ਪੁੱਤਰ ਦੇ ਸਕੂਲ ਵਿੱਚੋ ਫੰਕਸ਼ਨ ਵਿਚ ਸ਼ਾਮਿਲ ਹੋਣ ਲਈ ਅੰਗਰੇਜ਼ੀ ਦੇ ਵਿਚ ਸੱਦਾ ਪੱਤਰ ਆਇਆ | ਮੈਂ ਡਾਇਰੀ ਉਪਰ ਪੰਜਾਬੀ ਵਿਚ ਦਸਤਖ਼ਤ ਕਰਕੇ ਪਤਨੀ ਨੂੰ ਫੜਾ ਦਿੱਤੀ | ਉਹ ਚੀਕ ਕੇ ਬੋਲੀ, “ਆਹ ਕੀ ਜਲੂਸ ਕੱਢ ਦਿੱਤਾ , ਪੰਜਾਬੀ ਵਿਚ ਦਸਤਖ਼ਤ ਕਰਕੇ, ਪਤਾ ਬੱਚੇ ਦੀ ਕਿੰਨੀ ਬੇਇਜ਼ਤੀ ਹੋਵੇਗੀ |”
ਉਸਨੇ ਝੱਟਪੱਟ ਮੇਰੇ ਕਿੱਤੇ ਦਸਤਖ਼ਤ ਕੱਟ ਕੇ ਆਪ ਅੰਗਰੇਜ਼ੀ ਵਿਚ ਕਰ ਦਿੱਤੇ | ਮੈਂ ਸੋਚਣ ਲੱਗ ਪਿਆ ਕਿ ਜਲੂਸ ਸਾਡਾ ਕੋਈ ਨਹੀਂ , ਸਗੋਂ ਅਸੀਂ ਆਪ ਹੀ ਪੰਜਾਬੀ ਮਾਂ ਬੋਲੀ ਦਾ ਕੱਢਣ ਤੇ ਤੁੱਲੇ ਹੋਏ ਹਾਂ |
admin
ਕਿਸੇ ਵੀ ਇਨਸਾਨ ਦੇ ਜੀਵਨ ਵਿੱਚ ਸਫਲਤਾ ਆਉਣ ਤੋਂ ਪਹਿਲਾਂ ਉਸਦੇ ਜੀਵਨ ਵਿੱਚ ਅਸਥਾਈ ਹਾਰ ਜਰੂਰ ਆਉਂਦੀ ਹੈ। ਜਦੋ ਬੰਦਾ ਹਾਰ ਜਾਂਦਾ ਹੈ ਤਾਂ ਸਬਤੋਂ ਸੌਖਾ ਰਸਤਾ ਇਹ ਹੁੰਦਾ ਹੈ ਕਿ ਉਹ ਮੈਦਾਨ ਛੱਡ ਦਵੇ ਅਤੇ ਜ਼ਿਆਦਾਤਰ ਲੋਕ ਇਹੀ ਕਰਦੇ ਹਨ ।
ਇਸ ਦੇਸ਼ ਦੇ ਸਬਤੋਂ ਕਾਮਯਾਬ 500 ਤੋਂ ਜਿਆਦਾ ਲੋਕਾਂ ਨੇ ਵੀ ਇਹੀ ਦੱਸਿਆ ਕਿ ਉਹਨਾਂ ਨੂੰ ਵੱਡੀਆਂ ਕਾਮਯਾਬੀਆਂ ਉਦੋਂ ਮਿਲੀਆਂ ਜਦੋਂ ਉਹ ਹਾਰ ਚੁੱਕੇ ਸੀ ਅਤੇ ਹਾਰ ਤੋਂ ਇਕ ਕਦਮ ਅੱਗੇ ਹੀ ਸਫਲਤਾ ਓਹਨਾ ਦਾ ਇੰਤਜਾਰ ਕਰ ਰਹੀ ਸੀ। ਅਸਫਲਤਾ ਬਹੁਤ ਚਲਾਕ ਹੁੰਦੀ ਹੈ, ਇਹਨੂੰ ਲੋਕਾਂ ਨੂੰ ਹਰਾਉਣ ਵਿਚ ਓਦੋ ਜਿਆਦਾ ਮਜ਼ਾ ਆਉਂਦਾ ਹੈ ਜਦੋਂ ਸਫਲਤਾ ਉਹਨਾਂ ਦੇ ਬਹੁਤ ਕਰੀਬ ਹੁੰਦੀ ਹੈ।
ਸੋ ਕਦੇ ਵੀ ਹਾਰਨ ਤੋਂ ਬਾਅਦ ਟਿੱਕ ਕੇ ਨਾ ਬੈਠੋ, ਕਿਉਂਕਿ ਸਫਲਤਾ ਬਹੁਤ ਨੇੜੇ ਹੈ
ਪੁਸਤਕ : ਥਿੰਕ ਐਂਡ ਗਰੋ ਰਿੱਚ
ਲੇਖਕ: ਨਾਈਪੋਲੀਅਨ ਹਿਲ
ਅੰਮ੍ਰਿਤ ਵੇਲੇ ਉੱਠਣਾ ਜਿੱਥੇ ਤੁਹਾਡੀ ਦਿਨ-ਚਰਿਆ ਨੂੰ ਸਹੀ ਸੇਧ ਦਿੰਦਾ ਹੈ, ਉਥੇ ਤੁਹਾਡੀ ਸਰੀਰਕ, ਮਾਨਸਿਕ ਅਤੇ ਆਤਮਿਕ ਸ਼ਕਤੀ ਨੂੰ ਵੀ ਸਾਰਥਕ ਬਣਾਉਦਾ ਹੈ। ਗੁਰੂ ਨਾਨਕ ਦੇਵ ਜੀ ਨੇ ਵੀ ਅੰਮ੍ਰਿਤ ਵੇਲੇ ਦੀ ਮਹੱਤਤਾ ਨੂੰ ਬਿਆਨ ਕਰਦਿਆ ਕਿਹਾ ਹੈ,
ਅੰਮ੍ਰਿਤ ਵੇਲਾ ਸਚੁ ਨਾਉ ਵਡਿਆਈ ਵੀਚਾਰੁ।
ਕਰਮੀ ਆਵਹਿ ਕਪੜਾ ਨਦਰੀ ਮੋਖੁ ਦੁਆਰ।
ਵਕਤ ਸਿਰ ਉੱਠਣ ਦਾ ਮਤਲਬ ਰੋਜਾਨਾਂ ਇਕ ਘੰਟੇ ਦੀ ਬੱਚਤ।
ਪੁਸਤਕ- ਜਿੱਤ ਦਾ ਮੰਤਰ
ਹਰਜਿੰਦਰ ਵਾਲੀਆ
ਬਿੱਲ ਬਾਉਰਮੈਨ ਇਕ ਹਾਈ ਸਕੂਲ ਵਿਚ ਬਾਇਓਲੌਜੀ ਪੜ੍ਹਾਉਂਦਾ ਇਕ ਵੱਡਾ ਸੁਪਨਾ ਸਿਰਜ ਬੈਠਾ | ਉਹ ਫੁਟਬਾਲ ਨੂੰ ਜਨੂੰਨ ਦੀ ਹੱਦ ਤਕ ਪਿਆਰ ਕਰਦਾ ਸੀ | ਫੁਟਬਾਲ ਖੇਡਦੇ -੨ ਉਸਦੇ ਮਨ ਵਿੱਚ ਖਿਡਾਰੀਆਂ ਦੀ ਕਰਗੁਜ਼ਾਰੀ ਨੂੰ ਸੁਧਾਰਨ ਦਾ ਖਿਆਲ ਆਇਆ | ਉਸਨੇ ਤਜਰਬੇ ਅਰੰਭ ਕਰ ਦਿੱਤੇ | ਉਸਨੇ ਖੋਜਿਆ ਕਿ ਜੇਕਰ ਬੂਟਾਂ ਦਾ ਭਾਰ ਇਕ ਔਂਸ ਵੀ ਘਟਾਇਆ ਜਾ ਸਕੇ ਤਾਂ ਇਕ ਮੀਲ ਦੀ ਦੌੜ ਵਿੱਚ ਕੁੱਲ ਜ਼ੋਰ ਦਾ ਤਕਰੀਬਨ 200 ਫੀਸਦੀ ਘੱਟ ਜ਼ੋਰ ਲੱਗੇਗਾ , ਯਾਨਿ ਬੂਟਾਂ ਦਾ ਭਾਰ ਘਟਾਉਣ ਨਾਲ ਦੌੜਨ ਵੇਲੇ ਖਿਡਾਰੀ ਦਾ ਜ਼ੋਰ ਵੀ ਘੱਟ ਲੱਗੇਗਾ | ਉਹ ਆਪਣੀ ਖੋਜ ਨੂੰ ਲੈਕੇ ਬੂਟ ਕੰਪਨੀਆਂ ਦੇ ਦਰ ਖੜਕਾਉਣ ਲੱਗਾ ਪਰ ਉਸਨੂੰ ਕਿਤੋਂ ਵੀ ਹੁੰਗਾਰਾ ਨਾ ਮਿਲਿਆ | ਉਸਨੇ ਬਿਨਾ ਥਿੜਕੇ ਆਪਣੀ ਨਜ਼ਰ ਮੰਜ਼ਿਲ ਤੇ ਰੱਖੀ | ਸਾਧਾਰਨ ਲੋਕ ਅਕਸਰ ਆਪਣੇ ਟੀਚੇ ਬਦਲ ਲੈਂਦੇ ਹਨ | ਜਿਹਨਾਂ ਲੋਕਾਂ ਵਿੱਚ ਸਵੈ ਭਰੋਸੇ ਦੀ ਘਾਟ ਹੁੰਦੀ ਹੈ, ਉਹ ਆਪਣੇ ਫੈਸਲਿਆਂ ਤੇ ਕਾਇਮ ਨਹੀਂ ਰਹਿੰਦੇ |
