• Daily Hukamnama
  • Shop
  • Quiz
Punjabi Stories
  • All Kahaniyan
    • General
    • Religious
    • Motivational
    • Sad Stories
    • Funny Punjabi Stories
    • Kids Stories
    • Long Stories
    • Love Stories
    • Punjabi Virsa
    • Mix
  • Punjabi Status
    • Attitude Status in Punjabi
    • Motivational Status Punjabi
    • Wallpapers – Image Status
    • Punjabi Love status
    • Punjabi Love Shayari
    • Punjabi Whatsapp Status
    • Punjabi Status for Boys
    • Punjabi Status for Girls
    • Punjabi Status Yaari
    • Ajj Da Vichar
    • Sad Status Punjabi
    • Punjabi Song Status
    • Sachian Gallan
    • Punjabi Dharmik Status
    • Shayari
    • Punjabi Status Sardari
    • Funny punjabi status
  • Blog
  • Punjabi Boliyan
    • Bhangra Boliyan
    • Desi Boliyan
    • Dadka Mail
    • Nanka Mail
    • Munde Vallo Boliyan
    • Bari Barsi Boliyan
    • Kudi Vallo Boliyan
    • Jeeja Saali
    • Jeth Bhabhi
    • Maa Dhee
    • Nanaan Bharjayi
    • Nooh Sass
    • Punjabi Tappe
    • Deor Bharjayii
    • Funny Punjabi Boliyan
    • Giddha Boliyan
    • Munde Vallo Boliyan
  • Wishes
    • Birthday Wishes
      • Birthday Wishes for Brother
      • Birthday Wishes for Sister
      • Birthday Wishes for Friend
      • Birthday Wishes for Father
      • Birthday Wishes for Mother
      • Birthday Wishes for Wife
      • Birthday Wishes for Husband
      • Birthday Wishes for Son
      • Birthday Wishes for Daughter
    • Festival Wishes
      • Baisakhi Wishes
  • Wallpapers
    • Sad Status Images
    • Love Status Images
    • Motivational Status Images
    • Gurbani Status Images
    • Sachian Gallan Status
    • Funny Status Images
    • Ajj Da Vichar
    • Image Status
  • Punjabi Shayari
  • 0




Author

admin

admin

I am writer

ਮਾਂ-ਧੀ

by admin November 1, 2020

ਅੱਜ ਸੁਰਜੀਤ ਕੌਰ ਦੇ ਪੈਰਾਂ ਵਿਚ ਬਹੁਤ ਦਰਦ ਸੀ। ਪਿੰਡ ਵਾਲੇ ਡਾਕਟਰ ਤੋਂ ਅਰਾਮ ਨਾ ਆਉਣ ਕਾਰਨ ਸ਼ਹਿਰ ਜਾਣ ਦਾ ਫੈਸਲਾ ਲਿਆ ਅਤੇ ਇਕੱਲੀ ਹੀ ਤੁਰ ਪਈ । ਸ਼ਹਿਰ ਦੇ ਹਸਪਤਾਲ ਵਿੱਚ ਪਹੁੰਚ ਕੇ ਵੇਖਿਆ ਬਹੁਤ ਭੀੜ ਸੀ। ਆਪਣੀ ਦਵਾਈ ਦੀ ਪਰਚੀ ਕਟਵਾ ਕੇ ਜਦੋਂ ਖੜ੍ਹ ਖੜ੍ਹ ਕੇ ਥਕ ਗਈ…ਤਾਂ ਉਸਦੀ ਨਜਰ ਸਾਹਮਣੇ ਪਏ ਮੇਜ਼ ‘ਤੇ ਗਈ। ਉਸ ਉਪਰ ਇਕ ਔਰਤ ਪਹਿਲਾਂ ਤੋਂ ਹੀ ਬੈਠੀ ਸੀ..ਜਿਸ ਦੀਆਂ ਅੱਖਾਂ ਨਮ ਸੀ ਅਤੇ ਲਗਾਤਾਰ ਪਾਠ ਕਰ ਰਹੀ ਸੀ ..ਇਉਂ ਜਾਪਿਆ ਜਿਵੇਂ ਉਸਦਾ ਕੋਈ ਕਰੀਬੀ ਬਿਮਾਰ ਹੋਵੇ ..। ਸੁਰਜੀਤ ਕੌਰ ਵੀ ਥਕਾਵਟ ਹੋਣ ਕਰਕੇ ਮੇਜ਼ ਉਪਰ ਜਾ ਬੈਠੀ । ਹੁਣ ਉਹਦੇ ਨਾਲ ਬੈਠੀ ਔਰਤ ਨੇ ਪਾਠ ਕਰਨ ਤੋਂ ਬਾਅਦ ਅਰਦਾਸ ਕੀਤੀ ਅਤੇ ਸੁਰਜੀਤ ਕੌਰ ਵੱਲ ਤੱਕਿਆ..ਤਾਂ ਦੋਵਾਂ ਨੇ ਮੁਸਕਰਾਉਂਦੇ ਹੋਏ ਅੱਖਾਂ ਨਾਲ ਹੀ ਇਕ ਦੂਜੇ ਨੂੰ ਬੁਲਾਇਆ । ਸੁਰਜੀਤ ਕੌਰ ਨੇ ਉਸ ਔਰਤ ਨੂੰ ਪੁੱਛਿਆ ਕਿ ਤੁਸੀਂ ਠੀਕ ਹੋ?? ਕਿੰਨੀ ਦੇਰ ਤੋਂ ਵੇਖ ਰਹੀ ਹਾਂ ਤੁਸੀਂ ਪਾਠ ਕਰਦੇ ਜਾ ਰਹੇ ਹੋ..ਤੁਹਾਡਾ ਕੋਈ ਆਪਣਾ ਬਿਮਾਰ ਹੈ??
ਉਹਨਾਂ ਨੇ ਆਖਿਆ,”ਹਾਂ ਜੀ ਮੇਰੀ ਧੀ ਦੋ ਦਿਨ ਹੋ ਗਏ ਦਾਖਲ ਹੈ ਹਸਪਤਾਲ ਵਿੱਚ .. ਬੁਖਾਰ ਹੀ ਸੀ ਪਰ ਘਰ ਅਰਾਮ ਨਹੀਂ ਆ ਰਿਹਾ ਸੀ.. ਸ਼ਾਇਦ ਅੱਜ ਛੁੱਟੀ ਹੋ ਜਾਵੇ ..ਵੇਖਦਿਆਂ ਕੀ ਕਹਿੰਦੇ ਨੇ ਡਾਕਟਰ ਸਾਬ”। ਸੁਰਜੀਤ ਕੌਰ ਪੁੱਛਦੀ ਹੈ,”ਤੁਸੀਂ ਅੰਦਰ ਕਿਉਂ ਨਹੀਂ ਗਏ ਡਾਕਟਰ ਕੋਲ??” ਤਾਂ ਉਹ ਆਖਦੀ ਹੈ ਵਿਆਹ ਹੋ ਚੁੱਕਾ ਉਸਦਾ .. ਘਰਵਾਲਾ ਅੰਦਰ ਹੀ ਉਹਦਾ… ਇਕ ਚਾਰ ਸਾਲ ਦਾ ਮੁੰਡਾ ਵੀ ਹੈ…। ਹੁਣ ਉਹ ਔਰਤ ਸੁਰਜੀਤ ਕੌਰ ਬਾਰੇ ਪੁੱਛਦੀ ਹਾਂ ਤਾਂ ਉਹ ਆਖਦੀ ਹੈ ਮੇਰੇ ਤਾਂ ਪੈਰਾਂ ਵਿਚ ਦਰਦ ਹੋ ਰਿਹਾ… ਉਹੀ ਵਿਖਾਉਣਾ ਹੈ.. ਬਹੁਤ ਭੀੜ ਹੈ ਅੱਜ..ਮੈਂ ਤਾਂ ਬਸ ਲੇਟ ਹੋ ਗਈ ਨਹੀਂ ਤਾਂ ਜਲਦੀ ਆਉਣਾ ਸੀ..ਦਰਅਸਲ ਮੇਰੀ ਧੀ ਨੇ ਆਉਣਾ ਸੀ ਕਾਲਜ ਤੋਂ ..ਉਹਦੀ ਰੋਟੀ ਬਣਾ ਕੇ ਆਈ ਹਾਂ …ਮੈਂ ਤਾਂ ਹੱਸਦੀ ਹੁੰਦੀ ਹਾਂ ਕਰ ਲਵੋ ਮੌਜਾਂ ਸਾਡੇ ਸਿਰ ਉਤੇ …ਸਹੁਰੇ ਘਰ ਕਿਸੇ ਨੇ ਨਹੀਂ ਪੁੱਛਣਾ …ਮਾਵਾਂ ਹੀ ਕਰ ਸਕਦੀਆਂ ਨੇ ਧੀਆਂ ਦਾ। ਇੰਨੇ ਨੂੰ ਅੰਦਰੋਂ ਇਕ ਜਵਾਕ ਪੀਲਾ ਰੰਗ ਦੀ ਕਮੀਜ਼ ਅਤੇ ਨੀਲੇ ਰੰਗ ਦੀ ਪੈਂਟ ਪਾਈ ਹੋਈ ..ਗੋਰਾ ਰੰਗ ਅੱਖਾਂ ਮੋਟੀਆਂ- ਮੋਟੀਆਂ….ਅਤੇ ਸਿਰ ਉਤੇ ਦਸਤਾਰ ਬੰਨੀ ਹੋਈ ਉਸ ਔਰਤ ਦੀਆਂ ਲੱਤਾਂ ਨੂੰ ਚਿੰਬੜਦਿਆਂ ਦਾਦੀ- ਦਾਦੀ ਆਖਦੇ ..ਬੋਲੇ ਤਾਂ ਇਉਂ ਜਾਪੇ ਜਿਵੇਂ ਸ਼ਹਿਦ ਚੋ ਰਿਹਾ ਹੋਵੇ । ਹੁਣ ਸੁਰਜੀਤ ਕੌਰ ਹੱਸ ਕੇ ਉਸ ਔਰਤ ਨੂੰ ਆਖਦੀ ਹੈ….ਇਹ ਤੁਹਾਡਾ ਦੋਹਤਾ ਤੁਹਾਨੂੰ ਦਾਦੀ ਕਿਉਂ ਆਖੀ ਜਾ ਰਿਹਾ ਹੈ??? ਹੁਣ ਉਹ ਔਰਤ ਉਸਦਾ ਮੱਥਾ ਚੁੰਮਦੇ ਹੋਏ ਜਵਾਬ ਦਿੰਦੀ ਹੈ,” ਇਹ ਮੇਰਾ ਪੋਤਾ ਹੀ ਹੈ”। ਹੁਣ ਸੁਰਜੀਤ ਕੌਰ ਬਸ ਹੈਰਾਨੀ ਨਾਲ ਉਸ ਔਰਤ ਨੂੰ ਵੇਖਦੀ ਹੈ । ਉਹਨਾਂ ਦਾ ਪੋਤਾ ਆਖਦੇ ..”ਮੰਮੀ ਹੁਣ ਠੀਕ ਨੇ ..ਆਪਾਂ ਅੱਜ ਹੀ ਘਰ ਚੱਲੇ ਹਾਂ”।ਇਹ ਆਖ ਕੇ ਅੰਦਰ ਵੱਲ ਨੂੰ ਦੌੜ ਜਾਂਦੇ । ਹੁਣ ਉਹ ਔਰਤ ਸੁਰਜੀਤ ਕੌਰ ਨੂੰ ਆਖਦੀ ਹੈ ਤੁਸੀਂ ਹੈਰਾਨ ਕਿਉਂ ਹੋ?? ਇਹ ਮੇਰਾ ਪੋਤਾ ..ਨਿੱਕੂ। ਜੋ ਬਿਮਾਰ ਹੈ ਉਹ ਮੇਰੀ ਨੂੰਹ ਹੈ…ਪਰ ਆਪਾਂ ਤਾਂ ਧੀ ਹੀ ਆਖਦੇ ਹਾਂ ..ਕਿਉਂਕਿ ਧੀ ਹੀ ਮੰਨਿਆ ਅਤੇ ਉਸਨੇ ਮਾਂ … ਭੈਣ ਜੀ ਸੱਸਾਂ ਵੀ ਮਾਵਾਂ ਹੁੰਦੀਆਂ ਨੇ ..ਪਰ ਪਤਾ ਨਹੀਂ ਅਸੀਂ ਨਾਵਾਂ ਵਿੱਚ ਕਿਉਂ ਫਸ ਕੇ ਰਹਿ ਗਏ ਹਾਂ ਕਿ ਸੱਸਾਂ ਮਾਵਾਂ ਨਹੀਂ ਹੁੰਦੀਆਂ..ਜਦੋਂ ਮਾਵਾਂ ਡਾਂਟਦੀਆਂ ਨੇ ਤਾਂ ਪਿਆਰ ਜਾਪਦਾ ਹੈ ਅਤੇ ਜਦੋਂ ਸੱਸਾਂ ਤਾਂ ਪਤਾ ਨਹੀਂ ਕਿਉਂ ਉਹ ਪਿਆਰ ਕਿਧਰੇ ਗੁਆਚ ਜਾਂਦਾ ਹੈ… ਬਾਕੀ ਤਾਂ ਜੀ ਆਪੋ ਆਪਣਾ ਨਜ਼ਰੀਆ ..ਜੇ ਤੁਸੀਂ ਪਹਿਲਾਂ ਹੀ ਆਪਣੀ ਧੀ ਨੂੰ ਇਹ ਸਮਝਾਈ ਬੈਠੇ ਹੋ ਤਾਂ ਇਹ ਤੁਹਾਡੀ ਸੋਚ ਹੈ…ਕਿਸੇ ਨੂੰ ਬਿਨਾਂ ਜਾਣੇ ਕਿਸੇ ਨਤੀਜੇ ਉੱਤੇ ਨਹੀਂ ਪਹੁੰਚਿਆ ਜਾ ਸਕਦਾ ਹੈ …ਬਾਕੀ ਰਿਸ਼ਤਿਆਂ ਵਿਚ ਮਿਠਾਸ ਤਾਂ ਸਾਨੂੰ ਆਪ ਹੀ ਬਣਾਉਣੀ ਪੈਂਦੀ ਹੈ। ਇਹ ਆਖਦੇ ਹੋਏ ਉਹ ਔਰਤ ਸੁਰਜੀਤ ਕੌਰ ਤੋਂ ਇਜਾਜ਼ਤ ਲੈਂਦੇ ਹੋਏ ਕਮਰੇ ਵਿੱਚ ਚਲੀ ਜਾਂਦੀ ਹੈ ਅਤੇ ਸੁਰਜੀਤ ਕੌਰ ਆਪਣੀ ਸੋਚ ਨੂੰ ਦੁਬਾਰਾ ਸੋਚਣ ‘ਤੇ ਮਜਬੂਰ ਹੋ ਜਾਂਦੀ ਹੈ ।
ਸੱਸਾਂ ਵੀ ਮਾਵਾਂ ਹੁੰਦੀਆਂ ਨੇ ..
ਲੈਣ ਵਾਲੇ ਬਣੋ…
ਠੰਢੀਆਂ ਛਾਵਾਂ ਦਿੰਦੀਆਂ ਨੇ।

~ਗੁਰਦੀਪ ਕੌਰ

ਕਾਬਲ

by admin October 31, 2020

ਅਜੇ ਵੀ ਯਾਦ ਏ ਜਦੋਂ ਅਮ੍ਰਿਤਸਰ ਏਅਰਪੋਰਟ ਤੇ ਡੈਡ ਨੇ ਸਮਾਨ ਵਾਲੀ ਰੇਹੜੀ ਆਖਰੀ ਸਟੋਪ ਤੇ ਮੇਰੇ ਹਵਾਲੇ ਕੀਤੀ ਤਾਂ ਨਾਲ ਆਈ ਭੂਆ ਉਚੀ ਸਾਰੀ ਬੋਲ ਪਈ…
“ਵੇ ਗੁਰਮੁਖ ਸਿਆਂ ਅਜੇ ਵੀ ਸੋਚ ਵਿਚਾਰ ਕਰ ਲੈ..ਕੱਲੀ ਕਾਰੀ ਨੂੰ ਸੱਤ ਸਮੁੰਦਰ ਪਾਰ ਘੱਲਣ ਲੱਗਾ ਏ..ਕੋਈ ਉਚੀ ਨਵੀਂ ਹੋ ਗਈ ਤਾਂ…ਕਿਥੇ ਕਿਥੇ ਸਫਾਈਆਂ ਦਿੰਦਾ ਫਿਰੇਂਗਾ”
ਉਸਦੀ ਗੱਲ ਸੁਣ ਡੈਡ ਨੇ ਭੂਆ ਵਾਲਾ ਸੁਆਲ ਮੇਰੇ ਤੁਰੀ ਜਾਂਦੀ ਵੱਲ ਨੂੰ ਤੋਰ ਦਿੱਤਾ ਸੀ
ਮੈਂ ਅੱਗੋਂ ਅੱਖਾਂ ਮੀਚ ਇੱਕ ਆਖਰੀ ਤਸੱਲੀ ਜਿਹੀ ਦਿੱਤੀ ਤਾਂ ਉਹ ਬੇਫਿਕਰ ਜਿਹਾ ਹੋ ਗਿਆ ਪਰ ਉਸਦੀਆਂ ਅੱਖਾਂ ਅਜੇ ਵੀ ਗਿੱਲੀਆਂ ਸਨ!

ਫੇਰ ਕਨੇਡਾ ਦੀ ਧਰਤੀ ਤੇ ਉੱਤਰਦਿਆਂ ਹੀ ਕਿਰਾਏ ਵਾਲੀ ਡੂੰਘੀ ਜਿਹੀ ਬੇਸਮੇਂਟ…ਪਹਿਲਾਂ-ਪਹਿਲ ਇੰਝ ਲਗਿਆ ਕਰੇ ਕੇ ਸਾਹ ਘੁੱਟ ਕੇ ਮਰ ਜਾਵਾਂਗੀ..
ਫੇਰ ਗੱਲ ਗੱਲ ਤੇ ਨੁਕਸ ਕੱਢਦੀ ਮਾਲਕਣ ਆਂਟੀ…ਫੋਨ ਤੇ ਗੱਲ ਕਰਦੀ ਦੀਆਂ ਬਿੜਕਾਂ ਰੱਖਦੀ ਓਹਨਾ ਦੀ ਬੇਬੇ…ਅੱਤ ਦੀ ਠੰਡ ਵਿਚ ਕਈ ਵਾਰ ਮਿੱਸ ਹੋ ਜਾਂਦੀ ਬੱਸ….ਤੇ ਫੇਰ ਸ਼ੀਸ਼ਾ ਬਣੀ ਬਰਫ ਤੇ ਤਿਲਕ ਕੇ ਡਿੱਗਦੀ ਹੋਈ ਦੀ ਅਕਸਰ ਹੀ ਨਿੱਕਲ ਜਾਂਦੀ ਚੀਕ…ਠੰਡ ਨਾਲ ਸੁੰਨ ਹੋ ਜਾਂਦੇ ਹੱਥ ਪੈਰ..ਤੇ ਹੋਰ ਵੀ ਬਹੁਤ ਕੁਝ!

