ਜੀਜਾ ਤਾਂ ਮੇਰਾ ਇੰਨਾ ਲੰਬਾ,
ਜੌਹ ਬਿਜਲੀ ਦਾ ਖਹੰਬਾ…..
ਪੱਚੀ ਗੱਜ ਦੀ ਪੈਂਟ ਸਵਾਉਦਾ,
ਹਜੇ ਵੀ ਗਿੱਟਾ ਨੱਗਾ ……
ਜੀਜਾ ਵੱਧ ਕੇ ਵੇ ….. ਵੱਧ ਕੇ ਲੈ ਲਿਆ ਪੰਗਾ ….
ਜੀਜਾ ਵੱਧ ਕੇ ਵੇ ….. ਵੱਧ ਕੇ ਲੈ ਲਿਆ ਪੰਗਾ ….
admin
ਚਿੱਟੀ ਚਿੱਟੀ ਰੂੰ , ਕਦੇ ਪਿੰਜਣੀ ਪਾਊਗੀ ..
ਸੱਸ ਨਾ ਸਲਾਹੀਏ, ਕਦੇ ਨਿਦਣੀ ਪਾਊਗੀ ……
ਸੱਸ ਨਾ ਸਲਾਹੀਏ, ਕਦੇ ਨਿਦਣੀ ਪਾਊਗੀ
ਸੱਸ ਮੇਰੀ ਨੇ ਮੁੰਡੇ ਜੰਮੇ ,
ਜੰਮ ਜੰਮ ਲਾ ਤੇ ਢੇਰ …
ਇਥੇ ਨਹੀਂ ਵਿਕਨੇ, ਲੈ ਜਾ ਬੀਕਾਨੇਰ ……
ਇਥੇ ਨਹੀਂ ਵਿਕਨੇ, ਲੈ ਜਾ ਬੀਕਾਨੇਰ ……
ਮੇਰੀ ਸੱਸ ਬੜੀ ਕੁਪੱਤੀ
ਮੈਨੂੰ ਪਾਨ ਨਾ ਦੇਵੇ ਜੁੱਤੀ
ਮੈਂ ਵੀ ਜੁੱਤੀ ਪਾਣੀ ਹੈ
ਮੁੰਡਿਆਂ ਰਾਜ਼ੀ ਰਹਿ ਯਾ ਰੁੱਸੇ
ਵੇ ਮੈਂ ਤੇਰੀ ਮਾਂ ਖੜਕਾਣੀ ਹੈ ..
ਭਾਭੀ ਆਖੇ ਸੁਣ ਲੈ ਦਿਓਰਾ,ਦਿਲ ਦੀ ਆਖ ਸੁਣਾਵਾਂ
ਬਿਨਾ ਦਰਸ਼ਨੋ ਤੇਰੇ ਦਿਓਰਾ,ਇਹਨੂੰ ਮੂੰਹ ਨਾ ਲਾਵਾਂ
ਗਿੱਧੇ ਦੇ ਵਿੱਚ ਖੜਕੇ,ਤੇਰੇ ਨਾਂ ਤੇ ਬੋਲੀਆਂ ਪਾਵਾਂ
ਸੁਣਜਾਂ ਵੇ ਦਿਓਰਾ, ਚੰਨ ਵਰਗੀ ਦਰਾਣੀ ਲਿਆਵਾਂ
ਸੁਣਜਾਂ ਵੇ ਦਿਓਰਾ, ਚੰਨ ਵਰਗੀ ਦਰਾਣੀ ਲਿਆਵਾਂ।
ਗੱਭਰੂ ਜੱਟਾਂ ਦਾ ਪੁੱਤ ਛੈਲ ਛਬੀਲਾ,
ਗੱਭਰੂ ਜੱਟਾਂ ਦਾ ਪੁੱਤ ਛੈਲ ਛਬੀਲਾ,
ਕੋਲੋਂ ਦੀ ਲੰਘ ਗਿਆ ਚੁੱਪ ਕਰਕੇ,
ਨੀਂ ਉਹ ਲੈ ਗਿਆ ਕਾਲਜਾ ਰੁੱਗ ਭਰਕੇ,
ਨੀਂ ਉਹ ਲੈ ਗਿਆ ਕਾਲਜਾ ਰੁੱਗ ਭਰਕੇ
ਪੱਚੀਆਂ ਪਿੰਡਾਂ ਦਾ ਮੇਰਾ ਢੋਲ ਪਟਵਾਰੀ,