ਬਿੱਲ ਨੂੰ ਪਤਾ ਸੀ ਕਿ ਡਿੱਗ ਡਿੱਗ ਕੇ ਹੀ ਸਵਾਰ ਬਣਦੇ ਹਨ | ਵਾਰ ਵਾਰ ਹਾਰਨ ਨਾਲ ਹਾਸਲ ਕਿਤੇ ਤਜਰਬੇ ਤੋਂ ਬਾਦ ਜਿੱਤ ਹਾਸਲ ਹੁੰਦੀ ਹੈ | ਬਿੱਲ ਇਕਾਗਰਤਾ ਨਾਲ ਆਪਣੇ ਮਿਸ਼ਨ ਵਿੱਚ ਲੱਗਾ ਰਿਹਾ | ਉਸਨੇ ਹਲਕੇ ਤਲੇ ਦੀ ਖੋਜ ਕੀਤੀ , ਜਿਹੜਾ ਕਿ ਪਹਿਲੇ ਬੂਟਾਂ ਦੇ ਤਲੇ ਦੇ ਮੁਕਾਬਲੇ ਕਿਤੇ ਹਲਕਾ ਸੀ ਤੇ ਉਸਦੀ ਪਕੜ ਵੀ ਬਿਹਤਰ ਸੀ |
ਬਿੱਲ ਬਾਉਰਮੈਨ ਆਪਣੀ ਨਵੀਂ ਖੋਜ ਲੈ ਕੇ ਬੂਟ ਉਤਪਾਦਕਾਂ ਕੋਲ ਗਿਆ ਪਰ ਕਿਸੇ ਨੇ ਉਸਦੀ ਬਾਂਹ ਨਾ ਫੜੀ |ਉਹ ਹਾਰਨ ਵਾਲੀ ਮਿੱਟੀ ਦਾ ਨਹੀਂ ਬਣਿਆ ਸੀ | ਉਸਨੇ ਆਪਣੀ ਥੋੜੀ ਬਹੁਤੀ ਪੂੰਜੀ ਇਕਠੀ ਕੀਤੀ , ਖੁਦ ਬੂਟ ਉਤਪਾਦਕ ਬਣ ਗਿਆ | ਉਸਨੇ ਬਹੁਤ ਮਿਹਨਤ ਕੀਤੀ | ਬੜੇ ਸਬਰ ਅਤੇ ਸੰਤੋਖ ਨਾਲ ਜ਼ਿੰਦਗੀ ਦੇ ਉਤਰਾਵਾਂ ਚੜਾਵਾਂ ਦਾ ਮੁਕਾਬਲਾ ਕੀਤਾ | ਇਕ ਅਥਲੀਟ ਫਿੱਲ ਨਾਈਟ ਦਾ ਉਸਨੂੰ ਸਾਥ ਮਿਲ ਗਿਆ | ਦੋਵਾਂ ਨੇ ਰਲ ਕਿ ਨਾਇਕੀ ਵਰਗੇ ਬ੍ਰਾਂਡ ਨੂੰ ਆਰੰਬ ਕੀਤਾ ਅਤੇ ਵੇਖਦੇ ਹੀ ਵੇਖਦੇ ਨਾਇਕੀ ਸਾਰੀ ਦੁਨੀਆ ‘ਤੇ ਛਾ ਗਿਆ |
ਨਾਇਕੀ ਦੀ ਸਫਲਤਾ ਤੋਂ ਬਾਦ ਬਿੱਲ ਦੇ ਹੌਸਲੇ ਸੱਤ ਅਸਮਾਨ ਤੇ ਪਹੁੰਚ ਗਏ | ਉਸਨੇ ਇਕ ਹੋਰ ਤਜਰਬਾ ਕੀਤਾ , ਲਿਖਾਰੀ ਬਣਨ ਦਾ | ਉਸਨੇ ‘ ਜੌਗਿੰਗ ‘ ਨਾਂ ਦੀ ਪੁਸਤਕ ਲਿਖੀ , ਜਿਸ ਦੀਆ ਕਰੋੜਾਂ ਕਾਪੀਆਂ ਵਿਕੀਆਂ| ਸਵੇਰ ਦੀ ਸੈਰ ਅਤੇ ਦੌੜ ਲਈ ਜੋ ਜੌਗਿੰਗ ਸ਼ਬਦ ਵਰਤਿਆ ਜਾਂਦਾ ਹੈ , ਉਹ ਬਿੱਲ ਦੀ ਇਸ ਕਿਤਾਬ ਤੋਂ ਬਾਅਦ ਹੀ ਦੁਨੀਆ ਵਿੱਚ ਪ੍ਰਚਲਿਤ ਹੋਇਆ | ਉਸਦੀ ਕਿਤਾਬ ਨੇ ਸਮੁਚੇ ਵਿਸ਼ਵ ਨੂੰ ਪ੍ਰਭਾਵਿਤ ਕੀਤਾ | ਅਮਰੀਕਾ ਦੇ ਇਤਿਹਾਸ ਵਿੱਚ ਟਰੈਕ ਤੇ ਫੀਲਡ ਦੇ ਮਹਾਨ ਕੋਚ ਵਜੋਂ ਉਸਦਾ ਨਾਮ ਸੁਨਹਿਰੀ ਅੱਖਰਾਂ ਵਿੱਚ ਦਰਜ ਹੈ |
ਬਿੱਲ ਦੀ ਉਕਤ ਕਹਾਣੀ ਤੋਂ ਸਪਸ਼ਟ ਹੈ ਕਿ ਦੌਲਤ ਅਤੇ ਸ਼ੋਹਰਤ ਪ੍ਰਾਪਤ ਕਰਨ ਲਈ ਕੋਈ ਸਫਲਤਾ ਦਾ ਛੂ ਮੰਤਰ ਨਹੀਂ ਸਗੋਂ ਲਗਾਤਾਰ ਮਿਹਨਤ ਕਰਦੇ ਰਹਿਣ ਨਾਲ ਹੀ ਸ਼ਕਤੀ ਦਾ ਇਕ ਸੋਮਾ ਫੁਟਦਾ ਹੈ ਜੋ ਸਾਨੂੰ ਮੰਜ਼ਿਲ ਤੇ ਪਹੁੰਚਾ ਦਿੰਦਾ ਹੈ |
ਪੁਸਤਕ : ਜਿੱਤ ਦਾ ਮੰਤਰ
ਲੇਖਕ : ਡਾ. ਹਰਜਿੰਦਰ ਵਾਲੀਆ
ਮਿੱਕੀ ਮਾਊਸ ਅਤੇ ਡੋਨਾਲਡ ਡੱਕ ਦੇ ਰਚੇਤਾ ਅਤੇ ਡਿਜ਼ਨੀਲੈਂਡ ਦੇ ਸੰਸਥਾਪਕ ਵਾਲਟ ਡਿਜ਼ਨੀ ਦੀ ਕਹਾਣੀ ਚੀਨ ਦੇ ਪ੍ਰਸਿੱਧ ਵਿਚਾਰਕ ਕਨਫਿਊਸ਼ੀਅਸ ਦੇ ਇਹਨਾਂ ਬੋਲਾਂ ਨੂੰ ਦਰਸਾਉਂਦੀ ਹੈ ਕਿ ਮਨੁੱਖ ਦਾ ਮਹਾਨ ਗੌਰਵ ਕਦੇ ਵੀ ਡਿੱਗਣ ਵਿਚ ਨਹੀਂ ਸਗੋਂ ਹਰ ਵਾਰ ਉੱਠ ਖੜ੍ਹਨ ਵਿਚ ਹੈ | ਵਾਲਟ ਡਿਜ਼ਨੀ ਦੀ ਲਗਨ ਅਤੇ ਕਦੇ ਵੀ ਹਾਰ ਨਾ ਮੰਨਣ ਵਾਲੀ ਸੋਚ ਨੇ ਉਸਨੂੰ ਸਫਲ ਬਣਾਇਆ | 26 ਵਰ੍ਹਿਆਂ ਦੀ ਉਮਰ ਵਿਚ ਉਸਨੇ ਆਪਣਾ ਪਹਿਲਾ ਸਫਲ ਕਾਰਟੂਨ ‘ ਔਸਵਾਲਡ ਦੀ ਰੈਬਿਟ ‘ ਤਿਆਰ ਕੀਤਾ ਪਰ ਵਾਲਟ ਡਿਜ਼ਨੀ ਦੀ ਬਦਕਿਸਮਤੀ ਦੇਖੋ ਕਿ ਡਿਸਟਰੀਬਿਊਟਰ ਨੇ ਉਸਨੂੰ ਚੋਰੀ ਕਰ ਲਿਆ | ਅਗਲੇ 27 ਵਰ੍ਹਿਆਂ ਦੀ ਉਮਰ ਵਿਚ ਉਸਨੇ ‘ ਮਿੱਕੀ ਮਾਊਸ ‘ ਬਣਾਇਆ ਪਰ ਖਰਚੇ ਕਾਰਨ ਆਰਥਿਕ ਤੌਰ ਤੇ ਐਨਾ ਟੁੱਟਿਆ ਕਿ ਉਸਦੀ ਕਾਰ ਤੱਕ ਵਿੱਕ ਗਈ | ਦੋ ਵਰ੍ਹੇ ਬਾਅਦ ਜਦੋਂ ਡਿਜ਼ਨੀ ਅਜੇ 29 ਸਾਲ ਦਾ ਹੀ ਹੋਇਆ ਸੀ , ਇਕ ਹੋਰ ਡਿਸਟਰੀਬਿਊਟਰ ਨੇ ਉਸਦੇ ਡੇਢ ਲੱਖ ਡਾਲਰ ਠੱਗ ਲਏ | ਅਗਲੇ 2 ਸਾਲਾਂ ਵਿਚ ਫਿਲਮਾਂ ਰੰਗੀਨ ਆਉਣ ਲੱਗੀਆਂ ਸਨ ਅਤੇ ਰੰਗੀਨ ਫਿਲਮਾਂ ਦੀ ਲਾਗਤ ਕਾਰਨ ਉਸਦੀ ਕੰਪਨੀ ਦਾ ਦੀਵਾਲਾ ਨਿੱਕਲ ਗਿਆ | ਦੂਜੇ ਵਿਸ਼ਵ ਯੁੱਧ ਦੌਰਾਨ ਉਸਦਾ ਸਟੂਡੀਓ ਵੀ ਉਸਦੇ ਹੱਥੋਂ ਜਾਂਦਾ ਰਿਹਾ |