ਫੇਰ ਇੱਕ ਦਿਨ ਤਾਂ ਦਿਮਾਗ ਵੀ ਸੁੰਨ ਜਿਹਾ ਹੋ ਗਿਆ ਜਦੋਂ ਬੱਸ ਵਿਚ ਨਾਲਦੀ ਸੀਟ ਤੇ ਬੈਠੇ ਡੈਡ ਦੀ ਉਮਰ ਦੇ ਪੱਗ ਵਾਲੇ ਅੰਕਲ ਨੇ ਸੁਆਲ ਪੁੱਛਣੇ ਸ਼ੁਰੂ ਕਰ ਦਿਤੇ.
“ਵਿਆਹ ਹੋ ਗਿਆ ਤੇਰਾ?..ਬਵਾਏ ਫ੍ਰੇਂਡ ਤੋਂ ਬਗੈਰ ਤੇਰਾ ਗੁਜਾਰਾ ਕਿੱਦਾਂ ਹੁੰਦਾ?
ਫੇਰ ਉਸ ਦਿਨ ਆਪਣੇ ਸਟੋਪ ਤੋਂ ਪਹਿਲਾਂ ਹੀ ਉੱਤਰ ਗਈ…ਫੇਰ ਸ਼ੁਦੈਣਾਂ ਵਾਂਙ ਕਿੰਨਾ ਚਿਰ ਹੀ ਬਿਨਾ ਮੰਜਿਲ ਦੇ ਤੁਰਦੀ ਗਈ..ਕੰਮ ਤੇ ਚੇਂਜਿੰਗ ਰੂਮ ਵਿਚ ਪੁੱਜ ਨਾਲਦੀ ਦੇ ਮੋਢੇ ਤੇ ਸਿਰ ਰੱਖ ਮਨ ਦਾ ਬੋਝ ਹਲਕਾ ਕੀਤਾ!

ਉਸ ਦਿਨ ਮਗਰੋਂ ਹਰੇਕ ਅਗਿਓਂ ਤੁਰੇ ਆਉਂਦੇ ਕਿਸੇ ਆਪਣੇ ਨੂੰ ਦੇਖ ਰਾਹ ਬਦਲ ਲਿਆ ਕਰਦੀ “..
ਕਦੇ ਕਦੇ ਮਾਂ ਬੜੀ ਹੀ ਚੇਤੇ ਆਇਆ ਕਰਦੀ..ਲੱਖ ਕੋਸ਼ਿਸ਼ ਕਰਨ ਤੇ ਵੀ ਡੈਡ ਨਾਲ ਤੇ ਇਹ ਗੱਲਾਂ ਸ਼ੇਅਰ ਨਹੀਂ ਸੀ ਕਰ ਹੁੰਦੀਆਂ..!

ਪਤਾ ਨੀ ਅੱਜ ਪੀ.ਆਰ ਹੋਣ ਮਗਰੋਂ ਪੰਜਾਬ ਵਾਪਿਸ ਮੁੜਦੀ ਨੂੰ ਜਹਾਜੇ ਬੈਠਿਆਂ ਇਹ ਗੱਲਾਂ ਕਿਓਂ ਚੇਤੇ ਆ ਰਹੀਆਂ ਸਨ?

ਘਰੇ ਪਹੁੰਚੀ ਤਾਂ ਅਗਿਓਂ ਸਾਰੀ ਰਿਸ਼ਤੇਦਾਰੀ ਕੱਠੀ ਹੋਈ ਸੀ..ਭੂਆ ਦੀਆਂ ਨਜਰਾਂ ਮੇਰੇ ਵਜੂਦ ਅੰਦਰੋਂ ਕੁਝ ਹੋਰ ਹੀ ਚੀਜ ਟਟੋਲ ਰਹੀਆਂ ਸਨ…ਲਾਂਭੇ ਜਿਹੇ ਕਰ ਕੇ ਉੱਪਰੋਂ ਥੱਲੇ ਤੱਕ ਮੈਨੂੰ ਨਿਹਾਰਦੀ ਹੋਈ ਪੁੱਛਣ ਲੱਗੀ ਕੇ ਕੋਈ ਬਵਾਏ ਫ੍ਰੇਂਡ ਤੇ ਨਹੀਂ ਬਣਾਇਆ…ਮੈਂ ਅੱਗੋਂ ਕੁਝ ਨਾ ਬੋਲੀ ਪਰ ਮੈਨੂੰ ਕਨੇਡਾ ਵਾਲੀ ਬੱਸ ਵਾਲਾ ਓਹੋ ਭਾਈ ਚੇਤੇ ਆ ਗਿਆ!

ਅਗਲੇ ਦਿਨ ਜਿਸਦੇ ਵਾਸਤੇ ਜੋ ਜੋ ਤੋਹਫੇ ਲੈ ਕੇ ਆਈ ਸਾਂ..ਹਵਾਲੇ ਕਰ ਦਿੱਤੇ..!
ਫੇਰ ਜਦੋਂ ਖਾਲੀ ਬੈਗ ਕਿੱਲੀ ਟੰਗਣ ਲੱਗੀ ਤਾਂ ਡੈਡ ਨੂੰ ਆਖ ਦਿੱਤਾ ਕੇ ਹੁਣ ਇਸਨੂੰ ਭਰਨਾ ਵੀ ਹੋਵੇਗਾ..ਨਹੀਂ ਤਾਂ ਵਾਪਿਸ ਗਈ ਨੂੰ ਕਈਆਂ ਨੇ ਪੁੱਛਣਾ ਕੇ ਸਾਡੇ ਵਾਸਤੇ ਓਧਰੋਂ ਕੀ ਲੈ ਕੇ ਆਈਂ ਹੈਂ..!
ਇਸ ਦੁਨੀਆਂ ਵਿਚ ਹਰੇਕ ਨੂੰ ਹਰ ਲਈ ਹੋਈ ਚੀਜ ਬਦਲੇ ਕੁਝ ਨਾ ਕੁਝ ਦੇਣਾ ਪੈਂਦਾ..ਸਿਵਾਏ ਮਾਂ ਤੋਂ..ਫੇਰ ਉਸ ਰਾਤ ਕੰਧ ਤੇ ਟੰਗੀ ਮਾਂ ਦੀ ਫੋਟੋ ਨਾਲ ਢੇਰ ਸਾਰੀਆਂ ਗੱਲਾਂ ਕੀਤੀਆਂ…ਬਹੁਤ ਸਾਰੇ ਦੁੱਖ ਫਰੋਲੇ..ਬੇਸ਼ੁਮਾਰ ਉਲਾਹਮੇਂ ਵੀ ਦਿੱਤੇ..ਤੇ ਫੇਰ ਸੁਫ਼ਨੇ ਵਿਚ ਨਾਲ ਸੁੱਤੀ ਹੋਈ ਕੋਲੋਂ ਇੱਕ ਇਜਾਜਤ ਵੀ ਲੈ ਲਈ..!

ਅਗਲੇ ਦਿਨ ਆਪਣੇ ਦਿਉਰ ਦੇ ਮੁੰਡੇ ਦਾ ਰਿਸ਼ਤਾ ਲੈ ਕੇ ਆਈ ਭੂਆ ਨੂੰ ਸਪਸ਼ਟ ਆਖ ਦਿੱਤਾ ਕੇ ਮੈਂ ਆਪਣੇ ਰੂਹਾਂ ਦਾ ਹਾਣ ਲੱਭ ਲਿਆ ਏ…ਅੱਗੋਂ ਬਾਪ ਨੂੰ ਸੰਬੋਦਨ ਹੁੰਦੀ ਆਖਣ ਲੱਗੀ…”ਦੇਖ ਲੈ ਗੁਰਮੁਖ ਸਿਹਾਂ..ਓਹੋ ਗੱਲ ਹੋਈ ਜਿਸਦਾ ਡਰ ਸੀ..”

ਪਿਓ ਚੁੱਪ ਸੀ ਪਰ ਮਾਂ ਦੀ ਤਸਵੀਰ ਨਿੰਮਾ-ਨਿੰਮਾ ਮੁਸਕੁਰਾ ਰਹੀ ਸੀ..ਸ਼ਾਇਦ ਜਿਸਨੂੰ ਇੱਕ ਦਿਨ ਦੁੱਧ ਪੀਂਦੀ ਨੂੰ ਚੁੱਪ ਚੁਪੀਤੇ ਮਗਰ ਛੱਡ ਆਈ ਸੀ..ਉਹ ਅੱਜ ਜਿੰਦਗੀ ਦੇ ਵੱਡੇ ਫੈਸਲੇ ਲੈਣ ਦੇ ਕਾਬਲ ਜੂ ਹੋ ਗਈ ਸੀ!

(ਸੱਚੇ ਬਿਰਤਾਂਤ ਤੇ ਅਧਾਰਿਤ)
ਹਰਪ੍ਰੀਤ ਸਿੰਘ ਜਵੰਦਾ

ਜੜਾਂ

by admin October 30, 2020

ਵਿਹੜੇ ਵਿਚ ਬੈਠੇ ਆਰੇ ਵਾਲੇ ਆਰੀਆ ਨੂੰ ਤੇਜ ਕਰ ਰਹੇ ਸਨ।ਇਕ ਜਣਾ ਕਹੀ ਲਈ ਟੋਆ ਪੁੱਟਣ ਦਾ ਹਿਸਾਬ ਕਿਤਾਬ ਲਾ ਰਿਹਾ ਸੀ ।ਨਿੰਮੀ ਨਿੰਮੀ ਚਲਦੀ ਹਵਾ ਬੋਹੜ ਦੇ ਪੱਤਿਆਂ ਵਿਚੋਂ ਦੀ ਸਰਸਰਾਉਦੀ ਲੰਘ ਰਹੀ ਸੀ ਜਿਵੇ ਕਹਿ ਰਹੀ ਹੋਵੇ ਅੱਜ ਤੇਰੀ ਖ਼ੈਰ ਨਹੀਂ।ਪਰ ਬੋਹੜ ਦੇ ਪੱਤੇ ਬੇਪਰਵਾਹੀ ਨਾਲ ਲਹਿਲਹਾ ਰਹੇ ਸਨ।ਉਸ ਨੂੰ ਆਪਣੇ ਮਾਲਕ ਬਾਬੇ ਤੇ ਪੁਰਾ ਮਾਣ ਸੀ।
ਕਾਫੀ ਸਮਾਂ ਪਹਿਲਾ ਵੀ ਇਹੋ ਜਿਹਾ ਹੀ ਦਿਨ ਸੀ ਤੇ ਬਾਬੇ ਦੇ ਪੁੱਤਰ ਨੇ ਉਸ ਨੂੰ ਵੱਢਣ ਲਈ ਵੇਚ ਦਿੱਤਾ ਸੀ। ਉਸ ਦਿਨ ਵੀ ਉਸਦੀਆ ਜੜਾ ਵੱਢਣ ਲਈ ਟੋਆ ਪੁੱਟਿਆ ਜਾ ਰਿਹਾ ਸੀ ਤਾਂ ਬਾਬਾ ਪੋਤੇ ਨੂੰ ਗੋਦੀ ਚੁੱਕੀ ਬਾਹਰੋ ਆ ਗਿਆ।ਸਾਰਾ ਵਰਤਾਰਾ ਦੇਖ ਕੇ ਲੋਹ ਲਾਖਾ ਹੋ ਗਿਆ ਸੀ। “ਓਏ ਆਹ ਕੀ ਕਰੀ ਜਾਦਾਂ ਓ” ਬਾਬੇ ਨੇ ਗੁੱਸੇ ਨਾਲ ਮਜਦੂਰ ਤੋ ਪੁਛਿੱਆ ਸੀ। ਬਾਬੇ ਦੇ ਤੇਵਰ ਦੇਖ ਕੇ ਮਜਦੂਰ ਘਬਰਾ ਗਿਆ। “ਤੁਹਾਡੇ ਪੁੱਤਰ ਨੇ ਗ੍ਰੀਨ ਆਰੇ ਵਾਲਿਆ ਨੂੰ ਪੰਜ ਹਜਾਰ ਦਾ ਵੇਚ ਦਿੱਤਾ ਜੀ, ਮੈਨੂੰ ਤਾ ਉਹਨਾ ਨੇ ਭੇਜਿਆ ,”ਡਰਦਾ ਉਹ ਇਕੋ ਸਾਹ ਸਾਰਾ ਕੁਝ ਦਸ ਗਿਆ । ਬਾਬੇ ਨੇ ਮਜਦੂਰ ਭੇਜ ਦਿੱਤਾ ਪਰ ਜਦੋਂ ਆਰੇ ਦਾ ਮਾਲਕ ਆਇਆ ਤਾਂ ਬਾਬਾ ਡਾਂਗ ਕੱਢ ਲਿਆਇਆ ਸੀ।
ਉਸਨੇ ਆਪਣੇ ਪੁੱਤਰ ਦੀ ਵੀ ਚੰਗੀ ਲਾਹ ਪਾਹ ਕੀਤੀ।” ਤੈਨੂੰ ਪਤਾ ਇਹ ਮੇਰੇ ਦਾਦੇ ਦਾ ਲਾਇਆ ਹੋਇਆ ਹੈ,ਅੱਗੇ ਇਹ ਮੇਰੀ ਨਿਉਂ ਜੜ ਦੇ ਕੰਮ ਆਉ,” ਅੱਗ ਬਗੂਲੇ ਹੋਇਆ ਬੈਠਾ ਬਾਬਾ ਪੋਤਰੇ ਦੇ ਸਿਰ ਤੇ ਹੱਥ ਫੇਰਦਾ ਗਰਜਿਆ ਸੀ। ਪੁੱਤਰ ਨੇ ਮਲਵੀ ਜੀਭ ਨਾਲ ਉਜਰ ਕੀਤਾ ,”ਬਾਪੂ ਜੀ ਨਵੀ ਕੋਠੀ ਪਾਈ ਹੈ। ਭਲਾ ਇਹ ਚੰਗਾ ਲਗਦਾ , ਆਪਾ ਨਵੇ ਪੌਦੇ ਅਸ਼ੋਕਾ ਅਸ਼ੁਕਾ ਲਾ ਲਾਵਾਗੇ ਜਿਹਨਾ ਦਾ ਗੰਦ ਨਾ ਪੈਦਾ ਹੋਵੇ।” ਇਹ ਸੁਣ ਕੇ ਬਾਬੇ ਦਾ ਪਾਰਾ ਹੋਰ ਚੜ ਗਿਆ , “ਫੇਰ ਤਾ ਥੋਡੀ ਨਵੀ ਕੋਠੀ ਵਿੱਚ ਮੈ ਵੀ ਗੰਦ ਪਾਉਂਦਾ ਹੋਊ,ਜਦੋ ਤੱਕ ਮੈ ਜਿਉਦਾ ਕਿਸੇ ਨੇ ਇਸ ਵੱਲ ਅੱਖ ਚੁੱਕ ਕੇ ਨਹੀ ਦੇਖਣਾ। “ਬਾਬੇ ਦੀ ਨੂੰਹ ਵੀ ਹੱਥ ਜੋੜ ਕੇ ਪਤੀ ਸਾਹਮਣੇ ਖੜ ਗਈ ਸੀ ਕਿਉਂਕਿ ਉਹ ਬਾਬੇ ਦੇ ਸੁਭਾਅ ਨੂੰ ਜਾਣਦੀ ਸੀ।ਸਾਰੇ ਉਸ ਦੇ ਜਲਵੇ ਅਗੇ ਛਾਈ ਮਾਈ ਹੋ ਗਏ ਸਨ ਤੇ ਬੋਹੜ ਦੀਆਂ ਟਾਹਣੀਆਂ ਹੋਰ ਫੈਲ ਗਈਆਸਨ।
ਸਮਾ ਆਪਣੀ ਚਾਲ ਚਲਦਾ ਗਿਆ ਕਈ ਸਾਲ ਲੱਗ ਗਏ। ਬਾਬੇ ਦਾ ਪੋਤਰਾ ਜੁਆਨ ਹੋ ਗਿਆ ਸੀ ਤੇ ਬਾਬਾ ਕਾਫੀ ਬਿਰਧ ।ਕਈ ਦਿਨਾਂ ਤੋ ਤਾ ਉਸਨੇ ਬੋਹੜ ਦੀ ਛਾਂ ਵੀ ਨਹੀ ਮਾਣੀ ਸੀ।। ਕੋਠੀ ਅੰਦਰੋਂ ਬਾਹਰ ਨਿਕਲਦਾ ਪੋਤਾ ਬੋਲਿਆ,”ਚਲੋ ਕਰੋ ਕੰਮ ਸ਼ੁਰੂ। “ਮਜਦੂਰ ਹਾਲੇ ਵੀ ਜਕੋੇ ਤੱਕੀ ਜਿਹੀ ਕਰ ਰਹੇ ਸਨ। ਉਹਨਾ ਵਿਚੋ ਇਕ ਬੋਲਿਆ ,”ਜਦੋ ਆਏ ਹਾਂ ਵੱਢਣ ਤਾ ਵੱਢ ਹੀ ਦੇਵਾਗੇ ,ਪਰ ਤੇਰੇ ਬਾਬੇ ਨੂੰ ਪੁੱਛ ਲਿਆ ਸੀ। ਪਿਛਲੀ ਵਾਰੀ ਉਸ ਨੇ ਸਾਡੇ ਮਾਲਿਕ ਦੇ ਪਿਉ ਨੂੰ ਡਾਂਗ ਕੱਢ ਲਈ ਸੀ।”ਉਸ ਨੇ ਸਾਇਦ ਇਹ ਗੱਲ ਕਿਸੇ ਤੇ ਸੁਣੀ ਸੀ। “ਤੁਸੀ ਇਸ ਦਾ ਫਸਤਾ ਵੱਢੋ, ਗੰਦ ਪਾ ਰੱਖਿਆ,”ਇਹ ਕਹਿੰਦੇ ਉਸ ਦਾ ਮੱਥਾ ਤਿਉੜੀਆਂ ਨਾਲ ਭਰ ਗਿਆ ਸੀ।ਆਰੀ ਵਾਲੇ ਨੇ ਫੇਰ ਦੁਹਰਾਇਆ,”ਪੁੱਛ ਤਾ ਲਿਆ ਸੀ।”ਉਹ ਸਿਰ ਹਿਲਾਉਂਦਾ ਬੋਲਿਆ”ਤੁਸੀਂ ਬਾਬੇ ਦਾ ਫਿਕਰ ਨਾ ਕਰੋ ,ਮੈਂ ਚਾਹ ਭੇਜਦਾ।” ਪੋਤਰਾ ਅੰਦਰ ਚਲਾ ਗਿਆ ਸੀ । ਉਹ ਹਾਲੇ ਵੀ ਸ਼ਸ਼ੋਪੰਜ ਵਿਚ ਸਨ।
ਥੋੜੇ ਸਮੇ ਬਾਦ ਚਾਹ ਦੇ ਗਿਲਾਸ ਲਿਆ ਕੇ ਕੰਮਵਾਲੀ ਨੇ ਸਾਰਿਆ ਨੂੰ ਫੜਾ ਦਿਤੇ।ਉਹਨਾਂ ਬਾਬੇ ਵਾਰੇ ਜਦੋ ਉਸਨੂੰ ਪੁੱਛਿਆ ਤਾਂ ਉਸ ਨੇ ਆਸਾ ਪਾਸਾ ਦੇਖਿਆ ਤੇ ਭੇਦਭਰੇ ਅੰਦਾਜ ਵਿਚ ਕਿਹਾ,”ਬਾਬੇ ਦੀ ਚਿੰਤਾ ਛੱਡੋ ਇਹ ਉਸ ਨੂੰ ਪਰਸੋ ਬਿਰਧ ਆਸ਼ਰਮ ਛੱਡ ਆਏ ਨੇ।”ਉਸ ਦੀ ਗੱਲ ਸੁਣ ਕੇ ਉਹ ਚਿੰਤਾਮੁਕਤ ਹੋ ਕੇ ਚਾਹ ਪੀਣ ਲੱਗੇ ।
ਹਵਾ ਪੱਤਿਆਂ ਵਿਚੋਂ ਦੀ ਸਰਸਰਾਉਦੀ ਹਾਲੇ ਵੀ ਲੰਘ ਰਹੀ ਸੀ ਪਰ ਬੋਹੜ ਦੇ ਪੱਤੇ ਕੁਮਲਾ ਗਏ ਸਨ ।ਟਾਹਣੀਆ ਝੁਕ ਕੇ ਧਰਤੀ ਨਾਲ ਲੱਗ ਗਈਆ ਸਨ ।ਜਿਵੇ ਉਹ ਕਹਿ ਰਹੀਆ ਹੋਣ ਜਿਹਨਾ ਨੇ ਆਪਣੀਆ ਜੜਾ ਆਪਣੇ ਹੱਥੀ ਵੱਢ ਦਿੱਤੀਆਂ ਉਹਨਾ ਤੋ ਸਾਡੀਆਂ ਜੜਾ ਕਿਵੇ ਬੱਚ ਸਕਦੀਆਂ ਹਨ।ਮਜ਼ਦੂਰ ਚਾਹ ਪੀ ਕੇ ਦਬਾਦੱਬ ਆਰੀ ਨੂੰ ਹੋਰ ਤਿੱਖਾ ਕਰਨ ਵਿਚ ਰੁੱਝ ਗਏ ਸਨ।
ਭੁਪਿੰਦਰ ਸਿੰਘ ਮਾਨ

