ਦੇਣ ਲਗ ਪਿਆ।”
ਭਗੂ ਤਾਂ ਚੁੱਪ ਕਰ ਗਿਆ ਪਰ ਉਹਦਾ 10 ਸਾਲ ਦਾ ਮੁੰਡਾ ‘ ਛੋਟੇ ਲਾਰੇ ਤੇ ਵੱਡੇ ਲਾਰਿਆਂ ਦੇ ਤਨਦੂਤਾਣੇ ਚ ਫਸ ਗਿਆ।