ਜਿੰਦਗੀ ਵਿਚ ਮਿਲ ਰਹੀਆਂ ਹਾਰਾਂ ਉਸਦਾ ਹੌਸਲਾ ਨਹੀਂ ਤੋੜ ਸਕੀਆਂ| ਅਜੇ ਵੀ ਉਸਦੇ ਮਨ ਵਿਚ ਕੁਝ ਨਿਆਰਾ ਅਤੇ ਵੱਡਾ ਕੰਮ ਕਰਨ ਦੀ ਇੱਛਾ ਅਤੇ ਇਰਾਦਾ ਸੀ | ਉਸਨੇ ਕੈਲੇਫੋਰਨੀਆ ਵਿਚ ਡਿਜ਼ਨੀਲੈਂਡ ਬਣਾਉਣ ਦਾ ਫੈਸਲਾ ਕੀਤਾ | ਉਸਦੀ ਕੰਪਨੀ ਅਤੇ ਉਸਦੇ ਪਰਿਵਾਰ ਨੇ ਉਸਦੇ ਇਸ ਫੈਸਲੇ ਦਾ ਸਖਤ ਵਿਰੋਧ ਕੀਤਾ | ਉਸਦੇ ਭਰਾ ਨੇ ਉਸਨੂੰ ਪਾਗਲ ਹੀ ਕਰਾਰ ਦੇ ਦਿੱਤਾ ਸੀ | ਪਰ ਸਭ ਪਾਸਿਓਂ ਵਿਰੋਧ ਦੀ ਪਰਵਾਹ ਕੀਤੇ ਬਿਨਾ ਉਸਨੇ ਡਿਜ਼ਨੀਲੈਂਡ ਬਣਾਉਣ ਲਈ ਆਪਣਾ ਘਰ ਵੇਚ ਦਿੱਤਾ | ਆਪਣੀ ਬੀਮਾ ਪਾਲਸੀ ਵੇਚ ਦਿੱਤੀ | ਉਸਨੇ ਪੂਰੀ ਲਗਨ ਅਤੇ ਮਿਹਨਤ ਨਾਲ ਆਪਣਾ ਉਦੇਸ਼ ਪੂਰਾ ਕਰਨ ਹਿੱਤ ਦਿਨ ਰਾਤ ਇਕ ਕਰ ਦਿੱਤਾ ਅਤੇ ਆਖਿਰ ਉਹ ਸਫਲ ਹੋਇਆ |
ਵਾਲਟ ਡਿਜ਼ਨੀ ਦੀ ਜੀਵਨ ਕਹਾਣੀ ਕਹਿੰਦੀ ਹੈ ਕਿ ਸਫਲਤਾ ਉਹਨਾਂ ਨੂੰ ਹੀ ਮਿਲਦੀ ਹੈ ਜੋ ਜਿੱਤਣ ਤੱਕ ਮੈਦਾਨ ਵਿੱਚ ਡਟੇ ਰਹਿੰਦੇ ਹਨ|
ਹਾਰ ਨਾ ਮੰਨਣ ਦੀ ਜਿੱਦ , ਜਿੱਤ ਲਈ ਤੀਬਰ ਇੱਛਾ ਸ਼ਕਤੀ ਅਤੇ ਅਟੱਲ ਲਗਨ ਦੀ ਆਦਤ , ਸਫਲਤਾ ਦਾ ਪਰਚਮ ਗੱਡਣ ਵਿੱਚ ਸਹਾਈ ਹੁੰਦੀ ਹੈ |
ਪੁਸਤਕ : ਜਿੱਤ ਦਾ ਮੰਤਰ
ਲੇਖਕ : ਡਾ. ਹਰਜਿੰਦਰ ਵਾਲੀਆ
ਨੋਬਲ ਪੁਰਸਕਾਰ ਪ੍ਰਾਪਤ ਕਰਨ ਵਾਲੀ ਸ੍ਰੀਮਤੀ ਪਰਲ ਐਸ. ਬੱਕ ਨੇ ਸ਼੍ਰੀ ਗੁਰੂ ਗਰੰਥ ਸਾਹਿਬ ਦਾ ਅੰਗ੍ਰੇਜੀ ਅਨੁਵਾਦ ਪੜ ਕੇ ਇਹ ਲਿਖਯਾ
ਅਮਰੀਕਾ ਦੀ ਪ੍ਰਸਿਧ ਲੇਖਕਾ ਅਤੇ ਨੋਬਲ ਪੁਰਸਕਾਰ ਪ੍ਰਾਪਤ ਕਰਨ ਵਾਲੀ ਸ੍ਰੀਮਤੀ ਪਰਲ ਐਸ. ਬੱਕ ਨੇ ਸ਼੍ਰੀ ਗੁਰੂ ਗਰੰਥ ਸਾਹਿਬ ਦਾ ਅੰਗ੍ਰੇਜੀ ਅਨੁਵਾਦ ਪੜ ਕੇ ਇਹ ਲਿਖਯਾ:
……….
“ਸ਼੍ਰੀ ਗੁਰੂ ਗਰੰਥ ਸਾਹਿਬ ਭਾਵਾ ਤੇ ਵਿਚਾਰਾ ਦਾ ਮੂਲ ਸੋਮਾ ਹੈ , ਇਸ ਵਿਚ ਮਨੁਖ ਦੀ ਰੂਹ ਦੀ ਇਕਲਤਾ ਦਾ ਪ੍ਰਗਟਾਵਾ ਹੈ ”
………
” ਮੈ ਬਾਕੀ ਮਹਾਂਨ ਧਰ੍ਮਾ ਦੀਆਂ ਧਰਮ ਪੁਸਤਕਾ ਪਾਰੀਆਂ ਹਨ , ਪਰ ਮੇਰੇ ਦਿਲ ਅਤੇ ਦਿਮਾਗ ਤੇ ਜੋ ਸ਼ਕਤੀਸ਼ਾਲੀ ਪ੍ਰਭਾਵ ਸ਼੍ਰੀ ਗੁਰੂ ਗਰੰਥ ਸਾਹਿਬ ਨੇ ਪਾਯਾ ਹੈ ਓਹ ਮੈਨੂ ਕਿਤੋ ਹੋਰ ਨਹੀ ਲਭਿਆ “
ਸਦਾ ਯਾਦ ਰਖੋ
੧. ਸਿੱਖ ਨੇ ਕੇਵਲ ਇੱਕ ਅਕਾਲ ਪੁਰਖ ਦਾ ਨਾਮ ਹੀ ਸਿਮਰਨਾ ਹੈ ਜੋ ਸਾਰਿਆ ਨੂੰ ਪੈਦਾ ਕਰਨ ਵਾਲਾ,ਪਾਲਣ ਵਾਲਾ
ਅਤੇ ਮਾਰ ਸਕਣ ਦੇ ਸਮਰੱਥ ਹੈ |
੨. ਗੁਰੂ ਗ੍ਰੰਥ ਸਾਹਿਬ ਤੋ ਬਿਨਾ ਕਿਸੇ ਹੋਰ ਦੇਹਧਾਰੀ ਨੂੰ ਗੁਰੂ ਨਹੀ ਮੰਨਣਾ ਤੇ ਨਾ ਹੀ ਕਿਸੇ ਅੱਗੇ ਮੱਥਾ ਟੇਕਣਾ ਹੈ |
੩. ਸਿੱਖ ਨੇ ਅਮ੍ਰਿਤ ਵੇਲੇ ਉਠ ਕੇ ਇਸਨਾਨ ਕਰ ਕੇ ਵਾਹਿਗੁਰੂ ਦਾ ਸਿਮਰਨ ਕਰਨਾ ਹੈ ਤੇ ਫਿਰ ਗੁਰਬਾਣੀ ਦਾ
ਪਾਠ(ਨਿਤਨੇਮ)ਕਰਨਾ ਹੈ |
੪. ਗੁਰਬਾਣੀ ਦਾ ਪਾਠ ਕਰਨ ਸਮੇ ਕਾਹਲੀ ਨਹੀ ਕਰਨੀ |ਪਿਆਰ ,ਸਤਿਕਾਰ ਨਾਲ,ਮਨ ਜੋੜ ਕੇ ,ਸਮਝ ਵਿਚਾਰ
ਕੇ ,ਸ਼ੁਧ ਪਾਠ ਕਰਨਾ ਹੈ|
੫. ਗੁਰਸਿੱਖ ਨੇ ਹਰ ਰੋਜ਼ ਗੁਰਦੁਆਰੇ ਜਾ ਕੇ ਕਥਾ ਕੀਰਤਨ , ਸਰਵਣ ਕਰ ਕੇ ਲਾਹਾ ਲੈਣਾ ਹੈ | ਸਿੱਖ ਲਈ
ਧਾਰਮਿਕ ਅਸਥਾਨ ਕੇਵਲ ਗੁਰਦੁਆਰਾ ਹੀ ਹੈ,ਹੋਰ ਕੋਈ ਨਹੀ |
੫. ਸਿੱਖ ਨੇ ਆਪਸ ਵਿਚ ਮਿਲਣ ਸਮੇ “ਵਾਹਿਗੁਰੂ ਜੀ ਕਾ ਖਾਲਸਾ , ਵਾਹਿਗੁਰੂ ਜੀ ਕੀ ਫਤਿਹ ” ਹੀ ਬੁਲਾਉਣੀ ਹੈ|
੬. ਗੁਰਬਾਣੀ ਦੀਆ ਪੋਥੀਆ ,ਗੁਟਕਿਆ ਨੂੰ ਰੁਮਾਲ ਵਿਚ ਲਪੇਟ ਕੇ ਸਤਿਕਾਰ ਨਾਲ ਰਖਣਾ ਹੈ,ਤੇ ਜੂਠੇ ਹੱਥ ਨਹੀ
ਲਾਉਣੇ ਹਨ |
ਨਾਮ ਸਿਮਰਨ ਬਾਰੇ ਗੁਰਬਾਣੀ ਵਿੱਚ ਬਹੁਤ ਉਦਾਹਰਣਾਂ ਮਿਲਦੀਆਂ ਹਨ ਜਿਵੇਂ ਭਗਤ ਨਾਮਦੇਵ ਜੀ ਅਤੇ ਭਗਤ ਤ੍ਰਿਲੋਚਨ ਜੀ ਦਾ ਸੰਬਾਦ ਹੈ ਕਿ ਤ੍ਰਿਲੋਚਨ ਜੀ ਨਾਮਦੇਵ ਜੀ ਨੂੰ ਕਹਿੰਦੇ ਹਨ ਨਾਮਿਆਂ ਕਦੇ ਰੱਬ ਦਾ ਨਾਮ ਵੀ ਜਪ ਲਿਆ ਕਰ ਕਿ ਇਕੱਲੇ ਅਮਰੇ ਹੀ ਠੇਕਦਾ ਭਾਵ ਰੰਗਦਾ ਰਹੇਂਗਾ!
