ਰਸ

by admin

ਇੱਕ ਕੈਥੋਲਿਕ ਪਾਦਰੀ…. ਸ਼ਰਾਬ ਦੀ ਮਨਾਹੀ ਹੈ। ਸ਼ਰਾਬ ਪੀਤੀ ਵੀ ਨਹੀਂ ਕਦੀ। ਸ਼ਰਾਬ ਵਿੱਚ ਬੜਾ ਰਸ ਸੀ।
ਜੋ ਵੀ ਨਾ ਭੋਗਿਆ ਹੋਵੇ। ਉਸ ਵਿੱਚ ਰਸ ਹੁੰਦਾ ਹੈ । ਉਸ ਦੀ ਕਮੀ ਰੜਕਦੀ ਹੈ।

ਸ਼ਰਾਬ ਕਦੀ ਪੀਤੀ ਨਹੀਂ ਸੀ। ਉਸ ਵਿੱਚ ਬੜਾ ਰਸ ਸੀ ਬੜਾ। ਪ੍ਰੇਸ਼ਾਨ ਸੀ, ਚੌਵੀ ਘੰਟੇ ਬਸ ਸ਼ਰਾਬ ਦਾ ਹੀ ਖਿਆਲ ਆਉਂਦਾ ਸੀ। ਕੀ ਲੋਕ ਨਾ ਜਾਣੇ ਕਿੰਨੇ ਮਜ਼ੇ ਲੈ ਰਹੇ ਹਨ? ਰਸਤੇ ਚ’ ਸ਼ਰਾਬੀ ਝੂਮਦਾ ਨਿਕਲਦਾ ਹੈ। ਪਤਾ ਨਹੀਂ ਅੰਦਰ ਕਿਵੇਂ ਦੀ ਮਸਤੀ ਚੱਲ ਰਹੀ ਹੈ ? ਉਦਾਸ ਚਿਹਰੇ ਹੱਸਦੇ ਹਨ। ਜੋ ਕਦੀ ਚੱਲ ਵੀ ਨਹੀਂ ਸਕਦਾ ਸੀ। ਉਹ ਵੀ ਨੱਚਦਾ ਮਾਲੂਮ ਪੈਂਦਾ ਹੈ। ਬੁਝੇ-ਬੁਝੇ ਮੁਰਝਾਏ ਚਿਹਰਿਆਂ ਤੇ ਵੀ ਰੌਣਕ ਆ ਜਾਂਦੀ ਹੈ। ਪਤਾ ਨਹੀਂ ਸ਼ਰਾਬ ਅੰਦਰ ਜਾ ਕੇ ਕੀ ਕਰਦੀ ਹੈ?

ਚੌਵੀ ਘੰਟੇ ਉਹ ਸ਼ਰਾਬ ਦਾ ਹੀ ਸੋਚਦਾ ਸੀ। ਅੰਤ ਉਸ ਤੋਂ ਰਹਿਆ ਨਾ ਗਿਆ। ਤਾਂ ਉਸ ਨੇ ਸ਼ਰਾਬ ਚੋਰੀ ਨਾਲ ਚੱਖ ਲਈ। ਬੜਾ ਆਨੰਦ ਆਇਆ। ਆਨੰਦ ਇੰਨਾ ਆਇਆ ਕਿ ਉਸ ਨੇ ਸੋਚਿਆ , ਕਿ ਹੁਣ ਇਹ ਚੋਰੀ ਕਦ ਤਕ ਚੱਲੇਗੀ?

ਤਾਂ ਉਹ ਕੈਥੋਲਿਕ ਈਸਾਈ ਤੋਂ ਪ੍ਰੋਟੈਸਟੈਂਟ ਈਸਾਈ ਹੋ ਗਿਆ। ਕਿਉਂਕਿ ਉਥੇ ਸ਼ਰਾਬ ਦੀ ਪਾਬੰਦੀ ਨਹੀਂ ਸੀ। ਉੱਥੇ ਦਿਲ ਖੋਲ੍ਹ ਕੇ ਸ਼ਰਾਬ ਪੀਣ ਲੱਗਾ।

ਕੁਝ ਦਿਨਾਂ ਬਾਅਦ ਉਸ ਨੇ ਆਪਣੀ ਡਾਇਰੀ ਵਿੱਚ ਲਿਖਿਆ। ਕਿ ਜੋ ਮਜ਼ਾ ਕੈਥੋਲਿਕ ਹੋ ਕੇ ਸ਼ਰਾਬ ਪੀਣ ਵਿੱਚ ਸੀ। ਉਹ ਪ੍ਰੋਟੈਸਟੈਂਟ ਹੋਣ ਵਿੱਚ ਨਹੀਂ।
ਉਸ ਨੇ ਲਿਖਿਆ ਕਿ ਹੁਣ ਮੈਂ ਸਮਝਦਾ ਹਾਂ, ਕਿ ਉਹ ਚੀਜ਼ ਹੀ ਆਨੰਦ ਪੂਰਨ ਹੋ ਸਕਦੀ ਹੈ। ਜਿਸ ਨੂੰ ਸਮਾਜ ਪਾਪ ਕਹਿੰਦਾ ਹੈ।

ਵਿਅਰਥ ਦੀ ਚੀਜ਼ ਵੀ ਆਨੰਦ ਪੂਰਨ ਹੋ ਜਾਏਗੀ। ਅਗਰ ਪਾਪ ਕਹਿ ਦਿੱਤੀ ਜਾਵੇ। ਪਾਪ ਵਿੱਚ ਜਿਹਾ ਰਸ ਹੈ। ਉਹ ਪੁੰਨ ਵਿੱਚ ਕਿੱਥੇ। ਹੁਣ ਇਹ ਬੜੇ ਮਜ਼ੇ ਦੀ ਗੱਲ ਹੈ, ਕਿ ਜਿਸ-ਜਿਸ ਨੂੰ ਤੁਸੀਂ ਕਹਿੰਦੇ ਹੋ ਬੁਰਾ ਹੈ। ਉਸ-ਉਸ ਵਿੱਚ ਹੀ ਰਸ ਪੈਦਾ ਹੁੰਦਾ ਹੈ। ਜਿਸ ਚੀਜ਼ ਵਿੱਚ ਕਿਸੇ ਨੂੰ ਵੀ ਰਸ ਨਾ ਹੋਵੇ। ਉਸ ਨੂੰ ਵੀ ਤੁਸੀਂ ਕਿਹ ਦੋ ਪਾਪ ਹੈ। ਉਸ ਵਿੱਚ ਰਸ ਆਂ ਜਾਵੇਗਾ ।

ਓਸ਼ੋ ।

You may also like