ਭਵਿੱਖ

by admin

ਜਦੋਂ ਭਵਿੱਖ ਵਿੱਚ ਹੁਣ ਦਾ ਇਤਿਹਾਸ ਲਿਖਿਅਾ ਜਾਵੇਗਾ,
ਓਦੋਂ ਇਤਿਹਾਸਕਾਰਾਂ ਨੂੰ ਲਿਖਣਾ ਪਵੇਗਾ ਕਿ ਇੱਕੀਵੀਂ ਸਦੀ ਵਿੱਚ
.
ਜਦੋਂ ਕੋਰੀਅਾ ਤੇ ਅਮਰੀਕਾ ……??.

ਵਰਗੇ ਦੇਸ਼ ਹਾੲੀਡਰੋਜਨ ਬੰਬਾਂ ਦਾ ਪਰੀਖਣ
ਕਰ ਰਹੇ ਸਨ, ਚੀਨ ਅਤੇ ਜਾਪਾਨ ਤਕਨੀਕ ਦੀ ਦੁਨੀਅਾਂ
ਦੇ ਸੁਪਰ ਪਾਵਰ ਬਣ ਰਹੇ ਸਨ,
ਰੂਸ ਹਥਿਆਰਾਂ ‘ਚ ਸਭ ਤੋਂ ਊਪਰ ਜਾ ਰਿਹਾ ਸੀ,
ਦੁਬਈ ਬਿਲਡਿੰਗਾਂ ਬਣਾਉਣ ‘ਚ ਸਾਰਿਆਂ ਨੂੰ ਮਾਤ ਦੇ ਰਿਹਾ ਸੀ
ਤੇ ਚੀਨ ਅਾਪਣੇ ਨਾਗਰਿਕਾਂ ਨੂੰ ਹਰ ਸਾਲ
ਸਵਾ ਕਰੋੜ ਨੌਕਰੀਆਂ ਦੇ ਰਿਹਾ ਸੀ…
ਓਦੋਂ..
ਹਿੰਦੂਸਤਾਨ ਦਾ ਮੀਡੀਅਾ ਅਤੇ ਸਰਕਾਰ ਆਪਣੇ ਭੋਲ਼ੇ
ਅਤੇ ਸਿੱਧੇ-ਸਾਦੇ ਨਾਗਰਿਕਾਂ ਨੂੰ ਗੳੂ- ਗੋਬਰ, ਗੳੂ-ਮੂਤਰ,
ਬੀਫ਼, ਮੰਦਿਰ, ਮਸਜਿਦ, ਮੁਸਲਮਾਨ ਤਲਾਕ,
ਮੋਰ ਦੇ ਹੰਝੂਅਾਂ ਦੁਅਾਰਾ ਮੋਰਨੀ ਨੂੰ ਗਰਭਵਤੀ ਕਰਨਾ,
.
ਗੳੂ ਦੇ ਲੲੀ ਇਨਸਾਨਾਂ ਦੀ ਕੁੱਟਮਾਰ ਤੇ ਕਤਲ,
ਬਿੱਜੂ ਆ ਗਿਆ, ਸ਼ਲੇਡਾ ਆ ਗਿਆ, ਗੁੱਤਾਂ ਕੱਟੀਆਂ
ਗਈਆਂ, ..
ਕਾਲ਼ੇ ਕੱਛਿਆਂ ਵਾਲ਼ੇ ਆ ਗਏ ਅਾਦਿ ਵਹਿਮਾਂ ਭਰਮਾਂ
ਵਿਚ ੳੁਲਝਾ ਕੇ ਹਕੂਮਤੀ ਨਿਆਮਤਾਂ
ਦਾ ਮਜ਼ਾ ਲੁੱਟ ਰਹੇ ਸਨ।

Unknown

You may also like