ਨਾਮਾ ਮਾਇਆ ਮੋਹਿਆ ਕਹੈ ਤਿਲੋਚਨ ਮੀਤ॥ ਕਾਹੇ ਛੀਪਹੁ ਛਾਇਲੈ ਰਾਮ ਨ ਲਾਵਹੁ ਚੀਤੁ॥
ਤਾਂ ਭਗਤ ਨਾਮਦੇਵ ਜੀ ਅੱਗੋਂ ਜਵਾਬ ਦਿੰਦੇ ਫੁਰਮਾਂਦੇ ਹਨ –
ਨਾਮਾ ਕਹਿ ਤਿਲੋਚਨਾ ਮੁਖਿ ਤੇ ਰਾਮੁ ਸੰਮਾਲਿ॥ ਹਾਥ ਪਾਉਂ ਕਰਿ ਕਾਮ ਸਭੁ ਚੀਤੁ ਨਿਰੰਜਨ ਨਾਲਿ॥ (1375)
ਇਸੇ ਤਰ੍ਹਾਂ ਭਗਤ ਨਾਮਦੇਵ ਜੀ ਹੋਰ ਵੀ ਉਦਾਹਰਣਾਂ ਦਿੰਦੇ ਹਨ ਕਿ ਨਾਮ ਕਿਵੇਂ ਜਪਣਾ ਹੈ –
ਆਨੀਲੇ ਕਾਗਦੁ ਕਾਟੀ ਲੇ ਗੂਡੀ ਆਕਾਸ ਮਧੇ ਭਰਮੀਅਲੇ॥
ਪੰਚ ਜਨਾ ਸਿਉਂ ਬਾਤ ਬਤਊਆ ਚੀਤੁ ਸੁ ਡੋਰੀ ਰਾਖੀਅਲੇ॥ ੧॥
ਮਨੁ ਰਾਮ ਨਾਮਾ ਬੇਧੀਅਲੇ॥ ਜੈਸੇ ਕਨਿਕ ਕਲਾ ਚਿਤੁ ਮਾਂਡੀਅਲੇ॥੧॥
ਆਨੀਲੇ ਕੁੰਭੁ ਭਰਾਈਲੇ ਊਦਕ ਰਾਜ ਕੁਆਰਿ ਪੁਰੰਦਰੀਏ ॥
ਹਸਤ ਬਿਨੋਦ ਬੀਚਾਰ ਕਰਤੀ ਹੈ ਚੀਤੁ ਸੁ ਗਾਗਰਿ ਰਾਖੀਅਲੇ ॥੨॥
ਮੰਦਰੁ ਏਕੁ ਦੁਆਰ ਦਸ ਜਾ ਕੇ ਗਊ ਚਰਾਵਨ ਛਾਡੀਅਲੇ ॥
ਪਾਂਚ ਕੋਸ ਪਰ ਗਊ ਚਰਾਵਤ ਚੀਤੁ ਸੁ ਬਛਰਾ ਰਾਖੀਅਲੇ ॥੩॥
ਕਹਤ ਨਾਮਦੇਉ ਸੁਨਹੁ ਤਿਲੋਚਨ ਬਾਲਕੁ ਪਾਲਨ ਪਉਢੀਅਲੇ ॥
ਅੰਤਰਿ ਬਾਹਰਿ ਕਾਜ ਬਿਰੂਧੀ ਚੀਤੁ ਸੁ ਬਾਰਿਕ ਰਾਖੀਅਲੇ ॥੪॥੧॥
ਪੰਜ ਉਦਾਹਰਣਾਂ ਦੇ ਕੇ ਨਾਮ ਜਾਪ ਵਿਧੀ ਦਰਸਾਉਂਦੇ ਹਨ –
ਜਿਵੇਂ ਬੱਚੇ ਅਕਾਸ਼ ਵਿਖੇ ਪਤੰਗ ਉਡਾਉਂਦੇ ਹਨ ਪਰ ਆਪਣਾ ਸਾਰਾ ਧਿਆਨ ਡੋਰ ਵਿਖੇ ਰੱਖਦੇ ਹਨ ਕਿ ਕਿਤੇ ਡੋਰ ਕੱਟੀ ਨਾ ਜਾਵੇ
ਜਿਵੇਂ ਸੁਨਾਰ ਸੋਨੇ ਦੇ ਗਹਿਣੇ ਘੜਦਾ ਹੋਇਆ ਆਪਣੇ ਗਾਹਕਾਂ ਨਾਲ ਵੀ ਗੱਲਾਂ ਕਰੀ ਜਾਂਦਾ ਹੈ ਪਰ ਆਪਣਾ ਧਿਆਨ ਘਾੜਤ ਵੱਲ ਰੱਖਦਾ ਹੈ
ਖੂਹ ਤੋਂ ਪਾਣੀ ਭਰ ਕੇ ਲਿਆ ਰਹੀਆਂ ਕੁੜੀਆਂ ਆਪਸ ਵਿੱਚ ਹੱਸਦੀਆਂ ਖੇਡਦੀਆਂ ਵੀ ਹਨ ਪਰ ਆਪਣਾ ਸਾਰਾ ਧਿਆਨ ਪਾਣੀ ਦਿਆਂ ਘੜਿਆਂ ਜਾਂ ਗਾਗਰਾਂ ਵੱਲ ਰੱਖਦੀਆਂ ਹਨ
ਜਿਵੇਂ ਪੰਜ ਕੋਹ ਦੂਰ ਚਰਦੀ ਹੋਈ ਗਊ ਆਪਣਾ ਸਾਰਾ ਧਿਆਨ ਆਪਣੇ ਵੱਛੇ ਵੱਲ ਰੱਖਦੀ ਹੈ
ਜਿਵੇਂ ਛੋਟੇ ਬੱਚੇ ਨੂੰ ਪੰਗੂੜੇ ਵਿੱਚ ਪਾ ਕੇ ਮਾਂ ਘਰ ਦੇ ਸਾਰੇ ਕੰਮ ਵੀ ਕਰਦੀ ਹੈ ਪਰ ਚਿੱਤ ਬੱਚੇ ਵੱਲ ਰੱਖਦੀ ਹੈ ਭਾਵ ਸੰਸਾਰੀ ਕਾਰ ਵਿਹਾਰ ਕਰਦੇ ਸਮੇਂ ਜਿਵੇਂ ਬੱਚਿਆਂ ਦਾ ਮਨ ਪਤੰਗ ਵੱਲ, ਸੁਨਾਰ ਦਾ ਘਾੜਤ ਵੱਲ, ਕੁੜੀਆਂ ਦਾ ਪਾਣੀ ਦੀਆਂ ਗਾਗਰਾਂ ਵੱਲ, ਗਊ ਦਾ ਵੱਛੇ ਵੱਲ ਅਤੇ ਮਾਂ ਦਾ ਪੰਗੂੜੇ ਪਏ ਬੱਚੇ ਵੱਲ ਹੁੰਦਾ ਹੈ ਇਵੇਂ ਹੀ ਸਾਡਾ ਮਨ ਵੀ ਪ੍ਰਮਾਤਮਾਂ ਦੀ ਯਾਦ ਵਿੱਚ ਹੋਣਾ ਚਾਹੀਦਾ ਹੈ ਇਸ ਦਾ ਨਾਮ ਹੀ ਸਿਮਰਨ ਹੈ।
ਇਕ ਵਾਰ ਸੰਗਤਾਂ ਨੇ ਸ਼੍ਰੀ ਗੁਰੂ ਹਰ ਰਾਇ ਜੀ ਦੇ ਪਾਸ ਬੇਨਤੀ ਕੀਤੀ ਕਿ ਅਸੀਂ ਗੁਰਬਾਣੀ ਤਾ ਰੋਜ ਪੜਦੇ ਹਾਂ ਪਰ ਸਾਡਾ ਮਨ ਗੁਰਬਾਣੀ ਵਿਚ ਨਹੀ ਲਗਦਾ | ਕੀ ਇਸ ਤਰਾਂ ਗੁਰਬਾਣੀ ਪੜਨ ਦਾ ਕੋਈ ਲਾਭ ਨਹੀ ?