ਰੰਗ

by admin October 29, 2020

ਆਜ਼ਾਦੀ ਦਿਵਸ ਧੂਮ ਧੜਕੇ ਨਾਲ ਮਨਾਇਆ ਜਾ ਰਿਹਾ ਸੀ ਕੌਮੀ ਝੰਡਾ ਸ਼ਾਨ ਨਾਲ ਝੂਲ ਰਿਹਾ ਸੀ ।ਦੋਵੇ ਪ੍ਰੇਮੀ ਪ੍ਰੇਡ ਦਾ ਅਨੰਦ ਮਾਣ ਰਹੇ ਸੀ ਮੁੰਡੇ ਦੇ ਚਿਹਰੇ ਤੇ ਬੇਫਿਕਰੀ ਸੀ ਪਰ ਕੁੜੀ ਥੋੜੀ ਪ੍ਰੇਸ਼ਾਨੀ ਵਿਚ ਸੀ ਕਿਉਂਕਿ ਕਈ ਨਜ਼ਰਾਂ ਉਹਨਾ ਨੂੰ ਵਿੰਨ੍ਹ ਰਹੀਆਂ ਸਨ।ਉਸ ਨੇ ਝੰਡੇ ਨੂੰ ਨੀਝ ਨਾਲ ਦੇਖਿਆ। ਜਿਉਂ ਹੀ ਪ੍ਰੇਡ ਖ਼ਤਮ ਹੋਈ ਉਹ ਖੜੀ ਹੋ ਗਈ।

ਮੁੰਡੇ ਨੇ ਉਸ ਵਲ ਸਵਾਲੀਆ ਨਜ਼ਰਾਂ ਨਾਲ ਦੇਖਿਆ,” ਕੀ ਗੱਲ ਏਨੀ ਜਲਦੀ ਜਾ ਕਿਉਂ ਰਹੀ ਹੈ,ਹਾਲੇ ਰੰਗਾਰੰਗ ਪ੍ਰੋਗਰਾਮ ਬਾਕੀ ਹੈ।”ਕੁੜੀ ਦੇ ਮੂੰਹੋਂ ਉਦਾਸ ਬੋਲ ਨਿਕਲੇ,”ਹਮੇਸ਼ਾ ਲਈ ਜਾ ਰਹੀ ਹਾਂ ਆਪਣਾ ਧਿਆਨ ਰੱਖੀ।”ਮੁੰਡਾ ਚੋਂਕ ਕੇ ਬੋਲਿਆ,” ਇਹ ਕੀ ਕਹਿ ਰਹੀ ਏ?” ਕੁੜੀ ਦਾ ਧਿਆਨ ਹਾਲੇ ਵੀ ਝੰਡੇ ਵੱਲ ਸੀ ਤੇ ਉਸ ਨੇ ਝੰਡੇ ਵੱਲ ਇਸ਼ਾਰਾ ਕੀਤਾ ,”ਆਪਣੇ ਧਰਮ ਦੇ ਰੰਗ ਸਿਰਫ ਇਥੇ ਹੀ ਇਕੱਠੇ ਹੋ ਸਕਦੇ ਨੇ ਹਕੀਕਤ ਵਿੱਚ ਇਨ੍ਹਾਂ ਦੇ ਇਕੱਠੇ ਹੋਣ ਨਾਲ ਬਹੁਤ ਕੁਝ ਮਾੜਾ ਵਾਪਰ ਸਕਦਾ ਹੈ।”ਮੁੰਡੇ ਨੂੰ ਗੱਲ ਸਮਝ ਆ ਚੁੱਕੀ ਸੀ ,ਉਸਨੇ ਜਵਾਬ ਦਿਤਾ,”ਤੂੰ ਧਿਆਨ ਨਹੀਂ ਦਿੱਤਾ ਭਗਵੇਂ ਤੇ ਸਬਜ ਰੰਗਾ ਦੇ ਵਿਚਕਾਰ ਇਨਸਾਨੀਅਤ ਦਾ ਸਫੈਦ ਰੰਗ ਇਹਨਾ ਦੋਹਾਂ ਨੂੰ ਜੋੜਦਾ ਹੈ।”
ਕੁੜੀ ਘੋਰ ਉਦਾਸੀ ਵਿਚ ਉੱਤਰਦੀ ਹੋਈ ਬੋਲੀ,”ਭੋਲਿਆ ਇਹ ਕਿਤਾਬੀ ਗੱਲਾਂ ਨੇ ਉਪਰਲੇ ਤੇ ਹੇਠਲੇ ਰੰਗਾਂ ਨੇ ਇਨਸਾਨੀਅਤ ਨੂੰ ਤਾ ਕਦੋਂ ਦਾ ਤਾਰ ਤਾਰ ਕਰ ਦਿੱਤਾ ਹੈ। ਇਹ ਤਾ ਸਿਰਫ ਝੰਡੇ ਵਿੱਚ ਹੀ ਦਿਖਦੀ ਹੈ।”ਮੁੰਡਾ ਵੀ ਉਦਾਸ ਹੋ ਗਿਆ ਸੀ।ਉਸ ਨੇ ਕਿਹਾ ,”ਇਕ ਵਾਰ ਸੋਚ ਲੈ।” ਉਹ ਉੱਠ ਖੜੀ ਹੋਈ ਆਸੇ ਪਾਸੇ ਰੰਗਾ ਦੇ ਠੇਕੇਦਾਰਾ ਦੀਆਂ ਅੱਗ ਉਗਲਦੀਆਂ ਅੱਖਾਂ ਵੱਲ ਇਸ਼ਾਰਾ ਕਰਦੀ ਬੋਲੀ,”ਆਪਣੇ ਕਰਕੇ ਕੀਤੇ ਇਹ ਰੰਗ ਪਾਗਲ ਹੋ ਕੇ ਆਦਮ ਬੋ ਆਦਮ ਬੋ ਨਾ ਕਰਨ ਲੱਗ ਜਾਣ ਤੇ ਤਾਰ ਤਾਰ ਹੋਈ ਇਨਸਾਨੀਅਤ ਦਾ ਹੋਰ ਮਾੜਾ ਹਾਲ ਹੋ ਜਾਵੇ ,ਇਸ ਲਈ ਮੈਨੂੰ ਜਾਣਾ ਹੀ ਪਵੇਗਾ।”ਉਹ ਇਹ ਕਹਿ ਕੇ ਤੁਰ ਗਈ ਸੀ ਤੇ ਹੁਣ ਮੁੰਡਾ ਲਗਾਤਾਰ ਝੰਡੇ ਦੇ ਰੰਗਾਂ ਨੂੰ ਧਿਆਨ ਨਾਲ ਦੇਖ ਰਿਹਾ ਸੀ ਤੇ ਸੋਚ ਰਿਹਾ ਸੀ। ਸਚਮੁੱਚ ਸਾਡੇ ਮੁਲਕ ਵਿਚ ਇਨਸਾਨੀਅਤ ਦਾ ਕੋਈ ਮੁੱਲ ਨਹੀਂ ਸਭ ਕੁਝ ਧਰਮਾਂ ਦੇ ਰੰਗਾ ਅਨੁਸਾਰ ਹੀ ਹੁੰਦਾ ਰਹੇਗਾ ।
ਭੁਪਿੰਦਰ ਸਿੰਘ ਮਾਨ

ਮੇਰਾ ਪਿੰਡ –

by admin October 28, 2020

ਪਿੰਡ ਦੀ ਜੂਹ ਵਿੱਚ ਵੜ੍ਹਦੇ ਹੀ
ਸਰੀਰ ਵਿੱਚ ਰੂਹ ਆ ਗਈ
ਅੱਡੇ ਤੇ ਉੱਤਰਦੇ ਹੀ ਹਵਾ ਦੇ ਵਰੋਲੇ ਨਾਲ ਅੱਖਾਂ ਵਿੱਚ ਓਹੀ ਮਿੱਟੀ ਪਈ
ਜਿਹਦੇ ਵਿੱਚ ਖੇਡਿਆ ਸੀ ਕਦੇ
ਮਿੱਟੀ ਮੇਰੇ ਨਾਲ ਗੱਲਾਂ ਕਰਦੀ ਜਾਪੀ
ਕਹਿੰਦੀ ਕੋਈ ਨਾ ਰੱਚ ਜਾਵੇਗਾ ਹੌਲੀ ਹੌਲੀ ਫੇਰ ਮੇਰੇ ਵਿੱਚ -ਕਦੇ ਨਹੁੰਆਂ ਨਾਲੋ ਵੀ ਮਾਸ ਅੱਡ ਹੋਏ ਆਂ
ਰਾਹ ਵਿੱਚ ਵੱਡੇ ਛੋਟੇ ਟੱਕਰੇ ਮਿਲੇ ਤਾਂ ਆਪਣੇਪਨ ਤੇ ਆਵਦੀ ਮਿੱਟੀ ਦੀ ਵਾਸ਼ਨਾ ਆਈ
ਸ਼ਾਇਦ ਇਹ ਮਹਿੰਗੇ ਇੱਤਰ-ਫਲੇਲਾਂ ਤੋ ਕਿਤੇ ਚੰਗੀ ਸੀ
ਸੁੱਖ-ਸਾਦ ਤਾਂ ਸ਼ਾਇਦ ਹਮੇਸ਼ਾ ਦੀ ਤਰ੍ਹਾਂ ਚੜ੍ਹਦੀਕਲਾ ਹੀ ਸੀ
ਪਿੰਡ ਦੀ ਜੂਹ ਵਿੱਚ ਵੜ੍ਹਦੇ ਹੀ ਉਹ ਕਾਰਾਂ , ਪੈਸੇ ਦਾ ਹੰਕਾਰ ਮਗਰਲੀ ਫਿਰਨੀ ਤੇ ਰਹਿ ਗਿਆ
ਇਹਨਾਂ ਅੱਗੇ ਤਾਂ ਕੋਈ ਲਕੋਅ ਨਹੀ ਸੀ
ਇਹਨਾਂ ਨੇ ਮੈਨੂੰ ਕੁੜਤੇ ਪਜਾਮੇ ਦੇ ਲੀੜੇ ਵਿੱਚੋ ਬਣੀ ਨਿੱਕਰ ਵਿੱਚ ਵੀ ਵੇਖਿਆ ਸੀ ਤੇ ਇਹਨਾਂ ਨੇ ਮਹਿੰਗੇ ਬਰਾਡਾਂ ਦੇ ਕੱਪੜੇਆਂ ਵਿੱਚ ਵੀ
ਸਭ ਵੱਡੇ ਛੋਟੇ ਗਰੀਬ ਅਮੀਰ ਆਪਣੇ ਹੀ ਤਾਂ ਸੀ
ਸ਼ਾਇਦ ਮੇਰੇ ਨਾਲੋ ਜਿਆਦਾ ਛੇੜੂ ਨੂੰ ਵੀ ਮੇਰੇ ਟਾਇਮਟੇਬਲ ਰਟੇ ਹੋਏ ਸੀ
ਇਸੇ ਲਈ ਜਿਸ ਦਿਨ ਥੋੜ੍ਹਾ ਲੇਟ ਉੱਠਦਾ ਤਾਂ ਪੁੱਛਦਾ ਕੀ ਗੱਲ ਅੱਜ ਲੇਟ ਉੱਠਿਆ
ਜਿੰਦਗੀ ਸ਼ਾਇਦ ਭੱਜ-ਦੌੜ ਵਿੱਚੋ ਨਿਕਲ ਕੇ ਇੱਕ ਆਮ ਜੋਗੀ-ਫਕੀਰ ਵਰਗੀ ਸੀ ਪਿੰਡ ਵਿੱਚ ਜਿਹਦੇ ਲਈ ਹਰ ਘਰ ਆਪਣਾ ਹੀ ਹੁੰਦਾ
ਬੋਹੜ,ਪਿੱਪਲ,ਕਿੱਕਰਾਂ ਤੇ ਬੇਰੀਆਂ ਵੀ ਆਪਣੇ ਜੇ ਜਾਪੇ
ਜਿਹਨਾਂ ਤੇ ਕਦੇ ਪੀਘਾਂ ਪਾਉਦੇ ਰਹੇ ਸੀ
ਪਾਪੜ ਤੇ ਲਾਲ ਰੰਗ ਦੀ ਡੱਕੇ ਆਲੀ ਕੁਲਫੀ ਵੀ ਖੁਰ ਗਈ ਜਾਪੀ
ਜਦੋ ਮੈਨੂੰ ਆਵਾਜ ਵੱਜੀ “ਉੱਠ ਖੜ੍ਹ ਅੱਜ ਲੈਕਚਰ ਲਾਉਣ ਜਾਣਾ ਕਾਲਜ “।
ਇੰਨੇ ਨੂੰ ਭਿੱਜੀਆਂ ਅੱਖਾਂ ਲੈ ਕੇ ਮੈ ਪਿੰਡ ਪਿੱਛੇ ਛੱਡਕੇ ਚੰਡੀਗੜ੍ਹ ਦੇ ਇੱਕ ਕਾਲਜ ਦਾ ਸਟੂਡੈਟ ਬਣ ਗਿਆ ਸੀ
ਇਹ ਸ਼ਾਇਦ ਮਹਿਜ ਇੱਕ ਸੁਪਨਾ ਭਰ ਸੀ ਪਰ ਇਹ ਜਿੰਦਗੀ ਦੀ ਇੱਕ ਅਸਲ ਹਕੀਕਤ ਸੀ ਜਿਸਦੀ ਸੁਰੂਆਤ ਅਭੁੱਲ ਸੀ ਪਰ ਅੰਤ ਸੋਚ ਤੋ ਪਰੇ ।