ਪੱਚੀਆਂ ਪਿੰਡਾਂ ਦਾ ਮੇਰਾ ਢੋਲ ਪਟਵਾਰੀ,
ਨਿੱਤ ਆਉਣਾ ਜਾਣਾ ਉਹਦਾ ਕੰਮ ਸਰਕਾਰੀ,
ਨਿੱਤ ਆਉਣਾ ਜਾਣਾ ਉਹਦਾ ਕੰਮ ਸਰਕਾਰੀ,
ਮੇਰਾ ਤਾਂ ਮੰਦੜਾ ਹਾਲ ਮਾਏਂ ਮੇਰੀਏ,
ਦੱਸ ਕਿਹਦਾ ਕੱਢਾਂ ਰੁਮਾਲ ਮਾਏਂ ਮੇਰੀਏ
ਆ ਵੇ ਨਾਜਰਾਂ, ਬਹਿ ਵੇ ਨਾਜਰਾਂ, ਬੋਤਾ ਬੰਨ ਦਰਵਾਜ਼ੇ,
ਵੇ ਬੋਤੇ ਤੇਰੇ ਨੂੰ ਭੋਅ ਦਾ ਟੋਕਰਾ, ਤੈਨੂੰ ਦੋ ਪਰਸ਼ਾਦੇ,
ਖਾਲੀ ਮੁੜ ਜਾ ਵੇ, ਸਾਡੇ ਨਹੀਂ ਇਰਾਦੇ।
ਖਾਲੀ ਮੁੜ ਜਾ ਵੇ ਸਾਡੇ ਨਹੀਂ ਇਰਾਦੇ।
ਆਵਾ ਆਵਾ ਆਵਾ ਨਿ ਮੈਂ ਨੱਚਦੀ ਝੂਲਦੀ ਆਵਾ
ਦੇਵਾ ਗੇੜੇ ਉੱਤੇ ਗੇੜਾ ਕੁੜੀਓ,
ਨੀਂ ਮੈਂ ਨੱਚ ਨੱਚ ਪੱਟ ਦੇਣਾ ਵੇਹੜਾ ਕੂੜਿਓ
ਨੀਂ ਮੈਂ ਨੱਚ ਨੱਚ ਪੱਟ ਦੇਣਾ ਵੇਹੜਾ ਕੂੜਿਓ
ਹੋਰਾਂ ਦੇ ਤਾਂ ਨਾਭੀ ਪੱਗਾਂ
ਫਿੱਕੀ ਗੁਲਾਬੀ ਤੇਰੇ
ਵੇ ਜਾਦੂ ਕਰ ਦੂੰਗੀ ਮਗਰ ਫਿਰੇਂਗਾ ਮੇਰੇ
ਵੇ ਜਾਦੂ ਕਰ ਦੂੰਗੀ ਮਗਰ ਫਿਰੇਂਗਾ ਮੇਰੇ
ਮੁੰਡਾ ਜਿੱਥੇ ਮੈਨੂੰ ਦੇਖੇ,
ਦੇਖ ਦੇਖ ਮੱਥਾ ਟੇਕੇ ,
ਚੰਗੇ ਭਲੇ ਦਾ ਮਹੀਨੇ ਕੁ ਤੋਂ ਚੈਨ ਖੋ ਗਿਆ,
ਮੁੰਡਾ ਨਖਰੋ ਦੇ ਨਖਰੇ ਦਾ ਫੈਨ ਹੋ ਗਿਆਂ…
ਮੁੰਡਾ ਨਖਰੋ ਦੇ…
ਨਖਰੋ ਦੇ ਨਖਰੇ ਦਾ ਫੈਨ ਹੋ ਗਿਆ,
ਮੁੰਡਾ ਨਖਰੋ ਦੇ ਨਖਰੇ ਦਾ ਫੈਨ ਹੋ ਗਿਆ.
ਰੰਗ ਸੱਪਾਂ ਦੇ ਵੀ ਕਾਲੇ … ਰੰਗ ਸਾਧਾਂ ਦੇ ਵੀ ਕਾਲੇ …
ਕਾਲਾ ਸੱਪ ਕੀਲ ਕੇ ਪਟਾਰੀ ਵਿੱਚ ਬੰਦ ਹੋ ਗਿਆਂ ….
ਮੁੰਡਾ ਗੋਰਾ ਰੰਗ ਦੇਖ ਕੇ ਮਲੰਗ ਹੋ ਗਿਆ