ਸ਼੍ਰੀ ਗੁਰੂ ਹਰ ਰਾਇ ਜੀ ਨੇ ਸੋਚ੍ਯਾ ਕਿ ਜੇਕਰ ਇਹਨਾ ਨੂੰ ਕੇਵਲ ਬੋਲ ਕ ਸਮਝਾਯਾ ਤਾਂ ਇਹਨਾ ਦੇ ਮਨ ਵਿਚੋ ਸ਼ੰਕਾ ਦੂਰ ਨਹੀ ਹੋਣਾ ਸੋ ਇਹਨਾ ਨੂੰ ਉਧਾਰਨ ਦੇਕੇ ਦੱਸਣਾ ਜਰੂਰੀ ਹੈ | ਗੁਰੂ ਜੀ ਨੇ ਓਹਨਾ ਨੂੰ ਅਗਲੇ ਦਿਨ ਬੁਲਾਇਆ ਤੇ ਉਹ ਸੰਗਤਾ ਨੂੰ ਨਾਲ ਲੈ ਕੇ ਜੰਗਲ ਵਲ ਤੁਰ ਪਏ| ਰਸਤੇ ਵਿਚ ਇਕ ਟੁੱਟਾ ਹੋਯਾ ਘੜਾ ਪਇਆ ਸੀ ਜਿਸ ਵਿਚੋ ਸੂਰਜ ਦੀ ਰੋਸ਼ਨੀ ਲਿਸ਼ਕਾਂ ਮਾਰ ਰਹੀ ਸੀ | ਗੁਰੂ ਜੀ ਨੇ ਇਕ ਸਿਖ ਨੂੰ ਉਹ ਚੁਕ ਕੇ ਲੇਆਉਣ ਲਈ ਕੇਹਾ | ਜਦੋ ਸਿਖ ਉਹ ਟੁੱਟਾ ਘੜਾ ਚੁਕ ਕੇ ਗੁਰੂ ਜੀ ਦੇ ਕੋਲ ਲੈ ਕੇ ਆਇਆ ਤਾ ਗੁਰੂ ਜੀ ਨੇ ਸੰਗਤਾਂ ਨੂੰ ਦਸਿਆ ਕੇ ਕਿਸੇ ਵੇਲੇ ਇਸ ਘੜੇ ਵਿਚ ਘਿਓ ਪਾਇਆ ਗਇਆ ਸੀ ਜਿਸ ਕਰਕੇ ਇਸ ਵਿਚ ਥਿੰਦਾ ਲੱਗਾ ਹੋਯਾ ਹੈ | ਇਸ ਕਰਕੇ ਹੀ ਇਸ ਵਿਚੋ ਅਜੇ ਤੱਕ ਰੋਸ਼ਨੀ ਲਿਸ਼ਕਾਂ ਮਾਰਦੀ ਹੈ |
ਫੇਰ ਗੁਰੂ ਜੀ ਨੇ ਦਸਿਆ ਕੇ ਗੁਰਬਾਣੀ ਪੜਨੀ ਵੀ ਇਸੇ ਤਰਾ ਲਾਭਕਾਰੀ ਹੈ , ਚਾਹੇ ਮਨ ਨਾ ਲੱਗੇ ਪਰ ਗੁਰਬਾਣੀ ਪੜਨੀ ਨਹੀ ਛੱਡਣੀ ਕਿਉਕਿ ਭਾਵੇ ਮਨ ਨਾ ਲੱਗੇ ਪਰ ਇਹ ਅੰਦਰ ਨੂੰ ਥਿੰਦਾ ਜਰੂਰ ਕਰਦੀ ਹੈ ਕਿਉਕਿ ਇਹ ਗੁਰੂ ਨਾਨਕ ਦੇਵ ਜੀ ਦੇ ਮੁਹੋ ਨਿਕਲੇ ਬੋਲ ਹਨ ਬਾਕੀ ਮਨ ਟਕਉਣ ਦਾ ਕੰਮ ਤਾ ਉਸ ਅਕਾਲਪੁਰਖ ਦਾ ਹੈ , ਉਸ ਅੱਗੇ ਅਰਦਾਸ ਕਰਿਆ ਕਰੋ ਉਹ ਮੇਹਰ ਕਰੇਗਾ | ਪਰ ਗੁਰਬਾਣੀ ਪੜਨੀ ਨਹੀ ਛੱਡਣੀ
ਅੰਤਰ ਰਾਸ਼ਟਰੀ ਮਾਂ ਬੋਲੀ ਦਿਵਸ ਸਮਾਗਮ ’ਚ ਕੰਨੜ ਮੂਲ ਦੇ ਇਕ ਪੰਜਾਬੀ ਲੇਖਕ ਨੇ ਪੰਜਾਬੀਆਂ ਦੀ ਜ਼ਮੀਰ ਨੂੰ ਝੰਝੋੜਿਆ
ਜਿਸ ਸਟੇਜ ’ਤੇ ਮਾਂ ਬੋਲੀ ਦਾ ਅਪਮਾਨ ਕਰਨ ਵਾਲੇ ਸ਼ਸ਼ੋਭਿਤ ਹੋਣ ਉਸ ਸਟੇਜ਼ ਤੋਂ ਮੈਂ ਕੋਈ ਸਨਮਾਨ ਨਹੀਂ ਲੈਣਾ: ਪੰਡਿਤਰਾਓ ਧਰੈੱਨਵਰ
(ਕਿਰਪਾਲ ਸਿੰਘ): ਜਿਸ ਸਟੇਜ ’ਤੇ ਮਾਂ ਬੋਲੀ ਦਾ ਅਪਮਾਨ ਕਰਨ ਵਾਲੇ ਸ਼ਸ਼ੋਭਿਤ ਹੋਣ ਉਸ ਸਟੇਜ਼ ਤੋਂ ਮੈਂ ਕੋਈ ਸਨਮਾਨ ਨਹੀਂ ਲੈਣਾ। ਇਹ ਸ਼ਬਦ ਅੱਜ ਇਥੇ ਟੀਚਰ’ਜ਼ ਹੋਮ ਵਿਖੇ ਪੰਜਾਬੀਨਿਊਜ਼ਔਨਲਾਈਨ.ਕਾਮ ਅਤੇ ਪੂਹਲਾ ਇਨਕ ਵਲੋਂ ਅਯੋਜਿਤ ਕੀਤੇ ਅੰਤਰ ਰਾਸ਼ਟਰੀ ਮਾਂ ਬੋਲੀ ਦਿਵਸ ਸਮਾਗਮ ’ਚ ਬੋਲਦਿਆਂ ਕੰਨੜ ਮੂਲ ਦੇ ਪੰਜਾਬੀ ਲੇਖਕ ਪੰਡਿਤਰਾਓ ਧਰੈੱਨਵਰ ਨੇ ਪੰਜਾਬੀਆਂ ਦੀ ਜ਼ਮੀਰ ਨੂੰ ਝੰਝੋੜਿਆਂ ਕਹੇ ਤੇ ਸਮਾਗਮ ਵਿੱਚ ਹਾਜਰੀਨ ਦੀਆਂ ਤਾੜੀਆਂ ਦੀ ਗੂੰਜ ਵਿੱਚ ਖੂਬ ਵਾਹ ਵਾਹ ਖੱਟੀ। ਉਨ੍ਹਾਂ ਕਿਹਾ ਮੈਂ ਅੱਠ ਸਾਲ ਪਹਿਲਾਂ ਪੰਜਾਬ ਵਿੱਚ ਆਇਆ ਸੀ ਤੇ ਪੰਜ ਸਾਲ ਪਹਿਲਾਂ ਪੰਜਾਬੀ ਸਿੱਖਣ ਦਾ ਵਿਸ਼ੇਸ਼ ਉਪਰਾਲਾ ਉਸ ਸਮੇਂ ਆਰੰਭਿਆ ਜਦੋਂ ਇੱਕ ਦਿਨ ਹਰਿਮੰਦਰ ਸਾਹਿਬ ਅੰਮ੍ਰਿਤਸਰ ਦੇ ਦਰਸ਼ਨਾਂ ਲਈ ਪਹੁੰਚਿਆ ਤੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੱਥਾ ਟੇਕਣ ਉਪ੍ਰੰਤ ਸਰੋਵਰ ਦੇ ਕੰਢੇ ਪ੍ਰਕਰਮਾਂ ਵਿੱਚ ਬੈਠ ਕੇ ਦੋ ਘੰਟੇ ਲਈ ਸ਼ਬਦ ਕੀਰਤਨ ਸੁਣਿਆ।
ਪੰਡਿਤਰਾਓ ਧਰੈੱਨਵਰ ਨੇ ਕਿਹਾ ਸਰੋਵਰ ਦੇ ਕੰਢੇ ਬੈਠ ਕੇ ਗੁਰੂ ਨਾਨਕ ਦੀ ਬਾਣੀ ਦੇ ਸ਼ਬਦ ਕੀਰਤਨ ਨੇ ਉਨ੍ਹਾਂ ਦੇ ਦਿਲ ਦਿਮਾਗ ਨੂੰ ਇਸ ਕਦਰ ਟੁੰਭਿਆ ਕਿ ਉਨ੍ਹਾਂ ਮਹਿਸੂਸ ਕੀਤਾ ਕਿ ਇਸ ਧਰਤੀ ’ਤੇ ਜੇ ਕਿਸੇ ਸਥਾਨ ’ਤੇ ਮਨੁੱਖ ਦੇ ਮਨ ਨੂੰ ਸ਼ਾਂਤੀ ਮਿਲ ਸਕਦੀ ਹੈ ਤਾਂ ਉਹ ਸ਼੍ਰੀ ਹਰਿਮੰਦਰ ਸਾਹਿਬ ਹੈ ਜਾਂ ਗੁਰੂ ਦੇ ਸ਼ਬਦ ਨੂੰ ਸੁਣ ਕੇ ਸਮਝਣ ਵਿੱਚ ਹੀ ਸ਼ਾਂਤੀ ਮਿਲ ਸਕਦੀ ਹੈ। ਉਨ੍ਹਾਂ ਦੱਸਿਆ ਕਿ ਉਸ ਵਕਤ ਉਨ੍ਹਾਂ ਦੇ ਮਨ ਵਿੱਚ ਗੁਰਬਾਣੀ ਤੇ ਸਿੱਖ ਇਤਿਹਾਸ ਨੂੰ ਪੜ੍ਹਨ ਸਮਝਣ ਦੀ ਜਗਿਆਸਾ ਉਪਜੀ ਜਿਸ ਲਈ ਪੰਜਾਬੀ ਸਿਖਣੀ ਉਨ੍ਹਾਂ ਦੀ ਜਰੂਰੀ ਲੋੜ ਬਣ ਗਈ। ਪੰਜਾਬੀ ਸਿੱਖਣ ਤੋਂ ਬਾਅਦ ਜਿਉਂ ਜਿਉਂ ਉਨ੍ਹਾਂ ਗੁਰਬਾਣੀ ਪੜ੍ਹੀ ਤਾਂ ਉਨ੍ਹਾਂ ਮਹਿਸੂਸ ਕੀਤਾ ਕਿ ਗੁਰਬਾਣੀ ਦਾ ਸੰਦੇਸ਼ ਆਪਣੇ ਸੂਬਾ ਵਾਸੀਆਂ ਤੱਕ ਪਹੁੰਚਾਉਣ ਲਈ ਇਸ ਦਾ ਕੰਨੜ ਭਾਸ਼ਾ ਵਿੱਚ ਅਨੁਵਾਦ ਕੀਤਾ ਜਾਵੇ। ਇਸ ਲਈ ਹੁਣ ਉਹ ਸੰਪੂਰਨ ਗੁਰੂ ਗ੍ਰੰਥ ਸਾਹਿਬ ਜੀ ਦਾ ਕੰਨੜ ਭਾਸ਼ਾ ਵਿੱਚ ਅਰਥਾਂ ਸਮੇਤ ਅਨੁਵਾਦ ਕਰਨ ਦੇ ਕੰਮ ਵਿੱਚ ਜੁਟੇ ਹੋਏ ਹਨ।