~Ukkarjeet Dhillon

ਜਿੰਦਗੀ ਤੇ ਬਿਜਨਸ

by admin October 27, 2020

ਉਹ ਦੁਕਾਨਦਾਰ ਅਕਸਰ ਆਪਣੇ ਪੁੱਤ ਨੂੰ ਆਪਣੇ ਨਾਲ ਕੰਮ ਵਿੱਚ ਲਗਾ ਲੈਂਦਾ ਸੀ। ਕਈ ਵਾਰ ਗਾਹਕਾਂ ਨੇ ਆਉਣਾ ਤੇ ਦੁਕਾਨਦਾਰ ਦਾ ਟਾਈਮ ਲਗਾ ਦੇਣਾ ਤੇ ਫੇਰ ਚੀਜ ਕੋਈ ਵੀ ਪਸੰਦ ਨਾ ਕਰਨੀ। ਇਹ ਦੇਖ ਮੁੰਡੇ ਨੂੰ ਗੁੱਸਾ ਆ ਜਾਣਾ ਤੇ ਇੱਕ ਦਿਨ ਉਹ ਉਹਨਾ ਸਮਾਨ ਦੇਖ ਕੇ ਗਏ ਗਾਹਕਾਂ ਨੂੰ ਬੁਰਾ ਭਲਾ ਬੋਲਣ ਲੱਗ ਗਿਆ ਕਿ ਜੇ ਕੁਝ ਲੈਣਾ ਹੀ ਨਹੀਂ ਤਾਂ ਟਾਈਮ ਕਿਉਂ ਖਰਾਬ ਕਰਦੇ ਹਨ । ਉਸ ਦੁਕਾਨਦਾਰ ਨੇ ਉਸੇ ਵਕਤ ਆਪਣੇ ਪੁੱਤ ਨੂੰ ਪਿਆਰ ਨਾਲ ਟੋਕਿਆ ਤੇ ਪੁੱਛਿਆ , “ਪੁੱਤ ਉਹਨਾਂ ਨੇ ਮੇਰਾ ਟਾਈਮ ਲਿਆ , ਕੀ ਤੈਨੂੰ ਮੇਰੇ ਮੱਥੇ ਤੇ ਕੋਈ ਤਿਊੜੀ ਦਿਖ ਰਹੀ ਹੈ ?
” ਨਹੀਂ ” ਪੁੱਤ ਨੇ ਨੀਵੀ ਪਾਉਂਦੇ ਹੋਏ ਨੇ ਜਵਾਬ ਦਿੱਤਾ।
“ਪੁੱਤ ਇਹ ਗਾਹਕ ਹੀ ਆਪਣਾ ਰੱਬ ਹੈ , ਜੇ ਇਹ ਗਾਹਕ ਹਨ ਤਾਂ ਹੀ ਆਪਣੀ ਰੋਜ਼ੀ ਰੋਟੀ ਹੈ। ਨਾਲੇ ਜੇ ਉਹਨਾਂ ਨੇ ਮੇਰਾ ਟਾਈਮ ਲਿਆ ਹੈ ਤਾਂ ਉਸ ਬਦਲੇ ਮੈਨੂੰ ਬਹੁਤ ਕੁਝ ਸਿਖਾ ਕਿ ਵੀ ਗਏ ਨੇ। ”
“ਪੁੱਤ ਨੇ ਇੱਕ ਦਮ ਉੱਪਰ ਮੂੰਹ ਚੁੱਕਿਆ ਤੇ ਪੁੱਛਿਆ , ਡੈਡੀ ਜੀ ਉਹ ਕੀ ਸਿਖਾ ਕਿ ਗਏ ਨੇ ? ਮੈਨੂੰ ਤਾਂ ਕੁਝ ਪਤਾ ਨਹੀਂ ਲੱਗਾ ਮੈਂ ਵੀ ਇਥੇ ਹੀ ਸੀ। ”
ਦੁਕਾਨਦਾਰ ਨੇ ਆਪਣੇ ਬੇਟੇ ਨੂੰ ਜਵਾਬ ਦਿੱਤਾ , “ਉਹਨਾਂ ਮੈਨੂੰ ਸਿਖਾਇਆ ਹੈ ਕਿ ਸਦਾ ਆਪਣੀ ਚੀਜ ਨੂੰ ਸਭ ਤੋਂ ਵਧੀਆ ਮੰਨਣ ਦੀ ਜਿੱਦ ਨਾ ਕਰੋ ਤੇ ਸਿੱਖੋ ਕਿ ਤੁਹਾਡੀ ਚੀਜ ਵਿੱਚ ਹੋਰ ਵੀ ਬਹਿਤਰੀ ਦੀ ਗੁੰਜਾਇਸ਼ ਹੈ , ਜੇ ਅਸੀਂ ਇਹ ਗੁੰਜਾਇਸ਼ ਪੂਰੀ ਕਰ ਦਿੱਤੀ ਤਾਂ ਸਾਡਾ ਸਮਾਨ ਸਭ ਤੋਂ ਵੱਧ ਵਿਖੇਗਾ। ਇਸੇ ਤਰ੍ਹਾਂ ਸਾਨੂੰ ਜਿੰਦਗੀ ਵਿੱਚ ਵੀ ਸਦਾ ਆਪਣੇ ਆਪ ਵਿੱਚ ਬਹਿਤਰੀ ਕਰਨੀ ਚਾਹੀਦੀ ਹੈ ਤੇ ਕਮੀ ਦੱਸਣ ਵਾਲੇ ਦਾ ਧੰਨਵਾਦ ਕਰਨਾ ਚਾਹੀਦਾ ਹੈ। ਫੇਰ ਦੇਖਣਾ ਜਿੰਦਗੀ ਕਿਵੇਂ ਸੋਹਣੀ ਹੁੰਦੀ ਹੈ। ”
ਉਸ ਲੜਕੇ ਨੇ ਆਪਣੇ ਪਿਤਾ ਦੀਆਂ ਗੱਲਾਂ ਨੂੰ ਆਪਣੀ ਜਿੰਦਗੀ ਵਿੱਚ ਧਾਰ ਲਿਆ ਤੇ ਅੱਜ 30 ਸਾਲ ਬਾਅਦ ਉਹ ਆਪਣੇ ਮੌਲ ਜੋ ਦੇਸ਼ ਦਾ ਸਭ ਤੋਂ ਮਹਿੰਗਾ ਤੇ ਸਭ ਤੋਂ ਵੱਡਾ ਮੌਲ ਸੀ ਦੇ ਆਫਿਸ ਵਿੱਚ ਆਪਣੇ ਪਿਤਾ ਸੀ ਤਸਵੀਰ ਵੱਲ ਦੇਖਦਾ ਹੋਇਆ ਆਪਣੇ ਪੁੱਤਰ ਨੂੰ ਸਮਝਾ ਰਿਹਾ ਸੀ ਕਿ ” ਜਿੰਦਗੀ ਚ ਉਹਨਾਂ ਲੋਕਾਂ ਨੂੰ ਸਦਾ ਸਨਮਾਨ ਦੇਵੋ ਜਿੰਨਾ ਕਰਕੇ ਤੁਸੀਂ ਹੋ। ਜਿੰਦਗੀ ਵਿੱਚ ਕਿਸੇ ਵੀ ਅਹੁਦੇ ਤੇ ਪਹੁੰਚ ਜਾਵੋ ਪਰ , ਜਿੰਨਾ ਕਰਕੇ ਉਥੇ ਪਹੁੰਚੇ ਹੋ ਉਹਨਾਂ ਨੂੰ ਕਦੇ ਨਾ ਭੁੱਲੋ। ਅਸੀਂ ਦੁਕਾਨ ਤੋਂ ਮੌਲ ਤੱਕ ਆਪਣੇ ਗਾਹਕਾਂ ਕਰਕੇ ਪਹੁੰਚੇ ਹਾਂ ਇਸ ਲਈ ਅਸੀਂ ਉਹਨਾਂ ਦਾ ਸਨਮਾਨ ਕਰਦੇ ਹਾਂ, ਪਰ ਇਹ ਅਸੂਲ ਜਿੰਦਗੀ ਤੇ ਬਿਜਨਸ (ਵਪਾਰ ) ਦੋਵਾਂ ਵਿੱਚ ਲਾਗੂ ਹੁੰਦਾ ਹੈ।

ਜਗਮੀਤ ਸਿੰਘ ਹਠੂਰ

ਠੱਗੀ 

by admin October 26, 2020

” ਗੱਲ ਉਦੋਂ ਦੀ ਹੈ ਜਦੋਂ ਮੋਬਾਈਲ ਫੋਨ ਨਹੀਂ ਸੀ ਹੁੰਦੇ।”

ਹੁਣ ਉਹ ਇੱਕ ਡੇਰੇ ਤੇ ਜਾਣ ਲੱਗ ਪਿਆ ਸੀ। ਡੇਰੇ ਦੇ ਮੁਖੀ ਨਾਲ ਆਪਣੀ ਜਾਣ-ਪਹਿਚਾਣ ਵਧਾਉਣ ਲਈ ਉਹ ਇੱਕ ਡੇਰੇ ਦੇ ਸੇਵਦਾਰ ਨੂੰ ਮਿਲਿਆ ਤੇ ਆਖਿਆ, “ਵੈਸੇ ਤਾਂ ਮੈਨੂੰ ਵੀ ਪਤਾ ਆਪਣੇ ਡੇਰੇ ਪੈਸਿਆਂ ਦਾ ਚੜਾਵਾ ਨਹੀਂ ਚੜਦਾ, ਪਰ ਜੇ ਸ਼ਰਧਾ ਭਾਵਨਾ ਨਾਲ ਕੁਝ ਪੈਸੇ ਦੇਣੇ ਹੋਣ ਤਾਂ ਕਿਸਨੂੰ ਮਿਲੀਏ?”
“ਆ ਜਾਓ ਤੁਹਾਨੂੰ ਕੈਸ਼ੀਅਰ ਸਾਬ ਮਿਲਾ ਦਿੰਦਾ ਹਾਂ”! ਸੇਵਾਦਾਰ ਨੇ ਕਿਹਾ।
11000 ਦੀ ਪਰਚੀ ਕੱਟਦੇ ਖਜਾਨਚੀ ਉਸਨੂੰ ਪੈਰਾਂ ਤੋਂ ਮੂੰਹ ਤੱਕ ਦੇਖ ਰਿਹਾ ਸੀ।ਧੰਨਵਾਦ ਤੋਂ ਇਲਾਵਾ ਖਜਾਨਚੀ ਹੋਰ ਕੁੱਝ ਨਾ ਬੋਲਿਆ।
ਤਿੰਨ – ਚਾਰ ਹਫਤਿਆਂ ਬਾਅਦ ਹੁਣ ਉਹ ਸਿੱਧੇ ਹੀ ਖਜਾਨਚੀ ਨੂੰ ਮਿਲ ਪਿਆ ਤੇ 21000 ਦੀ ਪਰਚੀ ਕਟਵਾ ਲਈ। ਖਜਾਨਚੀ ਉਸ ਦਿਨ ਵੀ ਧੰਨਵਾਦ ਤੋਂ ਇਲਾਵਾ ਕੁਝ ਨਾ ਬੋਲਿਆ।ਉਸ ਤੋਂ ਫਿਰ ਤਿੰਨ-ਚਾਰ ਹਫਤੇ ਬਾਅਦ 51000 ਦੀ ਪਰਚੀ ਕੱਟਦੇ ਖਜਾਨਚੀ ਵੀ ਕੰਬ ਰਿਹਾ ਸੀ। ਅਚਾਨਕ ਉਹ ਬੋਲਿਆਂ, “ਕੀ ਮੈਂ ਸੰਤ ਜੀ ਦੇ ਦਰਸ਼ਨ ਕਰ ਸਕਦਾ” ?

“ਹਾਂਜੀ! ਜਰੂਰ” , ਕੰਬਦਾ ਹੋਇਆ ਖਜਾਨਚੀ ਬੋਲਿਆ।

ਕਮਰੇ ਵਿਚ ਜਾ ਕੇ ਉਸਨੇ ਸੰਤ ਦੇ ਪੈਰ ਛੂਹੇ ਮੱਥਾ ਟੇਕਿਆ। ਇਸ ਤੋਂ ਪਹਿਲਾਂ ਸੰਤ ਤੇ ਉਹ ਆਪਸ ਵਿੱਚ ਕੋਈ ਗੱਲ ਕਰਦੇ ਖਜਾਨਚੀ ਨੇ ਉਸਦੇ ਵੱਡੇ ਦਿਲ ਦੀਆਂ ਸਿਫਤਾਂ ਦੈ ਪੁੱਲ ਬੰਨ ਦਿੱਤੇ।

“ਭਾਈ ਕੀ ਕੰਮ ਕਾਰ ਹੈ ਆਪਣਾ”? ਸੰਤ ਨੇ ਆਖਿਆ।
” ਕੁਝ ਖਾਸ ਨਹੀਂ ਜੀ, ਇੰਮੀਗਰੇਸ਼ਨ ਦਾ ਕੰਮ ਹੈ! ਬੰਦੇ ਬਾਹਰਲੇ
ਮੁਲਕਾਂ ਵਿਚ ਭੇਜੀ ਦੇ ਨੇ, ਜਦੋਂ ਦੇ ਤੁਹਾਡੇ ਨਾਲ ਨਾਲ ਜੁੜੇ ਹਾਂ ਉਦੋ ਦੀ ਕੋਈ ਘਾਟ ਨਹੀਂ।” ਉਹ ਬੋਲਿਆ।
“ਮਹਾਰਾਜ ਤਰੱਕੀਆਂ ਬਖਸ਼ੇ” ਸੰਤ ਨੇ ਉਸਦੇ ਸਿਰ ਤੇ ਹੱਥ ਰੱਖਦਿਆਂ ਕਿਹਾ।

ਹੁਣ ਉਹ ਕਮਰੇ ਵਿੱਚੋਂ ਬਾਹਰ ਆ ਕੇ ਸੋਚ ਰਿਹਾ ਸੀ ਕਿ ਉਸਨੂੰ ਹੁਣ ਆਪਣਾ ਆਖਰੀ ਦਾਅ ਕਦੋਂ ਖੇਡਣਾ ਚਾਹੀਦਾ ਹੈ। ਬਿਲਕੁਲ ਸੰਤ ਵੀ ਖਜਾਨਚੀ ਨਾਲ ਗੱਲ ਕਰ ਰਿਹਾ ਸੀ ਕਿ ਜਦੋਂ ਇਹ ਅਗਲੀ ਵਾਰ ਆਵੇ ਤਾਂ ਮੇਰੇ ਨਾਲ ਜਰੂਰ ਮਿਲਾਉਣਾ। ਆਪਣੇ ਕੀਰਤਨੀਏ ਜੱਥੇ ਨੂੰ ਮੇਰੇ ਕੋਲ ਭੇਜੋ।

ਮਹੀਨੇ – ਦੋ ਮਹੀਨੇ ਬਾਅਦ ਉਹ ਨਵੀਂ ਨੌਂ ਸਵਾਰੀ ਗੱਡੀ ਲੈ ਕੇ ਡੇਰੇ ਤੇ ਚਲਾ ਗਿਆ। ਸੰਤ ਨੂੰ ਚਾਬੀ ਦੀ ਪੇਸ਼ਕਸ਼ ਕਰਦਾ ਹੋਇਆ ਕਹਿੰਦਾ, ” ਦਾਸ ਵੱਲੋਂ ਭੇਟਾ ਸਵੀਕਾਰ ਕਰੋ, ਬਸ ਜਦੋਂ ਦੇ ਤੁਹਾਡੇ ਲੜ ਲੱਗੇ ਹਾਂ ਮੇਰੇ ਤਾਂ ਭਾਗ ਖੁੱਲ ਗਏ”।
ਸੰਤ ਨੇ ਵੀ ਚਾਬੀ ਫੜਦਿਆਂ ਆਖਿਆ, ” ਮਹਾਰਾਜ ਤੁਹਾਨੂੰ ਬਹੁਤਾ ਬਹੁਤਾ ਦੇਵੇ”। ਇਸ ਤੋਂ ਅੱਗੇ ਸੰਤ ਬੋਲਿਆ ਇੱਕ ਕੰਮ ਹੈ, “ਆਪਣੇ ਅੱਠ ਬੱਚੇ ਨੇ ਇੰਗਲੈਂਡ ਭੇਜਣੇ ਨੇ” ਕੀ ਸੇਵਾ ਲਵੋਗੇ?

“ਪਹਿਲਾਂ ਉਨ੍ਹਾਂ ਦੇ ਪਾਸਪੋਰਟ ਪੜ੍ਹਾਈ ਦੇ ਦਸਤਾਵੇਜ਼ ਮੰਗਵਾ ਲਵੋ। ਫਿਰ ਪਤਾ ਲੱਗੇਗਾ ਕਿ ਉਹਨਾ ਦਾ ਕੰਮ ਬਣੇਗਾ ਜਾਂ ਨਹੀਂ। ਰਹੀ ਗੱਲ ਪੈਸਿਆਂ ਦੀ ਤੁਹਾਡਾ ਕੰਮ ਮੈਂ ਬਿਨਾਂ ਪੈਸਿਆਂ ਕਰਾਂਗਾ।”

” ਨਹੀਂ ਭਾਈ ਜੀ, ਇਹ ਗਲਤ ਹੈ। ਤੁਸੀਂ ਇੱਕ ਸ਼ਰਧਾਲੂ ਵਜੋਂ ਡੇਰੇ ਲਈ ਬਹੁਤ ਕੁੱਝ ਕੀਤਾ ਹੈ। ਪਰ ਇਹ ਤੁਹਾਡਾ ਕੰਮ ਹੈ।
ਦਸ ਮਿੰਟ ਵਿਚ ਸੰਤ ਨੇ ਸਭ ਦੇ ਦਸਤਾਵੇਜ਼ ਮੰਗਵਾ ਲਏ।”

ਉਸਨੇ ਐਨਕ ਲਗਾ ਕੇ ਸਾਰੇ ਦਸਤਾਵੇਜ਼ਾਂ ਨੂੰ ਇੱਕ ਘੰਟਾ ਦੇਖਿਆ ਤੇ ਕਿਹਾ, ਸਭ ਦਾ ਕੰਮ ਬਣ ਜਾਵੇਗਾ “।
ਪੈਸੇ ਕਿੰਨੇ ਲੱਗਣਗੇ, ਸੰਤ ਨੇ ਕਿਹਾ
” ਪੈਸੇ ਦੇ ਮਾਮਲੇ ਵਿਚ ਤੁਸੀਂ ਮੇਰੇ ਨਾਲ ਧੱਕਾ ਕਰ ਰਹੇ ਹੋ”। ਉਸਨੇ ਹੱਸਦਿਆਂ ਆਖਿਆ।
32 ਲੱਖ ਰੁਪਏ ਲੱਗ ਜਾਣਗੇ। ਜਿਹੜੇ ਕੋਈ ਉੱਪਰਲੇ ਹਜਾਰਾਂ ਦੇ ਖਰਚੇ ਉਹ ਮੈ ਆਪ ਦੇਵਾਂਗਾ। ਹੁਣ ਮੈਨੂੰ ਇੰਨੀ ਕੁ ਸੇਵਾ ਤਾਂ ਲਾਓ।

ਸੰਤ ਨੇ ਹਾਂ ਕਰ ਦਿੱਤੀ ਤੇ ਪ੍ਰਕਿਰਿਆ ਸ਼ੁਰੂ ਕਰਨ ਲਈ ਕਹਿ ਕੇ ਉਹ ਸਭ ਦੇ ਪਾਸਪੋਰਟ ਤੇ ਦਸਤਾਵੇਜ਼ ਲੈ ਲੈਂਦਾ ਹੈ। ਪੈਸੇ ਵੀਜ਼ਾ ਲੱਗਣ ਤੋਂ ਬਾਅਦ ਲਵਾਂਗਾ।
ਸਾਰੇ ਉਸ ਦੇ ਇਸ ਵਤੀਰੇ ਤੇ ਇਮਾਨਦਾਰੀ ਤੋਂ ਬਹੁਤ ਖੁਸ਼ ਸਨ।

