ਬਿੱਠ

by admin

ਕਾਫ਼ੀ ਸਾਲ਼ ਪੁਰਾਣੀ ਗੱਲ਼ ਹੈ, ਉਦੋਂ ਮੈਂ ਸਰਕਾਰੀ ਸਕੂਲ ਮਲਸੀਹਾਂ ਬਾਜਨ ਚ਼ ਦਸਵੀਂ ਜਮਾਤ ਦਾ ਵਿਦਿਆਰਥੀ ਸੀ, ਸਾਡੀ ਜਮਾਤ ਵਿੱਚ ਮੇਰੇ ਹੀ ਪਿੰਡ ਦਾ ਮੁੰਡਾ ਹਰਜਿੰਦਰ ਵੀ ਪੜ੍ਹਦਾ ਸੀ, ਦੋ ਤਿੰਨ ਵਾਰ ਦਸਵੀਂ ਜਮਾਤ ਚੋਂ ਫੇਲ਼ ਹੋਣ ਕਰਕੇ ਬਾਕੀ ਸਾਰੀ ਕਲਾਸ ਦੇ ਮੁੰਡਿਆਂ ਨਾਲੋਂ ਵੱਡਾ ਸੀ. ਕੋਈ ਵੀ ਕੰਮ-ਕਾਰ ਹੋਣਾ ਦਾ ਸਾਰੇ ਮਾਸਟਰ ਮਾਸਟਰਨੀਆਂ ਜ਼ਿੰਦੇ ਨੂੰ ਹੀ ਕਹਿਣਾ, ਗਰਮੀਆਂ ਹੋਣ ਕਰਕੇ ਤੇ ਬਿਜਲੀ ਨਾ ਆਉਣ ਤੇ ਕਈ ਵਾਰ ਕਲਾਸ ਸਕੂਲ ਦੇ ਗਰਾਊਂਡ ਵਿੱਚ ਡੇਕਾਂ ਦੀ ਛਾਵੇਂ ਲੱਗਿਆ ਕਰਦੀ ਸੀ, ਇਕ ਵਾਰ ਸਕਾਊਟ ਕੈਂਪ ਵਾਲ਼ੇ ਵਿਦਿਆਰਥੀਆਂ ਨੇ ਖ਼ੀਰ-ਪੂੜੇ ਤਿਆਰ ਕੀਤੇ ਤੇ ਜਦੋਂ ਕਲਾਸ ਨੂੰ ਵਰਤਾਉਣ ਲੱਗੇ ਤਾਂ ਡੇਕਾਂ ਉੱਤੇ ਬੈਠੇ ਕਾਂਵਾਂ ਦੀ ਕਾਂਵਾਂ-ਰੋਲ਼ੀ ਨੂੰ ਦੇਖਦੇ ਪੰਜਾਬੀ ਵਾਲ਼ੇ ਭੈਣ ਜੀ ਪਰਮਜੀਤ ਜੀ ਨੇ ਉੱਚੀ ਦੇਣੇ ਕਿਹਾ, “ਉੱਠ ਵੇ ਜ਼ਿੰਦਿਆ ਮਾਰ ਇਹਨਾਂ ਦੇ ਕੋਈ ਰੋੜਾ ਕਿਤੇਂ ਬਿੱਠ ਨਾ ਮਾਰ ਦੇਣ.” ਭੈਣ ਜੀ ਦੀ ਦਾ ਹੁਕਮ ਸੁਣਦਿਆ ਜ਼ਿੰਦੇ ਨੇ ਉੱਠਦੇ-ਉੱਠਦੇ ਅਪਣੇ ਭੋਲੇਪਨ ਚ਼ ਕਿਹਾ, ਕਹਿੰਦਾ’ “ਜੀ ਗੱਲ਼ ਥੋਡੀ ਠੀਕ ਆਂ ਇਨ੍ਹਾਂ ਨੇ ਕਿਹੜਾ ਨਾਲ਼ਾ ਖੋਲਣਾ” ਸਣੇ ਭੈਣ ਜੀ ਸਾਰੀ ਕਲਾਸ ਹੱਸ-ਹੱਸ ਦੂਹਰੀ ਹੋ ਗਈ…

Jaggi Johal

You may also like