ਪੰਡਿਤਰਾਓ ਧਰੈੱਨਵਰ ਵਲੋਂ ਗੁਰੂ ਗ੍ਰੰਥ ਸਾਹਿਬ ਜੀ ਦੇ ਸੰਦੇਸ਼ ਨੂੰ ਗੈਰ ਪੰਜਾਬੀਆਂ ਤੱਕ ਪਹੁੰਚਾਉਣ ਲਈ ਅਰੰਭੇ ਮਹਾਨ ਕਾਰਜ ਨੂੰ ਮੁੱਖ ਰੱਖ ਕੇ ਉਨ੍ਹਾਂ ਨੂੰ ਸਨਮਾਨਤ ਕਰਨ ਲਈ ਹੀ ਪ੍ਰਬੰਧਕਾਂ ਵਲੋਂ ਵਿਸ਼ੇਸ਼ ਤੌਰ ’ਤੇ ਬੁਲਾਇਆ ਗਿਆ ਸੀ। ਇਸ ਮੌਕੇ ਬੋਲਦਿਆਂ ਉਨ੍ਹਾਂ ਕਿਹਾ ਸਿੱਖ ਧਰਮ ਦੇ ਇਤਿਹਾਸ ਨੂੰ ਸਮਝਣ ਪਿਛੋਂ ਇਨਸਾਨ ਪਵਿੱਤਰ ਬਣ ਜਾਂਦਾ ਹੈ। ਮੈਂ ਤਾਂ ਗੁਰਮੁਖੀ ਨੂੰ ਸਿੱਖ ਕੇ ਹੀ ਪਵਿੱਤਰ ਹੋ ਗਿਆ ਹਾਂ। ਪਰ ਮੈਨੂੰ ਇਹ ਸਮਝ ਨਹੀਂ ਆਉਂਦੀ ਕਿ ਪੰਜਾਬੀਆਂ, ਜਿਨ੍ਹਾਂ ਦੀ ਮਾਂ ਬੋਲੀ ਹੀ ਗੁਰਮੁਖੀ ਅੱਖਰਾਂ ਵਿੱਚ ਪੰਜਾਬੀ ਹੈ ਤੇ ਜਿਨ੍ਹਾਂ ਪਾਸ ਗੁਰੂ ਗ੍ਰੰਥ ਸਾਹਿਬ ਵਰਗਾ ਅਥਾਹ ਕੀਮਤੀ ਖਜ਼ਾਨਾ ਹੈ, ਉਹ ਅਪਵਿੱਤਰਤਾ ਦੀਆਂ ਗੱਲਾਂ ਕਿਵੇਂ ਕਰ ਜਾਂਦੇ ਹਨ? ਉਨ੍ਹਾਂ ਬੜੀ ਦਲੇਰੀ ਨਾਲ ਕਿਹਾ ਕਿ ਪੰਜਾਬ ਵਿੱਚ ਮਲੀਨਤਾ ਵਧਣ ਦਾ ਮੁੱਖ ਕਾਰਣ ਇਹ ਹੈ ਕਿ ਪੰਜਾਬੀ ਮਾਤ ਭਾਸ਼ਾ ਦੀ ਸੇਵਾ ਕਰਨ ਦੇ ਦਾਅਵੇ ਕਰਨ ਵਾਲੇ ਹੀ ਇਸ ਪਵਿੱਤਰ ਬੋਲੀ ਨੂੰ ਅਪਵਿੱਤਰ ਤੇ ਮਲੀਨ ਕਰਨ ਦੇ ਮੁੱਖ ਜਿੰਮੇਵਾਰ ਹਨ ਤੇ ਦੁੱਖ ਦੀ ਗੱਲ ਇਹ ਹੈ ਕਿ ਉਨ੍ਹਾਂ ਨੂੰ ਟੋਕਣ ਦੀ ਥਾਂ ਮਾਂ ਬੋਲੀ ਦਾ ਨੁਕਸਾਨ ਕਰਨ ਵਾਲਿਆਂ ਨੂੰ ਹੀ ਸਟੇਜਾਂ ’ਤੇ ਵਡਿਆਇਆ ਤੇ ਸਨਮਾਨਤ ਕੀਤਾ ਜਾਂਦਾ ਹੈ।
ਪੰਡਿਤਰਾਓ ਧਰੈੱਨਵਰ ਨੇ ਕਿਹਾ ਕਿ ਜਿਸ ਸਟੇਜ ’ਤੇ ਜਿਸ ਸਟੇਜ ’ਤੇ ਮਾਂ ਬੋਲੀ ਦਾ ਅਪਮਾਨ ਕਰਨ ਵਾਲੇ ਸ਼ਸ਼ੋਭਿਤ ਹੋਣ ਤੇ ਉਨ੍ਹਾਂ ਨੂੰ ਵਡਿਆਇਆ ਜਾਂਦਾ ਹੋਵੇ, ਉਸ ਸਟੇਜ਼ ਤੋਂ ਮੈਂ ਕੋਈ ਸਨਮਾਨ ਨਹੀਂ ਲੈਣਾ। ਇਹ ਕਹਿ ਕੇ ਉਨ੍ਹਾਂ ਬੜੀ ਜੁਰ੍ਹਤ ਨਾਲ ਉਨ੍ਹਾਂ ਨੂੰ ਦਿੱਤਾ ਗਿਆ ਸਨਮਾਨ ਚਿੰਨ੍ਹ ਵਾਪਸ ਕਰ ਦਿੱਤਾ। ਉਨ੍ਹਾਂ ਵਿਸ਼ੇਸ਼ ਤੌਰ ’ਤੇ ਪੰਜਾਬੀ ਲੇਖਕ ਮੱਖਣ ਬਰਾੜ ਅਤੇ ਗਾਇਕ ਗੁਰਦਾਸ ਮਾਨ ਦਾ ਨਾਮ ਲੈ ਕੇ ਕਿਹਾ ਕਿ ਮੱਖਣ ਬਰਾੜ ਜੀ ਹੁਣੇ ਹੁਣੇ ਇਸ ਸਟੇਜ਼ ’ਤੇ ਮਾਂ ਬੋਲੀ ਤੇ ਦੇਸ਼ ਪਿਆਰ ਦੇ ਗੀਤ ਸੁਣਾ ਕੇ ਵਾਹ ਵਾਹ ਖੱਟ ਕੇ ਗਏ ਹਨ। ਉਨ੍ਹਾਂ ਦਾਅਵਾ ਕੀਤਾ ਸੀ ਕਿ ਉਹ ਹਮੇਸ਼ਾਂ ਹੀ ਚੰਗੇ ਤੇ ਉਸਾਰੂ ਗੀਤ ਲਿਖਦੇ ਹਨ ਅਤੇ ਕਦੇ ਵੀ ਅਜੇਹੇ ਗੰਦੇ ਗੀਤ ਨਹੀਂ ਲਿਖਦੇ ਜਿਹੜੇ ਗੈਰ ਸਮਾਜੀ ਤੱਤਾਂ ਨੂੰ ਉਸ਼ਾਹਿਤ ਕਰਦੇ ਹੋਣ। ਪੰਡਿਤਰਾਓ ਧਰੈੱਨਵਰ ਨੇ ਕਿਹਾ ਕਿ ਮੱਖਣ ਬਰਾੜ ਦਾ ਲਿਖਿਆ ਤੇ ਨਾਮਵਰ ਗਾਇਕ ਗੁਰਦਾਸ ਮਾਨ ਦਾ ਗਾਇਆ ਗੀਤ ਹੈ: ‘ਆਪਣਾ ਪੰਜਾਬ ਹੋਵੇ, ਘਰਦੀ ਸ਼ਰਾਬ ਹੋਵੇ’। ਉਨ੍ਹਾਂ ਪੁੱਛਿਆ ਕਿ ਕੀ ਇਸ ਗੀਤ ਦੇ ਬੋਲ ਸਮਾਜ ਸੁਧਾਰਕ ਹਨ। ਉਨ੍ਹਾਂ ਹੈਰਾਨੀ ਪ੍ਰਗਟ ਕੀਤੀ ਕਿ ਜਿਹੜੇ ਪੰਜਾਬੀ ਇਹ ਦਾਅਵਾ ਕਰਦੇ ਹਨ ਕਿ ਗੁਰਮੁਖੀ ਗੁਰੂਆਂ ਦੇ ਮੁੱਖ ’ਚੋਂ ਨਿਕਲੀ ਭਾਸ਼ਾ ਹੈ, ਜਿਨ੍ਹਾਂ ਗੁਰਮੁਖੀ ਅੱਖਰਾਂ ਵਿੱਚ ਗੁਰਬਾਣੀ ਲਿਖੀ ਹੋਈ ਹੈ, ਉਨ੍ਹਾਂ ਹੀ ਗੁਰਮੁਖੀ ਅੱਖਰਾਂ ਵਿੱਚ ਸ਼ਰਾਬ ਪੀਣ ਨੂੰ ਉਤਸ਼ਾਹਤ ਕਰਨ ਵਾਲੇ ਗਾਣੇ ਲਿਖੇ ਗਏ ਹੋਣ ਜਿਨ੍ਹਾਂ ਨੂੰ ਸੁਣ ਕੇ ਸਾਰੇ ਪੰਜਾਬੀ ਸ਼ਰਾਬ ਪੀਣ ਨੂੰ ਜਾਇਜ਼ ਸਮਝਣ ਲੱਗ ਪੈਣ ਤਾਂ ਕੀ ਇਹ ਮਾਂ ਬੋਲੀ ਦਾ ਸਨਮਾਨ ਹੈ ਜਾਂ ਅਪਮਾਨ ਹੈ।