ਸਵਾ-ਡੇਢ ਮਹੀਨੇ ਬਾਅਦ ਉਹ ਡੇਰੇ ਮਠਿਆਈ ਲੈ ਕੇ ਆਇਆ ਤੇ ਸੰਤ ਦਾ ਮੂੰਹ ਮਿੱਠਾ ਕਰਾਉਂਦਿਆਂ ਕਹਿਣ ਲੱਗਿਆ, “ਮੁਬਾਰਕਾਂ ਆਪਣੇ ਸਾਰਿਆ ਮੁੰਡਿਆਂ ਦੇ ਵੀਜੇ ਲੱਗ ਗਏ ਹਨ “। ਮੁੰਡਿਆਂ ਨੂੰ ਬੋਲ ਦਿਓ ਜਲਦੀ ਜਾਣ ਦੀ ਤਿਆਰੀ ਕਰ ਲੈਣ।
ਸੰਤ ਨੇ ਵੀ ਉਸਦਾ ਮੂੰਹ ਮਿੱਠਾ ਕਰਵਾਇਆ ਤੇ ਉਸਨੂੰ ਵਧਾਈ ਦਿੱਤੀ। ਸਭ ਨੂੰ ਬੁਲਾ ਕੇ ਵਧਾਈ ਦਿੱਤੀ ਗਈ। ਤੇ ਦੋ ਤਿੰਨ ਦਿਨਾਂ ਵਿੱਚ ਤਿਆਰੀ ਕਰਕੇ ਜਾਣ ਲਈ ਕਿਹਾ ਗਿਆ।

ਸੰਤ ਨੇ ਪੈਸਿਆਂ ਦੀ ਗੱਲ ਕੀਤੀ ਤਾਂ ਉਸ ਨੇ ਕਿਹਾ,” ਆਹ ਸ਼ੁੱਕਰਵਾਰ ਅਸੀਂ ਤੁਹਾਡਾ ਆਸ਼ੀਰਵਾਦ ਲੈ ਕੇ ਦਿੱਲੀ ਨਿਕਲਾਂਗੇ! ਉਸ ਦਿਨ ਮੈਂਨੂੰ ਪੈਸਿਆਂ ਦੀ ਜਰੂਰਤ ਹੈ ਜਿਹੜੇ ਆਪਾਂ ਅੱਗੇ ਦੇਣੇ ਨੇ।”

ਸ਼ੁੱਕਰਵਾਰ ਦਾ ਦਿਨ ਚੜ ਗਿਆ ਸੀ। ਕੀਰਤਨੀ ਜੱਥਾ ਲਿਸ਼ਕਿਆ ਫਿਰਦਾ ਸੀ। ਜਦੋਂ ਸੰਤਾਂ ਤੋਂ ਆਸ਼ੀਰਵਾਦ ਲੈਣ ਲੱਗੇ ਤਾਂ ਉਸਨੇ ਕਿਹਾ, “ਸੰਤ ਜੀ ਸਾਨੂੰ ਡੇਰੇ ਦੀ ਕੋਈ ਗੱਡੀ ਦੇ ਦਿਓ, ਜਿਸਦੇ ਵਿੱਚ ਆਸਾਨੀ ਨਾਲ ਬੈਠ ਕੇ ਜਾ ਸਕੀਏ”।
ਸੰਤ ਨੇ ਗੱਡੀ ਦੀ ਚਾਬੀ ਅੱਗੇ ਕਰਦੇ ਹੋਏ ਕਿਹਾ ਕਿ ਆਹ ਲੈ ਜਾਓ, ਇਹ ਤੁਸੀਂ ਹੀ ਭੇਟ ਕੀਤੀ ਸੀ।
ਉਸਨੇ ਪੈਸਿਆਂ ਦਾ ਬੈਗ ਵੀ ਨਾਲ ਲੈ ਲਿਆ ਸੀ।

ਸ਼ਾਮ ਨੂੰ ਉਹ ਸਾਰੇ ਦਿੱਲੀ ਇੱਕ ਹੋਟਲ ਵਿੱਚ ਠਹਿਰ ਗਏ। ਉਸਨੇ ਕੀਰਤਨੀ ਜਥੇ ਨੂੰ ਕਿਹਾ,” ਤੁਸੀਂ ਆਰਾਮ ਕਰੋ ਮੈਂ ਆਹ ਪੈਸੇ ਦੇ ਕੇ ਤੁਹਾਡੇ ਪਾਸਪੋਰਟ ਤੇ ਟਿਕਟਾਂ ਲੈ ਆਵਾ, ਦਿੱਲੀ ਟ੍ਰੈਫਿਕ ਬਹੁਤ ਜਾਮ ਰਹਿੰਦੀ ਹੈ ਅਗਰ ਮੈਂਨੂੰ ਦੇਰ ਹੋ ਗਈ ਤਾਂ ਖਾਣਾ ਮੰਗਵਾ ਕੇ ਖਾ ਲੈਣਾ।”
ਰਾਤ ਦਾ ਖਾਣਾ ਖਾਣ ਤੋਂ ਬਾਅਦ ਤੇ ਅਗਲੇ ਦਿਨ ਦੇ ਨਾਸ਼ਤੇ ਤੋਂ ਬਾਅਦ ਵੀ ਉਹ ਆਪਣੇ ਪਾਸਪੋਰਟ, ਟਿਕਟਾਂ ਉਡੀਕੀ ਜਾ ਰਹੇ ਸਨ ਤੇ ਡੇਰੇ ਵਿੱਚ ਸੰਤ ਗੱਡੀ ਨੂੰ ਜਿਹੜੀ ਉਸਨੂੰ ਹੁਣ ਆ ਗਈ, ਹੁਣ ਆ ਗਈ ਲੱਗਦੀ ਰਹਿੰਦੀ।
ਨਾਂ ਪਾਸਪੋਰਟ, ਟਿਕਟਾਂ ਆਈਆਂ ਤੇ ਨਾਂ ਗੱਡੀ।

ਸ਼ਰਨਦੀਪ ਸਿੰਘ

ਵਫਾਦਾਰੀ

by admin October 25, 2020

ਸਾਡੇ ਗੁਆਂਢ ਇੱਕ ਬਜ਼ੁਰਗ ਜੋੜਾ ਰਹਿੰਦੈ….ਨੂੰਹ-ਪੁੱਤ ਸਹਿਰ ਰਹਿੰਦੇ ਨੇ ਕਈ ਸਾਲਾਂ ਤੋਂ….ਪਿਓ-ਪੁੱਤ ਖੇਤੀ ਕਰ ਲੈਂਦੇ ਨੇ ਮਿਲ-ਜੁਲ ਕੇ….ਪੁੱਤ ਪਿੰਡ ਅਕਸਰ ਆਉਂਦਾ ਈ ਰਹਿੰਦੈ…
ਦੋਵੇਂ ਜੀਅ ਮਿਲਕੇ ਆਪਣੀ ਵਧੀਆ ਕਿਰਿਆ ਸੋਧ ਰਹੇ ਸੀ….ਡੰਗਰ ਵੀ ਰੱਖੇ ਹੋਏ ਸੀ…ਸਮਾਂ ਲੰਘ ਜਾਂਦੈ…ਕਹਿੰਦੇ ਆਹਰ ਲੱਗੇ ਰਹਿਨੇ ਆਂ ਹੋਰ ਸਾਰਾ ਦਿਨ ਵਿਹਲੇ ਕੀ ਕਰੀਏ …ਇੱਕ ਕੁੱਤੇ ਨੂੰ ਹਮੇਸ਼ਾ ਉਹਨਾਂ ਦੇ ਦਰਵਾਜ਼ੇ ਮੂਹਰੇ ਬੈਠਾ ਦੇਖਿਐ….ਜਿੱਧਰ ਜਿੱਧਰ ਬਾਬਾ ਜਾਂਦਾ,ਉਹ ਮਗਰ ਮਗਰ ਰਹਿੰਦਾ……ਪਾਲਤੂ ਤਾਂ ਨਹੀਂ ਸੀ,ਪਰ ਰਹਿੰਦਾ ਉਹਨਾਂ ਦੇ ਨਾਲ ਈ ਸੀ,ਜਿਸ ਘਰ ਰੋਟੀ ਖਾਂਦੇ ਨੇ; ਜਾਨਵਰ ਤਾਂ ਵਫਾਦਾਰੀ ਮਰਦੇ ਦਮ ਤੱਕ ਨਿਭਾਉਂਦੇ ਨੇ।
ਮਾਤਾ ਦੇ ਗੋਡੇ ਜਵਾਬ ਦੇ ਗਏ ਸਨ ਦੂਜਾ ਸ਼ਰੀਕਾਂ ਨਾਲ ਜ਼ਮੀਨ ਪਿੱਛੇ ਲੜਾਈ ਹੋਣ ਕਾਰਨ ਬਾਬੇ ਦੇ ਕਾਫੀ ਸੱਟਾਂ ਲੱਗੀਆਂ ਹੋਣ ਕਰਕੇ ਹਫਤਾ ਦਸ ਦਿਨ ਹਸਪਤਾਲ ਕੱਟ ਕੇ ਆਇਆ …ਡੰਗਰ ਪਸ਼ੂ ਵੇਚ ਕੇ ਨੂੰਹ ਪੁੱਤ ਉਹਨਾਂ ਨੂੰ ਆਪਣੇ ਨਾਲ ਲੈ ਗਏ….ਕੁੱਤਾ ਗਲੀਆਂ ਚ ਫਿਰਦਾ ਕੱਲਾ ਰਹਿ ਗਿਆ …..
ਕੁੱਝ ਦਿਨ ਇਧਰ ਉਧਰ ਫਿਰਦਾ ਰਿਹਾ…..ਫੇਰ ਪਤਾ ਨਹੀਂ ਤਾਂ ਹੋਰ ਕੁੱਤਿਆਂ ਨੇ ਵੱਢ ਲਿਆ ਜਾਂ ਬਿਮਾਰ ਹੋਣ ਕਰਕੇ ਕੀੜੇ ਪੈ ਗਏ ਸਨ ਉਹਦੇ…..ਅੱਜ ਜਦੋਂ ਸਵੇਰੇ ਮੈਂ ਸਵੇਰੇ ਸੈਰ ਤੋਂ ਵਾਪਿਸ ਆ ਰਹੀ ਸੀ ਤਾਂ ਪਿੰਡ ਦੀ ਫਿਰਨੀ ਤੇ ਮਰਿਆ ਪਿਆ ਸੀ….ਅੱਖਾਂ ਖੁੱਲੀਆਂ ਸਨ ਜਿਵੇਂ ਮਾਲਕ ਨੂੰ ਉਡੀਕ ਰਹੀਆਂ ਹੋਣ ਤੇ ਕਹਿ ਰਹੀਆਂ ਹੋਣ…..ਮਾਲਕਾ!ਮੈਂ ਤਾਂ ਜਿਉਂਦੇ ਜੀਅ ਤੇਰਾ ਸਾਥ ਨਹੀਂ ਛੱਡਿਆ …..ਤੂੰ ਈ ਮੈਨੂੰ ਛੱਡ ਗਿਆ।

ਹਰਿੰਦਰ ਕੌਰ ਸਿੱਧੂੂ

ਪਿੰਡ ਦਾ ਮੋਹ

by admin October 24, 2020

ਕੁਲਬੀਰ ਕਿੰਨੇ ਹੀ ਸਾਲਾਂ ਤੋਂ ਸ਼ਹਿਰ ਰਹਿ ਰਿਹਾ ਸੀ। ਕਿਸੇ ਫੈਕਟਰੀ ਵਿੱਚ ਕੰਮ ਕਰਦਾ ਹੁੰਦਾ ਸੀ।

ਛੋਟੇ ਜਿਹੇ ਪਿੰਡ ਨੂੰ ਛੱਡਣ ਤੋਂ ਬਾਅਦ ਹੁਣ ਇਹੀ ਕਮਰਾ ਉਸ ਦੀ ਦੁਨੀਆਂ ਸੀ । ਇਹੀ ਸੁਪਨਿਆਂ ਦਾ ਸੰਸਾਰ ਐ। ਗਰਮੀ ਸਰਦੀ, ਮੀਂਹ ਨ੍ਹੇਰੀ ਦਿਨ ਰਾਤ ਤੇ ਫੈਕਟਰੀ ਤੋਂ ਕਮਰਾ, ਕਮਰੇ ਤੋਂ ਫੈਕਟਰੀ ਹੀ ਉਸ ਦੀ ਪਹੁੰਚ ਹੋ ਗਈ ਸੀ।

ਜੀਤੀ ਪਹਿਲੇ ਹੀ ਦਿਨ ਉਸ ਨੂੰ ਅਜੀਬ ਜਿਹੀ ਲੱਗੀ ਸੀ। ਬਹੁਤ ਹੀ ਹੱਸਮੁੱਖ ਤੇ ਮਿਲਣਸਾਰ ਸੁਭਾਅ ਦੀ ਮਾਲਕਣ ਸੀ। ਉਹਦਾ ਪਲ਼ ਵਿੱਚ ਗੁੱਸੇ ਹੋਣਾ ਤੇ ਛੇਤੀ ਹੀ ਸ਼ਾਂਤ ਹੋ ਜਾਣਾ ਕਿੰਨਾ ਹੀ ਵਧੀਆ ਲੱਗਦਾ ਸੀ। ਹੌਲੀ-ਹੌਲੀ ਇੱਕ ਦੂਜੇ ਦੇ ਸੁਭਾਅ ਤੋਂ ਬਹੁਤ ਵਾਕਿਫ਼ ਹੋ ਗਏ ਸੀ।

ਕੁਲਬੀਰ ਨੇ ਕਦੇ ਗ਼ਲਤ ਨਹੀਂ ਸੋਚਿਆ ਸੀ ਜੀਤੀ ਬਾਰੇ ਫੇਰ ਵੀ ਸੋਚਦਾ ਸੀ ਕੀ ਨਾਂ ਦੇਵਾਂ ਇਸ ਰਿਸ਼ਤੇ ਨੂੰ? ਉਹ ਜੀਤੀ ਨੂੰ ਆਪਣੇ ਭੈਣ ਭਰਾਵਾਂ ਦੀ ਤਰ੍ਹਾਂ ਤੇ ਆਪਣੇ ਦੋਸਤਾਂ ਦੀ ਤਰ੍ਹਾਂ ਮੰਨਦਾ ਸੀ। ਕਦੇ ਇਹ ਸੋਚਿਆ ਨਹੀਂ ਸੀ, ਵੀ ਉਹ ਕੁੜੀ ਨਾਲ ਗੱਲਾਂ ਕਰ ਰਿਹਾ? ਕਦੇ ਕਦੇ ਨਿੱਕੀਆਂ-ਨਿੱਕੀਆਂ ਗੱਲਾਂ ਤੇ ਤੂੰ ਤੂੰ ਮੈਂ ਮੈਂ ਹੋ ਜਾਂਦੀ ।ਪਰ ਉਸ ਨੇ ਕਦੇ ਵੀ ਜੀਤੀ ਦਾ ਬੁਰਾ ਨਹੀਂ ਮਨਾਇਆ ਸੀ। ਸਿਆਣੇ ਕਹਿੰਦੇ ਹੁੰਦੇ ਐ ਜ਼ਿਆਦਾ ਗ਼ੁੱਸੇ ਵਾਲੇ ਲੋਕ ਹਮੇਸ਼ਾ ਦਿਲਾਂ ਦੇ ਸਾਫ਼ ਹੁੰਦੇ ਐ । ਨਾਲੇ ਗੁਰੂ,ਮਾਪੇ ਤੇ ਚੰਗੇ ਦੋਸਤਾਂ ਦੀ ਗੱਲ ਦਾ ਬੁਰਾ ਨਹੀਂ ਮਨਾਈ ਦਾ ?ਉਹ ਜੀਤੀ ਨੂੰ ਪਿਆਰ ਬਹੁਤ ਕਰਦਾਂ ਕਦੇ ਕੁਲਬੀਰ ਨੂੰ ਲੱਗਦਾ ਵੀ ਉਹ ਦਿਲ ਦੀ ਗੱਲ ਕਹਿ ਦੇਵੇ ਪਰ ਚੁੱਪ ਕਰ ਜਾਂਦਾ।

ਕੁਲਬੀਰ ਨੇ ਇੱਕ ਦਿਨ ਗੱਲਾਂ- ਗੱਲਾਂ ਵਿੱਚ ਜੀਤੀ ਨੂੰ ਕੁਝ ਕਹਿ ਦਿੱਤਾ? ਜੀਤੀ ਨੇ ਗੁੱਸੇ ਵਿੱਚ ਲਾਲ ਪੀਲੀ ਹੋਈ ਨੇ ਕੁਲਬੀਰ ਦੀ ਚੰਗੀ ਲਾਹ ਪਾਹ ਕਰ ਦਿੱਤੀ। ਕੁਲਬੀਰ ਖੜ੍ਹਾ ਖੜ੍ਹਾ ਹੀ ਅੱਖਾਂ ਭਰ ਆਈਆਂ ਸੀ।

ਆਪਣੇ ਕਮਰੇ ਵਿੱਚ ਆਇਆ। ਪੋਹ ਦੀ ਠੰਡੀ ਰਾਤ ਵਿੱਚ ਰਜ਼ਾਈ ਲ਼ੈ ਕੇ ਸੌਂ ਗਿਆ। ਸ਼ਾਇਦ ਐਨਾ ਬੁਰਾ ਜ਼ਿੰਦਗੀ ਵਿੱਚ ਕਦੇ ਨਹੀਂ ਲੱਗਿਆ ਸੀ। ਮਨ ਹੀ ਮਨ ਸੋਚਦਾ ਰਿਹਾ। ਕਿਉਂ ਐਨੀ ਚੰਗੀ ਕੁੜੀ ਨੂੰ ਐਵੇਂ ਬੋਲਿਆ? ਅੱਧੀ ਰਾਤ ਤੋਂ ਜ਼ਿਆਦਾ ਬੀਤ ਗਈ ਸੀ। ਕਦੇ ਘੜੀ ਵੱਲ ਦੇਖ ਲੈਂਦਾ। ਕਦੇ ਪਾਣੀ ਦਾ ਠੰਡਾ ਸੀਤ ਗਿਲਾਸ ਪੀ ਲੈਂਦਾ। ਪਤਾ ਨਹੀਂ ਕਿਹੜੀ ਅੱਗ ਲੱਗੀ ਸੀ। ਰੋਂਦੇ ਦੀ ਰਜਾਈ ਦਾ ਪੱਲਾ ਭਿੱਜ ਗਿਆ ਸੀ।

