ੲਿਕ ੳੁਹ ਵੇਲਾ ਸੀ ਜਦੋ ਲੋਕ ਅਾਖਦੇ ਹੋਣਗੇ “ਸਵੇਰੇ ਸਵਖਤੇ ਲਾਹੋਰ ਨੂੰ ਜਾਣਾ”
ਜੁੱਤੀ ਸਾਰੀ ਵਾਟ ਹੱਥ ਚ ਰੱਖਣੀ ਤੇ ਨੇੜੇ ਜਾ ਪੈਰੀ ਪਾ ਲੈਣੀ
ਭੁੱਜੇ ਹੋੲੇ ਛੋਲੇ ਪਰਨੇ ਬੰਨ੍ਹ ਲੈਣੇ ਖਾੲੀ ਜਾਣੇ ਚਲਦੇ ਹਲਟਾਂ ਤੋ ਪਾਣੀ ਪੀ ਜਾਣਾ
ਰਾਹ ਵਿਚ ਮਿਲੇ ਹਰ ਰਾਹੀ ਨਾਲ ਰਿਸ਼ਤੇਦਾਰੀ ਹੁੰਦੀ ਸੀ ਹਰ ਘਰ ਚੋ ਲੱਸੀ ਮਿਲ ਜਾਂਦੀ ਸੀ ਪੀਣ ਨੂੰ
ਅਾਪਣੇ ਕਦਮਾਂ ਤੇ ਭਰੋਸਾ ਹੁੰਦਾਂ ਸੀ ਸਿਰ ਤੇ ਸੂਰਜ ਅਾੳੁਣ ਤੱਕ ਫਲ੍ਹਾਣੀ ਥਾਂ ਅੱਪੜ ਜਾਣਾ
ਹਰ ਪਿੰਡ ਦੇ ਦਰਵਾਜੇ ਤੇ ਬੈਠੇ ਲੋਕਾਂ ਨਾਲ ਨਿੱਤ ਦੇ ਰਾਹਗੀਰਾਂ ਦਾ ਪਿਅਾਰ ਹੁਂੰਦਾਂ ਸੀ
ਪਤਾ ਹੁੰਦਾ ਸੀ ਰਾਤ ਤੱਕ ਫਲ੍ਹਾਣੀ ਧਰਮਸ਼ਾਲਾ ਤੱਕ ਪਹੁੰਚ ਜਾਣਾ ਤੇ ਰਾਤ ਦਾ ਠਹਿਰਾੳੁ ਕਰਨਾ
ਬਹੁਤੇ ਕੋਲ ਪੈਸੇ ਧੈਲੇ ਨਹੀ ਸੀ ਹੁੰਦੇ ਪਰ ਪੱਲੇ ਸਤਿਕਾਰ ਤੇ ਪਿਅਾਰ ਹੁੰਦਾਂ ਸੀ ਬੰਨਿਅਾ ਜੋ ਖਾਣ ਪੀਣ ਤੇ ਸਾੳੁਣ ਦਾ ਪ੍ਰਬੰਧ ਕਰ ਦੇਦਾਂ ਸੀ
ਕੋਹਾਂ ਮੀਲਾਂ ਤੇ ਕੋੲੀ ਸਾੲਿਕਲ ਵਾਲਾ ਮਿਲ ਜਾਣਾ ਤੇ ੳੁਹਨੇ ਥੋੜੀ ਵਾਟ ਕਟਾ ਦੇਣੀ ਤੇ ੲਿੰਝ ਲਗਣਾ ਹੁਣ ਤਾਂ ਸਾੲੀਵਾਲ ਵੀ ਨੇੜੇ ੲੀ ਅਾ
ਕੋਹਾਂ ਕੋਹਾਂ ਤੇ ਕੋੲੀ ਡਾਕੂ ਚੋਰ ਲੁਟੇਰੇ ਹੁੰਦੇ ਸੀ ੳੁਹ ਵੀ ਅਮੀਰਾਂ ਦੀ ਪੈੜ ਨੱਪਦੇ ਸੀ ਅਾਮ ਰਾਹੀਂ ਕੋਲ ਤਾਂ ੳੁਹਨਾਂ ਨੂੰ ਵੀ ਪਤਾ ਹੁੰਦਾਂ ਸੀ ਛੋਲੇ ਹੀ ਹੋਚਗੇ ਤੇ ਕੋੲੀ ਦਮੜਾ ਹੋੲਿਅਾ ੳੁਹ ੲਿਹਨਾਂ ੲੇਨੀ ਦੂਰ ਲੁਕਾੲਿਅਾ ਹੋਣਾਂ ੳੁਹ ਖੁੱਦ ਰਾਹਗੀਰ ਨੂੰ ਨਹਾੳੁਣ ਵੇਲੇ ਲੱਭਣਾਂ
ਪਰ ੳੁਹ ਸਮਾਂ ਸੀ ਤੇ ਹੁਣ ਵਕਤ ਅਾ