ਪੰਡਿਤਰਾਓ ਧਰੈੱਨਵਰ ਨੇ ਆਪਣੇ ਵਲੋਂ ਗੁਰਦਾਸ ਮਾਨ ਨੂੰ ਲਿਖੀ ਖੁੱਲੀ ਚਿੱਠੀ ਜਿਹੜੀ ‘‘ਸੇਧ ਦੇਣ ਵਾਲਾ ‘ਮਾਨ’ ਪਾ ਗਿਆ ਪੁੱਠੇ ਰਾਹ’’ ਸਿਰਲੇਖ ਹੇਠ ਸਪਤਾਹਿਕ ਅਖ਼ਬਾਰ ‘ਟਾਰਗੇਟ ਕਰਾਇਮ ਨਿਊਜ਼’ ਦੇ 3 ਦਸੰਬਰ 2011 ਅੰਕ ਵਿੱਚ ਛਪੀ ਸੀ ਪੜ੍ਹ ਕੇ ਸੁਣਾਈ। ਇਸ ਚਿੱਠੀ ਵਿੱਚ ਲਿਖਿਆ ਹੈ: ‘ਗੁਰਦਾਸ ਮਾਨ ਜੀ ਤੁਸੀਂ ਇੱਕ ਇਹੋ ਜਿਹੇ ਫਨਕਾਰ ਹੋ, ਜਿਸ ’ਤੇ ਸਤਗੁਰੂ ਦਾ ਵਰਦਾਨ ਜਨਮ ਤੋਂ ਹੀ ਹੋਇਆ ਹੈ। ਇਸੀ ਵਰਦਾਨ ਦੇ ਨਾਲ ਤੁਹਾਡਾ ਨਾਮ ਸਦੀਆਂ ਤੱਕ ਸਿਤਾਰਿਆਂ ਵਾਂਗ ਚਮਕਦਾ ਰਹੇਗਾ। ਤੁਹਾਡੀ ਕਲਮ ਤੋਂ ਨਿਕਲਣ ਵਾਲਾ ਹਰੇਕ ਸ਼ਬਦ, ਸ਼ਬਦ ਗੁਰੂ ਨੂੰ ਦਰਸਾਉਂਦਾ ਹੈ ਤੇ ਤੁਹਾਡੇ ਮੂੰਹ ਤੋਂ ਨਿਕਲਣ ਵਾਲੇ ਹਰੇਕ ਸ਼ਬਦ ਦਿਲ ਤੋਂ ਨਿਕਲਦੇ ਹਨ, ਉਸੇ ਮੂੰਹ ਤੋਂ ਇੱਕ ਸ਼ਬਦ ਨਿਕਲਿਆ ਹੈ ਜਿਹੜਾ ਪੰਜਾਬੀ ਮਾਂ ਬੋਲੀ ਨੂੰ ਬਹੁਤ ਦੁੱਖ ਤੇ ਅਪਮਾਨ ਦਿੰਦਾ ਹੈ। ਤੁਹਾਡੇ ਮੂੰਹ ਤੋਂ ਨਿਕਲਿਆ ਹੋਇਆ ਉਹ ਸ਼ਬਦ ਮੈਂ ਇੱਥੇ ਲਿਖਣਾ ਵੀ ਮਾਂ ਬੋਲੀ ਦਾ ਅਪਮਾਨ ਮੰਨਦਾ ਹਾਂ ਪਰ ਮੈਂ ਮਜ਼ਬੂਰ ਹਾਂ ਉਸ ਸ਼ਬਦ ਨੂੰ ਲਿਖਣ ਲਈ। ਤੁਹਾਡੇ ਇੱਕ ਮਸ਼ਹੂਰ ਗਾਣੇ: ‘ਆਪਣਾ ਪੰਜਾਬ ਹੋਵੇ, ਘਰਦੀ ਸ਼ਰਾਬ ਹੋਵੇ’ ਨੇ ਘਰਦੀ ਸ਼ਰਾਬ ਨੂੰ ਪੰਜਾਬੀ ਸਭਿਆਚਾਰ ਦਾ ਹਿੱਸਾ ਬਣਾ ਦਿੱਤਾ ਹੈ। ਤੁਹਾਡਾ ਇਹ ਗਾਣਾ ਸੁਣ ਕੇ ਬਹੁਤ ਸਾਰੇ ਪੰਜਾਬੀ ਘਰ ਦੀ ਸ਼ਰਾਬ ਪੀਣ ਨੂੰ ਕੋਈ ਪਾਪ ਨਹੀਂ ਮੰਨਦੇ। ਪਰ ਮਾਨ ਸਾਹਿਬ ਸ਼ਰਾਬ ਭਾਵੇਂ ਘਰ ਦੀ ਹੋਵੇ ਜਾਂ ਠੇਕੇ ਦੀ ਹੋਵੇ ਦੋਵੇਂ ਪੀਣ ਨਾਲ ਨਸ਼ਾ ਚੜ੍ਹਦਾ ਹੈ। ਇਸ ਲਈ ਤੁਸੀਂ ਆਪਣੇ ਉਸ ਗਾਣੇ ਦੇ ਸ਼ਬਦ ‘ਘਰ ਦੀ ਸ਼ਰਾਬ ਹੋਵੇ’ ‘ਦੂਜਾ ਪੈੱਗ ਲਾਵਾਂ, ਅੱਖਾਂ ਵਿੱਚ ਅੱਖਾਂ ਪਾਵਾਂ’, ‘ਪੈੱਗ ਲਾ ਕੇ ਤੇਰੀ ਬਾਂਹ ਫੜੀ’ ਆਪਣੇ ਗਾਣੇ ’ਚੋਂ ਹਟਾਓ ਤੇ ਸਰਵਜਨਕ ਰੂਪ ਵਿੱਚ ਪੰਜਾਬੀ ਮਾਂ ਬੋਲੀ ਤੋਂ ਮੁਆਫੀ ਮੰਗੋ। ਜੇ ਕਰ ਤੁਸੀਂ ਮੁਆਫੀ ਨਹੀਂ ਮੰਗੋਗੇ ਤਾਂ ਮੈਂ ਚੁੱਪ ਨਹੀਂ ਬੈਠ ਸਕਦਾ ਤੇ ਤੁਹਾਡੇ ਘਰ ਦੇ ਸਾਹਮਣੇ ਆ ਕੇ ਭੁੱਖ ਹੜਤਾਲ ’ਤੇ ਬੈਠ ਜਾਵਾਂਗਾ। ਅਖੀਰ ’ਤੇ ਉਨ੍ਹਾਂ ਲਿਖਿਆ ਕਿ ਮਾਨ ਸਾਹਿਬ ਮੈਂ ਤੁਹਾਡੇ ਪੰਜਾਬ ਵਿੱਚ ਮੁਸਾਫਿਰ ਬਣ ਕੇ ਆਇਆ ਹਾਂ ਤੁਹਾਨੂੰ ਮਿਲ ਕੇ ਤੁਹਾਡੇ ਖਿਲਾਫ ਸ਼ਿਕਾਇਤ ਕਰਨ ਦਾ ਮੌਕਾ ਦਿਓ ਜਾਂ ਨਾ ਦਿਓ ਪਰ ਸੱਚੇ ਪੰਜਾਬੀ ਸੇਵਕਾਂ ਨੂੰ ਖੁਸ਼ ਕਰਨ ਲਈ ਤਾਂ ਘੱਟੋ ਘੱਟ ਮੁਆਫੀ ਮੰਗੋ। ਉਨ੍ਹਾਂ ਨੇ ਬੜੇ ਭਾਵਕ ਸ਼ਬਦਾਂ ਵਿੱਚ ਕਿਹਾ ਹਾਂ ਮਾਨ ਸਾਹਿਬ! ਜਲਦੀ ਮੁਆਫੀ ਮੰਗਣਾ ਕਿਉਂਕਿ ਦਮ ਦਾ ਕੀ ਭਰੋਸਾ ਯਾਰ, ਦਮ ਆਵੇ ਜਾਂ ਨਾ ਆਵੇ, ਰੱਜ ਰੱਜ ਕੇ ਬੋਲ ਫਕੀਰਾ ਅਲਾ ਹੀ ਅੱਲਾ।
ਪੰਡਿਤਰਾਓ ਧਰੈੱਨਵਰ ਨੇ ਕਿਹਾ ਕਿ ਉਹ ਇਹ ਸ਼ਬਦ ਮੱਖਣ ਬਰਾੜ ਨੂੰ ਸੁਣਾਉਣਾ ਚਾਹੁੰਦੇ ਸਨ ਪਰ ਉਨ੍ਹਾਂ ਦੇ ਵਾਰ ਵਾਰ ਬੇਨਤੀਆਂ ਕਰਨ ਦੇ ਬਾਵਯੂਦ ਵੀ ਉਹ ਰੁਕੇ ਨਹੀਂ। ਉਨਾਂ ਕਿਹਾ ਜਿਸ ਸਟੇਜ ’ਤੇ ਪੰਜਾਬੀ ਮਾਂ ਬੋਲੀ ਨੂੰ ਅਪਮਾਨਤ ਕਰਨ ਵਾਲੇ ਅਜਿਹੇ ਲੇਖਕਾਂ ਅਤੇ ਗਾਇਕਾਂ ਨੂੰ ਵਡਿਆਇਆ ਜਾਂਦਾ ਹੋਵੇ ਉਸ ਸਟੇਜ ਤੋਂ ਉਹ ਕੋਈ ਸਨਮਾਨ ਨਹੀਂ ਲੈਣਗੇ। ਇਹ ਕਹਿੰਦਿਆਂ ਉਨ੍ਹਾਂ ਆਪਣਾ ਸਨਮਾਨ ਚਿੰਨ੍ਹ ਵਾਪਸ ਕਰ ਦਿੱਤਾ।