ਅਸਮਾਨ ਵਿੱਚ ਉੱਡੀ ਟਟਹਿਰੀ ਕਮਰੇ ਦੀ ਚੁੱਪ ਨੂੰ ਤੋੜ ਗਈ। ਕਮਰੇ ਵਿੱਚ ਲੱਗੀ ਫੋਟੋ ਦੇਖ ਕੇ ਵੱਡੀ ਬੇਬੇ ਦੇ ਚਿਹਰੇ ਉੱਤੇ ਲਕੀਰਾਂ ਦਾ ਜਾਲ ਚੇਤੇ ਆ ਗਿਆ। ਸੋਚਾਂ ਦਾ ਪੰਛੀ ਵੀ ਲੰਮੀ ਉਡਾਰੀ ਮਾਰ। ਐਵੇਂ ਲੱਗ ਰਿਹਾ ਸੀ ਜਿਵੇਂ ਪੱਛੋਂ ਵੱਲ ਬੱਦਲਾਂ ਦੀ ਪਰਤ ਜਹੀ ਖੜ੍ਹੀ ਸੀ। ਜਿਵੇਂ ਕਿਸੇ ਨੇ ਕਈ ਰੰਗਾਂ ਦਾ ਬੁਰਸ਼ ਲਬੇੜ ਕੇ ਇੱਕ ਸਿਰੇ ਤੋਂ ਦੂਜੇ ਤੱਕ ਵਾਹ ਦਿੱਤਾ ਹੋਵੇ। ਅਸਮਾਨ ਵਿੱਚ ਕੋਈ ਤਾਰਾ ਨਹੀਂ ਸੀ । ਹਵਾ ਠੰਢੀ ਠਾਰ ਚੱਲ ਰਹੀ ਸੀ। ਐਵੇਂ ਲੱਗ ਰਿਹਾ ਸੀ ਜਿਵੇਂ ਹੁਣ ਸੂਰਜ ਚੜ੍ਹੇਗਾ ਬੇਹਿਸਾਬੀ ਗਰਮੀ ਸਿੱਟ ਦਿਉ । ਤੱਤੀ ਤੱਤੀ ਲੋਅ ਚੱਲ ਪਾਉ ‌। ਜਿਵੇਂ ਧਰਤੀ ਤੇ ਰੋਟ ਪੱਕਣ ਲੱਗ ਪਏ ਹੋਣ।

ਬਖਸ਼ੀ ਬੁੱੜ੍ਹਾ ਮੰਜੇ ਉੱਤੇ ਲੱਤਾਂ ਲਮਕਾ ਕੇ ਬੈਠਿਆ ਅੱਖਾਂ ਮਲਣ ਲੱਗਿਆ ਹੋਇਆ ਸੀ। ਸਾਹਮਣੇ ਵੱਡੇ ਦਰਵਾਜ਼ਿਆਂ ਆਲਿਆ ਦੇ ਕੋਠੇ ਤੇ ਦਸ ਬਾਰਾਂ ਮੰਜੇ ਡੈਹਦੇ ਹੁੰਦੇ ਸੀ । ਸਭ ਤੋਂ ਪਹਿਲਾਂ ਨਵੀਂ ਨੂੰਹ ਉੱਠਿਆ ਕਰਦੀ ਸੀ। ਛੋਟਾ ਜਿਹਾ ਘੁੰਡ ਕੱਢ ਕੇ ਪੌੜੀਆਂ ਉੱਤਰ ਜਾਂਦੀ। ਖੱਬੇ ਹੱਥ ਚੁਬਾਰੀ ਵਿੱਚ ਦੇਬੂ ਬੱਕਰੀਆਂ ਆਲੇ ਦੀ ਕੁੜੀ ਉੱਠਦੀ। ਦੇਬੂ ਟੁੱਟੀ ਭੱਜੀ ਢਿੱਲਹੀ ਜਹੀ ਮੰਜੀ ਵਿੱਚ ਬਿਰਧ ਸ਼ਰੀਰ ਹੱਡੀਆਂ ਦੀ ਮੁੱਠ ਬਣੀ ਖੰਘਦਾ ਰਹਿੰਦਾ ਸੀ। ਦੇਬੂ ਦੀ ਕੁੜੀ ਪਹਿਲਾਂ ਤਾਂ ਦਰੀ ਕੰਬਲ ਸਿਰ ਤੇ ਰੱਖ ਕੇ ਹੱਥ ਵਿੱਚ ਪਾਣੀ ਵਾਲੀ ਕੋਰੀ ਮੱਘੀ ਤੇ ਪਿੱਤਲ ਦਾ ਕੌਲਾ ਲ਼ੈ ਕੇ ਬਾਂਸ ਦੀ ਪੋਰੀ ਦੀ ਬਣੀ ਪੌੜੀ ਤੋਂ ਉੱਤਰਦੀ ਤੇ ਸਵਾਤ ਵਿੱਚ ਰੱਖ ਕੇ ਚਾਹ ਧਰ ਲੈਂਦੀ। ਡੋਲੂ ਲ਼ੈ ਕੇ ਬੱਕਰੀ ਦੀ ਧਾਰ ਕੱਢਦੀ ਚਾਹ ਵਿੱਚ ਦੁੱਧ ਪਾ ਕੇ ਡੋਲੂ ਬਾਟੀ ਦੇਬੂ ਨੂੰ ਫੜਾ ਦਿੰਦੀ । ਮੇਮਣੇ ਬੱਕਰੀ ਨੂੰ ਚੁੱਗਣ ਲੱਗ ਜਾਂਦੇ। ਦੇਬੂ ਚਾਹ ਪੀਂਦਾ ਵੀ ਖੰਘੂਰੇ ਮਾਰਦਾ ਖੰਘਦਾ ਤੇ ਥੁੱਕਦਾ ਰਹਿੰਦਾ। ਸੱਜੇ ਹੱਥ ਦੂਰ ਮੰਜੇ ਉੱਤੇ ਚੰਦਨ ਦੀ ਬੂਟੇ ਵਰਗੀ ਨਵੀਂ ਨਕੋਰ ਮੁਟਿਆਰ ਉੱਠਦੀ ਤੇ ਆਪਣੇ ਸਿਰ ਦੀ ਚੁੰਨੀ ਨਾਲ ਪਏ ਬੱਚੇ ਉੱਤੇ ਦੇ ਕੇ ਥਾਪੜ ਕੇ ਸੁਲਾ ਦਿੰਦੀ ‌‌। ਆਪਣੇ ਪਤੀ ਫੌਜੀ ਦੇ ਸਿਰ ਥੱਲੇ ਪਿਆ ਤੌਲਿਆ ਸਿਰ ਤੇ ਲ਼ੈ ਕੇ ਚਾਹ ਲ਼ੈ ਆਉਂਦੀ। ਫ਼ੌਜੀ ਦੇ ਨਾਲ ਬੈਠ ਕੇ ਚਾਹ ਪੀਂਦੀ ਸ਼ਾਇਦ ਇਹ ਉਸ ਨੂੰ ਫੌਜੀ ਨੇ ਹੀ ਸਿਖਾਇਆ ਸੀ, ਪਿੰਡਾਂ ਦੀਆਂ ਤੀਵੀਂਆਂ ਨਹੀਂ ਤਾਂ ਕਦੋਂ ਆਪਣੇ ਘਰ ਆਲੇ ਨਾਲ ਬੈਠ ਕੇ ਪੀਂਦੀਆਂ ਨੇ ।
ਹਲਕੇ ਹਲਕੇ ਹਨੇਰੇ ਦਾ ਛਾਇਆ ਕਿੱਧਰ ਭੱਜ ਜਾਂਦਾ ਲੋਕ ਆਪਣੇ ਕੰਮਾਂ ਵਿੱਚ ਲੱਗ ਜਾਂਦੇ ।

ਕਿੰਨਾ ਸ਼ਰੀਫ ਹੁੰਦਾ ਸੀ ਕੁਲਬੀਰ, ਗੁਆਂਢੀਆਂ ਦੀ ਨੂੰਹ ਨੇ ਕਈ ਵਾਰ ਘਰੇ ਸੱਦ ਕੇ ਗਲਾਂ ਤੇ ਚੁੰਡੀਆਂ ਵੱਡ ਦਿੱਤੀਆਂ। ਕਰਤਾਰੇ ਦੀ ਵੱਡੀ ਕੁੜੀ ਜ਼ੋ ਉਮਰ ਵਿੱਚ ਵੀ ਵੱਡੀ ਸੀ ਤੇ ਸਕੂਲ ਵਿੱਚ ਵੀ ਅੱਗੇ ਪੜ੍ਹਦੀ ਸੀ। ਘਰੇ ਤਾਣੀ ਬੁਣਦੀ ਕੋਲ ਬੈਠਾ ਲੈਦੀ ਸੀ । ਮੱਕੀ ਛੋਲੇ ਤੇ ਬਾਜਰੇ ਦੇ ਭੁੱਨੇ ਦਾਣੇ ਦੇ ਕੈ ਮਿੱਠੀਆਂ ਮਿੱਠੀਆਂ ਗੱਲਾਂ ਕਰਦੀ। ਨਾਲੇ ਕਹਿਦੀ ? ਜਾਹ ਵੇ ! ਵੱਧ ਕੇ ਰੱਬ ਜਿੱਡਾ ਹੋ ਗਿਆ ਤੈਨੂੰ ਕਾਸੇ ਦਾ ਕੁੱਸ਼ ਪਤਾ ਨਹੀਂ? ਹੋਰ ਵੀ ਕੁੜੀਆਂ ਛੇੜਦੀਆਂ। ਪਰ ਰੱਬ ਦੀਆਂ ਦਿੱਤੀਆਂ ਖਾ ਕੇ ਭੋਲਾ ਪੰਛੀ ਸਵੇਰੇ ਸੂਰਜ ਚੜ੍ਹਨ ਤੋਂ ਬਾਅਦ ਉੱਠਦਾ। ਕਈ ਵਾਰ ਤਾਂ ਸਵਾਤ ਤੇ ਪਏ ਨੂੰ ਮਾਂ ਨੇ ਗਾਲ੍ਹਾਂ ਕੱਢ ਖੜ੍ਹਾਂ ਕਰਨਾ। ਵੇ ਕੋਈ ਕੀ ਕਹੂਗਾ? ਕਿਮੇਂ ਲੰਮੀਆਂ ਤਾਣੀ ਪਿਆ! ਦੱਸ ਕੀ ਰਾਤ ਕੋਹਲੂ ਪੀੜ੍ਹਦਾ ਸੀ , ਜੈ ਖਾਣਿਆਂ ਦਾ? ਉੱਠ ਖੜ੍ਹ ਮੇਰਾ ਪੁੱਤ? ਫੇਰ ਚਾਹ ਤੱਤੀ ਕਰਾਉਂਦਾ ਫਿਰੇਗਾ ਸਾਰੀ ਬੈਅ ਨਾਲ ਭਰ ਜਾਂਦੀ ਐ? ਦੇਖ ਲੋਕਾਂ ਦੇ ਛੋਟੇ ਛੋਟੇ ਜਵਾਖ ਕਿਵੇਂ ਗੱਡੇ ਰੇਹੜੀਆਂ ਲੂਸਣ ਜਬੀਆ ਦੀਆਂ ਭਰ ਲਿਆ? ਹੇਠਾ ਬਾਪੂ ਦੀ ਅਵਾਜ਼ ਆਉਣੀ ਨੀ ਪਿਆ ਰਹਿਣ ਦੇ ਬੇਭਾਗ ਨੂੰ?

ਪਿੰਡ ਵੱਲ ਤੱਕਿਆ ਤਾਂ ਸ਼ਭ ਕੁੱਸ਼ ਬਦਲ ਗਿਆ। ਕਿਸੇ ਸਮੇਂ ਤਿੰਨ ਕੁੰ ਚੁਬਾਰੇ ਹੀ ਹੁੰਦੇ ਸੀ। ਅੱਜ ਮਹਿੰਗੇ ਕੋਠੀਆਂ ਘਰ ਨਜ਼ਰ ਆ ਰਹੇ ਸੀ। ਪਿੰਡ ਦੀ ਫਿਰਨੀ ਤੇ ਕਰਤਾਰੇ ਕੇ ਵਾਰਾਂ ਦੇ ਨਾਲ ਕੰਧ ਨਾਲ ਹਲ ਪੰਜਾਲੀ ਟੁੱਟੀਆਂ ਪਿਆ। ਵੱਡਾ ਟਰੈਟ ਖੇਤਾਂ ਅੱਲ ਨੂੰ ਭੱਜਿਆ ਜਾਂ ਰਿਹਾ ਸੀ। ਵਥੇਰਾ ਦੌੜ ਕੇ ਨਾਲ ਰਲਣ ਦੀ ਹਿੰਮਤ ਕੀਤੀ ਪਰ ਲੱਗੇ ਜਿਵੇਂ ਲੱਤਾਂ ਚ ਜਾਨ ਹੀ ਨਿੱਕਲ ਗਈ। ਪਿੰਡ ਦੀ ਨਿਆਈਂ ਆਲੇ ਖੇਤ ਨਾ ਉਹ ਟਾਹਲੀ ਨਾ ਵਣ ਨਾ ਕਿੱਧਰੇ ਨਿੰਮ ਨਜ਼ਰ ਆਉਂਦਾ ਸੀ। ਥੋੜਾ ਅੱਗੇ ਪਹਾੜ ਆਲੇ ਪਾਸੇ ਖੇਤਾਂ ਵਿੱਚ ਕਿੱਧਰੇ ਨਰਮੇ ਕਪਾਹ ਨਜ਼ਰ ਨਾਂ ਆਏ ਝੋਨੇ ਨੂੰ ਦੇਖ ਕੇ ਹੈਰਾਨ ਹੋ ਗਿਆ ਏਡੀ ਰੇਤਲੀ ਭੌਏ ਵਿੱਚ ਅੈਨਾ ਚੰਗਾ ਝੋਨਾਂ!! ਦੋ ਕਦਮ ਅੱਗੇ ਮੋੜ੍ਹੀ ਦਾ ਕੰਡਾ ਵੱਜ ਗਿਆ ਪਰ ਕੋਈ ਸਮਝ ਨਾ ਆਈ ਨਾ ਪਹਿਲਾਂ ਦੀ ਤਰ੍ਹਾਂ ਕਿੱਕਰਾਂ ਬੇਰੀਆਂ ਝਾੜ ਝਾਫ਼ੇ ਨਾ ਕਿਤੇ ਦੂਰ ਤੱਕ ਬੱਕਰੀਆਂ ਆਲੇ ਇੱਜੜਾ ਨੂੰ ਲਾਂਗੀ ਚਾਰਦੇ, ਨਾ ਕਿਤੇ ਭੜੀਆਂ ਟਿੱਬੇ ਸਭ ਬਰਾਬਰ ਹੋ ਗਏ ਸੀ।

ਬਾਹਰੋਂ ਟੱਕ – ਟੱਕ ਦੀ ਵਾਜ਼ ਆਈ ਕੁਲਬੀਰ ਨੂੰ ਪਤਾ ਹੀ ਨਹੀਂ ਲੱਗਿਆ ਕਦੋਂ ਅੱਖ ਖੁੱਲ੍ਹ ਗਈ। ਉਸ ਨੂੰ ਲੱਗਿਆ ਜਿਵੇਂ ਮਾਂ ਨੇ ਖੇਸ ਲਾ ਦਿੱਤਾ ਹੋਵੇ। ਮੂੰਹ ਤੋਂ ਰਜ਼ਾਈ ਹਟਾ ਕੇ ਦੇਖਿਆ, ਚਾਹ ਵਾਲਾ ਮੁੰਡਾ ਕਹਿ ਰਿਹਾ ਸੀ?

ਸਰ ਕੌਫੀ?

ਕੁਲਬੀਰ ਨੇ ਮੇਜ਼ ਵੱਲ ਹੱਥ ਕਰ ਦਿੱਤਾ ‌। ਸਾਰੇ ਸ਼ਰੀਰ ਨੂੰ ਮੁੜਕਾ ਆ ਰਿਹਾ ਸੀ ਜਿਵੇਂ ਜੇਠ ਹਾੜ ਵਿੱਚ ਗਰਮੀ ਦੀ ਤੱਪਦੀ ਦੁਪਹਿਰ ਹੋਵੇ।

ਕੌਫ਼ੀ ਠੰਡੀ ਹੋ ਚੁੱਕੀ ਸੀ। ਸ਼ੀਸ਼ਾ ਦੇਖਿਆ , ਪੂਰੀ ਰਾਤ ਰੋ ਰੋ ਕੇ ਅੱਖਾਂ ਲਾਲ ਹੋ ਗਈਆਂ ਸੀ। ਫੇਰ ਰੋਣਾ ਸ਼ੁਰੂ ਕਰ ਦਿੱਤਾ ਤੇ ਸ਼ੀਸ਼ੇ ਨੂੰ ਕਹਿੰਦਾ ਕਿਵੇਂ ਦੱਸਾਂ ਬੋਲ ਕੇ ? ਸਹਿਰ ਜੀਤੀ ਦੀ ਹਾਂ ਨਾ ਤੇ ਹੀ ਛੱਡੂ ਪਰ ਪਿੰਡ ਦਾ ਮੋਹ ਪਿਆਰ ਹੁਣ ਤਾਂ ਮੇਰੇ ਹੱਡਾਂ ਨਾਲ ਹੀ ਜਾਉ ?