ਪੰਡਿਤਰਾਓ ਧਰੈੱਨਵਰ ਦੇ ਮੂੰਹੋਂ ਇਹ ਸ਼ਬਦ ਸੁਣ ਕੇ ਸਮਾਗਮ ਵਿੱਚ ਹਾਜਰੀਨ ਨੇ ਉਨ੍ਹਾਂ ਦੇ ਇਸ ਦਲੇਰੀ ਭਰੇ ਸ਼ਬਦਾਂ ਅਤੇ ਫੈਸਲੇ ਦੀ ਬੇਹੱਦ ਪ੍ਰਸ਼ੰਨਤਾ ਕੀਤੀ। ਵਾਰ ਵਾਰ ਬੇਨਤੀਆਂ ਕਰਨ ’ਤੇ ਵੀ ਜਦ ਉਨ੍ਹਾਂ ਸਨਮਾਨ ਲੈਣਾ ਸਵੀਕਾਰ ਨਾ ਕੀਤਾ ਤਾਂ ਇੱਕ ਸਰੋਤੇ ਨੇ ਸੁਝਾਉ ਦਿੱਤਾ ਕਿ ਪੰਡਿਤਰਾਓ ਧਰੈੱਨਵਰ ਨੇ ਉਹ ਕੁਝ ਕਰ ਵਿਖਾਇਆ ਹੈ ਜਿਹੜਾ ਪੰਜਾਬੀ ਦੇ ਸਪੂਤ ਹੋਣ ਦਾ ਦਾਅਵਾ ਕਰਨ ਵਾਲੇ ਵੀ ਨਹੀਂ ਕਰ ਸਕੇ। ਇਸ ਲਈ ਇਨ੍ਹਾਂ ਦਾ ਸਨਮਾਨ ਜਰੂਰ ਕਰਨਾ ਬਣਦਾ ਹੈ। ਪਰ ਇਹ ਸਨਮਾਨ ਸਟੇਜ ਵਲੋਂ ਨਹੀਂ ਬਲਕਿ ਸਮੁੱਚੇ ਹਾਊਸ ਵੱਲੋਂ ਦਿੱਤਾ ਜਾਵੇ। ਸਾਰਿਆਂ ਵਲੋਂ ਹੱਥ ਖੜ੍ਹੇ ਕਰਕੇ ਇਸ ਸੁਝਾਉ ਨੂੰ ਪ੍ਰਵਾਨ ਕਰਨ ਪਿੱਛੋਂ ਪੰਡਿਤਰਾਓ ਧਰੈੱਨਵਰ ਨੂੰ ਬੇਨਤੀ ਕਰਨ ’ਤੇ ਉਨ੍ਹਾਂ ਇਸ ਸ਼ਰਤ ’ਤੇ ਸਨਮਾਨ ਲੈਣਾ ਪ੍ਰਵਾਨ ਕੀਤਾ ਕਿ ਉਨ੍ਹਾਂ ਦੀ ਗੱਲ ਮੱਖਣ ਬਰਾੜ ਅਤੇ ਗੁਰਦਾਸ ਮਾਨ ਤੱਕ ਪੁਜਦੀ ਕੀਤੀ ਜਾਵੇ। ਸਟੇਜ ਤੋਂ ਇਹ ਦੱਸੇ ਜਾਣ ’ਤੇ ਕਿ ਇਹ ਪ੍ਰੋਗਰਾਮ ਇੰਟਰਨੈੱਟ ’ਤੇ ਲਾਈਵ ਟੈਲੀਕਾਸਟ ਕੀਤਾ ਜਾ ਰਿਹਾ ਹੈ ਇਸ ਲਈ ਤੁਹਾਡੀ ਗੱਲ ਸਿਰਫ ਉਨ੍ਹਾਂ ਦੋਵਾਂ ਤੱਕ ਹੀ ਨਹੀਂ ਸਮੁੱਚੀ ਦੁਨੀਆਂ ਤੱਕ ਪਹੁੰਚ ਚੁੱਕੀ ਹੈ। ਇਹ ਵਾਅਦਾ ਲੈਣ ਪਿੱਛੋਂ ਹੀ ਉਨ੍ਹਾਂ ਸਨਮਾਨ ਪ੍ਰਾਪਤ ਕੀਤਾ।
ਇਹ ਦੱਸਣਯੋਗ ਹੈ ਕਿ ਮੱਖਣ ਬਰਾੜ ਨੇ ਡੀਡੀ ਪੰਜਾਬੀ ਚੈੱਨਲ ਦੇ ਸ਼ਾਮੀ ਪੰਜ ਵਜੇ ਲਾਈਵ ਟੈਲੀਕਾਸਟ ਕੀਤੇ ਜਾਣ ਵਾਲੇ ਪ੍ਰੋਗਰਾਮ ‘ਸੁਰਮਾ ਪੰਜ ਰੱਤੀਆਂ’ ਵਿੱਚ ਇੰਟਰਵਿਊ ਦੇਣ ਜਾਣਾ ਸੀ ਜਿਸ ਕਾਰਣ ਉਨ੍ਹਾਂ ਨੂੰ ਚਲਦੇ ਸਮਾਗਮ ਵਿੱਚੋਂ ਪਹਿਲਾਂ ਉਠ ਕੇ ਜਾਣਾ ਪਿਆ ਜਿਸ ਕਾਰਣ ਉਨਹਾਂ ਨੂੰ ਪੰਡਿਤਰਾਓ ਧਰੈੱਨਵਰ ਦੀ ਬੇਨਤੀ ਮੰਨਣ ਤੋਂ ਨਾਂਹ ਕਰਨੀ ਪਈ ਸੀ। ਪਰ ਇਹ ਮੌਕਾ ਮੇਲ ਹੀ ਸੀ ਕਿ ਉਸ ਪ੍ਰੋਗਰਾਮ ਦੇ ਅਖੀਰ ਵਿੱਚ ਉਨ੍ਹਾਂ ਦਾ ਉਹੀ ਗਾਣਾ ‘ਆਪਣਾ ਪੰਜਾਬ ਹੋਵੇ, ਘਰਦੀ ਸ਼ਰਾਬ ਹੋਵੇ’ ਸੁਣਾਇਆ ਗਿਆ।
ਰੇਲਵੇ ਸੇਟੇਸ਼ਨ ਦੇ ਵਿਸ਼ਰਾਮ ਘਰ ਵਿਚ ਇਕ ਮੁਸਲਿਮ ਬੀਬੀ ਬੁਰਕਾ ਮੂੰਹ ਤੋਂ ਉਪਰ ਉਠਾ ਕੇ ਕੋਈ ਕਿਤਾਬ ਪੜ੍ਹ ਰਹੀ ਸੀ। ਇੰਨੇ ਚਿਰ ਨੂੰ ਇਕ ਪੱਤਰਕਾਰ ਵੀਰ ਆਇਆ ਤਾਂ ਬੀਬੀ ਨੇ ਐਨਕਾਂ ਵਿਚੋਂ ਅੱਖਾਂ ਉਤਾਂਹ ਕਰਕੇ ਵੇਖਿਆ ਪਰ ਕਿਤਾਬ ਪੜ੍ਹਨ ਵਿਚ ਮਗਨ ਰਹੀ। ਇੰਨੇ ਚਿਰ ਨੂੰ ਇਕ ਸਾਬਤ ਸੂਰਤ ਸਰਦਾਰ ਜੀ ਉਸ ਕਮਰੇ ਵਿਚ ਦਾਖਲ ਹੋਏ। ਕਦਮਾਂ ਦੀ ਆਹਟ ਸੁਣਦਿਆਂ ਹੀ ਜਦੋਂ ਬੀਬੀ ਨੇ ਨਜ਼ਰ ਉਤਾਂਹ ਚੁੱਕ ਕੇ ਸਰਦਾਰ ਜੀ ਵੱਲ ਵੇਖਿਆ ਤਾਂ ਉਸ ਵੇਲੇ ਕਿਤਾਬ ਬੰਦ ਕਰਕੇ ਬੁਰਕੇ ਨਾਲ ਚਿਹਰਾ ਢੱਕ ਲਿਆ।ਪੱਤਰਕਾਰ ਵੀਰ ਨੇ ਜਦੋਂ ਇਹ ਸਭ ਕੁਝ ਵੇਖਿਆ ਤਾਂ ਹੌਂਸਲਾ ਜਿਹਾ ਕਰਕੇ ਬੀਬੀ ਨੂੰ ਪੁੱਛਿਆ, ”ਬਹਨ ਜੀ, ਮੈਂ ਯਹਾਂ ਕਾਫੀ ਦੇਰ ਸੇ ਬੈਠਾ ਥਾ, ਆਪਨੇ ਪਰਦਾ ਨਹੀਂ ਕੀਆ, ਫਿਰ ਏਕ ਔਰ ਭਾਈ ਸਾਹਿਬ ਆ ਕਰ ਬੈਠ ਗਏ, ਆਪ ਨੇ ਫਿਰ ਭੀ ਪਰਦਾ ਨਹੀਂ ਕੀਆ। ਮਗਰ,ਸਰਦਾਰ ਜੀ ਕੋ ਦੇਖਤੇ ਹੀ ਪਰਦਾ ਕਿਉਂ ਕਰ ਲੀਆ?” ਬੀਬੀ ਨੇ ਬੜੇ ਪਿਆਰ ਨਾਲ ਜੁਆਬ ਦਿੱਤਾ, ”ਹਮਾਰੇ ਦੀਨ ਮੇਂ ਪਰਦਾ ਮਰਦੋਂ ਸੇ ਕੀਆ ਜਾਤਾ ਹੈ।” ਬੀਬੀ ਦਾ ਇਹ ਜੁਆਬ ਬੀਬੀਆਂ ਵਰਗੇ ਮੁਖੜੇ ਵਾਲੇ ਸੱਜਣਾਂ ਦੇ ਚਿਕਣੇ ਮੁਖ ‘ਤੇ ਇਕ ਕਰਾਰੀ ਚਪੇੜ ਸੀ ।
ਗੁਰਬਾਣੀ ਜਿੰਨੀ ਪੜ ਸਕਦੇ ਹਾਂ ਪੜਨੀ ਚਾਹੀਦੀ ਹੈ | ਕਿਉਕਿ ਇਕ ਤਾ ਬਾਣੀ ਧੁਰ ਦਰਗਾਹੋ ਆਈ ਹੈ ਤੇ ਦੂਜਾ ਸਤਗੁਰ ਜੀ ਦੇ ਮੁਖ ਵਿਚੋ ਹੋ ਕ ਆਈ ਹੈ | ਮਨ ਨਾ ਵੀ ਜੁੜੇ ਪਰ ਗੁਰਬਾਣੀ ਪੜਨੀ ਨਹੀ ਛੱਡਣੀ ਕਿਉਕਿ ਮਨ ਤਾ ਉਸ ਦਿਨ ਲੱਗੇਗਾ ਜਿਸ ਦਿਨ ਅਕਾਲ ਪੁਰਖ ਆਪ ਕਿਰਪਾ ਕਰੇਗਾ ਆਪਾ ਤਾ ਸਿਰਫ ਯਤਨ ਕਰ ਸਕਦੇ ਹਾ |ਸੋ ਉਸ ਅੱਗੇ ਅਰਦਾਸ ਕਰਨੀ ਚਾਹੀਦੀ ਹੈ ਪਰ ਇਹ ਨਹੀ ਕਿ ਮਨ ਨਹੀ ਲਗਦਾ ਤੇ ਬਾਣੀ ਹੀ ਨਾ ਪੜੀਏ ਇਹ ਗਲਤ ਹੈ |
ਸੈਂਕੜੇ ਕੰਮ ਛੱਡ ਕੇ ਅਮ੍ਰਿਤ ਵੇਲੇ ਇਸ਼ਨਾਨ ਕਰੋ ,ਲਖ ਕੰਮ ਭਾਵੇ ਵਿਗੜ ਜਾਣ ਫੇਰ ਵੀ ਅਮ੍ਰਿਤ ਵੇਲੇ ਦਾ ਸਮਾਂ ਬੰਦਗੀ ਤੋ ਬਿਨਾ ਨਾ ਜਾਣ ਦੇਓ……….
ਅੰਮਿ੍ਤ ਵੇਲਾ ਸਚੁ ਨਾਉ ਵਡਿਆਈ ਵੀਚਾਰ ||