ਦੁਕਾਨ ਤੋਂ ਮੌਲ

by admin October 23, 2020

ਇੱਕ ਬੰਦੇ ਦੀ ਛੋਟੀ ਜਿਹੀ ਦੁਕਾਨ ਸੀ ਤੇ ਉਹ ਬਹੁਤ ਵਧੀਆ ਚੱਲ ਰਹੀ ਸੀ । ਉਹ ਬਹੁਤ ਖੁਸ਼ ਸੀ ਸਾਰੇ ਇਲਾਕੇ ਦੇ ਲੋਕ ਉਸ ਕੋਲ ਹੀ ਆਉਂਦੇ ਸਮਾਨ ਲੈਣ ਲਈ । ਪਰ ਇੱਕ ਦਿਨ ਉਸਦੀ ਦੁਕਾਨ ਅੱਗੇ ਇੱਕ ਬਹੁਤ ਵੱਡਾ ਮੌਲ ਬਣਨਾ ਸ਼ੁਰੂ ਹੋ ਗਿਆ । ਉਹ ਬਹੁਤ ਚਿੰਤਤ ਹੋਇਆ ਕਿ ਹੁਣ ਤਾਂ ਕਿਸੇ ਨੇ ਵੀ ਉਸਦੀ ਦੁਕਾਨ ਤੇ ਨਹੀਂ ਆਉਣਾ , ਹੁਣ ਸਭ ਉਸ ਮੌਲ ਵਿਚ ਹੀ ਜਾਣਗੇ ।ਇਸ ਲਈ ਉਹ ਮੌਲ ਦੇ ਮਾਲਕ ਨੂੰ ਮਨ ਹੀ ਮਨ ਬੁਰਾ ਭਲਾ ਕਹਿਣ ਲੱਗ ਗਿਆ ।
ਉਸਨੇ ਇਹ ਗੱਲ ਆਪਣੇ ਗੁਰੂ ਕੋਲ ਕਰੀ ਤੇ ਉਹਨਾ ਨੂੰ ਇਸ ਵਾਰੇ ਦੱਸਿਆ । ਉਸਦੇ ਗੁਰੂ ਨੇ ਕਿਹਾ ਤੂੰ ਹਰ ਰੋਜ ਆਪਣੀ ਦੁਕਾਨ ਨੂੰ ਦੁਆਵਾਂ ਦੇਇਆ ਕਰ ਤੇ ਫੇਰ ਉਸ ਮੌਲ ਨੂੰ । ਉਹ ਦੁਕਾਨ ਵਾਲਾ ਬਹੁਤ ਹੈਰਾਨ ਹੋਇਆ ਕਿ ਇਹ ਕੀ ਬੋਲ ਰਹੇ ਹੋ , ਜਿਸ ਕਰਕੇ ਮੇਰਾ ਬਿਜਨਸ ਤਬਾਹ ਹੋਣ ਵਾਲਾ ਹੈ ਮੈ ਉਸਨੂੰ ਦੁਆਵਾਂ ਕਿਉਂ ਦੇਵਾ ।
ਉਸਦੇ ਗੁਰੂ ਨੇ ਕਿਹਾ ,”ਤੂੰ ਮੇਰੇ ਤੇ ਯਕੀਨ ਕਰਦਾ ਹੈ ਤਾਂ ਜਿਵੇਂ ਮੈ ਕਹਿ ਰਿਹਾ ਹਾਂ ਤਾਂ ਉਵੇਂ ਹੀ ਕਰ”
ਉਸ ਦੁਕਾਨ ਵਾਲੇ ਨੇ ਉਸ ਤਰ੍ਹਾਂ ਹੀ ਕਰਨਾ ਸ਼ੁਰੂ ਕਰ ਦਿੱਤਾ , ਉਹ ਹਰ ਸਵੇਰ ਪਹਿਲਾ ਆਪਣੀ ਦੁਕਾਨ ਵੱਲ ਦੇਖ ਕੇ ਦੁਆਵਾਂ ਕਰਦਾ ਤੇ ਫੇਰ ਉਸ ਮੌਲ ਵੱਲ ਦੇਖਕੇ ਦੁਆਵਾਂ ਕਰਦਾ ।

ਇੱਕ ਸਾਲ ਬਾਅਦ ਉਹ ਆਪਣੇ ਗੁਰੂ ਨੂੰ ਮਿਲਿਆ ਤਾਂ ਉਸਨੇ ਦੱਸਿਆ ਕਿ ਉਸਨੇ ਆਪਣੀ ਦੁਕਾਨ ਵੇਚ ਦਿੱਤੀ ਹੈ ।

ਇੱਕ ਮਿੰਟ ਕਹਾਣੀ ਨੂੰ ਅੱਗੇ ਪੜਨ ਤੋਂ ਪਹਿਲਾ ਕੀ ਹੁਣ ਤੁਸੀ ਦੱਸ ਸਕਦੇ ਹੋ ਕਿ ਉਸਨੂੰ ਦੁਕਾਨ ਕਿਉਂ ਵੇਚਣੀ ਪਈ ??

ਆਓ ਹੁਣ ਅਸਲੀਅਤ ਦੇਖੀਏ ਤੇ ਫੇਰ ਆਪਣੇ ਨਜਰੀਏ ਨੂੰ ਅਸਲੀਅਤ ਨਾਲ ਮਿਲਾ ਕੇ ਦੇਖੀਏ ।

ਉਸ ਦੁਕਾਨ ਵਾਲੇ ਨੇ ਦੱਸਿਆ ,”ਉਸਨੇ ਦੁਕਾਨ ਵੇਚ ਦਿੱਤੀ ਹੈ , ਕਿਉਕਿ ਹੁਣ ਉਹ ਉਸ ਮੌਲ ਦਾ ਮਾਲਿਕ ਬਣ ਗਿਆ ਹੈ । ਸ਼ੁਰੂ ਵਿੱਚ ਜਦੋਂ ਮੌਲ ਦੇ ਮਾਲਿਕ ਨੇ ਮੈਨੂੰ ਹਰ ਰੋਜ ਉਸਦੇ ਮੌਲ ਲਈ ਦੁਆਵਾਂ ਕਰਦੇ ਦੇਖਿਆ ਤਾਂ ਮੇਰੀ ਉਸ ਨਾਲ ਦੋਸਤੀ ਹੋ ਗਈ । ਉਸਨੇ ਮੈਨੂੰ ਮੌਲ ਵਿੱਚ ਇਸ ਸ਼ਰਤ ਤੇ 50 ਪ੍ਰਤੀਸ਼ਤ ਦਾ ਮਾਲਕ ਬਣਾ ਲਿਆ ਕਿ ਉਹ ਪੈਸੇ ਖਰਚ ਕਰੇਗਾ ਤੇ ਮੈ ਉਸ ਮੌਲ ਨੂੰ ਚਲਾਵਾਂਗਾ ਕਿਉਂਕਿ ਮੇਰੇ ਕੋਲ ਇਸ ਫੀਲਡ ਦਾ ਤਜਰਬਾ ਹੈ । ਪਰ ਫੇਰ ਉਸਨੂੰ ਅਚਾਨਕ ਕਿਸੇ ਹੋਰ ਸ਼ਹਿਰ ਸ਼ਿਫਟ ਹੋਣਾ ਪੈ ਗਿਆ । ਇਸ ਲਈ ਹੁਣ ਮੈਨੂੰ ਉਹ ਆਪਣੇ ਹਿੱਸੇ ਦੇ 50 ਪ੍ਰਤੀਸ਼ਤ ਦੇ ਸ਼ੇਅਰ ਵੀ ਵੇਚ ਗਿਆ ਹੈ , ਜਿੰਨਾ ਦੀਆਂ ਕਿਸ਼ਤਾਂ ਮੈ ਹੁਣ ਹੌਲੀ ਹੌਲੀ ਬਹੁਤ ਆਰਾਮ ਨਾਲ ਭਰ ਰਿਹਾ ਹਾਂ ਤੇ ਹੁਣ ਮੇਰੀ ਜਿੰਦਗੀ ਪਹਿਲਾ ਨਾਲੋ ਬਹੁਤ ਖੁਸ਼ ਹੈ ।ਧੰਨਵਾਦ ਗੁਰੂ ਜੀ।”
ਗੁਰੂ ਨੇ ਜਵਾਬ ਦਿੱਤਾ , “ਜਦੋ ਤੁਸੀ ਦੂਜਿਆ ਲਈ ਚੰਗਾ ਸੋਚਣਾ ਸ਼ੁਰੂ ਕਰਦੇ ਹੋ ਤਾਂ ਉਸਤੋਂ ਕਈ ਗੁਣਾ ਚੰਗਾ ਤੁਹਾਡੇ ਕੋਲ ਵਾਪਸ ਜਰੂਰ ਆਉਂਦਾ ਹੈ । ਇਹ ਕੁਦਰਤ ਦਾ ਅਸੂਲ ਹੈ ,ਇਸ ਲਈ ਮੇਰਾ ਧੰਨਵਾਦ ਕਰਨ ਵਾਲੀ ਤਾਂ ਕੋਈ ਗੱਲ ਨਹੀਂ ਬੇਟਾ । ਸਦਾ ਖੁਸ਼ ਰਹੋ ।”

ਪੰਜਾਬੀ ਅਨੁਵਾਦ : ਜਗਮੀਤ ਸਿੰਘ ਹਠੂਰ

ਫੋਕੀ ਮਰਦਾਨਗੀ

by admin October 22, 2020

ਅੱਧੀ ਤੋਂ ਵੱਧ ਰਾਤ ਗੁੱਜਰ ਚੁੱਕੀ ਸੀ ਤੇ ਚੰਦ ਤਾਰੇ ਆਪਣੀ ਵਾਟ ਮੁਕਾ ਆਉਣ ਵਾਲੀ ਸਵੇਰ ਦੀਆ ਚਾਨਣ ਰਿਸ਼ਮਾਂ ਨੂੰ ਰਾਹ ਦੇਣ ਲੲੀ ਜਿਵੇ ਕਾਹਲੇ ਪੈ ਰਹੇ ਸਨ ਪਰ ਉਸ ਦੇ ਹੋਕੇ ਤੇ ਹਿਚਕੀਆਂ ਹਾਲੇ ਵੀ ਖਤਮ ਨੀ ਸੀ ਹੋੲੀਅਾਂ…ਇਹ ਕੇਹੜਾ ਪਹਿਲੀ ਵਾਰ ਹੋਇਆ ਸੀ,ਰੋਜ ਹੁੰਦਾ ਸੀ ਕਿ ਨਿੱਕੀ ਨਿੱਕੀ ਗੱਲ ਤੇ ਸ਼ਰਾਬ ਤੇ ਝੂਠੀ ਮਰਦਾਨਗੀ ਦੇ ਨਸ਼ੇ ਵਿਚ ਉਸਦਾ ਖਾਵੰਦ ਅਕਸਰ ਹੱਥ ਚੱਕ ਦਿੰਦਾ ਸੀ ..ਸੱਸ ਦੀ ਨਜ਼ਰੇ ਇਹ ਸਭ ਜਾਇਜ ਸੀ ਅਖੇ ਬੰਦੇ ਏਦਾਂ ਹੀ ਕਰਦੇ ਆ ,ਕੋਈ ਉਸ ਨੂੰ ਛੁਡਾਂਣ ਨਾ ਆਂਦਾ ..
ਹੋਲੀ ਹੋਲੀ ਉਹ ਖੁਰਦੀ ਜਾ ਰਹੀ ਸੀ ਅੰਦਰੋਂ ਅੰਦਰ ,ਬਸ ਜਿੰਦਾ ਲਾਸ਼ ਸੀ …ਹਰ ਸੁਪਨਾ ਟੁੱਟ ਮਿੱਟੀ ਚ ਰੁਲ ਚੁਕਾ ਸੀ …ਸੁਪਨਿਆਂ ਵਾਲਾ ਰਾਜਕੁਮਾਰ ਤਾ ਬਿਲਕੁਲ ਨੀ ਸੀ ਇਹ …..ਇਹ ਤਾ ਕੋਈ ਰਾਖਸ਼ ਸੀ ਜੋ ਰੋਜ ਉਸ ਦੇ ਤਨ ਤੇ ਆਤਮਾ ਨੂੰ ਜਖਮੀ ਕਰ ਸੁਟਦਾ ਸੀ ….ਸਹਿਣਸ਼ਕਤੀ ਵੀ ਮੁੱਕ ਗਈ ਸੀ ….

“ਕਿ ਗੱਲ ,ਅਜ ਕਮ ਤੇਰੇ ਪੇਕਿਆਂ ਤੋਂ ਆਕੇ ਕਰੁ ਕੋਈ …ਏਡੀ ਸੋਹਲ ਸੀ ਤਾ ਮਾਂ ਨੂੰ ਕਹਿ ਦੇਣਾ ਸੀ ਕੋਈ ਨੌਕਰ ਨਾਲ ਭੇਜ ਦਿੰਦੀ ਕਮ ਲਈ ..ਕਿ ਪਖੰਡ ਫੜਿਆ ਆ ਖੇਖਨ ਪੱਟੀ ਨੇ “ਸੱਸ ਦੇ ਮੁਹੋਂ ਵਰਦੇ ਅੰਗਿਅਾਰਿਅਾਂ ਨੇ ਉਸ ਨੂੰ ਝੁਣਝੁਣੀ ਦਿਤੀ ਤੇ ਮੱਥੇ ਤੋਂ ਵਗਦੇ ਜੰਮੇ ਹੋਏ ਲਹੂ ਨੂੰ ਸਾਫ ਕਰ ਬਾਹਰ ਆ ਕੰਮ ਤੇ ਲਗ ਗਈ …..ਪਰ ਦਿਲ ਵਿਚ ਉੱਠ ਰਿਹਾ ਸੇਕ ਅੱਖਾਂ ਚ ਹੰਜੂ ਬਣ ਵਗ ਰਿਹਾ ਸੀ ……ਸ਼ਰੀਰ ਦਾ ਪੋਟਾ ਪੋਟਾ ਦਰਦ ਨਾਲ ਚੀਕ ਰਿਹਾ ਸੀ ਤੇ ਚੇਹਰੇ ਦੇ ਸੱਜਰੇ ਜਖਮ ਰਾਤ ਉਸ ਨਾਲ ਹੋਈ ਦਰਿੰਦਗੀ ਦੀ ਗਵਾਹੀ ਭਰ ਰਹੇ ਸਨ ….

ਦੁਪਹਿਰ ਕਮ ਨਬੇੜ ਥੋੜ੍ਹਾ ਚਿਰ ਪਈ ਤਾ ਦਰਵਾਜੇ ਚੋ ਘਰਵਾਲੇ ਨੂੰ ਆਂਦਾ ਦੇਖ ਤ੍ਰਭਕ ਗਈ …ਇਹ ਵੇਲੇ ਤਾ ਕਦੇ ਵੀ ਨੀ ਆਉਂਦੇ ਘਰ ਪਰ ਅੱਜ ਕਿੱਦਾਂ ??ਪਾਣੀ ਪੀ ਉਸ ਹੱਥ ਚ ਫੜੇ ਕਾਗਜ ਉਸ ਵਲ ਵਧਾਏ ਤਾ ਹੈਰਾਨ ਹੋਈ ਦੇ ਮੂਹੋ ਸਵਾਲ ਨਿਕਲ ਗਿਆ ਕਿ ਕਾਹਦੇ ਕਾਗਜ ਆ ???ਗੁੱਸੇ ਚ ਅੱਗ ਬਬੁਲੇ ਹੋਏ ਨੇ ਬਾਲਾਂ ਤੋਂ ਫੜ ਇਕ ਥੱਪੜ ਜੜ ਤਲਾਕ ਦੇ ਕਾਗਜ ਤੇ ਹਸਤਾਖਰ ਕਰਨ ਦਾ ਹੁਕਮ ਸੁਣਾ ਦਿੱਤਾ…..ਤਲਾਕ ਦਾ ਨਾ ਸੁਣ ਸੁਨ ਰਹਿ ਗਈ..”ਮੇਰੇ ਪੁੱਤ ਨੇ ਨੀ ਰੱਖਣਾ ਤੈਨੂੰ ,ਬਾਂਝ ਨਾ ਹੋਵੇ ਕਿਸੇ ਥਾਂ ਦੀ ,ਚੁੱਪ ਚਾਪ ਨਿਕਲ ਘਰੋਂ ਨਹੀਂ ਤਾ ਖਲ ਧੇੜ ਦੇਣੀ ,ਫੇਰ ਨਾ ਕਹਿ ਦਸਿਆ ਨੀ..ਬੰਜਰ ਜਮੀਨ ਦਾ ਮੁੱਲ ਹੁੰਦਾ ,ਤੇਰਾ ਤਾ ਉਹ ਵੀ ਨੀ ਕਲਹਣੀਏ “ਸੱਸ ਦੇ ਆਹ ਸ਼ਬਦ ਕਾਫੀ ਸੀ ਬਲਦੀ ਤੇ ਤੇਲ ਪੈਣ ਲਈ

ਬਾਂਝ ਸ਼ਬਦ ਉਸ ਦੇ ਕੰਨਾਂ ਨਾਲ ਟਕਰਾੲਿਅਾ ਤਾ ਅਚਾਨਕ ਹੀ ਜਿਵੇ ਕਿਸੇ ਨੇ ਉਸ ਨੂੰ ਮੱਘਦੇ ਕੋਲਿਅਾਂ ਤੇ ਸੁੱਟ ਦਿੱਤਾ ਹੋਵੇ ਤੇ ਉਸ ਦਾ ਵਜੂਦ ਜਿਵੇ ਪਿਘਲ ਕੇ ਅੱਗ ਵਿਚ ਹੀ ਸਮਾਂ ਚਲਿਆ ਹੋਵੇ ….”ਸੁਣਦੀ ਨੀ ,ਕੁੱਤੀ ਜਾਤ ਨੇ ਅੱਜ ਮੇਰੇ ਤੋਂ ਮਰਨਾ ਲਿਆ ਲਗਦਾ ….ਮੇਰੇ ਆਖੇ ਨੀ ਲਗਦੀ “ਏਨਾ ਕਹਿ ਉਸ ਨੇ ਇਕ ਹੋਰ ਚਪੇੜ ਮਾਰੀ ਤੇ ਉਸ ਦਾ ਿਸਰ ਮੰਜੇ ਦੇ ਪਾਵੇ ਨਾਲ ਜਾ ਵਜਾ …”ਨਹੀਂ ਕਰਦੀ ,ਜਾ ਕਰਲਾ ਜੋ ਕਰਨਾ”..ਗੁੱਸੇ ਨਾਲ ਅੱਖਾਂ ਲਾਲ ਕਰ ਉਹ ਜ਼ੋਰ ਨਾਲ ਚਿੱਕੀ …” ਕਿ ਕਿਹਾ ,ਅਜ ਜੁਬਾਨ ਵੀ ਖੁਲ ਗਈ ਆ ਤੇਰੀ ,ਨਾ ਜਗਾ ਮੇਰੇ ਅੰਦਰਲੇ ਮਰਦ ਨੂੰ ਕਮਜਾਤੇ ਨਹੀਂ ਤੇਰੀ ਲਾਸ਼ ਰੁਲ੍ਹ ਜਾਣੀ ਅੱਜ ,ਮੈਂ ਦਸੀ ਜਾਨਾ “ਉਮੀਦ ਤੋਂ ਉਲਟ ਮਿਲੇ ਜਵਾਬ ਨਾਲ ਜਿਵੇ ਉਹ ਬੌਂਦਲ ਗਯਾ ਤੇ ਉਸ ਵਲ ਵਧੇਆ ਪਰ ਅਜੇ ਜਿਵੇ ਸਾਲਾਂ ਦਾ ਜੰਮਿਆ ਹੋਇਆ ਲਾਵਾ ਜਿਵੇ ਫੁੱਟ ਪੈਣ ਨੂੰ ਤਿਆਰ ਸੀ ….ਕੋਲ ਹੀ ਪਏ ਨੀਮ ਦੇ ਘੋਟਣੇ ਨੂੰ ਆਪਣੇ ਬਚਾ ਲਈ ਚੁੱਕ ਲਿਆ ਖੁਦ ਨੂੰ ਬਚਾਂਦੇ ਹੋਏ ਸਿੱਧਾ ਗੋਡੇ ਤੇ ਵਾਰ ਕੀਤਾ ਤੇ ਫੇਰ ਤਾਬੜਤੋੜ ਜਿਥੇ ਪੈਂਦੀ ਪੈਣ ਦੇ ,ਮਾਂ ਪੁੱਤ ਨੂੰ ਛੁਡਾਣ ਆਈ ਤਾ ਉਸਦੀ ਵੀ ਸੇਵਾ ਹੋ ਗਈ ….ਅਜੇ ਵੀ ਸਾਰੇ ਤਮਾਸ਼ਾ ਦੇਖ ਰਹੇ ਸੀ ਪਰ ਰੋਕਿਆ ਕਿਸੇ ਨੇ ਵੀ ਨਾ …ਓਦਾਂ ਫਰਕ ਸਿਰਫ ਏਨਾ ਸੀ ਕਿ ਅੱਜ ਕਿਸੇ ਰਾਖਸ਼ ਨੂੰ ਪਤੀ ਮਨ ਕੇ ਪਰਮੇਸ਼ਰ ਦੀ ਜਗਾ ਬਿਠਾਉਣ ਵਾਲੇ ਰਿਵਾਜ ਧਰਤੀ ਚ ਜਾ ਧਸੇ ਲੱਗੇ ਤੇ ਫੋਕੀ ਮਰਦਾਨਗੀ ਕਿਸੇ ਖੁੰਜੇ ਵਿਚ ਸਿਸਕ ਰਹੀ ਜਾਪ ਰਹੀ ਸੀ …….

ਕੌਣ ਮੇਰੇ

by admin October 21, 2020

ਪਿਛਲੇ ਸਾਲ ਸਰਦੀਆਂ ਵਿਚ ਗਲੇ ਵਿਚ ਤਕਲੀਫ ਜਿਹੀ ਹੋਣੀ ਸੁਰੂ ਹੋਈ ਜਿਹੜੀ ਨੇ ਠੀਕ ਹੋਣ ਦਾ ਨਾਂ ਨਾ ਲਿਆ | ਥੱਕ ਕੇ ਡਾਕਟਰ ਦੇ ਕੋਲ ਜਾਣਾ ਪਿਆ ਮੈਨੂੰ ਪਤਾ ਨਹੀਂ ਕਿਓਂ ਡਰ ਬੈਠ ਗਿਆ ਕਿ ਕਿਤੇ ਮੈਨੂੰ ਕੈਂਸਰ ਤਾਂ ਨਹੀਂ | ਮੈਂ ਮਸਾਂ ਹਿੰਮਤ ਕਰਕੇ ਹਸਪਤਾਲ ਪੁਹੰਚੀ | ਮੈਂ ਆਪਣੀ ਵਾਰੀ ਦਾ ੲਿੰਤਜ਼ਾਰ ਕਰ ਰਹੀ ਸੀ ਕਿ ੲਿਕ ਪੱਤੀ ਕੁ ਸਾਲ ਦੀ ਅੌਰਤ ਵੀ ਮੇਰੇ ਕੋਲ ਆ ਕੇ ਬੈਠ ਗੲੀ ੳੁਸ ਦੇ ਨਾਲ ੳੁਸਦਾ ੳੁਸ ਤੋਂ ਦੁੱਗਣੀ ੳੁਮਰ ਦਾ ਪਤੀ ਸੀ ਪਹਿਲੀ ਨਜ਼ਰ ਚ ਤਾਂ ਮੈਨੂੰ ਉਹ ੳੁਸਦਾ ਪਿਓ ਲੱਗਿਅਾ ਜਿਸ ਦਾ ਨਾ ਜਾਗਰ ਸੀ ਤੇ ੳੁਸ
ਅੌਰਤ ਦਾ ਨਾ ਜੀਤੀ ਸੀ ੳੁਹ ਦੋਵੇਂ ਅਨਪੜ ਸਨ ੳੁਹਨਾ ਨੇ ਜਦੋਂ ਮੈਨੂੰ ਪਰਚੀ ਦਿਖਾੲੀ ਤਾਂ ੳੁਹਨਾ ਬਾਰੇ ਮੈਨੂੰ ਪਤਾ ਲੱਗਿਅਾ | ਕੁਝ ਸਮੇਂ ਡਾਕਟਰ ਨੇ ਸਾਨੂੰ ਦੋਹਾਂ ਨੂੰ ਅੰਦਰ ਬੁਲਾ ਲਿਆ ਤੇ ਸਾਰੇ ਟੈਸਟ ਕਰਨ ਤੋਂ ਬਾਅਦ ਸਪੱਸ਼ਟ ਕੀਤਾ ਕਿ ਮੈਨੂੰ ਤੇ ਜੀਤੀ ਨੂੰ ਕੁਝ ਨਹੀਂ ਹੋੲਿਆ | ਮੈਂ ਖੁਸ਼ ਸੀ ਪਰ ਜੀਤੀ ੳੁਦਾਸ ਹੋ ਕੇ ਬਾਹਰ ਆ ਗੲੀ ਮੈਂ ਕਿਹਾ ਤੈਨੂੰ ਤਾਂ ਖੁਸ਼ ਹੋਣਾ ਚਾਹੀਦਾ ਕਿ ਤੂੰ ਠੀਕ ੲੇ ਆਪਣਿਅਾ ਨਾਲ ਰਹੇਗੀ | ਉਹ ਕੁਝ ਬੋਲਣ ਲੱਗੀ ਕੌਣ ਮੇਰੇ ਅਾਪਣੇ ਬਸ ਅੈਨਾ ਹੀ ਕਿਹਾ ਸੀ ਕਿ ਉਸ ਦਾ ਪਤੀ ਜਾਗਰ ਆ ਗਿਅਾ | ੳੁਸ ਨੂੰ ਲੈ ਗਿਅਾ | ਮੈਨੂੰ ਲੱਗਿਅਾ ਸਾੲਿਦ ੳੁਹ ਬਹੁਤ ਕੁਝ ਕਹਿਣਾ ਚਾਹੁੰਦੀ ਸੀ | ਮੈਂ ਵੀ ਘਰ ਅਾੳੁਣ ਲੲੀ ਤੁਰ ਪੲੀ ਕਿ ਮੈਨੂੰ ਚੇਤੇ ਆੲਿਆ ਕਿ ਮੇਰਾ ਮੋਬਾੲਿਲ ਡਾਕਟਰ ਦੇ ਟੇਬਲ ਤੇ ਰਹਿ ਗਿਅਾ ਜਦੋਂ ਵਾਪਸ ਗੲੀ ਤਾਂ ਦੇਖਿਆ ਜੀਤੀ ਦੀਅਾਂ ਰਿਪੋਟਸ ੳੁੱਥੇ ਹੀ ਪੲੀਅਾਂ | ਡਾਕਟਰ ਨੇ
ਕਿਹਾ ਕਿ ੳੁਹ ਤਾਂ ਆਪਣੇ ਕੰਨਾਂ ਦੀਅਾ ਵਾਲੀਆ ਵੀ ਭੁੱਲ ਗੲੀ ੳੁੱਥੇ ਹੀ ੳੁਸਦਾ ਅਾਧਾਰ ਕਾਰਡ ਵੀ ਰਹਿ ਗਿਅਾ |
ਅਾਧਾਰ ਕਾਰਡ ਤੋਂ ਪਤਾ ਲੱਗਿਆ ਕਿ ੳੁਹ ਮੇਰੇ ਪਿੰਡ ਤੋਂ ਦੋ ਕੁ ਕਿਲੋਮੀਟਰ ਦੂਰ ਪਿੰਡ ਹਰੀਨਗਰ ਦੀ ੲੇ | ਮੈਂ ਡਾਕਟਰ ਤੋਂ
ੳੁਸਦਾ ਸਮਾਨ ਲਿਅਾ ਤੇ ਕਿਹਾ ਮੈਂ ਸਮਾਨ ਪੁੰਹਚਾ ਦੇਵਾਗੀ |
ਕੲੀ ਦਿਨ ਮੈਂ ਕੰਮ ਵਿਚ ਰੁੱਝੀ ਰਹੀ ਤੇ ਫਿਰ ੲਿਕ ਦਿਨ ਯਾਦ ਅਾੲਿਅਾ ਕਿ ਜੀਤੀ ਦਾ ਸਮਾਨ ਵੀ ਦੇਣਾ | ਫਿਰ ਮੈਂ
ਵੀਰੇ ਨੂੰ ਲੈ ਕੇ ਹਰੀਨਗਰ ਗੲੀ | ਪਿੰਡ ਪੁਹੰਚੇ ਹੀ ਸੀ ਕਿ ਪਿੰਡ ਦੇ ਲੋਕ ਕਿਸੇ ਦਾ ਸੰਸਕਾਰ ਕਰਨ ਜਾ ਰਹੇ ਸੀ | ਪਿੰਡ ਪਹੁੰਚ ਕੇ
ਮੈਂ ੲਿਕ ਬਜੁਰਗ ਅੌਰਤ ਤੋਂ ਜੀਤੀ ਦਾ ਘਰ ਪੁਛਿਆ ੳੁਸ ਅੌਰਤ ਨੇ ਨਾ ਸੁਣਦਿਆ ਹੀ ਰੋਣਾ ਸੁਰੂ ਕੀਤਾ | ੳੁਸ ਨੇ ਕਿਹਾ ,” ਪਿੰਡ ਵਾਲੇ
ਜੀਤੀ ਦਾ ਹੀ ਸੰਸਕਾਰ ਕਰਨ ਗੲੇ ਨੇ ਰਾਤ ਉਸ ਨੇ ਜੀਰੀ ਨੂੰ ਕਰਨ ਵਾਲਾ ਸਪਰੇ ਪੀ ਲਿਆ|
ਮੈਨੂੰ ਤਾਂ ਕੁਝ ਸਮਾਂ ਕੁਝ ਵੀ ਸਮਝ ਨਾ ਲੱਗਾ ਮੇਰੇ ਤਾਂ ਜਿਵੇ ਪੈਰਾਂ ਥੱਲੋਂ ਜਮੀਨ ਨਿਕਲ ਗੲੀ | ਫਿਰ ਉਸ ਬਜੁਰਗ ਨੇ ਦੱਸਿਅਾ
ਕਿ ਜੀਤੀ ਦਾ ਪਤੀ ਉਸ ਨੂੰ ਬਹੁਤ ਮਾਰਦਾ ਉਸ ਨੇ ਆਪਣੇ ਵੀਰਾਂ ਨੂੰ ਬਹੁਤ ਵਾਰ ਕਿਹਾ ਸੀ ਕਿ ੳੁਹ ਉਸ ਨੂੰ ੲਿੱਥੋ ਲੈ ਜਾਣ
ਉਸ ਦੀ ਕਿਸੇ ਨੇ ਨਾ ਸੁਣੀ ਹੁਣ ਤਾਂ ਉਸ ਦਾ ਪੁੱਤਰ ਵੀ 15 ,ਵਰਿਆ ਦਾ ਹੋ ਗਿਆ ਤੇ ੳੁਹ ਵੀ ਚਿੱਟੇ ਦਾ ਅਾਦੀ ੲੇ ਉਸ ਨੇ ਵੀ ਕਦੇ ਮਾਂ ਦੀ ਸਾਰ ਨਹੀਂ ਲੲੀ ਕਲ ਦੋਹੇਂ ਪਿੳੁ ਪੁੱਤ ਨੇ ਜੀਤੀ ਨੂੰ ਬਹੁਤ ਕੁਟਿਆ ਮਸਾਂ ਛੁਡਵਾੲੀ ਕੲੀਆ ਨੇ ਰਲ
ਪਿੳੁ ਕਹਿੰਦਾ ਮਰ ਤੇ ਪੁੱਤ ਵੀ ਉਸ ਦੇ ਤਾਂ ਨਾ ਜੰਮਣ ਵਾਲੇ ਆਪਣੇ ਹੋੲੇ ਨਾ ੳੁਹ ਜਿਸ ਦੇ ਲੜ ਲੱਗੀ ਸੀ ਹੋਰ ਤਾਂ ਹੋਰ ਉਸ ਦਾ ਉਸ
ਅਾਪਣਾ ਖੂਨ ਵੀ ਅਾਪਣਾ ਨਾ ਹੋੲਿਅਾ ੲਿਹ ਅਾਖ ਕੇ ਬਜੁਰਗ ਅੌਰਤ ਤਾਹਾਂ ਮਾਰ ਕੇ ਰੋਣ ਲੱਗੀ ਜਿਹੜੀ ਜੀਤੀ ਦੀ ਗੁਅਾਢਣ ਸੀ ਮੈਂ ਤੇ ਵੀਰ ਉਸ ਨੂੰ ਸਮਾਨ ਫੜਾ ਕੇ ਘਰ ਅਾ ਗੲੇ | ਹਰ ਰਾਤ ਮੈਨੂੰ ਸੋਣ ਤੋਂ ਪਹਿਲਾ ਜੀਤੀ ਦੇ ਬੋਲ ਯਾਦ ਆੳੁਦੇ ਨੇ ” ਮੇਰੇ ਕੋਣ ” ਜਿਹੜੇ ਸਾੲਿਦ ਉਸ ਸਮੇਂ ਮੈਨੂੰ ਚੰਗੀ ਤਰਾਂ ਸਮਝ ਨਾ

  • 1
  • …
  • 143
  • 144
  • 145
  • 146
  • 147
  • …
  • 186

Punjabi Status

  • Ajj Da Vichar
  • Attitude Status in Punjabi
  • Funny punjabi status
  • Motivational Status Punjabi
  • Punjabi Dharmik Status
  • Punjabi Love status
  • Punjabi Song Status
  • Punjabi Status for Boys
  • Punjabi Status for Girls
  • Punjabi Status Sardari
  • Punjabi Status Yaari

Punjabi Boliyan

  • Punjabi Boliyan
  • Bari Barsi Boliyan
  • Bhangra Boliyan
  • Dadka Mail
  • Deor Bharjayii
  • Desi Boliyan
  • Funny Punjabi Boliyan
  • Giddha Boliyan
  • Jeeja Saali
  • Jeth Bhabhi
  • Kudi Vallo Boliyan
  • Maa Dhee
  • Munde Vallo Boliyan
  • Nanaan Bharjayi
  • Nanka Mail
  • Nooh Sass
  • Punjabi Tappe

Punjabi Stories

  • Funny Punjabi Stories
  • Sad Stories
  • General
  • Kids Stories
  • Long Stories
  • Mix
  • Moments
  • Motivational
  • Punjabi Virsa
  • Religious
  • Short Stories
  • Social Evils
  • Spirtual

Wallpapers

  • Ajj Da Vichar
  • Attitude Status in Punjabi
  • Funny punjabi status
  • Motivational Status Punjabi
  • Punjabi Dharmik Status
  • Punjabi Love status
  • Punjabi Song Status
  • Punjabi Status for Boys
  • Punjabi Status for Girls
  • Punjabi Status Sardari
  • Punjabi Status Yaari

About Us

Punjabi stories is providing hand picked and unique punjabi stories for the users all around the world. We also publish stories send by our users related to different categories such as motivational, religious, spirtual, emotional, love and of general.

Download Application

download punjabi stories app

download punjabi stories app
  • Facebook
  • Instagram
  • Pinterest
  • Youtube
  • Quiz
  • Sachian Gallan
  • Punjabi Status
  • Punjabi Kids Stories
  • Punjabi Motivational Kahanian
  • Punjabi Short Stories
  • Shop
  • Punjabi Wallpapers
  • Refund and Cancellation Policy
  • Terms and conditions
  • Refund policy
  • About
  • Contact Us
  • Privacy Policy

@2021 - All Right Reserved. Designed and Developed by PunjabiStories

Punjabi Stories
  • All Kahaniyan
    • General
    • Religious
    • Motivational
    • Sad Stories
    • Funny Punjabi Stories
    • Kids Stories
    • Long Stories
    • Love Stories
    • Punjabi Virsa
    • Mix
  • Punjabi Status
    • Attitude Status in Punjabi
    • Motivational Status Punjabi
    • Wallpapers – Image Status
    • Punjabi Love status
    • Punjabi Love Shayari
    • Punjabi Whatsapp Status
    • Punjabi Status for Boys
    • Punjabi Status for Girls
    • Punjabi Status Yaari
    • Ajj Da Vichar
    • Sad Status Punjabi
    • Punjabi Song Status
    • Sachian Gallan
    • Punjabi Dharmik Status
    • Shayari
    • Punjabi Status Sardari
    • Funny punjabi status
  • Blog
  • Punjabi Boliyan
    • Bhangra Boliyan
    • Desi Boliyan
    • Dadka Mail
    • Nanka Mail
    • Munde Vallo Boliyan
    • Bari Barsi Boliyan
    • Kudi Vallo Boliyan
    • Jeeja Saali
    • Jeth Bhabhi
    • Maa Dhee
    • Nanaan Bharjayi
    • Nooh Sass
    • Punjabi Tappe
    • Deor Bharjayii
    • Funny Punjabi Boliyan
    • Giddha Boliyan
    • Munde Vallo Boliyan
  • Wishes
    • Birthday Wishes
      • Birthday Wishes for Brother
      • Birthday Wishes for Sister
      • Birthday Wishes for Friend
      • Birthday Wishes for Father
      • Birthday Wishes for Mother
      • Birthday Wishes for Wife
      • Birthday Wishes for Husband
      • Birthday Wishes for Son
      • Birthday Wishes for Daughter
    • Festival Wishes
      • Baisakhi Wishes
  • Wallpapers
    • Sad Status Images
    • Love Status Images
    • Motivational Status Images
    • Gurbani Status Images
    • Sachian Gallan Status
    • Funny Status Images
    • Ajj Da Vichar
    • Image Status
  • Punjabi Shayari

Shopping Cart

Close

No products in the cart.

Close